ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਮੁਲਕ ਦੇ ਵੱਖ ਵੱਖ ਸ਼ਹਿਰਾਂ 'ਚ ਹੋਏ
ਸਿੱਖ ਧਾਰਮਿਕ ਘੱਟ ਗਿਣਤੀ ਦੇ ਕਤਲੇਆਮ ਦਾ ਹਿੱਸਾ
ਹਰਿਆਣਾ ਦੇ ਪਿੰਡ ਹੋਂਦ ਦੀ ਦਰਦ-ਕਹਾਣੀ
-ਇੰਜ. ਮਨਵਿੰਦਰ ਸਿੰਘ ਗਿਆਸਪੁਰਾ
ਗਰਗ ਕਮਿਸ਼ਨ ਨੇ ਜਾਂਚ-ਪੜਤਾਲ ਸਮੇਂ ਹਰ ਪੀੜਤ ਦੀ ਗੱਲ ਨੂੰ ਗੌਰ ਨਾਲ ਸੁਣਿਆ ਅਤੇ ਉਨ•ਾਂ ਹੋਦ ਚਿੱਲੜ ਪਿੰਡ ਦਾ ਦੌਰਾ ਵੀ ਕੀਤਾ। ਦੌਰੇ ਸਮੇਂ ਫ਼ਾਜ਼ਿਲ ਜੱਜ ਦੀਆਂ ਅੱਖਾਂ ਨਮ ਸਨ ਕਿਉਂਕਿ ਪਿੰਡ ਦੀ ਤਬਾਹੀ ਦਹਾਕਿਆਂ ਬਾਅਦ ਵੀ ਉਵੇਂ ਹੀ ਸੀ। ਹਰ ਪਾਸੇ ਉਜਾੜਾ, ਵੀਰਾਨ ਹਵੇਲੀਆਂ, ਢਹਿਆ ਗੁਰਦੁਆਰਾ, ਖੂਹ, ਪਿੱਪਲ, ਵੱਡਾ ਸਾਰਾ 'ਹੋਂਦ' ਸਾਰਾ ਕੁਝ ਉਸ ਕਹਿਰ ਦੀ ਕਹਾਣੀ ਕਹਿ ਰਿਹਾ ਸੀ। ਇਸ ਭਿਆਨਕ ਸਥਿਤੀ ਨੂੰ ਦੇਖ ਕੇ ਜੱਜ ਸਾਹਿਬ ਝੰਜੋੜੇ ਗਏ ਸਨ ਅਤੇ ਉਨ•ਾਂ ਏਸ ਕਾਰੇ ਲਈ ਦੋ ਅਫ਼ਸਰਾਂ ਰਾਮ ਕਿਸ਼ੋਰ ਤੇ ਰਾਮ ਭੱਜ ਨੂੰ ਉਨ•ਾਂ ਦੇ ਨਾਕਾਰਾਤਮਿਕ ਰੋਲ ਲਈ ਕਟਹਿਰੇ ਵਿੱਚ ਖੜ•ੇ ਵੀ ਕੀਤਾ। ਇਹ ਇਹ ਸਟੇਟ ਵੱਲੋਂ ਮਿੱਥ ਕੇ ਕਰਵਾਇਆ ਕਤਲੇਆਮ ਸੀ।
ਗਰਗ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਦੋ ਨਵੰਬਰ 1984 ਦੀ ਸਵੇਰ ਨੂੰ ਤਕਰੀਬਨ 8 ਵਜੇ ਹੋਦ ਪਿੰਡ ਦੇ ਵਾਸੀਆਂ ਚਿੱਲੜ ਪਿੰਡ ਦੀ ਪੰਚਾਇਤ ਨੂੰ ਆਪਣੇ ਪਿੰਡ ਬੁਲਾਇਆ ਸੀ ਕਿਉਂਕਿ ਉਨ•ਾਂ ਨੂੰ ਭਿਣਕ ਪਈ ਸੀ ਕਿ ਪਿੰਡ 'ਤੇ ਹਮਲਾ ਹੋਵੇਗਾ। ਸਰਪੰਚ ਧਨਪਤ ਅਤੇ ਹੋਰ ਪਤਵੰਤੇ ਸੱਜਣ 'ਹੋਂਦ' ਪਿੰਡ ਵਾਲੇ ਸਿੱਖਾਂ ਨੂੰ ਭਰੋਸਾ ਦੇ ਰਹੇ ਸਨ ਕਿ ਫ਼ਿਕਰ ਦੀ ਕੋਈ ਗੱਲ ਨਹੀਂ, ਅਸੀਂ ਅੱਗੇ ਹੋ ਕੇ ਤਹਾਡਾ ਬਚਾਅ ਕਰਾਂਗੇ। ਇਸੇ ਮੌਕੇ ਸਵੇਰੇ ਗੱਲਾਂ ਕਰਦੇ 10 ਵਜੇ ਦੇ ਕਰੀਬ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਸਿੱਖਾਂ ਨੂੰ ਮਾਰਨ ਆ ਗਈਆਂ। ਇਨ•ਾਂ ਬੱਸਾਂ ਵਿੱਚ 19 ਤੋਂ 23 ਸਾਲ ਤਕ ਦੇ ਨੌਜੁਆਨ ਸਨ। ਉਨ•ਾਂ ਸਿੱਖਾਂ ਨੂੰ ਮਾਰਿਆ, ਕੁੱਟਿਆ, ਜਲਾਇਆ ਅਤੇ ਉਹ ਸਭ ਕੁਝ ਕੀਤਾ ਜੋ ਇੱਕ ਵਹਿਸ਼ੀ ਭੀੜ ਕਰਦੀ ਹੁੰਦੀ ਹੈ। ਪਿੰਡ ਵਿੱਚ ਕੁੱਲ 32 ਸਿੱਖ ਮਾਰੇ ਗਏ ਜਿਨ•ਾਂ ਵਿੱਚ ਫ਼ੌਜੀ ਇੰਦਰਜੀਤ ਸਿੰਘ ਵੀ ਸ਼ਾਮਿਲ ਸੀ। ਬਚੇ ਖੁਚੇ ਲੋਕ ਖ਼ੂਨ ਨਾਲ ਲੱਥ-ਪੱਥ ਗੁਆਂਢੀ ਪਿੰਡ ਦੇ ਮਨੁੱਖਤਾਪ੍ਰਸਤਾਂ ਦੀ ਮੱਦਦ ਨਾਲ ਰੇਵਾੜੀ ਪਹੁੰਚੇ ਸਨ। ਉੱਥੇ ਉਨ•ਾਂ ਆਪਣਾ ਇਲਾਜ ਕਰਵਾਇਆ ਅਤੇ ਉਹ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਖਿੱਲਰ ਗਏ ਸਨ। ਚਿੱਲੜ ਪਿੰਡ ਵਾਸੀਆਂ ਤੇ ਸਰਪੰਚ ਧਨਪਤ ਵਗੈਰਾ ਨੇ ਅੱਧੀ-ਅਧੂਰੀ ਰਿਪੋਰਟ ਲਿਖਵਾਈ। ਹੋਰ ਤਾਂ ਹੋਰ, ਉਨ•ਾਂ ਐਫ.ਆਈ.ਆਰ. ਵਿੱਚ ਮਰਨ ਵਾਲਿਆਂ ਦੀ ਗਿਣਤੀ ਤੇ ਨਾਮ ਵੀ ਨਹੀਂ ਲਿਖਵਾਏ ਜਦੋਂਕਿ ਉਹ ਸਾਰੇ ਮਰਨ ਵਾਲਿਆਂ ਨੂੰ ਜਾਣਦੇ ਸਨ। ਸਾਰਿਆਂ ਦਾ ਖੁੱਲ•ੇ ਵਿੱਚ ਸਭ ਦੇ ਸਾਹਮਣੇ ਹੀ ਪੋਸਟਮਾਰਟਮ ਕੀਤਾ ਗਿਆ ਪਰ ਸਿਰਫ਼ ਪੰਜ ਪੋਸਟਮਾਰਟਮ ਰਿਪੋਰਟਾਂ ਹੀ ਮਿਲੀਆਂ।
ਪੁਲੀਸ ਨੇ ਸਾਰੀਆਂ ਲਾਸ਼ਾਂ ਨੂੰ ਇਕੱਠੇ ਕਰ ਕੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਸੀ। ਚਿੱਲੜ ਅਤੇ ਨਜ਼ਦੀਕ ਵਸਦੇ ਪਿੰਡਾਂ ਦੇ ਲੋਕ ਸਿੱਖ ਸਰਦਾਰਾਂ ਦੇ ਘਰਾਂ ਦੀ ਕਈ ਦਿਨ ਲੁੱਟ ਕਰਦੇ ਰਹੇ ਸਨ। ਉਨ•ਾਂ ਦਾ ਮਾਲ ਡੰਗਰ ਖੇਤੀਬਾੜੀ ਦੇ ਸੰਦ ਸਭ ਕੁਝ ਲੁੱਟ-ਪੁੱਟ ਕੇ ਲੈ ਗਏ ਸਨ। ਕਿਸੇ ਪੁਲੀਸ ਨੇ ਉਨ•ਾਂ ਦੀ ਕਿਸੇ ਕਿਸਮ ਦੀ ਕੋਈ ਵੀ ਪਹਿਰੇਦਾਰੀ ਕਰਨੀ ਜ਼ਰੂਰੀ ਨਹੀਂ ਸੀ ਸਮਝੀ। ਕਿਸੇ ਦੀ ਵੀ ਕੋਈ ਪੁੱਛ-ਗਿੱਛ ਨਾ ਕੀਤੀ ਗਈ ਅਤੇ ਸਾਲ ਦੇ ਅੰਦਰ ਹੀ ਕੇਸ ਬੰਦ ਕਰ ਦਿੱਤਾ ਗਿਆ। ਪੁਲੀਸ ਅਫ਼ਸਰ ਰਾਮ ਕਿਸ਼ੋਰ ਅਤੇ ਰਾਮ ਭੱਜ ਦਾ ਰੋਲ ਬਹੁਤ ਹੀ ਘਟੀਆ ਰਿਹਾ। ਇਨ•ਾਂ ਦੋਵਾਂ ਪੁਲੀਸ ਵਾਲਿਆਂ ਨੇ ਏਸ ਵਹਿਸ਼ੀ ਕਾਰੇ ਕਾਰਨ ਤਰੱਕੀਆਂ ਵੀ ਹਾਸਿਲ ਕੀਤੀਆਂ। ਜੱਜ ਨੇ ਆਪਣੀ ਰਿਪੋਰਟ ਵਿੱਚ ਸਪਸ਼ਟ ਲਿਖਿਆ ਕਿ ਭਾਵੇਂ ਘਟਨਾ ਨੂੰ 32 ਸਾਲ ਗੁਜ਼ਰ ਚੁੱਕੇ ਹਨ ਪਰ ਭਾਰਤੀ ਜਮਹੂਰੀਅਤ ਵਿੱਚ ਸਮੇਂ ਦੀ ਕੋਈ ਸੀਮਾਂ ਨਹੀਂ। ਦੋਸ਼ੀਆਂ ਨੂੰ ਸਜ਼ਾ ਕਦੇ ਵੀ ਦਿਵਾਈ ਜਾ ਸਕਦੀ ਹੈ।
ਕਮਿਸ਼ਨ ਨੇ ਪੀੜਤਾਂ ਲਈ ਤਕਰੀਬਨ ਇੱਕ ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਨਾਲ ਹੀ ਗੁਰਦੁਆਰੇ ਦੀ ਉਸਾਰੀ ਲਈ ਅਤੇ ਧਰਮਸ਼ਾਲਾ ਦੀ ਉਸਾਰੀ ਲਈ ਪੰਜ-ਪੰਜ ਲੱਖ ਰੁਪਏ ਰਾਖਵੇਂ ਰੱਖੇ ਹਨ। ਕਮਿਸ਼ਨ ਵੱਲੋਂ ਜਿਹੜੇ ਦੋ ਪੁਲੀਸ ਅਫ਼ਸਰ ਦੋਸ਼ੀ ਸਾਬਿਤ ਕੀਤੇ ਗਏ ਹਨ। ਉਨ•ਾਂ ਨੂੰ ਸਜ਼ਾ ਦਿਵਾਉਣਾ ਹੁਣ ਸਰਕਾਰ ਦਾ ਫ਼ਰਜ਼ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ, ਕਿਸੇ ਵੀ ਘੱਟ ਗਿਣਤੀ ਕੌਮ 'ਤੇ ਹੱਥ ਚੁੱਕਣ ਤੋਂ ਪਹਿਲਾਂ ਸੌ ਵਾਰ ਸੋਚੇ। ਹੋਂਦ ਚਿੱਲੜ ਕਾਂਡ ਦਾ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਕਾਫੀ ਜ਼ਿਕਰ ਹੋ ਚੁੱਕਾ ਹੈ, ਫਿਰ ਵੀ ਇਸ ਦਰਦ ਕਹਾਣੀ ਨੂੰ ਨਵੇਂ ਸਿਰਿਓਂ ਉਭਾਰਨ ਦਾ ਇਕ ਉਦੇਸ਼ ਇਹ ਦੱਸਣਾ ਹੈ ਕਿ ਫ਼ਿਰਕੂ ਜ਼ਹਿਨੀਅਤ ਕਾਰਨ ਵਾਪਰੇ ਬਹੁਤ ਸਾਰੇ ਸਾਕੇ ਅਜੇ ਵੀ ਸਮੇਂ ਦੇ ਖੰਡਰਾਂ ਵਿੱਚ ਛੁਪੇ ਹੋਏ ਹਨ। ਉਨ•ਾਂ ਨੂੰ ਸਾਹਮਣੇ ਲਿਆਉਣਾ ਸਾਡਾ ਸਾਰਿਆਂ ਦਾ ਫਰਜ਼ ਹੈ।
No comments:
Post a Comment