ਪੀ.ਐਸ.ਯੂ. ਵੱਲੋਂ ਸਿੱਖ ਕਤਲੇਆਮ ਖ਼ਿਲਾਫ਼ ਰੋਸ ਮੁਜ਼ਾਹਰੇ
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਲੈ ਕੇ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ 3 ਨਵੰਬਰ ਨੂੰ ਸੂਬੇ ਅੰਦਰ ਰੋਸ ਮੁਜ਼ਾਹਰੇ ਕੀਤੇ ਗਏ। ਪੀ.ਐਸ.ਯੂ. ਦੇ ਸੂਬਾਈ ਪ੍ਰਧਾਨ ਰਜਿੰਦਰ ਸਿੰਘ ਅਤੇ ਐਨ.ਬੀ.ਐਸ. ਦੇ ਸੂਬਾਈ ਪ੍ਰਧਾਨ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ 2 ਤੋਂ 6 ਨਵੰਬਰ 1984 ਨੂੰ ਦਿੱਲੀ ਸਮੇਤ 18 ਸੂਬਿਆਂ ਦੇ 110 ਸ਼ਹਿਰਾਂ ਵਿੱਚ ਤਕਰੀਬਨ 7,000 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਨਵੀਂ ਦਿੱਲੀ ਵਿੱਚ ਹੀ 2733 ਘਟਨਾਵਾਂ ਹੋਈਆਂ, ਜਿਨ•ਾਂ ਵਿੱਚੋਂ 11 ਮਾਮਲਿਆਂ ਵਿੱਚ 30 ਵਿਅਕਤੀ ਗ੍ਰਿਫਤਾਰ ਹੋਏ। ਇਨ•ਾਂ ਵਿੱਚ ਵੀ ਮੁੱਖ ਸਾਜ਼ਿਸ਼ਕਾਰ ਨਹੀਂ ਸਨ। ਗ੍ਰਿਫ਼ਤਾਰ ਵਿਅਕਤੀ ਉਸੇ ਸਮੇਂ ਜ਼ਮਾਨਤ 'ਤੇ ਬਾਹਰ ਆ ਗਏ ਸਨ।ਪੀ.ਐਸ.ਯੂ. ਅਤੇ ਐਨ.ਬੀ.ਐਸ. ਵੱਲੋਂ ਮੋਗਾ, ਫਰੀਦਕੋਟ, ਮੁਕਤਸਰ, ਸੰਗਰੂਰ, ਬਰਨਾਲਾ, ਜਲੰਧਰ, ਨਵਾਂ ਸ਼ਹਿਰ, ਅੰਮ੍ਰਿਤਸਰ, ਤਰਨ ਤਾਰਨ ਅਤੇ ਮਸਤੂਆਣਾ ਸਾਹਿਬ ਵਿੱਚ ਰੋਸ ਮੁਜ਼ਾਹਰੇ ਕਰਕੇ ਦੰਗਿਆਂ ਦੇ ਮੁੱਖ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕੀਤੀ।
ਆਗੂਆਂ ਕਿਹਾ ਕਿ ਉਸ ਸਮੇਂ 800 ਮਾਮਲੇ ਸਿੱਖਾਂ ਦੀਆਂ ਜਾਇਦਾਦਾਂ ਦੀ ਭੰਨ ਤੋੜ ਅਤੇ ਸਾੜ ਫੂਕ ਦੇ ਦਰਜ ਹੋਏ ਸਨ ਅਤੇ ਅੱਜ ਵੀ ਬਹੁਤ ਸਾਰੇ ਦੰਗਾਂ ਪੀੜਤ ਸਿੱਖ ਬਹੁਤ ਮਾੜੀ ਹਾਲਤ ਵਿੱਚ ਜ਼ਿੰਦਗੀ ਬਸਰ ਕਰ ਰਹੇ ਹਨ। ਇਸ ਲਈ ਇਕੱਲਾ ਮੁਆਵਜ਼ਾ ਦੇਣ ਨਾਲ ਉਨ•ਾਂ ਨੂੰ ਇਨਸਾਫ਼ ਨਹੀਂ ਮਿਲਣਾ। ਉਨ•ਾਂ ਕਿਹਾ ਕਿ ਅੱਜ ਫਿਰ ਦੇਸ਼ ਵਿੱਚ ਅਸਹਿਣਸ਼ੀਲਤਾ ਦਾ ਮਾਹੌਲ ਹੈ ਅਤੇ ਘੱਟ ਗਿਣਤੀਆਂ, ਤਰਕਸ਼ੀਲਾਂ, ਬੁੱਧੀਜੀਵੀਆਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫਿਰਕੂ ਤਾਕਤਾਂ ਅੱਜ ਫਿਰ ਸਿਰ ਚੁੱਕ ਰਹੀਆਂ ਹਨ, ਜਿਸ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਲੋੜ ਹੈ।
No comments:
Post a Comment