ਮੁਖਰਜੀ ਨੂੰ ਨਾਗਪੁਰ ਆਉਣ ਦਾ ਸੱਦਾ
ਸੰਘ ਵੱਲੋਂ ਕਾਂਗਰਸ ਨਾਲ ਸੁਲਾਹ-ਸਫਾਈ ਦਾ ਯਤਨ
-ਨਵਤੇਜ
ਹਿੰਦੂਤਵ ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਨੂੰ ਪ੍ਰਣਾਈ ਜਥੇਬੰਦੀ ਆਰ.ਐਸ.ਐਸ. ਵੱਲੋਂ 7 ਜੂਨ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਉੱਘੇ ਕਾਂਗਰਸੀ ਆਗੂ ਪ੍ਰਣਬ ਮੁਖਰਜੀ ਨੂੰ ਨਾਗਪੁਰ ਵਿਖੇ ਆਪਣੇ ਹੈੱਡਕੁਆਟਰ ਆਉਣ ਦਾ ਸੱਦਾ ਦਿੱਤਾ ਗਿਆ ਸੀ। ਇਸ ਦਿਨ ਇਸ ਜਥੇਬੰਦੀ ਵੱਲੋਂ ਆਏ ਵਰ•ੇ ਸਵੈ-ਸੈਵਕਾਂ ਦੇ ਕੈਂਪ- ਸੰਘ ਸ਼ਿਖਸ਼ਾ ਵਰਗ, ਤੀਜਾ ਸਾਲ- ਦਾ ਸਮਾਪਤੀ ਸਮਾਗਮ ਹੋਣਾ ਸੀ ਅਤੇ ਸਾਬਕਾ ਰਾਸ਼ਟਰਪਤੀ ਵੱਲੋਂ ਇਸਦਾ ਸਮਾਪਤੀ ਭਾਸ਼ਣ ਦਿੱਤਾ ਜਾਣਾ ਸੀ। ਸ੍ਰੀ ਮੁਖਰਜੀ ਵੱਲੋਂ ਇਸ ਸੱਦੇ ਨੂੰ ਬਿਨਾ ਹਿਚਕਚਾਹਟ ਤੋਂ ਪ੍ਰਵਾਨ ਕਰ ਲਿਆ ਗਿਆ ਸੀ।
ਇਹ ਸੱਦਾ ਜਿੱਥੇ ਅਖਬਾਰਾਂ ਅਤੇ ਟੀ.ਵੀ. ਜਿਹੇ ਮੀਡੀਆ ਸਾਧਨਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ, ਉੱਥੇ ਵੱਖ ਵੱਖ ਮੌਕਾਪ੍ਰਸਤ ਸਿਆਸੀ ਪਾਰਟੀਆਂ ਵੱਲੋਂ ਵਿਸ਼ੇਸ਼ ਕਰਕੇ ਕਾਂਗਰਸੀ ਹਲਕਿਆਂ ਅੰਦਰ ਫੌਰੀ ਪ੍ਰਤੀਕਰਮ ਦਾ ਸਬੱਬ ਬਣਿਆ ਸੀ। ਕਈ ਕਾਂਗਰਸੀ ਆਗੂਆਂ ਅਤੇ ਕਾਂਗਰਸ ਦੇ ਕੌਮੀ ਬੁਲਾਰਿਆਂ ਵੱਲੋਂ ਅਖੌਤੀ ਧਰਮ-ਨਿਰਪੱਖ ਪਾਰਟੀ ਦੇ ਚੋਟੀ ਦੇ ਆਗੂਆਂ ਵਿੱਚ ਸ਼ੁਮਾਰ ਰਹੇ ਮੁਖਰਜੀ ਵੱਲੋਂ ਫਿਰਕੂ ਆਰ.ਐਸ.ਐਸ. ਦੇ ਸੱਦੇ ਨੂੰ ਪ੍ਰਵਾਨ ਕਰਨ 'ਤੇ ਨਾ ਸਿਰਫ ਹੈਰਾਨੀ ਦਾ ਇਜ਼ਹਾਰ ਕੀਤਾ ਗਿਆ ਸੀ ਸਗੋਂ ਇਸ ਸੱਦੇ 'ਤੇ ਨਾਗਪੁਰ ਨਾ ਜਾਣ ਦੀ ਨਸੀਹਤ ਵੀ ਕੀਤੀ ਗਈ ਸੀ। ਇਸ ਸੱਦੇ ਨਾਲ ਹਾਕਮ ਜਮਾਤੀ ਮੌਕਾਪ੍ਰਸਤ ਸਿਆਸੀ ਟੋਲਿਆਂ ਦੇ ਭਾਜਪਾ ਵਿਰੋਧੀ ਕੈਂਪ ਅੰਦਰ ਉੱਠੇ ਵਕਤੀ ਹੋ-ਹੱਲੇ ਦੀ ਪ੍ਰਵਾਹ ਨਾ ਕਰਦਿਆਂ, ਪ੍ਰਣਬ ਮੁਖਰਜੀ ਵੱਲੋਂ ਨਾਗਪੁਰ ਜਾਣ ਦੇ ਆਪਣੇ ਫੈਸਲੇ 'ਤੇ ਅਟੱਲ ਰਿਹਾ ਗਿਆ ਅਤੇ 7 ਜੂਨ ਨੂੰ ਆਰ.ਐਸ.ਐਸ. ਦੇ ਹੈੱਡਕੁਆਟਰ ਪਹੁੰਚ ਕੇ ਸਮਾਪਤੀ ਸਮਾਗਮ ਨੂੰ ਸੰਬੋਧਨ ਕੀਤਾ ਗਿਆ।
ਕਾਂਗਰਸ ਅੰਦਰ ਵਿਚਾਰਧਾਰਕ ਸੂਝ-ਬੂਝ ਪੱਖੋਂ ਚੋਟੀ ਆਗੂ ਦੀ ਹੈਸੀਅਤ ਰੱਖਦੇ ਮੁਖਰਜੀ ਨੂੰ ਆਰ.ਐਸ.ਐਸ. ਵੱਲੋਂ ਸੱਦਾ ਦੇਣਾ ਅਤੇ ਉਸ ਵੱਲੋਂ ਖਿੜੇ ਮੱਥੇ ਇਸ ਸੱਦੇ ਨੂੰ ਪ੍ਰਵਾਨ ਕਰਨ ਦਾ ਘਟਨਾ ਵਿਕਾਸ ਕੋਈ ਸਾਧਾਰਨ ਮਾਮਲਾ ਨਹੀਂ ਹੈ। ਇਹ ਘਟਨਾ-ਵਿਕਾਸ ਮੁਲਕ ਦੀ ਹਾਕਮ ਜਮਾਤੀ ਸੰਕਟਗ੍ਰਸਤ ਸਿਆਸਤ ਨੂੰ ਇੱਕ ਨਵਾਂ ਤੇ ਸੁਖਾਵਾਂ ਮੋੜਾ ਦੇਣ ਅਤੇ ਇੱਕ ਨਵੇਂ ਪੜਾਅ ਵਿੱਚ ਦਾਖਲ ਕਰਨ ਦੇ ਹੰਭਲੇ ਦਾ ਮੁੱਢ ਬੰਨ•ਣ ਲਈ ਕੀਤਾ ਗਿਆ ਇੱਕ ਗੰਭੀਰ ਉਪਰਾਲਾ ਹੈ। ਇਸ ਹੰਭਲੇ ਦਾ ਮੁੱਢ ਬੰਨ•ਣ ਦਾ ਸੰਕੇਤ ਆਰ.ਐਸ.ਐਸ. ਮੁਖੀ ਮੋਹਨ ਭਗਵਤ ਅਤੇ ਸੰਘ ਦੇ ''ਯੁੱਧਨੀਤਕ ਦੂਰ-ਦ੍ਰਿਸ਼ਟੀ ਗਰੁੱਪ'' ਦੇ ਪ੍ਰਧਾਨ ਸੰਦੀਪ ਵਾਸਲੇਕਰ ਵੱਲੋਂ 2 ਅਪ੍ਰੈਲ ਨੂੰ ''ਦਾ ਹਿੰਦੂ'' ਅਖਬਾਰ ਵਿੱਚ ਛਪੇ ਬਿਆਨਾਂ ਵਿੱਚ ਦੇ ਦਿੱਤਾ ਗਿਆ ਸੀ। ਮੋਹਨ ਭਗਵਤ ਵੱਲੋਂ ਇਹ ਬਿਆਨ ਵਿਦੇਸ਼ ਮਾਮਲਿਆਂ ਦੀ ਵਜ਼ਾਰਤ ਦੇ ਸਕੱਤਰ ਦਨਿਆਨੇਸ਼ਵਰ ਮੂਲੇ ਵੱਲੋਂ ਲਿਖੀਆਂ ਛੇ ਕਿਤਾਬਾਂ ਜਾਰੀ ਕਰਨ ਸਮੇਂ ਬੋਲਦਿਆਂ ਦਿੱਤਾ ਗਿਆ ਸੀ।
ਮੋਹਨ ਭਗਵਤ ਵੱਲੋਂ ਕਿਹਾ ਗਿਆ, ''ਕੌਮੀ ਉਸਾਰੀ ਇੱਕ ਵਿਅਕਤੀ ਦਾ ਕਾਰਜ ਨਹੀਂ ਹੋ ਸਕਦੀ। ਇਸ ਕਾਰਜਪੂਰਤੀ ਵਿੱਚ ਸਭ ਨੂੰ ਨਾਲ ਲੈਣਾ ਪੈਣਾ ਹੈ, ਇਸ ਵਿੱਚ ਹਕੂਮਤੀ ਅਤੇ ਵਿਰੋਧੀ ਪਾਰਟੀਆਂ ਦੀ ਹਿੱਸਾਪਾਈ ਦੀ ਲੋੜ ਪੈਣੀ ਹੈ। (ਕਾਂਗਰਸ ਮੁਕਤ ਭਾਰਤ) ਨਾਹਰਾ ਇੱਕ ਸਿਆਸੀ ਨਾਹਰਾ ਹੈ— ਇਹ ਆਰ.ਐਸ.ਐਸ. ਦੀ ਬੋਲਚਾਲ ਵਿੱਚ ਸ਼ਾਮਲ ਨਹੀਂ ਹੈ। ਲਫਜ਼ ਮੁਕਤ ਸਿਆਸਤ ਵਿੱਚ ਵਰਤਿਆ ਜਾਂਦਾ ਹੈ, ਇਹ ਆਰ.ਐਸ.ਐਸ. ਦੇ ਸ਼ਬਦਕੋਸ਼ ਦਾ ਹਿੱਸਾ ਨਹੀਂ ਹੈ। ਅਸੀਂ ਕਦੇ ਵੀ ਕਿਸੇ ਨੂੰ ਵੀ ਬਾਹਰ ਕੱਢ ਮਾਰਨ ਦੀ ਗੱਲ ਨਹੀਂ ਕਰਦੇ।'' ਚਾਹੇ ਸਾਡੇ ਵਿਚਾਰ ਮਿਲਦੇ ਵੀ ਨਾ ਹੋਣ, ਪਰ ਸਾਨੂੰ ਕੌਮੀ ਉਸਾਰੀ ਦੇ ਅਮਲ ਦੌਰਾਨ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ। ਸਾਨੂੰ ਅਜਿਹੇ ਵਿਅਕਤੀਆਂ ਦੀ ਜ਼ਰੂਰਤ ਹੈ, ਜਿਹੜੇ ਤਬਦੀਲੀਆਂ ਲਿਆਉਣ ਲਈ ਹਾਂਦਰੂ ਪਹੁੰਚ ਰੱਖਦੇ ਹੋਣ। ਨਹੀਂ ਤਾਂ ਅਸੀਂ ਆਪਸੀ ਰੱਟਿਆਂ ਅਤੇ ਪਾਟਕਾਂ ਦੇ ਸ਼ਿਕਾਰ ਹੋ ਜਾਵਾਂਗੇ।'' ਮੋਹਨ ਭਗਵਤ ਵੱਲੋਂ ਇਹ ਟਿੱਪਣੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਮੁਕਤ ਭਾਰਤ ਦੇ ਸੱਦੇ ਅਤੇ ਖੱਬੀਆਂ-ਅੰਬੇਦਕਰਵਾਦੀ ਪਾਰਟੀਆਂ ਵੱਲੋਂ ਆਰ.ਐਸ.ਐਸ. ਮੁਕਤ ਭਾਰਤ ਦੇ ਨਾਹਰਿਆਂ ਦੇ ਹਵਾਲਿਆਂ ਦੇ ਪ੍ਰਸੰਗ ਵਿੱਚ ਕੀਤੀਆਂ ਗਈਆਂ ਸਨ।
ਇਸ ਸਮੇਂ ਆਰ.ਐਸ.ਐਸ. ਦੇ ਯੁੱਧਨੀਤਕ ਦੂਰ-ਦ੍ਰਿਸ਼ਟੀ ਗਰੁੱਪ ਦੇ ਪ੍ਰਧਾਨ ਸੰਦੀਪ ਵਾਸੇਲਕਰ ਵੱਲੋਂ ਕਾਂਗਰਸ ਅਤੇ ਆਰ.ਐਸ.ਐਸ. ਵਰਗੀਆਂ ਦੋਵੇਂ ਸੰਸਥਾਵਾਂ ਦੀ ਉਸਾਰੀ ਲਈ ਕੀਤੇ ਵੱਡੇ ਯਤਨਾਂ ਅਤੇ ਜੱਦੋਜਹਿਦਾਂ ਦੀ ਗੱਲ ਕਰਦਿਆਂ ਕਿਹਾ ਗਿਆ ''ਸੁਆਲ ਇਹ ਹੈ ਕਿ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਨਾਲ ਮਿਲ ਕੇ ਕਿਵੇਂ ਕੰਮ ਕੀਤਾ ਜਾਵੇਗਾ ਅਤੇ ਇਸਦੇ ਲਈ ਰਾਹ ਤਲਾਸ਼ਿਆ ਜਾਵੇ।''
ਮੋਹਨ ਭਗਵਤ (ਅਤੇ ਸੰਦੀਪ ਵਾਸੇਲਕਰ) ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ, ਜਦੋਂ 2019 ਦੀਆਂ ਲੋਕ-ਸਭਾਈ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ, ਜਦੋਂ ਆਰ.ਐਸ.ਐਸ. ਦੇ ਸਿਆਸੀ ਵਿੰਗ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਦੀ ਲੋਕ-ਦੁਸ਼ਮਣੀ ਕਾਰਗੁਜਾਰੀ ਕਰਕੇ ਉਸਦਾ ਲੋਕਾਂ ਦੇ ਨੱਕੋਂ-ਬੁੱਲੋਂ ਲਹਿਣ ਦਾ ਅਮਲ ਤੇਜੀ ਫੜ ਰਿਹਾ ਹੈ, ਜਿਸਦਾ ਇੱਕ ਉੱਭਰਵਾਂ ਇਜ਼ਹਾਰ ਪਿਛਲੇ ਅਰਸੇ ਵਿੱਚ ਰਾਜਸਥਾਨ, ਉੱਤਰਪ੍ਰਦੇਸ਼ ਅਤੇ ਕੁੱਝ ਹੋਰਨਾਂ ਸੂਬਿਆਂ ਵਿੱਚ ਹੋਈਆਂ ਉੱਪ-ਚੋਣਾਂ ਵਿੱਚ ਲੱਗੀ ਵੱਡੀ ਪਛਾੜਾਂ ਰਾਹੀਂ ਹੋਇਆ ਹੈ। ਇਸ ਤੋਂ ਪਹਿਲਾਂ ਆਪਣੇ ਗੜ• ਸਮਝੇ ਜਾਂਦੇ ਗੁਜਰਾਤ ਵਿੱਚ ਹਕੂਮਤੀ ਕੁਰਸੀ ਖੁੱਸਣ ਤੋਂ ਮਸਾਂ ਮਸਾਂ ਬਚਾਓ ਕਰਨ ਅਤੇ ਕਰਨਾਟਕ ਵਿੱਚ ਹਕੂਮਤੀ ਕੁਰਸੀ ਨੂੰ ਹੱਥ ਪਾਉਣ ਵਿੱਚ ਰਹੀ ਨਾਕਾਮੀ ਰਾਹੀਂ ਸਾਹਮਣੇ ਆਇਆ ਹੈ। ਇਹ ਹਾਲਤ 2019 ਦੀਆਂ ਪਾਰਲੀਮਾਨੀ ਚੋਣਾਂ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐਨ.ਡੀ.ਏ. ਗੱਠਜੋੜ ਦੇ ਮੁੜ ਕੇਂਦਰੀ ਹਕੂਮਤ 'ਤੇ ਕਾਬਜ਼ ਹੋਣ 'ਤੇ ਸੁਆਲੀਆ ਚਿੰਨ• ਲਾਉਂਦੀ ਹੈ। ਬਣ ਰਹੀ ਹਾਲਤ ਵਿੱਚ ਕੇਂਦਰੀ ਹਕੂਮਤ 'ਤੇ ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਵਿੱਚੋਂ ਕਿਹੜਾ ਕਾਬਜ਼ ਹੁੰਦਾ ਹੈ, ਜਾਂ ਫਿਰ ਕੋਈ ਤੀਜਾ ਗੱਠਜੋੜ ਕਾਬਜ ਹੁੰਦਾ ਹੈ, ਇਹਦੇ ਬਾਰੇ ਪੱਕ ਨਾਲ ਨਹੀਂ ਕਿਹਾ ਜਾ ਸਕਦਾ, ਪਰ ਇੱਕ ਗੱਲ ਕਹੀ ਜਾ ਸਕਦੀ ਹੈ ਕਿ ਭਾਜਪਾ ਦੀ ਨਰਿੰਦਰ ਮੋਦੀ ਹਕੂਮਤ ਖਿਲਾਫ ਲੋਕਾਂ ਅੰਦਰ ਔਖ ਅਤੇ ਗੁੱਸੇ ਦਾ ਪਸਾਰਾ ਹੋ ਰਿਹਾ ਹੈ, ਜਿਸ ਕਰਕੇ ਬਾਹਰਮੁਖੀ ਸਿਆਸੀ ਹਾਲਤ ਉਸ ਲਈ ਚੋਣਾਂ ਜਿੱਤਾਂ ਵਾਸਤੇ ਲਗਾਤਾਰ ਨਾ-ਸਾਜਗਾਰ ਹੋ ਰਹੀ ਹੈ। ਇਹ ਹਾਲਤ ਦੇਸੀ ਵਿਦੇਸ਼ੀ ਵੱਡੇ ਕਾਰਪੋਰੇਟ ਲਾਣੇ ਦੇ ਅਹਿਮ ਹਿੱਸੇ, ਸੰਘ ਲਾਣੇ ਅਤੇ ਪ੍ਰਚਾਰ ਮਾਧਿਅਮਾਂ ਵੱਲੋਂ ਇਸ ਹਕੂਮਤ ਦੀ ਮਹਿਮਾ ਗਾਉਣ ਤੇ ਇਸਦੀ ਖੁਰ ਰਹੀ ਪੜਤ ਨੂੰ ਚੇਪੀਆਂ ਲਾਉਣ ਦੇ ਯਤਨਾਂ ਦੇ ਬਾਵਜੂਦ ਬਣ ਰਹੀ ਹੈ।
ਇਹੀ ਹਾਲਤ ਹੈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਸੰਘ ਵੱਲੋਂ ਨਵਾਂ ਪੈਂਤੜਾ ਅਖਤਿਆਰ ਕਰਨ ਬਾਰੇ ਸੋਚਿਆ ਗਿਆ ਹੈ। ਆਰ.ਐਸ.ਐਸ. ਵੱਲੋਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਥਾਪੜੇ ਨਾਲ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਹਕੂਮਤ ਨੂੰ ਮੂਹਰੇ ਲਿਆਂਦਾ ਗਿਆ ਸੀ। ਇਹ ਹਕੀਕਤ ਵਿੱਚ ਆਰ.ਐਸ.ਐਸ. ਦੇ ਗਲਬੇ ਅਤੇ ਅਗਵਾਈ ਹੇਠਲੀ ਹਕੂਮਤ ਸੀ। ਇਸ ਹਕੂਮਤ ਦੀ ਛਤਰਛਾਇਆ ਹੇਠ ਸੰਘ ਲਾਣੇ ਦੀਆਂ ਚੜ• ਮੱਚੀਆਂ ਸਨ। ਉਸ ਵੱਲੋਂ ਮੁਲਕ ਦੇ ਆਰਥਿਕ, ਸਿਆਸੀ, ਫੌਜੀ, ਸਮਾਜਿਕ, ਸਭਿਆਚਾਰ ਅਤੇ ਸਿੱਖਿਆ ਖੇਤਰ ਅੰਦਰ ਤੇਜ ਰਫਤਾਰ ਘੁਸਪੈਂਠ ਕਰਨ ਅਤੇ ਇਹਨਾਂ ਖੇਤਰਾਂ ਦੇ ਭਗਵੇਂਕਰਨ ਦਾ ਅਮਲ ਵਿੱਢਿਆ ਗਿਆ ਸੀ। ਸਿੱਖਿਆ, ਵਿਗਿਆਨ, ਤਕਨਾਲੌਜੀ, ਡਾਕਟਰੀ ਆਦਿ ਖੇਤਰਾਂ ਅੰਦਰ ਵਿਗਿਆਨਕ ਨਜ਼ਰੀਏ ਨੂੰ ਗੰਧਲਾ ਕਰਨ ਅਤੇ ਇਹਨਾਂ ਨੂੰ ਮੱਧਯੁੱਗੀ ਅੰਧ-ਵਿਸ਼ਵਾਸ਼ੀ ਕੂੜ-ਕਵਾੜ ਨਾਲ ਤੂੜਨ ਦੀਆਂ ਕੋਸ਼ਿਸ਼ਾਂ ਆਰੰਭੀਆਂ ਗਈਆਂ। ਇਤਿਹਾਸ ਅਤੇ ਸਮਾਜਿਕ ਵਿਗਿਆਨ ਨੂੰ ਹਿੰਦੂਤਵ ਦੇ ਫਿਰਕੂ-ਫਾਸ਼ੀ ਅਤੇ ਅੰਧ-ਵਿਸ਼ਵਾਸ਼ੀ ਵਿਚਾਰਾਂ ਮੁਤਾਬਕ ਤੋੜਨ-ਮਰੋੜਨ ਦਾ ਅਮਲ ਵਿੱਢਿਆ ਗਿਆ। ਇਹਨਾਂ ਸਿਰਤੋੜ ਯਤਨਾਂ ਦੇ ਸਿੱਟੇ ਵਜੋਂ ਸੰਘ ਲਾਣੇ ਦੇ ਰਾਜ-ਭਾਗ ਦੇ ਵੱਖ ਵੱਖ ਅੰਗਾਂ ਵਿੱਚ ਘੁਸਪੈਂਠ ਕਰਨ ਅਤੇ ਇਹਨਾਂ ਨੂੰ ਅਸਰ-ਅੰਦਾਜ਼ ਕਰਨ ਵਿੱਚ ਗਿਣਨਯੋਗ ਸਫਲਤਾ ਹਾਸਲ ਕੀਤੀ ਗਈ, ਸਗੋਂ ਸਮਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਪੈਰ ਪਸਾਰਨ ਅਤੇ ਆਪਣੇ ਫਿਰਕੂ-ਫਾਸ਼ੀ ਤਾਣੇਪੇਟੇ ਦਾ ਪਸਾਰਾ ਕਰਨ ਵਿੱਚ ਅਹਿਮ ਪ੍ਰਾਪਤੀ ਹਾਸਲ ਕੀਤੀ ਗਈ ਹੈ। ਨਰਿੰਦਰ ਮੋਦੀ ਹਕੂਮਤ ਦੀ ਓਟ ਲੈ ਕੇ ਲੰਘ ਲਾਣੇ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਅਹਿਮ ਪੇਸ਼ਕਦਮੀ ਕੀਤੀ ਗਈ ਹੈ। ਉਸ ਲਈ ਇਸ ਪੇਸ਼ਕਦਮੀ ਵਿੱਚ ਵਿਘਨ ਪੈਣਾ ਕਦਾਚਿਤ ਵੀ ਗਵਾਰਾ ਨਹੀਂ ਹੈ। ਉਹ ਨਾ ਸਿਰਫ ਇਸ ਪੇਸ਼ਕਦਮੀ ਰਾਹੀਂ ਹਾਸਲ ਪ੍ਰਾਪਤੀਆਂ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ, ਸਗੋਂ ਇਸ ਪੇਸ਼ਕਦਮੀ ਨੂੰ ਜਾਰੀ ਵੀ ਰੱਖਣਾ ਚਾਹੁੰਦਾ ਹੈ। ਇਸ ਲਈ 2019 ਚੋਣਾਂ ਵਿੱਚ ਭਾਜਪਾ ਹੱਥੋਂ ਕੇਂਦਰੀ ਹਕੂਮਤ ਦੀ ਵਾਗਡੋਰ ਨਿਕਲ ਜਾਣ ਦੀ ਸੰਭਾਵਨਾ ਨੂੰ ਮੂਹਰੇ ਰੱਖਦਿਆਂ ਹੀ ਸੰਘ ਵੱਲੋਂ ਕਾਂਗਰਸ ਪਾਰਟੀ ਵੱਲ ਸੁਲਾਹ-ਸਫਾਈ ਦਾ ਹੱਥ ਵਧਾਉਣ ਦਾ ਪੈਂਤੜਾ ਲਿਆ ਗਿਆ ਹੈ। ਪ੍ਰਣਬ ਮੁਖਰਜੀ ਨੂੰ ਸੰਘ ਦੇ ਹੈਡਕੁਆਟਰ ਵਿਖੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਇਸ ਪੈਂਤੜੇ ਦਾ ਹੀ ਪਹਿਲਾ ਕਦਮ ਹੈ ਅਤੇ ਪ੍ਰਣਬ ਮੁਖਰਜੀ ਵੱਲੋਂ ਇਸ ਸੱਦੇ ਨੂੰ ਪ੍ਰਵਾਨ ਕਰਨ ਦਾ ਮਤਲਬ ਇਸ ਪੈਂਤੜੇ ਦੀ ਪ੍ਰਸੰਗਕਿਤਾ ਅਤੇ ਸਹੀ ਹੋਣ 'ਤੇ ਮੋਹਰ ਲਾਉਣਾ ਹੈ। ਇਸ ਤੋਂ ਅੱਗੇ- ਚਾਹੇ ਕਈ ਕਾਂਗਰਸੀ ਆਗੂਆਂ ਵੱਲੋਂ ਪ੍ਰਣਬ ਮੁਖਰਜੀ ਵੱਲੋਂ ਇਸ ਸੱਦੇ ਨੂੰ ਪ੍ਰਵਾਨ ਕਰਨ 'ਤੇ ਹੋ ਹੱਲਾ ਮਚਾਇਆ ਗਿਆ ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੰਘ ਲਾਣੇ ਖਿਲਾਫ ਆਪਣੀ ਹਮਲਾਵਰ ਪ੍ਰਚਾਰ ਮੁਹਿੰਮ ਦੇ ਬਾਵਜੂਦ, ਇਸ ਸੱਦੇ 'ਤੇ ਮੁਕੰਮਲ ਚੁੱਪ ਵੱਟਦਿਆਂ, ਪ੍ਰਣਬ ਮੁਖਰਜੀ ਵੱਲੋਂ ਸੱਦਾ ਪ੍ਰਵਾਨ ਕਰਨ ਅਤੇ ਸੁਲਾਹ-ਸਫਾਈ ਵੱਲ ਹੱਥ ਵਧਾਉਣ ਨਾਲ ਰਜ਼ਾਮੰਦੀ ਦਾ ਸੰਕੇਤ ਦੇ ਦਿੱਤਾ ਗਿਆ ਹੈ।
ਇਸ ਸੁਲਾਹ-ਸਫਾਈ ਦੇ ਪੈਂਤੜੇ 'ਤੇ ਅਮਲਯੋਗਤਾ ਲਈ ਪਹਿਲ-ਪ੍ਰਿਥਮੇ ਕਾਂਗਰਸ ਨੂੰ ਹੀ ਕਿਉਂ ਚੁਣਿਆ ਗਿਆ, ਇਸਦੇ ਦੋ ਕਾਰਨ ਹਨ। ਫੌਰੀ ਕਾਰਨ ਇਹ ਹੈ ਕਿ ਸੰਘ ਭਾਜਪਾ ਤੋਂ ਬਿਨਾ ਕਾਂਗਰਸ ਨੂੰ ਹੀ ਇੱਕ ਮੁਲਕ ਪੱਧਰੀ ਅਤੇ ਅਖੌਤੀ ਰਾਸ਼ਟਰੀ ਪਾਰਟੀ ਸਮਝਦਾ ਹੈ। ਬਾਕੀ ਹਾਕਮ ਜਮਾਤੀ ਖੇਤਰੀ ਪਾਰਟੀਆਂ ਨੂੰ ਉਹ ਅਖੌਤੀ ਰਾਸ਼ਟਰੀ ਪਾਰਟੀਆਂ ਵਜੋਂ ਪ੍ਰਵਾਨ ਨਹੀਂ ਕਰਦਾ। ਦੂਸਰਾ ਬੁਨਿਆਦੀ ਕਾਰਨ ਇਹ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਹੀ ਉਹ ਪਾਰਟੀ ਹੈ, ਜਿਸਦੀ ਅਗਵਾਈ ਹੇਠ ਸੰਘ ਲਾਣੇ ਦੇ ਦੋ ਕੌਮਾਂ ਦੇ ਸਿਧਾਂਤ ਮੁਤਾਬਕ ਮੁਲਕ ਦੀ ਹਿੰਦੋਸਤਾਨ ਅਤੇ ਪਾਕਿਸਤਾਨ ਵਿੱਚ ਵੰਡ ਕੀਤੀ ਗਈ ਸੀ ਅਤੇ ਭਾਰਤ ਦੇ ਰੂਪ ਵਿੱਚ ਅਖੌਤੀ ਹਿੰਦੂ ਰਾਸ਼ਟਰ ਦਾ ਮੁਲਕ ਸਥਾਪਤ ਕੀਤਾ ਗਿਆ ਸੀ। ਚਾਹੇ ਚਾਲੀਵਿਆਂ ਦੇ ਅੰਤ 'ਤੇ ਬਣੀ ਸਮਾਜਵਾਦੀ ਕੈਂਪ ਦੀ ਚੜ•ਤ, ਸਾਮਰਾਜ ਵਿਰੋਧੀ ਕੌਮੀ ਮੁਕਤੀ ਲਹਿਰ ਤੂਫਾਨੀ ਕਾਂਗ ਅਤੇ ਮੁਲਕ ਅੰਦਰ ਸਾਮਰਾਜ-ਵਿਰੋਧੀ ਇਨਕਲਾਬੀ ਅਤੇ ਦੇਸ਼ਭਗਤੀ ਦੇ ਜਜ਼ਬਿਆਂ ਨਾਲ ਸ਼ਰਸ਼ਾਰ ਮਾਹੌਲ ਦੇ ਪ੍ਰਸੰਗ ਵਿੱਚ ਕਾਂਗਰਸ ਵੱਲੋਂ ਅੰਗਰੇਜ਼ਾਂ ਨਾਲ ਸੱਤਾ ਬਦਲੀ ਨੂੰ ਆਜ਼ਾਦੀ ਦੇ ਡਰਾਮੇ ਵਜੋਂ ਪੇਸ਼ ਕਰਦਿਆਂ, ਮੁਲਕ ਨੂੰ ਅਖੌਤੀ ਧਰਮ-ਨਿਰਪੱਖ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ। ਪਰ ਭਾਰਤ ਇੱਕ ਪੱਖਪਾਤੀ ਹਿੰਦੂ ਰਾਜ ਵਜੋਂ ਹੋਂਦ ਵਿੱਚ ਆਇਆ ਸੀ ਅਤੇ ਇਸ ਰਾਜ ਦੀ ਪ੍ਰਮੁੱਖ ਚਾਲਕ ਬਣੀ ਕਾਂਗਰਸ ਹਿੰਦੂ ਤੁਅੱਸਬਾਂ ਤੇ ਫਿਰਕਾਪ੍ਰਸਤੀ ਨੂੰ ਪ੍ਰਣਾਈ ਬੁਰਜੂਆਜੀ ਦੇ ਗਲਬੇ ਹੇਠਲੀ ਪਾਰਟੀ ਸੀ। ਇਸ ਲਈ, ਸੰਘ ਲਾਣੇ ਨਾਲ ਕਾਂਗਰਸ ਹਕੂਮਤ ਅਤੇ ਪਾਰਟੀ ਦਾ ਟਕਰਾਅ ਕੋਈ ਬੁਨਿਆਦੀ ਟਕਰਾਅ ਨਹੀਂ ਸੀ, ਸਗੋਂ ਇਹ ਉਹਨਾਂ ਸਮਿਆਂ ਲਈ ਹਾਸਲ ਹਾਲਤ ਵਿੱਚ ਅਮਲੀ ਪੈਂਤੜਾ ਅਖਤਿਆਰ ਕਰਨ ਦਾ ਮਾਮਲਾ ਸੀ। ਹੁਣ ਜਦੋਂ ਸੰਸਾਰ ਅੰਦਰ ਸਮਾਜਵਾਦੀ ਕੈਂਪ ਅਲੋਪ ਹੋ ਗਿਆ ਹੈ। ਸਾਮਰਾਜ ਵਿਰੋਧੀ ਕੌਮੀ ਲਹਿਰਾਂ ਦੀ ਉਠਾਣ ਦੇ ਬਾਵਜੂਦ, ਉਹਨਾਂ ਵਿੱਚ ਸਹੀ ਅਤੇ ਇਨਕਲਾਬੀ ਅਗਵਾਈ ਦੀ ਲੱਗਭੱਗ ਅਣਹੋਂਦ ਵਰਗੀ ਹਾਲਤ ਵਿੱਚ ਟੁੱਟ-ਭੱਜ ਅਤੇ ਸੰਕਟ ਦੀ ਹਾਲਤ ਬਣੀ ਹੋਈ ਹੈ ਅਤੇ ਮੁਲਕ ਪੱਧਰ 'ਤੇ ਸਾਮਰਾਜ ਵਿਰੋਧੀ ਅਤੇ ਦੇਸ਼ਭਗਤੀ ਦੇ ਜਜ਼ਬਿਆਂ ਦਾ ਉਸ ਵੇਲੇ ਦਾ ਜਵਾਰਭਾਟਾ ਕਾਇਮ ਨਹੀਂ ਰਿਹਾ ਤਾਂ ਹਾਕਮ ਜਮਾਤਾਂ ਅਤੇ ਕਾਂਗਰਸ ਵਰਗੇ ਮੌਕਾਪ੍ਰਸਤ ਸਿਆਸੀ ਟੋਲਿਆਂ ਲਈ ਆਪਣੇ ਅਖੌਤੀ ਧਰਮ-ਨਿਰਪੱਖ ਨਕਾਬ ਨੂੰ ਬਣਾਈ ਰੱਖਣ ਦੇ ਪੈਂਤੜੇ 'ਤੇ ਖੜ•ਨ ਦੀ ਪਹਿਲਾਂ ਵਰਗੀ ਮਜਬੂਰੀ ਨਹੀਂ ਰਹੀ। ਚਾਹੇ ਨਹਿਰੂ ਤੇ ਇੰਦਰਾ ਗਾਂਧੀ ਦੇ ਸਮਿਆਂ ਵਿੱਚ ਸੰਘ ਪ੍ਰਤੀ ਕਾਂਗਰਸ ਪਾਰਟੀ ਦਾ ਨਰਮਗੋਸ਼ਾ ਵਾਰ ਵਾਰ ਸਾਹਮਣੇ ਆਇਆ ਹੈ, ਪਰ ਨਰਿੰਦਰ ਮੋਦੀ ਹਕੂਮਤ ਆਉਣ ਤੋਂ ਬਾਆਦ ਕਾਂਗਰਸ ਵੱਲੋਂ ਇਸ ਪੈਂਤੜੇ ਤੋਂ ਪਿੱਛੇ ਸਰਕਣ ਦਾ ਅਮਲ ਤੁਰਿਆ ਹੈ। ਗੁਜਰਾਤ ਅਤੇ ਕਰਨਾਟਕ ਦੀਆਂ ਵਿਧਾਨ ਸਭਾਈ ਚੋਣਾਂ ਦੌਰਾਨ ਰਾਹੁਲ ਗਾਂਧੀ ਵੱਲੋਂ ਮੰਦਰਾਂ ਦੇ ਗੇੜੇ ਕੱਢ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਨਰਿੰਦਰ ਮੋਦੀ ਨਾਲੋਂ ਕੋਈ ਘੱਟ ਹਿੰਦੂ ਨਹੀਂ ਹੈ। ਪੱਕਾ ਤੇ ਨਿਸ਼ਚੇਧਾਰੀ ਹਿੰਦੂ ਹੋਣ ਦੇ ਨਾਤੇ ਉਹ ਵੀ ਹਿੰਦੂ ਵੋਟਾਂ ਦਾ ਹੱਕਦਾਰ ਹੈ। ਉਸ ਵੱਲੋਂ ਆਰ.ਐਸ.ਐਸ. ਦੀ ਰਾਜ-ਭਾਗ ਦੇ ਵੱਖ ਵੱਖ ਅੰਗਾਂ ਵਿੱਚ ਘੁਸਪੈਂਠ ਕਰਨ ਅਤੇ ਇਹਨਾਂ ਨੂੰ ਸੰਘ ਦੇ ਰੰਗ ਵਿੱਚ ਰੰਗਣ ਦੀਆਂ ਕੋਸ਼ਿਸ਼ਾਂ 'ਤੇ ਕਦੇ ਕਦਾਈਂ ਪੋਲਾ-ਪਤਲਾ ਕਿੰਤੂ-ਪ੍ਰੰਤੂ ਕਰਨ ਤੋਂ ਅੱਗੇ ਚੁੱਪ ਵੱਟਣ ਵਿੱਚ ਹੀ ਭਲਾ ਸਮਝਿਆ ਗਿਆ ਹੈ।
ਉਪਰੋਕਤ ਦੋ ਕਾਰਨਾਂ ਕਰਕੇ ਸੰਘ ਵੱਲੋਂ ਨਾ ਸਿਰਫ ਮੋਦੀ ਦੇ ਕਾਂਗਰਸ ਮੁਕਤ ਨਾਹਰੇ ਨੂੰ ਦਰਕਿਨਾਰ ਕਰਦਿਆਂ, ਕਾਂਗਰਸ ਵੱਲ ਸੁਲਾਹ-ਸਫਾਈ ਦਾ ਹੱਥ ਵਧਾਇਆ ਗਿਆ ਹੈ, ਸਗੋਂ ਕਾਂਗਰਸ ਨੂੰ ਬੜੇ ਯਤਨਾਂ ਨਾਲ ਉਸਾਰੀ ਸੰਸਥਾ ਕਹਿੰਦਿਆਂ, ਇਸ ਨਾਲ ਮਿਲ ਮਿਲਾ ਕੇ ਚੱਲਣ ਦੀ ਵਕਾਲਤ ਕੀਤੀ ਗਈ ਹੈ।
7 ਜੂਨ ਨੂੰ ਨਾਗਪੁਰ ਵਿਖੇ ਸੰਘ ਦੇ ਸਮਾਪਤੀ ਸਮਾਗਮ ਵਿੱਚ ਪ੍ਰਣਬ ਮੁਖਰਜੀ ਅਤੇ ਮੋਹਨ ਭਗਵਤ ਵੱਲੋਂ ਦਿੱਤੇ ਗਏ ਭਾਸ਼ਣਾਂ ਵਿੱਚ ਸੁਲਾਹ-ਸਫਾਈ ਦੀ ਭਾਵਨਾ ਝਲਕਦੀ ਸਪਸ਼ਟ ਦਿਖਾਈ ਦਿੰਦੀ ਹੈ। ਪ੍ਰਣਬ ਮੁਖਰਜੀ ਵੱਲੋਂ ਕਿਹਾ ਗਿਆ ਕਿ ਭਾਰਤ ਦੀ ਪਛਾਣ ''ਘੁਲਣ-ਮਿਲਣ, ਇੱਕ-ਦੂਜੇ ਨਾਲ ਆਤਮਸਾਤ ਹੋਣ ਅਤੇ ਸਹਿਹੋਂਦ ਦੇ ਇੱਕ ਲੰਮੇਰੇ ਅਮਲ ਰਾਹੀਂ ਉੱਭਰੀ ਹੈ।'' ''ਅਸੀਂ ਸਾਡੀ ਤਾਕਤ ਸਹਿਣਸ਼ੀਲਤਾ ਤੋਂ ਹਾਸਲ ਕਰਦੇ ਹਾਂ। ਅਸੀਂ ਵੰਨ-ਸੁਵੰਨਤਾ ਨੂੰ ਪ੍ਰਵਾਨ ਕਰਦੇ ਅਤੇ ਸਤਿਕਾਰਦੇ ਹਾਂ। ਅਸੀਂ ਸਾਡੀ ਅਨੇਕਤਾ ਨੂੰ ਉਚਿਆਉਂਦੇ ਹਾਂ। ਇਹ ਸਦੀਆਂ ਲਈ ਸਾਡੀ ਸਮੁਹਿਕ ਚੇਤਨਾ ਦਾ ਹਿੱਸਾ ਰਹੇ ਹਨ। ਸਾਡੇ ਰਾਸ਼ਟਰਵਾਦ ਨੂੰ ਧਾਰਮਿਕ, ਖੇਤਰੀ, ਨਫਰਤ ਅਤੇ ਅਸਹਿਣਸ਼ੀਲਤਾ ਦਾ ਆਧਾਰ ਬਣਦੀਆਂ ਪਛਾਣਾਂ ਅਤੇ ਕੱਟੜ-ਸਿਧਾਂਤਾਂ ਅਨੁਸਾਰ ਪ੍ਰਭਾਸ਼ਿਤ ਕਰਨ ਦਾ ਕਈ ਵੀ ਯਤਨ ਸਾਡੀ ਕੌਮੀ ਪਛਾਣ ਨੂੰ ਪੇਤਲਾ ਹੀ ਪਾਵੇਗਾ। ਜਿਹੜਾ ਵੀ ਵਖਰੇਵਾਂ ਦਿਖਾਈ ਦਿੰਦਾ ਹੈ, ਉਹ ਸਤੱਹੀ ਹੈ। ਅਸੀਂ ਇੱਕ ਸਾਂਝੇ ਇਤਿਹਾਸ, ਇੱਕ ਸਾਂਝੇ ਸਾਹਿਤ ਅਤੇ ਇੱਕ ਸਾਂਝੀ ਸਭਿਅਤਾ ਦੀ ਮਾਲਕ ਇੱਕ ਵਿਸ਼ੇਸ਼ ਸਭਿਆਰਕ ਇਕਾਈ ਬਣਦੇ ਹਾਂ।'' (ਜ਼ੋਰ ਲੇਖਕ ਵੱਲੋਂ) ਇਸ ਤੋਂ ਇਲਾਵਾ ਉਸ ਵੱਲੋਂ ਵੀ ਪੂਰਵ ਈਸਵੀ ਸਦੀ ਵਿੱਚ ਯੂਨਾਨੀਆਂ 'ਤੇ ਚੰਦਰਗੁਪਤ ਮੌਰੀਆ ਦੀ ਜਿੱਤ ਨਾਲ ਭਾਰਤੀ ਰਾਜ ਦੀ ਉਤਪਤੀ ਤੇ ਉਭਾਰ, ਸਮਰਾਟ ਅਸ਼ੋਕ ਦੀ ਸ਼ਾਨੋਸ਼ੌਕਤ, ਮੁਸਲਿਮ ਹਮਲਾਵਰਾਂ/ਧਾੜਵੀਆਂ ਹੱਥੋਂ ਦਿੱਲੀ ਦੀ ਹਾਰ, ਈਸਟ ਇੰਡੀਆ ਕੰਪਨੀ ਦੀ ਆਮਦ ਦੀ ਗੱਲ ਕਰਦਿਆਂ ਭਾਰਤੀ ਸਭਿਆਚਾਰਕ ਲਗਾਤਾਰਤਾ ਦੇ ਬਰਕਰਾਰ ਰਹਿਣ ਦੀ ਹਕੀਕਤ 'ਤੇ ਜ਼ੋਰ ਦਿੱਤਾ ਗਿਆ। ਉਸ ਵੱਲੋਂ ਸੰਘ ਦੇ ਸੰਸਥਾਪਕ ਮੁਖੀ ਡਾ. ਕੇ.ਬੀ. ਹੈਡਗਵਾਰ ਨੂੰ ''ਭਾਰਤ ਮਾਤਾ ਦੇ ਮਹਾਨ ਸਪੂਤ'' ਵਜੋਂ ਵਡਿਆਇਆ ਗਿਆ। ਉਸ ਵੱਲੋਂ ਸੰਘ ਨਾਲ 1947 ਤੋਂ ਲੈ ਕੇ ਹੁਣ ਤੱਕ, ਵਿਸ਼ੇਸ਼ ਕਰਕੇ ਨਹਿਰੂ ਦੇ ਜੀਵਨ ਕਾਲ ਵਿੱਚ ਉੱਭਰੇ ਤਿੱਖੇ ਵਖਰੇਵਿਆਂ ਦੇ ਨੁਕਤਿਆਂ ਨੂੰ ਆਇਆ-ਗਿਆ ਕਰਨ ਵਿੱਚ ਹੀ ਭਲਾ ਸਮਝਿਆ ਗਿਆ। ਇਹ ਨੁਕਤੇ ਸੰਘ ਵੱਲੋਂ ਭਾਰਤ ਨੂੰ ਇੱਕ ''ਹਿੰਦੂ ਰਾਸ਼ਟਰ'' ਸਮਝਣ, ਭਾਰਤ ਨੂੰ 1000 ਸਾਲ ਗੁਲਾਮੀ ਦੇ ਜੂਲੇ ਹੇਠ ਰਹਿਣ, ਮੁਸਲਮਾਨਾਂ ਨੂੰ ਇੱਕ ''ਵਿਦੇਸ਼ੀ ਕੌਮ'' ਸਮਝਣ, ਘੱਟ-ਗਿਣਤੀਆਂ ਨੂੰ ਦੂਜੇ ਦਰਜ਼ੇ ਦੇ ਸ਼ਹਿਰੀ ਸਮਝਣ, ਜਾਤਪ੍ਰਸਤੀ ਦਾ ਆਧਾਰ ਬਣਦੀ ਮੰਨੂੰ ਸਮ੍ਰਿਤੀ ਨੂੰ ਪ੍ਰਵਾਨ ਕਰਨ ਆਦਿ ਮੁੱਦਿਆਂ ਨਾਲ ਸਬੰਧਤ ਸਨ। ਕੀ ਸਾਬਕਾ ਰਾਸ਼ਟਰਪਤੀ ਨੂੰ ਇਹਨਾਂ ਵਖਰੇਵਿਆਂ ਦਾ ਇਲਮ ਨਹੀਂ ਸੀ? ਗੱਲ ਇਹ ਨਹੀਂ, ਉਸ ਵੱਲੋਂ ਸੋਚ ਸਮਝ ਕੇ ਇਹਨਾਂ ਨੁਕਤਿਆਂ ਨੂੰ ਲਾਂਭੇ ਛੱਡਦਿਆਂ ਸੁਲਾਹ-ਸਫਾਈ ਦਾ ਰਾਹ ਖੋਲ•ਣ ਦਾ ਆਧਾਰ ਬਣਦੇ ਨੁਕਤਿਆਂ 'ਤੇ ਆਪਣੇ ਭਾਸ਼ਣ ਵਿੱਚ ਜ਼ੋਰ ਦਿੱਤਾ ਗਿਆ।
ਇਸ ਦੇ ਜਵਾਬ ਵਿੱਚ ਸੰਘ ਮੁਖੀ ਵੱਲੋਂ ਵੀ ਇਹੀ ਰੁਖ਼ ਅਖਤਿਆਰ ਕੀਤਾ ਗਿਆ। ਉਸ ਵੱਲੋਂ ਆਪਣੇ 32 ਮਿੰਟਾਂ ਦੇ ਭਾਸ਼ਣ ਵਿੱਚ ਇਹ ਉਭਾਰਿਆ ਗਿਆ ਕਿ ਆਰ.ਐਸ.ਐਸ. ਜਿਹੋ ਜਿਹਾ ਸੀ, ਉਹੋ ਜਿਹਾ ਹੀ ਰਹੇਗਾ। ਇਸ ਲਈ ਕੋਈ ਵੀ ਸਿਆਸੀ ਅਛੂਤ ਨਹੀਂ ਹੈ। ਉਸ ਵੱਲੋਂ ਸਾਬਕਾ ਰਾਸ਼ਟਰਪਤੀ ਨੂੰ ਜੀ-ਆਇਆਂ ਆਖਦਿਆਂ ਅਤੇ ਉਸਦੀ ਪ੍ਰਸੰਸਾ ਕਰਦਿਆਂ ਕਿਹਾ ਗਿਆ ਕਿ ਸੰਘ ਸਿਰਫ ਹਿੰਦੂਆਂ ਨੂੰ ਨਹੀਂ, ਸਗੋਂ ਸਾਰੇ ਸਮਾਜ ਨੂੰ ਜਥੇਬੰਦ ਕਰਨਾ ਚਾਹੁੰਦਾ ਹੈ। ਉਸ ਵੱਲੋਂ ਹਿੰਦੂਤਵ ਦੇ ਸਿਧਾਂਤ ਦਾ ਜ਼ਿਕਰ ਕਰਨ ਤੋਂ ਟਾਲਾ ਵੱਟਿਆ ਗਿਆ। ਪ੍ਰਣਬ ਮੁਖਰਜੀ ਨੂੰ ਰਮਜ਼ੀਆ ਸੰਕੇਤ ਦਿੰਦਿਆਂ ਕਿਹਾ ਗਿਆ ਕਿ ''ਸਰਕਾਰਾਂ ਚਾਹੇ ਬਹੁਤ ਕੁੱਝ ਕਰ ਸਕਦੀਆਂ ਹਨ, ਪਰ ਹਰ ਚੀਜ਼ ਨਹੀਂ ਕਰ ਸਕਦੀਆਂ'' ਜਿਸ ਦਾ ਸੰਕੇਤਕ ਮਤਲਬ ਸੀ ਕਿ ਕਾਂਗਰਸ ਦੀ ਅਗਵਾਈ ਹੇਠ ਜੇ ਕੇਂਦਰ ਵਿੱਚ ਸਰਕਾਰ ਬਣ ਜਾਂਦੀ ਹੈ, ਤਾਂ ਉਹ ਸੰਘ ਦੇ ਮਨੋਰਥਾਂ ਨੂੰ ਅੱਗੇ ਵਧਾਉਣ ਵਿੱਚ ਕਾਫੀ ਕੁੱਝ ਕਰ ਸਕਦੀ ਹੈ, ਪਰ ਸੰਘ ਕਾਂਗਰਸ ਦੇ ਪਿਛੋਕੜ ਨੂੰ ਧਿਆਨ ਵਿੱਚ ਰੱਖਦਿਆਂ, ਉਸਦੀਆਂ ਸੀਮਤਾਈਆਂ ਨੂੰ ਸਮਝਦਾ ਹੈ ਅਤੇ ਤਵੱਕੋ ਕਰਦਾ ਹੈ ਕਿ ਹਕੂਮਤ ਇਸ ਤੋਂ ਅੱਗੇ ਸੰਘ ਨੂੰ ਆਪਣੇ ਮਨੋਰਥਾਂ ਨੂੰ ਅੱਗੇ ਵਧਾਉਣ ਲਈ ਸਰਗਰਮੀਆਂ ਕਰਨ ਦੀ ਮੌਜੂਦਾ ਖੁੱਲ• ਖੇਡਣ ਦਾ ਮਾਹੌਲ ਮੁਹੱਈਆ ਕਰੇਗੀ।
ਨਾਗਪੁਰ ਸਮਾਗਮ ਤੋਂ ਬਾਅਦ ਚਾਹੇ ਕਾਂਗਰਸ ਵੱਲੋਂ ਸਾਬਕਾ ਰਾਸ਼ਟਰਪਤੀ ਦੀ ਫੇਰੀ ਬਾਰੇ ਆਪਣੀ ਸੁਰ ਮੱਧ ਪਾ ਲਈ, ਪਰ ਆਪਣੀ ਲੱਤ ਸੰਘ ਨਾਲੋਂ ਉੱਤੇ ਰੱਖਣ ਦੀ ਕੋਸ਼ਿਸ਼ ਕਰਦਿਆਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਪ੍ਰਣਬ ਮੁਖਰਜੀ ਦਾ ਭਾਸ਼ਣ ''ਸੱਚੇ ਸੁੱਚੇ ਭਾਰਤੀ ਦਰਸ਼ਨ ਦਾ ਇੱਕ ਸਬਕ'' ਸੀ। ਕਾਂਗਰਸੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਕੀ ਹੁਣ ਸੰਘ ''ਸੰਵਿਧਾਨਕ ਦੇਸ਼ਭਗਤੀ, ਸਹਿਣਸ਼ੀਲਤਾ ਅਤੇ ਧਰਮ-ਨਿਰਲੇਪਤਾ'' ਦੀ ਪੈਰਵਾਈ ਕਰਨ ਲਈ ਰਜ਼ਾਮੰਦ ਹੋਵੇਗਾ। ਇਸ ਤੋਂ ਐਨ ਉਲਟ ਭਾਜਪਾ ਦੇ ਜਨਰਲ ਸਕੱਤਰ ਮਾਧਵ ਰਾਓ ਦਾ ਮੱਤ ਹੈ ਕਿ ਸਾਬਕਾ ਰਾਸ਼ਟਰਪਤੀ ਅਤੇ ਸੰਘ ਮੁਖੀ ਦੇ ਵਿਚਾਰਾਂ ਦਰਮਿਆਨ ਕੋਈ ਵੱਡਾ ਵਖਰੇਵਾਂ ਨਹੀਂ ਹੈ।
ਆਰ.ਐਸ.ਐਸ. ਵੱਲੋਂ ਛਾਪੇ ਜਾਂਦੇ ਹਿੰਦੀ ਰਸਾਲੇ ਪੰਚ-ਜਨÝ ਦੇ ਕਾਲਮਨਵੀਸ ਰਤਨ ਸ਼ਾਰਦਾ ਲਿਖਦੇ ਹਨ ਕਿ ਸਾਬਕਾ ਰਾਸ਼ਟਰਪਤੀ ਵੱਲੋਂ ਆਪਣੇ ਭਾਸ਼ਣ ਵਿੱਚ ਬਹੁਤਾ ਕਰਕੇ ਆਰ.ਐਸ.ਐਸ. ਦੇ ਵਿਸ਼ਵਾਸ਼ਾਂ ਅਤੇ ਧਾਰਨਾਵਾਂ ਨੂੰ ਦੁਹਰਾਇਆ ਗਿਆ ਹੈ ਅਤੇ ਪ੍ਰਣਬ ਮੁਖਰਜੀ ਅਤੇ ਆਰ.ਐਸ.ਐਸ. ਵੱਲੋਂ ਸਿਆਸੀ ਅਛੂਤਪੁਣੇ ਦਾ ਅੰਤ ਕਰਨ ਲਈ ਇੱਕ ਨਵਾਂ ਹੰਭਲਾ ਮਾਰਿਆ ਗਿਆ ਹੈ। ਰਤਨ ਸ਼ਾਰਦਾ ਵੱਲੋਂ ਪ੍ਰਣਬ ਮੁਖਰਜੀ ਦੁਆਰਾ ਪਿਛਲੇ ਹਜ਼ਾਰਾਂ ਸਾਲਾਂ ਵਿੱਚ ਭਾਰਤ ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ, ਇਸਦੀ ਰਾਸ਼ਟਰੀ ਹੈਸੀਅਤ ਦੀ ਵਿਘਨ-ਰਹਿਤ ਲਗਾਤਾਰਤਾ ਅਤੇ ਮੁਲਕ ਵਿੱਚ ਬਾਹਰੋਂ ਆਉਣ ਵਾਲਿਆਂ ਨੂੰ ਆਪਣੇ ਵਿੱਚ ਸਮੋਣ ਵਰਗੇ ਲੱਛਣਾਂ ਨੂੰ ਉਚਿਆਉਣ ਦੀ ਜੈ ਜੈਕਾਰ ਕੀਤੀ ਗਈ।
ਕਾਂਗਰਸੀ ਆਗੂ ਸੰਘ ਵੱਲੋਂ ਪ੍ਰਣਬ ਮੁਖਰਜੀ ਨੂੰ ਸੱਦਾ ਦੇਣ ਅਤੇ ਪ੍ਰਣਬ ਮੁਖਰਜੀ ਵੱਲੋਂ ਇਸ ਸੱਦੇ ਨੂੰ ਪ੍ਰਵਾਨ ਕਰਨ ਪਿੱਛੇ ਕੰਮ ਕਰਦੇ ਸੁਲਾਹ-ਸਫਾਈ ਦੇ ਪੈਂਤੜੇ ਨੂੰ ਪ੍ਰਵਾਨ ਕਰਨ ਜਾਂ ਨਾ ਕਰਨ, ਪਰ ਰਤਨ ਸ਼ਾਰਦਾ ਵੱਲੋਂ ਪੰਚ-ਜਨÝ ਵਿੱਚ ਉਸ ਮਨੋਰਥ ਨੂੰ ਜ਼ੋਰ ਨਾਲ ਉਭਾਰਿਆ ਗਿਆ ਹੈ, ਜਿਸ ਨੂੰ ਸੰਘ ਮੁਖੀ ਵੱਲੋਂ ਆਪਣੇ ਬਿਆਨਾਂ ਅਤੇ ਭਾਸ਼ਣ ਵਿੱਚ ਉਭਾਰਿਆ ਗਿਆ ਹੈ। 0

No comments:
Post a Comment