ਇਨਕਲਾਬੀ ਰਸਾਲਿਆਂ ਦੇ ਸੰਪਾਦਕਾਂ ਵੱਲੋਂ
ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਇਕਜੁੱਟਤਾ ਦਾ ਸੱਦਾ
ਇਨਕਲਾਬੀ ਜਮਹੂਰੀ ਰਸਾਲਿਆਂ 'ਇਨਕਲਾਬੀ ਸਾਡਾ ਰਾਹ', 'ਲਾਲ ਪਰਚਮ', 'ਸੁਰਖ਼ ਰੇਖਾ' ਤੇ 'ਲੋਕ ਕਾਫ਼ਲਾ' ਦੇ ਸੰਪਾਦਕਾਂ ਕਾਮਰੇਡ ਅਜਮੇਰ ਸਿੰਘ, ਮੁਖਤਿਆਰ ਸਿੰਘ ਪੂਹਲਾ, ਨਾਜ਼ਰ ਸਿੰਘ ਬੋਪਾਰਾਏ ਤੇ ਬੂਟਾ ਸਿੰਘ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਬੇਬਾਕ ਪੱਤਰਕਾਰਾਂ ਅਤੇ ਜਮਹੂਰੀ ਕਾਰਕੁਨਾਂ ਖ਼ਿਲਾਫ਼ ਹਿੰਦੂਤਵ ਫਾਸ਼ੀਵਾਦੀ ਅਨਸਰਾਂ ਵੱਲੋਂ ਚਲਾਈ ਜਾ ਰਹੀ 'ਦਹਿਸ਼ਤਵਾਦੀ' ਮੁਹਿੰਮ ਦੀ ਨਿਖੇਧੀ ਕੀਤੀ ਹੈ। ਉਨ•ਾਂ ਕਿਹਾ ਕਿ ਪਿਛਲੇ ਸਮੇਂ ਤੋਂ ਹਿੰਦੂਤਵ ਤਾਣਾਬਾਣਾ ਪੱਤਰਕਾਰਾਂ ਰਾਣਾ ਆਯੂਬ ਤੇ ਰਵੀਸ਼ ਕੁਮਾਰ ਦੀ ਜ਼ੁਬਾਨਬੰਦੀ ਕਰਨ ਲਈ ਵੀਡੀਓ ਕਲਿੱਪ ਸ਼ੇਅਰ ਕਰਕੇ ਅਤੇ ਫ਼ੋਨ ਕਰਕੇ ਜਾਨੋਂ-ਮਾਰਨ, ਬਲਾਤਕਾਰ ਤੇ ਪਾਕਿਸਤਾਨ ਭੇਜਣ ਦੀਆਂ ਧਮਕੀਆਂ ਦੇ ਰਿਹਾ ਹੈ। ਸੋਸ਼ਲ ਮੀਡੀਆ ਉੱਪਰ ਦੋਹਾਂ ਪੱਤਰਕਾਰਾਂ ਦੇ ਜਾਅਲੀ ਅਕਾਊਂਟ ਬਣਾ ਕੇ ਇਨ•ਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਤੇ ਭੜਕਾਊ ਪੋਸਟਾਂ ਰਾਹੀਂ ਆਮ ਹਿੰਦੂਆਂ ਨੂੰ ਉਨ•ਾਂ ਉੱਪਰ ਕਾਤਲਾਨਾ ਹਮਲੇ ਕਰਨ ਲਈ ਉਕਸਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਹਮਲਾ ਮਹਿਜ਼ ਧਮਕੀਆਂ ਤੱਕ ਸੀਮਿਤ ਨਹੀਂ ਹੈ। ਸੰਘ ਪਰਿਵਾਰ ਦੀਆਂ ਰਵਾਇਤੀ ਜਥੇਬੰਦੀਆਂ ਦੇ ਨਾਲ-ਨਾਲ ਇਹ ਫਾਸ਼ੀਵਾਦੀ ਤਾਕਤਾਂ ਹਿੰਦੂ ਰੱਖਿਆ ਸਮਿਤੀਆਂ, ਗਊ ਰਕਸ਼ਾ ਦਲਾਂ, ਕਰਨੀ ਸੈਨਾਵਾਂ ਆਦਿ ਬੇਸ਼ੁਮਾਰ ਨਾਵਾਂ ਹੇਠ ਦੂਰ-ਦੁਰਾਡੇ ਪੇਂਡੂ ਖੇਤਰਾਂ ਵਿੱਚ ਵੀ ਤੇਜ਼ੀ ਨਾਲ ਜਥੇਬੰਦ ਹੋ ਰਹੀਆਂ ਹਨ ਤੇ ਰਾਜ ਮਸ਼ੀਨਰੀ ਦੀ ਮਿਲੀਭੁਗਤ ਨਾਲ ਦਲਿਤਾਂ, ਧਾਰਮਿਕ ਤੇ ਹੋਰ ਘੱਟ ਗਿਣਤੀਆਂ ਉੱਪਰ ਫਾਸ਼ੀਵਾਦੀ ਹਮਲੇ ਕਰਕੇ ਅਤੇ ਬੁੱਧੀਜੀਵੀਆਂ, ਲੇਖਕਾਂ, ਚਿੰਤਕਾਂ ਦੇ ਕਤਲ ਕਰਕੇ ਪੂਰੇ ਯੋਜਨਾਬੱਧ ਢੰਗ ਨਾਲ ਦਹਿਸ਼ਤ ਫੈਲਾ ਰਹੀਆਂ ਹਨ। ਉਨ•ਾਂ ਕਿਹਾ ਕਿ ਸਮੂਹ ਇਨਸਾਫ਼ਪਸੰਦ, ਜਮਹੂਰੀ ਸੋਚ ਵਾਲੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਉਣ।
No comments:
Post a Comment