Monday, 2 July 2018

ਭੀਮਾ-ਕੋਰੇਗਾਉਂ ਘਟਨਾ ਸਰਗਰਮ ਕਾਰਕੁੰਨਾਂ ਵਿਰੁੱਧ ਦਰਜ਼ ਕੇਸ ਝੂਠ ਦਾ ਪੁਲੰਦਾ


ਭੀਮਾ-ਕੋਰੇਗਾਉਂ ਘਟਨਾ ਨਾਲ ਜੋੜ ਕੇ
ਪੰਜ ਸਰਗਰਮ ਕਾਰਕੁੰਨਾਂ ਵਿਰੁੱਧ ਦਰਜ਼ ਕੇਸ ਝੂਠ ਦਾ
ਪੁਲੰਦਾ
-ਸ਼ਾਹਬਾਜ਼
6 ਜੂਨ ਨੂੰ ਪੂਨਾ ਪੁਲਸ ਦੀ ਅਗਵਾਈ ਹੇਠ ਮੁੰਬਈ, ਨਾਗਪੁਰ ਤੇ ਦਿੱਲੀ ਪੁਲਸ ਵੱਲੋਂ ਕੀਤੇ ਸਾਂਝੇ ਅਪਰੇਸ਼ਨ ਤਹਿਤ ਛਾਪੇ ਮਾਰ ਕੇ ਪੰਜ ਸਰਗਰਮ ਕਾਰਕੁੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਉੱਤੇ ਦੋਸ਼ ਇਹ ਲਾਇਆ ਗਿਆ ਹੈ ਕਿ ਉਹਨਾਂ ਦੇ ਮਾਓਵਾਦੀਆਂ ਨਾਲ ਸਬੰਧ ਹਨ। ਉਹਨਾਂ ਨੇ ਕੋਰੇਗਾਉਂ-ਭੀਮਾ ਘਟਨਾ ਨੂੰ ਅੰਜ਼ਾਮ ਦੇਣ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਦੂਜਾ ਇਲਜ਼ਾਮ ਇਹ ਲਾਇਆ ਗਿਆ ਕਿ ਉਹਨਾਂ ਵਿੱਚ ਇੱਕ ਰੋਨਾ ਜੈਕਬ ਵਿਲਸਨ ਦੇ ਲੈਪਟਾਪ ਵਿੱਚੋਂ ਇੱਕ ਚਿੱਠੀ ਬਰਾਮਦ ਹੋਈ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਸਕੀਮ ਦਾ ਖੁਲਾਸਾ ਹੋਇਆ ਹੈ।
ਇਸ ਇਲਜ਼ਾਮ ਨੂੰ ਲੈ ਕੇ ਇਹਨਾਂ ਪੰਜ ਸਾਥੀਆਂ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਦੋਸ਼ੀ ਸਾਬਤ ਕਰਨ ਲਈ ਹਿੰਦੂਤਵੀ ਮੀਡੀਆ ਚੈਨਲਾਂ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਜਦ ਕਿ ਪ੍ਰੈਸ ਅਤੇ ਮੀਡੀਆ ਚੈਨਲ ਦੇ ਵੱਡੇ ਹਿੱਸੇ ਵੱਲੋਂ ਇਸ ਨੂੰ ਤਵੱਕੋ ਨਹੀਂ ਦਿੱਤੀ ਗਈ। ਇਸ ਮਾਮਲੇ ਨੂੰ ਮਹਿਜ ਇੱਕ ਖਬਰ ਦੇ ਤੌਰ ਪ੍ਰਕਾਸ਼ਤ ਕੀਤਾ ਗਿਆ ਹੈ।
ਕਾਂਗਰਸ ਪਾਰਟੀ ਵੱਲੋਂ ਇਸ ਨੂੰ ਮੋਦੀ ਹਕੂਮਤ ਦਾ ਇੱਕ ਜੁਮਲਾ ਕਰਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਅਜਿਹੇ ਜੁਮਲੇ ਛੱਡ ਕੇ ਮੋਦੀ ਲੋਕਾਂ ਦੀ ਹਮਦਰਦੀ ਜਿੱਤਣਾ ਚਾਹੁੰਦੇ ਹਨ। ਮਹਾਂਰਾਸ਼ਟਰਾ ਕਾਂਗਰਸ ਦੇ ਆਗੂ ਸ਼ਰਦ ਪਵਾਰ ਵੱਲੋਂ ਵੀ ਅਜਿਹਾ ਬਿਆਨ ਦਿੰਦਿਆਂ ਕਿਹਾ ਗਿਆ ਕਿ ਇਹਨਾਂ ਪੰਜਾਂ ਦੇ ਮਾਓਵਾਦੀਆਂ ਜਾਂ ਨਕਸਲਵਾਦੀਆਂ ਨਾਲ ਕੋਈ ਸਬੰਧ ਨਹੀਂ। ਮਹਾਂਰਾਸ਼ਟਰ ਦੇ ਇੱਕ ਬੀ.ਜੇ.ਪੀ. ਮਨਿਸਟਰ ਵੱਲੋਂ ਵੀ ਇਸ ਝੂਠੀ ਕਹਾਣੀ ਨੂੰ ਰੱਦ ਕੀਤਾ ਗਿਆ। ਸਭ ਤੋਂ ਸ਼ਾਤਰ ਬਿਆਨ ਸੀਤਾ ਰਾਮ ਯੇਚੂਰੀ ਵੱਲੋਂ ਦਿੱਤਾ ਗਿਆ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਾਂਚ ਏਜੰਸੀ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਇਸ ਤਰਕ-ਵਿਤਰਕ ਦਰਮਿਆਨ ਸਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਅਸਲ ਮਾਮਲਾ ਕੀ ਹੈ? ਗ੍ਰਿਫਤਾਰ ਸਾਥੀ ਕੌਣ ਹਨ?
ਪੰਜ ਸਾਥੀ ਕੌਣ ਹਨ?
ਪੁਲਸ ਵੱਲੋਂ ਜਿਹਨਾਂ ਪੰਜ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹਨਾਂ ਵਿੱਚ ਸੁਧੀਰ ਪਾਵਲੇ ਨੂੰ ਮੁੰਬਈ ਤੋਂ ਅਤੇ ਰੋਨਾ ਵਿਲਸਨ ਨੂੰ ਦਿੱਲੀ ਤੋਂ ਅਤੇ ਬਾਕੀ ਤਿੰਨ ਸਾਥੀਆਂ ਸੋਮਾ ਸੇਨ, ਮੁਹੇਸ਼ ਰਾਉਤ ਸੁਰਿੰਦਰ ਗਾਡਲਿੰਗ ਨੂੰ ਨਾਗਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਪੰਜੇ ਸਾਥੀ ਹੀ ਆਪੋ ਆਪਣੇ ਖੇਤਰ ਵਿੱਚ ਸਰਗਰਮ ਹਨ।
ਸੁਰਿੰਦਰ ਗਾਡਲਿੰਗ (47) ਪੇਸ਼ੇ ਵਜੋਂ ਵਕੀਲ ਹੈ। ਨਾਗਪੁਰ ਕੋਰਟ ਵਿੱਚ ਪਰੈਕਟਿਸ ਕਰਦਾ ਹੈ। ਸਿਆਸੀ ਕੈਦੀਆਂ ਦੀ ਰਿਹਾਈ ਲਈ ਬਣੀ ਭਾਰਤ ਪੱਧਰੀ ਕਮੇਟੀ ਦਾ ਮੈਂਬਰ ਹੈ। ਜਮਹੂਰੀ ਹੱਕਾਂ ਦੀ ਜਥੇਬੰਦੀ ਸੀ.ਆਰ.ਪੀ.ਪੀ. ਦਾ ਸਰਗਰਮ ਆਗੂ ਹੈ। ਪ੍ਰੋਫੈਸਰ ਜੀ.ਐਨ. ਸਾਈਬਾਬਾ ਦਾ ਕੇਸ ਲੜਦਾ ਹੈ। ਸ਼ੁਰੂ ਵਿੱਚ ਇਸ ਨੇ ਲੇਬਰ ਤੇ ਆਦਿਵਾਸੀਆਂ ਦੇ ਹੱਕਾਂ ਵਿੱਚ ਰੁਚੀ ਲੈਣੀ ਸ਼ੁਰੂ ਕੀਤੀ। ਹੁਣ ਉਹ ਗੈਰ-ਕਾਨੂੰਨੀ ਗਤੀਵਿਧੀਆਂ, ਝੂਠੇ ਮੁਕਾਬਲਿਆਂ, ਝੂਠੇ ਪੁਲਸ ਕੇਸਾਂ, ਦਲਿਤ ਅਤੇ ਆਦਿਵਾਸੀ ਲੋਕਾਂ ਦੇ ਹੱਕਾਂ ਬਾਰੇ ਵਿਸ਼ੇਸ਼ ਮੁਹਾਰਤ ਰੱਖਦੇ ਵਕੀਲ ਵਜੋਂ ਸਥਾਪਤ ਹੋ ਚੁੱਕੇ ਹਨ। ਜਿਸ ਵੱਲੋਂ ਸੈਂਕੜੇ ਕੇਸ ਲੜ ਕੇ ਝੂਠੇ ਸਾਬਤ ਕੀਤੇ ਗਏ ਹਨ।
ਉਹ ਜਮਾਤੀ ਪਿਛੋਕੜ ਪੱਖੋਂ ਵੀ ਦਲਿਤਾਂ ਵਿੱਚੋਂ ਹਨ। ਸ਼ੁਰੂ ਵਿੱਚ ਉਹਨਾਂ ਵੱਲੋਂ ਨਾਗਪੁਰ ਦੀਆਂ ਬਹੁਤ ਸਾਰੀਆਂ ਸਮਾਜਿਕ ਲਹਿਰਾਂ ਵਿੱਚ ਹਿੱਸਾ ਲਿਆ ਗਿਆ। ਆਪਣੇ ਦੋਸਤਾਂ ਨਾਲ ਮਿਲ ਕੇ ਅਵਹਾਨ ਨਾਟਿਯਾ ਮੰਚ ਨਾਂ ਦੀ ਜਥੇਬੰਦੀ ਬਣਾਈ। ਜਿਹੜੀ ਆਪਣੀਆਂ ਗਤੀਵਿਧੀਆਂ ਰਾਹੀਂ ਦੱਬੇ ਕੁਚਲੇ ਲੋਕਾਂ ਨੂੰ ਜਾਗਰਿਤ ਕਰਦੀ ਸੀ। ਇਸ ਅਮਲ ਵਿੱਚੋਂ ਉਹਨਾਂ ਨੂੰ ਲੱਗਿਆ ਕਿ ਸਮਾਜ ਲਈ ਉਹਨਾਂ ਨੂੰ ਹੋਰ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਜਿਸ ਕਰਕੇ ਉਹਨਾਂ ਨੇ ਉਪਰੋਕਤ ਜ਼ਿਕਰ ਕੀਤਾ ਖੇਤਰ ਚੁਣਿਆ। ਜਿਸ ਵਿੱਚ ਉਹ ਸਰਗਰਮੀ ਨਾਲ ਕੰਮ ਹੀ ਨਹੀਂ ਕਰ ਰਹੇ, ਵਿਸ਼ੇਸ਼ ਮੁਹਾਰਤ ਵੀ ਰੱਖਦੇ ਹਨ। ਜਿਸ ਕਰਕੇ ਉਹ ਹਕੂਮਤ ਦੀਆਂ ਅੱਖਾਂ ਵਿੱਚ ਰੜਕਦੇ ਹਨ।
ਦੂਜਾ ਸਾਥੀ ਸੁਧੀਰ ਧਾਵਲੇ (54) ਹੈ। ਇਹ ਦੋ ਮਾਸਿਕ ਵਿਦਰੋਹੀ  ਮੈਗਜ਼ੀਨ ਦਾ ਸੰਪਾਦਕ ਹੈ। ਇਹ ਮੈਗਜ਼ੀਨ ਉਸ ਨੇ 2002 ਦੇ ਗੁਜਰਾਤ ਕਤਲੇਆਮ ਸਮੇਂ ਚਾਰ ਸਫੇ ਦੇ ਮੈਗਜ਼ੀਨ ਦੇ ਤੌਰ 'ਤੇ ਸ਼ੁਰੂ ਕੀਤਾ। ਉਹਨਾਂ ਨੇ ਮਹਾਂਰਾਸ਼ਟਰ ਦੇ ਵਿਧਰਵ ਰਿਜ਼ਨ ਅੰਦਰ ਖੈਰਾਂਜਲੀ ਕਾਂਡ (2006) ਮੌਕੇ ਇੱਕ ਸੰਘਰਸ਼ ਸੰਮਤੀ ਬਣਾਈ। ਜਿਸ ਵੱਲੋਂ ਇਸ ਮੁੱਦੇ ਉੱਤੇ ਲੜਾਈ ਦਿੱਤੀ ਗਈ। ਉਹ ਦਲਿਤਾਂ, ਆਦਿਵਾਸੀਆਂ, ਘੱਟ-ਗਿਣਤੀਆਂ ਖਿਲਾਫ ਹੋਈਆਂ ਘਟਨਾਵਾਂ ਦੀ ਜਾਂਚ ਪੜਤਾਲ ਕਰਨ, ਉਹਨਾਂ ਉÎਤੇ ਸਰਗਰਮੀ ਕਰਨ ਵਾਲਾ ਉਭਰਵਾਂ ਨਾਂ ਹੈ।
ਜਮਾਤੀ ਪੱਖੋਂ ਉਹ ਦਲਿਤ ਪ੍ਰਵਾਰ ਵਿੱਚੋਂ ਹਨ। ਉਹ ਨੌਜਵਾਨ ਹੁੰਦਿਆਂ ਇਨਕਲਾਬੀ ਲਹਿਰ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗੇ। ਉਹ ਨਾਗਪੁਰ ਅੰਦਰ ਸਰਗਰਮ ਰਹੇ। ਉਹ ਕਾਲਜ ਸਮੇਂ ਤੋਂ ਖੱਬੇ-ਪੱਖੀ ਸੋਚ ਵਾਲੀਆਂ ਸਭਿਆਚਾਰਕ ਅਤੇ ਸਿਆਸੀ ਜਥੇਬੰਦੀਆਂ ਵਿੱਚ ਸਰਗਰਮ ਰਹੇ। ਫਿਰ ਉਹ ਦਲਿਤ ਮੁੱਦੇ ਨੂੰ ਕੇਂਦਰਤ ਕਰਕੇ ਕੰਮ ਕਰਨ ਲੱਗੇ। ਉਹ ਇੱਕ ਤੇਜ਼ ਬੁੱਧੀ ਵਾਲਾ, ਆਜ਼ਾਦ ਸੋਚ ਵਾਲਾ ਸਾਥੀ ਹੈ। ਉਸ ਨੂੰ 2 ਜਨਵਰੀ 2011 ਵਿੱਚ ਨਕਸਲਬਾੜੀ ਲਹਿਰ ਨਾਲ ਸਬੰਧਾਂ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਉਹ 40 ਮਹੀਨੇ ਮਹਾਂਰਾਸ਼ਟਰ ਦੀ ਜੇਲ• ਵਿੱਚ ਰਹੇ। ਅੰਤ ਉਸ 'ਤੇ ਦੋਸ਼ ਸਾਬਤ ਨਾ ਹੋਏ। ਜਿਸ ਕਰਕੇ ਉਹ ਜੇਲ• ਵਿੱਚੋਂ ਬਾਹਰ ਆ ਗਏ। ਜੇਲ• ਵਿੱਚੋਂ ਰਿਹਾਈ ਤੋਂ ਬਾਅਦ ਉਹ ਫਿਰ ਸਰਗਰਮੀ ਨਾਲ ਕੰਮ ਕਰਦੇ ਰਹੇ। ਭੀਮਾ-ਕੋਰੇਗਾਉਂ ਲੜਾਈ ਦੀ 200ਵੀਂ ਬਰਸੀ ਮਨਾਉਣ ਲਈ ਉਹਨਾਂ ਨੇ ਹੋਰ ਦਲਿਤ ਜਥੇਬੰਦੀਆਂ ਨਾਲ ਮਿਲ ਕੇ ਸਰਗਰਮ ਭੂਮਿਕਾ ਨਿਭਾਈ। ਜਿਸ ਉੱਤੇ ਹਿੰਦੂਤਵੀ ਲੀਡਰਾਂ ਵੱਲੋਂ ਸਰਕਾਰੀ ਸ਼ਹਿ 'ਤੇ ਹਮਲਾ ਕੀਤਾ ਗਿਆ।
ਸੁਰਿੰਦਰ ਗਾਡਲਿੰਗ ਅਤੇ ਸੁਧੀਰ ਧਾਵਲੇ ਦੋਵੇਂ ਰਿਸ਼ਤੇਦਾਰ ਵੀ ਹਨ। ਸੁਧੀਰ ਧਾਵਲੇ ਦੀ ਪਤਨੀ ਸੁਰਿੰਦਰ ਗਾਡਲਿੰਗ ਦੀ ਛੋਟੀ ਭੈਣ ਹੈ।
ਤੀਜਾ ਸਾਥੀ ਮੁਹੇਸ਼ ਰਾਉਤ (30) ਹੈ। ਇਹ ਮਹਾਂਰਾਸ਼ਟਰ ਦੇ ਜ਼ਿਲ•ੇ ਚੰਦਰਾਪੁਰ ਦੇ ਪਿੰਡ ਲੱਖਾਪੁਰ ਵਿੱਚ ਪੈਦਾ ਹੋਇਆ। ਬਚਪਨ ਵਿੱਚ ਹੀ ਇਸਦੇ ਪਿਤਾ ਦੀ ਮੌਤ ਹੋ ਜਾਣ ਕਾਰਨ ਸਾਰੇ ਪਰਿਵਾਰ ਨੂੰ ਹੀ ਵੱਖ ਵੱਖ ਰਿਸ਼ਤੇਦਾਰਾਂ ਕੋਲ ਰਹਿ ਕੇ ਜ਼ਿੰਦਗੀ ਜਿਉਣੀ ਪਈ। ਉਸ ਵੱਲੋਂ ਗੜ•ਚਿਰੌਲੀ ਦੇ ਨਵੋਦਿਆ ਵਿਦਿਆਲਿਆ ਤੋਂ ਮੁਢਲੀ ਪੜ•ਾਈ ਕੀਤੀ। ਨਾਗਪੁਰ ਯੂਨੀਵਰਸਿਟੀ ਤੋਂ ਉੱਚੇ ਪੱਧਰ ਦੀ ਪੜ•ਾਈ ਕੀਤੀ। ਉਸ ਨੂੰ ਹੋਰ ਉਚੇਰੀ ਪੜ•ਾਈ ਲਈ ਮੁੰਬਈ ਦੀ ਟਾਟਾ ਇੰਸਟੀਚਿਊਟ ਫਾਰ ਸੋਸ਼ਲ ਸਾਇੰਸ ਵਿੱਚ ਸੋਸ਼ਲ ਕੰਮ ਦੀ ਪੜ•ਾਈ ਵਿੱਚ ਦਾਖਲਾ ਮਿਲਿਆ। ਪ੍ਰਧਾਨ ਮੰਤਰੀ ਰੂਰਲ ਡਿਵੈਲਪਮੈਂਟ ਸਕੀਮ ਤਹਿਤ ਫੈਲੋਸ਼ਿੱਪ ਮਿਲੀ। ਉਸ ਵੱਲੋਂ ਗੜ•ਚਿਰੌਲੀ ਰਿਜ਼ਨ ਵਿੱਚ 2011 ਤੋਂ ਆਦਿਵਾਸੀ ਲੋਕਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਗਿਆ। ਉਹ ਵਿਸਥਾਪਨ ਵਿਰੋਧੀ ਜਨ ਵਿਕਾਸ ਅੰਦੋਲਨ ਦਾ ਕਨਵੀਨਰ ਬਣ ਗਿਆ। ਉਸ ਵੱਲੋਂ ਤੇਂਦੂ ਪੱਤਾ ਦੀ ਮਾਰਕਿਟ ਵਿੱਚ ਸਿੱਧੀ ਵੇਚ-ਵੱਟਤ ਲਈ ਆਦਿਵਾਸੀ ਲੋਕਾਂ ਦੀ ਅਗਵਾਈ ਕੀਤੀ। ਜਿਸ ਕਰਕੇ ਉਹ ਆਦਿਵਾਸੀ ਲੋਕਾਂ ਦਾ ਹਰਮਨ ਪਿਆਰਾ ਆਗੂ ਬਣਿਆ। ਠੇਕੇਦਾਰਾਂ, ਪੁਲਸ ਪ੍ਰਸਾਸ਼ਨ ਅਤੇ ਹਕੂਮਤ ਦੀਆਂ ਨਜ਼ਰਾਂ ਵਿੱਚ ਰੜਕਣ ਲੱਗਾ।
ਚੌਥੇ ਸਾਥੀ ਸ੍ਰੀਮਤੀ ਸੋਮਾ ਸੇਨ (60) ਹਨ। ਇਹ ਨਾਗਪੁਰ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਹਨ। ਅਸਿਸਟੈਂਟ ਪ੍ਰੋਫੈਸਰ ਹਨ। ਇਹ ਆਪਣੀ ਕਾਲਜ ਜ਼ਿੰਦਗੀ ਤੋਂ ਹੀ ਔਰਤਾਂ ਦੇ ਹੱਕਾਂ ਲਈ ਲੜਨ-ਖ਼ੜ•ਨ ਵਾਲੀ ਬੁਲੰਦ ਆਵਾਜ਼ ਹਨ। ਹੁਣ ਵੀ ਵੋਮੈਨ ਅਗੇਂਸਟ ਸੈਕਸੂਅਲ ਵਿਲੇਨਸ ਐਂਡ ਸਟੇਟ ਰਿਪਰੇਸ਼ਨ (ਡਬਲਿਊ.ਐਸ.ਐਸ.) ਨਾਂ ਦੀ ਔਰਤ ਜਥੇਬੰਦੀ ਦੀ ਚੋਟੀ ਦੀ ਆਗੂ ਹੈ, ਇਹ ਜਥੇਬੰਦੀ ਮਾਓਵਾਦੀ ਲਹਿਰ ਦੇ ਗੜ• ਅੰਦਰ ਜਾ ਕੇ ਔਰਤਾਂ ਨਾਲ ਹੁੰਦੀਆਂ ਲਿੰਗ ਅਤੇ ਸਟੇਟ ਹਿੰਸਾ ਦੀਆਂ ਘਟਨਾਵਾਂ ਬਾਰੇ ਬੋਲਦੀ ਰਹਿੰਦੀ ਹੈ। ਉਹਨਾਂ ਦੇ ਪਤੀ ਤੁਸ਼ਾਰ ਕ੍ਰਾਂਤੀ ਭੱਟਾਚਾਰੀਆ ਨੂੰ ਨਕਸਲਬਾੜੀਆਂ ਨਾਲ ਸਬੰਧਾਂ ਕਰਕੇ 2007 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹਨਾਂ ਦਾ ਨਾਗਪੁਰ ਵਿਚਲਾ ਘਰ ਲੰਬੇ ਸਮੇਂ ਤੋਂ ਔਰਤਾਂ ਅਤੇ ਜਮਹੂਰੀ ਹੱਕਾਂ ਦੇ ਘੁਲਾਟੀਏ ਵਜੋਂ ਪ੍ਰਸਿੱਧ ਰਿਹਾ ਹੈ। ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਆਪਣੀ ਰਿਟਾਇਰਮੈਂਟ ਪਾਰਟੀ ਦੀਆਂ ਤਿਆਰੀਆਂ ਵਿੱਚ ਰੁਝੇ ਹੋਏ ਸਨ।
ਪੰਜਵੇਂ ਸਾਥੀ ਰੋਨਾ ਜੈਕਬ ਵਿਲਸਨ (47) ਹਨ। ਇਹ ਕੇਰਲਾ ਦੇ ਕੋਲਮ ਜ਼ਿਲ•ੇ ਨਾਲ ਸਬੰਧਤ ਹਨ। ਇਹ ਦਿੱਲੀ ਦੇ ਮੁਨੀਰਕਾ ਇਲਾਕੇ ਵਿੱਚ ਰਹਿੰਦੇ ਹਨ। ਇਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਕਾਲਰ ਹਨ। ਇਹਨਾਂ ਵੱਲੋਂ ਪੀ.ਐਚਡੀ. ਕਰਨ ਲਈ ਆਪਣੇ ਰਿਸਰਚ ਪ੍ਰੋਜੈਕਟ ਵਾਸਤੇ ਲੰਡਨ ਦੀ ਕਿਸੇ ਯੂਨੀਵਰਸਿਟੀ ਨੂੰ ਅਪਲਾਈ ਕੀਤਾ ਹੋਇਆ ਹੈ। ਇਹ ਕੈਦੀਆਂ ਦੀ ਰਿਹਾਈ ਲਈ  ਬਣੀ ਕਮੇਟੀ (ਸੀ.ਆਰ.ਪੀ.ਪੀ.) ਦੇ ਸਰਗਰਮ ਕਾਰਕੁੰਨ ਹਨ। ਇਹਨਾਂ ਵੱਲੋਂ ਪ੍ਰੋਫੈਸਰ ਐਸ.ਐਰ. ਯਿਲਾਨੀ ਨੂੰ ਪਾਰਲੀਮੈਂਟ ਉੱਤੇ ਹਮਲਾ ਕਰਨ ਦੇ ਝੂਠੇ ਦੋਸ਼ ਵਿੱਚ ਫਸਾਉਣ ਵਿਰੁੱਧ ਅਤੇ ਜੇ.ਐਨ.ਯੂ. ਦੀਆਂ ਘਟਨਾਵਾਂ ਵਿਰੁੱਧ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਈ ਗਈ। ਅੱਜ ਕੱਲ• ਇਹ ਸਿਆਸੀ ਕੈਦੀਆਂ ਦੀ ਰਿਹਾਈ ਲਈ ਬਣੀ ਕਮੇਟੀ (ਸੀ.ਆਰ.ਪੀ.ਪੀ.) ਦੇ ਚੋਟੀ ਦੇ ਆਗੂਆਂ ਵਿੱਚ ਸ਼ਾਮਲ ਹਨ। ਇਹਨਾਂ ਦੇ ਦਿਲੀ ਵਿਚਲੇ ਫਲੈਟ 'ਤੇ ਅਪ੍ਰੈਲ ਵਿੱਚ ਛਾਪਾ ਮਾਰਿਆ ਗਿਆ ਸੀ। ਛਾਪੇ ਦੌਰਾਨ ਪੁਲਸ ਉਸਦਾ ਲੈਪਟਾਪ ਲੈ ਗਈ ਸੀ। ਜਿਸ ਵਿੱਚੋਂ ਪ੍ਰਧਾਨ ਮੰਤਰੀ ਨੂੰ ਮਾਰਨ ਲਈ ਅਖੌਤੀ ਯੋਜਨਾ ਵਾਲੀ ਵਿਵਾਦਿਤ ਚਿੱਠੀ ਮਿਲਣ ਦਾ ਦਾਅਵਾ ਪੁਲਸ ਵੱਲੋਂ ਕੀਤਾ ਗਿਆ ਹੈ।
ਦੋਸ਼ ਝੂਠੇ ਹਨ
ਇਹਨਾਂ ਸਾਥੀਆਂ ਉੱਤੇ ਪਹਿਲਾ ਦੋਸ਼ ਇਹ ਲਾਇਆ ਗਿਆ ਹੈ ਕਿ ਭੀਮਾ-ਕੋਰੇਗਾਉਂ ਲੜਾਈ ਦੀ ਦੋ ਸੌ ਸਾਲਾ ਸ਼ਤਾਬਦੀ ਮੌਕੇ ਹੋਈ ਘਟਨਾ ਵਿੱਚ ਇਹਨਾਂ ਦੀ ਸਰਗਰਮ ਭੂਮਿਕਾ ਹੈ। ਇਹਨਾਂ ਸਾਥੀਆਂ ਦੇ ਨਕਸਲਬਾੜੀਆਂ/ਮਾਓਵਾਦੀਆਂ ਨਾਲ ਲਿੰਕ ਹੋਣ ਦਾ ਦੋਸ਼ ਲਾਉਣ ਪਿੱਛੇ ਵੀ ਪੁਲਸ ਇਹ ਸਾਬਤ ਕਰਨ ਉੱਤੇ ਲੱਗੀ ਹੋਈ ਹੈ ਕਿ ਭੀਮਾ-ਕੋਰੇਗਾਉਂ ਲੜਾਈ ਦੀ ਸ਼ਤਾਬਦੀ ਮਨਾਉਣ ਮੌਕੇ ਆਰਥਿਕ ਸਹਾਇਤਾ ਮਾਓਵਾਦੀਆਂ ਨੇ ਕੀਤੀ ਹੈ। ਪੁਲਸ ਦੇ ਇਹਨਾਂ ਦੋਵੇਂ ਦਾਅਵਿਆਂ ਵਿੱਚ ਕੋਈ ਸਚਾਈ ਨਹੀਂ। ਪੁਲਸ ਅਜਿਹਾ ਕੋਈ ਤੱਥ ਵੀ ਪੇਸ਼ ਨਹੀਂ ਕਰ ਸਕੀ। ਜਿਸ ਵਿੱਚੋਂ ਇਹ ਸਾਬਤ ਕੀਤਾ ਜਾ ਸਕੇ ਕਿ ਉਹਨਾਂ ਦੇ ਮਾਓਵਾਦੀਆਂ ਨਾਲ ਕੋਈ ਸਬੰਧ ਹਨ। ਜਾਂ ਇਹਨਾਂ ਰਾਹੀਂ ਮਾਓਵਾਦੀਆਂ ਨੇ ਕੋਈ ਆਰਥਿਕ ਸਹਾਇਤਾ ਕੀਤੀ ਗਈ ਹੋਵੇ। ਭੀਮਾ ਕੋਰੇਗਾਉਂ ਲੜਾਈ ਦੀ ਦੋ ਸੌ ਸਾਲਾ ਸ਼ਤਾਬਦੀ ਮੌਕੇ ਜੇ ਲੱਖਾਂ ਦੀ ਗਿਣਤੀ ਵਿੱਚ ਦਲਿਤਾਂ ਦਾ ਇਕੱਠ ਹੋਇਆ ਤਾਂ ਇਸਦਾ ਮੁੱਖ ਕਾਰਨ ਮੋਦੀ ਹਕੂਮਤ ਅਤੇ ਹਿੰਦੂਤਵੀ ਤਾਕਤਾਂ ਦਾ ਦਲਿਤਾਂ ਪ੍ਰਤੀ ਧੱਕੜ ਰਵੱਈਆ ਹੈ। ਜਿਹੜਾ ਦਲਿੱਤਾਂ, ਆਦਿਵਾਸੀਆਂ, ਮੁਸਲਮਾਨਾਂ, ਕਮਿਊਨਿਸਟਾਂ ਨੂੰ ਇੱਕ ਪੋਲ ਉੱਤੇ ਇਕੱਠੇ ਕਰ ਰਿਹਾ ਹੈ। ਜਿਸ ਨੂੰ ਦੇਖ ਕੇ ਮੋਦੀ ਜੁੰਡਲੀ ਬੁਖਲਾਹਟ ਵਿੱਚ ਆਈ ਹੋਈ ਹੈ। ਜਿਸ ਕਰਕੇ ਇਹਨਾਂ ਸਾਥੀਆਂ ਨੂੰ ਦਲਿਤਾਂ ਵਿਰੁੱਧ ਰਜਿਸਟਰਡ ਕੀਤੇ ਕੇਸ ਵਿੱਚ ਫਸਾਉਣ ਉੱਤੇ ਉਤਾਰੂ ਹੋ ਚੁੱਕੀ ਹੈ।
ਇਹ ਗੱਲ ਜੱਗ ਜ਼ਾਹਰ ਹੈ ਕਿ ਭੀਮਾ-ਕੋਰੇਗਾਉਂ ਲੜਾਈ ਦੀ ਦੋ ਸੌ ਸਾਲਾ ਸ਼ਤਾਬਦੀ ਮੌਕੇ ਹਿੰਦੂ ਫਾਸ਼ੀਵਾਦੀਆਂ ਵੱਲੋਂ ਪੂਰੇ ਯੋਜਨਾਬੱਧ ਤਰੀਕੇ ਨਾਲ ਹਮਲਾ ਕੀਤਾ ਸੀ। ਇਸ ਹਮਲੇ ਦੀ ਅਗਵਾਈ ਮਨੋਹਰ ਭਿੰਡੇ ਅਤੇ ਮਲਿੱਦ ਏਕਵੋਟੇ ਵੱਲੋਂ ਕੀਤੀ ਗਈ ਸੀ। ਪਹਿਲੇ ਦੀ ਸੁਪਰੀਮ ਕੋਰਟ ਵੱਲੋਂ ਜਮਾਨਤ ਰੱਦ ਹੋਣ ਦੇ ਬਾਵਜੂਦ ਗ੍ਰਿਫਤਾਰੀ ਨਹੀਂ ਕੀਤੀ। ਜਦ ਕਿ ਦੂਜੇ ਨੂੰ ਲੋਕਾਂ ਦੇ ਦਬਾਅ ਤਹਿਤ ਗ੍ਰਿਫਤਾਰ ਕਰ ਲਿਆ ਗਿਆ।
ਇਸਦੇ ਉਲਟ ਉਸ ਸਮੇਂ ਕਬੀਰ ਕਲਾ ਮੰਚ ਦੇ ਆਗੂਆਂ ਵਿਰੁੱਧ ਰਜਿਸਟਰਡ ਕੀਤੀ ਐਫ.ਆਈ.ਆਰ. ਵਿੱਚ ਸੁਧੀਰ ਧਾਵਲੇ ਤੋਂ ਬਿਨਾ ਚਾਰ ਵਿੱਚੋਂ ਕਿਸੇ ਦਾ ਵੀ ਨਾਂ ਨਹੀਂ ਦਰਜ ਕੀਤਾ ਗਿਆ। ਅਸਲ ਹਕੀਕਤ ਇਹ ਹੈ ਕਿ ਇਹਨਾਂ ਨੂੰ ਪਹਿਲਾਂ ਕਹਾਣੀ ਤਿਆਰ ਕਰਕੇ ਬਾਅਦ ਵਿੱਚ ਫਿੱਟ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪੁਲਸ ਇੱਕ ਤੋਂ ਬਾਦ ਦੂਜੀ ਝੂਠੀ ਕਹਾਣੀ ਘੜਨ ਉੱਤੇ ਲੱਗੀ ਹੋਈ ਹੈ।
ਮੋਦੀ ਨੂੰ ਮਾਰਨ ਦੀ ਕਹਾਣੀ ਕੋਰਾ ਝੂਠ
ਅਜਿਹੀ ਕਹਾਣੀ ਉਹਨਾਂ ਦਾ ਦੂਜਾ ਝੂਠਾ ਦੋਸ਼ ਹੈ। ਜਿਸ ਵਿੱਚ ਉਹਨਾਂ ਵੱਲੋਂ ਇੱਕ ਫਰਜ਼ੀ ਚਿੱਠੀ ਤਿਆਰ ਕੀਤੀ ਗਈ ਹੈ। ਇਸ ਚਿੱਠੀ ਬਾਰੇ ਪੁਲਸ ਵੱਲੋਂ ਇਹ ਦਾਅਵਾ ਪੇਸ਼ ਕੀਤਾ ਗਿਆ ਹੈ ਕਿ ਇਹ ਰੋਨਾ ਵਿਲਸਨ ਦੇ ਲੈਪਟਾਪ ਵਿੱਚੋਂ ਮਿਲੀ ਹੈ।
ਪਹਿਲੀ ਗੱਲ, ਜੇਕਰ ਇਹ ਚਿੱਠੀ ਅਪਰੈਲ ਮਹੀਨੇ ਵਿੱਚ ਕੀਤੀ ਰੇਡ ਮੌਕੇ ਚੁੱਕੇ ਉਸਦੇ ਲੈਪਟਾਪ ਵਿੱਚੋਂ ਮਿਲੀ ਹੈ ਤਾਂ ਪੁਲਸ ਦੋ ਮਹੀਨੇ ਚੁੱਪ ਕਿਉਂ ਬੈਠੀ ਰਹੀ? ਦੂਜੀ ਗੱਲ ਕਿਸੇ ਗੁਪਤ ਪਾਰਟੀ ਲਈ ਅਜਿਹੀਆਂ ਸਕੀਮਾਂ ਲਿਖਤੀ ਬਣਾਉਣ ਦੀ ਕੋਈ ਲੋੜ ਨਹੀਂ ਹੁੰਦੀ। ਰੋਨਾ ਵਰਗੇ ਜਮਹੂਰੀ ਬੰਦਿਆਂ ਨਾਲ ਅਜਿਹੀਆਂ ਸਕੀਮਾਂ ਸ਼ੇਅਰ ਕਰਨ ਦੀ ਵੀ ਕੋਈ ਲੋੜ ਨਹੀਂ ਹੁੰਦੀ। ਤੀਜੀ ਗੱਲ, ਪ੍ਰਕਾਸ਼ ਅਤੇ ਆਰ. ਕੌਣ ਹਨ? ਇਸ ਦਾ ਕਿਸੇ ਨੂੰ ਕੋਈ ਪਤਾ ਨਹੀਂ, ਪੁਲਸ ਜਿਸ ਨੂੰ ਮਰਜੀ ਪ੍ਰਕਾਸ਼ ਤੇ ਆਰ. ਕਹਿ ਦੇਵੇ। ਚੌਥੀ ਗੱਲ, ਕੁੱਝ ਮਾਹਰਾਂ ਦਾ ਇਹ ਵਿਚਾਰ ਵੀ ਸਾਹਮਣੇ ਆਇਆ ਹੈ ਕਿ ਇਹ ਚਿੱਠੀ ਮੁਬਾਇਲ ਫੋਨ ਉੱਤੇ ਬੋਲ ਕੇ ਤਿਆਰੀ ਕੀਤੀ ਗਈ ਹੈ।
ਉਪਰੋਕਤ ਚਰਚਾ ਤੋਂ ਇਹ ਗੱਲ ਸਾਫ ਹੈ, ਇਹਨਾਂ ਸਾਥੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਲਈ ਇਹ ਚਿੱਠੀ ਫਰਜ਼ੀ ਤੌਰ 'ਤੇ ਤਿਆਰ ਕੀਤੀ ਗਈ ਹੈ। ਇਸ ਚਿੱਠੀ ਦੀ ਬਿਨਾ ਕਿਸੇ ਪਰਖ ਤੋਂ ਪ੍ਰੈਸ ਅੰਦਰ ਜਾਰੀ ਕਰਕੇ ਝੂਠ ਨੂੰ ਸੱਚ ਸਾਬਤ ਕਰਨ ਦੀ ਗੋਬਲਜ਼ਵਾਦੀ ਕਵਾਇਤ ਸ਼ੁਰੂ ਹੋ ਚੁੱਕੀ ਹੈ। ਹਿੰਦੂ ਫਾਸ਼ੀਵਾਦੀਆਂ ਦਾ ਆਪਣੇ ਵਿਰੋਧੀਆਂ ਨੂੰ ਝੂਠਾ ਸਾਬਤ ਕਰਨ, ਜੇਲ• ਵਿੱਚ ਬੰਦ ਕਰਨ, ਫਾਂਸੀ ਉੱਤੇ ਟੰਗਣ ਦਾ ਇਹੀ ਫਾਸ਼ੀਵਾਦੀ ਤਰੀਕਾ ਹੈ। ਜੋ ਉਹਨਾਂ ਨੇ ਜਰਮਨ ਫਾਸ਼ੀਵਾਦੀਆਂ ਤੋਂ ਸਿਖਿਆ ਹੈ।
ਉਹਨਾਂ ਦੇ ਇਲਜ਼ਾਮ ਨੂੰ ਲੋਕ ਰੱਦ ਕਰ ਚੁੱਕੇ ਹਨ। ਸਮੁੱਚੇ ਇਨਕਲਾਬੀ ਹਲਕੇ ਇਹਨਾਂ ਸਾਥੀਆਂ ਦੇ ਹੱਕ ਵਿੱਚ ਕੀਤੀਆਂ ਜਾ ਰਹੀਆਂ ਆਪਣੀਆਂ ਸਰਗਰਮੀਆਂ ਰਾਹੀਂ ਰੱਦ ਕਰ ਰਹੇ ਹਨ। ਕਾਂਗਰਸ ਪਾਰਟੀ ਅਤੇ ਬੀ.ਜੇ.ਪੀ. ਦੇ ਮੋਦੀ ਜੁੰਡਲੀ ਵਿਰੋਧੀ ਹਿੱਸੇ ਇਸ ਇਲਜ਼ਾਮ ਨੂੰ ਰੱਦ ਹੀ ਨਹੀਂ ਕਰ ਰਹੇ, ਸਗੋਂ ਪਿੱਛੇ ਕੰਮ ਕਰਦੀਆਂ ਚਾਲਾਂ ਨੂੰ ਵੀ ਨੰਗਾ ਕਰ ਰਹੇ ਹਨ। ਸਥਿਤੀ ਇਹ ਹੈ ਕਿ ਪ੍ਰੈਸ ਅਤੇ ਇਲੈਕਟਰਾਨਿਕ ਮੀਡੀਆ ਦੇ ਵੱਡੇ ਹਿੱਸੇ ਨੇ ਵੀ ਇਸ ਪ੍ਰਤੀ ਕੋਈ ਸਰੋਕਾਰ ਨਹੀਂ ਦਿਖਾਇਆ। ਇਸ ਨੂੰ ਮੋਦੀ ਜੁੰਡਲੀ ਦਾ ਹੋਰ ਚੋਣ-ਜੁਮਲਾ ਸਮਝਿਆ ਹੈ।
ਇਹਨਾਂ ਹਕੀਕਤਾਂ ਦੇ ਬਾਵਜੂਦ ਜੇਕਰ ਅਜੇ ਮੋਦੀ-ਅਮਿਤਸ਼ਾਹ-ਰਾਜਨਾਥ-ਭਗਵਤ ਜੁੰਡਲੀ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਭਾਰ ਰਹੀ ਹੈ ਤਾਂ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਪਿੱਛੇ ਗੱਲ ਕੋਈ ਹੋਰ ਹੈ। ਪਹਿਲੀ ਗੱਲ ਇਹ ਹੈ ਕਿ ਮੋਦੀ ਜੁੰਡਲੀ ਲੋਕਾਂ ਵਿੱਚੋਂ ਨਿਖੇੜੇ ਦੀ ਹਾਲਤ ਵਿੱਚ ਜਾ ਰਹੀ ਹੈ। ਉਸ ਦੀ ਅਖੌਤੀ ਹਰਮਨ-ਪਿਆਰਤਾ ਦਾ ਗਿਰਾਫ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ। ਉਸਦਾ ਇਹ ਸੁਭਾਅ ਹੈ ਕਿ ਜਦੋਂ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਡਿਗਣਾ ਸ਼ੁਰੂ ਕਰਦੀ ਹੈ ਤਾਂ ਉਦੋਂ ਉਹ ਕੋਈ ਨਾ ਕੋਈ ਡਰਾਮਾ ਕਰਦੀ ਆਈ ਹੈ। ਖੁਦ ਉੱਤੇ ਹਮਲੇ ਦਾ ਨਾਟਕ ਰਚਣਾ ਜਾਂ ਕਿਸੇ ਵਿਰੋਧੀ ਨੂੰ ਕਤਲ ਕਰਨਾ ਉਸ ਲਈ ਸਭ ਜਾਇਜ਼ ਹੈ। 2019 ਦੀਆਂ ਚੋਣਾਂ ਮੌਕੇ ਅਜਿਹਾ ਛੜਯੰਤਰ ਰਚਣਾ ਉਸਦੀ ਸਿਆਸੀ ਜਮਾਤੀ ਲੋੜ ਹੈ।
ਦੂਜੀ ਗੱਲ- ਮੌਜੂਦਾ ਸਮੇਂ ਇਸ ਛੜਯੰਤਰ ਰਾਹੀਂ ਕਮਿਊਨਿਸਟਾਂ, ਦਲਿਤਾਂ, ਆਦਿਵਾਸੀਆਂ, ਔਰਤਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣਾ ਹਿੰਦੂ ਫਾਸ਼ੀਵਾਦੀਆਂ ਦੀ ਦੂਜੀ ਵੱਡੀ ਲੋੜ ਹੈ। ਜਿਸ ਕਰਕੇ ਇਹ ਫਰਜ਼ੀ ਚਿੱਠੀ ਤਿਆਰ ਕੀਤੀ ਗਈ ਹੈ। ਰੋਨਾ ਵਿਲਸਨ ਅਤੇ ਉਸਦੇ ਸਾਥੀਆਂ ਸਿਰ ਮੜ• ਦਿੱਤੀ ਗਈ ਹੈ।
ਅਸਲ ਗੱਲ ਇਹ ਹੈ ਕਿ ਇਹਨਾਂ ਸਾਥੀਆਂ ਨੂੰ ਝੂਠੇ ਪੁਲਸ ਕੇਸਾਂ ਅੰਦਰ ਇਸ ਕਰਕੇ ਫਸਾਇਆ ਜਾ ਰਿਹਾ ਹੈ, ਕਿਉਂਕਿ ਇਹ ਸਾਰੇ ਆਪੋ ਆਪਣੇ ਖੇਤਰਾਂ ਦੀ ਵਿਸ਼ੇਸ਼ ਮੁਹਾਰਤ ਰੱਖਦੇ ਹਨ। ਸਾਰੇ ਹੀ ਇਨਕਲਾਬੀ ਲਹਿਰ ਦੇ ਡਟਵੇਂ ਹਮਾਇਤੀ ਹਨ। ਅਜਿਹੇ ਇਨਕਲਾਬੀ ਬੁੱਧੀਜੀਵੀ ਸਾਥੀਆਂ ਦੀ ਮੌਜੂਦਾ ਹਾਲਤ ਵਿੱਚ  ਇਨਕਲਾਬੀ ਲਹਿਰ ਨੂੰ ਸਖਤ ਜ਼ਰੂਰਤ ਹੈ। ਇਸ ਦੇ ਉਲਟ ਅਪਰੇਸ਼ਨ ਗਰੀਨ ਹੰਟ ਦੇ ਤੀਜੇ ਦੌਰ ਅੰਦਰ ਹਿੰਦੂ ਫਾਸ਼ੀਵਾਦੀ ਮੋਦੀ ਹਕੂਮਤ ਦਾ ਰਵੱਈਆ ਜਮਹੂਰੀ ਸਰਗਰਮੀਆਂ ਵੀ ਠੱਪ ਕਰਨ ਦਾ ਆ ਰਿਹਾ ਹੈ। ਇਸ ਤਹਿਤ ਇਨਕਲਾਬੀ ਜਥੇਬੰਦੀਆਂ ਅਤੇ ਘੋਲਾਂ ਦੀ ਕੋਰ ਜਨਤਕ ਲੀਡਰਸ਼ਿੱਪ ਨੂੰ ''ਸ਼ਹਿਰੀ ਮਾਓਵਾਦੀ'' ਗਰਦਾਨ ਕੇ ਜੇਲ• ਅੰਦਰ ਡੱਕਣ ਦਾ ਵਰਤਾਰ ਸਾਹਮਣੇ ਆ ਰਿਹਾ ਹੈ। ਇਸ ਕਰਕੇ, ਇਹਨਾਂ ਪੰਜ ਸਾਥੀਆਂ ਨੂੰ ਅਲੱਗ ਅਲੱਗ ਥਾਵਾਂ ਚੁਣ ਕੇ ਅਤੇ ਚੁੱਕ ਕੇ ਹਕੂਮਤੀ ਹਮਲੇ ਦੀ ਮਾਰ ਹੇਠ ਲਿਆਂਦਾ ਗਿਆ। ਇਹ ਹਮਲਾ ਕੇਂਦਰੀ ਹਕੂਮਤ ਦੀ ਅਗਵਾਈ ਹੇਠ ਮਾਓਵਾਦੀ ਲਹਿਰ 'ਤੇ ਅਪ੍ਰੈਲ ਮਹੀਨੇ ਅੰਦਰ ਸ਼ੁਰੂ ਹੋਏ ਵੱਡੇ ਫੌਜੀ ਹਮਲੇ ਦਾ ਹਿੱਸਾ ਹੈ। ਜਿਸ ਵਿਰੁੱਧ ਡਟਵੀਂ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ।

No comments:

Post a Comment