Tuesday, 30 August 2016

ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਜਾਰੀ ਕੀਤੀ ਰਿਪੋਰਟ

ਹੈਦਰਾਬਾਦ ਯੂਨੀਵਰਸਿਟੀ ਵਿੱਚ ਪੰਜਾਬੀ ਵਿਦਿਆਰਥੀ ਅਮੋਲ ਦੀ ਕੁੱਟਮਾਰ ਬਾਰੇ 
ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਜਾਰੀ ਕੀਤੀ ਰਿਪੋਰਟ
20 ਜੁਲਾਈ 2016 ਨੂੰ ਲੋਕ ਸਭਾ ਵਿੱਚ ਸਵਾਲ ਉੱਠਣ 'ਤੇ ਕਿ ਇੱਕ ਪੰਜਾਬੀ ਵਿਦਿਆਰਥੀ ਨੂੰ ਕਸ਼ਮੀਰ ਸਮੱਸਿਆ ਸਬੰਧੀ ਸੈਮੀਨਾਰ ਕਰਵਾਉਣ ਕਾਰਨ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਵਿੱਚ ਬੁਰੀ ਤਰ•ਾਂ ਕੁੱਟਿਆ ਗਿਆ, ਇਹ ਸਵਾਲ ਕੌਮੀ ਪ੍ਰੈਸ ਵਿੱਚ ਚਰਚਾ ਦਾ ਵਿਸ਼ਾ ਬਣਿਆ। ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੱਕ ਚਾਰ ਮੈਂਬਰੀ ਤੱਥ ਖੋਜ ਕਮੇਟੀ ਬਣਾਈ, ਜਿਸ ਵਿੱਚ ਸ੍ਰੀ ਤਰਸੇਮ ਲਾਲ ਸੂਬਾ ਵਿੱਤ ਸਕੱਤਰ, ਸ੍ਰੀ ਵਿਧੂ ਸ਼ੇਖਰ ਭਾਰਦਵਾਜ, ਸ੍ਰੀ ਨਾਮਦੇਵ ਸਿੰਘ ਭੁਟਾਲ ਸੂਬਾ ਕਮੇਟੀ ਮੈਂਬਰ ਅਤੇ ਪ੍ਰੋ. ਬਾਵਾ ਸਿੰਘ ਸਾਬਕਾ ਵਾਇਸ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਸ਼ਾਮਲ ਸਨ। ਟੀਮ ਮੈਂਬਰ 24 ਜੁਲਾਈ ਤੋਂ 26 ਜੁਲਾਈ ਤੱਕ ਗਾਚੀ ਬੌਲੀ (ਹੈਦਰਾਬਾਦ) ਥਾਣੇ ਦੇ ਇੰਸਪੈਕਟਰ ਸ੍ਰੀ ਭੂਪਤੀ, ਪੀੜਤ ਵਿਦਾਰਥੀ ਅਮੋਲ ਸਿੰਘ, ਐਸ.ਐਫ.ਆਈ. ਦੇ ਸ੍ਰੀ ਮੁਕੇਸ਼, ਅੰਬੇਦਕਰ ਵਿਦਿਆਰਥੀ ਜਥੇਬੰਦੀ ਦੇ ਤੌਫੀਕ, ਤਿਲੰਗਾਨਾ ਵਿਦਾਰਥੀ ਜਥੇਬੰਦੀ ਦੇ ਭਾਸਕਰ, ''ਕਨਸਰਨਡ ਸਟੂਡੈਂਟਸ ਜਥੇਬੰਦੀ'' ਦੇ ਫਿਰਦੌਸ਼ ਸੋਨੀ ਅਤੇ ਏ.ਬੀ.ਵੀ.ਪੀ. ਦੇ ਆਗੂ ਕਾਲੂ ਮਾਰ ਪਨਸਾਰੀਆ ਅਤੇ ਅਧਿਆਪਕ ਆਗੂਆਂ ਨੂੰ ਮਿਲੀ। ਇਸ ਤੋਂ ਬਿਨਾ ਟੀਮ ਨੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ। ਸਮੁੱਚੀ ਜਾਂਚ ਪੜਤਾਲ ਤੋਂ ਪਤਾ ਲੱਗਾ ਕਿ ਯੂਨੀਵਰਸਿਟੀ ਅੰਦਰ ਦਲਿਤ ਅਤੇ ਘੱਟ ੱਿਗਣਤੀ ਵਿਦਿਆਰਥੀਆਂ ਪ੍ਰਤੀ ਵਿਤਕਰੇ ਵਾਲਾ ਮਾਹੌਲ ਹੈ, ਜਿਸ ਕਾਰਨ ਦਲਿਤ/ਘੱਟ ਗਿਣਤੀ ਵਿਦਿਆਰਥੀਆਂ ਦੇ ਨਾਲ ਲਗਾਤਾਰ ਧੱਕੇ ਹੋ ਰਹੇ ਹਨ। ਭਗਵਾਂਕਰਨ ਦੀ ਪਸਾਰਵਾਦੀ ਨੀਤੀ ਨੂੰ ਯੂਨੀਵਰਸਿਟੀ ਅਧਿਕਾਰੀਆਂ ਦੀ ਸਰਪ੍ਰਸਤੀ ਅਧੀਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਜਥੇਬੰਦੀ ਰਾਹੀਂ ਪਲਣ ਅਤੇ ਪਸਰਨ ਦੇ ਮੌਕੇ ਦਿੱਤੇ ਜਾ ਰਹੇ ਹਨ। ਜਿਸ ਕਾਰਨ ਰੋਹਿਤ ਵੈਮੂਲਾ ਵਰਗੇ ਸੰਵੇਦਨਸ਼ੀਲ ਵਿਦਿਆਰਥੀਆਂ ਨੂੰ ਆਤਮ ਹੱਤਿਆ ਕਰਨੀ ਪਈ। 16 ਜੁਲਾਈ 2016 ਨੂੰ ਯੂਨੀਵਰਸਿਟੀ ਵਿਖੇ ਕਸ਼ਮੀਰੀ ਲੋਕਾਂ 'ਤੇ ਹੋ ਰਹੇ ਹਕੂਮਤੀ ਜਬਰ ਖਿਲਾਫ ਇੱਕ ਸੈਮੀਨਾਰ ਆਯੋਜਤ ਕੀਤਾ ਗਿਆ, ਜਿਸ ਵਿੱਚ ਯੂਨੀਵਰਸਿਟੀ ਦੇ ਕੁੱਝ ਅਧਿਆਪਕ ਵੀ ਸ਼ਾਮਲ ਸਨ। ਇਸੇ ਗੱਲ ਤੋਂ ਖਿਝਕੇ ਏ.ਬੀ.ਵੀ.ਪੀ. ਵਿਦਿਆਰਥੀਆਂ ਨੇ ਮੋਟਰ ਸਾਇਕਲਾਂ 'ਤੇ ਚੜ• ਕੇ ਹੁੱਲੜਬਾਜ਼ੀ ਕੀਤੀ, ਕਸ਼ਮੀਰ ਵਿਰੋਧੀ ਨਾਅਰੇ ਲਗਾਏ ਅਤੇ ਸੈਮੀਨਾਰ ਦੇ ਪ੍ਰਬੰਧਕਾਂ ਵਿੱਚੋਂ ਇੱਕ ਪੰਜਾਬੀ ਵਿਦਾਰਥੀਅਮੋਲ ਸਿੰਘ ਨੂੰ ਬੁਰੀ ਤਰ•ਾਂ ਕੁੱਟਿਆ। ਯੂਨੀਵਰਸਿਟੀ ਡਿਸਪੈਂਸਰੀ ਤੋਂ ਪ੍ਰਾਈਵਾਟ ਹਸਪਤਾਲ ਵਿੱਚ ਸ਼ਿਫਟ ਕਰਨ ਵੇਲੇ ਵੀ ਏ.ਬੀ.ਵੀ.ਪੀ. ਦੇ ਵਰਕਰਾਂ ਅਤੇ ਬਾਹਰੀ ਅਨਸਰਾਂ ਨੇ ਉਸਦਾ ਪਿੱਛਾ ਕੀਤਾ ਅਤੇ ਉੱਥੇ ਜਾ ਕੇ ਵੀ ਉਸਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪੁਲਸ ਨੇ ਉਲਟ ਅਮੋਲ ਸਿੰਘ 'ਤੇ ਹੀ ਦੋ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ਼ ਕਰ ਦਿੱਤਾ। ਜਮਹੂਰੀ ਅਧਿਕਾਰ ਸਭਾ ਪੰਜਾਬ ਮੰਗ ਕਰਦੀ ਹੈ ਕਿ ਯੂਨੀਵਰਸਿਟੀ ਅੰਦਰ ਘੱਟ ਗਿਣਤੀ ਅਤੇ ਦਲਿਤ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਹਨਾਂ ਦੇ ਆਜ਼ਾਦ ਵਿਚਾਰ ਪ੍ਰਗਟਾਵੇ ਦੇ ਹੱਕ ਬਹਾਲ ਕੀਤੇ ਜਾਣ। ਕਈ ਵਾਰ ਏ.ਬੀ.ਵੀ.ਪੀ. ਦੇ ਵਿਦਿਆਰਥੀ ਵਿਰੋਧੀ ਵਿਚਾਰਧਾਰਾ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਧਮਕੀਆਂ ਦਿੰਦੇ ਹਨ। ਤੇਲਗੂ ਦੇ ਇੱਕ ਸਥਾਨਕ ਅਖਬਾਰ ਵਿੱਚ ਬਜਰੰਗ ਦਲ ਵੱਲੋਂ ਪੰਜਾਬੀ ਵਿਦਿਆਰਥੀ ਅਮੋਲ ਸਿੰਘ ਨੂੰ ਯੂਨੀਵਰਸਿਟੀ ਵਿੱਚੋਂ ਖੁਦ ਗ੍ਰਿਫਤਾਰ ਕਰਕੇ ਪੁਲਸ ਨੂੰ ਫੜਾਉਣ ਦੀ ਧਮਕੀ ਵੀ ਇਹੋ ਸਾਬਤ ਕਰਦੀ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮੰਗ ਕੀਤੀ ਹੈ ਕਿ ਯੂਨੀਵਰਸਿਟੀਆਂ/ਉੱਚ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ/ਅਧਿਆਪਕਾਂ ਦੀਆਂ ਜਮਹੂਰੀ ਗਤੀਵਿਧੀਆਂ 'ਤੇ ਰੋਕਾਂ ਲਾਉਣੀਆਂ ਬੰਦ ਕੀਤੀਆਂ ਜਾਣ। ਅਮੋਲ ਸਿੰਘ 'ਤੇ ਦਰਜ਼ ਕੀਤੇ ਝੂਠੇ ਕੇਸ ਵਾਪਸ ਲਏ ਜਾਣ। ਸਰਕਾਰੀ ਸਰਪ੍ਰਸਤੀ ਵਾਲੀਆਂ ਵਿਦਿਆਰਥੀ ਜਥੇਬੰਦੀਆਂ ਅਤੇ ਗੈਰ-ਸਮਾਜੀ ਅਨਸਰਾਂ ਦੀਆਂ ਲੋਕ-ਵਿਰੋਧੀ ਗਤੀਵਿਧੀਆਂ ਨੂੰ ਨੱਥ ਪਾਈ ਜਾਵੇ। ਪਿਛਲੇ ਸਾਲਾਂ ਵਿੱਚ ਦੇਸ਼ ਵਿੱਚ ਹੋਈਆਂ ਘਟਨਾਵਾਂ ਨਰਿੰਦਰ ਦਬੋਲਕਰ, ਪਨਸਾਰੇ, ਕਲਬੁਰਗੀ ਅਗਾਂਹਵਧੂ ਲੋਕਾਂ ਦੀ ਹੱਤਿਆ, ਅਰੁੰਧਤੀ ਰਾਏ ਅਤੇ ਛਤੀਸ਼ਗੜ• ਵਿੱਚ ਪੱਤਰਕਾਰਾਂ 'ਤੇ ਦੇਸ਼ ਧਰੋਹ ਦੇ ਕੇਸ, ਕਨਈਆ ਕੁਮਾਰ 'ਤੇ ਅਦਾਲਤ ਵਿੱਚ ਹਮਲਾ, ਦਲਿਤਾਂ ਅਤੇ ਘੱਟ ਗਿਣਤੀਆਂ ਅਤੇ ਕਮਿਊਨਿਸਟਾਂ 'ਤੇ ਹਮਲਿਆਂ ਦੀਆਂ ਘਟਨਾਵਾਂ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ। 
ਜਾਰੀ ਕਰਤਾ- 
ਤਰਸੇਮ ਲਾਲ, ਸੂਬਾ ਵਿੱਤ ਸਕੱਤਰ,
ਜਮਹੁਰੀ ਅਧਿਕਾਰ ਸਭਾ, ਪੰਜਾਬ

No comments:

Post a Comment