Tuesday, 30 August 2016

2 ਸਤੰਬਰ ਦੀ ਦੇਸ਼-ਵਿਆਪੀ ਹੜਤਾਲ

2 ਸਤੰਬਰ ਦੀ ਦੇਸ਼-ਵਿਆਪੀ ਹੜਤਾਲ ਨਾਲ ਯਕਜਹਿਤੀ
—2 ਸਤੰਬਰ ਨੂੰ ਮੁਲਕ ਭਰ ਦੀ ਮਜ਼ਦੂਰ ਜਮਾਤ ਵੱਲੋਂ ਆਪਣੀਆਂ ਵਾਜਬ ਮੰਗਾਂ ਮੰਨਵਾਉਣ ਲਈ ਕੀਤੀ ਜਾ ਰਹੀ ਦੇਸ਼-ਵਿਆਪੀ ਹੜਤਾਲ ਦੀ ਹਮਾਇਤ ਕਰੋ ਅਤੇ ਯਕਜਹਿਤੀ ਕਾਰਵਾਈਆਂ ਕਰਦਿਆਂ, ਹੜਤਾਲ ਸਰਗਰਮੀ ਵਿੱਚ ਸ਼ਾਮਲ ਹੋਵੋ। 
—ਹੜਤਾਲ ਦੀ ਆਰਥਿਕਵਾਦੀ-ਸੁਧਾਰਵਾਦੀ ਲੀਡਰਸ਼ਿੱਪ ਵੱਲੋਂ ਮਜ਼ਦੂਰ ਜਮਾਤ ਦੇ ਹੜਤਾਲ ਦੇ ਹਥਿਆਰ ਨੂੰ ਮਹਿਜ਼ ਕੁੱਝ ਵਕਤੀ ਆਰਥਿਕ ਰਿਆਇਤਾਂ ਲੈਣ ਲਈ ਦਬਾਅ ਪਾਉਣ ਅਤੇ ਪਾਰਲੀਮਾਨੀ ਵੋਟ ਸਿਆਸਤ ਦੀਆਂ ਲੋੜਾਂ ਦੀ ਪੂਰਤੀ ਦੇ ਹਥਿਆਰ ਦੇ ਸੰਦ ਵਿੱਚ ਤਬਦੀਲ ਕਰਨ ਵਾਲੀ ਮੌਕਾਪ੍ਰਸਤ ਪਹੁੰਚ ਅਤੇ ਸਮਝ ਨਾਲੋਂ ਸਪਸ਼ੱਟ ਨਿਖੇੜਾ-ਲਕੀਰ ਖਿੱਚੋ।
—ਹੜਤਾਲ ਨੂੰ ਫੌਰੀ ਹੱਕਾਂ-ਹਿੱਤਾਂ ਦੀ ਲੜਾਈ ਦਾ ਹਥਿਆਰ ਬਣਾਉਂਦਿਆਂ, ਇਨਕਲਾਬੀ ਸਮਾਜਿਕ ਤਬਦੀਲੀ ਲਈ ਲੋੜੀਂਦੇ ਅਸਲਾਖਾਨੇ ਦਾ ਅੰਗ ਬਣਾਓ। 
-ਅਦਾਰਾ ਸੁਰਖ਼ ਰੇਖਾ

No comments:

Post a Comment