ਜੰਮੂ ਕਸ਼ਮੀਰ ਮਸਲੇ 'ਤੇ ਇਨਕਲਾਬੀ ਧਿਰਾਂ ਵੱਲੋਂ ਕਨਵੈਨਸ਼ਨ
-ਪਾਲ ਸਿੰਘ ਨੌਲੀ'ਜੰਮੂ-ਕਸ਼ਮੀਰ ਦੇ ਲੋਕਾਂ ਉੱਪਰ ਢਾਹਿਆ ਜਾ ਰਿਹਾ ਜਬਰ ਬੰਦ ਕਰੋ, ਸਪੈਸ਼ਲ ਆਰਮਡ ਫੋਰਸਿਜ਼ ਪਾਵਰ ਐਕਟ ਵਾਪਸ ਲਓ ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਅਧਿਕਾਰ ਦਿਓ' ਇਹ ਜ਼ੋਰਦਾਰ ਮੰਗ ਇਨਕਲਾਬੀ ਧਿਰਾਂ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ 3 ਅਗਸਤ ਨੂੰ ਸੂਬਾ ਪੱਧਰੀ ਸਾਂਝੀ ਕਨਵੈਨਸ਼ਨ 'ਚ ਉਠਾਈ ਗਈ। ਚਾਰ ਇਨਕਲਾਬੀ ਜਥੇਬੰਦੀਆਂ ਲੋਕ ਸੰਗਰਾਮ ਮੰਚ, ਲੋਕ ਸੰਗਰਾਮ ਮੰਚ (ਆਰ.ਡੀ.ਐਫ.), ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਆਗੂਆਂ 'ਤੇ ਅਧਾਰਿਤ ਪ੍ਰਧਾਨਗੀ ਮੰਡਲ 'ਚ ਸੁਖਵਿੰਦਰ ਕੌਰ, ਕੰਵਲਜੀਤ ਖੰਨਾ, ਅਜਮੇਰ ਸਿੰਘ ਅਤੇ ਸ਼ਿੰਦਰ ਸਿੰਘ ਨੱਥੂਵਾਲਾ ਸ਼ਾਮਲ ਸਨ।
ਬੁਲਾਰਿਆਂ ਨੇ ਕਿਹਾ ਕਿ ਪਿਛਲੇ 69 ਸਾਲਾਂ ਵਿੱਚ ਦਿੱਲੀ ਅਤੇ ਕਸ਼ਮੀਰ ਵਿਚਲੀਆਂ ਰਾਜ ਕਰਦੀਆਂ ਜਮਾਤਾਂ-ਪਾਰਟੀਆਂ ਨੇ ਲੋਕਾਂ ਨਾਲ ਕੀਤੇ ਵਾਅਦੇ ਤੋੜੇ, ਲੋਕਾਂ ਨੂੰ ਧੋਖਾ ਦਿੱਤਾ, ਭਾਰਤ ਨਾਲ ਸ਼ਮੂਲੀਅਤ ਸਮੇਂ ਜੰਮੂ-ਕਸ਼ਮੀਰ 'ਚ ਰਾਇਸ਼ੁਮਾਰੀ ਕਰਵਾ ਕੇ ਸਵੈ-ਨਿਰਣੇ ਦੇ ਅਧਿਕਾਰ ਨੂੰ ਠੁਕਰਾਇਆ ਗਿਆ, ਜੰਮੂ-ਕਸ਼ਮੀਰ ਦੀਆਂ ਹਕੀਕਤਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ।
ਬੁਲਾਰਿਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਰੋਸੇ 'ਚ ਲਏ ਬਗੈਰ ਕਸ਼ਮੀਰ ਦੀ ਧਰਤੀ ਉੱਪਰ ਤਾਂ ਕਬਜ਼ਾ ਕੀਤਾ ਜਾ ਸਕਦਾ ਹੈ ਪਰ ਕਸ਼ਮੀਰੀ ਲੋਕਾਂ ਉੱਪਰ ਨਹੀਂ। ਅਫਸਪਾ ਵਰਗੇ ਸਖਤ ਕਾਨੂੰਨ ਲਾਗੂ ਕਰਕੇ ਫੌਜ ਨੂੰ ਵਧੇਰੇ ਤਾਕਤਵਰ ਬਣਾਕੇ ਹਮੇਸ਼ਾ ਲਈ ਕਸ਼ਮੀਰ ਉੱਪਰ ਕਬਜ਼ਾ ਨਹੀਂ ਕੀਤਾ ਜਾ ਸਕਦਾ। ਉਨ•ਾਂ ਕਿਹਾ ਕਿ ਜਿਸ ਤਰ•ਾਂ ਭਾਰਤ, ਕਸ਼ਮੀਰ ਉੱਪਰ ਕਬਜ਼ਾ ਜਮਾਈ ਰੱਖਣਾ ਚਾਹੁੰਦਾ ਹੈ, ਇਸੇ ਤਰ•ਾਂ ਪਾਕਿਸਤਾਨ ਵੀ ਦੂਜੇ ਹਿੱਸੇ ਉੱਪਰ ਕਬਜ਼ਾ ਕਰਕੇ ਕਸ਼ਮੀਰੀਆਂ ਨੂੰ ਸਵੈ-ਨਿਰਣੇ ਦਾ ਅਧਿਕਾਰ ਨਹੀਂ ਦੇਣਾ ਚਾਹੁੰਦਾ। ਆਰ.ਐਸ.ਐਸ. ਅਤੇ ਇਸਦਾ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਆਪਣਾ ਹਿੰਦੂਤਵ ਏਜੰਡਾ ਹੋਰ ਤੇਜ਼ੀ ਨਾਲ ਲਾਗੂ ਕਰਨ ਲਈ ਧਾਰਾ 370 ਨੂੰ ਖ਼ਤਮ ਕਰਨ ਲਈ ਲਗਾਤਾਰ ਜ਼ੋਰ ਲਾ ਰਹੀ ਹੈ, ਤਾਂ ਜੋ ਵੋਟਾਂ ਦਾ ਧਰੁਵੀਕਰਨ ਹੋ ਸਕੇ।
ਕਨਵੈਨਸ਼ਨ ਨੂੰ ਸਰਵਸਾਥੀ ਦਰਸ਼ਨ ਖਟਕੜ, ਮੁਖਤਿਆਰ ਪੂਹਲਾ, ਬਲਵੰਤ ਮੱਖੂ ਅਤੇ ਰਾਜੇਸ਼ ਮਲਹੋਤਰਾ ਨੇ ਸੰਬੋਧਨ ਕੀਤਾ। ਕਨਵੈਨਸ਼ਨ 'ਚ ਮੰਗ ਕੀਤੀ ਗਈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਉੱਪਰ ਢਾਹਿਆ ਜਾ ਰਿਹਾ ਜਬਰ ਬੰਦ ਕੀਤਾ ਜਾਵੇ, ਆਰਮਡ ਫੋਰਸਜ਼ ਸਪੈਸ਼ਲ ਪਾਵਰ ਐਕਟ ਵਾਪਸ ਲਿਆ ਜਾਵੇ, ਲੋਕਾਂ ਨੂੰ ਸਵੈ-ਨਿਰਣੈ ਦਾ ਅਧਿਕਾਰ ਦਿੱਤਾ ਜਾਵੇ।
No comments:
Post a Comment