''ਦੁੱਧ ਦਾ ਸੜਿਆ, ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਹੈ''
(ਸੁਜ਼ਾਤ ਬੁਖ਼ਾਰੀ ਵੱਲੋਂ ਹੁਰੀਅਤ ਕਾਨਫਰੰਸ ਦੇ ਇੱਕ ਧੜੇ ਦੇ ਚੇਅਰਮੈਨ ਮੀਰਵਾਈਜ਼ ਉਮਰ ਫਾਰੂਕ ਨਾਲ ਮੁਲਾਕਾਤ)? ਤੁਸੀਂ ਕੀ ਸੋਚਦੇ ਹੋ ਕਿ ਹਾਲਤ ਅਜਿਹੇ ਵਿਸਫੋਟਕ ਕਿਉਂ ਬਣੇ?
-ਪ੍ਰਤੱਖ ਤੌਰ 'ਤੇ ਇਹ ਸਭ ਉਸ ਕਿਸਮ ਦੀ ਭੜਕਾਹਟ ਦੀ ਪ੍ਰਤੀਕਿਰਿਆ ਹੈ, ਜਿਸ ਦਾ ਸ਼ਿਕਾਰ ਕਸ਼ਮੀਰੀ ਆਵਾਮ ਨੂੰ ਪੀ.ਡੀ.ਪੀ.-ਭਾਜਪਾ ਗੱਠਜੋੜ ਬਣਨ ਤੋਂ ਬਾਅਦ ਲਗਾਤਾਰ ਬਣਾਇਆ ਗਿਆ। ਸੈਨਿਕ ਕਾਲੋਨੀਆਂ ਬਣਾਉਣ, ਕਸ਼ਮੀਰੀ ਹਿਜਰਤੀ ਵਸੋਂ ਲਈ ਵੱਖਰੀਆਂ ਰਿਹਾਇਸ਼ੀ ਕਾਲੋਨੀਆਂ ਬਣਾਉਣ, ਪੱਛਮੀ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਸੂਬੇ ਵਿੱਚ ਵਸਾਉਣ, ਸੂਬੇ ਤੋਂ ਬਾਹਰਲੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਜ਼ਮੀਨ ਅਲਾਟ ਕਰਨ, ਇੱਕ ਵਿਵਾਦਗ੍ਰਸਤ ਸਨਅੱਤੀ ਨੀਤੀ ਲਾਗੂ ਕਰਨ ਤੇ ਕਸ਼ਮੀਰੀ ਭਾਸ਼ਾ ਲਈ ਸੰਸਕ੍ਰਿਤ ਲਿਪੀ ਲਾਗੂ ਕਰਨ ਵਰਗੀਆਂ ਅਜਿਹੀਆਂ ਨੀਤੀਆਂ ਹਨ, ਜਿਹਨਾਂ ਨੂੰ ਵੱਡੇ ਪੱਧਰ 'ਤੇ ਲਾਗੂ ਕਰਕੇ ਸੂਬੇ ਦੀ ਵਸੋਂ ਅੰਕੜਿਆਂ ਦੀ ਬਣਤਰ ਨੂੰ ਤਬਦੀਲ ਕਰਨ, ਸੂਬੇ ਦੀ ਬਹੁਮdਤ ਵਾਲੀ ਤਸਵੀਰ ਬਦਲਣ, ਕਸ਼ਮੀਰ ਦੇ ਵਿਸ਼ੇਸ਼ ਦਰਜ਼ੇ ਨੂੰ ਪਤਲਾ ਪਾਉਣ ਅਤੇ ਆਖਿਰਕਾਰ ਭਾਰਤੀ ਯੂਨੀਅਨ ਵਿੱਚ ਜਜ਼ਬ ਕਰਨ ਦਾ ਟੀਚਾ ਰੱਖ ਕੇ ਚੱਲਿਆ ਗਿਆ ਹੈ।
ਆਰ.ਐਸ.ਐਸ., ਭਾਜਪਾ ਦਾ ਕਸ਼ਮੀਰ ਬਾਰੇ ਸਟੈਂਡ ਕਸ਼ਮੀਰੀਆਂ ਨੂੰ ਬਹੁਤ ਸਾਫ ਹੈ ਤੇ ਇਹ ਕੇਂਦਰ ਦਾ ਹੁਕਮਨਾਮਾ ਹੈ, ਜੋ ਵਾਦੀ ਵਿੱਚ ਚੱਲਦਾ ਹੈ। ਸਥਾਨਕ ਭਾਈਵਾਲ (ਪੀ.ਡੀ.ਪੀ.) ਅੱਖਾਂ ਪੂੰਝਣ ਵਾਲੀ ਤੇ ਮਹਿਜ਼ ਰਬੜ ਦੀ ਇੱਕ ਮੋਹਰ ਹੈ। ਲੋਕਾਂ ਵਿੱਚ ਡਰ ਇਹ ਨਹੀਂ ਸੀ ਕਿ ਇਹ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ ਜਾਂ ਨਹੀਂ ਪਰ ਕਦੋਂ? ਸਿੱਟੇ ਵਜੋਂ ਇੱਕ ਚੰਗਿਆੜੀ ਨੇ ਲੋਕ-ਬੇਚੈਨੀ ਤੇ ਸੰਘਰਸ਼ ਦੇ ਭਾਂਬੜ ਬਾਲ ਦਿੱਤੇ।
? ਤੁਸੀਂ ਇਸ ਗੱਲ ਬਾਰੇ ਚਿੰਤਤ ਨਹੀਂ ਕਿ ਲੋਕ ਉਹਨਾਂ ਦੁਆਲੇ ਲਾਮਬੰਦ ਹੋ ਰਹੇ ਹਨ, ਜੋ ਸਿਆਸੀ ਨਿਸ਼ਾਨਾ ਹਾਸਲ ਕਰਨ ਲਈ ਹਿੰਸਾ ਦੇ ਸਾਧਨ ਨੂੰ ਅਪਣਾਉਂਦੇ ਹਨ?
-ਭਾਰਤ ਸਾਡੇ ਸਿਆਸੀ ਨਿਸ਼ਾਨੇ 'ਤੇ ਇੱਛਾਵਾਂ ਨੂੰ ਮਾਨਤਾ ਨਹੀਂ ਦਿੰਦਾ। ਇਹੋ ਹੀ ਕਾਰਨ ਹੈ ਕਿ ਸਾਡੇ ਨੌਜਵਾਨਾਂ ਨੂੰ ਉਸ ਰਾਹ 'ਤੇ ਧੱਕਿਆ ਜਾ ਰਿਹਾ ਹੈ, ਜਿਸ 'ਤੇ ਕੋਈ ਵੀ ਨਹੀਂ ਚੱਲਣਾ ਚਾਹੁੰਦਾ ਇੱਥੋ ਤੱਕ ਕਿ ਉਹ ਖੁਦ ਵੀ ਉਸ 'ਤੇ ਨਹੀਂ ਚੱਲਦਾ ਚਾਹੁੰਦੇ। ਸਾਨੂੰ ਇਹ ਦੇਖ ਕੇ ਦੁੱਖ ਲੱਗਦਾ ਹੈ ਕਿ ਉਹ ਜ਼ਹੀਨ ਨੌਜਵਾਨ ਕੌਮ ਦਾ ਭਵਿੱਖ ਹਨ, ਉਹਨਾਂ ਦੇ ਹੱਥਾਂ ਵਿੱਚ ਕਿਤਾਬਾਂ ਦੀ ਥਾਂ ਬੰਦੂਕਾਂ ਹਨ। ਕੌਮ ਦੀ ਸ਼ਨਾਖਤ ਉਹਨਾਂ ਨਾਲ ਜੁੜੀ ਹੋਈ ਹੈ। ਕੌਮ ਉਹਨਾਂ ਨੂੰ ਆਦਰਸ਼ਵਾਦੀ ਆਜ਼ਾਦੀ ਘੁਲਾਟੀਆਂ ਵਜੋਂ ਦੇਖਦੀ ਹੈ, ਜਦੋਂ ਉਹਨਾਂ ਦੀਆਂ ਲਾਸ਼ਾਂ ਘਰ ਆਉਂਦੀਆਂ ਹਨ ਤਾਂ ਜਜ਼ਬਾਤ ਅਤੇ ਹਮਾਇਤ ਦਾ ਹੜ• ਆ ਜਾਂਦਾ ਹੈ।
? ਤੁਸੀਂ ਹਾਲਤ ਨੂੰ ਆਮ ਵਾਂਗ ਕਰਨ ਲਈ ਕੀ ਰੋਲ ਅਦਾ ਕਰ ਰਹੇ ਹੋ?
-ਹਾਲਤ ਨੂੰ ਆਮ ਵਾਂਗ ਕਰਨ ਦਾ ਮਕਸਦ ਕੀ ਹੈ? ਬੰਦੂਕ ਦੀ ਨਾਲੀ ਰਾਹੀਂ ਮੜ•ੀ ਗਈ ਸ਼ਾਂਤਮਈ ਹਾਲਤ ਇੱਕ ਝੱਖੜ ਆਉਣ ਤੋਂ ਪਹਿਲਾਂ ਸ਼ਾਂ ਸ਼ਾਂ ਕਰਦੀ ਚੁੱਪ ਤੋਂ ਸਿਵਾ ਹੋਰ ਕੁੱਝ ਨਹੀਂ ਹੈ। ਜਦੋਂ ਇਹ ਝੱਖੜ ਝੁਲਦਾ ਹੈ ਤਾਂ ਸਾਡਾ ਕਤਲੇਆਮ ਕੀਤਾ ਜਾਂਦਾ ਹੈ। ਕਸ਼ਮੀਰ ਸੰਸਾਰ ਭਰ ਵਿੱਚ ਸਭ ਤੋਂ ਜ਼ਿਆਦਾ ਫੌਜੀਕਰਨ ਕੀਤਾ ਹੋਇਆ ਇਲਾਕਾ ਹੈ, ਜਿਥੇ ਹਰੇਕ 6 ਨਾਗਰਿਕਾਂ ਪਿੱਛੇ ਇੱਕ ਫੌਜੀ ਤਾਇਨਾਤ ਹੈ। ਅਸੀਂ ਇਸ ਸਥਿਤੀ ਨੂੰ ਜਿਉਂ ਦੀ ਤਿਉਂ ਨਹੀਂ ਚਾਹੁੰਦੇ। ਅਸੀਂ ਹਕੀਕੀ ਅਮਨ ਚਾਹੁੰਦੇ ਹਾਂ, ਜੋ ਸਮੱਸਿਆ ਦੇ ਸਥਾਈ ਹੱਲ ਤੋਂ ਬਾਅਦ ਹੀ ਆਵੇਗਾ। ਅਸੀਂ ਪੂਰੇ ਖੇਤਰ ਲਈ ਅਮਨ ਅਤੇ ਖੁਸ਼ਹਾਲੀ ਚਾਹੁੰਦੇ ਹਾਂ।
? ਤੁਸੀਂ ਸਮਝਦੇ ਹੋ ਕਿ ਹੜਤਾਲਾਂ ਦੇ ਸੱਦੇ ਸਮੱਸਿਆ ਦਾ ਹੱਲ ਹਨ?
-ਇਹ ਕਸ਼ਮੀਰ ਮੁੱਦੇ ਦਾ ਕੋਈ ਹੱਲ ਨਹੀਂ ਹਨ, ਪਰ ਸਾਡੇ ਕੋਲ ਰੋਸ, ਵਿਰੋਧ ਦਾ ਇਹੀ ਇੱਕ ਰੂਪ ਬਾਕੀ ਬਚਿਆ ਹੈ। ਹੋਰ ਕਿਹੜੇ ਤਰੀਕੇ ਨਾਲ ਅਸੀਂ ਰੋਸ ਪ੍ਰਗਟ ਕਰੀਏ ਅਤੇ ਆਪਣੇ ਨਾਗਰਿਕਾਂ ਦੀ ਮੌਤ ਦਾ ਵਿਰੋਧ ਕਰੀਏ। ਹੋਰ ਸਭ ਵਿਰੋਧ ਦੇ ਢੰਗਾਂ ਦੀ ਆਗਿਆ ਨਹੀਂ ਦਿੱਤੀ ਜਾਂਦੀ ਤੇ ਜਬਰ ਤੇ ਰੋਕਾਂ ਨਾਲ ਕੁਚਲ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਸਾਨੂੰ ਸਾਡੇ ਬੰਦੇ ਜੋ ਆਪਣੇ ਘਰਾਂ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਅੰਨ•ੇਵਾਹ ਗੋਲੀਆਂ ਚਲਾ ਕੇ ਮਾਰ ਦਿੱਤੇ ਜਾਂਦੇ ਹਨ ਜਾਂ ਜਦੋਂ ਉਹ ਮੌਤ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਮਾਰੇ ਜਾਂਦੇ ਹਨ, ਵਾਸਤੇ ਇਕੱਠੇ ਹੋਣ ਅਤੇ ਦੁੱਖ ਪ੍ਰਗਟਾਉਣ ਦੀ ਵੀ ਆਗਿਆ ਨਹੀਂ ਦਿੱਤੀ ਜਾਂਦੀ। ਮੌਜੂਦਾ ਬਗਾਵਤ ਵਿੱਚ ਜਬਰ ਇੰਨੀਆਂ ਉਚਾਈਆਂ ਛੂਹ ਗਿਆ ਹੈ ਕਿ ਸੰਚਾਰ, ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਅਖਬਾਰਾਂ ਆਦਿ ਵੀ ਬੰਦ ਕਰ ਦਿੱਤੀਆਂ ਜਾਂਦੀਆਂ ਹਨ।
? ਅਜਿਹਾ ਲੱਗਦਾ ਹੈ ਕਿ ਇੱਥੋਂ ਤੱਕ ਕਿ ਵੱਖਵਾਦੀ ਲੀਡਰਸ਼ਿੱਪ ਦੇ ਵੀ ਹਾਲਤ ਕੰਟਰੋਲ ਵਿੱਚ ਨਹੀਂ ਹੈ। ਨੌਜਵਾਨ ਤੁਹਾਡੇ ਤੋਂ ਕੀ ਅੱਕੇ ਹੋਏ ਲੱਗਦੇ ਹਨ?
-ਅਸੀਂ ਵੀ ਪਹੁੰਚ ਕਰਨ ਅਤੇ ਸੰਪਰਕ ਕਰਨ ਵਿੱਚ ਪ੍ਰਭਾਵਸ਼ਾਲੀ ਨਹੀਂ ਰਹੇ ਕਿਉਕਿ ਸਾਨੂੰ ਲਗਾਤਾਰ ਘਰੇਲੂ ਨਜ਼ਰਬੰਦੀ ਜਾਂ ਜੇਲ•ਾਂ ਵਿੱਚ ਰੱਖਿਆ ਜਾਂਦਾ ਹੈ। ਹਾਕਮ ਸੱਤਾ ਵੱਲੋਂ ਲੋਕਾਂ ਵਿਰੁੱਧ ਹਮਲੇ ਤੇ ਤਸ਼ੱਦਦ ਬਹੁਤ ਐਲਾਨੀਆ ਤੇ ਨੰਗਾ-ਚਿੱਟਾ ਹੋ ਗਿਆ ਹੈ। ਕਸ਼ਮੀਰੀਆਂ ਦੀ ਪੰਜਵੀਂ ਪੀੜ•ੀ ਉਹਨਾਂ ਨੂੰ ਆਪਣੀ ਵਿਰਾਸਤ ਵਿੱਚ ਮਿਲੇ ਸੰਘਰਸ਼ ਵਿੱਚ ਉਲਝ ਚੁੱਕੀ ਹੈ ਅਤੇ ਉਹਨਾਂ ਸਾਹਮਣੇ ਢੇਰ ਸਾਰਾ ਇਤਿਹਾਸ ਬੀਤ ਚੁੱਕਿਆ ਹੈ। ਪਹਿਲਾ ਲੋਕਾਂ ਦਾ ਉਭਾਰ/ਬਗਾਵਤ 1931 ਵਿੱਚ ਡੋਗਰਾ ਆਪਾਸ਼ਾਹ ਰਾਜ ਦੇ ਖਿਲਾਫ ਹੋਇਆ ਸੀ, ਜਦੋਂ ਅਜੇ ਭਾਰਤ ਤੇ ਪਾਕਿਸਤਾਨ ਵਜੂਦ ਵਿੱਚ ਹੀ ਨਹੀਂ ਸਨ ਆਏ। ਉਹਨਾਂ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਹੈ। ਹੁਣ ਕਰੋ ਜਾਂ ਮਰੋ ਦੀ ਹਾਲਤ ਹੈ ਅਤੇ ਉਹ ਅਧੀਨਗੀ ਅਤੇ ਜਿਉਂ ਦੀ ਤਿਉਂ ਹਾਲਤ ਤੋਂ ਅੱਕ ਚੁੱਕੇ ਹਨ।
? ਨਵੀਂ ਦਿੱਲੀ ਉਸ ਦਿਸ਼ਾ ਵਿੱਚ ਅੱਗੇ ਵਧਣ ਦੇ ਰਉਂ ਵਿੱਚ ਨਹੀਂ ਲੱਗਦੀ ਜਿਸ ਵਿੱਚ ਤੁਸੀਂ ਚਾਹੁੰਦੇ ਹੋ? ਹੁਣ ਅੱਗੇ ਕੀ?
-ਸਾਡੇ ਲਈ ਅੱਗੇ ਵਧਣਾ ਹਮੇਸ਼ਾਂ ਕਠਿਨ ਰਿਹਾ ਹੈ। ਨਵੀਂ ਦਿੱਲੀ ਨੂੰ ਪਤਾ ਹੈ ਕਿ ਅਸਲ ਸਮੱਸਿਆ ਉਸਦਾ ਰਾਜ ਹਠ ਅਤੇ ਇਸ ਨੂੰ ਸਵੀਕਾਰ ਨਾ ਕਰਨ ਦਾ ਇਰਾਦਾ ਤੇ ਉਸਦਾ ਇਸ ਪ੍ਰਕਾਰ ਸੋਚਣਾ ਤੇ ਪ੍ਰਚਾਰ ਕਰਨਾ ਹੀ ਇਸ ਨੂੰ ਜਟਿਲ ਬਣਾਉਂਦਾ ਹੈ। ਨਹੀਂ ਤਾਂ ਹਰ ਸਮੱਸਿਆ ਦਾ ਹੱਲ ਹੁੰਦਾ ਹੈ। ਜਿਸ ਚੀਜ਼ ਦੀ ਲੋੜ ਹੁੰਦੀ ਹੈ, ਉਹ ਹੈ, ਹੁੰਗਾਰਾ ਦੇਣ ਦੀ ਅਟੁੱਟ ਭਰੋਸੇ ਵਾਲੀ ਹਿੰਮਤ। ਇਸ ਅਰਸੇ ਦੌਰਾਨ ਸਾਡੇ ਲਈ ਆਪਣੇ ਕਾਜ ਦੀ ਵਾਜਬੀਅਤ ਵਿੱਚ ਕੁਰਬਾਨੀ, ਤਹੱਮਲ, ਦ੍ਰਿੜ•ਤਾ ਹੀ ਆਜ਼ਾਦੀ ਸੰਗਰਾਮ ਦਾ ਅਜਿਹਾ ਪ੍ਰਮਾਣ ਚਿੰਨ• ਹੈ, ਜਿਸ ਦਾ ਸਾਨੂੰ ਨਿਰੰਤਰ ਪ੍ਰਗਟਾਵਾ ਕਰਨਾ ਹੋਵੇਗਾ, ਉਦੋਂ ਤੱਕ ਜਦੋਂ ਤੱਕ ਅਸੀਂ ਆਪਣਾ ਉਦੇਸ਼ ਪੂਰਾ ਨਹੀਂ ਕਰ ਲੈਂਦੇ।
? ਕਸ਼ਮੀਰ ਨੂੰ ਹੱਲ ਦੀ ਜ਼ਰੂਰਤ ਹੈ, ਇਹ ਕਿਵੇਂ ਸੰਭਵ ਹੈ?
-ਕਸ਼ਮੀਰ ਇੱਕ ਸਿਆਸੀ ਸਮੱਸਿਆ ਹੈ ਤੇ ਇਸ ਲਈ ਹੱਲ ਵੀ ਸਿਆਸੀ ਹੀ ਹੋ ਸਕਦਾ ਹੈ। ਇਹ ਆਪਣੀ ਮਾਤ-ਭੂਮੀ ਦੀ ਸਿਆਸੀ ਹੋਣੀ ਦੀ ਚੋਣ ਕਰਨ ਅਤੇ ਆਪਣੀ ਰਜ਼ਾ ਨੂੰ ਲਾਗੂ ਕਰਨ ਦਾ ਲੋਕਾਂ ਦਾ ਬੁਨਿਆਦੀ ਸਿਆਸੀ ਅਧਿਕਾਰ ਹੈ। ਸੰਸਾਰ ਭਰ ਅੰਦਰ ਹਰੇਕ ਕੌਮ ਨੂੰ ਇਹ ਹੱਕ ਹਾਸਲ ਹੈ ਅਤੇ ਉਹ ਇਹ ਹੱਕ ਮਾਣਦੀ ਹੈ। ਅਜਿਹਾ ਜੰਮੂ- ਕਸ਼ਮੀਰ ਦੇ ਲੋਕਾਂ ਨੂੰ ਸੰਯੁਕਤ ਰਾਸ਼ਟਰ 'ਚ ਦੇਣ ਦਾ ਵਾਅਦਾ ਕੀਤਾ ਗਿਆ, ਜਿਸ ਦੀ ਸੰਯੁਕਤ ਰਾਸ਼ਟਰ ਨੇ ਤਸਦੀਕ ਕੀਤੀ।
ਅਸੀਂ ਇਸ ਗੱਲ ਵਿੱਚ ਵਿਸ਼ਵਾਸ਼ ਰੱਖਦੇ ਹਾਂ ਕਿ ਇਸਦਾ ਹੱਲ ਵਾਅਦਾ ਪੂਰਾ ਕਰਨ ਵਿੱਚ ਪਿਆ ਹੋਇਆ ਹੈ। ਇਸਦਾ ਇੱਕ ਹੋਰ ਹੱਲ, ਸੁਹਿਰਦ ਅਤੇ ਭਰੋਸੋਯੋਗ ਮਾਹੌਲ ਵਿੱਚ, ਤਿੰਨ ਧਿਰਾਂ ਪਾਕਿਸਤਾਨ, ਭਾਰਤ ਅਤੇ ਮੁੱਖ ਧਿਰ ਜੰਮੂ-sਕਸ਼ਮੀਰ ਦੇ ਲੋਕਾਂ ਦੀ ਬਿਨਾ ਸ਼ਰਤ ਅਤੇ ਅਰਥ-ਭਰਪੂਰ ਯਤਨਾਂ ਰਾਹੀਂ ਹੱਲ ਕਰਨਾ ਦਾ ਰਾਹ ਹੈ।
?ਨਵੀਂ ਦਿੱਲੀ ਦਾ ਕਹਿਣਾ ਹੈ ਕਿ ਪਾਕਿਸਤਾਨ ''ਕਾਲਾ ਦਿਨ'' ਮਨਾਉਣ ਦੇ ਸੱਦੇ ਦੇ ਕੇ ਬਲਦੀ 'ਤੇ ਤੇਲ ਪਾ ਰਿਹਾ ਹੈ?
-ਸਭ ਤੋਂ ਪਹਿਲਾਂ ਤਾਂ ਅੱਗ ਬਲਦੀ ਹੀ ਕਿਉਂ ਹੈ? ਇਸ ਨੂੰ ਕਿਸਨੇ ਲਾਇਆ ਅਤੇ ਵਧਣ ਦਿੱਤਾ? ਅਜਿਹੇ ਸੁਆਲ ਨਵੀਂ ਦਿੱਲੀ ਨੂੰ ਆਪਣੇ ਆਪ ਤੋਂ ਪੁੱਛਣੇ ਚਾਹੀਦੇ ਹਨ ਅਤੇ ਗੰਭੀਰਤਾ ਨਾਲ ਸੁਹਿਰਦਤਾ ਨਾਲ ਅੰਤਰਝਾਤ ਮਾਰਨੀ ਚਾਹੀਦੀ ਹੈ। ਆਪਣੀ ਜੁੰਮੇਵਾਰੀ ਤੋਂ ਬਚਣ ਲਈ ਦੋਸ਼ ਦੂਜਿਆਂ 'ਤੇ ਮੜ•ਨੇ ਅਤੇ ਸ਼ਬਦਜਾਲ ਦੀ ਮੁਹਾਵਰੇਬਾਜ਼ੀ ਨਾਲ ਭਾਰਤ ਦੇ ਲੋਕਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਧੋਖਾ ਦੇਣ ਦੀ ਯੁੱਧ ਨੀਤੀ ਫੇਲ ਸਾਬਤ ਹੋਵੇਗੀ ਅਤੇ ਹੋ ਰਹੀ ਹੈ।
? ਉਹ ਕਹਿੰਦੇ ਹਨ ਕਿ ਨੌਜਵਾਨ ਹਿੰਸਾ 'ਤੇ ਉਤਾਰੂ ਹੋ ਕੇ ਪੁਲਸ ਸਟੇਸ਼ਨਾਂ 'ਤੇ ਹਮਲੇ ਕਰਕੇ ਪੁਲਸ ਨੂੰ ਗੋਲੀ ਚਲਾਉਣ ਲਈ ਉਕਸਾ ਰਹੇ ਹਨ?
-ਨੌਜਵਾਨ ਕ੍ਰੋਧ ਵਿੱਚ ਅਤੇ ਖਿਝੇ ਹੋਏ ਹਨ। ਉਹ ਕੋਈ ਹੱਲ ਚਾਹੁੰਦੇ ਹਨ। ਹੋ ਸਕਦਾ ਹੈ, ਉਹਨਾਂ ਵਿੱਚੋਂ ਕੁੱਝ ਆਪਣੇ ਜਜ਼ਬਾਤ ਇਸ ਤਰ•ਾਂ ਦੇ ਤਰੀਕਿਆਂ ਨਾਲ ਜ਼ਾਹਰ ਕਰ ਰਹੇ ਹਨ। ਇਹ ਇਸੇ ਗੱਲ ਨੂੰ ਦਿਖਾਉਂਦਾ ਹੈ ਕਿ ਉਹ ਅਧੀਨਗੀ ਅਤੇ ਜਲਾਲਤ ਦੀ ਜ਼ਿੰਦਗੀ ਜਿਉਣ ਨਾਲੋਂ ਮਰਨਾ ਚਾਹੁੰਦੇ ਹਨ, ਉਹ ਇਸ ਹੱਦ ਤੱਕ ਬੇਖੌਫ ਹੋ ਗਏ ਹਨ।
? ਤੁਸੀਂ ਬਿਨਾ ਸ਼ਰਤ ਗੱਲਬਾਤ ਕਰਨ ਲਈ ਤਿਆਰ ਹੋ?
-ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਸਿਧਾਂਤਕ ਤੌਰ 'ਤੇ ਸੰਯੁਕਤ ਰਾਸ਼ਟਰ ਦੀ ਗਾਰੰਟੀ ਵਿੱਚ ਪੂਰੇ ਰਾਜ ਜਿਵੇਂ ਇਹ 14 ਅਗਸਤ 1947 ਨੂੰ ਸੀ, ਵਿੱਚ ਰਾਇ-ਸ਼ੁਮਾਰੀ ਕਰਵਾਈ ਜਾਵੇ ਜਾਂ ਫਿਰ ਭਾਰਤ, ਪਾਕਿਸਤਾਨ ਅਤੇ ਸਭ ਤੋਂ ਮਹੱਤਵਪੂਰਨ ਜੰਮੂ-ਕਸ਼ਮੀਰ ਦੇ ਲੋਕਾਂ ਦਰਮਿਆਨ ਬਿਨਾ ਸ਼ਰਤ ਗੱਲਬਾਤ ਇਸ ਸਮੱਸਿਆ ਦੇ ਅੰਤਿਮ ਹੱਲ ਦਾ ਤਰੀਕਾਕਾਰ ਹੋ ਸਕਦਾ ਹੈ। ਲੇਕਿਨ ਸਾਡਾ 2004 ਤੋਂ 2016 ਵਿੱਚ ਜਦੋਂ ਅਸੀਂ ਭਾਰੀ ਰੁਕਾਵਟਾਂ ਦੇ ਬਾਵਜੂਦ ਭਾਰਤ ਅਤੇ ਪਾਕਿਸਤਾਨ ਨਾਲ ਬਿਨਾ ਸ਼ਰਤ ਗੱਲਬਾਤ ਵਿੱਚ ਸ਼ਾਮਲ ਹੋਏ ਅਤੇ ਜਿਵੇਂ ਭਾਰਤ ਇਸ ਤੋਂ ਪਿੱਛੇ ਹਟਿਆ ਤੇ ਗੱਲਬਾਤ ਤਿਆਗ ਦਿੱਤੀ ਇਹ ਤਜਰਬਾ ''ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਮਾਰ ਕੇ ਪੀਣ'' ਵਾਲਾ ਰਿਹਾ। ਹੁਣ ਅਸੀਂ ਇਸ ਰਾਹ 'ਤੇ ਬਹੁਤ ਸੁਚੇਤ ਹੋ ਕੇ ਕਦਮ ਰੱਖਾਂਗੇ। (ਫਰੰਟਲਾਈਨ, 19 ਅਗਸਤ 2016
No comments:
Post a Comment