Tuesday, 30 August 2016

ਅਕਤੂਬਰ ਇਨਕਲਾਬ ਨੂੰ ਚਿਤਾਰਦਿਆਂ


99 ਸਾਲਾਂ ਬਾਅਦ ਅਕਤੂਬਰ ਇਨਕਲਾਬ ਨੂੰ ਚਿਤਾਰਦਿਆਂ
''ਮੈਂ ਕਿਰਤੀ ਲੋਕਾਂ ਦਾ ਸਪੂਤ ਹਾਂ....''
ਦਸ ਲੱਖ ਤੋਂ ਵੱਧ ਵਾਈਟਗਾਰਡ ਅਤੇ ਵਿਦੇਸ਼ੀ ਫੌਜੀ ਮਾਸਕੋ ਵੱਲ ਵਧੇ ਆ ਰਹੇ ਸਨ। ਦੁਸ਼ਮਣ ਦੇ ਛੇ ਮੋਰਚਿਆਂ ਨੇ ਸੋਵੀਅਤ ਰੀਪਬਲਿਕ ਵਿਰੁੱਧ ਲੋਹ ਘੇਰਾ ਪਾਇਆ ਹੋਇਆ ਸੀ। ਪਹਿਲਾਂ ਕਦੇ ਹਾਲਤ ਏਨੀ ਖਰਾਬ ਨਹੀਂ ਸੀ ਹੋਈ। 
ਮਈ ਦੇ ਇੱਕ ਧੁਪਿਆਲੇ ਦਿਨ ਮਾਸਕੋ ਦੀਆਂ ਸੜਕਾਂ 'ਤੇ ਅਸਾਧਾਰਨ ਖਲਬਲੀ ਮੱਚੀ। ਇਸਤਰੀਆਂ ਆਸ ਨਾਲ ਕਾਰਖਾਨਿਆਂ ਅਤੇ ਮਿੱਲਾਂ ਦੇ ਫਾਟਕਾਂ ਦੇ ਬਾਹਰ ਇਕੱਠੀਆਂ ਹੋਈਆਂ ਸਨ, ਉਹਨਾਂ ਦੀਆਂ ਘੱਗਰੀਆਂ ਨਾਲ ਬੱਚੇ ਚੁੰਬੜੇ ਹੋਏ ਸਨ। ਇਹ ਮਾਸਕੋ ਦੇ ਕਿਰਤੀ ਸ਼੍ਰੇਣੀ ਦੇ ਮਹੱਲਿਆਂ ਦੇ ਬੱਚੇ ਸਨ। ਉਹਨਾਂ ਦੇ ਮੂੰਹ ਪਤਲੇ ਅਤੇ ਪੀਲੇ ਸਨ। ਉਹਨਾਂ ਦੀਆਂ ਅੱਖਾਂ ਵਿੱਚੋਂ ਭੁੱਖ ਚਮਕਦੀ ਸੀ। 
ਫੇਰ ਕਾਰਖਾਨੇ ਦਾ ਫਾਟਕ ਖੁੱਲਿ•ਆ। ਜੋ ਕੁੱਝ ਉਹਨਾਂ ਕੋਲ ਸੀ, ਓਵਰਕੋਟ ਜਾਂ ਰੂੰਦਾਰ ਫਤੂਹੀ, ਉਹੋ ਪਹਿਨੀ ਮਜ਼ਦੂਰ ਕਾਰਖਾਨੇ ਦੇ ਵਿਹੜੇ ਵਿੱਚੋਂ ਬਾਹਰ ਆਉਣ ਦੀ ਤਿਆਰੀ ਕਰ ਰਹੇ ਸਨ। ਹਰ ਬੰਦੇ ਕੋਲ ਇੱਕ ਰਫਲ ਅਤੇ ਇੱਕ ਫੌਜੀ ਥੈਲਾ ਸੀ। 
''ਪਾਲਾਂ ਬਣਾਓ।'' 
ਲਾਲ ਫੌਜੀਆਂ ਪਾਲਾਂ ਬਣਾ ਲਈਆਂ। ਉਹਨਾਂ ਕਾਹਲੀ ਕਾਹਲੀ ਦਿੱਤੀ ਫੌਜੀ ਸਿਖਲਾਈ ਹੁਣੇ ਪੂਰੀ ਕੀਤੀ ਸੀ ਅਤੇ ਉਹਨਾਂ ਦੀਆਂ ਪਾਲਾਂ ਬਹੁਤ ਸਿੱਧੀਆਂ ਨਹੀਂ ਸਨ। ਪਰ ਹਰ ਜਣੇ ਨੂੰ ਪਤਾ ਸੀ ਗੋਲੀ ਕਿਵੇਂ ਚਲਾਉਣੀ ਹੈ। ਉਹ ਮਾਰਚ ਕਰਦੇ ਹੋਏ ਲਾਲ ਚੌਕ ਵੱਲ ਆਏ। ਸਾਰੇ ਸ਼ਹਿਰ ਤੋਂ ਉਹ ਆ ਰਹੇ ਸਨ। 
ਸਿਰਾਂ 'ਤੇ ਲਾਲ ਅਤੇ ਚਿੱਟੇ ਰੁਮਾਲ ਬੰਨ•ੀਂ, ਹੱਥਾਂ ਵਿੱਚ ਖੁਰਾਕ ਦੀਆਂ ਨਿੱਕੀਆਂ ਪੋਟਲੀਆਂ ਲਈ, ਇਸਤਰੀਆਂ ਉਹਨਾਂ ਦੇ ਨਾਲ ਨਾਲ ਚੱਲ ਰਹੀਆਂ ਸਨ। ਉਹ ਕਾਹਲੀ ਕਾਹਲੀ ਚੱਲਦੀਆਂ, ਮੂੰਹਾਂ ਵੱਲ ਵੇਖਦੀਆਂ ਅਤੇ ਆਪਣੇ ਮਰਦਾਂ ਨੂੰ ਪੋਟਲੀਆਂ ਫੜਾਉਂਦੀਆਂ। 
ਇੱਕ ਬੁੱਢੀ ਮਾਂ ਜਿਸਦਾ ਮੂੰਹ ਪੁੱਤਰ ਤੋਂ ਵਿਛੜਨ ਦੇ ਦੁੱਖ ਨਾਲ ਪੀਲਾ ਹੋਇਆ ਸੀ, ਚੀਕੀ:
''ਵਾ-ਸੀ-ਆ, ਮੇਰੇ ਪੁੱਤਰ! ਹੇ ਪ੍ਰਮਾਤਮਾ ਮੇਰੇ ਵਾਸੀਆ ਨੂੰ ਬੁਰਜੂਆ ਦੀਆਂ ਗੋਲੀਆਂ ਤੋਂ ਬਚਾਉਣਾ।'' 
ਨੰਗੇ-ਪੈਰੀਂ ਬੱਚੇ ਮਾਰਚ ਕਰ ਰਹੀਆਂ ਟੁਕੜੀਆਂ ਵਿੱਚ ਘੁੰਮਦੇ ਅਤੇ ਬਾਹਰ ਆਉਂਦੇ। ਇੱਕ ਨੇ ਬੜੀ ਉਤਾਵਲ ਨਾਲ ਕਿਹਾ, ''ਸਾਡੇ ਪਿਓ ਕੋਲ ਸਭ ਤੋਂ ਵੱਡੀ ਰਫਲ ਹੈ।''
''ਮੇਰੇ ਪਿਓ ਕੋਲ ਕਾਰਤੂਸਾਂ ਦੀ ਪੇਟੀ ਹੈ। ਵੇਖੀਂ ਉਹ ਕਿਵੇਂ ਵਾਈਟਗਾਰਡਾਂ ਨੂੰ ਫੁੰਡਦੈ।'' 
''ਮੇਰੇ ਪਿਉ ਨੂੰ ਵੇਖਿਆ ਈ? ਹੱਥ ਗੋਲਿਆਂ ਦੀ ਪੁਰੀ ਲੜੀ ਏ ਉਹਦੇ ਕੋਲ। ਉਹ ਵਾਈਟਗਾਰਡਾਂ ਨੂੰ ਮਜ਼ਾ ਚਖਾ ਦੇਵੇਗਾ।''
''ਮੈਂ ਕਿਰਤੀ ਲੋਕਾਂ ਦਾ ਸਪੂਤ ਹਾਂ,  ਸੋਵੀਅਤ ਰੀਪਬਲਿਕ ਦਾ ਸ਼ਹਿਰੀ।  ਮੈਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਫੌਜ ਵਿੱਚ ਸਿਪਾਹੀ ਦੀ ਪਦਵੀ ਕਬੂਲ ਕਰਦਾ ਹਾਂ...।''
ਇਹ ਕਿੰਨੇ ਮਾਣ-ਭਰੇ ਅਤੇ ਉੱਚੇ ਸ਼ਬਦ ਹਨ।  ਉਹਨਾਂ ਦਿਲਾਂ ਦੀ ਧੜਕਣ ਤੇਜ਼ ਕਰ ਦਿੱਤੀ ਐਨ ਉਸੇ ਤਰ•ਾਂ ਜਦੋਂ ਲੈਨਿਨ ਨੇ ਉਸ ਸਮੇਂ ਕੀਤਾ ਸੀ ਜਦੋਂ ਇੱਕ ਸਾਲ ਪਹਿਲਾਂ ਉਹਨੇ ਲੋਕ ਕੌਮੀਸਾਰਾਂ ਦੀ ਪ੍ਰੀਸ਼ਦ ਦੇ ਪ੍ਰਧਾਨ ਵਜੋਂ ਸੋਵੀਅਤ ਰਿਆਸਤ ਵੱਲ ਵਫਾਦਾਰੀ ਦੀ ਇਹੋ ਸਹੁੰ ਖਾਧੀ ਸੀ। ਬਰੂਦ ਦੇ ਕਾਰਖਾਨੇ ਦੇ ਮਜ਼ਦੂਰਾਂ, ਰੈੱਡ ਗਾਰਡ ਦੇ ਜਵਾਨਾਂ ਨਾਲ ਰਲ ਕੇ ਉਹਨੇ ਸਹੁੰ ਦੇ ਸ਼ਬਦ ਦੁਹਰਾਏ ਸਨ: ''ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਵੱਲੋਂ ਸੱਦਾ ਮਿਲਦਿਆਂ ਹੀ ਮੈਂ ਸੋਵੀਅਤ ਰੀਪਬਲਿਕ ਦੀ ਰੱਖਿਆ ਕਰਨ ਦੀ ਸਹੁੰ ਖਾਂਦਾ ਹਾਂ।'' 
ਵਲਾਦੀਮੀਰ ਇਲੀਚ ਸੋਚਾਂ ਵਿੱਚ ਡੁੱਬਾ ਚੱਲ ਰਿਹਾ ਸੀ। ਉਹ ਅਤੇ ਉਹਦੇ ਨੇੜੇ ਦੇ ਸਾਥੀਆਂ ਦੀ ਇੱਕ ਟੋਲੀ ਲਾਲ ਚੌਕ ਵੱਲ ਜਾ ਰਹੀ ਸੀ। ਚੌਕ ਭਰਿਆ ਪਿਆ ਸੀ। ਹਵਨਾ ਵਿੱਚ ਹਜ਼ਾਰਾਂ ਆਵਾਜ਼ਾਂ ਦੀ ਭਿਣਕਾਰ ਗੂੰਜ ਰਹੀ ਸੀ ਅਤੇ ਅਸਪਾਤੀ ਸੰਗੀਨਾਂ ਦਾ ਜੰਗਲ ਧੁੱਪ ਵਿੱਚ ਲਿਸ਼ਕ ਰਿਹਾ ਸੀ। ਵਲਾਦੀਮੀਰ ਇਲੀਚ ਨੇ ਵੇਖਿਆ ਕਿ ਬਹੁਤ ਸਾਰੇ ਫੌਜੀ ਆਪਣੀਆਂ ਪਤਨੀਆਂ ਨੂੰ ਗਲੇ ਲਾ ਕੇ ਵਿਦਾ ਹੋ ਰਹੇ ਹਨ, ਬੱਚਿਆਂ ਨੂੰ ਚੁੰਮ ਰਹੇ ਹਨ। 
ਇਹ ਲਾਲ ਫੌਜ ਅਤੇ ਵਸੇਵੋਬੁਚ ਦੀਆਂ ਟੁਕੜੀਆਂ ਸਨ। 
ਇੱਕ ਸਾਲ ਪਹਿਲਾਂ ਲੈਨਿਨ ਨੇ ਇੱਕ ਫੁਰਮਾਨ 'ਤੇ ਦਸਤਖਤ ਕੀਤੇ ਸਨ ਜਿਸ ਅਨੁਸਾਰ ਫੌਜੀ ਸਿੱਖਿਆ ਪੂਰੀ ਕਰਨਾ ਹਰ ਮਜ਼ਦੁਰ ਅਤੇ ਕਿਸਾਨ ਲਈ ਲਾਜ਼ਮੀ ਬਣਾ ਦਿੱਤਾ ਗਿਆ ਸੀ। ਦੇਸ ਸਾਹਮਣੇ ਮਾਰੂ ਖਤਰਾ ਸੀ ਅਤੇ ਹਰ ਯੋਗ ਮਨੁੱਖ ਨੂੰ ਇਹਦੀ ਰੱਖਿਆ ਵਿੱਚ ਹਿੱਸਾ ਪਾਉਣਾs sਪੈਣਾ ਸੀ। 
ਚੌਕ ਵਿੱਚ ਤਕਰੀਰ ਕਰਨ ਲਈ ਕੋਈ ਮੰਚ ਨਹੀਂ ਸੀ। ਇਸਦੀ ਥਾਂ ਇੱਕ ਪੁਰਾਣਾ, ਚਿੱਕੜ ਭਰਿਆ ਟਰੱਕ ਖੜ•ਾ ਸੀ। ਇਹਦੇ ਇੱਕ ਪਾਸੇ ਲਾਲ ਕੱਪੜਾ ਮੜਿ•ਆ ਹੋਇਆ ਸੀ। ਟਰੱਕ ਦੇ ਅੰਦਰ ਇੱਕ ਲੰਮਾ ਤਖਤਾ ਇੱਕ ਚੋਬ ਨਾਲ ਜੜਿਆ ਹੋਇਆ ਸੀ ਅਤੇ ਇਹਦੇ ਉੱਤੇ ਇੱਕ ਨਾਹਰਾ ਲਿਖਿਆ ਹੋਇਆ ਸੀ: ''ਜਾਗੀਰਦਾਰਾਂ ਅਤੇ ਸਰਮਾਏਦਾਰਾਂ ਦੀ ਕਮੀਨੀ ਟੋਲੀ ਨੂੰ ਤਹਿਸ਼-ਨਹਿਸ਼ ਕਰਕੇ ਹੀ ਦਮ ਲਵਾਂਗੇ।'' 
ਪਹਿਲਾਂ ਵਲਾਦੀਮੀਰ ਇਲੀਚ ਅਤੇ ਲਾਲ ਫੌਜ ਦੇ ਕਮਾਂਡਰਾਂ ਨੇ ਫੌਜੀਆਂ ਦਾ ਮੁਆਇਨਾ ਕੀਤਾ। ਫੇਰ ਲੈਨਿਨ ਇੱਕ ਪੜਸਾਂਗ ਰਾਹੀਂ ਟਰੱਕ 'ਤੇ ਚੜ• ਗਿਆ। ਹੁਣ ਉਹਦੇ ਸਾਹਮਣੇ ਉੱਪਰ ਉੱਠੇ ਮੂੰਹਾਂ ਦਾ ਇੱਕ ਸਾਗਰ ਸੀ। 
ਇਹਨਾਂ ਹਥਿਆਰਾਂ ਨਾਲ ਲੈਸ ਮਜ਼ਦੂਰਾਂ ਵਿੱਚੋਂ ਹਰ ਇੱਕ ਦਾ ਆਪਣਾ ਘਰ ਅਤੇ ਪਰਿਵਾਰ ਸੀ। ਪਰ ਹਰ ਇੱਕ ਨੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਦੇ ਪਹਿਲੇ ਸੱਦੇ 'ਤੇ ਸਭ ਕੁੱਝ ਤਿਆਗ ਦਿੱਤਾ ਸੀ ਅਤੇ ਹੁਣ ਵਾਈਟਗਾਰਡਾਂ ਵਿਰੁੱਧ ਲੜਨ ਲਈ ਮੋਰਚੇ ਨੂੰ ਜਾ ਰਿਹਾ ਸੀ। 
ਵਲਾਦੀਮੀਰ ਇਲੀਚ ਨੇ ਤਕਰੀਰ ਸ਼ੁਰੂ ਕੀਤੀ। 
ਹਰ ਪਾਸੇ ਚੁੱਪ ਛਾਂ ਗਈ। 
ਲੈਨਿਨ ਨੇ ਕਿਹਾ ਕਿ ਪਹਿਲਾਂ ਰੂਸ ਦੇ ਫੌਜੀਆਂ ਨੂੰ ਜ਼ਾਰ ਅਤੇ ਸਰਮਾਏਦਾਰਾਂ ਦੀ ਰੱਖਿਆ ਕਰਨਾ ਸਿਖਾਇਆ ਜਾਂਦਾ ਸੀ ਪਰ ਹੁਣ ਉਹ ਆਪਣੇ ਬੱਚਿਆਂ, ਆਪਣੇ ਘਰਾਂ ਅਤੇ ਆਪਣੀ ਰੀਪਬਲਿਕ ਦੀ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਵਿਰੁੱਧ ਰੱਖਿਆ ਕਰ ਰਹੇ ਸਨ। ਲੈਨਿਨ ਨੇ ਉਸ ਦਿਨ ਲਾਲ ਚੌਕ ਵਿੱਚ ਇਕੱਠੇ ਹੋਏ ਲਾਲ ਫੌਜ ਦੇ ਹਜ਼ਾਰਾਂ ਫੌਜੀਆਂ ਅਤੇ ਉਹਨਾਂ ਦੀਆਂ ਪਤਨੀਆਂ ਸਾਹਮਣੇ ਬੜੀ ਸਾਦਗੀ ਅਤੇ ਸੁਹਿਰਦਤਾ ਨਾਲ ਉਹਨਾਂ ਗੱਲਾਂ ਸਬੰਧੀ ਤਕਰੀਰ ਕੀਤੀ ਜਿਹੜੀਆਂ ਫੌਜੀਆਂ ਅਤੇ ਉਹਨਾਂ ਪਤਨੀਆਂ ਲਈ ਸਭ ਤੋਂ ਮਹੱਤਵਪੂਰਨ ਸਨ। 
ਇਕਤੱਰਤਾ ਖਤਮ ਹੋਣ ਤੋਂ ਪਿੱਛੋਂ ਫੌਜੀ ਸਿੱਧੇ ਰੇਲਵੇ ਸਟੇਸ਼ਨਾਂ 'ਤੇ ਗਏ। ਗੱਡੀਆਂ ਉਹਨਾਂ ਨੂੰ ਮੋਰਚੇ 'ਤੇ ਲਿਜਾਣ ਲਈ ਉਡੀਕ ਰਹੀਆਂ ਸਨ। 
--------------------------------------------
(ਇਨਕਲਾਬੀ ਰੰਗ-ਮੰਚ ਦੇ ਚਾਨਣ-ਮੁਨਾਰੇ ਗੁਰਸ਼ਰਨ ਸਿੰਘ ਹੋਰਾਂ ਬਾਰੇ ਸੁਰਖ਼ ਰੇਖਾ ਦੇ ਸਤੰਬਰ-ਅਕਤੂਬਰ 2013 ਅੰਕ 'ਚ ਛਪੀ ਅਤੇ ਨਵਜੋਤ ਸਿੰਘ ਵੱਲੋਂ ਲਿਖੀ ਲਿਖਤ ਨੂੰ ਸੁਰਖ਼ ਰੇਖਾ ਵੱਲੋਂ ਇੱਕ ਵੱਖਰੇ ਪੈਂਫਲਿਟ ਦੇ ਰੂਪ ਵਿੱਚ ਇਸ ਅੰਕ ਦੇ ਨਾਲ ਹੀ ਜਾਰੀ ਕੀਤਾ ਜਾ ਰਿਹਾ ਹੈ। ਇਸ ਨੂੰ ਵੱਖਰਾ ਹਾਸਲ ਕਰਕੇ ਪੜ•ੋ।       -ਅਦਾਰਾ ਸੁਰਖ਼ ਰੇਖਾ )

No comments:

Post a Comment