Monday, 20 July 2020

ਕਰੋਨਾ ਵਾਇਰਸ : ਭਾਰਤੀ ਆਰਥਿਕਤਾ


ਕਰੋਨਾ ਵਾਇਰਸ ਤੋਂ ਪਹਿਲਾਂ ਹੀ ਗੋਤੇ ਖਾ ਰਹੀ ਸੀ ਭਾਰਤੀ ਆਰਥਿਕਤਾ ਭਾਰਤੀ ਹਕੂਮਤ ਨੇ ਚਾਲੂ ਵਿੱਤੀ ਸਾਲ 2019-20 ਦੇ ਸ਼ੁਰੂ ਵਿੱਚ ਕੁੱਲ ਘਰੇਲੂ ਉਤਪਾਦ ਦੀ ਦਰ 7.5 ਮਿਥੀ ਸੀ, ਜੋ ਬਾਅਦ ਵਿੱਚ ਇਸ ਨੂੰ ਖੁਦ ਹੀ 5 ਫੀਸਦੀ ਤੋਂ ਵੀ ਘੱਟ ਅੰਗਣੀ ਪਈ। ਭਾਰਤ ਵਿੱਚ ਮੋਦੀ ਹਕੂਮਤ ਨੇ ਪੰਜ ਸਾਲਾਂ ਦੌਰਾਨ ਕੁੱਲ ਘਰੇਲੂ ਪੈਦਾਵਾਰ ਨੂੰ 2.7 ਖਰਬ ਡਾਲਰ ਤੋਂ ਵਧਾ ਕੇ 5 ਖਰਬ (ਟ੍ਰਿਲੀਅਨ) ਡਾਲਰ ਤੇ ਲੈ ਜਾਣ ਦੀਆਂ ਡੀਂਗਾਂ ਮਾਰੀਆਂ ਹਨ ਪਰ ਹਕੀਕੀ ਅੰਕੜੇ ਕੁੱਝ ਹੋਰ ਹੀ ਤਸਵੀਰ ਸਾਹਮਣੇ ਲਿਆ ਰਹੇ ਹਨ। ਇੱਕ ਰਿਪੋਰਟ ਮੁਤਾਬਕ ਸਭ ਤੋਂ ਵੱਧ ਨਿਰਯਾਤ ਕਰਨ ਵਾਲੀਆਂ 60 ਆਰਥਿਕਤਾਵਾਂ ਵਿੱਚੋਂ ਭਾਰਤ ਲਗਾਤਾਰ ਪਛੜਦਾ ਜਾ ਰਿਹਾ ਹੈ। 2003-11 ਦੇ ਸਾਲਾਂ ਦੌਰਾਨ ਭਾਰਤ ਦਾ ਨਿਰਯਾਤ ਵਿੱਚ ਛੇਵਾਂ ਸਥਾਨ ਸੀ, ਜੋ 2012-17 ਦੇ ਸਾਲਾਂ ਦੌਰਾਨ 23ਵੇਂ ਨੰਬਰ 'ਤੇ ਚਲਾ ਗਿਆ ਹੈ। ਸਨਅੱਤੀ ਉਤਪਾਦਨ ਵਿੱਚ ਭਾਰਤ 16ਵੇਂ ਸਥਾਨ ਤੋਂ 25ਵੇਂ ਸਥਾਨ 'ਤੇ ਜਾ ਡਿਗਿਆ ਹੈ। ਵਪਾਰ ਵਿੱਚ ਭਾਰਤ 10ਵੇਂ ਨੰਬਰ ਤੋਂ 38ਵੇਂ ਨੰਬਰ 'ਤੇ ਅਤੇ ਖੇਤੀਬਾੜੀ ਪੈਦਾਵਾਰ ਵਿੱਚ 11ਵੇਂ ਨੰਬਰ ਤੋਂ 30ਵੇਂ ਸਥਾਨ 'ਤੇ ਹੇਠਾਂ ਡਿਗਿਆ ਹੈ। ਦੂਸਰੇ ਪਾਸੇ ਜੇਕਰ ਖੁਰਾਕੀ ਵਸਤਾਂ ਦੀ ਮਹਿੰਗਾਈ ਦੀ ਗੱਲ ਕਰੀਏ ਤਾਂ ਇਹ ਲਗਾਤਾਰ ਵਧਦੀ ਜਾ ਰਹੀ ਹੈ। ਪਿਆਜ ਦੀਆਂ ਕੀਮਤਾਂ ਕਈ ਸ਼ਹਿਰਾਂ ਵਿੱਚ ਡੇਢ-ਦੋ ਸੌ ਰੁਪਏ ਕਿਲੋਗਰਾਮ ਤੱਕ ਜਾ ਪਹੁੰਚੀਆਂ। ਲਸਣ ਦੀਆਂ ਕੀਮਤਾਂ 3-4 ਸੌ ਰੁਪਏ ਨੂੰ ਛੂਹ ਗਈਆਂ। ਮਸਲਾ ਇਹ ਨਹੀਂ ਸੀ ਕਿ ਗੰਢੇ-ਪਿਆਜ ਦੀ ਪੈਦਾਵਾਰ ਵਿੱਚ ਵੱਡੀ ਗਿਰਾਵਟ ਆ ਗਈ ਸੀ ਜਾਂ ਇਹ ਵਿਦੇਸ਼ਾਂ ਤੋਂ ਨਹੀਂ ਸਨ ਮੰਗਵਾਏ ਜਾ ਸਕਦੇ, ਬਲਕਿ ਭਾਜਪਾ ਦੀ ਛਤਰਛਾਇਆ ਹੇਠਲੇ ਜ਼ਖੀਰੇਬਾਜ਼ਾਂ ਨੇ ਇਹਨਾਂ ਦੀ ਜਮ੍ਹਾਂਖੋਰੀ ਕਰਕੇ ਨਕਲੀ ਥੁੜ੍ਹ ਦਾ ਸੰਕਟ ਪੈਦਾ ਕੀਤਾ ਅਤੇ ਅੰਨ੍ਹੇ ਮੁਨਾਫੇ ਹਾਸਲ ਕੀਤੇ ਹਨ। 2019 ਦੇ ਦਸੰਬਰ ਮਹੀਨੇ ਵਿੱਚ ਖੁਰਾਕੀ ਵਸਤਾਂ ਦੀ ਕੀਮਤ 65 ਮਹੀਨਿਆਂ ਦਾ ਰਿਕਾਰਡ ਤੋੜਦੀ ਹੋਈ 7.35 ਫੀਸਦੀ ਹੋ ਗਈ ਜਦੋਂ ਕਿ ਨਵੰਬਰ ਵਿੱਚ ਇਹ ਮਹਿਜ 5.54 ਫੀਸਦੀ ਸੀ। ਮਹਿੰਗਾਈ ਸਿਰਫ ਖੁਰਾਕੀ ਵਸਤਾਂ ਦੀ ਹੀ ਨਹੀਂ ਵਧੀ ਬਲਕਿ ਜਿਹੜੀ ਮਹਿੰਗਾਈ ਦਰ ਨਵੰਬਰ ਵਿੱਚ .58 ਫੀਸਦੀ ਸੀ, ਉਹ ਦਸੰਬਰ ਵਿੱਚ ਵਧ ਕੇ 2.59 ਫੀਸਦੀ ਨੂੰ ਜਾ ਢੁਕੀ। ਵਿਕਸਤ ਪੂੰਜੀਵਾਦੀ ਦੇਸ਼ਾਂ ਵਿੱਚ ਜਿਹੜੀ ਮਹਿੰਗਾਈ ਦਰ 10-20 ਫੀਸਦੀ ਦੇ ਵਾਧੇ ਨਾਲ ਵਧਦੀ ਹੈ, ਉਹ ਮਹਿੰਗਾਈ ਦਰ ਮੋਦੀ ਦੀ ਸਰਦਾਰੀ ਵਾਲੀ ਭਾਜਪਾ ਹਕੂਮਤ ਅਧੀਨ ਡੇਢ-ਦੋ ਸੌ ਫੀਸਦੀ ਤੋਂ ਲੈ ਕੇ 3-4 ਸੌ ਫੀਸਦੀ ਤੱਕ ਵਧ ਗਈ ਹੈ। ਭਾਰਤੀ ਆਰਥਿਕਤਾ ਜੇ 8 ਫੀਸਦੀ ਸਾਲਾਨਾ ਦੀ ਦਰ ਨਾਲ ਚੱਲਦੀ ਰਹੇ ਤਾਂ ਇਹ 30 ਸਾਲਾਂ ਵਿੱਚ ਪੁਰਤਗਾਲ ਦੀ ਆਰਥਿਕਤਾ ਦੇ ਬਰਾਬਰ ਦਾ ਰੁਤਬਾ ਹਾਸਲ ਕਰ ਸਕੇਗੀ। ਭਾਰਤ ਨੇ ਜੇਕਰ 2024 ਤੱਕ 5 ਖਰਬ ਡਾਲਰ ਦੀ ਆਰਥਿਕਤਾ ਹਾਸਲ ਕਰਨੀ ਹੋਵੇ ਤਾਂ ਇਸਦੇ ਕੁੱਲ ਘਰੇਲੂ ਉਤਪਾਦ ਦੀ ਦਰ 15 ਫੀਸਦੀ ਹੋਣੀ ਜ਼ਰੂਰੀ ਹੈ। ਜਦੋਂ ਕਿ ਹਕੀਕਤ ਵਿੱਚ ਤਕਰੀਬਨ 4 ਫੀਸਦੀ ਦੇ ਨੇੜੇ ਹੀ ਘੁੰਮਦੀ ਹੈ। ਭਾਰਤੀ ਆਰਥਿਕਤਾ ਦੀ ਮਾੜੀ ਹਾਲਤ ਵਿੱਚ ਜਾਣਾ ਕਿਸੇ ਕੁਦਰਤੀ ਕਰੋਪੀ ਦੀ ਵਜਾਹ ਕਰਕੇ ਨਹੀਂ ਬਣੀ। ਤੇਲ-ਗੈਸ ਦੀਆਂ ਕੀਮਤਾਂ ਦਾ ਵਧਣਾ ਹੋਵੇ ਜਾਂ ਭਾਰਤੀ ਰੁਪਏ ਦਾ ਡਾਲਰ ਦੇ ਮੁਕਾਬਲੇ ਹੇਠਾਂ ਜਾਣਾ ਹੋਵੇ ਇਹ ਸਭ ਕੁੱਝ ਭਾਰਤੀ ਹਾਕਮਾਂ ਦੇ ਵਸ ਦੀ ਉੱਕਾ ਹੀ ਗੱਲ ਨਹੀਂ। ਸਮੱਸਿਆ ਦੀ ਅਸਲ ਜੜ੍ਹ ਇਹ ਹੈ ਕਿ ਭਾਰਤ ਦਾ ਆਰਥਿਕ ਢਾਂਚਾ ਬੁਰੀ ਤਰ੍ਹਾਂ ਚਰਮਰਾ ਗਿਆ ਹੈ। ਇਹ ਭਾਰਤੀ ਲੋਕਾਂ ਦੀਆਂ ਲੋੜਾਂ ਨੂੰ ਉੱਕਾ ਹੀ ਪੂਰੀਆਂ ਨਹੀਂ ਕਰ ਸਕਦਾ। ਭਾਰਤੀ ਹਾਕਮਾਂ ਦੀ ਮੋਦੀ ਜੁੰਡਲੀ ਦੇਸ਼ ਦੀ ਆਰਥਿਕਤਾ ਦੇ ਮੁੜ ਸੰਭਾਲੇ ਦੀਆਂ ਜਿੰਨੀਆਂ ਮਰਜੀ ਡੀਂਗਾਂ ਮਾਰੀ ਜਾਵੇ ਲੋਕਾਂ ਨੂੰ ਸਬਜ਼ਬਾਗ ਵਿਖਾ ਕੇ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਕਰੇ ਪਰ ਇਹ ਹਕੀਕਤਾਂ ਨੂੰ ਨਹੀਂ ਬਦਲ ਸਕਦੀ। ਮੋਦੀ ਜੁੰਡਲੀ ਦੇ ਅਜਿਹੇ ਦਾਅਵਿਆਂ ਦੀ ਫੂਕ ਕੱਢਦੇ ਹੋਏ ਭਾਜਪਾ ਦੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਪਹਿਲੀ ਦਸੰਬਰ ਨੂੰ ਇੱਕ ਬਿਆਨ ਵਿੱਚ ਆਖਿਆ ਸੀ, ''ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਭਾਰਤੀ ਸਰਕਾਰਾਂ ਆਖਦੀਆਂ ਕੀ ਹਨ। ਹਕੀਕਤ ਇਹ ਹੈ ਕਿ ਅਸੀਂ ਡੂੰਘੇ ਸੰਕਟ ਵਿੱਚ ਫਸੇ ਹੋਏ ਹਾਂ। ਸਾਲ ਦੀ ਅਗਲੀ ਚੁਥਾਈ ਜਾਂ ਉਸ ਤੋਂ ਬਾਅਦ ਵਾਲੀ ਚੁਥਾਈ ਵਧੀਆ ਹੋਣ ਦੇ ਦਮਗਜ਼ੇ ਸਾਕਾਰ ਨਹੀਂ ਹੋਣਗੇ। ਉਹ ਲੋਕਾਂ ਨੂੰ ਇਹ ਕਹਿੰਦੇ ਹੋਏ ਮੂਰਖ ਬਣਾ ਰਹੇ ਹਨ ਕਿ ਅਗਲੀ ਚੁਥਾਈ ਵਧੀਆ ਹੋਵੇਗੀ।'' ''ਅਜਿਹੇ ਸੰਕਟ ਹੱਲ ਹੋਣ ਲਈ ਤਿੰਨ, ਚਾਰ ਜਾਂ ਪੰਜ ਸਾਲ ਤੱਕ ਦਾ ਸਮਾਂ ਲੈ ਸਕਦੇ ਹਨ। ਇਹ ਕੁੱਝ ਸਿਰ 'ਤੇ ਲਈ ਟੋਪੀ ਲਹਿਰਾਉਣ ਜਾਂ ਜਾਦੂ ਦੀ ਛੜੀ ਹਿਲਾਉਣ ਨਾਲ ਨਹੀਂ ਹੋ ਸਕਣਾ।'' ਭਾਰਤੀ ਆਰਥਿਕਤਾ ਵਿੱਚ ਲੋਕਾਂ ਦੀ ਖਰੀਦ ਸ਼ਕਤੀ ਨਾ ਰਹਿ ਜਾਣ ਸਬੰਧੀ ਯਸ਼ਵੰਤ ਸਿਨਹਾ ਨੇ ਮੋਦੀ ਜੁੰਡਲੀ 'ਤੇ ਚੋਟ ਕੀਤੀ ਸੀ ਕਿ ''ਆਰਥਿਕਤਾ ਵਿੱਚ ਮੰਗ ਦਾ ਨਾ ਹੋਣਾ ਸੰਕਟ ਦਾ ਸ਼ੁਰੂਆਤੀ ਨੁਕਤਾ ਹੈ। ਉਹਨਾਂ ਨੂੰ ਕਿਸਾਨਾਂ, ਪੇਂਡੂ ਇਲਾਕੇ ਦੇ ਲੋਕਾਂ ਦੀ ਉੱਕਾ ਹੀ ਕੋਈ ਪ੍ਰਵਾਹ ਨਹੀਂ, ਲੋਕਾਂ ਦੀ ਇਹ ਹੋਣੀ ਹੀ ਮੰਗ ਦੇ ਖਾਤਮੇ ਦੀ ਸ਼ੁਰੂਆਤ ਹੈ। ਇਹ ਮੰਗ ਪਹਿਲਾਂ ਖੇਤੀਬਾੜੀ ਵਿੱਚ ਘਟੀ ਤੇ ਫੇਰ ਪੇਂਡੂ ਖੇਤਰਾਂ ਵਿੱਚ, ਉਸ ਤੋਂ ਬਾਅਦ ਵਿੱਚ ਗੈਰ-ਜਥੇਬੰਦ ਖੇਤਰ ਵਿੱਚ ਘਟੀ ਹੈ ਤੇ ਆਖਰਕਾਰ ਇਸਨੇ ਕਾਰਪੋਰੇਟ ਖੇਤਰ ਨੂੰ ਵੀ ਆਪਣੀ ਮਾਰ ਹੇਠ ਲੈ ਲਿਆ।'' ਸਾਮਰਾਜੀ ਆਰਥਿਕ ਮੰਦਵਾੜੇ ਦੀ ਮਾਰ ਹੇਠ ਆਈ ਭਾਰਤੀ ਆਰਥਿਕਤਾ ਵਿੱਚੋਂ ਹੀ ਮਹਿੰਗਾਈ, ਬੇਰੁਜ਼ਗਾਰੀ, ਮੰਗ ਦੀ ਖੜੋਤ ਆਦਿ ਦੇ ਵਰਤਾਰੇ ਵਿਕਸਤ ਹੋਏ ਹਨ। ਇਹਨਾਂ 'ਤੇ ਕਾਬੂ ਪਾਉਣਾ ਭਾਰਤੀ ਹਾਕਮਾਂ ਦਾ ਏਜੰਡਾ ਨਹੀਂ ਹੈ। ਉਹ ਲੋਕਾਂ ਦਾ ਧਿਆਨ ਅਜਿਹੇ ਬੁਨਿਆਦੀ ਮੁੱਦਿਆਂ ਵੱਲੋਂ ਤਿਲ੍ਹਕਾਅ ਕੇ ਫਿਰਕੂ, ਨਸਲੀ ਅਤੇ ਜਾਤ-ਪਾਤੀ ਹੱਲਿਆਂ ਵੱਲ ਕਰਨਾ ਚਾਹੁੰਦੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੁਨਿਆਦੀ ਮੁੱਦਿਆਂ ਨੂੰ ਉਭਾਰਦੇ ਹੋਏ ਫਿਰਕੂ-ਫਾਸ਼ੀ ਦੈਂਤ ਨੂੰ ਮਾਤ ਦੇਣ ਲਈ ਲਈ ਉੱਠ ਖੜ੍ਹੇ ਹੋਣ। (ਸੁਰਖ਼ ਰੇਖਾ ਈ-ਪੇਪਰ ਮਾਰਚ-ਅਪਰੈਲ 2020) ਕੋਰੋਨਾ ਵਾਇਰਸ ਦੇ ਖਾਤੇ ਚਾੜ੍ਹੀ ਭਾਰਤੀ ਆਰਥਿਕਤਾ ਦੀ ਸਚਾਈ ਉੱਘੜਨੀ ਸ਼ੁਰੂ ਅਮਰੀਕੀ ਸਾਮਰਾਜੀਆਂ ਨੇ ਆਪਣੀ ਡਿਗ ਰਹੀ ਆਰਥਿਕਤਾ ਦੀ ਸਚਾਈ ਨੂੰ ਸਵਿਕਾਰ ਕਰਨ ਦੀ ਥਾਂ ਆਰਥਿਕ ਸੰਕਟ ਦਾ ਕਾਰਨ ਸਿਰਫ ਕੋਰੋਨਾ ਵਾਇਰਸ ਨੂੰ ਦੱਸ ਕੇ ਅਸਲੀਅਤ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਪਰਚਾਰ-ਪਰਸਾਰ ਮੀਡੀਏ ਨੇ ''ਕੋਰੋਨਾ'', ''ਕੋਰੋਨਾ'' ਦੀ ਐਨੀ ਕਾਵਾਂਰੌਲੀ ਪਾਈ ਕਿ ਲੋਕਾਂ ਨੂੰ ਇਹ ਸੱਚ ਹੀ ਜਾਪਣ ਲੱਗ ਜਾਵੇ ਕਿ ਸਾਰੀ ਸਮੱਸਿਆ ਦੀ ਜੜ੍ਹ ਕੋਰੋਨਾ ਵਾਇਰਸ ਹੀ ਹੈ। ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨੇ ਵੀ ਕੋਰੋਨਾ ਦੀ ਡੌਂਡੀ ਪਿੱਟਣੀ ਸ਼ੁਰੂ ਕਰ ਦਿੱਤੀ। ਇਹਨਾਂ ਦੀ ਕੋਸ਼ਿਸ਼ ਸੀ ਕਿ ਕੋਰੋਨਾ ਦੇ ਰਾਮ-ਰੌਲੇ ਵਿੱਚ ਇੱਥੋਂ ਦੇ ਸਮਾਜਿਕ ਢਾਂਚੇ ਵਿੱਚ ਉੱਥਲ-ਪੁਥਲ ਕਰਕੇ ਕਾਰਪੋਰੇਟਾਂ ਦੀ ਲੁੱਟ-ਖੋਹ ਨੂੰ ਹੋਰ ਤਿੱਖਾ ਕੀਤਾ ਜਾਵੇ। ਭਾਰਤ ਵਿੱਚ ਆਪਣੇ ਆਪ ਨੂੰ ਕਮਿਊਨਿਸਟ ਅਖਵਾਉਣ ਵਾਲੀਆਂ ਅਨੇਕਾਂ ਹੀ ਪਾਰਟੀਆਂ, ਗਰੁੱਪਾਂ, ਧਿਰਾਂ ਨੇ ਹਾਕਮਾਂ ਦੀ ਬੋਲੀ ਬੋਲਦੇ ਹੋਏ ਕੋਰੋਨਾ ਵਾਇਰਸ ਨੂੰ ਇੱਥੋਂ ਦੇ ਆਰਥਿਕ ਸੰਕਟ ਲਈ ਮੁੱਖ ਜੁੰਮੇਵਾਰ ਬਣਾ ਧਰਿਆ। ਇਹ ਕੁੱਝ ਹਾਕਮਾਂ ਦੇ ਧੂਤੂ ਬਣ ਕੇ ਉਹਨਾਂ ਦੀਆਂ ਕਰਤੂਤਾਂ 'ਤੇ ਪਰਦਾਪੋਸ਼ੀ ਕਰਨ ਦਾ ਸਬੱਬ ਬਣਨਾ ਸੀ। ਉਹਨਾਂ ਦੀ ਸੇਵਾ ਵਿੱਚ ਭੁਗਤਣਾ ਸੀ। “ਅਮਰੀਕੀ ਹਾਕਮਾਂ 'ਚੋਂ ਟਰੰਪ ਵਾਲੀ ਬੋਲੀ ਹੀ ਭਾਰਤ ਵਿੱਚ ਮੋਦੀ ਸਮੇਤ ਇੱਥੋਂ ਦੀਆਂ ਸਾਰੀਆਂ ਹੀ ਹਾਕਮ ਜਮਾਤੀ ਪਾਰਟੀਆਂ ਨੇ ਬੋਲਣੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਇਹ ਨਹੀਂ ਦੱਸਿਆ ਕਿ ਸੰਸਾਰ ਵਿੱਚ ਪੈਦਾ ਹੋਈਆਂ ਮੌਜੂਦਾ ਸਮੱਸਿਆਵਾਂ ਦਾ ਜ਼ਾਹਰਾ ਕਾਰਨ ਪਿੱਛੇ ਤੋਂ ਚਲਿਆ ਆ ਰਿਹਾ ਆਰਥਿਕ ਮੰਦਵਾੜਾ ਹੈ, ਜਿਹੜਾ ਹੁਣ ਹੋਰ ਤੇਜ਼ੀ ਫੜਦਾ ਜਾ ਰਿਹਾ ਹੈ। ਇਹਨਾਂ ਪੱਖਾਂ ਨੂੰ ਲੁਕੋਂਦੇ ਹੋਏ ਭਾਰਤੀ ਹਾਕਮਾਂ ਨੇ ਕੋਰੋਨਾ-ਕੋਰੋਨਾ ਬੂ-ਦੁਹਾਈ ਪਾ ਦਿੱਤੀ। ਇਹਨਾਂ ਦੇ ਪ੍ਰਚਾਰ ਦੀ ਮਾਰ ਹੇਠ ਭਾਰਤ ਦੀਆਂ ਸਭੇ ਹੀ ਸੋਧਵਾਦੀ-ਸੁਧਾਰਵਾਦੀ ਸਿਆਸੀ ਪਾਰਟੀਆਂ ਨੇ ਇਹਨਾਂ ਦੀ ਬੋਲੀ ਬੋਲਦੇ ਹੋਏ ''ਕੋਰੋਨਾ-ਕੋਰੋਨਾ'' ਦੀ ਰੱਟ ਲਾਈ। 'ਇਨਕਲਾਬੀ ਸਾਡਾ ਰਾਹ' ਦੇ ਲੇਖਕਾਂ ਨੇ ਮਾਰਚ 2020 ਦੇ ਅੰਕ ਵਿੱਚ ਮਹਾਂਮੰਦੀ ਦੀ ਵਜਾਹ ਕੋਰੋਨਾ ਵਾਇਰਸ ਨੂੰ ਦੱਸਦੇ ਹੋਏ ਲਿਖਿਆ, ''ਕੋਰੋਨਾ ਵਾਇਰਸ ਸੰਕਟ ਸੰਸਾਰ ਆਰਥਿਕਤਾ ਨੂੰ ਮੰਦਵਾੜੇ ਵਿੱਚ ਲਿਜਾ ਰਿਹਾ ਹੈ।'' ''ਕੋਰੋਨਾ ਵਾਇਰਸ ਦੀ ਮਾਰ ਹੇਠ ਆਉਣ ਕਾਰਨ ਉਸਦੀ ਆਰਥਿਕਤਾ ਬੁਰੇ ਰੁਖ ਪ੍ਰਭਾਵਿਤ ਹੋਈ ਹੈ।'' ''ਇਸ ਵਾਇਰਸ ਕਾਰਨ ਸੰਸਾਰ ਆਰਥਿਕਤਾ 'ਤੇ ਪੈਣ ਵਾਲੇ ਬੁਰੇ ਪ੍ਰਭਾਵ ਮਾਰਚ ਦੇ ਅੱਧ ਤੋਂ ਮਗਰੋਂ ਹੋਰ ਉੱਭਰ ਕੇ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਹਨ।'' ਇੰਡੀਅਨ ਐਕਸਪਰੈਸ 3 ਜੂਨ ਦੇ ਸੰਪਾਦਕੀ ਮੁਤਾਬਕ ਪਿਛਲੇ ਕੁੱਝ ਸਾਲਾਂ ਤੋਂ ਭਾਰਤ ਦੀ ਆਰਥਿਕ ਸਰਗਰਮੀ ਹੋਲੀ ਹੌਲੀ ਨਿਘਾਰ ਵੱਲ ਜਾ ਰਹੀ ਹੈ। 2018-19 ਦੀ ਪਹਿਲੀ ਤਿਮਾਹੀ ਵਿੱਚ ਇਹ 7.1 ਫੀਸਦੀ ਤੋਂ ਘੱਟ ਕੇ 2019-20 ਦੀ ਚੌਥੀ ਤਿਮਾਹੀ ਵਿੱਚ 3.1 ਫੀਸਦੀ ਰਹਿ ਗਈ ਸੀ। ਤਾਲਾਬੰਦੀ ਦੀ ਵਜਾਹ ਕਰਕੇ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਹਾਲਤ ਹੋਰ ਵਿਗੜ ਜਾਣ ਦੀ ਗੁੰਜਾਇਸ਼ ਪਈ ਹੈ। ਇਸੇ ਹੀ ਤਰ੍ਹਾਂ ਮੂਡੀ ਵੱਲੋਂ ਕੀਤੇ ਇੱਕ ਸਰਵੇਖਣ ਮੁਤਾਬਕ ਹਕੂਮਤ ਦਾ ਕੁੱਲ ਘਰੇਲੂ ਕਰਜ਼ਾ 2019 ਵਿੱਚ ਕੁੱਲ ਘਰੇਲੂ ਪੈਦਾਵਾਰ ਦੇ 72 ਫੀਸਦੀ ਤੋਂ ਵਧ ਕੇ 2020 ਵਿੱਚ 84 ਫੀਸਦੀ ਹੋ ਗਿਆ ਹੈ। ਇਸ ਨੇ ਇਹ ਵੀ ਨੋਟ ਕੀਤਾ ਹੈ ਕਿ ਇਹ ਕੁੱਲ ਘਰੇਲੂ ਉਤਪਾਦ ਦੇ 85 ਫੀਸਦੀ ਤੋਂ ਉੱਪਰ ਜਾ ਸਕਦਾ ਹੈ। ਇਹ ਬਹੁਤ ਮੁੱਢਲੇ ਅੰਦਾਜ਼ੇ ਹਨ। ਮਨਫੀ ਵਰਤਾਰੇ ਨੂੰ ਦੇਖਦੇ ਹੋਏ ਇਸ ਦੇ ਹੋਰ ਵਧ ਜਾਣ ਦੀਆਂ ਸੰਭਾਵਨਾਵਾਂ ਹਨ। 2 ਜੂਨ ਦੇ ਇੰਡੀਅਨ ਐਕਸਪ੍ਰੈਸ ਦੇ ਪਹਿਲੇ ਸਫੇ ਦੀ ਖਬਰ ਮੁਤਾਬਕ ਆਲ ਇੰਡੀ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਇੱਕ ਸਰਵੇ ਮੁਤਾਬਕ ਸਵੈ-ਰੁਜ਼ਗਾਰ, ਛੋਟੇ ਅਤੇ ਦਰਮਿਆਨੇ ਦਰਜ਼ੇ ਦੇ ਕਾਰੋਬਾਰਾਂ ਦਾ ਭੋਗ ਪੈ ਚੁੱਕਾ ਹੈ। ਐਸੋਸੀਏਸ਼ਨ ਨੇ ਸੂਖਮ, ਛੋਟੀਆਂ, ਦਰਮਿਆਨੀਆਂ ਇਕਾਈਆਂ, ਕਾਰਪੋਰੇਟਾਂ ਦੇ ਮੁੱਖ ਕਾਰਜਕਾਰੀ ਅਫਸਰਾਂ ਅਤੇ ਮੁਲਾਜ਼ਮਾਂ ਦੇ 46525 ਵਿਅਕਤੀਆਂ ਦੇ ਕੀਤੇ ਸਰਵੇ ਵਿੱਚ ਇਹ ਤੱਥ ਸਾਹਮਣੇ ਆਇਆ ਹੈ। ਇਹ ਸਰਵੇ 24 ਮਈ ਤੋਂ 30 ਮਈ ਤੱਕ ਕੀਤਾ ਗਿਆ। ਸੂਖਮ (ਮਾਈਕਰੋ), ਛੋਟੀਆਂ ਅਤੇ ਦਰਮਿਆਨੇ ਉਦਯੋਗਾਂ ਦੇ 35 ਫੀਸਦੀ, ਸਵੈ-ਰੁਜ਼ਗਾਰ ਦੇ 37 ਫੀਸਦੀ ਨੇ ਆਖਿਆ ਹੈ ਕਿ ਉਹ ਮੁੜ ਕਦੇ ਵੀ ਤਾਬ ਨਹੀਂ ਆ ਸਕਦੇ। 32 ਫੀਸਦੀ ਸੂਖਮ, ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਨੇ ਆਖਿਆ ਕਿ ਉਹਨਾਂ ਨੂੰ ਮੁੜ-ਸੰਭਾਲੇ ਲਈ 6 ਮਹੀਨੇ ਲੱਗ ਜਾਣਗੇ। 12 ਫੀਸਦੀ ਨੂੰ ਉਮੀਦ ਹੈ ਕਿ ਉਹ ਤਿੰਨ ਮਹੀਨੇ ਵਿੱਚ ਸੰਭਾਲਾ ਖਾ ਸਕਣਗੇ। ਨੈਸ਼ਨਲ ਸਟੈਟਿਸਟੀਕਲ ਆਫਿਸ ਦੇ ਅੰਕੜਿਆਂ ਮੁਤਾਬਕ 2019-20 ਵਿੱਚ ਕੁੱਲ ਘਰੇਲੂ ਉਤਪਾਦ ਦੀ ਦਰ 4.2 ਫੀਸਦੀ ਦੀ ਦਰ ਨਾਲ ਪਿਛਲੇ 11 ਸਾਲਾਂ ਵਿੱਚ ਸਭ ਤੋਂ ਘੱਟ ਦਰਜ਼ ਹੋਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਕੜਿਆਂ ਮੁਤਾਬਕ 2020-21 ਵਿੱਚ ਕੁੱਲ ਘਰੇਲੂ ਉਤਪਾਦ ਦੀ ਦਰ ਮਨਫੀ ( - ) ਵਿੱਚ ਜਾ ਸਕਦੀ ਹੈ। ਪੰਜਾਬੀ ਟ੍ਰਿਬਿਊਨ 3 ਜੂਨ ਦੀ ਸੰਪਾਦਕੀ ਵਿੱਚ ਲਿਖਿਆ ਗਿਆ ਹੈ ਕਿ ਆਲ ਇੰਡੀਆ ਮੈਨੂਫੈਕਚਰਿੰਗ ਐਸੋਸੀਏਸ਼ਨ ਵੱਲੋਂ ਨੌਂ ਹੋਰ ਉਦਯੋਗਾਂ ਦੇ ਸਹਿਯੋਗ ਨਾਲ ਕੀਤੇ ਆਨਲਾਈਨ ਸਰਵੇਖਣ ਮੁਤਾਬਕ 35 ਫੀਸਦੀ ਰੁਜ਼ਗਾਰ ਨੇੜਲੇ ਭਵਿੱਖ ਵਿੱਚ ਸੰਭਵ ਨਹੀਂ ਹੈ। 32 ਫੀਸਦੀ ਦਾ ਮੰਨਣਾ ਹੈ ਕਿ ਸਨਅੱਤਾਂ ਨੂੰ ਮੁੜ ਲੀਹੇ ਪੈਣ ਵਿੱਚ ਛੇ ਮਹੀਨੇ ਲੱਗਣਗੇ। ਪੰਜਾਬ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਿਹਾ ਹੈ ਕਿ 10 ਲੱਖ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ ਅਤੇ ਸੂਬੇ ਦੇ ਅਰਥਚਾਰੇ ਨੂੰ 50 ਹਜ਼ਾਰ ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਕੋਰੋਨਾ ਦੌਰ 'ਚ ਭਾਰਤੀ ਹਾਕਮਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਉਂ ਉਜਾੜਿਆ? 9 ਮਈ ਦੀਆਂ ਅਖਬਾਰਾਂ ਔਰੰਗਾਬਾਦ ਵਿਖੇ ਰੇਲਵੇ ਲਾਈਨ 'ਤੇ ਕੁਚਲ ਕੇ ਮਾਰ ਦਿੱਤੇ ਗਏ 16 ਪਰਵਾਸੀ ਮਜ਼ਦੂਰਾਂ ਦੀਆਂ ਖਬਰਾਂ ਨਾਲ ਭਰੀਆਂ ਪਈਆਂ ਹਨ। ਹਾਕਮ ਜਮਾਤੀ ਪਾਰਟੀਆਂ ਦੇ ਆਗੂਆਂ ਨੇ ਮਗਰਮੱਛੀ ਹੰਝੂ ਕੇਰਦੇ ਬਿਆਨ ਦਾਗੇ ਗਏ ਹਨ। ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੇ ਮੁਆਵਜੇ ਸੂਬਾਈ ਅਤੇ ਕੇਂਦਰੀ ਹਕੂਮਤ ਵੱਲੋਂ ਐਲਾਨੇ ਗਏ ਹਨ। ਘਟਨਾ ਦੀ ਜਾਂਚ ਕਰਨ ਲਈ ਇੱਕ ਟੀਮ ਹਵਾਈ ਜਹਾਜ ਰਾਹੀਂ ਭੇਜੀ ਜਾ ਰਹੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਭੇਜਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ। ਕਿੱਡਾ ਵੱਡਾ ਮਜਾਕ ਕੀਤਾ ਜਾ ਰਿਹਾ ਹੈ ਮਰਨ ਵਾਲਿਆਂ ਨਾਲ, ਉਹਨਾਂ ਨੂੰ ਜਿਉਂਦੇ ਜੀਅ ਬੱਸ ਜਾਂ ਰੇਲ ਆਵਾਜਾਈ ਮੁਹੱਈਆ ਨਹੀਂ ਕਰਵਾਈ ਗਈ। ਮਰਿਆਂ ਦੀ ਜਾਂਚ ਲਈ ਹਵਾਈ ਜਹਾਜ ਵੀ ਆ ਰਹੇ ਹਨ। ਰੇਲਵੇ ਲਾਈਨ 'ਤੇ ਮਾਰੇ ਜਾਣ ਦੀ ਘਟਨਾ ਇਕੱਲੇ ਔਰੰਗਾਬਾਦ ਦੀ ਹੀ ਨਹੀਂ। ਇਸੇ ਹੀ ਦਿਨ ਪੰਜਾਬ ਵਿੱਚ ਰਾਜਪੁਰਾ ਦੇ ਲਾਗੇ ਵੀ ਰੇਲਵੇ ਲਾਈਨ 'ਤੇ ਹੀ ਪਰਵਾਸ ਕਰ ਰਹੇ ਪਿਓ-ਪੁੱਤਰ ਦੀ ਮੌਤ ਵੀ ਹੋਈ ਹੈ। ਇਸੇ ਹੀ ਤਰ੍ਹਾਂ ਯੂ.ਪੀ. ਤੋਂ ਮੱਧ ਪ੍ਰਦੇਸ਼ ਵਾਪਸ ਆਪਣੇ ਘਰ ਸਾਈਕਲ 'ਤੇ ਜਾ ਰਹੇ ਇੱਕ ਜੋੜੇ ਦੇ ਮਾਰੇ ਜਾਣ ਅਤੇ ਉਸਦੇ ਛੋਟੇ ਬੱਚਿਆਂ ਦੇ ਜਖਮੀ ਹੋ ਜਾਣ ਦੀਆਂ ਖਬਰਾਂ ਵੀ ਨਸ਼ਰ ਹੋਈਆਂ ਹਨ। ਹੁਣ ਤੱਕ ਸੜਕੀ ਤੇ ਰੇਲਵੇ ਮਾਰਗਾਂ 'ਤੇ 71 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਭਾਸਕਰ ਅਖਬਾਰ ਵਿੱਚ ਯੋਗੇਂਦਰ ਯਾਦਵ ਦੇ ਛਪੇ ਇੱਕ ਲੇਖ ਮੁਤਾਬਕ ਹੁਣ ਤੱਕ ਕੋਰੋਨਾ ਤੋਂ ਪ੍ਰੇਸ਼ਾਨ ਕੀਤੇ ਮਾਰੇ ਗਏ, ਖੁਦਕੁਸ਼ੀ ਕਰ ਗਏ ਲੋਕਾਂ ਦੀ ਗਿਣਤੀ ਤਿੰਨ ਸੌ ਤੋਂ ਉੱਪਰ ਹੈ। ਜਦੋਂ ਕਿ ਇਹ ਪਤਾ ਨਹੀਂ ਕਿ ਉਹ ਕਿੰਨੇ ਹਨ, ਜਿਹਨਾਂ ਦੀ ਕੋਈ ਖਬਰ ਹੀ ਨਹੀਂ ਬਣੀ। ਕਿੰਨੇ ਹੀ ਅਜਿਹੇ ਹਨ, ਜਿਹੜੇ ਹਸਪਤਾਲਾਂ ਵਿੱਚ ਵੀ ਨਹੀਂ ਜਾ ਸਕੇ। ''ਉਸ ਦੀ ਜੇਬ ਵਿੱਚ 300 ਰੁਪਏ ਹਨ ਅਤੇ ਉਸਦੇ ਫੋਨ ਦਾ ਚਾਰਜ 90 ਫੀਸਦੀ ਹੈ, ਇਹਨਾਂ ਦੇ ਸਹਾਰੇ ਉਸ ਨੂੰ ਆਸ ਹੈ ਕਿ ਉਹ 2100 ਕਿਲੋਮੀਟਰ ਦੀ ਲੰਮੀ ਯਾਤਰਾ ਪੂਰੀ ਕਰ ਲਵੇਗਾ। 24 ਸਾਲਾਂ ਦੇ ਚੰਦਰਭੂਸ਼ਣ ਸਾਹਨੀ ਇੱਕ ਮਜ਼ਦੂਰ ਹੈ, ਜੋ ਉੱਤਰੀ ਬੰਗਲੌਰ ਦੇ ਹੱਬਲ ਵਿਖੇ ਇੱਕ ਉਸਾਰੀ ਫਰਮ ਵਿੱਚ ਕੰਮ ਕਰਦਾ ਸੀ। ਕੱਲ੍ਹ ਬਾਅਦ ਦੁਪਹਿਰ ਉਸਨੇ ਬੰਗਲੌਰ ਤੋਂ ਹੈਦਰਾਬਾਦ ਦੇ ਕੌਮੀ ਸ਼ਾਹ ਰਾਹ-44 'ਤੇ ਪੈਦਲ ਯਾਤਰਾ ਇਸ ਉਮੀਦ ਨਾਲ ਸ਼ੁਰੂ ਕੀਤੀ ਕਿ ਉਹ ਉੱਤਰ ਪ੍ਰਦੇਸ਼ ਵਿੱਚ ਸਥਿਤ ਸਿਧਾਰਥ ਨਗਰ ਜ਼ਿਲ੍ਹੇ ਵਿੱਚ ਆਪਣੇ ਘਰ ਪਹੁੰਚ ਜਾਵੇਗਾ। ਉਸ ਨੇ ਆਖਿਆ, ''ਅਸੀਂ ਹੈਦਰਾਬਾਦ ਪਹੁੰਚ ਜਾਵਾਂਗੇ ਫੇਰ ਉਸ ਤੋਂ ਅੱਗੇ ਕਿਵੇਂ ਨਾ ਕਿਵੇਂ ਅਸੀਂ ਸੂਬੇ ਦਾ ਬਾਰਡਰ ਪਾਰ ਕਰ ਜਾਵਾਂਗੇ, ਅਸੀਂ ਚੱਲਦੇ ਜਾਵਾਂਗੇ। ਜਿਸ ਚੀਜ਼ ਦੀ ਮੈਨੂੰ ਜ਼ਰੂਰਤ ਹੈ, ਉਹ ਇਹ ਕਿ ਘਰ ਮੈਂ ਆਪਣੀ ਮਾਂ ਅਤੇ ਪਤਨੀ ਨਾਲ ਗੱਲ ਕਰਦਾ ਰਹਿ ਸਕਾਂ। ਮੈਨੂੰ ਚਿੰਤਾ ਇਹ ਹੈ ਕਿ ਮੇਰੇ ਫੋਨ ਦਾ ਚਾਰਜ ਕਿਤੇ ਖਤਮ ਨਾ ਹੋ ਜਾਵੇ। ਇਸ ਕਰਕੇ ਮੈਂ ਇਸਦੀ ਸਰਫੇ ਨਾਲ ਵਰਤੋਂ ਕਰਦਾ ਹਾਂ........'' ''ਇੱਥੇ ਸਾਡੇ ਲਈ ਹੁਣ ਕੁੱਝ ਨਹੀਂ ਬਚਿਆ। ਸਾਨੂੰ ਤਾਂ ਰੋਟੀ ਵੀ ਨਹੀਂ ਮਿਲ ਰਹੀ ਨਾ ਕਿਤੋਂ ਪੈਸਾ ਮਿਲਦਾ ਹੈ। ਬਹੁਤ ਪ੍ਰੇਸ਼ਾਨ ਹਾਂ। ਇੱਥੋਂ ਦੀ ਸਰਕਾਰ ਸਾਡੀ ਸੁਣਦੀ ਹੀ ਨਹੀਂ। ਉਹ ਲੋਕ ਅੰਦਰ ਬੈਠੇ ਹਨ, ਅਸੀਂ ਉਹਨਾਂ ਨੂੰ ਵਿਖਾਈ ਨਹੀਂ ਦਿੰਦੇ।'' ...''ਤਾਲਾਬੰਦੀ ਦੇ ਪਹਿਲੇ ਹਫਤਿਆਂ ਵਿੱਚ ਉਹਨਾਂ ਨੇ ਸਾਨੂੰ ਹਫਤੇ ਦੇ 500 ਰੁਪਏ ਦਿੱਤੇ। ਹੁਣ ਤਿੰਨ ਹਫਤੇ ਹੋ ਗਏ ਹਨ ਉਹਨਾਂ ਨੇ ਉਹ ਵੀ ਦੇਣੇ ਬੰਦ ਕਰ ਦਿੱਤੇ। ਕਲੋਨੀ ਵਿੱਚ ਪਾਣੀ ਵਾਲਾ ਜਿਹੜਾ ਟੈਂਕਰ ਆਉਂਦਾ ਸੀ, ਉਸ ਨੇ ਵੀ ਆਉਣਾ ਬੰਦ ਕਰ ਦਿੱਤਾ ਹੈ, ਕਿਉਂਕਿ ਸਾਡੇ ਕੋਲ ਉਸ ਨੂੰ ਦੇਣ ਵਾਸਤੇ ਪੈਸੇ ਨਹੀਂ ਹਨ। ਨਹਾਉਣ ਅਤੇ ਹੱਥ ਧੋਣ ਵਾਸਤੇ ਵੀ ਪਾਣੀ ਨਸੀਬ ਨਹੀਂ। ਸਾਨੂੰ ਥੋੜ੍ਹਾ ਜਿਹਾ ਰਾਸ਼ਣ ਮਿਲਿਆ ਸੀ, ਉਹ ਵੀ ਖਤਮ ਹੋ ਗਿਆ ਹੈ। ਸਰਕਾਰ ਸਥਾਨਕ ਲੋਕਾਂ ਦੀ ਹੀ ਮੱਦਦ ਕਰ ਰਹੀ ਹੈ, ਉਹਨਾਂ ਨੂੰ ਇਸ ਗੱਲ ਦੀ ਭੋਰਾ ਵੀ ਪ੍ਰਵਾਹ ਨਹੀਂ ਕਿ ਸਾਡੇ ਨਾਲ ਕੀ ਬੀਤਦੀ ਹੈ?'' ''ਕੰਪਨੀ ਦੇ ਮਾਲਕ ਦਸੰਬਰ ਤੋਂ ਸਾਨੂੰ ਪੂਰੀ ਤਨਖਾਹ ਨਹੀਂ ਦਿੰਦੇ, ਹੁਣ ਵੀ ਉਹ ਸਾਡੇ 8 ਲੱਖ ਰੁਪਏ ਦੱਬੀਂ ਬੈਠੇ ਹਨ।'' ਇਹ ਹੈ ਗਾਥਾ ਇੱਕ ਮਜ਼ਦੂਰ ਦੀ, ਜਿਹੜੀ ਉਸਨੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਨਾਲ 7 ਮਈ ਨੂੰ ਸਾਂਝੀ ਕੀਤੀ, ਉਸ ਵਰਗੇ ਉਸ ਨਾਲ ਹੋਰ ਵੀ ਅਨੇਕਾਂ ਹਨ। ਜਿਹੜੀ ਕਹਾਣੀ ਉੱਪਰ ਵਰਨਣ ਕੀਤੇ ਮਜ਼ਦੂਰ ਦੀ ਹੈ, ਇਹ ਇਕੱਲੇ ਦੀ ਕਹਾਣੀ ਨਹੀਂ ਬਲਕਿ ਲੱਖਾਂ ਹੀ ਮਜ਼ਦੂਰਾਂ ਦੀ ਹੋਣੀ ਹੈ। ਕਿਸੇ ਵੇਲੇ ਲੱਖਾਂ ਹੀ ਮਜ਼ਦੂਰ ਆਪਣੇ ਮਨਾਂ ਵਿੱਚ ਇਹ ਚਾਅ ਅਤੇ ਰੀਝਾਂ ਲੈ ਕੇ ਪ੍ਰਦੇਸ ਨਿਕਲੇ ਸਨ ਕਿ ਉਹ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੇ ਵਾਰੇ-ਨਿਆਰੇ ਕਰ ਦੇਣਗੇ। ਪਹਿਲੇ ਪਹਿਲੇ ਸਮਿਆਂ ਵਿੱਚ ਜਦੋਂ ਕੋਈ ਵੀ ਪ੍ਰਵਾਸੀ ਮਜ਼ਦੂਰ ਆਪਣੇ ਘਰ ਮੁੜਦਾ ਤਾਂ ਉਸਦੇ ਆਲੇ ਦੁਆਲੇ ਲੋਕ ਹੈਰਾਨ ਤੇ ਖੁਸ਼ ਹੁੰਦੇ ਵੀ ਕਿ ਇਹ ਥੋੜ੍ਹੇ ਜਿਹੇ ਹੀ ਸਮੇਂ ਕਿੰਨਾ ਬਦਲ ਕੇ ਆਇਆ ਹੈ। ਪਰ ਉਹਨਾਂ ਨੇ ਇਹ ਕਦੇ ਕਿਆਸ ਵੀ ਨਹੀਂ ਸੀ ਕੀਤਾ ਕਿ ਕਦੇ ਅਜਿਹੀ ਬਿੱਜ ਵੀ ਪਵੇਗੀ ਕਿ ਉਹਨਾਂ ਆਪਣੇ ਬਣੇ-ਬਣਾਏ ਘਰ ਅਤੇ ਚੱਲਦੇ ਕਾਰੋਬਾਰ ਅਤੇ ਰੁਜ਼ਗਾਰ ਨੂੰ ਵਿੱਚ-ਵਿਚਾਲੇ ਛੱਡ ਕੇ ਹੀ ਆਪਣੇ ਦੇਸ ਪਰਤਣਾ ਪਵੇਗਾ। ਉਹ ਵੀ ਥਾਂ ਥਾਂ ਦੀਆਂ ਖੱਜਲ-ਖੁਆਰੀਆਂ, ਭੁੱਖਾਂ-ਦੁੱਖਾਂ ਅਤੇ ਬਿਮਾਰੀਆਂ ਨੂੰ ਝੱਲਦੇ ਹੋਏ। ਲੱਖਾਂ ਹੀ ਅਜੇ ਅਜਿਹੇ ਹਨ, ਜਿਹੜੇ ਆਪਣੇ ਮਾਪਿਆਂ ਜਾਂ ਬੱਚਿਆਂ ਕਰਕੇ ਆਪਣੇ ਟਿਕਾਣੇ ਛੱਡ ਨਹੀਂ ਸਕੇ, ਬਲਕਿ ਉੱਥੇ ਹੀ ਨਮੋਸ਼ੀ ਭਰੀ ਜ਼ਿੰਦਗੀ ਬਤੀਤ ਕਰਨ ਲਈ ਬੇਵਸ ਹੋਏ ਪਏ ਹਨ। ਜੋ ਹੁਣ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨੇ ਕੀਤਾ ਹੈ ਜਾਂ ਸੰਸਾਰ ਪੱਧਰ 'ਤੇ ਘਰ ਪਰਤਣ ਲਈ ਪਰਵਾਸ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਹੈ, ਇਸ ਨੂੰ ਸਮਝਣ ਲਈ ਜ਼ਰੂਰੀ ਇਹ ਹੈ ਕਿ ਪਹਿਲਾਂ ਇਹ ਸਮਝ ਲਿਆ ਜਾਵੇ ਕਿ ਪਹਿਲਾਂ ਲੋਕ ਆਪਣੇ ਪਿੰਡਾਂ ਅਤੇ ਘਰਾਂ ਤੋਂ ਪਰਵਾਸ ਕਰਕੇ ਉਹਨਾਂ ਥਾਵਾਂ 'ਤੇ ਕਿਉਂ ਗਏ ਜਿੱਥੋਂ ਹੁਣ ਉਹਨਾਂ ਨੂੰ ਖੇਹ-ਖਰਾਬੀ ਦੀ ਹਾਲਤ ਵਿੱਚ ਵਾਪਸ ਪਰਤਣਾ ਪਿਆ ਹੈ। ਆਮ ਤੌਰ 'ਤੇ ਪਰਵਾਸ ਨੂੰ ਦੋ ਤਰ੍ਹਾਂ ਦੇ ਅਮਲਾਂ ਰਾਹੀਂ ਵੇਖਿਆ ਜਾ ਸਕਦਾ ਹੈ। ਇੱਕ ਇਹ ਹੁੰਦਾ ਹੈ ਕਿ ਕਿਸੇ ਵੀ ਥਾਂ 'ਤੇ ਨੌਜਵਾਨਾਂ ਨੇ ਉੱਚ ਪੱਧਰ ਦੀ ਵਿਦਿਆ ਹਾਸਲ ਕਰਕੇ ਮੁਹਾਰਤ ਹਾਸਲ ਕਰ ਲਈ ਹੋਵੇ, ਉਹ ਉੱਚ ਪੱਧਰ ਦੇ ਮਾਹਰ, ਡਾਕਟਰ, ਅਧਿਆਪਕ, ਇੰਜਨੀਅਰ, ਤਕਨੀਸ਼ੀਅਨ, ਵਪਾਰੀ ਜਾਂ ਕਾਰੋਬਾਰੀ ਸਾਬਤ ਹੋ ਰਹੇ ਹੋਣ ਪਰ ਉਹਨਾਂ ਨੂੰ ਸਥਾਨਕ ਪ੍ਰਬੰਧ ਉਹਨਾਂ ਦੀ ਯੋਗਤਾ ਮੁਤਾਬਕ ਢੁਕਵਾਂ ਰੁਜ਼ਗਾਰ ਅਤੇ ਮਾਣ-ਤਾਣ ਨਾ ਦੇ ਰਿਹਾ ਹੋਵੇ। ਇਸ ਕਿਸਮ ਦੇ ਵਿਅਕਤੀ ਜਿਹੜੇ ਉੱਚ ਵਿਦਿਆ ਹਾਸਲ ਕਰ ਜਾਂਦੇ ਹਨ, ਉਹਨਾਂ ਨੂੰ ਵਿਦੇਸ਼ੀ ਕੰਪਨੀਆਂ 'ਬਰੇਨ-ਡਰੇਨ' ਦੇ ਕਲਾਵੇ ਵਿੱਚ ਲੈ ਕੇ ਵਿਦੇਸ਼ਾਂ ਵਿੱਚ ਲੈ ਜਾਂਦੀਆਂ ਹਨ, ਯਾਨੀ ਜੇਕਰ ਉਹਨਾਂ ਨੇ ਅਜਿਹੇ ਮਾਹਰ ਆਪ ਤਿਆਰ ਕਰਨੇ ਹੋਣ ਤਾਂ ਉਹਨਾਂ ਨੂੰ ਉਹਨਾਂ ਨਾਲੋਂ ਕਿਤੇ ਵਧੇਰੇ ਖਰਚੇ ਝੱਲਣੇ ਪੈਣੇ ਸਨ, ਜਿਹਨਾਂ ਨੂੰ ਉਹ ਹੁਣ ਸਸਤੇ ਵਿੱਚ ਖਰੀਦ ਸਕਦੀ ਹੈ। ਵਿਦੇਸ਼ਾਂ ਵਿੱਚ ਜਾਣ ਵਾਲੇ ਅਜਿਹੇ ਵਿਅਕਤੀ ਆਮ ਤੌਰ 'ਤੇ ਥੋੜ੍ਹੀ ਗਿਣਤੀ ਹੁੰਦੇ ਹਨ, ਪਰ ਬਹੁਤੇ ਲੋਕ ਉਹ ਹੁੰਦੇ ਹਨ, ਜਿਹੜੇ ਵਿਦੇਸ਼ਾਂ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਲਈ ਸਹਾਇਕਾਂ ਵਜੋਂ ਕੰਮ ਕਰਦੇ ਹਨ। ਪਹਿਲੀ ਕਿਸਮ ਦੇ ਮਾਹਰਾਂ ਨੂੰ ਉਸ ਸਮਾਜ ਵਿੱਚ ਮੁਕਾਬਲਤਨ ਉੱਚ-ਪੱਧਰ ਦੀ ਸਤਿਕਾਰਤ ਥਾਂ ਮਿਲ ਸਕਦੀ ਹੈ ਪਰ ਦੂਸਰੀ ਕਿਸਮ ਵਾਲਿਆਂ ਲਈ ਥਾਂ ਮੁਤਹਿਤਾਂ/ਅਧੀਨਗੀ ਵਾਲੀ ਹੀ ਰਹਿੰਦੀ ਹੈ। ਜਿੱਥੇ ਉਹ ਰਹਿ ਰਹੇ ਹਨ, ਉੱਥੋਂ ਜੇਕਰ ਮੁੜ-ਪਰਵਾਸ ਕਰਨ ਦੀ ਨੌਬਤ ਆਵੇ ਤਾਂ ਇਹ ਦੂਸਰੀ ਕਿਸਮ ਵਾਲੇ ਹੀ ਵੱਧ ਹੁੰਦੇ ਹਨ ਜਿਹੜੇ ਸੰਕਟ ਦੀ ਮਾਰ ਹੇਠ ਵਧੇਰੇ ਹੁੰਦੇ ਹਨ, ਜਦੋਂ ਉੱਚ-ਵਿਦਿਆ ਹਾਸਲ ਮਾਹਰਾਂ ਨੂੰ ਫੇਰ ਵੀ ਉੱਥੇ ਥਾਂ ਬਣੀ ਰਹਿ ਸਕਦੀ ਹੈ। ਜੇਕਰ ਭਾਰਤ ਤੋਂ ਬਾਹਰ ਜਾਣ ਵਾਲੇ ਪ੍ਰਵਾਸੀਆਂ ਦੀ ਗੱਲ ਕਰੀਏ ਜਾਂ ਭਾਰਤ ਵਿੱਚ ਹੀ ਇੱਕ ਸੂਬੇ ਤੋਂ ਦੂਸਰੇ ਸੂਬੇ ਵਿੱਚ ਜਾਣ ਵਾਲਿਆਂ ਦੀ ਗੱਲ ਕਰੀਏ ਜਾਂ ਫੇਰ ਇੱਕ ਹੀ ਸੂਬੇ ਵਿੱਚ ਇੱਕ ਤੋਂ ਦੂਸਰੇ ਜ਼ਿਲ੍ਹੇ ਵਿੱਚ ਜਾਣ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਪਰਵਾਸ ਦਾ ਇਹ ਸਿਲਸਿਲਾ ਸੱਤਰਵਿਆਂ ਵਿੱਚ ਜ਼ਿਆਦਾ ਤੇਜੀ ਫੜਦਾ ਹੈ। ਭਾਰਤ ਵਿੱਚ ਇਸ ਦੇ ਕਾਰਨਾਂ ਨੂੰ ਸਮਝਣਾ ਹੋਵੇ ਤਾਂ ਉਹਨਾਂ ਥਾਵਾਂ 'ਤੇ ਖੋਘਵੀਂ ਨਜ਼ਰ ਮਾਰਨ ਦੀ ਜ਼ਰੂਰਤ ਹੈ, ਜਿੱਥੋਂ ਹੁਣ ਮੋੜਵੇਂ ਰੂਪ ਵਿੱਚ ਆਪਣੇ ਪਿੰਡਾਂ ਤੇ ਘਰਾਂ ਲਈ ਪਰਵਾਸ ਹੋ ਰਿਹਾ ਹੈ। ਜੇਕਰ ਅੱਜ ਹੋ ਰਹੇ ਪਰਵਾਸ 'ਤੇ ਨਜ਼ਰ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਇਹ ਪਰਵਾਸ ਜ਼ਿਆਦਾ ਕਰਕੇ ਕੇਰਲਾ, ਕਰਨਾਟਕ, ਮਹਾਂਰਾਸ਼ਟਰ, ਗੁਜਰਾਤ, ਪੰਜਾਬ ਅਤੇ ਬੰਗਾਲ ਵਿੱਚੋਂ ਵਧੇਰੇ ਹੋ ਰਿਹਾ ਹੈ ਜਾਂ ਫੇਰ ਵੱਖ ਵੱਖ ਸੂਬਿਆਂ ਦੇ ਉਹਨਾਂ ਖੇਤਰਾਂ ਵਿੱਚੋਂ ਹੋ ਰਿਹਾ ਹੈ, ਜਿਹੜੇ ਪਛੜੇ ਹਿੱਸਿਆਂ ਦੇ ਮੁਕਾਬਲੇ ਵਧੇਰੇ ਵਿਕਸਤ, ਉਪਜਾਊ, ਖਣਿਜ-ਪਦਾਰਥਾਂ ਵਾਲੇ, ਕੁਦਰਤੀ ਸਰੋਤਾਂ ਨਾਲ ਭਰਪੂਰ ਹਨ ਜਾਂ ਜਿੱਥੇ ਸਨਅਤ ਨੇ ਵਿਕਾਸ ਕੀਤਾ ਹੈ ਅਤੇ ਆਵਾਜਾਈ-ਸੰਚਾਰ ਸਾਧਨਾਂ ਮੁਕਾਬਲਤਨ ਵਧੇਰੇ ਵਿਕਸਤ ਹਨ। ਜਿਸ ਸਮੇਂ ਸਾਮਰਾਜੀਆਂ ਨੇ ਹਰੇ ਇਨਕਲਾਬ ਦੇ ਨਾਂ ਹੇਠ ਹਿੰਦੋਸਤਾਨ ਦੇ ਵੱਖ ਵੱਖ ਖੇਤਰਾਂ ਵਿੱਚ ਆਪਣੀ ਖੇਤੀ ਮਸ਼ੀਨਰੀ, ਡੀਜ਼ਲ, ਖਾਦ, ਬੀਜ਼, ਕੀੜੇ ਮਾਰ ਦਵਾਈਆਂ ਆਦਿ ਦੀ ਵਿੱਕਰੀ ਲਈ ਆਪਣੀ ਪੂੰਜੀ ਅਤੇ ਤਕਨੀਕ ਇੱਥੇ ਝੋਕੀ ਤੇ ਉਸ ਸਮੇਂ ਕਣਕ-ਝੋਨੇ-ਨਰਮੇ ਆਦਿ ਦੀਆਂ ਵਪਾਰਕ ਫਸਲਾਂ ਦੀ ਪੈਦਾਵਾਰ 'ਤੇ ਜ਼ੋਰ ਦਿੱਤਾ ਤਾਂ ਉਹਨਾਂ ਨੂੰ ਸਸਤੀ ਕਿਰਤ ਦੀ ਲੋੜ ਪੈਣੀ ਸੀ ਅਤੇ ਇਹ ਸਸਤੀ ਕਿਰਤ ਉਹਨਾਂ ਨੂੰ ਦੇਸ਼ ਦੇ ਵੱਖ ਵੱਖ ਪਛੜੇ ਹਿੱਸਿਆਂ ਵਿੱਚੋਂ ਹਾਸਲ ਹੋਣ ਸੀ ਤੇ ਉੱਥੋਂ ਹਾਸਲ ਹੋਈ ਵੀ। ਦੇਸ਼ ਵਿੱਚ ਚੱਲ ਰਹੇ ਪਰਵਾਸ ਦਾ ਵਿਦੇਸ਼ਾਂ ਵਿੱਚ ਹੋਣ ਵਾਲੇ ਪਰਵਾਸ ਨਾਲ ਵੀ ਸਬੰਧ ਜੁੜਦਾ ਹੈ। ਪੰਜਾਬ, ਕੇਰਲਾ ਜਾਂ ਹਿੰਦੋਸਤਾਨ ਦੇ ਹੋਰਨਾਂ ਖੇਤਰਾਂ ਜਿੱਥੇ ਮੁਕਾਬਲਤਨ ਕੁੱਝ ਨਾ ਕੁੱਝ ਗੁੰਜਾਇਸ਼ ਵਾਲੇ ਮਜ਼ਦੂਰ ਜਾਂ ਦਰਮਿਆਨੇ ਹਿੱਸੇ ਸਨ, ਉਹਨਾਂ ਨੂੰ ਵਧੇਰੇ ਤੇਲ ਉਤਪਾਦਨ ਵਾਲੇ ਖੇਤਰਾਂ ਅਤੇ ਹੋਰਨਾਂ ਵਪਾਰਕ ਸਰਗਰਮੀਆਂ ਵਾਲੇ ਖੇਤਰਾਂ ਵਿੱਚ ਕੁੱਝ ਨਾ ਕੁੱਝ ਅਜਿਹਾ ਰੁਜ਼ਗਾਰ ਹਾਸਲ ਹੋਣ ਦੇ ਮੌਕੇ ਸਨ, ਜਿੱਥੇ ਇੱਥੋਂ ਨਾਲ ਵੱਧ ਆਰਥਿਕ ਰਾਸ਼ੀ ਹਾਸਲ ਹੋ ਸਕਦੀ ਸੀ। ਇਸ ਕਰਕੇ ਇੱਥੋਂ ਦੀ ਕਿਰਤ ਸ਼ਕਤੀ ਦਾ ਇੱਕ ਹਿੱਸਾ ਆਰਜੀ ਕਿਰਤ ਸ਼ਕਤੀ ਵਜੋਂ ਵਿਕਸਤ ਪੂੰਜੀਵਾਦੀ ਦੇਸ਼ਾਂ, ਅਰਬ ਦੇਸ਼ਾਂ ਅਤੇ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ ਚਲਾ ਗਿਆ, ਜਿੱਥੇ ਸਾਮਰਾਜੀ ਪੂੰਜੀ ਲੱਗੀ ਹੋਈ ਹੈ। ਉਹਨਾਂ ਦੀ ਥਾਂ ਪੂਰਤੀ ਲਈ ਭਾਰਤ ਦੇ ਪਛੜੇ ਖਿੱਤਿਆਂ ਵਿੱਚੋਂ ਪਰਵਾਸ ਕਰਕੇ ਕਾਫੀ ਸਾਰੀ ਕਿਰਤ ਸ਼ਕਤੀ ਦੇਸ਼ ਦੇ ਹੋਰਨਾਂ ਖੇਤਰਾਂ ਵਿੱਚ ਚਲੀ ਗਈ। ਜੇਕਰ ਅੰਕੜਿਆਂ ਦੇ ਮੁਤਾਬਕ ਹੀ ਗੱਲ ਕਰੀਏ ਤਾਂ ਵੱਖ ਵੱਖ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਭਰ ਵਿੱਚ 27-28 ਕਰੋੜ ਲੋਕ ਪਰਵਾਸੀ ਕਿਰਤੀ ਹਨ। ਭਾਰਤੀ ਮੂਲ ਦੇ ਵਿਅਕਤੀ ਪੌਣੇ ਤਿੰਨ ਕਰੋੜ ਦੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਵਸੇ ਹੋਏ ਹਨ, ਜਿਹਨਾਂ ਦਾ ਜਨਮ ਭਾਰਤ ਦੀ ਮਿੱਟੀ ਵਿੱਚੋਂ ਹੋਇਆ ਹੈ ਅਤੇ ਉਹ ਵਿਦੇਸ਼ਾਂ ਵਿੱਚ ਰੋਜ਼ੀ-ਰੋਟੀ ਦੀ ਖਾਤਰ ਦਿਨ-ਰਾਤ ਇੱਕ ਕਰ ਰਹੇ ਸਨ। ਇਸੇ ਹੀ ਤਰ੍ਹਾਂ ਦੇਸ਼ ਦੇ ਅੰਦਰ ਸੰਸਾਰ ਬੈਂਕ ਦੇ ਅੰਦਾਜ਼ੇ ਮੁਤਾਬਕ 4 ਕਰੋੜ ਲੋਕ ਪਰਵਾਸੀ ਹਨ। 9 ਮਈ 2020 ਦੇ ਇੰਡੀਅਨ ਐਕਸਪ੍ਰੈਸ ਵਿੱਚ ਸ੍ਰੀਮਤੀ ਸ਼ੈਲਾਜਾ ਚੰਦਰਾ ਨੇ 2011 ਦੀ ਜਨ-ਗਣਨਾ ਨੂੰ ਆਧਾਰ ਮੰਨਦਿਆਂ ਆਪਣੇ ਇੱਕ ਲੇਖ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਅਤੇ ਇੱਕ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਪਰਵਾਸੀਆਂ ਦੀ ਗਿਣਤੀ 14 ਕਰੋੜ ਦੱਸੀ ਹੈ। ਕਈ ਅੰਦਾਜ਼ੇ ਇਹ ਮੰਨਦੇ ਹਨ ਕਿ ਕਿਸੇ ਖੇਤਰ ਵਿੱਚ ਕੁੱਲ ਗਿਣਤੀ ਦੀ ਕਿਰਤ ਸ਼ਕਤੀ ਵਿੱਚੋਂ ਔਸਤਨ 10 ਫੀਸਦੀ ਪਰਵਾਸੀ ਕਿਰਤ ਸ਼ਕਤੀ ਹੁੰਦੀ ਹੈ। ਪੰਜਾਬ ਵਿੱਚੋਂ ਵਾਪਸ ਜਾਣ ਵਾਲਿਆਂ ਦੀ ਗਿਣਤੀ ਤੱਕ 10 ਲੱਖ ਤੋਂ ਉੱਪਰ ਟੱਪ ਚੁੱਕੀ ਹੈ। ਜਦੋਂ ਲੱਖਾਂ ਹੀ ਹੋਰ ਅਜਿਹੇ ਹਨ, ਜਿਹੜੇ ਅਜੇ ਆਪਣੀ ਕਾਗਜ਼ੀ ਕਾਰਵਾਈ ਹੀ ਪੂਰੀ ਨਹੀਂ ਕਰ ਸਕੇ। ਇਸੇ ਹੀ ਤਰ੍ਹਾਂ ਜਿਹਨਾਂ ਲੱਖਾਂ ਹੀ ਪਰਵਾਸੀ ਮਜ਼ਦੂਰਾਂ ਨੇ ਹਾੜੀ ਦੀ ਵਾਢੀ ਮੌਕੇ ਅਤੇ ਝੋਨੇ ਦੀ ਲਵਾਈ ਮੌਕੇ ਪੰਜਾਬ ਵਿੱਚ ਆਉਣਾ ਸੀ, ਉਹਨਾਂ ਦਾ ਆਉਣਾ ਸੰਭਵ ਹੀ ਨਹੀਂ ਹੋ ਸਕਣਾ। ਹੁਣ ਜੇਕਰ ਭਾਰਤ ਵਿੱਚ ਪਰਵਾਸੀਆਂ ਦੀ ਗੱਲ ਕਰਨ ਹੋਵੇ ਤਾਂ ਇੱਥੇ ਦੋ ਤਰ੍ਹਾਂ ਵਰਤਾਰੇ ਵੇਖਣ ਨੂੰ ਮਿਲ ਰਹੇ ਹਨ। ਇੱਕ ਵਰਤਾਰਾ ਇਹ ਹੈ ਕਿ ਜਿਹੜੇ ਵੀ ਭਾਰਤੀ ਵਿਦੇਸ਼ਾਂ ਵਿੱਚ ਉੱਚ-ਪੱਧਰ ਦੀਆਂ ਨੌਕਰੀਆਂ ਅਤੇ ਕਾਰੋਬਾਰਾਂ ਵਿੱਚ ਲੱਗੇ ਹੋਏ ਹਨ, ਉਹ ਜੇਕਰ ਭਾਰਤ ਆਏ ਵੀ ਸਨ ਤਾਂ ਉਹ ਵਿਕਸਤ ਪੂੰਜੀਵਾਦੀ-ਸਾਮਰਾਜੀ ਦੇਸ਼ਾਂ ਵਿੱਚ ਵਾਪਸ ਜਾਣ ਲਈ ਕਾਹਲੇ ਹਨ। ਪਰ ਜਿਹੜੇ ਵਿਦੇਸ਼ਾਂ ਵਿੱਚ ਕੱਚੇ, ਆਰਜੀ, ਚੋਰੀ-ਛੁਪੇ ਗਏ ਹੋਏ ਪਰਵਾਸੀ ਭਾਰਤੀ ਹਨ, ਉਹ ਵਾਪਸ ਦੇਸ਼ ਪਰਤਣ ਲਈ ਤਰਲੋ-ਮੱਛੀ ਹੋਏ ਪਏ ਹਨ। ਇਸੇ ਹੀ ਤਰ੍ਹਾਂ ਦੇਸ਼ ਦੇ ਵੱਖ ਵੱਖ ਸੂਬਿਆਂ ਅਤੇ ਹੋਰ ਵਿਕਸਤ ਥਾਵਾਂ 'ਤੇ ਜਿਹੜੇ ਪਰਵਾਸੀ ਗਏ ਹੋਏ ਉਹ ਵਾਪਸ ਆਪਣੇ ਆਪਣੇ ਪਿੰਡ ਜਾਂ ਘਰਾਂ ਨੂੰ ਜਾ ਰਹੇ ਹਨ। ਕੁੱਲ ਮਿਲਾ ਕੇ ਗੱਲ ਕਰਨੀ ਹੋਵੇ ਤਾਂ ਪਰਵਾਸ ਦੇ ਮਸਲੇ ਦੇ ਵਿਕਸਤ ਅਤੇ ਪਛੜੇ ਹਿੱਸਿਆਂ ਦਾ ਆਪਸੀ ਡਾਇਲੈਕਟੀਕਲ (ਵਿਰੋਧ-ਵਿਕਾਸੀ) ਸਬੰਧ ਹੈ। ਜਦੋਂ ਅਸੀਂ ਦੇਖਦੇ ਹਾਂ ਪਰਵਾਸ ਆਮ ਤੌਰ 'ਤੇ ਵਿਕਸਤ, ਖੁਸ਼ਹਾਲ, ਉੱਨਤ, ਕੁਦਰਤੀ ਸੋਮਿਆਂ ਨਾਲ ਭਰਪੂਰ ਥਾਵਾਂ ਵੱਲ ਨੂੰ ਹੁੰਦਾ ਹੈ। ਪਰ ਹੁਣ ਜੋ ਕੁੱਝ ਵੇਖਣ ਨੂੰ ਮਿਲ ਰਿਹਾ ਹੈ, ਉਹ ਇਹ ਹੈ ਕਿ ਇਹਨਾਂ ਥਾਵਾਂ 'ਤੇ ਕਿਰਤ ਕਰਨ ਲਈ ਜਿਹੜੇ ਵੀ ਵਿਅਕਤੀ ਗਏ ਹੋਏ ਉਹਨਾਂ ਨੂੰ ਇਸ ਥਾਂ ਤੋਂ ਉਜਾੜਿਆ ਜਾ ਰਿਹਾ ਹੈ। ਇਹ ਕੋਈ ਐਵੇ-ਮੁੱਚੀ ਦਾ ਮਾਮਲਾ ਨਹੀਂ ਹੈ, ਬਲਕਿ ਪੂਰਾ ਯੋਜਨਾਬੱਧ ਸਿਲਸਿਲਾ ਹੈ। ਇਸ ਦੇ ਪਿੱਛੇ ਕਿਸੇ ਦੇਸ਼ ਦੇ ਹਾਕਮਾਂ ਦਾ ਮਾਮਲਾ ਨਹੀਂ ਬਲਕਿ ਇਹ ਸੰਸਾਰ ਸਾਮਰਾਜੀਆਂ ਵੱਲੋਂ ਸ਼ੁਰੂ ਕੀਤੀ ਉਜਾੜੇ ਦੀ ਤਬਾਹਕੁੰਨ ਨੀਤੀ ਹੈ। ਮੌਜੂਦਾ ਚੱਲ ਰਹੇ ਆਰਥਿਕ ਮੰਦਵਾੜੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਚਾਹੇ ਇਹ ਅਮਰੀਕੀ ਸਾਮਰਾਜ ਦੀ ਚੀਨੀ ਸਮਾਜਿਕ ਸਾਮਰਾਜ ਨਾਲ ਚੱਲਦੀ 'ਵਪਾਰਕ ਜੰਗ' ਸੀ ਜਾਂ ਅਮਰੀਕੀ ਸਾਮਰਾਜ ਦੇ ਖਿਲਾਫ ਰੂਸ ਅਤੇ ਸਾਊਦੀ ਅਰਬ ਸਮੇਤ ਉਪੇਕ ਦੇਸ਼ਾਂ ਵੱਲੋਂ ਚਲਾਈ ਜਾ ਰਹੀ 'ਤੇਲ ਜੰਗ' ਹੈ। ਪਿਛਲੇ ਸਮਿਆਂ ਵਿੱਚ ਆਪਾਂ ਦੇਖਦੇ ਹਾਂ ਕਿ ਜਦੋਂ ਵੱਡੇ ਆਰਥਿਕ ਮੰਦਵਾੜੇ ਆਉਂਦੇ ਰਹੇ ਹਨ ਤਾਂ ਉਹਨਾਂ ਦਾ ਅੰਤ ਵਿਸ਼ਵ-ਯੁੱਧਾਂ ਜਾਂ ਵੱਡੀਆਂ ਲੜਾਈਆਂ ਵਿੱਚ ਹੁੰਦਾ ਰਿਹਾ ਹੈ। ਪਰ ਇਸ ਸਮੇਂ ਅਮਰੀਕੀ ਸਾਮਰਾਜ ਅਤੇ ਉਸਦੇ ਜੋਟੀਦਾਰ ਦੇਸ਼ ਅਫਗਾਨਿਸਤਾਨ ਅਤੇ ਅਰਬ ਦੇਸ਼ਾਂ ਦੀਆਂ ਜੰਗਾਂ ਵਿੱਚ ਜਿੰਨਾ ਖਚਤ ਹੋ ਚੁੱਕੇ ਹਨ, ਉਸ ਵਿੱਚੋਂ ਉਹਨਾਂ ਦੀ ਇਹ ਹਾਲਤ ਨਹੀਂ ਰਹੀ ਕਿ ਉਹ ਰੂਸ-ਚੀਨ ਵਰਗੇ ਦੇਸ਼ਾਂ ਨਾਲ ਸਿੱਧੀ ਟੱਕਰ ਵਿੱਚ ਪੈਣ। ਇਸ ਕਰਕੇ ਇੱਕ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਅਮਰੀਕੀ ਸਾਮਰਾਜੀਆਂ ਨੂੰ ਸੰਸਾਰ ਪੱਧਰ 'ਤੇ ਆਪਣੀਆਂ ਪਹਿਲੀਆਂ ਪੁਜੀਸ਼ਨਾਂ ਤੋਂ ਪਿੱਛੇ ਹਟਣਾ ਪੈ ਰਿਹਾ ਹੈ। ਉਸ ਵੱਲੋਂ ਖਾਲੀ ਕੀਤੇ ਖੇਤਰਾਂ ਵਿੱਚ ਕਿਤੇ ਚੀਨ ਅਤੇ ਕਿਤੇ ਰੂਸ ਸਮੇਤ ਹੋਰ ਯੂਰਪੀ ਮੁਲਕਾਂ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਨੇ ਆਪਣੇ ਦਖਲ ਵਧਾਉਣੇ ਹਨ। ਇਸ ਸੰਦਰਭ ਵਿੱਚ ਚੀਨ ਵੱਲੋਂ ਦੁਨੀਆਂ ਵਿੱਚ ਪਹਿਲਾਂ ਦੇ ਮੁਕਾਬਲੇ ਵਧੇਰੇ ਆਰਥਿਕ, ਸਿਆਸੀ ਅਤੇ ਫੌਜੀ ਦਖਲਅੰਦਾਜ਼ੀ ਕੀਤੀ ਜਾਵੇਗੀ, ਦੁਨੀਆਂ ਦੀ ਚਾਲਕ ਸ਼ਕਤੀ ਪੈਟਰੋਲੀਅਮ ਪਦਾਰਥਾਂ ਵਿੱਚ ਰੂਸ ਦੀ ਸਰਦਾਰੀ ਬਣੇਗੀ। ਇਰਾਨ ਅਤੇ ਸਾਊਦੀ ਅਰਬ ਵਰਗੇ ਮੁਲਕ ਪਹਿਲÎਾਂ ਦੇ ਮੁਕਾਬਲੇ ਵਧੇਰੇ ਤਾਕਤਵਰ ਹੋ ਸਕਦੇ ਹਨ। ਇਸੇ ਤਰ੍ਹਾਂ ਦੁਨੀਆਂ ਦੇ ਵਧੇਰੇ ਵਿਕਸਤ, ਉੱਨਤ ਅਤੇ ਕੁਦਰਤੀ ਸੋਮਿਆਂ-ਸਾਧਨਾਂ ਵਾਲੇ ਖੇਤਰਾਂ ਵਿੱਚ ਚੀਨ-ਰੂਸ ਸਮੇਤ ਇਹਨਾਂ ਦੇ ਜੋਟੀਦਾਰਾਂ ਦੀ ਦਖਲਅੰਦਾਜ਼ੀ ਵਧੇਗੀ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਅਮਰੀਕੀ ਸਾਮਰਾਜ ਪੱਖੀ ਸ਼ਕਤੀਆਂ ਖਾਸ ਕਰਕੇ ਆਰਥਿਕ ਮੰਦਵਾੜੇ ਦੀ ਮਾਰ ਹੇਠ ਆਈਆਂ ਹੋਈਆਂ ਹਨ ਤਾਂ ਇਹਨਾਂ ਨੇ ਆਪਣੀ ਖਸਤਾ ਹਾਲਤ ਦਾ ਸਾਰਾ ਭਾਰ ਆਪਣੇ ਦੇਸ਼ਾਂ ਦੀ ਕਿਰਤੀ ਜਮਾਤ ਅਤੇ ਖਾਸ ਕਰਕੇ ਸੰਸਾਰ ਦੇ ਲੁੱਟੇ ਅਤੇ ਲਤਾੜੇ ਜਾ ਰਹੇ ਅਰਧ-ਬਸਤੀਵਾਦੀ ਅਤੇ ਅਰਧ-ਜਾਗੀਰੂ ਦੇਸ਼ਾਂ ਦੇ ਲੋਕਾਂ ਦੇ ਸਿਰਾਂ 'ਤੇ ਸੁੱਟਣਾ ਹੈ। ਇਹਨਾਂ ਨੇ ਦੁਨੀਆਂ ਦੇ ਵੱਖ ਵੱਖ ਖੇਤਰਾਂ ਵਿੱਚ ਜਿੱਥੇ ਕਿਤੇ ਵੀ ਸਸਤੀ ਕਿਰਤ ਹੈ ਜਾਂ ਜਿੱਥੇ ਕਿਤੇ ਵੀ ਕੁਦਰਤੀ ਖਜ਼ਾਨਿਆਂ ਨਾਲ ਭਰਪੂਰ ਧਰਤੀ ਹੈ, ਉਸ ਨੂੰ ਆਪਣੀ ਮਾਰ ਹੇਠ ਲਿਆਉਣਾ ਹੈ। ਸਭ ਤੋਂ ਵੱਧ ਕੁਦਰਤੀ ਖਜ਼ਾਨਿਆਂ ਵਾਲੀ ਭੂਮੀ ਕਿਹੜੀ ਹੈ, ਇਹ ਉਹੀ ਹੈ ਜਿਸ ਵਿੱਚ ਪਹਿਲਾਂ ਤੋਂ ਜਾ ਕੇ ਪਰਵਾਸੀ ਮਜ਼ਦੂਰ ਕੰਮ ਕਰਦੇ ਸਨ। ਇਸ ਕਰਕੇ ਸਾਮਰਾਜੀਆਂ ਨੇ ਉਹਨਾਂ ਥਾਵਾਂ 'ਤੇ ਆਪਣੇ ਕਬਜ਼ੇ ਕਰਕੇ ਉਹਨਾਂ ਥਾਵਾਂ ਦੇ ਕਿਰਤ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਖਸੁੱਟ ਹੋਰ ਤੇਜ਼ ਕਰਨੀ ਹੈ। ਉਹਨਾਂ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਉਹਨਾਂ ਦੀ ਹੋਂਦ ਤਾਂ ਹੀ ਕਾਇਮ ਰਹਿ ਸਕੇਗੀ ਜੇਕਰ ਉਹ ਦੁਨੀਆਂ ਵਿੱਚ ਸਥਾਪਤ ਪਹਿਲੇ ਪ੍ਰਬੰਧਾਂ ਵਿੱਚ ਵੱਡੀ ਕਿਸਮ ਦੀ ਉੱਥਲ-ਪੁਥਲ ਕਰਕੇ ਆਪਣੀ ਲੁੱਟ-ਖੋਹ ਨੂੰ ਹੋਰ ਤਿੱਖਾ ਕਰਨ। ਇਸ ਤੋਂ ਪਹਿਲਾਂ ਵੱਡੀ ਉਥਲ-ਪੁਥਲ ਦੂਸਰੀ ਸੰਸਾਰ ਜੰਗ ਤੋਂ ਬਾਅਦ ਵਿੱਚ ਹੋਈ ਸੀ ਜਦੋਂ ਵੱਖ ਵੱਖ ਸਾਮਰਾਜੀ ਸ਼ਕਤੀਆਂ ਦੁਨੀਆਂ ਦੀ ਮੁੜ-ਵੰਡ ਕੀਤੀ ਸੀ। ਜਰਮਨੀ, ਇਟਲੀ, ਜਪਾਨ ਵਿਚਲੀਆਂ ਸਾਮਰਾਜੀਆਂ ਸ਼ਕਤੀਆਂ ਇਸ ਜੰਗ ਵਿੱਚ ਹਾਰੀਆਂ ਸਨ ਅਤੇ ਉਸ ਸਮੇਂ ਦੁਨੀਆਂ ਦੀ ਸਭ ਤੋਂ ਵੱਡੀ ਬਰਤਾਨਵੀ ਸਾਮਰਾਜੀ ਸ਼ਕਤੀ ਇਹ ਜੰਗ ਜਿੱਤ ਕੇ ਵੀ ਇੱਕ ਤਰ੍ਹਾਂ ਹਾਰ ਹੀ ਗਈ ਸੀ। ਉਸ ਸਮੇਂ ਉਸ ਦੀ ਇਹ ਹਾਲਤ ਨਹੀਂ ਸੀ ਰਹੀ ਕਿ ਉਹ ਸਾਰੀ ਦੁਨੀਆਂ ਵਿੱਚ ਆਪਣੇ ਗਲਬੇ ਨੂੰ ਉਸੇ ਹੀ ਤਰ੍ਹਾਂ ਕਾਇਮ ਰੱਖ ਸਕੇ ਜਿਵੇਂ ਉਹ ਪਹਿਲਾਂ ਰੱਖਦੀ ਰਹੀ ਹੈ। ਇਸ ਕਰਕੇ ਉਸ ਨੂੰ ਕੁੱਝ ਨਾ ਕੁੱਝ ਥਾਂ ਨਵੀਂ ਉੱਭਰ ਰਹੀ ਸਾਮਰਾਜੀ ਸ਼ਕਤੀ ਵਜੋਂ ਅਮਰੀਕੀ ਸਾਮਰਾਜੀਆਂ ਨੂੰ ਮੁਹੱਈਆ ਕਰਨੀ ਪੈਣੀ ਸੀ। ਉਹਨਾਂ ਨੇ ਇਹ ਕੀਤੀ ਵੀ। ਦੂਸਰੀ ਸੰਸਾਰ ਜੰਗ ਜਿੱਤਣ ਦਾ ਸਿਹਰਾ ਯੂਰਪ ਵਿੱਚ ਸੋਵੀਅਤ ਸਮਾਜਵਾਦੀ ਗਣਰਾਜ ਰੂਸ ਦੇ ਸਿਰ ਬੱਝਦਾ ਸੀ ਅਤੇ ਏਸ਼ੀਆ ਵਿੱਚ ਵੱਡੀ ਲੜਾਈ ਚੀਨ ਵਿੱਚ ਕਾਮਰੇਡ ਮਾਓ ਦੀ ਅਗਵਾਈ ਵਿੱਚ ਉੱਥੋਂ ਦੇ ਕਮਿਊਨਿਸਟਾਂ ਨੇ ਜਿੱਤੀ ਸੀ। ਯੂਰਪ ਸਮੇਤ ਅਨੇਕਾਂ ਦੇਸ਼ਾਂ ਵਿੱਚ ਕਮਿਊਨਿਸਟ ਲਹਿਰਾਂ ਪਹਿਲਾਂ ਦੇ ਮੁਕਾਬਲੇ ਵਧੇਰੇ ਤੇਜੀ ਫੜ ਰਹੀਆਂ ਸਨ। ਇਸ ਕਰਕੇ ਸਾਮਰਾਜੀਆਂ ਨੇ ਜਿੱਥੇ ਸੰਸਾਰ ਵਿੱਚ ਪਹਿਲਾਂ ਨੰਗਾ-ਚਿੱਟਾ ਬਸਤੀਵਾਦੀ ਪ੍ਰਬੰਧ ਮੜ੍ਹਿਆ ਹੋਇਆ ਸੀ, ਉੱਥੇ ਉਹਨਾਂ ਅਜਿਹਾ ਅਰਧ-ਜਾਗੀਰੂ, ਅਰਧ-ਬਸਤੀਵਾਦੀ ਕਾਇਮ ਕੀਤਾ ਜਿੱਥੋਂ ਦੇ ਹਾਕਮ ਅਖਵਾਉਣ ਤਾਂ ਆਪਣੇ ਆਪ ਨੂੰ ਦੇਸੀ ਪਰ ਉਹ ਸੇਵਾ ਸਾਮਰਾਜੀਆਂ ਦੀ ਕਰਨ। ਉਹਨਾਂ ਨੇ ਭਾਰਤ ਦੇ ਨਹਿਰੂ ਮਾਡਲ ਵਰਗਾ ਸਮਾਜਵਾਦੀ ਪ੍ਰਬੰਧ ਉਸਾਰਨ ਦੇ ਯਤਨ ਕੀਤੇ ਜਿਸ ਵਿੱਚ ਨਿੱਜੀ ਅਦਾਰਿਆਂ ਦੀ ਹੋਂਦ ਦੇ ਨਾਲ ਨਾਲ ਜਨਤਕ ਖੇਤਰ ਦੇ ਅਦਾਰੇ ਵੀ ਕਾਇਮ ਕੀਤੇ। ਦੇਸ਼ ਵਿੱਚ ਆਜ਼ਾਦੀ, ਜਮਹੂਰੀਅਤ, ਸਵੈ-ਨਿਰਭਰਤਾ ਅਤੇ ਗੁੱਟਨਿਰਪੇਲਤਾ ਦੇ ਵਿਖਾਵੇ ਵਾਲੇ ਜੁਗਾੜ ਖ਼ੜ੍ਹੇ ਕੀਤੇ। ਸਾਮਰਾਜੀਆਂ ਨੇ ਸਿੱਧੇ ਸਿਆਸੀ ਦਖਲ ਦੀ ਥਾਂ ਆਪਣੇ ਵਿੱਤੀ ਸਰਮਾਏ ਰਾਹੀਂ ਆਪਣੇ ਅਧੀਨ ਦੇਸ਼ਾਂ ਦੀਆਂ ਹਕੂਮਤਾਂ ਨੂੰ ਦਿਸ਼ਾ-ਨਿਰਦੇਸ਼ ਦੇ ਕੇ ਆਪਣੇ ਗਲਬੇ ਹੇਠ ਰੱਖਿਆ। ਦੂਸਰੀ ਸੰਸਾਰ ਜੰਗ ਤੋਂ ਬਾਅਦ ਵਿੱਚ ਰੂਸ-ਚੀਨ ਵਰਗੇ ਦੇਸ਼ਾਂ ਵਿੱਚ ਸਮਾਜਵਾਦੀ ਪ੍ਰਬੰਧਾਂ ਦੀ ਕਾਇਮੀ ਹੋਣ ਕਰਕੇ ਇਹਨਾਂ ਨੇ ਆਪਣੇ ਮੁਤਹਿਤ ਦੇਸ਼ਾਂ ਦੀਆਂ ਸਰਕਾਰਾਂ ਉੱਪਰ ਆਜ਼ਾਦੀ-ਜਮਹੂਰੀਅਤ, ਸਮਾਜਵਾਦੀ ਅਤੇ ਗੁੱਟਨਿਰਲੇਪਤਾ ਦੇ ਜਿਹੜੇ ਨਕਾਬ ਚਾੜ੍ਹੇ ਸਨ, ਉਹ ਹੁਣ ਉਹਨਾਂ ਨੂੰ ਰੂਸ ਅਤੇ ਚੀਨ ਵਿੱਚ ਸਮਾਜਵਾਦੀ ਪ੍ਰਬੰਧਾਂ ਦੇ ਢਹਿਢੇਰੀ ਹੋਣ ਕਰਕੇ ਲੋੜੀਂਦੇ ਨਹੀਂ। ਇਸ ਕਰਕੇ ਸਾਮਰਾਜੀ ਵੱਖ ਵੱਖ ਦੇਸ਼ਾਂ ਵਿੱਚ ਪਹਿਲਾਂ ਦੇ ਮੁਕਾਬਲੇ ਵਧੇਰੇ ਨੰਗੀ-ਚਿੱਟੀ ਫੌਜੀ ਅਤੇ ਸਿਆਸੀ ਦਖਲਅੰਦਾਜ਼ੀ ਕਰਨਗੇ ਅਤੇ ਆਪਣੇ ਪਿੱਠੂ ਹਕੂਮਤਾਂ ਨੂੰ ਪਹਿਲਾਂ ਦੇ ਮੁਕਾਬਲੇ ਹੋਰ ਵਧੇਰੇ ਫਾਸ਼ੀ ਬਣਾ ਕੇ ਲੋਕਾਂ 'ਤੇ ਨੰਗੇ-ਚਿੱਟੇ ਜਬਰ ਅਤੇ ਲੁੱਟ ਨੂੰ ਤਿੱਖਾ ਕਰਨਗੇ। ਆਜ਼ਾਦੀ ਜਮਹੂਰੀਅਤ ਦੇ ਜਿਹੜੇ ਢਕੌਂਜ ਪਹਿਲਾਂ ਖੜ੍ਹੇ ਕੀਤੇ ਸਨ, ਉਹਨਾਂ ਨੂੰ ਮੌਜੂਦਾ ਹਾਕਮਾਂ ਵੱਲੋਂ ਠੁੱਡ ਮਾਰਕੇ ਲਾਂਭੇ ਹੁੰਦਾ ਹੁਣ ਲੋਕ ਆਪਣੀਆਂ ਹੀ ਅੱਖਾਂ ਨਾਲ ਵੇਖ ਸਕਣਗੇ। ਭਾਰਤ ਵਰਗੇ ਅਰਧ-ਜਾਗੀਰੂ, ਅਰਧ-ਬਸਤੀਵਾਦੀ ਦੇਸ਼ ਵਿੱਚ ਸਾਮਰਾਜੀਆਂ ਨੇ ਸਨਅੱਤੀ ਮਜ਼ਦੂਰਾਂ, ਬੇਜ਼ਮੀਨੇ ਮਜ਼ਦੂਰਾਂ ਅਤੇ ਥੁੜ੍ਹ ਜ਼ਮੀਨੇ ਕਿਸਾਨਾਂ ਦੀ ਪਹਿਲਾਂ ਅਜਿਹੀ ਖਸਤਾ ਹਾਲਤ ਬਣਾ ਦਿੱਤੀ ਹੈ ਕਿ ਉਹਨਾਂ ਕੋਲੋਂ ਲੁੱਟੇ ਜਾਣ ਲਈ ਸਸਤੀ ਕਿਰਤ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ। ਹਾਲਤ ਤਾਂ ਪਹਿਲਾਂ ਹੀ ਇਹ ਬਣੀ ਹੋਈ ਹੈ ਕਿ ਜਿੱਥੇ ਪਹਿਲਾਂ ਛੋਟੇ ਕਿਸਾਨ ਖੁਦਕੁਸ਼ੀਆਂ ਕਰਦੇ ਸਨ, ਉੱਥੇ ਹੁਣ ਸਨਅਤੀ ਮਜ਼ਦੂਰਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਵਿੱਚ ਖੁਦਕੁਸ਼ੀਆਂ ਦੇ ਸਿਲਸਿਲੇ ਚੱਲ ਪਏ ਹਨ। ਇਸ ਕਰਕੇ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ ਦੀ ਅੱਖ ਹੁਣ ਪਿੰਡਾਂ ਦਰਮਿਆਨੀ ਅਤੇ ਧਨੀ ਕਿਸਾਨੀ 'ਤੇ ਹੈ ਅਤੇ ਸ਼ਹਿਰਾਂ ਵਿੱਚ ਛੋਟੇ ਸਨਅਤਕਾਰਾਂ ਅਤੇ ਕਾਰੋਬਾਰੀਆਂ-ਦੁਕਾਨਦਾਰਾਂ 'ਤੇ ਹੈ। ਇਹਨਾਂ ਨੂੰ ਨਪੀੜ ਕੇ ਹੀ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ ਦੀ ਹੋਂਦ ਕਾਇਮ ਰਹਿ ਸਕਦੀ ਹੈ, ਇਸ ਕਰਕੇ ਉਹਨਾਂ ਨੇ ਇਹਨਾਂ ਮੱਧ ਵਰਗੀ ਜਮਾਤਾਂ ਅਤੇ ਦੇਸ਼ ਦੀ ਕੌਮੀ ਸਰਮਾਏਦਾਰੀ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਨ ਦੀ ਨੀਤ ਧਾਰੀ ਹੋਈ ਹੈ। ਹੁਣ ਜਦੋਂ ਭਾਰਤੀ ਹਾਕਮਾਂ ਨੇ ਸਾਮਰਾਜੀਆਂ ਦੇ ਹਿੱਤਾਂ ਦੀ ਪੂਰਤੀ ਖਾਤਰ ਇੱਥੋਂ ਦੀਆਂ ਮੱਧ-ਵਰਗੀ ਜਮਾਤਾਂ ਦੇ ਉਜਾੜੇ ਦੀ ਧਾਰੀ ਹੋਈ ਹੈ ਤਾਂ ਉਹਨਾਂ ਲਈ ਇਹ ਜ਼ਰੂਰੀ ਬਣਦਾ ਸੀ ਕਿ ਉਹ ਪਹਿਲਾਂ ਇਹਨਾਂ ਖੇਤਰਾਂ ਵਿੱਚ ਬੈਠੀ ਕਰੋੜਾਂ ਦੀ ਗਿਣਤੀ ਪਰਵਾਸੀ ਕਿਰਤ ਨੂੰ ਲਾਂਭੇ ਕਰਨ। ਉਹਨਾਂ ਦੇ ਕਾਰੋਬਾਰਾਂ ਨੂੰ ਅਣਮਿਥੇ ਸਮੇਂ ਲਈ ਬੰਦ ਕਰਨ ਨਾਲ, ਅਤੇ ਉਹਨਾਂ ਲਈ ਕੱਚੇ-ਪੱਕੇ ਮਾਲ ਦੀ ਪੂਰਤੀ ਬੰਦ ਹੋਣ ਨਾਲ ਮੱਧ-ਵਰਗੀ ਕਾਰੋਬਾਰੀ ਜਮਾਤਾਂ, ਕਾਰਖਾਨੇ, ਸਨਅੱਤਾਂ, ਦੁਕਾਨਾਂ, ਵਪਾਰਕ ਸੰਸਥਾਵਾਂ, ਆਵਾਜਾਈ ਅਤੇ ਸੰਚਾਰ-ਸਹੂਲਤਾਂ ਬੰਦ ਹੋਣ ਨਾਲ ਇਹ ਆਪੇ ਹੀ ਖਤਮ ਹੋ ਜਾਣੀਆਂ ਹਨ। ਇਹਨਾਂ ਨੇ ਸੋਚ-ਮਿਥ ਕੇ ਪਹਿਲਾਂ ਪਰਵਾਸੀ ਕਾਮਿਆਂ ਨੂੰ ਅੰਨ੍ਹੇ ਜਬਰ, ਭੁੱਖ, ਦੁੱਖ, ਬਿਮਾਰੀਆਂ, ਕੰਗਾਲੀ ਅਤੇ ਬਦਜ਼ਨੀ ਦੀ ਜ਼ਿੰਦਗੀ ਵਿੱਚ ਧੱਕ ਉਹਨਾਂ ਨੂੰ ਉਜਾੜਿਆ ਹੈ। ਬਾਕੀ ਰਹਿੰਦੇ ਹਿੱਸਿਆਂ ਨੂੰ ਉਜਾੜਨ ਲਈ ਇਹ ਅਗਾਂਹ ਵੀ ਲੱਗੇ ਰਹਿਣਗੇ। ਵੱਡੇ ਕਾਰੋਬਾਰੀਆਂ ਨੂੰ ਟੈਕਸ ਛੋਟਾਂ, ਮੋਟੇ ਕਰਜ਼ੇ ਅਤੇ ਵੱਡੇ ਬੈਂਕ ਘੁਟਾਲੇ ਕਰਨ ਦੇ ਮੌਕੇ ਦਿੱਤੇ ਜਾਣੇ ਹਨ। ਇਹ ਖਬਰਾਂ ਵੀ ਆਉਣ ਵੀ ਲੱਗ ਪਈਆਂ ਹਨ ਕਿ ਪਿਛਲੇ ਸਾਲ ਜਿਹੜੇ ਬੈਂਕ ਘੁਟਾਲੇ 9 ਲੱਖ ਕਰੋੜ ਰੁਪਏ ਦੇ ਸਨ ਅਗਲੇ ਸਾਲ ਉਹਨਾਂ ਦੇ 18 ਲੱਖ ਕਰੋੜ ਤੱਕ ਪਹੁੰਚ ਜਾਣ ਦੇ ਅੰਦਾਜ਼ੇ ਹਨ। ਤੱਤ ਇਹ ਹੈ ਕਿ ਜਿਹਨਾਂ ਦਲਾਲ ਘਰਾਣਿਆਂ ਨੇ ਵੱਡੇ ਮੋਟੇ ਕਰਜ਼ੇ ਚੁੱਕੇ ਸਨ, ਉਹਨਾਂ ਨੇ ਉਹ ਵਾਪਸ ਹੀ ਨਹੀਂ ਕਰਨੇ। ਉਹ ਆਪਣੇ ਪੈਸੇ ਦੇ ਸਿਰ 'ਤੇ ਮੁੜ ਢਾਂਚਾ-ਢਲਾਈ ਕਰਨਗੇ ਜਦੋਂ ਕਿ ਛੋਟੇ-ਮੋਟੇ ਕਾਰੋਬਾਰੀ, ਵਪਾਰੀ ਅਤੇ ਸਨਅੱਤਕਾਰ ਡੁੱਬ ਜਾਣਗੇ। ਕਿਸਾਨੀ ਦੀਆਂ ਫਸਲਾਂ ਦੇ ਘੱਟੋ ਘੱਟ ਭਾਅ ਤਹਿ ਕਰਨੇ ਬੰਦ ਕਰਕੇ, ਸਰਕਾਰੀ ਖਰੀਦ ਪ੍ਰਣਾਲੀ ਦਾ ਭੋਗ ਪਾ ਕੇ, ਉਹਨਾਂ ਦੀਆਂ ਖਾਦ, ਬਿਜਲੀ-ਪਾਣੀ ਆਦਿ ਦੀਆਂ ਸਬਸਿਡੀਆਂ ਦਾ ਖਾਤਮਾ ਕਰਕੇ ਤੇ ਇਹਨਾਂ ਲਈ ਬੈਂਕ ਕਰਜ਼ੇ ਬੰਦ ਕਰਕੇ ਇਹਨਾਂ ਨੂੰ ਜ਼ਮੀਨਾਂ ਤੋਂ ਹੱਥਲ ਕੀਤਾ ਜਾਵੇਗਾ। ਸਭ ਕੁੱਝ ਨੂੰ ਉਜਾੜਨ ਤੇ ਤਬਾਹ ਕਰਨ ਪਿੱਛੇ ਅਜਿਹੇ ਹਾਕਮਾਂ ਦੇ ਦੋਹਰਾ ਮਕਸਦ ਹੈ। ਇੱਕ ਤਾਂ ਇਹ ਕਿ ਜਦੋਂ ਗਰੀਬ ਕਿਸਾਨ ਤਾਂ ਕੀ ਮੱਧ-ਵਰਗੀ ਅਤੇ ਧਨੀ ਕਿਸਾਨਾਂ ਕੋਲੋਂ ਵੀ ਜ਼ਮੀਨਾਂ ਖੁੱਸਣਗੀਆਂ ਤਾਂ ਇਹ ਜ਼ਮੀਨਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਉਹਨਾਂ ਹਿੱਤਾਂ ਦੀ ਗਾਰੰਟੀ ਕੀਤੀ ਜਾਣੀ ਹੈ। ਸ਼ਹਿਰੀ ਮੱਧ ਵਰਗੀ ਅਤੇ ਛੋਟੀਆਂ ਸਨਅਤਾਂ, ਵਪਾਰਕ-ਕਾਰੋਬਾਰਾਂ ਦੇ ਖਾਤਮੇ ਨਾਲ ਜਿੱਥੇ ਉਹਨਾਂ ਇਹਨਾਂ ਦੀ ਥਾਂ ਬਣੀ ਬਣਾਈ ਮੰਡੀ ਮਿਲਣੀ ਹੈ, ਉੱਥੇ ਇਹਨਾਂ ਥਾਵਾਂ ਤੋਂ ਵਿਹਲੀ ਹੋਈ ਕਿਰਤ ਸ਼ਕਤੀ ਦੀ ਸਸਤੀ ਲੁੱਟ ਕੀਤੀ ਜਾ ਸਕੇਗੀ। ਸ਼ਹਿਰੀ ਸਨਅੱਤਾਂ ਦੀਆਂ ਖਾਲੀ ਹੋਈਆਂ ਥਾਵਾਂ 'ਤੇ ਆਪਣੇ ਵਪਾਰ, ਸਨਅੱਤਾਂ ਅਤੇ ਕਾਰੋਬਾਰ ਚਲਾਉਣਗੇ। ਇਸ ਕਰਕੇ ਇਹਨਾਂ ਲਈ ਉਹ ਥਾਵਾਂ ਵੱਧ ਢੁਕਵੀਆਂ ਬਣਨੀਆਂ ਹਨ, ਜਿਥੋਂ ਹੁਣ ਕਿਰਤ ਸ਼ਕਤੀ ਹਿਜਰਤ ਕਰਕੇ ਗਈ ਹੈ। ਅਜਿਹੇ ਵਿੱਚ ਮੋਦੀ ਹਕੂਮਤ ਨੇ ਜੋ ਕੁੱਝ ਹਿੰਦੋਸਤਾਨ ਵਿੱਚ ਕੀਤਾ ਹੈ, ਇਹ ਕੋਈ ਅਣਜਾਣੇ ਵਿੱਚ, ਕਿਸੇ ਭੁੱਲ ਤਹਿਤ ਹੋਇਆ ਵਰਤਾਰਾ ਨਹੀਂ ਬਲਕਿ ਸੋਚੀ-ਸਮਝੀ ਸਕੀਮ ਤਹਿਤ ਕੀਤਾ ਉਜਾੜਾ ਹੈ। ਇਹ ਲੱਖਾਂ ਮਜ਼ਦੂਰਾਂ ਦੀਆਂ ਜਾਨਾਂ ਦੇ ਕਤਲ ਦਾ ਮਾਮਲਾ ਹੈ, ਜਿਸ ਨੂੰ ਕਦੇ ਵੀ ਕਿਵੇਂ ਮੁਆਫ ਨਹੀਂ ਕੀਤਾ ਜਾ ਸਕਦਾ। ਤੱਤ ਵਿੱਚ ਗੱਲ ਕਰਨੀ ਹੋਵੇ ਤਾਂ ਇਹਨਾਂ ਹਾਕਮਾਂ ਨੇ ਸਾਰੇ ਹੀ ਕਿਰਤੀ-ਕਮਾਊ, ਦੱਬੇ-ਕੁਚਲੇ, ਇਨਕਲਾਬੀ ਬੁੱਧੀਜੀਵੀ ਅਤੇ ਦੇਸ਼ ਭਗਤ ਮੱਧ ਵਰਗੀ ਹਿੱਸਿਆਂ ਦੀ ਹਾਲਤ ਉਹ ਕਰਨੀ ਮਿਥੀ ਹੋਈ ਹੈ, ਜਿਹੀ ਹਾਲਤ ਇਹਨਾਂ ਨੇ ਕਸ਼ਮੀਰੀ ਲੋਕਾਂ ਦੀ ਕੀਤੀ ਹੈ। ਪਰ ਇਹਨਾਂ ਦਾ ਇਹੀ ਅਮਲ ਇਹਨਾਂ ਲਈ ਉਲਟਾ ਵੀ ਸਾਬਤ ਹੋਵੇਗਾ। ਜਿੱਥੇ ਲੁੱਟ ਅਤੇ ਜਬਰ ਹੈ, ਉਥੇ ਰੋਹ ਅਤੇ ਟਾਕਰਾ ਵੀ ਹੁੰਦਾ ਹੀ ਹੈ। ਜੇਕਰ ਭਾਰਤੀ ਹਾਕਮਾਂ ਦੇ ਖਿਲਾਫ ਪਹਿਲਾਂ ਹੀ ਮਜ਼ਦੂਰ-ਕਿਸਾਨ ਸੰਘਰਸ਼ਾਂ ਦੇ ਰਾਹ ਪਏ ਹੋਏ ਸਨ ਤਾਂ ਹੁਣ ਉਹਨਾਂ ਦੇ ਨਾਲ ਮੱਧ ਵਰਗੀ ਹਿੱਸੇ ਵੀ ਜੋਟੀਦਾਰ ਬਣਕੇ ਇਹਨਾਂ ਦੀ ਕੁੱਲ ਤਾਕਤ ਵਿੱਚ ਵਾਧਾ ਕਰਨਗੇ। ਆਉਣ ਵਾਲੇ ਦਿਨਾਂ ਵਿੱਚ ਇਹ ਟਕਰਾਅ ਹੋਰ ਤਿੱਖਾ ਰੁਖ ਅਖਤਿਆਰ ਕਰਦੇ ਜਾਣਗੇ। -------------------------------------------------------------- ਕੋਰੋਨਾ ਦੌਰ 'ਚ- ਮੋਦੀ ਹਕੂਮਤ ਸਰਕਾਰੀ ਸਨਅੱਤ ਸਣੇ ਮੁਲਾਜ਼ਮਾਂ ਵੇਚਣ ਲੱਗੀ 6 ਮਈ ਦੀ 'ਦਾ ਹਿੰਦੂ' ਅਖਬਾਰ ਦੀ ਖਬਰ ਮੁਤਾਬਕ ਸਰਕਾਰ ਦੀ ਮਾਲਕੀ ਵਾਲੀ ਭਾਰਤ ਹੈਵੀ ਇਲੈਕਟੀਕਲਜ਼ ਲਿਮਟਿਡ ਨੇ ਵਿਦੇਸ਼ੀ ਕੰਪਨੀਆਂ ਕੋਲ ਇਹ ਇੱਛਾ ਜ਼ਾਹਰ ਕੀਤੀ ਹੈ ਕਿ ਜੇਕਰ ਉਹ ਚਾਹੁਣ ਤਾਂ ਉਹ ਇਸਦੀਆਂ ਬੇਕਾਰ ਪਈਆਂ ਫੈਕਟਰੀਆਂ ਦੀ ਭਾਰਤ ਵਿੱਚ ਆਪਣੇ ਉਤਪਾਦਨ ਲਈ ਵਰਤੋਂ ਕਰ ਸਕਦੇ ਹਨ। ਭਾਰਤ ਹੈਵੀ ਇਲੈਕਟੀਕਲਜ਼ ਦੀ ਇਹ ਪੇਸ਼ਕਸ਼ ਉਸ ਸਮੇਂ ਪੇਸ਼ ਹੋਈ ਹੈ ਜਦੋਂ ਕਿੰਨੀਆਂ ਹੀ ਕੰਪਨੀਆਂ ਚੀਨ ਵਿੱਚੋਂ ਆਪਣਾ ਕੰਮ ਸਮੇਟ ਕੇ ਦੁਨੀਆਂ ਦੇ ਹੋਰਨਾਂ ਖੇਤਰਾਂ ਵਿੱਚ ਲਿਜਾ ਰਹੀਆਂ ਹਨ। ਭਾਰਤ ਹੈਵੀ ਇਲੈਕਟੀਕਲਜ਼ ਲਿਮਟਿਡ ਦੀ ਇਸ ਪੇਸ਼ਕਸ਼ ਨੂੰ 'ਮੇਕ ਇਨ ਇੰਡੀਆ' ਦੇ ਨਾਹਰੇ ਦੀ ਪੂਰਤੀ ਵਜੋਂ ਵੇਖਿਆ ਜਾ ਰਿਹਾ ਹੈ। ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਜਿੱਥੇ ਭਾਰਤ ਹੈਵੀ ਇਲੈਕਟੀਕਲ ਦੀ ਬਣੀ ਬਣਾਈ ਇਮਾਰਤ, ਮਸ਼ੀਨਰੀ ਉਹਨਾਂ ਕੰਪਨੀਆਂ ਨੂੰ ਹਾਸਲ ਹੋ ਸਕਦੀ ਹੈ, ਉੱਥੇ ਉਹ ਇਸ ਦੇ ਮੁਲਾਜ਼ਮਾਂ ਦੀ ਵਰਤੋਂ ਵੀ ਕਰ ਸਕਦੀ ਹੈ। ਐਮ.ਕੇ. ਗਲੋਬਲ ਦੇ ਇੱਕ ਅਧਿਕਾਰੀ ਅਮਰ ਕੇਦੀਆ ਨੇ ਦੱਸਿਆ ਕਿ ਚੀਨ ਤੋਂ ਭਾਰਤ ਆਉਣ ਵਾਲੀਆਂ ਅਨੇਕਾਂ ਕੰਪਨੀਆਂ ਨੂੰ ਇਸ ਗੱਲ ਦੇ ਖਦਸ਼ੇ ਬਣੇ ਰਹਿੰਦੇ ਹਨ ਕਿ ਉਹਨਾਂ ਨੂੰ ਛੇਤੀ ਕਿਤੇ ਕਿਸੇ ਇੱਕ ਥਾਂ ਐਨੀ ਇਕੱਠੀ ਜ਼ਮੀਨ ਹਾਸਲ ਨਹੀਂ ਹੁੰਦੀ ਅਤੇ ਅਨੇਕਾਂ ਹੀ ਹੋਰ ਕਾਨੂੰਨੀ ਘੁੰਡੀਆਂ ਉਹਨਾਂ ਦੇ ਰਾਹ ਦਾ ਰੋੜਾ ਬਣ ਜਾਂਦੀਆਂ ਹਨ। ਭਾਰਤ ਹੈਵੀ ਇਲੈਕਟੀਕਲਜ਼ ਕੋਲ ਮੁੰਬਈ ਵਿੱਚ ਸੀ.ਪੀ.ਐਸ.ਈ. ਵਰਗਾ ਅਜਿਹਾ ਹੀ ਇੱਕ ਅਦਾਰਾ ਹੈ ਜਿੱਥੇ 16 ਤਰ੍ਹਾਂ ਦੀਆਂ ਫੈਕਟਰੀਆਂ ਕੰਮ ਕਰ ਸਕਦੀਆਂ ਹਨ। ਜਿਸ ਕੋਲ ਲੋੜੀਂਦੀ ਜ਼ਮੀਨ, ਸਨਅਤੀ ਤਾਣਾਬਾਣਾ, ਵਪਾਰਕ ਅਤੇ ਰਿਹਾਇਸ਼ੀ ਥਾਂਵਾਂ ਹਨ। ਭਾਰਤ ਹੈਵੀ ਇਲੈਕਟੀਕਲਜ਼ ਦੀ ਕੁੱਲ ਮਨੁੱਖਾ ਸ਼ਕਤੀ 34000 ਮੁਲਾਜ਼ਮਾਂ ਦੀ ਹੈ, ਜਿਸ ਵਿੱਚੋਂ 9000 ਦੇ ਕਰੀਬ ਤਾਂ ਇੰਜਨੀਅਰ ਹੀ ਹਨ, ਜਿਹਨਾਂ ਕੋਲ ਉੱਚ ਪਾਏ ਦੀ ਯੋਗਤਾ ਅਤੇ ਤਕਨੀਕੀ ਮੁਹਾਰਤ ਹਾਸਲ ਹੈ। ਕੋਰੋਨਾ ਦੇ ਰਾਮ-ਰੌਲੇ ਹੇਠ ਮੋਦੀ ਹਕੂਮਤ ਵੱਲੋਂ 11 ਲੱਖ ਏਕੜ ਜ਼ਮੀਨ ਕਾਰਪੋਰੇਟਾਂ ਹਵਾਲੇ ਕਰਨ ਦੇ ਮਨਸੂਬੇ ਅਮਰੀਕਾ ਦੀ ਚੀਨ ਨਾਲ ਸ਼ੁਰੂ ਹੋਈ ਵਪਾਰਕ ਜੰਗ ਵਿੱਚ ਅਨੇਕਾਂ ਹੀ ਅਮਰੀਕੀ ਸਾਮਰਾਜ ਪੱਖੀ ਕੰਪਨੀਆਂ ਵੱਲੋਂ ਲਾਈਆਂ ਸਨਅੱਤਾਂ ਨੂੰ ਚੀਨ ਵਿੱਚੋਂ ਕੱਢ ਦੁਨੀਆਂ ਦੇ ਹੋਰਨਾਂ ਖੇਤਰਾਂ ਵਿੱਚ ਸਥਾਪਤ ਕਰਨ ਦੀਆਂ ਤਰਕੀਬਾਂ ਬਣਾਈਆਂ ਜਾ ਰਹੀਆਂ ਹਨ। ਇਹਨਾਂ ਕੰਪਨੀਆਂ ਨੂੰ ਆਪਣੇ ਕੁੱਲ ਕਾਰੋਬਾਰ ਸਥਾਪਤ ਕਰਨ ਲਈ ਬੇਸ਼ੱਕ ਬੰਗਲਾਦੇਸ਼, ਮੈਕਸੀਕੋ, ਤਾਇਵਾਨ, ਵੀਅਤਨਾਮ ਸਮੇਤ ਅਨੇਕਾਂ ਦੇਸ਼ਾਂ ਵੱਲੋਂ ਪੇਸ਼ਕਸ਼ਾਂ ਆ ਵੀ ਰਹੀਆਂ ਹਨ। ਪਰ ਜਿੰਨਾ ਵੱਡਾ ਰਕਬਾ ਇਹਨਾਂ ਕੰਪਨੀਆਂ ਨੂੰ ਆਪਣੇ ਵਪਾਰ ਤੇ ਕਾਰੋਬਾਰ ਲਈ ਲੋੜੀਂਦਾ ਹੈ, ਓਨਾ ਵੱਡਾ ਰਕਬਾ ਕਿਸੇ ਵੀ ਛੋਟੇ ਦੇਸ਼ ਵੱਲੋਂ ਮੁਹੱਈਆ ਕਰਵਾ ਸਕਣਾ ਸੰਭਵ ਨਹੀਂ ਹੋ ਸਕਦਾ। ਇੱਕ ਅੰਦਾਜ਼ੇ ਮੁਤਾਬਕ ਇਹਨਾਂ ਕੰਪਨੀਆਂ ਨੂੰ ਆਪਣੇ ਕਾਰੋਬਾਰ ਲਈ 4 ਲੱਖ 61 ਹਜ਼ਾਰ ਹੈਕਟੇਅਰ ਜ਼ਮੀਨ ਦੀ ਜ਼ਰੂਰਤ ਹੈ। ਜ਼ਮੀਨ ਵੀ ਅਜਿਹੀ ਚਾਹੀਦੀ ਹੈ ਇਹਨਾਂ ਕੰਪਨੀਆਂ ਨੂੰ ਜਿੱਥੇ ਬਿਜਲੀ, ਪਾਣੀ, ਸੜਕੀ-ਰੇਲਵੇ-ਹਵਾਈ-ਜਲ ਆਵਾਜਾਈ, ਕੱਚੇ ਮਾਲ (ਅਨਾਜ, ਕਪਾਹ, ਖਣਿਜ-ਪਦਾਰਥ (ਧਾਤਾਂ), ਸਸਤੀ ਕਿਰਤ-ਸ਼ਕਤੀ, ਵਿਕਸਤ ਤਕਨੀਕੀ ਮਾਹਰ ਅਤੇ ਵੱਡੀ ਮੰਡੀ ਵਰਗੇ ਅਨੇਕਾਂ ਲਾਹੇ ਹਾਸਲ ਹੋ ਸਕਣ। 6 ਮਈ ਦੇ ਦੈਨਿਕ ਭਾਸਕਰ ਅਖਬਾਰ 'ਚ ਛਪੀ ਖਬਰ ਮੁਤਾਬਕ ਸਾਮਰਾਜੀਆਂ ਦੇ ਚਰਨਾਂ ਵਿੱਚ ਡੰਡੌਤ-ਬੰਦਨਾ ਕਰਦੇ ਹੋਏ ਭਾਰਤੀ ਹਾਕਮਾਂ ਨੇ 4 ਲੱਖ 61 ਹਜ਼ਾਰ 589 ਹੈਕਟੇਅਰ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਹੈ, ਜਿਹੜੀ ਕਾਰਪੋਰੇਟ ਦੈਂਤਾਂ ਦੇ ਹਵਾਲੇ ਕੀਤੀ ਜਾ ਸਕਦੀ ਹੈ। ਇਸ ਵਿੱਚ 1 ਲੱਖ 15 ਹਜ਼ਾਰ 131 ਹੈਕਟੇਅਰ ਜ਼ਮੀਨ ਸਨਅੱਤੀ ਫੋਕਲ ਪੁਆਇੰਟਾਂ ਦੀ ਹੈ ਜਿਹੜੀ ਸਾਮਰਾਜੀਆਂ ਦੀਆਂ ਉਕਤ ਲੋੜਾਂ ਦੀ ਪੂਰਤੀ ਕਰਨ ਵਾਲੀ ਤਾਂ ਸਰਕਾਰ ਕੋਲ ਪਈ ਹੀ ਹੈ। ਭਾਰਤੀ ਹਕੂਮਤ ਨੇ ਵਿਦੇਸ਼ਾਂ ਵਿੱਚ ਸਥਿਤ ਆਪਣੇ ਰਾਜਦੂਤਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਉਹ ਉਹਨਾਂ ਦੇਸ਼ਾਂ ਦੇ ਹਾਕਮਾਂ ਕੋਲ ਜਾ ਕੇ ਭਾਰਤ ਦੀ ਪੇਸ਼ਕਸ਼ ਦੀ ਵਿਆਖਿਆ ਕਰਨ। ਵਿਦੇਸ਼ੀ ਕੰਪਨੀਆਂ ਨੂੰ ਜ਼ਮੀਨ ਸਿੱਧੇ ਤੌਰ 'ਤੇ ਆਪਣੇ ਕਬਜ਼ੇ ਵਿੱਚ ਕਰਨੀ ਮੁਸ਼ਕਿਲ ਹੁੰਦੀ ਹੈ ਜਾਂ ਫੇਰ ਸਥਾਨਕ ਲੋਕਾਂ ਵੱਲੋਂ ਇਸ ਦੇ ਖਿਲਾਫ ਮੁਹਿੰਮਾਂ ਛੇੜ ਦਿੱਤੀਆਂ ਜਾਂਦੀਆਂ। ਪਰ ਭਾਰਤੀ ਹਾਕਮਾਂ ਨੇ ਅਜਿਹੇ ਕਾਨੂੰਨ ਪਾਸ ਕਰਕੇ ਸਾਰੇ ਰਾਹ ਮੋਕਲੇ ਕਰਨ ਦੀ ਯਕੀਨਦਹਾਨੀ ਕੀਤੀ ਹੈ। 6 ਮਈ ਦੇ ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਕੇਂਦਰੀ ਸਰਕਾਰ ਨੇ ਨਿਵੇਸ਼ ਦੇ ਖੇਤਰ ਵਿੱਚ ਤੇਜ਼ੀ ਲਿਆਉਣ ਦੀ ਖਾਤਰ ਇੱਕ ''ਨੈਸ਼ਨਲ ਲੈਂਡ ਮੈਨੇਜਮੈਂਟ ਕਾਰਪੋਰੇਸ਼ਨ'' ਦੀ ਕਾਇਮੀ ਲਈ ਮਨਜੂਰੀ ਦਿੱਤੀ ਹੈ, ਜਿਹੜੀ ਸਾਰੀਆਂ ਹੀ ਸਰਕਾਰੀ ਜ਼ਮੀਨਾਂ ਦੀ ਨਿਸ਼ਾਨਦੇਹੀ ਇਹਨਾਂ ਦੀ ਸੁਚੱਜੀ ਵਰਤੋਂ ਕਰਨ ਦੇ ਢੰਗ ਤਰੀਕਿਆਂ 'ਤੇ ਗੌਰ ਕਰੇਗੀ। ਇਸ ਕਾਰਪੋਰੇਸ਼ਨ ਦੀ ''ਕੰਪਨੀ ਐਕਟ'' ਦੇ ਅਧੀਨ ਕਾਇਮੀ ਕੀਤੀ ਜਾਵੇਗੀ। ਇਹ ਕਾਰਪੋਰੇਸ਼ਨ ਕੇਂਦਰੀ ਸਰਕਾਰ ਦੀਆਂ ਜ਼ਮੀਨ ਅਤੇ ਕੇਂਦਰੀ ਸਰਕਾਰ ਅਧੀਨ ਚੱਲਦੇ ਜਨਤਕ ਅਦਾਰਿਆਂ ਦੀ ਪੂੰਜੀ ਦਾ ਮੁਲੰਕਣ ਕਰੇਗੀ। ਇਹ ਕਾਰਪੋਰੇਸ਼ਨ ਇਹਨਾਂ ਅਦਾਰਿਆਂ ਦੀ ਜਾਇਦਾਦ ਗਹਿਣੇ ਰੱਖ ਕੇ ਵੱਡੀ ਪੂੰਜੀ ਇਕੱਤਰ ਕਰੇਗੀ, ਜਿਵੇਂ ਪਿਛਲੇ ਸਮੇਂ ਵਿੱਚ ਨਿੱਜੀ ਅਦਾਰੇ ਪੂੰਜੀ ਹਾਸਲ ਕਰਦੇ ਰਹੇ ਹਨ। ਬਣਾਈ ਜਾਣ ਵਾਲੀ ਕਾਰਪੋਰੇਸ਼ਨ ਦਾ ਅਦਾਰਾ ਖੁਦ ਮੁਖਤਿਆਰ ਅਦਾਰਾ ਹੋਵੇਗਾ ਜਿਹੜਾ ਰੇਲਵੇ ਅਤੇ ਫੌਜੀ ਛਾਉਣੀਆਂ ਵਿਚਲੀ ਵਾਧੂ ਜ਼ਮੀਨ ਦੀ ਆਪਣੇ ਲਈ ਵਰਤੋਂ ਕਰ ਸਕਦਾ ਹੋਵੇਗਾ। ਇਹ ਅਦਾਰਾ ਰੇਲਵੇ ਅਤੇ ਫੌਜੀ ਛਾਉਣੀਆਂ ਦੀਆਂ ਜ਼ਮੀਨਾਂ-ਜਾਇਦਾਦਾਂ ਦੀ ਪੜਤਾਲ ਤਾਂ ਕਰੇਗਾ ਹੀ ਇਸ ਦੇ ਨਾਲ ਹੀ ਉਹ ਇਹ ਵੀ ਵਿਚਾਰੇਗਾ ਕਿ ਇਹਨਾਂ ਅਦਾਰਿਆਂ ਦੀਆਂ ਜ਼ਮੀਨਾਂ ਦੇ ਨਾਲ ਲੱਗਦੀ ਕੋਈ ਹੋਰ ਸਰਕਾਰੀ, ਜੰਗਲਾਤ ਮਹਿਕਮੇ ਦੀ ਜ਼ਮੀਨ, ਪੰਚਾਇਤੀ ਜ਼ਮੀਨ ਜਾਂ ਬੇਨਾਮੀ ਜ਼ਮੀਨ ਕਿੱਥੋਂ ਤੇ ਕਿਵੇਂ ਹਾਸਲ ਹੋ ਸਕਦੀ ਹੈ। ਇਹ ਅਦਾਰਾ ਜਿੱਥੋਂ ਵੀ ਹਾਸਲ ਹੋ ਸਕਦੀਆਂ ਹੋਣ, 99 ਸਾਲਾ ਦੇ ਪਟੇ 'ਤੇ ਜ਼ਮੀਨਾਂ ਹਾਸਲ ਕਰਨ ਲਈ ਗੌਰ ਕਰੇਗਾ। ਇਹ ਅਦਾਰਾ ਇਹਨਾਂ ਇਲਾਕਿਆਂ ਵਿੱਚ ਸਥਿਤ ਰੀਅਲ-ਇਸਟੇਟ ਜਾਂ ਹੋਰ ਅਦਾਰਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਦਾ ਅੰਦਾਜ਼ਾ ਲਗਾ ਕੇ ਉਹਨਾਂ ਨਾਲ ਭਾਈਵਾਲੀ ਕਰਨ ਬਾਰੇ ਵਿਚਾਰ ਕਰੇਗਾ। ਉੱਚ ਪੱਧਰ ਦੀਆਂ ਵਿਚਾਰਾਂ ਕਰਨ ਲਈ ਜਿੱਥੇ ਇਸ ਅਦਾਰੇ ਦੇ ਆਪਣੇ ਉੱਚ-ਅਧਿਕਾਰੀਆਂ ਅਤੇ ਤਕਨੀਕੀ ਮਾਹਰਾਂ ਦੀ ਟੀਮ ਬਣਾਈ ਜਾਵੇਗੀ, ਉੱਥੇ ਇਸਦੇ ਨਾਲ ਵਿੱਤ ਮੰਤਰਾਲੇ ਦੇ ਉੱਚ ਅਧਿਕਾਰੀ, ਜਨਤਕ ਅਦਾਰਿਆਂ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਡਾਇਰੈਕਟਰ ਅਤੇ ਵਿੱਤੀ ਅਤੇ ਰੀਅਲ ਇਸਟੇਟਰ ਸਨਅੱਤ ਨਾਲ ਜੁੜੇ ਅਧਿਕਾਰੀ ਸ਼ਾਮਲ ਹੋਣਗੇ। ਇਹ ਸਾਰੇ ਕਿਸੇ ਵੀ ਇਲਾਕੇ ਵਿੱਚ ਵਿਚਾਰ-ਵਟਾਂਦਰੇ ਕਰਕੇ ਜ਼ਮੀਨ-ਜਾਇਦਾਦਾਂ ਦੀ ਕੁੱਲ ਨਿਸ਼ਾਨਦੇਹੀ ਕਰਕੇ ਇਹ ਵਿਚਾਰ ਵੀ ਕਰਨਗੇ ਕਿ ਟੋਟਿਆਂ ਵਿੱਚ ਵੰਡੀ ਹੋਈ ਜ਼ਮੀਨ ਨੂੰ ਖਰੀਦ ਕੇ ਬਾਅਦ ਵਿੱਚ ਉਸਦੀ ਮੁਰੱਬਾਬੰਦੀ ਕਰਵਾ ਕੇ ਕਿਵੇਂ ਉਸ ਨੂੰ ਇੱਕ ਥਾਂ ਇਕੱਠੀ ਕੀਤਾ ਜਾ ਸਕਦਾ ਹੈ। ਜਿਹੜੇ ਲੋਕਾਂ ਦੀ ਜ਼ਮੀਨ ਐਕੁਆਇਰ ਕਰਨੀ ਹੈ, ਉਹਨਾਂ ਨੂੰ ਕਿੰਨੇ ਕੁ ਮੁਆਵਜੇ ਦੇਣੇ ਹਨ ਜਾਂ ਉਹਨਾਂ ਦੇ ਰੋਸ ਨੂੰ ਖਾਰਜ ਕਿਵੇਂ ਕਰਨਾ ਹੈ ਤੇ ਦਬਾਉਣਾ ਕਿਵੇਂ ਹੈ? ਸਰਕਾਰ ਵੱਲੋਂ ਅਜਿਹੇ ਮਾਮਲਿਆਂ ਨੂੰ ਨਜਿੱਠਣ ਲਈ ਜਿਹੜੀ ਟਾਸਕ ਫੋਰਸ ਬਣਾਈ ਗਈ ਹੈ ਉਸ ਨੇ ਅਪ੍ਰੈਲ ਦੇ ਅਖੀਰ ਵਿੱਚ ਆਖਿਆ ਹੈ ਜਿਹੋ ਜਿਹੇ ਕਾਰਜਾਂ ਨੂੰ ਸਿਰੇ ਚਾੜ੍ਹਨਾ ਹੈ ਉਹਨਾਂ ਲਈ ਸਰਕਾਰ ਨੂੰ ਅਗਲੇ ਪੰਜ ਸਾਲਾਂ ਵਾਸਤੇ 111 ਲੱਖ ਕਰੋੜ ਰੁਪਏ ਦੀ ਪੂੰਜੀ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਇਸ ਅਦਾਰੇ ਵੱਲੋਂ ਪਾਈਪਲਾਈਨਾਂ, ਸੜਕਾਂ-ਰੇਲਾਂ, ਆਵਾਜਾਈ, ਸੰਚਾਰ-ਸਾਧਨਾਂ ਅਤੇ ਨਵੇਂ ਸਨਅੱਤੀ ਢਾਂਚੇ ਅਤੇ ਅਰਥਚਾਰੇ ਦੀ ਸਿਰਜਣਾ ਕਰਨੀ ਹੈ। ਇਸ ਅਦਾਰੇ ਨੇ ਸ਼ਹਿਰਾਂ ਦੀ ਕਾਰਪੋਰੇਟਸ਼ਨਾਂ, ਨਗਰ ਨਿਗਮਾਂ ਅਤੇ ਨਗਰ ਕੌਂਸਿਲਾਂ ਨਾਲ ਤਾਲਮੇਲ ਕਰਕੇ ਉਹਨਾਂ ਦੀ ਹਿੱਸੇਦਾਰੀ ਨਾਲ ਆਪਣੇ ਕਾਰੋਬਾਰ ਵਧਾਉਣੇ ਹਨ। ਇਸ ਅਦਾਰੇ ਵੱਲੋਂ ਵੱਡੀਆਂ ਜ਼ਮੀਨ ਢੇਰੀਆਂ ਹਾਸਲ ਕਰਕੇ ਫੇਰ ਦੇਸੀ-ਵਿਦੇਸ਼ੀ ਕਾਰਪੋਰੇਟ ਅਦਾਰਿਆਂ ਨੂੰ ਇਸ ਥਾਂ ਪੂੰਜੀ ਅਤੇ ਸਨਅੱਤਾਂ ਲਾਉਣ ਅਤੇ ਅਦਾਰੇ ਕਾਇਮ ਕਰਨ ਲਈ ਸੱਦੇ ਦੇਣੇ ਹਨ। ਕੋਰੋਨਾ ਦੌਰ 'ਚ ਭਾਰਤੀ ਹਾਕਮਾਂ ਵੱਲੋਂ ਭਾਰਤੀ ਫੌਜ ਦਾ ਭਗਵਾਂਕਰਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੀ ਭਗਵਾਂਕਰਨ ਦੀ ਨੀਤੀ ਤਹਿਤ ਜਿੱਥੇ ਪਾਰਲੀਮੈਂਟ-ਅਸੈਂਬਲੀਆਂ, ਅਦਾਲਤਾਂ ਅਤੇ ਹੋਰਨਾਂ ਕਾਰਜਕਾਰੀ ਅਦਾਰਿਆਂ ਵਿੱਚ ਆਪਣੇ ਪੱਖੀ ਅਫਸਰਾਂ ਨੂੰ, ਪਦ-ਉੱਨਤੀ ਉਲੰਘ ਕੇ, ਅੱਗੇ ਲਿਆਂਦਾ ਹੈ, ਉੱਥੇ ਹੁਣ ਇਸਨੇ ਭਾਰਤੀ ਫੌਜ ਅਤੇ ਇਸਦੇ ਅੰਗ ਵਜੋਂ ਹੀ ਵੱਖ ਵੱਖ ਸੂਬਿਆਂ ਦੀ ਪੁਲਸ ਅਤੇ ਹੋਰ ਨੀਮ-ਫੌਜੀ ਬਲਾਂ ਵਿੱਚ ਵੀ ਆਪਣੀ ਭਗਵਾਂਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਭਾਜਪਾਈ ਹਾਕਮ ਜੋ ਕੁੱਝ ਕਰਨ ਜਾ ਰਹੇ ਹਨ, ਇਹ ਅਗਾਂਹ ਫੌਜ ਦਾ ਨਿੱਜੀਕਰਨ ਅਤੇ ਨਿੱਜੀ ਅਦਾਰਿਆਂ ਦਾ ਫੌਜੀਕਰਨ ਕੀਤਾ ਜਾ ਰਿਹਾ ਹੈ। ਹਿੰਦੂਤਵੀ ਪੈਂਤੜੇ ਤੋਂ ਫੌਜ ਦਾ ਭਗਵਾਂਕਰਨ ਅਤੇ ਹਿੰਦੂਤਵੀ ਜਥੇਬੰਦੀਆਂ ਦਾ ਫੌਜੀਕਰਨ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਨਾਂ ਹੇਠ ਸੰਸਾਰ ਮੰਦਵਾੜੇ ਦੀ ਇਸ ਵੱਡੀ ਉਥਲ-ਪੁਥਲ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਵਜੋਂ ਸਾਮਰਾਜੀਆਂ ਨੇ ਆਪਣੇ ਆਰਥਿਕ ਸੰਕਟਾਂ ਦਾ ਭਾਰ ਦੱਬੇ-ਕੁਚਲੇ ਲੋਕਾਂ ਅਤੇ ਪਛੜੇ ਦੇਸ਼ਾਂ 'ਤੇ ਸੁੱਟ ਕੇ ਆਪਣੀ ਲੁੱਟ-ਖੋਹ ਹੋਰ ਤੇਜ਼ ਕਰਨੀ ਹੈ ਅਤੇ ਮੋੜਵੇਂ ਰੂਪ ਵਿੱਚ ਫੁੱਟਣ ਵਾਲੀ ਕਿਸੇ ਵੀ ਬਗਾਵਤ, ਪ੍ਰਤੀਕਿਰਿਆ ਨੂੰ ਫੌਜੀ ਬਲਾਂ ਦੇ ਜ਼ੋਰ ਕੁਚਲਣ ਦੇ ਰਾਹ ਪੈਣਾ ਹੈ। ਭਾਰਤੀ ਫੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ 14 ਮਈ 2020 ਨੂੰ ਫੌਜ ਵਿੱਚ ''ਟੂਰ ਆਫ ਡਿਊਟੀ'' ਜਾਂ ''ਥਰੀ ਯੀਅਰ ਸ਼ੌਰਟ ਸਰਵਿਸ'' ਦੇ ਨਾਂ ਹੇਠ ਫੌਜ ਵਿੱਚ ਤਿੰਨ ਸਾਲਾਂ ਦੀ ਨੌਕਰੀ ਕਰਨ ਸਬੰਧੀ ਆਪਣੇ ਬਿਆਨ ਵਿੱਚ ਆਖਿਆ ਹੈ, ''ਜੇਕਰ ਇਹ ਸੁਝਾਅ ਮਨਜੂਰ ਹੋ ਗਿਆ ਤਾਂ ਇਹ ਨੌਕਰੀ ਕਿਸੇ ਦਾ ਸਵੈ-ਇੱਛਤ ਰੁਝੇਵਾਂ ਹੋਵੇਗੀ ਅਤੇ ਇਸ ਦੇ ਚੋਣ-ਪੈਮਾਨੇ ਵਿੱਚ ਕਿਸੇ ਕਿਸਮ ਦੀ ਕੋਈ ਛੋਟ ਨਹੀਂ ਹੋਵੇਗੀ। ਸ਼ੁਰੂਆਤੀ ਦੌਰ ਵਿੱਚ 100 ਅਫਸਰਾਂ ਅਤੇ 1000 ਫੌਜੀਆਂ ਦੀ ਇਸ ਮਨੋਰਥ ਖਾਤਰ ਸ਼ਰਤਾਂ ਨੂੰ ਪੂਰੇ ਕਰਦੇ ਹੋਏ, ਭਰਤੀ ਕੀਤੀ ਜਾਵੇਗੀ।'' ਅਗਾਂਹ ਉਸਨੇ ਨੇ ਕਿਹਾ ਕਿ ਇਹ ਕਾਰਵਾਈ ''ਕੌਮਵਾਦ ਅਤੇ ਦੇਸ਼ਭਗਤੀ ਦਾ ਮੁੜ-ਉਭਾਰ ਹੋਵੇਗੀ।'' ਇਸ ਤਰ੍ਹਾਂ ਦੇ ਸੁਝਾਅ ਦਾ ਮਨੋਰਥ ਫੌਜ ਵਿੱਚ ਵੱਡੇ ਪੈਮਾਨੇ 'ਤੇ ਸੁਧਾਰ ਕਰਨਾ ਹੈ, ਜਿਹਨਾਂ ਨੂੰ ਫੌਜ ਵਿੱਚ ਉੱਚ-ਪੱਧਰ 'ਤੇ ਵਿਚਾਰਿਆ ਜਾ ਰਿਹਾ ਹੈ। ਅਜਿਹਾ ਕੁੱਝ ਹੋਣ ਨਾਲ ਭਾਰਤੀ ਫੌਜ ਨੂੰ ਬਹੁਤ ਵੱਡਾ ਵਿੱਤੀ ਲਾਭ ਹੋਵੇਗਾ। ਭਾਰਤੀ ਫੌਜ ਨੂੰ ਕਿਹੋ ਜਿਹੇ ਵਿੱਤੀ ਲਾਭ ਹੋ ਸਕਦੇ ਹਨ? ਇਹਨਾਂ ਦੀ ਵਿਆਖਿਆ ਕਰਦੇ ਹੋਏ ਫੌਜੀ ਬੁਲਾਰੇ ਨੇ ਆਖਿਆ ਕਿ ਹੁਣ ਫੌਜ ਵਿੱਚ ਘੱਟੋ ਘੱਟ ਸਮੇਂ ਲਈ 10 ਸਾਲਾਂ ਵਾਸਤੇ ਕਿਸੇ ਫੌਜੀ ਦੀ ਚੋਣ ਕੀਤੀ ਜਾਂਦੀ ਹੈ, ਜਿਸਨੂੰ ਅੱਗੇ ਉਹ 14 ਸਾਲਾਂ ਤੱਕ ਵਧਾ ਸਕਦਾ ਹੈ। ਉਸਨੇ ਦੱਸਿਆ ਕਿ ਨਵੇਂ ਸੁਝਾਅ ਦੇ ਤਹਿਤ ਅਗਲੀਆਂ ਚੌਕੀਆਂ 'ਤੇ ਲੜਨ ਵਾਲੇ ਕਿਸੇ ਵੀ ਫੌਜੀ ਜਵਾਨ ਤੋਂ ਤਿੰਨ ਸਾਲਾਂ ਲਈ ਡਿਊਟੀ ਕਰਵਾਈ ਜਾ ਸਕਦੀ ਹੈ ਅਤੇ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ 'ਤੇ ਪਾਬੰਦੀਆਂ ਨਹੀਂ ਹੋਣਗੀਆਂ। ਉਹਨਾਂ ਦੀ ਭਰਤੀ ਨਾਲ ਫੌਜ ਨੂੰ ਹੋਣ ਵਾਲੇ ਵੱਡੇ ਵਿੱਤੀ ਲਾਹਿਆਂ ਵਿੱਚ ਗਰੈਚੂਟੀ ਦਾ ਪੈਸਾ ਬਚੇਗਾ, ਸੱਟ-ਫੇਟਾਂ ਉਪਰੰਤ ਸਾਂਭ-ਸੰਭਾਲ ਦੇ ਖਰਚੇ, ਤਨਖਾਹਾਂ, ਛੁੱਟੀਆਂ ਦੇ ਪੈਸੇ ਅਤੇ ਪੈਨਸ਼ਨ ਆਦਿ ਤੋਂ ਛੁਟਕਾਰਾ ਮਿਲੇਗਾ। ਖਰਚਿਆਂ ਦੀ ਬੱਚਤ ਸਬੰਧੀ ਫੌਜੀ ਬੁਲਾਰੇ ਨੇ ਆਖਿਆ ਕਿ ਨਵੀਂ ਭਰਤੀ ਦੇ ਨਿਯਮਾਂ ਮੁਤਾਬਕ ਕਿਸੇ ਫੌਜੀ ਅਫਸਰ ਦੀ ਤਨਖਾਹ ਦਾ 5-6 ਲੱਖ ਰੁਪਏ ਅਤੇ ਫੌਜੀ ਜਵਾਨ ਦਾ ਖਰਚਾ 2-3 ਲੱਖ ਰੁਪਏ ਹੋਵੇਗਾ। ਫੌਜ ਦੇ ਪਹਿਲਾਂ ਦੇ ਖਰਚਿਆਂ ਸੰਬਧੀ ਫੌਜੀ ਬੁਲਾਰੇ ਨੇ ਆਖਿਆ ਕਿ ਕੁੱਲ ਫੌਜੀ ਬੱਜਟ ਦਾ 60 ਫੀਸਦੀ ਖਰਚਾ ਤਾਂ ਸਿਰਫ ਤਨਖਾਹਾਂ ਅਤੇ ਭੱਤਿਆਂ 'ਤੇ ਹੀ ਖਰਚ ਹੋ ਜਾਂਦਾ ਹੈ। ਖਰਚਿਆਂ ਸਬੰਧੀ ਉਸਨੇ ਦੱਸਿਆ ਕਿ ਪਿਛਲੇ 5 ਸਾਲਾਂ ਵਿੱਚ ਡੀਫੈਂਸ ਬੱਜਟ ਵਿੱਚ 68 ਫੀਸਦੀ, ਤਨਖਾਹਾਂ ਵਿੱਚ 75 ਫੀਸਦੀ ਅਤੇ ਪੈਨਸ਼ਨਾਂ ਵਿੱਚ 146 ਫੀਸਦੀ ਵਾਧਾ ਹੋਇਆ ਹੈ। ਜਿਹੋ ਜਿਹੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਣਾ ਹੈ, ਇਸ ਸਬੰਧੀ ਫੌਜ ਦੇ ਬੁਲਾਰੇ ਨੇ ਆਖਿਆ ਕਿ ਨਵੇਂ ਕਿੱਤਾ-ਮੁਖੀ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਵੇਗਾ। ਥੋੜ੍ਹੇ ਸਮੇਂ ਲਈ ਹੋਣ ਕਰਕੇ ਫੌਜ ਨੂੰ ਜਿਹੜੇ ਵੱਡੇ ਲਾਹੇ ਹੋ ਸਕਦੇ ਹਨ, ਉਹਨਾਂ ਸਬੰਧੀ ਫੌਜ ਦੇ ਬੁਲਾਰੇ ਨੇ ਹੋਰ ਦੱਸਿਆ ਕਿ ਕਿਸੇ ਵੀ ਇੱਕ ਜਵਾਨ ਅਫਸਰ ਦੀ ਕਮਿਸ਼ਨ ਟਰੇਨਿੰਗ, ਤਨਖਾਹ ਅਤੇ ਹੋਰ ਖਰਚਿਆਂ ਦੀ ਕੁੱਲ ਜਮ੍ਹਾਂ-ਜੋੜ 5.12 ਕਰੋੜ ਰੁਪਏ ਤੋਂ ਲੈ ਕੇ 6.83 ਕਰੋੜ ਰੁਪਏ ਬਣਦਾ ਹੈ ਤੇ ਉਸਨੇ 10 ਜਾਂ 14 ਸਾਲ ਦੀ ਨੌਕਰੀ ਕਰਨੀ ਹੁੰਦੀ ਹੈ। ਜਦੋਂ ਕਿ ਇਸ ਨਵੀਂ ਸਕੀਮ ਤਹਿਤ ਤਿੰਨ ਸਾਲਾਂ ਦਾ ਖਰਚਾ 80 ਲੱਖ ਤੋਂ 85 ਲੱਖ ਰੁਪਏ ਹੈ। ਜਦੋਂ ਕਿ ਪਹਿਲਾਂ ਕਮਿਸ਼ਨ ਅਫਸਰ 54 ਸਾਲ ਤੱਕ ਦੀ ਉਮਰ ਤੱਕ ਕੰਮ ਕਰਦੇ ਸਨ, ਜਿਹਨਾਂ ਦੇ ਖਰਚੇ ਬਹੁਤ ਵਧ ਜਾਂਦੇ ਸਨ। ਇਸੇ ਹੀ ਤਰ੍ਹਾਂ ਜਦੋਂ ਫੌਜੀ ਜਵਾਨਾਂ ਦੀ 17 ਸਾਲਾਂ ਦੀ ਸਰਵਿਸ ਦੇ ਮੁਕਾਬਲੇ ਤਿੰਨ ਸਾਲਾਂ ਲਈ ਨੌਕਰੀ ਕਰਨ ਵਾਲੇ ਫੌਜੀ ਮਿਲ ਗਏ ਤਾਂ ਖਰਚੇ ਹੋਰ ਵੀ ਬਹੁਤ ਘਟ ਜਾਣਗੇ। 1000 ਜਵਾਨਾਂ ਦੀ ਭਰਤੀ ਪਿੱਛੇ 11000 ਕਰੋੜ ਰੁਪਏ ਬਚਣਗੇ, ਜਿਹਨਾਂ ਨੂੰ ਫੌਜ ਦੇ ਅਧੁਨਿਕੀਕਰਨ ਲਈ ਵਰਤਿਆ ਜਾ ਸਕੇਗਾ। ਭਾਰਤੀ ਫੌਜ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦਾ ਮਨੋਰਥ ਦੱਸਦੇ ਹੋਏ ਉਸਨੇ ਹੋਰ ਅੱਗੇ ਕਿਹਾ ਕਿ ਤਿੰਨ ਸਾਲਾਂ ਦੀ ਫੌਜੀ ਡਿਊਟੀ ਕਰਨ ਵਾਲਿਆਂ ਲਈ ਕਾਰਪੋਰੇਟ ਅਤੇ ਸਰਕਾਰੀ ਖੇਤਰਾਂ ਵਿੱਚ ਨੌਕਰੀਆਂ ਦੀਆਂ ਗੁੰਜਾਇਸ਼ਾਂ ਵਧੇਰੇ ਹਨ ਕਿਉਂਕਿ ਇੱਕ ਸਾਲ ਦੀ ਟਰੇਨਿੰਗ ਅਤੇ ਤਿੰਨ ਸਾਲ ਦੀ ਨੌਕਰੀ ਜਵਾਨਾਂ ਵਿੱਚ ਸਵੈ-ਵਿਸ਼ਵਾਸ਼, ਟੀਮ-ਭਾਵਨਾ, ਜੁੰਮੇਵਾਰੀ ਦਾ ਅਹਿਸਾਸ, ਪਹਿਲਕਦਮੀ, ਤਣਾਵਾਂ ਨੂੰ ਝੱਲਣਾ, ਨਵੀਆਂ ਕਾਢਾਂ, ਹੁਨਰ ਆਦਿ ਦੇ ਫੌਜੀ ਗੁਣ ਉਸ ਵਿੱਚ ਸ਼ਾਮਲ ਹੋਣਗੇ। ਅਖੀਰ ਵਿੱਚ ਫੌਜੀ ਤਰਜਮਾਨ ਨੇ ਤੋੜਾ ਝਾੜਿਆ ਕਿ ''ਮੁੱਢਲਾ ਸਰਵੇਖਣ ਦੱਸਦਾ ਹੈ ਕਿ 22-23 ਸਾਲਾਂ ਦੇ ਕੱਚੇ ਅਨਾੜੀ ਕਾਲਜੀਏਟਾਂ ਦੇ ਮੁਕਾਬਲੇ, ਸਾਰੇ ਹੀ ਕਾਰਪੋਰੇਟ 26-27 ਸਾਲਾਂ ਦੇ ਉਹਨਾਂ ਨੌਜਵਾਨਾਂ ਨੂੰ ਪਹਿਲ ਦਿੰਦੇ ਹਨ, ਜਿਹਨਾਂ ਨੇ ਫੌਜੀ ਟਰੇਨਿੰਗ ਲਈ ਹੁੰਦੀ ਹੈ।'' ਪਹਿਲੀ ਗੱਲ ਤਾਂ ਇਹ ਹੈ ਕਿ ਫੌਜੀ ਬੁਲਾਰੇ ਵੱਲੋਂ ਜੋ ਕੁੱਝ ਫੌਜ ਦੀਆਂ ਲੋੜਾਂ ਅਤੇ ਫੌਜੀ ਅਫਸਰਾਂ ਦੇ ਅਧਿਕਾਰਾਂ ਤਹਿਤ ਕਿਸੇ ਵੀ ਤਰ੍ਹਾਂ ਅਜਿਹੀ ਚੋਣ ਕਰਨ ਦਾ ਮਾਮਲਾ ਹੈ, ਇਹ ਫੈਸਲਾ ਫੌਜ ਆਪਣੇ ਤੌਰ 'ਤੇ ਲੈ ਹੀ ਨਹੀਂ ਸਕਦੀ। ਕਿਉਂਕਿ ਜਦੋਂ ਵੀ ਕੋਈ ਨਿਯਮ ਜਾਂ ਨੀਤੀ ਤਹਿ ਕਰਨ ਦਾ ਮਾਮਲਾ ਆਉਂਦਾ ਹੈ, ਉਸ ਨੂੰ ਜੇਕਰ ਸਭ ਤੋਂ ਉੱਪਰਲੇ ਅਦਾਰਿਆਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਨਾ ਵੀ ਵਿਚਾਰਿਆ ਗਿਆ ਹੋਵੇ ਤਾਂ ਇਹ ਘੱਟੋ ਘੱਟ ਮੰਤਰਾਲੇ ਦੀ ਪੱਧਰ 'ਤੇ ਜ਼ਰੂਰ ਵਿਚਾਰਿਆ ਹੀ ਜਾਂਦਾ ਹੈ। ਪਰ ਇਥੇ ਕਹਾਣੀ ਇਉਂ ਪੇਸ਼ ਕੀਤੀ ਜਾ ਰਹੀ ਹੈ ਜਿਵੇਂ ਕਿਤੇ ਇਹ ਸਿਰਫ ਫੌਜ ਦੇ ਹੀ ਅਧਿਕਾਰ ਖੇਤਰ ਦਾ ਮਾਮਲਾ ਹੈ। ਫੌਜ ਕਿਹੋ ਜਿਹੀ ਹੋਵੇ, ਕਿਹੋ ਜਿਹੀ ਨਾ ਹੋਵੇ, ਇਹ ਨੀਤੀ-ਨਿਯਮਾਂ ਦੇ ਮਾਮਲੇ ਹਨ। ਐਵੇਂ ਹੀ ਕਿਸੇ ਇੱਕ ਫੌਜੀ ਅਫਸਰ ਨੂੰ ਫੁਰਿਆ ਹੋਇਆ ਫੁਰਨਾ ਨਹੀਂ ਹੁੰਦੇ। ਅਸਲ ਵਿੱਚ ਇਹ ਵੀ ਹੈ ਹੀ ਉੱਪਰਲੇ ਪੱਧਰੇ 'ਤੇ ਸੋਚਿਆ ਵਿਚਾਰਿਆ ਗਿਆ ਮਸਲਾ। ਪਰ ਜਿਵੇਂ ਕਿ ਪਹਿਲਾਂ ਤੋਂ ਹੀ ਮੋਦੀ ਹਕੂਮਤ ਨੇ ਅਨੇਕਾਂ ਤਰ੍ਹਾਂ ਦੇ ਸਿਆਸੀ ਬਿਆਨ ਫੌਜ ਮੁਖੀਆਂ ਵੱਲੋਂ ਦਿਵਾਉਂਦੀ ਆ ਰਹੀ ਹੈ ਅਤੇ ਫੌਜ ਨੂੰ ਸਿਆਸੀ ਫਰੰਟਾਂ ਦਾ ਜੁੰਮਾ ਸੰਭਾਲਿਆ ਹੋਇਆ ਹੈ, ਇਹ ਕੁੱਝ ਇਹਨਾਂ ਦੀ ਉਸ ਧਾਰਨਾ ਦਾ ਪਹਿਲਾਂ ਹੀ ਪ੍ਰਗਟਾਵਾ ਸੀ, ਜਿਸ ਤਹਿਤ ਇਹ ਭਾਰਤੀ ਸੰਵਿਧਾਨ ਵਿੱਚ ਅਨੇਕਾਂ ਬਦਲਾਓ ਕਰਨਾ ਚਾਹੁੰਦੇ ਸਨ, ਪਰ ਹੁਣ ਜਦੋਂ ਆਰਥਿਕ ਮੰਦਵਾੜੇ ਦੇ ਮੱਦੇਨਜ਼ਰ ਇਹਨਾਂ ਨੂੰ ਅਨੇਕਾਂ ਤਰ੍ਹਾਂ ਦੀ ਉਥਲ-ਪੁਥਲ ਕਰਨੀ ਹੀ ਪੈਣੀ ਹੈ ਤਾਂ ਇਹਨਾਂ ਨੇ ਫੌਜ ਵਿੱਚ ਅਜਿਹਾ ਸਾਰਾ ਕੁੱਝ ਸਿਆਸੀ ਅਦਾਰਿਆਂ ਨੂੰ ਉਲੰਘ ਕੇ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿੱਥੋਂ ਤੱਕ ਫੌਜੀ ਅਧਿਕਾਰੀ ਵੱਲੋਂ ਇਸ ਮਾਮਲੇ 'ਚ ਕੀਤੀ ਫੌਜੀ ਭਰਤੀ ਨੂੰ ''ਸਵੈ-ਇੱਛਤ ਰੁਝੇਵਾਂ'' ਦੱਸਿਆ ਗਿਆ ਹੈ, ਅਸਲ ਵਿੱਚ ਇਹ ''ਸਵੈ-ਇੱਛਤ'' ਰੁਝੇਵਾਂ ਨਹੀਂ ਹੈ। ਬਲਕਿ ਇਹ ''ਸਵੈ-ਇੱਛਤ ਰੁਝੇਵੇਂ'' ਦੀ ਆੜ ਹੇਠ ਕੀਤੀ ਜਾ ਰਹੀ ਨਿਯਮਬੱਧ ਫੌਜੀ ਭਰਤੀ ਹੈ, ਜਿਸ ਵਿੱਚ ਪੈਮਾਨਾ ਕਿਸੇ ਵੀ ਤਰ੍ਹਾਂ ਦੀ ਮੈਰਿਟ ਨੇ ਨਹੀਂ ਬਣਨਾ, ਬਲਕਿ ਇਹ ਕੁੱਝ ਆਰ.ਐਸ.ਐਸ. ਵੱਲੋਂ ਤਹਿ ਕੀਤੇ ਕਾਇਦੇ-ਕਾਨੂੰਨਾਂ ਮੁਤਾਬਕ ਕੀਤਾ ਜਾਣਾ ਹੈ। ਇਸ ਭਰਤੀ ਵਿੱਚ ਜਿਹਨਾਂ ''ਕਿੱਤਾ-ਮੁਖੀ'' ਮਾਹਰਾਂ ਦੀ ਗੱਲ ਕੀਤੀ ਗਈ ਹੈ, ਉਹਨਾਂ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਵਰਗੀਆਂ ਸੰਸਥਾਵਾਂ ਦੇ ਤਕਨੀਸ਼ੀਅਨ, ਇੰਜਨੀਰਿੰਗ ਕਾਲਜਾਂ ਦੇ ਇੰਜਨੀਅਰ, ਅੰਗਰੇਜ਼ੀ ਮਾਧਿਅਮਾਂ ਵਿੱਚ ਉੱਚ ਪੜ੍ਹਾਈ ਕੀਤੇ ਮਾਹਰ ਸ਼ਾਮਲ ਹੋਣਗੇ ਅਜਿਹੀਆਂ ਸੰਸਥਾਵਾਂ ਵਿੱਚ ਕੋਈ ਆਮ ਗਰੀਬ ਵਿਦਿਆਰਥੀ ਦਾਖਲਾ ਲੈਣ ਬਾਰੇ ਕੀ ਉੱਥੇ ਪੈਰ ਰੱਖ ਕੇ ਝਾਤੀ ਮਾਰਨ ਦੀ ਹਿੰਮਤ ਤੱਕ ਨਹੀਂ ਕਰ ਸਕਦਾ। ਇਸ ਬਿਆਨ ਵਿੱਚ ''ਕੌਮਵਾਦ ਅਤੇ ਦੇਸ਼ਭਗਤੀ ਦਾ ਮੁੜ-ਉਭਾਰ'' ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ, ਉਸ ਵਿੱਚੋਂ ਆਪਣੇ ਆਪ ਹੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਪਹਿਲਾਂ ਵਾਲੀ ਫੌਜ ਵਿੱਚ ''ਕੌਮਵਾਦ ਅਤੇ ਦੇਸ਼ਭਗਤੀ'' ਦੀ ਘਾਟ ਸੀ? ਅਸਲ ਮਾਮਲਾ ਇਹ ਨਹੀਂ ਕਿ ਭਾਰਤੀ ਹਾਕਮਾਂ ਨੂੰ ਪਹਿਲੀ ਫੌਜ ਵਿੱਚ ''ਕੌਮਵਾਦ ਅਤੇ ਦੇਸ਼ਭਗਤੀ'' ਦੀ ਕੋਈ ਘਾਟ ਲੱਗਦੀ ਸੀ, ਪਰ ਜਿਹੋ ਜਿਹਾ ''ਕੌਮਵਾਦ'' ਅਤੇ ''ਦੇਸ਼ਭਗਤੀ'' ਭਾਜਪਾਈ ਹਾਕਮ ਜਾਂ ਆਰ.ਐਸ.ਐਸ. ਵਾਲੇ ਭਾਲਦੇ ਹਨ, ਉਹੋ ਜਿਹੀ ਦੇਸ਼ਭਗਤੀ ਅਤੇ ਕੌਮਵਾਦ ਪਹਿਲੀ ਫੌਜ ਵਿੱਚ ਨਹੀਂ ਸੀ। ਉਸ ਵਿੱਚ ਜਾਤ-ਪਾਤ, ਧਰਮ, ਬੋਲੀ ਅਤੇ ਕੌਮ ਦੇ ਉਹ ਸੰਕਲਪ ਨਹੀਂ ਸਨ, ਜਿਹੋ ਜਿਹੇ ਸੰਕਲਪ ਭਾਰਤੀ ਜਨਤਾ ਪਾਰਟੀ ਵਾਲੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਹਰੇ ਹੇਠ ਭਾਲਦੇ ਹਨ। ਇਹਨਾਂ ਨੇ ਫੌਜ ਵਿੱਚ ਉੱਚ ਅਹੁਦਿਆਂ 'ਤੇ ਹਿੰਦੂ ਅਫਸਰ ਲਿਆਉਣੇ ਹਨ ਅਤੇ ਹੇਠਲੇ ਪੱਧਰਾਂ 'ਤੇ ਆਪਣੀਆਂ ਜਾਨਾਂ ਗੁਆਉਣ ਵਾਲੇ ਹੋਰਨਾਂ ਦਲਿਤ ਵਰਗਾਂ ਵਿੱਚੋਂ ਚੋਣ ਕਰਨੀ ਹੈ। ਇਹਨਾਂ ਲਈ ''ਕੌਮਵਾਦ'' ਦਾ ਮਤਲਬ ਸਿਰਫ ਐਨਾ ਹੀ ਨਹੀਂ ਕਿ ਭਾਰਤੀ ਫੌਜ ਦੇ ਹਰੇਕ ਫੌਜੀ ਦੇ ਮਨ ਵਿੱਚ ਪਾਕਿਸਤਾਨ ਜਾਂ ਚੀਨ ਪ੍ਰਤੀ ਅੰਨ੍ਹੀਂ ਨਫਰਤ ਹੋਵੇ, ਬਲਕਿ ਇਹਨਾਂ ਦਾ ਮਨੋਰਥ ਹੈ ਕਿ ਹਰੇਕ ਭਾਰਤੀ ਫੌਜੀ ਦੇ ਮਨ ਵਿੱਚ ਇੱਥੋਂ ਦੇ ਹਰੇਕ ਮੁਸਲਮਾਨ ਪ੍ਰਤੀ ਨਫਰਤ ਹੋਵੇ ਅਤੇ ਮੱਧ ਭਾਰਤ ਵਿੱਚ ਐਲਾਨੇ ''ਮਿੰਨੀ ਪਾਕਿਸਤਾਨ'' ਦੇ ਰੂਪ ਵਿੱਚ ਮਾਓਵਾਦੀ ਪ੍ਰਭਾਵ ਵਾਲੇ ਖੇਤਰਾਂ ਵਿਚਲੇ ਹਰ ਬਾਗੀ ਪ੍ਰਤੀ ਨਫਰਤ ਹੋਵੇ। ਜਿੱਥੋਂ ਤੱਕ ਫੌਜੀ ਅਧਿਕਾਰੀ ਦੇ ਬਿਆਨ ਵਿੱਚ ''ਵੱਡੇ ਪੈਮਾਨੇ 'ਤੇ ਸੁਧਾਰ'' ਦੀ ਗੱਲ ਆਖੀ ਗਈ ਹੈ, ਇਹ ਮਹਿਜ ਸੀਮਤ ਜਿਹੇ ਸੁਧਾਰਾਂ ਦਾ ਮਾਮਲਾ ਨਹੀਂ ਬਲਕਿ ਇਹ ਸੁਧਾਰ ਇੱਕ ਤਰ੍ਹਾਂ ਮੁਕੰਮਲ ਢਾਂਚਾ ਢਲਾਈ ਹੈ। ਇਸ ਤਰ੍ਹਾਂ ਦੇ ਸੁਧਾਰ ਢਾਈ-ਤਿੰਨ ਦਹਾਕੇ ਪਹਿਲਾਂ ਭਾਰਤੀ ਹਾਕਮਾਂ ਨੇ ਸੰਸਾਰ ਬੈਂਕ ਦੇ ਆਖੇ ਤੋਂ ਭਾਰਤੀ ਢਾਂਚੇ ਵਿੱਚ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ, ਕੰਪਿਊਟਰੀਕਰਨ ਆਦਿ ਦੇ ਰੂਪ ਵਿੱਚ ਕੀਤੇ ਹਨ। ਜਿਹਨਾਂ ਨੇ ਦੇਸ਼ ਵਿੱਚ ਭੁੱਖਮਰੀ, ਗਰੀਬੀ, ਕੰਗਾਲੀ, ਮੰਦਹਾਲੀ, ਬਿਮਾਰੀਆਂ ਆਦਿ ਵਧਾਉਣ ਵਿੱਚ ਅਤਿ ਘਿਨਾਉਣਾ ਰੋਲ ਨਿਭਾਇਆ ਹੈ। ਫੌਜ ਵਿੱਚ ''ਸੁਧਾਰਾਂ'' ਦਾ ਮਕਸਦ ਇਸ ਦੀ ਢਾਂਚਾ ਢਲਾਈ ਕਰਕੇ ਇਸ ਨੂੰ ਨੰਗੇ-ਚਿੱਟੇ ਰੂਪ ਵਿੱਚ ਆਪਣੇ ਦੇਸ਼ ਦੇ ਲੋਕਾਂ ਉੱਪਰ ਫੌਜੀ ਕਟਕ ਚਾੜ੍ਹਨ ਦੇ ਰੂਪ ਵਿੱਚ ਸ਼ਰੇਆਮ ਪ੍ਰਗਟ ਹੋਣਾ ਹੈ। ਇਹ ਨਾ ਸਿਰਫ ਫੌਜੀ ਬਲਾਂ ਦੀ ਗਿਣਤੀ ਅਤੇ ਗੁਣਾਂ ਵਿੱਚ ਵਾਧਾ ਕਰਨਾ ਹੈ, ਬਲਕਿ ਇੱਥੇ ਤਿਆਰ ਕੀਤੇ ਫੌਜੀ ਬਲਾਂ ਦੀ ਤਾਇਨਾਤੀ ਭਾਰਤੀ ਉੱਪ-ਮਹਾਂਦੀਪ ਵਿੱਚ ਅਮਰੀਕੀ ਸਾਮਰਾਜੀਆਂ ਉਹਨਾਂ ਦੇ ਜੋਟੀਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਵੀ ਕਰਨੀ ਹੈ। ਪਹਿਲਾਂ ਵੀ ਭਾਰਤੀ ਹਾਕਮ ਅਜਿਹਾ ਕੁੱਝ ਕਰਦੇ ਆਏ ਹਨ, ਪਰ ਹੁਣ ਇਹ ਪਹਿਲਾਂ ਦੇ ਮੁਕਾਬਲੇ ਵਧੇਰੇ ਨੰਗੇ-ਚਿੱਟੇ ਰੂਪ ਅਤੇ ਵਿਆਪਕ ਰੂਪ ਵਿੱਚ ਕਰਨਗੇ। ਇਸ ਬਿਆਨ ਵਿੱਚ ਜਿਹੜਾ ਇਹ ਆਖਿਆ ਗਿਆ ਹੈ ਕਿ ''ਭਾਰਤੀ ਫੌਜ ਨੂੰ ਬਹੁਤ ਵੱਡਾ ਵਿੱਤੀ ਲਾਭ'' ਹੋਵੇਗਾ ਇਸ ਵਿੱਚ ਵੀ ਅਸਲ ਵਿੱਚ ਹੇਠਲੇ ਪੱਧਰ ਦੇ ਫੌਜੀਆਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਮਿਲਦੀਆਂ ਸਹੂਲਤਾਂ 'ਤੇ ਕੱਟ ਲਾ ਕੇ ਉਹਨਾਂ ਨੂੰ ਪਾਸੇ ਕਰਕੇ ਸਸਤੀ ਲੇਬਰ ਦੇ ਰੂਪ ਵਿੱਚ ਨਵੀਂ ਬੇਰੁਜ਼ਗਾਰ ਪੀੜੀ ਨੌਜਵਾਨਾਂ ਦੀ ਲੁੱਟ ਕਰਨੀ ਸ਼ਾਮਲ ਹੈ। ਮਾਮਲਾ ਇੱਥੇ ਤੱਕ ਹੀ ਨਹੀਂ ਕਿ ਭਾਰਤੀ ਹਾਕਮ ਫੌਜ ਵਿੱਚੋਂ ਵੀ ਕੋਈ ''ਵਿੱਤੀ ਲਾਭ'' ਦੇਖ ਰਹੇ ਹਨ, ਬਲਕਿ ਇਸ ਵਿੱਚੋਂ ਇਹਨਾਂ ਦਾ ਅਸਲ ਖਾਸਾ ਪ੍ਰਗਟ ਹੁੰਦਾ ਹੈ ਕਿ ਇਹ ਆਪਣੀ ਫੌਜ ਨੂੰ ਕਿਸੇ ਵੀ ਤਰ੍ਹਾਂ ਦੀ ਦੇਸ਼ਭਗਤ ਅਤੇ ਕੌਮਪ੍ਰਸਤ ਨਹੀਂ ਮੰਨਦੇ ਬਲਕਿ ਇਸ ਨੂੰ ਭਾੜੇ ਦੇ ਟੱਟੂਆਂ ਵਜੋਂ ਲੈਂਦੇ ਹਨ। ਇਹਨਾਂ ਦੀ ਮਰਜ਼ੀ ਹੈ ਕਿ ਇਹ ਫੌਜੀਆਂ ਨੂੰ ਕਦੇ ਵਧੇਰੇ ਪੈਸੇ ਦੇ ਕੇ ਮਰਨ-ਮਰਵਾਉਣ ਦੇ ਰਾਹ ਤੋਰ ਲੈਣ ਤੇ ਜਦੋਂ ਕਦੇ ਕਿਤੋਂ ਹੋਰ ਸਸਤਾ ਸੌਦਾ ਹੋ ਗਿਆ ਤਾਂ ਪਹਿਲੇ ਨੂੰ ਚੁੱਕ ਕੇ ਕੂੜੇ-ਕਬਾੜ ਦੇ ਢੇਰ 'ਤੇ ਵਗਾਹ ਮਾਰੋ। ਇਹ ਫੌਜੀਆਂ ਦੀ ਕਾਰਗੁਜਾਰੀ ਨੂੰ ਅਮਰੀਕੀ ਹਾਕਮਾਂ ਦੀ ਸੋਚਣੀ ਵਾਂਗ ''ਵਰਤੋ ਅਤੇ ਸੁੱਟੋ'' ਵਾਂਗ ਦੇਖਦੇ ਹਨ। ਇਹਨਾਂ ਲਈ ਉਹਨਾਂ ਵੱਲੋਂ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਝੱਲੇ ਇਕਲਾਪੇ ਦੀ ਕੋਈ ਕਦਰ ਨਹੀਂ। ਇਹਨਾਂ ਲਈ 1000 ਫੌਜੀਆਂ ਮਗਰ 11000 ਕਰੋੜ ਰੁਪਇਆ ਵੱਧ ਮਹੱਤਵ ਰੱਖਦਾ ਹੈ ਨਾ ਆਪਣੀ ਜਾਨ-ਜੋਖਮ ਵਿੱਚ ਪਾਉਣ ਵਾਲੇ ਫੌਜੀਆਂ ਦੀ ਜ਼ਿੰਦਗੀ। ਇਹ ਕਿਸੇ ਦੀ ਜ਼ਿੰਦਗੀ ਨੂੰ ਸਿਰਫ ਪੈਸੇ ਨਾਲ ਤੋਲਦੇ ਹਨ ਨਾ ਕਿ ਕਿਸੇ ਦੇ ਇਰਾਦੇ, ਮਨੋਰਥ, ਦ੍ਰਿੜ੍ਹਤਾ, ਦਲੇਰੀ, ਤਿਆਗ, ਕੁਰਬਾਨੀ ਵਰਗੇ ਅਣਮੁੱਲੇ ਪਹਿਲੂਆਂ ਦੀ ਕਦਰ ਕਰਦੇ ਹਨ। ਇਹਨਾਂ ਨੂੰ ਰਿਟਾਇਰ ਹੋਏ ਫੌਜੀਆਂ ਦੀਆਂ ਪੈਨਸ਼ਨਾਂ, ਭੱਤੇ, ਸਹੂਲਤਾਂ ਤਾਂ ਰੜਕਦੀਆਂ ਹਨ, ਪਰ ਜਿਹੜੇ ਧਨ-ਕੁਬੇਰ ਅਰਬਾਂ-ਖਰਬਾਂ ਦੀਆਂ ਜਾਇਦਾਦਾਂ 'ਤੇ ਕੁੰਡਲ ਮਾਰੀਂ ਬੈਠੇ ਹਨ, ਉਹਨਾਂ ਦੇ ਵਧਦੇ ਮੁਨਾਫੇ ਇਹਨਾਂ ਨੂੰ ਕਦੇ ਨਹੀਂ ਰੜਕਦੇ। ਭਲਾ ਦੀ ਕਿਉਂ ਨਹੀਂ ਰੜਕਦੇ? ਕਿਉਂਕਿ ਇਹ ਫੌਜੀਆਂ ਸਮੇਤ ਬਾਕੀ ਸਾਰੀ ਜਨਤਾ ਨੂੰ ਡੰਗਰ-ਪਸ਼ੂ ਹੀ ਮੰਨਦੇ ਹਨ। ਜਿਹਨਾਂ ਦੀ ਜਦੋਂ ਤੱਕ ਵਰਤੋਂ ਹੋ ਗਈ, ਠੀਕ ਹੈ। ਬੁੱਢੇ, ਬਿਮਾਰ ਹੋਇਆਂ ਨੂੰ ਚੁੱਕ ਬੁੱਚੜਖਾਨੇ ਭੇਜ ਕੇ ਵੀ ਪੈਸਾ ਕਮਾਓ। ਉਂਝ ਜੇਕਰ ਇਹਨਾਂ ਦੇ ਹਿਸਾਬ ਨਾਲ ਵੀ ਵੇਖਣਾ ਹੋਵੇ ਤਾਂ ਇਹ 14 ਸਾਲ ਨੌਕਰੀ ਕਰਨ ਵਾਲੇ ਆਮ ਫੌਜੀ ਨੂੰ ਕੱਢ ਕੇ ਜਿਹੜੇ 5-6 ਕਰੋੜ ਰੁਪਏ ਬਚਾਉਣ ਦੀ ਗੱਲ ਕਰਦੇ ਹਨ, ਇਹ ਤੱਤ ਵਿੱਚ ਬਚਣਾ ਨਹੀਂ। ਮੰਨ ਲਓ ਕਿ ਜਿਹੜੇ ਵੀ ਕਿਸੇ ਟਰੇਨੀ ਨੇ ਤਿੰਨ ਸਾਲ ਨੌਕਰੀ ਕਰਨੀ ਹੈ, ਉਸ 'ਤੇ 85 ਲੱਖ ਅਤੇ ਤਨਖਾਹ ਵਗੈਰਾ ਪਾ ਕੇ 90 ਲੱਖ ਰੁਪਏ ਤੱਕ ਦਾ ਖਰਚਾ ਬਣ ਜਾਂਦਾ ਹੈ। ਤਿੰਨ-ਤਿੰਨ ਸਾਲ ਲਈ 14 ਸਾਲਾਂ ਲਈ ਰੱਖੇ ਬੰਦਿਆਂ ਦਾ ਖਰਚਾ ਵੀ ਸਵਾ ਚਾਰ ਕਰੋੜ ਤੋਂ ਵਧੇਰੇ ਬਣ ਜਾਂਦਾ ਹੈ। ਜੇਕਰ 14 ਸਾਲਾਂ ਵਿੱਚ ਪੰਜਵਾਂ ਹਿੱਸਾ ਬਚਾ ਵੀ ਲਿਆ ਤਾਂ ਇਹ ਕੁੱਲ ਯੋਗਦਾਨ ਦੇ ਮੁਕਾਬਲੇ ਕਿੰਨਾ ਕੁ ਮਹੱਤਵ ਰੱਖਦਾ ਹੈ। ਭਾਰਤੀ ਫੌਜ ਦੇ ਬੁਲਾਰੇ ਨੇ ਜਿਹੜਾ ਇਹ ਕਿਹਾ ਹੈ ਕਿ ''ਤਿੰਨ ਸਾਲਾਂ ਦੀ ਫੌਜੀ ਡਿਊਟੀ ਕਰਨ ਵਾਲਿਆਂ ਲਈ ਕਾਰਪੋਰੇਟ ਅਤੇ ਸਰਕਾਰੀ ਖੇਤਰਾਂ ਵਿੱਚ ਨੌਕਰੀਆਂ ਦੀਆਂ ਗੁੰਜਾਇਸ਼ਾਂ ਵਧੇਰੇ ਹਨ'' ਇਸ ਵਿੱਚੋਂ ਸਾਫ ਹੁੰਦਾ ਹੈ ਕਿ ਨਵੇਂ ਮੈਂਬਰਾਂ ਨੂੰ ਜਿਹੜੀ ਟਰੇਨਿੰਗ ਦੇਣੀ ਹੈ, ਇਹ ਭਾਰਤੀ ਫੌਜ ਦਾ ਕੋਈ ਪਹਿਲਾਂ ਵਾਲਾ ਮਨੋਰਥ ਵਾਲਾ ਪੂਰਾ ਕਰਨਾ ਨਹੀਂ ਬਲਕਿ ਸਾਮਰਾਜੀਆਂ ਦੇ ਹਿੱਤਾਂ ਦੀ ਰਾਖੀ ਲਈ ਨਵੀਂ ਕਿਸਮ ਦੀ ਪੌਦ ਤਿਆਰ ਕੀਤੀ ਜਾ ਰਹੀ ਹੈ। ਜਿਹੜੀ ਅਧੁਨਿਕ ਅਤੇ ਤਕਨੀਕੀ ਹੋਣ ਦੇ ਨਾਲ ਨਾਲ ਕਾਰਪੋਰੇਟਾਂ ਦੇ ਦਫਤਰਾਂ ਦੀ ਰਾਖੀ ਲਈ ਫੌਜ, ਪੁਲਸ ਅਤੇ ਚੌਕੀਦਾਰੇ ਦਾ ਕੰਮ ਵੀ ਕਰ ਸਕੇ। ਜਿਹੜੀ ਉਸਨੇ ''ਇੱਕ ਸਾਲ ਦੀ ਟਰੇਨਿੰਗ ਅਤੇ ਤਿੰਨ ਸਾਲ ਦੀ ਨੌਕਰੀ ਜਵਾਨਾਂ ਵਿੱਚ ਸਵੈ-ਵਿਸ਼ਵਾਸ਼, ਟੀਮ-ਭਾਵਨਾ, ਜੁੰਮੇਵਾਰੀ ਦਾ ਅਹਿਸਾਸ, ਪਹਿਲਕਦਮੀ, ਤਣਾਵਾਂ ਨੂੰ ਝੱਲਣਾ, ਨਵੀਆਂ ਕਾਢਾਂ, ਹੁਨਰ'' ਆਦਿ ਦੇ ਗੁਣਾਂ ਦੀ ਗੱਲ ਕੀਤੀ ਹੈ, ਇਹ ਜ਼ਰੂਰੀ ਨਹੀਂ ਕਿ ਫੌਜ ਵਿੱਚੋਂ ਹੀ ਸਿੱਖੇ ਜਾ ਸਕਦੇ ਹੋਣ। ਇਹੋ ਜਿਹੇ ਗੁਣ ਕੋਈ ਵੀ ਉਹ ਨੌਜਵਾਨ ਸਿੱਖ ਸਕਦਾ ਹੈ ਜਿਹੜਾ ਹਾਕੀ, ਫੁਟਬਾਲ, ਕਬੱਡੀ ਵਰਗੀਆਂ ਸਮੂਹਿਕ ਰੂਪ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਖੇਡਦੇ ਹਨ। ਉਂਝ ਜੇਕਰ ਅਜਿਹੇ ਗੁਣ ਨੌਜਵਾਨਾਂ ਵਿੱਚ ਆਉਣ ਤਾਂ ਉਹਨਾਂ ਵਿੱਚ ਸਮੂਹਿਕ ਕਾਜ ਲਈ ਸਮੂਹਿਕ ਉਪਰਾਲਿਆਂ ਦੀ ਜ਼ਰੂਰਤ ਵੱਲ ਵਧੇਰੇ ਧਿਆਨ ਜਾਂਦਾ ਹੈ ਅਤੇ ਉਹਨਾਂ ਦੀ ਸਰੀਰਕ ਮਜੂਬਤੀ ਵੀ ਵਧੇਰੇ ਹੁੰਦੀ ਹੈ ਅਤੇ ਇਹ ਉਮਰ ਹੁੰਦੀ ਹੀ ਅਜਿਹੀ ਹੈ ਕਿ ਨੌਜਵਾਨ ਖੇਡ ਭਾਵਨਾ ਵਾਲੀ ਮੁਕਾਬਲੇਬਾਜ਼ੀ ਵਿੱਚ ਕੇ ਹੋਰ ਅਨੇਕਾਂ ਹੀ ਬੁਰੀਆਂ ਆਦਤਾਂ ਤੋਂ ਵੀ ਬਚ ਸਕਦੇ ਹਨ। ਪਰ ਖੇਡਾਂ ਰਾਹੀਂ ਨੌਜਵਾਨਾਂ ਨੂੰ ਸਿੱਖਿਅਤ ਕਰਨਾ ਇੱਥੋਂ ਦੀਆਂ ਹਾਕਮਾਂ ਨੇ ਧਾਰਿਆ ਹੀ ਨਹੀਂ ਹੋਇਆ। ਅਖੀਰ ਵਿੱਚ ਫੌਜੀ ਤਰਜਮਾਨ ਨੇ ਤੋੜਾ ਝਾੜਿਆ ਕਿ ''ਮੁੱਢਲਾ ਸਰਵੇਖਣ ਦੱਸਦਾ ਹੈ ਕਿ 22-23 ਸਾਲਾਂ ਦੇ ਕੱਚੇ ਅਨਾੜੀ ਕਾਲਜੀਏਟਾਂ ਦੇ ਮੁਕਾਬਲੇ, ਸਾਰੇ ਹੀ ਕਾਰਪੋਰੇਟ 26-27 ਸਾਲਾਂ ਦੇ ਉਹਨਾਂ ਨੌਜਵਾਨਾਂ ਨੂੰ ਪਹਿਲ ਦਿੰਦੇ ਹਨ, ਜਿਹਨਾਂ ਨੇ ਫੌਜੀ ਟਰੇਨਿੰਗ ਲਈ ਹੁੰਦੀ ਹੈ।'' ਇੱਥੇ ਸਵਾਲ ਇਹ ਨਹੀਂ ਕਿ ਨੌਜਵਾਨਾਂ ਨੇ ਸਿਰਫ ਫੌਜੀ ਟਰੇਨਿੰਗ ਹੀ ਲਈ ਹੁੰਦੀ ਹੈ, ਬਲਕਿ ਇਸ ਵਿੱਚ ਕਾਰਪੋਰੇਟ ਜਗਤ ਦੀ ਇਹ ਗੈਰ-ਮਨੁੱਖੀ ਪਰਵਿਰਤੀ ਵੀ ਝਲਕਦੀ ਹੈ ਕਿ ਚੜ੍ਹਦੀ ਉਮਰ ਵਾਲੇ ਨੌਜਵਾਨ ਮੁੰਡੇ-ਕੁੜੀਆਂ ਦੀ ਸਸਤੀ ਕਿਰਤ ਲੁੱਟੋ ਅਤੇ ਵਰਤ ਕੇ ਸੁੱਟੋ। ਇਹ ਮਨੁੱਖਾਂ ਨੂੰ ਮਨੁੱਖ ਮੰਨ ਕੇ ਦਿੱਤਾ ਅਤੇ ਕੀਤਾ ਜਾਣ ਵਾਲਾ ਮਾਣ-ਸਤਿਕਾਰ ਨਹੀਂ ਬਲਕਿ ਇਹ ਪਰਵਿਰਤੀ ਉਹ ਹੈ ਕਿ ਜਦੋਂ ਹੀ ਕੁੱਕੜ ਪੌਣਾ ਕਿਲੋ ਦਾ ਹੋ ਗਿਆ, ਉਸ ਨੂੰ ਵੇਚ ਦਿਓ ਜਾਂ ਵੱਢ ਕੇ ਖਾ ਲਓ। ਇਸ ਤੋਂ ਅਗਾਂਹ ਦੀ ਉਮਰ ਵਾਲੇ ਨੂੰ ਉਹ ਖੁਰਾਕ ਦਾ ਖਾਜਾ ਹੀ ਸਮਝਦੇ ਹਨ। ਜਿਹੜੀ ਉਹਨਾਂ ਦੇ ਮੁਨਾਫੇ ਨੂੰ ਘਟਾਉਂਦੀ ਹੈ। ਬਾਕੀ ਰਹੀ ਗੱਲ ਕਿ ਭਾਰਤੀ ਫੌਜ ਦਾ ''ਅਧੁਨਿਕੀਕਰਨ'' ਕੀਤਾ ਜਾਵੇਗਾ। ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਸ ਫੌਜ ਦਾ ਅਮਰੀਕੀ ਜਾਂ ਚੀਨੀ ਫੌਜਾਂ ਵਰਗਾ ਅਧੁਨਿਕੀਕਰਨ ਉੱਕਾ ਹੀ ਨਹੀਂ ਕਰ ਸਕਣਗੇ। ਜਿੱਥੋਂ ਤੱਕ ਉਹਨਾਂ ਦੇਸ਼ਾਂ ਦੀਆਂ ਫੌਜਾਂ ਦਾ ਮਾਨਸਿਕ ਪੱਧਰ ਉੱਚਾ ਹੋਇਆ ਹੋਇਆ ਹੈ, ਉੱਥੋਂ ਤੱਕ ਪਹੁੰਚ ਲਈ ਕਿਸੇ ਵੀ ਫੌਜੀ ਜਵਾਨ ਦਾ ਆਜ਼ਾਦ ਫਿਜ਼ਾ ਵਿੱਚ ਹੋਇਆ ਮਾਨਸਿਕ ਵਿਕਾਸ ਜ਼ਰੂਰੀ ਹੈ। ਪਰ ਭਾਰਤੀ ਫੌਜ ਦੀ ਮਾਨਸਿਕਤਾ ਇੱਥੋਂ ਦੇ ਸਿਆਸਤਦਾਨਾਂ ਵਾਲੀ ਗੁਲਾਮਾਨਾ ਬਣੀ ਹੋਈ ਹੈ, ਜਿਸ ਵਿੱਚ ਉਹ ਆਪਣੇ ਤੌਰ 'ਤੇ ਕੁੱਝ ਵੀ ਨਹੀਂ ਕਰ ਸਕਦੇ ਬਲਕਿ ਹੁਕਮ ਦੀ ਗੁਲਾਮੀ ਕਰਨ ਲਈ ਬੱਝੇ ਹੋਏ ਹੁੰਦੇ ਹਨ। ਚੀਨ ਦੀ ਮੌਜੂਦਾ ਲੋਕ ਮੁਕਤੀ ਫੌਜ ਭਾਵੇਂ ਕਾਮਰੇਡ ਮਾਓ-ਜ਼ੇ-ਤੁੰਗ ਦੀ ਅਗਵਾਈ ਵਾਲੀ ਲੋਕ ਫੌਜ ਨਹੀਂ ਰਹੀ ਪਰ ਉਹ ਜਿਸ ਸਮਾਜਵਾਦੀ ਜਾਂ ਪੂੰਜੀਵਾਦੀ ਦੌਰਾਂ ਵਿੱਚ ਲੰਘ ਕੇ ਵਿਕਸਤ ਹੋਈ ਹੈ, ਉਸ ਵਿੱਚੋਂ ਉਹਨਾਂ ਦੀ ਲੜਨ ਸਮਰੱਥਾ ਅਤੇ ਯੋਗਤਾ ਕਿਤੇ ਵਧੇਰੇ ਵਿਕਸਤ ਹੋਈ ਹੋਈ ਹੈ। ਜਿੱਥੇ ਚੀਨ ਦੀ ਤਕਨੀਕ ਵਿਕਸਤ ਹੋ ਚੁੱਕੀ ਹੈ, ਉਸ ਵਿੱਚੋਂ ਉਹਨਾਂ ਨੇ ਹਿਮਾਲਾ ਪਰਬਤ ਦੀਆਂ ਅਨੇਕਾਂ ਹੀ ਉਹਨਾਂ ਉੱਚੀਆਂ ਪਹਾੜੀਆਂ 'ਤੇ ਰੇਲਾਂ ਵੀ ਚਾੜ੍ਹ ਦਿੱਤੀਆਂ ਹਨ, ਜਿਹੋ ਜਿਹੀਆਂ ਪਹਾੜੀਆਂ 'ਤੇ ਅਜੇ ਤੱਕ ਭਾਰਤੀ ਫੌਜੀਆਂ ਨੂੰ ਤੁਰ ਕੇ ਜਾਣਾ ਵੀ ਮੁਹਾਲ ਹੋਇਆ ਪਿਆ ਹੈ। ਵਿਦੇਸ਼ੀਆਂ ਦੀ ਨਕਲ ਕਰਦੇ ਹੋਏ ਭਾਰਤੀ ਹਾਕਮਾਂ ਨੇ ਗੋਲ ਮੋਰੀ ਵਿੱਚ ਚੌਰਸ ਸਰੀਆਂ ਠੋਕਣ ਦਾ ਉਪਰਾਲਾ ਕਰਦੇ ਹੋਏ ਹਤਾਸ਼ ਹੋ ਕੇ ਡਿਗਣਾ ਹੈ, ਇਹ ਅਜਿਹਾ ਕਰਦੇ ਕਰਦੇ ਹਾਰਦੇ ਅਤੇ ਹੰਭਦੇ ਹੀ ਰਹਿਣਗੇ। --------------------------------------------------------------- ਭਾਰਤੀ ਹਾਕਮਾਂ ਵੱਲੋਂ ਫੌਜ ਕਾਰਪੋਰੇਟਾਂ ਨੂੰ ਵੇਚਣ ਦੀ ਤਿਆਰੀ 16 ਮਈ 2020 ਨੂੰ ਕੇਂਦਰੀ ਖਜ਼ਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਫੌਜ ਵਿੱਚ ਉਤਪਾਦਨ ਕਰਨ ਵਾਲੀਆਂ ਇਕਾਈਆਂ ਵਿੱਚ ਵਿਦੇਸ਼ੀ ਪੂੰਜੀ ਦਾ ਨਿਵੇਸ਼ 49 ਫੀਸਦੀ ਤੋਂ ਵਧਾ ਕੇ 74 ਫੀਸਦੀ ਤੱਕ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਸਾਫ ਹੈ ਕਿ ਪਹਿਲਾਂ ਫੌਜੀ ਹਥਿਆਰਾਂ, ਸਾਜੋ ਸਮਾਨ, ਵਾਹਨ, ਟੈਂਕ, ਤੋਪਾਂ, ਹਵਾਈ ਜਹਾਜ਼, ਮਿਜ਼ਾਈਲਾਂ, ਪ੍ਰਮਾਣੂੰ ਬੰਬ ਆਦਿ ਬਣਾਉਣ ਦਾ ਮੁਨਾਫੇਬਖਸ਼ ਧੰਦਾ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾਵੇਗਾ ਫੇਰ ਫੌਜ ਵਿੱਚ ਗੈਰ-ਹਥਿਆਰਬੰਦ ਕਾਰਵਾਈਆਂ ਵਾਲੇ ਕਾਰਜਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਿਆ ਜਾਵੇਗਾ ਅਤੇ ਆਖਰਕਾਰ ਜੇਕਰ ਉਹਨਾਂ ਨੂੰ ਲੋੜ ਪਈ ਤਾਂ ਸਾਰੀ ਦੀ ਸਾਰੀ ਫੌਜ, ਫੌਜੀਆਂ ਸਮੇਤ ਕਾਰਪੋਰੇਟਾਂ ਨੂੰ ਵੇਚ ਦਿੱਤੀ ਜਾਵੇਗੀ ਅਤੇ ਦੇਸ਼ ਨੂੰ ਸਿੱਧੀ ਗੁਲਾਮੀ ਦੇ ਦੌਰ ਵਿੱਚ ਧੱਕ ਦਿੱਤਾ ਜਾਵੇਗਾ। ਫੌਜ ਵਿੱਚ ਕਿਸੇ ਵੀ ਕਿਸਮ ਦਾ ਨਿੱਜੀਕਰਨ ਹੋਣਾ, ਇਹ ਕਿਸੇ ਵੀ ਦੇਸ਼ ਦੇ ਆਪਣੇ ਹਿੱਤਾਂ ਦੇ ਵਿਰੁੱਧ ਜਾਣ ਦਾ ਮਾਮਲਾ ਬਣ ਜਾਂਦਾ ਹੈ। ਬੁਰਜੂਆ ਪ੍ਰਬੰਧਾਂ ਵਿੱਚ ਫੌਜੀ ਪੱਖ ਤੋਂ ਯੁੱਧਨੀਤੀ, ਦਾਅਪੇਚ ਅਤੇ ਤਕਨੀਕ ਨੂੰ ਲੁਕੋ ਕੇ ਰੱਖਿਆ ਜਾਂਦਾ ਹੈ, ਪਰ ਜੋ ਕੁੱਝ ਭਾਰਤੀ ਹਕੂਮਤ ਕਰ ਰਹੀ ਹੈ, ਇਹ ਕਿਸੇ ਦੇਸ਼ ਦੀ ਆਜ਼ਾਦ ਅਤੇ ਖੁਦਮੁਖਤਿਆਰ ਸਰਮਾਏਦਾਰੀ ਦਾ ਖਾਸਾ ਨਹੀਂ ਬਲਕਿ ਕਿਸੇ ਦੇਸ਼ ਦੀ ਦਲਾਲ ਸਰਮਾਏਦਾਰੀ ਦਾ ਖਾਸਾ ਉਘਾੜਦੀ ਹੈ। ਨੋਟ- ਇਸ ਲੇਖ ਨਾਲ ਸਾਥੀ ਚੇਤਨ ਵੱਲੋਂ ਲਿਖੇ ਲੇਖ ਦਾ ਸੁਰਖ਼ ਰੇਖਾ ਬਲੌਕ ਦਾ ਲਿੰਕ ਪ੍ਰਕਾਸ਼ਤ ਕਰ ਰਹੇ ਹਾਂ, ਜਿਸ ਵਿੱਚ ਉਸ ਨੇ ਭਾਰਤੀ ਫੌਜ ਪ੍ਰਤੀ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਇਰਾਦਿਆਂ ਨੂੰ ਉਘਾੜਿਆ ਸੀ। S”RK8-R5K811980.2LO7SPO“.3OM ਮੋਹਨ ਭਾਗਵਤ ਦਾ ਫਾਸ਼ੀਵਾਦੀ ਚਿਹਰਾ ਬੇਪਰਦ ------------ ਭੈਂਗੀ ਨਜ਼ਰ ਵਾਲੇ ਭਗਵੇਂ ਜੇ ਤਿਰੂਪਤੀ ਮੰਦਰ 'ਚ ਲੁਕੇ 40.000 ਹਜਾਰ ਸ਼ਰਧਾਲੂਆਂ ਚੋਂ ਕਿਸੇ ਨੂੰ ਕਰੋਨਾ ਨਹੀਂ ਹੋਇਆ , ਵੈਸ਼ਣੋ ਦੇਵੀ ਮੰਦਿਰ 'ਚ ਫਸੇ 400 ਸ਼ਰਧਾਲੂਆਂ ਚੋਂ ਕਿਸੇ ਨੂੰ ਨਹੀਂ , 12 ਲੱਖ ਮਜ਼ਦੂਰ ਅੱਤ ਦਾ ਇਕੱਠ ਕਰਕੇ ਦਿੱਲੀ ਦੀਆਂ ਸੜਕਾਂ ਤੇ ਉੱਤਰ ਆਏ ਉਨ੍ਹਾਂ ਚੋ ਕਿਸੇ ਨੂੰ ਨਹੀਂ ਕਰੋਨਾ ਹੋਇਆ , ਸਿਰਫ ਤੇ ਸਿਰਫ ਮੁਸਲਿਮ ਜਾਮਾਤੀਆਂ ਤੇ ਸਿੱਖਾਂ ਨੂੰ ਹੀ ਇੱਕ ਦਮ ਹੋ ਜਾਂਦੈ ਹੈ ਕਰੋਨਾ, ਕੋਰੋਨਾ ਵਾਇਰਸ ਕੇਵਲ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਹੁੰਦਾ ਆ ਲਗਦੈ 50 ਦਿਨ ਸ਼ਰਧਾਲੂ ਹਜ਼ੂਰ ਸਾਹਿਬ ਰਹੇ, 3 ਵਾਰ ਓਥੇ ਟੈਸਟ ਹੋਏ ਸਮੇਂ ਸਮੇਂ ਤੇ ਡਾਕਟਰੀ ਜਾਂਚ ਹੁੰਦੀ ਰਹੀ ਸੀ ਸੰਗਤ ਬਿਲਕੁਲ ਠੀਕ ਸੀ। ਬਸ ਪੰਜਾਬ 'ਚ ਲਿਆ ਕੇ ਸੰਗਤਾਂ ਨੂੰ ਪਹਿਲਾਂ ਬਿਨਾਂ ਟੈਸਟ ਕੀਤੇ, ਬਗੈਰ ਡਾਕਟਰੀ ਇਲਾਜ਼ ਤੋਂ ਘਰਾਂ 'ਚ ਭੇਜ ਕੇ ਤੇ 4 ਕੁ ਦਿਨਾਂ ਬਾਅਦ ਉਹਨਾਂ ਨੂੰ ਕੋਰੋਨਾ ਦੇ ਮਰੀਜ਼ ਬਣਾ ਦਿੱਤਾ ਗਿਆ। --------------------------------------------------------------- ''ਸੰਸਾਰ ਜਿਊਂਦਾ ਰਹਿਣਾ ਚਾਹੀਦਾ ਹੈ ਅਸੀਂ ਜਿਉਂਦੇ ਰਹੀਏ ਜਾ ਨਾ ਰਹੀਏ'' ਮੇਰੀ ਬੇਟੀ ਦਾ ਹਾਲੇ ਵਿਆਹ ਨਹੀਂ ਹੋਇਆ, ਮੈਂ ਉਸ ਨੂੰ ਉਸ ਦੇ ਵਿਆਹ ਅਤੇ ਕਿਸੇ ਰੱਖੇ ਹੋਏ ਦੋਸਤ ਦੇ ਵਾਰੇ ਵਿੱਚ ਜਾਣਕਾਰੀ ਲੈਣ ਲਈ ਕਿਹਾਕਿ ਪੁਤਰੀ ਵਿਆਹ ਕਰਵਾ ਲੈ, ਤੇਰੀ ਹੁਣ ਉਮਰ ਹੈ। ਜੇਕਰ ਤੇਰੇ ਕੋਲ ਤੇਰਾ ਕੋਈ ਫਰਿੰਡ ਹੈ ਤਾਂ ਦੱਸ, ਅਸੀਂ ਤੇਰਾ ਵਿਆਹ ਉਸ ਨਾਲ ਕਰ ਦਿੰਦੇ ਹਾਂ। ਤੇ ਮੇਰੀ ਲੜਕੀ ਦਾ ਜੁਵਾਬ ਸੀ ਕਿ ਡੈਡ ਇਸ ਵੇਲੇ ਮੇਰਾ ਵਿਆਹ ਹੋਸਪਿਟਲ ਦੇ ਕਰੋਨਾ ਮਰੀਜ਼ਾਂ ਨਾਲ ਹੋ ਚੁਕਾ ਹੈ। ਮੇਰੇ ਹੱਥਾਂ ਵਿੱਚ ਜੰਮਣ ਤੋਂ ਪਹਿਲਾਂ ਕਈ ਬੱਚੇ ਮਰੇ ਹੋਏ ਜੰਮਦੇ ਨੇ, ਮੈਨੂੰ ਉਨ੍ਹਾਂ ਮਰੇ ਹੋਏ ਬੱਚਿਆਂ ਨੂੰ ਜਿਉਂਦੇ ਕਰਨ ਵਾਸਤੇ ਉਨ੍ਹਾਂ ਦੇ ਮੂੰਹ ਵਿੱਚ ਮੂੰਹ ਪਾ ਕੇ ਉਨ੍ਹਾਂ ਨੂੰ ਜਿਊਂਦਾ ਕਰਨ ਵਾਸਤੇ ਸਾਹ ਦੇਣਾ ਪੈਂਦਾ ਹੈ। ਮਰੇ ਹੋਏ ਬੱਚੇ ਨੂੰ ਵੀ ਨਿਲੌਣਾ ਪੈਂਦਾ ਹੈ। ਡੈਡ ਇਹ ਸੰਸਾਰ ਹੀ ਸਾਡਾ ਹੈ, ਜੇ ਸੰਸਾਰ ਨਹੀਂ ਤਾਂ ਅਸੀਂ ਵੀ ਨਹੀਂ।ਡੈਡ ਸੰਸਾਰ ਜਿਊਂਦਾ ਰਹਿਣਾ ਚਾਹੀਦਾ ਹੈ ਅਸੀਂ ਜਿਉਂਦੇ ਰਹੀਏ ਜਾ ਨਾ ਰਹੀਏ। -Navtej Sandhu ੧ May ਕੋਰੋਨਾ ਦੀ ਤਾਲਾਬੰਦੀ ਦੌਰਾਨ ਮੰਡੀਕਰਨ ਬੋਰਡਾਂ ਭੋਗ ਪਾ ਕੇ ਹਾਕਮਾਂ ਨੇ ਭਾਰਤੀ ਕਿਸਾਨੀ ਨੂੰ ਕਾਰਪੋਰੇਟ ਮਗਰਮੱਛਾਂ ਹਵਾਲੇ ਕੀਤਾ 3 ਜੂਨ 2020 ਨੂੰ ਭਾਜਪਾ ਹਕੂਮਤ ਨੇ ਕੈਬਨਿਟ ਦੀ ਮੀਟਿੰਗ ਕਰਕੇ ''ਖੇਤੀਬਾੜੀ ਉਤਪਾਦਾਂ ਬਾਰੇ ਵਪਾਰ ਅਤੇ ਸਨਅਤ (ਸਮਰਥਨ ਅਤੇ ਸਰਲੀਕਰਨ) ਬਾਰੇ ਆਰਡੀਨੈਂਸ 2020 (ਦਿ ਫਾਰਮਰਜ਼ ਐਗਰੀਮੈਂਟ ਪ੍ਰਾਈਜ਼ ਐਸ਼ੋਰੈਂਸ ਐਾਡ ਫਾਰਮ ਸਰਵਿਸਿਜ਼ ਆਰਡੀਨੈਂਸ-2020)'' ਪਾਸ ਕਰ ਦਿੱਤਾ ਹੈ। ਇਸ ਵਿੱਚ ਐਲਾਨ ਕੀਤਾ ਗਿਆ ਹੈ ਕਿ ''ਇਕ ਦੇਸ਼ ਇਕ ਮੰਡੀ'' ਦੇ ਤਹਿਤ ਭਾਰਤੀ ਕਿਸਾਨ ''ਹੁਣ ਕਿਸਾਨ ਕਿਸੇ ਵੀ ਰਾਜ 'ਚ ਆਪਣੀ ਫ਼ਸਲ ਵੇਚ ਸਕਦਾ ਹੈ''। ਖੇਤੀਬਾੜੀ ਮੰਤਰੀ ਨੇ ਉਚੇਚੇ ਤੌਰ 'ਤੇ ਪੰਜਾਬ ਅਤੇ ਹਰਿਆਣਾ ਦਾ ਨਾਂਅ ਲੈਂਦਿਆਂ ਕਿਹਾ ਕਿ ''ਪੰਜਾਬ ਅਤੇ ਹਰਿਆਣਾ ਅਨਾਜ ਦੇ ਵੱਡੇ ਉਤਪਾਦਕ ਹਨ ਅਤੇ ਇਸ ਨਾਲ ਉਹਨਾਂ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਆਵੇਗਾ''। ਕੇਂਦਰੀ ਮੰਤਰੀ ਨੇ ਆਖਿਆ ਹੈ ਕਿ ''ਖ਼ੇਤੀ-ਖ਼ਿੱਤੇ ਵਿੱਚ ਅੱਜ ਦਾ ਦਿਨ ਕਿਸਾਨਾਂ ਦੇ ਲਈ ਆਜ਼ਾਦੀ ਦਾ ਦਿਨ ਹੈ।'' ਉਸਦੇ ਕਹਿਣ ਦਾ ਮਤਲਬ ਇਹ ਸੀ ਕਿ ਹੁਣ ਤੱਕ ਕਾਰਪੋਰੇਟਾਂ, ਸੂਦਖੋਰਾਂ ਅਤੇ ਦਲਾਲਾਂ ਨੂੰ ਭਾਰਤੀ ਰਾਜ ਦੀ ਕੁੱਝ ਨਾ ਕੁੱਝ 'ਗੁਲਾਮੀ' ਝੱਲਣੀ ਪੈਂਦੀ ਰਹੀ ਹੈ। ਹੁਣ ਉਹ ''ਆਜ਼ਾਦ'' ਹੋ ਗਏ ਹਨ ਅਤੇ ਆਪਣੀਆਂ ਮਨਆਈਆਂ ਕਰਕੇ ਖੁੱਲ੍ਹ-ਖੇਡਾਂ ਕਰ ਸਕਣਗੇ। ਉਪਰੋਕਤ ਬਿਆਨਾਂ ਵਿੱਚ ਜਿੱਥੇ ਵੀ ਕਿਸਾਨ ਸ਼ਬਦ ਦਾ ਜ਼ਿਕਰ ਕੀਤਾ ਗਿਆ ਹੈ, ਤੱਤ ਵਿੱਚ ਇਹ ਕਿਸਾਨ ਨਹੀਂ ਬਲਕਿ ਕਿਸਾਨਾਂ ਦੇ ਨਾਂ ਹੇਠ ਜਾਗੀਰਦਾਰਾਂ, ਸੂਦਖੋਰਾਂ, ਆੜ੍ਹਤੀਆਂ, ਦਲਾਲਾਂ ਅਤੇ ਕਾਰਪੋਰੇਟ ਅਦਾਰਿਆਂ ਲਈ ਪਹਿਲਾਂ ਦੇ ਮੁਕਾਬਲੇ ਦਿੱਤੀ ਗਈ ਵਧੇਰੇ ''ਆਜ਼ਾਦੀ'' ਹੈ। ਇਹ ਐਲਾਨ ਕਿਸੇ ਨੂੰ ਭਰਮਾਊ ਲੱਗ ਸਕਦੇ ਹਨ ਪਰ ਇਹਨਾਂ ਦਾ ਮਨੋਰਥ ਬੜਾ ਗੁੱਝਾ ਹੈ। ਜਦੋਂ ਭਾਰਤੀ ਹਾਕਮ ''ਇੱਕ ਦੇਸ਼ ਇੱਕ ਮੰਡੀ'' ਦੀ ਗੱਲ ਕਰਦੇ ਹਨ। ਤਾਂ ਉਹਨਾਂ ਦਾ ਅਸਲ ਮੰਤਵ ਸਿਰਫ ਤੇ ਸਿਰਫ ਇੱਕ ਦੇਸ਼ ''ਹਿੰਦੂ'' ਰਾਸ਼ਟਰ ਤੋਂ ਹੈ। ਨਾ ਕਿ ਉਹ ਜਿਹੜਾ ਭਾਰਤੀ ਸੰਵਿਧਾਨ ਵਿੱਚ ''ਇੰਡੀਅਨ ਯੂਨੀਅਨ'' ਆਖਿਆ ਗਿਆ ਹੈ। ਇਸ ਕਾਨੂੰਨ ਦਾ ਅਸਲ ਮਕਸਦ ਦੇਸ਼ ਦੇ ਅਖੌਤੀ ਸੰਘੀ ਢਾਂਚੇ ਨੂੰ ਪੂਰੀ ਤਰ੍ਹਾਂ ਤਹਿਸ਼-ਨਹਿਸ਼ ਕਰਕੇ, ਇਸ ਦੀ ਥਾਂ ਸਿਰਫ ਇੱਕੋ ਹੀ ਦੇਸ਼ ਦੇ ਉਹ ਕਾਨੂੰਨ ਮੜ੍ਹਨਾ ਹੈ ਜਿਹੜੇ ਇੱਥੋਂ ਦੇ ਸਾਮਰਾਜ ਭਗਤ ਹਿੰਦੂਤਵੀ ਹਾਕਮਾਂ ਨੇ ਘੜੇ ਅਤੇ ਘੜਨੇ ਹਨ। ਇਹ ਮਾਮਲਾ ਸਿਰਫ ਮੰਡੀਕਰਨ ਤੱਕ ਹੀ ਸੀਮਤ ਨਹੀਂ ਬਲਕਿ ਦੇਸ਼ ਵਿੱਚ ਜਿਹੜਾ ਬਿਜਲੀ ਕਾਨੂੰਨ ਬਣਾਇਆ ਜਾ ਰਿਹਾ ਹੈ, ਉਸ ਦਾ ਮਨੋਰਥ ਵੀ ਦੇਸ਼ ਦੀਆਂ ਕੁੰਜੀਵਤ ਸਨਅੱਤਾਂ ਅਤੇ ਅਦਾਰਿਆਂ ਰੇਲਵੇ, ਫੌਜ, ਪਰਚਾਰ-ਪਰਸਾਰ, ਤੇਲ, ਪਾਣੀ ਆਦਿ ਨੂੰ ਕੇਂਦਰੀ ਕੰਟਰੋਲ ਵਿੱਚ ਕਰਕੇ ਰਾਜਾਂ ਦੇ ਆਖੇ ਜਾਂਦੇ ਖੁਦਮੁਖਤਿਆਰੀ ਵਾਲੇ ਕਾਨੂੰਨਾਂ ਦਾ ਭੋਗ ਪਾਉਣਾ ਹੈ। ਉਹਨਾਂ ਨੇ ਬਿਜਲੀ ਨੂੰ ਹੀ ਆਪਣੇ ਹੱਥ ਵਿੱਚ ਨਹੀਂ ਕਰਨਾ ਬਲਕਿ ਦਰਿਆਵਾਂ ਦਾ ਇੱਕ ਦੂਜੇ ਨਾਲ ਸੰਪਰਕ ਕਰਵਾ ਕੇ ਦੇਸ਼ ਦੇ ਪੀਣ-ਯੋਗ ਪਾਣੀ 'ਤੇ ਅਜਾਰੇਦਾਰੀ ਸਥਾਪਤ ਕਰਨੀ ਹੈ। ਕਿਸਾਨਾਂ ਦੀਆਂ ਫਸਲਾਂ ਦੇ ਮੰਡੀਕਰਨ ਵਾਲੇ ਪਰਬੰਧ ਨੂੰ ਖਤਮ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਮੰਡੀਆਂ ਦਾ ਕੰਟਰੋਲ ਸਥਾਨਕ ਸੂਬਾਈ ਹਕੂਮਤਾਂ ਦੇ ਹੱਥ ਰਹੇਗਾ ਬਲਕਿ ਇਹਨਾਂ ਮੰਡੀਆਂ ਵਿੱਚ ਆਉਣ ਵਾਲੀਆਂ ਫਸਲਾਂ ਨੂੰ ਹੀ ਜਦੋਂ ਮੰਡੀਆਂ ਵਿੱਚ ਆਉਣ ਦਿੱਤਾ ਜਾਣਾ ਤੇ ਮੰਡੀਆਂ ਤੋਂ ਬਾਹਰ ਕਿਸੇ ਵੀ ਤਰ੍ਹਾਂ ਦੀ ਰੋਕ-ਰੁਕਾਵਟ ਨਹੀਂ ਹੋਣੀ ਤਾਂ ਇਹ ਮੰਡੀਆਂ ''ਉੱਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ'' ਬਣ ਜਾਣੀਆਂ ਹਨ। ਕੇਂਦਰੀ ਖੁਰਾਕ ਕਾਰਪੋਰੇਸ਼ਨ ਐਫ.ਸੀ.ਆਈ. ਦੇ ਗੁਦਾਮਾਂ ਵਿੱਚ ਕਬੂਤਰ ਬੋਲਿਆ ਕਰਨਗੇ। ਹੁਣ ਭਾਵੇਂ ਸਥਾਨਕ ਮੰਡੀਆਂ ਵਿੱਚੋਂ ਜਨਤਕ ਵੰਡ ਪ੍ਰਣਾਲੀ ਵਾਲੇ ਅਨਾਜ ਖਰੀਦਣ ਦੀ ਗੱਲ ਕੀਤੀ ਗਈ ਹੈ ਪਰ ਹੌਲੀ ਹੌਲੀ ਇਹਨਾਂ ਦਾ ਭੋਗ ਵੀ ਉਵੇਂ ਹੀ ਪਾ ਦੇਣਾ ਹੈ ਜਿਵੇਂ ਪਹਿਲਾਂ ਇਹਨਾਂ ਨੇ ਰਸੋਈ ਗੈਸ-ਸਿਲੰਡਰਾਂ ਤੋਂ ਸਬਸਿਡੀ ਖਤਮ ਕੀਤੀ ਹੈ ਅਤੇ ਮੈਡੀਕਲ ਸਹੂਲਤਾਂ ਵਿੱਚ ਬੀਮੇ ਬੱਝਵੀਂ ਰਾਸ਼ੀ ਦੇ ਕੇ ਆਪਣੀਆਂ ਸਮੁੱਚੀਆਂ ਜੁੰਮੇਵਾਰੀਆਂ ਤੋਂ ਖਹਿੜਾ ਛੁਡਾਇਆ ਗਿਆ ਹੈ। ਇਹ ਮਾਮਲਾ ਐਨਾ ਕੁ ਨਹੀਂ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਸਿਰਫ ਇੱਥੋਂ ਦੇ ਆੜ੍ਹਤੀਏ, ਵਪਾਰੀ ਜਾਂ ਦਲਾਲ ਹੀ ਖਰੀਦ ਸਕਣਗੇ, ਬਲਕਿ ਇੱਥੇ ਜਦੋਂ ਵੱਡੀਆਂ ਧੜਵੈਲ ਕਾਰਪੋਰੇਟ ਕੰਪਨੀਆਂ ਆ ਧਮਕੀਆਂ ਤਾਂ ਉਹ ਨਾ ਸਿਰਫ ਪੈਸੇ ਦੇ ਜ਼ੋਰ ਹੀ ਇੱਥੋਂ ਦੇ ਛੋਟੇ ਵਪਾਰੀਆਂ-ਕਾਰੋਬਾਰੀਆਂ ਨੂੰ ਖਰੀਦ ਖੇਤਰ ਵਿੱਚੋਂ ਬਾਹਰ ਕੱਢ ਮਾਰਨਗੇ, ਬਲਕਿ ਉਹਨਾਂ ਵਿਦੇਸ਼ਾਂ ਵਿੱਚੋਂ ਕਰੋੜਾਂ ਟਨ ਅਨਾਜ ਅਤੇ ਹੋਰ ਖੇਤੀ ਵਸਤਾਂ, ਦੁੱਧ ਪਦਾਰਥ ਅਤੇ ਮੀਟ ਆਦਿ ਨਾਲ ਇੱਥੋਂ ਦੀ ਮੰਡੀ ਨੂੰ ਨਕਾਰਾ ਕਰ ਦੇਣਾ ਹੈ ਅਤੇ ਇੱਥੋਂ ਦੇ ਛੋਟੇ ਕਿਸਾਨਾਂ ਦੇ ਨਾਲ ਹੀ ਦਰਮਿਆਨੇ ਅਤੇ ਧਨੀ ਕਿਸਾਨਾਂ ਦੇ ਤੱਪੜ ਵੀ ਰੁਲ ਕੇ ਰਹਿ ਜਾਣੇ ਹਨ। ਬਿਜਲੀ, ਪਾਣੀ, ਤੇਲ, ਖਾਦਾਂ, ਕੀਟ-ਨਾਸ਼ਕ ਦਵਾਈਆਂ, ਮਸ਼ੀਨਰੀ ਆਦਿ 'ਤੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ 'ਤੇ ਕੱਟ ਲਾ ਕੇ ਛੋਟੇ ਕਿਸਾਨਾਂ ਦੇ ਨਾਲ ਨਾਲ ਹੀ ਦਰਮਿਆਨੇ ਅਤੇ ਧਨੀ ਕਿਸਾਨਾਂ ਨੂੰ ਖੇਤੀ ਖੇਤਰ ਵਿੱਚੋਂ ਬਾਹਰ ਕੱਢ ਮਾਰਨ ਦੀਆਂ ਵਿਉਂਤਾਂ ਘੜੀਆਂ ਗਈਆਂ ਹਨ। ਮਾਰਚ ਮਹੀਨੇ ਦੇ ਦੂਸਰੇ ਹਫਤੇ 'ਤੇਲ ਜੰਗ' ਨਾਲ ਪਈ ਸੱਟ ਨੂੰ ਅਮਰੀਕਾ ਦੇ ਕਾਰਪੋਰੇਟ ਘਰਾਣੇ ਆਪਣੇ ਤੌਰ 'ਤੇ ਨਹੀਂ ਸਨ ਝੱਲ ਸਕਦੇ। ਇਸ ਕਰਕੇ ਉਹਨਾਂ ਦੇ ਡੁੱਬਦੇ ਬੇੜੇ ਨੂੰ ਪਾਰ ਲਾਉਣ ਲਈ ਅਮਰੀਕਾ ਦਾ ਟਰੰਪ ਪਰਸ਼ਾਸਨ ਅੱਡੀ ਪਰਨੇ ਹੋ ਗਿਆ। ਉਸ ਨੇ ਜਿੱਥੇ ਖਰਬਾਂ ਡਾਲਰ ਮੰਡੀ ਵਿੱਚ ਝੋਕੇ ਉੱਥੇ ਉਸ ਨੇ ਇਸ ਪੂੰਜੀ ਨੂੰ ਅਮਰੀਕਾ ਦੇ ਕਿਰਤੀ ਲੋਕਾਂ ਦੇ ਹੱਡਾਂ ਵਿੱਚੋਂ ਵੀ ਕੱਢਣਾ ਸੀ ਅਤੇ ਬਹੁਤਾ ਭਾਰ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਦੇ ਲੋਕਾਂ ਸਿਰ ਤਿਲਕਾਉਣਾ ਸੀ। ਜਿੱਥੇ ਹੋਰਨਾਂ ਦੇਸ਼ਾਂ ਦੀਆਂ ਦਲਾਲ ਹਕੂਮਤਾਂ ਨੇ ਅਮਰੀਕੀ ਸਾਮਰਾਜੀਆਂ ਦੀ ਬੋਲੀ ਬੋਲਣੀ ਸ਼ੁਰੂ ਕੀਤੀ, ਉੱਥੇ ਭਾਰਤ 'ਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕੋਰੋਨਾ ਦੀ ਦਹਿਸ਼ਤ ਸਾਮਰਾਜੀਆਂ ਨਾਲੋਂ ਵੀ ਕਿਤੇ ਵਧੇਰੇ ਫੈਲਾਈ। ਇਹਨਾਂ ਨੇ ਕੋਰੋਨਾ ਨੂੰ ਕਾਬੂ ਕਰਨ ਦੇ ਨਾਂ ਹੇਠ ਨਾ ਸਿਰਫ ਤਾਲਾਬੰਦੀ ਹੀ ਕੀਤੀ ਬਲਕਿ ਦੇਸ਼ ਭਰ ਵਿੱਚ ਮਹੀਨਿਆਂ ਬੱਧੀ ਕਰਫਿਊ ਲਾ ਕੇ ਲੋਕਾਂ ਨੂੰ ਕੁੱਟ ਕੁੱਟ ਕੇ ਅੰਦਰੀਂ ਵਾੜ ਕੇ ਰੱਖਣ ਦੇ ਕੁਕਰਮ ਵੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਲੋਕੀਂ ਕੁੱਟਾਂ ਖਾ ਖਾ ਕੇ ਵੀ ਹਾਕਮਾਂ ਦੇ ਹੁਕਮਾਂ ਦੀ ਅਦੂਲੀ ਕਰਦੇ ਰਹੇ। ਮੋਦੀ ਹਕੂਮਤ ਦਾ ਮਨੋਰਥ ਤਾਲਾਬੰਦੀ ਕਰਕੇ ਕਰਫਿਊ ਲਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣਾ ਨਹੀਂ ਸੀ, ਬਲਕਿ ਜਦੋਂ ਕੋਰੋਨਾ ਦੁਨੀਆਂ ਭਰ ਵਿੱਚ ਫੈਲ ਰਿਹਾ ਸੀ ਤਾਂ ਉਦੋਂ ਇਹ ਖੁਦ ਗੁਜਰਾਤ ਵਿੱਚ ਟਰੰਪ ਦੇ ਸਵਾਗਤ ਲਈ ਲੱਖਾਂ ਲੋਕਾਂ ਨੂੰ ਇਕੱਠੇ ਕਰ ਕਰ ਕੇ ਕੋਰੋਨਾ ਨੂੰ ਫੈਲਾਉਣ ਵਿੱਚ ਲੱਗੇ ਹੋਏ ਸਨ। ਹੁਣ ਕੋਰੋਨਾ ਨੂੰ ਰੋਕਣ ਦੇ ਨਾਂ ਹੇਠ ਮੋਦੀ ਹਕੂਮਤ ਦਾ ਅਸਲ ਮਨੋਰਥ ਸਾਮਰਾਜੀਆਂ ਦੇ ਸੰਕਟ ਨੂੰ ਹੱਲ ਕਰਨ ਲਈ ਭਾਰਤ ਵਿੱਚ ਉਹਨਾਂ ਦੀ ਲੁੱਟ-ਖੋਹ ਲਈ ਰਾਹ ਮੋਕਲਾ ਕਰਨਾ ਸੀ। ਭਾਰਤ ਵਿੱਚ ਪਹਿਲਾਂ ਹੀ ਗਰੀਬੀ ਦੀ ਹਾਲਤ ਵਿੱਚ ਰਹਿ ਰਹੀ ਮਜ਼ਦੂਰ ਜਮਾਤ, ਪਰੋਲੋਤਾਰੀ ਕੋਲੋਂ ਤਾਂ ਬਹੁਤਾ ਕੁੱਝ ਸਾਮਰਾਜੀਆਂ ਦੀ ਝੋਲੀ ਨਹੀਂ ਸੀ ਪਾਇਆ ਜਾ ਸਕਦਾ। ਇਹੀ ਹਾਲਤ ਪਿੰਡਾਂ ਦੇ ਬੇਜ਼ਮੀਨੇ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਦੀ ਸੀ, ਜਿਹੜੇ ਪਹਿਲਾਂ ਹੀ ਖੁਦਕੁਸ਼ੀਆਂ ਦੀ ਹਾਲਤ ਵਿੱਚ ਧੱਕੇ ਪਏ ਸਨ। ਸ਼ਹਿਰਾਂ ਵਿੱਚ ਜੇਕਰ ਕਿਸੇ ਕੋਲੋਂ ਫੌਰੀ ਤੌਰ ਕੁੱਝ ਖੋਹਿਆ ਜਾ ਸਕਦਾ ਸੀ ਤਾਂ ਉਹ ਇੱਥੋਂ ਦੀ ਮੱਧਵਰਗੀ ਜਮਾਤ, ਕੌਮੀ ਸਰਮਾਏਦਾਰੀ, ਛੋਟੇ ਸਨਅੱਤਕਾਰ, ਕਾਰੋਬਾਰੀ, ਵਪਾਰੀ, ਦੁਕਾਨਦਾਰ, ਦਸਤਕਾਰ ਆਦਿ ਹੀ ਸਨ। ਸੋ ਮੋਦੀ ਸਰਕਾਰ ਨੇ ਅਜਿਹੇ ਕਦਮ ਉਠਾਏ ਜਿਹਨਾਂ ਨਾਲ ਛੋਟੇ ਕਾਰੋਬਾਰਾਂ, ਸਨਅੱਤਾਂ ਅਤੇ ਵਪਾਰ ਆਦਿ ਨੂੰ ਚਲਾਉਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਮੁੱਖ ਤੌਰ 'ਤੇ ਉਜਾੜਨ ਦਾ ਰਸਤਾ ਅਖਤਿਆਰ ਕੀਤਾ। ਸ਼ਹਿਰਾਂ ਵਿੱਚ 35 ਫੀਸਦੀ ਕਾਰੋਬਾਰ, ਇਹਨਾਂ ਨੇ ਕੋਰੋਨਾ ਦੀ ਆੜ ਹੇਠ ਬੰਦ ਕਰ ਦਿੱਤੇ। ਉਂਝ ਇਸ ਤੋਂ ਪਹਿਲਾਂ ਵੀ ਜਨਰਲ ਸਰਵਿਸਜ਼ ਟੈਕਸ (ਜੀ.ਐਸ.ਟੀ.) ਅਤੇ ਨੋਟਬੰਦੀ ਰਾਹੀਂ ਮੱਧਵਰਗੀ ਅਤੇ ਧਨੀ ਜਮਾਤ ਦੇ ਕੁੱਝ ਹਿੱਸਿਆਂ ਨੂੰ ਲੀਹੋਂ ਲਾਹ ਦਿੱਤਾ ਸੀ। ਮੋਦੀ ਹਕੂਮਤ ਨੇ ਭਾਰਤ ਵਿੱਚ 1947 ਤੋਂ ਪਿੱਛੋਂ ਇੱਥੇ ਲਾਗੂ ਕੀਤੇ ਨਹਿਰੂ ਮਾਡਲ ਦਾ ਭੋਗ ਪਾ ਕੇ ਇਸ ਪਰਬੰਧ 'ਤੇ ਪਾਏ ਅਖੌਤੀ ਸਮਾਜਵਾਦੀ ਪਰਦੇ ਨੂੰ ਪਰੇ ਵਗਾਹ ਮਾਰਿਆ ਹੈ। ਉਸ ਸਮੇਂ ਰੂਸ ਅਤੇ ਚੀਨ ਸਮਾਜਵਾਦੀ ਦੇਸ਼ ਹੋਣ ਅਤੇ ਉੱਭਰਨ ਕਰਕੇ ਇੱਥੋਂ ਦੇ ਕਾਲੇ ਅੰਗਰੇਜ਼ਾਂ ਦੀ ਇਹ ਮਜਬੂਰੀ ਬਣ ਗਈ ਸੀ ਕਿ ਉਹ ਲੋਕਾਂ ਨੂੰ ਧੋਖਾ ਦੇਣ ਲਈ ਸਮਾਜਵਾਦ ਦਾ ਹੋ-ਹੱਲਾ ਮਚਾ ਕੇ ਆਪਣੇ ਵਿਕਾਸ ਦਾ ਮਾਡਲ ਨਿੱਜੀ-ਜਨਤਕ ਭਾਈਵਾਲੀ ਵਾਲੇ ਖੇਤਰ ਦੀ ਉਸਾਰੀ ਪੇਸ਼ ਕਰਦੇ। ਬਾਅਦ ਵਿੱਚ ਜਦੋਂ ਰੂਸ ਅਤੇ ਚੀਨ ਸਮਾਜਵਾਦੀ ਘੇਰੇ ਵਿੱਚੋਂ ਬਾਹਰ ਨਿਕਲ ਗਏ ਅਤੇ ਸਾਮਰਾਜੀ ਸੰਕਟ ਪਹਿਲਾਂ ਦੇ ਕਿਸੇ ਵੀ ਮੰਦਵਾੜੇ ਨਾਲੋਂ ਜ਼ਿਆਦਾ ਡੂੰਘਾਈ ਵਿੱਚ ਚਲੇ ਗਿਆ ਤਾਂ ਭਾਰਤੀ ਹਾਕਮਾਂ ਨੇ ਪਹਿਲਾਂ ਦੇ ਸਾਰੇ ਢਾਂਚੇ ਦੀ ਮੁੜ-ਢਲਾਈ ਕਰਕੇ ਇਸ ਨੂੰ ਕਾਰਪੋਰੇਟਾਂ ਅਤੇ ਇੱਥੋਂ ਦੇ ਜਾਗੀਰਦਾਰਾਂ ਦੇ ਹਿੱਤਾਂ ਦੀ ਰਾਖੀ ਵਾਲਾ ਬਣਾਉਣ ਲਈ ਕੋਰੋਨਾ ਸੰਕਟ ਦੀ ਆੜ ਹੇਠ ਵੱਡੇ ਕਦਮ ਚੁੱਕੇ ਹਨ। ਇਹਨਾਂ ਨੇ ਕਾਰਪੋਰੇਟਾਂ ਅਤੇ ਨਿੱਜੀ ਕਾਰੋਬਾਰੀਆਂ ਦੇ ਹਿੱਤਾਂ ਲਈ ਨਾ-ਮੁਆਫਕ ਕੁੱਝ ਨਾ ਕੁੱਝ ਕਿਰਤ-ਕਾਨੂੰਨਾਂ ਨੂੰ ਮੂਲੋਂ ਹੀ ਖਤਮ ਕਰਨ ਦੇ ਫੈਸਲੇ ਲਏ ਹਨ ਅਤੇ ਕਾਰਪੋਰੇਟਾਂ ਦੀ ਲੁੱਟ-ਖੋਹ ਲਈ ਨੰਗੇ-ਚਿੱਟੇ ਕਾਨੂੰਨ ਪਾਸ ਕੀਤੇ ਹਨ। ਮੋਦੀ ਹਕੂਮਤ ਨੇ ਸ਼ਹਿਰੀ ਸਨਅੱਤੀ ਦਰਮਿਆਨੇ ਤਬਕਿਆਂ ਨੂੰ ਉਜਾੜਨ ਲਈ ਕਦਮ ਤਾਂ ਪਹਿਲਾਂ ਹੀ ਲੈ ਲਏ ਸਨ, ਪਰ ਉਦੋਂ ਇਹ ਸਪੱਸ਼ਟ ਨਹੀਂ ਸੀ ਹੋ ਰਿਹਾ ਕਿ ਇਹ ਪਿੰਡਾਂ ਵਿੱਚ ਦਰਮਿਆਨੇ ਅਤੇ ਧਨੀ ਕਿਸਾਨਾਂ ਨੂੰ ਤਬਾਹ ਕਰਨ ਲਈ ਕਿਹੜੇ ਕਦਮ ਲੈਣ ਜਾ ਰਹੀ ਹੈ। ਉਂਝ ਭਾਵੇਂ ਨਿੱਜੀਕਰਨ ਤਹਿਤ ਖੇਤੀ ਸਬਸਿਡੀਆਂ ਆਦਿ ਖਤਮ ਕਰਨ ਦੇ ਪਹਿਲਾਂ ਚਰਚੇ ਹੁੰਦੇ ਰਹੇ ਸਨ। ਪਰ ਇਹਨਾਂ ਨੇ ਦੇਸ਼ ਵਿਚਲੇ ਮੰਡੀਕਰਨ ਪਰਬੰਧ ਦਾ ਖਾਤਮਾ ਕਰਕੇ ਇੱਥੋਂ ਦੇ ਨਾ ਸਿਰਫ ਥੁੜ੍ਹ-ਜ਼ਮੀਨੇ ਕਿਸਾਨਾਂ, ਬਲਕਿ ਦਰਮਿਆਨੇ ਅਤੇ ਧਨੀ ਕਿਸਾਨਾਂ ਨੂੰ ਵੀ ਖੇਤੀ ਖੇਤਰ ਵਿੱਚੋਂ ਬਾਹਰ ਕੱਢ ਮਾਰਨ ਦੀਆਂ ਗੋਂਦਾਂ ਗੁੰਦ ਲਈਆਂ ਹਨ। ਦੇਸ਼ ਵਿੱਚ ਸਥਾਪਤ ਪਹਿਲਾਂ ਦੇ ਅਰਧ-ਜਾਗੀਰੂ ਪਰਬੰਧ ਵਿੱਚ ਸੂਖਮ ਤਬਦੀਲੀਆਂ ਕਰਕੇ ਅਸਿੱਧੀ ਲੁੱਟ ਦੇ ਤੌਰ-ਤਰੀਕਿਆਂ ਨੂੰ ਹੋਰ ਪੱਕੇ, ਤਿੱਖੇ ਕੀਤਾ ਜਾਣਾ ਹੈ। ਦੇਸ਼ ਦੀ ਪਾਰਲੀਮੈਂਟ ਦੇ ਢਕੌਂਜ ਨੂੰ ਵਿਖਾਵੇ ਮਾਤਰ ਰੱਖਦੇ ਹੋਏ ਜ਼ਿਆਦਾ ਵੱਧ ਮਹੱਤਵਪੂਰਨ ਫੈਸਲੇ ਇਸਦੀ ਬਹਿਸ-ਚਰਚਾ ਤੋਂ ਬਾਹਰ ਹੀ ਕੀਤੇ ਜਾਇਆ ਕਰਨੇ ਹਨ। ਜਿਵੇਂ ਹੁਣ ਇਹ ਐਡਾ ਵੱਡਾ ਉਥਲ-ਪੁਥਲ ਮਚਾਉਣ ਵਾਲਾ ਫੈਸਲਾ ਹੈ, ਪਰ ਇਸ ਨੂੰ ਵੀ ਪਾਰਲੀਮੈਂਟ ਵਿੱਚ ਪਾਸ ਨਹੀਂ ਕੀਤਾ ਗਿਆ ਨਾ ਹੀ ਸੂਬਿਆਂ ਨਾਲ ਕੋਈ ਭਰਵੀਂ ਚਰਚਾ ਕੀਤੀ ਗਈ ਹੈ। ਜਿਵੇਂ ਇਸ ਕਾਨੂੰਨ ਵਿੱਚ ਆਖਿਆ ਗਿਆ ਹੈ ਕਿ ਸਥਾਨਕ ਪੱਧਰਾਂ 'ਤੇ ਜੋ ਵੀ ਝਗੜੇ ਹੋਣਗੇ ਉਹਨਾਂ ਨੂੰ ਤਹਿਸੀਲ ਦੇ ਮੁਖੀ ਐਸ.ਡੀ.ਐਮ. ਵੱਲੋਂ ਹੱਲ ਕੀਤਾ ਜਾਵੇਗਾ ਅਤੇ ਜਿਥੇ ਕਿਤੇ ਕੋਈ ਰੌਲਾ ਹੋਇਆ ਵੀ ਉਹ ਜ਼ਿਲ੍ਹੇ ਪੱਧਰ 'ਤੇ ਡੀ.ਸੀ. ਦੇ ਅਧਿਕਾਰ ਵਿੱਚ ਹੋਵੇਗਾ। ਯਾਨੀ ਦੇਸ਼ ਦੀ ਅਦਾਲਤੀ ਪਰਕਿਰਿਆ ਨੂੰ ਖੁੱਡੇ ਲਾਇਨ ਲਾਇਆ ਜਾ ਰਿਹਾ ਹੈ। ਵੱਧ ਤਾਕਤ ਪਰਸ਼ਾਸਨਿਕ ਅਧਿਕਾਰੀਆਂ ਦੇ ਹੱਥ ਵਿੱਚ ਕੇਂਦਰਿਤ ਕੀਤੀ ਜਾ ਰਹੀ ਹੈ। ਭਾਜਪਾਈ ਹਕੂਮਤ ਨੇ ਜੋ ਕੁੱਝ 3 ਜੂਨ ਨੂੰ ਕੀਤਾ ਹੈ, ਇਸ ਸਬੰਧੀ 31 ਮਈ ਦੇ ਬਿਜ਼ਨਸ ਸਟੈਂਡਰਡ ਦੇ ਸੰਪਾਦਕੀ ਨੇ ਪਹਿਲਾਂ ਭੂਮਿਕਾ ਬੰਨ੍ਹ ਦਿੱਤੀ ਸੀ। ਕਿਸਾਨਾਂ ਦੇ ਵਿਰੋਧੀ ਮਾਹੌਲ ਬਣਾਉਂਦੇ ਹੋਏ ਉਸ ਦਾ ਸੰਪਾਦਕ ਲਿਖਦਾ ਹੈ ਕਿ ''ਜੇਕਰ ਭਾਰਤ ਦੇ ਕਿਸਾਨਾਂ ਨੂੰ ਫਸਲਾਂ ਦੀਆਂ ਸਹਾਇਕ ਕੀਮਤਾਂ ਅਤੇ ਖਾਸ, ਬਿਜਲੀ, ਪਾਣੀ 'ਤੇ ਦਿੱਤੀਆਂ ਜਾਂਦੀਆਂ ਸਬਸਿਡੀਆਂ ਅਤੇ ਪਿਛਲੇ ਸਾਲ ਹਰੇਕ ਕਿਸਾਨ ਦੇ ਖਾਤੇ ਚਾੜ੍ਹੇ ਗਏ 6000 ਰੁਪਏ ਦਾ ਕੁੱਲ ਜਮ੍ਹਾਂ ਜੋੜ ਕਰ ਲਿਆ ਜਾਵੇ ਤਾਂ ਇਹ ਰਕਮ ਸੌਖਿਆਂ ਹੀ 4 ਟ੍ਰਿਲੀਅਨ (4 ਲੱਖ ਕਰੋੜ) ਰੁਪਏ ਦੀ ਬਣ ਜਾਂਦੀ ਹੈ ਯਾਨੀ ਇਹ ਕੁੱਲ ਘਰੇਲੂ ਪੈਦਾਵਾਰ ਦਾ 2 ਫੀਸਦੀ ਬਣਦੀ ਹੈ। ਇਹਨਾਂ ਤੋਂ ਇਲਾਵਾ ਕਿਸਾਨਾਂ ਨੂੰ ਅਨੇਕਾਂ ਹੋਰ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਬੈਂਕਾਂ ਤੋਂ ਸਸਤੇ ਕਰਜ਼ੇ, ਕਰਜ਼ਾ ਮੁਆਫੀਆਂ ਆਦਿ ਜਿਹੜੀਆਂ ਸਮੇਂ ਸਮੇਂ 'ਤੇ ਅਕਸਰ ਹੀ ਦਿੱਤੀਆਂ ਜਾਂਦੀਆਂ। ਖੇਤੀ ਫਸਲਾਂ ਲਈ ਸਭ ਤਰ੍ਹਾਂ ਦੀਆਂ ਸਬਸਿਡੀਆਂ ਅਤੇ ਸਹਾਇਕ ਕੀਮਤਾਂ ਆਦਿ ਦਾ ਜੇਕਰ ਖੇਤੀ ਯੋਗ 14 ਕਰੋੜ ਹੈਕਟੇਅਰ 'ਤੇ ਹਿਸਾਬ ਲਾਈਏ ਤਾਂ ਪ੍ਰਤੀ ਹੈਕਟੇਅਰ ਕੀਮਤ 30 ਹਜ਼ਾਰ ਰੁਪਏ ਤੋਂ ਵਧੇਰੇ ਬਣ ਜਾਂਦੀ ਹੈ। ਜੇਕਰ ਛੋਟੇ ਕਿਸਾਨ ਕੋਲ 2 ਹੈਕਟੇਅਰ ਜ਼ਮੀਨ ਵੀ ਮੰਨ ਲਈ ਜਾਵੇ ਤਾਂ ਹਰੇਕ ਕਿਸਾਨ ਨੂੰ ਹਰ ਸਾਲ 60 ਹਜ਼ਾਰ ਰੁਪਏ ਦਾ ਫਾਇਦਾ ਹੁੰਦਾ ਹੈ।'' ਇਸ ਅਖਬਾਰ ਦੀ ਸੰਪਾਦਕੀ ਅਨੁਸਾਰ ਦੇਸ਼ ਵਿੱਚ 80 ਫੀਸਦੀ ਪਾਣੀ ਦੀ ਵਰਤੋਂ ਖੇਤੀ ਲਈ ਹੁੰਦੀ ਹੈ। ਪੰਜਾਬ ਵਰਗੇ ਖੁਸ਼ਕ ਇਲਾਕੇ ਵਿੱਚ ਝੋਨੇ ਦੀ ਫਸਲ ਬੀਜੀ ਜਾਂਦੀ ਹੈ ਅਤੇ ਮਹਾਰਾਸ਼ਟਰ ਦੇ ਖੁਸ਼ਕ ਇਲਾਕੇ ਵਿੱਚ ਗੰਨੇ ਦੀ ਫਸਲ ਬੀਜੀ ਜਾ ਰਹੀ ਹੈ। ਪਾਣੀ ਦੀ ਜ਼ਿਆਦਾ ਖਪਤ ਚੌਲਾਂ ਅਤੇ ਗੰਨੇ ਦੀਆਂ ਫਸਲਾਂ ਵਿੱਚ ਹੁੰਦੀ ਹੈ। ਇਹਨਾਂ ਫਸਲਾਂ ਦੀ ਬਰਾਮਦ ਵੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਨਾਲ ਸਿਰਫ ਇਹ ਫਸਲਾਂ ਹੀ ਨਹੀਂ ਵਿਦੇਸ਼ਾਂ ਵਿੱਚ ਨਹੀਂ ਭੇਜੀਆਂ ਜਾ ਰਹੀਆਂ ਬਲਕਿ ਇਹ ਪੀਣ ਵਾਲਾ ਪਾਣੀ ਬਾਹਰ ਭੇਜਿਆ ਜਾ ਰਿਹਾ ਹੈ। ਮੁਫਤ ਅਤੇ ਸਸਤੀ ਬਿਜਲੀ ਜ਼ਮੀਨੀ ਪਾਣੀ ਦੀ ਦੁਰਵਰਤੋਂ ਦਾ ਕਾਰਨ ਬਣਦੇ ਹਨ। ਇਸ ਕਰਕੇ ਸਬਸਿਡੀਆਂ ਦੇ ਮਾਮਲੇ ਵਿੱਚ ਅਜਿਹੇ 'ਸੁਧਾਰ' ਕੀਤੇ ਜਾਣੇ ਚਾਹੀਦੇ ਹਨ, ਜਿਹਨਾਂ ਨਾਲ ਪਾਣੀ ਦੀ ਖੇਤੀ ਲਈ ਵਰਤੋਂ ਘੱਟ ਹੋਵੇ। ਅਜਿਹਾ ਕਰਨ ਨਾਲ ਦੇਸ਼ ਵਿੱਚ ਵਾਧੂ ਦੇ ਅੰਨ ਭੰਡਾਰਾਂ ਦੀ ਸਮੱਸਿਆ ਵੀ ਹੱਲ ਹੋਵੇਗੀ ਅਤੇ ਭਾਰਤ ਅਜਿਹੇ ਬੁਨਿਆਦੀ ਸੁਧਾਰ ਸੰਕਟ ਦੇ ਸਮੇਂ ਹੀ ਕਰ ਸਕਦਾ ਹੈ, ਕੋਵਿਡ ਸੰਕਟ ਨੂੰ ਅਜਾਈਂ ਨਹੀਂ ਜਾਣ ਦਿੱਤਾ ਚਾਹੀਦਾ। ਜਿਸ ਕਾਸੇ ਦੀ ਚਰਚਾ ਬਿਜ਼ਨੈਸ ਸਟੈਂਡਰਡ ਵਰਗੇ ਅਖਬਾਰਾਂ ਦੇ ਪੱਤਰਕਾਰਾਂ ਅਤੇ ਜ਼ਰਖਰੀਦ ਬੁੱਧੀਜੀਵੀਆਂ ਨੇ ਕੀਤੀ ਉਸ ਨੂੰ ਅਮਲੀ ਰੂਪ ਦੇਣ ਦੀ ਤੱਦੀ ਭਾਰਤੀ ਹਾਕਮਾਂ ਨੇ ਫੌਰੀ ਤੌਰ 'ਤੇ ਵਿਖਾ ਦਿੱਤੀ। ਇਹਨਾਂ ਨੇ ਇਹ ਭਰਮ ਪਾਲਿਆ ਹੈ ਕਿ ਅਜਿਹੇ ਕਾਲੇ ਕਾਨੂੰਨ ਪਾਸ ਕਰਕੇ ਹੁਣ ਇਹ ਚੰਮ ਦੀਆਂ ਚਲਾ ਸਕਣਗੇ। ਪਰ ਆਖਰਕਾਰ ਇਹਨਾਂ ਦਾ ਭਰਮ, ਭਰਮ ਹੀ ਸਾਬਤ ਹੋਵੇਗਾ। ਕਿਉਂਕਿ ਜੇ ਕਦੇ ਕਿਸਾਨ ਨਾਸਕ ਤੋਂ ਮੁੰਬਈ ਤੱਕ ਸੈਂਕੜੇ ਕਿਲੋਮੀਟਰ ਦਾ ਦਹਿ ਹਜ਼ਾਰਾਂ ਦੀ ਗਿਣਤੀ ਵਾਲਾ ਮਾਰਚ ਕੱਢ ਸਕਦੇ ਸਨ ਅਤੇ ਕਦੇ ਰਾਜਸਥਾਨ ਦੇ ਸੀਕਰ ਵਿੱਚ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਨਿੱਤਰਦੇ ਰਹੇ ਸਨ, ਪੰਜਾਬ ਵਿੱਚ ਕੋਰੋਨਾ ਦੇ ਦੌਰ ਵਿੱਚ ਤਰਨਤਾਰਨ-ਅੰਮ੍ਰਿਤਸਰ ਦੇ ਕਿਸਾਨ ਕਰਫਿਊ ਦੀ ਉਲੰਘਣਾ ਕਰਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਦੇ ਰਹੇ ਹਨ ਅਤੇ ਮੱਧ ਭਾਰਤ ਵਿੱਚ ਕਿਸਾਨੀ ਜ਼ਰੱਈ ਲਹਿਰ ਮਾਓਵਾਦੀਆਂ ਦੀ ਅਗਵਾਈ ਵਿੱਚ ਹਥਿਆਰਬੰਦ ਟੱਕਰਾਂ ਲੈਂਦੀ ਹੋਈ ਜਨਤਾਨਾ ਸਰਕਾਰਾਂ ਬਣਾ ਕੇ ਜ਼ਮੀਨ ਲੋਕਾਂ ਵਿੱਚ ਵੰਡਣ ਤੱਕ ਵੀ ਪਹੁੰਚੀ ਹੈ ਤਾਂ ਇਸੇ ਹੀ ਬੇਜ਼ਮੀਨੀ, ਥੁੜ੍ਹ-ਜ਼ਮੀਨੀ, ਗਰੀਬ ਕਿਸਾਨੀ ਦੇ ਨਾਲ ਜਦੋਂ ਮੱਧਵਰਗੀ ਅਤੇ ਧਨੀ ਕਿਸਾਨੀ ਵੀ ਆਣ ਨਾਲ ਖੜੀ ਹੋਈ ਤਾਂ ਕਿਸਾਨੀ ਦੀ ਲਹਿਰ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਉਭਾਰ ਵਿੱਚ ਆਵੇਗੀ ਅਤੇ ਇੱਥੋਂ ਦੀਆਂ ਇਨਕਲਾਬੀ-ਜਮਹੂਰੀ ਸ਼ਕਤੀਆਂ ਲੋਕ ਘੋਲਾਂ ਨੂੰ ਹੋਰ ਤੋਂ ਹੋਰ ਬੁਲੰਦੀਆਂ ਤੱਕ ਲਿਜਾਣਗੀਆਂ। ੦-੦

ਕਰੋਨਾ ਵਾਇਰਸ ਦੇ ਰਾਮ-ਰੌਲੇ ਵਿੱਚ ਮੋਦੀ ਹਕੂਮਤ ਨੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਇਆ


ਕਰੋਨਾ ਵਾਇਰਸ ਦੇ ਰਾਮ-ਰੌਲੇ ਵਿੱਚ ਮੋਦੀ ਹਕੂਮਤ ਨੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਇਆ ਦੇਸ਼-ਵਿਦੇਸ਼ ਵਿੱਚ ਜਦੋਂ ਸਭ ਥਾਈਂ ਕਰੋਨਾ ਵਾਇਰਸ ਦਾ ਹੋ-ਹੱਲਾ ਮਚਾਇਆ ਹੋਇਆ ਹੈ ਤਾਂ ਉਸ ਸਮੇਂ ਭਾਰਤ ਵਿੱਚ ਹਕੂਮਤੀ ਗੱਦੀ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਦੇ ਪਰਦੇ ਹੇਠ ਆਪਣੇ ਹਿੰਦੂਤਵੀ ਏਜੰਡੇ ਨੂੰ ਜ਼ੋਰ ਸ਼ੋਰ ਨਾਲ ਅੱਗੇ ਵਧਾਉਣ ਲਈ ਪੂਰਾ ਤਾਣ ਲਗਾ ਦਿੱਤਾ ਹੈ। ਉਂਝ ਤਾਂ ਭਾਵੇਂ ਇਹ ਪਹਿਲਾਂ ਵੀ ਤੀਹਰੇ ਤਲਾਕ, ਕਸ਼ਮੀਰ ਵਿੱਚ ਲਾਗੂ ਧਾਰਾਵਾਂ 370 ਅਤੇ ਧਾਰਾ 35-ਏ ਨੂੰ ਖਤਮ ਕਰਕੇ, ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਦੇ ਪੱਖ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਕਰਵਾਉਣ ਅਤੇ ਅਗਾਂਹ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਕੇ ਇਹ ਆਪਣੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾ ਹੀ ਰਹੀ ਸੀ। ਇਸ ਦੇ ਨਾਲ ਹੀ ਇਸਨੇ ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਆਦਿ ਨਵੇਂ ਕਾਨੂੰਨ ਬਣਾਉਣ ਲਈ ਮੁਹਿੰਮ ਆਪਣੇ ਹੱਥ ਲਈ ਹੋਈ ਸੀ। ਦੇਸ਼ ਵਿੱਚ ਨਵੇਂ ਬਣਾਏ ਜਾ ਰਹੇ ਕਾਨੂੰਨਾਂ ਦੇ ਖਿਲਾਫ ਲੋਕਾਂ ਵਿੱਚ ਵਿਆਪਕ ਵਿਰੋਧ ਪੈਦਾ ਹੋਣ ਕਰਕੇ ਇਸ ਨੂੰ ਇਹਨਾਂ ਵਿੱਚੋਂ ਕੁੱਝ ਕਦਮ ਧੀਮੇ ਕਰਨੇ ਪਏ। ਪਰ ਹੁਣ ਜਦੋਂ ਕਰੋਨਾ ਵਾਇਰਸ ਦੇ ਹਊਏ ਤਹਿਤ ਇਹਨਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਘਰਾਂ ਵਿੱਚ ਵਾੜ ਦਿੱਤਾ ਹੈ ਤਾਂ ਇਹਨਾਂ ਨੇ ਆਪਣੇ ਲਈ ਮੈਦਾਨ ਮੋਕਲਾ ਜਾਣ ਕੇ ਆਪਣੇ ਹਿੰਦੂਤਵੀ ਏਜੰਡੇ ਨੂੰ ਫੇਰ ਤੋਂ ਲਾਗੂ ਕਰਕੇ ਸਿਰੇ ਚਾੜ੍ਹਨ ਦੇ ਹਰਬੇ ਵਰਤੇ ਹਨ। ਦੇਸ਼ ਵਾਸੀਆਂ ਦੇ ਨਾਂ ਆਪਣੇ ਪਹਿਲੇ ਸੰਬੋਧਨ ਵਿੱਚ 20 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਦੀ ਤਰਫੋਂ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੋਈ ਵੀ ਪਾਏਦਾਰ ਕਦਮ ਚੁੱਕਣ ਤੋਂ ਟਾਲਾ ਵੱਟਦਿਆਂ ਇਸ ਵਾਇਰਸ ਦੀ ਮਾਰ ਦੀ ਸਾਰੀ ਜੁੰਮੇਵਾਰੀ ਲੋਕਾਂ ਸਿਰ ਤਿਲ੍ਹਕਾਅ ਦਿੱਤੀ ਕਿ ''ਇਹ ਜਨਤਾ ਦਾ ਕਰਫਿਊ ਹੈ ਅਤੇ ਲੋਕ ਖੁਦ ਹੀ ਇਸਦੀ ਪਾਲਣਾ ਕਰਨਗੇ।'' ''ਅਜਿਹੇ ਹਾਲਤ ਅੰਦਰ ਸਿਰਫ ਇੱਕੋ ਹੀ ਮੰਤਰ ਕੰਮ ਕਰਦਾ ਹੈ, ਜੇਕਰ ਅਸੀਂ ਤੰਦਰੁਸਤ ਹਾਂ ਤਾਂ ਸਾਰੀ ਦੁਨੀਆਂ ਤੰਦਰੁਸਤ ਹੈ।'' ਨਾਲ ਹੀ ਉਸ ਨੇ ਕਰੋਨਾ ਵਾਇਰਸ ਦਾ ਸਾਹਮਣਾ ਕਰ ਰਹੇ ਡਾਕਟਰੀ ਅਮਲੇ ਅਤੇ ਹੋਰਨਾਂ ਖੇਤਰਾਂ ਦੇ ਕਰਮਚਾਰੀਆਂ ਦੀ ਹੌਸਲਾ-ਅਫਜ਼ਾਈ ਕਰਨ ਦੇ ਨਾਂ ਹੇਠ ਲੋਕਾਂ ਨੂੰ ਤਾੜੀਆਂ ਵਜਾ ਕੇ, ਥਾਲੀਆਂ ਖੜਕਾ ਕੇ, ਘੰਟੀਆਂ ਅਤੇ ਸੰਖ ਆਦਿ ਵਜਾਉਣ ਦੇ ਫੁਰਮਾਨ ਜਾਰੀ ਕੀਤੇ ਹਨ। ਜਿੱਥੇ ਇੱਕ ਪਾਸੇ ਤਾਂ ਇਹ ਖੁਦ ਆਖਦੇ ਹਨ ਕਿ ਕਿਤੇ ਵੀ ਚਾਰ ਤੋਂ ਵਧੇਰੇ ਲੋਕਾਂ ਨੂੰ ਇਕੱਤਰ ਨਹੀਂ ਹੋਣਾ ਚਾਹੀਦਾ ਉੱਥੇ ਉਹਨਾਂ ਨੇ ਸੰਖ ਵਜਾਉਣ ਅਤੇ ਟੱਲੀਆਂ ਵਜਾਉਣ ਦੇ ਹਿੰਦੂਤਵੀ ਨਾਹਰੇ ਨੂੰ ਸਿਰੇ ਲਾਉਣ ਦੀ ਖਾਤਰ ਵੱਡੀਆਂ ਵੱਡੀਆਂ ਭੀੜਾਂ ਜੁਟਾਈਆਂ ਅਤੇ ਨੱਚ ਗਾ ਕੇ ਇਸ ਨੂੰ ਲਾਗੂ ਕਰਨ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਹਿੰਦੂਤਵੀ ਜਨੂੰਨ ਉਭਾਰਨ ਲਈ ਜਿੱਥੇ ਇੱਕ ਪਾਸੇ ਯੂ.ਪੀ. ਦਾ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਖੁਦ ਟੱਲੀਆਂ ਵਜਾ ਰਿਹਾ ਸੀ ਉੱਥੇ ਮੋਦੀ ਨੇ ਇਹ ਕੰਮ ਆਪਣੀ ਬਜ਼ੁਰਗ ਮਾਂ ਕੋਲੋਂ ਵੀ ਕਰਵਾਇਆ ਹੈ। ਆਪਣੇ ਦੂਸਰੇ ਭਾਸ਼ਣ ਵਿੱਚ ਮੋਦੀ ਨੇ ਜਿੱਥੇ ਦੇਸ਼ ਭਰ ਵਿੱਚ ''ਜਨਤਕ-ਕਰਫਿਊ'' ਦੇ ਨਾਂ ਹੇਠ ਕੀਤੀ ਜਬਰੀ ਤਾਲਾਬੰਦੀ ਨੂੰ ਉਚਿਆਇਆ ਉੱਥੇ ਅਜਿਹੀ ਤਾਲਾਬੰਦੀ ਨੂੰ ਲੰਮੇ ਸਮੇਂ ਲਾਗੂ ਕਰਦੇ ਰਹਿਣ ਲਈ ਵੀ ਆਖਿਆ, ਜਿਹੜੀ ਲੋਕਾਂ ਨੂੰ ਝੱਲਣੀ ਪਵੇਗੀ। ਪਰ ਉਸ ਨੇ ਅਜਿਹੀ ਤਾਲਾਬੰਦੀ ਨੂੰ ਅੱਗੇ ਹਿੰਦੂ ਧਰਮ ਨਾਲ ਜੋੜਦੇ ਹੋਏ ਆਪਣੇ ਘਰ ਨੂੰ ''ਲਛਮਣ ਰੇਖਾ'' ਮੰਨ ਕੇ ਇਸ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ। ਯਾਨੀ ਇਸ ਲਛਮਣ ਰੇਖਾ ਦਾ ਮਤਲਬ ਸੀ ਕਿ ਜਿਹੜੇ ਵੀ ਮੁਸਲਮਾਨ ਜਾਂ ਕਿਸੇ ਹੋਰ ਧਾਰਮਿਕ ਘੱਟ ਗਿਣਤੀ ਵਾਲੇ ਨੇ ਇਸ ''ਲਛਮਣ ਰੇਖਾ'' ਦੀ ਉਲੰਘਣਾ ਕੀਤੀ ਤਾਂ ਉਹਨਾਂ ਨੂੰ ਕਰੜਾ ਸਬਕ ਸਿਖਾਇਆ ਜਾਵੇਗਾ। ਜਿੱਥੇ ਯੂ.ਪੀ. ਦਾ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਅਯੁੱਧਿਆ ਵਿੱਚ ਰਾਮ ਲੱਲਾ ਦੀਆਂ ਮੂਰਤੀਆਂ ਸਜਾਉਣ ਵਿੱਚ ਲੋਕਾਂ ਦੀਆਂ ਭੀੜਾਂ ਇਕੱਠੀਆਂ ਕਰ ਰਿਹਾ ਹੈ ਉੱਥੇ ਮੋਦੀ ਨੇ ਵਾਰਾਨਸੀ ਵਿੱਚ ਕੀਤੀਆਂ ਜਾ ਰਹੀਆਂ ਧਾਰਮਿਕ ਰਸਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਕੇ ਹਿੰਦੂਤਵੀ ਜਨੂੰਨ ਨੂੰ ਉਭਾਰਨ ਦੇ ਯਤਨ ਜਾਰੀ ਰੱਖੇ। ਇਸੇ ਹੀ ਤਰ੍ਹਾਂ ਇਹਨਾਂ ਨੇ ਹਿੰਦੂ ਤੀਰਥ ਅਸਥਾਨਾਂ 'ਤੇ ਪਹਿਲਾਂ ਮਿਥੇ ਪ੍ਰੋਗਰਾਮਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਵੀਡੀਓ ਰਾਹੀਂ ''ਦਰਸ਼ਨ'' ਕਰਵਾਉਣ ਦੇ ਯਤਨ ਕੀਤੇ। ਤਿੰਨ ਦਹਾਕੇ ਪਹਿਲਾਂ ਚਲਾਏ ਟੀ.ਵੀ. ਸੀਰੀਅਲ 'ਰਮਾਇਣ' ਨੂੰ ਫੇਰ ਤੋਂ ਸਰਕਾਰੀ ਚੈਨਲ ਤੋਂ ਦਿਖਾ ਕੇ ਹਿੰਦੂਤਵ ਨੂੰ ਪੱਠੇ ਪਾਏ ਜਾ ਰਹੇ ਹਨ। ਮੁਸਲਿਮ ਭਾਈਚਾਰੇ ਨੂੰ ਆਪਣੇ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਉਂਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਆਗੂ ਸਾਧਵੀ ਪਰਾਚੀ ਨੇ ਆਖਿਆ ਹੈ ਕਿ ''ਕੋਰੋਨਾ ਦੀ ਰੋਕਥਾਮ ਲਈ ਮਸਜ਼ਿਦ ਅਤੇ ਮਦਰੱਸੇ ਬੰਦ ਹੋਣੇ ਚਾਹੀਦੇ ਹਨ। ਨਾਲ ਹੀ ਪੰਜ ਸਮੇਂ ਦੀ ਨਮਾਜ਼ 'ਤੇ ਵੀ ਪਾਬੰਦੀ ਲਾਗੂ ਹੋਣੀ ਚਾਹੀਦੀ ਹੈ।'' ਦਿੱਲੀ ਵਿੱਚ ਪੁਲਸ ਦਾ ਕੰਟਰੋਲ ਕੇਂਦਰੀ ਸਰਕਾਰ ਕੋਲ ਹੋਣ ਦੀ ਵਜਾਹ ਕਰਕੇ ਮੋਦੀ ਹਕੂਮਤ ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ, ਜਾਮੀਆ ਮਿਲੀਆ ਯੂਨੀਵਰਸਿਟੀ ਅਤੇ ਸੀਲਮਪੁਰ ਵਿੱਚ ਲੱਗੇ ਮੋਰਚਿਆਂ ਨੂੰ ਬਹੁਤ ਪਹਿਲਾਂ ਉਖੇੜਨ ਦੀ ਠਾਣੀ ਹੋਈ ਸੀ, ਪਰ ਲੋਕਾਂ ਦੇ ਤਿੱਖੇ ਰੋਹ ਅੱਗੇ ਇਹਨਾਂ ਦੀ ਕੋਈ ਵਾਹ-ਪੇਸ਼ ਨਹੀਂ ਸੀ ਜਾ ਰਹੀ ਹੁਣ ਇਹਨਾਂ ਨੇ ਕਰੋਨਾ ਵਾਇਰਸ ਦੀ ਆੜ ਹੇਠ ਨਾ ਸਿਰਫ ਇਹਨਾਂ ਥਾਵਾਂ ਤੋਂ ਔਰਤਾਂ ਨੂੰ ਜਬਰਦਸਤੀ ਕੁੱਟਮਾਰ ਕਰਕੇ ਲੱਗੇ ਮੋਰਚਿਆਂ ਨੂੰ ਚੁਕਵਾਇਆ ਬਲਕਿ ਲੋਕਾਂ ਨੇ ਜਿਹੜੀਆਂ ਕਲਾ-ਕ੍ਰਿਤੀਆਂ ਤਿਆਰ ਕੀਤੀਆਂ ਸਨ ਉਹਨਾਂ ਦੀ ਵੀ ਤੋੜ-ਭੰਨ ਕਰ ਦਿੱਤੀ। ਐਨਾ ਹੀ ਨਹੀਂ ਲੋਕਾਂ ਵੱਲੋਂ ਕੰਧਾਂ 'ਤੇ ਲਿਖੇ ''ਇਨਕਲਾਬ-ਜ਼ਿੰਦਾਬਾਦ'' ਦੇ ਨਾਹਰੇ ਵੀ ਮਿਟਾ ਦਿੱਤੇ ਗਏ। ਇਹਨਾਂ ਕੋਈ ਪੁੱਛੇ ਕਿ ਜਦੋਂ ਸ਼ਾਹੀਨ ਬਾਗ ਵਿੱਚ ਧਰਨੇ 'ਤੇ ਬੈਠੀਆਂ ਔਰਤਾਂ ਉਹਨਾਂ ਸਾਰੀਆਂ ਹੀ ਸਾਵਧਾਨੀਆਂ ਨੂੰ ਅਮਲ ਵਿੱਚ ਲਾਗੂ ਕਰ ਰਹੀਆਂ ਸਨ ਜੋ ਕਰੋਨਾ ਵਾਇਰਸ ਦੌਰਾਨ ਚਾਹੀਦੀਆਂ ਹਨ, ਤਾਂ ਫੇਰ ਉਹਨਾਂ ਨੂੰ ਕਿਉਂ ਉਠਾਇਆ ਗਿਆ? ਕੀ ਇਸ ਵੇਲੇ ਦਿੱਲੀ ਦੀਆਂ ਸੜਕਾਂ 'ਤੇ ਕੋਈ ਬਹੁਤ ਹੀ ਜ਼ਿਆਦਾ ਭੀੜ ਸੀ ਜਿਸ ਵਿੱਚ ਲੋਕਾਂ ਨੂੰ ਕੋਈ ਤਕਲੀਫ ਹੁੰਦੀ ਹੋਵੇ? ਅਜਿਹਾ ਕੁੱਝ ਵੀ ਨਹੀਂ ਸੀ, ਇਹਨਾਂ ਨੇ ਧਰਨਿਆਂ ਨੂੰ ਚੁਕਾਉਣਾ ਸੀ, ਉਹ ਚੁਕਵਾ ਦਿੱਤੇ- ਦਿੱਲੀ ਕੇਜਰੀਵਾਲ ਦੀ ਅਗਵਾਈ ਵਾਲੀ ਹਕੂਮਤ ਇਸ ਮਾਮਲੇ ਆਰ.ਐਸ.ਐਸ. ਦੀ ਸੰਚਾਲਕ ਬਣੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਆਗੂ ਉਮਰ ਖਾਲਿਦ ਨੂੰ ਯੂ.ਪੀ. ਵਿੱਚੋਂ ਅਤੇ ਦਿਲੀ ਵਿੱਚੋਂ ਇੱਕ ਕਿਸਾਨ ਆਗੂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਹੈ। ਮੋਦੀ ਨੇ ਆਪਣੇ ਭਾਸ਼ਣਾਂ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਸਬੰਧੀ ਤਾਂ ਕੋਈ ਠੋਸ ਵਿਉਂਤ ਐਲਾਨੀ ਨਹੀਂ, ਐਨਾ ਜ਼ਰੂਰ ਆਖ ਦਿੱਤਾ ਕਿ ''ਮਹਾਂਭਾਰਤ ਦਾ ਯੁੱਧ 18 ਦਿਨਾਂ ਵਿੱਚ ਜਿੱਤਿਆ ਗਿਆ ਸੀ, ਕਰੋਨਾ ਵਾਇਰਸ 'ਤੇ ਫਤਿਹ 21 ਦਿਨਾਂ ਵਿੱਚ ਪਾ ਲਈ ਜਾਵੇਗੀ।'' ਇਹ ਸਿਰਫ ਇੱਕ ਵਾਕ ਹੀ ਨਹੀਂ ਹੈ ਨਾ ਹੀ ''ਮਹਾਂਭਾਰਤ'' ਇੱਕ ਸ਼ਬਦ ਹੈ ਬਲਕਿ ਕੌਰਵਾਂ ਅਤੇ ਪਾਂਡਵਾਂ ਵਿਚਲੀ ਜਿਹੜੀ ਲਕੀਰ ਖਿੱਚੀ ਹੈ, ਉਹ ਅਸਲ ਵਿੱਚ ਦੁਸ਼ਮਣ ਮੁਸਲਿਮ ਭਾਈਚਾਰੇ ਨੂੰ ਮੰਨ ਕੇ ਉਹਨਾਂ ਨੂੰ ਨੁਕਰੇ ਲਾਉਣ ਦਾ ਐਲਾਨ ਹੈ। ਜਦੋਂ ਕੋਈ ਵਾਇਰਸ ਕਿਸੇ ਦੀ ਜਾਤ, ਧਰਮ, ਨਸਲ ਜਾਂ ਅਮੀਰੀ-ਗਰੀਬੀ ਨੂੰ ਨਹੀਂ ਵੇਖਦਾ ਤਾਂ ਫੇਰ ਮੋਦੀ ਨੇ ਕੌਰਵਾਂ-ਪਾਂਡਵਾਂ ਦਾ ਵਖਰੇਵਾਂ ਕਿਉਂ ਕੀਤਾ ਹੈ? ਇਹ ਵਖਰੇਵਾਂ ਐਵੇ ਹੀ ਕੋਈ ਤਸਬੀਹ ਨਹੀਂ ਦਿੱਤੀ ਗਈ, ਬਲਕਿ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਇਹਨਾਂ ਨੇ ਮੁਸਲਿਮ ਭਾਈਚਾਰੇ ਸਮੇਤ ਘੱਟ ਗਿਣਤੀਆਂ, ਕਸ਼ਮੀਰ ਵਾਦੀ ਸਮੇਤ ਉੱਤਰ-ਪੂਰਬ ਦੀਆਂ ਕੌਮੀਅਤਾਂ ਦੇ ਲੋਕਾਂ ਨੂੰ ਮਰਨ ਲਈ ਛੱਡਣਾ ਹੈ ਆਪਣੇ ਹਿੰਦੂਤਵੀਆਂ ਨੂੰ ਬਚਾਉਣ ਲਈ ਟਿੱਲ ਲਾਉਣੀ ਹੈ। ਮੋਦੀ ਦਾ ਭਾਸ਼ਣ ਸੰਦੇਸ਼ ਨਹੀਂ ਬਲਕਿ ਮਨੁੱਖਾਂ ਵਿੱਚ ਪਾਟਕ ਪਾਉਣ ਵਾਲੀ ਮੁਜਰਿਮਾਨਾ ਕਾਰਵਾਈ ਹੈ। ਕੋਰੋਨਾ ਦੌਰ ਦੀ ਸ਼ੁਰੂਆਤ 'ਚ ਭਾਰਤੀ ਦਲਾਲਾਂ ਨੇ ਵਿਛ ਵਿਛ ਕੇ ਕੀਤੀ ਅਮਰੀਕੀ ਸਾਮਰਾਜੀਆਂ ਦੀ ਖੁਸ਼ਾਮਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਵਰੀ ਮਹੀਨੇ ਦੇ ਆਖਰੀ ਹਫਤੇ ਭਾਰਤ ਦਾ ਦੌਰਾ ਕੀਤਾ। ਇਸ ਦੌਰੇ ਮੌਕੇ ਟਰੰਪ ਨੇ ਅਹਿਮਦਾਬਾਦ, ਆਗਰੇ ਅਤੇ ਦਿੱਲੀ ਵਿੱਚ ਡੇਰੇ ਲਾਏ। ਭਾਜਪਾ ਦੀ ਮੋਦੀ ਦੀ ਅਗਵਾਈ ਵਾਲੀ ਹਕੂਮਤ ਟਰੰਪ ਦੇ ਸਵਾਗਤ ਲਈ ਵਿਛ ਵਿਛ ਗਈ ਹੈ। ਜਦੋਂ ਟਰੰਪ ਅਹਿਮਦਾਬਾਦ ਪਹੁੰਚਿਆ ਤਾਂ ਮੋਦੀ ਨੇ ਉਸ ਨੂੰ ਗੁਜਰਾਤ ਦੇ ਸਵਾਗਤ ਵਿਖਾਏ ਕਿ ਉਹ ਦੇਖੇ ਕਿ ਲੋਕਾਂ ਦੀਆਂ ਵੱਡੀਆਂ ਭੀੜਾਂ ਨੂੰ ਇਕੱਠੇ ਕਿਵੇਂ ਕਰੀਦਾ ਹੈ। ਹਵਾਈ ਅੱਡੇ ਤੋਂ ਲੈ ਕੇ ਸਟੇਡੀਅਮ ਤੱਕ ਜਿੱਥੇ ਉਸ ਦੇ ਸਵਾਗਤ ਵਿੱਚ ਸਵਾ ਲੱਖ ਲੋਕਾਂ ਨੂੰ ਲਿਆਂਦਾ ਗਿਆ ਸੀ, ਟਰੰਪ ਦੇ 'ਦਰਸ਼ਨਾਂ' ਲਈ ਲੱਖਾਂ ਲੋਕਾਂ ਨੂੰ ਸੜਕਾਂ 'ਤੇ ਇਕੱਠੇ ਕਰਨ ਦਾ ਦਾਅਵਾ ਵੀ ਕੀਤਾ ਗਿਆ। ਟਰੰਪ ਲਈ ਅਮਰੀਕਾ ਤੋਂ ਬਾਹਰ ਕਿਸੇ ਵੀ ਥਾਂ 'ਤੇ ਇਹ ਇਕੱਠ ਸਭ ਤੋਂ ਵੱਡਾ ਇਕੱਠ ਸੀ। ਪਿਛਲੇ ਸਤੰਬਰ ਵਿੱਚ ਭਾਰਤੀ ਹਾਕਮਾਂ ਨੇ ਆਪਣਾ ਪੂਰਾ ਤਾਣ ਲਾ ਕੇ 40 ਹਜ਼ਾਰ ਤੋਂ ਵਧੇਰੇ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਹਾਊਸਟਨ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਕਰਕੇ ਇਹ ਸਾਬਤ ਕੀਤਾ ਸੀ ਕਿ ਖੁਦ ਟਰੰਪ ਦੀ ਹਕੂਮਤ ਉਸਦੀ ਉਹ ਤਾਬੇਦਾਰੀ ਨਹੀਂ ਕਰ ਸਕਦੀ ਜਿੰਨੀ ਭਾਰਤੀ ਹਾਕਮ ਕਰ ਸਕਦੇ ਹਨ। ਹਾਊਸਟਨ ਵਿਖੇ ਟਰੰਪ-ਮੋਦੀ ਦੇ ਸਵਾਗਤ ਵਿੱਚ ਜਿਹੜਾ ਇਕੱਠ ਕੀਤਾ ਗਿਆ ਸੀ ਉਹ ਅਮਰੀਕਾ ਵਿੱਚ ਟਰੰਪ ਦੀਆਂ ਹੋਈਆਂ ਸਾਰੀਆਂ ਰੈਲੀਆਂ ਦੇ ਇਕੱਠ ਨਾਲੋਂ ਵੱਡਾ ਸੀ। ਅਹਿਮਦਾਬਾਦ ਦੇ ਇਕੱਠ ਸਬੰਧੀ ਟਰੰਪ ਨੇ ਆਖਿਆ, ''ਇਹ ਅਸਲੀ ਪਿਆਰ ਦਾ ਇਜ਼ਹਾਰ ਹੋਇਆ ਹੈ। ਹਰ ਕਿਸੇ ਨੇ ਇਹ ਵੇਖਿਆ ਅਤੇ ਇਸਦਾ ਗਵਾਹ ਹੈ।'' ''ਇਹ ਕਿਸੇ ਵੀ ਦੇਸ਼ ਦੇ ਮੁਖੀ ਲਈ ਉਸਦੇ ਦੇਸ਼ ਤੋਂ ਬਾਹਰ ਕੀਤਾ ਗਿਆ ਸਭ ਤੋਂ ਵੱਡਾ ਸਵਾਗਤ ਹੈ।'' ਭਾਰਤੀ ਹਾਕਮ ਸਾਮਰਾਜੀਆਂ ਦੀ ਤਾਬੇਦਾਰੀ ਵਿੱਚ ਵਿਛ ਵਿਛ ਕਿਉਂ ਪੈਂਦੇ ਹਨ? ਇਸਦਾ ਕਾਰਨ ਇਹ ਹੈ ਕਿ ਇਹ ਸਾਮਰਾਜੀਆਂ ਦੇ ਦਲਾਲ ਹਨ, ਇਹਨਾਂ ਦੇ ਆਪਣੇ ਖੁਦ ਦੇ ਹਿੱਤ ਉਹਨਾਂ ਦੇ ਹਿੱਤਾਂ ਨਾਲ ਜੁੜੇ ਹੋਏ ਹਨ। ਜੇਕਰ ਅਜਿਹਾ ਨਾ ਹੋਵੇ ਤਾਂ ਜਿਹੋ ਜਿਹਾ ਦੇਸ਼ ਨਾਲ ਗ਼ਦਾਰੀ ਭਰਿਆ ਕਿਰਦਾਰ ਇਹ ਨਿਭਾਅ ਰਹੇ ਹਨ, ਭਾਰਤੀ ਲੋਕ ਇਹਨਾਂ ਨੂੰ ਸੰਘੀਉਂ ਫੜ ਫੜ ਹੀ ਸਮੁੰਦਰਾਂ ਵਿੱਚ ਡੁਬੋ ਕੇ ਮਾਰ ਸੁੱਟਣ। ਭਾਰਤ ਦੇ ਦਲਾਲ ਹਾਕਮਾਂ ਦੀ ਹੋਂਦ ਸਾਮਰਾਜੀਆਂ ਦੀ ਹੋਂਦ ਨਾਲ ਜੁੜੀ ਹੋਈ ਹੈ। ਇਸ ਕਰਕੇ ਇਹ ਧੁਰ ਅੰਦਰਲੇ ਮਨੋਂ ਚਾਹੁੰਦੇ ਹਨ ਕਿ ਸਾਮਰਾਜਵਾਦ ਸਦਾ ਸਲਾਮਤ ਰਹੇ। ਟਰੰਪ ਦੀ ਫੇਰੀ ਪਿਛਲੇ 20 ਸਾਲਾਂ ਤੋਂ ਅਮਰੀਕਾ ਦੇ ਰਾਸ਼ਟਰਪਤੀਆਂ ਦੀ ਚੌਥੀ ਯਾਤਰਾ ਹੈ। ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਪਿਛਲੇ 8 ਮਹੀਨਿਆਂ ਵਿੱਚ ਟਰੰਪ ਨੂੰ 5 ਵਾਰ ਮਿਲ ਚੁੱਕਾ ਹੈ। ਅਮਰੀਕੀ ਹਾਕਮਾਂ ਦੀ ਭਾਰਤ ਵੱਲ ਫੇਰੀ ਐਵੇਂ ਹੀ ਦੁਨੀਆਂ ਦਾ ਸੱਤਵਾਂ ਅਜੂਬਾ ਤਾਜ ਮਹੱਲ ਵੇਖਣ ਵਾਲੀ ਯਾਤਰਾ ਨਹੀਂ ਹੁੰਦੀ। 20ਵੀਂ ਸਦੀ ਵਿੱਚ 1978 ਵਿੱਚ ਸਿਰਫ ਇੱਕੋ ਹੀ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਭਾਰਤ ਆਇਆ ਸੀ। ਅਮਰੀਕੀ ਰਾਸ਼ਟਰਪਤੀਆਂ ਦੀ ਭਾਰਤ ਆਮਦ ਉਹਨਾਂ ਦੇ ਭਾਰਤ ਨਾਲ ਜੁੜੇ ਹਿੱਤਾਂ ਨਾਲ ਬੱਝੀ ਹੋਈ ਹੈ। ਪਿਛਲੀ ਸਦੀ ਵਿੱਚ ਠੰਡੀ ਜੰਗ ਮੌਕੇ ਅਮਰੀਕੀ ਹਾਕਮਾਂ ਨੂੰ ਲੱਗਦਾ ਸੀ ਜਦੋਂ ਰੂਸੀ ਸਾਮਰਾਜੀਏ ਕਮਜ਼ੋਰ ਪੈ ਗਏ ਤਾਂ ਉਹਨਾਂ ਨੂੰ ਇੱਥੇ ਕੁੱਝ ਨਾ ਕੁੱਝ ਲਾਹੇ ਹਾਸਲ ਹੋ ਸਕਣਗੇ। ਸਿਰਫ ਉਦੋਂ ਹੀ ਜਿੰਮੀ ਕਾਰਟਰ ਨੇ ਫੇਰੀ ਪਾਈ ਸੀ। ਬਾਅਦ ਵਿੱਚ ਜਦੋਂ ਰੂਸ ਇੱਕ ਸਮਾਜਿਕ ਸਾਮਰਾਜੀ ਮਹਾਂਸ਼ਕਤੀ ਵਜੋਂ ਖਿੰਡ ਗਿਆ ਤਾਂ ਅਮਰੀਕੀ ਹਾਕਮਾਂ ਨੂੰ ਲੱਗਦਾ ਹੈ ਭਾਰਤੀ ਦਲਾਲਾਂ ਨੂੰ ਉਹਨਾਂ ਹਿੱਤਾਂ ਵਿੱਚ ਭੁਗਤਾਇਆ ਜਾ ਸਕਦਾ ਹੈ। ਤੇ ਹੁਣ ਉਹ ਇਹਨਾਂ ਤੋਂ ਸੰਸਾਰ ਮੰਡੀ ਵਿੱਚ ਕਿਤੇ ਚੌਕੀਦਾਰਾ ਕਰਵਾ ਰਹੇ ਹਨ ਅਤੇ ਕਿਤੇ ਥਾਣੇਦਾਰੀ। ਪਿਛਲੇ ਸਾਲ ਤੱਕ ਚੀਨ ਨਾਲ ਅਮਰੀਕਾ ਦਾ ਸਭ ਤੋਂ ਵੱਧ ਲੈਣ-ਦੇਣ ਚੱਲਦਾ ਸੀ। ਭਾਰਤ ਦੂਸਰੇ ਨੰਬਰ 'ਤੇ ਸੀ। ਹੁਣ ਭਾਰਤ ਦਾ ਅਮਰੀਕਾ ਨਾਲ ਵਪਾਰਕ ਲੈਣ-ਦੇਣ 87.95 ਅਰਬ ਡਾਲਰ ਦਾ ਹੈ, ਜਦੋਂ ਕਿ ਚੀਨ ਦਾ ਅਮਰੀਕਾ ਨਾਲ ਲੈਣ-ਦੇਣ 87.07 ਅਰਬ ਡਾਲਰ ਦਾ ਰਿਹਾ। ਪਿਛਲੇ ਸਾਲ ਦਸੰਬਰ ਤੋਂ ਟਰੰਪ ਨੇ ਭਾਰਤ ਨਾਲ ਜਿਹੜੇ ਸਮਝੌਤੇ ਕੀਤੇ ਹਨ, ਉਹਨਾਂ ਨਾਲ ਹੁਣ ਭਾਰਤ ਅਮਰੀਕਾ ਨਾਲ ਲੈਣ-ਦੇਣ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਕਹਿਣ ਨੂੰ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਲੈਣ-ਦੇਣ ਬਰਾਬਰਤਾ ਵਾਲਾ ਹੈ, ਪਰ ਅਮਲ ਵਿੱਚ ਇਹ ਇੱਕਪਾਸੜ ਹੈ ਤੇ ਉਹ ਵੀ ਅਮਰੀਕਾ ਪੱਖੀ ਹੈ। ਅਮਰੀਕਾ ਭਾਰਤ ਵਿੱਚ ਜਿਹੜੇ ਵੀ ਖੇਤਰ ਵਿੱਚ ਜਦੋਂ ਮਰਜੀ ਦਾਖਲ ਹੋ ਸਕਦਾ ਹੈ ਜਦੋਂ ਕਿ ਭਾਰਤ ਇਸ ਤਰ੍ਹਾਂ ਨਹੀਂ ਕਰ ਸਕਦਾ। ਅਮਰੀਕਾ ਵਿੱਚ ਭਾਰਤੀ ਦਾਖਲਿਆਂ 'ਤੇ ਬੰਦਿਸ਼ਾਂ ਲਾਈਆਂ ਹੋਈਆਂ ਹਨ। ਭਾਰਤ ਨੇ ਅਮਰੀਕਾ ਨੂੰ ''ਸੁਭਾਵਿਕ ਸੰਗੀ'' ਦਾ ਨਾਂ ਦੇ ਕੇ ਉਸ ਲਈ ਸਭ ਤਰ੍ਹਾਂ ਦੇ ਹਵਾਈ ਅੱਡੇ ਖੋਲ੍ਹੇ ਹੋਏ ਹਨ, ਸਮੁੰਦਰੀ ਲਾਂਘੇ ਛੱਡੇ ਹੋਏ ਹਨ, ਇੱਕ-ਦੂਜੇ ਤੋਂ ਟਰੇਨਿੰਗ ਲੈਣ ਦੇ ਬਹਾਨੇ ਉਸਦੇ ਫੌਜੀਆਂ ਨੂੰ ਜੰਗਲੀ-ਪਹਾੜੀ ਖੇਤਰਾਂ ਵਿੱਚ ਗੁਰੀਲਾ ਯੁੱਧ ਦਾ ਟਾਕਰਾ ਕਰਨ ਦੀ ਮੁਹਾਰਤ ਕਰਵਾਈ ਜਾ ਰਹੀ ਹੈ। ਹਿੰਦ ਮਹਾਂਸਾਗਰ ਵਿੱਚ ਅਮਰੀਕੀ ਵਪਾਰ ਦੀ ਸੁਰੱਖਿਆ ਦਾ ਜੁੰਮਾ ਭਾਰਤੀ ਹਾਕਮ ਚੁੱਕੀਂ ਫਿਰਦੇ ਹਨ। ਚੀਨ ਨੂੰ ਘੇਰਨ ਸਬੰਧੀ ਭਾਰਤ ਦੀ ਬੋਲੀ ਅਮਰੀਕਾ ਦਾ ਧੂਤੂ ਬਣਨ ਵਾਲੀ ਹੈ। ਇੱਕ ਅਮਰੀਕੀ ਨੀਤੀ-ਘਾੜੇ ਥਿੰਕ-ਟੈਂਕ ਦੇ ਮੁਤਾਬਕ ''ਮਹਾਂਸ਼ਕਤੀ ਦੇ ਮੁਕਾਬਲੇ ਵਾਲੀ ਹਾਲਤ ਮੁੜ ਬਣ ਗਈ ਹੈ, ਜਿਹੜੀ ਅਮਰੀਕਾ ਦਾ ਧਿਆਨ ਭਾਰਤ ਵੱਲ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਖਿੱਚ ਰਹੀ ਹੈ।'' ਅਫਗਾਨਿਸਤਾਨ-ਇਰਾਕ ਆਦਿ ਦੇਸ਼ਾਂ ਵਿੱਚ ਧਾੜਿਆਂ ਮੌਕੇ ਭਾਰਤੀ ਹਾਕਮ ਅਮਰੀਕੀ ਫੌਜੀਆਂ ਰਸੋਈਏ, ਰਾਜ-ਮਜ਼ਦੂਰ, ਚੌਕੀਦਾਰਾ ਕਰਨ ਵਾਲੇ ਬਣੇ ਹੋਏ ਹਨ। ਇਹਨਾਂ ਦੇਸ਼ਾਂ ਦੀ ਬਰਬਾਦੀ-ਤਬਾਹੀ ਨਾਲ ਪੈਦਾ ਹੋਏ ਮਲਬੇ ਅਤੇ ਕਬਾੜ ਨੂੰ ਚੁੱਕਣ ਵਾਲੇ ਕਬਾੜੀਆਂ ਦਾ ਕੰਮ ਕਰ ਰਹੇ ਹਨ। ਇੱਥੇ ਸੁੱਟੇ ਗਏ ਬੰਬਾਂ ਦੇ ਰਸਾਇਣੀ ਬੰਬਾਂ ਦੇ ਗੰਦ ਨੂੰ ਸਾਂਭਣ ਲਈ ਭਾਰਤੀ ਹਾਕਮ ਹੱਥ ਅੱਡੀਂ ਖੜ੍ਹਦੇ ਰਹੇ। ਹੁਣ ਜਦੋਂ ਅਮਰੀਕੀ ਹਾਕਮਾਂ ਨੂੰ ਅਫਗਾਨਿਸਤਾਨ ਵਿੱਚੋਂ ਨਿਕਲਣਾ ਪੈ ਰਿਹਾ ਹੈ ਤਾਂ ਉਹਨਾਂ ਨੂੰ ਉਮੀਦ ਹੈ ਕਿ ਹੁਣ ਉਹਨਾਂ ਦੇ ਭਾਰਤੀ ਦਲਾਲ ਉਹਨਾਂ ਦੇ ਹਿੱਤਾਂ ਲਈ ਮੋਹਰੇ ਬਣ ਕੇ ਵਿਚਰਨਗੇ। ਅਮਰੀਕਾ ਇਸ ਸਮੇਂ ਭਾਰਤ ਤੋਂ ਘਰੇਲੂ ਜ਼ਰੂਰਤਾਂ ਦੀ ਪੂਰਤੀ ਵਾਲਾ ਸਮਾਨ ਦਰਾਮਦ ਕਰਵਾ ਰਿਹਾ ਹੈ। ਜਦੋਂ ਕਿ ਉਹ ਭਾਰਤ ਨੂੰ ਫੌਜੀ ਸਾਜੋ-ਸਮਾਨ ਅਤੇ ਪ੍ਰਮਾਣੂੰ ਊਰਜਾ ਦੇ ਸਾਧਨ ਮੁਹੱਈਆ ਕਰਵਾ ਰਿਹਾ ਹੈ। ਇਸ ਸਮੇਂ ਭਾਰਤ ਅਤੇ ਅਮਰੀਕਾ ਵਿੱਚ 92.8 ਅਰਬ ਡਾਲਰ ਦਾ ਵਪਾਰ ਚੱਲਦਾ ਹੈ। ਭਾਰਤ ਵੱਲੋਂ ਅਮਰੀਕਾ ਨਾਲ ਬਰਾਮਦ 57.67 ਅਰਬ ਡਾਲਰ ਦੀ ਹੈ ਜਦੋਂ ਕਿ ਦਰਾਮਦ 34.41 ਅਰਬ ਡਾਲਰ ਦੀ ਸਾਲਾਨਾ ਹੈ। ਇਸ ਤਰ੍ਹਾਂ ਅਮਰੀਕਾ ਨੂੰ ਵਪਾਰ ਵਿੱਚ 23.26 ਅਰਬ ਡਾਲਰ ਦਾ ਸਾਲਾਨਾ ਘਾਟਾ ਪੈ ਰਿਹਾ ਸੀ। ਉਂਝ ਤਾਂ ਭਾਵੇਂ ਅਮਰੀਕੀ ਹਾਕਮ ਕਦੇ ਤੇਲ-ਗੈਸ ਦੀਆਂ ਕੀਮਤਾਂ ਵਧਾ ਕੇ ਅਤੇ ਕਦੇ ਡਾਲਰ ਦੀਆਂ ਕੀਮਤਾਂ ਵਧਾ ਕੇ ਆਪਣੇ ਖਰਚਿਆਂ ਦਾ ਭਾਰ ਭਾਰਤ ਵਰਗੇ ਦੇਸ਼ਾਂ 'ਤੇ ਲੱਦਦੇ ਰਹਿੰਦੇ ਹਨ। ਪਰ ਹੁਣ ਜਦੋਂ ਟਰੰਪ ਭਾਰਤ ਆਇਆ ਹੈ ਤਾਂ ਇਸ ਨੇ 4 ਅਰਬ ਡਾਲਰ ਯਾਨੀ 25000 ਕਰੋੜ ਰੁਪਏ ਤੋਂ ਉੱਪਰ ਦੇ ਸਮਝੌਤੇ ਕੀਤੇ ਹਨ। ਜਿਹਨਾਂ ਵਿੱਚ 18000 ਕਰੋੜ ਰੁਪਏ ਦੇ ਤਾਂ ਅਪਾਚੀ ਹੈਲੀਕਾਪਟਰ ਹੀ ਖਰੀਦਣੇ ਹਨ। ਇਸ ਤੋਂ ਬਿਨਾ ਹੋਰ ਛੋਟੀ ਰੇਂਜ ਦੇ ਹੋਰ ਹਥਿਆਰਾਂ ਦੀ ਖਰੀਦ ਕਰਨੀ ਹੈ। ਇਸ ਤੋਂ ਇਲਾਵਾ ਭਾਰਤ ਵਿੱਚ 6 ਪ੍ਰਮਾਣੂੰ ਪਲਾਂਟ ਲਾਏ ਜਾਣੇ ਹਨ। ਹਿੰਦ ਮਹਾਂਸਾਗਰ ਵਿੱਚ ਅਮਰੀਕੀ ਵਪਾਰ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦਾ ਸਮੁੰਦਰੀ ਫੌਜ ਦਾ ਸਾਜੋ-ਸਮਾਨ ਮੁਹੱਈਆ ਕਰਨਾ ਹੈ। ਪੁਲਾੜ ਵਿੱਚ ਭਾਰਤ ਦੀ ਸਾਂਝ ਵਧਾਉਣੀ ਹੈ। ਪੈਟਰੋਲੀਅਮ ਪਦਾਰਥ ਦੀ ਸਪਲਾਈ ਵਧਾਉਣੀ ਹੈ। ਯਾਨੀ ਅਮਰੀਕਾ ਦੀਆਂ ਬੰਦ ਪਈਆਂ ਪ੍ਰਮਾਣੂੰ ਅਤੇ ਹਥਿਆਰਾਂ ਦੀਆਂ ਸਨਅੱਤਾਂ ਨੂੰ ਚੱਲਦਾ ਰੱਖ ਕੇ ਇਹਨਾਂ ਦਾ ਬੋਝ ਭਾਰਤੀ ਲੋਕਾਂ 'ਤੇ ਪਾਉਣਾ ਹੈ। ਅਮਰੀਕੀ ਹਾਕਮ ਚਾਹੁੰਦੇ ਤਾਂ ਇਹ ਸਨ ਕਿ ਉਹਨਾਂ ਦੇ ਭਾਰਤੀ ਦਲਾਲ ਭਾਰਤੀ ਮੰਡੀ ਨੂੰ ਅਮਰੀਕਾ ਦੀ ਦੁੱਧ ਸਨਅੱਤ ਵਾਸਤੇ ਖੋਲ੍ਹ ਦੇਣ। ਪਰ ਭਾਰਤੀ ਦਲਾਲਾਂ ਨੂੰ ਇਹ ਲੱਗ ਰਿਹਾ ਸੀ ਕਿ ਪਹਿਲਾਂ ਕਰਜ਼ਿਆਂ ਅਤੇ ਕੰਗਾਲੀ ਦੀ ਝੰਬੀ ਕਿਸਾਨੀ ਕੋਲੋਂ ਜੇਕਰ ਦੁੱਧ ਦਾ ਮਾੜਾ ਮੋਟਾ ਵੀ ਕਾਰੋਬਾਰ ਖੋਹ ਲਿਆ ਗਿਆ ਤਾਂ ਉਹਨਾਂ ਕੋਲ ਬਾਗੀ ਹੋ ਨਿੱਬੜਣ ਤੋਂ ਸਿਵਾਏ ਹੋਰ ਕੋਈ ਚਾਰਾ ਹੀ ਨਹੀਂ। ਇਸ ਕਰਕੇ ਇਹ ਇਸ ਮਾਮਲੇ ਵਿੱਚ ਬੋਚ ਬੋਚ ਕੇ ਕਦਮ ਚੁੱਕਣ ਦੀ ਸਲਾਹ ਦੇ ਰਹੇ ਹਨ। ਅਮਰੀਕਾ ਨੇ ਭਾਰਤ ਨਾਲ ਜੋ ਸਮਝੌਤੇ ਕੀਤੇ ਹਨ, ਉਹਨਾਂ ਤਹਿਤ ਅਮਰੀਕਾ ਨੇ ਭਾਰਤ ਦੀਆਂ ਤੇਲ-ਗੈਸ ਆਦਿ ਦੀ ਊਰਜਾ ਦੀਆਂ ਲੋੜਾਂ ਦੀ ਪੂਰਤੀ ਕਰਨੀ ਹੈ। ਅਮਰੀਕਾ ਨੇ ਭਾਰਤ 'ਤੇ ਇਹ ਪਾਬੰਦੀ ਮੜ੍ਹੀ ਹੋਈ ਹੈ ਕਿ ਇਹ ਈਰਾਨ ਕੋਲੋਂ ਸਸਤਾ ਤੇਲ ਹਾਸਲ ਨਾ ਕਰੇ ਬਲਕਿ ਅਮਰੀਕਾ ਕੋਲੋਂ ਮਹਿੰਗੇ ਭਾਅ 'ਤੇ ਤੇਲ ਤੇ ਗੈਸ ਹਾਸਲ ਕਰੇ। ਇਸ ਤੋਂ ਬਿਨਾ ਭਾਰਤ ਲਈ ਛੋਟੇ ਹਥਿਆਰਾਂ ਦੀ ਜਿਹੜੀ ਸਪਲਾਈ ਕੀਤੀ ਜਾ ਰਹੀ ਹੈ, ਉਸ ਦਾ ਮਨੋਰਥ ਖਾਨਾਜੰਗੀ ਅਤੇ ਸਥਾਨਕ ਲੜਾਈਆਂ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਦੀ ਪੂਰਤੀ ਕੀਤੀ ਜਾਣੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਹਾਕਮ ਜਿੱਥੇ ਆਪਣੇ ਆਪ ਨੂੰ ਕਸ਼ਮੀਰ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ, ਉੱਥੇ ਉਹ ਮੱਧ ਭਾਰਤ ਵਿੱਚ ਮਾਓਵਾਦੀ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਅਤੇ ਮੁਸਲਿਮ ਭਾਈਚਾਰੇ ਦੀ ਬਹੁਲਤਾ ਵਾਲੇ ਦੇਸ਼ ਦੇ ਹੋਰਨਾਂ ਖਿੱਤਿਆਂ ਵਿੱਚ ਵੀ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਕਰਦੇ ਹਨ। ਇਸ ਕਰਕੇ ਉਹਨਾਂ ਲਈ ਜਿੱਥੇ ਹੁਣ ਸੜਕੀ ਆਵਾਜਾਈ ਕਰਨੀ ਮੁਹਾਲ ਬਣਨੀ ਹੈ, ਉੱਥੇ ਇਸ ਦੇ ਬਦਲ ਵਜੋਂ ਉਹ ਅਪਾਚੀ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਆਪਣੀਆਂ ਫੌਜਾਂ ਨੂੰ ਸਬੰਧਤ ਥਾਵਾਂ 'ਤੇ ਢੋਣਗੇ ਅਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ ਹੋਰਨਾਂ ਮੁਖੀਆਂ ਦੀ ਮਿਜ਼ਾਈਲ ਵਿਰੋਧੀ ਪ੍ਰਣਾਲੀ ਤੋਂ ਸੁਰੱਖਿਆ ਯਕੀਨੀ ਬਣਾਉਣਗੇ। 0-0 ਕੋਰੋਨਾ ਦੌਰ ਦੀ ਸ਼ੁਰੂਆਤ 'ਚ ਦਿੱਲੀ ਵਿੱਚ ਮੁਸਲਿਮ ਭਾਈਚਾਰੇ ਦਾ ਕਤਲੇਆਮ ਅਤੇ ਲੁੱਟ-ਮਾਰ ਕਰਕੇ ਮੋਦੀ ਜੁੰਡਲੀ ਨੇ ਟਰੰਪ ਨੂੰ ਟਰੇਲਰ ਵਿਖਾਏ 24 ਅਤੇ 25 ਫਰਵਰੀ ਨੂੰ ਮੋਦੀ ਨੇ ਦਿੱਲੀ ਵਿੱਚ ਮੁਸਲਿਮ ਭਾਈਚਾਰੇ ਦੀਆਂ ਜਾਇਦਾਦਾਂ, ਦੁਕਾਨਾਂ, ਘਰ ਅਤੇ ਜਿਉਂਦਿਆਂ ਨੂੰ ਸਾੜ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਟਰੇਲਰ ਵਿਖਾਏ ਕਿ ਹਿੰਦੂਤਵੀ ਫਾਸ਼ੀਵਾਦੀਏ ਮੁਸਲਿਮ ਭਾਈਚਾਰੇ 'ਤੇ ਟਰੰਪ ਨਾਲੋਂ ਵੀ ਕਿਵੇਂ ਤੇ ਕਿੰਨੀ ਵਧੇਰੇ ਮਾਰ ਕਰ ਸਕਦੇ ਹਨ। ਜਿਉਂ ਹੀ ਟਰੰਪ ਨੇ ਗੁਜਰਾਤ ਵਿੱਚ ਉਤਾਰਾ ਕੀਤਾ ਉਦੋਂ ਤੋਂ ਹੀ ਦਿੱਲੀ ਵਿੱਚ ਮਾਰ-ਕੁੱਟ ਅਤੇ ਸਾੜ-ਫੂਕ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ। ਜਿਵੇਂ ਜਿਵੇਂ ਟਰੰਪ ਦੀ ਦਿੱਲੀ ਵੱਲ ਨੂੰ ਆਮਦ ਵਧਦੀ ਗਈ ਉਸੇ ਹੀ ਤਰ੍ਹਾਂ ਸਾੜ-ਫੂਕ ਤੇ ਕਤਲੋਗਾਰਤ ਦਾ ਸਿਲਸਿਲਾ ਤਿੱਖਾ ਕੀਤਾ ਗਿਆ। ਜਦੋਂ ਹੀ ਟਰੰਪ ਚਲਾ ਗਿਆ ਤਾਂ ਇਹ ਟਰੇਲਰ ਵੀ ਖਤਮ ਹੋ ਗਿਆ। ਜਿਸ ਵੇਲੇ ਦੁਪਹਿਰੇ ਗੁਜਰਾਤ ਦੇ ਮੋਤੇਰਾ ਸਟੇਡੀਅ ਵਿੱਚ ਟਰੰਪ ਤਕਰੀਰ ਕਰ ਰਿਹਾ ਸੀ ਕਿ ''ਇਸ ਧਰਤੀ ਦੀ ਦੁਨੀਆਂ ਵਿੱਚ ਤਾਰੀਫ ਕੀਤੀ ਜਾਂਦੀ ਹੈ ਕਿ ਇਹ ਉਹ ਥਾਂ ਹੈ ਜਿੱਥੇ ਕਰੋੜਾਂ ਹੀ ਹਿੰਦੂ, ਮੁਸਲਮਾਨ, ਸਿੱਖ, ਜੈਨੀ, ਬੋਧੀ, ਇਸਾਈ ਅਤੇ ਯਹੂਦੀ ਨਾਲੋਂ ਨਾਲ ਆਪੋ ਆਪਣੀ ਪਾਠਪੂਜਾ ਸਹਿਜਤਾ ਨਾਲ ਕਰ ਸਕਦੇ ਹਨ... ਦੁਨੀਆਂ ਤੁਹਾਡੀ ਏਕਤਾ ਤੋਂ ਪ੍ਰੇਰਨਾ ਲੈਂਦੀ ਹੈ।'' ਉਸੇ ਹੀ ਵੇਲੇ ਭਾਰਤੀ ਪ੍ਰਚਾਰ-ਪ੍ਰਸਾਰ ਮਾਧਿਅਮਾਂ ਰਾਹੀਂ ਦਿੱਲੀ ਵਿਚਲੇ ਹਿੰਦੂਤਵੀ ਫਾਸ਼ੀਵਾਦੀਏ ਉਸ ਨੂੰ ਪਾਠਪੂਜਾ, ਸਹਿਜਤਾ ਅਤੇ ਏਕਤਾ ਦੇ ਅਰਥਾਂ ਨੂੰ ਅਮਲਾਂ ਵਿੱਚ ਦਰਸਾ ਰਹੇ ਸਨ ਕਿ ਹਿੰਦੂ ਭੀੜਾਂ ਕਿਵੇਂ ਜੁਟਾਈਆਂ ਜਾਂਦੀਆਂ ਹਨ। ਮੁਸਲਿਮ ਭਾਈਚਾਰੇ ਨੂੰ ਚੋਣਵੇ ਜਬਰ ਦਾ ਨਿਸ਼ਾਨਾ ਕਿਵੇਂ ਬਣਾਇਆ ਜਾਂਦਾ ਹੈ। ਉਹਨਾਂ ਦੀਆਂ ਦੁਕਾਨਾਂ, ਘਰ-ਬਾਰ ਅਤੇ ਪਰਿਵਾਰ ਸਾੜੇ-ਫੂਕੇ ਜਾ ਰਹੇ ਸਨ। ਪੁਲਸੀ ਲਾਮ-ਲਸ਼ਕਰ ਕਿਵੇਂ ਮੂਕ ਦਰਸ਼ਕ ਬਣੇ ਉਹਨਾਂ ਦੀ ਵਹਿਸ਼ਤ ਦਾ ਤਾਂਡਵ ਵੇਖ ਰਹੇ ਸਨ। ਸ਼ਾਮੀਂ ਸਾਢੇ ਪੰਜ ਵਜੇ ਟਰੰਪ ਆਗਰੇ ਵਿੱਚ ਤਾਜ ਮਹਿਲ ਦੀ ਫੇਰੀ ਮੌਕੇ ਉਥੇ ਰੱਖੇ ਰਜਿਸਟਰ ਵਿੱਚ ਆਪਣੇ ਅਨੁਭਵ ਦਰਜ਼ ਕਰ ਰਿਹਾ ਸੀ ਕਿ ''ਇਹ ਅਨੰਤ ਕਾਲ ਤੱਕ ਭਾਰਤੀ ਸਭਿਆਚਾਰ ਦੀ ਅਮੀਰ ਵਿਰਾਸਤ ਅਤੇ ਅਨੇਕਤਾ ਦਾ ਖੂਬਸੁਰਤ ਨਮੂਨਾ ਹੈ।'' ਉਸ ਸਮੇਂ ਦਿੱਲੀ ਵਿੱਚ ਮੁਸਲਿਮ ਪਰਿਵਾਰ ਆਪਣੇ ਘਰਬਾਰ, ਬਲ਼ਦੀਆਂ-ਸੜਦੀਆਂ ਦੁਕਾਨਾਂ ਅਤੇ ਮਸਜਿਦਾਂ ਛੱਡ ਕੇ ਆਪਣੀਆਂ ਜਾਨਾਂ ਬਚਾਉਣ ਲਈ ਜਿਧਰ ਨੂੰ ਮੂੰਹ ਹੋਇਆ ਉੱਧਰ ਨੂੰ ਹੀ ਭੱਜੇ ਜਾ ਰਹੇ ਸਨ। ਜਿਸ ਸਮੇਂ ਰਾਤ ਨੂੰ ਟਰੰਪ ਦਿੱਲੀ ਵਿੱਚ ਆਇਆ ਤਾਂ ਰਾਤ ਨੂੰ ਮੁਸਲਿਮ ਭਾਈਚਾਰੇ ਦੀਆਂ ਦੁਕਾਨਾਂ-ਮਕਾਨਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਹੋਰ ਵਧੇਰੇ ਗਿਣਤੀ ਵਿੱਚ ਸਾੜਨ ਲਈ ਉੱਤਰ ਪ੍ਰਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਸਕ ਭੀੜਾਂ ਨੂੰ ਉੱਤਰ-ਪੂਰਬੀ ਦਿੱਲੀ ਦੇ ਮੁਸਲਿਮ ਬਹੁਲਤਾ ਵਾਲੇ ਖੇਤਰਾਂ ਵਿੱਚ ਵੱਡੇ ਧਾਵੇ ਅਤੇ ਹਿੰਸਕ ਹਮਲੇ ਕਰਨ ਲਈ ਯੋਗੀ ਹਕੂਮਤ ਵੱਲੋਂ ਤਿਆਰ ਕਰਕੇ ਭੇਜੀਆਂ ਜਾ ਰਹੀਆਂ ਸਨ। ਜਿੱਥੇ ਸਾੜ-ਫੂਕ ਦੇ ਸਿਲਸਿਲੇ ਤਾਂ ਚੱਲ ਹੀ ਰਹੇ ਸਨ, ਹਿੰਦੂਤਵੀ ਫਾਸ਼ੀਵਾਦੀਏ ਮੁਸਲਿਮ ਭਾਈਚਾਰੇ ਨੂੰ ਹੋਰ ਤੋਂ ਹੋਰ ਵਧੇਰੇ ਜਿੱਚ ਕਰਨ ਲਈ ਉਹਨਾਂ ਦੀਆਂ ਧੀਆਂ, ਭੈਣਾਂ ਅਤੇ ਔਰਤਾਂ ਸਾਹਮਣੇ ਨੰਗਾ-ਨਾਚ ਕਰਦੇ ਹੋਏ ਬਾਘੀਆਂ ਪਾ ਰਹੇ ਸਨ। 24 ਅਤੇ 25 ਫਰਵਰੀ ਨੂੰ ਜੋ ਕੁੱਝ ਹਿੰਦੂਤਵੀ ਫਾਸ਼ੀਵਾਦੀਆਂ ਨੇ ਦਿੱਲੀ ਵਿੱਚ ਕੀਤਾ ਇਹ ਕੁੱਝ ਇਹਨਾਂ ਦਾ ਬਹੁਤ ਹੀ ਸੋਚਿਆ-ਸਮਝਿਆ ਅਤੇ ਪਹਿਲਾਂ ਤੋਂ ਹੀ ਐਲਾਨਿਆ ਕਾਰਾ ਸੀ। 23 ਫਰਵਰੀ ਦੀ ਸ਼ਾਮ ਨੂੰ ਭਾਜਪਾ ਦੇ ਸਥਾਨਕ ਆਗੂ ਕਪਿਲ ਮਿਸ਼ਰਾ ਨੇ ਐਲਾਨ ਕੀਤਾ ਸੀ ਕਿ ''ਅਸੀਂ ਉਦੋਂ ਤੱਕ ਹੀ ਸ਼ਾਂਤ ਹਾਂ ਜਦੋਂ ਤੱਕ ਟਰੰਪ ਇੱਥੋਂ ਚਲਿਆ ਨਹੀਂ ਜਾਂਦਾ, ਉਸ ਤੋਂ ਬਾਅਦ ਵਿੱਚ, ਜੇਕਰ ਸੜਕਾਂ ਖਾਲੀ ਨਾ ਕੀਤੀਆਂ ਗਈਆਂ ਤਾਂ ਅਸੀਂ ਪੁਲਸ ਦੀ ਕੋਈ ਨਹੀਂ ਸੁਣਨੀ ਅਸੀਂ ਸੜਕਾਂ ਖਾਲੀ ਕਰਵਾਵਾਂਗੇ।'' ਕਪਿਲ ਮਿਸ਼ਰਾ ਨੇ ਜਿਹੜਾ ਕਿਹਾ ਸੀ ਕਿ ਟਰੰਪ ਤੋਂ ਪਿੱਛੋਂ ਸੜਕਾਂ ਖਾਲੀ ਕਰਵਾਵਾਂਗੇ ਉਸ ਦਾ ਅਸਲ ਭਾਵ ਇਹ ਹੀ ਸੀ ਕਿ ਅਸੀਂ ਟਰੰਪ ਨੂੰ ਵਿਖਾਵਾਂਗੇ ਕਿ ਇਜ਼ਰਾਈਲੀਆਂ ਵਾਂਗ ਅਸੀਂ ਵੀ ਮੁਸਲਮਾਨਾਂ ਨੂੰ ਕਿਵੇਂ ਰੋਲ ਕੇ ਰੱਖ ਦਿਆਂਗੇ। ਉਸ ਨੇ ਆਪਣੇ ਭਾਸ਼ਣ ਵਿੱਚ ਅੱਗੇ ਆਖਿਆ ਸੀ ਕਿ ''ਯਹੀ ਸਹੀ ਮੌਕਾ ਹੈ। ਇਸੇ ਭੁਨਾ ਲੋ, ਅਬ ਚੂਕ ਗਏ ਤੋ ਦੁਬਾਰਾ ਮੌਕਾ ਨਹੀਂ ਮਿਲੇਗਾ।'' ਇਸ ਮੌਕੇ ਦਾ ਲਾਹਾ ਲੈਣ ਲਈ ਉਸ ਵਰਗੇ ਹੋਰਨਾਂ ਨੇ ਵੀ ਲਾਂਬੂ ਲਾਉਣੇ ਸ਼ੁਰੂ ਕੀਤੇ। ਆਰ.ਐਸ.ਐਸ. ਦੇ ਚੇਲੇ-ਬਾਲਕਿਆਂ ਨੇ ਜੋ ਕੁੱਝ ਟਰੰਪ ਦੇ ਆਏ ਤੋਂ ਦਿੱਲੀ ਵਿੱਚ ਕੀਤਾ ਹੈ, ਇਹ ਕੁੱਝ ਬਿਲਕੁਲ ਹੀ ਨਵਾਂ ਨਹੀਂਂ ਹੈ ਬਲਕਿ ਇਹਨਾਂ ਵੱਲੋਂ ਜੋ ਕੁੱਝ ਕਰਨ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਵਿੱਢੀਆਂ ਹੋਈਆਂ ਸਨ, ਇਹ ਉਹਨਾਂ ਦਾ ਜਾਰੀ ਰੂਪ ਹੈ। ਇਹ ਕੁੱਝ ਉਹ ਕਰਨਾ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਫੌਰੀ ਬਾਅਦ ਹੀ ਚਾਹੁੰਦੇ ਸਨ, ਪਰ ਦਿੱਲੀ ਵਿੱਚ ਇਹਨਾਂ ਦੀ ਹੋਈ ਹਾਰ ਨੇ ਇਹਨਾਂ ਨੂੰ ਕੁੱਝ ਨਾ ਕੁੱਝ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਉਸ ਉਪਰੰਤ ਇਹ ਮੁੜ ਉਸੇ ਹੀ ਨਤੀਜੇ 'ਤੇ ਪਹੁੰਚੇ ਸਨ ਕਿ ਜੋ ਕੁੱਝ ਦਿੱਲੀ ਚੋਣਾਂ ਤੋਂ ਬਾਅਦ ਕਰਨਾ ਚਾਹੀਦਾ ਸੀ, ਉਸ ਨੂੰ ਨਾ ਸਿਰਫ ਜਾਰੀ ਰੱਖਿਆ ਜਾਵੇ ਬਲਕਿ ਇਸ ਵਿੱਚ ਤੇਜੀ ਅਤੇ ਤਿੱਖ ਲਿਆਂਦੀ ਜਾਵੇ। ਸੋ ਇਹਨਾਂ ਨੇ ਉਹ ਕੁੱਝ ਲਾਗੂ ਕਰਨਾ ਸ਼ੁਰੂ ਕੀਤਾ ਜੋ ਕੁੱਝ ਇਹਨਾਂ ਨੇ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਸ਼ਰੇਆਮ ਆਖਿਆ ਸੀ। ਦਿਲੀ ਦੇ ਸ਼ਾਹੀਨ ਬਾਗ ਵਿੱਚ ਲੱਗਿਆ ਮੋਰਚਾ ਮੋਦੀ ਨੂੰ ਹਿੱਕ ਵਿੱਚ ਖੁਭੀ ਹੋਈ ਬਰਛੀ ਪ੍ਰਤੀਤ ਹੁੰਦਾ ਸੀ ਤਾਂ ਕਰਕੇ ਹੀ ਉਸਨੇ ਇਸ ਤਰ੍ਹਾਂ ਆਖਿਆ ਸੀ ਕਿ ਇਹ ''ਸੰਜੋਗ ਨਹੀਂ ਪ੍ਰਯੋਗ ਹੈ।'' ਦਿੱਲੀ ਵਿਧਾਨ ਸਭਾਈ ਚੋਣ ਰੈਲੀਆਂ ਵਿੱਚ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਨੇ ਮੁਸਲਿਮ ਭਾਈਚਾਰੇ ਨੂੰ ਸ਼ਰੇਆਮ ਧਮਕੀ ਭਰੇ ਅੰਦਾਜ਼ ਵਿੱਚ ਆਖਿਆ ਸੀ ਕਿ ''ਬੋਲੀ ਸੇ ਨਹੀਂ ਤੋ ਗੋਲੀ ਸੇ ਤੋ ਸਮਝੇਂਗੇ ਹੀ।'' ਇਹਨਾਂ ਨੇ ਫਿਰਕੂ-ਫਾਸ਼ੀ ਰੁਝਾਨ ਨੂੰ ਵਧਾਉਂਦੇ ਹੋਏ ਨਾਹਰਾ ਦਿੱਤਾ ਸੀ, ''ਦੇਸ਼ ਕੇ ਗ਼ਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ।'' ਲਖਨਊ ਵਿਖੇ ਇੱਕ ਫੌਜੀ ਨੁਮਾਇਸ਼ ਵਿੱਚੋਂ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਆਟੋਮੈਟਿਕ ਬੰਦੂਕ ਹੱਥਾਂ ਵਿੱਚ ਲਹਿਰਾ ਕੇ ਇਸ ਦੀ ਵਰਤੋਂ ਕਰਨ ਨੂੰ ਇਸ਼ਾਰਾ ਵੀ ਕਰ ਦਿੱਤਾ ਸੀ। ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬੈਠੀਆਂ ਔਰਤਾਂ ਵੱਲ ਇਸ਼ਾਰਾ ਕਰਕੇ ਦਿੱਲੀ ਦੇ ਨਾਗਰਿਕਾਂ ਨੂੰ ਭੜਕਾਅ ਰਿਹਾ ਸੀ ਕਿ ਉਹ ਵੋਟਿੰਗ ਮਸ਼ੀਨ ਦੇ ਕਮਲ ਦੇ ਫੁੱਲ ਵਾਲੇ ਨਿਸ਼ਾਨ 'ਤੇ ਉਂਗਲ ਰੱਖ ਕੇ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬੈਠਿਆਂ ਨੂੰ 'ਕਰੰਟ' ਲਾ ਦੇਣ। ਯੋਗੀ ਦੀ ਹਕੂਮਤ ਵਿੱਚ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੇ 22 ਫਰਵਰੀ ਨੂੰ ਜਾਰੀ ਇੱਕ ਬਿਆਨ ਵਿੱਚ ਆਖਿਆ ਸੀ ਕਿ ''ਜਿਸ ਦਿਨ ਇੱਕ ਵੀ ਹਿੰਦੂ ਆਪਣੀ ਆਈ 'ਤੇ ਆ ਗਿਆ, ਉਸ ਦਿਨ 15 ਕਰੋੜ ਮੁਸਲਮਾਨ ਹਿੰਦ ਮਹਾਂਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਨਜ਼ਰ ਆਉਣਗੇ।'' ਇਸੇ ਹੀ ਤਰ੍ਹਾਂ ਜਿਹੜੇ ਵੀ ਕੌਮੀ ਨਾਗਰਿਕਤਾ ਸੂਚੀ ਅਤੇ ਕੌਮੀ ਆਬਾਦੀ ਰਜਿਸਟਰ ਦੇ ਕਾਗਜ਼ਾਤ ਵਗੈਰਾ ਨਹੀਂ ਵਿਖਾਉਣਗੇ ਉਹਨਾਂ ਬਾਰੇ ਉਸ ਨੇ ਆਖਿਆ ਸੀ, ''ਦਸਤਾਵੇਜ਼ ਕਬਰ ਵਿੱਚੋਂ ਕੱਢ ਕੇ ਵਿਖਾਉਣੇ ਪੈਣਗੇ। ਜਿਹੜੇ ਨਹੀਂ ਵਿਖਾਉਣਗੇ, ਉਹਨਾਂ ਨੂੰ ਭਾਰਤ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ।'' ਇਸੇ ਹੀ ਤਰ੍ਹਾਂ ਸ਼ਾਹੀਨ ਬਾਗ ਸਬੰਧੀ ਭਾਜਪਾ ਦਾ ਆਗੂ ਸ਼ਾਹੀਨ ਬਾਗ ਦੀਆਂ ਮੁਜਾਹਰਾਕਾਰੀ ਔਰਤਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਬਲਾਤਕਾਰੀਆਂ ਵਾਂਗ ਪੇਸ਼ ਕਰਕੇ ਆਖ ਰਿਹਾ ਸੀ ਕਿ ਜੇਕਰ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਤੁਹਾਡੇ ਘਰਾਂ ਵਿੱਚ ਦਾਖਲ ਹੋ ਕੇ ਤੁਹਾਡੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨਗੇ। ਇਸੇ ਹੀ ਤਰ੍ਹਾਂ ਭਾਜਪਾ ਦੇ ਆਗੂਆਂ ਨੇ ਦਿੱਲੀ ਦੀਅÎਾਂ ਚੋਣਾਂ ਜਿੱਤਣ-ਹਾਰਨ ਨੂੰ ਭਾਰਤ-ਪਾਕਿ ਯੁੱਧ ਵਜੋਂ ਪੇਸ਼ ਕੀਤਾ ਤੇ ਭਾਜਪਾ ਨੂੰ ਜਿੱਤ ਦਿਵਾ ਕੇ ਪਾਕਿਸਤਾਨ ਨੂੰ ਹਰਾਉਣ ਵਾਂਗ ਪੇਸ਼ ਕੀਤਾ ਗਿਆ ਸੀ। ਸ਼ਾਹੀਨ ਬਾਗ ਸਬੰਧੀ ਭਾਜਪਾ ਦੇ ਇੱਕ ਬੁਲਾਰੇ ਸੰਬਿਤ ਪਾਤਰਾ ਨੇ ਹਿੰਦੂਆਂ ਨੂੰ ਆਖਿਆ ਸੀ ਕਿ ''ਹਿੰਦੂਓ ਜਾਗੋ, ਯਹ ਮੁਸਲਮਾਨੋਂ ਕੋ ਯੂਨਾਈਟ ਕਰ ਰਹੇ ਹੈਂ।'' ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਦਕਰ ਅਤੇ ਗਿਰੀਰਾਜ ਸਿੰਘ ਵਰਗੇ 'ਆਜ ਤੱਕ' ਚੈਨਲ 'ਤੇ ਬਹਿਸ ਵਿੱਚ ਸ਼ਾਹੀਨ ਬਾਗ ਦੇ ਮੁਜਾਹਰਾਕਾਰੀਆਂ ਲਈ ''ਟੁਕੜੇ ਟੁਕੜੇ ਗੈਂਗ'' ਦਾ ਨਾਂ ਦੇ ਰਹੇ ਸਨ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਹੋਣ। ਇਹਨਾਂ ਦੇ ਗੁੰਡਿਆਂ ਨੇ ਦਿੱਲੀ ਦੀਆਂ ਚੋਣਾਂ ਦੌਰਾਨ ਹੀ ਜਾਮੀਆ ਮਿਲੀਆ ਅਤੇ ਸ਼ਾਹੀਨ ਬਾਗ ਵਿੱਚ ਪੁਲਸ ਦੀ ਹਾਜ਼ਰੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ 'ਤੇ ਸ਼ਰੇਆਮ ਗੋਲੀਆਂ ਵੀ ਚਲਾਈਆਂ ਸਨ। ਭਾਜਪਾ ਦੇ ਬੰਗਾਲ ਦੇ ਆਗੂ ਦਲੀਪ ਘੋਸ ਨੇ ਜਾਦਵਪੁਰ ਯੂਨੀਵਰਸਿਟੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ''ਸ਼ੈਤਾਨਾਂ'' ਅਤੇ ''ਜੋਕਾਂ'' ਦਾ ਨਾਂ ਦੇ ਕੇ ਇਹਨਾਂ ਨੂੰ ''ਕੁੱਤਿਆਂ ਵਾਂਗ ਗੋਲੀ ਮਾਰਨ'' ਦੀ ਗੱਲ ਕਰਦੇ ਆਖਿਆ ਸੀ, ਹਿੰਦੋਸਤਾਨੀ ਮੁਸਲਮਾਨਾਂ ਨੂੰ ''ਉਹਨਾਂ ਦੇ ਦੇਸ਼ ਵਾਪਸ ਭੇਜ ਦੇਣਾ ਚਾਹੀਦਾ ਹੈ।'' ਯੂ.ਪੀ. ਵਿੱਚ ਭਾਜਪਾ ਦੀ ਹਕੂਮਤ ਹੋਣ ਕਰਕੇ ਇਹਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ 'ਤੇ ਦੇਸ਼ ਭਰ ਵਿੱਚ ਸਭ ਤੋਂ ਵਧੇਰੇ ਜਬਰ ਕੀਤਾ। ਨਾ ਸਿਰਫ ਦਹਿ-ਹਜ਼ਾਰਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਤੁੰਨਿਆ ਬਲਕਿ ਸੈਂਕੜਿਆਂ ਨੂੰ ਜਖਮੀ ਕਰਕੇ ਦਰਜ਼ਨਾਂ ਨੂੰ ਕਤਲ ਵੀ ਕੀਤਾ ਸੀ। ਭਾਜਪਾ ਵਾਲਿਆਂ ਦੀ ਬੁਖਲਾਹਟ ਇਸ ਗੱਲ ਵਿੱਚ ਸੀ ਕਿ ਇਹ ਦਿੱਲੀ ਦੀਆਂ ਵਿਧਾਨ ਸਭਾਈ ਚੋਣਾਂ ਦੌਰਾਨ ਭਾਵੇਂ ਕਿੰਨਾ ਹੀ ਜ਼ਹਿਰ ਗਲੱਛਦੇ ਰਹੇ ਪਰ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਲੋਕਾਂ ਵਿੱਚ ਇਹਨਾਂ ਦੀ ਦਹਿਸ਼ਤ ਨਹੀਂ ਸੀ ਪਈ। ਲੋਕਾਂ ਦਾ ਗੁੱਸਾ ਅਤੇ ਰੋਹ ਲਗਾਤਾਰ ਵਧਦੇ ਜਾ ਰਹੇ ਸਨ। ਦਿੱਲੀ ਵਿੱਚ ਇਹਨਾਂ ਦੀ ਹੋਈ ਹਾਰ ਵਿੱਚ ਇਹਨਾਂ ਦੇ ਜ਼ਹਿਰੀਲੇ ਪ੍ਰਚਾਰ ਦੀ ਇਹਨਾਂ ਨੂੰ ਖੁਦ ਪਈ ਮਾਰ ਨੂੰ ਅਮਿਤ ਸ਼ਾਹ ਵੱਲੋਂ ਸਵਿਕਾਰਨਾ ਪਿਆ ਕਿ ''ਗੋਲੀ ਮਾਰੋ'' ਅਤੇ ''ਭਾਰਤ-ਪਾਕਿ ਜੰਗ'' ਵਰਗੇ ਵਰਤੇ ਗਏ ਲਕਬਾਂ ਨੇ ਇਹਨਾਂ ਨੂੰ ਹਰਾਇਆ ਹੈ। ਹੁਣ ਵੀ ਦਿੱਲੀ ਵਿੱਚ ਲੋਕਾਂ ਦਾ ਗੁੱਸਾ ਅਤੇ ਰੋਹ ਲਗਾਤਾਰ ਵਧਦਾ ਜਾ ਰਿਹਾ ਸੀ, ਜਿਸ ਦਾ ਇੱਕ ਸਬੂਤ ਇਸੇ ਹੀ ਗੱਲ ਵਿੱਚ ਪਿਆ ਹੈ ਕਿ ਦਿੱਲੀ ਦੇ ਮੌਜਪੁਰ, ਜਾਫਰਾਬਾਦ, ਗੋਕਲਪੁਰੀ ਅਤੇ ਚਾਂਦ ਬਾਗ ਇਲਾਕੇ ਵਿੱਚ ਪੁਲਸ ਦੀ ਮਿਲੀਭੁਗਤ ਨਾਲ ਹੋਏ ਹਮਲਿਆਂ ਵਿੱਚ ਲੋਕ ਟਕਰਾਉਂਦੇ ਆ ਰਹੇ ਸਨ ਅਤੇ ਉਹਨਾਂ 'ਤੇ ਹੋ ਰਹੇ ਹਮਲਿਆਂ ਦੇ ਖਿਲਾਫ ਨਾ ਸਿਰਫ ਧਰਨੇ ਦੇਣ ਤੱਕ ਮਹਿਦੂਦ ਰਹਿ ਰਹੇ ਸਨ ਬਲਕਿ ਉਹ ਹੋਰ ਸੜਕਾਂ ਜਾਮ ਕਰਨ ਵੱਲ ਵਧ ਰਹੇ ਸਨ। ਦਿੱਲੀ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਉਹਨਾਂ ਕੁੜੀਆਂ ਨੇ ਅਜਿਹੀ ਕਾਰਵਾਈ ਦੀ ਅਗਵਾਈ ਕੀਤੀ ਜਿਹਨਾਂ ਕਿਸੇ ਵੇਲੇ ਯੂਨੀਵਰਸਿਟੀਆਂ ਵਿੱਚ ''ਪਿੰਜਰਾ ਤੋੜ'' ਲਹਿਰ ਚਲਾਈ ਗਈ ਸੀ। ਇਹਨਾਂ ਔਰਤਾਂ ਨੇ 24 ਦਸੰਬਰ ਤੋਂ 12 ਜਨਵਰੀ ਤੱਕ ਵੱਖ ਵੱਖ ਇਲਾਕਿਆਂ ਵਿੱਚ ਮਸ਼ਾਲ ਮਾਰਚ ਕੀਤੇ। 12 ਜਨਵਰੀ ਤੋਂ ਦਿੱਲੀ ਵਿੱਚ ਸ਼ਾਹੀਨ ਬਾਗ ਦੀ ਤਰਜ਼ 'ਤੇ ਇਹਨਾਂ ਔਰਤਾਂ ਨੇ ਸੀਲਮਪੁਰ ਵਿੱਖੇ ਧਰਨਾ ਲਾ ਦਿੱਤਾ। ਇੱਥੇ ਸ਼ੁਰੂ ਹੋਏ ਮੁਜਾਹਰੇ ਉੱਤਰ-ਪੂਰਬੀ ਦਿੱਲੀ ਦੇ ਕਦਮਪੁਰੀ ਅਤੇ ਚਾਂਦ ਬਾਗ ਤੱਕ ਫੈਲਣ ਲੱਗੇ। ਸੀਲਮਪੁਰ ਅਤੇ ਹੋਰਨਾਂ ਥਾਵਾਂ 'ਤੇ ਹੋਏ ਮੁਜਾਹਰਿਆਂ ਉਪਰੰਤ ਵੀ ਜਦੋਂ ਭਾਜਪਾ ਹਕੂਮਤ 'ਤੇ ਕੋਈ ਅਸਰ ਨਾ ਹੋਇਆ ਤਾਂ ਮੁਜਾਹਰਾਕਾਰੀਆਂ ਨੇ 22 ਫਰਵਰੀ ਤੋਂ ਜਾਫਰਾਬਾਦ ਵਿੱਚ 22 ਫਰਵਰੀ ਤੋਂ ਸੜਕਾਂ 'ਤੇ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ। ਮੌਕਾ-ਮੇਲ ਇਹ ਵੀ ਹੋਇਆ ਕਿ ਇਸੇ ਹੀ ਦਿਨ ਭੀਮ ਆਰਮੀ ਵੱਲੋਂ ਦੇਸ਼ ਪੱਧਰੇ ਧਰਨਿਆਂ ਦਾ ਸੱਦਾ ਦਿੱਤਾ ਹੋਇਆ ਸੀ। ਭਾਜਪਾ ਦਾ ਸਥਾਨਕ ਆਗੂ ਕਪਿਲ ਮਿਸ਼ਰਾ 23 ਤਾਰੀਖ...... ........ਨੂੰ ਮੌਜਪੁਰ ਵਿੱਚ ਆਪਣੇ ਗੁੰਡਿਆਂ ਨੂੰ ਇਕੱਠੇ ਕਰਕੇ ਲਿਆਇਆ ਅਤੇ ਉਸਨੇ ਜਬਰਦਸਤੀ ਸੜਕਾਂ ਖਾਲੀ ਕਰਵਾਉਣ ਲਈ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਹਮਲਿਆਂ ਵਿੱਚ ਹਿੰਦੂਤਵੀਆਂ ਨੂੰ ਸ਼ਹਿ ਦੇਣ ਲਈ ਕਿਤੇ ਪੁਲਸ ਮੂਕ ਦਰਸ਼ਕ ਬਣ ਕੇ ਉਹਨਾਂ ਦੇ ਪੱਖ ਵਿੱਚ ਭੁਗਤਦੀ ਰਹੀ ਅਤੇ ਅਨੇਕਾਂ ਹੀ ਥਾਵਾਂ 'ਤੇ ਉਹਨਾਂ ਦੇ ਨਾਲ ਮਿਲ ਕੇ ਮੁਸਲਿਮ ਭਾਈਚਾਰੇ 'ਤੇ ਪਥਰਾਅ ਅਤੇ ਸਾੜਫੂਕ ਕਰਦੀ ਰਹੀ। ਉੱਤਰ-ਪੂਰਬੀ ਦਿੱਲੀ ਵਿੱਚ ਮੁਸਲਮਾਨ ਭਾਈਚਾਰੇ ਦੇ ਕਤਲੇਆਮ ਅਤੇ ਉਜਾੜੇ ਤੋਂ ਬਾਅਦ ਕੇਂਦਰੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਨੇ ਆਖਿਆ ਕਿ ''ਜੋ ਹੋਣਾ ਸੀ, ਹੋ ਗਿਆ। ਹੁਣ ਇੱਥੇ ਪੂਰੀ ਸ਼ਾਂਤੀ ਕਾਇਮ ਰਹੇਗੀ।'' ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਤਲੇਆਮ ਮੌਕੇ ਕਿਸੇ ਵੀ ਥਾਂ ਜਾ ਕੇ ਨਹੀਂ ਖੜ੍ਹਿਆ। ਬਾਅਦ ਵਿੱਚ ਮੁਸਲਿਮ ਭਾਈਚਾਰੇ ਨੂੰ ਦੋਸ਼ੀ ਮੰਨ ਕੇ ਪਾਰਲੀਮੈਂਟ ਵਿੱਚ ਬੜੀ ਢੀਠਤਾਈ ਨਾਲ ਐਲਾਨ ਕਰਦਾ ਹੈ ਕਿ ''ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।'' ਲੋਕਾਂ ਨੂੰ ਗੋਲੀ ਚਲਾਉਣ ਵਾਲੇ ਗੁੰਡੇ ਨੂੰ ਦੋਸ਼ੀ ਗਰਦਾਨਣ ਦੀ ਥਾਂ ਉਸ ਨੂੰ ਬਚਾਉਣ ਦੇ ਪੱਖ ਤੋਂ ਅਮਿਤ ਸ਼ਾਹ ਨੇ ਆਖਿਆ ਕਿ, ''ਸਾਰੇ ਮਾਮਲੇ ਨੂੰ ਸਮੁੱਚਤਾ ਵਿੱਚ ਰੱਖ ਕੇ ਵਿਚਾਰਿਆ ਜਾਵੇਗਾ।'' ਯਾਨੀ ਉਸ ਦੀ ਨਜ਼ਰ ਵਿੱਚ ਦੋਸ਼ੀ ਉਹ ਬਣਦੇ ਹਨ ਜਿਹੜੇ ਅਜਿਹੇ ਗੁੰਡੇ ਨੂੰ ਇਹਨਾਂ 'ਤੇ ਗੋਲੀ ਚਲਾਉਣ ਲਈ ਉਕਸਾਉਂਦੇ ਸਨ। ਮੁਸਲਿਮ ਭਾਈਚਾਰੇ ਦੇ ਜਿਹਨਾਂ ਹਿੱਸਿਆਂ ਨੇ ਆਪਣੀ ਰਾਖੀ ਦੀ ਖਾਤਰ ਰਵਾਇਤੀ ਜਾਂ ਲਾਇਸੰਸੀ ਹਥਿਆਰਾਂ ਨਾਲ ਆਪਣੀ ਰਾਖੀ ਆਪ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹਿੰਸਕ ਅਤੇ ਕਾਤਲੀ ਗਰੋਹ ਬਣਾ ਕੇ ਪੇਸ਼ ਕਰਨ ਲਈ ਭਾਜਪਾਈ ਹਕੂਮਤ ਨੇ ਝੂਠੇ ਕੇਸ ਮੜ੍ਹਨੇ ਸ਼ੁਰੂ ਕਰ ਦਿੱਤੇ। ਕਾਤਲੀ ਹਿੰਦੂਤਵੀ ਗਰੋਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਬਲਕਿ ਜਿਹੜੇ ਵੀ ਮੁਸਲਿਮ ਨੌਜਵਾਨਾਂ ਨੇ ਆਪਣੀ ਰਾਖੀ ਆਪ ਕਰਨ ਦੇ ਯਤਨ ਕੀਤੇ ਉਹਨਾਂ ਦੀ ਤਲਾਸ਼ ਵਿੱਚ ਦੂਰ-ਨੇੜੇ ਛਾਪੇਮਾਰੀ ਕੀਤੀ ਗਈ ਅਤੇ ਇਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ। ਆਪਣੀ ਕਿਸੇ ਗਲਤੀ ਨੂੰ ਸਵਿਕਾਰਨ ਜਾਂ ਵਾਧ-ਘਾਟ ਨੂੰ ਕਬੂਲ ਕਰਨ ਦੀ ਥਾਂ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਇਹਨਾਂ 'ਤੇ ਸਵਾਲ ਕਰਨ ਵਾਲੇ ਕਾਂਗਰਸੀ ਆਗੂਆਂ 'ਤੇ ਪੁੱਠੇ ਸਵਾਲ ਕਰਦੇ ਹੋਏ ਆਖਿਆ ਕਿ ''ਸਿੱਖਾਂ ਦੇ ਕਤਲੇਆਮ ਦੇ ਜੁੰਮੇਵਾਰ, ਹਿੰਸਾ ਰੋਕਣ 'ਚ ਸਾਡੀ ਕਾਮਯਾਬੀ ਜਾਂ ਨਾਕਾਮੀ ਦੀ ਗੱਲ ਹੀ ਕਿਵੇਂ ਕਰ ਸਕਦੇ ਨੇ।'' ਸੀਲਮਪੁਰ ਦੇ ਇੱਕ ਵਿਅਕਤੀ ਨੇ ਆਖਿਆ, ''ਹਕੂਮਤ ਇਸ ਨੂੰ ਭਾਵੇਂ ਕੋਈ ਵੀ ਰੰਗਤ ਦੇਈ ਜਾਵੇ, ਸਾਨੂੰ ਅਜੇ ਵੀ ਇਹ ਵਿਸ਼ਵਾਸ਼ ਹੈ ਕਿ ਮੁਸਲਮਾਨਾਂ 'ਤੇ ਹਮਲੇ ਕਰਨ ਵਾਲੇ ਹਿੰਦੂ ਨਹੀਂ ਸਨ ਬਲਕਿ ਗੁੰਡੇ ਸਨ, ਜਿਹੜੇ ਨਾਗਰਿਕਤਾ ਕਾਨੂੰਨ ਵਿਰੋਧੀ ਮੁਜਾਹਰਾਕਾਰੀਆਂ 'ਤੇ ਹਮਲਾ ਕਰਨ ਲਈ ਲਿਆਂਦੇ ਗਏ ਸਨ।''

... ਮੈਂ ਚਾਨਣੇ ਬੇਚਾਨਣੇ ਕਤਲ ਹੋ ਸਕਦਾ ਹਾਂ..


... ਮੈਂ ਚਾਨਣੇ ਬੇਚਾਨਣੇ ਕਤਲ ਹੋ ਸਕਦਾ ਹਾਂ.. (ਪੱਤਰਕਾਰ ਤਰੁਣ ਸਿਸੋਦੀਆ ਨੇ ਕੀ ਵਾਕਿਆ ਹੀ ਖੁਦਕੁਸ਼ੀ ਕੀਤੀ ਸੀ ਜਾਂ ਕਹਾਣੀ ਕੁਝ ਹੋਰ ਹੈ? ਦਿ ਵਾਇਰ ਦੇ ਸਹਿਯੋਗੀ ਵਿਸ਼ਾਲ ਜਯਸਵਾਲ ਦੀ ਰਿਪੋਰਟ ) ਦਿੱਲੀ ਦੇ ਏਮਜ਼ ਟਰਾਮਾ ਸੈਂਟਰ 'ਚ ਕੋਵਿਡ 19 ਦਾ ਇਲਾਜ ਕਰਵਾ ਰਹੇ 37 ਸਾਲਾ ਦੈਨਿਕ ਭਾਸਕਰ ਦੇ ਪੱਤਰਕਾਰ ਤਰੁਣ ਸਿਸੋਦੀਆ ਦੀ 6 ਜੁਲਾਈ ਦੀ ਦੁਪਹਿਰ ਨੂੰ ਮੌਤ ਹੋ ਗਈ, ਇਸ ਮਗਰੋਂ ਏਮਜ਼ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਤਰੁਣ ਨੇ ਹਸਪਤਾਲ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਤਰੁਣ ਦਿੱਲੀ ਤੋਂ ਦੈਨਿਕ ਭਾਸਕਰ ਅਖਬਾਰ ਲਈ ਬਤੌਰ ਹੈਲਥ ਰਿਪੋਰਟਰ ਕੰਮ ਕਰ ਰਹੇ ਸਨ, ਉਹਨਾਂ ਦੀ ਮੌਤ ਦੀ ਖਬਰ ਮਿਲਦਿਆਂ ਹੀ ਦਿੱਲੀ ਦੇ ਕਈ ਸਾਰੇ ਪੱਤਰਕਾਰਾਂ ਨੇ ਤਰੁਣ ਦੀ ਮੌਤ ਨੂੰ ਖੁਦਕੁਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ। ਸੋਸ਼ਲ ਮੀਡੀਆ ਤੇ ਵੱਖਰੀ ਬਹਿਸ ਸ਼ੁਰੂ ਹੋ ਗਈ, ਤੇ ਲੋਕ ਤਰੁਣ ਨੂੰ ਲੈ ਕੇ ਆਪਣੇ ਤਜਰਬੇ ਸਾਂਝੇ ਕਰਨ ਲੱਗੇ, ਮੌਤ ਦੀ ਜਾਂਚ ਦੀ ਮੰਗ ਉੱਠੀ। ਘਟਨਾ ਵਾਲੀ ਸ਼ਾਮ ਹੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਇਕ ਟਵੀਟ ਕਰਕੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਸੀ। ਅਗਲੇ ਦਿਨ 7 ਜੁਲਾਈ ਨੂੰ ਦਿੱਲੀ ਦੇ ਪੱਤਰਕਾਰਾਂ ਨੇ ਪ੍ਰੈਸ ਕਲੱਬ 'ਚ ਇਕੱਠੇ ਹੋ ਕੇ ਲੌਕਡਾਊਨ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਸੰਕੇਤਕ ਰੋਸ ਮੁਜਾਹਰਾ ਕੀਤਾ,ਅਤੇ ਮਾਮਲੇ ਦੀ ਸੁਤੰਤਰ ਤੇ ਨਿਰਪੱਖ ਨਿਆਂਇਕ ਜਾਂਚ ਦੀ ਮੰਗ ਕੀਤੀ। ਪੱਤਰਕਾਰਾਂ ਨੇ ਏਮਜ਼ ਵਲੋਂ ਜਾਰੀ ਅਧਿਕਾਰਕ ਬਿਆਨ 'ਚ ਤਰੁਣ ਦੀ ਖੁਦਕੁਸ਼ੀ ਦੀ ਕਹਾਣੀ ਤੇ ਸਵਾਲ ਚੁੱਕੇ। ਦਰਅਸਲ ਏਮਜ਼ ਨੇ ਕਿਹਾ ਸੀ- ਪੱਤਰਕਾਰ ਨੂੰ ਏਮਜ਼ ਦੇ ਜੈਪ੍ਰਕਾਸ਼ ਨਰਾਇਣ ਅਪੇਕਸ ਟਰਾਮਾ ਸੈਂਟਰ 'ਚ 24 ਜੂਨ ਨੂੰ ਕੋਵਿਡ 19 ਦੀ ਵਜਾ ਕਰਕੇ ਦਾਖਲ ਕਰਵਾਇਆ ਗਿਆ ਸੀ। ਉਸ ਦੀ ਹਾਲਤ 'ਚ ਸੁਧਾਰ ਹੋ ਰਿਹਾ ਸੀ, ਤੇ ਉਸ ਨੂੰ ਆਈ ਸੀ ਯੂ ਦੇ ਆਮ ਵਾਰਡ 'ਚ ਸ਼ਿਫਟ ਕੀਤੇ ਜਾਣ ਦੀ ਤਿਆਰੀ ਸੀ। ਇਸੇ ਸਾਲ ਮਾਰਚ ਮਹੀਨੇ ਜੀ ਬੀ ਪੰਤ ਹਸਪਤਾਲ 'ਚ ਤਰੁਣ ਦੇ ਦਿਮਾਗ ਦੇ ਟਿਊਮਰ ਦਾ ਅਪਰੇਸ਼ਨ ਹੋਇਆ ਸੀ। ਟਰਾਮਾ ਸੈਂਟਰ 'ਚ ਇਲਾਜ ਦੌਰਾਨ ਤਰੁਣ ਨੂੰ ਮਾਨਸਿਕ ਦੌਰੇ ਪੈ ਰਹੇ ਸੀ, ਜਿਸ ਉਤੇ ਨਿਊਰੋਲੋਜਿਸਟ ਅਤੇ ਮਨੋਰੋਗੀ ਮਾਹਿਰ ਨੇ ਉਸ ਦਾ ਚੈਕਅਪ ਕਰਕੇ ਦਵਾਈ ਵੀ ਦਿੱਤੀ ਸੀ। ਏਮਜ਼ ਵਲੋਂ ਜਾਰੀ ਬਿਆਨ 'ਚ ਅੱਗੇ ਕਿਹਾ ਗਿਆ- ਪਰਿਵਾਰਕ ਜੀਆਂ ਨੂੰ ਤਰੁਣ ਦੀ ਹਾਲਤ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾਂਦੀ ਸੀ। 6 ਜੁਲਾਈ ਨੂੰ ਦੁਪਹਿਰੇ ਕਰੀਬ 1.55 ਵਜੇ ਉਹ ਟਰੋਮਾ ਸੈਂਟਰ-1 ਤੋਂ ਬਾਹਰ ਭੱਜਿਆ, ਜਿਥੇ ਉਹ ਦਾਖਲ ਸੀ, ਹਸਪਤਾਲ ਦੇ ਮੁਲਾਜ਼ਮ ਉਸ ਦੇ ਪਿੱਛੇ ਭੱਜੇ, ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਚੌਥੀ ਮੰਜਲ ਤੇ ਚਲਾ ਗਿਆ ਤੇ ਓਥੇ ਇਕ ਖਿੜਕੀ ਦਾ ਸ਼ੀਸ਼ਾ ਤੋੜ ਕੇ ਛਾਲ ਮਾਰ ਦਿੱਤੀ। ਪੱਤਰਕਾਰ ਨੂੰ ਓਸੇ ਵਕਤ ਇਕ ਐਂਬੂਲੈਂਸ ਜ਼ਰੀਏ ਟਰਾਮਾ ਸੈਂਟਰ ਦੇ ਆਈ ਸੀ ਯੂ ਲਿਜਾਇਆ ਗਿਆ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਦਕਿਸਮਤੀ ਨਾਲ ਸੋਮਵਾਰ 3.35 ਤੇ ਉਸ ਦੀ ਮੌਤ ਹੋ ਗਈ। ਪਰ ਦਿੱਲੀ ਦੇ ਮੀਡੀਆ ਕਰਮੀ ਏਮਜ਼ ਦੀ ਇਸ ਕਹਾਣੀ ਨੂੰ ਹਜ਼ਮ ਨਹੀ ਕਰ ਪਾ ਰਹੇ। ਪ੍ਰੈਸ ਕਲੱਬ 'ਚ ਆਯੋਜਿਤ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਇੰਡੀਅਨਜ਼ ਵਿਮੈਨਜ਼ ਪ੍ਰੈਸ ਕਾਪਰਜ਼ ਦੀ ਜਨਰਲ ਸਕੱਤਰ ਤੇ ਹੈਲਥ ਰਿਪੋਰਟਰ ਵਿਨੀਤਾ ਪਾਂਡੇ ਨੇ ਕਿਹਾ – ਏਮਜ਼ 'ਚ ਆਈ ਸੀ ਯੂ ਤੋਂ ਨਿਕਲ ਕੇ ਚੌਥੀ ਮੰਜ਼ਲ ਤੇ ਇਕ ਮਰੀਜ਼ ਦਾ ਤੰਦਰੁਸਤ ਮੁਲਾਜ਼ਮਾਂ ਮੂਹਰੇ ਦੌੜ ਕੇ ਚਲੇ ਜਾਣਾ ਤੇ ਫੇਰ ਸ਼ੀਸ਼ਾ ਤੋੜ ਕੇ ਛਾਲ ਮਾਰ ਦੇਣਾ, ਭਰੋਸੇ ਦੇ ਲਾਇਕ ਨਹੀ ਹੈ, ਤੇ ਜੇ ਏਮਜ਼ ਕਹਿ ਰਿਹਾ ਹੈ ਕਿ ਪੱਤਰਕਾਰ ਦੀ ਦਿਮਾਗੀ ਹਾਲਤ ਠੀਕ ਨਹੀ ਸੀ ਤਾਂ ਉਸ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਸੀ। ਵਿਨੀਤਾ ਪਾਂਡੇ ਨੇ ਕੇਂਦਰੀ ਸਿਹਤ ਮੰਤਰੀ ਵਲੋਂ ਏਮਜ਼ ਦੇ ਹੀ ਚਾਰ ਡਾਕਟਰਾਂ ਦੀ ਇਕ ਉਚ ਪੱਧਰੀ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਜਾਣ ਤੇ ਵੀ ਸਵਾਲ ਚੁੱਕੇ ਨੇ। ਇਸ ਕਮੇਟੀ 'ਚ ਨਿਊਰੋਸਾਇੰਸ ਸੈਂਟਰ ਦੀ ਮੁਖੀ ਡਾ ਪਦਮਾ, ਮਨੋਰੋਗ ਵਿਭਾਗ ਦੇ ਪ੍ਰੋ ਆਰ ਕੇ ਚੱਢਾ, ਡਿਪਟੀ ਡਾਇਰੈਕਟਰ ਪ੍ਰਸ਼ਾਸਨ ਡਾ ਪਾਂਡਾ, ਤੇ ਫਿਜੀਕਲ ਮੈਡੀਸਨ ਐਂਡ ਰਿਹੈਬ ਦੇ ਡਾ ਯੂ ਸਿੰਘ ਸ਼ਾਮਲ ਹਨ। ਇਸ ਕਮੇਟੀ ਤੇ ਸਵਾਲ ਕਰਦਿਆਂ ਵਿਨੀਤਾ ਪਾਂਡੇ ਨੇ ਕਿਹਾ ਕਿ ਏਮਜ਼ ਆਪਣੇ ਹੀ ਖਿਲਾਫ ਕਿਵੇਂ ਜਾਂਚ ਕਰੂ? ਇਸ ਮਾਮਲੇ ਦੀ ਜਾਂਚ ਤਾਂ ਕਿਸੇ ਜੱਜ ਜਾਂ ਮੈਜਿਸਟਰੇਟ ਵਲੋਂ ਕੀਤੀ ਜਾਣੀ ਚਾਹੀਦੀ ਹੈ, ਸੀ ਸੀ ਟੀ ਵੀ ਫੁਟੇਜ ਨਸ਼ਰ ਕਰਨੀ ਚਾਹੀਦੀ ਹੈ, ਏਮਜ਼ ਤਾਂ ਕਹਿ ਦੇਵੇਗਾ ਕਿ ਸੁਰੱਖਿਆ ਗਾਰਡਾਂ ਦੀ ਗਲਤੀ ਕਾਰਨ ਹਾਦਸਾ ਹੋਇਆ ਤੇ ਅਸੀਂ ਓਸ ਕੰਪਨੀ ਦਾ ਕੰਟਰੈਕਟ ਰੱਦ ਕਰ ਦਿੱਤਾ.. ਵਗੈਰਾ.. ਵਗੈਰਾ.. ਵਿਨੀਤਾ ਆਖਦੀ ਹੈ ਕਿ ਕਿੰਨੀ ਦੁਖ ਦੀ ਗੱਲ ਹੈ ਕਿ ਇਕ ਪੱਤਰਕਾਰ ਨੌਕਰੀ ਦੌਰਾਨ ਕਰੋਨਾ ਦੀ ਲਾਗ ਦੀ ਮਾਰ ਹੇਠ ਆ ਜਾਂਦਾ ਹੈ, ਇਲਾਜ ਤੇ ਹੈ, ਉਹ ਡਰ ਰਿਹਾ ਹੈ, ਤੇ ਇਸ ਦੌਰਾਨ ਉਹ ਰਿਪੋਰਟਿੰਗ ਵੀ ਕਰ ਰਿਹਾ ਹੈ, ਉਹ ਕੁਝ ਕਮੀਆਂ ਨਸ਼ਰ ਕਰਦਾ ਹੈ ਤੇ ਫੇਰ ਆਖਦਾ ਹੈ ਕਿ ਮੈਨੂੰ ਖਤਰਾ ਹੈ, ਤੇ ਫੇਰ ਉਸ ਦੀ ਮੌਤ ਹੋ ਜਾਂਦੀ ਹੈ। ਉਸ ਦੀ ਮੌਤ ਨੂ ਜੋਰ-ਸ਼ੋਰ ਨਾਲ ਖੁਦਕੁਸ਼ੀ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਅਚਾਨਕ ਹੀ ਕਿਵੇਂ ਕਿਸੇ ਦੀ ਮੌਤ ਹੋ ਸਕਦੀ ਹੈ ਜਾਂ ਉਹ ਅਚਾਨਕ ਹੀ ਕਿਵੇਂ ਖੁਦਕੁਸ਼ੀ ਕਰ ਸਕਦਾ ਹੈ? ਪੱਤਰਕਾਰ ਸੁਤੰਤਰ ਤੇ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਤਰੁਣ ਦੇ ਪਰਿਵਾਰ ਲਈ ਨਿੱਜੀ ਤੌਰ ਤੇ ਪੈਸੇ ਵੀ ਇਕੱਠੇ ਕਰ ਰਹੇ ਨੇ। ਪੀ.ਆਈ.ਬੀ. ਤੇ ਦਿੱਲੀ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨ ਲਈ ਕਿਹਾ ਜਾ ਰਿਹਾ ਹੈ। ਦਿੱਲੀ ਦੇ ਪੱਤਰਕਾਰਾਂ ਦੇ ਇਕ ਵਟਸਅਪ ਗਰੁੱਪ 'ਚ ਤਰੁਣ ਦੀ ਮੌਤ ਤੋਂ ਕੁਝ ਚਿਰ ਪਹਿਲਾਂ ਉਸ ਦੀ ਇਕ ਚੈਟ ਨਸ਼ਰ ਹੋਈ ਹੈ, ਜਿਸ 'ਚ ਉਸ ਨੇ ਆਪਣੇ ਕਤਲ ਦਾ ਖਦਸ਼ਾ ਜਤਾਇਆ ਹੈ।ਪਰ ਸਾਥੀ ਪੱਤਰਕਾਰ ਉਸ ਨੂ ਕਹਿ ਰਿਹਾ ਹੈ ਕਿ ਕੁਝ ਨਹੀ ਹੁੰਦਾ ਤੂੰ ਏਮਜ਼ 'ਚ ਸੁਰੱਖਿਅਤ ਏਂ। ਤਰੁਣ ਦੇ ਭਰਾ ਦੀਪਕ ਨੇ 'ਦਿ ਵਾਇਰ' ਨਾਲ ਗੱਲ ਕਰਦਿਆਂ ਕਿਹਾ ਕਿ ਤਰੁਣ ਦਾ ਅਦਾਰਾ ਉਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਿਹਾ ਸੀ, ਤਰੁਣ ਸਾਰਾ ਦਿਨ ਕਰੋਨਾ ਮਹਾਂਮਾਰੀ 'ਚ ਕਵਰੇਜ ਕਰਦਾ, ਪਰ ਕੁਝ ਸਮੇਂ ਤੋਂ ਉਸ ਦੀ ਨਾ ਤਾਂ ਕੋਈ ਸਟੋਰੀ ਲਈ ਜਾਂਦੀ ਤੇ ਨਾ ਛਾਪੀ ਜਾਂਦੀ, ਉਸ ਨੂੰ ਬਾਈਲਾਈਨ ਵੀ ਨਹੀ ਸੀ ਦਿੱਤੀ ਜਾ ਰਹੀ। ਯਾਦ ਰਹੇ ਤਰੁਣ ਸਿਸੋਦੀਆ ਉਹੀ ਪੱਤਰਕਾਰ ਹੈ, ਜਿਸ ਨੇ ਦਿੱਲੀ 'ਚ ਕਰੋਨਾ ਦੇ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਵੱਧ ਮੌਤਾਂ ਹੋਣ ਦੀ ਰਿਪੋਰਟ ਨਸ਼ਰ ਕੀਤੀ ਸੀ। ਤਰੁਣ ਦੇ ਇਕ ਸਾਥੀ ਨੇ ਦੱਸਿਆ ਕਿ ਲੌਕਡਾਊਨ 'ਚ ਪਹਿਲਾਂ ਮੈਨੂੰ ਨੌਕਰੀਓਂ ਕੱਢ ਦਿੱਤਾ ਗਿਆ, ਫੇਰ ਦੁਬਾਰਾ ਰੱਖ ਲਿਆ ਗਿਆ, ਮੇਰੇ ਤੋਂ ਦੋ ਦਿਨ ਪਹਿਲਾਂ ਤਰੁਣ ਤੋਂ ਵੀ ਅਸਤੀਫਾ ਮੰਗ ਲਿਆ ਗਿਆ ਤੇ ਫੇਰ ਉਸਨੂਂ ਅਦਾਰੇ ਦੇ ਵਟਸਅਪ ਗਰੁੱਪ ਚੋਂ ਡਿਲੀਟ ਕੀਤਾ ਗਿਆ ਤੇ ਨੋਇਡਾ ਭੇਜ ਦਿੱਤਾ ਗਿਆ, ਜਦਕਿ ਉਹ ਦਿੱਲੀ 'ਚ ਹੈਲਥ ਰਿਪੋਰਟਰ ਸੀ। ਇਹ ਵੀ ਪਤਾ ਲਗਿਆ ਹੈ ਕਿ ਜਦ ਤਰੁਣ ਏਮਜ਼ 'ਚ ਦਾਖਲ਼ ਸੀ, ਤਾਂ ਵੀ ਅਦਾਰੇ ਨੇ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਓਥੋਂ ਹੀ ਕੋਈ ਖਬਰ ਕਰ ਦਿਓ। ਪਰ ਦੈਨਿਕ ਭਾਸਕਰ ਦੇ ਨੈਸ਼ਨਲ ਐਡੀਟਰ ਨਵਨੀਤ ਗੁੱਜਰ ਨੇ ਇਹ ਦੋਸ਼ ਨਕਾਰੇ ਨੇ ਕਿ ਅਦਾਰੇ ਨੇ ਉਸ ਨੂੰ ਏਮਜ਼ ਤੋਂ ਖਬਰਾਂ ਕਰਨ ਲਈ ਕਿਹਾ ਸੀ। ਅਦਾਰੇ 'ਚ ਤਰੁਣ ਦੇ ਸੀਨੀਅਰ ਆਖ ਰਹੇ ਨੇ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਉਸ ਦਾ ਦਿਮਾਗ ਖਰਾਬ ਹੋ ਗਿਆ ਸੀ, ਉਹ ਗਲਤ ਹੈ, ਬਰੇਨ ਟਿਊਮਰ ਦੇ ਇਲਾਜ ਤੋਂ ਬਾਅਦ ਵੀ ਉਹ ਸਹੀ ਕੰਮ ਕਰ ਰਿਹਾ ਸੀ, ਉਸ ਦੀ ਮਾਂ ਤੇ ਉਸ ਦੀ ਭਤੀਜੀ ਨੂੰ ਵੀ ਕਰੋਨਾ ਹੋ ਗਿਆ ਸੀ ਤੇ ਉਸ ਨੂੰ ਵੀ, ਹੋ ਸਕਦਾ ਹੈ, ਇਸ ਬਿਮਾਰੀ ਕਾਰਨ ਉਹ ਮਾਨਸਿਕ ਤਣਾਅ 'ਚ ਆ ਗਿਆ ਹੋਵੇ ਤੇ ਉਸ ਨੂੰ ਵੈਸੇ ਈ ਲੱਗਣ ਲੱਗ ਪਿਆ ਹੋਵੇ ਕਿ ਕੋਈ ਉਸ ਦਾ ਕਤਲ ਕਰ ਸਕਦਾ ਹੈ, ਜਿਵੇਂ ਕਿ ਉਸਨੇ ਇਕ ਵਟਸਅਪ ਗਰੁੱਪ 'ਚ ਲਿਖ ਦਿੱਤਾ। ਪਰ ਉਸ ਨੂੰ ਪਹਿਲਾਂ ਕੋਈ ਮਾਨਸਿਕ ਸਮੱਸਿਆ ਨਹੀ ਸੀ। ਤਰੁਣ ਦੇ ਅਦਾਰੇ ਵਿਚਲੇ ਸੀਨੀਅਰ ਲਗਾਤਾਰ ਇਹੀ ਕਹਿ ਰਹੇ ਨੇ ਕਿ ਬਿਮਾਰੀ ਕਾਰਨ ਤਰੁਣ ਤਣਾਅ 'ਚ ਚਲਾ ਗਿਆ ਹੋਵੇਗਾ ਤੇ ਲਗਾਤਾਰ ਆਕਸੀਜ਼ਨ ਦੀ ਜ਼ਰੂਰਤ ਪੈ ਰਹੀ ਸੀ, ਮਾਂ ਵੀ ਹਸਪਤਾਲ 'ਚ ਦਾਖਲ ਸੀ, ਭਤੀਜੀ ਹੋਮ ਕੁਆਰੰਟੀਨ ਸੀ, ਸਾਰਾ ਕੁਝ ਉਸ ਨੂੰ ਤਣਾਅਗ੍ਰਸਤ ਕਰਨ ਲਈ ਕਾਫੀ ਸੀ। ਨੌਕਰੀ ਤੋਂ ਅਸਤੀਫੇ ਬਾਰੇ ਦੈਨਿਕ ਭਾਸਕਰ ਦੇ ਤਰੁਣ ਦੇ ਸੀਨੀਅਰਜ਼ ਨੇ ਕਿਹਾ ਕਿ ਅਜਿਹਾ ਤਾਂ ਸਾਰੇ ਮੁਲਕ 'ਚ ਹੋ ਰਿਹਾ ਹੈ, ਸਾਡੇ ਦਿੱਲੀ ਤੋਂ 8-10 ਜਣਿਆਂ ਨੂੰ ਨੌਕਰੀਓਂ ਕੱਢਿਆ ਗਿਆ, ਹੁਣ ਵੀ ਕਈ ਕੰਮ ਕਰ ਰਹੇ ਮੁਲਾਜ਼ਮਾਂ ਤੋਂ ਅਸਤੀਫਾ ਲਿਆ ਗਿਆ ਹੈ। ਤੇ ਦੇਸ਼ ਭਰ 'ਚ ਬਹੁਤ ਸਾਰੇ ਲੋਕਾਂ ਨੂੰ ਨੌਕਰੀਓਂ ਕੱਢਿਆ ਗਿਆ ਹੈ। ਕੇਂਦਰੀ ਮੰਤਰੀ ਦੇ ਆਦੇਸ਼ ਤੇ ਗਠਿਤ ਜਾਂਚ ਕਮੇਟੀ ਬਾਰੇ ਤਰੁਣ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਸ ਕਮੇਟੀ ਦੀ ਰਿਪੋਰਟ 'ਚ ਸਿਰਫ ਲਿਪਾਪੋਚੀ ਹੋਵੇਗੀ, ਤੁਸੀਂ ਕਦੇ ਵੀ ਡਾਕਟਰਾਂ ਤੇ ਦੋਸ਼ ਸਾਬਤ ਨਹੀ ਕਰ ਪਾਓਗੇ। ਏਮਜ਼ ਦੇ ਤਰੁਣ ਦੀ ਮੌਤ ਬਾਰੇ ਜਾਰੀ ਬਿਆਨ 'ਚ ਹੀ ਉਸ ਦੀ ਲਾਪਰਵਾਹੀ ਦਿਸਦੀ ਹੈ ਕਿ ਕਿਸੇ ਆਦਮੀ ਨੂੰ ਭੱਜਦਿਆਂ ਦੇਖਿਆ, ਤੇ ਪਹਿਲੀ ਤੋਂ ਚੌਥੀ ਮੰਜ਼ਲ 'ਤੇ ਉਹ ਗਿਆ ਤੇ ਛਾਲ ਮਾਰ ਦਿੱਤੀ, ਆਈ ਸੀ ਯੂ 'ਚ ਭਰਤੀ ਮਰੀਜ਼ ਕਿਵੇਂ ਨਿਕਲ ਕੇ ਓਥੇ ਤੱਕ ਚਲਾ ਗਿਆ। ਜੇ ਤੁਸੀਂ ਕਹਿ ਰਹੇ ਹੋ ਕਿ ਉਸ ਦੇ ਦਿਮਾਗ 'ਚ ਕੋਈ ਦਿੱਕਤ ਸੀ ਤਾਂ ਉਸ ਦੀ ਨਿਗਰਾਨੀ ਵਧਾਉਣੀ ਚਾਹੀਦੀ ਸੀ। ਮੌਜੂਦਾ ਜਾਂਚ 'ਚ ਕੁਝ ਨਹੀ ਨਿਕਲਣਾ, ਹਾਂ ਜੇ ਨਿਆਂਇਕ, ਪੁਲਸ ਜਾਂ ਸੀ ਬੀ ਆਈ ਵਰਗੀ ਜਾਂਚ ਹੋਵੇ ਤਾਂ ਕੁਝ ਪਤਾ ਲੱਗੇ ਕਿ ਅਸਲ 'ਚ ਤਰੁਣ ਨਾਲ ਹੋਇਆ ਕੀ ਸੀ। ਦਿ ਵਾਇਰ ਦੀ ਟੀਮ ਨੇ ਜਾਂਚ ਕਮੇਟੀ ਦੀ ਮੈਂਬਰ ਡਾ ਪਦਮਾ ਨਾਲ ਗੱਲ ਕਰਨੀ ਚਾਹੀ ਪਰ ਉਹਨਾਂ ਨੇ ਟੀਮ ਦੇ ਫੋਨ ਤੇ ਮੈਸੇਜ ਦਾ ਕੋਈ ਜੁਆਬ ਨਹੀਂ ਦਿੱਤਾ। ਇਹ ਵੀ ਪਤਾ ਲਗਿਆ ਹੈ ਕਿ ਤਰੁਣ ਨੂੰ ਨੌਕਰੀ ਤੋਂ ਕਢਣ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹ ਕੁਝ ਪ੍ਰੇਸ਼ਾਨ ਤਾਂ ਸੀ, ਪਰ ਦੋ ਛੋਟੀਆਂ ਬੱਚੀਆਂ ਬਾਪ ਤਰੁਣ ਪਿਛਲੇ ਸਾਲ ਖਤਰਨਾਕ ਐਕਸੀਡੈਂਟ ਚੋਂ ਉਭਰਿਆ, ਫੇਰ ਬਰੇਨ ਟਿਊਮਰ ਤੋਂ ਠੀਕ ਹੋਇਆ, ਫੇਰ ਪੇਟ 'ਚ ਟਿਊਮਰ ਹੋ ਗਿਆ, ਉਸ ਨੂਂ ਵੀ ਮਾਤ ਦਿੱਤੀ, ਅਜਿਹੇ ਹੌਸਲੇ ਵਾਲਾ ਪੱਤਰਕਾਰ ਖੁਦਕੁਸ਼ੀ ਨਹੀ ਕਰ ਸਕਦਾ। ਉਹ ਦਿੱਲੀ 'ਚ ਹੈਲਥ ਤੇ ਨਗਰ ਨਿਗਮ ਬੀਟ ਦੇਖ ਰਿਹਾ ਸੀ, ਕਰੋਨਾ ਨਾਲ ਮੌਤਾਂ ਤੇ ਲਾਸ਼ਾਂ , ਹਸਪਤਾਲਾਂ ਦੀ ਹਾਲਤ ਤੇ ਕਮੀਆਂ ਉਸ ਦੀ ਨਿਗਾਹ 'ਚ ਸਨ। ਤਰੁਣ ਦੀ ਖੁਦਕੁਸ਼ੀ ਨਹੀਂ ਕਤਲ ਦਾ ਸ਼ੰਕਾ ਦੀ ਗੱਲ ਤਾਂ ਉਭਰੀ ਹੈ ਪਰ ਪੁਲਸ ਕੋਲ ਹਾਲੇ ਤੱਕ ਕਤਲ ਦੇ ਸ਼ੱਕ ਦੇ ਤੌਰ ਤੇ ਜਾਂਚ ਲਈ ਕੋਈ ਸ਼ਿਕਾਇਤ ਨਹੀ ਪੁੱਜੀ ਤਰੁਣ ਦੇ ਕਰੀਬੀ ਤੇ ਹੋਰ ਹਮਦਰਦ ਪੱਤਰਕਾਰ ਪ੍ਰਧਾਨ ਸੇਵਕ ਜੀ ਦੇ ਨਾਮ ਇਸ ਮਾਮਲੇ 'ਚ ਨਿਰਪੱਖ ਤੌਰ ਤੇ ਦੈਨਿਕ ਭਾਸਕਰ ਅਦਾਰੇ ਦੀ ਭੂਮਿਕਾ ਤੇ ਏਮਜ਼ ਦੀ ਭੂਮਿਕਾ ਦੀ ਜਾਂਚ ਕਰਵਾਉਣ ਤੇ ਪਰਿਵਾਰ ਦੀ ਮਦਦ ਲਈ ਇਕ ਅਰਜੀ ਤਿਆਰ ਕਰ ਰਹੇ ਨੇ, ਜਿਸ ਤੇ ਡੂਢ ਸੌ ਦੇ ਕਰੀਬ ਪੱਤਰਕਾਰਾਂ ਨੇ ਦਸਤਖਤ ਕਰ ਦਿੱਤੇ, ਹੋਰ ਵੀ ਸਾਹਮਣੇ ਆ ਰਹੇ ਨੇ। ਇਹਨਾਂ ਨੂੰ ਆਸ ਹੈ ਕਿ ਉਹ ਤਰੁਣ ਨੂੰ ਇਨਸਾਫ ਦਿਵਾ ਸਕਣਗੇ। ......ਭਾਈ-ਭਤੀਜਾਵਾਦ ਦਾ ਸ਼ਿਕਾਰ ਅਦਾਕਾਰ ਸੁਸ਼ਾਂਤ ਰਾਜਪੂਤ ਆਖਦਾ ਹੈ ਉਹ ਮੈਨੂੰ ਕਤਲ ਕਰ ਦੇਣਗੇ.. ਤੇ ਫੇਰ ਉਹ ਖੁਦਕੁਸ਼ੀ ਕਰ ਲੈਂਦਾ ਹੈ। ਕਰੋਨਾ ਨਾਲ ਮੌਤਾਂ ਦੇ ਅੰਕੜੇ ਘੱਟ ਦੱਸੇ ਜਾ ਰਹੇ ਨੇ, ਮੌਤਾਂ ਕਿਤੇ ਵੱਧ ਹੋਈਆਂ ਨੇ, ਹਸਪਤਾਲਾਂ 'ਚ ਕਮੀਆਂ ਹੀ ਕਮੀਆਂ ਨੇ.. ਇਹ ਨਸ਼ਰ ਕਰਨ ਵਾਲਾ ਪੱਤਰਕਾਰ ਤਰੁਣ ਆਖਦਾ ਹੈ, ਮੇਰਾ ਕਤਲ ਹੋ ਸਕਦਾ ਹੈ ਤੇ ਫੇਰ ਉਹ ਖੁਦਕੁਸ਼ੀ ਕਰ ਲੈਂਦਾ ਹੈ.. ਕੀ ਇਨਸਾਫ ਮਿਲੇਗਾ?? ਸਿਰਾਂ ਨਾਲੋਂ ਵੱਡਾ ਸਵਾਲੀਆ ਨਿਸ਼ਾਨ ਸਾਡੇ ਸਿਰਾਂ 'ਚ ਉਗਿਆ ਹੋਇਆ ਹੈ.. ਅਨੁਵਾਦ -ਅਮਨਦੀਪ ਹਾਂਸ --------------- ਸ਼ਰਮਨਾਕ ਅੱਤ ਸ਼ਰਮਨਾਕ ਸਮੁੱਚੇ ਪੰਜਾਬ ਲਈ ਲੁਧਿਆਣਾ 'ਚ ਇੱਕ ਪ੍ਰਵਾਸੀ ਕਿਰਤੀ ਨੇ ਸਰਕਾਰੀ ਰਾਸ਼ਨ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਾ ਲਿਆ।10 ਦਿਨ ਤੋਂ ਰਾਸ਼ਨ ਲਈ ਸਰਕਾਰੀ ਦਰਾਂ 'ਤੇ ਸਾਥੀਆਂ ਨਾਲ ਜਾ ਰਿਹਾ ਸੀ, ਉਥੋਂ ਧੱਕੇ ਜਲਾਲਤ ਮਿਲ ਰਹੀ ਸੀ ਮਦਦਗਾਰ ਖੁੰਝ ਰਹੇ ਨੇ ਕਿਰਤੀਆਂ ਲਈ ਸਿਆਸੀ ਹਾਉਕੇ ਭਰਨ ਵਾਲਿਆਂ ਨਾਲ ਸ਼ਿਕਵਾ ਨਹੀ।

ਪੰਜਾਬ ਤੇ ਬਿਹਾਰ ਦੀ ਗਲਵੱਕੜੀ ਨਹੀਂ ਟੁੱਟ ਸਕਦੀ


ਪੰਜਾਬ ਤੇ ਬਿਹਾਰ ਦੀ ਗਲਵੱਕੜੀ ਨਹੀਂ ਟੁੱਟ ਸਕਦੀ ਸੁਧਾ.. ਸੁਧਾ ਤੇਰਾ ਲਹੂ ਮੁੜ੍ਹਕਾ ਬਣ ਪੰਜਾਬ ਦੀ ਹਿੱਕੜੀ 'ਚ ਸਮਾਇਆ ਪੰਜਾਬ ਦੀਆਂ ਲਹਿਰਾਂ ਬਹਿਰਾਂ ਪੰਜਾਬ ਦੇ ਮੁਖੜੇ 'ਤੇ ਦੀਂਹਦੀ ਲਾਲੀ 'ਚ ਤੇਰੇ ਲਹੂ ਦੀ ਰੰਗਤ ਦਾ ਅਸਰ ਵੀ ਹੈ .. ਕੁਝ ਚਿਰ ਤੋਂ ਫਿੱਕੀ ਪੈ ਰਹੀ ਸੀ ਰੰਗਤ ਲਾਲੀ ਦੀ ਭਾਅ ਤਾਂ ਬੱਸ ਕਿਤੇ ਕਿਤੇ ਈ ਸੀ ਅੱਜ ਮਹਿਸੂਸ ਹੋਈ ਰੰਗਤ ਉੱਡਣ ਦੀ ਵਜਾ ਸੁਧਾ ਤੇਰਾ ਲਹੂ-ਮੁੜ੍ਹਕਾ ਹੀ ਨਹੀਂ ਤੇਰੇ ਅੱਥਰੂ ਵੀ ਡੁੱਲੇ ਪੰਜਾਬ ਦੀ ਹਿੱਕ ਤੇ ਖਾਰੇਪਣ ਦੀ ਕਾਟ ਤੋਂ ਬਚੀ ਹੈ ਕਿਹੜੀ ਲਾਲੀ ਭਲਾ..??? ਸੁਧਾ.. ਤੇਰੇ ਤਾਂ ਲਹੂ-ਮੁੜ੍ਹਕੇ ਦਾ ਕਰਜ਼ ਬੜਾ ਸੀ ਤੇਰੇ ਅੱਥਰੂਆਂ ਦਾ ਕਰਜ਼ ਪੰਜਾਬ ਕਿਵੇਂ ਲਾਹੂ.. ??????? ਕਪੂਰਥਲਾ ਦੇ ਬੱਸ ਅੱਡੇ ਦੇ ਬਾਹਰ ਪਰਸ਼ਾਸਨ ਦੇ ਨਾਕਸ ਪਰਬੰਧਾਂ ਅਤੇ ਸਿਰਫ ਚੌਧਰਪੁਣੇ ਤੱਕ ਸੀਮਤ ਰਹਿਣ ਵਾਲੇ ਕੁਝ ਮੀਡੀਆ ਹਲਕਿਆਂ ਦੀ ਨਲਾਇਕੀ ਕਰਕੇ ਦਰਜਨਾਂ ਕਿਰਤੀ ਰੋਂਦੇ ਵਿਲਕਦੇ ਰਹੇ। ਕਪੂਰਥਲਾ ਜ਼ਿਲੇ 'ਚ ਹੋਰ ਸੂਬਿਆਂ ਵਾਂਗ ਬਿਹਾਰ ਤੋਂ ਵੀ ਸੈਂਕੜੇ ਕਿਰਤੀ ਰੁਜ਼ਗਾਰ ਖਾਤਰ ਆਉਂਦੇ ਨੇ। ਇਹਨਾਂ ਵਿਚੋਂ ਕਈ ਖੇਤੀ ਦਾ ਕੰਮ ਕਰਦੇ ਨੇ, ਕਈ ਦਿਹਾੜੀਦਾਰ ਨੇ, ਕਈ ਆਈ ਟੀ ਸੀ ਕੰਪਨੀ 'ਚ ਕੰਮ ਕਰਦੇ ਨੇ। ਲੌਕਡਾਊਨ ਕਾਰਨ ਸਾਰੇ ਹੀ ਬੇਰੁਜ਼ਗਾਰ ਹੋ ਗਏ, ਸਾਹਾਂ ਨੂੰ ਛੱਡ ਕੇ ਇਹਨਾਂ ਦਾ ਸਭ ਕੁਝ ਲੌਕ ਹੋ ਗਿਆ। ਜੋ ਪੈਸੇ ਸਨ ਹਫਤੇ ਦਸ ਦਿਨ 'ਚ ਹੀ ਮੁੱਕ ਗਏ, ਖਾਣ ਦੇ ਲਾਲੇ ਪੈ ਗਏ, ਪ੍ਰਸ਼ਾਸਨ ਨੇ ਦਸ ਕੁ ਦਿਨ ਰਾਸ਼ਨ ਦਿੱਤਾ, ਪਰ ਫੇਰ ਸਾਰ ਨਾ ਲਈ। ਇਹ ਕਿਰਤੀ ਲੋਕ ਨੇ, ਪਰ ਕਰੋਨਾ ਸੰਕਟ ਦੇ ਨਾਮ ਹੇਠ ਮੜ੍ਹ ਦਿੱਤੀ ਗਈ ਮਜਬੂਰੀ ਨੇ ਇਹਨਾਂ ਨੂੰ ਹੱਥ ਅੱਡਣ ਲਾ ਦਿੱਤਾ, ਆਈ.ਟੀ.ਸੀ. ਕੰਪਨੀ ਨੇ ਤਾਂ ਆਪਣੇ ਮਜ਼ਦੂਰਾਂ ਨੂੰ ਹਫਤੇ ਦਾ ਪੰਜ ਪੰਜ ਸੌ ਰੁਪਿਆ ਖਰਚ ਲਈ ਦਿੱਤਾ, ਪਰ ਲੌਕਡਾਊਨ ਤੋਂ ਪਹਿਲਾਂ ਦੀ ਵੀਹ ਪੱਚੀ ਦਿਨ ਦੀ ਤਨਖਾਹ ਨਹੀਂ ਦਿੱਤੀ। ਖੇਤੀ ਤੇ ਹੋਰ ਕਿੱਤਿਆਂ ਨਾਲ ਜੁੜੇ ਕਿਰਤੀਆਂ ਲਈ ਮਾਲਕਾਂ ਨੇ, ਜ਼ਿਮੀਦਾਰਾਂ ਨੇ ਦਰ ਭੇੜ ਲਏ... ਕਿਰਤੀਆਂ ਵਿਚੋਂ ਕੁਝ ਨੇ ਆਪਣੇ ਘਰੋਂ ਪੈਸੇ ਮੰਗਵਾਏ, ਬਹੁਤਿਆਂ ਨੇ ਸੜਕਾਂ ਕਿਨਾਰੇ ਖੜ੍ਹ ਕੇ ਲੰਗਰ ਦੀ ਉਡੀਕ ਕੀਤੀ ਤੇ ਸਿਰਫ ਲੰਗਰ ਦੇ ਆਸਰੇ ਵਕਤ ਟਪਾਇਆ.. ਕੀ ਸਿਰਫ ਲੰਗਰ ਜਿਉਣ ਲਈ ਕਾਫੀ ਹੈ?? ਪਰ ਫੇਰ ਵੀ ਹਰ ਹਾਲ ਕਿਸੇ ਸੁੱਖ-ਸਨੇਹੇ ਦੀ ਸੂਹ ਦੀ ਆਸ 'ਚ ਇਹ ਕਿਰਤੀ ਪੰਜਾਬ ਦੀ ਹਿੱਕ ਨਾਲ ਲੱਗੇ ਰਹੇ। ਕੁਝ ਦਿਨ ਪਹਿਲਾਂ ਗੱਲ ਤੁਰੀ ਕਿ ਲੌਕਡਾਊਨ 'ਚ ਢਿੱਲ ਮਿਲੇਗੀ, ਕੰਮਕਾਰ ਕੁਝ ਖੁਲਣਗੇ, ਪਰ ਨਾਲ ਹੀ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਗਿਆ ਕਿ ਸਰਕਾਰਾਂ ਆਪਣੇ ਹੀ ਮੁਲਕ 'ਚ ਪਰਵਾਸੀ ਗਰਦਾਨ ਦਿੱਤੇ ਗਏ ਕਿਰਤੀਆਂ ਨੂੰ ਉਹਨਾਂ ਦੇ ਘਰੀਂ ਭੇਜਣ ਦਾ ਬੰਦੋਬਸਤ ਕਰ ਰਹੀਆਂ ਨੇ.. ਇਹ ਸ਼ੋਰ ਕੰਮਕਾਰ ਖੁੱਲਣ ਵਾਲੀ ਮੱਧਮ ਜਿਹੀ ਅਵਾਜ਼ ਨੂੰ ਨੱਪ ਬੈਠਾ.. ਕਿਰਤੀਆਂ ਨੇ ਬੋਰੀਆ ਬਿਸਤਰਾ ਬੰਨ ਲਿਆ। ਕਪੂਰਥਲਾ ਦੇ ਵੀ ਦਰਜਨਾਂ ਕਿਰਤੀਆਂ ਨੂੰ 18 ਮਈ ਨੂੰ ਸੁਨੇਹਾ ਮਿਲਿਆ ਕਿ ਰੇਲ ਗੱਡੀ 'ਚ ਬਿਹਾਰ ਭੇਜ ਰਹੇ ਹਾਂ, ਬੱਸ ਅੱਡੇ ਪੁੱਜੋ, ਜੋ ਵੀ ਪੈਸੇ ਸੀ, ਜਾਂ ਇਧਰੋਂ ਓਧਰੋਂ ਜੁਗਾੜ ਕਰਕੇ ਕਿਰਾਏ ਤੇ ਆਟੋ ਲੈ ਕੇ ਸਮਾਨ ਲੱਦ ਕੇ ਕਿਰਤੀ ਬੱਸ ਅੱਡੇ ਤੇ ਆ ਪੁੱਜੇ, ਸਭ ਦਾ ਮੈਡੀਕਲ ਹੋਇਆ, ਬੌਡੀ ਟੈਂਪਰੇਚਰ ਚੈੱਕ ਕਰਕੇ ਫਿੱਟ ਦੀ ਸਲਿੱਪ ਦੇ ਦਿੱਤੀ ਗਈ, ਰਾਤ ਸ਼ਾਲਾਮਾਰ ਬਾਗ ਦੇ ਰੈਣਬਸੇਰੇ 'ਚ ਠਹਿਰਾਇਆ ਗਿਆ, ਖਾਣ ਲਈ ਰੋਟੀ, ਸੌਣ ਲਈ ਬਿਸਤਰੇ, ਚੰਗਾ ਪ੍ਰਬੰਧ ਕੀਤਾ ਗਿਆ। 19 ਮਈ ਨੂੰ ਸਾਰੇ ਕਿਰਤੀ ਸਾਰਾ ਸਮਾਨ ਸਿਰ, ਮੋਢਿਆਂ ਤੇ ਲੱਦ ਕੇ ਫੇਰ ਬੱਸ ਅੱਡੇ ਆ ਪੁੱਜੇ, ਸਭ ਨੂੰ ਬੱਸ ਅੱਡੇ ਦੇ ਅੰਦਰ ਬਿਠਾ ਕੇ ਸੁਆਰ ਕੇ ਖਾਣਾ ਖਵਾਇਆ ਗਿਆ, ਖਾਸਮਖਾਸ ਮੀਡੀਆ ਹਲਕੇ ਸੱਦ ਕੇ ਫੋਟੋਆਂ, ਵੀਡੀਓ ਬਣਾ ਕੇ ਸੁਨੇਹਾ ਦੇਣ ਦੀ ਰਸਮ ਪੂਰੀ ਕੀਤੀ ਗਈ ਕਿ ਪ੍ਰਸ਼ਾਸਨ ਬੜਾ ਮਿਹਰਬਾਨ ਹੈ.. ਫੇਰ ਇਹਨਾਂ ਵਿਚੋਂ ਸੱਤਰ ਦੇ ਕਰੀਬ ਕਿਰਤੀਆਂ ਨੂੰ ਦੋ ਸਰਕਾਰੀ ਬੱਸਾਂ 'ਚ ਬਿਠਾ ਕੇ ਜਲੰਧਰ ਲੈ ਜਾਇਆ ਗਿਆ, ਤੇ ਬਾਕੀਆਂ ਨੂੰ ਮੀਡੀਆ ਦੇ ਜਾਣ ਮਗਰੋਂ ਪੁਲਸ ਵਲੋਂ ਜੁੱਲੀ-ਤੱਪੜ ਚੁਕਵਾ ਕੇ ਬੱਸ ਅੱਡੇ ਤੋਂ ਬਾਹਰ ਕਢ ਦਿੱਤਾ ਗਿਆ। ਸਵੇਰ ਤੋਂ ਦੁਪਹਿਰ 12 ਵਜੇ ਦੇ ਕਰੀਬ ਤੱਕ ਇਹ ਕਿਰਤੀ ਸਮਾਨ ਦੇ ਢੇਰ ਕੋਲ ਰੋਂਦੇ ਵਿਲਕਦੇ ਰਹੇ, ਜਿਹਨਾਂ 'ਚ ਔਰਤਾਂ, ਬੱਚੇ ਬੱਚੀਆਂ, ਬਜ਼ੁਰਗ ਵੀ ਸ਼ਾਮਲ ਹਨ, ਇਹਨਾਂ ਨੂੰ ਪਤਾ ਨਹੀਂ ਕਿ ਹੁਣ ਕੀ ਹੋਣਾ ਹੈ, ਕੋਈ ਸੁਣਵਾਈ ਨਹੀਂ। ਪੇਸ਼ਾਬ ਕਰਨ ਲਈ ਬੱਸ ਅੱਡੇ ਦੇ ਪਖਾਨੇ ਗਏ ਤਾਂ ਪ੍ਰਤੀ ਜੀਅ ਦਸ ਦਸ ਰੁਪਏ ਵਸੂਲੇ ਗਏ, ਜੇਬ ਖਾਲੀ .. ਕਿਰਤੀ ਇਕ ਦੂਜੇ ਤੋਂ ਮੰਗ ਕੇ ਪੈਸੇ ਦਿੰਦੇ, ਤੇ ਕਈਆਂ ਨੇ ਤਾਂ ਪੈਸੇ ਨਾ ਹੋਣ ਕਰਕੇ ਪੇਸ਼ਾਬ ਹੀ ਰੋਕੀ ਰੱਖਿਆ.. ਏਦੂੰ ਵਧ ਹਰਡ-ਅਮਿਊਨਿਟੀ ਹੋਰ ਕੀ ਹੋਊ ਭਲਾ ਸਾਹੇਬ..?? ਇਥੇ ਇਕ ਭੱਦਰਪੁਰਸ਼ ਦੀ ਮਦਦ ਨਾਲ ਸਰਕਾਰੀ ਤੰਤਰ ਤੱਕ ਪਹੁੰਚ ਕੀਤੀ, ਪਤਾ ਲਗਿਆ ਕਿ ਜਲੰਧਰ ਵੱਲ ਗਏ ਸੱਤਰ ਕਿਰਤੀਆਂ ਚੋਂ ਕਈ ਵਾਪਸ ਆ ਗਏ, ਰੇਲ ਗੱਡੀ 'ਚ ਸ਼ਾਇਦ ਜਗਾ ਨਹੀ ਸੀ, ਬਾਕੀਆਂ ਨੂੰ ਕੱਲ ਜਾਂ ਪਰਸੋਂ ਭੇਜਿਆ ਜਾਵੇਗਾ। ਫੇਰ ਦੋ ਆਟੋ ਰਿਕਸ਼ਾ ਕਿਰਾਏ ਤੇ ਕਰਕੇ ਸਾਰਾ ਸਮਾਨ ਲਦਾਅ ਕੇ ਸ਼ਾਲਾਮਾਰ ਬਾਗ ਦੇ ਰੈਣਬਸੇਰੇ 'ਚ ਛੱਡਵਾ ਕੇ ਆਏ, ਰੋਟੀ ਦਾ ਇੰਤਜ਼ਾਮ ਕੀਤਾ ਹੈ, ਇਹਨਾਂ ਦੇ ਵਾਪਸ ਘਰ ਪੁੱਜਣ ਤੱਕ ਇਹਨਾਂ ਨਾਲ ਸੰਪਰਕ ਰੱਖਿਆ ਜਾਵੇਗਾ। ਜੋ ਵੀ ਮਦਦ ਹੋਈ ਕਰਾਂਗੇ। ਬੱਸ ਅੱਡੇ ਤੇ ਖੜ੍ਹਿਆਂ ਜਦ ਇਹਨਾਂ ਕਿਰਤੀਆਂ ਨਾਲ ਗੱਲ ਕੀਤੀ ਤਾਂ ਓਥੇ ਭਾਗਲਪੁਰ ਬਿਹਾਰ ਦੀ ਸੁਧਾ ਭੁੱਬਾਂ ਮਾਰ ਕੇ ਰੋ ਰਹੀ ਸੀ, ਉਹ ਪਹਿਲੀ ਵਾਰ ਫਰਵਰੀ ਮਹੀਨੇ ਆਪਣੇ ਘਰਵਾਲੇ ਨਾਲ ਆਲੂਆਂ ਦਾ ਸੀਜ਼ਨ ਲਾਉਣ ਆਈ ਸੀ, ਪਿੱਛੇ ਤਿੰਨ ਛੋਟੇ ਬੱਚੇ, ਬਜ਼ੁਰਗ ਸੱਸ ਸਹੁਰੇ ਕੋਲ ਛੱਡ ਆਈ, ਕਿ ਚਾਰ ਹੱਥ ਰਲ ਕੇ ਕੁਝ ਵੱਧ ਕਮਾਈ ਕਰ ਲੈਣਗੇ.. ਪਰ ਸਭ ਕੁਝ ਗਰੀਬ ਦੀ ਸੋਚ ਅਨੁਸਾਰ ਥੋੜਾ ਚੱਲਦਾ ਹੈ..? ਸੁਧਾ ਨੇ ਰੋਂਦਿਆਂ ਕਿਹਾ-ਹਮਰਾ ਕਸੂਰ ਕਿਆ ਹੈ , ਹਮਰਾ ਕੌਨ ਸਾ ਦੇਸ ਹੈ, ਹਮੇਂ ਬੋਲਤੇ ਹੈਂ ਅਪਨੇ ਦੇਸ ਜਾਓ, ਹਮੇਂ ਜੋ ਭੀ ਕਾਮ ਦੋ ਹਮ ਕਰਤੇ ਹੈਂ, ਜ਼ਿਮੀਦਾਰ ਕੋ ਪੱਠਾ ਉੱਠਾ ਭੀ ਕਾਟ ਕੇ ਦੀਆ, ਸਾਫ ਸਫਾਈ ਭੀ ਕਰਕੇ ਦੀ, ਹੁਸੈਨਪੁਰ ਆਲੂ ਕਾ ਸੀਜ਼ਨ ਲਗਾਇਆ, ਆਲੂ ਤੋ ਆਪ ਭੀ ਖਾਤੇ ਹੋਂਗੇ.. ਆਪ ਲੋਗੋਂ ਨੇ ਹਮੇਂ ਧਕੇਲ ਦੀਆ.. ਅਬ ਹਮ ਕਭੀ ਨਹੀਂ ਪੰਜਾਬ ਆਏਂਗੇ.... ਉਹ ਹੁਬਕੀਂ ਰੋ ਪਈ, ਬਾਕੀ ਕਿਰਤੀ ਵੀ ਰੋ ਰਹੇ ਸਨ, ਮੈਂ ਸੁਧਾ ਨੂੰ ਗਲਵੱਕੜੀ 'ਚ ਲੈ ਲਿਆ, ਓਹਦੇ ਅੱਥਰੂ ਪੂੰਝੇ, ਮੇਰਾ ਵੀ ਮਨ ਭਰ ਆਇਆ, ਸਿਰਫ ਏਨਾ ਹੀ ਕਹਿ ਸਕੀ- ਸੁਧਾ ਤੁਹਾਡੇ ਬਿਨਾਂ ਪੰਜਾਬ ਅਧੂਰਾ ਹੈ.. ਸਿਰਫ ਏਨਾ ਹੀ ਕਿਹਾ ਸੀ ਮੈਂ, ਸੁਧਾ ਤੇ ਸਾਥੀ ਸਾਥਣਾਂ ਝੱਟ ਮੁੱਕਰ ਗਏ ਆਪਣੀ ਪਹਿਲੀ ਗੱਲ ਤੋਂ, ਕਹਿੰਦੇ- ਦੀਦੀ ਸਭ ਠੀਕ ਹੋ ਜਾਏ, ਤੋ ਹਮ ਫਿਰ ਸੇ ਆ ਜਾਏਂਗੇ.. ਹੁਣ ਸੁਧਾ ਦੀ ਗਲਵੱਕੜੀ 'ਚ ਮੈਂ ਸੀ..ਇਹ ਗਲਵੱਕੜੀ ਪੰਜਾਬ-ਬਿਹਾਰ ਦੀ ਹੈ, ਕੌਣ ਤੋੜੂ ਏਸ ਸਾਂਝ ਨੂੰ..?? —— —- ਸਥਾਨਕ ਮੀਡੀਆਕਰਮੀਆਂ ਨਾਲ ਗਿਲਾ ਹੈ, ਕਿ ਪਰਸ਼ਾਸਨ ਦੇ ਸੱਦੇ ਤੇ ਤਾਂ ਓਥੇ ਜਾ ਅੱਪੜੇ, ਬਾਅਦ 'ਚ ਕਿਸੇ ਨੇ ਇਹਨਾਂ ਕਿਰਤੀਆਂ ਦੀ ਸਾਰ ਨਾ ਲਈ। ਜਦ ਇਹ ਸਭ ਲਿਖ ਰਹੀ ਹਾਂ ਤਾਂ ਇਥੇ ਕਪੂਰਥਲੇ 'ਚ ਜ਼ੋਰ ਦੀ ਮੀਂਹ ਪੈ ਰਿਹਾ ਹੈ, ਜੇ ਅਸੀਂ ਕਿਰਤੀਆਂ ਨੂੰ ਰੈਣਬਸੇਰੇ ਵਾਪਸ ਭੇਜਣ ਲਈ ਮਦਦ ਨਾ ਕਰਦੇ ਤਾਂ ਕੀ ਬਣਦਾ? ਕਿਰਤੀਆਂ ਦੇ ਬੇਮੁਖ ਹੋਣ ਦੀ ਮਾਰ ਪੰਜਾਬ ਝੱਲ ਨਹੀਂ ਸਕੇਗਾ.. ਬਾਕੀ ਸਭ ਸਿਆਣੇ ਨੇ.. -ਅਮਨਦੀਪ ਹਾਂਸ 19 ਮਈ, 2020, ਕਪੂਰਥਲਾ ---------- ਜੀਣਾ ਹੈ ਤਾਂ ਲੜਨਾ ਪਊ ਜੇ ਜੀਣਾ ਹੈ ਤਾਂ ਲੜਨਾ ਪਊ..। ਜੇ ਨਾ ਲੜਿਆ ਤਾਂ ਮਰਨਾ ਪਊ...£ “ਜਿਹੜੇ ਲੜਦੇ, ਲੜਦੇ, ਲੜਦੇ ਨੇ, ਉਹ ਲੜ-ਲੜ ਵੀ ਨਾ ਮਰਦੇ ਨੇ..। ਜਿਹੜੇ ਡਰਦੇ, ਡਰਦੇ, ਡਰਦੇ ਨੇ, ਉਹ ਡਰ-ਡਰ, ਡਰ-ਡਰ ਮਰਦੇ ਨੇ...£ ਜੇ ਇੱਕ ਵਾਰੀ ਡਰ ਕੇ ਬਚ ਵੀ ਗਿਉਂ...। ਫਿਰ ਤਿਲ-ਤਿਲ, ਤਿਲ-ਤਿਲ ਮਰਨਾ ਪਊ..£ ਜੇ ਜੀਣਾ ਹੈ ਤਾਂ ਲੜਨਾ ਪਊ..। ਜੇ ਨਾ ਲੜਿਆ ਤਾਂ ਮਰਨਾ ਪਊ....£“ ..... ..... ਗੁਰਮੀਤ ਸਿੰਘ ਜੱਜ। ੦-੦

ਕੋਰੋਨਾ ਵਾਇਰਸ ਦੌਰ 'ਚ ਮਈ ਦਿਹਾੜੇ ਦੀ ਵਿਸ਼ੇਸ਼ਤਾ-


ਕੋਰੋਨਾ ਵਾਇਰਸ ਦੌਰ 'ਚ ਮਈ ਦਿਹਾੜੇ ਦੀ ਵਿਸ਼ੇਸ਼ਤਾ- ਡੁੱਬ ਰਹੀ ਆਰਥਿਕਤਾ ਵਿਰੁੱਧ ਭੇੜੂ ਰੁਖ ਅਖਤਿਆਰ ਕਰ ਰਹੀ ਮਜ਼ਦੂਰ ਜਮਾਤ ਵੱਲੋਂ ਅਮਲਾਂ ਰਾਹੀਂ ਇਤਿਹਾਸ ਸਿਰਜਣ ਦਾ ਵੇਲਾ ਸੰਨ 2020 ਦਾ ਇਤਿਹਾਸਕ ਦਿਹਾੜਾ ਉਸ ਸਮੇਂ ਮਨਾਇਆ ਜਾ ਰਿਹਾ ਹੈ ਜਦੋਂ ਦੁਨੀਆਂ ਹੁਣ ਤੱਕ ਦੇ ਸਭ ਵੱਡੇ ਆਰਥਿਕ ਸੰਕਟ ਵਿੱਚੋਂ ਦੀ ਲੰਘ ਰਹੀ ਹੈ। ਸੰਸਾਰ ਸਾਮਰਾਜੀ ਪ੍ਰਬੰਧ ਵਿੱਚ ਹੁਣ ਤੱਕ ਕਦੇ ਵੀ ਐਨੀ ਵੱਡੀ ਪੱਧਰ 'ਤੇ ਉਥਲ-ਪੁਥਲ ਨਹੀਂ ਸੀ ਹੋਈ ਜਿੰਨੀ ਹੁਣ ਕੁੱਝ ਕੁ ਦਿਨਾਂ ਵਿੱਚ ਹੀ ਹੋ ਗਈ ਹੈ। ਪਹਿਲਾਂ ਪਹਿਲ ਕਿਸੇ ਨਾ ਸ਼ਹਿਰ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਕਰਫਿਊ ਲੱਗਣ ਦੀ ਘਟਨਾ ਵੇਖਣ-ਸੁਣਨ ਜਾਂ ਪੜ੍ਹਨ ਵਿੱਚ ਆਉਂਦੀ ਹੁੰਦੀ ਸੀ, ਹੁਣ ਕਿਸੇ ਸ਼ਹਿਰ ਦਾ ਕੋਈ ਕੋਨਾ ਹੀ ਨਹੀਂ ਬਲਕਿ ਪੂਰੇ ਦਾ ਪੂਰਾ ਸ਼ਹਿਰ, ਜ਼ਿਲ੍ਹਾ, ਸੂਬਾ, ਪੂਰਾ ਦੇਸ਼ ਅਤੇ ਅੱਧੀ ਦੁਨੀਆਂ ਦੀ ਸਾਢੇ ਚਾਰ ਸੌ ਕਰੋੜ ਤੋਂ ਵਧੇਰੇ ਆਬਾਦੀ ਕੋਰੋਨਾਵਾਇਰਸ ਦੀ ਮਾਰ ਦੇ ਨਾਂ ਹੇਠ ਇੱਕ-ਦੋ ਦਿਨ, ਇੱਕ-ਦੋ ਹਫਤਿਆਂ ਦੀ ਹੀ ਨਹੀਂ ਬਲਕਿ ਇੱਕ ਤੋਂ ਦੋ ਮਹੀਨਿਆਂ ਦੇ ਕਰਫਿਊ ਅਤੇ ਤਾਲਾਬੰਦੀਆਂ ਦੀ ਮਾਰ ਹੇਠ ਆ ਚੁੱਕੀ ਹੈ। ਅਨੇਕਾਂ ਹੀ ਦੇਸ਼ਾਂ ਵਿੱਚ ਇਹ ਵਰਤਾਰਾ ਅਜੇ ਵੀ ਅਣਮਿਥੇ ਸਮੇਂ ਤੱਕ ਜਾਰੀ ਰਹਿਣ ਦੇ ਖਦਸ਼ੇ ਹਨ। ਹਾਕਮਾਂ ਵੱਲੋਂ ਜਿਹੋ ਜਿਹੇ ਐਲਾਨ ਕੀਤੇ ਜਾ ਰਹੇ ਹਨ ਉਹਨਾਂ ਮੁਤਾਬਕ ਕੋਰੋਨਾ ਰੂਪੀ ਮੰਦਵਾੜੇ ਦੀ ਮਾਰ 2 ਤੋਂ 4 ਸਾਲ ਤੱਕ ਰਹਿ ਸਕਦੀ ਹੈ। ਇਸ ਤੋਂ ਉਹਨਾਂ ਦੇ ਮਨਸ਼ਿਆਂ ਦਾ ਪਤਾ ਲੱਗਦਾ ਹੈ ਕਿ ਜਿੱਥੇ ਵੀ ਉਹਨਾਂ ਦਾ ਵਸ ਚੱਲਿਆ ਲੋਕਾਂ ਨੂੰ ਦੋ-ਚਾਰ ਸਾਲਾਂ ਤੱਕ ਹੀ ਨਹੀਂ ਬਲਕਿ ਇਸ ਤੋਂ ਵੀ ਲੰਮੇ ਸਮੇਂ ਤੱਕ ਕਰਫਿਊ ਤੇ ਤਾਲਾਬੰਦੀ ਨੂੰ ਲਾਗੂ ਕਰਨ-ਕਰਵਾਉਣ ਦੇ ਨਾਂ ਹੇਠ ਲੁੱਟਦੇ-ਕੁੱਟਦੇ, ਲਤਾੜਦੇ ਅਤੇ ਭੁੱਖੇ ਮਾਰਦੇ ਰਹਿਣਗੇ। ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਵੱਲੋਂ 8 ਘੰਟੇ ਦੀ ਕੰਮ-ਦਿਹਾੜੀ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਸੀ। ਮਜ਼ਦੂਰਾਂ ਤੋਂ 10-12 ਤੇ ਕਿਤੇ ਕਿਤੇ 14-14 ਘੰਟੇ ਵੀ ਕੰਮ ਲਿਆ ਜਾਂਦਾ ਸੀ। ਮਜ਼ਦੂਰਾਂ ਨੇ ਆਪਣੀ ਕੰਮ-ਦਿਹਾੜੀ ਅਤੇ ਹੋਰ ਸਹੂਲਤਾਂ ਹਾਸਲ ਕਰਨ ਦੀ ਮੰਗ ਉੱਚੀ ਕੀਤੀ, ਪਰ ਸਮੇਂ ਦੇ ਹਾਕਮਾਂ ਲਈ ਇਹ ਮੰਗ ਉਭਾਰੀ ਜਾਣੀ ਇੱਕ ਬਗਾਵਤ ਜਾਪਦੀ ਸੀ ਤੇ ਉਹ ਇਸ ਸੁਲਘਦੀ ਅੱਗ ਨੂੰ ਥਾਏਂ ਨੱਪਣਾ ਚਾਹੁੰਦੇ ਸਨ। ਪਰ ਇਹ ਅੱਗ ਵਧਦੀ ਗਈ। ਤਿੰਨ ਮਈ ਨੂੰ ਸ਼ਿਕਾਗੋ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਜਾ ਪਹੁੰਚੀ। ਹਾਕਮਾਂ ਨੇ ਲਾਠੀ-ਗੋਲੀ ਚਲਾ ਕੇ ਅਨੇਕਾਂ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ, ਕਿੰਨਿਆਂ ਨੂੰ ਜਖਮੀ ਕੀਤਾ ਅਤੇ ਅਨੇਕਾਂ ਨੂੰ ਹੀ ਚੁੱਕ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਬਾਅਦ ਵਿੱਚ ਇਸ ਬਗਾਵਤ ਦੀ ਅਗਵਾਈ ਕਰਨ ਵਾਲੇ ਮਜ਼ਦੂਰ ਆਗੂਆਂ ਨੂੰ ਫਾਂਸੀ ਦੇ ਤਖਤਿਆਂ 'ਤੇ ਚਾੜ੍ਹ ਕੇ ਉਹਨਾਂ ਦੇ ਸਿਦਕ ਦੀ ਪਰਖ ਕੀਤੀ ਗਈ। ਜਿਸ ਵਿੱਚ ਉਹ ਖਰੇ ਉੱਤਰੇ। ਇਸ ਸਮੇਂ ਸਾਮਰਾਜੀ ਪ੍ਰਬੰਧ ਦੇ ਕਿਸੇ ਵੀ ਸਮੇਂ ਦੇ ਸੰਕਟਾਂ ਨਾਲੋਂ ਵੱਡੇ ਸੰਕਟਾਂ ਦੀ ਮਾਰ ਹੇਠ ਹੈ। ਜਿਹੜਾ ਆਰਥਿਕ ਮੰਦਵਾੜਾ ਹੁਣ ਦੁਨੀਆਂ ਵਿੱਚ ਆਇਆ ਹੋਇਆ ਹੈ ਅਜਿਹਾ ਆਰਥਿਕ ਮੰਦਵਾੜਾ ਅਜੇ ਤੱਕ ਮਨੁੱਖਤਾ ਦੇ ਇਤਿਹਾਸ ਵਿੱਚ ਕਦੇ ਨਹੀਂ ਆਇਆ। ਆਰਥਿਕ ਮੰਦਵਾੜਿਆਂ ਦੇ ਇਤਿਹਾਸ 'ਤੇ ਜੇਕਰ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅਜਿਹੇ ਮੰਦਵਾੜਿਆਂ ਦਾ ਸਿਖਰ ਸੰਸਾਰ ਜੰਗਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਰਿਹਾ ਹੈ ਜਾਂ ਫੇਰ ਲੰਮੇ ਸਮੇਂ ਦੀਆਂ ਘਰੇਲੂ ਜੰਗਾਂ ਦੇ ਰੂਪ ਵਿੱਚ। ਪਹਿਲੀ ਸੰਸਾਰ ਜੰਗ ਹੋਈ ਸੀ ਤਾਂ ਮਜ਼ਦੂਰ ਜਮਾਤ ਦੀ ਅਗਵਾਈ ਵਾਲੇ ਸੋਵੀਅਤ ਸਮਾਜਵਾਦੀ ਸੰਘ ਦੀ ਕਾਇਮੀ ਹੋਈ ਸੀ। ਦੂਸਰੀ ਸੰਸਾਰ ਜੰਗ ਮੌਕੇ ਚੀਨ ਸਮੇਤ ਯੂਰਪ ਦੇ ਅਨੇਕਾਂ ਦੇਸ਼ਾਂ ਵਿੱਚ ਸਮਾਜਵਾਦੀ ਪ੍ਰਬੰਧਾਂ ਦੀ ਸਥਾਪਤੀ ਹੋਈ ਸੀ। ਜਿਹੜਾ ਮੰਦਵਾੜਾ ਹੁਣ ਚੱਲ ਰਿਹਾ ਹੈ ਇਸ ਵਿੱਚੋਂ ਦੁਨੀਆਂ ਦੇ ਅਨੇਕਾਂ ਖੇਤਰਾਂ ਵਿੱਚ ਸਾਮਰਾਜੀ ਕਾਰਪੋਰੇਟ ਟੋਲਿਆਂ ਨੂੰ ਹੂੰਝੇ ਫਿਰ ਜਾਣੇ ਹਨ। ਅਜਿਹਾ ਕੁੱਝ ਕਿਥੇ ਕਿੱਥੇ, ਕਿਵੇਂ ਕਿਵੇਂ ਹੋ ਸਕਦਾ ਹੈ, ਇਹ ਕੁੱਝ ਦੇਖਣਾ ਸਬੰਧਤ ਥਾਵਾਂ 'ਤੇ ਵਿਚਰਦੇ, ਸਾਮਰਾਜ ਅਤੇ ਉਸਦੇ ਦਲਾਲਾਂ ਵਿਰੁੱਧ ਭਿੜਦੇ ਲੋਕਾਂ ਦੇ ਸੋਚਣ ਅਤੇ ਤਹਿ ਕਰਕੇ ਚੱਲਣ ਦੇ ਮਾਮਲੇ ਹਨ। ਜੇਕਰ ਉਹ ਦੂਸਰੀ ਸੰਸਾਰ ਜੰਗ ਵੇਲੇ ਕਾਮਰੇਡ ਸਟਾਲਿਨ ਅਤੇ ਕਾਮਰੇਡ ਮਾਓ ਵੱਲੋਂ ਅਖਤਿਆਰ ਕੀਤੀਆਂ ਨੀਤੀਆਂ ਤੋਂ ਸਿੱਖਦੇ ਹੋਏ ਆਪੋ ਆਪਣੇ ਦੇਸ਼ਾਂ ਦੀਆਂ ਠੋਸ ਹਾਲਤਾਂ ਮੁਤਾਬਕ ਕਾਰਜਨੀਤੀਆਂ ਤਹਿ ਕਰ ਜਾਂਦੇ ਹਨ ਤਾਂ ਸਫਲਤਾ ਲਾਜ਼ਮੀ ਹੀ ਉਹਨਾਂ ਦੇ ਪੱਲੇ ਪਵੇਗੀ। ਜੇਕਰ ਉਹ ਸ਼ਕਤੀਆਂ ਉਸ ਸਮੇਂ ਦੀ ਭਾਰਤ ਦੀ ਕਮਿਊਨਿਸਟ ਪਾਰਟੀ ਵਾਂਗ ਡਿਕਡੋਲੇ ਤੇ ਟਪਲੇ ਖਾ ਗਈਆਂ ਤਾਂ ਭਾਰਤ-ਪਾਕਿ ਦੀ ਵੰਡ ਵਾਂਗ ਵੱਡੀ ਪੱਧਰ 'ਤੇ ਭਾਰੀ ਸੱਟਾਂ ਵੀ ਖਾ ਸਕਦੀਆਂ ਹਨ। ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ ਨੇ ਅੱਜ ਸੰਸਾਰ ਵਿਆਪੀ ਤਾਲਾਬੰਦੀ ਅਤੇ ਕਰਫਿਊਆਂ ਦਾ ਜਿਹੜਾ ਸਿਲਸਿਲਾ ਚਲਾਇਆ ਹੈ, ਇਸਦੀ ਮਾਰ ਹੇਠ ਅਰਬਾਂ ਹੀ ਕਿਰਤੀ ਲੋਕਾਂ ਨੇ ਆਉਣਾ ਹੈ। ਜੋ ਅੰਕੜੇ ਹੁਣ ਹੀ ਸਾਹਮਣੇ ਆ ਰਹੇ ਹਨ, ਉਹਨਾਂ ਮੁਤਾਬਕ ਦੁਨੀਆਂ ਦੀ 330 ਕਰੋੜ ਦੀ ਕਿਰਤ ਸ਼ਕਤੀ ਵਿੱਚੋਂ 160 ਕਰੋੜ ਲੋਕਾਂ ਨੇ ਅਗਲੇ ਛੇ ਮਹੀਨਿਆਂ ਵਿੱਚ ਬੇਰੁਜ਼ਗਾਰ ਹੋ ਜਾਣਾ ਹੈ। ਰੁਜ਼ਗਾਰ ਤੋਂ ਆਤੁਰ ਲੋਕਾਂ ਕੋਲ ਕੁੱਲੀ, ਗੁੱਲੀ, ਜੁੱਲੀ ਦੇ ਜੁਗਾੜ ਕਰਨੇ ਔਖੇ ਹੋ ਜਾਣੇ ਹਨ। ਮਹਿੰਗਾਈ ਅਤੇ ਮੰਦਹਾਲੀ ਵਿੱਚੋਂ ਭੁੱਖਮਰੀ, ਗਰੀਬੀ, ਕੰਗਾਲੀ ਨੇ ਵਧਣਾ ਹੈ। ਲੋਕਾਂ ਲਈ ਸਿਹਤ ਸੇਵਾਵਾਂ ਅਤੇ ਸਿੱਖਿਆ, ਸਸਤੀ ਆਵਾਜਾਈ, ਬਿਜਲੀ, ਪਾਣੀ, ਸੀਵਰੇਜ ਵਰਗੀਆਂ ਅਨੇਕਾਂ ਸਹੂਲਤਾਂ ਨੇ ਖੁੱਸਣਾ ਹੈ। ਬਿਮਾਰੀਆਂ, ਮਾਨਸਿਕ ਰੋਗਾਂ, ਅਗਿਆਨਤਾ, ਅੰਧਵਿਸ਼ਵਾਸ਼ੀ ਵਿੱਚ ਵਾਧੇ ਹੋਣੇ ਹਨ। ਕੋਰੋਨਾ ਸੰਕਟ ਦੀ ਆੜ ਹੇਠ ਮੋਦੀ ਸਰਕਾਰ ਨੇ ਥੋੜ੍ਹੇ ਜਿਹੇ ਦਿਨਾਂ ਵਿੱਚ ਹੀ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਦੇ ਕਰਨ, ਕਿਸੇ ਫੈਕਟਰੀ ਜਾਂ ਉਦਯੋਗ ਦੇ ਮਾਲਕ ਨੂੰ ਕਿਰਤੀਆਂ ਦੀ ਛਾਂਟੀ ਕਰਨ ਅਤੇ ਤਹਿ ਕੀਤੇ ਮਿਹਨਤਾਨੇ ਵਿੱਚ ਮਨਚਾਹਿਆ ਕੱਟ ਲਾਉਣ ਦੀ ਪ੍ਰਵਾਨਗੀ ਦੇਣ, ਕੇਂਦਰ ਸਰਕਾਰ ਦੇ 2.2 ਕਰੋੜ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੇਢ ਸਾਲ ਤੱਕ ਡੀ.ਏ. (ਮਹਿੰਗਾਈ ਭੱਤਾ) ਬੰਦ ਕਰਨ ਅਤੇ ਬੈਕਾਂ ਨੂੰ ਛੇ ਮਹੀਨੇ ਲਈ ਜਨ-ਸੇਵਾ ਵਿੱਚ ਸ਼ਾਮਲ ਕਰਨ ਦਾ ਫੈਸਲਾ ਕਰਕੇ ਬੈਂਕ ਮੁਲਾਜ਼ਮਾਂ ਨੂੰ 21 ਅਕਤੂਬਰ ਤੱਕ ਕਿਸੇ ਵੀ ਤਰ੍ਹਾਂ ਦੀ ਹੜਤਾਲ ਜਾਂ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ। ਕਰਫਿਊ ਦੀ ਆੜ ਹੇਠ ਨਾ ਸਿਰਫ ਤਾਲਾਬੰਦੀ ਅਤੇ ਕਰਫਿਊਆਂ ਰਾਹੀਂ ਸਾਰੇ ਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਕੈਦ ਕਰਕੇ ਭੁੱਖੇ ਮਰਨ ਜਾਂ ਸੈਂਕੜੇ ਮੀਲਾਂ ਦੇ ਪੰਧ ਪੈਦਲ ਚੱਲਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਅੱਜ ਦੀ ਘੜੀ ਭਾਰਤ ਵਿੱਚ ਹੀ 2 ਕਰੋੜ ਅਜਿਹੇ ਪ੍ਰਵਾਸੀ ਮਜ਼ਦੂਰ ਹਨ, ਜਿਹੜੇ ਆਪਣੇ ਪਿੰਡਾਂ-ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਉਹਨਾਂ ਦਾ ਰੁਜ਼ਗਾਰ ਖੁੱਸ ਗਿਆ ਹੈ, ਜਾਨ ਬਚਾਉਣ ਦੇ ਲਾਲੇ ਪਏ ਹੋਏ ਹਨ। ਅਜਿਹੇ ਸਮਿਆਂ ਵਿੱਚ ਲੋਕਾਂ ਲਈ ਹਾਕਮਾਂ ਕੋਲੋਂ ਕਿਸੇ ਵੀ ਕਿਸਮ ਦੇ ਭਲੇ ਦੀ ਝਾਕ ਰੱਖਣੀ ਖੁਦਕੁਸ਼ੀ ਕਰਕੇ ਮਰਨਾ ਬਣ ਜਾਣੀ ਹੈ। ਆਮ ਲੋਕਾਂ ਲਈ ਦੋ ਹੀ ਰਾਹ ਬਾਕੀ ਬਚੇ ਹਨ ਜਾਂ ਤਾਂ ਹਾਕਮਾਂ ਦੀ ਦਹਿਸ਼ਤ ਅੱਗੇ ਡਰ ਕੇ ਪਲ ਪਲ, ਤਿਲ ਤਿਲ ਕਰਕੇ ਤੜਫਦੇ ਹੋਏ ਮਰਨਾ ਜਾਂ ਫੇਰ ਆਪਣੇ ਹੱਕਾਂ ਅਤੇ ਹਿੱਤਾਂ ਲਈ ਹਿੱਕਾਂ ਡਾਹ ਕੇ ਲੜਨਾ। ਦਿੱਲੀ, ਹੈਦਰਾਬਾਦ, ਮੁੰਬਈ, ਸੂਰਤ, ਲੁਧਿਆਣਾ, ਜਲੰਧਰ ਸਮੇਤ ਦੇਸ਼ ਦੇ ਤਕਰੀਬਨ ਸਭਨਾਂ ਹੀ ਹਿੱਸਿਆਂ ਵਿੱਚ ਲੋਕਾਂ ਨੇ ਤਾਲਾਬੰਦੀ ਅਤੇ ਕਰਫਿਊ ਦੀ ਸਮੂਹਿਕ ਰੂਪ ਵਿੱਚ ਉਲੰਘਣਾ ਕੀਤੀ ਹੈ। ਦੁਨੀਆਂ ਦੇ ਹੋਰਨਾਂ ਖੇਤਰਾਂ ਵਿੱਚ ਵੀ ਕਰਫਿਊਆਂ ਦੀ ਉਲੰਘਣਾ ਕਰਕੇ ਲੋਕਾਂ ਨੇ ਹਾਕਮਾਂ ਦੇ ਪੁਲਸੀ ਬਲਾਂ ਨਾਲ ਟੱਕਰਾਂ ਲਈਆਂ ਹਨ। ਲੱਖਾਂ ਲੋਕ ਜੇਲ੍ਹਾਂ ਵਿੱਚ ਗਏ ਹਨ ਅਤੇ ਕਰੋੜਾਂ ਨੇ ਕੁੱਟਮਾਰ ਖਾਧੀ ਹੈ। ਲੋਕ ਲੜ ਰਹੇ ਹਨ। ਲੜੇ ਤੋਂ ਹੀ ਕੁੱਝ ਹਾਸਲ ਹੋਣਾ ਹੈ- ਅੱਜ ਦੇ ਸਮੇਂ ਦੇ ਹਾਕਮਾਂ ਸੰਗ ਲੜਨਾ ਹੀ ਜ਼ਿੰਦਗੀ ਹੈ, ਜ਼ਿੰਦਗੀ ਦੀ ਸਾਰਥਿਕਤਾ ਹੈ। ਕਿਸੇ ਹੋਰ ਤੋਂ ਭਲੇ ਦੀ ਝਾਕ ਛੱਡ ਕੇ ਖੁਦ ਆਪਣੇ ਹੱਥੀਂ ਆਪਣੇ ਕਾਜ ਸੰਵਾਰਨ ਲਈ ਅੱਗੇ ਆਉਣਾ ਹੀ ਸਹੀ ਰਾਹ ਹੈ। ਅੱਜ ਦੇ ਹਾਕਮ ਲੋਕਾਂ ਦੇ ਮਿੱਤਰ ਨਹੀਂ ਹਨ, ਜਿਹਨਾਂ ਤੋਂ ਕਿਸੇ ਵੀ ਹੱਕ ਦੀ ਮੰਗ ਕੀਤੀ ਜਾਵੇ ਬਲਕਿ ਇਹ ਲੋਕਾਂ ਦੇ ਵਿਰੋਧੀ, ਉਹਨਾਂ ਦਾ ਘਾਣ ਕਰਨ ਵਾਲੇ ਦਰਿੰਦੇ ਹਨ, ਜਿਹਨਾਂ ਤੋਂ ਹੱਕ ਖੋਹਣੇ ਪੈਣੇ ਹਨ। ਅਜਿਹੀ ਸੋਝੀ ਨਾਲ ਆਪ ਚੇਤਨ ਹੋਣਾ, ਹੋਰਨਾਂ ਨੂੰ ਚੇਤਨ ਕਰਨਾ ਪੈਣਾ ਹੈ। ਇਸ ਮੁਤਾਬਕ ਹੀ ਆਪ ਅਮਲ ਕਰਨਾ ਅਤੇ ਹੋਰਨਾਂ ਨੂੰ ਅਜਿਹੇ ਅਮਲ ਵਿੱਚ ਪਾਉਣਾ ਖਰੀਆਂ ਲੋਕ-ਪੱਖੀ ਸ਼ਕਤੀਆਂ ਦਾ ਫਰਜ਼ ਬਣਦਾ ਹੈ। ਅਜਿਹਾ ਕੁੱਝ ਕਰਨਾ ਹੀ 2020 ਦੇ ਮਈ ਦਿਹਾੜੇ ਦੀ ਮਹੱਤਤਾ ਹੈ ਤੇ ਇਹੀ ਅਮਲ ਇਤਿਹਾਸ ਦੀ ਸਿਰਜਣਾ ਕਰੇਗਾ। ੦-੦ -------------------------------------------------------------- “ਕਰੋਨਾ-ਦੈਤ'' ਤੋਂ ਐਨ ਪਹਿਲਾਂ - 1 ਚੀਨ ਦੇ ਵੁਹਾਨ ਵਿੱਚ ਪ੍ਰਦੂਸ਼ਣ ਖਿਲਾਫ਼ ਵੱਡੇ ਸੰਘਰਸ਼ ਹੋ ਰਹੇ ਸਨ! ਹਾਂਗਕਾਂਗ ਵਿੱਚ ਚੀਨੀ ਸਰਕਾਰ ਖ਼ਿਲਾਫ਼ ਹਿੰਸਕ ਸੰਘਰਸ਼ ਚੱਲ ਰਿਹਾ ਸੀ ! ਚੀਨੀ ਸਰਕਾਰ ਦੇ ਨ੍ਹਾਸੀਂ ਧੂੰਆਂ ਨਿੱਕਲ ਰਿਹਾ ਸੀ! 2 ਅਮਰੀਕਾ ਵਿੱਚ ਜਨਤਕ-ਬੇਚੈਨੀ ਦਾ ਦਾਇਰਾ ਤੇਜ਼ੀ ਨਾਲ ਫੈਲ ਰਿਹਾ ਸੀ, ਰਾਸ਼ਟਰਪਤੀ ਟਰੰਪ ਖਿਲਾਫ਼ ਮਹਾਂਦੋਸ਼ ਤੱਕ ਚੱਲ ਰਿਹਾ ਸੀ! 3 ਜ਼ੁਕਰਬਰਗ ਨੂੰ ਕਾਂਗਰਸ (ਅਮਰੀਕੀ ਪਾਰਲੀਮੈਂਟ) ਵਿੱਚ ਖੁਦ ਹਾਜ਼ਰ ਹੋਕੇ ਜਵਾਬ ਦੇਣਾ ਪੈ ਰਿਹਾ ਸੀ! 4 ਫ਼ਰਾਂਸ ਵਿੱਚ ਲਗਭਗ ਡੇਢ ਮਹੀਨੇ ਤੋਂ ਲਗਾਤਾਰ ਵੱਡੇ-ਪੱਧਰ 'ਤੇ ਹਿੰਸਕ ਸੰਘਰਸ਼ ਚੱਲ ਰਹੇ ਸਨ! ਫ਼ਰਾਂਸ ਵਿੱਚ ਸਰਕਾਰ ਗੋਡਿਆਂ ਪਰਨੇ ਸੀ! 5 ਬਰਤਾਨੀਆਂ ਦੇ ਯੂਰਪੀ ਸੰਘ 'ਚੋ ਬਾਹਰ ਹੋਣ ਨੂੰ ਲੈਕੇ ਬੋਰਿਸ ਜੌਹਨਸਨ ਖ਼ਿਲਾਫ਼ ਵੀ ਵੱਡੀ ਗਿਣਤੀ 'ਚ ਲੋਕ ਮੁਜ਼ਾਹਰੇ ਕਰ ਰਹੇ ਸਨ। 6 ਭਾਰਤ ਵਿੱਚ ਸੀਏਏ - ਐਨਆਰਸੀ- ਐਨਪੀਆਰ ਵਿਰੁੱਧ ਲਹਿਰ ਦੁਨੀਆਂ ਭਰ ਵਿੱਚ ਭਾਰਤ ਦਾ ਵੱਖਰਾ ਚਿਹਰਾ ਸਾਹਮਣੇ ਲਿਆ ਰਹੀ ਸੀ ਅਤੇ ਖਾਸ ਤੌਰ ਉੱਤੇ ਸ਼ਾਹੀਨ ਬਾਗ ਦਾ ਪ੍ਰਤੀਕ ਸੌ ਦਿਨ ਟੱਪ ਗਿਆ ਸੀ! ਹੋਰ ਵੀ ਨਜ਼ਰ ਮਾਰੋ . . . ! ਇਸ ਦੌਰਾਨ ਅਚਾਨਕ “ਕਰੋਨਾ-ਦੈਂਤ'' ਜਨਮ ਲੈਂਦਾ ਹੈ ਅਤੇ ਇਹਨਾਂ ਦੇਸ਼ਾਂ ਵਿੱਚ ਇਸ ਤਰ੍ਹਾਂ ਦੀਆਂ ਸਭ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ! ਸਾਰੇ ਦੇਸ਼ਾਂ” ਦੀਆਂ ਸਰਕਾਰਾਂ ਸੁਰੱਖਿਅਤ ਅਤੇ “ਲੋਕਾਂ'' ਦੀ ਸੇਵਾ 'ਚ ਹਾਜ਼ਰ ਹੋ ਜਾਂਦੀਆਂ ਹਨ ! -1rvind Shesh-#ਲਲਕਾਰ ਪੰਦਰਵਾੜਾ ਅਖ਼ਬਾਰ ਦੇ ਫੇਸਬੁੱਕ ਸਫ਼ੇ ਤੋਂ ਕੋਰੋਨਾ ਦੌਰ ਵਿੱਚ ਮਈ ਦਿਹਾੜੇ ਦੀ ਮਹੱਤਤਾ ਮਜ਼ਦੂਰ ਜਮਾਤ ਵੱਲੋਂ ਲੜੇ ਜਾ ਰਹੇ ਸੰਘਰਸ਼ਾਂ ਵਿਚਲੀ ਸਿਆਸੀ-ਆਰਥਿਕਤਾ ਨੂੰ ਸਮਝੋ ਜਦੋਂ ਅਸੀਂ ਮਈ ਦਿਹਾੜੇ ਦੀ ਮਹੱਤਤਾ ਦੀ ਗੱਲ ਕਰਦੇ ਹਾਂ ਤਾਂ ਮਸਲਾ ਇਕੱਲੀ ਮਈ ਦਿਹਾੜੇ ਦੀ ਘਟਨਾ ਜਾਂ ਇਸ ਨਾਲ ਜੁੜੀਆਂ ਕੁੱਝ ਕੁ ਮੰਗਾਂ ਦਾ ਹੀ ਨਹੀਂ ਬਲਕਿ ਮਈ ਦਿਹਾੜੇ ਦੀ ਘਟਨਾ ਨੂੰ ਸਮੁੱਚਤਾ ਵਿੱਚ ਲੈਣ ਦਾ ਹੈ। ਜਿਵੇਂ ਹਰ ਘਟਨਾ ਦਾ ਅਤੀਤ ਅਤੇ ਆਗੋਚਰ ਹੁੰਦਾ ਹੈ, ਭੂਤ ਅਤੇ ਭਵਿੱਖ ਹੁੰਦਾ ਹੈ, ਉਸੇ ਹੀ ਤਰ੍ਹਾਂ ਮਈ ਦਿਹਾੜੇ ਦੀ ਮਹੱਤਤਾ ਵੀ ਇਸਦੀ ਲਗਾਤਾਰਤਾ ਵਿੱਚ ਪਈ ਹੈ। ਮਈ ਦਿਹਾੜਾ ਮਜ਼ਦੂਰ ਜਮਾਤ ਦਾ ਦਿਹਾੜਾ ਹੈ ਤੇ ਇਹ ਮਜ਼ਦੂਰ ਜਮਾਤ ਕਿਸੇ ਇੱਕ ਦੇਸ਼ ਜਾਂ ਸਥਾਨ ਨਾਲ ਨਹੀਂ ਬੱਝੀ ਹੋਈ ਬਲਕਿ ਇਹ ਲੋਟੂ ਜਮਾਤ ਵੱਲੋਂ ਕੀਤੀ ਜਾ ਰਹੀ ਕਿਰਤ ਦੀ ਲੁੱਟ ਵਿਰੁੱਧ ਇਕੱਠੇ ਹੋ ਕੇ ਜੂਝਣ ਦਾ ਦਿਹਾੜਾ ਹੈ। ਮਜ਼ਦੂਰ ਜਮਾਤ ਜਦੋਂ ਇੱਕ ਜਮਾਤ ਵਜੋਂ ਵਿਕਸਤ ਹੋ ਕੇ ਆਪਣੀ ਲੁੱਟ-ਖੋਹ ਦੇ ਕਾਰਨਾਂ ਨੂੰ ਸਮਝ ਕੇ ਚੇਤਨ ਹੁੰਦੀ ਹੋਈਆ ਜਥੇਬੰਦ ਸੰਘਰਸ਼ਾਂ ਦੇ ਰਾਹ ਤੁਰੀ ਤਾਂ ਇਸਦੀ ਲਹਿਰ ਦਾ ਮੂੰਹ-ਮੁਹਾਂਦਰਾ ਹੋਰ ਤੋਂ ਹੋਰ ਬਣਦਾ ਤੇ ਨਿੱਖਰਦਾ ਗਿਆ। ਯੂਰਪ ਵਿੱਚ ਪੈਦਾ ਹੋਈ ਸਨਅੱਤੀ ਮਜ਼ਦੂਰ ਜਮਾਤ ਜਿਉਂ ਜਿਉਂ ਵਧਦੀ ਅਤੇ ਵਿਕਸਤ ਹੁੰਦੀ ਗਈ ਤਾਂ ਇਸਦੀ ਜ਼ਿੰਦਗੀ ਦੇ ਸੰਘਰਸ਼ਾਂ ਵਿੱਚੋਂ ਇਸ ਦੀ ਸਿਆਸਤ ਅਤੇ ਵਿਚਾਰਧਾਰਾ ਵੀ ਵਿਕਸਤ ਹੁੰਦੀ ਗਈ। ਸਮੇਂ ਦੀਆਂ ਸਥਿਤੀਆਂ ਵਿੱਚੋਂ ਮਾਰਕਸ-ਏਂਗਲਜ਼ ਹੋਰਾਂ ਨੇ ਬਹੁਤ ਛੋਟੀ ਉਮਰ ਵਿੱਚ ਉਹਨਾਂ ਹਕੀਕਤਾਂ ਨੂੰ ਸਮਝ ਲਿਆ ਸੀ ਜਿਹੜੀਆਂ ਬਾਹਰਮੁਖੀ ਹਾਲਤਾਂ ਦਾ ਝਲਕਾਰਾ ਬਣਦੀਆਂ ਸਨ। ਉਹਨਾਂ ਨੇ ਨਾ ਸਿਰਫ ਸੰਸਾਰ ਦੀਆਂ ਬਾਹਰਮੁਖੀ ਹਾਲਤਾਂ ਨੂੰ ਹੀ ਸਮਝਿਆ ਬਲਕਿ ਇਸਦੀ ਤਹਿ ਹੇਠਾਂ ਕੰਮ ਕਰਦੀਆਂ ਅੰਦਰੂਨੀ ਸ਼ਕਤੀਆਂ ਨੂੰ ਸਮਝਦੇ ਹੋਏ ਕੁੱਝ ਐਲਾਨ ਕੀਤੇ ਜੋ ਕਮਿਊਨਿਸਟ ਮੈਨੀਫੈਸਟੋ ਦੇ ਰੂਪ ਵਿੱਚ ਜ਼ਾਹਰ ਹੋਏ। ਉਹਨਾਂ ਨੇ ਕਿਸੇ ਵੀ ਦੇਸ਼, ਸਥਾਨ ਦੀ ਆਰਥਿਕਤਾ ਸਬੰਧੀ ਐਲਾਨ ਕੀਤਾ ਸੀ ਕਿ ਇਹ ਆਧਾਰ ਹੁੰਦੀ ਹੈ, ਜਿਸ 'ਤੇ ਉਸ ਦੇਸ਼ ਜਾਂ ਸਥਾਨ ਦਾ ਸਾਰਾ ਹੀ ਸਮਾਜੀ, ਸਿਆਸੀ, ਸਭਿਆਚਾਰਕ ਉਸਾਰ ਢਾਂਚਾ ਉਸਰਿਆ ਹੁੰਦਾ ਹੈ। ਜਦੋਂ ਆਰਥਿਕਤਾ ਦਾ ਸਬੰਧ ਸਿਆਸੀ ਸਮਾਜੀ ਸੱਤਾ ਨਾਲ ਜੁੜਿਆ ਹੁੰਦਾ ਹੈ ਤਾਂ ਉਹਨਾਂ ਨੇ ਕਮਿਊਨਿਸਟ ਮੈਨੀਫੈਸਟੋ ਦੇ ਅਖੀਰ ਵਿੱਚ ਐਲਾਨ ਕੀਤਾ ਕਿ ਕਮਿਊਨਿਸਟ ਬਲ-ਪੂਰਵਕ ਢੰਗ-ਤਰੀਕੇ ਅਖਤਿਆਰ ਕਰਕੇ ਸਮਾਜੀ-ਸਿਆਸੀ ਸੱਤਾ 'ਤੇ ਕਬਜ਼ਾ ਕਰਨਗੇ। ਮਾਰਕਸ-ਏਂਗਲਜ਼ ਹੋਰਾਂ ਨੇ ਮਜ਼ਦੂਰ ਜਮਾਤ ਦੇ ਇਰਾਦਿਆਂ ਨੂੰ ਪਹਿਲਾਂ ਹੀ ਨਸ਼ਰ ਕਰ ਦਿੱਤਾ ਸੀ, ਇਸੇ ਹੀ ਵਜਾਹ ਕਰਕੇ ਮਾਰਕਸ ਨੂੰ ਜਰਮਨੀ ਤੋਂ ਫਰਾਂਸ ਵਿੱਚ ਜਲਾਵਤਨ ਹੋਣਾ ਪਿਆ ਅਤੇ ਫੇਰ ਫਰਾਂਸ ਵਿੱਚੋਂ ਵੀ ਕੱਢ ਦਿੱਤਾ ਗਿਆ ਤਾਂ ਉਸ ਨੂੰ ਇੰਗਲੈਂਡ ਵਿੱਚ ਜਾ ਕੇ ਗਰੀਬੀ ਹੰਢਾਉਣੀ ਪਈ ਸੀ। ਮਾਰਕਸ-ਏਂਗਲਜ਼ ਹੋਰਾਂ ਨੇ ਮਜ਼ਦੂਰ ਜਮਾਤ ਨਾਲ ਆਤਮਸਾਤ ਹੋ ਕੇ ਮਜ਼ਦੂਰ ਜਮਾਤ ਦੀ ਹੋਣੀ ਨੂੰ ਆਪਣੀ ਹੋਣੀ ਬਣਾ ਲਿਆ ਸੀ ਤਾਂ ਕਰਕੇ ਹੀ ਉਹਨਾਂ ਦੀਆਂ ਲਿਖਤਾਂ ਵਿੱਚ ਜਿਹੜਾ ਸੱਚ ਉਘੜਿਆ, ਉਹ ਕੋਈ ਪਰੀ-ਕਲਪਨਾ ਨਹੀਂ ਸੀ ਬਲਕਿ ਉਹ ਅਮਲਾਂ ਵਿੱਚੋਂ ਫੁੱਟਿਆ ਸੱਚ ਸੀ ਤੇ ਸੰਘਰਸ਼ ਵਿੱਚੋਂ ਉਪਜੀ ਅੱਗ ਦੀ ਲਾਟ ਸੀ, ਜਿਹੜੀ ਕਦੇ ਦਬਦੀ, ਕਦੇ ਮਘਦੀ ਤੇ ਕਿਤੇ ਭੰਬੂਕੇ ਬਣ ਫੁੱਟਦੀ ਰਹੀ। 1871 ਵਿੱਚ ਫਰਾਂਸ ਦੀ ਧਰਤੀ 'ਤੇ ਮਜ਼ਦੂਰ ਜਮਾਤ ਵੱਲੋਂ ਰਾਜ ਭਵਨਾਂ 'ਤੇ ਕਬਜ਼ੇ ਕਰਕੇ ਸਥਾਪਤ ਹੋਏ ਪੈਰਿਸ ਕਮਿਊਨ ਨੇ ਉਸ ਸੱਚ ਦੇ ਝਲਕਾਰੇ ਪੇਸ਼ ਕੀਤੇ ਸਨ ਜਿਹੜਾ ਸੱਚ ਸਮੇਂ ਦੇ ਨਾਲ ਨਾਲ ਦੁਨੀਆਂ ਦੇ ਵੱਖ ਵੱਖ ਖੇਤਰਾਂ ਵਿੱਚ ਰੋਹਲੀ ਆਵਾਜ਼ ਬਣ ਅੰਬਰਾਂ ਵਿੱਚ ਗੂੰਜਦਾ ਰਿਹਾ। ਮਈ 1886 ਵਿੱਚ ਜੋ ਕੁੱਝ ਅਮਰੀਕਾ ਦੀ ਧਰਤੀ 'ਤੇ ਮਜ਼ਦੂਰ ਜਮਾਤ ਨੇ ਅਮਲਾਂ ਰਾਹੀਂ ਉਘਾੜਿਆ, ਇਹ ਮਹਿਜ਼ 8 ਘੰਟੇ ਦੀ ਕੰਮ ਦਿਹਾੜੀ ਜਾਂ ਕੁੱਝ ਕੁ ਆਰਥਿਕ ਅਤੇ ਹੋਰ ਸਹੂਲਤਾਂ ਹਾਸਲ ਕਰਨ ਦੀ ਲੜਾਈ ਹੀ ਨਹੀਂ ਸੀ ਬਲਕਿ ਇਸ ਵਿੱਚ ਕੰਮ ਕਰਦੀ ਜਿਹੜੀ ਸੋਚ ਸੀ, ਜਿਹੜਾ ਇਰਾਦਾ ਸੀ, ਜਿਹੋ ਜਿਹੀ ਤਾਂਘ ਸੀ ਅਤੇ ਇਹਨਾਂ ਵਿਚੀਂ ਝਲਕਦੀ ਸਿਆਸਤ ਅਤੇ ਵਿਚਾਰਧਾਰਾ ਸੀ ਇਹ ਉਹ ਮਾਮਲੇ ਸਨ, ਜਿਹਨਾਂ ਬਾਰੇ ਕਲਪਨਾ ਕਰਕੇ ਸਰਮਾਏਦਾਰੀ ਜਮਾਤ ਕੰਬ ਉੱਠਦੀ ਹੈ। ਅਮਰੀਕਾ ਦੀ ਸਰਮਾਏਦਾਰ ਜਮਾਤ ਨੂੰ ਮਜ਼ਦੂਰ ਜਮਾਤ ਦਾ ਤੇਜ਼ ਕੀਤਾ ਜਾ ਰਿਹਾ ਸੰਘਰਸ਼ ਨਾ ਸਿਰਫ ਇਸ ਦੇ ਪਿਛਲੇ ਦੋ-ਢਾਈ ਦਹਾਕਿਆਂ ਦੀ ਲਗਾਤਾਰਤਾ ਦੀ ਝਲਕ ਸਨ ਬਲਕਿ ਇਸ ਵਿੱਚੋਂ ਯੂਰਪ ਦੀ ਮਜ਼ਦੂਰ ਜਮਾਤ ਦੇ ਸੰਘਰਸ਼ ਅਤੇ ਇਹਨਾਂ ਦੀ ਲਗਾਤਾਰਤਾ ਵਿੱਚੋਂ ਫੁੱਟਿਆ ਪੈਰਿਸ ਕਮਿਊਨ ਸੀ, ਜਿਹੜਾ ਸਰਮਾਏਦਾਰੀ ਦੀ ਕਲਗੀ ਨੂੰ ਹੱਥ ਪਾ ਕੇ ਮਿੱਟੀ ਵਿੱਚ ਮਿਲਾਉਣ ਦਾ ਪ੍ਰਤੀਕ ਸੀ। ਮਈ 1886 ਵਿੱਚ ਸ਼ਿਕਾਗੋ ਦੀ ਧਰਤੀ 'ਤੇ ਕੀਤਾ ਗਿਆ ਮਜ਼ਦੂਰ ਜਮਾਤ ਦਾ ਸੰਗਰਾਮ ਮਹਿਜ਼ ਅਮਰੀਕੀ ਮਜ਼ਦੂਰਾਂ ਦੇ ਸੰਘਰਸ਼ ਦਾ ਹੀ ਪ੍ਰਤੀਕ ਨਹੀਂ ਸੀ ਬਲਕਿ ਦੁਨੀਆਂ ਭਰ ਵਿੱਚ ਪ੍ਰਚੰਡ ਹੋ ਰਹੇ ਮਜ਼ਦੂਰ ਸੰਘਰਸ਼ਾਂ ਦੀ ਸਿਖਰ ਦਾ ਇੱਕ ਝਲਕਾਰਾ ਸੀ। ਇਹ ਸੰਘਰਸ਼ ਅੱਗੇ-ਪਿੱਛੇ, ਉੱਪਰ-ਥੱਲੇ, ਇੱਧਰ-ਉੱਧਰ ਹੁੰਦੇ ਸੰਘਰਸ਼ ਦੀ ਲਗਾਤਾਰਤਾ ਸਨ। ਮਜ਼ਦੂਰ ਜਮਾਤ ਜਿੱਥੇ ਵੱਖ ਵੱਖ ਥਾਵਾਂ 'ਤੇ ਸੰਘਰਸ਼ ਦੇ ਮੈਦਾਨ ਵਿੱਚ ਹਾਕਮ ਜਮਾਤ ਨਾਲ ਸਿੱਧੇ ਟਕਰਾਵਾਂ ਵਿੱਚ ਭਿੜ ਰਹੀ ਸੀ, ਉੱਥੇ ਇਸਦੇ ਸੰਘਰਸ਼ਾਂ ਦੀ ਸਿਆਸੀ-ਆਰਥਿਕ, ਸਮਾਜ, ਸਭਿਆਚਾਰਕ ਅਤੇ ਵਿਚਾਰਧਾਰਕ ਟੱਕਰ ਮਾਰਕਸ-ਏਂਗਲਜ਼ ਹੋਰੀਂ ਸਿਆਸੀ-ਸਿਧਾਂਤਕ ਖੇਤਰਾਂ ਵਿੱਚ ਦੇ ਰਹੇ ਸਨ। ਕਾਰਲ ਮਾਰਕਸ ਦੇ ਜਿਉਂਦੇ ਜੀਅ ਜਿੱਥੇ ਸਰਮਾਏਦਾਰੀ ਉਸ ਨੂੰ ਮਹਿਜ਼ ਸੁਪਨਸਾਜ਼ ਖਿਆਲੀ ਪਲਾਓ ਪਕਾਉਣ ਦਾ ਧਾਰਨੀ ਪ੍ਰਚਾਰਦੀ ਰਹੀ ਉੱਥੇ ਮਾਰਕਸ ਹੋਰਾਂ ਦੀ ਸੋਚ ਦੀ ਝੰਡਾਬਰਦਾਰ ਬਣੀ ਮਜ਼ਦੂਰ ਜਮਾਤ ਨੇ ਸਰਮਾਏਦਾਰੀ ਨੂੰ ਬੌਧਿਕਤਾ ਦੀ ਪੱਧਰ ਤੋਂ ਹਰਾ ਕੇ ਇਸ ਨੂੰ ਇਸ ਹਾਲਤ ਵਿੱਚ ਧੱਕ ਦਿੱਤਾ ਕਿ ਮਈ ਦਿਹਾੜੇ ਤੋਂ ਪਿੱਛੋਂ ਸਰਮਾਏਦਾਰੀ ਨੇ ਖੁਦ ਉੱਪਰ ਮਾਰਕਸਵਾਦ ਦਾ ਚੋਲਾ ਪਾ ਕੇ ਮਾਰਕਸ ਦਾ ਵਿਰੋਧ ਕਰਨ ਦਾ ਸੋਧਵਾਦੀ ਰਾਹ ਵੀ ਅਖਤਿਆਰ ਕਰ ਲਿਆ। ਮਾਰਕਸ-ਏਂਗਲਜ਼ ਹੋਰਾਂ ਦੇ ਸਮਿਆਂ ਵਿੱਚ ਵਿਕਸਤ ਹੋ ਰਹੀ ਸਰਮਾਏਦਾਰੀ ਜਦੋਂ ਵੱਡੀਆਂ ਕਾਰਟਲਾਂ ਬਣਾ ਕੇ ਅਜਾਰੇਦਾਰਾਨਾ ਖਾਸਾ ਅਖਤਿਆਰ ਕਰ ਰਹੀ ਸੀ ਤਾਂ ਉਸਦੀ ਲੁੱਟ ਦਾ ਵੱਡਾ ਕੇਂਦਰ ਯੂਰਪ ਤੋਂ ਬਾਹਰਲੀ ਦੁਨੀਆਂ ਬਣ ਗਈ। ਯੂਰਪ ਤੋਂ ਬਾਹਰਲੀ ਲੋਕਾਈ ਦੀ ਲੁੱਟ ਕਰਕੇ ਅਜਾਰੇਦਾਰ ਸਰਮਾਏਦਾਰੀ ਨੇ ਸਾਮਰਾਜਵਾਦ ਦਾ ਰੂਪ ਧਾਰਦੇ ਹੋਏ ਯੂਰਪ ਦੀ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਨੂੰ ਮੱਠਾ ਪਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਛੋਟਾਂ ਸਹੂਲਤਾਂ ਦੇ ਕੇ ਸੰਘਰਸ਼ਾਂ ਦੇ ਰਾਹ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੋਰਨਾਂ ਖੇਤਰਾਂ ਵਿੱਚ ਤਿੱਖੀ ਹੋਈ ਲੁੱਟ ਅਤੇ ਜਬਰ ਦੇ ਖਿਲਾਫ ਮਜ਼ਦੂਰ ਜਮਾਤ ਦੇ ਸੰਘਰਸ਼ ਦੁਨੀਆਂ ਦੇ ਹੋਰ ਹੋਰ ਖੇਤਰਾਂ ਵਿੱਚ ਫੁੱਟਣੇ ਸ਼ੁਰੂ ਹੋਏ। ਰੂਸ ਦੇ ਸਮਾਜਵਾਦੀ ਅਕਤੂਬਰ ਇਨਕਲਾਬ ਨੇ ਦਰਸਾ ਦਿੱਤਾ ਕਿ ਮਜ਼ਦੂਰ ਜਮਾਤ ਦੀ ਪੈਰਿਸ ਕਮਿਊਨ ਤੇ ਮਈ ਦਿਹਾੜੇ ਦੀ ਸਿਆਸਤ ਅਤੇ ਵਿਚਾਰਧਾਰਾ ਪਿਛਲੇ ਤਜਰਬਿਆਂ ਤੋਂ ਸਿੱਖਦੀ ਹੋਈ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕਰ ਸਕਦੀ ਹੈ। ਪੈਰਿਸ ਕਮਿਊਨ ਦੇ ਸਮਿਆਂ ਵਿੱਚ ਮਾਰਕਸ-ਏਂਗਲਜ਼ ਹੋਰਾਂ ਨੇ ਨਿਚੋੜ ਕੱਢਿਆ ਸੀ ਕਿ ਮਜ਼ਦੂਰ ਜਮਾਤ, ਸਰਮਾਏਦਾਰੀ ਦੀ ਬਣੀ-ਬਣਾਈ ਮਸ਼ੀਨਰੀ 'ਤੇ ਕਬਜ਼ਾ ਕਰਕੇ ਇਸ ਨੂੰ ਆਪਣੇ ਹਿੱਤਾਂ ਲਈ ਨਹੀਂ ਵਰਤ ਸਕਦੀ। ਕਾਮਰੇਡ ਲੈਨਿਨ-ਸਟਾਲਿਨ ਹੋਰਾਂ ਨੇ ਜਥੇਬੰਦ ਸੰਘਰਸ਼ ਲੜ ਰਹੀ ਮਜ਼ਦੂਰ ਜਮਾਤ ਬਾਰੇ ਆਖਿਆ ਸੀ ਕਿ ਟਰੇਡ ਯੂਨੀਅਨਾਂ ਸਮਾਜਵਾਦ ਦਾ ਮੁਢਲਾ ਸਕੂਲ ਹੁੰਦੀਆਂ ਹਨ। ਰੂਸ ਵਿੱਚ ਜਿੱਥੇ ਮਜ਼ਦੂਰ ਜਮਾਤ ਨੇ ਜ਼ਾਰਸ਼ਾਹੀ ਨੂੰ ਪਟਕਾ ਕੇ ਆਪਣਾ ਸਮਾਜਵਾਦੀ ਰਾਜ ਕਾਇਮ ਕੀਤਾ ਉੱਥੇ ਕਾਮਰੇਡ ਲੈਨਿਨ-ਸਟਾਲਿਨ ਹੋਰਨਾਂ ਨੇ ਕਮਿਊਨਿਜ਼ਮ ਦਾ ਬੁਰਕਾ ਪਾ ਕੇ ਮਜ਼ਦੂਰ ਜਮਾਤ ਨੂੰ ਧੋਖਾ ਦੇਣ ਵਾਲੇ ਕਾਟਸਕੀ, ਪਲੈਖਾਨੋਵ ਅਤੇ ਟਰਾਟਸਕੀ ਆਦਿ ਸੋਧਵਾਦ ਦੇ ਪ੍ਰਖਚੇ ਵੀ ਉਡਾਏ ਸਨ। ਜਦੋਂ ਸਰਮਾਏਦਾਰੀ ਵਿਕਸਤ ਹੁੰਦੀ ਯੂਰਪ ਤੋਂ ਬਾਹਰ ਜਾ ਕੇ ਅਜਾਰੇਦਾਰਾਨਾ ਖਾਸਾ ਅਖਤਿਆਰ ਕਰਕੇ ਸਾਮਰਾਜਵਾਦ ਦੇ ਰੂਪ ਵਿੱਚ ਦੁਨੀਆਂ ਭਰ ਵਿੱਚ ਆਪਣੇ ਪੈਰ ਪਸਾਰ ਰਹੀ ਸੀ ਤਾਂ ਇਸਦੇ ਉਚਤਮ ਅਵਸਥਾ ਵਿੱਚ ਪਹੁੰਚਣ 'ਤੇ ਕਾਮਰੇਡ ਲੈਨਿਨ ਨੇ ਜਿੱਥੇ ਸਾਰੀ ਦੁਨੀਆਂ ਸਾਮਰਾਜ ਦੇ ਗਲਬੇ ਵਿੱਚ ਚਲੇ ਜਾਣ ਦੀ ਵਿਆਖਿਆ ਕੀਤੀ ਤਾਂ ਉਥੇ ਉਸਨੇ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਦੇ ਕੇਂਦਰ ਯੂਰਪ ਵਿੱਚ ਹੋਣ ਦੀ ਥਾਂ ਏਸ਼ੀਆ, ਅਫਰੀਕਾ ਤੇ ਦੱਖਣੀ ਅਮਰੀਕਾ ਦੇ ਬਸਤੀਵਾਦੀ ਦੇਸ਼ਾਂ ਵਿੱਚ ਹੋਣ ਦੀ ਨਿਸ਼ਾਨਦੇਹੀ ਵੀ ਕੀਤੀ। ਆਪਣੀ ਜ਼ਿੰਦਗੀ ਦੇ ਆਖਰੀ ਵਰ੍ਹਿਆਂ ਵਿੱਚ ਕਾਮਰੇਡ ਲੈਨਿਨ ਦੀ ਨਜ਼ਰ ਪਛੜੇ ਦੇਸ਼ਾਂ ਦੀਆਂ ਕਰਾਂਤੀਕਾਰੀ ਲਹਿਰਾਂ 'ਤੇ ਟਿਕੀ ਹੋਈ ਸੀ। ਇਹਨਾਂ ਲਹਿਰਾਂ ਸਬੰਧੀ ਹੀ ਉਸਦੀਆਂ ਲਿਖਤਾਂ ਵੀ ਵਿਆਖਿਆ ਕਰਦੀਆਂ ਹਨ। ਕਾਮਰੇਡ ਲੈਨਿਨ ਵੱਲੋਂ ਕੀਤੀ ਵਿਆਖਿਆ 'ਤੇ ਧਿਆਨ ਕੇਂਦਰਤ ਕਰਕੇ ਕਾਮਰੇਡ ਮਾਓ ਨੇ ਚੀਨ ਵਿੱਚ ਜਮਾਤਾਂ ਦਾ ਵਖਰੇਵਾਂ ਕਰਕੇ ਇਹ ਸਾਬਤ ਕੀਤਾ ਕਿ ਚੀਨ ਵਿੱਚ ਲਾਲ ਰਾਜਨੀਤਕ ਸੱਤਾ ਕਾਇਮ ਰੱਖੀ ਜਾ ਸਕਦੀ ਹੈ। ਚੀਨ ਦੇਸ਼ ਦਾ ਖਾਸਾ ਅਰਧ-ਜਾਗੀਰੂ ਅਤੇ ਅਰਧ-ਬਸਤੀਵਾਦੀ ਹੋਣ ਕਰਕੇ ਇੱਥੋਂ ਦੇ ਇਨਕਲਾਬ ਦਾ ਰਾਹ ਰੂਸ ਦੇ ਸਰਮਾਏਦਾਰੀ ਪ੍ਰਬੰਧ ਖਿਲਾਫ ਬਗਾਵਤ ਕਰਕੇ ਸੱਤਾ ਹਾਸਲ ਕਰਨ ਦੀ ਥਾਂ ਲਮਕਵੇਂ ਲੋਕ ਯੁੱਧ ਰਾਹੀਂ ਸੱਤਾ ਹਾਸਲ ਕਰਨਾ ਹੋਵੇਗਾ। ਇੱਥੇ ਕਿਸੇ ਵੀ ਸਰਮਾਏਦਾਰ ਮੁਲਕ ਵਾਂਗ ਲੰਮੇ ਸਮੇਂ ਤੱਕ ਟਰੇਡ ਯੂਨੀਅਨਾਂ ਤੇ ਜਨਤਕ ਸੰਘਰਸ਼ਾਂ ਰਾਹੀਂ ਕਾਨੂੰਨੀ ਮੌਕਿਆਂ ਦੀ ਵਰਤੋਂ ਕਰਦੇ ਹੋਏ ਆਪਣੀ ਤਾਕਤ ਵਧਾਉਣ ਦੇ ਰਾਹ ਤੋਂ ਵੱਖਰੇ ਤੌਰ 'ਤੇ ਜਥੇਬੰਦੀ ਦਾ ਮੁੱਖ ਰੂਪ ਫੌਜ ਅਤੇ ਸੰਘਰਸ਼ ਦਾ ਮੁੱਖ ਰੂਪ ਹਥਿਆਰਬੰਦ ਸੰਘਰਸ਼ ਹੋਵੇਗਾ। ਮਾਓ ਦੀ ਅਗਵਾਈ ਵਿੱਚ ਪਾਰਟੀ ਹਥਿਆਰਬੰਦ ਘੋਲ ਕਰਦੀ ਹੋਈ ਆਖਰ ਜੇਤੂ ਹੋਈ। ਕਾਮਰੇਡ ਮਾਓ ਹੋਰਾਂ ਨੇ ਜਿੱਥੇ ਯੁੱਧ ਦੇ ਮੈਦਾਨ ਵਿੱਚ ਹਥਿਆਰਬੰਦ ਸੰਘਰਸ਼ ਕੀਤਾ, ਉੱਥੇ ਉਸਨੇ ਲੀਲੀਸਾਨ, ਵਾਂਗਮਿੰਗ, ਲਿਊ ਸ਼ਾਓ-ਚੀ, ਲਿਨ ਪਿਆਓ ਵਰਗੇ ਸੋਧਵਾਦੀ ਰੁਝਾਨਾਂ ਦਾ ਲਿਖਤੀ ਰੂਪ ਵਿੱਚ ਟਾਕਰਾ ਕੀਤਾ। ਭਾਰਤ ਵਿੱਚ ਮਜ਼ਦੂਰ ਜਮਾਤ ਦੀ ਝੰਡਾਬਰਦਾਰ ਅਖਵਾਉਣ ਵਾਲੀ ਕਮਿਊਨਿਸਟ ਪਾਰਟੀ ਦੀ ਭਾਰੂ ਲੀਡਰਸ਼ਿੱਪ ਜ਼ਿਆਦਾਤਰ ਸਮਿਆਂ ਵਿੱਚ ਹਾਲਤਾਂ ਦਾ ਸਹੀ ਮੁਲੰਕਣ ਕਰਕੇ ਸਹੀ ਦਿਸ਼ਾ ਅਤੇ ਸਹੀ ਲੀਹ ਘੜਨ ਵਿੱਚ ਨਾਕਾਮ ਰਹਿੰਦੀ ਰਹੀ ਹੈ। ਪਰ ਹੇਠਲੇ ਪੱਧਰਾਂ 'ਤੇ ਮਜ਼ਦੂਰ ਜਮਾਤ ਦੇ ਅਨੇਕਾਂ ਹੀ ਆਗੂਆਂ ਨੇ ਜਿੱਥੇ ਲਾਮਿਸਾਲ ਕੁਰਬਾਨੀਆਂ ਕੀਤੀਆਂ ਹਨ, ਉੱਥੇ ਇਸ ਲਹਿਰ ਦੀ ਲਗਾਤਾਰਤਾ ਵੀ ਬਣਾਈ ਰੱਖੀ ਹੈ। ਜਦੋਂ ਸੰਸਾਰ ਪੱਧਰ 'ਤੇ ਰੂਸੀ ਸਮਾਜੀ ਸਾਮਰਾਜੀਆਂ ਦੇ ਦੰਭ ਦੇ ਖਿਲਾਫ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਮਹਾਨ ਬਹਿਸ ਚਲਾ ਕੇ ਸਿਧਾਂਤਕ ਨਿਖੇੜੇ ਕੀਤੇ ਜਾ ਰਹੇ ਸਨ ਤਾਂ ਭਾਰਤ ਦੇ ਕਮਿਊਨਿਸਟਾਂ ਨੇ ਨਕਸਲਬਾੜੀ ਦੀ ਬਸੰਤ ਦੀ ਕੜਕ ਪੈਦਾ ਕਰਕੇ ਮਜ਼ਦੂਰ ਜਮਾਤ ਦੀ ਮੁਕਤੀ ਦੇ ਅਸਲ ਰਾਹ ਨੂੰ ਰੁਸ਼ਨਾਇਆ। ਪਿਛਲੇ 50 ਸਾਲਾਂ ਤੋਂ ਲਮਕਵੇਂ ਲੋਕ ਯੁੱਧ ਦੇ ਰਾਹ ਨੂੰ ਪ੍ਰਣਾਈ ਇਸ ਲਹਿਰ ਨੂੰ ਕੁਚਲਣ ਲਈ ਹਾਕਮਾਂ ਨੇ ਭਾਵੇਂ ਫੌਜੀ ਧਾੜਾਂ ਚਾੜ੍ਹੀਂ ਰੱਖੀਆਂ ਪਰ ਉਹ ਇਸ ਲਹਿਰ ਨੂੰ ਦੀ ਲਗਾਤਾਰਤਾ ਨੂੰ ਨਹੀਂ ਤੋੜ ਸਕੀਆਂ। ਇਹ ਅੱਗੇ ਪਿੱਛੇ ਹੁੰਦੀ ਹੋਈ ਹਾਕਮ ਜਮਾਤਾਂ ਦੇ ਫੌਜੀ ਹਮਲਿਆਂ ਦਾ ਟਾਕਰਾ ਕਰਦੀ ਅੱਗੇ ਵਧ ਰਹੀ ਹੈ।

ਕੋਰੋਨਾਵਾਇਰਸ ਦੇ ਦੌਰ ਵਿੱਚ ਮੱਧ-ਭਾਰਤ ਦੇ ਖੇਤਰਾਂ 'ਚ ਮਾਓਵਾਦੀ ਸਰਗਰਮੀਆਂ


ਕੋਰੋਨਾਵਾਇਰਸ ਦੇ ਦੌਰ ਵਿੱਚ ਮੱਧ-ਭਾਰਤ ਦੇ ਖੇਤਰਾਂ 'ਚ ਮਾਓਵਾਦੀ ਸਰਗਰਮੀਆਂ ਭਾਰਤੀ ਹਾਕਮਾਂ ਵੱਲੋਂ ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੀ ਮਾਰ ਦਾ ਹੋ-ਹੱਲਾ ਮਚਾਇਆ ਜਾ ਰਿਹਾ ਸੀ ਤਾਂ ਦੂਸਰੇ ਪਾਸੇ ਇਹਨਾਂ ਨੇ ਆਪਣੇ ਸਿਆਸੀ ਵਿਰੋਧੀਆਂ ਵਜੋਂ ਕਸ਼ਮੀਰੀ ਕੌਮ, ਮੁਸਲਿਮ ਭਾਈਚਾਰੇ, ਦਲਿਤਾਂ ਸਮੇਤ ਧਾਰਮਿਕ ਘੱਟ ਗਿਣਤੀਆਂ ਅਤੇ ਆਦਿਵਾਸੀ-ਕਬਾਇਲੀ ਲੋਕਾਂ 'ਤੇ ਹੱਲੇ ਤੇਜ਼ ਕੀਤੇ ਸਨ। ਇਸੇ ਦੀ ਕੜੀ ਵਜੋਂ ਭਾਰਤੀ ਹਾਕਮਾਂ ਨੇ ਮੱਧ ਭਾਰਤ ਵਿਚਲੀ ਮਾਓਵਾਦੀ ਲਹਿਰ ਨੂੰ ਕੁਚਲ ਦੇਣ ਲਈ ਫੌਜਾਂ ਭਾਰੀ ਨਫਰੀ ਨੂੰ ਤਾਇਨਾਤ ਕਰ ਦਿੱਤਾ। ਭਾਰਤੀ ਫੌਜਾਂ ਦਾ ਟਾਕਰਾ ਕਰਦੇ ਹੋਏ ਮਾਓਵਾਦੀਆਂ ਨੇ 21 ਮਾਰਚ ਨੂੰ ਇੱਕੋ ਹੀ ਹੱਲੇ ਵਿੱਚ 17 ਭਾਰਤੀ ਫੌਜੀਆਂ ਨੂੰ ਮਾਰ ਮੁਕਾਇਆ। ਭਾਰਤੀ ਹਾਕਮਾਂ ਦੀ ਫੌਰੀ ਤੌਰ 'ਤੇ ਇਹ ਹਿੰਮਤ ਨਹੀਂ ਸੀ ਪੈ ਸਕੀ ਕਿ ਉਹ ਆਪਣੇ ਫੌਜੀਆਂ ਦੀਆਂ ਲਾਸ਼ਾਂ ਹੀ ਚੁੱਕ ਲਿਆਉਂਦੇ, ਦੂਸਰੇ ਦਿਨ ਭਾਰੀ ਲਾਮ-ਲਸ਼ਕਰਾਂ ਨਾਲ ਹੀ ਇਹ ਲਾਸ਼ਾਂ ਨੂੰ ਲਿਆ ਸਕੇ। ਬਾਅਦ ਵਿੱਚ ਇਹਨਾਂ ਖੇਤਰਾਂ ਵਿੱਚ ਹੋਰ ਹੱਲੇ ਕਰਨ ਤੋਂ ਘਬਰਾਉਂਦੇ ਹੋਏ ਭਾਰਤੀ ਹਾਕਮਾਂ ਨੇ ਆਪਣੀਆਂ ਫੌਜਾਂ ਨੂੰ ਪਿੱਛੇ ਬੈਰਕਾਂ ਵਿੱਚ ਬੰਦ ਕਰ ਲਿਆ। ਇਸ ਉਪਰੰਤ ਮਾਓਵਾਦੀਆਂ ਦੀ ਸਥਾਨਕ ਫੌਜ ਨੇ ਭਾਰਤੀ ਫੌਜਾਂ ਨਾਲ ਫੌਰੀ ਤੌਰ 'ਤੇ ਯੁੱਧਬੰਦੀ ਦਾ ਐਲਾਨ ਕਰ ਦਿੱਤਾ ਕਿ ਜੇਕਰ ਕੋਰੋਨਾ ਦੇ ਦੌਰ ਵਿੱਚ ਭਾਰਤੀ ਫੌਜ ਉਹਨਾਂ 'ਤੇ ਕੋਈ ਹਮਲਾ ਨਹੀਂ ਕਰੇਗੀ ਤਾਂ ਉਹ ਵੀ ਫੌਜ 'ਤੇ ਕੋਈ ਮੋੜਵਾਂ ਹਮਲਾ ਨਹੀਂ ਕਰਨਗੇ। ਇਸ ਉਪਰੰਤ ਉਹਨਾਂ ਨੇ ਭਾਰਤੀ ਫੌਜ ਨੂੰ ਪੰਜ ਦਿਨਾਂ ਦਾ ਸਮਾਂ ਦਿੱਤਾ ਸੀ ਕਿ ਜੇਕਰ ਪੰਜ ਦਿਨਾਂ ਤੱਕ ਭਾਰਤੀ ਫੌਜ ਨੇ ਕੋਈ ਹਮਲਾ ਨਾ ਕੀਤਾ ਤਾਂ ਉਹ ਯੁੱਧਬੰਦੀ ਸਮਝਣਗੇ। ਬਾਅਦ ਵਿੱਚ ਉਸ ਇਲਾਕੇ ਵਿੱਚ ਭਾਰਤੀ ਫੌਜ ਨੇ ਕੋਈ ਫੌਜੀ ਹਮਲਾ ਕੀਤਾ ਵੀ ਨਹੀਂ। ਉਂਝ ਜਿਹੜੇ ਖੇਤਰਾਂ ਵਿੱਚ ਮਾਓਵਾਦੀਆਂ ਦੀ ਮੌਜੂਦਗੀ ਘੱਟ ਹੈ ਜਾਂ ਨਹੀਂ ਹੈ, ਉਹਨਾਂ ਖੇਤਰਾਂ ਵਿੱਚ ਭਾਰਤੀ ਹਾਕਮਾਂ ਵੱਲੋਂ ਸਥਾਨਕ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਗੜ੍ਹਚਿਰੌਲੀ ਖੇਤਰ ਦੀਆਂ ਖਬਰਾਂ ਪਹਿਲਾਂ ਹੀ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ ਕਿ 30 ਜਨਵਰੀ ਤੋਂ ਭਾਰਤ ਆਏ ਕੋਰੋਨਾ ਦੇ ਵਾਇਰਸ ਦੀ ਮਾਰ ਢਾਈ ਮਹੀਨੇ ਬਾਅਦ ਵੀ 12 ਲੱਖ ਦੀ ਗਿਣਤੀ ਵਾਲੇ ਇਸ ਖੇਤਰ ਵਿੱਚ ਨਹੀਂ ਹੋ ਸਕੀ ਤੇ ਕੋਈ ਇੱਕ ਵੀ ਕੋਰੋਨਾਵਾਇਰਸ ਦਾ ਮਰੀਜ ਨਹੀਂ ਸੀ ਮਿਲਿਆ। ਮਾਓਵਾਦੀਆਂ ਨੂੰ ਪਤਾ ਸੀ ਕਿ ਲਾਗ ਦੀ ਇਹ ਬਿਮਾਰੀ ਬਾਹਰੋਂ ਆਉਂਦੀ ਹੈ, ਇਸ ਕਰਕੇ ਉਹਨਾਂ ਨੇ ਆਪਣੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਸੜਕਾਂ ਪੁੱਟ ਕੇ ਬਾਹਰਲੇ ਲੋਕਾਂ ਅਤੇ ਪੁਲਸ-ਫੌਜ ਦੇ ਦਾਖਲੇ ਨੂੰ ਬੰਦ ਕਰ ਦਿੱਤਾ ਹੈ ਤੇ ਉਥੋਂ ਦੇ ਲੋਕ ਬਿਨਾ ਕੋਰੋਨਾ ਤੋਂ ਹੀ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਂਦੇ ਹਨ। ਵੱਖ ਵੱਖ ਸੋਮਿਆਂ ਤੋਂ ਇਕੱਤਰ ਹੋਈ ਸਮੱਗਰੀ ਨੂੰ ਪਾਠਕਾਂ ਸਾਹਮਣੇ ਜਾਣਕਾਰੀ ਹਿਤ ਪੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਪਤਾ ਚੱਲ ਸਕੇ ਕਿ ਮਾਓਵਾਦੀ ਖੇਤਰਾਂ ਵਿੱਚ ਕਿਹੋ ਜਿਹੀਆਂ ਸਰਗਰਮੀਆਂ ਚੱਲ ਰਹੀਆਂ ਹਨ। ਮਾਓਵਾਦੀਆਂ ਵੱਲੋਂ ਕੋਰੋਨਾਵਾਇਰਸ ਕਾਰਨ ਇੱਕਤਰਫਾ ਗੋਲੀਬੰਦੀ ਦਾ ਐਲਾਨ 7 ਅਪ੍ਰੈਲ, ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਫੁਟਾਰੇ ਦੇ ਸਮਿਆਂ ਵਿੱਚ, ਸੀ.ਪੀ.ਆਈ.(ਮਾਓਵਾਦੀ) ਨੇ ਸੁਰੱਖਿਆ ਬਲਾਂ ਦੇ ਖਿਲਾਫ ਇੱਕਤਰਫਾ ਤੌਰ 'ਤੇ ਆਰਜੀ ਗੋਲੀਬੰਦੀ ਦਾ ਐਲਾਨ ਕਰਦੇ ਹੋਏ ਨਕਸਲ ਪ੍ਰਭਾਵਿਤ ਸਰਕਾਰਾਂ ਵੱਲੋਂ ਇਸਦਾ 5 ਦਿਨਾਂ ਦੇ ਵਿੱਚ ਵਿੱਚ ਜੁਆਬ ਮੰਗਿਆ ਹੈ। ਇਹ ਸੱਦਾ, ਦੋ ਹਫਤਿਆਂ ਵਿੱਚ ਉਦੋਂ ਆਇਆ ਹੈ, ਜਦੋਂ ਮਾਓਵਾਦੀਆਂ ਨੇ 21 ਮਾਰਚ ਨੂੰ ਸੁਰੱਖਿਆ ਬਲਾਂ ਵੱਲੋਂ ਕੀਤੇ ਅਪ੍ਰੇਸ਼ਨ ਦੌਰਾਨ ਹਮਲਾ ਕਰਕੇ 17 ਸੀ.ਆਰ.ਪੀ.ਐਫ. ਦੇ ਮੈਂਬਰਾਂ ਨੂੰ ਮਾਰ ਦਿੱਤਾ ਸੀ। 5 ਅਪ੍ਰੈਲ ਨੂੰ ਪਾਰਟੀ ਦੀ ਲੈਟਰ-ਪੈਡ 'ਤੇ ਤੇਲਗੂ ਵਿੱਚ ਲਿਖੇ ਇੱਕ ਬਿਆਨ ਵਿੱਚ ਸੀ.ਪੀ.ਆਈ. (ਮਾਓਵਾਦੀ) ਦੀ ਮਲਕਾਨਗਿਰੀ-ਕੋਰਾਪੁਟ-ਵਿਸਾਖਾ ਬਾਰਡਰ (ਐਮ.ਕੇ.ਵੀ.ਬੀ.) ਡਵੀਜ਼ਨ ਕਮੇਟੀ ਦੇ ਸਕੱਤਰ ਕੈਲਾਸਮ ਨੇ ਆਖਿਆ ਹੈ ਕਿ ''ਸਾਰਸ ਕੋਵ-2 ਵਾਇਰਸ, ਜਿਸ ਤੋਂ ਕੋਵਿਡ-19 ਕੋਰੋਨਾਵਾਇਰਸ ਪੈਦਾ ਹੋਇਆ ਹੈ, ਇਸਨੇ ਦੁਨੀਆਂ ਭਰ ਵਿੱਚ ਤਬਾਹੀ ਮਚਾ ਦਿੱਤੀ ਹੈ।'' ਬਿਆਨ ਵਿੱਚ ਆਖਿਆ ਗਿਆ ਹੈ ਕਿ ''ਸਾਡੀ ਪਾਰਟੀ, ਲੋਕ ਮੁਕਤੀ ਗੁਰੀਲਾ ਫੌਜ (ਪੀ.ਜੀ.ਐਲ.ਏ.- ਪਾਰਟੀ ਦਾ ਫੌਜੀ ਵਿੰਗ), ਪਾਰਟੀ ਦੀਆਂ ਅਨੇਕਾਂ ਜਨਤਕ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਅਰਸੇ ਦੌਰਾਨ ਸੁਰੱਖਿਆ ਬਲਾਂ 'ਤੇ ਕਿਸੇ ਕਿਸਮ ਦਾ ਹੱਲਾ ਨਹੀਂ ਕਰਨਗੀਆਂ।'' ਸਰਕਾਰੀ ਸੂਤਰਾਂ ਦਾ ਕਹਿਣਾ ਹੈ ਭਾਵੇਂ ਕਿ ਇਹ ਬਿਆਨ ਸੀ.ਪੀ.ਆਈ.(ਮਾਓਵਾਦੀ) ਦੀ ਕੇਦਰੀ ਕਮੇਟੀ ਵੱਲੋਂ ਨਹੀਂ ਆਇਆ, ਪਰ ਲੱਗਦਾ ਹੈ ਕਿ ਉਹ ਇਸ ਸੱਦੇ ਪ੍ਰਤੀ ਹਕੂਮਤਾਂ ਦਾ ਪੱਖ ਜਾਨਣਾ ਚਾਹੁੰਦੇ ਹਨ। ਬਿਆਨ ਵਿੱਚ ਆਖਿਆ ਗਿਆ ਹੈ ਕਿ ''ਕੋਰੋਨਾਵਾਇਰਸ ਦੀ ਮਾਰ ਸੰਸਾਰ ਵਿਆਪੀ ਹੈ, ਇਸ ਨਾਜ਼ੁਕ ਮੌਕੇ 'ਤੇ ਸਾਡੀ ਪਾਰਟੀ, ਪੀ.ਜੀ.ਐਲ.ਏ. ਅਤੇ ਹੋਰਨਾਂ ਲੋਕ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਪੁਲਸ 'ਤੇ ਹੱਲੇ ਨਾ ਕੀਤੇ ਜਾਣ।'' ਇਸ ਦੇ ਨਾਲ ਹੀ ਕੈਲਾਸਮ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ''ਅਸੀਂ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਜੇਕਰ ਪੁਲਸ ਨੇ ਕੋਈ ਕਾਰਵਾਈ ਕੀਤੀ ਤਾਂ ਅਸੀਂ ਮੋੜਵਾਂ ਟਾਕਰਾ ਕਰਾਂਗੇ।'' ਸੋਮਾ- ਟੀ.ਐਨ.ਐਨ. (ਰੈੱਡ ਸਪਾਰਕ) ਮਾਓਵਾਦੀਆਂ ਵੱਲੋਂ ਕੋਰੋਨਾਵਾਇਰਸ ਸਬੰਧੀ ਮੋਦੀ ਹਕੂਮਤ ਦੀ ਨਿਖੇਧੀ ਢੁਕਵੇਂ ਕਦਮ ਲੈਣ ਦਾ ਸੱਦਾ 14 ਅਪ੍ਰੈਲ, ਕੋਠਾਗੁਦੇਮ: ਸੀ.ਪੀ.ਆਈ.(ਮਾਓਵਾਦੀ) ਦੀ ਕੇਂਦਰੀ ਕਮੇਟੀ ਦੇ ਬੁਲਾਰੇ ਅਭੈ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਕੋਰੋਨਾ ਵਾਇਰਸ ਦਾ ਫੁਟਾਰਾ ਸਾਮਰਾਜੀ ਤਾਕਤਾਂ ਦੀ ਦੇਣ ਹੈ। ਉਸਨੇ ਨੇ ਆਖਿਆ, ''ਕੋਰੋਨਾਵਾਇਰਸ ਵਰਗੇ ਜੀਵਾਣੂੰ-ਹਥਿਆਰ ਦੇ ਫੁਟਾਰੇ ਦੀ ਜੜ੍ਹ ਸਾਮਰਾਜੀ ਨੀਤੀਆਂ ਵਿੱਚ ਲੱਗੀ ਹੋਈ ਹੈ।'' ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਮੋਦੀ ਹਕੂਮਤ ਤਾਲਾਬੰਦੀ ਮੜ੍ਹ ਕੇ ਗਰੀਬਾਂ ਦੀ ਸਹਾਇਤਾ ਕਰਨ ਵਿੱਚ ਨਾਕਾਮ ਹੋਈ ਹੈ ਅਤੇ ਇਸਨੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ, ਜਨਤਕ ਆਵਾਜਾਈ ਬੰਦ ਕਰਕੇ, ਪੈਦਲ ਆਪਣੇ ਘਰਾਂ ਵੱਲ ਜਾਣ ਲਈ ਮਜਬੂਰ ਕੀਤਾ ਹੈ। ਕੇਂਦਰੀ ਹਕੂਮਤ ਨੂੰ ਗਰੀਬਾਂ ਦੀਆਂ ਸਿਹਤ ਸਹੂਲਤਾਂ ਅਤੇ ਖੁਰਾਕ ਵਾਸਤੇ ਕੁੱਲ ਘਰੇਲੂ ਉਤਪਾਦ ਦਾ 10 ਫੀਸਦੀ ਹਿੱਸਾ ਖਰਚਣਾ ਚਾਹੀਦਾ ਹੈ। ਅਭੈ ਨੇ ਆਖਿਆ ਹੈ ਕਿ ਕੇਂਦਰੀ ਅਤੇ ਸੂਬਾਈ ਹਕੂਮਤਾਂ ਗੈਰ-ਜਥੇਬੰਦ ਖੇਤਰਾਂ ਦੀ ਰਾਖੀ ਲਈ 5 ਲੱਖ ਕਰੋੜ ਰੁਪਏ ਦਾ ਵਿੱਤੀ ਪੈਕਜ ਜਾਰੀ ਕਰ ਰਹੀਆਂ ਹਨ। ਤਾਲਾਬੰਦੀ ਦੇ ਐਲਾਨ ਦੀ ਨੋਟਬੰਦੀ ਨਾਲ ਤੁਲਨਾ ਕਰਦੇ ਹੋਏ ਉਸਨੇ ਆਖਿਆ ਹੈ ਕਿ ਕੇਂਦਰੀ ਅਤੇ ਸੂਬਾਈ ਹਕੂਮਤਾਂ ਨੇ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਦਾ ਇੱਕੋ-ਇੱਕ ਰਾਹ ਇਕਾਂਤਵਾਸ ਹੋਣਾ ਐਲਾਨਿਆ ਹੈ, ਜਦੋਂ ਕਿ ਅਨੇਕਾਂ ਸੂਬਿਆਂ ਦੇ ਹਸਪਤਾਲਾਂ ਵਿੱਚ ਸਿਹਤ ਕਾਮਿਆਂ ਲਈ ਮੁਢਲੇ ਸੁਰੱਖਿਆ ਸਾਧਨਾਂ (ਪੀ.ਪੀ.ਈ.) ਕਿੱਟ ਦੀ ਥੁੜ੍ਹ ਪਾਈ ਜਾ ਰਹੀ ਹੈ। ਮੋਦੀ ਹਕੂਮਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਅਧੀਨ ਉੱਥੇ ਹਾਈਡਰੋਕਲੋਰੋਕੁਇਨ (ਮਲੇਰੀਏ ਦੀ ਦਵਾਈ) ਭੇਜ ਰਹੀ ਹੈ। ਅਭੈ ਨੇ ਦੱਸਿਆ ਹੈ ਕਿ ਆਰ.ਐਸ.ਐਸ.-ਬੀ.ਜੇ.ਪੀ. ਦੀ ਲੀਡਰਸ਼ਿੱਪ ਤਬਲੀਗੀ ਜਮਾਤ ਦੀ ਇਕੱਤਰਤਾ ਨੂੰ ਕੋਰੋਨਾ ਵਾਇਰਸ ਦੇ ਫੈਲਾਉਣ ਦਾ ਕਾਰਨ ਦੱਸ ਕੇ ਨਿਸ਼ਾਨਾ ਬਣਾਉਣ ਲੱਗੀ ਹੋਈ ਹੈ। ਮਾਓਵਾਦੀਆਂ ਦੇ ਬੁਲਾਰੇ ਨੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਵਰਵਰਾ ਰਾਓ, ਪ੍ਰੋਫੈਸਰ ਸਾਈਬਾਬਾ ਅਤੇ ਹੋਰ ਸਿਆਸੀ ਕਾਰਕੁੰਨਾਂ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਹੈ। ਉਸ ਨੇ ਆਖਿਆ ਕਿ ਲੋਕਾਂ ਨੂੰ ਸਿੱਖਿਅਤ ਕਰਨ ਦੀ ਥਾਂ ਹਕੂਮਤਾਂ ਤਾਲਾਬੰਦੀ ਰਾਹੀਂ ਪੁਲਸੀ ਬਲਾਂ ਦੀ ਵਰਤੋਂ ਨੂੰ ਤਰਜੀਹ ਦੇ ਰਹੀਆਂ ਹਨ। ਉਸਨੇ ਮੰਗ ਕੀਤੀ ਹੈ ਕਿ ਤਾਲਾਬੰਦੀ ਨੂੰ ਲਾਲ ਖੇਤਰਾਂ ਅਤੇ ਵੱਧ ਮਾਰ ਵਾਲੇ ਖੇਤਰਾਂ ਤੱਕ ਮਹਿਦੂਦ ਰੱਖਦੇ ਹੋਏ ਡਾਕਟਰਾਂ, ਸਹਿਤ ਕਾਮਿਆਂ, ਮਜ਼ਦੂਰਾਂ, ਸਫਾਈ ਕਾਮਿਆਂ ਅਤੇ ਪ੍ਰੈਸ ਦੀ ਆਜ਼ਾਦੀ ਲਈ ਢੁਕਵੇਂ ਕਦਮ ਲੈਣੇ ਚਾਹੀਦੇ ਹਨ। -ਤੇਲੰਗਾਨਾਟੂਡੇ.ਕਾਮ (ਫੇਸਬੁੱਕ, ਰੈਡ ਸਪਾਰਕ) ਦੇਸ਼-ਵਿਆਪੀ ਕਰਫਿਊ ਦੇ ਬਾਵਜੂਦ ਸੀ.ਪੀ.ਆਈ. (ਮਾਓਵਾਦੀ) ਵੱਲੋਂ ਲੋਕਾਂ ਨੂੰ ਜਥੇਬੰਦ ਕਰਕੇ ਅੰਦੋਲਨ ਜਾਰੀ ਨਵੀਂ ਦਿੱਲੀ, 16 ਅਪ੍ਰੈਲ: ਸੁਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਦੇਸ਼-ਵਿਆਪੀ ਤਾਲਾਬੰਦੀ ਦੇ ਬਾਵਜੂਦ ਮਾਓਵਾਦੀ ਗਰੁੱਪਾਂ ਵੱਲੋਂ ਆਪਣੀ ਤਾਕਤ ਵਧਾਈ ਜਾ ਰਹੀ ਹੈ। ਬਾਗੀਆਂ ਦੇ ਵੱਡੇ ਗਰੁੱਪ ਦੱਖਣੀ ਬਸਤਰ ਤੋਂ ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਂਰਾਸ਼ਟਰ, ਝਾਰਖੰਡ, ਉਡੀਸ਼ਾ, ਪੱਛਮੀ ਬੰਗਾਲ ਅਤੇ ਨਿਪਾਲ ਵਿੱਚ ਦਾਖਲ ਹੋ ਚੁੱਕੇ ਹਨ। ਖੁਫੀਆ ਏਜੰਸੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਅਤੇ ਸੂਬਾਈ ਪੁਲਸੀ ਬਲਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਉਸ ਸਮੇਂ ਚੌਕਸ ਕਰ ਦਿੱਤਾ ਸੀ ਜਦੋਂ ਸੁਰੱਖਿਆ ਬਲ ਅਤੇ ਸਮੁੱਚੀ ਅਮਨ-ਕਾਨੂੰਨ ਦੀ ਮਸ਼ੀਨਰੀ ਕੋਰੋਨਾਇਵਾਰਸ ਦੀ ਕੜੀ ਨੂੰ ਤੋੜਨ ਲਈ ਤਾਲਾਬੰਦੀ ਲਾਗੂ ਕਰਵਾਉਣ ਵਿੱਚ ਜੁਟੀ ਹੋਈ ਸੀ। ਖੁਫੀਆ ਜਾਣਕਾਰੀ ਮੁਤਾਬਕ, ਮਾਓਵਾਦੀਆਂ ਦੇ ਉੱਚ ਆਗੂਆਂ ਦੀ ਅਗਵਾਈ ਵਿੱਚ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ, ਜਗਦਲਪੁਰ ਜ਼ਿਲ੍ਹੇ ਦੀ ਦਰਭਾ ਡਵੀਜ਼ਨ ਅਤੇ ਦਾਂਤੇਵਾੜਾ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿੱਚ ਮਾਓਵਾਦੀ ਗਰੁੱਪਾਂ ਵੱਲੋਂ ''ਧੁਰ ਅੰਦਰਲੇ ਇਲਾਕਿਆਂ ਵਿੱਚ ਲਗਾਤਾਰ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ।'' ਆਈ.ਏ.ਐਨ.ਐਸ. ਵੱਲੋਂ ਇਕੱਤਰ ਕੀਤੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ''ਮਾਓਵਾਦੀ ਪਿੰਡਾਂ ਦੇ ਲੋਕਾਂ ਨੂੰ ਹਕੂਮਤ ਦੇ ਖਿਲਾਫ ਟਕਰਾਅ ਲਈ ਤੇਂਦੂ ਪੱਤੇ ਦੀਆਂ ਘੱਟੋ ਘੱਟ ਕੀਮਤਾਂ ਤਹਿ ਕਰਵਾਉਣ, ਪੱਤਿਆਂ ਦੀ ਤੁੜਾਈ ਦੌਰਾਨ ਮਾਰੇ ਜਾਣ ਵਾਲੇ ਜਾਂ ਜਖਮੀਆਂ ਲਈ ਮੁਆਵਜੇ ਦੀ ਅਦਾਇਗੀ ਵਾਸਤੇ ਜਥੇਬੰਦ ਕਰ ਰਹੇ ਹਨ।'' ਮਾਓਵਾਦੀਆਂ ਨੇ ਤਾਲਾਬੰਦੀ ਦੇ ਪਹਿਲੇ ਦੌਰ ਦੇ 21 ਦਿਨਾਂ ਦੌਰਾਨ 24 ਮਾਰਚ ਦੀ ਅੱਧੀ ਰਾਤ ਤੋਂ 14 ਅਪ੍ਰੈਲ ਤੱਕ ਸੁਰੱਖਿਆ ਬਲਾਂ ਦੀ ਆਵਾਜਾਈ ਰੋਕਣ ਲਈ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਗੰਗਾਲੂਰ ਪੁਲਸ ਥਾਣੇ ਅਧੀਨ ਗੰਗਾਲੂਰ ਤੇ ਚੇਰਪਾਲ ਦਰਮਿਆਨ ਅਤੇ ਕਿਕਲੇਰ ਵਿੱਚ ਕੁੜਿੱਕੀਆਂ ਲਾਈਆਂ ਹੋਈਆਂ ਸਨ। ਤਾਲਾਬੰਦੀ ਅਤੇ ਸੁਰੱਖਿਆ ਬਲਾਂ ਦੇ ਕੰਮ ਖੇਤਰਾਂ ਵਿੱਚ ਘਟੀ ਹੋਈ ਨਫਰੀ ਦਾ ਲਾਹਾ ਲੈ ਕੇ ਮਾਓਵਾਦੀਆਂ ਨੇ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਬਹੁਤ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ ਹੈ।'' ਹੋਰ ਅੱਗੇ ਇਹ ਜਾਣਕਾਰੀ ਮਿਲੀ ਹੈ ਕਿ ਮਾਓਵਾਦੀਆਂ ਨੇ ਰਾਜਪੇਂਟਾ ਅਤੇ ਚਿਮਲੀਪੇਂਟਾ ਵਿੱਚ ਬਾਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਸਨ।'' ਇਸ ਮਹੀਨੇ ਦੇ ਦੂਸਰੇ ਹਫਤੇ ਵਿੱਚ ਮਾਓਵਾਦੀਆਂ ਦੇ ਇੱਕ ਗਰੁੱਪ ''ਮਾਓਵਾਦੀਆਂ ਦੀ ਕੇਰਲਾਪਾਲ ਏਰੀਆ ਕਮੇਟੀ'' ਨੇ 10 ਵਜੇ ਦੇ ਕਰੀਬ ਬਾਰੂਦੀ ਧਮਾਕਾ ਕਰਕੇ ਰੇਂਗਾਪਾੜਾ, ਨੇੜੇ ਗੋਰਗੁੰਨਾ ਵਿਖੇ ਇੱਕ ਪੁਲੀ ਨੂੰ ਉਡਾ ਕੇ ਸੁਕਮਾ ਜ਼ਿਲ੍ਹੇ ਦੇ ਪੁਲਸ ਥਾਣਾ ਪੋਮਾਨਪੱਲੀ ਵਿੱਚ ਦੋਰਨਾਪਾਲ-ਜਗਰਗੁੰਡਾ ਸੜਕੀ ਆਵਾਜਾਈ ਨੂੰ ਰੋਕ ਦਿੱਤਾ ਹੈ। ਸੁਰੱਖਿਆ ਬਲਾਂ ਦੀ ਵਿਆਪਕ ਘੋਖ-ਪੜਤਾਲ ਤੋਂ ਪਤਾ ਲੱਗਿਆ ਹੈ ਕਿ ਮਾਓਵਾਦੀਆਂ ਨੇ ਜਗਦਲਪੁਰ ਜ਼ਿਲ੍ਹੇ ਦੇ ਮਾੜ ਇਲਾਕੇ ਵਿਚਲੇ ਸੀ.ਆਰ.ਪੀ.ਐਫ. ਦੀ 195ਵੀਂ ਬਟਾਲੀਅਨ ਦੇ ਪੁਸ਼ਪਾਲ ਕੈਂਪ ਨੂੰ ਨਿਸ਼ਾਨਾ ਬਣਾ ਕੇ ਇੱਕ ਬਾਰੂਦੀ ਸੁਰੰਗ ਵਿਛਾਈ ਸੀ। ਇੱਕ ਰਿਪੋਰਟ ਮੁਤਾਬਕ ਕੁੱਝ ਦਿਨ ਪਹਿਲਾਂ ਮਾਓਵਾਦੀਆਂ ਦੀ ਮਲਨਗੀਰ ਇਲਾਕਾ ਕਮੇਟੀ ਵੱਲੋਂ ਅਰਨਪੁਰ-ਪੋਟਲੀ ਸੜਕ 'ਤੇ 10 ਥਾਵਾਂ 'ਤੇ ਟੋਏ ਪੁੱਟ ਕੇ ਵਾਹਨਾਂ ਦੀ ਆਵਾਜਾਈ ਨੂੰ ਰੋਕਿਆ ਗਿਆ। ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ''ਪੋਟਲੀ ਕੈਂਪ ਦੇ ਸੀ.ਏ.ਐਫ. ਅਤੇ ਕੋਰਨਦਾਸਵਲੀ ਕੈਂਪ ਦੀ ਏ.ਸੀ.ਆਰ.ਪੀ.ਐਫ. ਦੀ ਦਾਂਤੇਵਾੜਾ ਵਿੱਚ ਤਾਇਨਾਤ ਬਟਾਲੀਅਨ'' ਦੇ ਅਮਲੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। -ਆਉਟਲੁੱਕਇੰਡੀਆ.ਕਾਮ ਫੇਸਬੁੱਕ: ਰੈੱਡ ਸਪਾਰਕ ਸੀ.ਪੀ.ਆਈ.(ਮਾਓਵਾਦੀ) ਦੇ ਹਥਿਆਰਬੰਦ ਕਾਡਰਾਂ ਵੱਲੋਂ ਸੀ.ਆਰ.ਪੀ.ਐਫ. ਅਤੇ ਬੋਕਾਰੋ ਪੁਲਸ ਨਾਲ ਗੋਲੀਬਾਰੀ 14 ਅਪ੍ਰੈਲ 2020- ਬੋਕਾਰੋ ਦੀ ਪੁਲਸ ਅਤੇ ਸੀ.ਆਰ.ਪੀ.ਐਫ. ਦੀ 26ਵੀਂ ਬਟਾਲੀਅਨ ਦਾ ਸੋਮਵਾਰ ਦੀ ਰਾਤ ਬੋਕਾਰੋ ਜ਼ਿਲ੍ਹੇ ਦੇ ਚਤਰੋਚਤੀ ਪੁਲਸ ਥਾਣੇ ਦੇ ਅਧੀਨ ਝੁਮਰਾ ਇਲਾਕੇ ਦੇ ਬਿੰਦੀਮੁਰਪਾ ਦੇ ਜੰਗਲਾਂ ਵਿੱਚ ਟਾਕਰਾ ਹੋ ਗਿਆ। ਨਕਸਲ ਵਿਰੋਧੀ ਛਾਪਿਆਂ ਦੌਰਾਨ ਸੀ.ਆਰ.ਪੀ.ਐਫ. ਅਤੇ ਸਥਾਨਕ ਪੁਲਸ ਵੱਲੋਂ ਸੀ.ਪੀ.ਆਈ.(ਮਾਓਵਾਦੀ) ਦੇ ਬਾਗੀਆਂ ਨਾਲ ਬਿੰਦੀਮੁਰਪਾ ਇਲਾਕੇ ਦੇ ਟਾਕਰੇ ਦੌਰਾਨ 200-250 ਗੋਲੀਆਂ ਦਾ ਅਦਾਨ-ਪ੍ਰਦਾਨ ਹੋਇਆ। ਬੋਕਾਰੋ ਦੀ ਪੁਲਸ ਸੁਪਰਡੈਂਟ ਸੁਜਾਤਾ ਕੁਮਾਰੀ ਵੀਨਾਪਨੀ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਮੁਕਾਬਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਸਨੇ ਆਖਿਆ ਕਿ ਘਟਨਾ ਸਥਾਨ ਤੋਂ ਨਕਸਲੀਆਂ ਨਾਲ ਸਬੰਧਤ ਕੁੱਝ ਚੀਜ਼ਾਂ ਪ੍ਰਾਪਤ ਹੋਈਆਂ ਹਨ, ਜਦੋਂ ਕਿ ਇਲਾਕੇ ਦੀ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ। ਝੁਮਰਾ ਇਲਾਕੇ ਵਿੱਚ ਬਾਗੀਆਂ ਦੀ ਹਾਜ਼ਰੀ ਬਾਰੇ ਖੁਫੀਆ ਜਾਣਕਾਰੀ ਹਾਸਲ ਹੋਈ ਸੀ। ਸੀ.ਆਰ.ਪੀ.ਐਫ. ਨੇ ਬੋਕਾਰੋ ਪੁਲਸ ਦੇ ਅਮਲੇ ਸਮੇਤ ਖੁਫੀਆ ਜਾਣਕਾਰੀ ਤਹਿਤ ਕੰਘਾ-ਕਰੂ ਮੁਹਿੰਮ ਆਰੰਭ ਕੀਤੀ ਸੀ। ਪਤਾ ਲੱਗਾ ਹੈ ਕਿ ਬਿੰਦੀਮੁਰਪਾ ਜੰਗਲਾਂ ਦੇ ਝੁਰਮਾ ਪਹਾੜਾਂ ਵਿੱਚ ਮਿਥਲੇਸ਼ ਮਹਾਤੋ ਉਰਫ ਦੁਰਯੋਦਨ ਦੇ ਨਕਸਲੀ ਦਲ ਦੇ 20-25 ਬਾਗੀ ਸ਼ਾਮਲ ਸਨ, ਜਿਹਨਾਂ ਵਿੱਚ ਔਰਤਾਂ ਵੀ ਮੌਜੂਦ ਸਨ। ਬੋਕਾਰੋ ਪੁਲਸ ਦੀ ਮੁਖੀ (ਸੁਪਰਡੈਂਟ) ਦੀਆਂ ਹਦਾਇਤਾਂ ਅਨੁਸਾਰ ਇਸ ਮਕਸਦ ਲਈ ਏ.ਐਸ.ਪੀ. ਉਮੇਸ਼ ਕੁਮਾਰ ਦੀ ਅਗਵਾਈ ਵਿੱਚ ਇੱਕ ਕਾਰਜ-ਬਲ ਗਠਤ ਕੀਤਾ ਗਿਆ ਸੀ। ਜਦੋਂ ਪੁਲਸ ਬਿੰਦੀਮੁਰਪਾ ਦੀਆਂ ਪਹਾੜੀਆਂ ਵਿੱਚ ਪਹੁੰਚੀ ਤਾਂ ਨਕਸਲੀ ਪਹਾੜੀ ਦੀਆਂ ਚੋਟੀਆਂ 'ਤੇ ਪਹਿਲਾਂ ਹੀ ਮੋਰਚਾ ਲਾਈ ਬੈਠੇ ਸਨ। ਮਾਓਵਾਦੀਆਂ ਨੇ ਪੁਲਸ ਬਲਾਂ ਨੂੰ ਦੇਖਦੇ ਹੋਏ ਪੁਲਸੀ ਬਲਾਂ 'ਤੇ ਫਾਇਰਿੰਗ ਕਰ ਦਿੱਤੀ। ਜੁਆਬ ਵਿੱਚ ਸੀ.ਆਰ-ਪੀ.ਐਫ. ਅਤੇ ਪੁਲਸ ਨੇ ਗੋਲੀਬਾਰੀ ਕੀਤੀ। ਨਕਸਲੀ ਜੰਗਲਾਂ ਅਤੇ ਪਹਾੜੀ ਖੇਤਰਾਂ ਦਾ ਲਾਹਾ ਲੈਂਦੇ ਹੋਏ ਬਚ ਨਿਕਲੇ। ਇਹ ਮੁਕਾਬਲਾ ਕਈ ਘੰਟੇ ਚੱਲਿਆ, ਜਿਸ ਵਿੱਚ ਦੋਵਾਂ ਧਿਰਾਂ ਵੱਲੋਂ ਇੱਕ-ਦੂਸਰੇ 'ਤੇ 200 ਤੋਂ 250 ਤੱਕ ਗੋਲੀਆਂ ਦੀ ਵਰਤੋਂ ਕੀਤੀ ਗਈ। -ਡੇਅਲੀਪਾਇਨੀਅਰ.ਕਾਮ ਮਾਓਵਾਦੀਆਂ ਦੇ ਪ੍ਰਭਾਵ-ਖੇਤਰਾਂ ਵਿੱਚ 30 ਲੱਖ ਦੀ ਆਬਾਦੀ ਵਾਲੇ ਬਸਤਰ ਦੇ ਕਬਾਇਲੀ ਕੋਰੋਨਾ ਤੋਂ ਮੁਕਤ ਸੁਵੋਜੀਤ ਬਾਗਚੀ, ਕਲਕੱਤਾ, 21 ਅਪ੍ਰੈਲ: ਦੱਖਣੀ ਬਸਤਰ ਦੇ ਦੂਰ-ਦਰਾਜ਼ ਵਾਲੇ ਪਿੰਡਾਂ ਵਿੱਚ ਜਿੱਥੇ ਗੈਰ-ਕਾਨੂੰਨੀ ਐਲਾਨੀ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਓਵਾਦੀ) ਦਾ ਬੋਲਬਾਲਾ ਹੈ, ਉੱਥੇ ਪੇਂਡੂਆਂ ਨੇ ਕੋਰੋਨਾਵਾਇਰਸ (ਕੋਵਿਡ-19) ਦਾ ਟਾਕਰਾ ਕਰਨ ਦੀ ਯੋਜਨਾ ਘੜੀ ਹੈ। ਉਹਨਾਂ ਨੇ ਨਾਕਾਬੰਦੀ ਕਰਕੇ ਬਾਹਰਲੇ ਲੋਕਾਂ ਦਾ ਪਿੰਡਾਂ ਵਿੱਚ ਦਾਖਲਾ ਬੰਦ ਕਰ ਦਿੱਤਾ ਹੈ। ਇਸ ਦੀ ਥਾਂ ਪੇਂਡੂਆਂ ਨੇ ਉਹਨਾਂ ''ਬਾਹਰਲਿਆਂ'' ਲਈ ਪਿੰਡਾਂ ਦੇ ਬਾਹਰਵਾਰ ਇਕਾਂਤਵਾਸ ਦਾ ਇੰਤਜ਼ਾਮ ਕੀਤਾ ਹੋਇਆ ਹੈ, ਜਿਹੜੇ ਕੰਮ-ਕਾਜ ਸਬੰਧੀ ਇਸ ਖੇਤਰ 'ਚੋਂ ਬਾਹਰ ਜਾਂਦੇ ਹਨ। ਕਬਾਇਲੀਆਂ ਨੇ 'ਸਰਵ ਆਦਿਵਾਸੀ ਸਮਾਜ' ਵਰਗੀਆਂ ਓਟ-ਛਤਰੀਆਂ ਵਾਲੀਆਂ ਜਥੇਬੰਦੀਆਂ ਬਣਾ ਕੇ ਪਹਿਲਕਦਮੀ ਇਹਨਾਂ ਨੂੰ ਸੰਭਾਲੀ ਹੋਈ ਹੈ, ਮਾਓਵਾਦੀਆਂ ਵੱਲੋਂ ਪੂਰੀ ਸਰਗਰਮੀ ਨਾਲ ਇਹਨਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ। 30 ਲੱਖ ਦੀ ਆਬਾਦੀ ਵਾਲੇ ਬਸਤਰ ਵਿੱਚ ਕੋਰੋਨਾ ਦਾ ਕੋਈ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ। ਇਹ ਉਹ ਸਮਾਂ ਹੈ ਜਦੋਂ ਦੱਖਣੀ ਛੱਤੀਸਗੜ੍ਹ ਦੇ ਬਸਤਰ ਡਵੀਜ਼ਨ ਦੇ ਕਈ ਜ਼ਿਲ੍ਹਿਆਂ ਦੇ ਹਜ਼ਾਰਾਂ ਲੋਕ ਤੇਲੰਗਾਨਾ ਅਤੇ ਸਰਹੱਦੀ ਆਂਧਰਾ ਪ੍ਰਦੇਸ਼ ਵਿੱਚ ਮਿਰਚਾਂ ਦੀ ਤੁੜਾਈ ਲਈ ਜਾਂਦੇ ਹਨ। ਸਰਵ ਆਦਿਵਾਸੀ ਸਮਾਜ ਦੇ ਉਪ-ਪ੍ਰਧਾਨ ਧੀਰਾਜ ਰਾਧਾ ਨੇ ਆਖਿਆ ਕਿ ''ਤਾਲਾਬੰਦੀ ਕਰਕੇ ਸੈਂਕੜੇ ਹੀ ਲੋਕ ਆਪਣੇ ਪਿੰਡਾਂ ਵਿੱਚ ਵਾਪਸ ਆ ਰਹੇ ਹਨ। ਇਹਨਾਂ ਆਦਿਵਾਸੀਆਂ ਨੂੰ ਬਿਨਾ ਕਿਸੇ ਵੈਰ-ਭਾਵ ਪਿੰਡ ਦੇ ਬਾਹਰਵਾਰ ਠਹਿਰਾਇਆ ਜਾਂਦਾ ਹੈ। ਜੰਗਲਾਂ ਵਿੱਚ ਬੋਹੜਾਂ ਦੀ ਛਾਂ, ਸਕੂਲ ਜਾਂ ਆਂਗਨਵਾੜੀ ਕੇਂਦਰਾਂ ਵਿੱਚ ਪੇਂਡੂਆਂ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਮੈਂਬਰਾਂ ਲਈ ਰਹਿਣ ਦਾ ਇੰਤਜ਼ਾਮ ਕੀਤਾ ਹੋਇਆ ਹੈ। ਇਕਾਂਤਵਾਸ ਦੇ ਸਮੇਂ ਲਈ ਉਹਨਾਂ ਨੂੰ ਰਾਸ਼ਣ-ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ।'' ਜੰਗਲ ਦੇ ਪਿੰਡਾਂ ਦੀ ਫਿਰਨੀ 'ਤੇ ਨਾਕਾਬੰਦੀਆਂ ਕੀਤੀਆਂ ਹੋਈਆਂ ਹਨ। ਪੁਲਸ ਦੀਆਂ ਚੌਕੀਆਂ ਮੁੱਖ ਸੜਕਾਂ 'ਤੇ ਹਨ। ਰਾਧਾ ਦੇ ਦੱਸਣ ਮੁਤਾਬਕ, ''ਸਿਹਤ ਕਾਰਕੁੰਨਾਂ ਦੀ ਸਿੱਖਿਆ-ਸਿਖਲਾਈ ਲਈ ਬਸਤਰ ਦੀਆਂ ਦੋ ਪ੍ਰਮੁੱਖ ਭਾਸ਼ਾਵਾਂ ਗੋਂਡੀ ਅਤੇ ਹਲਬੀ ਵਿੱਚ ਚੇਤਨਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।'' ਉਸ ਨੇ ਦੱਸਿਆ ਕਿ ਮਾਓਵਾਦੀਆਂ ਦੀ ਸਹਾਇਤਾ ਤੋਂ ਬਿਨਾ ਇਹਨਾਂ ਪ੍ਰੋਗਰਾਮਾਂ ਨੂੰ ਸਿਰੇ ਚਾੜ੍ਹਨਾ ਅਸੰਭਵ ਹੋਣਾ ਸੀ। ਪਾਰਟੀ ਨੇ ਜੰਗਲ ਦੇ ਪਿੰਡਾਂ ਤੱਕ ਪਹੁੰਚ ਮੁਹੱਈਆ ਕਰਵਾਈ ਹੈ। ਜਦੋਂ ਕਿ ਆਮ ਤੌਰ 'ਤੇ ਉਹ ਆਪਣੇ ਕਬਜ਼ੇ ਵਾਲੇ ਖੇਤਰਾਂ ਵਿੱਚ ਕਿਸੇ ਨੂੰ ਜਾਣ ਨਹੀਂ ਦਿੰਦੇ। ਉਸਦਾ ਮੰਨਣਾ ਹੈ ਕਿ ''ਕੋਵਿਡ ਹੋਰਨਾਂ ਵਾਂਗ ਮਾਓਵਾਦੀਆਂ 'ਤੇ ਵੀ ਅਸਰ-ਅੰਦਾਜ਼ ਹੋ ਸਕਦਾ ਹੈ।'' ਭਾਰਤੀ ਜਨਤਾ ਪਾਰਟੀ ਦੇ ਕਬਾਇਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਨੰਦ ਕੁਮਾਰ ਅਤੇ ਬਸਤਰ ਦੇ ਪੱਤਰਕਾਰ ਕਮਲ ਸ਼ੁਕਲਾ ਤੇ ਮੰਗਲ ਕੁੰਜਮ ਨੇ ਹਾਮੀ ਭਰੀ ਹੈ ਕਿ ''ਮਾਓਵਾਦੀਆਂ ਦੀ ਸਹਾਇਤਾ ਤੋਂ ਬਿਨਾ ਇਕਾਂਤਵਾਸ ਦਾ ਕਾਰਜ ਸਹਿਜਤਾ ਨਾਲ ਸਿਰੇ ਚੜ੍ਹਨਾ ਅਸੰਭਵ ਹੋਣਾ ਸੀ।'' .....-'ਦਾ ਹਿੰਦੂ' ਅੰਗਰੇਜ਼ੀ ਅਖਬਾਰ ਮਾਓਵਾਦੀਆਂ ਦੇ ਕਬਜ਼ੇ ਹੇਠਲੇ ਇਲਾਕੇ ਅੰਦਰ ਅਜੇ ਤੱਕ ਕੋਈ ਵੀ ਕੋਰੋਨਾ ਦਾ ਕੇਸ ਨਹੀਂ ਅੱਜ (18ਅਪ੍ਰੈਲ, 2020) ਦੇ ਇੰਡੀਅਨ ਐਕਸਪ੍ਰੈਸ ਦੇ ਪਹਿਲੇ ਸਫੇ 'ਤੇ ਛਪੀ ਖਬਰ ਵਿੱਚ ਲਿਖਿਆ ਗਿਆ ਹੈ ਕਿ .....ਮਹਾਂਰਾਸ਼ਟਰ ਦੇ ਗੜਚਿਰੋਲੀ ਜ਼ਿਲ੍ਹੇ ਦੀ 12 ਲੱਖ ਦੀ ਆਬਾਦੀ ਵਿੱਚੋਂ ਅਜੇ ਤੱਕ ਕੋਈ ਇੱਕ ਵੀ ਕੋਰੋਨਾ ਦਾ ਮਰੀਜ ਨਹੀਂ ਮਿਲਿਆ। ------------ ਮਾਓਵਾਦੀਆਂ ਵੱਲੋਂ ਬਸਤਰ ਵਿੱਚ 10 ਹਜ਼ਾਰ ਲੋਕਾਂ ਦੀ ਹਾਜ਼ਰੀ ਵਾਲਾ ਤਿੰਨ-ਦਿਨਾਂ ਸਮਾਗਮ ਮਾਓਵਾਦੀਆਂ ਵੱਲੋਂ ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਇੱਕ ਸਮਾਗਮ ਕਰਕੇ ਆਪਣੀ ਤਾਕਤ ਦਾ ਵਿਖਾਵਾ ਕੀਤਾ ਗਿਆ। ਤਿੰਨ-ਦਿਨਾਂ ਦੇ ਇਸ ਸਮਾਗਮ ਵਿੱਚ 10 ਹਜ਼ਾਰ ਦੇ ਕਰੀਬ ਲੋਕਾਂ ਨੇ ਵੀ ਹਿੱਸਾ ਲਿਆ। ਇਸ ਮੀਟਿੰਗ ਵਿੱਚ, ਦਸੰਬਰ 2019 ਵਿੱਚ ਚੱਲ ਵਸੇ ਦੰਡਕਾਰਨੀਆ ਸਪੈਸ਼ਲ ਜ਼ੋਨਲ ਕਮੇਟੀ ਦੇ ਵਿਸ਼ੇਸ਼ ਸਕੱਤਰ, ਦੇ ਵਾਰਸ ਦੀ ਚੋਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਹ ਪਰੋਗਰਾਮ 18-20 ਜੂਨ ਦਰਮਿਆਨ ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਦੇ ਸਰਹੱਦੀ ਪਿੰਡ 'ਤੇ ਆਯੋਜਿਤ ਕੀਤਾ ਗਿਆ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਸੀ.ਪੀ.ਆਈ.(ਮਾਓਵਾਦੀ) ਦੇ ਉੱਚ-ਆਗੂਆਂ ਨੇ ਹਿੱਸਾ ਲਿਆ, ਜਿਹਨਾਂ ਵਿੱਚ ਸੀ.ਪੀ.ਆਈ.(ਮਾਓਵਾਦੀ) ਦੇ ਜਨਰਲ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ ਬਾਸਵਰਾਜੂ, ਬਟਾਲੀਅਨ ਨੰਬਰ 1 ਦੀ ਆਗੂ ਮਾਧਵੀ ਹਿਡਮਾ, ਕੋਸਾ, ਦੇਵਜੀ ਅਤੇ ਸੁਜਾਤਾ ਨੇ ਵੀ ਸ਼ਾਮਲ ਸਨ। ਛੱਤੀਸਗੜ੍ਹ ਪੁਲਸ ਦੇ ਡਾਇਰੈਕਟਰ ਜਨਰਲ ਡੀ.ਐਮ. ਅਵਸਥੀ ਨੇ ਹਿੰਦੋਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ''ਤਿੰਨ ਦਿਨ ਚੱਲੀ ਇਸ ਮੀਟਿੰਗ ਦੀ ਸੂਚਨਾ ਸਾਨੂੰ ਹਾਸਲ ਹੋਈ ਹੈ। ਅਸੀਂ ਵਿੱਚ ਮਾਮਲੇ ਨੂੰ ਪੜਤਾਲ ਕਰ ਰਹੇ ਹਾਂ।'' ਬਸਤਰ ਦੇ ਉੱਚ ਪੁਲਸ ਅਧਿਕਾਰੀਆਂ ਅਨੁਸਾਰ ਅਜਿਹੀ ਵੱਡੀ ਮੀਟਿੰਗ ਦਾ ਆਯੋਜਨ ਮਾਓਵਾਦੀਆਂ ਵੱਲੋਂ ਪਿੱਛਲੇ ਪੰਜ ਸਾਲਾਂ ਵਿੱਚ ਪਹਿਲੀ ਵਾਰ ਕੀਤਾ ਗਿਆ ਹੈ। ਬਸਤਰ ਖੇਤਰ ਵਿੱਚ ਤਾਇਨਾਤ ਇੱਕ ਪੁਲਸ ਅਫਸਰ ਨੇ ਆਖਿਆ ਕਿ ''ਮਾਓਵਾਦੀਆਂ ਵੱਲੋਂ ਵੱਡੀ ਇਕੱਤਰਤਾ 2015 ਵਿੱਚ ਸੁਕਮਾ ਦੇ ਪੋਤੂੰਸਪੱਲੀ ਪਿੰਡ ਵਿੱਚ ਕੀਤੀ ਗਈ ਸੀ। ਇਸ ਸਾਲ ਹੋਈ ਮੀਟਿੰਗ ਵਿੱਚ ਮੁੱਖ ਤੌਰ 'ਤੇ ਸੁਕਮਾ, ਬੀਜਾਪੁਰ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੇ ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਕੁੱਝ ਲੋਕ ਨਰਾਇਣਪੁਰ ਤੋਂ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਨ।'' ਇਹਨਾਂ ਤਿੰਨ ਜ਼ਿਲ੍ਹਿਆਂ ਦੀ ਕੁੱਲ ਆਬਾਦੀ 5.5 ਲੱਖ ਹੈ। ਇੱਕ ਹੋਰ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ''ਇਸ ਇਲਾਕੇ ਵਿੱਚ ਚੱਲੀ ਤਿੰਨ ਦਿਨਾਂ ਮੀਟਿੰਗ ਦੀ ਸੁਰੱਖਿਆ ਲਈ 300 ਹਥਿਆਰਬੰਦ ਮਾਓਵਾਦੀ ਅਤੇ 500 ਤੋਂ ਜ਼ਿਆਦਾ ਜਨ-ਮਿਲਸ਼ੀਆ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਉੱਚ ਮਾਓਵਾਦੀ ਆਗੂ ਕਿਸ਼ਨਜੀ ਦੀ ਪਤਨੀ ਸੁਜਾਤਾ ਇਸ ਸੁਰੱਖਿਆ ਦੀ ਇੰਚਾਰਜ ਸੀ। ਇਸ ਸਮਾਗਮ ਦੀਆਂ ਸਾਡੇ ਕੋਲ ਤਸਵੀਰਾਂ ਨਹੀਂ ਹਨ, ਕਿਉਂਕਿ ਘਟਨਾ ਵਾਲੇ ਸਥਾਨ 'ਤੇ ਕਿਸੇ ਨੂੰ ਮੋਬਾਈਲ ਫੋਨ ਨਹੀਂ ਸੀ ਲਿਜਾਣ ਦਿੱਤਾ ਗਿਆ।'' (ਜੀਤ ਅਮਰ ਅਨੁਸਾਰ ਸੁਜਾਤਾ ਸਾਬਕਾ ਸਕੱਤਰ ਗਣਪਤੀ ਦੀ ਪਾਰਟਨਰ ਹੈ)। ਪੁਲਸ ਅਫਸਰ ਨੇ ਦੱਸਿਆ ਕਿ ''ਇਸ ਸਮਾਗਮ ਵਿੱਚ ਸ਼ਾਮਲ ਹੋਈ ਇੱਕ ਔਰਤ ਨੇ ਦੱਸਿਆ ਕਿ ਮਾਓਵਾਦੀ ਆਗੂਆਂ ਨੇ ਜੰਗਲ ਵਿੱਚ ਸਟੇਜ ਬਣਾਈ ਹੋਈ ਸੀ, ਜਿੱਥੇ ਉਹਨਾਂ ਮਾਓਵਾਦ ਅਤੇ ਬਸਤਰ ਦੇ ਇਤਿਹਾਸ ਸਬੰਧੀ ਤਕਰੀਰਾਂ ਕੀਤੀਆਂ। ਉੱਥੇ ਉਹਨਾਂ ਲੁੱਟੇ ਹੋਏ ਹਥਿਆਰਾਂ ਦੀ ਪਰਦਰਸ਼ਨੀ ਲਗਾਈ ਹੋਈ ਸੀ ਅਤੇ ਉਹਨਾਂ ਮਾਓਵਾਦੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਿਹੜੇ ਪਿਛਲੇ ਥੋੜ੍ਹੇ ਅਰਸੇ ਵਿੱਚ ਮਾਰੇ ਗਏ ਸਨ। ਇਸ ਸਮਾਗਮ ਵਿੱਚ ਖੇਡਾਂ ਦੇ ਮੁਕਾਬਲੇ, ਗਿੱਧੇ-ਭੰਗੜੇ ਅਤੇ ਹੋਰ ਸਭਿਆਚਾਰਕ ਸਰਗਰਮੀਆਂ ਵੀ ਹੋਈਆਂ।'' ਮਾਹਰਾਂ ਮੁਤਾਬਕ ਮਾਓਵਾਦੀਆਂ ਵੱਲੋਂ ਅਜਿਹੀਆਂ ਇਕੱਤਰਤਾਵਾਂ ਲੋਕਾਂ ਵਿੱਚ ਆਪਣੀ ਤਾਕਤ ਦੀ ਪਰਦਰਸ਼ਨ ਕਰਨ ਲਈ ਕੀਤੀਆਂ ਜਾਂਦੀਆਂ ਹਨ। ਛੱਤੀਸਗੜ੍ਹ ਆਧਾਰਤ ਮਾਓਵਾਦੀਆਂ ਸਬੰਧੀ ਵਿਸਥਾਰ ਵਿੱਚ ਲਿਖਣ ਵਾਲੇ ਇੱਕ ਕਾਰਕੁੰਨ ਸ਼ੁਭਰਾਸ਼ੂ ਚੌਧਰੀ ਨੇ ਆਖਿਆ ਕਿ ''ਮੈਂ ਸੰਨ 2004 ਵਿੱਚ ਨਰਾਇਣਪੁਰ ਜ਼ਿਲ੍ਹੇ ਦੇ ਅਬੂਝਮਾੜ ਵਿੱਚ ਇੱਕ ਅਜਿਹੀ ਮੀਟਿੰਗ ਵਿੱਚ ਗਿਆ ਸੀ, ਉਦੋਂ ਅਜੇ ਸਲਵਾ ਜੁਦਮ ਸ਼ੁਰੂ ਨਹੀਂ ਸੀ ਹੋਇਆ, ਉੱਥੇ ਵੀ ਕੁੱਝ ਦਿਨਾਂ ਲਈ 10 ਹਜ਼ਾਰ ਲੋਕਾਂ ਨੇ ਸਮਾਗਮ ਵਿੱਚ ਹਿੱਸਾ ਲਿਆ ਸੀ। ਜੇਕਰ ਉਹਨਾਂ ਹੁਣ ਉਹਨਾਂ ਪੰਜ ਸਾਲਾਂ ਦੇ ਅਰਸੇ ਦੌਰਾਨ ਅਜਿਹੀ ਵੱਡੀ ਇਕੱਤਰਤਾ ਕੀਤੀ ਹੈ ਤਾਂ ਇਹ ਪੁਖਤਾ ਸਬੂਤ ਹੈ ਕਿ ਮਾਓਵਾਦ ਭਾਵੇਂ ਕਮਜ਼ੋਰ ਪੈ ਗਿਆ ਹੋਵੇ, ਪਰ ਲੱਗਦੈ ਉਹਨਾਂ ਆਪਣੇ ਸੁਪਨਿਆਂ ਨੂੰ ਇੱਕ ਨਾ ਇੱਕ ਦਿਨ ਸਾਕਾਰ ਕਰ ਲੈਣਗੇ। ਕੇਂਦਰੀ ਭਾਰਤ ਦੇ ਧੁਰ ਜੰਗਲ ਵਿੱਚ ਲੋਕ ਅਜੇ ਵੀ ਮਾਓਵਾਦੀਆਂ ਦੇ ਨਾਲ ਹਨ।'' ਸੂਤਰਾਂ ਮੁਤਾਬਕ ਮਾਓਵਾਦੀ ਅਗਲੇ ਕੁੱਝ ਦਿਨਾਂ ਤੱਕ ਇਸ ਸਮਾਗਮ ਸਬੰਧੀ ਕੋਈ ਵੀਡੀਓ ਜਾਂ ਪਰੈਸ ਬਿਆਨ ਜਾਰੀ ਕਰਨਗੇ। ਇੱਕ ਹੋਰ ਆਈ.ਪੀ.ਐਸ. ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ, ''ਮੀਟਿੰਗ ਦੇ ਸ਼ੁਰੂ ਵਿੱਚ ਉੱਚ ਪੱਧਰ ਦੇ ਆਗੂਆਂ ਨੇ ਦਸੰਬਰ 2019 ਵਿੱਚ ਚੱਲ ਵਸੇ ਮਾਓਵਾਦੀ ਆਗੂ ਰਾਵੁੱਲਾ ਸਰੀਨਿਵਾਸ ਉਰਫ ਰਮੰਨਾ (56) ਦੇ ਵਾਰਸ ਅਤੇ ਦੰਡਰਕਾਰਨੀਆ ਸਪੈਸ਼ਲ ਜ਼ੋਨਲ ਕਮੇਟੀ ਦੇ ਇੰਚਾਰਜ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ ਵਿੱਚ ਟੈਕਟੀਕਲ ਕਾਊਂਟਰ ਆਫੈਂਸ ਕੰਪੇਨ (ਟੀ.ਸੀ.ਓ.ਸੀ.) ਦਾ ਲੇਖਾ ਜੋਖਾ ਕੀਤਾ ਗਿਆ, ਜਿਹੜੀ ਹਰ ਸਾਲ ਅਪਰੈਲ ਤੋਂ ਜੁਲਾਈ ਦਰਮਿਆਨ ਚਲਾਈ ਜਾਂਦੀ ਹੈ।'' ਅਫਸਰ ਨੇ ਦੱਸਿਆ ਕਿ ਇਹ ਮੀਟਿੰਗ ਕਰਨ ਦੇ ਤਿੰਨ ਮੁੱਖ ਉਦੇਸ਼ ਸਨ। ''ਪਹਿਲਾ ਉਦੇਸ਼ ਇਹ ਉਭਾਰਨਾ ਸੀ ਕਿ ਰਮੰਨਾ ਦੇ ਮੌਤ ਦੇ ਬਾਵਜੂਦ ਮਾਓਵਾਦੀ ਬਸਤਰ ਦੇ ਜੰਗਲਾਂ ਵਿੱਚ ਰਾਜ ਕਰਦੇ ਰਹਿਣਗੇ ਅਤੇ ਰਮੰਨਾ ਦੀ ਵਿਰਾਸਤ ਨੂੰ ਜਾਰੀ ਰੱਖਣਗੇ। ਦੂਸਰਾ ਉਦੇਸ਼ ਸੀ ਆਪਣੀ ਤਾਕਤ ਦੀ ਪਰਦਰਸ਼ਨ ਕਿ ਪਿੰਡਾਂ ਦੇ ਲੋਕ ਉਹਨਾਂ ਦੇ ਨਾਲ ਹਨ ਅਤੇ ਤੀਜਾ ਉਦੇਸ਼ ਸੀ ਰਮੰਨਾ ਦਾ ਵਾਰਸ ਕੌਣ ਹੋਵੇ। ਮਾਓਵਾਦੀਆਂ ਨੇ ਉਹਨਾਂ ਹਥਿਆਰਾਂ ਦੀ ਨੁਮਾਇਸ਼ ਲਾਈ ਜਿਹੜੇ ਉਹਨਾਂ ਨੇ ਮਿਨਪਾ (ਜ਼ਿਲ੍ਹਾ ਸੁਕਮਾ) ਹਮਲੇ ਦੌਰਾਨ ਲੁੱਟੇ ਸਨ, ਇਸ ਹਮਲੇ ਦੌਰਾਨ ਇਸ ਸਾਲ ਮਾਰਚ ਵਿੱਚ 17 ਜਵਾਨ ਮਾਰੇ ਗਏ ਸਨ। ਛੱਤੀਸਗੜ੍ਹ ਸਥਿਤ ਮਨੁੱਖੀ ਅਧਿਕਾਰ ਕਾਰਕੁੰਨ ਬੇਲਾ ਭਾਟੀਆ ਨੇ ਆਖਿਆ ਕਿ ''ਇਸ ਵੱਡੀ ਇਕੱਤਰਤਾ ਨੇ ਇਸ ਲੋੜ ਨੂੰ ਉਭਾਰਿਆ ਹੈ ਕਿ ਲੋਕਾਂ ਨੂੰ ਸਿਖਿਅਤ ਕਰਨ ਦੀ ਜ਼ਰੂਰਤ ਹੈ, ਖਾਸ ਕਰਕੇ ਪੜ੍ਹਾਈ ਅਤੇ ਸਿਹਤ ਸਹੂਲਤਾਂ ਸਬੰਧੀ।'' ਬਸਤਰ ਡਵੀਜ਼ਨ ਦਾ ਕੁੱਲ ਰਕਬਾ 39117 ਵਰਗ ਕਿਲੋਮੀਟਰ ਦਾ ਅਤੇ ਆਬਾਦੀ 15 ਲੱਖ ਹੈ। ਬਸਤਰ ਡਵੀਜ਼ਨ ਵਿੱਚ 7 ਜ਼ਿਲ੍ਹੇ ਪੈਂਦੇ ਹਨ ਜਿਹਨਾਂ ਵਿੱਚ ਕਾਂਕੇਰ, ਜਗਦਲਪੁਰ, ਦਾਂਤੇਵਾੜਾ, ਸੁਕਮਾ, ਬੀਜਾਪੁਰ ਅਤੇ ਨਰਾਇਣਪੁਰ ਸ਼ਾਮਲ ਹਨ। ਪੁਲਸ ਦੇ ਅੰਦਾਜ਼ਿਆਂ ਮੁਤਾਬਕ ਬਸਤਰ ਦੇ ਜੰਗਲਾਂ ਵਿੱਚ 4500 ਮਾਓਵਾਦੀ ਕਾਡਰ (ਇਸਦੇ ਸਿਆਸੀ ਅਤੇ ਫੌਜੀ ਵਿੰਗਾਂ ਦੇ ਕਾਰਕੁੰਨ) ਰਹਿੰਦੇ ਹਨ। 2 ਲੱਖ ਤੋਂ ਵਧੇਰੇ ਲੋਕ, ਔਰਤਾਂ ਅਤੇ ਬੱਚਿਆਂ ਸਮੇਤ ਬਸਤਰ ਦੇ ਸੰਗਮ ਸਦੱਸਿਆ (ਸੀ.ਪੀ.ਆਈ. ਮਾਓਵਾਦੀ ਦੇ ਮੈਂਬਰ) ਹਨ। ਕੋਰੋਨਾ ਦੌਰ 'ਚ ਛੱਤੀਸਗੜ ਪੁਲਸ ਨੇ ਅਤਿ-ਲੋੜੀਂਦੇ ਮਾਓਵਾਦੀਆਂ ਦੀ ਸੂਚੀ ਜਾਰੀ ਕੀਤੀ (ਅੱਧੀ ਸਦੀ ਪਹਿਲਾਂ ਜਦੋਂ ਪੁਲਸ ਭਗੌੜੇ ਕਰਾਰ ਦਿੱਤੇ ਵਿਅਕਤੀਆਂ ਦੀ ਇਨਾਮੀ ਰਾਸ਼ੀ 5-10 ਹਜ਼ਾਰ ਰੁਪਏ ਰੱਖਦੀ ਹੁੰਦੀ ਸੀ ਤਾਂ ਉਸ ਸਮੇਂ ਸੰਤ ਰਾਮ ਉਦਾਸੀ ਨੇ ਇੱਕ ਗੀਤ ਵਿੱਚ ਹਕੂਮਤ ਨੂੰ ਚੁਣੌਤੀ ਦਿੱਤੀ ਸੀ ਕਿ ''ਇੱਕ ਦਾ ਤੂੰ ਮੁੱਲ ਰੱਖ ਦੇਈਂ ਕਰੋੜ ਨੀਂ... ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ, ਸਿੰਘ ਤੈਥੋਂ ਜਾਣੇ ਨੀਂ ਫੜੇ, ਦਿੱਲੀਏ ਦਿਆਲਾ ਦੇਖ ਦੇਗ 'ਚ ਉਬਲਦਾ ਨੀਂ, ਅਜੇ ਤੇਰਾ ਚਿੱਤ ਨਾ ਠਰੇ।'' ਹੁਣ ਉਸਦੀ ਕਰੋੜ ਵਾਲੀ ਗੱਲ ਸੱਚ ਸਾਬਤ ਹੋਈ ਹੈ ਕਿ ਨਕਸਲੀ ਆਗੂਆਂ ਦੇ ਸਿਰਾਂ ਦੇ ਮੁੱਲ ਭਾਵੇਂ ਕਰੋੜ-ਕਰੋੜ ਰੁਪਏ ਦੇ ਰੱਖੇ ਗਏ ਹਨ, ਪਰ ਇਹ ਲਹਿਰ ਖਤਮ ਨਹੀਂ ਹੋਈ ਬਲਕਿ ਨਵੇਂ ਨਵੇਂ ਰੂਪਾਂ ਵਿੱਚ ਨਵੇਂ ਨਵੇਂ ਇਲਾਕਿਆਂ ਵਿੱਚ ਵਧਦੀ ਜਾ ਰਹੀ ਹੈ। -ਸੰਪਾਦਕ) ਰਾਏਪੁਰ 28 ਜੂਨ: ਸੰਨ 2000 ਵਿੱਚ ਛੱਤੀਸਗੜ੍ਹ ਨੂੰ ਵੱਖਰਾ ਸੂਬਾ ਐਲਾਨੇ ਜਾਣ ਤੋਂ ਬਾਅਦ, ਪੁਲਸ ਨੇ ਉੱਥੇ ਸਰਗਰਮ ਸਿਰੇ ਦੇ ''ਅਤਿ-ਲੋੜੀਂਦੇ'' 34 ਮਾਓਵਾਦੀ ਆਗੂਆਂ ਅਤੇ ਕਾਡਰਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਇਸ਼ਤਿਹਾਰ ਲਗਾ ਕੇ ਸੂਚੀ ਜਾਰੀ ਕੀਤੀ ਹੈ ਅਤੇ ਇਹਨਾਂ ਨੂੰ ਗ੍ਰਿਫਤਾਰ ਕਰਵਾਉਣ ਦੀ ਸੂਚਨਾ ਦੇਣ ਵਾਲਿਆਂ ਲਈ ਇਨਾਮੀ ਰਾਸ਼ੀ ਐਲਾਨ ਕੀਤੀ ਹੈ। ਇਸ ਸੂਚੀ ਵਿੱਚੋਂ ਦੋ ਔਰਤਾਂ ਦੇ ਨਾਮ ਸ਼ਾਮਲ ਹਨ। ਭਾਵੇਂ ਕਿ ਪੁਲਸ ਵੱਲੋਂ ਪਿਛਲੇ ਅਰਸੇ ਵਿੱਚ ਵੀ ਅਜਿਹੀਆਂ ਸੂਚੀਆਂ ਜਾਰੀ ਹੁੰਦੀਆਂ ਰਹੀਆਂ ਹਨ, ਪਰ ਇਹ ਪਹਿਲੀ ਸੂਚੀ ਹੈ ਜਿਸ ਵਿੱਚ ਫੋਟੋਆਂ ਵੀ ਵਿਖਾਈਆਂ ਗੀਆਂ ਹਨ ਅਤੇ ਹਰ ਇੱਕ ਦੀ ਗਰਿਫਤਾਰੀ ਲਈ ਜਨਤਾ ਨੂੰ ਜਾਣੂ ਕਰਵਾਇਆ ਗਿਆ ਹੈ। ਪੋਸਟਰ ਵਿਚਲੀਆਂ ਫੋਟੋਆਂ ਬਹੁਤ ਪੁਰਾਣੀਆਂ ਅਤੇ ਧੁੰਦਲੀਆਂ ਹਨ, ਜਿਹਨਾਂ ਦੇ ਹੇਠਾਂ 34 ਉੱਚ ਆਗੂਆਂ ਦੇ ਨਾਵਾਂ ਅਤੇ ਉਹਨਾਂ ਦੇ ਹੋਰ ਨਾਂ (ਉਰਫ) ਵਜੋਂ ਲਿਖੇ ਹੋਏ ਹਨ। ਪੋਸਟਰ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ''ਸੂਚਨਾ ਦੇਣ ਵਾਲੇ ਲੋਕਾਂ ਦੀ ਪਛਾਣ ਮੁਕੰਮਲ ਤੌਰ 'ਤੇ ਗੁਪਤ ਰੱਖੀ ਜਾਵੇਗੀ।'' ਪੋਸਟਰ ਵਿਚਲੀਆਂ 9 ਤਸਵੀਰਾਂ ਦੇ ਹੇਠਾਂ ਉਹਨਾਂ ਦੀ ਗਰਿਫਤਾਰੀ ਲਈ ਇਨਾਮੀ ਰਾਸ਼ੀ 1-1 ਕਰੋੜ ਰੁਪਏ ਐਲਾਨੀ ਗਈ ਹੈ। 9 ਬੰਦਿਆਂ ਲਈ ਇਨਾਮੀ ਰਾਸ਼ੀ 40-40 ਲੱਖ ਰੁਪਏ ਰੱਖੀ ਗਈ ਹੈ ਅਤੇ 17 ਹੋਰ ਸਰਗਰਮਾਂ ਲਈ ਇਨਾਮੀ ਰਾਸ਼ੀ 25-25 ਲੱਖ ਰੁਪਏ ਰੱਖੀ ਗਈ ਹੈ। ਹੋਰਨਾਂ ਤੋਂ ਇਲਾਵਾ ਇਸ ਸੂਚੀ ਵਿੱਚ ਸੀ.ਪੀ.ਆਈ.(ਮਾਓਵਾਦੀ) ਦੇ ਪੋਲਿਟ ਬਿਊਰੋ ਮੈਂਬਰਾਂ ਨੰਬਾਲਾ ਕੇਸ਼ਵ ਰਾਓ ਉਰਫ ਬਾਸਵਰਾਜ (64 ਸਾਲ) ਅਤੇ ਮੁਪੱਲਾ ਲਛਮਣ ਰਾਓ ਉਰਫ ਰਮੰਨਾ ਜਾਂ ਗੁੜਸ ਦਾਦਾ (72) ਅਤੇ ਲੋਕ ਮੁਕਤੀ ਗੁਰੀਲਾ ਫੌਜ ਦੀ ਬਟਾਲੀਅਨ ਦੀ ਆਗੂ ਮਾਧਵੀ ਹਿਡਮਾ ਦੇ ਨਾਮ ਸ਼ਾਮਲ ਹਨ। ਬਸਤਰ ਦੇ ਆਈ.ਜੀ., ਪੀ.ਸੁੰਦਰਰਾਜ ਮੁਤਾਬਕ ਡਵੀਜ਼ਨ ਪੱਧਰਾਂ 'ਤੇ ਇਹ ਸੂਚੀ ਕਾਫੀ ਲੰਮੀ ਹੈ ਤੇ ਹੋਰ ਅਨੇਕਾਂ ਸੂਚੀਆਂ ਜਾਰੀ ਹੋਈਆਂ ਹਨ- ਇਹਨਾਂ ਨੂੰ ਹੁਣ ਹੇਠਾਂ ਜ਼ਿਲ੍ਹੇ ਅਤੇ ਥਾਣੇ ਦੇ ਪੱਧਰਾਂ ਤੱਕ ਜਾਰੀ ਕੀਤਾ ਜਾਵੇਗਾ। ਉਸਨੇ ਆਖਿਆ ਕਿ ''ਇਹ ਅੱਤ ਲੋੜੀਂਦੇ ਮਾਓਵਾਦੀਆਂ ਦੀ ਸੂਚੀ ਹੈ, ਜਿਸ ਵਿੱਚ ਉਹਨਾਂ ਦੇ ਨਾਵਾਂ ਅਤੇ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।'' ਉਹ ਪਿਛਲੇ 2 ਦਹਾਕਿਆਂ ਦੌਰਾਨ ਸੂਬੇ ਵਿੱਚ 1800 ਤੋਂ ਵਧੇਰੇ ਮੌਤਾਂ ਲਈ ਜੁੰਮੇਵਾਰ ਹਨ। ਅਸੀਂ ਇਸ ਸੂਚੀ ਨੂੰ ਇਸ ਕਰਕੇ ਜਨਤਕ ਕੀਤਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਹੋਰਨਾਂ ਸੂਬਿਆਂ ਦੇ ਆਗੂ ਕਬਾਇਲੀਆਂ ਦੀ ਮੱਦਦ ਕਰਨ ਦੀ ਥਾਂ ਉਹਨਾਂ ਨੂੰ ਵਰਤਣ ਵਿੱਚ ਲੱਗੇ ਹੋਏ ਹਨ।'' ਸੁੰਦਰਰਾਜ ਨੇ ਆਖਿਆ, ''ਜੇਕਰ ਕਿਸੇ ਕੋਲ ਕੋਈ ਸੂਚਨਾ ਹੋਵੇ ਉਹ ਸਾਨੂੰ ਮੁਹੱਈਆ ਕਰਵਾਈ ਜਾਵੇ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਅਸੀਂ ਸਾਰੇ ਮਾਮਲੇ ਨੂੰ ਅਤਿ ਗੁਪਤ ਰੱਖਾਂਗੇ।'' ਮਾਓਵਾਦੀਆਂ ਬਾਰੇ ਇਹ ਜਾਣਕਾਰੀ ਮਿਲੀ ਹੈ ਕਿ ਉਹ ਸੁਕਮਾ ਅਤੇ ਬੀਜਾਪੁਰ ਦੀ ਸਰਹੱਦ 'ਤੇ 18 ਤੋਂ 20 ਜੂਨ ਦੇ ਦਰਮਿਆਨ ਇਕੱਤਰ ਹੋਏ ਸਨ। ਇਹ ਥਾਂ ਅਜਿਹੀ ਸੁਰੱਖਿਅਤ ਹੈ, ਜਿੱਥੇ ਸੂਬਾਈ ਬਲ ਪਹੁੰਚਣ ਲਈ ਯਤਨਸ਼ੀਲ ਹਨ। ਇੱਕ ਉੱਚ ਅਧਿਕਾਰੀ ਨੇ ਆਖਿਆ ਕਿ ''ਸਾਡੇ ਕੋਲ ਪਹੁੰਚੀਆਂ ਸੂਚਨਾਵਾਂ ਦੇ ਮੁਤਾਬਕ, ਉੱਥੇ ਉਹਨਾਂ ਦੇ ਦਸੰਬਰ 2019 ਵਿੱਚ ਵਿਛੜੇ ਆਗੂ ਰਮੰਨਾ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਤਿੰਨ ਤੋਂ ਚਾਰ ਹਜ਼ਾਰ ਦੇ ਕਰੀਬ ਮਾਓਵਾਦੀ ਕਾਡਰ ਅਤੇ ਸਥਾਨਕ ਲੋਕ ਸ਼ਾਮਲ ਹੋਏ ਸਨ। ਇਹ ਜਾਣਕਾਰੀ ਮਿਲੀ ਹੈ ਕਿ ਰਮੰਨਾ ਦਾ ਅਜੇ ਤੱਕ ਕੋਈ ਉੱਤਰ-ਅਧਿਕਾਰੀ ਨਾਮਜ਼ਦ ਨਹੀਂ ਕੀਤਾ ਗਿਆ। ਇਸ ਸਮਾਗਮ ਦੇ ਆਯੋਜਨ ਅਤੇ ਹੋਰ ਮੰਤਵਾਂ ਦੀ ਖਾਤਰ (ਮਾਓਵਾਦੀਆਂ ਦੀਆਂ) ਉੱਚ-ਪੱਧਰੀ ਆਗੂ ਛੱਤੀਸਗੜ ਵਿੱਚ ਜੁੰਮੇਵਾਰੀ ਨਿਭਾ ਰਹੀ ਹੈ। ਸੁਜਾਤਾ ਉਹਨਾਂ ਦੋ ਔਰਤਾਂ ਵਿੱਚੋਂ ਇੱਕ ਹੈ, ਜਿਹਨਾਂ ਦਾ ਨਾਮ ਇਸ਼ਤਿਹਾਰ ਵਿੱਚ ਲਿਖਿਆ ਹੋਇਆ ਹੈ। ਉਸਦੀ ਗਰਿਫਤਾਰੀ ਦੀ ਸੂਚਨ ਦੇਣ ਵਾਲੇ ਨੂੰ 25 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਸੰਦਰਰਾਜ ਦੇ ਮੁਤਾਬਕ ਮੁੱਖ ਦਾਅਪੇਚਕ ਉਲਟ-ਹਮਲਾਵਰ ਮੁਹਿੰਮ (ਟੈਕਟੀਕਲ ਕਾਊਂਟਰ ਔਫੈਨਸਿਵ ਕੰਪੇਨ) ਦਾ ਸਮਾ ਬੀਤ ਗਾ ਹੈ, ਸੁਰੱਖਿਆ ਅਮਲਾ ਹੁਣ ਮੌਨਸੂਨ ਦੇ ਦੌਰਾਨ ਵੀ ਆਪਣੀਆਂ ਕਾਰਵਾਈਆਂ ਨੂੰ ਜਾਰੀ ਰੱਖੇਗਾ। ਇਸ ਸਾਲ ਮਾਰਚ ਵਿੱਚ ਤਾਲਾਬੰਦੀ ਸ਼ੁਰੂ ਹੋਣ ਤੋਂ ਫੌਰੀ ਪਹਿਲਾਂ ਸੁਕਮਾ ਜ਼ਿਲ੍ਹੇ ਵਿੱਚ ਮਾਓਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਸੁਰੱਖਿਆ ਅਮਲੇ ਦੇ 17 ਬੰਦੇ ਮਾਰੇ ਗਏ ਸਨ। (ਇੰਡੀਅਨ ਐਕਸਪ੍ਰੈਸ) ਸੀ.ਪੀ.ਆਈ.(ਮਾਓਵਾਦੀ) ਵਿੱਚ ਕਾਮਰੇਡ ਕਬੀਰ ਦੀ ਦੂਸਰੇ ਨੰਬਰ ਦੇ ਕਮਾਂਡਰ ਵਜੋਂ ਨਿਯੁਕਤੀ ਨਵੀਂ ਦਿੱਲੀ, 4 ਫਰਵਰੀ: ਉਸਦੇ ਸਿਰ ਦਾ ਮੁੱਲ 1 ਕਰੋੜ ਰੁਪਏ ਰੱਖਿਆ ਹੋਇਆ ਹੈ। 63 ਸਾਲਾਂ ਦੇ ਰਨਜੀਤ ਬੋਸ ਦੀ ਪਦ-ਉੱਨਤੀ ਹੋਈ ਹੈ। ਉਹ ਹੁਣ ਗੈਰ-ਕਾਨੂੰਨੀ ਕਰਾਰ ਦਿੱਤੀ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਵਿੱਚ ਦੂਸਰੇ ਨੰਬਰ 'ਤੇ ਹੈ। ਇਸ ਗਰੁੱਪ ਦੀ ਇਸ ਕੋਸ਼ਿਸ਼ ਨੂੰ ਪੂਰਬੀ ਭਾਰਤ ਵਿੱਚ, ਖਾਸ ਕਰਕੇ ਬਿਹਾਰ ਅਤੇ ਝਾਰਖੰਡ ਵਿੱਚ ਆਪਣੀਆਂ ਸਰਗਰਮੀਆਂ ਅਤੇ ਹਥਿਆਰਬੰਦ ਸੰਘਰਸ਼ ਨੂੰ ਤੇਜ਼ ਕਰਨ ਵਜੋਂ ਵੇਖਿਆ ਜਾ ਰਿਹਾ ਹੈ। ਬੋਸ ਨੂੰ ਸੁਰੱਖਿਆ ਬਲਾਂ ਦੇ ਖਿਲਾਫ ਲੋਕਾਂ ਦੀ ਲਾਮਬੰਦੀ ਕਰਨ ਵਿੱਚ ਮਾਹਰ ਮੰਨਿਆ ਜਾਂਦਾ ਹੈ, ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ ਪੱਛਮੀ ਬੰਗਾਲ ਵਿੱਚ ਨੰਦੀਗਰਾਮ ਵਿਖੇ ਟਾਟਾ ਦੇ ਨੈਨੋ ਪਲਾਂਟ ਖਿਲਾਫ ਘੋਲ ਵਿੱਚ ਕੁੰਜੀਵਤ ਭੂਮਿਕਾ ਅਦਾ ਕੀਤੀ ਸੀ, ਜਿਸ ਵਿੱਚ ਪੁਲਸ ਅਤੇ ਲੋਕਾਂ ਦੀਆਂ ਝੜੱਪਾਂ ਵਿੱਚ 14 ਵਿਅਕਤੀਆਂ ਦੀ ਮੌਤ ਹੋਈ ਸੀ। ਉਸਨੇ ਅਜਿਹਾ ਅਭਿਆਨ 2009 ਵਿੱਚ ਲਾਲਗੜ੍ਹ ਦੇ 44 ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਦਾ ਕੀਤਾ ਸੀ, ਜਿੱਥੇ ਇਲਾਕੇ ਨੂੰ 'ਮੁਕਤ ਇਲਾਕਾ' ਐਲਾਨਿਆ ਗਿਆ ਸੀ। ਮਾਓਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈਆਂ ਝੜੱਪਾਂ ਦੌਰਾਨ ਇਸ ਖੇਤਰ ਵਿੱਚ ਸੈਂਕੜੇ ਬੰਦੇ ਮਾਰੇ ਗਏ ਸਨ। ਪੱਛਮੀ ਬੰਗਾਲ ਦੇ ਹਾਵੜਾ ਦੇ ਜੰਮ-ਪਲ ਬੋਸ, ਜਿਸ ਨੂੰ ਕਬੀਰ ਵਜੋਂ ਜਾਣਿਆ ਜਾਂਦਾ ਹੈ, ਦੇ ਸਿਰ ਦਾ ਮੁੱਲ ਪੱਛਮੀ ਬੰਗਾਲ, ਝਾਰਖੰਡ ਅਤੇ ਤੇਲਿੰਗਾਨਾ ਦੀਆਂ ਸਰਕਾਰਾਂ ਨੇ ਰੱਖਿਆ ਹੋਇਆ ਹੈ। ਉਸ ਨੇ 74 ਸਾਲਾਂ ਦੇ ਪ੍ਰਸ਼ਾਂਤ ਬੋਸ ਉਰਫ ਕਿਸ਼ਨ ਦਾ, ਦੀ ਥਾਂ ਲਈ ਹੈ, ਜਿਹੜਾ ਮਿਦਨਾਪੁਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। ਸੂਤਰਾਂ ਦੇ ਮੁਤਾਬਕ ਇਹ ਫੈਸਲਾ ਸੀ.ਪੀ.ਆਈ.(ਮਾਓਵਾਦੀ) ਦੇ ਆਗੂਆਂ ਦੀ ਹਾਜ਼ਰੀ ਵਿੱਚ ਸਿੰਘਭੂਮ ਦੇ ਸਰੰਡਾ ਜੰਗਲਾਂ ਵਿੱਚ ਕੀਤਾ ਗਿਆ। ਇੱਥੇ ਹਾਜ਼ਰ ਸੀਨੀਅਰ ਆਗੂਆਂ ਵਿੱਚ ਨੰਬਾਲਾ ਕੇਸ਼ਵ ਰਾਓ ਉਰਫ ਬਾਸਵਰਾਜ ਵੀ ਸ਼ਾਮਲ ਸਨ। ਸੂਤਰਾਂ ਦੇ ਅਨੁਸਾਰ ਬਾਸਵਰਾਜ ਜਿਸਦੀ ਪਦ-ਉੱਨਤੀ ਪਿਛਲੇ ਸਾਲ ਹੋਈ ਅਤੇ ਰਨਜੀਤ ਬੋਸ, ਦੋਵਾਂ ਬਾਰੇ ਆਖਿਆ ਜਾਂਦਾ ਹੈ ਕਿ ਇਹ ਪ੍ਰਚਾਰ ਨਾਲੋਂ ਵਧੇਰੇ ਮਹੱਤਵ ਹਥਿਆਰਬੰਦ ਹਮਲਿਆਂ ਨੂੰ ਦਿੰਦੇ ਹਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਆਪਣੇ ਪ੍ਰਭਾਵ ਵਾਲੇ ਖਿੱਤਿਆਂ ਵਿੱਚ ਇਸ ਸਾਲ ਹਮਲਿਆਂ ਵਿੱਚ ਤਿੱਖ ਲਿਆ ਸਕਦੇ ਹਨ। ਉੱਚ ਸੂਤਰਾਂ ਦੇ ਮੁਤਾਬਕ ''ਪ੍ਰਸ਼ਾਂਤ ਬੋਸ ਦੀ ਵਧੇਰੇ ਰੁਚੀ ਸਫਾਂ ਦੀ ਭਰਤੀ ਕਰਨ ਅਤੇ ਰਾਜ ਵਿਰੁੱਧ ਵਿਚਾਰਧਾਰਕ ਹਮਲੇ 'ਤੇ ਜ਼ੋਰ ਦਿੰਦੇ ਸਨ ਜਦੋਂ ਕਿ ਰਨਜੀਤ ਬੋਸ ਗੁਰੀਲਾ ਹਮਲਿਆਂ 'ਤੇ ਵੱਧ ਤੋਂ ਵੱਧ ਜ਼ੋਰ ਦਿੰਦੇ ਸਨ। ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਵੱਲੋਂ ਹਮਲਿਆਂ ਵਿੱਚ ਵਾਧਾ ਹੋਵੇਗਾ।'' ਸੂਤਰਾਂ ਮੁਤਾਬਕ ਰਨਜੀਤ ਬੋਸ ਰਾਜ ਦੇ ਖਿਲਾਫ ਲੋਕਾਂ ਦੀ ਲਾਮਬੰਦੀ ਵਿੱਚ ਵੀ ਮੁਹਾਰਤ ਰੱਖਦਾ ਹੈ, ਲੱਗਦਾ ਹੈ ਕਿ ਉਹ ਜ਼ਰੱਈ ਸੰਕਟ ਅਤੇ ਕਿਸਾਨਾਂ ਨੂੰ ਰਾਜ ਵਿਰੁੱਧ ਬਗਾਵਤ ਲਈ ਉਭਾਰੇਗਾ। ਇੱਕ ਸੂਤਰ ਦੇ ਮੁਤਾਬਕ ''ਉਹ ਫਰੰਟਲ ਜਥੇਬੰਦੀਆਂ ਉਸਾਰਨ ਵਿੱਚ ਮੁਹਾਰਤ ਰੱਖਦਾ ਹੈ ਅਤੇ ਖੁਦ ਆਪ ਵੀ ਕੰਮ ਕਰਦਾ ਹੈ, ਉਹ ਲੁਕਵੇਂ ਰੂਪ ਵਿੱਚ ਜਨਤਕ ਫਰੰਟਾਂ ਦੀ ਮੁਹਾਰ ਆਪਣੇ ਹੱਥ ਰੱਖਦਾ ਹੈ। ਜਿਹੜੇ ਖੇਤਰਾਂ ਵਿੱਚ ਕਿਸਾਨ ਬਹੁਤ ਬੁਰੀ ਤਰ੍ਹਾਂ ਪੀੜਤ ਹਨ, ਮੈਨੂੰ ਲੱਗਦਾ ਹੈ ਕਿ ਉਹ ਉੱਥੇ ਹੋਰ ਵਧੇਰੇ ਸਾਧਨਾਂ ਦੀ ਤਾਇਨਾਤੀ ਕਰੇਗਾ, ਜਿਸ ਨਾਲ ਰਾਜ ਦੇ ਖਿਲਾਫ ਕਿਸਾਨ ਹਥਿਆਰ ਚੁੱਕਣਗੇ।'' ਮਾਓਵਾਦੀਆਂ ਦਾ ਫੈਸਲਾ-ਕਰੂ ਉੱਪਰਲਾ ਅਦਾਰਾ ਇਹਨਾਂ ਦੀ ਪੋਲਿਟ ਬਿਊਰੋ ਹੈ, ਜਿਸ ਵਿੱਚ ਬਾਸਵਰਾਜ ਤੋਂ ਇਲਾਵਾ ਰਨਜੀਤ ਬੋਸ, ਇਸਦਾ ਸਾਬਕਾ ਇਲਾਜ-ਅਧੀਨ ਆਗੂ ਗਣਪਤੀ, ਮਾਲੋਜੋਲਾ ਵੇਨੂੰਗੋਪਾਲ ਉਰਫ ਅਭੈ, ਕਤਕਾਮ ਸੁਧਾਰਸ਼ਨ ਉਰਫ ਆਨੰਦ ਅਤੇ ਮਿਸਿਰ ਬਿਸਰਾ ਉਰਫ ਸਾਗਰ ਹਨ। -ਸਰੋਤ, ਡਬਲਿਊਡਬਲਿਊਡਬਲਿਊ.ਨਿਊਜ਼18.ਕਾਮ ਅਤੇ ਰੈੱਡਸਪਾਰਕ ਫੇਸਬੁੱਕ ਸੀ.ਪੀ.ਆਈ.(ਮਾਓਵਾਦੀ) ਛੱਤੀਸਗੜ੍ਹ ਵਿੱਚ ਮਿਲਸ਼ੀਆ ਅਪ੍ਰੇਸ਼ਨਾਂ ਲਈ ਨਵਾਂ ਮੁਖੀ ਨਿਯੁਕਤ ਕੀਤਾ 10 ਜਨਵਰੀ 2020, ਰਾਏਪੁਰ: ਰਮੰਨਾ ਦੇ ਨਾਂ ਨਾਲ ਜਾਣੇ ਜਾਂਦੇ ਮਾਓਵਾਦੀ ਆਗੂ ਰਾਵੁਲਾ ਸ੍ਰੀਨਿਵਾਸ ਦੇ ਸਿਰ ਦਾ ਮੁੱਲ 1 ਕਰੋੜ 40 ਲੱਖ ਰੁਪਏ ਰੱਖਿਆ ਗਿਆ ਸੀ, ਉਹਨਾਂ ਦੀ ਮੌਤ ਤੋਂ ਇੱਕ ਮਹੀਨਾ ਬਾਅਦ ਛੱਤੀਸਗੜ੍ਹ ਦੇ ਸੁਰੱਖਿਆ ਬਲਾਂ ਨੂੰ ਹੁਣ ਪਹਿਲਾਂ ਨਾਲੋਂ ਕਿਤੇ ਵਧੇਰੇ ਖਤਰਨਾਕ ਚੇਹਰੇ ਦਾ ਸਾਹਮਣਾ ਕਰਨਾ ਪਵੇਗਾ, ਇਹ ਚਿਹਰਾ ਹੈ ਹਿਡਮਾ ਦਾ। ਹਿਡਮਾ ਸੁਕਮਾ ਜ਼ਿਲ੍ਹੇ ਨਕਸਲੀ ਹਮਲਿਆਂ ਦੀ ਅਗਵਾਈ ਕਰਦਾ ਰਿਹਾ ਹੈ, ਹੁਣ ਉਸ ਨੂੰ ਸੀ.ਪੀ.ਆਈ.(ਮਾਓਵਾਦੀ) ਦੀਆਂ ਮਿਲਸ਼ੀਆ ਕਾਰਵਾਈਆਂ, ਖਾਸ ਕਰਕੇ ਸੁਰੱਖਿਆ ਬਲਾਂ 'ਤੇ ਹਮਲੇ ਕਰਨ ਦੀ ਯੋਜਨਾ ਘੜਨ ਅਤੇ ਉਹਨਾਂ ਨੂੰ ਅੰਜ਼ਾਮ ਦੇਣ ਲਈ ਇੰਚਾਰਜ ਬਣਾਇਆ ਗਿਆ ਹੈ। ਉਸਦੀ ਨਿਯੁਕਤੀ ਨੂੰ ਰਮੰਨਾ ਦੀ ਮੌਤ ਨਾਲ ਹੋਈ ਘਾਟਾ-ਪੂਰਤੀ ਵਜੋਂ ਵੇਖਿਆ ਜਾ ਰਿਹਾ ਹੈ। ਰਮੰਨਾ ਦੀ ਮੌਤ ਦਸੰਬਰ ਦੇ ਦੂਸਰੇ ਹਫਤੇ ਹੋ ਗਈ ਸੀ। ਨਕਸਲ-ਵਿਰੋਧੀ ਅਪ੍ਰੇਸ਼ਨਾਂ ਲਈ ਤਾਇਨਾਤ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੀ.ਪੀ.ਆਈ.(ਮਾਓਵਾਦੀ) ਦੀ ਕੇਂਦਰੀ ਕਮੇਟੀ ਵਿੱਚ ਇਸ ਸਬੰਧੀ ਕਾਫੀ ਬਹਿਸ-ਚਰਚਾ ਹੋਈ ਹੈ ਕਿ ਇਸ ਅਹੁਦੇ ਲਈ ਹਿਡਮਾ ਨੂੰ ਅੱਗੇ ਲਿਆਂਦਾ ਜਾਵੇ ਜਾਂ ਗਨੇਸ਼ ਊਈਕ ਜਾਂ ਸੁਜਾਤਾ ਨੂੰ ਦੰਡਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਦਾ ਮੁਖੀ ਬਣਾਇਆ ਜਾਵੇ। ਦੰਡਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਗੈਰ-ਕਾਨੂੰਨੀ ਜਥੇਬੰਦੀ ਦਾ ਵਿਚਾਰਧਾਰਕ ਵਿੰਗ ਹੈ ਜਿਹਨਾਂ ਮਾਓਵਾਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਨੀਤੀਆਂ ਅਤੇ ਯੋਜਨਾਵਾਂ ਘੜਦੀ ਹੈ। ਸੂਬੇ ਪੱਧਰ ਦੀ ਕਮੇਟੀ ਨਕਸਲੀਆਂ ਦੀਆਂ ਮਿਲਸ਼ੀਆ ਕਾਰਵਾਈਆਂ ਦੀ ਅਗਵਾਈ ਕਰਦੀ ਹੈ। ਦੰਡਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਰਮੰਨਾ ਵੱਲੋਂ ਗਠਿਤ ਕੀਤੀ ਗਈ ਸੀ। ਇਹ ਛੱਤੀਸਗੜ੍ਹ, ਅਤੇ ਇਸਦੇ ਨਾਲ ਲੱਗਦੇ ਮਹਾਂਰਾਸਟਰ ਦੇ ਗੜ੍ਹਚਿਰੌਲੀ ਇਲਾਕੇ ਵਿਚਲੇ ਮਾਓਵਾਦੀਆਂ ਲਈ ਰਾਹ-ਦਰਸਾਵੇ ਵਾਲਾ ਜੁੰਮਾ ਨਿਭਾਉਂਦੀ ਹੈ। ਸੁਕਮਾ ਦੇ ਪੁਲਸ ਸੁਪਰਡੈਂਟ ਸਲਭ ਸਿਨਹਾ ਨੇ ਆਖਿਆ ਕਿ ''ਹਿਡਮਾ ਸਖਤ ਮਿਲਸ਼ੀਆ ਕੰਮਾਂ ਦਾ ਮਾਹਰ ਹੈ, ਉਹ ਪਿਛਲੇ ਢਾਈ ਸਾਲਾਂ ਤੋਂ ਸੁਕਮਾ ਵਿਚਲੀ ਬਟਾਲੀਅਨ ਨੰਬਰ 1 ਦੀ ਅਗਵਾਈ ਕਰਦਾ ਹੈ।'' ਸੂਬੇ ਦੇ ਇਨਟੈਲੀਜੈਂਸ ਵਿੰਗ ਦੇ ਇੱਕ ਅਫਸਰ ਦਾ ਕਹਿਣਾ ਹੈ ਕਿ ''ਹਿਡਮਾ ਇੱਕ ਨਕਸਲੀ ਕਮਾਂਡਰ ਵਜੋਂ ਸੁਰੱਖਿਆ ਬਲਾਂ ਲਈ ਇੱਕ ਵੱਡੀ ਚੁਣੌਤੀ ਸਾਬਤ ਹੋਵੇਗਾ। ਉਹ ਕਠੋਰ ਸ਼ਕਤੀ ਨਾਲ ਬੇਕਿਰਕ ਹੱਤਿਆਵਾਂ ਕਰਨ ਅਤੇ ਯੁੱਧਨੀਤਕ ਯੋਜਨਾਵਾਂ ਘੜਨ ਵਿੱਚ ਮਾਸਟਰ ਮੰਨਿਆ ਜਾਂਦਾ ਹੈ।'' ਉਹ 2013 ਤੋਂ ਪਿੱਛੋਂ ਸਾਰੇ ਵੱਡੇ ਹਮਲਿਆਂ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਰਿਹਾ ਹੈ, ਜਿਹਨਾਂ ਵਿੱਚੋਂ ਇੱਕ ਬੁਰਕਾਪਾਲ ਵਿੱਚ ਸੁਰੱਖਿਆ ਬਲਾਂ 'ਤੇ 2017 ਕੀਤਾ ਹਮਲਾ ਸੀ, ਜਿਸ ਵਿੱਚ ਸੀ.ਆਰ.ਪੀ.ਐਫ. ਦੇ 25 ਜਵਾਨ ਮਾਰੇ ਗਏ ਸਨ। ਬੁਰਕਾਪਾਲ ਹਮਲੇ ਤੋਂ ਬਾਅਦ ਵਿੱਚ ਉਹ ਪਾਬੰਦੀਸ਼ੁਦਾ ਸੀ.ਪੀ.ਆਈ.(ਮਾਓਵਾਦੀ) ਦੀ ਕੇਂਦਰੀ ਕਮੇਟੀ ਵਿੱਚ ਸ਼ਾਮਲ ਕੀਤਾ ਜਾਣ ਵਾਲਾ ਸਭ ਤੋਂ ਘੱਟ ਉਮਰ ਦਾ ਮੈਂਬਰ ਹੈ। ਇਸ ਤੋਂ ਪਹਿਲਾਂ ਉਹ ਦੰਡਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਵਿੱਚ ਵੀ ਸਭ ਤੋਂ ਘੱਟ ਉਮਰ ਦਾ ਮੈਂਬਰ ਸੀ। ਹਿਡਮਾ ਸਬੰਧੀ ਇਹ ਹੋ ਸਕਦਾ ਹੈ ਕਿ ਉਸ ਨੂੰ ਉਸਦੇ ਕਬਾਇਲੀ ਪਿਛੋਕੜ ਵਜੋਂ ਦੰਡਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਦਾ ਮੁਖੀ ਬਣਾਇਆ ਜਾਵੇ। (ਸੋਮਾ: ਦਾਪ੍ਰਿੰਟ.ਇਨ) ਬਸਤਰ 'ਚ ਘਾਤ ਲਾ ਕੇ ਹਮਲਾ 17 ਫੌਜੀ ਹਲਾਕ 15 ਜਖ਼ਮੀ 22 ਮਾਰਚ, (ਟੀ.ਐਨ.ਐਨ.), ਰਾਏਪੁਰ: ਪਿਛਲੇ ਦੋ ਸਾਲਾਂ ਵਿੱਚ ਮਾਓਵਾਦੀ ਹਿੰਸਾ ਦੀਆਂ ਘਟਨਾਵਾਂ ਵਿੱਚੋਂ ਛੱਤੀਸਗੜ੍ਹ ਦੇ ਬਸਤਰ ਰਿਜਨ ਦੇ ਸੁਕਮਾ ਜ਼ਿਲ੍ਹੇ ਵਿੱਚ ਸ਼ਨੀਵਾਰ ਦੀ ਰਾਤ ਨੂੰ ਘਾਤ ਲਾ ਕੇ ਕੀਤੇ ਸਭ ਤੋਂ ਵੱਧ ਮਾਰੂ ਹਮਲੇ ਵਿੱਚ 17 ਸੁਰੱਖਿਆ ਜਵਾਨ ਮਾਰੇ ਗਏ, 15 ਜਵਾਨ ਜਖ਼ਮੀ ਹੋਏ ਨਕਸਲੀ 16 ਹਥਿਆਰ ਲੈ ਗਏ। ਪੁਲਸ ਦੇ ਡਾਇਰੈਕਟਰ ਜਨਰਲ ਦੁਰਗੇਸ਼ ਮਾਧਵ ਅਵਸਤੀ ਨੇ ਟਾਈਮਜ਼ ਆਫ ਇੰਡੀਆ ਨੂੰ ਐਤਵਾਰ ਦੁਪਹਿਰ ਬਾਅਦ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ ਅਤੇ ਡਿਸਟ੍ਰਿਕਟ ਰਿਜ਼ਰਵ ਗਾਰਡਜ਼ ਦੇ 17 ਸੁਰੱਖਿਆ ਜਵਾਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ। ਉਸਨੇ ਦੱਸਿਆ ਕਿ ਘਾਤ ਲਾ ਕੇ ਕੀਤੇ ਮਾਰੂ ਹਮਲੇ ਵਿੱਚ 15 ਜਖ਼ਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਦੋਂ ਕਿ ਮਾਓਵਾਦੀ ਬਾਗੀਆਂ ਨੇ ਹਮਲੇ ਤੋਂ ਪਿੱਛੋਂ ਸੁਰੱਖਿਆ ਬਲਾਂ ਦੇ 16 ਹਥਿਆਰਾਂ ਨੂੰ ਲੁੱਟ ਲਿਆ। ਭਾਵੇਂ ਕਿ ਇਹ ਹਮਲਾ ਸ਼ਨੀਵਾਰ ਦੇਰ ਸ਼ਾਮ ਨੂੰ ਕੀਤਾ ਗਿਆ, ਸੁਰੱਖਿਆ ਦਲ ਹਮਲੇ ਵਾਲੀ ਥਾਂ 'ਤੇ ਖਰਾਬ ਮੌਸਮ ਦੇ ਚੱਲਦੇ ਇਸ ਸ਼ਾਮ ਨੂੰ ਹੀ ਪਹੁੰਚ ਸਕਿਆ। ਇਸ ਤੋਂ ਬਿਨਾ ਵਧਵਾਂ ਧਿਆਨ ਵੀ ਰੱਖਿਆ ਗਿਆ ਸੀ ਕਿ ਮੁਕਾਬਲੇ ਵਾਲੀ ਥਾਂ ਤੋਂ ਲਾਸ਼ਾਂ ਲਿਆਉਣ ਵੇਲੇ ਨਕਸਲੀ ਕਿਤੇ ਮੋੜਵਾਂ ਤਾਜ਼ਾ ਹਮਲਾ ਨਾ ਕਰ ਦੇਣ। 22 ਮਾਰਚ ਦੇ ਇੰਡੀਅਨ ਐਕਸਪ੍ਰੈਸ ਨਾਲ ਬਸਤਰ ਪੁਲਸ ਦੇ ਇੰਸਪੈਕਟਰ ਜਨਰਲ ਪੀ. ਸੁੰਦਰਰਾਜ ਨੇ ਦੱਸਿਆ ਕਿ ''ਸਾਨੂੰ 12 ਏ.ਕੇ.-47 ਰਫਲਾਂ, ਇੱਕ-ਇੱਕ ਯੂ.ਬੀ.ਜੀ.ਆਈ. ਇਨਸਾਸ, ਐਲ.ਐਮ.ਜੀ. ਨਹੀਂ ਮਿਲੀਆਂ, ਜਿਹੜੀਆਂ ਜਵਾਨਾਂ ਦੇ ਕੋਲ ਸਨ। ਸਾਨੂੰ ਲੱਗਦਾ ਹੈ ਕਿ ਉਹ ਨਕਸਲੀ ਆਪਣੇ ਨਾਲ ਲੈ ਗਏ ਹਨ।'' ਪੁਲਸ ਨੇ ਦੱਸਿਆ ਕਿ ਸੂਚਨਾ ਇਹ ਮਿਲੀ ਸੀ ਕਿ ਐਲਮਾਗੁੰਡਾ ਵਿੱਚ ਮਾਓਵਾਦੀਆਂ ਦੀ ਇੱਕ ਵੱਡੀ ਇਕੱਤਰਤਾ ਹੋ ਰਹੀ ਹੈ। ਇਸ ਕਰਕੇ ਡਿਸਟ੍ਰਿਕਿਟ ਰਿਜ਼ਰਵ ਗਾਰਡ, ਸਪੈਸ਼ਲ ਟਾਸਕ ਫੋਰਸ ਅਤੇ ਸੈਂਟਰਲ ਰਿਜ਼ਰਵ ਪੁਲਸ ਫੋਰਸ ਦੇ ਕੋਬਰਾ ਕਮਾਂਡੋਆਂ ਦੇ 600 ਅਮਲੇ ਵੱਲੋਂ ਸ਼ਨੀਵਾਰ ਦੀ ਸਵੇਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਅਮਲੇ ਨੂੰ ਐਲਮਾਗੁੰਡਾ ਵਿੱਚ ਕਿਤੇ ਵੀ ਮਾਓਵਾਦੀਆਂ ਦੀ ਹਾਜ਼ਰੀ ਨਹੀਂ ਦਿਖਾਈ ਦਿੱਤੀ, ਜਦੋਂ ਉਹ ਵਾਪਸ ਆ ਰਹੇ ਸਨ ਤਾਂ 250 ਮਾਓਵਾਦੀਆਂ ਨੇ ਮਿੰਪਾ ਦੇ ਜੰਗਲਾਂ ਵਿੱਚ ਘਾਤ ਲਾ ਕੇ ਹਮਲਾ ਕਰ ਦਿੱਤਾ। ਇਹ ਮੁਕਾਬਲਾ ਜੰਗਲ ਵਿੱਚ ਇੱਕ-ਦੂਜੇ ਤੋਂ ਕੁੱਝ ਕਿਲੋਮੀਟਰ ਦੂਰੀ 'ਤੇ ਪੱਧਰੇ ਬੈਠੀਆਂ ਦੋ ਟੁਕੜੀਆਂ 'ਚੋਂ ਇੱਕ 'ਤੇ ਕੀਤਾ ਗਿਆ। ਸ਼ਨੀਵਾਰ ਦੀ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਆਖਿਆ ਗਿਆ ਸੀ ਕਿ ਸੁਕਮਾ ਵਿਖੇ ਮੁਕਾਬਲੇ ਵਿੱਚ 15 ਜਵਾਨ ਜਖ਼ਮੀ ਹੋਏ ਹਨ। 15 ਜਖ਼ਮੀਆਂ ਨੂੰ ਹਵਾਈ ਰਸਤੇ ਲਿਜਾਇਆ ਗਿਆ। ਮਰਨ ਵਾਲੇ 17 ਜਵਾਨਾਂ ਵਿੱਚੋਂ 12 ਡਿਸਟ੍ਰਿਕਟ ਰਿਜ਼ਰਵ ਗਾਰਡ ਅਤੇ 5 ਸਪੈਸ਼ਲ ਟਾਸਕ ਫੋਰਸ ਦੇ ਜਵਾਨ ਸਨ। ਐਤਵਾਰ ਨੂੰ 500 ਬੰਦਿਆਂ ਦੀ ਰਿਕਵਰੀ ਟੀਮ ਮੁੜ ਜੰਗਲ ਵਿੱਚ ਗਈ। ਡੀ.ਜੀ.ਪੀ. ਨੇ ਦੱਸਿਆ ਕਿ 17 ਵਿੱਚੋਂ 4 ਜਵਾਨਾਂ ਨੇ ਆਪਣੀ ਟੀਮ ਅਤੇ ਪਰਿਵਾਰ ਮੈਂਬਰਾਂ ਨੂੰ ਫੋਨ ਕੀਤੇ ਸਨ। ਸੀ.ਪੀ.ਆਈ.(ਮਾਓਵਾਦੀ) ਵੱਲੋਂ ਨਾਗਰਿਕਤਾ ਸੋਧ ਕਾਨੂੰਨ ਸਮੇਤ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਦਾ ਸੱਦਾ ਦੇਸ਼ ਵਿੱਚ ਮੋਦੀ ਦੀ ਅਗਵਾਈ ਵਿੱਚ ਐਨ.ਡੀ.ਏ. ਸਰਕਾਰ ਬਣਾਉਣ ਤੋਂ ਬਾਅਦ ਸਰਕਾਰੀ ਹਥਿਆਰਬੰਦ ਬਲਾਂ ਤੋਂ ਇਲਾਵਾ ਗਊ-ਰੱਖਿਆ ਸੈਨਾ, ਹਿੰਦੂ ਸੈਨਾ, ਬਜਰੰਗ ਦਲ, ਭਾਰਤੀ ਜਨਤਾ ਯੁਵਾ ਮੋਰਚਾ, ਏ.ਬੀ.ਵੀ.ਪੀ. ਅਗਨੀ ਵਰਗੇ ਸੰਘ-ਭਾਜਪਾ ਦੀ ਰਹਿਨੁਮਾਈ ਵਿੱਚ ਚੱਲਣ ਵਾਲੀਆਂ ਜਥੇਬੰਦੀਆਂ ਅਤੇ ਗੁੰਡਾ ਸੈਨਾਵਾਂ ਵੱਲੋਂ ਭਾਜਪਾ ਸਰਕਾਰ ਦੀ ਬਰਾਹਮਣਵਾਦੀ ਹਿੰਦੂਤਵ ਦੇ ਖਿਲਾਫ ਉਠਾਉਣ ਵਾਲੇ ਜਮਹੂਰੀ, ਅਗਾਂਹਵਧੂ, ਔਰਤਾਂ, ਦਲਿਤ, ਆਦਿਵਾਸੀ, ਘੱਟ-ਗਿਣਤੀਆਂ 'ਤੇ ਹਮਲੇ ਤੇਜ਼ ਕੀਤੇ ਹਨ। ਦੇਸ਼ ਵਿੱਚ ਹੀ ਇਸ ਕਾਨੂੰਨ ਨੂੰ ਅਮਲ ਕਰਨ ਲਈ ਕੌਮੀ ਨਾਗਰਿਕਤਾ ਕਾਨੂੰਨ, ਕੌਮੀ ਨਾਗਰਿਕ ਰਜਿਸਟਰ, ਕੌਮੀ ਆਬਾਦੀ ਰਜਿਸਟਰ ਆਦਿ ਕਾਨੂੰਨਾਂ ਨੂੰ ਲਾਗੂ ਕਰਕੇ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਦੇ 19 ਲੱਖ ਲੋਕ ਆਖਰੀ ਸੂਚੀ ਵਿੱਚ ਆ ਗਏ ਹਨ, ਜਿਹਨਾਂ ਵਿੱਚੋਂ 14 ਲੱਖ ਹਿੰਦੂ, 5 ਲੱਖ ਮੁਸਲਮਾਨ ਹਨ। ਰਾਜ ਵਿੱਚ ਲੱਖਾਂ, ਗਰੀਬ ਪੂਰਬੀ ਸੂਬਿਆਂ ਦੇ ਵਸਨੀਕਾਂ ਨੂੰ ਅਸਾਮ ਵਿੱਚ ਨਜ਼ਰਬੰਦੀ ਕੇਂਦਰਾਂ ਵਿੱਚ ਸੁੱਟ ਦਿੱਤਾ ਗਿਆ ਹੈ। ਕਾਗਜ਼ ਨਾ ਹੋਣ ਦੇ ਕਾਰਨ ਉਹਨਾਂ ਦੀ ਨਾਗਰਿਕਤਾ ਨੂੰ ਖੋਹ ਲਿਆ ਗਿਆ ਹੈ। ਇਸ ਕਾਨੂੰਨ ਦਾ ਵਿਰੋਧ ਕਰਨ ਵਾਲੇ ਜਮਹੂਰੀ, ਅਗਾਂਹਵਧੂ, ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਬੁੱਧੀਜੀਵੀਆਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਆਰ.ਐਸ.ਐਸ. ਨੇ ਲਵ-ਜੇਹਾਦ ਦੇ ਨਾਮ 'ਤੇ ਮੁਸਲਿਮ ਨੌਜਵਾਨਾਂ 'ਤੇ ਹਮਲੇ, ਘਰ-ਵਾਪਸੀ ਦੇ ਨਾਂ 'ਤੇ ਇਸਾਈ ਧਰਮ ਦੇ ਪੂਜਾ-ਸਥਾਨਾਂ 'ਤੇ ਹਮਲੇ ਕਰ ਰਹੀ ਹੈ। ਸੰਘ-ਭਾਜਪਾ ਵੱਲੋਂ ਬ੍ਰਾਹਮਣਵਾਦੀ ਹਿੰਦੂਤਵ, ਮੰਨੂੰਵਾਦ ਦੇ ਨਿਯਮਾਂ ਨੂੰ ਔਰਤਾਂ 'ਤੇ ਮੜ੍ਹਨ ਲਈ ਜ਼ੋਰ ਲਾਇਆ ਜਾ ਰਿਹਾ ਹੈ। ਸਮਾਜ ਵਿੱਚ ਜਾਗੀਰੂ, ਪਿਤਾ-ਪੁਰਖੀ, ਉਲਟ-ਇਨਕਲਾਬੀ ਵਿਚਾਰਾਂ ਨੂੰ ਅੱਗੇ ਵਧਾਉਂਦੇ ਹੋਏ ਔਰਤਾਂ 'ਤੇ ਜ਼ੁਲਮਾਂ ਦੇ ਖਿਲਾਫ ਉੱਠਣ ਵਾਲੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਭਾਜਪਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਤੀਹਰੇ ਤਲਾਕ ਦੇ ਕਾਨੂੰਨ ਨੂੰ ਲਾਗੂ ਕਰਕੇ ਮੁਸਲਿਮ ਔਰਤਾਂ ਦੇ ਹਿਤੈਸ਼ੀ ਹੋਣ ਦਾ ਪਾਖੰਡੀ ਨਾਟਕ ਮੋਦੀ ਸਰਕਾਰ ਕਰ ਰਹੀ ਹੈ। ਦੇਸ਼ ਵਿੱਚ ਔਰਤਾਂ 'ਤੇ ਬ੍ਰਾਹਮਣਵਾਦੀ ਹਿੰਦੂ-ਫਾਸ਼ੀਵਾਦੀਆਂ ਦੇ ਹਮਲੇ ਅਤੇ ਜ਼ੁਲਮ ਵਧ ਰਹੇ ਹਨ। ਬ੍ਰਾਹਮਣਵਾਦੀ ਹਿੰਦੂਤਵ ਦਾ ਟਾਕਰਾ ਕਰਨ ਤੋਂ ਬਿਨਾ, ਔਰਤਾਂ ਦੀ ਆਣ-ਇੱਜਤ ਦੇ ਅਧਿਕਾਰਾਂ ਲਈ, ਪਿਤਰ-ਸੱਤਾ ਦੇ ਵਿਚਾਰਾਂ ਦੇ ਖਿਲਾਫ ਸਾਰੀਆਂ ਪੀੜਤ ਔਰਤਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨੇ ਪੈਣਗੇ। (ਸੀ.ਪੀ.ਆਈ.(ਮਾਓਵਾਦੀ) ਦੀ ਦਰਭਾ ਡਵੀਜ਼ਨਲ ਕਮੇਟੀ ਵੱਲੋਂ ਔਰਤ ਦਿਵਸ 'ਤੇ ਜਾਰੀ ਹੱਥ-ਪਰਚੇ 'ਚੋਂ, ਸਰੋਤ: ਨਿਊਇੰਡੀਅਨਐਕਸਪ੍ਰੈਸ.ਕਾਮ/2020ਮਾਰ/09) ਹਥਿਆਰਬੰਦ ਮਾਓਵਾਦੀ ਕਾਡਰਾਂ ਨੇ ਕੇਰਲਾ ਦੇ ਵਾਇਆਨਾਡ ਜ਼ਿਲ੍ਹੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪਰਚੇ ਵੰਡੇ ਕਲਪੱਟਾ, 11 ਫਰਵਰੀ, 2020; ਹਥਿਆਰਬੰਦ ਮਾਓਵਾਦੀਆਂ ਦੇ 7 ਮੈਂਬਰੀ ਦਲ ਵੱਲੋਂ ਵਾਇਆਨਾਡ ਜ਼ਿਲ੍ਹੇ ਦੇ ਮਨੰਥਾਵਾੜੀ ਨਜ਼ਦੀਕ ਕੰਬਾਮਾਲਾ ਵਿੱਚ ਪਰਚੇ ਵੰਡੇ ਗਏ ਅਤੇ ਪੋਸਟਰ ਲਾਏ ਗਏ ਜਿਹਨਾਂ ਵਿੱਚ ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਨਾਗਰਿਕ ਰਜਿਸਟਰ ਦੇ ਖਿਲਾਫ ਹਥਿਆਰਬੰਦ ਬਗਾਵਤ ਦਾ ਸੱਦਾ ਦਿੱਤਾ ਗਿਆ ਹੈ। ਪੁਲਸ ਦੇ ਮੁਤਾਬਕ ਪਾਬੰਦੀਸ਼ੁਦਾ ਸੀ.ਪੀ.ਆਈ. (ਮਾਓਵਾਦੀ) ਦੇ ਹਥਿਆਰਬੰਦ ਟੋਲਾ, ਜਿਸ ਵਿੱਚ ਤਿੰਨ ਔਰਤਾਂ ਸਨ, ਕੰਬਾਮਾਲਾ ਦੇ ਜੰਗਲਾਂ ਦੇ ਨੇੜਲੇ ਚਾਹ-ਬਾਗਾਂ ਵਿੱਚ ਦੁਪਹਿਰੇ 2 ਵਜੇ ਦੇ ਕਰੀਬ ਪਹੁੰਚੇ। ਉਹਨਾਂ ਨੇ ਚਾਹ-ਬਾਗਾਂ ਦੇ ਮਜ਼ਦੂਰਾਂ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਛਪੇ ਹੋਏ ਪਰਚੇ ਵੰਡੇ ਅਤੇ ਹੱਥ-ਲਿਖਤ ਇਸ਼ਤਿਹਾਰ ਮੁਲਾਜ਼ਮਾਂ ਦੇ ਕੁਆਟਰਾਂ ਦੀਆਂ ਕੰਧਾਂ 'ਤੇ ਲਾਏ। ਇਸ ਦਲ ਨੇ ਮਜ਼ਦੂਰਾਂ ਕੋਲ ਅੱਧਾ ਘੰਟਾ ਬਿਤਾਇਆ ਅਤੇ ਜੰਗਲ ਵਿੱਚ ਵਾਪਸੀ ਤੋਂ ਪਹਿਲਾਂ ਉਹਨਾਂ ਨੇ ਨਾਹਰੇਬਾਜ਼ੀ ਵੀ ਕੀਤੀ। ਪੁਲਸ ਨੇ ਚਾਹ-ਬਾਗਾਂ ਦੇ ਕਾਮਿਆਂ ਕੋਲੋਂ 25 ਪਰਚੇ ਹਾਸਲ ਕੀਤੇ ਹਨ। ਦਲ ਵਿਚਲੇ ਇੱਕ ਵਿਅਕਤੀ ਦੀ ਪਛਾਣ ਰਮਨ ਵਜੋਂ ਹੋਈ ਹੈ। ਪੁਲਸ ਨੇ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ਼ ਕਰਕੇ ਪੜਤਾਲ ਮੁਹਿੰਮ ਸ਼ੁਰੂ ਕਰ ਦਿੱਤੀ ਹੈ। (ਨਿਊਜ਼ਇੰਡੀਅਨਐਕਸਪ੍ਰੈਸ.ਕਾਮ)

ਕੋਰੋਨਾ ਦੇ ਦੌਰ ਵਿੱਚ ਕਸ਼ਮੀਰ ਵਿਚਲੀ ਜਵਾਲਾ ਭੜਕ ਪਈ


ਕੋਰੋਨਾ ਦੇ ਦੌਰ ਵਿੱਚ ਕਸ਼ਮੀਰ ਵਿਚਲੀ ਜਵਾਲਾ ਭੜਕ ਪਈ ਸੁਰਖ਼ ਰੇਖਾ ਦੇ ਜਨਵਰੀ-ਫਰਵਰੀ 2020 ਦੇ ਅੰਕ ਵਿੱਚ ਅਸੀਂ ਕਸ਼ਮੀਰ ਸਬੰਧੀ ਲਿਖੇ ਲੇਖ ਦੀ ਸ਼ੁਰੂਆਤ ਇਉਂ ਕੀਤੀ ਸੀ: ''ਭਾਰਤੀ ਹਾਕਮਾਂ ਨੂੰ ਇਹ ਭਰਮ ਸੀ ਕਿ ਕਸ਼ਮੀਰੀ ਲੋਕਾਂ ਨੂੰ ਘਰਾਂ ਵਿੱਚ ਤਾੜ ਕੇ ਦੋ ਚਾਰ ਮਹੀਨਿਆਂ ਵਿੱਚ ਲਾਦੂ ਕੱਢ ਲਿਆ ਜਾਵੇਗਾ। ਪਰ ਕਸ਼ਮੀਰੀ ਲੋਕਾਂ ਨੇ ਭਾਰਤੀ ਹਾਕਮਾਂ ਦੇ ਭਰਮ ਨੂੰ ਚਕਨਾਚੂਰ ਕਰਕੇ ਰੱਖ ਦਿੱਤਾ ਹੈ।'' ਤੇ ਅਖੀਰ ਵਿੱਚ ਤੋੜਾ ਇਉਂ ਝਾੜਿਆ ਸੀ: ਕਸ਼ਮੀਰ ਵਾਦੀ ਵਿੱਚ ਲੋਕਾਂ ਦੇ ਧੁਖਦੇ ਗੁੱਸੇ ਦੀ ਅੱਗ ਭਾਂਬੜਾਂ ਦੇ ਰੂਪ ਵਿੱਚ ਪ੍ਰਗਟ ਹੋ ਸਕਦੀ ਹੈ, ਜਿਸ ਨੂੰ ਦਬਾਉਣ ਲਈ ਭਾਰਤੀ ਹਾਕਮਾਂ ਕੀ ਕੁੱਝ ਸਕਦੇ ਹਨ, ਇਸ ਸਬੰਧੀ 'ਫਰੰਟ ਲਾਈਨ' 10 ਦਸੰਬਰ ਦੇ ਪੱਤਰਕਾਰ ਆਨੰਦੋ ਭਖਤੋ ਨੇ ਲਿਖਿਆ ਹੈ ਕਿ ''ਉੱਥੇ ਇਹ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਅਗਲੀਆਂ ਗਰਮੀਆਂ ਵਿੱਚ ਕਸ਼ਮੀਰ ਵਿੱਚ ਖੂੰਨ-ਖਰਾਬਾ ਬਹੁਤ ਹੋਵੇਗਾ।''ਆਖਰ ਸਮੇਂ ਨੇ ਜੋ ਹਕੀਕਤ ਉਘਾੜੀ ਉਹ ਪਿਛਲੇ 10 ਦਿਨਾਂ ਦੀ ਕਾਰਗੁਜਾਰੀ ਵਿੱਚ ਵੇਖੀ ਜਾ ਸਕਦੀ ਹੈ। ਇਹਨਾਂ 10 ਦਿਨਾਂ ਵਿੱਚ 15 ਭਾਰਤੀ ਫੌਜੀ ਮਾਰੇ ਗਏ ਹਨ ਜਦੋਂ 11 ਕਸ਼ਮੀਰੀ ਨੌਜਵਾਨਾਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਹਨ। ਬਾਕੀ ਅਜੇ ਸੱਚ ਇਹ ਹੀ ਹੈ ਕਿ ਭਾਰਤ ਵਿੱਚ ਕਰਫਿਊ ਲੱਗੇ ਨੂੰ 2 ਮਹੀਨੇ ਹੀ ਹੋਏ ਪਰ ਕਸ਼ਮੀਰ ਵਿੱਚ ਕਰਫਿਊ ਲੱਗੇ ਨੂੰ 9 ਮਹੀਨੇ ਹੋ ਚੁੱਕੇ ਹਨ। ਕਸ਼ਮੀਰ ਵਿੱਚ ਜੇਕਰ ਸੱਚੀਉਂ ਹੀ ਕਰਫਿਊ ਖੁੱਲ ਜਾਵੇ ਤਾਂ ਉੱਥੇ ਕਿਹੋ ਜਿਹੀ ਹਨੇਰੀ ਉੱਠ ਸਕਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ। ਹੇਠਾਂ ਅਸੀਂ ਪੰਜਾਬੀ ਟ੍ਰਿਬਿਊਨ ਵਿੱਚ ਛਪੀਆਂ ਖਬਰਾਂ ਨੂੰ ਹੂਬਹੂ ਪੇਸ਼ ਕਰ ਰਹੇ ਹਾਂ ਜੋ ਸਮੇਂ ਦੀ ਹਕੀਕਤ ਨੂੰ ਉਘਾੜਦੀਆਂ ਹਨ। ਭਾਰਤੀ ਹਾਕਮ ਆਪਣੇ ਮਾਰੇ ਗਏ ਧਾੜਵੀ ਫੌਜੀਆਂ ਨੂੰ ਸ਼ਹੀਦ ਬਣਾ ਕੇ ਪੇਸ਼ ਕਰਦੀ ਹੈ। ਜਦੋਂ ਕਿ ਕਸ਼ਮੀਰੀ ਲੜਾਕਿਆਂ ਨੂੰ ਅੱਤਵਾਦੀ ਜਾਂ ਪਾਕਿਸਤਾਨੀ ਘੁਸਪੈਠੀਏ ਬਣਾ ਕੇ ਪੇਸ਼ ਕਰ ਰਹੀ ਹੈ। ਵਾਦੀ 'ਚ ਸੀਆਰਪੀਐੱਫ ਦੀ ਟੁਕੜੀ 'ਤੇ ਗ੍ਰਨੇਡ ਹਮਲਾ ਸ੍ਰੀਨਗਰ, 5 ਮਈ- ਕੇਂਦਰੀ ਕਸ਼ਮੀਰ ਦੇ ਪਾਖਰਪੋਰਾ ਵਿੱਚ ਅੱਜ ਅਤਿਵਾਦੀਆਂ ਨੇ ਸੀਆਰਪੀਐੱਫ ਦੀ ਟੁਕੜੀ 'ਤੇ ਗ੍ਰਨੇਡ ਸੁੱਟਿਆ ਗਿਆ ਜਿਸ ਨਾਲ ਚਾਰ ਆਮ ਸ਼ਹਿਰੀ ਤੇ ਨੀਮ ਫੌਜੀ ਦਸਤੇ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਸ੍ਰੀਨਗਰ ਵਿੱਚ ਸੀਆਰਪੀਐੱਫ ਦੇ ਬੁਲਾਰੇ ਪੰਕਜ ਸਿੰਘ ਨੇ ਦੱਸਿਆ ਕਿ ਅੱਤਵਾਦੀਆਂ ਨੇ ਬਡਗਾਮ ਜ਼ਿਲ੍ਹੇ ਵਿੱਚ ਸੀਆਰਪੀਐਫ ਪਾਰਟੀ 'ਤੇ ਗ੍ਰਨੇਡ ਸੁੱਟਿਆ। 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਜ਼ਿਲ੍ਹੇ ਵਿੱਚ ਇਹ ਦੂਸਰਾ ਗ੍ਰਨੇਡ ਹਮਲਾ ਹੈ। ਅਤਿਵਾਦੀ ਹਮਲੇ 'ਚ ਸੀਆਰਪੀਐੱਫ ਦੇ ਤਿੰਨ ਜਵਾਨਾਂ ਸਮੇਤ ਚਾਰ ਹਲਾਕ ਸ੍ਰੀਨਗਰ, 4 ਮਈ- ਕੁੱਪਵਾੜਾ 'ਚ ਸੋਮਵਾਰ ਨੂੰ ਇਕ ਨਾਕੇ 'ਤੇ ਅਤਿਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਸੀਆਰਪੀਐੱਫ ਦੇ ਤਿੰਨ ਜਵਾਨ ਹਲਾਕ ਹੋ ਗਏ ਜਦੋਂ ਕਿ ਇਸ ਹਮਲੇ 'ਚ ਦੋ ਜਵਾਨ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਬੀਤੇ ਦਿਨੀ ਇਸੇ ਜ਼ਿਲ੍ਹੇ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ 'ਚ ਫੌਜ ਦੇ ਦੋ ਅਫ਼ਸਰਾਂ ਸਮੇਤ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਇਸੇ ਦੌਰਾਨ ਦੋਵਾਂ ਪਾਸਿਆਂ ਤੋਂ ਚੱਲੀਆਂ ਗੋਲੀਆਂ ਵਿੱਚ ਇਕ ਮੰਦਬੁੱਧੀ ਨੌਜਵਾਨ ਦੀ ਵੀ ਮੌਤ ਹੋ ਗਈ। ਸਰਕਾਰੀ ਸੂਤਰਾਂ ਅਨੁਸਾਰ ਅਤਿਵਾਦੀਆਂ ਨੇ ਸੋਮਵਾਰ ਨੂੰ ਸੀਆਰਪੀਐੱਫ਼ ਵੱਲੋਂ ਕਰਾਲਗੁੰਡ ਵਿੱਚ ਵਾਂਗਮ-ਕਾਜ਼ੀਆਬਾਦ ਇਲਾਕੇ 'ਚ ਲਗਾਏ ਨਾਕੇ 'ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਜਵਾਬ ਵਿੱਚ ਸੀਆਰਪੀਐਫ਼ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਦੌਰਾਨ ਤਿੰਨ ਸੁਰੱਖਿਆ ਜਵਾਨਾਂ ਅਤੇ 15 ਸਾਲਾ ਲੜਕੇ ਦੀ ਮੌਤ ਹੋ ਗਈ ਜਿਸ ਦੀ ਪਛਾਣ ਹਾਜ਼ਿਮ ਬੱਟ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਉਹ ਮੰਦਬੁੱਧੀ ਸੀ। ਇਸੇ ਦੌਰਾਨ ਨੌਗਾਮ ਇਲਾਕੇ 'ਚ ਸੁਰੱਖਿਆ ਬਲਾਂ ਦੇ ਕੈਂਪ 'ਤੇ ਹੋਏ ਗ੍ਰਨੇਡ ਹਮਲੇ 'ਚ ਸੀ.ਆਈ.ਐੱਸ.ਐੱਫ. ਦਾ ਜਵਾਨ ਜ਼ਖ਼ਮੀ ਹੋ ਗਿਆ। -ਪੀਟੀਆਈ ਕਰਨਲ ਅਤੇ ਮੇਜਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਹਲਾਕ ਸ੍ਰੀਨਗਰ, 3 ਮਈ- ਉਤਰੀ ਕਸ਼ਮੀਰ ਦੇ ਹੰਦਵਾੜਾ ਖੇਤਰ ਦੇ ਇਕ ਪਿੰਡ 'ਚ ਅੱਤਿਵਾਦੀਆਂ ਨਾਲ ਮੁਕਾਬਲੇ ਵਿਚ ਫੌਜ ਦੇ ਇਕ ਕਰਨਲ ਅਤੇ ਮੇਜਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਹਲਾਕ ਹੋ ਗਏ। ਮੁਕਾਬਲੇ 'ਚ ਦੋ ਅੱਤਿਵਾਦੀ ਵੀ ਮਾਰੇ ਗਏ। ਸ਼ਹੀਦਾਂ 'ਚ ਕਰਨਲ ਆਸ਼ੂਤੋਸ਼ ਸ਼ਰਮਾ, ਮੇਜਰ ਅਨੁਜ ਤੇ ਜੰਮੂ ਕਸ਼ਮੀਰ ਪੁਲੀਸ ਦੇ ਸਬ ਇੰਸਪੈਕਟਰ ਸ਼ਕੀਲ ਕਾਜ਼ੀ ਵੀ ਸ਼ਾਮਲ ਹਨ। ਪੁਲੀਸ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਕਰਨਲ ਸ਼ਰਮਾ ਤੇ ਉਨ੍ਹਾਂ ਦੀ ਟੀਮ ਨੇ ਅੱਤਿਵਾਦੀਆਂ ਵੱਲੋਂ ਬੰਦੀ ਬਣਾਏ ਨਾਗਰਿਕਾਂ ਨੂੰ ਬਹਾਦਰੀ ਨਾਲ ਮੁਕਤ ਕਰਵਾ ਲਿਆ। ਅੱਤਿਵਾਦੀਆਂ ਨੇ ਚੰਗੀਮੁਲਾ ਇਲਾਕੇ ਦੇ ਇਕ ਮਕਾਨ 'ਚ ਕੁਝ ਨਾਗਰਿਕਾਂ ਨੂੰ ਬੰਦੀ ਬਣਾ ਲਿਆ ਸੀ। ਮੁਕਾਬਲੇ 'ਚ ਲਾਂਸ ਨਾਇਕ ਦਿਨੇਸ਼ ਵੀ ਸ਼ਹੀਦ ਹੋ ਗਿਆ।ਕਰਨਲ ਸ਼ਰਮਾ 21 ਰਾਸ਼ਟਰੀ ਰਾਈਫਲ ਦੇ ਕਮਾਂਡਿੰਗ ਅਫਸਰ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਯੂਪੀ ਦੇ ਬੁਲੰਦ ਸ਼ਹਿਰ ਲਿਜਾਈ ਜਾਵੇਗੀ। ਮੇਜਰ ਸੂਦ ਪੰਚਕੂਲਾ ਦੇ ਨਿਵਾਸੀ ਸਨ।ਮੁਕਾਬਲੇ ਦੌਰਾਨ ਦੋ ਅਫਸਰਾਂ ਸਣੇ ਚਾਰ ਲਾਪਤਾਸ੍ਰੀਨਗਰ, 2 ਮਈ- ਵਾਦੀ ਦੇ ਹੰਦਵਾੜਾ ਵਿੱਚ ਇੱਕ ਮੁਕਾਬਲੇ ਦੌਰਾਨ ਫੌਜ ਦੇ ਦੋ ਅਧਿਕਾਰੀ, ਇੱਕ ਜਵਾਨ ਤੇ ਇੱਕ ਸਿਪਾਹੀ ਲਾਪਤਾ ਦੱਸੇ ਜਾ ਰਹੇ ਹਨ। ਮੁਕਾਬਲੇ ਦੌਰਾਨ ਉਹ ਇੱਕ ਘਰ ਵਿੱਚ ਦਾਖਲ ਹੋਏ ਸਨ। ਇਸ ਸਬੰਧੀ ਫੌਜੀ ਅਧਿਕਾਰੀਆਂ ਨੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਅਣਪਛਾਤੇ ਦਹਿਸ਼ਤਗਰਦ ਮਾਰੇ ਗਏ। ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਡੰਗੇਰਪੋਰਾ ਵਿੱਚ ਸ਼ਨਿੱਚਰਵਾਰ ਦੀ ਸਵੇਰ ਮੁਖਬਰੀ ਦੇ ਆਧਾਰ 'ਤੇ ਘੇਰਾ ਪਾ ਕੇ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਦੋ ਦਹਿਸ਼ਤਗਰਦ ਮਾਰੇ ਗਏ। -ਪੀਟੀਆਈ ਵਾਦੀ 'ਚ ਮੁਕਾਬਲੇ ਦੌਰਾਨ ਦੋ ਅਤਿਵਾਦੀ ਹਲਾਕ ਸ੍ਰੀਨਗਰ, 2 ਮਈ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਅਣਪਛਾਤੇ ਅਤਿਵਾਦੀ ਮਾਰੇ ਗਏ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਦੱਖਣੀ ਕਸ਼ਮੀਰ ਦੇ ਡੈਂਜਰਪੋਰਾ 'ਚ ਅਤਿਵਾਦੀਆਂ ਦੀ ਮੌਜੂਦਗੀ ਬਾਅਦ ਘੇਰਾਬੰਦੀ ਕੀਤੀ ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅਤਿਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਦੋ ਅਤਿਵਾਦੀ ਮਾਰੇ ਗਏ। ਪਾਕਿ ਗੋਲੀਬਾਰੀ 'ਚ ਜ਼ਖ਼ਮੀ ਦੋ ਜਵਾਨ ਹਲਾਕ ਸ੍ਰੀਨਗਰ, 2 ਮਈ- ਜੰਮੂ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗੋਲੀਬਾਰੀ ਵਿੱਚ ਜ਼ਖ਼ਮੀ ਦੋ ਜਵਾਨਾਂ ਦੀ ਅੱਜ ਮੌਤ ਹੋ ਗਈ। ਪਾਕਿਸਤਾਨ ਵੱਲੋਂ ਬੀਤੇ ਦਿਨ ਕੀਤੀ ਬਾਰਾਮੁੱਲਾ ਦੇ ਰਾਮਪੁਰ ਸੈਕਟਰ ਵਿੱਚ ਕੰਟਰੋਲ ਰੇਖਾ 'ਤੇ ਕੀਤੀ ਗੋਲੀਬਾਰੀ ਕਾਰਨ ਤਿੰਨ ਜਵਾਨ ਤੇ ਤਿੰਨ ਆਮ ਨਾਗਰਿਕ ਜ਼ਖ਼ਮੀ ਹੋ ਗਏ ਸਨ।ਜ਼ਖਮੀਆਂ ਵਿੱਚ ਚਾਰ ਸਾਲ ਦਾ ਬੱਚਾ ਵੀ ਸੀ। ਪੁਲੀਸ ਨਾਲ ਮੁੱਠਭੇੜ ਵਿੱਚ ਤਿੰਨ ਅਤਿਵਾਦੀ ਹਲਾਕ ਸ੍ਰੀਨਗਰ, 29 ਅਪਰੈਲ- ਜੰਮੂ ਕਸ਼ਮੀਰ ਦੇ ਸ਼ੌਪੀਆਂ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਮੁੱਠਭੇੜ ਵਿੱਚ ਤਿੰਨ ਅਤਿਵਾਦੀ ਮਾਰੇ ਗਏ ਜਦੋਂ ਕਿ ਕਈ ਸੁਰੱਖਿਆ ਕਰਮੀ ਫੱਟੜ ਹੋ ਗਏ। ਇਹ ਜਾਣਕਾਰੀ ਬੁੱਧਵਾਰ ਨੂੰ ਇਥੇ ਪੁਲੀਸ ਨੇ ਦਿੱਤੀ। ਪੁਲੀਸ ਨੂੰ ਮੰਗਲਵਾਰ ਨੂੰ ਕਸ਼ਮੀਰ ਦੇ ਮਲਹੋਰਾ ਇਲਾਕੇ ਵਿੱਚ ਅਤਿਵਾਦੀਆਂ ਦੇ ਛੁਪੇ ਹੋਣ ਦੀ ਸੂਚਨਾ ਮਿਲੀ ਸੀ। ਜਾਂਚ ਮੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਸੁਰੱਖਿਆ ਕਰਮੀਆਂ ਨੇ ਡਟ ਕੇ ਜਵਾਬ ਦਿੱਤਾ। ਇਸ ਮੁੱਠਭੇੜ ਵਿੱਚ ਤਿੰਨ ਅਤਿਵਾਦੀ ਮਾਰੇ ਗਏ। -ਪੀਟੀਆਈ ਸ਼ੋਪੀਆਂ 'ਚ ਦੋ ਹੋਰ ਅਤਿਵਾਦੀ ਮਾਰੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ ਅਤਿਵਾਦੀਆਂ ਨਾਲ ਸਾਰੀ ਰਾਤ ਚੱਲੇ ਮੁਕਾਬਲੇ ਵਿੱਚ ਤਿੰਨ ਅਤਿਵਾਦੀ ਮਾਰੇ ਗਏ। ਪੁਲੀਸ ਮੁਤਾਬਕ ਬੀਤੇ ਦਿਨ ਇਕ ਅਤਿਵਾਦੀ ਮਾਰਿਆ ਗਿਆ ਸੀ ਤੇ ਅੱਜ ਦੋ ਹੋਰ ਅਤਿਵਾਦੀ ਮਾਰ ਦਿੱਤੇ ਗਏ। ਇਨ੍ਹਾਂ ਮਾਰੇ ਅਤਿਵਾਦੀਆਂ ਦੀ ਹਾਲੇ ਪਛਾਣ ਨਹੀਂ ਹੋਈ। ਸ਼ੋਪੀਆਂ: ਮੁਕਾਬਲੇ 'ਚ ਅਤਿਵਾਦੀ ਹਲਾਕ ਸ੍ਰੀਨਗਰ, 28 ਅਪਰੈਲ- ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਅਤਿਵਾਦੀਆਂ ਤੇ ਸੁਰੱਖਿਆ ਦਸਤਿਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਤੇ ਇਸ ਵਿੱਚ ਹੁਣ ਤੱਕ ਇਕ ਅਤਿਵਾਦੀ ਮਾਰਿਆ ਜਾ ਚੁੱਕਿਆ ਹੈ। ਪੁਲੀਸ ਮੁਤਾਬਕ ਮੁਕਾਬਲਾ ਉਦੋਂ ਸ਼ੁਰੂ ਹੋਇਆ, ਜਦੋਂ ਅਤਿਵਾਦੀਆਂ ਨੇ ਜ਼ਿਲ੍ਹੇ ਦੇ ਜ਼ੈਨਾਪੁਰਾ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ 'ਤੇ ਗੋਲੀ ਚਲਾ ਦਿੱਤੀ। ਆਖਰੀ ਰਿਪੋਰਟਾਂ ਮਿਲਣ ਤੱਕ ਗੋਲੀਬਾਰੀ ਜਾਰੀ ਹੈ। ਜੰਮੂ 'ਚ ਅਤਿਵਾਦੀਆਂ ਘੁਸਪੈਠ ਮਗਰੋਂ ਤਲਾਸ਼ੀ ਮੁਹਿੰਮ ਸ਼ੁਰੂ ਜੰਮੂ, 27 ਅਪਰੈਲ- ਜੰਮੂ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਤੋਂ ਅਤਿਵਾਦੀਆਂ ਦੀ ਘੁਸਪੈਠ ਦੀਆਂ ਰਿਪੋਰਟਾਂ ਮਗਰੋਂ ਪੁਲੀਸ ਤੇ ਫੌਜ ਨੇ ਜੰਮੂ-ਪਠਾਨਕੋਟ ਕੌਮੀ ਮਾਰਗ 'ਤੇ ਸਥਿਤ ਕਈ ਕਸਬਿਆਂ ਤੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਦਿੱਤੀ ਹੈ ਪਰ ਹਾਲੇ ਤੱਕ ਅਤਿਵਾਦੀ ਹੱਥ ਨਹੀਂ ਆਏ। ਇਹ ਮੁਹਿੰਮ ਰਾਤ ਤੋਂ ਜਾਰੀ ਹੈ। ਸੁਰੱਖਿਆ ਦਸਤਿਆਂ ਵੱਲੋਂ ਆਰਐੱਸਪੁਰਾ, ਸਾਂਬਾ, ਪਰਗਵਾਲ ਤੇ ਹੀਰਾਨਗਰ ਵਿੱਚ ਤਲਾਸ਼ੀ ਲਈ ਜਾ ਰਹੀ ਹੈ। ਮੁਕਾਬਲੇ 'ਚ ਦੋ ਅਤਿਵਾਦੀ ਤੇ ਇੱਕ ਸਾਥੀ ਹਲਾਕ ਸ੍ਰੀਨਗਰ, 25 ਅਪਰੈਲ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਦਸਤਿਆਂ ਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਅਤਿਵਾਦੀ ਤੇ ਉਨ੍ਹਾਂ ਦਾ ਇੱਕ 'ਕੱਟੜ' ਸਾਥੀ ਮਾਰਿਆ ਗਿਆ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਦੱਖਣੀ ਕਸ਼ਮੀਰ 'ਚ ਅਵਾਂਤੀਪੁਰਾ ਦੇ ਗੋਰੀਪੁਰਾ ਇਲਾਕੇ 'ਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ ਜਿਸ ਮਗਰੋਂ ਉਨ੍ਹਾਂ ਅੱਜ ਤੜਕੇ ਇਲਾਕੇ ਦੀ ਘੇਰਾਬੰਦੀ ਕਰਕੇ ਤਾਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਉਸ ਸਮੇਂ ਮੁਕਾਬਲਾ ਸ਼ੁਰੂ ਹੋ ਗਿਆ ਜਦੋਂ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਗਰੋਂ ਸੁਰੱਖਿਆ ਬਲਾਂ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਦੋ ਅਤਿਵਾਦੀ ਤੇ ਅਤਿਵਾਦੀਆਂ ਇੱਕ 'ਕੱਟੜ' ਸਾਥੀ ਮਾਰਿਆ ਗਿਆ ਹੈ। ਮੁਕਾਬਲਾ ਜਾਰੀ ਹੈ ਤੇ ਇਲਾਕੇ 'ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। -ਪੀਟੀਆਈ ਇਸ ਵਿਸ਼ੇ ਹੋਰ ਸਮੱਗਰੀ ਹੇਠ ਲਿਖੇ ਪਤੇ 'ਤੇ ਪੜ੍ਹੋ— S”RK8-R5K811980.2LO7SPO“.3OM ''ਕਸ਼ਮੀਰ ਵਾਦੀ 'ਚ ਸੁਲਘਦੀ ਅੱਗ ਭਾਂਬੜ ਬਣੇਗੀ'' --------------------------------------- ਕਸ਼ਮੀਰੀ ਫ਼ੋਟੋ-ਜਰਨਲਿਸਟ ਤੋਂ ਬਾਦ ਇਕ ਹੋਰ ਸੀਨੀਅਰ ਪੱਤਰਕਾਰ ਨੂੰ ਪੁਲਿਸ ਵੱਲੋਂ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਕਸ਼ਮੀਰੀ ਫ਼ੋਟੋ-ਜਰਨਲਿਸਟ ਮਸਰਤ ਜ਼ਾਹਰਾ ਉੱਪਰ ਜੰਮੂ-ਕਸ਼ਮੀਰ ਪੁਲਿਸ ਵੱਲੋਂ ਯੂ.ਏ.ਪੀ.ਏ. (ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ) ਤਹਿਤ ਪਰਚਾ ਦਰਜ ਕਰਨ ਤੋਂ ਬਾਦ ਇਕ ਹੋਰ ਸੀਨੀਅਰ ਪੱਤਰਕਾਰ ਨੂੰ ਤਫ਼ਤੀਸ਼ ਲਈ ਬੁਲਾ ਕੇ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ ਹੈ ਅਤੇ ਉਸ ਵਿਰੁੱਧ ਫੇਕ ਨਿਊਜ਼ ਛਾਪਣ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਸ੍ਰੀਨਗਰ ਤੋਂ ਦੀ ਹਿੰਦੂ ਦੇ ਪੱਤਰਕਾਰ ਪੀਰਜ਼ਾਦਾ ਆਸ਼ਿਕ ਦੀ 19 ਅਪ੍ਰੈਲ ਨੂੰ ਅਖ਼ਬਾਰ ਵਿਚ ਇਕ ਸਟੋਰੀ ਛਪੀ ਸੀ: “ਬਾਰਾਮੂਲਾ ਵਿਚ ਸੰਬੰਧੀਆਂ ਨੂੰ ਖਾੜਕੂਆਂ ਦੀਆਂ ਦਫ਼ਨਾਈਆਂ..... .....ਲਾਸ਼ਾਂ ਕਬਰਾਂ ਵਿੱਚੋਂ ਕੱਢਣ ਦੀ ਇਜਾਜ਼ਤ ਮਿਲੀ''। ਪੱਤਰਕਾਰ ਨੇ ਮ੍ਰਿਤਕ ਖਾੜਕੂ ਦੇ ਚਾਚੇ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਖ਼ਬਰ ਬਣਾਈ ਸੀ। ਪੱਤਰਕਾਰ ਵੱਲੋਂ ਡਿਪਟੀ ਕਮਿਸ਼ਨ ਸ਼ੋਪੀਆਂ ਦਾ ਪੱਖ ਜਾਣਨ ਦੀ ਕੋਸ਼ਿਸ਼ ਵੀ ਕੀਤੀ ਗਈ ਜੋ ਸੰਭਵ ਨਹੀਂ ਹੋਇਆ। ਦਰਅਸਲ ਪਰਿਵਾਰ ਨੇ ਕਰਫ਼ਿਊ ਪਾਸ ਨੂੰ ਇਜਾਜ਼ਤ ਸਮਝ ਲਿਆ ਸੀ। ਪੁਲਿਸ ਅਧਿਕਾਰੀ ਜਾਂ ਪ੍ਰਸ਼ਾਸਨ ਇਸ ਤੱਥ ਨੂੰ ਦਰੁਸਤ ਕਰ ਸਕਦੇ ਸਨ। ਲੇਕਿਨ ਉਹਨਾਂ ਨੂੰ ਤਾਂ ਮੀਡੀਆ ਦੀ ਜ਼ੁਬਾਨਬੰਦੀ ਲਈ ਬਹਾਨਾ ਚਾਹੀਦਾ ਸੀ। ਪੁਲਿਸ ਅਧਿਕਾਰੀਆਂ ਨੇ ਮੁੱਦਾ ਘੜ ਲਿਆ ਕਿ ਖ਼ਬਰ ਸਰਕਾਰੀ ਅਥਾਰਟੀਜ਼ ਤੋਂ ਤੱਥਾਂ ਦੀ ਤਸਦੀਕ ਕੀਤੇ ਬਗ਼ੈਰ ਛਾਪੀ ਗਈ ਹੈ ਅਤੇ ਇਸ ਨਾਲ ਲੋਕਾਂ ਵਿਚ ਡਰ ਪੈਦਾ ਹੋ ਸਕਦਾ ਹੈ। ਪਹਿਲਾਂ “ਫੇਕ ਨਿਊਜ਼'' ਚਲਾਉਣ ਦੇ ਬਹਾਨੇ ਸ਼੍ਰੀਨਗਰ ਸਾਈਬਰ ਪੁਲਿਸ ਵੱਲੋਂ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਫਿਰ ਉਸੇ ਸ਼ਾਮ ਨੂੰ ਅਨੰਤਨਾਗ ਪੁਲਿਸ ਵੱਲੋਂ ਤਫ਼ਤੀਸ਼ ਲਈ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਇਹ ਪੱਤਰਕਾਰ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕਰਨ ਦਾ ਮਾਮਲਾ ਹੈ। ਇਸੇ ਤਰ੍ਹਾਂ ਮਸਰਤ ਜ਼ਾਹਰਾ ਉੱਪਰ ਸੋਸ਼ਲ ਮੀਡੀਆ ਉੱਪਰ 'ਰਾਸ਼ਟਰ ਵਿਰੋਧੀ' ਪੋਸਟਾਂ ਪਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਦੀਆਂ ਪੋਸਟਾਂ ਨੌਜਵਾਨਾਂ ਨੂੰ ਵਰਗਾਉਣ ਅਤੇ ਪਬਲਿਕ ਅਮਨ-ਅਮਾਨ ਭੰਗ ਕਰਨ ਦੇ ਜੁਰਮਾਂ ਨੂੰ ਉਕਸਾਉਣ ਵਾਲੀਆਂ ਹਨ। ਇਹ ਵੀ ਕਿ ਉਸ ਦੀਆਂ ਪੋਸਟਾਂ ਲਾਅ ਐਂਡ ਆਰਡਰ ਦੀ ਸਮੱਸਿਆ ਖੜ੍ਹੀ ਕਰ ਸਕਦੀਆਂ ਹਨ। ਜਮਹੂਰੀ ਅਧਿਕਾਰ ਸਭਾ ਪੰਜਾਬ ਪੱਤਰਕਾਰਾਂ ਨੂੰ ਦਬਾਉਣ ਲਈ ਉਹਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਇਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲਾ ਤਾਂ ਹੈ ਹੀ, ਇਸ ਦਾ ਅਸਲ ਮਨੋਰਥ ਪੱਤਰਕਾਰਾਂ ਨੂੰ ਕਸ਼ਮੀਰ ਦੀ ਜ਼ਮੀਨੀਂ ਹਕੀਕਤ ਨੂੰ ਸਾਹਮਣੇ ਲਿਆਉਣ ਤੋਂ ਰੋਕਣਾ ਹੈ ਜਿਹਨਾਂ ਦੀਆਂ ਖ਼ਬਰਾਂ ਅਤੇ ਤਸਵੀਰਾਂ ਸਰਕਾਰ ਅਤੇ ਪੁਲਿਸ-ਫ਼ੌਜ ਵੱਲੋਂ ਘੜੀਆਂ ਝੂਠੀਆਂ ਕਹਾਣੀਆਂ ਦਾ ਪਾਜ ਨੰਗਾ ਕਰਦੀਆਂ ਹਨ। ਸਭਾ ਮੰਗ ਕਰਦੀ ਹੈ ਕਿ ਮਸਰਤ ਜ਼ਾਹਰਾ ਅਤੇ ਪੀਰਜ਼ਾਦਾ ਆਸ਼ਿਕ ਵਿਰੁੱਧ ਦਰਜ ਪਰਚੇ ਤੁਰੰਤ ਰੱਦ ਕੀਤੇ ਜਾਣ, ਜੰਮੂ-ਕਸ਼ਮੀਰ ਵਿਚ ਮੀਡੀਆ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲੇ ਬੰਦ ਕੀਤੇ ਜਾਣ ਅਤੇ ਜੰਮੂ-ਕਸ਼ਮੀਰ ਉੱਪਰ ਅਗਸਤ ਮਹੀਨੇ ਤੋਂ ਥੋਪਿਆ ਲੌਕਡਾਊਨ ਤੁਰੰਤ ਖ਼ਤਮ ਕਰਕੇ ਜੰਮੂ-ਕਸ਼ਮੀਰ ਦਾ ਸਵੈਨਿਰਣੇ ਦਾ ਹੱਕ ਬਹਾਲ ਕੀਤਾ ਜਾਵੇ। -ਬੂਟਾ ਸਿੰਘ, ਪ੍ਰੈੱਸ ਸਕੱਤਰ, ਮਿਤੀ: 21 ਅਪ੍ਰੈਲ