ਠੇਕੇਦਾਰੀ ਅਤੇ ਮਸ਼ੀਨੀਕਰਨ ਦੇ ਕੁਹਾੜੇ ਦਾ ਸ਼ਿਕਾਰ
ਤੂੜੀ-ਛਿਲਕਾ ਮਜ਼ਦੂਰ ਸੰਘਰਸ਼ ਦੇ ਰਾਹ
ਪੰਜਾਬ ਦੀਆਂ ਮੰਡੀਆਂ ਵਿੱਚ ਤੂੜੀ-ਛਿਲਕਾ ਟਰੱਕਾਂ ਆਦਿ ਵਿੱਚ ਭਰਨ ਦਾ ਕੰਮ ਮਜ਼ਦੂਰ ਕਰਦੇ ਹਨ। ਇਸ ਕੰਮ ਕਰਕੇ ਹਜ਼ਾਰਾਂ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਰੁਜ਼ਾਗਰ ਮਿਲਿਆ ਹੋਇਆ ਹੈ। ਪਿਛਲੇ ਅਰਸੇ ਵਿੱਚ ਅਧਿਕਾਰੀਆਂ ਵੱਲੋਂ ਇਹ ਕੰਮ ਠੇਕੇਦਾਰਾਂ ਨੂੰ ਦੇਣ ਦਾ ਅਮਲ ਸ਼ੁਰੂ ਕੀਤਾ ਗਿਆ ਹੈ। ਇਸ ਅਮਲ ਦੇ ਸ਼ੁਰੂ ਕਰਨ ਦਾ ਨਤੀਜਾ ਇਹਨਾਂ ਹਜ਼ਾਰਾਂ ਮਜ਼ਦੂਰਾਂ ਦੀ ਤੂੜੀ, ਛਿਲਕਾ ਭਰਾਈ ਦੇ ਕੰਮ ਤੋਂ ਛੁੱਟੀ ਕਰਨਾ ਹੈ ਅਤੇ ਉਹਨਾਂ ਦੇ ਰੁਜ਼ਗਾਰ 'ਤੇ ਲੱਤ ਮਾਰਨਾ ਹੈ।ਦਸੰਬਰ ਦੇ ਸ਼ੁਰੂ ਵਿੱਚ ਮੁੱਖ ਮੰਡੀ ਜ਼ੀਰਾ ਵਿਖੇ ਤੂੜੀ-ਛਿਲਕਾ ਮਜ਼ਦੂਰਾਂ ਵੱਲੋਂ ਆਪਣੇ ਰੁਜ਼ਗਾਰ ਖੋਹੇ ਜਾਣ ਵਿਰੁੱਧ ਤੂੜੀ-ਛਿਲਕਾ ਮਜ਼ਦੂਰ ਯੂਨੀਅਨ ਤਲਵੰਡੀ ਭਾਈ ਅਤੇ ਤੂੜੀ ਛਿਲਕਾ ਮਜ਼ਦੂਰ ਯੂਨੀਅਨ ਜ਼ੀਰਾ ਵੱਲੋਂ ਟਰੱਕ ਅਪਰੇਟਰਜ਼ ਯੂਨੀਅਨ ਜ਼ੀਰਾ ਨੇੜੇ ਕੌਮੀ ਸ਼ਾਹਰਾਹ 'ਤੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਨਾਲ ਸੜਕ ਦੇ ਦੋਵੇਂ ਪਾਸੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਸਮੇਂ ਤੂੜੀ ਛਿਲਕਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਲਾ ਸਿੰਘ ਵੱਲੋਂ ਕਿਹਾ ਗਿਆ ਕਿ ਸਿਰੇ ਦੀ ਮਹਿੰਗਾਈ ਕਾਰਨ ਉਹ ਪਹਿਲਾਂ ਹੀ ਗਰੀਬੀ ਦੇ ਝੰਬੇ ਹੋਏ ਹਨ। ਗੁਜ਼ਾਰਾ ਮੁਸ਼ਕਲ ਨਾਲ ਚੱਲ ਰਿਹਾ ਹੈ। ਉੱਤੋਂ ਜੇ.ਸੀ.ਬੀ. ਮਸ਼ੀਨ ਮਾਲਕਾਂ ਨੂੰ ਤੂੜੀ -ਛਿਲਕਾ ਲੱਦਣ ਦਾ ਕੰਮ ਠੇਕੇ 'ਤੇ ਦੇ ਕੇ ਸਾਡੇ ਰੁਜ਼ਗਾਰ 'ਤੇ ਕੁਹਾੜਾ ਚਲਾਇਆ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਤੋਂ ਬਾਅਦ 7 ਦਸੰਬਰ ਨੂੰ ਫਿਰ ਤੂੜੀ ਛਿਲਕਾ ਮਜ਼ਦੂਰਾਂ ਵੱਲੋਂ ਜ਼ੀਰਾ ਦੇ ਮੁੱਖ ਚੌਕ ਵਿੱਚ ਪਰਿਵਾਰਾਂ ਸਮੇਤ ਧਰਨਾ ਦਿੱਤਾ ਗਿਆ। ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਮੱਸਿਆ ਵੱਲ ਤਵੱਜੋ ਨਾ ਦਿੱਤੀ ਗਈ ਤਾਂ ਮਜ਼ਦੂਰਾਂ ਨੂੰ ਜੇ.ਸੀ.ਬੀ. ਮਸ਼ੀਨਾਂ ਨਾਲ ਕੀਤੀ ਜਾਣ ਵਾਲੀ ਭਰਾਈ ਨੂੰ ਆਪਣੀ ਇੱਕਮੁੱੱਠ ਤਾਕਤ ਦੇ ਨਾਲ ਰੋਕਣ ਦਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ। ਇਕੱਠ ਨੂੰ ਤੂੜੀ-ਛਿਲਕਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਲਾ ਸਿੰਘ, ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਆਗੂ ਬਲਦੇਵ ਸਿੰਘ ਜ਼ੀਰਾ ਆਦਿ ਵੱਲੋਂ ਸੰਬੋਧਨ ਕੀਤਾ ਗਿਆ।
No comments:
Post a Comment