ਬਸਤਰ ਦੇ ਆਦਿਵਾਸੀ ਸੰੰਘਰਸ਼ ਅਤੇ ਭਾਰਤ ਵਿੱਚ ਜਮਹੂਰੀ ਹੱਕਾਂ ਦੀ ਹਾਲਤ ਬਾਰੇ 8 ਅਗਸਤ ਨੂੰ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ।
ਇਹ ਉੱਦਮ ਲੋਕ ਸੰਗਰਾਮ ਮੰਚ ਪੰਜਾਬ (ਆਰ ਡੀ ਐੱਫ) ਦੀ ਸੂਬਾ ਕਮੇਟੀ ਅਤੇ ਇਲਾਕੇ ਦੇ ਸਾਥੀਆਂ ਨੇ ਮਿਲ ਕੇ ਕੀਤਾ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਪ੍ਰੋ. ਜਗਮੋਹਨ ਸਿੰਘ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਅਤੇ ਡਾ ਜੋਤਿਸਨਾ, ਮੰਚ ਦੇ ਜਰਨਲ ਸਕੱਤਰ ਬਲਵੰਤ ਮੱਖੂ, ਕਿਸਾਨ ਨੇਤਾ ਸੁਰਜੀਤ ਸਿੰਘ ਫੂਲ ਅਤੇ ਸੁਰਮੁੱਖ ਸਿੰਘ ਸੇਲਵਰਾ, ਮਜ਼ਦੂਰ ਆਗੂ ਕੁਲਵੰਤ ਸਿੰਘ ਸੇਲਵਰਾ ਅਤੇ ਮੰਚ ਆਗੂ ਸੁਖਵਿੰਦਰ ਕੌਰ 'ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਕਨਵੈਨਸ਼ਨ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਮੁੱਖ ਬੁਲਾਰੇ ਸਨ। ਲੋਕ ਗਾਇਕ ਜਗਸੀਰ ਜੀਦਾ ਅਤੇ ਮਾਸਟਰ ਗੁਰਨਾਮ ਮਹਿਰਾਜ ਨੇ ਇਨਕਲਾਬੀ ਗੀਤ ਗਾ ਕੇ ਕਨਵੈਨਸ਼ਨ ਦਾ ਮਹੌਲ ਸਿਰਜਿਆ। ਸਟੇਜ ਸਕੱਤਰ ਦੀ ਜੁੰਮੇਵਾਰੀ ਇਲਾਕਾ ਆਗੂ ਕੇਸ਼ੋ ਰਾਮ ਨੇ ਸੰਭਾਲੀ। ਸਾਥੀ ਬਲਵੰਤ ਮੱਖੂ ਨੇ ਮੌਜੂਦਾ ਜਬਰ ਦੀਆਂ ਹਾਲਤਾਂ ਦਾ ਜਿਕਰ ਕਰਦਿਆਂ ਕਸ਼ਮੀਰ 'ਚੋ ਸਰਕਾਰੀ ਹਥਿਆਰਬੰਦ ਫੋਰਸਾਂ ਨੂੰ ਬਾਹਰ ਕੱਢਣ ਅਤੇ ਕਸ਼ਮੀਰ ਨੂੰ ਸਵੈ ਨਿਰਨੇ ਦਾ ਹੱਕ ਦੇਣ ਦੀ ਮੰਗ ਕੀਤੀ। ਕਿਸਾਨ ਆਗੂ ਸੁਰਜੀਤ ਫੂਲ ਨੇ ਕਿਸਾਨ ਸੰਘਰਸ਼ਾਂ ਨੂੰ ਲੋਕ ਮੁਕਤੀ ਦੇ ਸੰਘਰਸ਼ ਨਾਲ ਜੋੜਨ ਦਾ ਸੱਦਾ ਦਿੱਤਾ। ਸੁਖਵਿੰਦਰ ਕੌਰ ਨੇ ਨਕਸਲਵਾੜੀ ਦੀ ਘਟਨਾ ਦਾ ਭਾਰਤੀ ਰਾਜਨੀਤੀ 'ਤੇ ਅਸਰ ਵਿਸ਼ੇ 'ਤੇ ਸੰਖੇਪ ਚਰਚਾ ਕੀਤੀ। ਉਮਰ ਖਾਲਿਦ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਾਪਰੇ ਘਟਨਾਕਰਮ ਦਾ ਜਿਕਰ ਕਰਦਿਆਂ ਕਿਹਾ ਕਿ ਵਿਦਿਆਰਥੀ ਆਗੂਆਂ ਦਾ ਗੁਨਾਹ ਇਹ ਨਹੀਂ ਕਿ ਉਨਾਂ ਨੇ ਕੋਈ ਦੇਸ਼ ਧਰੋਹੀ ਕਾਰਵਾਈ ਕੀਤੀ ਸੀ ਬਲਕਿ ਉਨ•ਾਂ ਦਾ ਗੁਨਾਹ ਇਹ ਸੀ ਕਿ ਉਹ ਸਿਖਿਆ ਦੇ ਨਿਜੀਕਰਨ ਵਿਰੁੱਧ ਲੜਦੇ ਹੋਏ ਵਜੀਫਿਆਂ ਦੀ ਰਾਖੀ ਲਈ ਡਟੇ ਹੋਏ ਸਨ, ਉਹ ਰੋਹਿਤ ਵੇਮੁਲਾ ਖੁਦਕੁਸ਼ੀ ਕਾਂਡ ਦੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜਾ ਕਰ ਰਹੇ ਸਨ। ਉਹ ਲੰਬੇ ਸਮੇ ਤੋ ਬਸਤਰ ਅਤੇ ਕਸ਼ਮੀਰ ਵਰਗੀਆਂ ਥਾਵਾਂ 'ਤੇ ਹੋ ਰਹੇ ਜਬਰ ਵਿੱਰੁਧ ਅਵਾਜ ਉਠਾ ਰਹੇ ਸਨ। ਉਨ•ਾਂ ਦੱਸਿਆ ਕਿ ਬਸਤਰ ਵਿੱਚ ਲੋਕ ਪੱਖੀ ਰਾਜ ਦਾ ਜੋ ਮੁਢਲਾ ਸਰੂਪ ਲੋਕਾਂ ਨੇ ਉਸਾਰਿਆ ਹੋਇਆ ਹੈ ਹਕੂਮਤ ਨੇ ਉਸ ਨੂੰ ਕੁਚਲਣ ਲਈ ਆਪਣੇ ਦੇਸ਼ ਦੀ ਜਨਤਾ ਵਿਰੁੱਧ ਹਥਿਆਰਬੰਦ ਜੰਗ ਛੇੜੀ ਹੋਈ ਹੈ। ਦੇਸ਼ ਅੰਦਰ ਹਕੂਮਤ ਵੱਲੋਂ ਵੱਡੀ ਪੱਧਰ 'ਤੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਵੱਲੋ ਕੀਤੇ ਜਾ ਰਹੇ ਵਿਆਪਕ ਟਾਕਰੇ ਬਾਰੇ ਵੀ ਜਾਣਕਾਰੀ ਦਿੱਤੀ। ਅਗਲੇ ਗੇੜ ਵਿੱਚ ਲੋਕਾਂ ਵੱਲੋ ਪੁੱਛੇ ਸਵਾਲਾਂ ਦੇ ਜੁਆਬ ਦਿੰਦਿਆਂ ਉਨਾਂ ਦੱਸਿਆ ਕਿ ਕਸ਼ਮੀਰੀ ਪੰਡਿਤਾਂ ਨੂੰ ਵਸਾਏ ਬਗੈਰ ਕਸ਼ਮੀਰ ਮਸਲਾ ਹੱਲ ਨਹੀਂ ਹੋ ਸਕਦਾ। ਇਸ ਵਸੇਬੇ ਵਿੱਚ ਮੁੱਖ ਅੜਿੱਕਾ ਖੁਦ ਹਾਕਮ ਹਨ ਜੋ ਇਸ ਉਜਾੜੇ ਆਸਰੇ ਸਿਆਸੀ ਰੋਟੀਆਂ ਸੇਕਦੇ ਹਨ। ਖਾਸ ਕਰਕੇ ਆਰ ਐੱਸ ਐੱਸ ਜੋ ਜਿਹਲਮ ਦੇ ਕਿਨਾਰੇ ਤੋ ਮੁਸਲਮਾਨ ਅਬਾਦੀ ਨੂੰ ਉਜਾੜਨ ਦੀ ਸ਼ਰਤ ਲਾਉਦੀ ਹੈ। ---------------------------------
ਮਜ਼ਦੂਰ ਆਗੂ ਮੇਘਾ ਸਿੰਘ ਤਖਾਣਵੱਧ ਦਾ ਦੇਹਾਂਤ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾਈ ਕਮੇਟੀ ਦੇ ਆਗੂ ਮੇਘਾ ਸਿੰਘ ਤਖਾਣਵੱਧ ਦਾ 8 ਅਗਸਤ ਨੂੰ ਦੇਹਾਂਤ ਹੋ ਗਿਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ। ਯੂਨੀਅਨ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਵਿਛੜੇ ਸਾਥੀ ਮੇਘਾ ਸਿੰਘ ਤਖਾਣਵੱਧ ਮਜ਼ਦੂਰ ਜਮਾਤ ਦੀ ਮੁਕਤੀ ਲਈ ਅੰਤਿਮ ਸਾਹਾਂ ਤੱਕ ਸੰਘਰਸ਼ਸ਼ੀਲ ਰਹੇ। ਉਨ•ਾਂ ਦੀ ਅਗਵਾਈ ਵਿੱਚ ਪੇਂਡੂ ਮਜ਼ਦੂਰਾਂ ਨੇ ਘਰੇਲੂ ਬਿਜਲੀ ਬਿੱਲਾਂ ਦਾ ਬਾਈਕਾਟ ਕਰ ਕੇ ਬਿੱਲ ਮਾਫ਼ੀ ਲਈ ਸ਼ਾਨਦਾਰ ਘੋਲ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ। ਉਹ ਮਜ਼ਦੂਰ ਹੱਕਾਂ ਖਾਤਰ ਕਈ ਵਾਰ ਜੇਲ• ਵੀ ਗਏ। ੦-੦
No comments:
Post a Comment