ਐਡਵੋਕੇਟ ਵਾਂਚੀ ਨਾਥਨ ਦੀ ਗ੍ਰਿਫ਼ਤਾਰੀ ਵਿਰੁੱਧ ਆਵਾਜ਼ ਉਠਾਓਸੂਬਾ ਕਮੇਟੀ, ਜਮਹੂਰੀ ਅਧਿਕਾਰ ਸਭਾ ਪੰਜਾਬ ਉੱਘੇ ਵਕੀਲ ਸ਼੍ਰੀ ਵਾਂਚੀ ਨਾਥਨ ਨੂੰ ਮਦਰਾਸ ਪੁਲਿਸ ਵਲੋਂ ਚੇਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਉਹਨਾਂ ਨੂੰ ਤੁਰੰਤ ਰਿਹਾਅ ਕੀਤੇ ਜਾਣ ਦੀ ਮੰਗ ਕਰਦੀ ਹੈ। ਐਡਵੋਕੇਟ ਵਾਂਚੀ ਨਾਥਨ ਪੀਪਲਜ਼ ਰਾਈਟਸ ਪ੍ਰੋਟੈਕਸ਼ਨ ਸੈਂਟਰ ਦੇ ਸੂਬਾ ਕੋਆਰਡੀਨੇਟਰ ਹਨ ਅਤੇ ਮਦਰਾਸ ਹਾਈਕੋਰਟ ਦੇ ਮਧੂਰਾਏ ਬੈਂਚ ਵਿਖੇ ਪ੍ਰੈਕਟਿਸ ਕਰ ਰਹੇ ਵਕੀਲ ਹਨ। ਤਾਮਿਲਨਾਡੂ ਦੇ ਤੂਤੀਕੋਰੀਨ ਦੇ ਲੋਕ ਬਹੁਕੌਮੀ ਕਾਰਪੋਰੇਟ ਸਮੂਹ ਵੇਦਾਂਤ ਗਰੁੱਪ ਦੀ ਸਟਰਲਾਈਟ ਕੰਪਨੀ ਦੇ ਤੂਤੀਕੋਰੀਨ ਪਲਾਂਟ ਵਲੋਂ ਫੈਲਾਏ ਜਾ ਰਹੇ ਭਿਆਨਕ ਪ੍ਰਦੂਸ਼ਨ ਵਿਰੁੱਧ ਜਾਨਹੂਲਵੀਂ ਲੜਾਈ ਲੜ ਰਹੇ ਹਨ ਜਿਹਨਾਂ ਦੇ ਪੁਰਅਮਨ ਪ੍ਰਦਰਸ਼ਨ ਉੱਪਰ ਫਾਸ਼ੀਵਾਦੀ ਹਮਲੇ ਕਰਕੇ ਪੁਲਿਸ ਵਲੋਂ 13 ਲੋਕਾਂ ਦੀ ਹੱਤਿਆ ਕੀਤੀ ਗਈ ਅਤੇ ਆਗੂਆਂ ਤੇ ਸਰਗਰਮ ਕਾਰਕੁੰਨਾਂ ਸਮੇਤ ਬਹੁਤ ਸਾਰੇ ਲੋਕਾਂ ਉੱਪਰ ਸੰਗੀਨ ਧਾਰਾਵਾਂ ਲਾਕੇ ਫ਼ੌਜਦਾਰੀ ਮੁਕੱਦਮੇ ਦਰਜ ਕੀਤੇ ਗਏ। ਐਡਵੋਕੇਟ ਵਾਂਚੀ ਨਾਥਨ ਨੇ ਆਮ ਨਾਗਰਿਕਾਂ ਅਤੇ ਸਟਰਲਾਈਟ ਵਿਰੁੱਧ ਸੰਘਰਸ਼ ਕਰ ਰਹੇ ਗਰੁੱਪਾਂ ਵਲੋਂ ਲੜੀ ਜਾ ਰਹੀ ਲੜਾਈ ਵਿਚ ਉਹਨਾਂ ਦੇ ਵਕੀਲ ਹਨ ਅਤੇ ਰਾਤ ਇਕ ਵਜੇ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਉੱਪਰ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 147, 148, 188, 353, 506(2) ਅਤੇ ਟੀ.ਐੱਨ. ਪੀ.ਪੀ.ਡੀ.ਐੱਲ. ਐਕਟ ਦੇ ਸੈਕਸ਼ਨ 3 ਤਹਿਤ ਫ਼ੌਜਦਾਰੀ ਜੁਰਮ ਦਾ ਕੇਸ ਪਾ ਦਿੱਤਾ ਗਿਆ ਹੈ। ਇਹ ਸਪਸ਼ਟ ਤੌਰ ਇਕ ਪ੍ਰੈਕਟਿਸ ਕਰ ਰਹੇ ਵਕੀਲ ਦੇ ਕਾਨੂੰਨੀ ਅਧਿਕਾਰ ਉੱਪਰ ਹਮਲਾ ਹੈ ਅਤੇ ਤਾਮਿਲਨਾਡੂ ਸਰਕਾਰ ਦੀ ਮਿਲੀਭੁਗਤ ਨਾਲ ਸਟਰਲਾਈਟ ਕੰਪਨੀ ਦੀ ਉਸ ਵਲੋਂ ਕੀਤੀ ਜਾ ਰਹੀ ਕਾਨੂੰਨੀ ਪੈਰਵੀ ਨੂੰ ਰੋਕਣ ਦੀ ਡੂੰਘੀ ਸਾਜਿਸ਼ ਹੈ ਜਿਸਦਾ ਮਨੋਰਥ ਪੀੜਤ ਲੋਕਾਂ ਦੀ ਮਦਦ ਕਰ ਰਹੇ ਵਕੀਲ ਦੀ ਬਾਂਹ ਮਰੋੜਕੇ ਲੋਕ ਸੰਘਰਸ਼ ਨੂੰ ਦਬਾਉਣਾ ਹੈ।
ਇਕ ਫਰੀਲਾਂਸ ਪੱਤਰਕਾਰ ਨੂੰ ਪੁਲਿਸ ਨੇ ਮਾਓਵਾਦੀ ਬੁਲਾਰਾ ਕਰਾਰ ਦੇਕੇ ਗ੍ਰਿਫ਼ਤਾਰ ਕੀਤਾ
13 ਜੂਨ ਨੂੰ ਛੱਤੀਸਗੜ• ਪੁਲਿਸ ਵਲੋਂ ਇਕ “ਸ਼ੱਕੀ” ਮਾਓਵਾਦੀ ਤਰਜ਼ਮਾਨ ਅਭੈ ਦੇਵਦਾਸ ਨਾਇਕ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੀਆਂ ਸਰਗਰਮੀਆਂ ਦੀ ਜਾਣਕਾਰੀ 2017 ਵਿਚ ਬਸਤਰ ਦੇ ਡਰਬਾ ਖੇਤਰ ਵਿਚ ਇਕ ਆਈ ਈ ਡੀ ਧਮਾਕੇ ਤੋਂ ਬਾਦ ਬਰਾਮਦ ਹੋਏ ਪਾਬੰਦੀਸ਼ੁਦਾ ਸਾਹਿਤ ਤੋਂ ਮਿਲੀ। ਉਹ ਕਥਿਤ ਤੌਰ 'ਤੇ ਜਥੇਬੰਦੀ ਲਈ ਪ੍ਰੈੱਸ ਬਿਆਨ ਲਿਖਕੇ ਵੰਡਦਾ ਸੀ। ਬਸਤਰ ਪੁਲਿਸ ਦੇ ਆਈ ਜੀ ਵਿਵੇਕਾਨੰਦ ਸਿਨਹਾ ਅਨੁਸਾਰ, “ਨਾਇਕ ਆਪਣੀ ਸ਼ਨਾਖ਼ਤ ਨੁੰ ਗੁਪਤ ਰੱਖਣ ਲਈ ਤਕਨਾਲੋਜੀ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦਾ ਸੀ ਅਤੇ ਉਹ ਆਨ-ਲਾਈਨ ਲਿਖਤਾਂ, ਪ੍ਰੈੱਸ ਬਿਆਨਾਂ ਰਾਹੀਂ ਪਾਰਟੀ ਲਈ ਸਰਗਰਮੀ ਨਾਲ ਪ੍ਰਚਾਰ ਕਰਦਾ ਸੀ ਅਤੇ ਨੌਜਵਾਨਾਂ ਨੂੰ ਮਾਓਵਾਦੀ ਤਾਣੇਬਾਣੇ ਵਿਚ ਲਿਆਉਣ ਦੇ ਮਨੋਰਥ ਨਾਲ ਲੇਖ ਲਿਖਦਾ ਸੀ।” ਬਸਤਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਨਾਇਕ “ਕੋਆਰਡੀਨੇਸ਼ਨ ਕਮੇਟੀ ਆਫ ਮਾਓਇਸਟ ਪਾਰਟੀਜ਼ ਐਂਡ ਆਰਗੇਨਾਈਜੇਸ਼ਨਜ਼ ਇਨ ਸਾਊਥ ਏਸ਼ੀਆ” ਵਿਚ ਸ਼ਾਮਲ ਸੀ ਅਤੇ “ਸ਼ਹਿਰੀ ਮਾਓਵਾਦੀ ਤਾਣੇਬਾਣੇ” ਦੀ ਅਹਿਮ ਕੜੀ ਸੀ। ਕਿਹਾ ਜਾ ਰਿਹਾ ਹੈ ਕਿ ਉਦੋਂ ਤੋਂ ਹੀ ਉਹ ਬਸਤਰ ਪੁਲਿਸ ਅਤੇ ਸਟੇਟ ਇੰਟੈਲੀਜੈਂਸ ਦੇ ਨਿਸ਼ਾਨੇ 'ਤੇ ਸੀ ਅਤੇ ਮਈ 2017 ਤੋਂ ਪੁਲਿਸ ਨੇ ਉਸਦੀ ਤਲਾਸ਼ ਵਿਚ ਲੁੱਕਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ। ਪੁਲਿਸ ਅਨੁਸਾਰ 2017 ਵਿਚ ਉਸਨੇ ਮਾਓਵਾਦੀਆਂ ਲਈ ਹਮਾਇਤ ਅਤੇ ਪੈਸਾ ਜੁਟਾਉਣ ਦੇ ਮਨੋਰਥ ਨਾਲ ਬੈਲਜੀਅਮ, ਫਰਾਂਸ, ਯੂ.ਕੇ., ਮੈਕਸੀਕੋ, ਐਕੂਆਡੋਰ, ਬੋਲੀਵੀਆ, ਕੰਬੋਡੀਆ, ਸਿੰਗਾਪੁਰ, ਇੰਡੋਨੇਸ਼ੀਆ, ਰੂਸ ਅਤੇ ਨੇਪਾਲ ਸਮੇਤ 15 ਮੁਲਕਾਂ ਦਾ ਦੌਰਾ ਕੀਤਾ।
ਐਂਟੀ ਨਕਸਲ ਓਪਰੇਸ਼ਨਾਂ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਸ੍ਰੀ ਡੀ.ਐੱਮ. ਅਵਸਥੀ ਅਨੁਸਾਰ “ਅਭੈ ਦੇਵਦਾਸ ਨਾਇਕ ਉਰਫ਼ ਲੋਦਾ ਬੰਗਲੂਰੂ ਤੋਂ ਹੈ ਅਤੇ ਸ਼ਹਿਰੀ ਨਕਸਲੀ ਵਿੰਗ ਦੀ ਟੀਮ ਨਾਲ ਸਬੰਧਤ ਹੈ ਅਤੇ ਪ੍ਰਚਾਰ ਦਾ ਕੰਮ ਕਰਦਾ ਸੀ।” ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸਦੇ ਰੋਨਾ ਵਿਲਸਨ ਅਤੇ ਪ੍ਰੋਫੈਸਰ ਸੋਮਾ ਸੇਨ ਸਮੇਤ ਬਹੁਤ ਸਾਰੇ ਕਥਿਤ ਮਾਓਵਾਦੀ ਹਮਦਰਦਾਂ ਨਾਲ ਸੰਪਰਕ ਸਨ।
ਨਾਇਕ ਨੇ ਮੀਡੀਆ ਦੀ ਮੌਜੂਦਗੀ ਵਿਚ ਪੁਲਿਸ ਦੇ ਇਹਨਾਂ ਇਲਜ਼ਾਮਾਂ ਨੂੰ ਰੱਦ ਕੀਤਾ ਅਤੇ ਕਿਹਾ ਕਿ ਉਹ ਇਕ ਫਰੀਲਾਂਸ ਪੱਤਰਕਾਰ ਹੈ ਜੋ ਮਾਓਵਾਦੀਆਂ ਬਾਰੇ ਲਿਖਦਾ ਹੈ।
ਉਪਰੋਕਤ ਕਹਾਣੀ ਤੋਂ ਸਪਸ਼ਟ ਹੈ ਕਿ ਇਹ ਇਕ ਆਜ਼ਾਦ ਖ਼ਿਆਲਾਂ ਦੇ ਕਲਮਕਾਰ ਦੀ ਜ਼ੁਬਾਨਬੰਦੀ ਕਰਨ ਦਾ ਇਕ ਹੋਰ ਫਰਜ਼ੀ ਮਾਮਲਾ ਹੈ ਜਿਸ ਨੂੰ ਮਾਓਵਾਦੀ ਪਾਰਟੀ ਦਾ ਬੁਲਾਰਾ ਹੋਣ ਦਾ ਇਲਜ਼ਾਮ ਲਗਾ ਕੇ ਜੇਲ• ਵਿਚ ਸਾੜਨ ਦੀ ਸਾਜ਼ਿਸ਼ ਰਚੀ ਗਈ ਹੈ। ਜਮਹੂਰੀ ਤਾਕਤਾਂ ਨੂੰ ਅਭੈ ਦੇਵਦਾਸ ਨਾਇਕ ਦੀ ਗ੍ਰਿਫਤਾਰੀ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਮੰਗ ਕਰਨੀ ਚਾਹੀਦੀ ਹੈ ਕਿ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਮਾਓਵਾਦੀਆਂ ਅਤੇ ਆਦਿਵਾਸੀਆਂ ਦੇ ਕਤਲੇਆਮ ਵਿਰੁੱਧ ਕਨਵੈਨਸ਼ਨ ਅਤੇ ਮੁਜਾਹਰਾ
''ਅਪ੍ਰੇਸ਼ਨ ਗਰੀਨ ਹੰਟ'' ਰਾਹੀਂ ਲੋਕਾਂ ਖਿਲਾਫ ਛੇੜੀ ਜੰਗ ਨੂੰ ਤੇਜ਼ ਕਰਦੇ ਹੋਏ ਅਪ੍ਰੈਲ ਮਹੀਨੇ ਵਿੱਚ ਮਹਾਂਰਾਸ਼ਟਰ ਸੂਬੇ ਦੇ ਗੜ•ਚਿਰੋਲੀ ਵਿੱਚ 40, ਲਾਤੇਹਾਰ ਵਿੱਚ ਪੰਜ ਅਤੇ ਤਿਲੰਗਾਨਾ ਵਿੱਚ ਸੱਤ ਅਤੇ ਇਸ ਤੋਂ ਬਿਨਾ ਕਈ ਹੋਰ ਥਾਵਾਂ 'ਤੇ ਮਾਓਵਾਦੀਆਂ ਅਤੇ ਆਦਿਵਾਸੀਆਂ ਦਾ ਕਤਲੇਆਮ ਕਰਕੇ ਭਾਰਤੀ ਹਕੂਮਤ ਨੇ ਆਪਣਾ ਖੂਨੀ ਚਿਹਰਾ ਬੇਪਰਦ ਕੀਤਾ ਹੈ। ਹਕੂਮਤ ਦੇ ਵਹਿਸ਼ੀ ਹੱਲੇ ਪਿੱਛੇ ਲੰਬੇ ਦਾਅ ਦੇ ਲੋਕ ਦੁਸ਼ਮਣ ਮਨਸੂਬੇ ਅਤੇ 2019 ਵਿੱਚ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੀਆਂ ਫੌਰੀ ਗਿਣਤੀਆਂ-ਮਿਣਤੀਆਂ ਕੰਮ ਕਰਦੀਆਂ ਹਨ। ਲੰਬੇ ਦਾਅ ਦੇ ਮਨਸੂਬਿਆਂ ਵਿੱਚ ਮਾਓਵਾਦੀਆਂ ਦੀ ਅਗਵਾਈ ਵਿੱਚ ਚੱਲ ਰਹੀ ਨਵ-ਜਮਹੂਰੀ ਇਨਕਲਾਬ ਦੀ ਜੰਗ ਨੂੰ ਖਤਮ ਕਰਨਾ ਲੁਟੇਰੇ ਅਤੇ ਜਾਬਰ ਭਾਰਤੀ ਰਾਜ ਪ੍ਰਬੰਧ ਦੇ ਖੰਡਰਾਂ 'ਤੇ ਉੱਭਰ-ਉੱਸਰ ਰਹੇ ਨਵੇਂ ਭਾਰਤ, ਲੋਕਾਂ ਦੀ ਪੁੱਗਤ ਵਾਲੇ ਰਾਜ ਪ੍ਰਬੰਧ ਨੂੰ ਤਹਿਸ਼-ਨਹਿਸ਼-ਕਰਕੇ ਮਨੁੱਖ ਖਾਣੇ, ਮੌਜੂਦਾ ਰਾਜ ਪ੍ਰਬੰਧ ਦੀ ਉਮਰ ਲੰਮੀ ਕਰਨਾ ਹੈ। ਫੌਰੀ 2019 ਵਿੱਚ ਇੱਥੇ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਹਨ। ਮੋਦੀ ਹਕੂਮਤ ਨੇ ਆਪਣੇ ਕਾਰਜ-ਕਾਲ ਵਿੱਚ ਅਨੇਕਾਂ ਅਜਿਹੇ ਲੋਕ ਦੁਸ਼ਮਣ ਫੈਸਲੇ ਕੀਤੇ ਹਨ, ਜਿਹਨਾਂ ਨਾਲ ਉਸਦੇ ਆਕਾ ਸਾਮਰਾਜੀਏ, ਬਹੁਕੌਮੀ ਕਾਰਪੋਰੇਸ਼ਨਾਂ, ਦੇਸੀ-ਵਿਦੇਸ਼ੀ ਸ਼ਾਹੂਕਾਰ ਅਤੇ ਜਾਗੀਰਦਾਰ ਤਾਂ ਬਾਗੋਬਾਗ ਹੋਏ ਹਨ, ਪਰ ਲੋਕ ਤਰਾਹ ਤਰਾਹ ਕਰ ਉੱਠੇ ਹਨ। ਇਹਨਾਂ ਦਾ ਸ਼ਿੰਗਾਰਿਆ ਅਤੇ ਮੀਡੀਆ ਦਾ ਹੀਰੋ ਬਣਾਇਆ ਪ੍ਰਧਾਨ ਮੰਤਰੀ ਮੋਦੀ ਜੁਲਮੇਬਾਜ਼ ਦੇ ਤੌਰ 'ਤੇ ਬਦਨਾਮ ਹੋ ਚੁੱਕਾ ਹੈ। ਧਾਰਮਿਕ ਘੱਟ ਗਿਣਤੀ, ਦਲਿੱਤ ,ਕੌਮੀਅਤਾਂ ਅਤੇ ਔਰਤਾਂ 'ਤੇ ਯੋਜਨਾਬੱਧ ਹਮਲਿਆਂ ਨੇ ਪੂਰੇ ਦੇਸ਼ ਵਿੱਚ ਮੋਦੀ ਹਕੂਮਤ ਵਿਰੁੱਧ ਲੋਕ ਉਭਾਰ ਪੈਦਾ ਕਰ ਦਿੱਤਾ ਹੈ। ਲੋਕਾਂ ਵਿੱਚ ਜਾਣ ਲਈ ਭਗਵੇਂ ਬਰਗੇਡ ਨੂੰ ਫਿਰਕੂ-ਫਾਸ਼ੀ ਟੋਲੇ ਨੂੰ ਦੇਸ਼ ਵਿੱਚ ਫਿਰਕੂ ਧਰੁਵੀਕਰਨ ਦੀ ਜ਼ਰੂਰਤ ਹੈ। ਇੱਕ ਤਾਂ ਉਹ ਇਸ ਕੰਮ ਵਿੱਚ ਜੁਟੇ ਹੋਏ ਹਨ, ਦੂਜੇ ਉਹ ਜ਼ੀਰੋ ਤੋਂ ਮੁੜ ਹੀਰੋ ਬਣਨ ਲਈ ਲੋਕ ਲਹਿਰਾਂ ਖਾਸ ਕਰਕੇ ਮਾਓਵਾਦੀਆਂ ਅਤੇ ਕਸ਼ਮੀਰੀ ਲੋਕਾਂ ਦੀ ਕੌਮੀ ਮੁਕਤੀ ਲਹਿਰ ਬਦਨਾਮ ਕਰਨ ਲਈ ''ਅੱਤਵਾਦ-ਅੱਤਵਾਦ'' ਦੀ ਬੂ-ਦੁਹਾਈ ਪਾਈ ਜਾ ਰਹੀ ਹੈ। ''ਅੱਤਵਾਦ'' ਨੂੰ ਕੁਚਲਣ ਦਾ ਛੜਯੰਤਰ ਰਚ ਕੇ ਇਹਨਾਂ ਲਹਿਰਾਂ ਨੂੰ ਲਹੂ ਵਿੱਚ ਜਬੋਣ ਲਈ ਵਹਿਸ਼ੀ ਹੱਲਾ ਬੋਲ ਦਿੱਤਾ ਗਿਆ ਹੈ। ਇਸ ਹੱਲੇ ਰਾਹੀਂ ਇਸ ਖਿੱਤੇ ਵਿਚਲੀ ਲਹਿਰ ਨੂੰ ਕੁਚਲਣ ਅਤੇ ਧਰਤੀ ਹੇਠਲੇ ਖਣਿਜ ਪਦਾਰਥ ਲੁੱਟਣ ਦੀ ਕਾਰਪੋਰੇਟ ਲਾਣੇ ਨੂੰ ਖੁੱਲ• ਦੇਣ ਲਈ ਕਤਲੇਆਮ ਕੀਤਾ ਜਾ ਰਿਹਾ ਹੈ। ਇਸ ਤਰ•ਾਂ ਮੋਦੀ ਹਕੂਮਤ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦੇ ਰਾਹ ਪਾਈ ਹੈ। ਇੱਕ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ, ਡਰਾ ਕੇ ਆਪਣੇ ਛੜਯੰਤਰ ਵਿੱਚ ਫਸਾ ਕੇ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਅਸੀਂ ਤੁਹਾਨੂੰ ਬਚਾ ਸਕਦੇ ਹਾਂ, ਅਸੀਂ ਦੇਸ਼ ਦੇ ਰਾਖੇ ਹਾਂ। ਸਾਡੇ ਸ਼ਰੀਕ ਕਾਂਗਰਸੀਏ ਤਾਂ ਮਿੱਟੀ ਦੇ ਮਾਧੋ ਹਨ, ਮੋਦੀ ਲੋਹ ਪੁਰਸ਼ ਹੈ। ਦੂਜਾ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਖੁਸ਼ ਕਰਕੇ ਮੁੜ ਥਾਪੜਾ ਲੈ ਕੇ 2019 ਦੀ ਚੋਣ ਜਿੱਤਣਾ ਚਾਹੁੰਦੇ ਹਨ। ਲੋਕਾਂ ਦੀਆਂ ਲੋਥਾਂ 'ਤੇ ਕਦਮ ਰੱਖ ਕੇ ਦਿੱਲੀ ਦੇ ਗਲਿਆਰਿਆਂ ਨੂੰ ਮੁੜ ਫਤਿਹ ਕਰਕੇ ਲੁੱਟਣ ਅਤੇ ਕੁੱਟਣ ਦਾ ਲਾਇਸੈਂਸ ਲੈਣਾ ਚਾਹੁੰਦੇ ਹਨ। ਮੋਦੀ ਹਕੂਮਤ ਨੇ ਆਪਣੇ ਰਹਿੰਦੇ ਹੋਰ ਵਹਿਸ਼ੀ ਹੱਲੇ ਲੰਘਾਉਣੇ ਹਨ। ਹੋਰ ਨਵੇਂ ਤੋਂ ਨਵੇਂ ਛੜਯੰਤਰ ਰਚਣੇ ਹਨ। ਬੁੱਧੀਜੀਵੀਆਂ, ਲੇਖਕਾਂ, ਰੰਗ-ਕਰਮੀਆਂ, ਰਾਜਸੀ ਕਾਰਕੁੰਨਾਂ, ਪੱਤਰਕਾਰਾਂ, ਮੁੱਕਦੀ ਗੱਲ ਹਰ ਉਸ ਆਵਾਜ਼ ਨੂੰ ਚੁੱਪ ਕਰਵਾਉਣ ਲਈ ਖੂਨੀ ਹਮਲੇ ਕਰਨੇ ਹਨ। ਮਾਓਵਾਦੀਆਂ ਅਤੇ ਆਦਿਵਾਸੀਆਂ ਦਾ ਹੋ ਰਿਹਾ ਕਤਲੇਆਮ ਮੋਦੀ ਹਕੂਮਤ ਦੀ ਇਸ ਨੀਤੀ ਦਾ ਹਿੱਸਾ ਹੈ।
ਇਸ ਸਾਰੇ ਮਾਮਲੇ ਦੀ ਹਕੀਕਤ ਨੂੰ ਸਮਝਦਿਆਂ ਪੰਜਾਬ ਦੀਆਂ ਚਾਰ ਨਾਮਵਰ ਇਨਕਲਾਬੀ ਧਿਰਾਂ ਨੇ ਮਿਲ ਕੇ ਮੋਗੇ ਵਿੱਚ ਕਨਵੈਨਸ਼ਨ ਅਤੇ ਮੁਜਾਹਰਾ ਜਥੇਬੰਦ ਕੀਤਾ। ਸੀ.ਪੀ.ਆਈ.(ਐਮ.ਐਲ.) (ਨਿਊ ਡੈਮੋਕਰੇਸੀ), ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.), ਇਨਕਲਾਬੀ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਮਿਲ ਕੇ ਜਥੇਬੰਦ ਕੀਤੇ ਪ੍ਰੋਗਰਾਮ ਵਿੱਚ ਕਾਮਰੇਡ ਦਰਸ਼ਨ ਖਟਕੜ, ਸੁਖਵਿੰਦਰ ਕੌਰ, ਕਮਲਜੀਤ ਖੰਨਾ ਅਤੇ ਸਵਰਨਜੀਤ ਨੇ ਸੰਬੋਧਨ ਕੀਤਾ। ਖਚਾਖਚ ਭਰੇ ਕਨਵੈਨਸ਼ਨ ਹਾਲ ਦੇ ਬਾਹਰ ਵੀ ਕਾਫੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਧਿਰਾਂ ਦੇ ਉਪਰੋਕਤ ਪ੍ਰਤੀਨਿੱਧ ਬੁਲਾਰਿਆਂ ਤੋਂ ਬਿਨਾ ਪ੍ਰੋ. ਜਗਮੋਹਨ ਸਿੰਘ ਜਨਰਲ ਸਕੱਤਰ ਅਤੇ ਐਡਵੋਕੇਟ ਐਨ.ਕੇ. ਜੀਤ ਸੂਬਾ ਕਮੇਟੀ ਮੈਂਬਰ ਜਮਹੂਰੀ ਅਧਿਕਾਰ ਸਭਾ, ਜੋ ਸੀ.ਡੀ.ਆਰ.ਓ. ਦੀ ਟੀਮ ਦੇ ਮੈਂਬਰ ਦੇ ਤੌਰ 'ਤੇ ਗੜ•ਚਿਰੋਲੀ ਘਟਨਾ ਸਥਾਨ 'ਤੇ ਜਾ ਕੇ ਆਏ ਸਨ, ਨੇ ਘਟਨਾ ਬਾਰੇ ਖੁੱਲ• ਕੇ ਵਰਨਣ ਕੀਤਾ। ਐਨ.ਕੇ, ਜੀਤ ਨੇ ਕਿਹਾ ਉੱਥੇ ਦੇ ਲੋਕਾਂ ਤੋਂ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਮੁਕਾਬਲਾ ਝੂਠਾ ਹੈ। ਉਹਨਾਂ ਕਿਹਾ ਕਿ ਮਾਓਵਾਦੀਆਂ ਦੀ ਅਗਵਾਈ ਵਿੱਚ ਜੁੜੇ ਆਦਿਵਾਸੀਆਂ ਦੇ ਵੱਡੇ ਹਿੱਸੇ ਦੀ ਲੜਾਈ ਜਨ-ਅੰਦੋਲਨ ਹੈ। ਉਹਨਾਂ ਸਰਕਾਰੀ ਅਧਿਕਾਰੀਆਂ, ਪੁਲਸ ਅਫਸਰਾਂ ਅਤੇ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਸਾਬਤ ਕੀਤਾ ਕਿ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਕਤਲੇਆਮ ਕੀਤਾ ਹੈ। ਬਾਕੀ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਉਹ ਹਥਿਆਰ ਵਰਤ ਰਹੀ ਹੈ, ਜੋ ਫੌਜ ਦੂਜੇ ਦੇਸ਼ਾਂ ਨਾਲ ਲੜਾਈ ਵਿੱਚ ਵਰਤਦੀ ਹੈ। ਇਸ ਤਰ•ਾਂ ਹਕੂਮਤ ਸਮਾਜ ਦੇ ਗਰਭ ਵਿੱਚੋਂ ਜਨਮ ਲੈ ਰਹੇ ਇਨਕਲਾਬ ਦੇ ਬੱਚੇ ਨੂੰ ਮਾਰਨਾ ਚਾਹੁੰਦੀ ਹੈ। ਬੁਲਾਰਿਆਂ ਨੇ ਹੋਰ ਤਿੱਖੀ ਸੁਰ ਅਤੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਮਾਓਵਾਦੀਆਂ ਨੇ ਲੋਕਾਂ ਨੂੰ ਵੋਟਾਂ ਵਾਲੇ ਭੰਬਲਭੂਸੇ ਵਾਲੇ ਰਾਹ ਦੇ ਮੁਕਾਬਲੇ ਵੱਖਰਾ, ਔਖਾ ਪਰ ਠੀਕ ਰਾਹ ਦਿੱਤਾ ਹੈ। ਇਹ ਰਾਹ ਅੱਗ ਦਾ ਦਰਿਆ ਤਰ ਕੇ ਜਾਣ ਵਾਲਾ ਹੈ। ਔਖਾ ਹੈ। ਲਹੂ ਡੁੱਲ•ਦਾ ਹੈ, ਪਰ ਇਹ ਹੀ ਇੱਕੋ ਠੀਕ ਰਾਹ ਹੈ। ਕਰਾਂਤੀਕਾਰੀ ਸਭਿਆਚਾਰਕ ਕੇਂਦਰ ਦੇ ਕਲਾਕਾਰਾਂ ਨੇ ਇਨਕਲਾਬੀ ਗੀਤ. ਗਜ਼ਲਾਂ ਗਾ ਕੇ ਕਾਨਫਰੰਸ ਵਿੱਚ ਇਨਕਲਾਬੀ ਜੋਸ਼ੋ-ਖਰੋਸ਼ ਪੈਦਾ ਕੀਤਾ। ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਬਲਵੰਤ ਮੱਖੂ, ਅਜਮੇਰ ਸਿੰਘ, ਲਾਲ ਸਿੰਘ ਗੋਲੇਵਾਲਾ ਅਤੇ ਨਰੈਣ ਦੱਤ ਸ਼ਾਮਲ ਸਨ। ਸਟੇਜ ਸਕੱਤਰ ਦੀ ਜੁੰਮੇਵਾਰੀ ਬਲਵੰਤ ਮੱਖੂ ਨੇ ਬਾ-ਖੂਬੀ ਨਿਭਾਈ। ਕਾਨਫਰੰਸ ਉਪਰੰਤ ਸ਼ਹਿਰ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ। ਇਹ ਕਾਨਫਰੰਸ ਅਤੇ ਮੁਜਾਹਰਾ ਸਮੇਂ ਦੀ ਸਭ ਤੋਂ ਭਖਦੀ ਲੋੜ ਨੂੰ ਚਾਰ ਇਨਕਲਾਬੀ ਧਿਰਾਂ ਦਾ ਹੁੰਗਾਰਾ ਸੀ। ਇਸ ਸਾਂਝ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ। ਕਾਨਫਰੰਸ ਵਿੱਚ ਨੌਜਵਾਨ ਭਾਰਤ ਸਭਾ ਨੇ ਵੀ ਸਾਥੀਆਂ ਸਮੇਤ ਸ਼ਿਰਕਤ ਕੀਤੀ ਅਤੇ ਨੌਜਵਾਨ ਆਗੂ ਜਗਸੀਰ ਨਮੋਲ ਨੇ ਵੀ ਸੰਬੋਧਨ ਕੀਤਾ। ਕਈ ਸੰਸਥਾਵਾਂ ਨੇ ਇਸ ਪ੍ਰੋਗਰਾਮ ਦੀ ਹਮਾਇਤ ਕੀਤੀ।
ਗੜ•ਚਿਰੋਲੀ ਕਤਲੇਆਮ ਵਿਰੁੱਧ
ਬਠਿੰਡਾ ਵਿੱਚ ਕਨਵੈਨਸ਼ਨ ਅਤੇ ਮੁਜ਼ਾਹਰਾ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ•ਾ ਇਕਾਈ ਬਠਿੰਡਾ ਵੱਲੋਂ ਗੜ•ਚਿਰੌਲੀ, ਦੇ ਵਹਿਸ਼ੀ ਕਤਲੇਆਮ ਵਿਰੁੱਧ ਆਵਾਜ਼ ਬੁਲੰਦ ਕਰਨ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਨ ਲਈ, ਕਬਾਇਲੀ ਵਸੋਂ ਵਾਲੇ ਇਲਾਕਿਆਂ ਵਿੱਚੋਂ ਹਕੂਮਤੀ ਹਥਿਆਰਬੰਦ ਦਸਤਿਆਂ ਨੂੰ ਵਾਪਸ ਬੁਲਾਉਣ ਲਈ, ਜਲ, ਜੰਗਲ ਤੇ ਜ਼ਮੀਨ ਦੀ ਰਾਖੀ ਕਰਦੇ ਉੱਥੋਂ ਦੇ ਮੂਲ ਨਿਵਾਸੀਆਂ ਤੇ ਹੁੰਦੇ ਜਬਰ ਨੂੰ ਬੰਦ ਕਰਾਉਣ ਲਈ ਅਤੇ ਅਪਰੇਸ਼ਨ ਗਰੀਨ ਹੰਟ ਦੇ ਚਾਲੂ ਰੂਪ “ਅਪ੍ਰੇਸ਼ਨ ਸਮਾਧਾਨ'' ਅਧੀਨ ਮਾਓਵਾਦੀਆਂ ਦਾ ਸਫਾਇਆ ਕਰਨ ਦਾ ਵਿਰੋਧ ਕਰਨ ਲਈ ਟੀਚਰਜ਼ ਹੋਮ ਬਠਿੰਡਾ ਵਿਖੇ ਵਿਸ਼ਾਲ ਕਨਵੈਨਸ਼ਨ ਕਰਨ ਪਿੱਛੋਂ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਮੁਜ਼ਾਹਰਾ ਕੀਤਾ ਗਿਆ।
ਇਸ ਮੁਜਾਹਰੇ ਵਿੱਚ 20 ਜਥੇਬੰਦੀਆਂ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਕਨਵੈਨਸ਼ਨ ਦੇ ਮੁੱਖ ਬੁਲਾਰੇ ਐਡਵੋਕੇਟ ਐਨ.ਕੇ. ਜੀਤ ਸਨ ਅਤੇ ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਜਗਮੋਹਨ ਸਿੰਘ ਜਨਰਲ ਸਕੱਤਰ ਜਮਹੂਰੀ ਅਧਿਕਾਰ ਸਭਾ ਨੇ ਕੀਤੀ। ਕਨਵੈਨਸ਼ਨ ਦੇ ਵਿਸ਼ੇ ਦੀ ਜਾਣਕਾਰੀ ਦਿੰਦਿਆਂ ਸਭਾ ਦੇ ਜ਼ਿਲ•ਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਨੇ ਕਿਹਾ ਕਿ ਕਬਾਇਲੀ ਇਲਾਕਿਆਂ ਵਿੱਚ ਮਾਓਵਾਦੀਆਂ ਤੇ ਸਰਕਾਰ ਦੀਆਂ ਹਥਿਆਰਬੰਦ ਫੋਰਸਾਂ ਵਿਚਾਲੇ ਲਗਾਤਾਰ ਚਲਦੀ ਜੰਗ ਅਧੀਨ ਸੈਂਕੜੇ ਇਨਕਲਾਬੀ ਮਾਰੇ ਜਾ ਚੁੱਕੇ ਹਨ।ਹਕੂਮਤੀ ਹਥਿਆਰਬੰਦ ਦਸਤੇ ਉੱਥੇ ਅੰਡਰ ਬੈਰਲ ਗਰਨੇਡ ਲਾਂਚਰ (ਯੂ.ਬੀ.ਜੀ.ਐੱਲ.) ਅਤੇ ਮਾਰਟਰ ਵਰਗੇ ਉਹ ਆਧੁਨਿਕ ਹਥਿਆਰ ਵਰਤ ਕੇ ਲੋਕਾਂ ਦਾ ਕਤਲੇਆਮ ਕਰ ਰਹੇ ਹਨ ਜਿਹੜੇ ਕਿ ਭਾਰਤੀ ਫੌਜ ਵਲੋਂ ਸਰਹੱਦ 'ਤੇ ਦੇਸ਼ ਦੇ ਦੁਸ਼ਮਣਾਂ ਨਾਲ ਲੜੀ ਜਾਂਦੀ ਜੰਗ ਦੌਰਾਨ ਵਰਤੇ ਜਾਂਦੇ ਹਨ।
ਗੜ•ਚਿਰੌਲੀ ਦੇ ਇਲਾਕੇ ਦਾ ਦੌਰਾ ਕਰਕੇ ਮੁੜੀ ਦੇਸ਼ ਦੀਆਂ ਜਮਹੂਰੀ ਜਥੇਬੰਦੀਆਂ ਦੀ ਕਨਫੈਡਰੇਸ਼ਨ (ਸੀ ਡੀ ਆਰ ਓ) ਦੀ 44 ਮੈਂਬਰੀ ਟੀਮ ਵਿੱਚ ਸ਼ਾਮਲ ਰਹੇ ਐਡਵੋਕੇਟ ਐਨ ਕੇ ਜੀਤ ਨੇ ਮੁੱਖ ਬੁਲਾਰੇ ਵਜੋਂ ਦੱਸਿਆ ਕਿ ਹਕੂਮਤੀ ਹਥਿਆਰਬੰਦ ਦਸਤਿਆਂ(ਸੀ-60) ਵੱਲੋਂ ਝੂਠੇ ਮੁਕਾਬਲੇ ਅਧੀਨ ਚਾਲੀ ਦੇ ਕਰੀਬ ਮਾਓਵਾਦੀਆਂ ਤੇ ਲੋਕਾਂ ਦਾ ਵਹਿਸ਼ੀ ਕਤਲੇਆਮ ਕੀਤਾ ਗਿਆ ਜਿਨ•ਾਂ ਦਾ ਕਿ ਕਬਾਇਲੀ ਪਿੰਡਾਂ ਦੀ ਵਸੋਂ ਵਿੱਚ ਵਿਸ਼ਾਲ ਜਨਤਕ ਆਧਾਰ ਹੋਣ ਦੀ ਪੁਸ਼ਟੀ ਹੋਈ ਹੈ।ਮਾਰੇ ਗਏ ਮਾਓਵਾਦੀਆਂ ਵਿੱਚ ਕਾਮਰੇਡ ਸਾਈਨਾਥ ਤੇ ਕਾਮਰੇਡ ਨੰਦੂ ਸਮੇਤ ਉਨ•ਾਂ ਦੇ ਕਈ ਡਿਵੀਜ਼ਨ ਕਮਾਂਡਰ ਅਤੇ ਚੋਟੀ ਦੇ ਆਗੂ ਸਨ। ਸੋਲਾਂ ਮਾਓਵਾਦੀਆਂ ਨੂੰ “ਘੇਰੋ ਅਤੇ ਕੁਚਲੋ'' ਦੀ ਨੀਤੀ ਤਹਿਤ ਗੋਲੀਆਂ ਮਾਰ ਕੇ ਜੰਗਲ ਵਿੱਚ ਮਾਰਿਆ ਗਿਆ ਅਤੇ ਅਗਲੇ ਦਿਨ ਪੰਦਰਾਂ ਹੋਰ ਲਾਸ਼ਾਂ ਇੰਦਰਾਵਤੀ ਨਦੀ ਵਿੱਚੋਂ ਬਰਾਮਦ ਹੋਈਆਂ। ਇੱਕ ਵਿਆਹ ਦੌਰਾਨ ਵੀ ਛੇ ਲੋਕ ਫੜ• ਕੇ ਮਾਰੇ ਗਏ। ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਬੇ ਪਹਿਚਾਣ ਕਰਨ ਲਈ ਉਨ•ਾਂ ਦੇ ਚਿਹਰਿਆਂ ਤੇ ਸੱਟਾਂ ਮਾਰੀਆਂ ਗਈਆਂ। ਟੀਮ ਨੇ ਇਹ ਵੀ ਦੇਖਿਆ ਕਿ ਪੰਚਾਇਤਾਂ ਤੇ ਗ੍ਰਾਮ ਸਭਾਵਾਂ ਨਕਸਲੀਆਂ ਤੇ ਕਬਾਇਲੀਆਂ ਦੇ ਹੱਕ ਵਿੱਚ ਹਨ ਅਤੇ ਉਹ ਮਾਈਨਿੰਗ ਨਾ ਕਰਨ ਦੀ ਮੰਗ ਲੈ ਕੇ ਸਰਕਾਰ ਨੂੰ ਮਤੇ ਪਾਸ ਕਰਕੇ ਲਗਾਤਾਰ ਭੇਜ ਰਹੀਆ ਹਨ। ਸਰਕਾਰ ਕਤਲੇਆਮ ਰਾਹੀਂ ਲੋਕਾਂ ਵਿੱਚ ਦਹਿਸ਼ਤ ਪਾ ਕੇ ਇਹ ਦਰਸਾਉਣਾ ਚਾਹੁੰਦੀ ਹੈ ਕਿ ਮਾਈਨਿੰਗ ਦਾ ਵਿਰੋਧ ਲੋਕ ਛੱਡ ਦੇਣ। ਉਹਨਾਂ ਇਕੱਠ ਨੂੰ ਸੱਦਾ ਦਿੱਤਾ ਕਿ ਸਭ ਨੂੰ ਸਾਮਰਾਜੀਆਂ ਵਿਰੁੱਧ ਜੰਗ ਲੜ ਰਹੇ ਮਾਓਵਾਦੀਆਂ ਤੇ ਲੋਕਾਂ ਦੇ ਘੋਲ ਦੀ ਹਮਾਇਤ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਕਨਵੈਨਸ਼ਨ ਦੀ ਪ੍ਰਧਾਨਗੀ ਕਰਨ ਵਾਲੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਇਸ ਘਟਨਾ ਨੂੰ ਨਰਸਿੰਘਾਰ ਕਿਹਾ ਅਤੇ ਉਨ•ਾਂ ਨੇ ਇਹ ਚੇਤਾਵਨੀ ਦਿੱਤੀ ਕਿ ਜੇ ਅੱਜ ਲੋਕ ਸੰਘਰਸ਼ ਕਰਨ ਦੇ ਹੱਕ ਨੂੰ ਬੁਨਿਆਦੀ ਜਮਹੂਰੀ ਹੱਕ ਸਮਝ ਕੇ ਸਰਕਾਰ ਵਿਰੁੱਧ ਆਵਾਜ਼ ਨਹੀਂ ਬੁਲੰਦ ਕਰਦੇ ਤਾਂ ਅਜੇਹੇ ਕਤਲੇਆਮ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਕੀਤੇ ਜਾਣ ਦੀ ਸੰਭਾਵਨਾ ਬਣੀ ਰਹੇਗੀ ਉਨ•ਾਂ ਕਿਹਾ ਕਿ ਵੇਦਾਂਤਾ ਦੀ ਕੰਪਨੀ ਨੇs sਤਾਮਿਲਨਾਡੂ ਦੇ ਤੁਟੀਕੋਰਨ ਵਿੱਚ ਪ੍ਰਦੂਸ਼ਣ ਫੈਲਾ ਰਹੀ ਇੱਕ ਸਨਅਤ ਵਿਰੁੱਧ ਲੜਦੇ ਨਿਹੱਥੇ ਲੋਕਾਂ ਤੇ ਸਿੱਧੀਆਂ ਗੋਲੀਆਂ ਚਲਾ ਕੇ ਤੇਰਾਂ ਨੂੰ ਮਾਰ ਮੁਕਾਇਆ ਹੈ ਜੋ ਕਿ ਪਿਛਲੇ ਸੌ ਦਿਨਾਂ ਤੋਂ ਸੰਘਰਸ਼ ਕਰ ਰਹੇ ਸਨ।
ਕਨਵੈਨਸ਼ਨ ਦੌਰਾਨ ਸਵਾਲ ਜਵਾਬ ਤੇ ਇਕ ਸੰਖੇਪ ਸੈਸ਼ਨ ਪਿੱਛੋਂ ਪਾਸ ਕੀਤੇ ਗਏ ਮਤਿਆਂ ਵਿੱਚ ਇਹ ਮੰਗ ਕੀਤੀ ਗਈ ਕਿ ਰਾਣਾ ਅਯੂਬ ਤੇ ਰਵੀਸ਼ ਕੁਮਾਰ ਸਮੇਤ ਪੱਤਰਕਾਰਾਂ ਨੂੰ ਦਿੱਤੀਆਂ ਜਾਂਦੀਆਂ ਧਮਕੀਆਂ ਤੇ ਹਮਲੇ ਬੰਦ ਕੀਤੇ ਜਾਣ, ਸਾਈਂ ਬਾਬਾ ਸਮੇਤ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਜਨਤਕ ਜਮਹੂਰੀ ਜਥੇਬੰਦੀਆਂ ਤੇ ਲਾਈ ਜਾਂਦੀ ਪਾਬੰਦੀ ਹਟਾਈ ਜਾਵੇ, ਤੁੱਟਕੋਰਨ (ਤਾਮਿਲਨਾਡੂ) ਦੀ ਘਟਨਾ ਦੇ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ•ਾਂ ਤੇ ਮੁਕੱਦਮੇ ਚਲਾਏ ਜਾਣ।ਕਨਵੈਨਸ਼ਨ ਦੀ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪ੍ਰਿਤਪਾਲ ਸਿੰਘ ਨੇ ਨਿਭਾਈ। ਕਨਵੈਨਸ਼ਨ ਦੇ ਮੁਜ਼ਾਹਰੇ ਵਿੱਚ ਸ਼ਾਮਲ ਲੋਕਾਂ ਤੇ ਜਨਤਕ ਜਥੇਬੰਦੀਆਂ ਦਾ ਧੰਨਵਾਦ ਡਾਕਟਰ ਅਜੀਤਪਾਲ ਸਿੰਘ ਸੂਬਾ ਕਮੇਟੀ ਮੈਂਬਰ ਵੱਲੋਂ ਕੀਤਾ ਗਿਆ।
ਟੀਚਰ ਹੋਮ ਤੋਂ ਸ਼ੁਰੂ ਹੋਏ ਮੁਜ਼ਾਹਰੇ ਵਿੱਚ ਜਨਤਕ ਜਥੇਬੰਦੀਆਂ ਅਤੇ ਜਮਹੂਰੀ ਅਧਿਕਾਰ ਸਭਾ ਦੇ ਕਾਰਕੁਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈਂਦਿਆਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇ ਲਾਉਂਦਿਆਂ, ਫਾਇਰ ਬ੍ਰਿਗੇਡ ਤੱਕ ਮਾਰਚ ਕੀਤਾ ਜਿਸ ਦੀ ਅਗਵਾਈ ਪ੍ਰੋਫੈਸਰ ਜਗਮੋਹਨ ਸਿੰਘ ਜਨਰਲ ਸਕੱਤਰ ਨੂੰ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਕੀਤੀ।
No comments:
Post a Comment