Monday, 2 July 2018

ਸ਼ੋਕ ਸਮਾਚਾਰ

ਸ਼ੋਕ ਸਮਾਚਾਰ
-ਕਾਮਰੇਡ ਅਜੀਤ ਸਿੰਘ ਸੰਧੂ ਲਿਸਟਰ (ਇੰਗਲੈਂਡ) ਪਿਛਲੇ ਦਿਨੀਂ ਵਿਛੋੜਾ ਦੇ ਗਏ। ਉਹ ਬਹੁਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਜੁੜੇ ਰਹੇ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਆਧਾਰਤ ਕਈ ਕਿਤਾਬਾਂ ਲੋਕਾਂ ਦੀ ਝੋਲੀ ਪਾਈਆਂ। ਉਹ ਸੁਰਖ ਰੇਖਾ ਦੇ ਪੱਕੇ ਪਾਠਕ ਰਹੇ ਅਤੇ ਅਖੀਰ ਤੱਕ ਇਸਦੀ ਮਾਇਕ ਸਹਾਇਤਾ ਵੀ ਕਰਦੇ ਰਹੇ।
—ਕਾਮਰੇਡ ਓਮ ਪ੍ਰਕਾਸ਼ ਦਿਲ ਦਾ ਦੌਰਾ ਪੈਣ ਕਰਕੇ ਸਾਡੇ ਕੋਲੋਂ ਵਿਛੜ ਗਏ। ਉਹ ਇਨਕਲਾਬੀ ਗਰੁੱਪ (ਟੀ.ਐਸ.ਯੂ.) ਦੇ ਮੁੱਖ ਆਗੂ ਸਨ। ਉਹ ਕਮਿਊਨਿਸਟ ਇਨਕਲਾਬੀ ਲਹਿਰ ਦਾ ਅੰਗ ਸਨ। ਉਹ ਟੀ.ਐਸ.ਯੂ. ਦੇ ਉੱਚੇ ਅਹੁਦਿਆਂ 'ਤੇ ਰਹੇ। ਉਹਨਾਂ ਦੀ ਮੌਤ ਇਨਕਲਾਬੀ ਲਹਿਰ ਲਈ ਵੱਡਾ ਘਾਟਾ ਹੈ।
—ਮਾਸਟਰ ਜਸਵੀਰ ਰਾਣਾ, ਰਾਏਪੁਰ ਡੱਬਾ (ਨਵਾਂਸ਼ਹਿਰ) ਦੇ ਚਾਚਾ ਸ੍ਰੀ ਨਿਰੰਜਣ ਰਾਮ 22 ਜੂਨ ਨੂੰ ਚਲ ਵਸੇ। ਇਸ ਸਮੇਂ ਉਹ ਅਮਰੀਕਾ ਵਿੱਚ ਰਹਿੰਦੇ ਸਨ। ਉਹ ਆਪਣੀ ਜਵਾਨੀ ਸਮੇਂ ਨੌਜਵਾਨ ਭਾਰਤ ਸਭਾ ਦੇ ਵਰਕਰ ਰਹੇ। ਉਹਨਾਂ ਦੇ ਯਤਨਾਂ ਸਦਕਾ ਰਾਣਾ ਵਰਗੇ ਸਾਥੀ ਇਨਕਲਾਬੀ ਲਹਿਰ ਨਾਲ ਜੁੜੇ।

No comments:

Post a Comment