ਮੰਨੂਵਾਦੀ ਅਤੇ ਫਿਰਕੂ-ਫਾਸ਼ੀ ਸੋਚ ਦੇ ਧਾਰਨੀ ਹਿੰਦੂਤਵੀ ਲਾਣੇ ਵੱਲੋਂ
ਗੁਜਰਾਤ ਵਿੱਚ ਦਲਿਤਾਂ 'ਤੇ ਜ਼ੁਲਮ ਅਤੇ ਕਰਾਰਾ ਜੁਆਬ
ਭਾਜਪਾ ਦੇ ਪ੍ਰਧਾਨ ਮੰਤਰੀ ਦੇ ਆਦਰਸ਼ ਰਾਜ, ਜਿਸ ਨੂੰ ਰਾਮਰਾਜ ਕਹਿੰਦਾ ਹੈ, ਗੁਜਰਾਤ ਨੂੰ ਸਾਰੇ ਭਾਰਤ ਲਈ ਮਾਡਲ ਵਜੋਂ ਪੇਸ਼ ਕਰਕੇ ਭਾਜਪਾ ਨੇ ਵੋਟਾਂ ਬਟੋਰੀਆਂ ਸਨ, ਵਿੱਚ ਵਾਪਰੇ ਅਤਿਅੰਤ ਘ੍ਰਿਣਾਜਨਕ ''ਗਊ ਰੱਖਿਆ ਦੇ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਡੀਆ ਵਿੱਚ ਵੱਖ ਵੱਖ ਤਰ•ਾਂ ਦੀਆਂ ਰਿਪੋਰਟਾਂ ਛਪੀਆਂ। ਅਸਲ ਘਟਨਾਕ੍ਰਮ ਵਿੱਚ ਊਨਾ ਤੋਂ 14-15 ਕਿਲੋਮੀਟਰ ਦੂਰੀ 'ਤੇ ਪਿੰਡ ਮੋਤਾ ਸਮੱਧੱਈਆ (ਜ਼ਿਲ•ਾ ਗਿਰ ਸੋਮਰਾਜ) 3000 ਦੀ ਆਬਾਦੀ ਵਾਲਾ ਪਿੰਡ ਹੈ, ਜਿਸ ਵਿੱਚ 26-27 ਦਲਿਤਾਂ ਦੇ ਜ਼ਿਆਦਾਤਰ ਕੱਚੇ ਘਰ ਹਨ, ਉੱਥੇ ਖੇਤ ਮਜ਼ਦੂਰੀ 'ਤੇ ਗੁਜਾਰਾ ਕਰਨ ਵਾਲੇ ਪਿੰਡ ਦਾ ਇੱਕ ਪਰਿਵਾਰ ਮਰੇ ਪਸ਼ੂਆਂ ਦੀ ਖੱਲ ਵਗੈਰਾ ਲਾਹ ਕੇ ਹੱਡਾਂ ਨੂੰ ਬਿਲੇ ਕਰਨ ਦਾ ਕੰਮ ਕਰਦਾ ਹੈ। ਬਾਲੂ ਭਾਈ ਵੀਰਾਬਾਈ ਸਰਵੱਈਆ ਦੇ ਪਰਿਵਾਰ ਦੇ 7 ਮੈਂਬਰਾਂ 'ਤੇ 11 ਜੁਲਾਈ ਨੂੰ ''ਅਖੌਤੀ ਗਊ ਰੱਖਿਅਕ ਦਲ'' ਦੇ ਗੈਂਗ ਵੱਲੋਂ ਇਹ ਕਹਿ ਕੇ ਕਿ ਤੁਸੀਂ ਜਿਉਂਦੀਆਂ ਗਊਆਂ ਦੀ ਚਮੜੀ ਉਤਾਰ ਰਹੇ ਹੋ, ਹਮਲਾ ਕੀਤਾ ਗਿਆ ਅਤੇ ਬਹੁਤ ਕੁੱਟਮਾਰ ਕਰਕੇ ਵੀਡੀਓ ਬਣਾ ਕੇ ਇੰਟਰਨੈੱਟ 'ਤੇ ਅੱਪਲੋਡ ਕਰ ਦਿੱਤੀ ਗਈ। ਇਹਨਾਂ ਦਲਿਤ ਮਜ਼ਦੂਰਾਂ ਨੂੰ ਪਿੰਡ ਦੇ ਕਿਸਾਨ ਨੇ ਆਪਣੀਆਂ 2 ਗਊਆਂ, ਜੋ ਸੰਭਾਵਿਤ ਤੌਰ 'ਤੇ ਸ਼ੇਰ ਨੇ ਮਾਰ ਦਿੱਤੀਆਂ ਸਨ, ਨੂੰ ਚੁੱਕਣ ਵਾਸਤੇ ਸੱਦਿਆ ਸੀ। ਅਧਿਕਾਰਤ ਥਾਂ 'ਤੇ ਪਸ਼ੂਆਂ ਦੇ ਚਮੜੀ ਉਤਾਰਨ ਵਾਲੇ ਮਜ਼ਦੂਰਾਂ ਤੇ ਅਖੌਤੀ 30-40 ਗਊ ਰਾਖਿਆ ਦੇ ਹਮਲੇ ਜਿਹਨਾਂ ਦੀ ਅਗਵਾਈ ਨੇੜਲੇ ਪਿੰਡ ਦਾ ਨਾਜਾ ਭਾਈ ਬੇਰੀਆ ਕਰ ਰਿਹਾ ਸੀ, ਦੀ ਸੂਚਨਾ ਪੁਲੀਸ ਨੂੰ 5 ਮਿੰਟ ਵਿੱਚ ਕਰ ਦਿੱਤੀ ਗਈ ਸੀ। ਪਰ ਹਿੰਦੂ ਜਨੂੰਨੀ ਬੁਰਛਾਗਰਦ 3-4 ਘੰਟੇ ਪਾਈਪਾਂ, ਰਾਡਾਂ ਨਾਲ ਮਾਰ-ਕੁਟਾਈ ਕਰਦੇ ਰਹੇ। ਆਰ.ਐਸ.ਐਸ. ਅਤੇ ਸ਼ਿਵ ਸੈਨਾ (ਪਿੰਡ ਵਾਸੀਆਂ ਅਨੁਸਾਰ) ਦੇ ਵਰਕਰ ਵੀ ਨਾਲ ਸਨ, ਜਦੋਂ ਇਹ ਇਹਨਾਂ ਮਜ਼ਦੂਰਾਂ ਨੂੰ ਊਨਾ ਲੈ ਕੇ ਜਾਣ ਲੱਗੇ ਤਾਂ ਪਿੰਡ ਦੇ ਬਾਹਰ ਊਨਾ ਪੁਲਸ ਪਾਰਟੀ ਵੱਲੋਂ ਅਖੌਤੀ ਗਊ ਰਾਖਿਆਂ ਨਾਲ ਵਧਾਈ ਦੇਣ ਦੇ ਲਹਿਜ਼ੇ ਵਿੱਚ ਹੱਥ ਮਿਲਾਇਆ ਗਿਆ। ਮੋਤਾ ਸਮੱਧੱਈਆ ਊਨਾ ਤੋਂ 17-18 ਕਿਲੋਮੀਟਰ ਦੂਰ ਹੈ, ਜਿਥੇ ਪੁਲਸ ਟੀਮ ਅਖੌਤੀ ਗਊ ਰਾਖਿਆਂ ਨਾਲ ਹੱਥ ਮਿਲਾਉਣ ਲਈ 3-4 ਘੰਟਿਆਂ ਵਿੱਚ ਪਹੁੰਚੀ ਸੀ।
ਗਊ ਰਾਖੇ ਦਲਿਤ ਮਜ਼ਦੂਰਾਂ ਨੂੰ ਊਨਾ ਲਿਜਾ ਕੇ ਪੁਲਸ ਸਟੇਸ਼ਨ ਦੇ ਬਿਲਕੁੱਲ ਸਾਹਮਣੇ ਜਾਈਲੋ ਕਾਰ ਨਾਲ ਬੰਨ• ਕੇ ਪਹਿਲਾਂ ਲੰਬਾ ਘੜੀਸਦੇ ਅਤੇ ਫਿਰ ਕੁੱਟਮਾਰ ਕਰਦੇ ਰਹੇ। ਲੋਕ ਉਹਨਾਂ ਦੀਆਂ ਮੋਬਾਇਲ 'ਤੇ ਫਿਲਮਾਂ ਬਣਾਉਂਦੇ ਰਹੇ ਅਤੇ ਸਾਰੀ ਪੁਲੀਸ ਤਮਾਸ਼ਬੀਨ ਬਣੀ ਰਹੀ। ਪੀੜਤਾਂ 'ਚੋਂ ਇੱਕ ਅਸ਼ੋਕ ਸਰਵੱਈਆ ਕਹਿੰਦਾ ਹੈ ਕਿ ''ਸਾਨੂੰ ਜਿਉਂਦਿਆਂ ਸਾੜਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਅਸੀਂ ਬਹੁਤ ਡਰੇ ਹੋਏ ਸੀ, ਕਿਉਂਕਿ ਛੋਟੇ ਮੋਟੇ ਮੁੱਦਿਆਂ ਕਰਕੇ ਹੀ ਦਲਿਤਾਂ ਨੂੰ ਜਿਉਂਦਿਆਂ ਸਾੜਨ ਦੀਆਂ ਘਟਨਾਵਾਂ ਪਹਿਲੋਂ ਵੀ ਵਾਪਰ ਚੁੱਕੀਆਂ ਸਨ। ਵਾਸਰਾਮ ਸਰਵੱਈਆ ਕਹਿੰਦਾ ਹੈ ਕਿ ਮੇਰੇ ਪਿਤਾ ਨੇ ਬਹੁਤ ਤਰਲੇ ਕੀਤੇ ਕਿ ਅਸੀਂ ਮੁਰਦਾ ਗਊ ਚੁੱਕਣ ਗਏ ਸੀ, ਪਰ ਅਖੌਤੀ ਗਊ ਰਾਖੇ ਬਜਿੱਦ ਸਨ ਕਿ ਤੁਸੀਂ ਜਿਉਂਦੀਆਂ ਗਊਆਂ ਦੀ ਖੱਲ ਲਾਹ ਰਹੇ ਸੀ, ਸਾਡੇ ਕੱਪੜੇ ਲਾਹ ਕੇ ਗੱਡੀ ਨਾਲ ਬੰਨ• ਕੇ ਕੁੱਟਦੇ ਰਹੇ ਅਤੇ ਪੁਲਸ ਦੇਖਦੀ ਰਹੀ। ਲੋਕਾਂ ਵੱਲੋਂ ਤਿੱਖਾ ਵਿਰੋਧ ਹੋਣ 'ਤੇ ਹੀ ਪੁਲਸ ਨੇ ਐਫ.ਆਈ.ਆਰ. ਦਰਜ਼ ਕੀਤੀ। ਉਹਵੀ 35-40 ਦੋਸ਼ੀਆਂ 'ਚੋਂ ਸਿਰਫ 6 ਉੱਤੇ ਹੀ।
ਇਸ ਘੋਰ ਦਰਿੰਦਗੀ ਦਾ ਵਿਰੋਧ ਕਰਦਿਆਂ ਲੋਕਾਂ ਨੇ ਸਾੜ-ਫੂਕ ਤੇ ਜਬਰਦਸਤ ਰੋਸ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ, ਲੋਕਾਂ ਨੇ ਮਰੀਆਂ ਹੋਈਆਂ ਗਾਵਾਂ ਸਰਕਾਰੀ ਦਫਤਰਾਂ/ਡੀ.ਸੀ. ਦਫਤਰਾਂ 'ਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਦੇ ਨਾਲ ਹੀ ਰਾਜਕੋਟ-ਪੋਰਬੰਦਰ ਮਾਰਗ ਬੰਦ ਕਰ ਦਿੱਤਾ। 30 ਤੋਂ ਵੱਧ ਨੌਜਵਾਨਾਂ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਇੱਕ ਨੇ ਡੀ.ਸੀ. ਦਫਤਰ ਸਾਹਮਣੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ 40 ਫੀਸਦੀ ਤੋਂ ਵੱਧ ਸੜ ਗਿਆ। 7 ਨੇ ਤੇਜਾਬ ਪੀ ਲਿਆ ਅਤੇ ਕੁੱਝ ਨੇ ਜ਼ਹਿਰ। ਗੋਡਲ ਡੀ.ਸੀ. ਦਫਤਰ ਵਿੱਚ ਸੁੱਟੀਆਂ ਗਾਵਾਂ ਕਰਕੇ ਬਦਬੂ ਫੈਲਣ 'ਤੇ ਸਟਾਫ ਭੱਜਣ ਲੱਗਾ। 250 ਦਲਿਤਾਂ ਵੱਲੋਂ 3 ਟਰੱਕ ਗਊਆਂ ਦੇ ਡੀ.ਸੀ. ਦਫਤਰ ਸੁੱਟ ਕੇ ਐਲਾਨ ਕਰ ਦਿਤਾ ਗਿਆ, ''ਅਸੀਂ ਹੁਣ ਮਰੀਆਂ ਗਾਵਾਂ ਨਹੀਂ ਚੁੱਕਾਂਗੇ, ਗਊ ਰਾਖੇ ਆਪ ਹੀ ਆਪਣੀ ''ਮਾਤਾ'' ਦੀਆਂ ਆਖਰੀ ਰਸਮਾਂ ਕਰਨ।'' ਮੁੱਖ ਮੰਤਰੀ ਅਨੰਦੀਬੇਨ ਨੇ 20 ਜੁਲਾਈ ਨੂੰ ਦੌਰਾ ਕੀਤਾ ਪਰ ਲੋਕਾਂ ਦੇ ਕਾਫਲੇ ਨੇ ਉਸ ਨੂੰ ਘੇਰ ਲਿਆ। ਦਲਿਤਾਂ ਨਾਲ ਅਫਸੋਸ ਕਰਨ ਗਈ ਅਨੰਦੀਬੇਨ ਅਤੇ ਮੰਡਲੀ ਖਿਲਾਫ ਵੀ ਗੁੱਸਾ ਭੜਕ ਪਿਆ ਜਦੋਂ ਉਹਨਾਂ ਲਈ ਸਪੈਸ਼ਲ ਕੁਰਸੀਆਂ ਕਿਰਾਏ 'ਤੇ ਲਿਆਂਦੀਆਂ ਗਈਆਂ, ਜਦੋਂ ਕਿ ਦਲਿਤ ਜ਼ਮੀਨ 'ਤੇ ਬੈਠੇ ਸਨ। ਦਲਿਤ ਹਮਾਇਤ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੇ ਲਗਾਤਾਰ ਸਾਥ ਦਿੱਤਾ, ਜੋ ਦਲਿਤਾਂ ਤੋਂ ਪਹਿਲਾਂ ਅਖੌਤੀ ਗਊ ਰਾਖਿਆਂ ਦੀ ਮਾਰ ਹੇਠ ਸਨ। ਵੱਖ ਵੱਖ ਜਮਹੂਰੀ ਵਿਅਕਤੀ ਤੇ ਸੰਸਥਾਵਾਂ ਵੀ ਖੁੱਲ• ਕੇ ਮੈਦਾਨ ਵਿੱਚ ਆਈਆਂ ਅਤੇ ਸਰਕਾਰ ਦੇ ਨੱਕ ਵਿੱਚ ਦਮ ਹੋਣ ਕਾਰਨ 16 ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਪਿਆ। ਪੂਰੇ ਪੁਲਸ ਥਾਣੇ ਦਾ ਅਮਲਾ ਦੋਸ਼ੀ ਸੀ, ਪਰ ਸਿਰਫ 3 ਨੂੰ ਹੀ ਮੁਅੱਤਲ ਕੀਤਾ ਗਿਆ। ਪੂਰੇ ਭਾਰਤ ਵਿੱਚ ਉੱਭਰੇ ਦਲਿਤ ਵਿਰੋਧ ਦਾ ਊਨਾ ਕੇਂਦਰ ਬਣ ਗਿਆ।
ਮੋਦੀ ਦੀ ਡਰਾਮੇਬਾਜ਼ੀ ਅਤੇ ਹਕੀਕਤ
ਗੁਜਰਾਤ ਵਿੱਚ ਐਨਾ ਜ਼ੁਲਮ ਹੋਣ 'ਤੇ ਵੀ ਮੋਦੀ ਦੀ ਜੁਬਾਨ ਨਹੀਂ ਖੁੱਲ•ੀ। ਸਗੋਂ ਉਸਦੇ ਅਹਿਲਕਾਰ ਕਹਿੰਦੇ ਹਨ ਕਿ ਮੋਦੀ ਜੀ ਦਲਿਤਾਂ 'ਤੇ ਜ਼ੁਲਮ ਤੋਂ ਬਹੁਤ ਦੁਖੀ ਹਨ। ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਮੋਦੀ ਇਸ ਬਾਰੇ ਅਣਜਾਣ ਹਨ। ਮੋਦੀ ਜਦੋਂ ਮੁੱਖ ਮੰਤਰੀ ਸੀ, ਉਸਨੇ ਇੱਕ ਕਿਤਾਬ ਕਰਮਯੋਗ ਵਿੱਚ ਲਿਖਿਆ ਸੀ, ''ਹੱਥਾਂ 'ਤੇ ਮੈਲਾ ਚੁੱਕਣ ਦੀ ਕ੍ਰਿਆ ਇੱਕ ਅਧਿਆਤਮਿਕ/ਰੂਹਾਨੀ ਕੰਮ ਹੈ, ਜਿਸ ਨੂੰ ਦਲਿਤ ਆਪਣੀ ਸਵੈ-ਇੱਛਾ ਨਾਲ ਕਰਦੇ ਹਨ।'' ਜਦੋਂ ਇਸਦੇ ਵਿਰੋਧ ਵਿੱਚ ਵਿਆਪਕ ਪ੍ਰਦਰਸ਼ਨ ਹੋਏ ਤਾਂ ਮੋਦੀ ਨੇ ਇਸ ਨੂੰ ਵਾਪਸ ਲੈ ਲਿਆ ਅਤੇ ਚੁੱਪ ਧਾਰ ਗਏ। ਖੁਦ ਮੰਨੂਵਾਦੀ ਮਾਨਸਿਕਤਾ ਦੇ ਮਾਲਕ ਮੋਦੀ ਦੇ ਰਾਜ ਵਿੱਚ ਸਤੰਬਰ 2012 ਨੂੰ ਸੁਰਿੰਦਰ ਨਗਰ ਜ਼ਿਲ•ੇ ਦੇ ਕਸਬੇ ਖਾਨਗੜ• ਵਿੱਚ ਪੁਲਸ ਨੇ 22 ਅਤੇ 23 ਸਤੰਬਰ ਨੂੰ ਲਗਾਤਾਰ ਗੋਲੀ ਮਾਰ ਕੇ ਤਿੰਨ ਦਲਿਤ ਨੌਜਵਾਨਾਂ ਦਾ ਕਤਲ ਕਰ ਦਿੱਤਾ, ਪਰ ਮੋਦੀ ਚੁੱਪ ਰਹੇ ਜਦੋਂ ਕਿ ਉਹ ਖੁਦ ਉੱਥੋਂ 17 ਕਿਲੋਮੀਟਰ ਦੂਰ ਵਿਵੇਕਾਨੰਦ ਯੂਥ ਵਿਕਾਸ ਯਾਤਰਾ ਦੀ ਅਗਵਾਈ ਕਰ ਰਿਹਾ ਸੀ। ਦਲਿਤ ਨੌਜਵਾਨ ਨੂੰ ਕੁੱਟਣ ਵਾਲੇ ਭਾਰਵਾੜਿਆਂ ਦੇ ਖਿਲਾਫ ਵਿਰੋਧ ਕਰ ਰਹੇ ਦਲਿਤਾਂ 'ਤੇ ਗੋਲੀ ਚਲਾ ਕੇ ਮੋਦੀ ਦੀ ਪੁਲਸ ਨੇ ਪੰਕਜ ਕੁਮਾਰ ਨੂੰ ਮਾਰ ਦਿੱਤਾ। ਮੌਤ ਲਈ ਜਿੰਮੇਵਾਰ ਪੁਲਸ ਅਧਿਕਾਰੀਆਂ ਖਿਲਾਫ ਸ਼ਿਕਾਇਤ ਦਰਜ਼ ਕਰਨ ਦੀ ਮੰਗ ਕਰ ਰਹੇ ਦਲਿਤਾਂ 'ਤੇ ਪੁਲਸ ਨੇ ਦੂਜੀ ਵਾਰ ਗੋਲੀਆਂ ਚਲਾਈਆਂ, ਜਿਸ ਵਿੱਚ ਦੋ ਵਿਅਕਤੀ ਮੇਹੁਲ ਰਾਠੌੜ (17) ਅਤੇ ਪ੍ਰਕਾਸ਼ ਪਰਮਾਰ ਮਾਰੇ ਗਏ। ਸੀ.ਆਈ.ਡੀ. ਜਾਂਚ ਤੋਂ ਬਾਅਦ ਤਿੰਨ ਐਫ.ਆਈ.ਆਰ. ਦਰਜ਼ ਹੋਈਆਂ ਪਰ ਇੱਕ ਮਾਮਲੇ ਵਿੱਚ ਹੀ ਚਾਰਜਸ਼ੀਟ ਪੇਸ਼ ਕੀਤੀ ਗਈ ਅਤੇ ਇੱਕ ਦੋਸ਼ੀ ਬੀ.ਸੀ. ਸੋਲੰਕੀ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ।
ਮਈ 2016 ਵਿੱਚ ਅਖੌਤੀ ਗਊ ਰਾਖਿਆਂ ਦੇ ਇੱਕ ਗਰੁੱਪ ਨੇ ਅਮਰੇਲੀ ਜ਼ਿਲ•ੇ ਦੇ ਗਜੂਲਾ ਵਿੱਚ ਦਲਿਤ ਕਾਲੋਨੀ ਦੇ ਬਸ਼ਿੰਦਿਆਂ 'ਤੇ ਇਹ ਕਹਿ ਕੇ ਹਮਲਾ ਕਰ ਦਿੱਤਾ ਕਿ ਉਹ ਗਊਆਂ ਮਾਰਦੇ ਹਨ। ਅਨੇਕਾਂ ਦਲਿਤਾਂ ਨੂੰ ਕੁੱਟਣ ਤੋਂ ਇਲਾਵਾ ਕਈਆਂ ਦੇ ਹੱਥ ਤੇ ਲੱਤਾਂ ਲਾਠੀਆਂ ਮਾਰ ਕੇ ਤੋੜ ਦਿੱਤੀਆਂ। ਪ੍ਰੇਮ ਭਾਈ ਰਾਠੌਰ ਜਿਸ ਦੇ ਸਿਰ ਵਿੱਚ ਸੱਟ ਲੱਗੀ ਸੀ ਨੇ ਥਾਣੇ ਸ਼ਿਕਾਇਤ ਦਰਜ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਸਾਨੂੰ ਤੇਰੇ 'ਤੇ ਯਕੀਨ ਨਹੀਂ ਹੈ, ਇਹ ਕੋਈ ਬਦਲੇ ਦਾ ਮਸਲਾ ਹੋ ਸਕਦਾ ਹੈ। ਇਸੇ ਤਰ•ਾਂ ਪੋਰਬੰਦਰ ਵਿੱਚ ਰਾਮਾ ਸੰਗਰਖੀਆ ਦਾ ਭੀੜ ਵੱਲੋਂ ਕੁੱਟ-ਵੱਢ ਕੇ ਕਤਲ ਕਰ ਦਿੱਤਾ ਗਿਆ। ਉਹ ਵਿਵਾਦਤ ਜ਼ਮੀਨ 'ਤੇ ਅਰੰਡੀ ਦੇ ਬੀਜ਼ ਬੀਜ ਰਿਹਾ ਸੀ। ਇਸ ਤੋਂ ਕੁੱਝ ਦਿਨ ਪਹਿਲਾਂ ਸਾਗਰ ਰਾਠੌਰ ਨੇ ਜੇਲ• ਵਿੱਚ ਆਤਮ ਹੱਤਿਆ ਕਰ ਲਈ। ਉਹ ਜੇਲ•ਰਾਂ ਵੱਲੋਂ ਸਤਾਇਆ ਹੋਇਆ ਸੀ। ਅਨੁਸੂਚਿਤ ਜਾਤੀਆਂ ਬਾਰੇ ਕੇਂਦਰੀ ਕਮਿਸ਼ਨ (ਐਨ.ਐਸ.ਐਸ.ਸੀ.) ਦੇ ਅੰਕੜੇ ਦੱਸਦੇ ਹਨ ਕਿ ਦਲਿਤਾਂ ਖਿਲਾਫ ਜੁਰਮਾਂ ਵਿੱਚ 2011-2014 ਵਿੱਚ 40 ਫੀਸਦੀ ਵਾਧਾ ਹੋਇਆ ਹੈ। 2015 ਵਿੱਚ ਗੁਜਰਾਤ ਵਿੱਚ ਜੁਰਮ ਦਰ ਸਭ ਤੋਂ ਵੱਧ 163.3 ਫੀਸਦੀ, 6655 ਮਾਮਲੇ, ਛੱਤੀਸ਼ਗੜ• (91.3 ਫੀਸਦੀ, 3008 ਮਾਮਲੇ) ਰਾਜਸਥਾਨ ਵਿੱਚ (58.5 ਫੀਸਦੀ, 7144 ਮਾਮਲੇ) ਦਰਜ਼ ਹੋਈ ਹੈ। ਐਨ.ਸੀ.ਆਰ.ਬੀ. ਦੀ ਰਿਪੋਰਟ ਅਨੁਸਾਰ 2014 ਵਿੱਚ ਅਨੁਸੂਚਿਤ ਜਾਤੀਆਂ ਵਿਰੁੱਧ ਜੁਰਮ ਦੇ 1130 ਮਾਮਲੇ ਸਾਹਮਣੇ ਆਏ। ਬਲਾਤਕਾਰ (ਦਲਿਤਾਂ ਦੇ) 2004 ਵਿੱਚ 24 ਮਾਮਲੇ ਸਨ, ਜਦੋਂ ਕਿ 2014 ਵਿੱਚ ਵਧ ਕੇ 74 ਹੋ ਗਏ। ਦਲਿਤਾਂ ਬਾਰੇ ਕੰਮ ਕਰਨ ਵਾਲੀ ਗੈਰ-ਮੁਨਾਫਾ ਕਮਾਊ ਸੰਸਥਾ ਵਿਸਰਜਨ ਮੁਤਾਬਕ ਛੂਤ-ਛਾਤ ਦੇ ਮਾਮਲੇ ਵਿੱਚ ਗੁਜਰਾਤ ਬਾਕੀ ਸੂਬਿਆਂ ਨੂੰ ਪਿੱਛੇ ਛੱਡ ਗਿਆ ਹੈ।
ਅਜਿਹੀਆਂ ਹਾਲਤਾਂ ਦੇ ਹੁੰਦਿਆਂ ਦਲਿਤਾਂ ਦਾ ਗੁੱਸਾ ਜੋ ਸਾਹਮਣੇ ਆਇਆ ਹੈ, ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸਗੋਂ ਵਰਿ•ਆਂ/ਦਹਾਕਿਆਂ ਦਾ ਅੰਦਰ ਦੱਬਿਆ ਵਿਦਰੋਹੀ ਜਜ਼ਬਾ ਸੀ, ਜਿਸ ਨੇ ਭਾਜਪਾ ਹਕੂਮਤ ਨੂੰ ਕੰਬਣੀਆਂ ਛੇੜੀਆਂ ਹਨ ਅਤੇ ਜੋ ਦਲਿਤ 2002 ਵਿੱਚ ਆਰ.ਐਸ.ਐਸ. ਦੇ ਮੁਸਲਿਮ ਵਿਰੋਧੀ ਹਮਲੇ ਸਮੇਂ ਗੁੰਮਰਾਹ ਹੋ ਕੇ ਨਾਲ ਤੁਰ ਪਏ ਸਨ, ਉਹਨਾਂ ਹੀ ਦਲਿਤਾਂ ਦੀ ਮੁਸਲਿਮ ਭਾਈਚਾਰੇ ਵੱਲੋਂ ਡਟਵੀਂ ਹਮਾਇਤ ਕੀਤੀ ਗਈ, ਜੋ ਭਾਜਪਾ/ਆਰ.ਐਸ.ਐਸ. ਲਈ ਕਰਾਰੀ ਪਛਾੜ ਸਾਬਤ ਹੋਈ ਹੈ।
ਕਰਨਾਟਕ ਵਿੱਚ ਮਚਾਇਆ ਆਤੰਕ
ਊਨਾ ਵਾਲੀ ਘਟਨਾ ਤੋਂ ਇੱਕ ਦਿਨ ਪਹਿਲਾਂ ਬੰਗਲੌਰ ਤੋਂ 300 ਕਿਲੋਮੀਟਰ ਦੂਰ ਜੈਪੁਰਾ (ਚਿਕਮਗਲੂਰ) ਦੇ ਨੇੜੇ ਸ਼ਾਂਤੀਪੁਰ ਪਿੰਡ ਵਿੱਚ ਕਰੀਬ 25 ਦੇ ਕਰੀਬ ਅਖੌਤੀ ਗਊ ਰਾਖਿਆਂ ਨੇ (ਬਜਰੰਗ ਦਲੀਆਂ ਨੇ) ਗਊ ਚੁਰਾ ਕੇ ਮਾਰਨ ਦਾ ਇਲਜ਼ਾਮ ਲਾ ਕੇ ਪੰਜ ਦਲਿਤਾਂ 'ਤੇ ਹਮਲਾ ਕਰ ਦਿੱਤਾ। ਲਾਠੀਆਂ ਅਤੇ ਹੋਰ ਹਥਿਆਰਾਂ ਨਾਲ ਲੈਸ ਬਜਰੰਗ ਦਲੀਆਂ ਨੇ ਪੁਲਸ ਦੇ ਪਹੁੰਚਣ ਤੋਂ ਬਾਅਦ ਵੀ ਲਗਾਤਾਰ ਕੁੱਟਮਾਰ ਜਾਰੀ ਰੱਖੀ। ਦੋਸ਼ੀ ਹਿੰਦੂਤਵ ਬ੍ਰੀਗੇਡ ਦੇ ਬਜਰੰਗ ਦਲ ਤੇ ਹਿੰਦੂ ਜਾਗਰਣ ਦੇਵੀਕੇ ਦੇ ਆਗੂ ਸਨ। ਅੱਜ ਕੱਲ• ਉਹ ਇਹ ਦੋਸ਼ ਲਾ ਕੇ ਹਮਲੇ ਕਰਦੇ ਹਨ ਕਿ ਤੁਸੀਂ ਅਸਾਮੀਆਂ, ਬੰਗਲਾਦੇਸ਼ੀ ਘੁਸਪੈਂਠੀਆ ਜੋ ਅੱਤਵਾਦੀ ਹਨ, ਨੂੰ ਮੀਟ ਵੇਚਦੇ ਹੋ। ਪ੍ਰਵੀਨ ਖੰਡੀਆ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਹੈ ਤੇ ਉਸ ਖਿਲਾਫ ਦੰਗੇ, ਅਗਵਾ, ਨਾਜਇਜ਼ ਹਿਰਾਸਤ ਵਿੱਚ ਰੱਖਣ ਆਦਿ ਦੇ 25 ਕੇਸ ਦਰਜ਼ ਹਨ ਤੇ ਇੱਕ ਫਾਇਨਾਂਸਰ ਨੂੰ ਅਗਵਾ ਕਰਨ ਦੇ ਕੇਸ ਵਿੱਚ ਫਰਾਰ ਹੈ, ਉਸ ਨੇ ਇਹ ਗਰੋਹ ਜਥੇਬੰਦ ਕੀਤਾ ਹੈ। ਉਸਦਾ ਪੁਲਸ ਅਤੇ ਰਾਜਨੇਤਾਵਾਂ ਖਾਸ ਕਰਕੇ ਭਾਜਪਾ ਵਿਧਾਇਕਾਂ ਨਾਲ ਪੂਰਾ ਤਾਲਮੇਲ ਹੈ। ਇੱਕ ਹੋਰ ਦੇ ਮਾਮਲੇ ਵਿੱਚ 12 ਜੁਲਾਈ ਨੂੰ ਭਾਜਪਾ ਦੇ ਇੱਕ ਨਾਮਵਰ ਆਗੂ ਦੀ ਅਗਵਾਈ ਹੇਠਲੇ ਗੈਂਗ ਨੇ ਪਸ਼ੂਆਂ ਵਾਲੀ ਗੱਡੀ ਨੂੰ ਰੋਕਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਵਿੱਚ ਵੀ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਗੈਂਗ ਨੇ ਹਮਲਾ ਕਰ ਕੀਤਾ ਅਤੇ ਮਜਬੂਰ ਕੀਤਾ ਕਿ ਕੋਈ ਸ਼ਿਕਾਇਤ ਦਰਜ ਕਰਵਾਈ ਨਾ ਜਾਵੇ। ਨਾਲ ਹੀ ਅਸਾਮੀ ਖੇਤ ਮਜ਼ਦੂਰਾਂ ਨੂੰ ਜ਼ਿਲ•ੇ ਵਿੱਚ ਦਾਖਲ ਹੋਣ ਤੋਂ ਇਹ ਕਹਿ ਕੇ ਰੋਕਿਆ ਜਾ ਰਿਹਾ ਕਿ ਉਹ ਗਊ ਮਾਸ ਖਾਂਦੇ ਹਨ।
ਮੱਧ ਪ੍ਰਦੇਸ਼ ਵਿੱਚ ਮੁਸਲਿਮ ਔਰਤਾਂ 'ਤੇ ਹਮਲਾ
ਮੱਧ ਪ੍ਰਦੇਸ਼ ਦੇ ਮੰਦਸੌਰ ਰੇਲਵੇ ਸਟੇਸ਼ਨ 'ਤੇ 30-40 ਲੋਕਾਂ ਨੇ ਰੇਲ ਗੱਡੀ ਦੀ ਤਲਾਸ਼ੀ ਲਈ ਅਤੇ 2 ਮੁਸਲਿਮ ਔਰਤਾਂ 'ਤੇ ਗਊ ਮਾਸ ਦੇ ਵਪਾਰ ਦਾ ਇਲਜ਼ਾਮ ਲਾ ਕੇ ਉਹਨਾਂ ਦੀ ਭਾਰੀ ਕੁੱਟਮਾਰ ਕੀਤੀ ਗਈ। ਜਾਂਚ ਤੋਂ ਪਤਾ ਲੱਗਾ ਕਿ ਇਹ ਗਊ ਮਾਸ ਨਹੀਂ ਸਗੋਂ ਮੱਝ ਦਾ ਮੀਟ ਸੀ। ਪੁਲਸ ਦੀ ਮੌਜੂਦਗੀ ਵਿੱਚ ਔਰਤਾਂ 'ਤੇ ਹਮਲਾ ਹੋਇਆ ਅਤੇ ਵੀਡੀਓ ਬਣਾਈ ਗਈ ਪਰ ਮੱਧ ਪ੍ਰਦੇਸ਼ ਦਾ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਕਹਿੰਦਾ ਹੈ ਕਿ ਇਹ ਯਾਤਰੀਆਂ ਦਾ ਯਾਤਰੀਆਂ ਨਾਲ ਝਗੜਾ ਸੀ। ਉਹ ਕਹਿੰਦਾ ਹੈ ਕਿ ਰਤਲਾਮ ਵਿੱਚ 2 ਔਰਤਾਂ ਫੜੀਆਂ ਗਈਆਂ ਹਨ, ਜਿਹਨਾਂ ਤੋਂ ਮਿਲੇ ਮਾਸ ਬਾਰੇ ਪੱਕਾ ਹੈ ਕਿ ਗਊ ਮਾਸ ਹੀ ਸੀ, ਪਰ ਲੈਬਾਰਟਰੀ 'ਚ ਭੇਜਿਆ ਗਿਆ ਹੈ ਤੇ 7 ਸਾਲ ਦੀ ਕੈਦ ਹੋ ਸਕਦੀ ਹੈ। ਬੇਸ਼ਰਮੀ ਨਾਲ ਕੇਂਦਰੀ ਸਮਾਜਿਕ ਨਿਆਂ ਮੰਤਰੀ ਕਹਿੰਦਾ ਹੈ ਕਿ ਇਹ ਗਊ ਰੱਖਿਆ ਦਲ ਸਮਾਜਿਕ ਸੰਸਥਾਵਾਂ ਹਨ, ਜੋ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਬਣਾਈਆਂ ਜਾਂਦੀਆਂ ਹਨ। ਸਪੱਸ਼ਟ ਰੂਪ ਵਿੱਚ ਇਹਨਾਂ ਨੂੰ ਜਾਇਜ ਅਤੇ ਜ਼ਰੂਰੀ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਇਸੇ ਤਰ•ਾਂ ਝਾਰਖੰਡ ਦੇ ਲਾਤੇਹਾਰ ਵਿੱਚ 2 ਪਸ਼ੂ ਵਪਾਰੀਆਂ ਨੂੰ ਗਊ ਤਸਕਰਾਂ ਦੇ ਨਾਂ 'ਤੇ ਮਾਰ ਕੇ ਰੁਖ ਉੱਪਰ ਟੰਗ ਦਿੱਤਾ ਗਿਆ। ਮੁਜ਼ੱਫਰਪੁਰ ਵਿੱਚ ਭਾਜਪਾ ਨਾਲ ਸਬੰਧਤ ਧਨਾਢਾਂ ਨੇ ਦੋ ਦਲਿਤ ਨੌਜਵਾਨਾਂ ਰਾਜੀਵ ਪਾਸਵਾਨ ਅਤੇ ਮੁੰਨਾ ਪਾਸਵਾਨ ਜੋ ਬਾਬੂਟੋਲਾ ਵਿੱਚ ਇੱਕ ਜੱਗ ਵਿੱਚ ਗਏ ਸਨ, ਜਿੱਥੇ ਉਹਨਾਂ ਦਾ ਮੋਟਰ ਸਾਈਕਲ ਗੁੰਮ ਹੋ ਗਿਆ। ਉਸਦੀ ਭਾਲ ਕਰਦਿਆਂ ਠਾਕਰਾਂ ਨੇ ਫੜ ਕੇ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਪਿੰਡ ਦੇ ਮੁਖੀਆਂ ਦੇ ਕਹਿਣ 'ਤੇ ਉਸ ਦੇ ਮੂੰਹ ਵਿੱਚ ਪੇਸ਼ਾਬ ਕੀਤਾ। ਇਸੇ ਤਰ•ਾਂ ਹਰਿਆਣੇ ਦੇ ਮੇਵਾਤ ਵਿੱਚ ਵੀ ਦੋ ਲੋਕਾਂ ਨੂੰ ਜਬਰਦਸਤੀ ਗਊ ਦਾ ਪਿਸ਼ਾਬ ਪਿਆਇਆ ਗਿਆ ਅਤੇ ਗੋਹਾ ਗੁਆਇਆ ਗਿਆ ਅਤੇ ਵੀਡੀਓ ਬਣਾਈ ਗਈ ਜਿਸ ਨੂੰ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤਾ। ਹਰਿਆਣਾ ਦੇ ਹੀ ਗੰਗੇਰ ਕੋਲ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ।
ਮੁਸ਼ਤੈਨ ਹੱਤਿਆ ਕਾਂਡ
ਸਹਾਰਨਪੁਰ ਦਾ 27 ਸਾਲਾ ਅੱਬਾਸ ਮੁਸਤੈਨ ਮੱਝਾਂ ਖਰੀਦਣ ਲਈ 5 ਮਾਰਚ ਸਵੇਰੇ 9 ਵਜੇ ਘਰੋਂ ਨਿਕਲਿਆ, ਪਰ ਵਾਪਸ ਘਰ ਨਹੀਂ ਪੁੱਜਿਆ। ਬਾਅਦ ਵਿੱਚ ਕੁੱਝ ਦਿਨ ਬਾਅਦ ਉਸਦੇ ਪਿਤਾ ਨੂੰ ਖਬਰ ਮਿਲੀ ਕਿ ਆਖਰੀ ਵਾਰ ਉਸਨੂੰ ਸ਼ਾਹਬਾਦ ਇਲਾਕੇ ਵਿੱਚ ਵੇਖਿਆ ਗਿਆ ਸੀ। ਉਸ ਦੇ ਪਿਤਾ ਤਾਹਿਰ ਹਸਨ ਨੇ ਸ਼ਾਹਬਾਦ ਪੁਲਸ ਕੋਲ ਪਹੁੰਚ ਕੀਤੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਛੱਡ ਦਿੱਤਾ ਜਾਵੇਗਾ ਉਸ ਨਾਲ ਗਾਲ ਮੰਦਾ ਵੀ ਕੀਤਾ ਗਿਆ। ਇਸ ਤੋਂ ਸ਼ੱਕ ਹੋਣ 'ਤੇ ਕਿ ਉਹ ਪੁਲਸ ਹਿਰਾਸਤ ਵਿੱਚ ਹੀ ਹੈ, ਉਸਦੇ ਪਿਤਾ ਨੇ ਹਾਈਕੋਰਟ ਵਿੱਚ ਮੁਸਤੈਨ ਨੂੰ ਪੁਲਸ ਰਾਹੀਂ ਪੇਸ਼ ਕਰਨ ਦੀ ਅਰਜੀ ਦਾਇਰ ਕਰ ਦਿੱਤੀ। ਹਾਈਕੋਰਟ ਦੁਆਰਾ ਨਿਯੁਕਤ ਵਾਰੰਟ ਅਫਸਰ ਦੀ ਰਿਪੋਰਟ ਤੋਂ ਪਤਾ ਲੱਗਾ ਕਿ 5-6 ਮਾਰਚ ਦੀ ਰਾਤ ਨੂੰ ਸ਼ਾਹਬਾਦ ਡੈਰੀ, ਵਿੱਚ ਅਖੌਤੀ ਗਊ ਰਾਖਿਆ ਨੇ ਇੱਕ ਗੱਡੀ ਜਿਸ ਵਿੱਚ ਪੰਜ ਪਸ਼ੂ ਸਨ, ਨੂੰ ਰੋਕਿਆ ਅਤੇ ਗੱਡੀ ਵਿੱਚ ਬੈਠੇ ਲੋਕਾਂ ਨੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। 6 ਮਾਰਚ ਨੂੰ ਸ਼ਾਹਬਾਦ ਪੁਲਸ ਨੇ ਗੱਡੀ ਸਵਾਰਾਂ 'ਤੇ ਧਾਰਾ 307 ਆਈ.ਪੀ.ਸੀ., ਪਸ਼ੂ ਜ਼ੁਲਮ ਰੋਕੂ ਐਕਟ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ਼ ਕਰ ਲਿਆ। ਪੁਲਸ ਦਾ ਕਹਿਣਾ ਸੀ ਕਿ ਮੁਸਤੈਨ ਵੀ ਇਹਨਾਂ ਫਰਾਰ ਲੋਕਾਂ ਵਿੱਚ ਸੀ। ਫਿਰ ਤਾਹਿਰ ਦੀ ਅਰਜੀ 'ਤੇ ਅਦਾਲਤ ਨੇ ਇਹ ਕਹਿੰਦਿਆਂ ਕਿ ਗਊ ਰਾਖਿਆਂ ਨੂੰ ਪੁਲਸ ਅਤੇ ਨੇਤਾਵਾਂ ਦਾ ਆਸ਼ੀਰਵਾਦ ਪ੍ਰਾਪਤ ਹੈ, ਇਸ ਲਈ ਨਿਰਪੱਖ ਜਾਂਚ ਨਹੀਂ ਹੋ ਸਕਦੀ, ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤਾ। ਇਸ ਫਿਟਕਾਰ ਤੋਂ ਬਾਅਦ ਪੁਲਸ ਨੇ ਤਾਹਿਰ ਨੂੰ ਮੁਸਤੈਨ ਦੀ ਲਾਸ਼ ਦੀ ਸ਼ਨਾਖਤ ਵਾਸਤੇ ਬੁਲਾਇਆ ਅਤੇ ਹੱਤਿਆ ਬਾਰੇ ਐਫ.ਆਈ.ਆਰ. ਦਰਜ਼ ਕੀਤੀ। ਪੁਲਸ, ਸਿਆਸਤਦਾਨ ਅਤੇ ਗਊ ਰਾਖਿਆਂ ਦੇ ਗੱਠਜੋੜ ਨੂੰ ਬੇਪਰਦ ਕਰਨ ਲਈ ਉਪਰੋਕਤ ਮੁਸਤੈਨ ਕਤਲ ਕਾਂਡ ਨਾਲ ਸਪੱਸ਼ਟ ਕੜੀ-ਜੋੜ ਬਾਰੇ ਯਮਨਾਨਗਰ ਦਾ ਇੰਜੀਨੀਅਰ ਦਾ ਗਰੈਜੂਏਟ ਅਖੌਤੀ ਗਊ-ਰਾਖਾ ਰੋਹਿਤ ਚੌਧਰੀ ਕੀ ਬਿਆਨ ਕਰਦਾ ਹੈ, ''ਸਾਡਾ ਆਪਣਾ ਖਬਰਚੀਆਂ ਦਾ (ਪੁਲਸ ਵਾਂਗ) ਨੈੱਟਵਰਕ ਹੈ। ਆਪਣੇ ਆਪ ਨੂੰ ਆਰ.ਐਸ.ਐਸ. ਦਾ ਮੈਂਬਰ ਹੋਣ ਦਾ ਦਾਅਵਾ ਕਰਦਾ ਹਾਂ, ਸਾਡੇ ਖਬਰਚੀਆਂ ਵਿੱਚ ਪਸ਼ੂ ਤਸਕਰ ਵੀ ਹਨ, ਜੋ ਆਪਣੇ ਵਿਰੋਧੀਆਂ ਨੂੰ ਸ਼ਰਾਬ ਪੈਸਾ ਜਾਂ ਨਿੱਜੀ ਹਿਸਾਬ ਬਰਾਬਰ ਕਰਨ ਲਈ ਮੁਖਬਰੀ ਕਰਦੇ ਹਨ ਅਤੇ ਉਹਨਾਂ ਨੂੰ ਦਬਾਉਂਦੇ ਹਨ।'' ਚੌਧਰੀ ਦੱਸਦਾ ਹੈ ਕਿ ''ਹਰੇਕ ਗਊ ਰੱਖਿਆ ਦਲ ਤਹਿ ਕੀਤੇ ਇਲਾਕੇ ਵਿੱਚ ਕੰਮ ਕਰਦਾ ਹੈ। ਉਹ ਯਮਨਾ ਬਾਰਡਰ ਸਹਾਰਨਪੁਰ (ਯੂ.ਪੀ.) ਦੇ ਨਾਲ ਨਾਲ ਹਥਨੀਕੁੰਡ ਤੋਂ ਕਰਨਾਲ ਤੱਕ 75 ਕਿਲੋਮੀਟਰ ਇਲਾਕਾ ਜੋ ਰਵਾਇਤੀ ਪਸ਼ੂ ਵਪਾਰ ਦੀ ਹੱਬ ਹੈ, 'ਤੇ ਕੰਟਰੋਲ ਕਰਦਾ ਹੈ। ਦਰਜ਼ਨਾਂ ਰੇਡਾਂ ਕਰਕੇ ਤਿੰਨ ਸਾਲਾਂ ਵਿੱਚ ਸੈਂਕੜੇ ਗਊਆਂ ਨੂੰ ਬਚਾ ਚੁੱਕਾ ਹੈ। ਦਸ ਵਿੱਚੋਂ ਅੱਠ ਵਪਾਰੀ ਮੁਸਲਮਾਨ ਹਨ, ਪਰ ਹਿੰਦੂ ਵੀ ਇਸ ਬੁਰਾਈ ਵਿੱਚ ਹਨ। ਗਊ ਕਸਮ ਅਸੀਂ ਗਊ ਨੂੰ ਮਾਂ ਮੰਨਦੇ ਹਾਂ, ਪਰ ਮੱਝਾਂ ਨੂੰ ਵੀ ਮਾਰਿਆ ਨਹੀਂ ਜਾਣਾ ਚਾਹੀਦਾ। ਹਿੰਦੂ ਕਿਸੇ ਵੀ ਪ੍ਰਾਣੀ ਨੂੰ ਮਾਰਨ ਵਿੱਚ ਯਕੀਨ ਨਹੀਂ ਰੱਖਦੇ'' ਮੁਸਤੈਨ ਦੀ ਹੱਤਿਆ ਬਾਰੇ ਬਿਆਨ ਕਰਦਿਆਂ ਚੌਧਰੀ ਕਹਿੰਦਾ ਹੈ ਕਿ ''ਸਾਨੂੰ ਅੱਬਾਸ (ਮੁਸਤੈਨ) ਦੀ ਗੱਡੀ ਬਾਰੇ ਮੁਖਬਰਾਂ ਰਾਹੀਂ ਸੂਚਨਾ ਮਿਲੀ ਸੀ। ਇਸ ਲਈ ਅਸੀਂ ਨਾਕਾ ਲਾਇਆ ਹੋਇਆ ਸੀ। ਮੇਰੇ ਸਹਾਇਕ ਗਊ ਸੇਵਕ ਨੇ ਪੁਲਸ ਨੂੰ ਬੁਲਾਇਆ। ਅਸੀਂ ਉਹਨਾਂ ਨਾਲ ਰੋਜ਼ਾਨਾ ਸਾਂਝਾ-ਅਪਰੇਸ਼ਨ ਕਰਦੇ ਹਾਂ। ਮੈਂ ਹਿੰਦੂ ਸਮਾਜ ਲਈ ਬਹੁਤ ਕੁੱਝ ਕੀਤਾ ਹੈ। ਮੈਂ ਮੁਸਲਿਮ ਗਊ ਵਪਾਰੀਆਂ ਦੀ ਕਮਰ ਤੋੜ ਦਿੱਤੀ ਹੈ, ਪਰ ਗ਼ੱਦਾਰ ਹਿੰਦੂ ਅਤੇ ਕੁੱਝ ਰਾਖੇ ਮੁਸਲਿਮ ਵਪਾਰੀਆਂ ਤੋਂ ਰਿਸ਼ਵਤ ਲੈਂਦੇ ਹਨ ਅਤੇ ਗਊਆਂ ਨੂੰ ਕਤਲ ਹੋਣ ਦਿੰਦੇ ਹਨ।'' ਚੌਧਰੀ ਦਾ ਇਹ ਬਿਆਨ ਕੀ ਭੁਲੇਖਾ ਰਹਿਣਾ ਦਿੰਦਾ ਹੈ ਕਿ ਆਰ.ਐਸ.ਐਸ., ਪੁਲਸ ਅਤੇ ਅਖੌਤੀ ਗਊ ਰਾਖਿਆਂ ਦਾ ਕੀ ਸਬੰਧ ਹੈ?
ਇੱਕ ਦਿਨ ਚੌਧਰੀ ਵੱਟਸ ਅੱਪ 'ਤੇ ਗਊ ਰਾਖਿਆਂ ਵੱਲੋਂ ਡਰਾਈਵਰਾਂ ਦੀਆਂ ਅੱਖਾਂ ਚੁੰਧਿਆਉਣ ਲਈ ਵਰਤੀ ਜਾਣ ਵਾਲੀ ਅਤੇ ਲਹੂ ਨਾਲ ਭਿੱਜੀ ਹੋਈ ਚਿੱਟੀ ਟਾਰਚ ਦੀ ਫੋਟੋ ਪਾਉਂਦਾ ਹੈ, ਤੇ ਕੁੱਝ ਮਿੰਟ ਬਾਅਦ ਗਊ ਰਾਖਾ ਐਂਟਰਪ੍ਰਾਈਜ਼ ਦੇ ਚਿੰਨ• ਵਜੋਂ ਲਹੂ ਚੋਂਦੇ ਹੱਥ ਦੀ ਫੋਟੋ ਪਾਉਂਦਾ ਹੈ। ਕੁੱਝ ਦਿਨਾਂ ਬਾਅਦ ਮੁਸਤੈਨ ਦਾ ਚਚੇਰਾ ਭਰਾ ਵੀ ਵੱਟਸ ਅੱਪ 'ਤੇ ਚੌਧਰੀ ਦੀਆਂ ਫੋਟੋਆਂ ਪਾਉਂਦਾ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਇਹ ਅੱਬਾਸ ਦੀ ਲਾਸ਼ ਮਿਲਣ ਤੋਂ ਕੁੱਝ ਦਿਨ ਪਹਿਲਾਂ ਫੇਸ ਬੁੱਕ ਤੋਂ ਮਿਲੀਆਂ ਸਨ। ਇੱਕ ਫੋਟੋ ਵਿੱਚ ਚੌਧਰੀ ਤੇ ਉਸਦਾ ਗਰੁੱਪ ਚਿੱਟੀ ਪਿੱਕਅੱਪ ਵੈਨ ਦੇ ਸਾਹਮਣੇ ਖੁਸ਼ੀ ਵਿੱਚ ਖੜ•ੇ ਹਨ। ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਅੱਬਾਸ ਮੁਸਤੈਨ ਦੀ ਪਿੱਕ ਅੱਪ ਹੈ। ਬਚਾਈਆਂ ਹੋਈਆਂ ਗਊਆਂ ਨੂੰ ਚੌਧਰੀ ਆਪਣੀ ਗਊਸ਼ਾਲਾ ਵਿੱਚ ਲੈ ਗਿਆ ਅਤੇ ਉਸਦੇ ਭਾਈਵਾਲ ਉਸਦੀ ਗੱਡੀ ਤੇ ਉਹ ਆਪਣਾ ਆਪ ਮਾਂ ਭਾਰਤੀ ਨੂੰ ਸਮਰਪਣ ਕਰਨ ਦੀ ਗੱਲ ਕਰਦੇ ਹਨ।
ਇਹ ਵਿਸਥਾਰੀ ਘਟਨਾ ਕਰਮ ਉਸ ਸਭ ਤੋਂ ਪਰਦਾ ਲਾਹ ਦਿੰਦੇ ਹਨ, ਜੋ ਮੋਦੀ ਅਸਲੀ ਅਤੇ ਨਕਲੀ ਗਊ ਰਾਖਿਆਂ ਦੀ ਸ਼ਬਦਾਵਲੀ ਵਰਤ ਕੇ ਪਾਉਣਾ ਚਾਹੁੰਦਾ ਹੈ। ਅਸਲ ਵਿੱਚ ਮੋਦੀ ਸਰਕਾਰ ਆਰ.ਐਸ.ਐਸ. ਦੇ ਐਲਾਨੇ ਪ੍ਰੋਗਰਾਮ ਮੁਤਾਬਕ ਜਿੱਥੇ ਘੱਟ ਗਿਣਤੀਆਂ ਪ੍ਰਤੀ ਵੈਰ-ਭਾਵਨਾ ਰੱਖਦੀ ਹੈ, ਉੱਥੇ ਦਲਿਤਾਂ ਪ੍ਰਤੀ ਵੀ ਮੰਨੂਵਾਦੀ ਜਾਤਵਾਦੀ ਸੋਚ ਅਤੇ ਤੁਅੱਸਬੀ ਭਾਵਨਾ ਨਾਲ ਭਰੀ ਹੋਈ ਹੈ, ਕਿਉਂਕਿ ਹਿੰਦੂ, ਪੁਨਰ-ਉਥਾਨ ਅਤੇ ਮੁੜ-ਬਹਾਲੀ ਦੇ ਚਿਤਵੇ ਆਪਣੇ ਭਵਿੱਖ ਨਕਸ਼ੇ ਦੇ ਤਹਿਤ ਉਹ ਪ੍ਰਾਚੀਨ ਤੇ ਜਾਗੀਰੂ ਕਦਰਾਂ ਕੀਮਤਾਂ ਤੇ ਸਮਾਜਿਕ ਬਣਤਰ ਦੇ ਹੀ ਸੁਪਨੇ ਸੱਚ ਕਰਨ ਦੇ ਰਾਹ ਪਈ ਹੋਈ ਹੈ। ਦਲਿਤ ਵੇਦਨਾ ਅਤੇ ਵਿਤਕਰਿਆਂ ਦਾ ਮੁਕੰਮਲ ਖਾਤਮਾ ਭਾਵੇਂ ਇਨਕਲਾਬੀ ਜੰਗ ਨਾਲ ਨਵਾਂ ਸਮਾਜ ਉਸਾਰੇ ਬਿਨਾ ਸੰਭਵ ਨਹੀਂ, ਪਰ ਹਾਕਮਾਂ ਦੇ ਫਿਰਕੂ ਫਾਸ਼ੀ ਤੇ ਪਿਛਾਂਹ-ਖਿੱਚੂ ਹਮਲਿਆਂ ਦਾ ਪੈਰ ਪੈਰ 'ਤੇ ਡਟਵਾਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ੦-੦
ਦਲਿਤਾਂ 'ਤੇ ਹਮਲੇ
-ਚੇਤਨ
ਆਰ.ਐਸ.ਐਸ. ਦੇ ਮੁਖੌਟੇ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੇ ਆਪਣੇ ਅਸਲ ਏਜੰਡੇ ਅਖੌਤੀ ਹਿੰਦੂ ਰਾਸ਼ਟਰ ਦੀ ਸਥਾਪਤੀ ਅਤੇ ਘੱਟ-ਗਿਣਤੀਆਂ ਅਤੇ ਅਸਹਿਮਤੀ ਰੱਖਣ ਵਾਲਿਆਂ ਦੀ ਸਮਾਪਤੀ ਨੂੰ ਲਾਗੂ ਕਰਨ ਲਈ ਆਪਣੀਆਂ ਸਭ ਕਿਸਮ ਦੀਆਂ ਫਿਰਕੁ ਫਾਸ਼ੀ ਬਿਰਤੀ ਵਾਲੀਆਂ ਜਥੇਬੰਦੀਆਂ ਨੂੰ ਲੋਕਾਂ 'ਤੇ ਝਪਟਣ ਲਈ ਰੱਸੇ ਖੋਲ• ਰੱਖੇ ਹਨ। ਹਿੰਦੂ ਪ੍ਰਤੀਕਾਂ ਨੂੰ ਧੱਕੇ ਨਾਲ ਲੋਕਾਂ 'ਤੇ ਮੜ•ਨ ਦੀ ਧੁੱਸ ਵਿੱਚ ਅੱਜ ਕੱਲ• ਇਸ ਨੇ ''ਗਊ-ਮਾਤਾ'' ਨੂੰ ਇੱਕਸਾਰ ਸਾਰੇ ਮੁਲਕ ਵਿੱਚ ਏਕਤਾ ਦਾ ਧੱਕੇ ਨਾਲ ਚਿੰਨ• ਬਣਾਉਣ (ਜਿਵੇਂ ਆਰ.ਐਸ.ਐਸ. ਦੇ ਪਾਸ ਕੀਤੇ ਪ੍ਰਸਤਾਵਾਂ ਵਿੱਚ ਦਰਜ਼ ਹੈ) ਦਾ ਬੀੜਾ ਚੁੱਕਿਆ ਹੋਇਆ ਹੈ। ਥਾਂ ਪੁਰ ਥਾਂ ਇਹਨਾਂ ਦੇ ਜਥੇਬੰਦ ਕੀਤੇ ਅਖੌਤੀ ''ਗਊ ਰਾਖਿਆਂ'' ਨੇ ਦਲਿਤਾਂ ਅਤੇ ਮੁਸਲਿਮ ਭਾਈਚਾਰੇ 'ਤੇ ਹਮਲੇ ਵਿੱਢੇ ਹੋਏ ਹਨ ਅਤੇ ਇਹਨਾਂ ਦੇ ਆਗੁ ਬੇਸ਼ਰਮੀ ਨਾਲ ਇਹਨਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਗੁਜਰਾਤ ਵਿੱਚ ਦਲਿਤਾਂ 'ਤੇ ਜ਼ੁਲਮ ਅਤੇ ਕਰਾਰਾ ਜੁਆਬ

No comments:
Post a Comment