Monday, 18 January 2016

ਹੱਕੀ ਮੰਗਾਂ ਲਈ ਕਿਸਾਨਾਂ-ਖੇਤ ਮਜ਼ਦੂਰਾਂ ਦਾ ਸੰਘਰਸ਼ ਜਾਰੀ


ਹੱਕੀ ਮੰਗਾਂ ਲਈ ਕਿਸਾਨਾਂ-ਖੇਤ ਮਜ਼ਦੂਰਾਂ ਦਾ ਸੰਘਰਸ਼ ਜਾਰੀ
8 ਕਿਸਾਨ ਜਥੇਬੰਦੀਆਂ ਅਤੇ 4 ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਹੈ। ਇਹਨਾਂ ਜਥੇਬੰਦੀਆਂ ਵੱਲੋਂ ਚਿੱਟੇ ਮੱਛਰ ਦੀ ਮਾਰ ਅਤੇ ਮਾੜੇ ਬੀਜਾਂ ਕਾਰਨ 10 ਲੱਖ ਏਕੜ ਵਿੱਚ ਤਬਾਹ ਹੋਈ ਨਰਮੇ ਅਤੇ ਹੋਰਨਾਂ ਫਸਲਾਂ ਦੀ ਤਬਾਹੀ ਲਈ ਕਿਸਾਨਾਂ ਨੂੰ 40 ਹਜ਼ਾਰ ਅਤੇ ਖੇਤ ਮਜ਼ਦੂਰਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ, ਗੰਨੇ ਦਾ 135 ਕਰੋੜ ਬਕਾਇਆ ਜਾਰੀ ਕਰਨ, ਬਾਸਮਤੀ 1509 ਦਾ ਭਾਅ 4500 ਰੁਪਏ ਅਤੇ ਬਾਸਮਤੀ 1121 ਦਾ ਭਾਅ 5000 ਰੁਪਏ ਪ੍ਰਤੀ ਕੁਇੰਟਲ ਕਰਨ, ਆਬਾਦਕਾਰਾਂ ਦਾ ਉਜਾੜਾ ਬੰਦ ਕਰਨ, ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜਾ ਦੇਣ ਆਦਿ ਮੰਗਾਂ ਲਈ ਪਹਿਲਾਂ ਬਠਿੰਡਾ ਮਿੰਨੀ ਸਕੱਤਰੇਤ ਵਿਖੇ ਹਫਤਾ ਭਰ ਧਰਨਾ ਮਾਰਨ ਤੋਂ ਬਾਅਦ ਪੰਜਾਬ ਭਰ ਵਿੱਚ ਛੇ ਰੋਜ਼ਾ ਰੇਲ ਰੋਕੋ ਧਰਨੇ ਮਾਰੇ ਗਏ ਸਨ। ਉਸ ਤੋਂ ਬਾਅਦ ਡੀ.ਸੀ. ਦਫਤਰਾਂ ਮੂਹਰੇ ਧਰਨੇ ਦਿੱਤੇ ਗਏ। ਮੁੱਖ ਮੰਤਰੀ ਨਾਲ ਇਹਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਵਿੱਚ, ਉਸ ਵੱਲੋਂ ਖੇਤ ਮਜ਼ਦੂਰਾਂ ਲਈ 64 ਕਰੋੜ ਰੁਪਏ ਦਾ ਮੁਆਵਜਾ ਰਾਸ਼ੀ ਜਾਰੀ ਕਰਨ ਦਾ ਮਜ਼ਾਕ ਕਰਨ ਤੋਂ ਸਿਵਾਏ ਕੁੱਝ ਵੀ ਪੱਲਿਉਂ ਝਾੜਨ ਤੋਂ ਟਾਲਾ ਵੱਟਿਆ ਗਿਆ। ਇਸ ਲਈ, ਇਹਨਾਂ ਕਿਸਾਨ-ਮਜ਼ਦੂਰ ਜਥੇਬੰਦੀਆਂ ਨੂੰ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕਰਨਾ ਪਿਆ ਸੀ। 
ਇਸ ਤੋਂ ਬਾਅਦ, ਇਹਨਾਂ ਬਾਰਾਂ ਜਥੇਬੰਦੀਆਂ ਦੀ ਅਗਵਾਈ ਵਿੱਚ ਪੰਜਾਬ ਅੰਦਰ ਦੋ ਥਾਵਾਂ— ਮੋਗਾ ਅਤੇ ਅੰਮ੍ਰਿਤਸਰ ਵਿਖੇ ਡੀ.ਸੀ. ਦਫਤਰਾਂ ਅੱਗੇ ਤਿੰਨ ਰੋਜ਼ਾ ਦਿਨ-ਰਾਤ ਦੇ ਧਰਨਿਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਹ ਤਿੰਨ ਰੋਜ਼ਾ ਧਰਨਿਆਂ ਦੀ ਸ਼ੁਰੂਆਤ 6 ਨਵੰਬਰ ਨੂੰ ਹੋਈ। ਇਸ ਦਿਨ ਮੋਗਾ ਵਿਖੇ ਮਾਲਵਾ ਖੇਤਰ ਦੇ 12 ਜ਼ਿਲਿ•ਆਂ ਦੇ ਕਿਸਾਨਾਂ-ਮਜ਼ਦੂਰਾਂ ਅਤੇ ਅੰਮ੍ਰਿਤਸਰ ਵਿਖੇ ਜ਼ਿਲ•ਾ ਪ੍ਰੀਸ਼ਦ ਦੇ ਦਫਤਰ ਮੂਹਰੇ ਮਾਝੇ ਅਤੇ ਦੁਆਬੇ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਤਿੰਨ ਰੋਜ਼ਾ ਧਰਨੇ ਸ਼ੁਰੂ ਕੀਤੇ ਗਏ ਅਤੇ ਲਗਾਤਾਰ ਤਿੰਨ ਦਿਨ ਤੇ ਰਾਤ ਜਾਰੀ ਰਹੇ। 
ਮੋਗਾ ਵਿਖੇ ਮਾਰੇ ਗਏ ਧਰਨੇ ਨੂੰ ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਕੇ.ਕੇ.ਯੂ. ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਸੰਧੂ, ਪੀ.ਕੇ.ਯੂ. ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਬੀ.ਕੇ.ਯੂ. ਏਕਤਾ (ਕ੍ਰਾਂਤੀਕਾਰੀ) ਦੇ ਸੁਰਜੀਤ ਫੂਲ, ਬੀ.ਕੇ.ਯੂ. ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਦਵਿੰਦਰ ਸਿੰਘ ਪਾਲੀ ਆਦਿ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਅੰਮ੍ਰਿਤਸਰ ਵਿਖੇ ਕਿਸਾਨਾਂ ਵੱਲੋਂ ਜ਼ਿਲ•ਾ ਪ੍ਰੀਸ਼ਦ ਦਫਤਰ ਤੋਂ ਲੈ ਕੇ ਭਾਜਪਾ ਦੇ ਸੂਬਾਈ ਮੰਤਰੀ ਅਨਿਲ ਜੋਸ਼ੀ ਦੀ ਕੋਠੀ ਵੱਲ ਮਾਰਚ ਆਰੰਭਿਆ ਗਿਆ, ਜਿਸ ਨੂੰ ਪੁਲਸ ਵੱਲੋਂ ਰਸਤੇ ਵਿੱਚ ਹੀ ਰੋਕ ਲਿਆ ਗਿਆ, ਜਿੱਥੇ ਕਿਸਾਨਾਂ ਵੱਲੋਂ ਜੋਸ਼ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ਨੂੰ ਕਿਸਾਨ ਆਗੂ ਦਾਤਾਰ ਸਿੰਘ, ਧਨਵੰਤ ਸਿੰਘ, ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਸਵਿੰਦਰ ਸਿੰਘ ਚੁਤਾਲਾ ਆਦਿ ਵੱਲੋਂ ਸੰਬੋਧਨ ਕੀਤਾ ਗਿਆ। 

No comments:

Post a Comment