Monday, 2 July 2018

ਮਾਓਵਾਦੀ ਲਹਿਰ 'ਤੇ ਵਿੱਢੇ ਤਾਜ਼ਾ ਨਾਦਰਸ਼ਾਹੀ ਹੱਲੇ ਨੂੰ ਪਛਾੜੋ


ਮਾਓਵਾਦੀ ਲਹਿਰ 'ਤੇ ਵਿੱਢੇ ਤਾਜ਼ਾ ਨਾਦਰਸ਼ਾਹੀ ਹੱਲੇ ਨੂੰ ਪਛਾੜੋ
-ਸੁਖਵੰਤ
ਹਿੰਦੂ ਫਾਸ਼ੀਵਾਦੀ ਮੋਦੀ ਹਕੂਮਤ ਵੱਲੋਂ 2018 ਦੇ ਸ਼ੁਰੂਆਤੀ ਮਹੀਨਿਆਂ ਤੋਂ ਛੱਤੀਸਗੜ•, ਤਿਲੰਗਾਨਾ, ਉੜੀਸਾ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਝਾਰਖੰਡ ਆਦਿ ਸੂਬਿਆਂ ਅੰਦਰ ਮਾਓਵਾਦੀ ਲਹਿਰ ਦੇ ਪ੍ਰਭਾਵ ਵਾਲੀ ਪੱਟੀ ਉੱਤੇ ਨਾਦਰਸ਼ਾਹੀ ਫੌਜੀ ਹਮਲਾ ਵਿੱਢਿਆ ਹੋਇਆ ਹੈ। 'ਘੇਰੋ ਤੇ ਕੁਚਲੋ' ਦੀ ਇਸ ਮੁਹਿੰਮ ਨੂੰ ਅੰਜ਼ਾਮ ਦੇਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠਲੀ ਸੁਰੱਖਿਆ ਸਲਾਹਕਾਰਾਂ ਦੀ ਇੱਕ ਟੀਮ ਵੱਲੋਂ ਇਸ ਅਪਰੇਸ਼ਨ ਨੂੰ ਲਗਾਤਾਰ ਠੋਸ ਅਗਵਾਈ ਦਿੱਤੀ ਜਾ ਰਹੀ ਹੈ। ਸੁਰੱਖਿਆ ਸਲਾਹਕਾਰਾਂ ਦੀ ਇਸ ਟੀਮ 'ਚ ਉੱਭਰਵਾਂ ਨਾਂ ਵਿਜੇ ਕੁਮਾਰ ਦਾ ਹੈ, ਜਿਸਨੇ ਸ੍ਰੀ ਲੰਕਾ ਦੇ ਲਿੱਟੇ ਬਾਗੀਆਂ ਨੂੰ ਖਤਮ ਕਰਨ ਲਈ ਸ਼ੁਰੂ ਕੀਤੇ ਅਪ੍ਰੇਸ਼ਨ ਦੀ ਅਗਵਾਈ ਕੀਤੀ ਸੀ।
ਇਸ ਧਾੜਵੀ ਮੁਹਿੰਮ ਵਿੱਚ ਮੋਦੀ ਹਕੂਮਤ ਨੇ ਸਾਰੇ ਸੂਬਿਆਂ ਦੀ ਪੁਲਸ, ਨੀਮ-ਫੌਜੀ ਬਲ, ਜਿਵੇਂ ਸੀ.ਆਰ.ਪੀ.ਐਫ., ਬੀ.ਐਸ.ਐਫ., ਆਈ.ਟੀ.ਬੀ.ਐਫ. ਆਦਿ ਸਮੇਤ ਗੁਰੀਲਾ ਯੁੱਧ ਦੇ ਟਾਕਰੇ ਲਈ ਇਹਨਾਂ ਸੂਬਿਆਂ ਅੰਦਰ ਤਿਆਰ ਕੀਤੀਆਂ ਵਿਸ਼ੇਸ਼ ਫੋਰਸਾਂ, ਜਿਵੇਂ ਸੀ-60 ਕਮਾਂਡੋ ਕੋਬਰਾ ਬਟਾਲੀਅਨ ਆਦਿ ਨੂੰ ਝੋਕਿਆ ਹੋਇਆ ਹੈ। ਅਪਰੇਸ਼ਨ ਸਮਾਧਾਨ ਦੇ ਨਾਂ ਹੇਠ ਵਿੱਢੀ ਇਸ ਜਾਬਰ ਮੁਹਿੰਮ ਵਿੱਚ ਜੰਗ ਫੌਜੀ ਹਥਿਆਰਾਂ, ਜਿਵੇਂ ਅੰਡਰ ਬੈਰਲ ਗਰਨੇਡ ਲਾਂਚਰ (ਯੂ.ਬੀ.ਜੀ.ਐਲ.), ਡਰੋਨ, ਮਾਰਟਰ ਆਦਿ ਵਰਤੋਂ ਕੀਤੀ ਜਾ ਰਹੀ ਹੈ। ਸੁਰੱਖਿਆ ਫੋਰਸਾਂ ਨੂੰ ਫੌਜ ਦੇ ਹੈਲੀਕਾਪਟਰ ਰਾਹੀਂ ਕਿਸੇ ਵੀ ਨਿਸ਼ਚਿਤ ਕੀਤੇ ਥਾਂ ਉੱਤੇ ਇਕੱਠੇ ਹਜ਼ਾਰਾਂ ਦੀ ਗਿਣਤੀ ਵਿੱਚ ਉਤਾਰਿਆ ਜਾਂਦਾ ਹੈ। ਲੋਕਾਂ ਅਤੇ ਮਾਓਵਾਦੀਆਂ ਦੇ ਕੈਂਪਾਂ ਉੱਤੇ ਹਮਲਾ ਵਿੱਢ ਦਿੱਤਾ ਜਾਂਦਾ ਹੈ। ਅਖਬਾਰਾਂ ਅੰਦਰ ਹਕੂਮਤੀ ਹਮਲੇ ਤੇ ਲੋਕਾਂ ਦੇ ਟਾਕਰੇ ਦੀਆਂ ਬਹੁਤ ਥੋੜ•ੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਸੀਂ ਉਹਨਾਂ ਦਾ ਸੰਖੇਪ ਵਿਸ਼ਲੇਸ਼ਣ ਜ਼ਿਕਰ ਕਰਾਂਗੇ। ਵਿਸ਼ਲੇਸ਼ਣ ਦਾ ਸੋਮਾ ਅਖਬਾਰਾਂ ਆਦਿ ਵਿੱਚ ਪ੍ਰਕਾਸ਼ਤ ਹੋਈਆਂ ਰਿਪੋਰਟਾਂ ਹਨ।
ਹਮਲੇ ਅਧੀਨ ਤਿੰਨ ਉੱਭਰਵੇਂ ਖੇਤਰ
ਪਹਿਲੀ 'ਤੇ ਉੱਭਰਵੀਂ ਘਟਨਾ ਗੜ•ਚਿਰੋਲੀ ਝੂਠੇ ਪੁਲਸ ਮੁਕਾਬਲੇ ਦੀ ਹੈ। ਇਹ ਘਟਨਾ 22-23 ਅਪ੍ਰੈਲ ਦੀ ਹੈ। ਮਹਾਂਰਾਸ਼ਟਰਾ ਦਾ ਗੜ•ਚਿਰੋਲੀ ਜ਼ਿਲ•ਾ ਦੱਖਣੀ ਛੱਤੀਸਗੜ• ਦੇ ਬੀਜਾਪੁਰ ਅਤੇ ਨਰਾਇਣਪੁਰ ਜ਼ਿਲਿ•ਆਂ ਨਾਲ ਲੱਗਦਾ ਹੈ। ਇਹ ਝੂਠਾ ਪੁਲਸ ਮੁਕਾਬਲਾ ਕਾਂਸਨਸੋਰ ਤੇ ਗੇਟਾਪਲੀ  ਪਿੰਡਾਂ ਦੇ ਵਿਚਕਾਰ ਹੋਇਆ ਦੱਸਿਆ ਜਾ ਰਿਹਾ ਹੈ। ਇਸ ਵਿੱਚ 41 ਮਾਓਵਾਦੀ ਮਾਰੇ ਗਏ,  ਜਿਹਨਾਂ ਵਿੱਚ 21 ਔਰਤਾਂ ਅਤੇ 20 ਮਰਦ ਹਨ। ਜਿਹਨਾਂ ਵਿੱਚ 8 ਉਹ ਵੀ ਸ਼ਾਮਲ ਹਨ, ਜਿਹੜੇ ਗੇਟਾਪਲੀ ਤੋਂ ਕਾਂਸਨਸੋਰ ਪਿੰਡ ਵਿੱਚ ਹੋ ਰਹੇ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਆਏ ਸਨ।
ਇਸ ਇਲਾਕੇ ਵਿੱਚ ਤੇਂਦੂ ਪੱਤੇ ਦੀ ਤੁੜਾਈ ਦਾ ਸੀਜਨ ਚੱਲ ਰਿਹਾ ਸੀ। ਇਸ ਇਲਾਕੇ ਦੇ 40 ਪਿੰਡਾਂ ਨੇ ਦਲਾਲ ਰਾਹੀਂ ਸਸਤੇ ਭਾਅ ਤੇਂਦੂ ਪੱਤਾ ਵੇਚਣ ਦੀ ਥਾਂ ਗਰਾਮ ਸਭਾਵਾਂ ਰਾਹੀਂ ਆਪਣੇ ਬਲਬੂਤੇ ਸਿੱਧੇ ਵੇਚਣ ਦਾ ਫੈਸਲਾ ਕੀਤਾ ਹੋਇਆ ਸੀ। ਸ਼ਹੀਦ ਹੋਏ ਲੜਾਕੇ ਕਾਂਸਨਸੋਰ ਲਾਗੇ ਰੁਕੇ ਹੋਏ ਸਨ। ਕਿਸੇ ਮੁਖਬਰ ਦੀ ਇਤਲਾਹ ਦੇ ਆਧਾਰ ਉੱਤੇ ਵੱਡੀ ਗਿਣਤੀ ਵਿੱਚ ਸੀ-60 ਕਮਾਂਡੋ ਵੱਲੋਂ ਇਹਨਾਂ ਉੱਤੇ ਹਮਲਾ ਕੀਤਾ ਗਿਆ। ਪੁਲਸ ਦੇ ਖੁਦ ਦੇ ਬਿਆਨਾਂ ਅਨੁਸਾਰ ਉਹਨਾਂ ਵੱਲੋਂ ਯੂ.ਬੀ.ਜੀ.ਐਲ. ਮਾਰਟਰ, ਰਾਕਟ ਲਾਂਚਰਾਂ ਅਤੇ ਗਰਨੇਡਾਂ ਦਾ ਹਮਲਾ ਕੀਤਾ ਗਿਆ। ਉਹਨਾਂ ਦੀਆਂ ਲਾਸ਼ਾਂ ਤਿੰਨ ਥਾਵਾਂ ਤੋਂ ਸੁੱਟੀਆਂ ਮਿਲੀਆਂ ਹਨ। ਇੰਦਰਾਵਤੀ ਨਦੀ ਵਿੱਚੋਂ ਮਿਲੀਆਂ ਲਾਸ਼ਾਂ ਗਲ਼ ਸੜ ਕੇ ਬੇਪਛਾਣ ਹੋ ਚੁੱਕੀਆਂ ਸਨ।
ਇਸ ਘਟਨਾ ਤੋਂ ਬਾਅਦ ਸਟੇਟ ਵੱਲੋਂ ਮਾਓਵਾਦੀ ਪਾਰਟੀ ਦੇ ਪੰਜ ਸੀਨੀਅਰ ਕਾਮਰੇਡਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਨਵੇਂ ਇਨਾਮਾਂ ਦੀ ਘੋਸ਼ਣਾ ਕੀਤੀ ਗਈ ਹੈ। ਘੇਰੋ ਤੇ ਕੁਚਲੋ ਮੁਹਿੰਮ ਜਾਰੀ ਰੱਖੀ ਹੋਈ ਹੈ।
ਇਸ ਝੂਠੇ ਪੁਲਸ ਮੁਕਾਬਲੇ ਦੇ ਵਿਰੋਧ ਵਿੱਚ ਦੰਡਕਾਰਨੀਆ ਸਪੈਸ਼ਲ ਜ਼ੋਨਲ ਕਮੇਟੀ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ। ਜਿਹੜਾ ਲਾਗੂ ਹੋਇਆ ਹੈ। ਇਸ ਸਮੇਂ ਦੌਰਾਨ ਰੇਲ ਆਵਾਜਾਈ ਜਾਮ ਰੱਖੀ ਗਈ। ਸਟੇਟ ਮਸ਼ੀਨਰੀ ਨੂੰ ਨਿਸ਼ਾਨਾ ਬਣਾਇਆ ਹੈ। ਸੜਕ ਨਿਰਮਾਣ ਅਤੇ ਸੰਚਾਰ ਕੰਪਨੀਆਂ ਦੇ ਵਾਹਨਾਂ ਨੂੰ ਸਾੜ ਦੇਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਦੂਜੀ ਉੱਭਰਵੀਂ ਥਾਂ ਝਾਰਖੰਡ ਹੈ। ਇਸ ਸੂਬੇ ਅੰਦਰ ਚਾਰ-ਪੰਜ ਖੇਤਰਾਂ 'ਤੇ ਹਮਲਾ ਵਿੱਢਿਆ ਹੋਇਆ ਹੈ। ਇਹ ਖੇਤਰ ਹਨ, ਪੱਛਮੀ ਸਿੰਘਭੂਮ, ਜਿਸ ਨੂੰ ਸਾਂਗਾਜਾਟਾ ਜਾਂ ਕੋਹਲਾਨ ਦਾ ਜੰਗਲ ਵੀ ਕਹਿੰਦੇ ਹਨ। 2. ਸਰੰਡ ਜੰਗਲ, 3. ਪੂਰਬੀ ਸਿੰਘਭੂਮ, ਜਿਸ ਨੂੰ ਬੁੱਢਾ ਪਹਾੜ ਦਾ ਖੇਤਰ ਕਹਿੰਦੇ ਹਨ, 4. ਪਾਰਸਨਾਥ ਪਹਾੜ, ਜਿਸ ਵਿੱਚ ਧੰਨਵਾਦ, ਗਿਰੀਡੀਹ ਪੈਂਦੇ ਹਨ। ਇਹ ਹਮਲਾ 13 ਅਪ੍ਰੈਲ ਤੋਂ ਸ਼ੁਰੂ ਕੀਤਾ ਹੋਇਆ ਹੈ। ਜੂਨ ਅਖੀਰ ਤੱਕ ਮੁੱਠਭੇੜ ਦੀਆਂ ਖਬਰਾਂ ਆ ਰਹੀਆਂ ਹਨ।
ਹਮਲੇ ਦੀ ਮਾਰ ਹੇਠ ਪਹਿਲੇ ਖੇਤਰ ਪੱਛਮੀ ਸਿੰਘਭੂਮ ਵਿੱਚ ਚਾਈਬਾਸਾ ਜ਼ਿਲ•ਾ ਵੀ ਪੈਂਦਾ ਹੈ। ਇਹ ਖੇਤਰ ਉੜੀਸਾ ਦੇ ਬਿਲਕੁੱਲ ਨਾਲ ਲੱਗਦਾ ਹੈ, ਅੰਦਰ ਵੜਿਆ ਹੋਇਆ ਹੈ। ਪੱਥਲਗੜ•ੀ ਬਗਾਵਤ ਦਾ ਵੀ ਇਹੀ ਕੇਂਦਰ ਹੈ। ਇਸ ਖੇਤਰ ਉੱਤੇ ਅਖਬਾਰਾਂ ਵਿੱਚ ਐਲਾਨ ਕਰਕੇ ਹਮਲਾ ਕੀਤਾ ਗਿਆ ਹੈ। ਉਹੀ ਫੌਜੀ ਹਥਿਆਰਾਂ- ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ ਹੈ। ਚੋਟੀ ਦੇ ਮਾਓਵਾਦੀ ਆਗੂਆਂ ਦੇ ਲੁਕੇ ਹੋਣ ਨੂੰ ਬਹਾਨਾ ਬਣਾਇਆ ਗਿਆ। ਇਸ ਖੇਤਰ ਵਿੱਚ ਲੱਗਭੱਗ 20 ਦਿਨ ਲਗਾਤਾਰ ਮਾਓਵਾਦੀ ਲੜਾਕਿਆਂ ਨਾਲ ਮੁੱਠਭੇੜ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਇੱਕ ਥਾਂ ਉੱਤੇ ਮੁਕਾਬਲਾ ਮੁੱਕਦਾ ਸੀ, ਦੂਜੇ ਉੱਤੇ ਸ਼ੁਰੂ ਹੋ ਜਾਂਦਾ ਸੀ। ਮਾਓਵਾਦੀ ਲੜਾਕਿਆਂ ਵੱਲੋਂ ਡਟ ਕੇ ਮੁਕਾਬਲਾ ਕੀਤਾ ਗਿਆ।ਅਖੀਰ ਟਾਟਾਨਗਰ ਥਾਣੇ ਵਿੱਚ 51 ਮਾਓਵਾਦੀ ਆਗੂਆਂ ਉੱਤੇ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਜਾਰੀ ਕੀਤੇ ਚੋਟੀ ਦੇ ਮਾਓਵਾਦੀ ਆਗੂਆਂ ਦੇ ਇਨਾਮ ਅਤੇ ਨਿੱਜੀ ਵੇਰਵੇ ਦੀਆਂ ਖਬਰਾਂ ਲਗਾਤਾਰ ਅਖਬਾਰਾਂ ਵਿੱਚ ਛਪਦੀਆਂ ਰਹੀਆਂ ਹਨ।
ਦੂਜਾ ਖੇਤਰ ਸਰੰਡਾ ਜੰਗਲ ਹੈ। ਇਹ ਵੀ ਉੜੀਸਾ ਨਾਲ ਲੱਗਦਾ ਹੈ। ਇਸ ਖੇਤਰ 'ਤੇ ਹਮਲਾ ਮਾਓਵਾਦੀ ਪਾਰਟੀ ਦੀ ਕਿਸੇ ਵੱਡੀ ਮੀਟਿੰਗ ਨੂੰ ਆਧਾਰ ਬਣਾ ਕੇ ਕੀਤਾ ਗਿਆ, ਜਿਸ ਨੂੰ ਪ੍ਰੈਸ ਅੰਦਰ ਮਾਓਵਾਦੀਆਂ ਦੀ ਕਾਂਗਰਸ ਵੀ ਕਿਹਾ ਗਿਆ ਹੈ। ਇੱਥੇ ਵੀ ਜੰਗੀ ਹਥਿਆਰਾਂ- ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ ਹੈ। ਵੱਡੀ ਗਿਣਤੀ ਉਤਾਰੀ ਫੌਜੀ ਵਹੀਰ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਗਈ ਹੈ। ਇਸ ਇਲਾਕੇ ਨੂੰ ਪੁਲਸ ਵੱਲੋਂ ਗੁਰੀਲਿਆਂ ਦੇ ਲੁਕਣ ਲਈ ਬਹੁਤ ਢਕਵਾਂ ਇਲਾਕਾ ਦੱਸਿਆ ਜਾ ਰਿਹਾ ਹੈ। ਚੋਟੀ ਦੇ ਮਾਓਵਾਦੀ ਆਗੂਆਂ ਦੇ ਇਸ ਮੀਟਿੰਗ ਵਿੱਚ ਪਹੁੰਚਣ ਤੇ ਬਚ ਨਿਕਲਣ ਦੀ ਕਹਾਣੀ ਸਟੇਟ ਵੱਲੋਂ ਪੇਸ਼ ਕੀਤੀ ਗਈ। 13 ਮਾਓਵਾਦੀ ਗੁਰੀਲਿਆਂ ਦੇ ਮਾਰੇ ਜਾਣ ਦੀ ਝੂਠੀ ਕਹਾਣੀ ਪ੍ਰੈਸ ਵਿੱਚ ਪੇਸ਼ ਕੀਤੀ ਗਈ। ਜਿਸ ਨੂੰ ਇਹ ਕਹਿ ਕੇ ਢਕਿਆ ਗਿਆ ਕਿ ਮਾਓਵਾਦੀ ਲਾਸ਼ਾਂ ਚੁੱਕ ਕੇ ਲੈ ਗਏ। ਅੰਤ ਇਸ ਖੇਤਰ ਅੰਦਰ ਨੀਮ ਫੌਜੀ ਬਲਾਂ ਦੇ ਅੱਠ ਕੈਂਪ ਸਥਾਪਤ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਗਿਆ ਹੈ।
ਤੀਜਾ ਖੇਤਰ ਪੂਰਬੀ ਸਿੰਘਭੂਮ ਹੈ, ਜਿਸ ਨੂੰ ਬੁੱਢੇ ਪਹਾੜ ਦਾ ਖੇਤਰ ਵੀ ਕਿਹਾ ਜਾਂਦਾ ਹੈ। ਜਿਸ ਵਿੱਚ ਪਲਾਮੂ, ਲਾਤੇਹਾਰ ਜ਼ਿਲ•ੇ ਪੈਂਦੇ ਹਨ। ਅਖਬਾਰੀ ਵੇਰਵਿਆਂ ਮੁਤਾਬਕ ਪੁਲਸ ਵੱਲੋਂ ਕਾਮਰੇਡ ਅਰਵਿੰਦ ਨੂੰ ਇਸ ਖੇਤਰ ਅੰਦਰ ਲੁਕਿਆ ਦੱਸਿਆ ਜਾਂਦਾ ਰਿਹਾ ਹੈ। ਇਸ ਖੇਤਰ ਵਿੱਚ ਪੈਂਦੇ ਲਾਤੇਹਾਰ ਵਿੱਚ 4 ਅਪ੍ਰੈਲ ਨੂੰ ਪੰਜ ਮਾਓਵਾਦੀ ਗੁਰੀਲਿਆਂ ਦੇ ਮਾਰੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ। ਪੁਲਸ ਇਸ ਨੂੰ ਪੁਲਸ-ਮੁਕਾਬਲਾ ਕਹਿ ਰਹੀ ਹੈ ਅਤੇ ਮਾਓਵਾਦੀਆਂ ਦੀ ਛੋਟਾ ਨਾਗਪੁਰ ਕਮੇਟੀ ਇਸ ਨੂੰ ਫੜ ਕੇ ਮਾਰੇ ਕਰਾਰ ਦੇ ਰਹੀ ਹੈ। ਇਸ ਖੇਤਰ ਅੰਦਰ ਜੂਨ ਦੇ ਅਖੀਰ ਤੱਕ ਵੀ ਘੇਰੋ ਤੇ ਕੁਚਲੋ ਮੁਹਿੰਮ ਤੇ ਮੁੱਠਭੇੜਾਂ ਦੀਆਂ ਖਬਰਾਂ ਆ ਰਹੀਆਂ ਹਨ।
ਚੌਥਾ ਖੇਤਰ ਪਾਰਸਨਾਥ ਪਹਾੜ ਦਾ ਹੈ, ਜਿਸ ਵਿੱਚ ਗਿਰੀਡੀਹ, ਧੰਨਬਾਦ ਪੈਂਦਾ ਹੈ। ਇਸ ਖੇਤਰ 'ਤੇ ਵੀ ਹਮਲਾ ਕੇਂਦਰ ਕੀਤਾ ਹੋਇਆ ਹੈ। ਇਸ ਮੁਹਿੰਮ ਦੇ ਸ਼ੁਰੂਆਤੀ ਮਹੀਨਿਆਂ ਅੰਦਰ ਮਜ਼ਦੂਰ ਸੰਘਰਸ਼ ਸੰਮਤੀ ਅਤੇ ਵਿਸਥਾਪਨ ਵਿਰੋਧੀ ਮੰਚ 'ਤੇ ਪਾਬੰਦੀ ਲਾਗੂ ਕਰ ਦਿੱਤੀ ਗਈ ਸੀ। (ਦੇਖੋ ਸੁਰਖ਼ ਰੇਖਾ, ਮਾਰਚ-ਅਪ੍ਰੈਲ) ਵੱਡੀ ਪੱਧਰ 'ਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ। ਕੇਸ ਰਜਿਸਟਰਡ ਕੀਤੇ ਗਏ ਹਨ। ਮਾਓਵਾਦੀ ਗੁਰੀਲਿਆਂ ਨਾਲ ਮੁੱਠਭੇੜਾਂ ਦੀਆਂ ਖਬਰਾਂ ਆ ਰਹੀਆਂ ਹਨ।
ਸੰਖੇਪ ਵਿੱਚ ਗੱਲ ਕਰਨੀ ਹੋਵੇ ਤਾਂ ਝਾਰਖੰਡ ਅੰਦਰ ਮਾਓਵਾਦੀ ਲਹਿਰ ਉੱਤੇ ਉਪਰੋਕਤ ਥਾਵਾਂ ਉੱਤੇ ਧਾੜਵੀ ਹਮਲਾ ਕੇਂਦਰ ਕੀਤਾ ਹੋਇਆ ਹੈ। ਮਾਓਵਾਦੀ ਲੜਾਕਿਆਂ ਦੁਆਰਾ ਟਾਕਰੇ ਦੀਆਂ ਖਬਰਾਂ ਆ ਰਹੀਆਂ ਹਨ। ਹਕੂਮਤ ਵੱਲੋਂ ਪਹਿਲਾਂ ਜ਼ਿਕਰ ਕੀਤੇ ਠੋਸ ਫੌਜ ਰੂਪ ਤੋਂ ਬਿਨਾ ਕੁੱਝ ਵਿਸ਼ੇਸ਼ ਰੂਪ ਵੀ ਅਪਣਾਏ ਜਾ ਰਹੇ ਹਨ।
1. ਚੋਟੀ ਦੇ ਮਾਓਵਾਦੀ ਕਾਮਰੇਡਾਂ ਤੋਂ ਲੈ ਕੇ ਲੜਾਕਾ ਦਸਤਿਆਂ ਵਿੱਚ ਕੰਮ ਕਰਦੇ, ਹੇਠਲੇ ਪੱਧਰ ਦੇ ਕਾਮਰੇਡਾਂ ਦੇ ਵੀ ਠੋਸ ਵੇਰਵੇ ਅਤੇ ਇਨਾਮ ਨਸ਼ਰ ਕੀਤੇ ਗਏ ਜਾਂ ਕੀਤੇ ਜਾ ਰਹੇ ਹਨ। ਇਸ ਵਿੱਚ ਮਰਦ ਅਤੇ ਔਰਤਾਂ ਦੋਵੇਂ ਸ਼ਾਮਲ ਹਨ। ਗ੍ਰਿਫਤਾਰ ਕੀਤੇ ਕਾਮਰੇਡ ਦੇ ਵੇਰਵੇ ਅਤੇ ਇਨਟੈਰੋਗੇਸ਼ਨ ਦੀਆਂ ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ ਹਨ।
2. ਫੜੇ ਗਏ ਕਾਮਰੇਡਾਂ ਦੇ ਕੇਸਾਂ ਨੂੰ ਐਨ.ਆਈ.ਏ. ਕੋਲ ਦੇ ਕੇ ਜਾਇਦਾਦਾਂ, ਕੋਰਟਾਂ ਰਾਹੀਂ ਜਬਤ ਕੀਤੀਆਂ ਜਾ ਰਹੀਆਂ ਹਨ। ਉਹ ਭਾਵੇਂ ਫੜੇ ਗਏ ਕਾਮਰੇਡਾਂ ਦੇ ਨਾਂ ਹਨ, ਉਹਨਾਂ ਦੇ ਪਰਿਵਾਰ ਮੈਂਬਰਾਂ ਦੇ ਨਾਂ ਹਨ ਜਾਂ ਰਿਸ਼ਤੇਦਾਰਾਂ।
3. ਮਾਓਵਾਦੀ ਪਾਰਟੀ ਦੇ ਗੁਰੀਲਾ ਖੇਤਰਾਂ ਅੰਦਰਲੇ ਫੰਡ ਸੋਮਿਆਂ ਨੂੰ ਐਨ.ਆਈ.ਏ. ਰਾਹੀਂ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
4. ਮਾਓਵਾਦੀ ਪਾਰਟੀ ਤੋਂ ਬਿਨਾ ਅਲੱਗ ਅਲੱਗ ਖੇਤਰਾਂ ਅਤੇ ਅਲੱਗ ਅਲੱਗ ਨਾਵਾਂ ਹੇਠਲੇ ਵਿਚਰਦੇ ਗੁੱਟਾਂ, ਜਿਵੇਂ ਨਿਊ.ਆਰ.ਸੀ.ਸੀ., ਪੀ.ਐਲ.ਐਫ.ਆਈ. ਆਦਿ ਉੱਤੇ ਵੀ ਹਮਲੇ ਕਰਕੇ ਉਹਨਾਂ ਦੇ ਕਾਫੀ ਬੰਦੇ ਮਾਰੇ ਗਏ, ਜਿਹਨਾਂ ਉੱਤੇ ਪਹਿਲਾਂ ਪੁਲਸ ਅਧਿਕਾਰੀਆਂ ਨਾਲ ਮਿਲੇ ਹੋਣ ਅਤੇ ਪੈਸਾ-ਵਸੂਲੀ ਲਈ ਗੁੱਟ ਚਲਾਉਂਦੇ ਹੋਣ ਦੇ ਦੋਸ਼ ਲੱਗਦੇ ਰਹੇ ਹਨ।
ਇਸ ਹਮਲੇ ਦੇ ਵਿਰੋਧ ਵਿੱਚ ਮਾਓਵਾਦੀ ਪਾਰਟੀ ਵੱਲੋਂ ਝਾਰਖੰਡ ਬੰਦ ਦਾ ਸੱਦਾ ਦਿੱਤਾ ਗਿਆ। ਇਸ ਬੰਦ ਦੇ ਸਫਲ ਹੋਣ ਦੀਆਂ ਖਬਰਾਂ ਹਨ। ਮਾਓਵਾਦੀ ਲੜਾਕਿਆਂ ਵੱਲੋਂ ਸੜਕ ਨਿਰਮਾਣ ਕੰਪਨੀਆਂ ਦੇ ਵਾਹਨਾਂ ਨੂੰ ਬਹੁਤ ਥਾਵਾਂ ਉੱਤੇ ਜਲਾ ਦੇਣ ਤੇ ਮੁਖਬਰਾਂ ਨੂੰ ਮਾਰਨ ਦੀਆਂ ਘਟਨਾਵਾਂ ਵਾਪਰੀਆਂ ਹਨ। ਅਪ੍ਰੇਸ਼ਨ ਵਿੱਚ ਨੀਮ ਫੌਜੀ ਬਲਾਂ ਉੱਤੇ ਹਮਲਾ ਕਰਕੇ ਦੋ ਨੂੰ ਮਾਰਨ ਦੀ ਉੱਭਰਵੀਂ ਘਟਨਾ ਹੈ।
ਤੀਜਾ ਖੇਤਰ ਛੱਤੀਸਗੜ• ਦੇ ਬੀਜਾਪੁਰ ਅਤੇ ਤਿੰਲਗਾਨਾ ਦੇ ਵਾਰੰਗਲ-ਖਮਾਮ ਜ਼ਿਲਿ•ਆਂ ਦੀ ਸਰਹੱਦੀਪੱਟੀ ਬਣੀ ਹੋਈ ਹੈ। ਇਸ ਖੇਤਰ ਅੰਦਰ ਘੇਰੋ ਤੇ ਕੁਚਲੋ ਦੀ ਮੁਹਿੰਮ ਲਗਾਤਾਰ ਜਾਰੀ ਹੈ। ਛੱਤੀਸਗੜ• ਤੇ ਤਿਲੰਗਾਨਾ ਦੀ ਪੁਲਸ ਅਤੇ ਨੀਮ ਫੌਜੀ ਬਲਾਂ ਵੱਲੋਂ ਉੱਪਰ ਜ਼ਿਕਰ ਕੀਤੇ ਫੌਜੀ ਹਥਿਆਰਾਂ ਤੇ ਢੰਗ-ਤਰੀਕਿਆਂ ਨਾਲ ਹਮਲਾ ਵਿੱਢਿਆ ਹੋਇਆ ਹੈ। ਇਹ ਖੇਤਰ ਦੱਖਣੀ ਛੱਤੀਸਗੜ• ਦੇ ਬਿਲਕੁੱਲ ਨਾਲ ਲੱਗਦਾ ਹੈ, ਜਿਸ ਨੂੰ ਮਾਓਵਾਦੀਆਂ ਦੇ ਮਜਬੂਤ ਗੜ• ਦੇ ਤੌਰ 'ਤੇ ਜਾਣਿਆ ਜਾਂਦਾ ਹੈ।
ਇਸ ਖੇਤਰ ਅੰਦਰ ਦੋ ਵੱਡੇ ਪੁਲਸ ਮੁਕਾਬਲੇ ਹੋਣ ਦੀਆਂ ਖਬਰਾਂ ਨਸ਼ਰ ਹੋਈਆਂ ਹਨ। ਦੋਵਾਂ ਵਿੱਚ ਹੀ 10-10 ਲੜਾਕਿਆਂ ਦੇ ਸ਼ਹੀਦ ਹੋਣ ਦੀਆਂ ਖਬਰਾਂ ਆਈਆਂ ਹਨ। ਪਹਿਲੀ 2 ਮਾਰਚ ਦੀ ਹੈ ਅਤੇ ਦੂਜੀ 16 ਅਪ੍ਰੈਲ  ਦੀ ਹੈ। ਦੂਜੀ ਘਟਨਾ ਵਿੱਚ ਇੱਕ ਮਰਦ ਸਾਥੀ ਤੋਂ ਇਲਾਵਾ 9 ਔਰਤ ਸਾਥੀ ਹੀ ਸਨ।
ਇਹਨਾਂ ਘਟਨਾਵਾਂ ਦੇ ਵਿਰੁੱਧ ਮਾਓਵਾਦੀ ਪਾਰਟੀ  ਤਿਲੰਗਾਨਾ ਕਮੇਟੀ ਵੱਲੋਂ 7 ਮਈ ਨੂੰ ਤਿਲੰਗਾਨਾ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜੋ ਸਫਲ ਰਿਹਾ। ਇਹਨਾਂ ਘਟਨਾਵਾਂ ਵਿਰੁੱਧ ਹੈਦਰਾਬਾਦ ਵਿੱਚ ਜਨਤਕ ਪ੍ਰੋਗਰਾਮ ਕੀਤੇ ਗਏ ਹਨ।
ਹਮਲਾ ਸਮੁੱਚੇ ਖੇਤਰ 'ਤੇ ਸਮੁੱਚੇ ਰੂਪ ਵਿੱਚ ਹੈ
ਇਹ ਨਾਦਰਸ਼ਾਹੀ ਹਮਲਾ ਸਿਰਫ ਜੰਗਲੀ-ਪਹਾੜੀ ਜਾਂ ਪੇਂਡੂ ਖੇਤਰਾਂ ਉੱਤੇ ਹੀ ਨਹੀਂ। ਸ਼ਹਿਰੀ ਖੇਤਰ ਵੀ ਇਸਦੀ ਮਾਰ ਹੇਠ ਲਿਆਂਦਾ ਗਿਆ। ਭਾਵੇਂ ਇਹ ਜੰਗਲੀ-ਪਹਾੜੀ ਪੱਟੀ ਉੱਤੇ ਮੁੱਖ ਰੂਪ ਵਿੱਚ ਕੇਂਦਰਤ ਹੈ। ਇਸ ਹਮਲੇ ਦਾ ਨਿਸ਼ਾਨਾ ਆਦਿਵਾਸੀ ਲੋਕ, ਮਾਓਵਾਦੀ ਪਾਰਟੀ ਤੇ ਉਸਦੇ ਫੌਜੀ ਲੜਾਕੇ, ਇਨਕਲਾਬੀ ਜਮਹੂਰੀ ਜਥੇਬੰਦੀਆਂ, ਬੁੱਧੀਜੀਵੀ ਤਬਕਾ, ਜਿਵੇਂ ਵਕੀਲ, ਪੱਤਰਕਾਰ, ਵਿਦਿਆਰਥੀ ਹਨ, ਜਿਹਨਾਂ ਨੂੰ ਸ਼ਹਿਰੀ ਮਾਓਵਾਦੀਆਂ ਦਾ ਨਾਂ ਦਿੱਤਾ ਗਿਆ ਹੈ। ਇਹ ਹਮਲਾ ਸਿਰਫ ਫੌਜੀ ਖੇਤਰ ਤੱਕ ਸੀਮਤ ਨਹੀਂ, ਸਗੋਂ ਫੌਜੀ, ਸਿਆਸੀ, ਸਭਿਆਚਾਰਕ, ਆਰਥਿਕ, ਮਨੋਵਿਗਿਆਨਕ ਹਮਲੇ ਭਾਵ ਸਮੁੱਚੇ ਹਮਲੇ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਇਸ ਹਮਲੇ ਦਾ ਸਭ ਤੋਂ ਉੱਭਰਵਾਂ ਪੱਖ ਇਹ ਹੈ ਕਿ ਇਹ ਹਮਲਾ ਕਿਸੇ ਇੱਕ ਖੇਤਰ, ਇੱਕ ਸੂਬੇ, ਇੱਕ ਜ਼ਿਲ•ੇ, 'ਤੇ ਹਮਲੇ ਦੇ ਰੂਪ ਵਿੱਚ ਨਹੀਂ ਕੀਤਾ ਗਿਆ, ਸਗੋਂ ਮਾਓਵਾਦੀ ਲਹਿਰ ਦੇ ਗੜ•ਾਂ ਅੰਦਰ ਸਾਰੇ ਥਾਵਾਂ 'ਤੇ ਲੱਗਭੱਗ ਇੱਕੋ ਸਮੇਂ ਵਿੱਢਿਆ ਗਿਆ। ਉਸਦੀ ਲੋਕਾਂ ਅੰਦਰ ਵਾਜਬੀਅਤ ਜਚਾਉਣ ਲਈ ਕਿਤੇ ਕੋਈ ਬਹਾਨਾ ਪਾਇਆ ਗਿਆ ਹੈ ਅਤੇ ਕਿਤੇ ਕੋਈ।
ਅਸਲ ਗੱਲ ਇਹ ਹੈ ਕਿ ਕੇਂਦਰੀ ਹਕੂਮਤ ਵੱਲੋਂ ਪੂਰੇ ਵਿਉਂਤਬੱਧ ਤਰੀਕੇ ਨਾਲ ਸੂਬਾ ਸਰਕਾਰ ਦੇ ਸਹਿਯੋਗ ਨਾਲ ਇਸ ਹਮਲੇ ਦੀ ਯੋਜਨਾ ਉਲੀਕੀ ਗਈ ਹੈ। ਜਿਸ ਤਹਿਤ ਇਹਨਾਂ ਰਾਜਾਂ ਦੀ ਪੁਲਸ, ਇਨਟੈਲੀਜੈਂਸੀ, ਨੀਮ-ਸੁਰੱਖਿਆ ਬਲ, ਕੇਂਦਰੀ ਇਨਟੈਲੀਜੈਂਸੀ ਏਜੰਸੀਆਂ ਦੀਆਂ ਕੋਰ ਟੀਮਾਂ ਦਰਮਿਆਨ ਸੂਚਨਾਵਾਂ ਦੇ ਆਦਾਨ-ਪ੍ਰਦਾਨ, ਹਮਲੇ ਦੀ ਯੋਜਨਾਬੰਦੀ ਦੇ ਆਧਾਰ 'ਤੇ ਥਾਵਾਂ ਤਹਿ ਕਰਕੇ ਹਮਲੇ ਕੀਤੇ ਗਏ ਹਨ। ਜਿਸ ਨੂੰ ਅਪਰੇਸ਼ਨ ਸਮਾਧਾਨ ਦਾ ਨਾਂ ਦਿੱਤਾ ਗਿਆ। ਇਸ ਕਰਕੇ ਇਸ ਹਮਲੇ ਵਿੱਚ ਪਹਿਲੀ ਵਾਰ ਜੰਗੀ ਹਥਿਆਰਾਂ ਜਿਵੇਂ ਯੂ.ਬੀ.ਜੀ.ਐਲ., ਡਰੋਨ ਮਾਰਟਰ, ਗਰਨੇਡ ਤੇ ਫੌਜ ਦੇ ਹੈਲੀਕਾਪਟਰ ਵਰਤੇ ਗਏ ਹਨ। ਫੌਜ ਦੇ ਤਜਰਬੇਕਾਰ ਅਧਿਕਾਰੀਆਂ ਦੀਆਂ ਸੇਵਾਵਾਂ ਲਈਆਂ ਗਈਆਂ। ਇਸਦੀ ਕਮਾਂਡ ਗ੍ਰਹਿ ਮੰਤਰੀ ਰਾਜਨਾਥ, ਸੀਨੀਅਰ ਸੁਰੱਖਿਆ ਸਲਾਹਕਾਰ ਵਿਜੇ ਕੁਮਾਰ, ਅਤੇ ਕੇਂਦਰੀ ਗ੍ਰਹਿ ਸਕੱਤਰ ਦੇ ਹੱਥਾਂ ਵਿੱਚ ਦਿੱਤੀ ਗਈ ਹੈ।
ਹਮਲੇ ਦਾ ਨੀਤੀ ਚੌਖਟਾ
ਇਹਨਾਂ ਵੱਲੋਂ ਸੁਰੱਖਿਆ ਬਲਾਂ ਨੂੰ ਹਮਲੇ ਤੋਂ ਪਹਿਲਾਂ ਜੋ ਹਿਦਾਇਤਾਂ ਦਿੱਤੀਆਂ ਗਈਆਂ, ਉਹਨਾਂ ਦਾ ਨੀਤੀ-ਚੌਖਟਾ, ਗੜ•ਚਿਰੋਲੀ ਘਟਨਾ ਤੋਂ ਬਾਅਦ ਹਿੰਦੋਸਤਾਨ ਅਖਬਾਰ ਦੀ ਟੀਮ ਸਾਹਮਣੇ 30 ਅਪ੍ਰੈਲ 2018 ਨੂੰ ਦਿੱਲੀ ਵਿੱਚ ਪੇਸ਼ ਕੀਤਾ ਗਿਆ। ਜਿਸ ਵਿੱਚ ਕਿਹਾ ਗਿਆ  ਹੈ ਕਿ ''ਅਪ੍ਰੇਸ਼ਨ ਵਿੱਚ ਲੱਗੇ ਸੁਰੱਖਿਆ ਬਲਾਂ ਨੂੰ ਖਾਸ ਹਿਦਾਇਤ ਦਿੱਤੀ ਗਈ ਹੈ ਕਿ ਉਹ ਨਕਸਲੀ ਖੇਤਰ ਵਿੱਚ ਮੁਹਿੰਮ ਦੌਰਾਨ ਐਸ.ਓ.ਪੀ. (ਸਮਾਧਾਨ ਅਪਰੇਸ਼ਨ ਪਰੋਟੋਕੋਲ) ਦਾ ਪੂਰੀ ਤਰ•ਾਂ ਪਾਲਣ ਕਰਨ। ਕਿਸੇ ਵੀ ਤਰ•ਾਂ ਭੁੱਲ ਨਾ ਕਰਨ ਤੇ ਸਾਰੀਆਂ ਸਬੰਧਤ ਏਜੰਸੀਆਂ ਦੀ ਕਾਰਗੁਜ਼ਾਰੀ ਨੂੰ ਗੰਭੀਰਤਾ ਨਾਲ ਲੈਣ ਨੂੰ ਕਿਹਾ ਗਿਆ ਹੈ। ਸੂਤਰਾਂ ਨੇ ਕਿਹਾ ਹੈ ਕਿ ਮਹਾਂਰਾਸ਼ਟਰਾ, ਛੱਤੀਸਗੜ• ਅਤੇ ਝਾਰਖੰਡ ਵਿੱਚ ਸੁਰੱਖਿਆ ਬਲਾਂ ਨੂੰ ਖਾਸ ਤੌਰ 'ਤੇ ਚੌਕਸ ਕੀਤਾ ਗਿਆ। ਸੀ.ਆਰ.ਪੀ.ਐਫ. ਦੇ ਉੱਚ ਅਧਿਕਾਰੀਆਂ ਮੁਤਾਬਕ ਅਪਰੇਸ਼ਨ ਚਲਾ ਰਹੇ ਸੁਰੱਖਿਆ ਬਲਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਨੁਕਸਾਨ ਨਾ ਹੋਣ ਦੇਣ ਦੀ ਰਣਨੀਤੀ ਉੱਤੇ ਕਾਇਮ ਰਹਿਣ। ਕਿਉਂਕਿ ਅਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਦਾ ਨੁਕਸਾਨ ਹੋਣ ਤੋਂ ਬਾਅਦ ਨਕਸਲਬਾੜੀਏ ਉਸ ਨੂੰ ਆਪਣੀ ਜਿੱਤ ਦੇ ਤੌਰ 'ਤੇ ਪੇਸ਼ ਕਰਦੇ ਹਨ। ਉਹਨਾਂ ਨੂੰ ਸੁਰੱਖਿਆ ਬਲਾਂ ਦੇ ਖਿਲਾਫ ਸੰਗਠਤ ਹੋਣ ਦਾ ਮੌਕਾ ਮਿਲ ਜਾਂਦਾ ਹੈ।''
''ਕੋਰ.... ਵਿੱਚ ਘੁਸ ਕੇ ਸੁਰੱਖਿਆ ਬਲ ਨਕਸਲੀਆਂ ਨੂੰ ਮਾਰ ਰਹੇ ਹਨ। ਪੂਰੇ ਇਲਾਕੇ ਦੀ ਜੀ.ਪੀ.ਐਸ. ਮੈਪਿੰਗ ਕੀਤੀ ਗਈ ਹੈ। ਸੁਰੱਖਿਆ ਮਾਪ ਢੰਡਾਂ ਦਾ ਪਾਲਨ ਕਰਨ ਲਈ ਸੁਰੱਖਿਆ ਨੌਜਵਾਨਾਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਹੈ। ਜਿਸ ਨਾਲ ਉਹ ਗੈਰ-ਜ਼ਰੂਰੀ, ਬੇ-ਜਾਬਤਾ ਸਰਗਰਮੀ ਨਾ ਕਰਨ। ਆਈ.ਈ.ਡੀ. ਵਿਸਫੋਟ ਤੋਂ ਬਚਣ ਦੇ ਲਈ ਕੁੱਤਿਆਂ ਦੇ ਸਕੁਐਡਾਂ ਦੀਆਂ ਟੀਮਾਂ ਦੀ ਮੱਦਦ ਲਈ ਜਾ ਰਹੀ ਹੈ। ਬਾਰੂਦੀ ਸੁਰੰਗ ਖੋਜ ਵਾਲੇ ਯੰਤਰਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।'' (ਹਿੰਦੋਸਤਾਨ 'ਚੋਂ)
ਅਪ੍ਰੇਸ਼ਨ ਚਲਾ ਰਹੇ ਨੀਤੀ-ਘਾੜੇ ਅਧਿਕਾਰੀਆਂ ਦਾ ਨੀਤੀ-ਬਿਆਨ ਸਾਫ ਕਰਦਾ ਹੈ ਕਿ ਸੁਰੱਖਿਆ ਬਲ ਉੱਥੇ ਜ਼ਿਆਦਾ ਨੁਕਸਾਨ ਕਰਦੇ ਹਨ, ਜਿੱਥੇ ਸਟੇਟ ਕੋਲ ਮਾਓਵਾਦੀਆਂ ਲੜਾਕਿਆਂ ਦੀ ਸਰਗਰਮੀ ਦੀ ਅੰਦਰੂਨੀ ਜਾਣਕਾਰੀ ਪਹੁੰਚ ਜਾਂਦੀ ਹੈ। ਇਸ ਦੇ ਉਲਟ ਮਾਓਵਾਦੀ ਲੜਾਕੇ ਵੀ ਸੁਰੱਖਿਆ ਬਲਾਂ ਦਾ ਉੱਥੇ ਨੁਕਸਾਨ ਕਰਦੇ ਹਨ, ਜਿਥੇ ਉਹਨਾਂ ਦੀ ਅੰਦਰੂਨੀ ਜਾਣਕਾਰੀ ਮਾਓਵਾਦੀਆਂ ਕੋਲ ਪਹੁੰਚ ਜਾਂਦੀ ਹੈ। ਇਸ ਅਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ ਦੋ ਘਟਨਾਵਾਂ ਇਸ ਦੀ ਪੁਸ਼ਟੀ ਕਰਦੀਆਂ ਹਨ। ਇੱਕ ਘਟਨਾ ਛੱਤੀਗਸੜ• ਦੀ ਹੈ, ਜਿੱਥੇ ਸੁਰੱਖਿਆ ਬਲਾਂ ਦੇ 9 ਸਿਪਾਹੀ ਮਾਰੇ ਗਏ ਸਨ ਅਤੇ ਤਿੰਨ ਜਖਮੀ ਹੋਏ ਸਨ। 50 ਕਿਲੋ ਵਿਸਫੋਟ ਨਾਲ ਹਮਲਾ ਕਰਕੇ ਗੱਡੀ ਉਡਾਈ ਗਈ ਹੈ। ਦੂਜੀ ਘਟਨਾ ਝਾਰਖੰਡ ਦੇ ਪੱਛਮੀ ਸਿੰਘਭੂਮ ਖੇਤਰ ਦੀ ਹੈ। ਜਿੱਥੇ ਕਿਸੇ ਪਹਾੜੀ ਦੇ ਲਾਗੇ ਗਸ਼ਤ ਕਰਦੇ ਦੋ ਸੁਰੱਖਿਆ ਕਰਮੀ ਮਾਰੇ ਗਏ। ਇੱਕ ਮੇਘਾਲਿਆ ਦਾ ਕੋਬਰਾ ਸੀ ਅਤੇ ਦੂਜਾ ਝਾਰਖੰਡ ਪੁਲਸ ਦਾ ਸਿਪਾਹੀ। ਸੁਰੱਖਿਆ ਬਲਾਂ ਨੇ ਅਪ੍ਰੇਸ਼ਨ ਰਾਤ ਨੂੰ 11 ਵਜੇ ਸ਼ੁਰੂ ਕੀਤਾ ਸੀ। ਇਹ ਘਟਨਾ ਸਵੇਰੇ ਸਾਢੇ ਛੇ ਵਜੇ ਵਾਪਰੀ।
ਗ੍ਰਹਿ ਮੰਤਰੀ ਦੇ ਥੋਥੇ ਬਿਆਨ
ਇੱਕ ਪਾਸੇ ਸੁਰੱਖਿਆ ਅਧਿਕਾਰੀਆਂ ਦੇ ਉਪਰੋਕਤ ਬਿਆਨ ਹਨ ਅਤੇ ਦੂਜੇ ਪਾਸੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਹਨ। ਜਿਹਨਾਂ ਮੁਤਾਬਕ ਮਾਓਵਾਦੀ ਹਾਰੀ ਹੋਈ ਲੜਾਈ ਲੜ ਰਹੇ ਹਨ। ਉਹ ਬੁਖਲਾਹਟ ਵਿੱਚ ਆਏ ਹੋਏ ਹਨ। ਉਹ ਸਿਰਫ ਦਸ ਜ਼ਿਲਿ•ਆਂ ਵਿੱਚ ਸੁੰਗੜ ਕੇ ਰਹਿ ਗਏ ਹਨ। ਜੇਕਰ ਗ੍ਰਹਿ ਮੰਤਰੀ ਦੇ ਉਪਰੋਕਤ ਬਿਆਨ ਦਰੁਸਤ ਹਨ ਤਾਂ ਗ੍ਰਹਿ ਮੰਤਰੀ ਦੀ ਅਗਵਾਈ ਹੇਠ ਕੰਮ ਕਰਦੀ ਸੁਰੱਖਿਆ ਅਧਿਕਾਰੀਆਂ ਦੀ ਟੀਮ ਨੂੰ ਸੁਰੱਖਿਆ ਬਲਾਂ ਨੂੰ ਬਚਾਓ ਦੀ ਯੁੱਧਨੀਤੀ  ਦੀ ਥਾਂ ਯੁੱਧਨੀਤਕ ਹਮਲੇ ਦੀ ਨੀਤੀ ਅਪਣਾਉਣੀ ਚਾਹੀਦੀ ਸੀ।  ਬੋਚ ਬੋਚ ਕੇ ਪੈਰ ਧਰਨ ਦੀ ਨਹੀਂ। ਉਹਨਾਂ ਨੂੰ ਮਹਾਂਰਾਸ਼ਟਰ, ਛੱਤੀਸਗੜ• ਅਤੇ ਝਾਰਖੰਡ ਅੰਦਰ ਸੁਰੱਖਿਆ ਬਲਾਂ ਨੂੰ ਖਾਸ ਤੌਰ 'ਤੇ ਚੌਕਸ ਕਰਨ ਦੀ ਕੋਈ ਲੋੜ ਨਹੀਂ ਬਣਦੀ ਸੀ। ਉਪਰੋਕਤ ਚਰਚਾ ਵਿੱਚੋਂ ਇਹ ਸਿੱਟਾ ਸਾਹਮਣੇ ਆਉਂਦਾ ਹੈ ਕਿ ਚਾਹੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਝੂਠੇ ਹਨ, ਚਾਹੇ ਉਸਦੀ ਅਗਵਾਈ ਵਿੱਚ ਬਣੀ ਕੇਂਦਰੀ ਸੁਰੱਖਿਆ ਅਧਿਕਾਰੀਆਂ ਦੀ ਟੀਮ ਵੱਲੋਂ ਸਮਾਧਾਨ ਅਪ੍ਰੇਸ਼ਨ ਚਲਾਉਣ ਲਈ ਦਿੱਤੀਆਂ ਹਿਦਾਇਤਾਂ ਗਲਤ ਹਨ। ਸਾਡਾ ਸਿੱਟਾ ਇਹ ਹੈ ਕਿ ਸੁਰੱਖਿਆ ਬਲਾਂ ਨੂੰ ਦਿੱਤੀਆਂ ਹਿਦਾਇਤਾਂ ਠੀਕ ਹਨ। ਰਾਜਨਾਥ ਸਿੰਘ ਦੇ ਬਿਆਨ ਝੂਠੇ ਹਨ। ਮਾਓਵਾਦੀ ਲਹਿਰ ਦੀ ਤਾਕਤ ਨੂੰ ਆਮ ਲੋਕਾਂ ਸਾਹਮਣੇ ਪਿਚਕਾ ਕੇ ਪੇਸ਼ ਕਰਨ ਵਾਲੇ ਹਨ।
ਬਿਆਨ ਮਨੋਵਿਗਿਆਨਕ ਯੁੱਧ ਦਾ ਹਿੱਸਾ ਹਨ
ਉਹਨਾਂ ਵੱਲੋਂ ਇਹ ਬਿਆਨ ਪੂਰੇ ਸੋਚ ਸਮਝ ਕੇ ਦਿੱਤੇ ਜਾ ਰਹੇ ਹਨ। ਪਹਿਲੀ ਗੱਲ, ਗੜ•ਚਿਰੋਲੀ ਤੇ ਛੱਤੀਸਗੜ•-ਤਿਲੰਗਾਨਾ ਸਰਹੱਦ ਉੱਤੇ ਹੋਏ ਮਾਓਵਾਦੀ ਲਹਿਰ ਦੇ ਵੱਡੇ ਨੁਕਸਾਨ ਤੋਂ ਬਾਅਦ ਮਾਓਵਾਦੀਆਂ ਵੱਲੋਂ ਕੀਤੇ ਦੋ ਹਮਲਿਆਂ ਤੋਂ ਬਾਅਦ ਉਹ ਸੁਰੱਖਿਆ ਬਲਾਂ ਦੇ ਮਨੋਬਲਾਂ ਨੂੰ ਉੱਚਾ ਚੁੱਕਣਾ ਚਾਹੁੰਦੇ ਹਨ। ਦੂਜਾ ਉਹ ਅਜਿਹੇ ਬਿਆਨ ਦੇ ਕੇ ਮਾਓਵਾਦੀ ਲਹਿਰ ਉੱਤੇ ਵੀ ਮਨੋਵਿਗਿਆਨਕ ਹਮਲਾ ਕਰ ਰਹੇ ਹਨ। ਉਹ ਸੋਚਦੇ ਹਨ ਕਿ ਅਜਿਹੇ ਝੂਠੇ ਬਿਆਨ ਦੇ ਕੇ, ਮਾਓਵਾਦੀਆਂ, ਲੋਕਾਂ ਅਤੇ ਉਹਨਾਂ ਦੇ ਹਮਾਇਤੀਆਂ ਦੇ ਮਨੋਬਲ ਨੂੰ ਡਾਊਨ ਕਰ ਸਕਣਗੇ, ਤੀਜਾ ਉਹਨਾਂ ਦੇ ਬਿਆਨਾਂ ਦਾ ਸਬੰਧ 2019 ਵਿੱਚ ਆ ਰਹੀਆਂ ਚੋਣਾਂ ਨਾਲ ਵੀ ਜੁੜਿਆ ਹੋਇਆ ਹੈ। ਉਹ ਮਾਓਵਾਦੀਆਂ ਨੂੰ ਹਾਰੇ ਹੋਏ ਦਿਖਾ ਕੇ 2019 ਦੀਆਂ ਚੋਣਾਂ ਜਿੱਤਣਾ ਚਾਹੁੰਦੇ ਹਨ। 2014 ਵਿੱਚ ਜਦੋਂ ਮੋਦੀ-ਰਾਜਨਾਥ-ਅਮਿਤਸ਼ਾਹ-ਭਗਵਤ ਜੁੰਡਲੀ ਕੇਂਦਰੀ ਹਕੂਮਤ ਉੱਤੇ ਕਾਬਜ਼ ਹੋਈ ਤਾਂ ਉਸਨੇ ਐਲਾਨ ਕੀਤਾ ਸੀ ਕਿ ਉਹ 2015 ਤੱਕ ਮਾਓਵਾਦੀ ਲਹਿਰ ਨੂੰ ਖਤਮ ਕਰ ਦੇਣਗੇ। ਫਿਰ ਉਹਨਾਂ ਇਹ ਤਾਰੀਖ 2016 ਕਰ ਦਿੱਤੀ ਫਿਰ 2017, ਫਿਰ 2019, ਹੁਣ 2022 ਮਿਥ ਦਿੱਤੀ ਹੈ। ਜੇਕਰ ਇਹ ਲਹਿਰ ਹਾਰੀ ਹੋਈ ਲੜਾਈ ਲੜ ਰਹੀ ਹੈ ਤਾਂ ਸ੍ਰੀਮਾਨ ਰਾਜਨਾਥ ਸਿੰਘ ਜੀ ਤਾਰੀਖਾਂ ਅੱਗੇ ਨੂੰ ਕਿਉਂ ਖਿਸਕਾਈ ਜਾ ਰਹੇ ਹਨ? ਅਜੇ ਤੱਕ ਮੋਦੀ ਹਕੂਮਤ ਬਹੁਕੌਮੀ ਕੰਪਨੀਆਂ ਨਾਲ ਕੀਤੇ ਇਕਰਾਰਨਾਮਿਆਂ 'ਚੋਂ ਇੱਕ ਵੀ ਇਕਰਾਰਨਾਮਾ ਲਾਗੂ ਕਿਉਂ ਨਹੀਂ ਕਰ ਸਕੀ? ਸਾਡੇ ਇਸ ਲੇਖ ਦਾ ਮਕਸਦ ਮਾਓਵਾਦੀ ਲਹਿਰ ਦਾ ਮੁਲਾਂਕਣ ਨਹੀਂ ਅਤੇ ਨਾ ਹੀ ਅਸੀਂ ਇਸ ਲਹਿਰ ਦਾ ਮੁਲਾਂਕਣ ਕਰਨ ਦੀ ਸਮਰੱਥਾ ਤੇ ਹੈਸੀਅਤ ਰੱਖਦੇ ਹਾਂ। ਇਹ ਕੰਮ ਮਾਓਵਾਦੀ ਲਹਿਰ ਵਿੱਚ ਕੰਮ ਕਰਦੇ ਆਗੂਆਂ ਦਾ ਹੈ। ਅਸੀਂ ਇਹ ਜ਼ਰੂਰ ਸਮਝਦੇ ਹਾਂ ਕਿ ਰਾਜਨਾਥ ਸਿੰਘ ਦੇ ਉਪਰੋਕਤ ਬਿਆਨ ਤੇ ਫੈਸਲੇ ਮਾਓਵਾਦੀ ਲਹਿਰ ਵਿਰੁੱਧ ਚਲਾਏ ਜਾ ਰਹੇ ਮਨੋਵਿਗਿਆਨਕ ਯੁੱਧ ਦਾ ਹਿੱਸਾ ਹਨ। ਜਿਹਨਾਂ ਵਿੱਚ ਉਹ ਸੁਰੱਖਿਆ ਬਲਾਂ ਦੇ ਡਿਗ ਰਹੇ ਮਨੋਬਲ ਨੂੰ ਉੱਚਾ ਕਰਨ ਲਈ ਲਟਾਪੀਂਘ ਹੋ ਰਹੇ ਹਨ। ਇਸੇ ਅੰਕ ਵਿੱਚ ਛੱਤੀਸਗੜ• ਪੁਲਸ ਦੇ ਅੰਦੋਲਨ ਬਾਰੇ ਬੀ.ਬੀ.ਸੀ. ਦੀ 25 ਜੂਨ ਨੂੰ ਆਈ ਰਿਪੋਰਟ ਇਸ ਦੀ ਪੁਸ਼ਟੀ ਕਰਦੀ ਹੈ।
ਅਸੀਂ ਹਮਲੇ ਅਧੀਨ ਆਏ ਖੇਤਰਾਂ ਨਾਲ ਜੋੜ ਕੇ ਸਾਹਮਣੇ ਆਈਆਂ ਟਾਕਰਾ ਸਰਗਰਮੀਆਂ ਦਾ ਜ਼ਿਕਰ ਪਿੱਛੇ ਕਰ ਆਏ ਹਾਂ। ਇਹ ਸਰਗਰਮੀਆਂ ਭਾਵੇਂ ਮਾਓਵਾਦੀਆਂ ਵੱਲੋਂ ਕੀਤੀਆਂ ਗਈਆਂ ਹਨ ਜਾਂ ਮਾਓਵਾਦੀ ਲੜਾਕਿਆਂ ਵੱਲੋਂ ਇੱਥੇ ਅਸੀਂ ਉਹਨਾਂ ਦਾ ਮੁੜ ਦੁਹਰਾਅ ਨਹੀਂ ਕਰਾਂਗੇ। ਉਹਨਾਂ ਤੋਂ ਬਿਨਾ ਯੂ.ਪੀ., ਚੰਡੀਗੜ• ਅਤੇ ਪੰਜਾਬ ਅੰਦਰ ਹੋਈਆਂ ਸਰਗਰਮੀਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਪੰਜਾਬ ਅੰਦਰ ਸਭ ਤੋਂ ਉੱਭਰਵੀਂ ਸਰਗਰਮੀ ਤਿੰਨ ਜੂਨ ਦੇ ਮੋਗੇ ਮੁਜਾਹਰੇ ਕਾਨਫਰੰਸ ਦੀ ਹੈ। ਜਿਹੜਾ ਚਾਰ ਧਿਰਾਂ ਵੱਲੋਂ ਮੋਗਾ ਵਿੱਚ ਕੀਤਾ ਗਿਆ, ਜਿਸ ਵਿੱਚ ਸੀ.ਪੀ.ਆਈ.(ਐਮ.ਐਲ.) (ਨਿਊ ਡੈਮੋਕਰੇਸੀ), ਲੋਕ ਸੰਗਰਾਮ ਮੰਚ, ਇਨਕਲਾਬੀ ਲੋਕ ਮੋਰਚਾ ਪੰਜਾਬ, ਇਨਕਲਾਬੀ ਕੇਂਦਰ ਪੰਜਾਬ ਸ਼ਾਮਲ ਹਨ। ਜਮਹੂਰੀ ਅਧਿਕਾਰ ਸਭਾ ਵੱਲੋਂ ਲੁਧਿਆਣਾ, ਬਠਿੰਡਾ ਵਿੱਚ ਸਰਗਰਮੀਆਂ ਕੀਤੀਆਂ ਗਈਆਂ ਹਨ। ਇਨਕਲਾਬੀ ਮੋਰਚਾ, ਪੰਜਾਬ ਅਤੇ ਸੀ.ਪੀ.ਆਈ.(ਮ.ਲ.) ਐਨ.ਡੀ. ਵੱਲੋਂ ਪਟਿਆਲਾ ਵਿੱਚ ਵੀ ਕਨਵੈਨਸ਼ਨ ਕੀਤੀ ਗਈ ਹੈ। ਗੈਰ-ਸਰਗਰਮ ਕੀਤੇ ਗਏ ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਵੱਲੋਂ ਵੀ 30 ਜੂਨ ਨੂੰ ਬਰਨਾਲੇ ਵਿੱਚ ਰੈਲੀ ਮੁਜਾਹਰਾ ਕੀਤਾ ਗਿਆ ਹੈ। ਇਸ ਤੋਂ ਬਿਨਾ ਸੋਸ਼ਲ ਮੀਡੀਏ ਉੱਤੇ ਚੈਨਲ/ਸਾਈਟਾਂ ਚਲਾਉਂਦੇ ਅਦਾਰਿਆਂ ਵੱਲੋਂ ਇਸ ਹਮਲੇ ਵਿਰੁੱਧ ਲਿਖਿਆ ਅਤੇ ਬੋਲਿਆ ਗਿਆ ਹੈ, ਜਿਹਨਾਂ ਵਿੱਚ ਵਾਇਰ, ਡੈਮੋਕਰੇਸੀ ਐਂਡ ਕਲਾਸ ਸਟਰਗਲ ਮੁੱਖ ਹਨ। ਜਮਹੂਰੀ ਜਥੇਬੰਦੀਆਂ ਦੀ 44 ਮੈਂਬਰੀ ਟੀਮ ਵੱਲੋਂ ਗੜ•ਚਿਰੋਲੀ ਦਾ ਦੌਰਾ ਕਰਕੇ, ਹਕੂਮਤੀ ਝੂਠ ਨੂੰ ਨੰਗਾ ਕੀਤਾ ਗਿਆ ਹੈ। ਇਸ ਤੋਂ ਬਿਨਾ ਸਰਗਰਮੀਆਂ ਕੁੱਝ ਹੋਰ ਵੀ ਹੋਣਗੀਆਂ, ਕੇਂਦਰੀ ਹਕੂਮਤ ਵੱਲੋਂ ਖਰੀਦੇ ਮੀਡੀਆ ਚੈਨਲਾਂ ਕਰਕੇ ਅਤੇ ਖਬਰਾਂ ਬਲੈਕ ਲਿਸਟ ਕਰਨ ਰਿਪੋਰਟਾਂ ਪ੍ਰੈਸ ਵਿੱਚ ਨਹੀਂ ਆ ਰਹੀਆਂ। ਇਸ ਵਿੱਚ ਇੱਕ ਪੱਖ ਸਾਡੇ ਸਾਧਨਾਂ ਦੀ ਸੀਮਤਾਈ ਦਾ ਵੀ ਹੈ।
ਮੋਦੀ ਹਕੂਮਤ ਵੱਲੋਂ ਅਖਤਿਆਰ ਕੀਤੀ ਨਾਦਰਸ਼ਾਹੀ ਨੀਤੀ ਵਿੱਚੋਂ ਇਹ ਸਿੱਟਾ ਕੱਢਣਾ ਗਲਤ ਹੋਵੇਗਾ ਕਿ ਮੋਦੀ ਹਕੂਮਤ ਜਿੱਤ ਜਾਵੇਗੀ। ਬੀ.ਬੀ.ਸੀ. ਦੇ ਰਾਏਪੁਰ ਤੋਂ ਵਿਸ਼ੇਸ਼ ਪ੍ਰਤੀਨਿੱਧ ਨੇ ਇਸ ਹਮਲੇ ਬਾਰੇ ਖੁਲਾਸਾ ਕਰਦਿਆਂ ਕਿਹਾ ਹੈ ਕਿ ਮਾਓਵਾਦੀਆਂ ਦੇ ਕਿਸੇ ਵਿਸ਼ੇਸ਼ ਹਾਲਤ ਵਿੱਚ ਵੱਡੀਆਂ ਘਟਨਾਵਾਂ ਨਾ ਕਰਨ ਦਾ ਅਰਥ ਇਹ ਨਹੀਂ ਉਹ ਕਮਜ਼ੋਰ ਹਨ ਜਾਂ ਵੱਡੀਆਂ ਘਟਨਾਵਾਂ ਕਰਨ ਦਾ ਅਰਥ ਇਹ ਨਹੀਂ ਉਹ ਮਜਬੂਤ ਹਨ। ਇਹ ਦੋਵੇਂ ਸਿੱਟੇ ਗਲਤ ਹਨ ਅਸਲ ਗੱਲ ਇਹ ਹੈ ਕਿ ਇਹਨਾਂ ਦੀ ਯੁੱਧਨੀਤੀ ਦਾ ਹਿੱਸਾ ਹੈ।s  sਉਪਰੋਕਤ ਦਲੀਲ ਨਾਲ ਸਹਿਮਤੀ ਤੋਂ ਅੱਗੇ ਸਾਡਾ ਸਿੱਟਾ ਹੈ ਕਿ ਇਸਦਾ ਪਹਿਲਾ ਕਾਰਨ ਇਹ ਹੈ ਕਿ ਮੋਦੀ ਹਕੂਮਤ ਲੋਕਾਂ ਨੂੰ ਲੁੱਟਣ ਤੇ ਕੁੱਟਣ ਦੀ ਲੜਾਈ ਲੜ ਰਹੀ ਹੈ ਉਸਦੀ ਫੋਰਸ ਦਾ ਮਨੋਬਲ ਡਾਊਨ ਹੋ ਰਿਹਾ ਹੈ। ਉਹ ਭਾੜੇ ਦੇ ਬੰਦੇ ਹਨ ਅਤੇ ਮਾਓਵਾਦੀ ਪਾਰਟੀ ਤੇ ਇਸਦੇ ਲੜਾਕੂ ਜਲ, ਜੰਗਲ, ਜ਼ਮੀਨ ਅਤੇ ਲੋਕਾਂ ਦੇ ਅਧਿਕਾਰਾਂ ਅਤੇ ਇੱਜਤ-ਆਬਰੂ ਦੀ ਰਾਖੀ ਲਈ ਲੜਾਈ ਲੜ ਰਹੇ ਹਨ। ਕਿਸੇ ਵਿਸ਼ੇਸ਼ ਸਮੇਂ ਵਿੱਚ ਮਾਓਵਾਦੀ ਲਹਿਰ ਕਮਜ਼ੋਰ ਹੋ ਸਕਦੀ ਹੈ। ਇਹ ਲੋਕ-ਪੱਖੀ ਲਹਿਰਾਂ ਹਨ, ਜਿਹੜੀਆਂ ਆਪਣੀਆਂ ਕਮਜ਼ੋਰੀਆਂ ਦੂਰ ਕਰਨ ਦੀ ਸਮਰੱਥਾ ਰੱਖਦੀਆਂ ਹਨ। ਦੂਜਾ ਕਾਰਨ ਇਹ ਹੈ ਕਿ ਹਿੰਦੂ ਫਾਸ਼ੀਵਾਦੀ ਮੋਦੀ ਹਕੂਮਤ ਦੇ ਨਾਦਰਸ਼ਾਹੀ ਹੱਲੇ ਦੀ ਇਹੀ ਨੀਤੀ ਕਸ਼ਮੀਰੀਆਂ, ਦਲਿਤਾਂ, ਮੁਸਲਮਾਨਾਂ, ਇਸਾਈਆਂ, ਸਿੱਖਾਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਔਰਤਾਂ ਦੀਆਂ ਲਹਿਰਾਂ/ਜਥੇਬੰਦੀਆਂ ਪ੍ਰਤੀ ਸਾਹਮਣੇ ਆ ਰਹੀ ਹੈ। ਮੋਦੀ ਹਕੂਮਤ ਦਾ ਉੱਪਰ ਜ਼ਿਕਰ ਕੀਤੀਆਂ ਲਹਿਰਾਂ/ਜਥੇਬੰਦੀਆਂ ਪ੍ਰਤੀ ਸਾਹਮਣੇ ਆ ਰਿਹਾ ਧੱਕੜਸ਼ਾਹੀ ਰਵੱਈਆ ਇਹਨਾਂ ਨੂੰ ਇਕੱਠੇ ਕਰਨ ਲਈ ਬਾਹਰਮੁਖੀ ਆਧਾਰ ਮੁਹੱਈਆ ਕਰ ਰਿਹਾ ਹੈ। ਇਹਨਾਂ ਦੀਆਂ ਲਹਿਰਾਂ ਨੂੰ ਮਜਬੂਤੀ ਬਖਸ਼ਦਾ ਹੈ। ਹਕੂਮਤੀ ਧਾੜਾਂ ਦੀ ਤਾਕਤ ਨੂੰ ਵੰਡਦਾ ਹੈ।
ਇਸ ਕਰਕੇ ਸਮੂਹ ਇਨਸਾਫਪਸੰਦ ਲੋਕਾਂ, ਇਨਕਲਾਬੀ ਸ਼ਕਤੀਆਂ ਦਾ ਫਰਜ਼ ਬਣਦਾ ਹੈ ਕਿ ਮਾਓਵਾਦੀ ਲਹਿਰ ਉੱਤੇ ਵਿੱਢੇ ਹਕੂਮਤੀ ਹਮਲੇ ਦਾ ਟਾਕਰਾ ਕਰਨ ਲਈ ਅੱਗੇ ਆਉਣ। ਹਕੂਮਤ ਵਿਰੁੱਧ ਲੜਾਈ ਤੇਜ਼ ਕਰਨ। ਲੋਕਾਂ ਤੇ ਇਨਕਲਾਬੀ ਤਾਕਤਾਂ ਦੇ ਵਿਆਪਕ ਵਿਰੋਧ ਆਸਰੇ ਹੀ ਮੋਦੀ ਹਕੂਮਤ ਦੇ ਨਾਦਰਸ਼ਾਹੀ ਹੱਲੇ ਨੂੰ ਪਛਾੜਿਆ ਜਾ ਸਕਦਾ ਹੈ। ੦-੦

No comments:

Post a Comment