Tuesday, 30 August 2016

ਮਾਓਵਾਦੀ ਆਗੂ ਦਾ ਬਿਆਨ—90 ਜਣਿਆਂ ਨੂੰ ਝੂਠੇ ਮੁਕਾਬਲਿਆਂ ਰਾਹੀਂ ਮਾਰਿਆ

ਮਾਓਵਾਦੀ ਆਗੂ ਦਾ ਬਿਆਨ—
ਬਸਤਰ ਵਿੱਚ ਪਿਛਲੇ 6 ਮਹੀਨਿਆਂ ਵਿੱਚ 

90 ਜਣਿਆਂ ਨੂੰ ਝੂਠੇ ਮੁਕਾਬਲਿਆਂ ਰਾਹੀਂ ਮਾਰਿਆ
ਰਾਇਪੁਰ- ਸੀਨੀਅਰ ਆਗੂ ਗਨੇਸ਼ ਊਈਕੇ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਸੁਰੱਖਿਆ ਬਲਾਂ ਵੱਲੋਂ ਪਿਛਲੇ 6 ਮਹੀਨਿਆਂ ਵਿੱਚ ਝੂਠੇ ਅਤੇ ਫਰਜ਼ੀ ਮੁਕਾਬਲਿਆਂ ਰਾਹੀਂ 90 ਜਣਿਆਂ ਨੂੰ ਮਾਰ ਮੁਕਾਇਆ ਗਿਆ ਹੈ। ਸੀ.ਪੀ.ਆਈ.(ਮਾਓਵਾਦੀ) ਦੀ ਡੰਡਾਕਾਰਣੀ ਵਿਸ਼ੇਸ਼ ਜ਼ੋਨਲ ਕਮੇਟੀ ਮੈਂਬਰ ਅਤੇ ਇਸਦੀ ਬਸਤਰ ਉੱਪ-ਜ਼ੋਨਲ ਬਿਊਰੋ ਦੇ ਮੁਖੀ ਮਿ; ਊਈਕੇ ਨੇ ਦੋਸ਼ ਲਾਇਆ ਹੈ ਕਿ ਛੱਤੀਸ਼ਗੜ• ਸਰਕਾਰ ਵੱਲੋਂ ਬਸਤਰ ਵਿੱਚ ਚਲਾਈ ਮਾਓਵਾਦੀ-ਵਿਰੋਧੀ ਮੁਹਿੰਮ ''ਮਿਸ਼ਨ 2016'' ਦੌਰਾਨ 50 ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਹੈ। ''ਸੈਂਕੜੇ ਆਦਿਵਾਸੀਆਂ ਨੂੰ ਫਰਾਰ ਮਾਓਵਾਦੀ ਐਲਾਨ ਕਰ ਦਿੱਤਾ ਗਿਆ ਹੈ ਅਤੇ ਫੜ ਕੇ ਜੇਲ•ਾਂ ਵਿੱਚ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ......ਬਸਤਰ ਦੇ ਸਾਧਾਰਨ ਲੋਕਾਂ 'ਤੇ ਵੱਡੀ ਪੱਧਰ 'ਤੇ ਧਾਵਾ ਬੋਲਿਆ ਹੋਇਆ ਹੈ। ਛੱਤੀਸ਼ਗੜ• ਦੀ ਬੀ.ਜੇ.ਪੀ. ਹਕੂਮਤ ਤਹਿਤ ਇਹ ਪੁਲਸ ਰਾਜ ਹੈ ਅਤੇ ਸਾਧਾਰਨ ਜਨਤਾ ਦੇ ਮਨੁੱਖੀ ਅਧਿਕਾਰਾਂ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ।''
ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸੁਰੱਖਿਆ ਸਲਾਹਕਾਰ ਵਿਜੇ ਕੁਮਾਰ ਦੇ ਦੌਰੇ ਤੋਂ ਬਾਅਦ ''ਸੁਰੱਖਿਆ ਬਲਾਂ ਵੱਲੋਂ ਮੰਡੇਲ, ਗੰਡੌੜ, ਰਾਮਪੁਰ, ਕਰਕਾ, ਏਰਮਗੌਂਡਾ, ਪੈਂਡਮ, ਏਦਸਮੇਟਾ, ਪਸਨੂਰ, ਤੋੜਕਾ ਅਤੇ ਪਲਨਾਰ ਨਾਂ ਦੇ ਪਿੰਡਾਂ 'ਤੇ ਹਮਲਾ ਕੀਤਾ ਗਿਆ ਅਤੇ ਸਾਧਾਰਨ ਜਨਤਾ 'ਤੇ ਵਿਦੇਸ਼ੀ ਧਾੜਵੀ ਫੌਜਾਂ ਵਾਂਗੂ ਕਹਿਰ ਢਾਹਿਆ ਗਿਆ। ਛੱਤੀਸ਼ਗੜ• ਦੇ ਲੋਕ ਮਹਿੰਗਾਈ, ਔੜ ਅਤੇ ਬੇਰੁਜ਼ਗਾਰੀ ਦੀ ਮਾਰ ਹੇਠ ਹਨ, ਪਰ ਹਕੂਮਤ ਮਹਿਜ਼ ਮਾਓਵਾਦੀ-ਵਿਰੋਧੀ ਮੁਹਿੰਮ ਵਿੱਚ ਮਸ਼ਰੂਫ ਹੈ।'' ਉਸ ਵੱਲੋਂ ਕਿਹਾ ਗਿਆ ਕਿ ''ਸੁਰੱਖਿਆ ਬਲਾਂ ਦੇ ਭੈਅ ਕਾਰਨ'' ਲੋਕ ਖੇਤਾਂ ਵਿੱਚ ਜਾਣ ਜੋਗੇ ਨਹੀਂ ਹਨ। 
ਉਸ ਵੱਲੋਂ ਸੁਰੱਖਿਆ ਬਲਾਂ ਵੱਲੋਂ ਰਚੇ ਮੁਕਾਬਲਿਆਂ ਦਾ ''ਬਦਲਾ'' ਲੈਣ ਦੀ ਗੱਲ ਕਰਦਿਆਂ ਕਿਹਾ ਗਿਆ, ''ਅਸੀਂ ਇਸ ਸਾਲ ਦੇ ਛੇ ਮਹੀਨਿਆਂ ਅੰਦਰ 32 ਸੁਰੱਖਿਆ ਬਲਾਂ ਦੇ ਬੰਦਿਆਂ ਦਾ ਸਫਾਇਆ ਕੀਤਾ ਹੈ ਅਤੇ 64 ਨੂੰ ਬੁਰੀ ਤਰ•ਾਂ ਜਖਮੀ ਕੀਤਾ ਹੈ। ਅਸੀਂ ਸਰਕਾਰ ਦੇ 'ਮਿਸ਼ਨ-2016' ਨੂੰ ਯਕੀਨੀ ਨਾਕਾਮ ਬਣਾਵਾਂਗੇ। ਬਸਤਰ ਦੇ ਸਾਧਾਰਨ ਲੋਕ ਸੀ.ਪੀ.ਆਈ.(ਮਾਓਵਾਦੀ) ਦੀ ਸਹਾਇਤਾ ਨਾਲ ਲੜਾਈ ਜਾਰੀ ਰੱਖ ਰਹੇ ਹਨ। .....ਅਸੀਂ ਜ਼ਾਲਮ ਪੁਲਸ ਨੂੰ ਮਾਲੇਵਾੜਾ (ਜਿੱਥੇ ਇੱਕ ਧਮਾਕੇ ਰਾਹੀਂ 7 ਸੀ.ਆਰ.ਪੀ.ਐਫ. ਵਾਲਿਆਂ ਨੂੰ ਮਾਰ ਮੁਕਾਇਆ ਸੀ) ਵਾਂਗ ਸਬਕ ਸਿਖਾਵਾਂਗੇ। ਬਰਾਹਮਣਵਾਦੀ ਅਤੇ ਫਾਸ਼ੀਵਾਦੀ ਬੀ.ਜੇ.ਪੀ. ਸਰਕਾਰ ਲੋਕਾਂ 'ਤੇ ਜ਼ੁਲਮ ਢਾਹ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰਨ ਲਈ ਸੜਕਾਂ ਅਤੇ ਮੋਬਾਇਲ ਟਾਵਰਾਂ ਦਾ ਜਾਲ ਵਿਛਾ ਰਹੀ ਹੈ, ਜਿਸ ਕਰਕੇ ਬਸਤਰ ਦੀ ਸਥਾਨਕ ਵਸੋਂ ਦਾ ਉਜਾੜਾ ਹੋ ਰਿਹਾ ਹੈ।'' (21 ਜੁਲਾਈ 2016, 'ਦਾ ਹਿੰਦੂ')

No comments:

Post a Comment