Tuesday, 30 August 2016

ਸ਼ਹੀਦਾਂ ਨੂੰ ਸਮਰਪਿਤ ਕਨਵੈਨਸ਼ਨਾਂ ਅਤੇ ਸਭਿਆਚਾਰਕ ਪ੍ਰੋਗਰਾਮ


ਸ਼ਹੀਦਾਂ  ਨੂੰ ਸਮਰਪਿਤ ਕਨਵੈਨਸ਼ਨਾਂ ਅਤੇ ਸਭਿਆਚਾਰਕ ਪ੍ਰੋਗਰਾਮ 
ਲੋਕ ਸੰਗਰਾਮ ਮੰਚ ਪੰਜਾਬ( ਆਰ. ਡੀ. ਅੱੈਫ.) ਵੱਲੋ ਹਰ ਸਾਲ ਮਾਰਚ 'ਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਯਾਦ ਵਿੱਚ, ਸਤੰਬਰ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਅਤੇ ਗੁਰਸ਼ਰਨ ਸਿੰਘ ਦੀ ਯਾਦ ਵਿੱਚ, ਜੁਲਾਈ ਵਿੱਚ ਸ਼ਹੀਦ ਊਧਮ ਸਿੰਘ, ਕਾ. ਚਾਰੂ ਮਾਜੂਮਦਾਰ ਤੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਅਤੇ ਨਵੰਬਰ ਵਿੱਚ ਕਰਤਾਰ ਸਿੰਘ ਸਿੰਘ ਸਰਾਭਾ ਅਤੇ ਗਦਰ ਲਹਿਰ ਨੂੰ ਸਮਰਪਿਤ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਨ•ਾਂ ਮੁਹਿੰਮਾਂ ਦਾ ਮਕਸਦ ਸ਼ਹੀਦਾਂ, ਸ਼ਖਸ਼ੀਅਤਾਂ ਅਤੇ ਲਹਿਰਾਂ ਦੇ ਇਨਕਲਾਬੀ ਰੋਲ ਨੂੰ ਉਭਾਰਨਾ ਅਤੇ ਲੋਕਾਂ ਨੂੰ ਇਸ ਇਤਿਹਾਸ ਨਾਲ ਜੋੜਨਾ ਅਤੇ ਉਨ•ਾਂ ਨੂੰ ਤਤਕਾਲੀ ਉੱਭਰੇ ਸਿਆਸੀ ਮੁੱਦਿਆਂ 'ਤੇ ਇਨਕਲਾਬੀ ਸੂਝ ਨਾਲ ਲੈਸ ਕਰਨਾ ਵੀ ਹੁੰਦਾ ਹੈ। ਇਸ ਵਾਰ ਵੀ ਜੁਲਾਈ ਮੁਹਿੰਮ ਵਿੱਚ 1. ਸ਼ਹੀਦਾਂ ਦੀ ਵਿਰਾਸਤ  2. ਨਕਸਲਬਾੜੀ ਦੀ ਘਟਨਾ,  ਇਸਦਾ ਭਾਰਤੀ ਸਮਾਜ ਅਤੇ ਰਾਜਨੀਤੀ ਤੇ ਅਸਰ 3. ਵੋਟ ਬਾਈਕਾਟ ਕਿਉਂ? ਅਤੇ 4. ਮੌਜੂਦਾ ਜਬਰ ਦੀ ਹਾਲਤ ਖਾਸ ਕਰਕੇ ਕਸ਼ਮੀਰੀ ਲੋਕਾਂ 'ਤੇ ਹੋ ਰਹੇ ਜਬਰ ਵਿਰੁੱਧ ਉਠੋ ਜਿਹੇ ਅਹਿਮ ਮੁੱਦਿਆਂ ਨੂੰ ਲੈ ਕੇ ਜੁਲਾਈ ਮੁਹਿੰਮ ਚਲਾਈ ਗਈ। ਇਸ ਮਕਸਦ ਲਈ ਦੋ ਕਨਵੈਂਨਸ਼ਨਾਂ 24 ਜੁਲਾਈ ਢੁੱਡੀਕੇ ਜਿਲ•ਾ ਮੋਗਾ ਅਤੇ 30 ਜੁਲਾਈ ਦਬੜੀਖਾਨਾ ਜਿਲਾ ਫਰੀਦਕੋਟ ਵਿਖੇ ਕੀਤੀਆਂ ਗਈਆਂ। 
ਢੁੱਡੀਕੇ:-ਢੁੱਡੀਕੇ ਵਿੱਚ ਮੰਚ ਦੀ ਤਰਫੋਂ ਹਰ ਸਾਲ ਸ਼ਹੀਦ ਅਵਤਾਰ ਸਿੰਘ ਢੁੱਡੀਕੇ ਦੀ ਯਾਦ ਵਿੱਚ ਪ੍ਰੋਗਰਾਮ ਕੀਤਾ ਜਾਂਦਾ ਹੈ। ਇਸ ਵਾਰ ਵੀ ਇੱਥੇ ਉਕਤ ਮੁੱਦਿਆਂ ਨੂੰ ਲੈ ਕੇ ਕਨਵੈਂਸ਼ਨ ਕੀਤੀ ਗਈ। ਮੰਚ ਦੇ ਜਨਰਲ ਸਕੱਤਰ ਬਲਵੰਤ ਮੱਖੂ ਨੇ ਸ਼ਹੀਦਾਂ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਆ। ਉਨ•ਾਂ ਮੌਜੂਦਾ ਹਾਲਤ 'ਤੇ ਗੱਲ ਕਰਦਿਆਂ ਜੰਮੂ ਕਸ਼ਮੀਰ ਦੇ ਮਸਲੇ ਨੂੰ ਉਭਾਰਦਿਆਂ ਮੁਲਕ ਭਰ ਅੰਦਰ ਹਕੂਮਤ ਵੱਲੋਂ ਸੰਘਰਸ਼ੀਲ ਲੋਕਾਂ 'ਤੇ ਢਾਹੇ ਜਾ ਰਹੇ ਜਬਰ 'ਤੇ ਵਿਸਤਾਰ ਵਿੱਚ ਚਾਨਣਾ ਪਾਇਆ। ਸ਼ਹੀਦਾਂ ਦੇ ਰਾਹ 'ਤੇ ਚਲਦਿਆਂ ਹਰ ਜਬਰ ਦਾ ਟਾਕਰਾ ਕਰਨ ਦਾ ਸੱਦਾ ਦਿੱਤਾ। ਉਨ•ਾਂ ਅੰਕੜਿਆਂ ਸਹਿਤ ਲੋਕਾਂ ਵੱਲੋਂ ਕੀਤੇ ਜਾਂਦੇ ਵੋਟ ਬਾਈਕਾਟ ਦੀ ਜਾਣਕਾਰੀ ਦਿੰਦਿਆਂ ਸੱਦਾ ਦਿੱਤਾ ਕਿ ਸੁਤੇ ਸਿੱਧ ਬਾਈਕਾਟ ਨੂੰ ਚੇਤਨ ਬਾਈਕਾਟ ਵਿੱਚ ਬਦਲਣ ਦੀ ਲੋੜ ਹੈ। 
  ਸੁਖਵਿੰਦਰ ਕੌਰ ਸੂਬਾ ਕਮੇਟੀ ਮੈਬਰ ਲੋਕ ਸੰਗਰਾਮ ਮੰਚ (ਆਰ.ਡੀ.ਐੱਫ.) ਨੇ ਨਕਸਲਬਾੜੀ ਦੀ ਘਟਨਾ ਦੀ ਸੰਖੇਪ ਜਾਣਕਾਰੀ ਦਿੰਦਿਆਂ ਇਸ ਦੀ ਇਤਿਹਾਸਕ ਅਹਿਮੀਅਤ ਨੂੰ ਜੋਰ ਨਾਲ ਉਭਾਰਦਿਆਂ ਦੱਸਿਆ ਕਿ ਇਸ ਸੰਘਰਸ਼ ਨੇ ਭਾਰਤੀ ਇਨਕਲਾਬ ਦੇ ਰਾਹ ਦੇ ਸੁਆਲ ਨੂੰ ਹੱਲ ਕਰ ਦਿੱਤਾ ਅਤੇ ਸੋਧਵਾਦੀਆਂ ਨਾਲੋਂ ਸਪਸ਼ਟ ਨਿਖੇੜੇ ਦੀ ਲਕੀਰ ਵੀ ਵਾਹ ਦਿੱਤੀ। ਇਸ ਸੰਘਰਸ਼ ਵਿੱਚੋਂ ਅਗਾਂਹ ਪੈਦਾ ਹੋਈਆਂ ਧਰਾਵਾਂ ਦੀ ਜਾਣਕਾਰੀ ਦਿੰਦਿਆਂ ਉਨ•ਾਂ ਕਿਹਾ ਕਿ ਸੀ.ਪੀ.ਆਈ. (ਐੱਮ.ਐੱਲ.) ਬਣਨਾ ਭਾਰਤ ਦੇ ਕਮਿਊਨਿਸਟ ਇਤਿਹਾਸ ਦੀ ਵੱਡੀ ਘਟਨਾ ਸੀ। ਨਕਸਲਬਾੜੀ ਦਾ ਝੰਡਾ ਚੁੱਕ ਕੇ ਇਸ ਧਾਰਾ ਨੇ ਅਤੇ ਇਸ ਦੇ ਹਮਖਿਆਲ ਗਰੁੱਪਾਂ ਨੇ ਭਾਰਤ ਵਿੱਚ ਲਮਕਵੇਂ ਲੋਕ ਯੁੱਧ ਦੀ ਯੁੱਧਨੀਤੀ ਨੂੰ ਤਨਦੇਹੀ ਨਾਲ ਲਾਗੂ ਕੀਤਾ ਹੈ। ਕੁਝ ਖੱਬੀਆਂ ਗਲਤੀਆਂ ਵੀ ਹੋਈਆਂ ਜੋ ਸਮੇਂ-2 ਠੀਕ ਕਰ ਲਈਆਂ ਗਈਆਂ। ਦੂਜੀ ਧਾਰਾ ਕਾਮਰੇਡ ਟੀ. ਨਾਗੀਰੈਡੀ ਵਾਲੀ ਸੀ ਜਿਨ•ਾਂ ਭਾਰਤ ਅੰਦਰ ਹਾਲਤਾਂ ਦੇ ਪਰਪੱਕ ਨਾ ਹੋਣ ਦੀ ਧਾਰਨਾ ਦੇ ਤਹਿਤ ਕੰਮ ਕੀਤਾ ਅਤੇ ਪਾਰਲੀਮੈਂਟਰੀ ਸਿਸਟਮ ਨੂੰ ਤਾਂ ਨਕਾਰਿਆ ਪਰ ਵੋਟ ਬਾਈਕਾਟ 'ਤੇ ਨਹੀਂ ਪਹੁੰਚੇ ਅਤੇ ਨਾ ਹੀ ਲਮਕਵੇਂ ਲੋਕ ਯੁੱਧ ਦੀ ਪੁਜੀਸ਼ਨ ਅਮਲ ਅੰਦਰ ਉਤਾਰ ਸਕੇ। ਤੀਜੀ ਧਾਰਾ ਪਾਰਲੀਮਾਨੀ ਰਾਹ ਨੂੰ ਦਾਅਪੇਚਕ ਤੌਰ'ਤੇ ਵਰਤਣ ਦੀ ਨੀਤੀ ਲੈ ਕੇ ਚੱਲੀ ਅਤੇ ਇਸ ਦਾ ਇੱਕ ਹਿੱਸਾ ਬੁਰੀ ਤਰ•ਾਂ ਪਾਰਲੀਮਾਨੀ ਦਲਦਲ ਵਿੱਚ ਹੀ ਫਸ ਗਿਆ ਹੈ। ਉਨ•ਾਂ ਇਸ ਇਤਿਹਾਸ ਨੂੰ ਪੜ•ਨ ਲਈ ਕਾਰਕੁੰਨਾਂ ਨੂੰ ਅਪੀਲ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ ਇਕਾਈ ਮੋਗਾ ਨੇ ਨਾਟਕ “ਚਿੱਟਾ ਹਨੇਰ” ਦੀ ਭਾਵਪੂਰਨ ਪੇਸ਼ਕਾਰੀ ਕੀਤੀ। ਸਾਥੀ ਤੇਜ ਨਾਹਲ ਖੋਟੇ ਨੇ ਇਨਕਲਾਬੀ ਗੀਤ ਸੁਣਾਏ। ਸਰੋਤਿਆਂ ਨੇ ਪੂਰੀ ਟਿੱਕ ਟਿੱਕੀ ਲਾ ਕੇ ਬੁਲਾਰਿਆਂ ਦੇ ਭਾਸ਼ਣ ਸੁਣੇ। ਇਸ ਤਰਾਂ ਕਨਵੈਂਨਸ਼ਨ ਆਪਣੇ ਮਕਸਦ ਵਿੱਚ ਸਫਲ ਰਹੀ। 
ਦੱਬੜ•ੀਖਾਨਾ :- ਸਾਥੀ ਮਲਕੀਤ ਸਿੰਘ ਦਬੜ•ੀਖਾਨਾ ਦੀ ਬਰਸੀ 'ਤੇ ਹਰ ਸਾਲ ਹੀ ਇਲਾਕੇ ਦੇ ਸਾਥੀ ਸੱਭਿਆਚਾਰਕ ਪ੍ਰੋਗਰਾਮ ਕਰਦੇ ਹਨ। ਇਸ ਵਾਰ ਜੁਲਾਈ ਮੁਹਿੰਮ ਤਹਿਤ ਕੀਤੀ ਜਾਣ ਵਾਲੀ ਕਨਵੈਂਨਸ਼ਨ ਸਾਥੀ ਮਲਕੀਤ ਦਬੜ•ੀਖਾਨਾ ਨੂੰ ਸਮਰਪਿਤ ਕੀਤੀ ਇਸ ਕਨਵੈਂਨਸ਼ਨ ਵਿੱਚ ਚੋਣਵੇਂ ਸਰਗਰਮ ਸਾਥੀ ਸ਼ਾਮਲ ਹੋਏ । ਸਾਥੀ ਸੋਹਣ ਬਰਗਾੜੀ ਨੇ ਇਨਕਲਾਬੀ ਗੀਤਾਂ ਨਾਲ ਕਨਵੈਂਸ਼ਨ ਦਾ ਮਹੌਲ ਬਣਾਇਆ। ਇਸ ਕਨਵੈਂਨਸ਼ਨ ਵਿੱਚ ਬਲਵੰਤ ਮੱਖੂ ਸੂਬਾ ਜਨਰਲ ਸਕੱਤਰ ਤੇ ਸੁਖਵਿੰਦਰ ਕੌਰ ਸੂਬਾ ਕਮੇਟੀ ਮੈਂਬਰ ਲੋਕ ਸੰਗਰਾਮ ਮੰਚ (ਆਰ.ਡੀ.ਐੱਫ.) ਨੇ ਹੀ ਸੰਬੋਧਨ ਕੀਤਾ। ਸਾਥੀਆਂ/ਸਰੋਤਿਆਂ ਨੇ ਬੇਹੱਦ ਧਿਆਨ ਨਾਲ ਬੁਲਾਰਿਆਂ ਨੂੰ ਸੁਣਿਆਂ। ਬੀ.ਕੇ.ਯੂ.(ਕ੍ਰਾਂਤੀਕਾਰੀ ) ਦੇ ਸੂਬਾ ਕਮੇਟੀ ਮੈਂਬਰ ਸੁਰਮੁੱਖ ਅਜਿੱਤਗਿੱਲ ਨੇ ਸਟੇਜ ਦਾ ਸੰਚਾਲਣ ਕੀਤਾ।     
ਪਿੰਡ ਟੱਲਵਾਲੀ :-ਜਿਲਾ ਬਠਿੰਡਾ ਦੇ ਬਹੁਤ ਹੀ ਛੋਟੇ ਪਿੰਡ ਕੋਠੇ ਟੱਲਵਾਲੀ (ਮਹਿਰਾਜ) ਦੇ ਨੌਜੁਆਨ ਕਿਸਾਨ ਸਾਥੀਆਂ ਦੀ ਆਪਣੇ ਪਿੰਡ ਇਨਕਲਾਬੀ ਸਭਿਆਚਾਰਕ ਪ੍ਰੋਗਰਾਮ ਕਰਾਉਂਣ ਦੀ ਇੱਛਾ ਨੂੰ ਮੁੱਖ ਰੱਖਦਿਆਂ 23 ਜੁਲਾਈ ਨੂੰ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਗਿਆ। ਇਸ ਪ੍ਰੋਗਰਾਮ ਵਿੱਚ ਲੋਕ ਗਾਇਕ ਜੁਗਰਾਜ ਧੌਲਾ, ਨਵਦੀਪ ਧੌਲਾ ਅਤੇ ਮਾਸਟਰ ਗੁਰਨਾਮ ਸਿੰਘ ਨੇ ਆਪਣੇ ਗੀਤਾਂ ਰਾਹੀਂ ਪੂਰਾ ਰੰਗ ਬੰਨਿਆ। ਕਰਾਂਤੀਕਾਰੀ ਸਭਿਆਚਾਰਕ ਕੇਂਦਰ ਮੋਗਾ ਦੀ ਟੀਮ ਨੇ ਕੋਰੀਓਗ੍ਰਾਫੀਆਂ ਅਤੇ ਪੰਜਾਬ 'ਚ ਵਿਕਦੇ ਨਸ਼ਿਆਂ ਵਿਰੁੱਧ ਨਾਟਕ ''ਚਿੱਟਾ ਹਨੇਰ'' ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਚ ਦੀ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ ਨੇ ਭਾਰਤੀ ਲੋਕਾਂ ਵੱਲੋਂ ਹਰ ਕਿਸਮ ਦੇ ਹਕੂਮਤੀ ਜਬਰ ਦੇ ਦਲੇਰਾਨਾ ਵਿਰੋਧ ਦੀ ਪ੍ਰਸੰਸਾ ਕਰਦਿਆਂ ਲੋਕਾਂ ਨੂੰ ਕਸ਼ਮੀਰ ਅਤੇ ਆਦਿਵਾਸੀ ਲੋਕਾਂ ਦੇ ਸ਼ੰਘਰਸ਼ਾਂ ਦੀ ਡਟਵੀਂ ਹਮਾਇਤ ਕਰਨ ਦਾ ਸੱਦਾ ਦਿਤਾ। ਬੀ.ਕੇ.ਯੂ.(ਕਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਫੂਲ ਨੇ ਲੋਕਾਂ ਨੂੰ ਕਿਸਾਨ ਅੰਦੋਲਨਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ। ਆਏ ਲੋਕਾਂ ਦਾ ਬੀ.ਕੇ.ਯੂ.(ਕਰਾਂਤੀਕਾਰੀ) ਦੇ ਬਲਾਕ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਨੇ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜੁੰਮੇਵਾਰੀ ਮੰਚ ਦੇ ਸੂਬਾ ਕਮੇਟੀ ਮੈਂਬਰ ਲੋਕਰਾਜ ਮਹਿਰਾਜ ਨੇ ਨਿਭਾਈ। 

No comments:

Post a Comment