ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਦੀ ਨਜਾਇਜ਼ ਗ੍ਰਿਫਤਾਰੀ ਵਿਰੁੱਧ ਵਿਦਿਆਰਥੀਆਂ ਵੱਲੋਂ ਸਰਕਾਰ ਖਿਲਾਫ ਅਰਥੀ ਫੂਕ ਮੁਜਾਹਰੇ
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਨੂੰ ਫਰੀਦਕੋਟ ਪੁਲਸ ਵੱਲੋਂ ਤਿੰਨ ਸਾਲ ਪੁਰਾਣੇ ਕੇਸ ਵਿੱਚ ਗ੍ਰਿਫਤਾਰ ਕਰਕੇ ਜੇਲ• ਡੱਕਣ ਵਿਰੁੱਧ ਵਿਦਿਆਰਥੀਆਂ ਅੰਦਰ ਰੋਸ ਤੇ ਗੁੱਸਾ ਵਧ ਰਿਹਾ ਹੈ। ਪੀ.ਐਸ.ਯੂ. ਵੱਲੋਂ ਇਸ ਨਜਾਇਜ਼ ਗ੍ਰਿਫਤਾਰੀ ਵਿਰੁੱਧ ਆਵਾਜ਼ ਉਠਾਉਣ ਲਈ ਪੰਜਾਬ ਭਰ ਵਿੱਚ ਅਰਥੀ ਫੂਕ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸੱਦੇ ਦੇ ਅੰਗ ਵਜੋਂ ਵਿਦਾਰਥੀਆਂ ਵੱਲੋਂ ਸ਼ਿਵਾਲਿਕ ਕਾਲਜ ਨਵਾਂ ਨੰਗਲ, ਸਰਕਾਰੀ ਕਾਲਜ ਮੁਕਤਸਰ ਅਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ ਅਤੇ ਰੈਲੀਆਂ-ਮੁਜਾਹਰੇ ਵੀ ਕੀਤੇ ਗਏ। ਵੱਖ ਵੱਖ ਥਾਵਾਂ 'ਤੇ ਹੋਈਆਂ ਰੈਲੀਆਂ-ਮੁਜਾਹਰਿਆਂ ਨੂੰ ਪੀ.ਐਸ.ਯੁ. ਆਗੂਆਂ— ਜਸਵਿੰਦਰ ਸਿੰਘ ਝੱਜ, ਗਗਨ ਸੰਗਰਾਮੀ, ਗੁਰਵਿੰਦਰ ਹਰਾਜ ਅਤੇ ਕੁਲਵਿੰਦਰ ਸੇਖਾ ਵੱਲੋਂ ਸੰਬੋਧਨ ਕੀਤਾ ਗਿਆ। ਵਿਦਿਆਰਥੀ ਆਗੂਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਵਿਦਿਆ ਦੇ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਵਿਦਿਆਰਥੀਆਂ ਤੋਂ ਸਿੱਖਿਆ ਦਾ ਅਧਿਕਾਰ ਖੋਹ ਰਹੀ ਹੈ। ਇਸ ਨਿੱਜੀਕਰਨ ਦੇ ਹਮਲੇ ਵਿਰੁੱਧ ਵਿਦਿਆਰਥੀਆਂ ਦੇ ਸੰਘਰਸ਼ ਤਿੱਖੇ ਹੋ ਰਹੇ ਹਨ। ਇਸ ਸੰਘਰਸ਼ ਨੂੰ ਦਬਾਉਣ ਲਈ ਪੰਜਾਬ ਸਰਕਾਰ ਝੂਠੇ ਕੇਸ ਮੜ• ਕੇ ਵਿਦਿਆਰਥੀ ਆਗੂਆਂ ਨੂੰ ਧਮਕਾਉਣ ਦੇ ਰਾਹ ਪੈ ਰਹੀ ਹੈ। ਪੀ.ਐਸ.ਯੂ. ਦੇ ਪ੍ਰਧਾਨ ਰਾਜਿੰਦਰ ਸਿੰਘ ਵੱਲੋਂ ''ਸ਼ਰੁਤੀ ਅਗਵਾ ਕਾਂਡ'' ਵਿੱਚ ਚੰਗਾ ਰੋਲ ਦਿੱਤਾ ਗਿਆ ਸੀ। ਇਸੇ ਤਰ•ਾਂ ਵੱਖ ਵੱਖ ਮੌਕਿਆਂ 'ਤੇ ਵਿਦਿਆਰਥੀ ਹੱਕਾਂ ਲਈ ਹੋਈਆਂ ਮਹੱਤਵਪੂਰਨ ਸੰਘਰਸ਼ ਸਰਗਰਮੀਆਂ ਵਿੱਚ ਵੀ ਉਸ ਵੱਲੋਂ ਪ੍ਰਸੰਸ਼ਾਯੋਗ ਭੂਮਿਕਾ ਅਦਾ ਕੀਤੀ ਗਈ ਸੀ। ਇਸੇ ਕਰਕੇ, ਉਹ ਪੁਲਸ ਅਤੇ ਪ੍ਰਸ਼ਾਸਨ ਨੂੰ ਰੜਕਦਾ ਸੀ। ਜਿਸ ਕਰਕੇ ਹੁਣ ਇੱਕ ਪੁਰਾਣੇ ਕੇਸ ਵਿੱਚ ਉਸ ਨੂੰ ਗ੍ਰਿਫਤਾਰ ਕਰਕੇ ਜੇਲ• ਡੱਕ ਦਿੱਤਾ ਗਿਆ ਹੈ। ਵਿਦਿਆਰਥੀ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਰਾਜਿੰਦਰ ਸਿੰਘ ਨੂੰ ਰਿਹਾਅ ਕੀਤਾ ਜਾਵੇ ਅਤੇ ਕਾਲਾ ਮੁਹੰਮਦ 'ਤੇ ਹਮਲੇ ਵਿੱਚ ਮਿਲੀਭੁਗਤ ਵਾਲੇ ਪ੍ਰੋਫੈਸਰਾਂ 'ਤੇ ਕਾਰਵਾਈ ਕੀਤੀ ਜਾਵੇ।
No comments:
Post a Comment