ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਕੁਰਕੀ ਵਿਰੁੱਧ ਮੁਜਾਹਰਾ
ਭਾਰਤੀ ਕਿਸਾਨ ਯੁਨੀਅਨ ਏਕਤਾ ਜ਼ਿਲ•ਾ ਗੁਰਦਾਸਪੁਰ ਵੱਲੋਂ ਪਿੰਡ ਵੀਲਾ ਤੇਜਾ ਦੇ ਗਰੀਬ ਕਿਸਾਨ ਦਲਜੀਤ ਸਿੰਘ ਦੀ ਕੋਆਪਰੇਟਿਵ ਖੇਤੀ ਬੈਂਕ ਵੱਲੋਂ ਆਈ ਕੁਰਕੀ ਖਿਲਾਫ ਜਬਰਦਸਤ ਮੁਜਾਹਰਾ ਕੀਤਾ ਗਿਆ। ਦਲਜੀਤ ਸਿੰਘ ਨੇ 2001 ਵਿੱਚ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿੱਚੋਂ ਉਹ 90 ਹਜ਼ਾਰ ਮੋੜ ਚੁੱਕਾ ਸੀ। ਕਰਜ਼ਾ ਮੁਆਫੀ ਦੇ ਦਾਅਵੇ ਹੇਠ ਸਰਕਾਰ ਬਣਾਉਣ ਤੋਂ ਬਾਅਦ ਕਰਜ਼ਾ ਮੁਆਫੀ ਦੀ ਤਾਂ ਫੂਕ ਨਿਕਲੀ ਹੀ ਹੈ ਸਗੋਂ ਧੜਾਧੜ ਕੁਰਕੀਆਂ ਦੇ ਨੋਟਿਸ ਆ ਰਹੇ ਹਨ। ਜ਼ਿਲ•ਾ ਪ੍ਰਧਾਨ ਸੁਬੇਗ ਸਿੰਘ ਠੱਠਾ ਅੇਤ ਜ਼ਿਲ•ਾ ਜਨਰਲ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ ਦੀ ਅਗਵਾਈ ਹੇਠ ਬਲਾਕ ਸ੍ਰੀ ਹਰਗੋਬਿੰਦਪੁਰ ਅਤੇ ਬਲਾਕ ਫਤਿਹਗੜ• ਚੂੜੀਆਂ ਤੋਂ ਆਏ ਸੈਂਕੜੇ ਕਿਸਾਨਾਂ ਨੇ ਪਹਿਲਾਂ ਧਰਨਾ ਦਿੱਤਾ ਤੇ ਫਿਰ ਪਿੰਡ ਵਿੱਚ ਸਰਕਾਰ ਖਿਲਾਫ ਮੁਜਾਹਰਾ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸਵਿੰਦਰਪਾਲ ਸਿੰਘ ਫਤਿਹਗੜ• ਚੂੜੀਆਂ, ਜ਼ਿਲ•ਾ ਮੀਤ ਪ੍ਰਧਾਨ ਹਰਦਿਆਲ ਸਿੰਘ ਮਠੋਲਾ, ਹਰਜੀਤ ਸਿੰਘ ਵੀਲਾ, ਅਜੀਤ ਸਿੰਘ ਭਰਥ, ਜਸਵੀਰ ਸਿੰਘ ਬੱਲ ਅਤੇ ਜੋਗਿੰਦਰ ਸਿੰਘ ਕੀੜੀ ਅਫਗਾਨਾ ਆਦਿ ਹਾਜ਼ਰ ਸਨ।
ਦਾਰਾਪੁਰ ਦੇ ਮਜ਼ਦੂਰਾਂ ਵੱਲੋਂ ਝੂਠੇ ਪਰਚਿਆਂ ਖਿਲਾਫ ਸੰਘਰਸ਼
ਪਿੰਡ ਦਾਰਾਪੁਰ ਵਿੱਚ ਮਜ਼ਦੂਰਾਂ ਦੇ ਰੂੜੀਆਂ ਸੁੱਟਣ ਵਾਲੇ ਗੜਿਆਂ 'ਤੇ ਧਨਾਢ ਜਾਗਰੀਦਾਰਾਂ ਵੱਲੋਂ ਜਬਰੀ ਉਸਾਰੀ ਕਰਨ ਖਿਲਾਫ ਚੱਲਦੇ ਸੰਘਰਸ਼ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਅਦਾਲਤ ਵਿੱਚ ਕੇਸ ਚੱਲਦੇ ਹੋਣ ਦੇ ਬਾਵਜੂਦ ਧਨਾਢ ਚੌਧਰੀਆਂ ਨੇ ਦੁਬਾਰਾ ਜਬਰੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਜ਼ਦੂਰਾਂ ਦੇ ਵਿਰੋਧ ਕਰਨ 'ਤੇ ਉਹਨਾਂ ਨੇ ਨਿਹੱਥੇ ਮਜ਼ਦੂਰਾਂ 'ਤੇ ਹਮਲਾ ਕਰਕੇ, ਕਈ ਮਜ਼ਦੂਰਾਂ ਨੂੰ ਜਖਮੀ ਕਰ ਦਿੱਤਾ। ਉਲਟਾ ਹਮਲਾਵਰਾਂ ਨੇ ਪ੍ਰਾਈਮਰੀ ਹੈਲਥ ਸੈਂਟਰ ਹਰਚੋਵਾਲ, ਜੋ ਉਸ ਇਲਾਕੇ ਤੋਂ ਬਾਹਰ ਹੈ ਵਿੱਚ ਦਾਖਲ ਹੋ ਕੇ ਧਾਰਾ 326 ਦੇ ਪਰਚੇ ਬਣਆ ਲਏ। ਮਜ਼ਦੂਰਾਂ ਨੇ ਹਸਪਤਾਲ ਦਾ ਘੇਰਾਓ ਕਰਕੇ ਜ਼ੋਰਦਾਰ ਗੁੱਸੇ ਦਾ ਪ੍ਰਗਟਾਵਾ ਕੀਤਾ ਅਤੇ ਦੋਸ਼ੀ ਡਾਕਟਰਾਂ ਨੂੰ ਕਟਹਿਰੇ ਵਿੱਚ ਖੜ•ਾ ਕਰ ਦਿੱਤਾ। ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ, ਮਜ਼ਦੂਰ ਮੁਕਤੀ ਮੋਰਚਾ, ਭਾਰਤੀ ਕਿਸਾਨ ਯੂਨੀਅਨ ਏਕਤਾ ਅਤੇ ਲਾਲ ਝੰਡਾ ਮਜ਼ਦੂਰ ਯੂਨੀਅਨ ਅਤੇ ਜਨਵਾਦੀ ਇਸਤਰੀ ਸਭਾ ਦੇ ਆਗੂਆਂ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਸਿਵਲ ਸਰਜਨ ਦੇ ਦਪਤਰ ਅੱਗੇ ਧਰਨਾ ਦਿੱਤਾ ਤੇ ਫਿਰ ਐਸ.ਐਸ.ਪੀ. ਨੂੰ ਝੂਠੇ ਪਰਚੇ ਰੱਦ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਸੰਘਰਸ਼ ਦੇ ਦਬਾਅ ਸਦਕਾ ਡਾਕਟਰਾਂ ਦੇ ਬੋਰਡ ਵੱਲੋਂ ਦੋਸ਼ੀਆਂ ਵੱਲੋਂ ਸੱਟਾਂ ਆਪ ਲਾਈਆਂ ਜਾਂ ਕਿਸੇ ਤੋਂ ਲਗਵਾਈਆਂ ਸੱਟਾਂ ਲਿਖਣਾ ਪਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਦਾਸਪੁਰ ਵੱਲੋਂ ਜ਼ਿਲ•ਾ ਕਨਵੈਨਸ਼ਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ•ਾ ਗੁਰਦਾਸਪੁਰ ਵੱਲੋਂ ਜਥੇਬੰਦੀ ਅੰਦਰ ਚੱਲ ਰਹੇ ਗੈਰ-ਜਮਹੂਰੀ ਵਰਤਾਰੇ ਤਹਿਤ ਸੀਨੀਅਰ ਆਗੂਆਂ ਦੀ ਮੈਂਬਰਸ਼ਿੱਪ ਖਾਰਜ ਕਰਨ ਅਤੇ ਆਵਾਜ਼ ਬੰਦ ਕਰਨ ਦੇ ਅਮਲ 'ਤੇ ਚਰਚਾ ਕਰਨ ਲਈ ਜ਼ਿਲ•ਾ ਕਮੇਟੀ ਦੇ 9 ਵਿੱਚੋਂ 6 ਮੈਂਬਰਾਂ ਸੁਬੇਗ ਸਿੰਘ ਠੱਠਾ, ਅਜੀਤ ਸਿੰਘ ਭਰਥ, ਬਲਵਿੰਦਰ ਸਿੰਘ ਢਪੱਈ, ਹਰਦਿਆਲ ਸਿੰਘ ਮਠੋਲਾ, ਕਸ਼ਮੀਰ ਸਿੰਘ ਮਠੋਲਾ ਦੀ ਪ੍ਰਧਾਨਗੀ ਅਤੇ ਅਗਵਾਈ ਵਿੱਚ ਜ਼ਿਲ•ਾ ਕਿਸਾਨ ਕਨਵੈਨਸ਼ਨ 27 ਮਈ ਨੂੰ ਗੁਰਦੁਆਰਾ ਫਲਾਹੀ ਸਾਹਿਬ ਵਿੱਚ ਕੀਤੀ ਗਈ। ਜ਼ਿਲ•ੇ ਦੀਆਂ 32 ਵਿੱਚੋਂ 28 ਪਿੰਡ ਇਕਾਈਆਂ ਅਤੇ ਦੋ ਬਲਾਕਾਂ ਸ੍ਰੀ ਹਰਗੋਬਿੰਦਪੁਰ ਅਤੇ ਫਤਿਹਗੜ• ਚੂੜੀਆਂ ਦੇ ਨੁਮਾਇੰਦੇ ਅਤੇ ਕਿਸਾਨ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਕਨਵੈਨਸ਼ਨ ਵਿੱਚ ਆਗੂਆਂ ਨੇ ਜਥੇਬੰਦੀ ਅੰਦਰ ਸੂਬਾ ਕਮੇਟੀ ਵੱਲੋਂ ਚਲਾਏ ਜਾ ਰਹੇ ਗੈਰ-ਜਮਹੂਰੀ ਅਮਲ ਦੇ ਸਭ ਪੱਖਾਂ 'ਤੇ ਗੰਭੀਰ ਵਿਚਾਰ ਚਰਚਾ ਕੀਤੀ ਅਤੇ ਸਮੂਹਿਕ ਰੂਪ ਵਿੱਚ ਫੈਸਲਾ ਕੀਤਾ ਕਿ ਜਥੇਬੰਦੀ ਅੰਦਰੂਨੀ ਜਮਹੂਰੀਅਤ ਅਤੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਲਗਾਤਾਰ ਜੱਦੋਜਹਿਦ ਕੀਤੀ ਜਾਵੇਗੀ। ਕਮੇਟੀ ਵੱਲੋਂ ਸੂਬਾ ਕਮੇਟੀ ਦੇ ਨਾਂ ਇੱਕ ਖੁੱਲ•ੀ ਚਿੱਠੀ ਰਾਹੀਂ ਮੰਗ ਕੀਤੀ ਗਈ ਕਿ ਜਥੇਬੰਦੀ ਨੂੰ ਮਜਬੂਤ ਕਰਨ ਅਤੇ ਜਮਹੂਰੀ ਤਰੀਕੇ ਨਾਲ ਚੋਣਾਂ ਕਰਵਾਈਆਂ ਜਾਣ। ਇਸ ਚਿੱਠੀ ਨੂੰ ਕਨਵੈਨਸ਼ਨ ਵਿੱਚ ਹਾਜ਼ਰ ਸਮੂਹ ਕਿਸਾਨਾਂ ਨੇ ਪ੍ਰਵਾਨਗੀ ਦਿੱਤੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਬਲਾਕ ਸ੍ਰੀ ਹਰਗੋਬਿੰਦਪੁਰ ਦੀ ਚੋਣ
ਭਾਰਤੀ ਕਿਸਾਨ ਯੂਨੀਅਨ ਏਕਤਾ ਬਲਾਕ ਸ੍ਰੀ ਹਰਗੋਬਿੰਦਪੁਰ ਦਾ ਅਜਲਾਸ ਜ਼ਿਲ•ਾ ਜਨਰਲ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ ਅਤੇ ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਸੁਬੇਗ ਸਿੰਘ ਠੱਠਾ ਦੀ ਪ੍ਰਧਾਨਗੀ ਹੇਠ ਹੋਇਆ। ਪਿਛਲੇ ਅਰਸੇ ਵਿੱਚ ਵਿਛੜੇ ਸਾਥੀ ਦਰਬਾਰਾ ਸਿੰਘ ਚੀਮਾ, ਸਾਧਾ ਸਿੰਘ ਅਤੇ ਦਾਰਾ ਸਿੰਘ ਢਪੱਈ, ਲੱਖਾ ਸਿੰਘ ਭਾਮ ਅਤੇ ਇੰਦਰਜੀਤ ਸਿੰਘ ਉਰਫ ਪਵਿੰਦਰ ਸਿੰਘ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਬਲਾਕ ਖਜ਼ਾਨਚੀ ਅਜੀਤ ਸਿੰਘ ਭਰਥ ਨੇ ਫੰਡਾਂ ਦਾ ਹਿਸਾਬ-ਕਿਤਾਬ ਤੇ ਲੇਖਾ ਜੋਖਾ ਰਿਪੋਰਟ ਪੇਸ਼ ਕੀਤੀ। ਸਰਗਰਮੀ ਰਿਪੋਰਟ ਡਾ. ਅਸ਼ੋਕ ਭਾਰਤੀ ਨੇ ਪੇਸ਼ ਕੀਤੀ, ਜਿਸ ਨੂੰ ਸਮੂਹ ਡੈਲੀਗੇਟਾਂ ਨੇ ਅਤੇ ਕਿਸਾਨਾਂ ਨੇ ਪ੍ਰਵਾਨਗੀ ਦਿੱਤੀ। ਨਵੀਂ ਚੁਣੀ ਗਈ ਬਲਾਕ ਕਮੇਟੀ ਵਿੱਚ ਪ੍ਰਧਾਨ ਜੁਗਿੰਦਰ ਸਿੰਘ ਕੀੜੀ ਅਫਗਾਨਾ, ਸਕੱਤਰ ਮਲਕੀਤ ਸਿੰਘ ਚੀਮਾ ਖੁੱਡੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਢਪੱਈ, ਸਹਾਇਕ ਸਕੱਤਰ ਬਲਵਿੰਦਰ ਸਿੰਘ ਬਿੱਟੂ ਢਪੱਈ ਅਤੇ ਪ੍ਰੈਸ ਸਕੱਤਰ ਹਰਦਿਆਲ ਸਿੰਘ ਮਠੋਲਾ ਚੁਣੇ ਗਏ। ਕਰਨੈਲ ਸਿੰਘ ਖੋਖਰਵਾਲ, ਮਹਿੰਗਾ ਸਿੰਘ ਭਾਮ, ਨਰਿੰਦਰ ਸਿੰਘ ਭਰਥ, ਪਿਆਰਾ ਸਿੰਘ ਤੇ ਤਰਲੋਚਨ ਸਿੰਘ ਕਾਹਲਵਾਂ ਕਮੇਟੀ ਮੈਂਬਰ ਚੁਣੇ ਗਏ।
ਬਲਾਕ ਫਤਿਹਗੜ• ਚੂੜੀਆਂ ਦੀ ਚੋਣ
ਭਾਰਤੀ ਕਿਸਾਨ ਯੂਨੀਅਨ ਏਕਤਾ ਬਲਾਕ ਫਤਿਹਗੜ• ਚੂੜੀਆਂ ਦੀ ਚੋਣ, ਸੀਨੀਅਰ ਮੀਤ ਪ੍ਰਧਾਨ ਸੁਬੇਗ ਸਿੰਘ ਠੱਠਾ ਅਤੇ ਜ਼ਿਲ•ਾ ਜਨਰਲ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ ਦੀ ਪ੍ਰਧਾਨਗੀ ਹੇਠ ਫਤਿਹਗੜ• ਚੂੜੀਆਂ ਵਿੱਚ ਹੋਈ। ਹਰਜੀਤ ਸਿੰਘ ਵੀਲਾ ਤੇਜਾ ਨੇ ਵਿੱਤੀ ਰਿਪੋਰਟ ਅਤੇ ਨਰਿੰਦਰ ਕੋਟਲਾ ਬਾਮਾ ਨੇ ਸਰਗਰਮੀ ਰਿਪੋਰਟ ਪੇਸ਼ ਕੀਤੀ। ਸਾਰੇ ਪਿੰਡਾਂ ਵਿੱਚੋਂ ਆਏ ਡੈਲੀਗੇਟਾਂ ਨੇ ਰਿਪੋਰਟ ਪਾਸ ਕੀਤੀ। ਇਸ ਉਪਰੰਤ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਪ੍ਰਧਾਨ ਸੁਬੇਗ ਸਿੰਘ ਠੱਠਾ, ਸਕੱਤਰ ਜਸਬੀਰ ਸਿੰਘ ਬੱਲ, ਮੀਤ ਪ੍ਰਧਾਨ ਹਰਜੀਤ ਸਿੰਘ ਪੰਨਵਾਂ, ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਵੀਲਾ, ਸਹਾਇਕ ਸਕੱਤਰ ਕੁਲਦੀਪ ਸਿੰਘ ਖੋਖਰ, ਮੀਤ ਪ੍ਰਧਾਨ ਦਿਲਬਾਗ ਸਿੰਘ ਕੋਟਲਾ ਬਾਮਾ, ਵਿੱਤ ਸਕੱਤਰ ਸਤਨਾਮ ਸਿੰਘ ਫਤਿਹਗੜ• ਚੂੜੀਆਂ, ਰਣਜੀਤ ਸਿੰਘ ਖਜ਼ਾਨੇ ਕੋਟ, ਤਰਸੇਮ ਸਿੰਘ ਭਾਲੋਵਾਲੀ, ਹਰਦੀਪ ਸਿੰਘ ਗੁੱਜਰਪੁਰ ਕਮੇਟੀ ਮੈਂਬਰ ਚੁਣੇ ਗਏ।
ਬੀ.ਕੇ.ਯੂ.ਏਕਤਾ ਜ਼ਿਲ•ਾ ਗੁਰਦਾਸਪੁਰ ਦਾ ਚੋਣ ਅਜਲਾਸ
ਭਾਰਤੀ ਕਿਸਾਨ ਯੂਨੀਅਨ ਏਕਤਾ ਜ਼ਿਲ•ਾ ਗੁਰਦਾਸਪੁਰ ਦਾ ਚੋਣ ਅਜਲਾਸ ਜ਼ਿਲ•ਾ ਕਨਵੈਨਸ਼ਨ ਵੱਲੋਂ ਅਧਿਕਾਰਤ ਛੇ ਜ਼ਿਲ•ਾ ਕਮੇਟੀ ਮੈਂਬਰਾਂ ਦੀ ਦੇਖਰੇਖ ਹੇਠ ਹੋਇਆ। ਸੀਨੀਅਰ ਮੀਤ ਪ੍ਰਧਾਨ ਸੁਬੇਗ ਸਿੰਘ ਠੱਠਾ ਅਤੇ ਜ਼ਿਲ•ਾ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ ਨੇ ਪਿਛਲੀ ਸਰਗਰਮੀ ਅਤੇ ਵਿੱਤੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਬਲਾਕ ਫਤਿਹਗੜ• ਚੂੜੀਆਂ ਅਤੇ ਬਲਾਕ ਸ੍ਰੀ ਹਰਗੋਬਿੰਦਪੁਰ ਦੇ 28 ਪਿੰਡਾਂ ਤੋਂ ਆਏ ਡੈਲੀਗੇਟਾਂ ਨੇ ਹੱਥ ਖੜ•ੇ ਕਰਕੇ ਪ੍ਰਵਾਨਗੀ ਦਿੱਤੀ। ਉਪਰੰਤ ਨਵੀਂ ਜ਼ਿਲ•ਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਪ੍ਰਧਾਨ ਸੁਬੇਗ ਸਿੰਘ ਠੱਠਾ, ਜਨਰਲ ਸਕੱਤਰ ਨਰਿੰਦਰ ਸਿੰਘ ਕੋਟਲਾ ਬਾਮਾ, ਸੀਨੀਅਰ ਮੀਤ ਪ੍ਰਧਾਨ ਸਵਿੰਦਰਪਾਲ ਫਤਿਹਗੜ• ਚੂੜੀਆਂ, ਮੀਤ ਪ੍ਰਧਾਨ ਹਰਦਿਆਲ ਸਿੰਘ ਮਠੋਲਾ, ਪ੍ਰੈਸ ਸਕੱਤਰ ਡਾ. ਅਸ਼ੋਕ ਭਾਰਤੀ, ਖਜ਼ਾਨਚੀ ਬਲਜਿੰਦਰ ਸਿੰਘ ਖੋਖਰ, ਤਰਸੇਮ ਸਿੰਘ ਭਾਲੋਵਾਲੀ ਅਜੀਤ ਸਿੰਘ ਭਰਥ, ਸਤਨਾਮ ਸਿੰਘ ਕੀੜੀ ਅਫਗਾਨਾ, ਰਾਜਵਿੰਦਰ ਸਿੰਘ ਢਪੱਈ ਜ਼ਿਲ•ਾ ਕਮੇਟੀ ਮੈਂਬਰ ਚੁਣੇ ਗਏ। ਅਜਲਾਸ ਵਿੱਚ ਜਥੇਬੰਦੀ ਅੰਦਰ ਪੈਦਾ ਹੋਏ ਜਮਹੂਰੀਅਤ ਦੇ ਸੰਕਟ ਬਾਰੇ ਖੁੱਲ• ਕੇ ਵਿਚਾਰ ਚਰਚਾ ਹੋਈ ਅਤੇ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਅੰਦਰ ਜਮਹੂਰੀਅਤ ਅਤੇ ਸੰਵਿਧਾਨ ਦੀ ਰਾਖੀ ਅਤੇ ਜਥੇਬੰਦੀ ਦੀ ਮਜਬੂਤੀ ਲਈ ਜੱਦੋਜਹਿਦ ਕੀਤੀ ਜਾਵੇਗੀ।
No comments:
Post a Comment