ਭਦੌੜ ਸਰਕਾਰੀ ਹਸਪਤਾਲ ਵਿੱਚ ਸਹੂਲਤਾਂ ਦੀ ਘਾਟ ਕਾਰਨ ਹੋਈ ਨੌਜਵਾਨ ਦੀ ਮੌਤ ਤੋਂ ਭੜਕੇ
ਲੋਕਾਂ ਵੱਲੋਂ ਤਿਕੋਣੀ 'ਤੇ ਦੋ ਦਿਨਾ ਸੜਕ ਜਾਮ
ਬਰਨਾਲਾ ਜ਼ਿਲ•ੇ ਵਿੱਚ ਪੈਂਦੇ ਕਸਬਾ ਭਦੌੜ ਦੇ ਲੋਕ ਲੰਮੇਂ ਸਮੇਂ ਤੋਂ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਇੱਥੇ ਕੋਈ ਪਾਏਦਾਰ ਪ੍ਰਾਈਵੇਟ ਹਸਪਤਾਲ ਵੀ ਨਹੀਂ ਹੈ, ਜਿਸ ਕਰਕੇ ਨਿੱਕੀਆਂ-ਮੋਟੀਆਂ ਬਿਮਾਰੀਆਂ ਨਾਲ ਆਮ ਮੌਤਾਂ ਹੋ ਜਾਂਦੀਆਂ ਹਨ। ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਵੱਡੀ ਘਾਟ ਹੈ। ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਨੇ ਸ਼ਹਿਰੀ ਕੇਂਦਰਾਂ ਤੋਂ ਦੂਰ ਪੈਂਦੇ ਪੰਜਾਬ ਦੇ ਇੱਕ ਸੌ ਹਸਪਤਾਲਾਂ ਵਿੱਚ ਆਮ ਨਾਲੋਂ ਵੱਧ ਸਿਹਤ ਸਹੂਲਤਾਂ (ਘੱਟੋ ਘੱਟ ਪੰਜ ਡਾਕਟਰ, ਸਰਜਰੀ ਦਾ ਪ੍ਰਬੰਧ ਅਤੇ ਐਮਰਜੈਂਸੀ ਮਸ਼ੀਨਰੀ ਆਦਿ) ਦੇਣ ਦੇ ਪ੍ਰਬੰਧ ਕਰਨ ਦਾ ਐਲਾਨ ਕੀਤਾ ਸੀ। ਕਸਬਾ ਭਦੌੜ ਹਰ ਪੱਖੋਂ ਇਹਨਾਂ ਸਹੂਲਤਾਂ ਦਾ ਹੱਕਦਾਰ ਬਣਦਾ ਸੀ। ਹਾਕਮ ਧਿਰ ਵਿੱਚ ਚੰਗੀ ਵੁੱਕਤ ਰੱਖਦੇ ਬਾਦਲਾਂ ਦੇ ਖਾਸਮ-ਖਾਸ ਮੰਨੇ ਜਾਂਦੇ, ਇਸ ਇਲਾਕੇ ਦੇ ਹਾਰੇ ਹੋਏ ਐਮ.ਐਲ.ਏ. ਦੇ ਲੋਕ-ਹਿੱਤਾਂ ਪ੍ਰਤੀ ਲਾਪ੍ਰਵਾਹ ਰਵੱਈਏ ਕਾਰਨ ਭਦੌੜ ਦਾ ਸਰਕਾਰੀ ਹਸਪਤਾਲ ਇਸ ਸਕੀਮ ਵਿੱਚ ਸ਼ਾਮਲ ਨਾ ਹੋ ਸਕਿਆ। ਇਸ ਮਾਮਲੇ ਨੂੰ ਲੈ ਕੇ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਸੀ। ਲੋਕ ਸੰਘਰਸ਼ ਕਮੇਟੀ, ਭਦੌੜ ਵੱਲੋਂ ਇਹ ਮਾਮਲਾ ਹੱਥ ਲੈਣ ਦੀ ਤਿਆਰੀ ਹੀ ਸੀ ਕਿ ਦੋ ਵੱਖ ਵੱਖ ਧੜਿਆਂ ਦੇ ਅਕਾਲੀਆਂ ਦੇ ਸਥਾਨਕ ਆਗੂਆਂ ਨੇ ਇਸ ਮਾਮਲੇ ਨੂੰ ਲੈ ਕੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ। ਹਸਪਤਾਲ ਵਿੱਚ ਦੋ ਵੱਡੀਆਂ ਮੀਟਿੰਗਾਂ ਹੋਈਆਂ। ਵੱਖ ਵੱਖ ਲੋਕ ਆਗੂਆਂ ਨੇ ਨਗਰ ਕੌਂਸਲ ਦੀ ਪਰਖ ਕਰਨ ਦੇ ਲਹਿਜ਼ੇ ਨਾਲ ਕਿਹਾ ਕਿ ਇਹ ਸੰਘਰਸ਼ ਜਾਂ ਤਾਂ ਨਗਰ ਕੌਂਸਲ ਵੱਲੋਂ ਲੜਿਆ ਜਾਵੇ ਜਾਂ ਪਹਿਲਾਂ ਹੀ ਕੰਮ ਕਰਦੀ ਲੋਕ ਸੰਘਰਸ਼ ਕਮੇਟੀ, ਭਦੌੜ ਨੂੰ ਇਸ ਮਾਮਲੇ ਦੀ ਅਗਵਾਈ ਸੌਂਪੀ ਜਾਵੇ। ਨਗਰ ਕੌਂਸਲ ਦੇ ਘੱਟ ਗਿਣਤੀ ਧੜੇ ਨੇ ਪ੍ਰਧਾਨ ਧਿਰ ਨੂੰ ਮੂਹਰੇ ਲੱਗਣ ਅਤੇ ਆਪ ਪਿੱਛੇ ਲੱਗਣ ਦਾ 'ਵਾਅਦਾ' ਕੀਤਾ, ਪ੍ਰੰਤੂ ਪ੍ਰਧਾਨ ਧਿਰ ਇਸ ਮਾਮਲੇ ਨੂੰ ਲੈ ਕੇ ਕੋਈ ਜਨਤਕ ਸੰਘਰਸ਼ ਛੇੜਨ ਤੋਂ ਟਾਲਾ ਵੱਟ ਰਹੀ ਸੀ ਅਤੇ ਘੱਟ ਗਿਣਤੀ ਧੜਾ ਵੀ ਰਾਜਨੀਤੀ ਖੇਡਦਾ ਹੀ ਸਾਬਤ ਹੋਇਆ। ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਅਤੇ 20 ਸਤੰਬਰ ਨੂੰ ਮੁਜਾਹਰਾ ਕਰਨ, ਤਿੰਨਕੋਣੀ 'ਤੇ ਜਾਮ ਲਾਉਣ ਅਤੇ ਬਾਜ਼ਾਰ ਬੰਦ ਕਰਨ ਦਾ ਐਲਾਨ ਕਰ ਦਿਤਾ ਗਿਆ। ਉੱਧਰ ਹਾਰਿਆ ਹੋਇਆ ਨੇਤਾ ਪੁਲਸ ਪ੍ਰਸਾਸ਼ਨ ਨੂੰ ਸਖਤੀ ਕਰਨ ਦੇ ਆਦੇਸ਼ ਦਿੰਦਿਆਂ ਕਿਸੇ ਵੀ ਹਾਲਤ ਵਿੱਚ ਜਾਮ, ਬਾਜ਼ਾਰ ਬੰਦ ਜਾਂ ਧਰਨੇ ਨੂੰ ਠੱਪਣ ਦੀ ਵਿਉਂਤ ਬਣਾਉਂਦਾ ਰਿਹਾ। ਐਕਸ਼ਨ ਕਮੇਟੀ ਅਤੇ ਨਗਰ ਕੌਂਸਲ ਦਾ ਘੱਟ ਗਿਣਤੀ ਧੜਾ 20 ਦੇ ਐਕਸ਼ਨ ਨੂੰ ਸਫਲ ਕਰਨ ਦੀ ਤਿਆਰੀ ਕਰ ਰਿਹਾ ਸੀ ਅਤੇ ਪ੍ਰਧਾਨ ਧੜਾ ਬਾਜ਼ਾਰ ਖੁੱਲ•ਾ ਰੱਖਣ ਦੀਆਂ ਬੇਨਤੀਆਂ ਕਰਦਾ ਫਿਰਦਾ ਸੀ। ਤਿੰਨਕੋਣੀ 'ਤੇ ਜਾਮ ਲਾਉਣ ਵਾਸਤੇ ਲੋਕਾਂ ਦਾ ਇਕੱਠ 20 ਸਤੰਬਰ ਨੂੰ ਹਸਪਤਾਲ 'ਚੋਂ ਰਵਾਨਾ ਹੋਣ ਹੀ ਲੱਗਾ ਸੀ ਕਿ ਇੱਕ ਗਰੀਬ ਪਰਿਵਾਰ ਦਾ 32 ਸਾਲਾ ਨੌਜਵਾਨ ਤੇਜ ਬੁਖਾਰ ਦੀ ਹਾਲਤ ਵਿੱਚ ਰੇੜ•ੀ ਵਿੱਚ ਪਾ ਕੇ ਹਸਪਤਾਲ ਲਿਆਂਦਾ ਗਿਆ। ਡਾਕਟਰ ਵੱਲੋਂ ਨਬਜ਼ ਵੇਖਣ ਤੱਕ ਇਸ ਦੀ ਮੌਤ ਹੋ ਚੁੱਕੀ ਸੀ। ਭਾਵੇਂ ਇਸ ਮੌਤ ਲਈ ਕਿਸੇ ਡਾਕਟਰ ਦੀ ਤੁਰਤ-ਪੈਰੀ ਜੁੰਮੇਵਾਰੀ ਨਹੀਂ ਬਣਦੀ ਸੀ, ਪ੍ਰੰਤੂ ਫਿਰ ਵੀ ਆਮ ਰੂਪ ਵਿੱਚ ਡਾਕਟਰੀ ਸਹੂਲਤਾਂ ਦੀ ਸਖਤ ਘਾਟ ਦੇ ਮਾਮਲੇ ਨਾਲ ਇਸ ਘਟਨਾ ਦਾ ਜੁੜਨਾ ਕੁਦਰਤੀ ਸੀ। ਨੀਟਾ ਸਿੰਘ ਦੀ ਲਾਸ਼ ਨੂੰ ਤਿੰਨਕੋਣੀ 'ਤੇ ਰੱਖ ਕੇ ਜਾਮ ਲਾ ਦਿੱਤਾ ਗਿਆ। ਨੀਟੇ ਦੀ ਮੌਤ ਨਾਲ ਮਾਮਲਾ ਨਵਾਂ ਮੋੜ ਲੈ ਗਿਆ। ਜਾਮ ਵਿੱਚ ਭਰਵਾਂ ਇਕੱਠ ਹੋਇਆ। ਹਸਪਤਾਲ ਵਿੱਚ ਹੋਈਆਂ ਵੱਡੀਆਂ ਮੀਟਿੰਗਾਂ ਵਿੱਚ ਹਿੱਕਾਂ ਚੌੜੀਆਂ ਕਰ ਕਰ ਕੇ ਅਖਬਾਰਾਂ ਵਿੱਚ ਫੋਟੋਆਂ ਲਵਾਉਣ ਵਾਲੇ ਨਗਰ ਕੌਂਸਲ ਦੇ ਦੋਵੇਂ ਧੜੇ ਲੋਕਾਂ ਦੇ ਇਕੱਠ ਦੇ ਨੇੜੇ ਨਾ ਫਟਕੇ। ਹਾਲਾਤ ਦੀ ਨਾਜ਼ੁਕਤਾ ਨੂੰ ਵੇਖਦਿਆਂ ਪੁਲਸ ਪ੍ਰਸ਼ਾਸਨ ਕਿਸੇ ਵੀ ਕਿਸਮ ਦੀ ਸਖਤੀ ਕਰਨ ਤੋਂ ਪਿੱਛੇ ਹਟ ਗਿਆ ਸੀ। ਦੋ-ਤਿੰਨ ਥਾਣਿਆਂ ਦੀ ਪੁਲਸ ਅਤੇ ਤਿੰਨ ਥਾਣੇਦਾਰ ਡੀ.ਐਸ.ਪੀ. ਤਪਾ ਸਮੇਤ ਪੂਰਾ ਦਿਨ ਮਾਮਲੇ ਨੂੰ ਨਿਬੇੜਨ ਲਈ ਪੱਬਾਂ ਭਾਰ ਹੋਏ ਰਹੇ, ਪ੍ਰੰਤੂ ਲੋਕਾਂ ਦੀ ਮੰਗ ਸੀ ਕਿ ਮ੍ਰਿਤਕ ਨੀਟਾ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ ਅਤੇ ਭਦੌੜ ਦੇ ਹਸਪਤਾਲ ਨੂੰ ਚੰਗੀਆਂ ਸਹੂਲਤਾਂ ਵਾਲੇ ਪੰਜਾਬ ਦੇ ਇੱਕ ਸੌ ਹਸਪਤਾਲਾਂ ਵਿੱਚ ਸ਼ਾਮਲ ਕੀਤਾ ਜਾਵੇ। ਦੁਪਹਿਰ ਇੱਕ ਵਜੇ ਦੇ ਕਰੀਬ ਹਾਰੇ ਹੋਏ ਐਮ.ਐਲ.ਏ. ਸ੍ਰੀ ਦਰਬਾਰਾ ਸਿੰਘ ਗੁਰੂ ਨੂੰ ਨਗਰ ਕੌਂਸਲ ਦੀ ਪ੍ਰਧਾਨ ਧਿਰ ਨੇ ਗੱਡੀਆਂ ਜੋੜ ਕੇ ਜਾਮ ਵਾਲੀ ਥਾਂ 'ਤੇ ਲੈ ਆਂਦਾ। ਲੋਕਾਂ ਦੇ ਇਕੱਠ ਵਿੱਚ ਆਉਣ ਦੀ ਬਜਾਇ ਇਹ ਸਾਰਾ ਲਾਮ-ਲਸ਼ਕਰ ਜਾਮ ਤੋਂ ਦੋ ਸੌ ਗਜ਼ ਦੂਰ ਪੈਟਰੋਲ ਪੰਪ 'ਤੇ ਆ ਕੇ ਬੈਠ ਗਿਆ। ਉੱਧਰ ਸਟੇਜ 'ਤੇ ਬੋਲਣ ਵਾਲੇ ਬੁਲਾਰੇ 'ਗੁਰੂ' ਅਤੇ ਚੇਲਿਆਂ ਨੂੰ ਕਰੜੇ ਹੱਥੀਂ ਲੈਂਦੇ ਰਹੇ। 'ਗੁਰੂ' ਨੇ ਪੁਲਸ ਪ੍ਰਸ਼ਾਸਨ ਰਾਹੀਂ ਐਕਸ਼ਨ ਕਮੇਟੀ ਨੂੰ ਪੰਪ 'ਤੇ ਗੱਲਬਾਤ ਕਰਨ ਵਾਸਤੇ ਸੱਦ ਲਿਆ। ਗੱਲਬਾਤ ਕਿਸੇ ਸਿਰੇ ਨਾ ਲੱਗੀ। 'ਗੁਰੂ' ਨੇ ਇੱਕ ਲੱਖ ਰੁਪਏ ਦਾ ਮੁਆਵਜਾ ਦੇਣ ਅਤੇ ਹਸਪਤਾਲ ਦਾ ਮਾਮਲਾ 'ਪ੍ਰੋਸੈੱਸ' ਵਿੱਚ ਪਾਉਣ ਦੀ ਗੱਲ ਰੱਖੀ। ਗੱਲਬਾਤ ਤੋੜ ਕੇ ਐਕਸ਼ਨ ਕਮੇਟੀ ਮੁੜ ਆਈ। ਜਾਮ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ। 'ਗੁਰੂ' ਡੇਢ ਘੰਟੇ ਦੇ ਕਰੀਬ ਪੰਪ 'ਤੇ ਬੈਠਾ ਬੁਲਾਰਿਆਂ ਦੀਆਂ ਖਰੀਆਂ ਖਰੀਆਂ ਸੁਣਦਾ ਰਿਹਾ ਅਤੇ ਅਖੀਰ ਚੱਲਦਾ ਬਣਿਆ। ਲੋਕੀ, ਰਾਤ ਦੇ ਖਾਣੇ ਅਤੇ ਬਿਸਤਰਿਆਂ ਦਾ ਪ੍ਰਬੰਧ ਕਰਨ ਲੱਗ ਪਏ। ਜਿਉਂ ਜਿਉਂ ਰਾਤ ਪੈ ਰਹੀ ਸੀ, ਇਕੱਠ ਹੋਰ ਵਧਦਾ ਜਾ ਰਿਹਾ ਸੀ। ਰਾਤ ਨੂੰ ਸਾਢੇ ਗਿਆਰਾਂ ਵਜੇ ਤੱਕ ਸੈਂਕੜੇ ਲੋਕਾਂ ਦੇ ਇਕੱਠ ਨੂੰ ਬੀ.ਕੇ.ਯੂ. ਡਕੌਂਦਾ, ਬੀ.ਕੇ.ਯੂ. ਉਗਰਾਹਾਂ, ਡੀ.ਟੀ.ਐਫ., ਤਰਕਸ਼ੀਲ ਸੋਸਾਇਟੀ, ਖੇਤ ਮਜ਼ਦੂਰ ਯੂਨੀਅਨ, ਐਸ.ਟੀ.ਆਰ. ਯੂਨੀਅਨ, ਲੋਕ ਸੰਘਰਸ਼ ਕਮੇਟੀ, ਭਦੌੜ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ, ਜਿਹਨਾਂ ਵਿੱਚ ਕੁਲਵੰਤ ਮਾਨ, ਚਮਕੌਰ ਸਿੰਘ, ਹਰਦੀਪ ਟੱਲੇਵਾਲ, ਗੁਰਮੇਲ ਭੁਟਾਲ, ਰਾਮ ਕੁਮਾਰ, ਰਾਜਿੰਦਰ ਸਿੰਘ, ਸੁਖਦੇਵ ਭੋਤਨਾ, ਬਲਜੀਤ ਕੌਰ, ਲਾਭ ਸਿੰਘ ਪਰਮਜੀਤ ਸਿੰਘ ਤਲਵਾੜ, ਨਿਰਮਲ ਸਿੰਘ, ਜਗਦੀਪ ਸਿੰਘ, ਇੰਦਰਜੀਤ ਸਿੰਘ, ਜਾਗਰ ਸਿੰਘ, ਗੋਰਾ ਸਿੰਘ, ਬਲਵੀਰ ਸਿੰਘ ਡਾਕਟਰ, ਸੁਖਚੈਨ ਸਿੰਘ ਚੈਨਾ, ਜਰਨੈਲ ਸਿੰਘ ਆਦਿ ਸ਼ਾਮਲ ਸਨ। ਸਮੁੱਚੀ ਨਗਰ ਕੌਂਸਲ ਚੋਂ ਸਿਰਫ ਇੱਕ ਐਮ.ਸੀ. ਪਰਮਜੀਤ ਸਿੰਘ ਸੇਖੋਂs sਸ਼ਾਮਲ ਹੋਇਆ, ਜਿਸ ਦੀ ਇਕੱਠ ਵੱਲੋਂ ਸਰਾਹਨਾ ਕੀਤੀ ਗਈ। ਕਈ ਸਾਬਕਾ ਐਮ.ਸੀ. ਅਤੇ ਮੋਹਤਬਰ ਵੀ ਇਸ ਸੰਘਰਸ਼ ਵਿੱਚ ਹਾਜ਼ਰ ਸਨ। ਅਗਲੇ ਦਿਨ 21 ਸਤੰਬਰ ਨੂੰ ਨੌ ਵਜੇ ਫਿਰ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ। ਗਿਆਰਾਂ ਵਜੇ ਏ.ਡੀ.ਸੀ. ਬਰਨਾਲਾ ਅਮਨਦੀਪ ਬਾਂਸਲ ਦੀ ਅਗਵਾਈ ਹੇਠ ਪ੍ਰਸ਼ਾਸਨ ਦੀ ਟੀਮ ਆਈ। ਗੱਲਬਾਤ ਹੋਈ। ਏ.ਡੀ.ਸੀ. ਨੇ ਲੋਕਾਂ ਦੇ ਇਕੱਠ ਵਿੱਚ ਆ ਕੇ ਮੰਨਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਮੁਆਵਜਾ ਦਿੱਤਾ ਜਾਵੇਗਾ, ਭਦੌੜ ਦੇ ਹਸਪਤਾਲ ਵਿੱਚ ਸੌ ਹਸਪਤਾਲਾਂ ਵਰਗੀਆਂ ਸਹੂਲਤਾਂ ਦਾ ਆਰਜੀ ਪ੍ਰਬੰਧ ਕੀਤਾ ਜਾਵੇਗਾ ਅਤੇ ਪੱਕਾ ਪ੍ਰਬੰਧ ਕਰਨ ਲਈ ਮਾਮਲੇ ਨੂੰ ਪ੍ਰਕਿਰਿਆ ਵਿੱਚ ਪਾਇਆ ਜਾਵੇਗਾ। ਜਾਮ ਖੋਲ• ਕੇ ਮ੍ਰਿਤਕ ਨੀਟਾ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ।

No comments:
Post a Comment