Monday, 20 July 2020

ਸੰਪਾਦਕੀ


ਸੰਪਾਦਕੀ ਵਜੋਂ ਸੁਰਖ਼ ਰੇਖਾ ਦਾ ਮਾਰਚ-ਅਪਰੈਲ ਅੰਕ ਅਸੀਂ 25 ਮਾਰਚ ਨੂੰ ਲੁਧਿਆਣੇ ਹੋਣ ਵਾਲੇ ਵੱਡੇ ਇਕੱਠ ਵਿੱਚ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਇਸ ਅੰਕ ਦੀ ਤਿਆਰੀ ਸਬੰਧੀ ਸਾਰੀ ਸਮੱਗਰੀ ਵੀ ਤਿਆਰ ਕਰ ਲਈ ਗਈ ਸੀ। ਪਰ ਉਸ ਤੋਂ ਪਹਿਲਾਂ ਹੀ ਪੰਜਾਬ ਵਿੱਚ ਅਮਰਿੰਦਰ ਹਕੂਮਤ ਨੇ ਕਰਫਿਊ ਦਾ ਐਲਾਨ ਕਰ ਦਿੱਤਾ ਬਾਅਦ ਵਿੱਚ ਮੋਦੀ ਹਕੂਮਤ ਨੇ ਦੇਸ਼ ਭਰ ਵਿੱਚ ਤਾਲਾਬੰਦੀ ਲਗਾ ਦਿੱਤੀ ਜੋ ਵਧਦੀ ਵਧਦੀ ਤਿੰਨ ਮਹੀਨੇ ਤੱਕ ਜਾਰੀ ਰਹੀ। ਇਸ ਤੋਂ ਬਾਅਦ ਵੀ ਭਾਵੇਂ ਕਰਫਿਊ ਹਟਾ ਲਿਆ ਗਿਆ, ਪਰ ਵੱਖ ਵੱਖ ਰੂਪਾਂ ਵਿੱਚ ਤਾਲਾਬੰਦੀ ਅਜੇ ਵੀ ਜਾਰੀ ਹੈ। ਮੋਟਰਾਂ-ਬੱਸਾਂ ਅਤੇ ਰੇਲਵੇ ਦੀ ਆਵਾਜਾਈ ਅਜੇ ਵੀ ਬੰਦ ਹੈ ਜਾਂ ਬੰਦ ਵਰਗੀ ਹੀ ਹੈ। ਕਿਸੇ ਪਾਸੇ ਜਾਣ ਆਉਣ 'ਤੇ ਅਜੇ ਵੀ ਅਨੇਕਾਂ ਤਰ੍ਹਾਂ ਦੀਆਂ ਪਾਬੰਦੀਆਂ ਜਾਰੀ ਹਨ। ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਕਰਫਿਊ ਜਾਰੀ ਹੈ। ਅਜਿਹੀਆਂ ਹਾਲਤਾਂ ਵਿੱਚ ਅਸੀਂ ਫੌਰੀ 'ਤੇ ਪੇਪਰ ਕੱਢ ਸਕਣ ਦੀ ਹਾਲਤ ਵਿੱਚ ਨਹੀਂ ਸੀ। ਕਿਉਂਕਿ ਜੇਕਰ ਛਾਪ ਵੀ ਲੈਂਦੇ ਤਾਂ ਉਸਦੀ ਵੰਡ-ਵੰਡਾਈ ਕਰਨੀ ਮੁਸ਼ਕਲ ਸੀ। ਫੇਰ ਅਸੀਂ ਇਹ ਸੋਚਿਆ ਸੀ ਕਿ ਮਾਰਚ-ਅਪਰੈਲ ਦਾ ਅੰਕ ਈ-ਪੇਪਰ ਵਜੋਂ ਹੀ ਸੁਰਖ਼ ਰੇਖਾ ਦੇ ਬਲੌਗ 'ਤੇ ਪਰਕਾਸ਼ਤ ਕੀਤਾ ਜਾਵੇ। ਉਹ ਸਮੱਗਰੀ ਅਸੀਂ ਮਾਰਚ ਮਹੀਨੇ ਦੇ ਅਖੀਰ ਵਿੱਚ ਬਲੌਗ 'ਤੇ ਚਾੜ੍ਹ ਵੀ ਦਿੱਤੀ ਸੀ। ਉਸ ਤੋਂ ਬਾਅਦ ਵਿੱਚ ਕੋਰੋਨਾ ਦੌਰ ਨਾਲ ਹੋਰ ਬਹੁਤ ਸਾਰੀ ਸਮੱਗਰੀ ਤਿਆਰ ਹੁੰਦੀ ਰਹੀ ਅਤੇ ਉਹ ਅਸੀਂ ਸੋਸ਼ਲ ਮੀਡੀਏ 'ਤੇ ਚਾੜ੍ਹਦੇ ਵੀ ਰਹੇ ਹਾਂ। ਹੁਣ ਅਸੀਂ ਕੋਰੋਨਾ ਦੇ ਤਾਲਾਬੰਦੀ ਅਤੇ ਕਰਫਿਊ ਵਾਲੇ ਦੌਰ ਨਾਲ ਸਬੰਧਤ ਸਮੱਗਰੀ ਦਾ ਵਿਸ਼ੇਸ਼ ਅੰਕ ਛਾਪਣ ਦਾ ਫੈਸਲਾ ਕੀਤਾ ਹੈ। ਇਸ ਵਿੱਚ ਕੁੱਝ ਲਿਖਤਾਂ ਮਾਰਚ-ਅਪਰੈਲ ਅੰਕ ਲਈ ਤਿਆਰ ਕੀਤੀਆਂ ਛਾਪ ਰਹੇ ਹਾਂ ਬਾਕੀ ਦੀ ਸਮੱਗਰੀ ਉਹ ਹੋ ਜੋ ਅਸੀਂ ਨੈੱਟ 'ਤੇ ਚਾੜ੍ਹੀ ਸੀ ਜਾਂ ਅਸੀਂ ਹੋਰਨਾਂ ਸਾਥੀਆਂ ਦੀਆਂ ਪੋਸਟਾਂ ਨੂੰ ਹੋਰਨਾਂ ਨਾਲ ਸਾਂਝਾ ਕੀਤਾ। ਪਿੰ੍ਰਟ ਅਤੇ ਬਿਜਲਈ ਮੀਡੀਏ 'ਤੇ ਕਾਰਪੋਰੇਟ ਘਰਾਣਿਆਂ ਦਾ ਏਕਾਧਿਕਾਰ ਹੋਣ ਕਰਕੇ ਕਿਸੇ ਨਾ ਕਿਸੇ ਹੱਦ ਤੱਕ ਸੋਸ਼ਲ ਮੀਡੀਏ ਰਾਹੀਂ ਲੋਕ-ਆਵਾਜ਼ ਬੁਲੰਦ ਹੋਈ ਹੈ, ਜਿਸ ਨੂੰ ਅਸੀਂ ਪ੍ਰਿੰਟ ਮੀਡੀਏ ਵਿੱਚ ਥਾਂ ਦੇ ਰਹੇ ਹਾਂ। ਹਾਕਮਾਂ ਨੇ ਕੋਰੋਨਾ ਵਾਇਰਸ ਨੂੰ ਹਊਏ ਦੇ ਤੌਰ 'ਤੇ ਪੇਸ਼ ਕਰਕੇ ਲੋਕਾਂ ਵਿੱਚ ਝੂਠ ਬੋਲਿਆ, ਹਨੇਰ ਫੈਲਾਇਆ ਸੀ। ਇਸ ਸਬੰਧੀ ਅਸੀਂ ਸ਼ੁਰੂ ਵਿੱਚ ਹੀ ਸਾਮਰਾਜੀਆਂ ਅਤੇ ਉਹਨਾਂ ਦੇ ਪੈਰੋਕਾਰਾਂ ਦੇ ਝੂਠ ਦੇ ਪਾਜ ਉਘਾੜਨ ਦਾ ਮਨ ਬਣਾਇਆ ਅਤੇ ਅਸੀਂ ਬਦਲਵੇਂ ਰੂਪਾਂ ਵਿੱਚ ਜਿਹੜੀ ਵੀ ਸਮੱਗਰੀ ਮਿਲਦੀ ਰਹੀ ਉਸ ਨੂੰ ਨੈੱਟ 'ਤੇ ਸਾਂਝਾ ਕੀਤਾ ਜਾਂ ਫੇਰ ਵੱਖ ਵੱਖ ਅਖਬਾਰਾਂ ਅਤੇ ਹੋਰ ਸਾਧਨਾਂ ਤੋਂ ਹਾਸਲ ਹੋਈ ਸਮੱਗਰੀ ਦਾ ਚਿੰਤਨ-ਮੰਥਨ ਕਰਕੇ ਉਸ 'ਤੇ ਆਧਾਰਤ ਲੇਖ ਬਣਾ ਕੇ ਚਾੜ੍ਹੇ ਸਨ। ਤਿੰਨ ਮਹੀਨੇ ਦੇ ਅਰਸੇ ਹਾਕਮਾਂ ਦੇ ਝੂਠ ਦੇ ਪਰਦੇਫਾਸ਼ ਹੋਏ ਸੱਚ ਉੱਘੜ ਕੇ ਸਾਹਮਣੇ ਆਇਆ ਹੈ। ਹਾਕਮਾਂ ਵੱਲੋਂ ਫੈਲਾਏ ਹਨੇਰੇ ਦੀ ਰਾਤ ਗੁਜਰੀ ਹੈ, ਚਿੱਟਾ ਚਾਨਣ ਲੋਕਾਂ ਨੂੰ ਨਸੀਬ ਹੋਇਆ ਹੈ। ਅਸੀਂ ਭਾਵੇਂ ਛੋਟੀ ਜਿਹੀ ਹੀ ਸ਼ਕਤੀ ਸੀ, ਪਰ ਅਸੀਂ ਆਪਣੇ ਵਿੱਤ ਤੇ ਸਮਰੱਥਾ ਮੁਤਾਬਕਾ ਆਪਣਾ ਬਣਦਾ ਰੋਲ ਅਦਾ ਕੀਤਾ ਹੈ। ਪਰ ਇਸੇ ਹੀ ਦੌਰ ਵਿੱਚ ਇੱਥੇ ਅਨੇਕਾਂ ਉਹ ਪਾਰਟੀਆਂ, ਜਥੇਬੰਦੀਆਂ, ਸੰਸਥਾਵਾਂ ਸਨ ਜਿਹੜੀਆਂ ਹਾਕਮਾਂ ਦੇ ਪ੍ਰਚਾਰ ਵਿੱਚ ਉਲਝ ਕੇ ਹਾਕਮਾਂ ਦੀ ਬੋਲੀ ਬੋਲਣ ਲੱਗੀਆਂ। ਉਹਨਾਂ ਨੇ ਝੂਠ ਅਤੇ ਹਨੇਰੇ ਨੂੰ ਚਾਂਘਰਾਂ ਮਾਰਨ ਦਿੱਤੀਆਂ। ਪਰ ਜਦੋਂ ਸਮੇਂ ਅਤੇ ਅਮਲ ਦੇ ਨਾਲ ਸੱਚ ਅਤੇ ਚਾਨਣ ਸਾਹਮਣੇ ਆਏ ਤਾਂ ਅਜਿਹੇ ਵਿਅਕਤੀਆਂ ਅਤੇ ਸੰਸਥਾਵਾਂ ਨੇ ਆਪਣੀਆਂ ਪੁਜੀਸ਼ਨਾਂ ਬਦਲ ਲਈਆਂ। ਅਜਿਹੀ ਅੰਤਰਮੁਖੀ ਅਤੇ ਅਧਿਆਤਮਵਾਦੀ ਸੋਚ ਨੂੰ ਪਰਣਾਏ ਵਿਅਕਤੀ ਅਤੇ ਜਥੇਬੰਦੀਆਂ ਨੇ ਹਾਕਮਾਂ ਦੀ ਬੋਲੀ ਬੋਲ ਕੇ ''ਭਗਵੀਂ ਲਕੀਰ ਦੇ ਲਾਲ ਫਕੀਰ'' ਹੋਣ ਦਾ ਸਬੂਤ ਦਿੱਤਾ। ਸੁਰਖ਼ ਰੇਖਾ ਦਾ ਇਹ ਅੰਕ ਇਸ ਪੱਖੋਂ ਸਾਂਭਣਯੋਗ ਬਣਦਾ ਹੈ ਕਿ ਦੁਨੀਆਂ ਵਿੱਚ ਲੋਕਾਂ 'ਤੇ ਪਈ ਹੁਣ ਤੱਕ ਦੀ ਸਭ ਤੋਂ ਵੱਡੀ ਬਿਪਤਾ ਮੌਕੇ ਹਾਕਮਾਂ ਦੇ ਪਰਦੇਫਾਸ਼ ਕਰਦਾ ਸੱਚ ਉਘਾੜਿਆ ਹੈ। ਇਹ ਅੰਕ ਇਸ ਪੱਖੋਂ ਵੀ ਇਤਿਹਾਸਕ ਬਣੇਗਾ ਕਿ ''ਉਦੋਂ ਤੁਸੀਂ ਕੀ ਕਰ ਰਹੇ ਸੀ, ਜਦੋਂ ਲੋਕੀਂ ਮਰ ਰਹੇ ਸੀ।'' ਅਸੀਂ ਸੁਰਖ਼ ਰੇਖਾ ਪੇਪਰ ਵੱਲੋਂ ਆਪਣੀ ਕਲਮ ਚਲਾ ਸਕਦੇ ਸੀ, ਉਹ ਚਲਾਈ ਹੈ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਹਾਕਮਾਂ ਦੇ ਖਿਲਾਫ ਇਸ ਦੌਰ ਵਿੱਚ ਜਿੰਨੀ ਸਮੱਗਰੀ ਅਸੀਂ ਚਾੜ੍ਹੀ ਹੈ, ਓਨੀ ਪੰਜਾਬ ਦੀ ਕਿਸੇ ਵੀ ਅਖੌਤੀ ਕਮਿਊਨਿਸਟ ਧਿਰ ਜਾਂ ਧੜੇ ਨੇ ਨਹੀਂ ਚੜ੍ਹਾਈ। ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਲਿਖਤਾਂ ਹਵਾਲੇ ਦਾ ਨੁਕਤਾ ਬਣਨੀਆਂ ਹਨ। ਸਾਡੇ ਲੋਕਾਂ ਨੇ ਇਤਿਹਾਸ ਸਿਰਜਿਆ ਹੈ। ਅਸੀਂ ਇਤਿਹਾਸ ਨੂੰ ਸਾਂਭਣ ਦਾ ਇੱਕ ਯਤਨ ਕੀਤਾ ਹੈ। ਉਮੀਦ ਹੈ ਕਿ ਪਾਠਕ ਸਾਡੇ ਯਤਨ ਭਰਵਾਂ ਹੁੰਗਾਰਾ ਦੇਣਗੇ। (16 ਜੁਲਾਈ, 2020)

ਸਾਮਰਾਜੀ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਅਮਰਿੰਦਰ ਦੀ ਹਕੂਮਤ ਵਧੇਰੇ ਤਹੂ


ਸਾਮਰਾਜੀ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਅਮਰਿੰਦਰ ਦੀ ਹਕੂਮਤ ਵਧੇਰੇ ਤਹੂ ਕੋਰੋਨਾ ਦੇ ਦੌਰ ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਹਕੂਮਤ ਅਤੇ ਇਸਦੀ ਸ਼ਰੀਕ ਸ਼ਰੋਮਣੀ ਅਕਾਲੀ (ਦਲ) ਪਾਰਟੀ ਨੇ ਕੋਰੋਨਾ ਦੇ ਖੌਫ਼ ਨੂੰ ਵਧਾਉਣ-ਫੈਲਾਉਣ ਦੀ ਖਾਤਰ ਕੇਂਦਰ ਦੀ ਮੋਦੀ ਹਕੂਮਤ ਨਾਲੋਂ ਵੀ ਕਿਤੇ ਵਧੇਰੇ ਕਿੱਲ੍ਹ ਕਿੱਲ੍ਹ ਕੇ ਚੀਕਾਂ ਮਾਰੀਆਂ। ਮਾਰਚ ਮਹੀਨੇ ਦੇ ਤੀਸਰੇ ਹਫਤੇ ਜਦੋਂ ਅਜੇ ਮੋਦੀ ਹਕੂਮਤ ਤਾਲਾਬੰਦੀ ਲਾਗੂ ਕਰਨ ਦੇ ਐਲਾਨ ਕਰ ਰਹੀ ਸੀ ਤਾਂ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਵਿੱਚ ਕਰਫਿਊ ਲਾਗੂ ਕਰਨ ਦੇ ਫੁਰਮਾਨ ਚਾੜ੍ਹ ਦਿੱਤੇ। ਹੁਣ ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਪੰਜਾਬ ਦੀ ਅਮਰਿੰਦਰ ਹਕੂਮਤ ਨੇ ਕੇਂਦਰ ਦੀ ਮੋਦੀ ਹਕੂਮਤ ਨਾਲੋਂ ਵੀ ਵੱਧ ਤੱਦੀ ਨਾਲ ਕਰਫਿਊ ਆਦਿ ਲਾਉਣ ਦੇ ਫੁਰਮਾਨ ਕਿਉਂ ਜਾਰੀ ਕੀਤੇ? ਅਸਲ ਵਿੱਚ ਗੱਲ ਇਹ ਹੈ ਕਿ ਪੰਜਾਬ ਦੀ ਅਮਰਿੰਦਰ ਹਕੂਮਤ ਹੋਵੇ ਜਾਂ ਕੇਂਦਰ ਦੀ ਮੋਦੀ ਹਕੂਮਤ ਇਹਨਾਂ ਸਭਨਾਂ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਉਹ ਕਰਨ ਕੀ ਜਾ ਰਹੇ ਹਨ? ਉਹ ਇਸ ਮੁਕਾਬਲੇਬਾਜ਼ੀ ਵਿੱਚ ਗਰਸੇ ਹੋਏ ਸਨ ਕਿ ਸਭ ਤੋਂ ਪਹਿਲਾਂ ਸਾਮਰਾਜੀ ਦਿਸ਼ਾ-ਨਿਰਦੇਸ਼ਤ ਹੁਕਮਾਂ ਨੂੰ ਪਹਿਲਾਂ ਲਾਗੂ ਕੌਣ ਅਤੇ ਕਿਵੇਂ ਕਰ ਸਕਦਾ ਹੈ। ਪੰਜਾਬ ਵਿੱਚੋਂ ਪਰਵਾਸੀ ਮਜ਼ਦੂਰਾਂ ਨੂੰ ਉਜਾੜਨ ਦੀ ਗੱਲ ਹੋਵੇ ਜਾਂ ਇੱਥੋਂ ਦੇ ਲੋਕਾਂ 'ਤੇ ਲਾਠੀ ਵਰ੍ਹਾ ਕੇ ਉਹਨਾਂ ਨੂੰ ਅੰਦਰੀਂ ਤਾੜਨ ਦੀ ਗੱਲ ਹੋਵੇ ਕੈਪਟਨ ਹਕੂਮਤ ਨੇ ਲੋਕਾਂ 'ਤੇ ਦਹਿਸ਼ਤ ਪਾ ਕੇ ਹਕੂਮਤ ਤਹਿਕਾ ਬਿਠਾਉਣ ਦੀ ਖਾਤਰ ਸਾਰਾ ਤਾਣ ਲਾ ਦਿੱਤਾ। ਇਸ ਨੇ ਪੁਲਸੀ ਲਾਮ ਲਸ਼ਕਰਾਂ ਨੂੰ ਹੀ ਪਹਿਲਾਂ ਨਾਲੋਂ ਵਧੇਰੇ ਸਮਰੱਥ ਨਹੀਂ ਬਣਾਇਆ ਬਲਕਿ ਇਸ ਨੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕਰਕੇ ਆਪਣਾ ''ਅਮਨ-ਕਾਨੂੰਨ'' ਸਥਾਪਤ ਕਰਨ ਦੀ ਧਾਂਕ ਜਮਾਉਣੀ ਚਾਹੀ। ਐਨਾ ਹੀ ਨਹੀਂ ਇਹਨਾਂ ਨੇ ਪਹਿਲਾਂ ਦੇ ਕਿਸੇ ਵੀ ਕਾਇਦੇ ਕਾਨੂੰਨ ਨੂੰ ਉਲੰਘ ਕੇ ਪੰਜਾਬ ਵਿੱਚ ਪੁਲਸੀ ਨਾਕਿਆਂ 'ਤੇ ਗੁੰਡਾ ਅਨਸਰਾਂ ਨੂੰ ਸਵੈ-ਸੇਵਕਾਂ ਦੇ ਪਰਦੇ ਹੇਠ ਤਾਇਨਾਤ ਕਰਕੇ ਵੱਖਰੀ ਕਿਸਮ ਦੀ ਹਥਿਆਰਬੰਦ ਤਾਕਤ ਪੈਦਾ ਕਰਨ ਦੇ ਰਾਹ ਖੋਲ੍ਹੇ। ਪਿੰਡਾਂ ਵਿੱਚ ਹਕੂਮਤੀ ਥਾਪੜੇ ਵਾਲੇ ਅਨਸਰਾਂ ਨੂੰ ਪਿੰਡਾਂ ਦੀ ਨਾਕਾਬੰਦੀ ਕਰਨ ਦੀ ਆੜ ਹੇਠ ਗੁੰਡਾਗਰਦੀ ਕਰਨ ਅਤੇ ਆਮ ਲੋਕਾਂ ਨੂੰ ਜਲੀਲ ਕਰਨ ਦੇ ਕਾਰੇ ਵੀ ਕੀਤੇ। ਪੰਜਾਬ ਵਿੱਚ ਜਿੰਨੀ ਸਖਤੀ ਨਾਲ ਤਾਲਾਬੰਦੀ ਅਤੇ ਕਰਫਿਊ ਨੂੰ ਲਾਗੂ ਕੀਤਾ ਗਿਆ, ਉਸਦਾ ਮਨੋਰਥ ਪੰਜਾਬ ਵਿੱਚ ਕੋਰੋਨਾ ਨੂੰ ਫੈਲਣ ਤੋਂ ਰੋਕਣਾ ਨਹੀਂ ਸੀ ਬਲਕਿ ਕੋਰੋਨਾ ਦੀ ਆੜ ਹੇਠ ਲੋਕਾਂ ਨੂੰ ਕੁੱਟ ਕੁੱਟ ਕੇ ਘਰਾਂ ਵਿੱਚ ਵਾੜ ਕੇ ਇਹ ਸਿੱਧ ਕਰਨਾ ਸੀ ਕਿ ਜਿਹੜਾ ਵੀ ਹਕੂਮਤੀ ਛਟੀ ਅੱਗੇ ਚੁਣੌਤੀ ਬਣੇਗਾ ਉਸ ਨੂੰ ਆਮ ਲੋਕਾਂ ਸਾਹਮਣੇ ਜਿੱਚ ਕਰਕੇ ਹੱਕ ਸੱਚ ਦੀ ਗੱਲ ਕਰਨ ਅਤੇ ਮਾਣ-ਇੱਜਤ ਨਾਲ ਜੀਣ ਤੋਂ ਵਾਂਝਾ ਕੀਤਾ ਜਾਵੇਗਾ। ਪੰਜਾਬ ਵਿੱਚ ਕੌਣ ਰੋਗੀ ਹੈ? ਕੌਣ ਰੋਗੀ ਨਹੀਂ? ਇਹ ਕਾਰਜ ਪੰਜਾਬ ਦੇ ਸਿਹਤ ਮਹਿਕਮੇ ਕੋਲੋਂ ਖੋਹ ਕੇ ਪੰਜਾਬ ਪੁਲਸ ਨੂੰ ਦੇ ਦਿੱਤਾ। ਤੇ ਉਹਨਾਂ ਨੇ ਆਮ ਲੋਕਾਂ ਦੀ ਜਾਂਚ-ਪੜਤਾਲ ਪੁਲਸੀ ਤਰੀਕੇ ਨਾਲ ਹੀ ਕੀਤੀ। ਕੈਪਟਨ ਹਕੂਮਤ ਨੇ ਪੰਜਾਬ ਵਿੱਚ ਮੁਕੰਮਲ ਆਵਾਜਾਈ ਬੰਦ ਕਰਨ ਦੀ ਖਾਤਰ ਵੱਖ ਵੱਖ ਤਰ੍ਹਾਂ ਦੇ ਕਾਗਜ਼ਾਂ ਦੀ ਪੂਰਤੀ ਨਾ ਹੋ ਸਕਣ 'ਤੇ ਜੁਰਮਾਨਿਆਂ ਅਤੇ ਸਜ਼ਾਵਾਂ ਵਿੱਚ ਵੱਡੇ ਵਾਧੇ ਕੀਤੇ। ਰੋਜ਼ ਰੋਜ਼ ਲੋਕਾਂ ਨੂੰ ਕਰੋੜਾਂ ਰੁਪਏ ਦੇ ਜੁਰਮਾਨੇ ਲਾ ਕੇ ਉਹਨਾਂ ਦੀਆਂ ਜੇਬਾਂ 'ਤੇ ਡਾਕੇ ਮਾਰੇ ਗਏ। ਪੰਜਾਬ ਵਿੱਚ ਕੈਪਟਨ ਹਕੂਮਤ ਨੇ ਉਹ ਸਭ ਕੁੱਝ ਕਰਨ ਦੇ ਪੂਰੇ ਯਤਨ ਕੀਤੇ ਜਿਹੜੇ ਵੀ ਇੱਥੋਂ ਦੀਆਂ ਦਰਮਿਆਨੀਆਂ ਜਮਾਤਾਂ- ਦਰਮਿਆਨੇ ਅਤੇ ਧਨੀ ਕਿਸਾਨ, ਛੋਟੇ ਕਾਰੋਬਾਰੀ, ਛੋਟੇ ਸਨਅੱਤਕਾਰ, ਵਪਾਰੀ ਵਰਗ ਨੂੰ ਉਜਾੜ ਸਕਣ। ਐਨਾ ਹੀ ਨਹੀਂ ਹੁਣ ਜਦੋਂ ਕੇਂਦਰੀ ਹਕੂਮਤ ਨੇ ਦੇਸ਼ ਵਿਆਪੀ ਤਾਲਾਬੰਦੀ ਨੂੰ ਵਾਪਸ ਵੀ ਲੈ ਲਿਆ ਤਾਂ ਪੰਜਾਬ ਵਿੱਚ ਕੈਪਟਨ ਹਕੂਮਤ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ਵਿੱਚ ਕਰਫਿਊ ਲਾ ਕੇ ਲੋਕਾਂ ਨੂੰ ਇਕੱਠੇ ਹੋ ਕੇ ਕਿਸੇ ਵੀ ਤਰ੍ਹਾਂ ਸੋਚਣ, ਵਿਚਾਰਨ ਅਤੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਰਾਹ ਤੋਂ ਲਾਂਭੇ ਕੀਤਾ ਹੈ। ਇਹ ਇੱਕ ਤਰ੍ਹਾਂ ਦੀ ਅਣ-ਐਲਾਨੀ ਐਮਰਜੈਂਸੀ (ਹੰਗਾਮੀ ਹਾਲਤ) ਹੈ ਕਿ ਲੋਕਾਂ ਨੂੰ 5 ਦਿਨ 12-12 ਘੰਟੇ ਕੰਮ ਲਵੋ ਜਦੋਂ ਉਹਨਾਂ ਨੇ 1-2 ਦਿਨ ਕੋਈ ਆਰਾਮ ਵੀ ਕਰਨਾ ਹੋਵੇ ਤਾਂ ਉਹਨਾਂ ਨੂੰ ਇਕੱਠੇ ਹੋਣ ਤੋਂ ਵਰਜ ਕੇ ਹਕੂਮਤੀ ਨੀਤੀਆਂ ਅੰਨ੍ਹੇਵਾਹ ਲਾਗੂ ਕੀਤੀਆਂ ਜਾਣ। ਪੰਜਾਬ ਵਿੱਚ ਉਸ ਸਮੇਂ ਵੀ ਅੰਨ ਦੇ ਭੰਡਾਰ ਪੂਰੇ ਭਰੇ ਹੋਏ, ਜਦੋਂ ਪਹਿਲੇ ਦਿਨਾਂ ਵਿੱਚ ਕਰਫਿਊ ਲਾਇਆ ਗਿਆ। ਪਰ ਕੈਪਟਨ ਹਕੂਮਤ ਨੇ ਇਹ ਆਨਾਜ ਆਮ ਕਿਰਤੀ ਕਮਾਊ ਲੋਕਾਂ ਅਤੇ ਪਰਵਾਸੀ ਕਾਮਿਆਂ ਨੂੰ ਨਹੀਂ ਦਿੱਤਾ ਗਿਆ। ਇਸ ਦਾ ਮਨੋਰਥ ਸਿਰਫ ਇਹ ਹੀ ਨਹੀਂ ਸੀ ਕੈਪਟਨ ਹਕੂਮਤ ਨੇ ਕਿਰਤੀ ਲੋਕਾਂ ਵਿੱਚ ਵੰਡੇ ਜਾਣ ਰਾਸ਼ਣ 'ਤੇ ਕੈਪਟਨ ਦੀ ਫੋਟੋ ਹੀ ਲਾਉਣ ਸੀ, ਬਲਕਿ ਲੋਕਾਂ ਨੂੰ ਮੰਗਤੇ ਬਣਾ ਕੇ ਭੁੱਖੇ ਮਾਰਨਾ ਸੀ ਤਾਂ ਕਿ ਜਾਂ ਤਾਂ ਹਕੂਮਤ ਅੱਗੇ ਲੇਲ੍ਹਕੜੀਆਂ ਕੱਢਣ ਜਾਂ ਫੇਰ ਪੰਜਾਬ ਨੂੰ ਹੀ ਛੱਡ ਜਾਣ। ਇਸ ਤਰ੍ਹਾਂ ਨਾਲ ਕੈਪਟਨ ਹਕੂਮਤ ਨੇ ਪੰਜਾਬ ਵਿੱਚੋਂ 10 ਲੱਖ ਤੋਂ ਵਧੇਰੇ ਕਾਮਿਆਂ ਨੂੰ ਉਜਾੜ ਦਿੱਤਾ। ਇਹਨਾਂ ਦੇ ਉਜਾੜੇ ਨਾਲ ਦਰਮਿਆਨੀਆਂ ਜਮਾਤਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਜਾਮ ਹੋ ਕੇ ਰਹਿ ਗਏ ਹਨ। ਪੰਜਾਬ ਦੇ ਮਜ਼ਦੂਰਾਂ-ਕਿਸਾਨਾਂ, ਮੁਲਾਜ਼ਮਾਂ ਅਤੇ ਦਰਮਿਆਨੇ ਹਿੱਸਿਆਂ ਨੂੰ ਉਜਾੜ ਕੇ ਇਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਦੂਰ ਧੱਕ ਕੇ ਪੰਜਾਬ ਦੀ ਜ਼ਰਖੇਜ਼ ਜ਼ਮੀਨ, ਸੁਖਾਵਾਂ ਵਾਤਾਵਰਣ, ਸਦਾ-ਬਹਾਰ ਦਰਿਆਵਾਂ ਦਾ ਪੀਣ ਯੋਗ ਪਾਣੀ, ਇੱਥੋਂ ਦੀ ਧੁੱਪ ਇੱਥੋਂ ਦੇ ਪੱਧਰੇ ਮੈਦਾਨ ਕੌਮਾਂਤਰੀ ਕਾਰਪੋਰੇਸ਼ਨਾਂ ਹਵਾਲੇ ਕਰਕੇ ਨਵਂੀਂ ਕਿਸਮ ਦੀ ਜਾਗੀਰਦਾਰੀ ਪੈਦਾ ਕਰਨੀ ਹੈ। ਸਾਮਰਾਜੀ ਸਰਮਾਏ ਦੀ ਲੁੱਟ ਮਚਾਉਣ ਲਈ ਸਨਅੱਤਾਂ, ਰੇਲਵੇ ਅਤੇ ਸੜਕੀ ਆਵਾਜਾਈ ਲਈ ਜ਼ਮੀਨਾਂ ਉਹਨਾਂ ਦੇ ਹਵਾਲੇ ਕਰਨੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਮੁਖੀ ਆਹਲੂਵਾਲੀਆ ਨੂੰ ਪੰਜਾਬ ਦੇ ''ਵਿਕਾਸ'' ਵਿੱਚ ਸਹਾਈ ਹੋਣ ਲਈ ਐਵੇਂ ਹੀ ਆਵਾਜ਼ਾਂ ਨਹੀਂ ਮਾਰ ਰਿਹਾ ਬਲਕਿ ਉਸ ਨੂੰs sਪਤਾ ਹੈ ਇਹ ਬੰਦੇ ਸੰਸਾਰ ਬੈਂਕ ਅਤੇ ਸਾਮਰਾਜੀਆਂ ਦੇ ਪਰਖੇ ਪਰਤਿਆਏ ਹੋਏ ਤਜਰਬੇਕਾਰ ਵਿਅਕਤੀ ਹਨ, ਜਿਹੜੇ ਉਹਨਾਂ ਦੀਆਂ ਨੀਤੀਆਂ ਨੂੰ ਸਾਰਥਿਕ ਢੰਗ ਨਾਲ ਲਾਗੂ ਕਰਕੇ ਨਾਮਣਾ ਖੱਟ ਚੁੱਕੇ ਹਨ। ਹੁਣ ਵੀ ਇਹ ਪੰਜਾਬ ਦੇ ਅਮਰਿੰਦਰ ਸਿੰਘ ਵਰਗੇ ਸਾਮਰਾਜੀਆਂ ਦੇ ਦਲਾਲਾਂ ਦੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਕਾਰਗਰ ਸਾਬਤ ਹੋ ਸਕਦੇ ਹਨ। ਪੰਜਾਬ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਕਦੇ ਮੋਦੀ ਹਕੂਮਤ ਨਾਲੋਂ ਵੀ ਵਧੇਰੇ ਪਾਕਿਸਤਾਨ ਨੂੰ ਭੰਡਦਾ ਰਹਿੰਦਾ ਹੈ, ਕਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬਦਨਾਮ ਕਰਦਾ ਹੈ, ਕਦੇ ਪਾਕਿਸਤਾਨ ਅਤੇ ਚੀਨ 'ਤੇ ਫੌਜਾਂ ਚਾੜ੍ਹਨ ਦੀ ਵਕਾਲਤ ਕਰਦਾ ਹੈ ਉੱਥੇ ਇਸਦੇ ਸ਼ਰੀਕਾਂ ਵਿੱਚੋਂ ਅਕਾਲੀ ਦਲ ਬਾਦਲ ਕੇਂਦਰ ਵਿੱਚ ਮੋਦੀ ਹਕੂਮਤ ਦੀਆਂ ਨੀਤੀਆਂ ਅਤੇ ਉਸਦੇ ਲੋਕ ਵਿਰੋਧੀ ਫੈਸਲਿਆਂ ਦੀ ਪੁਰਜ਼ੋਰ ਅਤੇ ਪੂਰੀ ਢੀਠਤਾਈ ਨਾਲ ਹਮਾਇਤ ਕਰਦਾ ਹੈ। ਰਾਜਾਂ ਨੂੰ ਵੱਧ ਅਧਿਕਾਰਾਂ ਦੀ ਕਾਵਾਂਰੌਲੀ ਪਾਉਣ ਵਾਲੇ ਅਕਾਲੀ ਦਲ ਨੇ ਕਸ਼ਮੀਰ ਵਿੱਚ ਧਾਰਾ 370 ਨੂੰ ਖਤਮ ਕਰਨ ਦੀ ਹਮਾਇਤ ਕੀਤੀ। ਹੁਣ ਵੀ ਮੰਡੀਕਰਨ ਬੋਰਡਾਂ ਦੇ ਭੋਗ ਪਾਉਣ ਦੇ ਕੇਂਦਰੀ ਹਕੂਮਤ ਦੇ ਕਾਲੇ ਕਾਨੂੰਨਾਂ ਦੀ ਇਸ ਨੇ ਪੂਰੀ ਬੇਸ਼ਰਮੀ ਨਾਲ ਹਮਾਇਤ ਕੀਤੀ ਹੈ। ਸਾਮਰਾਜੀ ਨੀਤੀਆਂ ਲਾਗੂ ਕਰਨ ਦੇ ਵਿਰੋਧ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਵੀ ਕੋਈ ਨੀਤੀ-ਫੈਸਲਾ ਨਾ ਲਿਆ ਕੇ ਤੱਤ ਵਿੱਚ ਉਹਨਾਂ ਦੀ ਹਮਾਇਤ ਕਰ ਰਹੀ ਹੈ। ਮੰਡੀਕਰਨ ਬੋਰਡਾਂ ਨੂੰ ਤੋੜਨ ਲਈ ਪਹਿਲਾਂ ਕੈਪਟਨ ਹਕੂਮਤ ਵੀ ਹਮਾਇਤ ਕਰਦੀ ਰਹੀ ਹੈ, ਪਰ ਬਾਅਦ ਵਿੱਚ ਸਥਾਨਕ ਸਿਆਸੀ ਗਿਣਤੀਆਂ-ਮਿਣਤੀਆਂ ਤਹਿਤ ਇਸ ਨੇ ਇਹਨਾਂ ਦੇ ਤੋੜੇ ਜਾਣ ਦਾ ਵਿਰੋਧ ਕਰਨ ਦਾ ਪੈਂਤੜਾ ਲਿਆ ਹੈ। ਸਕੂਲ-ਕਾਲਜਾਂ ਨੂੰ ਬੰਦ ਕਰਨ ਦੀ ਗੱਲ ਹੋਵੇ ਜਾਂ ਮੇਲਿਆਂ-ਮਸਾਵਿਆਂ 'ਤੇ ਇਕੱਠ ਰੋਕਣ ਦੀ ਗੱਲ ਹੋਵੇ ਕੋਰੋਨਾ ਵਾਇਰਸ ਨੂੰ ਰੋਕਣ ਦੇ ਨਾਂ ਹੇਠ ਕੈਪਟਨ ਹਕੂਮਤ ਦੀਆਂ ਸਾਰੀਆਂ ਕਾਰਵਾਈਆਂ ਦਾ ਮਨੋਰਥ ਅਸਲ ਵਿੱਚ ਲੋਕਾਂ ਦੀ ਕਿਸੇ ਵੀ ਹੱਕੀ ਆਵਾਜ਼ ਨੂੰ ਕੁਚਲਣਾ ਅਤੇ ਲੋਕ ਸੰਘਰਸ਼ਾਂ ਨੂੰ ਰੋਕਣਾ ਹੈ। ਇਹ ਪੰਜਾਬ ਵਿੱਚ ਥਾਂ ਥਾਂ ਦਫਾ ਚੁਤਾਲੀ ਲਗਾ ਕੇ 5 ਤੋਂ ਵਧੇਰੇ ਵਿਅਕਤੀਆਂ ਨੂੰ ਇੱਕ ਥਾਂ ਇਕੱਠੇ ਹੋਣ ਦੀਆਂ ਪਾਬੰਦੀਆਂ ਲਗਾ ਰਹੀ ਹੈ, ਪਰ ਇੱਕੋ ਹੀ ਬੱਸ ਵਿੱਚ 50 ਬੰਦਿਆਂ ਨੂੰ ਬੈਠਣ ਦੀ ਇਜਾਜਤ ਦੇ ਰਹੀ ਹੇ। ਬੱਸ ਵਿੱਚ ਜਿੰਨੀਆਂ ਸੀਟਾਂ ਹਨ, ਓਨੀਆਂ ਸਵਾਰੀਆਂ ਬਿਠਾਉਣ ਦੀ ਇਜਾਜ਼ਤ ਦੇ ਰਹੀ ਹੈ, ਪਰ ਆਪਣੀ ਕਾਰ ਵਿੱਚ ਆਪਣੇ ਹੀ ਪਰਿਵਾਰ ਦੇ ਚਾਰ-ਛੇ ਮੈਂਬਰਾਂ ਨੂੰ ਬਿਠਾਉਣ 'ਤੇ ਬੇਥਵੀਆਂ ਪਾਬੰਦੀਆਂ ਮੜ੍ਹ ਰਹੀ ਹੈ। ਪੰਜਾਬ ਦੇ ਲੋਕਾਂ ਕੈਪਟਨ ਹਕੂਮਤ ਦੀਆਂ ਦੋਗਲੀਆਂ ਚਾਲਾਂ ਨੂੰ ਸਮਝ ਕੇ ਇਹਨਾਂ ਨੂੰ ਮਾਤ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਆਪੋ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿਣ ਨਾਲੋਂ ਹਕੂਮਤੀ ਜੇਲ੍ਹਾਂ ਵਿੱਚ ਜਾ ਕੇ ਸੰਘਰਸ਼ ਕਰਨ ਅਤੇ ਸਮੁੱਚੇ ਤੌਰ 'ਤੇ ਜਮਾਤੀ ਸੰਘਰਸ਼ ਨੂੰ ਪਰਚੰਡ ਕਰਕੇ ਲੋਕ ਰੋਹ ਦੇ ਭਾਂਬੜ ਬਾਲਣੇ ਚਾਹੀਦੇ ਹਨ। ਹਕੂਮਤੀ ਚਾਲਾਂ ਨੂੰ ਪਛਾੜ ਕੇ ਲੋਕਾਂ ਦੀ ਤਾਕਤ ਅਤੇ ਪੁੱਗਤ ਵਾਲੇ ਸਮਾਜ ਦੀ ਸਿਰਜਣਾ ਦੇ ਰਾਹ ਪੈਣਾ ਚਾਹੀਦਾ ਹੈ। ਸਾਡੇ ਕਦਮ ਇਸ ਦਿਸ਼ਾ ਵੱਲ ਨੂੰ ਹੋਣੇ ਚਾਹੀਦੇ ਹਨ, ਇਸ ਰਸਤੇ 'ਤੇ ਚੱਲਦਿਆਂ ਕੋਈ ਵੀ ਪਰਾਪਤੀ ਭਾਵੇਂ ਕਿੰਨੀ ਹੀ ਛੋਟੀ ਕਿਉਂ ਨਾ ਹੋਵੇ ਉਹ ਵਧੇਰੇ ਮਹੱਤਵ ਰੱਖਦੀ ਹੈ। ਇਸ ਕਰਕੇ ਲੋਕਾਂ ਨੂੰ ਹਕੂਮਤੀ ਨੀਤੀਆਂ ਦੇ ਵਿਰੋਧ ਵਿੱਚ ਤਿੱਖੇ ਅਤੇ ਪ੍ਰਚੰਡ ਸੰਘਰਸ਼ਾਂ ਦੇ ਰਾਹ ਪੈਣਾ ਚਾਹੀਦਾ ਹੈ।

ਕਰੋਨਾ ਦੌਰ 'ਚ ਮੁੜ੍ਹਕੇ ਤੇ ਲਹੂ ਨਾਲ ਸਿਰਜੇ ਗਏ ਇਤਿਹਾਸ


ਕਰੋਨਾ ਦੌਰ 'ਚ ਮੁੜ੍ਹਕੇ ਤੇ ਲਹੂ ਨਾਲ ਸਿਰਜੇ ਗਏ ਇਤਿਹਾਸ ਇਤਿਹਾਸ ਸਿਰਜਣ ਲਈ ਏਜੰਡੇ ਮਿਥੇ ਨਹੀਂ ਜਾਂਦੇ, ਹਾਲਾਤਾਂ ਦੀ ਅੱਖ 'ਚ ਅੱਖ ਪਾ ਕੇ ਨਿੱਤਰਨ ਨਾਲ ਹੀ ਇਤਿਹਾਸ ਸਿਰਜੇ ਜਾਂਦੇ ਨੇ। ਜਦ ਭਾਰਤ 'ਚ ਸੀ.ਏ.ਏ., ਐਨ.ਆਰ.ਸੀ., ਐਨ.ਪੀ.ਆਰ. ਵਰਗੇ ਲੋਕ ਵਿਰੋਧੀ ਕਨੂੰਨਾਂ ਦਾ , ਪ੍ਰਸਤਾਵਾਂ ਦਾ ਵਿਰੋਧ ਸਿਖਰ ਤੇ ਸੀ ਤਾਂ ਦਿੱਲੀ ਦੇ ਸ਼ਾਹੀਨ ਬਾਗ 'ਚ ਬੁਰਕਿਆਂ 'ਚ ਰਹਿਣ ਵਾਲੀਆਂ, ''ਜੁਆਕ ਜੰਮਣ ਦੀਆਂ ਮਸ਼ੀਨਾਂ'', ਰਸੋਈ ਦੀ ਮਹਿਕ 'ਚ ਓਤਪੋਤ ਵਗੈਰਾ ਵਗੈਰਾ ਦੇ ਖਿਤਾਬਾਂ ਨਾਲ ਨਿਵਾਜੀਆਂ ਜਾਂਦੀਆਂ ਔਰਤਾਂ ਨੇ ਸੜਕ ਮੱਲ ਕੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਸੀ, ਸ਼ਾਹੀਨ ਬਾਗ ਦਾ ਉਹ ਧਰਨਾ ਸਟੇਟ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਕਰਨ ਵਾਲਿਆਂ ਦੀ ਚੇਤਿਆਂ ਦੀ ਚੰਗੇਰ 'ਚ ਸਦਾ ਲਈ ਵਸ ਗਿਆ। ਬਿਨਾ ਕਿਸੇ ਮਿਥੇ ਹੋਏ ਸਿਆਸੀ ਏਜੰਡੇ ਦੇ, ਬਿਨਾ ਕਿਸੇ ਵੱਡੀ ਇਨਕਲਾਬੀ ਧਿਰ ਦੀ ਅਗਵਾਈ ਦੇ, ਆਪ ਮੁਹਾਰੇ ਘਰ ਦੀਆਂ ਦਹਿਲੀਜਾਂ ਪਾਰ ਕਰਕੇ ਨਿਕਲੀਆਂ ਔਰਤਾਂ ਤੇ ਹਰ ਵੇਲੇ ਬੁਰਕਿਆਂ 'ਚ ਕੈਦ ਰਹਿਣ ਵਾਲੀ ਅੱਖ ਨੇ ਹਕੂਮਤ ਦੀ ਅੱਖ 'ਚ ਅੱਖ ਪਾ ਕੇ ਐਸੀ ਰੜਕਣ ਦਿੱਤੀ ਕਿ ਹਕੂਮਤ ਦੀ ਅੱਖ ਚੋਂ ਨੀਂਦ-ਚੈਨ ਉੱਡ ਗਿਆ ਸੀ, ਇਹ ਆਪ ਮੁਹਾਰੇ ਸਿਰਜਿਆ ਗਿਆ ਇਤਿਹਾਸ ਹੀ ਤਾਂ ਹੈ..। ਅੱਜ ਕਰੋਨਾ ਦੌਰ 'ਚ ਜਦ ਆਪਣੇ ਹੀ ਮੁਲਕ 'ਚ ਪਰਵਾਸੀ ਗਰਦਾਨ ਦਿੱਤੇ ਗਏ ਕਿਰਤੀਆਂ ਨੇ ਲੌਕਡਾਊਨ, ਕਰਫਿਊ ਦੇ ਹਕੂਮਤੀ ਫਰਮਾਨਾਂ ਨੂੰ ਜਿਵੇਂ ਦਿਲ ਦੇ ਲਹੂ ਨਾਲ ਭਿੱਜੀ ਅੱਖ ਦਿਖਾਈ, ਨੰਗੇ ਪੈਰੀਂ, ਭੁੱਖੇ ਢਿੱਡੀਂ, ਖਾਲੀ ਜੇਬ ਨਾਲ ਸਖਤ ਲੌਕਡਾਊਨ ਤੇ ਕਰਫਿਊ ਨੂੰ ਜਿਵੇਂ ਜਿੱਚ ਕੀਤਾ, ਉਹ ਵੀ ਤਾਂ ਇਤਿਹਾਸ ਹੀ ਹੈ। ਇਹਦੀ ਚਰਚਾ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਕਿ ਲੋਕਾਈ ਉੱਤੇ ਥੋਪੇ ਗਏ ਕਰੋਨਾ ਸੰਕਟ ਦੀ ਆੜ 'ਚ ਜੋ ਵੀ ਹੋਇਆ ਵਾਪਰਿਆ, ਉਹ ਬਿਲਕੁਲ ਇਕ ਸਰਕਸ ਦੇ ਇਕ ਸ਼ੋਅ ਵਾਂਗ ਹੈ- ਇੱਕ ਰਿੰਗ ਮਾਸਟਰ ਮੁਖੌਟਾ ਪਾਈ ਹੱਥਾਂ 'ਚ ਚਾਬੁਕ ਲਈ ਬੇਜੁਬਾਨ ਜਾਨਵਰਾਂ ਨੂੰ ਕਦੇ ਇਕ ਪਿੰਜਰੇ ਤੋਂ ਦੂਜੇ ਪਿੰਜਰੇ ਦੌੜਾਉਂਦਾ ਹੈ, ਕਦੇ ਦਿਓ ਕੱਦ ਜਾਨਵਰ ਨੂੰ ਨਿੱਕੀ ਜਿਹੀ ਕੁਰਸੀ ਤੇ ਬੈਠਾਉਂਦਾ ਹੈ, ਕਦੇ ਚਾਬੁਕ ਦੇ ਇਸ਼ਾਰੇ ਨਾਲ ਇਕ ਦੂਜੇ ਤੇ ਝੂਠੀ ਮੂਠੀ ਦੇ ਹੱਲੇ ਕਰਵਾਉਂਦਾ ਤੇ ਫੇਰ ਆਪ ਵਿੱਚ ਉੱਤਰ ਕੇ ਜਿਵੇਂ ਬਚਾਅ ਕਰਵਾਉਂਦਾ, ਦਿਖਾਇਆ ਜਾਂਦਾ ਹੈ। ਰਿੰਗ ਮਾਸਟਰ ਦੇ ਚਾਬੁਕ ਵਾਲੇ ਹੱਥ ਵੱਲ ਮਸੂਮ ਜਾਨਵਰਾਂ ਦੀਆਂ ਅੱਖਾਂ ਟਿਕੀਆਂ ਨੇ , ਹੁਣ ਕੀ ਹੁਕਮ ਮੇਰੇ ਆਕਾ.. ਹੱਸਦੇ ਚਿਹਰੇ ਵਾਲੇ ਮੁਖੌਟੇ ਦੇ ਪਿੱਛੇ ਰਿੰਗ ਮਾਸਟਰ ਜ਼ਰੂਰ ਮੀਸਣੀ ਖਚਰੀ ਹਾਸੀ ਹੱਸਦਾ ਹੋਵੇਗਾ ਕਿ ਸਾਧ ਲਈ ਹੈ ਖੌਰੂ ਪਾਉਣੀ ਜਾਤ-ਕੁਜਾਤ..। ਕੁਝ ਇਹੋ ਜਿਹਾ ਹੀ ਕਰੋਨਾ ਦੇ ਮੜੇ ਗਏ ਸੰਕਟ 'ਚ ਹੋਇਆ, ਰਿੰਗ ਮਾਸਟਰ .. ਤਰਸ ਭਰੀ ਭਾਵਨਾ ਵਾਲਾ ਮੁਖੌਟਾ ਤੇ ਥੱਲੇ ਮੀਸਣੀ ਖਚਰੀ ਹਾਸੀ ਹੱਸਦਾ ਚਿਹਰਾ.. ਹੱਥ 'ਚ ਸਿਸਟਮੀ ਚਾਬੁਕ.. ਜੀਹਦੇ ਇਸ਼ਾਰੇ ਤੇ ਇਕ ਪਿੰਜਰੇ ਤੋਂ ਦੂਜੇ ਪਿੰਜਰੇ 'ਚ ਜਾਂਦੀ ਆਦਮ ਜਾਤ..। ਸਿਆਸੀ ਗਲਿਆਰੇ ਦਾ ਰਿੰਗ ਮਾਸਟਰ ਤੇ ਉਹਦੀ ਥਾਂ ਲੈਣ ਲਈ ਕਤਾਰ 'ਚ ਖੜ੍ਹੇ ਉਸ ਜਿਹੇ ਹੋਰ ਇਸ ਕਰੋਨਾ ਸਰਕਸ 'ਚ ਪਿੰਜਰਾ ਦਰ ਪਿੰਜਰਾ ਭਟਕਦੀ ਮਸੂਮ ਆਦਮ ਜਾਤ ਦੀ ਭਟਕਣਾ ਚੋਂ ਮਨੋਰੰਜਨ ਕਰਦੇ ਲੱਭਦੇ ਨੇ, ਪਰ ਇਹ ਭੁੱਲ ਰਹੇ ਨੇ ਕਿ ਇਸ ਭਟਕਣਾ ਦੇ ਦੌਰ 'ਚ ਜਦ 15 ਸਾਲ ਦੀ ਬੱਚੀ ਆਪਣੇ ਬਿਮਾਰ ਬਾਪ ਨੂੰ ਸਾਈਕਲ 'ਤੇ ਬਿਠਾ ਕੇ ਇੱਕ ਪਿੰਜਰੇ ਤੋਂ ਦੂਜੇ ਪਿੰਜਰੇ ਤੱਕ ਦਾ 1200 ਕਿਲੋਮੀਟਰ ਦਾ ਸਫਰ ਬਿਨਾ ਅੱਕੇ ਬਿਨਾ ਥੱਕੇ ਕਰਦੀ ਹੈ, ਇਕ ਬੱਚਾ ਸੜਕ 'ਤੇ ਮਾਂ ਵਲੋਂ ਧੂਹ ਕੇ ਲਿਜਾਏ ਜਾ ਰਹੇ ਸਰਮਾਏ ਤੇ ਮੀਲਾਂ ਦੇ ਸਫਰ ਦੀ ਨੀਂਦ ਪੂਰੀ ਕਰਦਾ ਹੈ, ਇੱਕ ਬਾਪ ਆਪਣੇ ਅਪਾਹਜ ਪੁੱਤ ਨੂੰ ਸੈਂਕੜੇ ਮੀਲ ਦੂਰ ਲਿਜਾਣ ਲਈ ਇਕ ਸਰਦੇ ਪੁਜਦੇ ਦੇ ਆਂਗਣ 'ਚੋਂ ਸਾਈਕਲ ਚੋਰੀ ਕਰਦਾ ਨਾਲ ਖਿਮਾ ਜਾਚਨਾ ਦਾ ਖਤ ਲਿਖ ਕੇ ਰੱਖਦਾ ਹੈ, ਪਿੰਜਰਿਆਂ ਵਿਚਲੇ ਸਫਰਾਂ ਨੂੰ ਮੁਕਾਉਣ ਲਈ ਜਦ ਯਮੁਨਾ 'ਚ ਕਾਫਲੇ ਲਹਿ ਪੈਂਦੇ ਨੇ, ਪਾਰ ਜਾਂਦਿਆਂ ਰਿੰਗ ਮਾਸਟਰ ਦੇ ਪਿਆਦੇ ਚਾਬੁਕਾਂ ਦਾ ਮੀਂਹ ਵਰਾ ਦਿੰਦੇ ਨੇ, ਪਰ ਕਾਫਲੇ ਨਹੀਂ ਰੁਕਦੇ, ਤਦ ਉਹਨਾਂ ਦੀ ਅੱਖ ਚਾਬੁਕ ਵਾਲੇ ਹੱਥ 'ਤੇ ਨਹੀਂ ਰਹੀ, ਪਿੰਜਰਾ ਦਰ ਪਿੰਜਰਾ ਦੇ ਸਫਰ 'ਤੇ ਹੈ, ਸੈਂਕੜੇ ਮੀਲਾਂ ਦਾ ਸਫਰ, ਉਹ ਤੁਰੇ ਰਹੇ ਨੇ, ਜੁੱਤੀਆਂ ਘਿਸ ਗਈਆਂ ਤਾਂ ਪਲਾਸਟਿਕ ਦੀਆਂ ਬੋਤਲਾਂ ਪਿਚਕਾਅ ਕੇ ਪੈਰਾਂ ਹੇਠ ਬੰਨ ਲਈਆਂ, ਕੁਝ ਵੀ ਨਾ ਮਿਲਿਆ ਤਾਂ ਵੀ ਤੁਰੇ ਰਹੇ, ਚਮੜੀ ਦੀ ਉਪਰਲੀ ਤਹਿ ਘਿਸ ਗਈ ਤਾਂ ਹੇਠਲੀ ਨਰਮ ਕੂਲੀ ਤਹਿ ਨੇ ਸਾਥ ਦਿੱਤਾ, ਲਹੂ ਦੀਆਂ ਪੈੜਾਂ ਸਫਰ 'ਤੇ ਛਡਦੇ ਗਏ, ਤੁਰਦੇ ਗਏ, .. … ਐਸਾ ਸਫਰ ਜਿਥੇ ਹੁਣ ਉਹਨਾਂ ਨੂੰ ਰਿੰਗ ਮਾਸਟਰ ਦਾ ਚਾਬੁਕ ਵਾਲਾ ਹੱਥ ਨਹੀਂ ਸੀ ਦਿਸਦਾ, ਸੈਂਕੜੇ ਮੀਲ ਤੁਰੇ, ਮੀਂਹ, ਧੁੱਪਾਂ, ਕੰਡੇ, ਰੋੜ ਸਭ ਲੀਰਾਂ ਵਾਂਗ ਉਧੜੇ ਪੈਰਾਂ ਨੇ ਜਰਿਆ, ਕਿਉਂਕਿ ਉਹ ਰਿੰਗ ਮਾਸਟਰ ਦੀ ਅੱਖ 'ਚ ਰੜਕਣ ਛੱਡ ਕੇ ਓਝਲ ਹੋ ਰਹੇ ਸਨ, ਭੁੱਖੀਆਂ ਆਂਦਰਾਂ ਨੇ ਵੀ ਸਬਰ ਦਾ ਘੁੱਟ ਭਰ ਸਿਰਜੇ ਜਾ ਰਹੇ ਇਤਿਹਾਸ 'ਚ ਹਿੱਸਾ ਪਾਇਆ। ਨੀਂਦ ਨੇ ਰੇਲ ਦੀ ਲੀਹ ਨਾ ਦੇਖੀ, ਰੇਲ ਦੀ ਕੂਕ ਨਾ ਸੁਣੀ, ਟਰੱਕ ਪਲਟੇ, ਟਕਰਾਏ, ਦਰਜਨਾਂ ਸਫਰੀ ਯੋਧੇ ਮਾਸ ਦੇ ਲੋਥੜੇ ਬਣ ਸਟੇਟ ਦੇ ਬੂਥੇ ਤੇ ਰੱਤ ਰੱਤਾ ਇਤਿਹਾਸ ਉਕਰ ਗਏ। ਰੇਲਵੇ ਸਟੇਸ਼ਨ ਦੇ ਬਾਹਰ ਭੁੱਖ ਨਾਲ ਮਰ ਗਈ ਮਾਂ ਦੇ ਕਫਨ ਨਾਲ ਝਾਤ-ਮਾਤ ਖੇਡਦਾ ਬੱਚਾ, ਪੁੱਤ ਦੀ ਮ੍ਰਿਤਕ ਦੇਹ ਕਿਉਂਟਣ ਲਈ ਸੈਂਕੜੇ ਮੀਲ ਦੂਰ ਜਾਣ ਲਈ ਵਿਲਕਦਾ ਬਾਪ, ਇਤਿਹਾਸ ਦੇ ਪਾਤਰ ਬਣ ਗਏ। ਇਕ ਗਰਭਵਤੀ ਸੜਕ ਕਿਨਾਰੇ ਜਣੇਪਾ ਕੱਟਦੀ ਹੈ ਸਵਾ ਕੁ ਘੰਟੇ ਦਾ ਬਾਲ ਕੁੱਛੜ ਚੁੱਕੀ ਸੈਂਕੜੇ ਮੀਲ ਦੇ ਸਫਰ ਤੇ ਫੇਰ ਤੁਰ ਪੈਂਦੀ ਹੈ, ਸੜਕ ਤੇ ਵੱਢ ਕੇ ਸੁੱਟੀ ਔਲ ਇਤਿਹਾਸ ਦੇ ਪੰਨਿਆਂ ਉੱਤੇ ਸਟੇਟ ਦੀ ਧੌਣ ਦੁਆਲੇ ਲਿਪਟੀ ਹੋਈ ਨਜ਼ਰ ਆਵੇਗੀ। ਰਿੰਗ ਮਾਸਟਰ ਦੇ ਮੁਖੌਟੇ ਪਿਛਲੀ ਅੱਖ 'ਚ ਜਦ ਇਤਿਹਾਸ ਸਿਰਜਕ ਰੱਤ ਰੱਤੀ ਅੱਖ ਪਾ ਤੱਕਣ ਲੱਗੇ ਤਾਂ ਆਖਰੀ ਹੱਲਾ ਬੋਲਿਆ ਗਿਆ.. ਕਿੰਨੀ ਕੁ ਹਿੰਮਤ ਬਚੀ ਹੈ ਅਜੇ.. ਪਰਖਿਆ ਗਿਆ, ਛੱਲੀਆਂ ਵਾਂਗ ਸਰਕਾਰੀ ਡਾਂਗ ਨੇ ਸਫਰ 'ਤੇ ਨਿਕਲੇ ਕਿਰਤੀਆਂ ਦੇ ਪਿੰਡੇ ਉਧੇੜ ਕੇ ਰੱਖ ਦਿੱਤੇ , ਗੁਜਰਾਤ, ਯੂ ਪੀ, ਹਰਿਆਣਾ, ਪੰਜਾਬ ਦੀ ਧਰਤੀ ਇਸ ਦੀ ਗਵਾਹ ਬਣੂ । ਮਸ਼ੀਨਾਂ ਵਾਂਗ ਬੱਚੇ ਬੁੱਢੇ ਕੁੜੀਆਂ ਬੁੜੀਆਂ ਦਾ ਅਹਿੱਲ ਢੇਰ ਲਵਾ ਕੀਟਨਾਸ਼ਕ ਸਪਰੇਅ ਕਰਕੇ ਇਹ ਦਰਸਾਇਆ ਗਿਆ ਕਿ ਰਿੰਗ ਮਾਸਟਰ ਦੀ ਨਜ਼ਰ 'ਚ ਤੁਸੀਂ ਕੀਟ-ਪਤੰਗਿਆਂ ਤੋਂ ਵੱਧ ਕੁਝ ਨਹੀਂ.. ਪਰ ਇਤਿਹਾਸ ਦੇ ਸਿਰਜਕ ਹਰ ਹੱਲਾ ਜਰਦੇ ਗਏ.. ਤੁਰਦੇ ਹੀ ਗਏ ਕਿਉਂਕਿ ਇਤਿਹਾਸ ਸਿਰਜਣ ਲਈ ਏਜੰਡਿਆਂ ਦੀ ਲੋੜ ਨਹੀਂ ਹੁੰਦੀ, ਬੱਸ ਰਿੰਗ ਮਾਸਟਰ ਦੇ ਚਾਬੁਕ ਵਾਲੇ ਹੱਥ ਤੋਂ ਅੱਖ ਹਟਾ ਉਹਦੇ ਮੁਖੌਟੇ ਦੇ ਪਾਰ ਖਚਰੀ ਅੱਖ 'ਚ ਰੜਕਣ ਪੈਦਾ ਕਰਨਾ ਪੈਂਦੀ ਹੈ ਤਾਂ ਸਿਰਜੇ ਜਾਂਦੇ ਨੇ ਇਤਿਹਾਸ, ਜੋ ਆਪਣੇ ਹੀ ਮੁਲਕ 'ਚ ਪ੍ਰਵਾਸੀ ਗਰਦਾਨ ਦਿੱਤੇ ਕਿਰਤੀਆਂ ਨੇ ਕਰੋਨਾ ਦੌਰ 'ਚ ਕਰ ਦਿਖਾਇਆ। ਤੇ ਇਸ ਦੌਰ 'ਚ ਇਕ ਇਤਿਹਾਸ ਇਹ ਵੀ ਸਿਰਜਿਆ ਗਿਆ ਕਿ ਕਿਰਤੀਆਂ ਲਈ ਹਾਅ ਦਾ ਨਾਅਰਾ ਮਾਰਨ ਵਾਲੀਆਂ ਸਮੁੱਚੀਆਂ ਵੱਡੀਆਂ ਖੱਬੀਆਂ ਧਿਰਾਂ ਰਿੰਗ ਮਾਸਟਰ ਦੇ ਚਾਬੁਕ ਵਾਲੇ ਹੱਥ ਤੇ ਅੱਖ ਟਿਕਾਈ ਇਨਕਲਾਬੀ ਸਫ ਵਲੇਟ ਕੇ ਅੰਦਰੀਂ ਦੜ ਗਈਆਂ। ਪੂਰੀ ਫਰਮਾਬਰਦਾਰੀ ਨਿਭਾਈ ਗਈ.. ਪੰਜਾਬ ਦੇ ਮਾਲਵੇ ਦੀ ਹਿੱਕ ਤੇ ਵਸੇ ਠੂਠਿਆਂਵਾਲੀ ਪਿੰਡ 'ਚ ਰਿੰਗ ਮਾਸਟਰ ਦੇ ਖਾਕੀ ਵਰਦੀਦਾਰੀ ਪਿਆਦਿਆਂ ਨੇ ਕਿਰਤੀਆਂ ਦੇ ਘਰੀਂ ਜਾ ਸਰਕਾਰੀ ਚਾਬੁਕ ਵਾਹਿਆ, ਬੱਚਾ, ਬੁੱਢਾ, ਕੁੜੀ, ਬੁੜੀ ਕੋਈ ਨਾ ਬਖਸ਼ਿਆ, ਇਹਨਾਂ ਮਜ਼ਲੂਮਾਂ ਦੀਆਂ ਕੂਕਾਂ ਇਨਕਲਾਬੀ ਸਫਾਂ 'ਚ ਉਚਾਰੇ ਜਾਂਦੇ ਨਾਅਰਿਆਂ ਤੋਂ ਕਿਤੇ ਉੱਚੀਆਂ ਸਨ, ਇਨਕਲਾਬੀ ਸਫ ਵਲੇਟ ਕੇ ਅੰਦਰ ਦੜ ਗਏ ਰਿੰਗ ਮਾਸਟਰ ਦੇ ਫਰਮਾਬਰਦਾਰਾਂ ਨੂੰ ਨਹੀਂ ਸੀ ਸੁਣਨੀਆਂ, ਸਰਕਾਰੀ ਡਾਂਗ ਨੇ ਮਲੂਕ, ਮਜ਼ਲੂਮ ਪਿੰਡੇ 'ਤੇ ਸੂਹੇ ਪਰਚਮ ਨਾਲੋਂ ਗੂੜੀ ਛਾਪ ਪਾ ਦਿੱਤੀ। ਕੂਕਾਂ ਅਣਸੁਣੀਆਂ ਕਰਨ ਵਾਲੇ ਇਨਕਲਾਬੀ ਕਹਾਉਂਦੇ ਕੁਝ ਦਿਨ ਮਗਰੋਂ ਰਿੰਗ ਮਾਸਟਰ ਦੇ ਬੀਬੇ ਬੱਚੇ ਬਣ ਰਸਦ ਵੰਡਣ ਜਾ ਪੁੱਜੇ.. ਕੂਕਾਂ ਤੇ ਪਿੰਡਿਆਂ 'ਤੇ ਪਈ ਸੂਹੇ ਪਰਚਮ ਤੋਂ ਵੀ ਸੂਹੀ ਛਾਪ ਤਾਂ ਇਤਿਹਾਸ ਸਿਰਜ ਚੁੱਕੀ ਸੀ.. ਅਜਿਹੇ ਦੌਰ ਮਗਰੋਂ ਹੁਣ ਜੇ ਇਨਕਲਾਬੀ ਸਫ ਵਿਛਾਉਣ ਲਈ ਕੋਈ ਆਇਆ ਵੀ ਤਾਂ ਕਿਰਤੀਆਂ ਦੇ ਸੜਕਾਂ ਤੇ ਉੱਡੇ ਲੋਥੜਿਆਂ, ਪੈਰਾਂ ਦੇ ਉੱਧੜੇ ਮਾਸ ਦੀਆਂ ਬੋਟੀਆਂ, ਸੜਕ ਕਿਨਾਰੇ ਕੱਟ ਕੇ ਸੁੱਟੀ ਨਵ ਜੰਮੇ ਬੱਚੇ ਦੀ ਔਲ ਉੱਤੇ ਵਿਛਾਉਣੀ ਪਊ ਇਨਕਲਾਬੀ ਸਫ . . ਤੇ ਐਸਾ ਕਰਨ ਦਾ ਜਿਗਰਾ ਬਚਿਆ ਹੈ?? -ਅਮਨਦੀਪ ਹਾਂਸ

ਕੋਰੋਨਾ ਵਾਇਰਸ : ਭਾਰਤੀ ਹਾਕਮਾਂ ਨੂੰ ਸੜਕਾਂ-ਚੌਰਾਹਿਆਂ ਵਿੱਚ ਖਿੱਚ ਲਿਆਓ


ਕੋਰੋਨਾ ਵਾਇਰਸ ਨੂੰ ਰੋਕਣ ਦੀ ਆੜ ਹੇਠ ਲੋਕਾਂ ਨੂੰ ਜਲੀਲ ਕਰ ਰਹੇ ਭਾਰਤੀ ਹਾਕਮਾਂ ਨੂੰ ਸੜਕਾਂ-ਚੌਰਾਹਿਆਂ ਵਿੱਚ ਖਿੱਚ ਲਿਆਓ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਮਾਰਚ ਨੂੰ ਕੋਰੋਨਾ ਵਾਇਰਸ (ਕੋਵਿਡ-19) ਦੀ ਮਾਰ ਰੋਕਣ ਲਈ ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਨ ਵਿੱਚ ਲੋਕਾਂ ਨੂੰ ''ਜਨਤਕ-ਕਰਫਿਊ'' ਲਾਉਣ ਦੀ ਨਸੀਹਤ ਦਿੱਤੀ ਹੈ, ਜਿੱਥੇ ਇੱਕ ਪਾਸੇ ਸਾਰੇ ਦੇਸ਼ ਦੀਆਂ ਰੇਲਾਂ, ਸੜਕੀ ਆਵਾਜਾਈ ਅਤੇ ਲੋਕਾਂ ਦੀ ਸਾਧਾਰਨ ਪੈਦਲ ਆਵਾਜਾਈ ਵੀ ਬੰਦ ਕੀਤੀ ਹੈ, ਦੂਜੇ ਪਾਸੇ ਅਮਲ ਵਿੱਚ ਜੋ ਕੁੱਝ ਸਾਹਮਣੇ ਆਇਆ ਉਹ ਇਹ ਸੀ ਕਿ ਪੁਲਸੀ ਬਲਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਉਹਨਾਂ ਤੋਂ ਮਿੰਨਤਾਂ-ਤਰਲੇ ਕਢਵਾਏ ਹਨ, ਉਹਨਾਂ ਨੂੰ ਜਨਤਕ ਸਜ਼ਾਵਾਂ ਦੇ ਕੇ ਜਲੀਲ ਕੀਤਾ ਹੈ, ਲੋਕਾਂ ਦੀਆਂ ਘੀਸੀਆਂ ਕਰਵਾ ਕੇ, ਨੱਕ ਨਾਲ ਲਕੀਰਾਂ ਕਢਵਾ ਕੇ, ਸਾਡੀਆਂ ਨੌਜਵਾਨ ਧੀਆਂ-ਭੈਣਾਂ ਤੋਂ ਚੌਕਾਂ ਵਿੱਚ ਬੈਠਕਾਂ ਕਢਵਾਕੇ ਆਪਣੀ ਸੱਤਾ ਦਾ ਗਰੂਰ ਵਿਖਾ ਕੇ ਇਸ ''ਜਨਤਕ-ਕਰਫਿਊ'' ਨੂੰ ਲਾਗੂ ਕੀਤਾ ਹੈ। ਬਹੁਤੇ ਥਾਵਾਂ 'ਤੇ ਖੁਦ ਪੁਲਸ ਨੇ ਅਤੇ ਅਨੇਕਾਂ ਥਾਵਾਂ 'ਤੇ ਪੁਲਸੀ ਵਰਦੀ ਵਿੱਚ ਆਰ.ਐਸ.ਐਸ. (ਰਾਸ਼ਟਰੀ ਸਵੈਮ-ਸੇਵਕ ਸੰਘ) ਦੇ ਗੁੰਡਿਆਂ ਨੇ ਪ੍ਰਵਾਸੀ ਕਾਮਿਆਂ, ਉਹਨਾਂ ਦੇ ਪਰਿਵਾਰਾਂ, ਮੁਸਲਿਮ ਭਾਈਚਾਰੇ ਅਤੇ ਦਲਿਤ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਆਪਣੇ ਚੋਣਵੇਂ ਜਬਰ ਦਾ ਨਿਸ਼ਾਨਾ ਬਣਾ ਕੇ ਉਹਨਾਂ ਦੀ ਹਿਜ਼ਰਤ ਕਰਵਾਈ ਹੈ- ਉਹਨਾਂ ਨੂੰ ਉਜਾੜਿਆ ਹੈ, ਲਤਾੜਿਆ ਹੈ, ਉਹਨਾਂ ਦੇ ਘਰਬਾਰ, ਜ਼ਮੀਨਾਂ-ਜਾਇਦਾਦਾਂ ਨੂੰ ਲੁੱਟਿਆਂ ਹੈ। ਇਸ ਮੌਕੇ ਅਨੇਕਾਂ ਹੀ ਅਜਿਹੇ ਸੁਧਾਰਵਾਦੀ ਅਤੇ ਸੋਧਵਾਦੀ ਜਥੇਬੰਦੀਆਂ ਅਤੇ ਅਦਾਰੇ ਵੀ ਸਾਹਮਣੇ ਆਏ ਹਨ, ਜਿਹਨਾਂ ਨੇ ਨਾ ਸਿਰਫ ਭਾਰਤੀ ਹਕੂਮਤ ਦੇ ਫਾਸ਼ੀ ਹੁਕਮਾਂ ਨੂੰ ਹੂਬਹੂ ਲਾਗੂ ਕਰਨ ਲਈ ਪੂਰਾ ਤਾਣ ਲਾਇਆ ਹੋਇਆ ਹੈ ਬਲਕਿ ਅਮਲ ਵਿੱਚ ਹਕੂਮਤ ਵੱਲੋਂ ਲਏ ਫੈਸਲਿਆਂ ਨੂੰ ਲੋਕਾਂ ਵਿੱਚ ਮੜ੍ਹਨ ਲਈ ਵੀ ਹਕੂਮਤ ਦਾ ਸਿੱਧਾ ਸਹਿਯੋਗ ਦਿੱਤਾ ਹੈ। 'ਸੁਰਖ਼ ਲੀਹ' ਦੇ ਸੰਪਾਦਕ ਨੇ ਇਸ ਤੋਂ ਵੀ ਅੱਗੇ ਵਧ ਕੇ ਆਪਣੀ ਫੇਸਬੁੱਕ ਆਈ.ਡੀ. 'ਤੇ ਸੁਧਾਰਵਾਦੀ ਬਣਨ ਦਾ ਸਬੂਤ ਦਿੱਤਾ ਹੈ ਕਿ ''ਸਥਾਨਕ ਪੱਧਰ 'ਤੇ ਪ੍ਰਸ਼ਾਸਨ ਕੋਲ ਪਹੁੰਚ ਕਰਕੇ ਵਾਲੰਟੀਅਰਾਂ ਵਜੋਂ ਸੇਵਾਵਾਂ ਦੇ ਲਈ ਵੀ ਅੱਗੇ ਆਉਣਾ ਚਾਹੀਦਾ ਹੈ।'' ਇਹਨਾਂ ਦੀ ਬੋਲੀ ਆਰ.ਐਸ.ਐਸ. ਪੰਜਾਬ ਦੇ ਇੰਚਾਰਜ ਬ੍ਰਿਜਭੂਸ਼ਣ ਸਿੰਘ ਬੇਦੀ ਦੇ ਬੋਲਾਂ ਨਾਲ ਮਿਲਦੀ ਹੈ, ਇੱਕ ਬਿਆਨ ਵਿੱਚ ਉਸਨੇ 25 ਮਾਰਚ ਦੇ ਪੰਜਾਬੀ ਟ੍ਰਿਬਿਊਨ ਵਿੱਚ ''ਸੰਘ ਚਾਲਕਾਂ ਨੂੰ ਕਿਹਾ ਹੈ ਕਿ ਉਹ ਸ਼ਾਸਨ ਤੇ ਪ੍ਰਸ਼ਾਸਨ ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਦਿਆਂ ਲੋਕਾਂ ਦੀ ਸੇਵਾ ਕਰਨ।'' ਇਸ ਤੋਂ ਅੱਗੇ 'ਸੁਰਖ਼ ਲੀਹ' ਵਾਲਿਆਂ ਨੇ ਲਿਖਿਆ ਹੈ ਕਿ ''ਲੋਕਾਂ ਦੀ ਹਰ ਪੱਖੋਂ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ''। ਇਹਨਾਂ ਨੇ ''ਸੇਵਾ'' ਦੀ ਇੱਕਪਾਸੜ ਸਮਝ ਦਾ ਝਲਕਾਰਾ ਪੇਸ਼ ਕੀਤਾ ਹੈ, ਜਦੋਂ ਸੇਵਾ ਨਾਲੋਂ ਵਧਕੇ ਆਪਣੇ ਹੱਕਾਂ ਨੂੰ ਹਾਸਲ ਕਰਨ ਲਈ ਸੰਘਰਸ਼ਾਂ ਦੀ ਮਹੱਤਤਾ ਵਧੇਰੇ ਬਣਦੀ ਹੈ। ਹੁਣ ਜਦੋਂ ਅਸੀਂ ਅਮਲ ਵਿੱਚ ਦੇਖਦੇ ਹਾਂ ਕਿ ਅਨੇਕਾਂ ਹੀ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਅੱਕੇ-ਸਤੇ ਆਮ ਲੋਕ ਪੁਲਸੀ ਲਸ਼ਕਰਾਂ ਦਾ ਟਾਕਰਾ ਕਰਨ ਦੇ ਰਾਹ ਤੁਰ ਪਏ ਹਨ ਤਾਂ ਇਨਕਲਾਬੀਆਂ ਨੂੰ ਚਾਹੀਦਾ ਹੈ ਕਿ ਉਹ ਅਗਲੀਆਂ ਸਫਾਂ ਵਿੱਚ ਖੜੋ ਕੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਵਿੱਚੋਂ ਨਿਕਲਣ ਲਈ ਅਗਵਾਈ ਕਰਨ। ''ਇੱਕ ਪਾਸੇ ਜਿੱਥੇ ਆਪਾਂ ਦੇਖਦੇ ਸੁਣਦੇ ਹਾਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਭ ਤੋਂ ਪਹਿਲਾਂ ਆਪਣੇ ਗੁਰਦੁਆਰੇ ਦੇ ਹਸਪਤਾਲ ਨੂੰ ਕਰੋਨਾ ਮਰੀਜਾਂ ਲਈ ਅਰਪਤ ਕਰਨ ਦਾ ਐਲਾਨ ਕੀਤਾ ਤਾਂ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੇ ਹਸਪਤਾਲ ਅਤੇ ਸਰਾਵਾਂ ਪੀੜਤ ਲੋਕਾਂ ਲਈ ਖੋਲ੍ਹਣ ਦੇ ਐਲਾਨ ਕਰਨੇ ਪਏ ਤੇ ਹੁਣ ਡੇਰਾ ਬਿਆਸ ਅਤੇ ਨਿਰੰਕਾਰੀ ਮਿਸ਼ਨ ਵਾਲਿਆਂ ਨੇ ਆਪਣੇ ਸਤਿਸੰਗ ਘਰਾਂ ਨੂੰ ਕੋਰੋਨਾ ਮਰੀਜ਼ਾਂ ਵਾਸਤੇ ਖੋਲ੍ਹਣ ਦੇ ਐਲਾਨ ਕੀਤੇ ਹਨ। ਤਾਂ ਦੂਸਰੇ ਪਾਸੇ ਜਿਹਨਾਂ ਦੇਸ਼ਭਗਤ, ਇਨਕਲਾਬੀਆਂ ਨੇ ਲੋਕਾਂ ਦੇ ਕਾਜ ਲਈ ਜੇਲ੍ਹਾਂ ਕੱਟੀਆਂ, ਕੁਟਾਪੇ ਝੱਲੇ, ਫਾਂਸੀਆਂ 'ਤੇ ਝੂਲ ਗਏ, ਅੱਜ ਇਹਨਾਂ ਦੇ ਵਾਰਸ ਅਖਵਾਉਣ ਵਾਲੇ ਕਮਿਊਨਿਸਟਾਂ ਨੇ ਦੇਸ਼ ਭਗਤ ਯਾਦਗਾਰ ਦੇ ਬੂਹੇ ਆਮ ਲੋਕਾਂ ਅਤੇ ਪੀੜਤਾਂ ਲਈ ਬੰਦ ਕਰ ਦਿੱਤੇ ਹਨ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਸੰਸਥਾ ਦੇ ਪ੍ਰਬੰਧਕ ਤੇ ਟਰੱਸਟੀ ਸਭ ਤੋਂ ਪਹਿਲਾਂ ਲੋਕਾਂ ਦੇ ਹਿਤੂ ਬਣ ਕੇ ਪੇਸ਼ ਹੁੰਦੇ ਪਰ ਇਹ ਬਿਮਾਰੀ ਨੂੰ ਦੇਖ ਕੇ ਆਪੋ-ਆਪਣੇ ਘੁਰਨਿਆਂ ਵਿੱਚ ਦੜ੍ਹ ਗਏ ਹਨ। ਇਹਨਾਂ ਦੇ ਕੁੱਝ ਹਿੱਸੇ ਲੋਕਾਂ ਨੂੰ ਘਰਾਂ ਵਿੱਚ ਦੜ ਬੈਠਣ ਨੂੰ ਤਰਜੀਹ ਦੇ ਰਹੇ ਹਨ।'' ਘਰਾਂ ਵਿੱਚ ਆਰਾਮ ਫੁਰਮਾ ਰਹੀ ਅਫਸਰਸ਼ਾਹੀ ਨੂੰ ਘੜੀਸ ਕੇ ਲੋਕਾਂ ਵਿੱਚ ਲਿਆਉਣ ਦੀ ਥਾਂ ਇਹ ਲੋਕਾਂ ਦੀ ਕੋਈ ਲਾਮਬੰਦੀ ਨਹੀਂ ਕਰ ਰਹੇ। ਪੁਲਸ ਲੋਕਾਂ 'ਤੇ ਅੰਨ੍ਹੇਵਾਹ ਕੁਟਾਪੇ ਚਾੜ੍ਹ ਰਹੀ ਹੈ। ਪਰ ਲੋਕਾਂ ਦੇ ਆਗੂ ਅਖਵਾਉਣ ਵਾਲੇ ਤਮਾਸ਼ਬੀਨ ਬਣੇ ਸਭ ਕੁੱਝ ਬੜੀ ਸਹਿਜਤਾ ਨਾਲ ਵੇਖ ਰਹੇ ਹਨ। ਕੁੱਝ ਉਹ ਸਮਾਜ-ਸੁਧਾਰਕ ਕੰਮ ਖੁਦ ਕਰਨ ਲੱਗੇ ਹਨ, ਜਦੋਂ ਕਿ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਇਸ ਪ੍ਰਬੰਧ ਵਿਰੁੱਧ ਲੋਕਾਂ ਵਿੱਚ ਫੁੱਟਦੇ ਗੁੱਸੇ ਅਤੇ ਰੋਹ ਨੂੰ ਪ੍ਰਚੰਡ ਕਰਦੇ ਹੋਏ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਦੇ ਰਾਹ ਤੋਰਦੇ। ਲੱਖਾਂ ਦੇ ਇਕੱਠ ਕਰਨ ਵਾਲੇ ਕੁੱਝ ਕੁ ਸੈਂਕੜੇ ਲੋਕਾਂ ਦੀ ਵੀ ਹਕੂਮਤੀ ਜਬਰ ਵਿਰੁੱਧ ਲਾਮਬੰਦੀ ਨਹੀਂ ਕਰ ਰਹੇ। ਲੋਕ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਉਹ ਲੋਕਾਂ ਨੂੰ ਆਪਣੀ ਸੰਭਾਲ ਖੁਦ ਕਰਨ ਦੇ ਰਾਹ ਤੋਰਨ ਉੱਥੇ ਲੋਕਾਂ 'ਤੇ ਜਬਰ ਢਾਹ ਰਹੇ ਪੁਲਸੀ ਬਲਾਂ ਵਿਰੁੱਧ ਲਾਮਬੰਦੀ ਕਰਕੇ ਉਹਨਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਰਾਹ ਤੁਰਨ। ਇਥੇ--- ----ਇੱਕ ਪਾਸੇ ਮਾਝੇ ਦੀ ਅਜਿਹੀ ਕਿਸਾਨ ਜਥੇਬੰਦੀ ਦੇ ਆਗੂਆਂ ਦੀ ਵੀਡੀਓ ਘੁੰਮ ਰਹੀ ਹੈ, ਜਿਹੜੇ ਸ਼ਰੇਆਮ ਇਕੱਠ ਕਰਕੇ ਸਰਕਾਰੀ ਫੁਰਮਾਨਾਂ ਨੂੰ ਦਲੀਲਾਂ ਨਾਲ ਠੁਕਰਾਅ ਰਹੇ ਹਨ ਅਤੇ ਪੁਲਸੀ ਲਸ਼ਕਰਾਂ ਨੂੰ ਲਾ-ਜੁਆਬ ਕਰ ਰਹੇ ਹਨ। ਜਲੰਧਰ, ਫਾਜ਼ਿਲਕਾ ਅਤੇ ਰੋਪੜ ਆਦਿ ਅਨੇਕਾਂ ਖੇਤਰਾਂ ਵਿੱਚ ਲੋਕਾਂ ਨੇ ਪੁਲਸੀ ਦਰਿੰਦਿਆਂ ਨੂੰ ਕਰਾਰੇ ਹੱਥ ਵਿਖਾਵੇ ਵੀ ਹਨ। ਮਕਸੂਦਾਂ ਵਿੱਚ ਮਜ਼ਦੂਰਾਂ ਨੇ ਇਕੱਠੇ ਹੋ ਕੇ ਸੜਕੀ ਜਾਮ ਰਾਹੀਂ ਆਪਣੀਆਂ ਮੰਗਾਂ ਵੀ ਮੰਨਵਾਈਆਂ ਹਨ। ਦੂਸਰੇ ਪਾਸੇ ਕੁੱਝ ਕੁ ਅਜਿਹੇ ਕਿਸਾਨ ਆਗੂ ਵੀ ਹਨ, ਜਿਹੜੇ ਸਰਕਾਰ ਕੋਲੋਂ ਆਮ ਲੋਕਾਂ ਲਈ ਸਿਰਫ ਰਾਸ਼ਣ ਮੁਹੱਈਆ ਕਰਨ ਦੀ ਮੰਗ ਤੱਕ ਸੀਮਤ ਰਹਿ ਕੇ ਸਰਕਾਰ ਨੂੰ ਚੌਕੰਨੇ ਕਰ ਰਹੇ ਹਨ ਕਿ ਜੇਕਰ ਉਹਨਾਂ ਨੇ ਕੁੱਝ ਨਾ ਕੀਤਾ ਤਾਂ ਲੋਕ ਹੋਰ ਪਾਸੇ ਨੂੰ ਤੁਰ ਪੈਣਗੇ। ਅਨੇਕਾਂ ਹੀ ਅਜਿਹੇ ਹਨ, ਜਿਹੜੇ ਲੋਕਾਂ ਨੂੰ ਆਪਣੇ ਹੱਕ ਖੋਹਣ ਦੇ ਰਾਹ ਨਹੀਂ ਤੋਰ ਰਹੇ ਬਲਕਿ ਲੋਕਾਂ ਨੂੰ ਮੰਗਤੇ ਬਣਾ ਕੇ ਭੀਖ ਮੰਗਣ ਤੱਕ ਮਹਿਦੂਦ ਰੱਖ ਰਹੇ ਹਨ। ਕੁੱਝ ਸਿਰਫ ਵਕਤੀ ਤੌਰ 'ਤੇ ਲੋਕਾਂ ਵਿੱਚ ਰਾਸ਼ਣ ਆਦਿ ਵੰਡ ਕੇ ਲੋਕ ਪੱਖੀ ਹੋਣ ਦੇ ਖੇਖਣ ਕਰਨ ਤੱਕ ਸੀਮਤ ਰਹਿ ਕੇ ਸੁਧਾਰਵਾਦੀ ਬਣੇ ਹੋਏ ਹਨ। ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਖੁੱਲ੍ਹੇਆਮ ਜਥੇਬੰਦ ਅਤੇ ਲਾਮਬੰਦ ਕਰਨਾ ਭਾਵੇਂ ਸੌਖਾ ਕੰਮ ਨਹੀਂ, ਪਰ ਜਿਹੜੇ ਵੀ ਲੋਕ ਇੱਥੋਂ ਦੇ ਸਾਮਰਾਜੀ-ਜਾਗੀਰੂ ਪਰਬੰਧ ਨੂੰ ਬਦਲ ਕੇ ਇੱਥੇ ਲੋਕਾਂ ਦੀ ਖਰੀ ਜਮਹੂਰੀਅਤ ਵਾਲਾ ਨਵ-ਜਮਹੂਰੀ ਲੋਕ-ਰਾਜ ਕਾਇਮ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਅਜਿਹਾ ਕੁੱਝ ਕਰਨ ਲਈ ਲੋਕਾਂ ਵਿੱਚ ਜਾਣਾ ਹੀ ਪਵੇਗਾ ਅਤੇ ਜਾਣਾ ਵੀ ਚਾਹੀਦਾ ਹੈ। ਅਜਿਹਾ ਕੁੱਝ ਕਰਨ ਲਈ ਉਹਨਾਂ ਨੂੰ ਗੁਪਤ ਢੰਗ-ਤਰੀਕੇ ਅਖਤਿਆਰ ਕਰਨੇ ਪੈ ਸਕਦੇ ਹਨ। ਕਿਤੇ ਸਵੇਰੇ ਜਾਣਾ ਪੈ ਸਕਦਾ ਹੈ ਕਿਤੇ ਹਨੇਰੇ ਜਾਣਾ ਪੈ ਸਕਦਾ ਹੈ। ਔਖੇ ਸਮੇਂ ਲੋਕਾਂ ਵਿੱਚ ਜਾ ਕੇ ਉਹਨਾਂ ਵਰਗੇ ਬਣ ਕੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਲੋਕਾਂ ਨੂੰ ਜਿੱਚ, ਜਿਬਾਹ ਅਤੇ ਜਲੀਲ ਕਰ ਰਹੇ ਭਾਰਤੀ ਹਾਕਮਾਂ ਵਿਰੁੱਧ ਸੜਕਾਂ-ਚੌਰਾਹਿਆਂ ਵਿੱਚ ਖਿੱਚ ਲਿਆਉਣਾ ਚਾਹੀਦਾ ਹੈ। ਲੋਕਾਂ ਦੀ ਅਜਿਹੀ ਟਾਕਰਾ ਲਹਿਰ ਖੜ੍ਹੀ ਕਰਨ ਦੀ ਜ਼ਰੂਰਤ ਹੈ ਕਿ ਲੋਕਾਂ 'ਤੇ ਫਾਸ਼ੀ ਫੁਰਮਾਨ ਮੜ੍ਹਨ ਵਾਲਿਆਂ ਦੀ ਇਹ ਹਿੰਮਤ ਨਾ ਪੈ ਸਕੇ ਕਿ ਉਹ ਲੋਕਾਂ ਵਿੱਚ ਜਾ ਕੇ ਉਹਨਾਂ ਨਾਲ ਕੋਈ ਵੀ ਧੱਕਾ ਕਰ ਸਕਣ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰ ਵਿੱਚ- ਹਕੂਮਤੀ ਧੱਕੇ ਨੂੰ ਰੋਕਣ ਲਈ ਆਪਣੀ ਜਥੇਬੰਦਕ ਤਾਕਤ ਮਜਬੂਤ ਕਰੋ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ ਨੇ ਦੁਨੀਆਂ ਦੇ ਲੋਕਾਂ ਸਿਰ ਆਰਥਿਕ ਮੰਦਵਾੜੇ ਦੀ ਜੰਗ ਮੜ੍ਹ ਦਿੱਤੀ ਹੈ। ਕੋਰੋਨਾ ਵਾਇਰਸ ਦੇ ਨਾਂ ਹੇਠ ਦੁਨੀਆਂ ਵਿੱਚ ਆਏ ਦਿਨ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ। ਲੱਖਾਂ ਲੋਕ ਹਸਪਤਾਲਾਂ ਵਿੱਚ ਪਏ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਉਹਨਾਂ ਦੇ ਸਕੇ-ਸਬੰਧੀ ਦੁੱਖਾਂ, ਫਿਕਰਾਂ, ਗ਼ਮਾਂ ਵਿੱਚ ਡੁੱਬੇ ਅੰਦਰੋਂ-ਅੰਦਰ ਖੁਰਦੇ ਜਾ ਰਹੇ ਹਨ। ਜਿੱਥੇ ਇੱਕ ਪਾਸੇ ਲੋਕਾਂ ਵਿੱਚ ਨਿਰਾਸ਼ਾ, ਉਦਾਸੀ, ਬੇਦਿਲੀ, ਬੇਚੈਨੀ, ਬੇਵਸੀ ਦਾ ਆਲਮ ਹੈ, ਉਥੇ ਨਾਲ ਦੀ ਨਾਲ ਇਹ ਔਖ, ਗੁੱਸਾ ਅਤੇ ਰੋਹ ਵੀ ਹੈ ਕਿ ਉਹਨਾਂ ਨਾਲ ਜੋ ਕੁੱਝ ਵੀ ਹੋ-ਬੀਤ ਰਿਹਾ ਹੈ, ਇਹ ਕੁੱਝ ਕਿਉਂ ਹੋ ਰਿਹਾ ਹੈ? ਭਾਰਤ ਵਰਗੇ ਦੇਸ਼ਾਂ ਵਿੱਚ ਹਾਕਮਾਂ ਵੱਲੋਂ ਤਾਲਾਬੰਦੀਆਂ ਕਰਕੇ ਲੋਕਾਂ ਨੂੰ ਵਾਇਰਸ ਨਾਲ ਹੀ ਨਹੀਂ ਬਲਕਿ ਭੁੱਖ, ਬਿਮਾਰੀ, ਖੱਜਲਖੁਆਰੀਆਂ ਨਾਲ ਮਰਨ ਲਈ ਛੱਡ ਦਿੱਤਾ ਗਿਆ ਹੈ। ਹਾਕਮਾਂ ਨੇ ਲੋਕਾਂ ਨਾਲ ਇਸ ਸਥਿਤੀ ਵਿੱਚੋਂ ਨਿਕਲਣ ਦਾ ਕੋਈ ਵਾਅਦਾ ਹੀ ਨਹੀਂ ਕੀਤਾ। ਫੇਰ ਜਦੋਂ ਵੱਡੀ ਪੱਧਰ 'ਤੇ ਪ੍ਰਵਾਸ ਹੋਣਾ ਸ਼ੁਰੂ ਹੋ ਗਿਆ ਤਾਂ ਉਹਨਾਂ ਨੇ ਐਲਾਨਾਂ-ਬਿਆਨਾਂ ਰਾਹੀਂ ਲੋਕਾਂ ਨੂੰ ਝੂਠੇ ਦਿਲਾਸੇ ਦੇਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ। ਇੱਥੋਂ ਦੇ ਹਾਕਮਾਂ ਨੇ 22 ਮਾਰਚ ਤੋਂ 28 ਮਾਰਚ ਤੱਕ ਦੇ ਪਹਿਲੇ ਹਫਤੇ ਤੱਕ ਲੋਕਾਂ ਲਈ ਕੁੱਝ ਕੀਤਾ ਹੀ ਨਹੀਂ। ਇਹਨਾਂ ਨੇ ਕਰਨਾ ਵੀ ਨਹੀਂ। ਇਹ ਲੋਕਾਂ ਲਈ ਰਾਹਤ ਦੇ ਨਾਂ ਹੇਠ ਆਪਣੇ ਮਾਲਕ ਭਾਰਤ ਦੇ ਦਲਾਲ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੇ ਢਿੱਡ ਭਰਨ ਲਈ ਵੱਡੀਆਂ ਛੋਟਾਂ ਅਤੇ ਰਿਆਇਤਾਂ ਦੇ ਐਲਾਨ ਜ਼ਰੂਰ ਕਰਦੇ ਹਨ। ਇਹਨਾਂ ਦਾ ਅਸਲ ਮਕਸਦ ਲੋਕਾਂ ਦੀ ਸੇਵਾ ਕਰਨਾ ਨਹੀਂ ਹੈ, ਬਲਕਿ ਇਹਨਾਂ ਨੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨਾਲ ਉੱਸਰੇ ਅਦਾਰਿਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਰੱਸੇ-ਪੈਡੇ ਵੱਟਣੇ ਹਨ। ਲੋਕਾਂ ਵਿੱਚ ਹੁਣ ਜਿਹੜਾ ਵੀ ਹੋਰ ਵਧੇਰੇ ਗੁੱਸਾ ਅਤੇ ਰੋਹ ਉੱਠਣਾ ਹੈ, ਉਸ ਨੂੰ ਪੁਲਸੀ ਅਤੇ ਫੌਜੀ ਬਲਾਂ ਦੇ ਜਬਰ ਨਾਲ ਕੁਚਲਣ 'ਤੇ ਜ਼ੋਰ ਲਾਉਣਾ ਹੈ। ਜਦੋਂ ਕਿ ਭੁੱਖੇ ਮਰਦੇ ਲੋਕ ਟਕਰਾਓ ਦੇ ਰਾਹ ਪੈਣ ਲੱਗੇ ਹਨ। ਹਾਕਮਾਂ ਨੇ ਤਾਂ ਲੋਕਾਂ ਲਈ ਕੁੱਝ ਕੀਤਾ ਹੀ ਨਹੀਂ ਹੈ ਅਤੇ ਨਾ ਹੀ ਕਰਨਾ ਹੈ। ਇੱਥੇ ਸਵਾਲ ਪੈਦਾ ਇਹ ਹੁੰਦਾ ਹੈ ਕਿ ਜਿਹੜੇ ਵੀ ਵਿਅਕਤੀ ਆਪਣੇ ਆਪ ਨੂੰ ਲੋਕਾਂ ਦੇ ਪੱਖੀ, ਲੋਕ-ਹਿੱਤੂ, ਲੋਕਾਂ ਦੇ ਹਕੀਕੀ ਸੇਵਾਦਾਰ, ਰਾਖੇ, ਉਹਨਾਂ ਦੇ ਆਗੂ ਅਖਵਾਉਂਦੇ ਹਨ, ਉਹ ਅਸਲ ਵਿੱਚ ਅਜਿਹਾ ਕੀ ਕੁੱਝ ਕਰਨ ਜਿਹੜਾ ਸਹੀ ਅਰਥਾਂ ਵਿੱਚ ਲੋਕਾਂ ਦੀ ਸੇਵਾ ਬਣਦਾ ਹੋਵੇ। ਲੋਕਾਂ ਦੇ ਦੁੱਖਾਂ-ਦਰਦਾਂ ਦੀ ਵਾਰਤਾ ਸੁਣਾਈ ਜਾਣੀ ਅੱਜ ਦੀ ਘੜੀ ਲੋਕਾਂ ਲਈ ਬਹੁਤੀ ਮਹੱਤਤਾ ਨਹੀਂ ਰੱਖਦੀ ਕਿਉਂਕਿ ਜਿੰਨੇ ਦੁੱਖ ਉਹ ਖੁਦ ਝੱਲ ਰਹੇ ਹਨ, ਉਹਨਾਂ ਦੀ ਪੀੜਾ ਕੋਈ ਹੋਰ ਸ਼ਾਇਦ ਹੀ ਉਹਨਾਂ ਤੋਂ ਵੱਧ ਮਹਿਸੂਸ ਕਰਦਾ ਹੋ ਸਕਦਾ ਹੈ। ਇਸ ਕਰਕੇ ਸਵਾਲ ਹੁਣ ਦੁੱਖਾਂ ਦੇ ਰੋਣੇ ਰੋਣ ਦਾ ਨਹੀਂ ਬਲਕਿ ਉਹ ਹਾਲਤ ਪੈਦਾ ਕਰਨ ਦਾ ਹੈ, ਜਿਸ ਵਿੱਚ ਲੋਕਾਂ ਦੇ ਹੋ ਰਹੇ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਅਜਿਹੇ ਸਮਿਆਂ 'ਤੇ ਸਾਨੂੰ ਕਾਰਲ ਮਾਰਕਸ ਦੇ ਫਿਊਰਬਾਖ ਨੂੰ ਲਿਖੇ ਸ਼ਬਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਫਿਲਾਸਫਰਾਂ ਨੇ ਦੁਨੀਆਂ ਦੀ ਵਿਆਖਿਆ ਕੀਤੀ ਹੈ, ਜਦੋਂ ਅਸਲ ਨੁਕਤਾ ਇਸ ਨੂੰ ਬਦਲਣਾ ਹੈ। ਲੋਟੂਆਂ ਦੇ ਜ਼ਾਲਮ ਢਾਂਚੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਪਹਿਲਾਂ ਹੀ ਵਧਦੀਆਂ ਆਈਆਂ ਹਨ। ਹੁਣ ਤਾਂ ਮਹਾਂਮਾਰੀ ਅਤੇ ਮੰਦਵਾੜੇ ਨੇ ਇਤਿਹਾਸ ਦੀਆਂ ਸਿਖਰਾਂ ਹੀ ਛੋਹ ਦਿੱਤੀਆਂ ਹਨ। ਇਹਨਾਂ ਦੀ ਮਾਰ ਪਹਿਲੇ ਕਿਸੇ ਵੀ ਸਮੇਂ ਨਾਲੋਂ ਵਿਆਪਕ, ਤਿੱਖੀ ਅਤੇ ਡੂੰਘੀ ਹੈ। ਅਗਾਂਹ ਦਾ ਇਤਿਹਾਸ ਕੋਰੋਨਾਵਾਇਰਸ ਦੇ ਆਉਣ ਤੋਂ ਪਹਿਲੇ ਨਾਲੋਂ ਬਦਲ ਚੁੱਕਿਆ ਹੋਵੇਗਾ। ਹੁਣ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਵਿੱਚ ਜਿਹੜੀ ਤਬਦੀਲੀ ਹੋ ਰਹੀ ਹੈ, ਇਸ ਦਾ ਦੁਨੀਆਂ” 'ਤੇ ਪ੍ਰਭਾਵ ਸਿਰਫ ਮਿਕਦਾਰੀ ਤਬਦੀਲੀ ਵਾਲਾ ਨਹੀਂ ਬਲਕਿ ਸਿਫਤੀ ਵਰਗਾ ਪੈਣਾ ਹੈ। ਕੋਰੋਨਾਵਾਇਰਸ ਦੀ ਵਜਾਹ ਕਰਕੇ ਮਰਨ ਵਾਲਿਆਂ ਦੀ ਗਿਣਤੀ ਦਹਿ-ਹਜ਼ਾਰਾਂ ਵਿੱਚ ਹੋਵੇ ਜਾਂ ਦਹਿ-ਲੱਖਾਂ ਵਿੱਚ ਪਰ ਇਸ ਮੰਦਵਾੜੇ ਵਿੱਚ ਜਿੰਨੀ ਵੱਡੀ ਉਥਲ-ਪੁਥਲ ਹੋ ਗਈ ਹੈ, ਉਸ ਦੀ ਵਜਾਹ ਕਰਕੇ ਦਹਿ-ਕਰੋੜ ਲੋਕਾਂ ਨੇ ਆਉਣ ਵਾਲੇ ਕੁੱਝ ਕੁ ਸਾਲਾਂ ਵਿੱਚ ਅਣ-ਆਈ ਮੌਤੇ ਮਰਨਾ ਹੈ। ਲੁਟੇਰੀਆਂ ਜਮਾਤਾਂ ਨੇ ਲੋਕਾਂ ਲਈ ਸੰਕਟਾਂ ਨੂੰ ਹੀ ਹੋਰ ਨਹੀਂ ਵਧਾਉਣਾ ਬਲਕਿ ਅੰਨ੍ਹਾ ਅਤੇ ਘਿਨਾਉਣਾ ਜਬਰ ਹੋਰ ਵੀ ਵੱਧ ਕਰਨਾ ਹੈ। ਨਿਰਦੈਤਾ ਕੀ ਹੁੰਦੀ ਹੈ, ਇਹ ਕੁੱਝ ਲੋਕਾਂ ਨੂੰ ਕਿਸੇ ਇਤਿਹਾਸ ਵਿੱਚੋਂ ਦੇਖਣ ਸਮਝਣ ਦੀ ਲੋੜ ਨਹੀਂ ਰਹੇਗੀ ਬਲਕਿ ਖੁਦ ਉਹਨਾਂ ਦੀਆਂ ਅੱਖਾਂ ਨਾਲ ਵੇਖਿਆ ਜਾਣ ਵਾਲਾ ਵਰਤਾਰਾ ਬਣ ਜਾਣਾ ਹੈ, ਹੱਡੀਂ ਹੰਢਾਇਆ ਤਜਰਬਾ ਬਣ ਜਾਣਾ ਹੈ। ਹਿਜਰਤਾਂ, ਉਜਾੜੇ ਹੋਣੇ ਹਨ, ਇਹਨਾਂ ਨੇ ਵਿਆਪਕਤਾ ਹਾਸਲ ਕਰਨੀ ਹੈ। ਇਸ ਕਰਕੇ ਲੋਕਾਂ ਨੂੰ ਇਸ ਖਾਤਰ ਸਿੱਖਣ ਅਤੇ ਸਮਝਣ ਦੀ ਜ਼ਰੂਰਤ ਹੈ। ਅਜਿਹੇ ਮਾਮਲੇ ਕੋਈ ਨਵੇਂ ਤੇ ਬਿਲਕੁੱਲ ਹੀ ਓਪਰੇ ਨਹੀਂ, ਇਹਨਾਂ ਦੀ ਤਿੱਖ ਪਹਿਲਾਂ ਨਾਲੋਂ ਵੱਧ ਹੋ ਸਕਦੀ ਹੈ, ਮਾਰ ਪਹਿਲਾਂ ਨਾਲੋਂ ਵਿਆਪਕ ਹੋ ਸਕਦੀ ਹੈ, ਪਰ ਇਤਿਹਾਸ ਵਿੱਚ ਅਜਿਹਾ ਕੁੱਝ ਸਾਨੂੰ ਦੇਖਣ ਸਮਝਣ ਨੂੰ ਮਿਲਦਾ ਹੈ। ਕਿਸੇ ਵੇਲੇ ਭਾਰਤ ਦੀ ਧਰਤੀ 'ਤੇ ਆਰੀਆਂ ਨੇ ਆ ਕੇ ਇੱਥੋਂ ਦੇ ਮੂਲ ਵਾਸੀਆਂ, ਦਰਾਵੜਾਂ, ਆਦਿਵਾਸੀਆਂ ਨੂੰ ਉਜਾੜਿਆ ਤੇ ਮਾਰਿਆ ਸੀ। ਉਹਨਾਂ ਲਈ ਟਿਕਾਣੇ ਜੰਗਲਾਂ ਅਤੇ ਪਹਾੜਾਂ ਦੀਆਂ ਖੁੰਦਕਾਂ ਬਣੀਆਂ ਸਨ। ਹਿੰਦੂ ਸਮਰਾਟਾਂ ਨੇ ਭਾਰਤ ਵਿੱਚ ਬੋਧੀਆਂ ਦਾ ਬੀਜ-ਨਾਸ਼ ਕਰਨ ਲਈ ਪੂਰਾ ਜ਼ੋਰ ਲਾਇਆ ਸੀ। ਵਿਆਪਕ ਪੱਧਰ 'ਤੇ ਬੋਧੀਆਂ ਦਾ ਕਤਲੇਆਮ ਕੀਤਾ ਗਿਆ। ਜਿਹੜੇ ਬਚੇ ਉਹ ਜਾਂ ਤਾਂ ਦੂਰ-ਦਰਾਜ ਦੇ ਇਲਾਕਿਆਂ ਵਿੱਚ ਹਿਜਰਤ ਕਰ ਗਏ ਜਾਂ ਫੇਰ ਜੰਗਲਾਂ-ਪਹਾੜਾਂ ਦੀਆਂ ਅਪਹੁੰਚ ਗੁਫਾਵਾਂ ਵਿੱਚ ਜਾ ਛੁਪੇ ਸਨ। ਬਾਅਦ ਵਿੱਚ ਵੀ ਦੇਖੀਏ ਤਾਂ ਪੰਜਾਬ ਦੀ ਧਰਤੀ 'ਤੇ ਮੁਗਲ ਹਾਕਮਾਂ ਦੇ ਖਿਲਾਫ ਬਗਾਵਤਾਂ ਕਰਨ ਵਾਲੇ ਕਿਰਤੀ ਲੋਕਾਂ ਨੂੰ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਇਆ ਸੀ। ਮੁਗਲਾਂ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਫੌਜ ਬਣਾ ਕੇ ਲੜਾਈ ਕੀਤੀ, ਜਿਸ ਦਾ ਸਿਖਰ ਬੰਦਾ ਸਿੰਘ ਬਹਾਦਰ ਵੱਲੋਂ ਕਿਰਤੀ ਲੋਕਾਂ ਦੀ ਸਰਦਾਰੀ ਵਾਲਾ ਰਾਜ ਕਾਇਮ ਕਰਨ ਵਿੱਚ ਹੋਇਆ। ਕਾਹਨੂੰਵਾਨ ਅਤੇ ਕੁੱਪ ਰਹੀੜੇ ਦੀ ਧਰਤੀ 'ਤੇ ਦੋ ਘੱਲੂਘਾਰੇ ਰਚੇ ਗਏ ਸਨ। ਇਹ ਸਭ ਕੁੱਝ ਬੀਜ ਨਾਸ਼ ਕਰਨ ਦੀਆਂ ਕਾਰਵਾਈਆਂ ਸਨ। ਆਪਣੇ ਜਮਾਤੀ ਵਿਰੋਧੀਆਂ ਨੂੰ ਹਾਕਮਾਂ ਨੇ ਖਤਮ ਕਰਨ ਲਈ ਪੂਰਾ ਟਿੱਲ ਇਕੱਲੇ ਭਾਰਤ ਦੀ ਧਰਤੀ 'ਤੇ ਹੀ ਨਹੀਂ ਲਾਇਆ, ਦੁਨੀਆਂ ਦੇ ਹੋਰਨਾਂ ਖੇਤਰਾਂ ਵਿੱਚ ਅਜਿਹਾ ਕੁੱਝ ਹੁੰਦਾ ਆਇਆ ਹੈ। ਪਰ ਮਨੁੱਖਤਾ ਹੈਵਾਨੀਅਤ ਦੇ ਖਿਲਾਫ ਜੂਝਦੀ ਆਈ ਹੈ। ਸਾਨੂੰ ਇਤਿਹਾਸ ਵਿੱਚੋਂ ਉੱਥੋਂ ਅਜਿਹਾ ਕੁੱਝ ਸਿੱਖਣਾ ਚਾਹੀਦਾ ਹੈ ਕਿ ਜਦੋਂ ਬਿਪਤਾ ਦੀ ਘੜੀ ਆਉਂਦੀ ਹੈ ਤਾਂ ਲੋਕ ਕਿਵੇਂ ਕਿਵੇਂ ਟਾਕਰੇ ਕਰਦੇ ਹੋਏ ਆਪਣੀ ਹੋਣੀ ਨੂੰ ਟਾਲ ਕੇ ਆਪਣੀ ਹੋਂਦ ਨੂੰ ਬਚਾਉਂਦੇ ਰਹੇ। ਭਾਰਤ ਵਿੱਚ ਜੇਕਰ ਆਪਣੀ ਹੋਂਦ ਨੂੰ ਬਚਾਉਣ ਦੇ ਸਵਾਲ ਨੂੰ ਦੇਖਣਾ ਸਮਝਣਾ ਹੋਵੇ ਤਾਂ ਇਹ ਕੁੱਝ ਉਹਨਾਂ ਹਾਲਤਾਂ ਵਿੱਚੋਂ ਦੇਖਣਾ ਚਾਹੀਦਾ ਹੈ, ਜਦੋਂ ਬਗਾਵਤਾਂ ਰਾਹੀਂ ਸਲਤਨਤਾਂ ਢਹਿ ਢੇਰੀ ਹੁੰਦੀਆਂ ਰਹੀਆਂ ਤਾਂ ਉਹਨਾਂ ਤੋਂ ਪਹਿਲਾਂ ਇਨਕਲਾਬੀ ਲੋਕ ਲਹਿਰਾਂ ਕੀ ਕੁੱਝ ਝੱਲਦੀਆਂ ਹੋਈਆਂ, ਕੀ ਕੁੱਝ ਕਿਵੇਂ ਉਸਾਰਦੀਆਂ ਰਹੀਆਂ। ਵੱਡੇ ਘੱਲੂਘਾਰਿਆਂ ਦੇ ਇਤਿਹਾਸ ਤੋਂ ਜ਼ਾਹਰ ਹੁੰਦਾ ਹੈ ਕਿ ਆਪਣੀ ਹੋਂਦ ਯੁੱਧ ਲੜ ਕੇ ਹੀ ਬਚਾਈ ਜਾ ਸਕਦੀ ਹੈ। ਅੰਗਰੇਜ਼ਾਂ ਦੀ ਲੁੱਟ ਅਤੇ ਜਬਰ ਦੇ ਖਿਲਾਫ ਸਾਡੇ ਲੋਕਾਂ ਨੇ, ਖਾਸ ਕਰਕੇ ਆਦਿਵਾਸੀ ਕਬਾਇਲੀ ਇਲਾਕਿਆਂ ਵਿੱਚ ਲੰਮੇ ਸਮੇਂ ਦੀਆਂ ਹਥਿਆਰਬੰਦ ਜੱਦੋਜਹਿਦਾਂ ਲੜੀਆਂ। ਪੰਜਾਬ ਦੀ ਧਰਤੀ 'ਤੇ ਨਾਮਧਾਰੀ ਕੂਕਾ ਲਹਿਰ, ਗ਼ਦਰ ਲਹਿਰ, ਸ਼ਹੀਦ ਭਗਤ ਸਿੰਘ ਹੋਰਾਂ ਦੀ ਅਗਵਾਈ ਵਾਲੀ ਇਨਕਲਾਬੀ ਲਹਿਰ, ਮੁਜਾਰਾ ਲਹਿਰ ਅਤੇ ਨਕਸਲਬਾੜੀ ਲਹਿਰ ਦੇ ਤਜਰਬੇ ਸਾਡੇ ਸਾਹਮਣੇ ਪਏ ਹਨ। ਇਹਨਾਂ ਸਾਰੀਆਂ ਲਹਿਰਾਂ ਵਿੱਚ ਇਹਨਾਂ ਦੇ ਆਗੂਆਂ ਨੇ ਲੋਕਾਂ ਨੂੰ ਜਮਾਤੀ ਯੁੱਧ ਲੜਨ ਲਈ ਇੱਕ ਫੌਜ ਵਿੱਚ ਜਥੇਬੰਦ ਕੀਤਾ ਸੀ। ਜੇਕਰ ਅਸੀਂ ਕਿਰਤੀ ਲੋਕਾਂ ਦੀ ਹੋਂਦ ਨੂੰ ਬਚਾਉਣ ਦੇ ਪੱਖ ਤੋਂ ਲੜਾਈ ਲੜਨ ਅਤੇ ਜਿੱਤਣ ਦੇ ਵਰਤਾਰੇ ਨੂੰ ਸਮਝਣਾ ਹੋਵੇ ਤਾਂ ਦੁਨੀਆਂ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੇ ਮਾਮਲੇ ਸਾਹਮਣੇ ਪਏ ਹਨ। ਜਦੋਂ ਰੂਸ ਵਿੱਚ ਇਨਕਲਾਬ ਬਰੂਹਾਂ 'ਤੇ ਸੀ ਤਾਂ ਕਾਮਰੇਡ ਲੈਨਿਨ ਨੇ ਲੋਕਾਂ ਨੂੰ ਸੋਵੀਅਤਾਂ ਬਣਾਉਣ ਦਾ ਸੱਦਾ ਦਿੱਤਾ ਸੀ। ਜਿਸ ਦਾ ਮਤਲਬ ਸੀ ਕਿ ਸਾਰੀ ਸੱਤਾ ਸਥਾਨਕ ਲੋਕਾਂ ਦੇ ਹੱਥ ਦਿੱਤੀ ਜਾਵੇ। ਲੋਕ ਆਪਣੇ ਦੁਸ਼ਮਣਾਂ ਨੂੰ ਭਜਾ ਕੇ ਆਪਣੀ ਰਾਖੀ ਆਪ ਕਰਨ ਦੇ ਰਾਹ ਪੈਣ। ਪਹਿਲੇ ਢਾਂਚੇ ਨੂੰ ਮੂਲੋਂ-ਮੁੱਢੋਂ ਬਦਲ ਕੇ ਨਵੇਂ ਢਾਂਚੇ ਦੀ ਉਸਾਰੀ ਕਰਨ ਜਿਸ ਵਿੱਚ ਸੱਤਾ ਲੋਕਾਂ ਦੇ ਹੱਥ ਵਿੱਚ ਹੋਵੇ। ਲੋਕਾਂ ਦੇ ਹੱਥ ਵਿੱਚ ਸੱਤਾ ਤਾਂ ਹੀ ਆ ਸਕਦੀ ਸੀ ਜੇਕਰ ਉਹਨਾਂ ਕੋਲ ਆਪਣੀ ਫੌਜ ਹੁੰਦੀ। ਇਸ ਕਰਕੇ ਉਹਨਾਂ ਨੇ ਆਪਣੀ ਲਾਲ-ਫੌਜ ਬਣਾ ਕੇ ਜ਼ਾਰਸ਼ਾਹੀ ਨੂੰ ਤੋੜਿਆ ਅਤੇ ਸੱਤਾ ਲੋਕਾਂ ਦੇ ਹੱਥ ਸੌਂਪੀ ਸੀ। ਚੀਨ ਵਿੱਚ ਹਜ਼ਾਰਾਂ ਮੀਲ ਦਾ ਲੰਮਾ ਕੂਚ ਕਰਕੇ ਜਿੱਥੇ ਸ਼ੁਰੂ ਤੋਂ ਹੀ ਫੌਜ ਦੀ ਉਸਾਰੀ ਕਰਕੇ ਲੋਕਾਂ ਦੀ ਮੁਕਤੀ ਦੇ ਕਾਜ ਨੂੰ ਅੱਗੇ ਵਧਾਉਣ ਦਾ ਮਾਓ-ਜ਼ੇ-ਤੁੰਗ ਦਾ ਲਮਕਵੇਂ ਲੋਕ-ਯੁੱਧ ਦਾ ਸਿਧਾਂਤ ਅਮਲਾਂ ਵਿੱਚੋਂ ਉੱਘੜ ਕੇ ਸਾਹਮਣੇ ਆਇਆ ਤਾਂ ਉੱਥੇ ਵੀ ਇਹ ਕਾਰਜ ਮਿਥੇ ਕਿ ਜਿੱਥੇ ਜਿੱਥੇ ਵੀ ਆਧਾਰ ਇਲਾਕੇ ਸਿਰਜੇ ਗਏ ਸਨ ਕਿ ਸਾਰੀ ਸੱਤਾ ਕਿਸਾਨ ਕਮੇਟੀਆਂ ਦੇ ਹੱਥ ਦਿੱਤੀ ਜਾਵੇ। ਕਿਸਾਨ ਕਮੇਟੀਆਂ ਇੱਕ ਤਰ੍ਹਾਂ ਦੀਆਂ ਲੋਕਾਂ ਦੀਆਂ ਸੋਵੀਅਤਾਂ ਹੀ ਸਨ। ਕਿਉਂਕਿ ਪਿੰਡਾਂ ਵਿੱਚ ਵੱਡੀ ਬਹੁਗਿਣਤੀ ਕਿਸਾਨਾਂ ਦੀ ਹੀ ਸੀ ਇਸ ਕਰਕੇ ਮਾਓ-ਜ਼ੇ-ਤੁੰਗ ਨੇ ਨਾਹਰਾ ਦਿੱਤਾ ਸੀ ਸਾਰੀ ਸੱਤਾ ਕਿਸਾਨ ਕਮੇਟੀਆਂ ਦੇ ਹੱਥ ਸੌਂਪੀ ਜਾਣੀ ਚਾਹੀਦੀ ਹੈ। ਲੋਕਾਂ ਵੱਲੋਂ ਆਪਣੀ ਹੋਂਦ ਕਿਵੇਂ ਕਾਇਮ ਰੱਖੀ ਜਾ ਸਕਦੀ ਹੈ? ਇਹ ਕੁੱਝ ਵੀਅਤਨਾਮ ਦੇ ਯੁੱਧ ਤੋਂ ਵੀ ਸਿੱਖਿਆ ਜਾ ਸਕਦਾ ਹੈ ਅਤੇ ਫਲਸਤੀਨ ਦੇ ਲੋਕਾਂ ਤੋਂ ਵੀ। ਸਾਰੇ ਫਲਸਤੀਨ ਨੂੰ ਉਜਾੜ ਕੇ ਉੱਥੇ ਇਜ਼ਰਾਈਲ ਨਾਂ ਦਾ ਦੇਸ਼ ਵਸਾ ਦਿੱਤਾ ਗਿਆ। ਪਰ ਫਲਸਤੀਨੀ ਅਜੇ ਤੱਕ ਵੀ ਲੜਦੇ ਆ ਰਹੇ ਹਨ। ਸਾਮਰਾਜੀਆਂ ਦੀ ਤਬਾਹੀ ਅਫਗਾਨੀਆਂ ਨੇ ਵੀ ਝੱਲੀ ਅਤੇ ਇਰਾਕੀਆਂ ਨੇ ਵੀ। ਉਹਨਾਂ ਨੇ ਧਾੜਵੀ ਫੌਜਾਂ ਨੂੰ ਕਿਵੇਂ ਕੱਢਿਆ? ਇਹ ਉੱਥੋਂ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਦਾ ਮਾਮਲਾ ਹੈ। ਕਸ਼ਮੀਰ ਦੇ ਲੋਕਾਂ ਦਾ ਆਪਣੀ ਹੋਂਦ ਅਤੇ ਆਜ਼ਾਦੀ ਦਾ ਸੰਘਰਸ਼ ਵੀ ਦਹਾਕਿਆਂ ਲੰਮਾ ਹੈ। ਉਹਨਾਂ ਨੇ ਪਿਛਲੇ 7-8 ਮਹੀਨੇ ਲਗਾਤਾਰ ਲੱਗੇ ਕਰਫਿਊ ਵਿੱਚ ਕਿਵੇਂ ਕੱਟੇ ਹਨ। ਇਹ ਕੁੱਝ ਜ਼ਮੀਨੀ ਪੱਧਰ 'ਤੇ ਜਾ ਕੇ ਉਹਨਾਂ ਤੋਂ ਸਿੱਖਿਆ ਜਾ ਸਕਦਾ ਹੈ। ਹਿੰਦੋਸਤਾਨ ਵਿੱਚ ਇੱਥੋਂ ਦੇ ਹਾਕਮਾਂ ਨੇ ਮੱਧ ਭਾਰਤ ਦੇ ਖੇਤਰਾਂ ਵਿੱਚ ਆਪਣੇ ਹੀ ਲੋਕਾਂ ਉੱਪਰ ਫੌਜਾਂ ਚਾੜ੍ਹ ਕੇ ਇਸ ਖੇਤਰ ਦੇ ਮਾਲ-ਖਜ਼ਾਨਿਆਂ ਨੂੰ ਕਾਰਪੋਰੇਟਾਂ ਨੂੰ ਸੌਂਪਣ ਲਈ ਇੱਥੋਂ ਦੇ ਲੋਕਾਂ 'ਤੇ ਅੰਨ੍ਹੇ ਜ਼ੁਲਮਾਂ ਦੇ ਝੱਖੜ ਝੁਲਾਏ। ਕਦੇ ਸਲਵਾ ਜੁਦਮ ਦੇ ਨਾਂ 'ਤੇ ਉਜਾੜੇ ਹੋਏ ਅਤੇ ਕਦੇ ਅਪ੍ਰੇਸ਼ਨ ਗਰੀਨ ਹੰਟ ਦੇ ਨਾਂ 'ਤੇ। ਪਰ ਇੱਥੋਂ ਦੀਆਂ ਕਮਿਊਨਿਸਟ ਇਨਕਲਾਬੀ ਮਾਓਵਾਦੀ ਤਾਕਤਾਂ ਲੋਕਾਂ ਨੂੰ ਨਾਲ ਲੈ ਕੇ ਅਨੇਕਾਂ ਹੀ ਇਲਾਕਿਆਂ ਵਿੱਚ ਜਨਤਾਨਾ ਸਰਕਾਰਾਂ ਕਾਇਮ ਕਰੀਂ ਬੈਠੀਆਂ ਹਨ, ਇਹਨਾਂ ਇਲਾਕਿਆਂ ਵਿੱਚੋਂ ਭਾਰਤੀ ਫੌਜਾਂ ਨੂੰ ਬਾਹਰ ਕੱਢ ਕੇ ਲੋਕਾਂ ਨੂੰ ਉੱਥੋਂ ਦੀ ਸੱਤਾ ਦੇ ਮਾਲਕ ਬਣਾਇਆ ਹੈ। ਭਾਵੇਂ ਕਿ ਹਾਕਮ ਜਮਾਤਾਂ ਇਸ ਸੱਤਾ ਨੂੰ ਤੋੜਨ ਲਈ ਪੂਰਾ ਤਾਣ ਲਾ ਰਹੀਆਂ ਹਨ, ਪਰ ਇਹ ਲੜਾਈ ਹੁਣ ਵੀ ਜਾਰੀ ਹੈ। ਭਾਰਤੀ ਹਾਕਮਾਂ ਨੇ ਜਦੋਂ ਕੋਰੋਨਾ ਵਾਇਰਸ ਦੇ ਨਾਂ ਹੇਠ ਲੋਕਾਂ ਸਿਰ ਜੰਗ ਮੜ੍ਹ ਹੀ ਦਿੱਤੀ ਹੈ ਤਾਂ ਇਸ ਨੂੰ ਲੋਕਾਂ 'ਤੇ ਲੱਦੀ ਜੰਗ ਦੇ ਵਾਂਗੂੰ ਹੀ ਲੈਣਾ ਚਾਹੀਦਾ ਹੈ। ਪਹਿਲਾਂ ਜਦੋਂ ਕਦੇ ਭੂਚਾਲ, ਹੜ੍ਹਾਂ ਆਦਿ ਨਾਲ ਵਿਆਪਕ ਤਬਾਹੀ ਹੁੰਦੀ ਸੀ ਜਾਂ ਕਿਤੇ ਦੰਗੇ-ਫਸਾਦਾਂ ਦੇ ਮਾਮਲੇ ਸਾਹਮਣੇ ਆਉਂਦੇ ਸਨ ਤਾਂ ਭਾਰਤੀ ਹਾਕਮ ਅਕਸਰ ਹੀ ਫੌਜ ਦੀ ਤਾਇਨਾਤੀ ਵੀ ਕਰ ਜਾਂਦੇ ਰਹੇ ਹਨ, ਪਰ ਹੁਣ ਜਦੋਂ ਪਹਿਲੇ ਸਾਰੇ ਹੀ ਸਮਿਆਂ ਨਾਲੋਂ ਵੱਡੀ ਸਮੱਸਿਆ ਪੇਸ਼ ਹੋਈ ਹੈ ਤਾਂ ਇਹਨਾਂ ਨੇ ਸਾਰੇ ਹੀ ਭਾਰਤ ਵਿੱਚ ਕਿਤੇ ਵੀ ਫੌਜ ਦੀ ਤਾਇਨਾਤੀ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਇਹ ਆਪਣੇ ਆਪ ਵਿੱਚ ਹੀ ਇੱਕ ਸਵਾਲ ਹੈ। ਪਹਿਲੇ ਸਮਿਆਂ ਵਿੱਚ ਇਹ ਕਿਸੇ ਵੱਡੀ ਸਮੱਸਿਆ ਵੇਲੇ ਫੌਜ ਦੀ ਤਾਇਨਾਤ ਕਰਕੇ ਆਪਣੀ ਖਾਨਾਪੂਰਤੀ ਕਰਨੀ ਚਾਹੁੰਦੇ ਸਨ ਕਿ ਫੌਜ ਲੋਕਾਂ ਦੀ ਸੇਵਾ ਵਿੱਚ ਹੈ, ਪਰ ਹੁਣ ਜਦੋਂ ਮਾਮਲਾ ਕਿਤੇ ਵੱਡਾ ਤੇ ਵਿਆਪਕ ਹੈ ਤਾਂ ਇਹਨਾਂ ਨੂੰ ਪਤਾ ਹੈ ਕਿ ਲੋਕਾਂ ਦੀ ਸੇਵਾ ਵਿੱਚ ਫੌਜ ਭੇਜ ਕੇ ਇਹਨਾਂ ਦੇ ਸਿਆਸੀ ਮਕਸਦ ਪੂਰੇ ਨਹੀਂ ਹੋ ਸਕਣਗੇ। ਬਲਕਿ ਇਸ ਤੋਂ ਉਲਟ ਜ਼ਰੂਰ ਹੋ ਸਕਦਾ ਹੈ ਕਿ ਦੁਖੀ ਅਤੇ ਪੀੜਤ ਲੋਕਾਂ ਵਿੱਚ ਵਿਚਰਦੇ ਹੋਏ ਖੁਦ ਫੌਜ ਵਿੱਚ ਹੀ ਬਗਾਵਤ ਦੇ ਅੰਸ਼ ਪੈਦਾ ਹੋ ਜਾਣ। ਇਹਨਾਂ ਨੇ ਫੌਜ ਨੂੰ ਲੋਕਾਂ 'ਤੇ ਗੋਲੀਆਂ ਚਲਾ ਕੇ ਮਾਰਨ ਲਈ ਵਿਸ਼ੇਸ਼ ਘੇਰੇ ਵਿੱਚ ਰੱਖਿਆ ਹੋਇਆ ਹੈ। ਕਸ਼ਮੀਰ ਜਾਂ ਮੱਧ ਭਾਰਤ ਵਿੱਚ ਜਿੱਥੇ ਹੁਣ ਵੀ ਲੋਕ ਬਾਗੀ ਹੋਏ ਹਕੂਮਤ ਨੂੰ ਹਥਿਆਰਬੰਦ ਟੱਕਰ ਦੇ ਰਹੇ ਹਨ, ਉੱਥੇ ਇਹ ਹਥਿਆਰਬੰਦ ਬਗਾਵਤ ਨੂੰ ਕੁਚਲਣ ਲਈ ਲੋਕਾਂ 'ਤੇ ਰੋਜ਼ ਰੋਜ਼ ਫੌਜ ਦੀ ਚੜ੍ਹਾਈ ਕਰਦੀ ਹੈ। ਛੱਤੀਸਗੜ੍ਹ, ਝਾਰਖੰਡ ਅਤੇ ਕਸ਼ਮੀਰ ਵਿੱਚ ਨਿੱਤਰੋਜ਼ ਹੁੰਦੇ ਮੁਕਾਬਲੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਭਾਰਤੀ ਹਾਕਮਾਂ ਵੱਲੋਂ ਲੋਕਾਂ 'ਤੇ ਮੜ੍ਹੀ ਕੋਰੋਨਾ ਨਾਂ ਦੀ ਜੰਗ ਨੂੰ ਜਦੋਂ ਜੰਗ ਵਜੋਂ ਹੀ ਲੈਣਾ ਹੈ ਤਾਂ ਇੱਥੇ ਗੱਲ ਸਾਫ ਹੋ ਜਾਣੀ ਚਾਹੀਦੀ ਹੈ ਕਿ ਇੱਥੋਂ ਦੇ ਹਾਕਮਾਂ ਨੇ ਲੋਕਾਂ ਨੂੰ ਮੰਗੇ ਤੋਂ ਕੁੱਝ ਨਹੀਂ ਦੇਣਾ, ਹਾਕਮਾਂ ਅੱਗੇ ਦਲੀਲਾਂ, ਅਪੀਲਾਂ, ਮਿੰਨਤਾਂ ਤਰਲਿਆਂ ਦੀ ਕੋਈ ਬੁੱਕਤ ਨਹੀਂ। ਖਾਲੀ ਥਾਲੀਆਂ ਖੜ੍ਹਕਾ ਕੇ, ਤਾੜੀਆਂ ਵਜਾ ਕੇ, ਨਾਹਰੇ ਲਾ ਕੇ ਜਾਂ ਰੋਣ-ਪਿੱਟਣ ਕਰਕੇ ਇੱਥੋਂ ਦੇ ਹਾਕਮ ਪਸੀਜ਼ ਜਾਣ ਵਾਲੇ ਨਹੀਂ। ਇੱਥੋਂ ਦਾ ਢਾਂਚਾ ਜਮਹੂਰੀ ਤਾਂ ਪਹਿਲਾਂ ਵੀ ਨਹੀਂ ਸੀ ਬਲਕਿ ਹਾਕਮ ਹੁਣ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਕਰੂਰ, ਫਾਸ਼ੀ, ਜ਼ਾਲਮ ਬਣ ਕੇ ਨੰਗੇ-ਚਿੱਟੇ ਰੂਪ ਵਿੱਚ ਲੋਕਾਂ ਵਿੱਚ ਵਿਚਰਨਗੇ। ਇਹਨਾਂ ਨੇ ਜਿੱਥੇ ਬਲ ਦੀ ਨੰਗੇ-ਚਿੱਟੇ ਰੂਪ ਵਿੱਚ ਵਧੇਰੇ ਵਰਤੋਂ ਕਰਨੀ ਹੈ, ਉੱਥੇ ਇਹਨਾਂ ਨੇ ਛਲ ਦੀ ਘਿਨਾਉਣੀ ਖੇਡ ਪਹਿਲਾਂ ਨਾਲੋਂ ਵੀ ਵਧੇਰੇ ਖੇਡਣੀ ਹੈ। ਖਾਸ ਕਰਕੇ ਇਹਨਾਂ ਨੇ ਧਾਰਮਿਕ ਘੱਟ ਗਿਣਤੀਆਂ ਵਿੱਚ ਪਹਿਲਾਂ ਮੁਸਲਮਾਨਾਂ ਨੂੰ ਆਪਣੀ ਮਾਰ ਹੇਠ ਲੈਣਾ ਹੈ, ਫੇਰ ਸਿੱਖਾਂ ਸਮੇਤ ਹੋਰਨਾਂ ਨੂੰ ਨਿਸ਼ਾਨਾ ਬਣਾਉਣਾ ਹੈ। ਜਾਤ-ਪਾਤ, ਛੂਆ-ਛਾਤ ਦੇ ਮਾਮਲੇ ਵਿੱਚ ਦਲਿਤ ਭਾਈਚਾਰਿਆਂ ਨੂੰ ਮਾਰ ਹੇਠ ਲਿਆਉਣਾ ਹੈ। ਇਸ ਦੀ ਜ਼ਾਹਰਾ ਉਦਾਹਰਨ ਪ੍ਰਵਾਸ ਕਰਕੇ ਆਪਣੇ ਖੇਤਰਾਂ ਵਿੱਚ ਪਹੁੰਚੇ ਦਲਿਤਾਂ ਉੱਤੇ ਜ਼ਹਿਰੀਲੇ ਰਸਾਇਣਾਂ ਦਾ ਛਿੜਕਾਅ ਕਰਨ ਤੋਂ ਸਾਫ ਦਿਸਦੀ ਹੈ। ਆਦਿਵਾਸੀ-ਕਬਾਇਲੀ ਇਲਾਕਿਆਂ ਵਿੱਚ ਫੌਜਾਂ ਦੀਆਂ ਮਸ਼ਕਾਂ ਜਾਰੀ ਹੀ ਨਹੀਂ ਬਲਕਿ ਪਹਿਲਾਂ ਦੇ ਮੁਕਾਬਲੇ ਤੇਜ਼ ਕੀਤੀਆਂ ਜਾ ਰਹੀਆਂ ਹਨ। ਭਾਰਤ ਵਿੱਚ ਰਹਿੰਦੇ ਵੱਖ ਵੱਖ ਕੌਮੀਅਤਾਂ ਦੇ ਲੋਕਾਂ ਨੂੰ ਕੋਰੋਨਾ ਫੈਲਾਉਣ ਦੇ ਨਾਂ ਹੇਠ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਥੋਂ ਦੇ ਹਾਕਮਾਂ ਨੇ ਕਣਕ ਦੀ ਖਰੀਦ ਕਰਨ ਦੇ ਜਿਹੋ ਜਿਹੇ ਐਲਾਨ ਕੀਤੇ ਹਨ, ਉਹਨਾਂ ਵਿੱਚੋਂ ਸਾਫ ਦਿਸਦਾ ਹੈ ਕਿ ਇਹਨਾਂ ਨੇ ਘੱਟੋ ਘੱਟ ਸਮਰਥਨ ਮੁੱਲ ਵਾਲੀ ਸਰਕਾਰੀ ਖਰੀਦ ਪ੍ਰਣਾਲੀ ਦਾ ਭੋਗ ਪਾ ਕੇ ਪੰਜਾਬ ਵਰਗੇ ਖੇਤਰਾਂ ਵਿਚਲੇ ਮੰਡੀਕਰਨ ਨੂੰ ਆੜ੍ਹਤੀਆਂ-ਸੂਦਖੋਰਾਂ ਦੇ ਹੱਥਾਂ ਸੰਭਾਲਣਾ ਹੈ। ਉਹ ਕਿਸਾਨਾਂ ਦੀਆਂ ਫਸਲਾਂ ਦੀਆਂ ਕੀਮਤਾਂ ਨੂੰ ਥੱਲੇ ਹੀ ਨਹੀਂ ਸੁੱਟਣਗੇ ਬਲਕਿ ਉਹਨਾਂ ਦੀ ਹਸਤੀ ਦੀਆਂ ਖਿੱਲੀਆਂ ਵੀ ਉਡਾਉਣਗੇ। ਮੰਡੀ ਵਿੱਚ ਕਣਕ ਦੇ ਭਾਵਾਂ ਬਾਰੇ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਤੁਰੰਤ ਭਾਅ ਲਾਉਣ ਲਈ ਆੜ੍ਹਤੀਏ ਅਤੇ ਉਹਨਾਂ ਦੇ ਏਜੰਟ ਕਿਸਾਨਾਂ ਕੋਲੋਂ ਇੱਕ ਕੁਇੰਟਲ ਕਣਕ ਮਗਰ 8 ਕਿਲੋ ਦੀ ਕਟੌਤੀ ਦੀ ਮੰਗ ਕਰਦੇ ਹਨ ਜਿਹੜੇ ਕਿਸਾਨ ਇਹ ਅਦਾ ਕਰ ਦਿੰਦੇ ਹਨ, ਉਹਨਾਂ ਦੀ ਫੌਰੀ ਬੋਲੀ ਹੋ ਰਹੀ ਹੈ ਬਾਕੀ ਦੇ ਖੱਜਲ-ਖੁਆਰ ਹੋਣ ਲਈ ਮਜਬੂਰ ਹਨ। ਹੁਣ ਕਿਸਾਨਾਂ ਦੀਆਂ ਜ਼ਮੀਨਾਂ ਦੇ ਭਾਅ ਪਹਿਲਾਂ ਦੇ ਮੁਕਾਬਲੇ ਹੋਰ ਘਟਣਗੇ ਅਤੇ ਥੁੜ੍ਹਾਂ-ਮਾਰੇ ਛੋਟੇ ਕਿਸਾਨ ਜ਼ਮੀਨਾਂ ਵੇਚ-ਵੱਟ ਕੇ ਹੱਥਲ ਹੋ ਜਾਣਗੇ। ਪੰਜਾਬ ਵਿੱਚ ਆਪਣੇ ਆਪ ਨੂੰ ਕਮਿਊਨਿਸਟ-ਇਨਕਲਾਬੀ ਅਤੇ ਨਕਸਲੀ ਅਖਵਾਉਂਦੀਆਂ ਧਿਰਾਂ ਦਾ ਵੱਡਾ ਹਿੱਸਾ ਆਰਥਿਕ-ਸੁਧਾਰਵਾਦੀ ਰਾਹਾਂ 'ਤੇ ਚੱਲਦਾ ਹੋਇਆ ਲੋਕਾਂ ਦੇ ਬੁਨਿਆਦੀ-ਜਮਾਤੀ ਮੁੱਦਿਆਂ ਨੂੰ ਜੰਗ ਵਜੋਂ ਹੱਥ ਲੈਣ ਦੀ ਥਾਂ ਸਮਾਜ ਸੁਧਾਰਕ ਬਣ ਕੇ ਹਾਕਮ ਜਮਾਤਾਂ ਦੀ ਸੇਵਾ ਵਿੱਚ ਭੁਗਤ ਰਿਹਾ ਹੈ। ਜਿੰਨਾ ਵੱਡਾ ਸੰਕਟ ਭਾਰਤੀ ਲੋਕਾਂ ਸਿਰ ਲੱਦਿਆ ਗਿਆ ਹੈ, ਇਸ ਦੀ ਹਕੀਕਤ ਨੂੰ ਸਮਝੇ ਤੋਂ ਬਗੈਰ ਇਸਦਾ ਕੋਈ ਹੱਲ ਵੀ ਨਹੀਂ ਕੱਢਿਆ ਜਾ ਸਕਦਾ ਹੈ। ਭਾਰਤੀ ਹਾਕਮ ਜੇਕਰ ਕੋਰੋਨਾ ਨੂੰ ਇੱਕ ਮਹਾਂਮਾਰੀ ਜਾਂ ਵੱਡੇ ਸੰਕਟ ਵਜੋਂ ਮੰਨਦੇ ਸਨ ਤਾਂ ਜਮਹੂਰੀ ਤਰੀਕਾ ਮੰਗ ਕਰਦਾ ਸੀ ਕਿ ਇਹ ਇਸ ਮਸਲੇ ਬਾਰੇ ਸਭ ਤੋਂ ਪਹਿਲਾਂ ਉੱਪਰਲੇ ਵਿਧਾਨਕ ਅਦਾਰੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਇਸ 'ਤੇ ਕੋਈ ਸਾਂਝੀ ਰਾਇ ਬਣਾਉਂਦੇ ਤੇ ਹੋਰਨਾਂ ਸੂਬਾਈ ਅਸੰਬਲੀਆਂ ਵਿੱਚ ਇਹਨਾਂ ਦੀ ਗੰਭੀਰਤਾ ਨੂੰ ਸਮਝ ਕੇ ਕੇ ਸਿਆਸੀ ਨੁਮਾਇੰਦੇ ਜੁੰਮੇਵਾਰੀਆਂ ਓਟਦੇ ਤੇ ਲੋਕਾਂ ਵਿੱਚ ਜਾ ਕੇ ਉਹਨਾਂ ਦੇ ਹੱਲ ਲਈ ਯਤਨਸ਼ੀਲ ਹੁੰਦੇ ਹਨ, ਪਰ ਇੱਥੋਂ ਦੇ ਹਾਕਮਾਂ ਨੇ ਅਜਿਹਾ ਕੁੱਝ ਉੱਕਾ ਹੀ ਨਹੀਂ ਕੀਤਾ ਤੇ ਖੁਦ ਹੀ ਦਰਸਾ ਦਿੱਤਾ ਹੈ ਕਿ ਇੱਥੋਂ ਕੋਈ ਜਮਹੂਰੀਅਤ ਨਹੀਂ ਹੈ ਬਲਕਿ ਉਹ ਇਸ ਰਾਜ ਨੂੰ ਆਪਾਸ਼ਾਹ ਰਾਜ ਵਜੋਂ ਮਨਮਰਜੀ ਅਨੁਸਾਰ ਹੀ ਚਲਾਉਣਗੇ, ਜਿੱਥੇ ਲੋਕਾਂ ਦੀ ਕੋਈ ਦੱਸ-ਪੁੱਛ ਜਾਂ ਬੁੱਕਤ-ਵੱਟਤ ਨਹੀਂ ਹੋਵੇਗੀ। ਕਿਸੇ ਵੀ ਲੜਾਈ ਨੂੰ ਲੜਨ ਅਤੇ ਜਿੱਤਣ ਤੋਂ ਪਹਿਲਾਂ ਉਸਦੇ ਸਿਆਸੀ ਪੱਖ ਨੂੰ ਜਿੱਤਣਾ ਸਾਡੇ ਲਈ ਜ਼ਰੂਰੀ ਬਣਦਾ ਹੈ। ਸਿਆਸੀ ਪੱਖ ਜਿੱਤਣ ਦਾ ਮਨੋਰਥ ਹੈ ਲੋਕਾਂ ਵਿੱਚੋਂ ਦੁਸ਼ਮਣ ਨੂੰ ਨਿਖੇੜਨਾ। ਦੁਸ਼ਮਣ ਆਪਣੇ ਅਮਲਾਂ ਦੀ ਵਜਾਹ ਕਰਕੇ ਹੀ ਆਮ ਲੋਕਾਂ ਵਿੱਚੋਂ ਨਿੱਖੜਿਆ ਹੋਇਆ ਹੈ। ਪਰ ਫੇਰ ਵੀ ਉਸਦਾ ਛਲਾਵਾਂ, ਉਸਦਾ ਪ੍ਰਚਾਰ-ਤੰਤਰ, ਉਸਦੇ ਸਿਆਸੀ-ਸਮਾਜੀ ਨੁਮਾਇੰਦੇ ਤੇ ਸਮਾਜ ਵਿੱਚ ਪਾਏ ਜਾਂਦੇ ਸੰਸਕਾਰ ਉਸਦੀ ਵਿਚਾਰਧਾਰਾ ਅਤੇ ਸਿਆਸਤ ਦੇ ਵਾਹਕ ਬਣਦੇ ਰਹਿੰਦੇ ਹਨ। ਇਸ ਪੱਖ ਤੋਂ ਜੇਕਰ ਦੇਖਣਾ ਹੋਵੇ ਤਾਂ ਇੱਥੋਂ ਦੀਆਂ ਇਨਕਲਾਬੀ ਸ਼ਕਤੀਆਂ ਨੇ ਸਿਆਸੀ ਤੌਰ 'ਤੇ ਅਤੇ ਸਿਧਾਂਤਕ ਪੱਖੋਂ ਦੁਸ਼ਮਣ ਨੂੰ ਨਿਖੇੜਿਆ ਹੋਇਆ ਹੈ। ਇਹੀ ਵਜਾਹ ਹੈ ਕਿ ਉਹ ਆਪਣੇ ਸਿਆਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕਾਂ ਵਿੱਚ ਨਹੀਂ ਭੇਜ ਰਿਹਾ ਬਲਕਿ ਆਪਣੇ ਪੁਲਸੀ ਬਲਾਂ ਨੂੰ ਭੇਜ ਕੇ ਲਾਠੀ-ਗੋਲੀ ਰਾਹੀਂ ਦਹਿਸ਼ਤਜ਼ਦਾ ਕਰਨ ਦੇ ਰਾਹ ਪਿਆ ਹੋਇਆ ਹੈ। ਭਾਰਤੀ ਹਾਕਮਾਂ ਨੇ ਹੁਣ ਜਦੋਂ ਇੱਥੋਂ ਦੇ ਲੋਕਾਂ ਨੂੰ ਆਪਣੇ ਦੁਸ਼ਮਣ ਮੰਨਦੇ ਹੋਏ ਉਹਨਾਂ ਉੱਪਰ ਨੰਗਾ-ਚਿੱਟਾ ਹਮਲਾ ਕੀਤਾ ਹੋਇਆ ਹੈ ਤੇ ਹਕੂਮਤ ਨੇ ਆਪਣੀ ਨਿਰਦੈਤਾ, ਬੇਕਿਰਕੀ, ਜਹਾਲਤ, ਬੁੱਚੜਪੁਣੇ ਤੇ ਵਹਿਸ਼ੀਪੁਣੇ ਨੂੰ ਸ਼ਰੇਆਮ ਜ਼ਾਹਰ ਕੀਤਾ ਹੈ। ਉਹ ਲੋਕਾਂ ਨੂੰ ਕੋਈ ਛੋਟੀ ਮੋਟੀ ਵੀ ਛੋਟ ਨਹੀਂ ਦੇ ਰਹੀ ਤਾਂ ਲੋਕਾਂ ਦੇ ਪੱਖ ਤੋਂ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਛੋਟ ਨਹੀਂ ਦੇਣੀ ਚਾਹੀਦੀ। ਇੱਥੋਂ ਦੇ ਹਾਕਮਾਂ ਨੂੰ ਜਿਹੜਾ ਵੀ ਕੋਈ ਆਪਣਾ ਸਿਆਸੀ ਵਿਰੋਧੀ ਜਾਪਦਾ ਹੋਵੇ ਉਸੇ ਨੂੰ ਹੀ ਚੁੱਕ ਕੇ ਹਸਪਤਾਲ-ਨੁਮਾ ਕੈਦ-ਖਾਨਿਆਂ ਵਿੱਚ ਸੁੱਟ ਦਿੰਦਾ ਹੈ ਜਾਂ ਹਜ਼ਾਰਾਂ ਦੀ ਗਿਣਤੀ ਵਿੱਚ ਝੂਠੇ ਕੇਸਾਂ ਵਿੱਚ ਉਲਝਾਅ ਕੇ ਉਹਨਾਂ ਦੀ ਜੁਬਾਨਬੰਦੀ ਕਰ ਰਿਹਾ ਹੈ। ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਚੋਣਵੇਂ ਜਬਰ ਅਤੇ ਕੂੜ ਪ੍ਰਚਾਰ ਦਾ ਉੱਭਰਵਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਹਿ-ਹਜ਼ਾਰਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਨਾਗਰਿਕਤਾ ਸੋਧ ਕਾਨੂੰਨ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਇਨਕਲਾਬੀ, ਜਮਹੂਰੀ, ਇਨਸਾਫਪਸੰਦ, ਤਰਕਸ਼ੀਲ, ਕਮਿਊਨਿਸਟ-ਇਨਕਲਾਬੀਆਂ ਨੂੰ ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ, ਸ਼ਾਹੀਨ ਬਾਗ ਮੋਰਚੇ ਅਤੇ ਕੋਰੇਗਾਉਂ ਦੇ ਸ਼ਹੀਦਾਂ ਦੀ ਯਾਦਗਾਰ 'ਤੇ ਭਗਵੇਂਕਰਨ ਦੇ ਖਿਲਾਫ ਰੈਲੀਆਂ ਕਰਨ ਵਾਲਿਆਂ ਅਤੇ ਇਹਨਾਂ ਦੇ ਹਮਾਇਤੀਆਂ ਨੂੰ ਝੂਠੇ ਕੇਸਾਂ ਵਿੱਚ ਉਲਝਾਇਆ-ਫਸਾਇਆ ਜਾ ਰਿਹਾ ਹੈ। ਸਿੱਖ ਵਿਦਵਾਨ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਦੀ ਹਸਪਤਾਲ ਵਿੱਚ ਹੋਈ ਮੌਤ ਅਜਿਹੇ ਕਰੂਰ ਵਿਵਹਾਰ ਦੀ ਜ਼ਾਹਰਾ ਮਿਸਾਲ ਹੈ ਜਦੋਂ ਉਹ ਆਪਣੇ ਪੁੱਤਰ ਨੂੰ ਹਸਪਤਾਲ ਵਿੱਚੋਂ ਆਪਣੀ ਮੌਤ ਤੋਂ ਪਹਿਲਾਂ ਦਾ ਵਿਵਰਣ ਦੱਸਦਾ ਹੈ। ਐਨਾ ਹੀ ਨਹੀਂ ਜਿਹਨਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਦੱਸੀ ਗਈ ਹੈ, ਉਹਨਾਂ ਦੀ ਅਰਥੀ ਲਈ ਮੋਢਾ ਦੇਣ ਵਾਲੇ ਵੀ ਆਪਣੇ ਚਾਰ ਬੰਦੇ ਨਹੀਂ ਜੁਟਾਏ ਜਾ ਸਕੇ ਅਤੇ ਇੱਥੋਂ ਤੱਕ ਕਿ ਸ਼ਮਸਾਨ ਘਾਟ ਤੱਕ ਵਰਤਣ ਲਈ ਨਹੀਂ ਦਿੱਤੇ ਗਏ।..... .....ਲੋਕਾਂ ਦੇ ਪੱਖ ਤੋਂ ਇਹ ਜ਼ਰੂਰੀ ਹੈ ਕਿ ਜਿਹੜਾ ਵੀ ਕੋਈ ਕੋਰੋਨਾ ਵਾਇਰਸ ਦੇ ਨਜ਼ਲੇ-ਜ਼ੁਖਾਮ, ਬੁਖਾਰ ਵਰਗੇ ਮੁਢਲੇ ਲੱਛਣਾਂ ਨਾਲ ਪੀੜਤ ਵਿਖਾਈ ਦੇਵੇ ਉਸ ਨੂੰ ਪਿੰਡਾਂ ਵਿੱਚ ਹੀ ਆਮ ਘਰਾਂ ਤੋਂ ਦੂਰ ਖੇਤਾਂ-ਜੰਗਲਾਂ ਵਿੱਚ ਇਕਾਂਤਵਾਸ ਕਰਕੇ ਉਸਦਾ ਇਲਾਜ਼ ਅਤੇ ਸੰਭਾਲ ਕੀਤੀ ਜਾਵੇ। ਉਸ ਨੂੰ ਹੌਸਲਾ ਤੇ ਦਲੀਲ ਦੇ ਕੇ ਬਿਮਾਰੀ ਦੀ ਹਾਲਤ ਵਿੱਚੋਂ ਕੱਢਿਆ ਜਾਵੇ। ਬਾਹਰਲੇ ਬੰਦਿਆਂ ਕੋਲੋਂ ਜਿਹੜੇ ਵੀ ਕੋਰੋਨਾ ਪੀੜਤ ਪਿੰਡਾਂ ਵਿੱਚ ਧੱਕੇ ਨਾਲ ਦਾਖਲ ਹੋਣਾ ਚਾਹੁਣ ਉਹਨਾਂ ਨੂੰ ਵਰਜ ਦਿੱਤਾ ਜਾਵੇ ਜਾਂ ਫੇਰ ਜਿਹੜੇ ਲਾਚਾਰ ਮਿਲਣ ਉਹਨਾਂ ਨੂੰ ਏਕਾਂਤਵਾਸ ਕਰਕੇ ਪਿੰਡ ਵਿੱਚ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਪਿੰਡਾਂ ਦੇ ਲੋਕਾਂ ਨੂੰ ਆਪਸੀ ਸਹਿਯੋਗ ਨਾਲ ਪੈਦਾ ਹੁੰਦੀਆਂ ਸਮੱਸਿਆਵਾਂ ਨੂੰ ਸਮੂਹਿਕ ਉਪਰਾਲੇ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਜੇਕਰ ਪੈਸੇ-ਧੇਲੇ ਤੇ ਖਰੀਦੋ-ਫਰੋਖਤ ਦਾ ਕੋਈ ਇੰਤਜ਼ਾਮ ਨਹੀਂ ਹੋ ਸਕਦਾ ਤਾਂ ਚੀਜ਼ਾਂ ਦਾ ਵਟਾਂਦਰਾ ਸ਼ੁਰੂ ਕੀਤਾ ਜਾ ਸਕਦਾ ਹੈ। ਹਕੂਮਤਾਂ ਦੇ ਵਾਹਕ ਵਿਅਕਤੀਆਂ ਨੂੰ ਜਾਂ ਤਾਂ ਇਸ ਪੱਖੋਂ ਮਜਬੂਰ ਕੀਤਾ ਜਾਵੇ ਕਿ ਉਹ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਵਾਉਣ ਲਈ ਅੱਗੇ ਲੱਗਣ- ਜੇਕਰ ਉਹ ਅਜਿਹਾ ਨਹੀਂ ਕਰਦੇ ਦਾਂ ਉਹਨਾਂ ਨੂੰ ਲੋਕਾਂ ਦੇ ਦਬਾਅ ਨਾਲ ਕਿਸੇ ਨੁੱਕਰੇ ਲਾਇਆ ਜਾਵੇ, ਜਾਂ ਫੇਰ ਉਹਨਾਂ ਦਾ ਪਿੰਡਾਂ ਵਿੱਚੋਂ ਬਿਸਤਰਾ ਗੋਲ ਕਰਵਾਇਆ ਜਾਵੇ। ਜਿਹੜੇ ਵੀ ਧੱਕੇ ਨਾਲ ਪਿੰਡ ਵਿੱਚ ਦਖਲਅੰਦਾਜ਼ੀ ਕਰਨ ਉਹਨਾਂ ਨੂੰ ਰੋਕ ਬਣਨ ਲਈ ਆਪਣੀ ਜਥੇਬੰਦਕ ਤਾਕਤ ਲਾਮਬੰਦ ਕੀਤੀ ਜਾਵੇ।

ਕੋਵਿਡ-19 ਦਾ ਰਾਜਨੀਤਕ ਅਰਥਸ਼ਾਸਤਰ


ਕੋਰੋਨਾ ਦੀ ਮਾਰ ਵੱਧ ਕਿੱਥੇ? ਕਿਉਂ ਤੇ ਕਿਵੇਂ? ਜਿੰਨਾ ਕੁ ਅਮਲ ਕਰਫਿਊ ਲੱਗੇ ਦੇ 10 ਦਿਨਾਂ ਦਾ ਵੇਖ ਲਈਏ ਜਾਂ ਫੇਰ ਪਿਛਲੇ 3-4 ਮਹੀਨਿਆਂ ਦਾ ਵੇਖ ਲਈਏ ਜਾਂ ਫੇਰ ਜਦੋਂ ਦਾ ਕੋਰੋਨਾ ਫੈਲਿਆ ਹੋਇਆ ਹੈ ਤਾਂ ਉਸ ਮੁਤਾਬਕ ਭਾਰਤ ਵਿੱਚ ਇੱਥੋਂ ਦੇ ਮੌਸਮ ਅਤੇ ਆਮ ਲੋਕਾਂ ਦੀ ਖੇਤਾਂ 'ਚੋਂ ਹਾਸਲ ਹੁੰਦੀ ਸਿੱਧੀ ਖੁਰਾਕ ਅਤੇ ਮਲੇਰੀਆ-ਪੀਲੀਏ ਵਰਗੀਆਂ ਬਿਮਾਰੀਆਂ ਨਾਲ ਜੂਝਦੇ ਰਹਿਣ ਕਰਕੇ ਪੈਦਾ ਹੋਈ ਅੰਦਰੂਨੀ ਟਾਕਰਾ-ਸ਼ਕਤੀ (ਐਮਿਊਨਿਟੀ) ਕਾਰਨ ਮੌਤ ਅਤੇ ਲਾਗ ਦਰ ਸੰਸਾਰ ਦੇ ਠੰਢੇ ਮੁਲਕਾਂ ਦੇ ਮੁਕਾਬਲੇ ਕਿਤੇ ਘੱਟ ਹੈ। ਜਿੰਨਾ ਕੁ ਅਮਲ ਹੁਣ ਤੱਕ ਸਾਹਮਣੇ ਆਇਆ ਹੈ, ਇਸ ਵਿੱਚੋਂ ਸਪੱਸ਼ਟ ਹੋਇਆ ਹੈ ਕਿ ਕੋਰੋਨਾਵਾਇਰਸ ਦੀ ਮਾਰ ਉਹਨਾਂ ਦੇਸ਼ਾਂ, ਖੇਤਰਾਂ ਅਤੇ ਲੋਕਾਂ ਵਿੱਚ ਵਧੇਰੇ ਹੋਈ ਹੈ, ਜਿੱਥੇ ਸਾਮਰਾਜੀਆਂ ਨੇ ਆਪਣੀ ਅੰਨ੍ਹੀ ਲੁੱਟ ਤੇ ਹਵਸ਼ ਤਹਿਤ ਪ੍ਰਦੂਸ਼ਣ ਜ਼ਿਆਦਾ ਫੈਲਾਇਆ ਹੈ, ਹਵਾਈ ਜਹਾਜ਼ਾਂ, ਆਵਾਜਾਈ ਅਤੇ ਸਨਅੱਤ ਦਾ ਅੰਨ੍ਹੇਵਾਹ ਇੱਕਪਾਸੜ ਵਿਕਾਸ ਕੀਤਾ ਹੈ ਅਤੇ ਆਪਣੇ ਖਪਤਵਾਦੀ ਸਭਿਆਚਾਰ ਤਹਿਤ ਫੈਕਟਰੀਆਂ ਦਾ ਬਣਿਆ ਖਾਣੇ ਦੀ ਵਰਤੋਂ ਜ਼ਿਆਦਾ ਕੀਤੀ ਹੈ। ਫੈਕਟਰੀਆਂ ਦੇ ਖਾਣੇ ਵਿੱਚ ਬਿਸਕੁੱਟ, ਬਰੈੱਡ, ਪੀਜ਼ੇ ਆਦਿ ਵਰਗੀਆਂ ਡੱਬਾ-ਬੰਦ ਖਾਧ-ਪਦਾਰਥ, ਮੀਟ, ਦੁੱਧ-ਪਦਾਰਥ (ਦੁੱਧ, ਦਹੀਂ, ਪਨੀਰ, ਮਿਠਾਈਆਂ ਆਦਿ) ਅਤੇ ਰਸਾਇਣਾਂ ਨਾਲ ਤਿਆਰ ਕੀਤੇ ਫਾਸਟ-ਫੂਡ, ਜੰਕ ਫੂਡ ਅਤੇ ਕੈਮੀਕਲਾਂ ਨਾਲ ਸੰਭਾਲੇ ਜਾਂਦੇ ਖਾਧ ਪਦਾਰਥਾਂ ਵਧੇਰੇ ਵਰਤੋਂ ਕੀਤੀ ਗਈ। ਸਰੀਰਕ ਕੰਮ ਅਤੇ ਕਸਰਤਾਂ ਆਦਿ ਦੇ ਮਹੱਤਵ ਨੂੰ ਘਟਾ ਕੇ ਪੇਸ਼ ਕੀਤਾ ਹੈ। ਉਹਨਾਂ ਇਲਾਕਿਆਂ ਵਿੱਚ ਇਸ ਬਿਮਾਰੀ ਦੀ ਮਾਰ ਵਧੇਰੇ ਪਈ ਹੈ ਜਿੱਥੇ ਮਹਿੰਗੀਆਂ ਐਲੋਪੈਥੀ ਦਵਾਈਆਂ ਦੀ ਵਰਤੋਂ ਵਧੇਰੇ ਕੀਤੀ ਗਈ, ਕਿਉਂਕਿ ਇਹਨਾਂ ਦੀ ਵਰਤੋਂ ਨਾਲ ਵਿਅਕਤੀ ਦੇ ਸਰੀਰ ਦੀ ਅੰਦਰੂਨੀ ਟਾਕਰਾ ਸ਼ਕਤੀ ਘਟ ਜਾਂਦੀ ਹੈ। ਹੁਣ ਵੀ ਕੋਰੋਨਾ ਲਈ ਮਲੇਰੀਏ ਦੀ ਜਿਸ ਦਵਾਈ ਦੀ ਸਿਫਾਰਸ਼ ਕੀਤੀ ਜਾ ਰਹੀ ਹੈ, ਇਸ ਦੇ ਮਾਰੂ ਅਸਰ ਬਾਅਦ ਵਿੱਚ ਸਾਹਮਣੇ ਆਉਣੇ ਹਨ। ਭਾਰਤ ਵਿੱਚ ਜ਼ਿਆਦਾ ਲੋਕ ਅਕਸਰ ਹੀ ਘਰ ਦੇ ਬਣੇ, ਰੇਸ਼ੇ ਵਾਲੀ ਖਾਧ-ਖੁਰਾਕ- ਮੋਟੇ ਅਨਾਜ, ਦਾਲਾਂ ਸਬਜ਼ੀਆਂ ਅਤੇ ਫਲਾਂ ਆਦਿ ਦੀ ਵਰਤੋਂ ਕਰਦੇ ਹਨ, ਇਸ ਕਰਕੇ ਇੱਥੇ ਮਾਰ ਮੁਕਾਬਲਤਨ ਘੱਟ ਹੈ। ਭਾਰਤ ਵਿੱਚ ਵਧੇਰੇ ਮਾਰ ਪਹਿਲੇ ਦੌਰ ਵਿੱਚ ਉਹਨਾਂ ਲੋਕਾਂ ਨੂੰ ਪਈ ਹੈ, ਜਿਹੜੇ ਹਵਾਈ ਜਹਾਜ਼ਾਂ ਵਿੱਚ ਸਫਰ ਕਰਦੇ ਸਨ ਜਾਂ ਅਜਿਹੇ ਸਫਰ ਕਰਨ ਵਾਲਿਆਂ ਦੇ ਸੰਪਰਕ ਵਿੱਚ ਆਏ। ਕੋਰੋਨਾ ਵਾਇਰਸ ਭਾਰਤੀ ਲੋਕਾਂ ਦੀ ਬਿਮਾਰੀ ਨਹੀਂ ਬਲਕਿ ਕਾਰਪੋਰੇਟ ਜਮਾਤ ਨਾਲ ਜੁੜੇ ਚੰਦ ਕੁ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਫੈਲਾਈ ਬਿਮਾਰੀ ਹੈ। ਭਾਰਤੀ ਹਕੂਮਤ ਨੇ ਇਸ ਬਿਮਾਰੀ ਦਾ ਵਾਹਕ ਬਣੇ ਕਾਰਪੋਰੇਟਾਂ ਅਤੇ ਉਹਨਾਂ ਦੇ ਪੈਰੋਕਾਰਾਂ 'ਤੇ ਤਾਂ ਬੰਦਿਸ਼ਾਂ ਲਾਈਆਂ ਨਹੀਂ, ਉਹਨਾਂ ਲੋਕਾਂ ਦੀ ਅੱਜ ਕੁੱਟਮਾਰ ਕਰ ਰਹੇ ਹਨ, ਜਿਹੜੇ ਪੈਦਲ ਤੇ ਰੇਲਾਂ-ਬੱਸਾਂ ਵਿੱਚ ਸਫਰ ਕਰਦੇ ਹਨ ਜਾਂ ਇੱਥੋਂ ਤੱਕ ਕਿ ਉਹ ਆਪਣੇ ਪਿੰਡਾਂ ਅਤੇ ਅਗਾਂਹ ਆਪੋ-ਆਪਣੀਆਂ ਗਲੀਆਂ-ਸੱਥਾਂ ਅਤੇ ਘਰਾਂ ਵਿੱਚ ਬੈਠੇ ਹਨ। ਇਸ ਪਿੱਛੇ ਵੀ ਇੱਕ ਕਾਰਨ ਹੈ: ਉਹ ਕਾਰਨ ਇਹ ਹੈ ਕਿ ਕੋਰੋਨਾ ਵਾਇਰਸ ਦਾ ਅਸਰ ਕਿਸੇ ਕਿਰਤੀ-ਕਾਮੇ ਉੱਪਰ ਹੋਵੇ ਭਾਵੇਂ ਨਾ ਪਰ ਉਹ ਇਸ ਬਿਮਾਰੀ ਦਾ ਵਾਹਕ ਜ਼ਰੂਰ ਬਣ ਸਕਦਾ ਹੈ। ਇਸ ਕਰਕੇ ਉਹ ਕਿਰਤੀ ਲੋਕਾਂ ਨੂੰ ਕੁੱਟ ਕੁੱਟ ਕੇ ਘਰਾਂ ਵਿੱਚ ਵਾੜਨ-ਤਾੜਨ ਵਿੱਚ ਲੱਗੇ ਹੋਏ ਹਨ। ਉਂਝ ਵੀ ਭਾਰਤ ਦੇ ਕਿਰਤੀ ਲੋਕ ਜਿਹੋ ਜਿਹੇ ਕੰਮ ਕਰਦੇ ਹਨ ਜਾਂ ਜਿਹੋ ਜਿਹੀ ਵੀ ਰੁੱਖੀ-ਮਿੱਸੀ ਖੁਰਾਕ ਖਾਂਦੇ ਹਨ, ਉਸ ਵਿੱਚ ਸਰੀਰਕ ਟਾਕਰਾ ਸ਼ਕਤੀ ਮੁਕਾਬਲਤਨ ਚਟ-ਪਟੇ ਖਾਣਿਆਂ ਦੇ ਕਿਤੇ ਵਧੇਰੇ ਹੁੰਦੀ ਹੈ। ਬਾਕੀ ਆਪਣੇ ਆਪ ਨੂੰ ਉੱਚ ਕਹਾਉਣ ਵਾਲੀ ਜਮਾਤ ਜਾਂ ਜਾਤ ਜਿਹੜੀ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੀ ਹੈ, ਉਸ ਨਾਲ ਸਰੀਰ ਬੋਦਾ ਹੰਦਾ ਹੈ। ਸਿਰਫ ਚਟ-ਪਟੇ ਖਾਣਿਆਂ, ਮੀਟ-ਸ਼ਰਾਬਾਂ, ਐਲੋਪੈਥੀ ਦਵਾਈਆਂ, ਰਸਾਇਣਕ ਨਸ਼ਿਆਂ ਨਾਲ ਸਰੀਰ ਦੀ ਟਾਕਰਾ ਸ਼ਕਤੀ ਘੱਟ ਹੋਣ ਨਾਲ ਇਹ ਜਾਤ-ਜਮਾਤ, ਮੁਕਾਬਲਤਨ ਵਧੇਰੇ ਮਾਰ ਹੇਠ ਆਉਂਦੀ ਹੈ। ਕਰੋੜ-ਪਤੀਆਂ ਦੀ ਔਸਤਨ 1000 ਦੀ ਗਿਣਤੀ ਦੇ ਮੁਕਾਬਲੇ, 1000 ਕਰਜ਼ਈ ਕਿਰਤੀ-ਕਿਸਾਨਾਂ ਵਿੱਚੋਂ ਕਰੋੜਪਤੀ, ਕਿਰਤੀ-ਕਿਸਾਨਾਂ ਨਾਲੋਂ ਵਧੇਰੇ, ਇਸਦੀ ਮਾਰ ਵਿੱਚ ਆਉਂਦੇ ਹਨ। ਇਹੋ ਹੀ ਵਜਾਹ ਹੈ ਕਿ ਭਾਰਤ ਵਿੱਚ ਹਰ ਸਾਲ 4 ਲੱਖ ਤੋਂ ਵਧੇਰੇ ਲੋਕ ਟੀ.ਬੀ. ਨਾਲ ਮਰਦੇ ਹਨ, ਪਰ ਟੀ.ਬੀ. ਦਾ ਇਲਾਜ ਹੋਣ ਕਰਕੇ ਅਤੇ ਵਧੀਆ ਸਹੂਲਤਾਂ ਕਰਕੇ ਉੱਚ-ਜਮਾਤ ਇਸ ਦੀ ਮਾਰ ਹੇਠ ਨਹੀਂ ਆਉਂਦੀ, ਇਸ ਕਰਕੇ ਉਸ ਜਮਾਤ ਨੂੰ ਇਸ ਬਿਮਾਰੀ ਦੀ ਮਾਰ ਦਾ ਵਧੇਰੇ ਫਿਕਰ ਨਹੀਂ ਹੁੰਦਾ ਜਦੋਂ ਕਿ ਕੋਰੋਨਾਵਾਇਰਸ ਵਰਗੀਆਂ ਬਿਮਾਰੀਆਂ ਤੋਂ ਮੁਕਾਬਲਤਨ ਘੱਟ ਮੌਤਾਂ ਹੋਣ ਤੋਂ ਵੀ ਉਹ ਵੱਧ ਕੰਬ ਉੱਠਦੇ ਹਨ। ਦੁਨੀਆਂ ਵਿੱਚ 70 ਲੱਖ ਤੋਂ ਵਧੇਰੇ ਲੋਕ ਦਿਲ, ਫੇਫੜੇ ਅਤੇ ਸਾਹ-ਪ੍ਰਣਾਲੀ ਦੇ ਰੋਗਾਂ ਨਾਲ ਮਰਦੇ ਹਨ। ਉਹਨਾਂ ਆਮ ਲੋਕਾਂ ਨੂੰ ਚਰਚਾ ਦਾ ਵਿਸ਼ਾ ਨਹੀਂ ਬਣਾਇਆ ਜਾ ਰਿਹਾ, ਜਦੋਂ ਕਿ ਕੋਰੋਨਾਵਾਰਿਸ ਕੋਵਿਡ-19 ਨਾਲ ਮਰਨ ਵਾਲਿਆਂ ਦੀ ਡੌਂਡੀ ਕਿਤੇ ਵਧੇਰੇ ਪਿੱਟੀ ਜਾ ਰਹੀ ਹੈ। ਕਿਉਂਕਿ ਅਜੇ ਇਸ ਬਿਮਾਰੀ ਦਾ ਕੋਈ ਤੋੜ ਨਹੀਂ, ਇਸ ਕਰਕੇ ਹਾਕਮ ਜਮਾਤਾਂ ਦੇ ਵਿਅਕਤੀਆਂ ਵਿੱਚ ਇਸ ਦੀ ਦਹਿਸ਼ਤ ਕਿਤੇ ਵਧੇਰੇ ਹੈ। ਕਿਰਤੀ ਲੋਕਾਂ ਵਿੱਚ ਦੁੱਖਾਂ ਨਾਲ ਭਿੜਦੇ ਰਹਿਣ ਕਰਕੇ ਦੁੱਖਾਂ ਨੂੰ ਝੱਲਣ ਦਾ ਜੇਰਾ ਵਧੇਰੇ ਹੁੰਦਾ ਹੈ ਅਤੇ ਉਹ ਮੁਸ਼ਕਲਾਂ ਨਾਲ ਭਿੜ ਭਿੜ ਕੇ ਦਲੇਰ ਬਣੇ ਹੋਏ ਹੁੰਦੇ ਹਨ, ਮੌਤ ਵਰਗੀਆਂ ਹਾਲਤਾਂ ਵਿੱਚ ਰਹਿ ਕੇ ਮੌਤ ਦਾ ਟਾਕਰਾ ਕਰਨਾ ਸਿੱਖੇ ਹੁੰਦੇ ਹਨ, ਇਸ ਕਰਕੇ ਉਹਨਾਂ ਵਿੱਚ ਡਰ-ਭੈਅ ਵਰਗੇ ਮਾਮਲੇ ਹਾਕਮ ਜਮਾਤਾਂ ਦੇ ਮੁਕਾਬਲੇ ਕਿਤੇ ਘੱਟ ਹੁੰਦੇ ਹਨ। ਹਾਕਮਾਂ ਜਮਾਤਾਂ ਦੇ ਵਿਅਕਤੀਆਂ ਨੇ ਕਿਉਂਕਿ ਵੱਡੇ ਦੁੱਖ ਨਹੀਂ ਦੇਖੇ ਹੁੰਦੇ ਇਸ ਕਰਕੇ ਉਹ ਛੋਟੇ ਮੋਟੇ ਦੁੱਖਾਂ ਨੂੰ ਦੇਖ ਕੇ ਜਾਂ ਇਹਨਾਂ ਬਾਰੇ ਸੁਣ ਕੇ ਹੀ ਦਿਲ ਛੱਡ ਜਾਂਦੇ ਹਨ ਤੇ ਅਨੇਕਾਂ ਹੀ ਚਿੰਤਾ ਦੀ ਅੱਗ ਵਿੱਚ ਸੜਦੇ ਸੜਦੇ ਚਿਖਾ ਵੱਲ ਚਲੇ ਜਾਂਦੇ ਹਨ। ਜਦੋਂ ਇਸ ਬਿਮਾਰੀ ਦੀ ਅਜੇ ਕੋਈ ਦਵਾਈ ਨਹੀਂ ਬਣੀ ਤਾਂ ਲੋਕਾਂ ਵਿੱਚ ਇਸਦਾ ਟਾਕਰਾ ਕਰਨ ਦੀ ਸ਼ਕਤੀ ਉਦੋਂ ਵਿਕਸਤ ਹੋਵੇਗੀ ਜਦੋਂ ਘੱਟੋ ਘੱਟ 65 ਫੀਸਦੀ ਲੋਕ ਇਸ ਦੀ ਗ੍ਰਿਫਤ ਵਿੱਚ ਆ ਚੁੱਕੇ ਹੋਣ। ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਤਾਂ ਬਹੁਤ ਵਾਰੀ ਇਹ ਪਤਾ ਵੀ ਨਹੀਂ ਲੱਗਦਾ ਕਿ ਇਹ ਬਿਮਾਰੀ ਉਹਨਾਂ ਵਿੱਚ ਆ ਕੇ ਚਲੇ ਵੀ ਗਈ ਹੈ, ਪਰ ਇਹ ਬਿਮਾਰੀ ਬੁੱਢੇ-ਬਜ਼ੁਰਗਾਂ, ਦੀਰਘ-ਕਾਲੀ ਰੋਗੀਆਂ ਅਤੇ ਕਮਜ਼ੋਰ ਵਿਅਕਤੀਆਂ ਨੂੰ ਆਪਣੀ ਮਾਰ ਵਿੱਚ ਲੈ ਸਕਦੀ ਹੈ, ਇਸ ਕਰਕੇ ਉਹਨਾਂ ਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਪਰ ਇੱਥੋਂ ਦੀ ਹਕੂਮਤ ਨੇ ਪਹਿਲਾਂ ਦੇ ਨਾਮੋ-ਨਿਹਾਦ ਸਿਹਤ ਮਹਿਕਮੇ ਦੀ ਸਫ ਵਲੇਟਣ ਦੇ ਯਤਨ ਕੀਤੇ ਹੋਏ ਹਨ। ਹੁਣ ਤੱਕ ਜਦੋਂ ਐਲੋਪੈਥੀ ਵਿੱਚ ਇਸ ਬਿਮਾਰੀ ਦਾ ਕੋਈ ਤੋੜ ਨਹੀਂ ਤਾਂ ਸਾਮਰਾਜੀਆਂ ਅਤੇ ਉਹਨਾਂ ਦੇ ਸੇਵਾਦਾਰ ਹਾਕਮਾਂ ਨੇ ਲੋਕਾਂ ਨੂੰ ਇੱਕ-ਦੂਜੇ ਕੋਲੋਂ ਜੁਦਾ ਕਰਕੇ ਇਕਾਂਤਵਾਸ ਨੂੰ ਕੋਰੋਨਾਵਾਇਰਸ ਦਾ ਉਹੋ ਜਿਹਾ ਹੱਲ ਲੱਭਣਾ ਚਾਹਿਆ ਜਿਹੋ ਜਿਹਾ ਚੀਨੀ ਹਾਕਮਾਂ ਨੇ ਚੀਨ ਵਿੱਚ ਲੱਭਿਆ ਸੀ। ਪਰ ਚੀਨ, ਚੀਨ ਹੈ। ਜਿਹੋ ਜਿਹਾ ਪ੍ਰਬੰਧ ਚੀਨੀ ਸਮਾਜਿਕ ਸਾਮਰਾਜੀਆਂ ਨੇ ਕੀਤਾ ਹੋਇਆ ਹੈ, ਉਹੋ ਜਿਹਾ ਪ੍ਰਬੰਧ ਪੱਛਮੀ ਸਾਮਰਾਜੀਆਂ ਅਤੇ ਉਹਨਾਂ ਦੇ ਪਿੱਠੂਆਂ ਕੋਲ ਨਹੀਂ ਹੈ। ਇਸ ਕਰਕੇ ਇਹ ਜਿੰਨਾ ਮਰਜੀ ਜ਼ੋਰ ਲਾ ਲੈਣ ਫੌਰੀ ਤੌਰ 'ਤੇ ਇਸ ਵਾਇਰਸ ਦਾ ਇਲਾਜ ਨਹੀਂ ਕਰ ਸਕਣਗੇ ਬਲਕਿ ਲੱਖਾਂ-ਕਰੋੜਾਂ ਲੋਕ ਅਣਆਈ ਮੌਤ ਦੇ ਮੂੰਹ ਧੱਕੇ ਜਾਣ ਲਈ ਬੇਵੱਸ ਹੋਣਗੇ ਅਤੇ ਆਖਰਕਾਰ ਜਦੋਂ ਲੋਕਾਂ ਵਿੱਚ ਕੁਦਰਤੀ ਅੰਦਰੂਨੀ ਟਾਕਰਾ ਸ਼ਕਤੀ (ਐਮੀਊਨਿਟੀ) ਹੀ ਵਿਕਸਤ ਹੋਈ ਤਾਂ ਬਿਮਾਰੀ ਨੂੰ ਰੋਕਥਾਮ ਪੈਣੀ ਹੈ। ਭਾਰਤ ਵਿੱਚ ਕਿਰਤੀ-ਕਮਾਊ ਲੋਕਾਂ ਦੀਆਂ ਜ਼ਿਆਦਾ ਮੌਤਾਂ, ਕੋਰੋਨਾਵਾਇਰਸ ਕਾਰਨ ਨਹੀਂ ਹੋਣੀਆਂ ਬਲਕਿ ਇਸਦੀ ਰੋਕਥਾਮ ਵਜੋਂ ਭਾਰਤੀ ਹਾਕਮਾਂ ਨੇ ਕਰਫਿਊ ਲਾ ਕੇ ਜਿਹੜੀਆਂ ਹਾਲਤਾਂ ਪੈਤਾ ਕੀਤੀਆਂ ਹਨ, ਇਹਨਾਂ ਵਿੱਚੋਂ ਭੁੱਖਮਰੀ, ਪ੍ਰਵਾਸ, ਮਹਿੰਗਾਈ, ਬੇਰੁਜ਼ਗਾਰੀ, ਨਕਲੀ ਥੁੜ੍ਹ ਕਾਰਨ ਅਤੇ ਇਲਾਜ-ਯੋਗ ਬਿਮਾਰੀਆਂ ਦੀ ਰੋਕਥਾਮ ਨਾ ਕਰ ਸਕਣ ਵਿੱਚੋਂ ਜ਼ਿਆਦਾ ਮੌਤਾਂ ਹੋਣੀਆਂ ਹਨ। ਇੱਥੋਂ ਦੇ ਹਾਕਮਾਂ ਨੇ ਆਪਣੀ ਜਮਾਤ ਨੂੰ ਕੋਰਨਾ ਤੋਂ ਬਚਾਉਣ ਲਈ ਦੂਸਰੀਆਂ ਜਮਾਤਾਂ ਦੇ ਲੋਕਾਂ ਨੂੰ ਆਪਣੇ ਰਿਹਾਇਸ਼ੀ ਖੇਤਰਾਂ ਵਿੱਚੋਂ ਬਾਹਰ ਕੱਢ ਕੇ ਇਹਨਾਂ ਖੇਤਰਾਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਹੈ। ਪਰ ਇਹ ਹਾਕਮ ਕੋਰੋਨਾ ਵਰਗੀ ਬਿਮਾਰੀ ਤੋਂ ਆਪਣਾ ਖਹਿੜਾ ਨਹੀਂ ਛੁਡਾ ਸਕਣਗੇ ਕਿਉਂਕਿ ਜਿਸ ਤਰ੍ਹਾਂ ਦਾ ਮੌਜੂਦਾ ਪ੍ਰਬੰਧ ਹੈ, ਸਮਾਜੀ ਤਾਣਾ-ਬਾਣਾ, ਸਿਆਸੀ ਭ੍ਰਿਸ਼ਟਾਚਾਰ ਹੈ, ਲੋਕਾਂ ਵਿੱਚ ਅੰਧ-ਵਿਸ਼ਵਾਸ਼, ਅਗਿਆਨਤਾ, ਅਨਪੜ੍ਹਤਾ, ਜਾਤ-ਪਾਤ, ਛੂਆ-ਛਾਤ ਦੇ ਮਾਮਲੇ ਪਾਏ ਜਾਂਦੇ ਹਨ, ਇਹਨਾਂ ਨੂੰ ਬਦਲ ਸਕਣਾ ਇਹਨਾਂ ਜਮਾਤਾਂ ਦੀ ਮੌਤ ਦੇ ਬਰਾਬਰ ਹੈ। ਹੁਣ ਇਹਨਾਂ ਦੇ ਚਾਰੇ ਪਾਸੇ ਮੌਤ ਹੀ ਮੌਤ ਮੰਡਰਾ ਰਹੀ ਹੈ, ਉਹ ਭਾਵੇਂ ਕੋਰੋਨਾ ਰਾਹੀਂ ਸਿੱਧੀ ਆਵੇ ਜਾਂ ਇਸ ਪ੍ਰਬੰਧ ਦੇ ਤਾਣੇ-ਬਾਣੇ ਵਿੱਚੋਂ ਬਗਾਵਤ ਦੇ ਰੂਪ ਵਿੱਚ ਫੁੱਟੇ। ਕੋਰੋਨਾ ਵਾਇਰਸ ਇੱਥੋਂ ਦੇ ਹਾਕਮਾਂ ਨੇ ਬਾਹਰੋਂ ਲਿਆਂਦਾ ਹੈ। ਜਦੋਂ ਦੁਨੀਆਂ ਵਿੱਚ ਕੋਰੋਨਾ ਫੈਲ ਰਿਹਾ ਸੀ ਅਤੇ ਜਨਵਰੀ ਦੇ ਅਖੀਰ ਵਿੱਚ ਭਾਰਤ ਵਿੱਚ ਵੀ ਕੋਰੋਨਾ ਦਾ ਕੇਸ ਸਾਬਤ ਹੋ ਚੁੱਕਾ ਸੀ ਤਾਂ ਭਾਰਤੀ ਹਾਕਮ ਗੁਜਰਾਤ ਵਿੱਚ 24 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਵਾਗਤ ਲਈ ਲੱਖਾਂ ਲੋਕਾਂ ਨੂੰ ਇਕੱਠੇ ਕਰਕੇ ਇਸ ਵਾਇਰਸ ਦੇ ਸ਼ਿਕਾਰ ਬਣਾ ਰਹੇ ਸਨ। ਇੱਥੋਂ ਦੇ ਹਾਕਮਾਂ ਨੇ ਆਪਣੀ ਜਮਾਤ ਦੇ ਬੰਦਿਆਂ ਦੀ ਹਵਾਈ ਅੱਡਿਆਂ 'ਤੇ ਕੋਈ ਜਾਂਚ-ਪੜਤਾਲ ਨਹੀਂ ਕੀਤੀ। ਉਹਨਾਂ ਨੂੰ ਇਕਾਂਤਵਾਸ ਨਹੀਂ ਕੀਤਾ, ਹੁਣ ਜਦੋਂ ਉਹਨਾਂ ਰਾਹੀਂ ਬਿਮਾਰੀ ਕਿਰਤੀ ਲੋਕਾਂ ਤੱਕ ਪਹੁੰਚਣ ਦੇ ਆਸਾਰ ਬਣ ਗਏ ਹਨ ਤਾਂ ਕਿਰਤੀ ਲੋਕਾਂ ਨੂੰ ਕੁੱਟ ਕੁੱਟ ਕੇ ਘਰਾਂ ਵਿੱਚ ਵਾੜਿਆ ਜਾ ਰਿਹਾ ਹੈ। ਭੁੱਖੇ ਮਾਰਿਆ ਜਾ ਰਿਹਾ ਹੈ। ਭੁੱਖ, ਦੁੱਖ, ਬਿਮਾਰੀਆਂ ਨਾਲ ਘਰਾਂ ਦੇ ਰੱਟੇ-ਕਲੇਸ਼ ਵਧ ਰਹੇ ਹਨ ਆਪਸ ਵਿੱਚ ਕਾਟੋ-ਕਲੇਸ਼ ਤੋਂ ਗੱਲ ਅੱਗੇ ਵਧਦੀ ਕੁੱਟਮਾਰ, ਲੜਾਈ-ਝਗੜੇ ਤੇ ਖੁਦਕੁਸ਼ੀਆਂ ਤੱਕ ਦੇ ਵਰਤਾਰਿਆਂ ਦੇ ਰੂਪ ਵਿੱਚ ਸਾਹਮਣੇ ਆ ਰਹੀ ਹੈ। ਕੋਵਿਡ-19 ਦਾ ਰਾਜਨੀਤਕ ਅਰਥਸ਼ਾਸਤਰ -ਮਨੀਸ਼ ਆਜ਼ਾਦ (ਮਨੀਸ਼ ਆਜ਼ਾਦ ਇੱਕ ਰਾਜਨੀਤਕ ਕਾਰਕੁੰਨ ਹਨ। ਇਸ ਲਈ ਸੱਤਾ ਦੇ ਜ਼ਬਰ ਦਾ ਸ਼ਿਕਾਰ ਵੀ ਹੋ ਚੁੱਕੇ ਹਨ। 29 ਫਰਵਰੀ ਨੂੰ 8 ਮਹੀਨੇ ਬਾਅਦ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਪਰਤੇ ਹਨ। ਇਸ ਤੋਂ ਪਹਿਲਾਂ ਵੀ ਉਹ 'ਦਸਤਕ' ਲਈ ਲਿਖਦੇ ਰਹੇ ਹਨ। ਉਹਨਾਂ ਦਾ ਇਹ ਲੇਖ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੁੜੇ ਤਮਾਮ ਪਹਿਲੂਆਂ ਦੀ ਨਜ਼ਰਸਾਨੀ ਕਰਦਾ ਹੈ। ਇਹ ਲੇਖ ਇਸ ਮਾਅਨੇ ਵਿੱਚ ਬਹੁਤ ਮਹੱਤਵਪੂਰਨ ਹੈ ਕਿ ਜਿੱਥੇ ਅਮਰੀਕੀ ਸਾਮਰਾਜਵਾਦ ਚੀਨ ਨੂੰ ਇਸਦੇ ਲਈ ਦੋਸ਼ੀ ਗਰਦਾਨ ਰਿਹਾ ਹੈ, ਉੱਥੇ ਹੀ ਭਾਰਤ ਇਸਦਾ ਸਾਰਾ ਠੀਕਰਾ ਮੁਸਲਮਾਨਾਂ ਸਿਰ ਭੰਨ ਰਿਹਾ ਹੈ। ਇਹ ਲੇਖ ਇਸ ਮਹਾਂਮਾਰੀ ਦੇ ਕਾਰਨਾਂ ਉੱਪਰ ਵਿਗਿਆਨਕ ਰੂਪ ਵਿੱਚ ਚਾਨਣਾ ਪਾਉਂਦਾ ਹੈ, ਤਾਂ ਕਿ ਭਵਿੱਖ ਵਿੱਚ ਅਸੀਂ ਆਪਣੀ ਤਰੱਕੀ ਦਾ ਰਾਹ ਸਾਫ ਸਾਫ ਦੇਖ ਸਕੀਏ।) ਨਾਜ਼ੀ ਜਰਮਨੀ ਵਿੱਚ ਜਦੋਂ 'ਸੋਫੀ' ਨਾਮ ਦੀ ਇੱਕ ਔਰਤ ਨੂੰ ਉਸਦੇ ਦੋ ਬੱਚਿਆਂ ਸਮੇਤ ਨਾਜ਼ੀ ਸਿਪਾਹੀ ਗੈਸ ਚੈਂਬਰ ਵਿੱਚ ਲੈ ਕੇ ਆਏ ਤਾਂ ਉਹਨਾਂ ਨੇ ਸੋਫੀ ਦੇ ਰੋਣ-ਕੁਰਲਾਉਣ ਤੋਂ ਮਗਰੋਂ ਉਸਦੇ ਦੋ ਬੱਚਿਆਂ ਵਿੱਚੋਂ ਇੱਕ ਨੂੰ ਜ਼ਿੰਦਾ ਛੱਡਣ ਦਾ ਵਾਅਦਾ ਕੀਤਾ, ਪਰ ਕੌਣ ਜ਼ਿੰਦਾ ਰਹੇਗਾ ਅਤੇ ਕੌਣ ਗੈਸ ਚੈਂਬਰ ਵਿੱਚ ਜਾਵੇਗਾ, ਇਸਦਾ ਫੈਸਲਾ ਉਹਨਾਂ ਨੇ ਸੋਫੀ 'ਤੇ ਹੀ ਛੱਡ ਦਿੱਤਾ। 1979 ਵਿੱਚ ਇਸੇ ਕਹਾਣੀ 'ਤੇ ਆਧਾਰਿਤ “ਸੋਫੀਜ਼ ਚੁਆਇਸ” ਨਾਮ ਦੇ ਨਾਵਲ ਦੀ ਸਫਲਤਾ ਤੋਂ ਬਾਅਦ ਅੰਗਰੇਜ਼ੀ ਵਿੱਚ 'ਸੋਫੀਜ਼ ਚੁਆਇਸ' (Sophie’s choice) ਇੱਕ ਮੁਹਾਵਰਾ ਹੀ ਚੱਲ ਪਿਆ। ਅੱਜ ਜਦੋਂ ਮੈਂ ਕੋਰੋਨਾ ਵਾਇਰਸ ਨਾਲ ਭਿਆਨਕ ਲੌਕਡਾਊਨ ਝੱਲ ਰਹੀ ਦੁਨੀਆ ਨੂੰ ਦੇਖਦਾ ਹਾਂ ਤਾਂ ਮੈਨੂੰ ਅੰਗਰੇਜ਼ੀ ਦਾ ਇਹ ਮੁਹਾਵਰਾ ਯਾਦ ਆਉਂਦਾ ਹੈ। ਜੇ ਲੌਕਡਾਊਨ ਵੱਧਦਾ ਹੈ ਤਾਂ ਦੁਨੀਆ ਦੀ ਅਰਥ ਵਿਵਸਥਾ ਇੱਕ ਡੂੰਘੇ ਟੋਏ ਵਿੱਚ ਡਿੱਗ ਪਵੇਗੀ, ਕਰੋੜਾਂ ਲੋਕਾਂ ਅੱਗੇ ਆਪਣੀ ਹੋਂਦ ਬਚਾਉਣ ਦਾ ਸੰਕਟ ਖੜਾ ਹੋ ਜਾਵੇਗਾ ਅਤੇ ਜੇਕਰ ਲੌਕਡਾਊਨ ਖੋਲਦੇ ਹਨ ਤਾਂ ਕੋਰੋਨਾ ਮਹਾਂਮਾਰੀ ਲੱਖਾਂ ਕਰੋੜਾਂ ਲੋਕਾਂ ਨੂੰ ਨਿਗਲ ਸਕਦੀ ਹੈ। ਲਗਭਗ ਹਰ ਦੇਸ਼ ਵਿੱਚ ਇਹ ਦੁਬਿਧਾ ਮੂੰਹ ਅੱਡੀ ਖੜੀ ਹੈ। ਪਰ ਅਸਲ ਸਵਾਲ ਤਾਂ ਇਹ ਹੈ ਕਿ ਅਸੀਂ ਇੱਥੇ ਤੱਕ ਪਹੁੰਚੇ ਕਿਵੇਂ? ਕੀ ਇਹ ਹੋਣਾ ਹੀ ਸੀ? ਕੋਰੋਨਾ ਨੇ ਆਉਣਾ ਹੀ ਸੀ? ਜਾਂ ਇਸ ਪਿੱਛੇ ਚੀਨ ਦੀ ਸਾਜਿਸ਼ ਹੈ ਜਿਸਨੇ ਵਿਸ਼ਵ-ਜੇਤੂ ਬਣਨ ਲਈ ਕੋਰੋਨਾ ਨਾਲ ਪਹਿਲਾਂ ਆਪਣੇ ਲੋਕਾਂ ਨੂੰ ਮਾਰਿਆ ਅਤੇ ਫਿਰ ਪੂਰੀ ਦੁਨੀਆ ਨੂੰ ਮਾਰ ਰਿਹਾ ਹੈ। ਜਾਂ ਫਿਰ ਚੀਨ ਦੀ ਗੱਲ ਸਹੀ ਹੈ ਜੋ ਕਹਿ ਰਿਹਾ ਹੈ ਕਿ ਅਮਰੀਕਾ ਨੇ ਉਲੰਪਿਕ ਖੇਡਾਂ ਦੌਰਾਨ ਇਹ ਵਾਇਰਸ ਚੀਨ ਵਿੱਚ ਛੱਡਿਆ ਸੀ, ਤਾਂ ਕਿ ਚੀਨ ਨੂੰ ਕਮਜ਼ੋਰ ਕੀਤਾ ਜਾ ਸਕੇ। ਜਾਂ ਫਿਰ ਕੋਈ ਹੋਰ ਗੱਲ ਹੈ। ਆਓ ਕੁੱਝ ਜਾਂਚ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ Scripps Research 9nstitute ਸਮੇਤ ਹੋਰ ਅਨੇਕਾਂ ਪ੍ਰਯੋਗਸ਼ਾਲਾਵਾਂ ਨੇ ਕੋਵਿਡ-19 ਦੀ ਜੀਨ ਬਣਤਰ ਦਾ ਅਧਿਐਨ ਕਰਕੇ ਇਹ ਸਾਬਿਤ ਕੀਤਾ ਹੈ ਕਿ ਇਸਨੂੰ ਪ੍ਰਯੋਗਸ਼ਾਲਾਵਾਂ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹ ਆਪਣੇ ਆਪ ਵਿਕਸਤ (ਮਿਊਟੇਸ਼ਨ) ਹੋਇਆ ਹੈ। ਅਰਥਾਤ ਇਸ ਪਿੱਛੇ ਕਿਸੇ ਕਿਸੇ ਦੇਸ਼ ਦਾ ਹੱਥ ਨਹੀਂ ਹੈ। ਇਹ ਕੋਰੋਨਾ ਪਰਿਵਾਰ ਦਾ ਹੀ ਨਵਾਂ ਵਾਇਰਸ ਹੈ। ਇਸ ਪਰਿਵਾਰ ਦੇ ਹੀ ਸਾਰਸ ਨੇ ਵੀ 2003-04 ਵਿੱਚ ਦੁਨੀਆ ਦੇ ਕਈ ਦੇਸ਼ਾਂ ਵਿੱਚ ਤਬਾਹੀ ਮਚਾਈ ਸੀ। ਇਹ ਕੋਵਿਡ-19 ਸਾਰਸ-2 ਹੈ। ਇਹ ਚੀਨ ਦੇ ਵੁਹਾਨ ਸ਼ਹਿਰ ਵਿੱਚ ਪੈਦਾ ਹੋਇਆ ਦੱਸਿਆ ਜਾਂਦਾ ਹੈ (ਹਾਲਾਂਕਿ ਨਾਮਵਰ ਮੈਡੀਕਲ ਜਰਨਲ 'ਲੈਂਸੈੱਟ' ਅਨੁਸਾਰ ਸ਼ੁਰੂਆਤੀ 43 ਕੋਰੋਨਾ ਦੇ ਮਰੀਜ਼ਾਂ ਵਿੱਚੋਂ 13 ਮਰੀਜ਼ ਵੁਹਾਨ ਤੋਂ ਬਾਹਰ ਦੇ ਸਨ ਅਤੇ ਉਹਨਾਂ ਦਾ ਵੁਹਾਨ ਦੇ ਕੋਰੋਨਾ ਮਰੀਜ਼ਾਂ ਜਾਂ ਉੱਥੋਂ ਦੀ 'ਵੈੱਟ ਮਾਰਕਿਟ' ਨਾਲ ਕੋਈ ਸੰਪਰਕ ਨਹੀਂ ਸੀ)। ਦੂਜੀ ਕਹਾਣੀ ਮੀਡੀਆ ਵਿੱਚ ਇਹ ਹੈ ਕਿ ਇਹ ਵਾਇਰਸ ਉੱਥੋਂ ਦੇ 'ਵੈੱਟ ਬਾਜ਼ਾਰ' (ਮੱਛੀ ਅਤੇ ਤਰ੍ਹਾਂ ਤਰ੍ਹਾਂ ਦਾ ਮਾਸ ਵੇਚਣ ਵਾਲੇ ਛੋਟੇ ਬਾਜ਼ਾਰ ਜਿਵੇਂ ਆਪਣੇ ਇੱਥੋਂ ਦੀ ਕੋਈ ਮੱਛੀ ਮਾਰਕਿਟ) ਤੋਂ ਪੂਰੀ ਦੁਨੀਆ ਵਿੱਚ ਫੈਲਿਆ ਹੈ। Scripps Research 9nstitute ਨੇ ਆਪਣੇ ਅਧਿਐਨ ਵਿੱਚ ਇਸ ਤੋਂ ਇਨਕਾਰ ਕੀਤਾ ਹੈ। ਉਸਦੇ ਅਨੁਸਾਰ ਕੋਵਿਡ-19 ਜਿਸ ਤਰ੍ਹਾਂ ਵਿਕਸਿਤ (ਮਿਊਟੇਸ਼ਨ) ਹੋਇਆ ਹੈ ਅਤੇ ਜਿਸ ਤਰ੍ਹਾਂ ਦੀ ਉਸਦੀ ਜੀਨ ਬਣਤਰ ਹੈ, ਉਸਦੇ ਲਈ ਜਾਨਵਰਾਂ ਦੀ ਉੱਚ ਆਬਾਦੀ ਘਣਤਾ (high population density) ਜ਼ਰੂਰੀ ਹੈ। ਅਤੇ ਇਹ ਜਾਨਵਰਾਂ ਦੇ ਉਦਯੋਗਿਕ ਉਤਪਾਦਨ ਵਾਲੀਆਂ ਥਾਵਾਂ 'ਤੇ ਹੀ ਸੰਭਵ ਹੈ। ਜਿੱਥੇ ਉਹਨਾਂ ਨੂੰ ਤੁੰਨ ਕੇ ਰੱਖਿਆ ਜਾਂਦਾ ਹੈ। ਚਿਕਨ ਅਤੇ ਸੂਰ ਦਾ ਉਤਪਾਦਨ ਵਿਸ਼ੇਸ਼ ਤੌਰ 'ਤੇ ਇਹੋ ਜਿਹੀਆਂ ਹਾਲਤਾਂ ਵਿੱਚ ਹੀ ਹੁੰਦਾ ਹੈ। ਖੋਜ ਵਿੱਚ ਇਹ ਕਿਹਾ ਗਿਆ ਹੈ ਕਿ ਕਿਉਂਕਿ ਸੂਰ ਦਾ 'ਇਮਿਊਨ ਸਿਸਟਮ' ਤੁਲਨਾਤਮਕ ਤੌਰ 'ਤੇ ਮਨੁੱਖ ਨਾਲ ਜ਼ਿਆਦਾ ਮੇਲ ਖਾਂਦਾ ਹੈ, ਇਸ ਲਈ ਇਹ ਕੋਵਿਡ-19 ਸੂਰਾਂ ਦੇ ਮਾਧਿਅਮ ਰਾਹੀਂ ਮਨੁੱਖ ਵਿੱਚ ਆਇਆ ਹੈ। ਇਸ ਖੇਤਰ ਵਿੱਚ ਕੰਮ ਕਰਨ ਵਾਲੀ ਮਸ਼ਹੂਰ ਵੈੱਬਸਾਈਟ grain.org ਦਾ ਇਹ ਦਾਅਵਾ ਵੀ ਸਹੀ ਲੱਗਦਾ ਹੈ ਕਿ ਕੋਰੋਨਾ ਦੇ ਬਹਾਨੇ ਵੁਹਾਨ ਦੀ 'ਵੈੱਟ ਮਾਰਕਿਟ' ਨੂੰ ਬੰਦ ਕਰਨ ਦੀ ਸਾਜਿਸ਼ ਦੇ ਤਹਿਤ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਬਾਜ਼ਾਰ ਦੇ ਮਾਧਿਅਮ ਨਾਲ ਲੱਖਾਂ ਛੋਟੇ ਲੋਕਾਂ ਦਾ ਜੀਵਨ ਚੱਲਦਾ ਹੈ ਅਤੇ ਗਰੀਬ ਲੋਕਾਂ ਨੂੰ ਸਸਤਾ ਮੀਟ ਉਪਲਬਧ ਹੁੰਦਾ ਹੈ (ਇਹ ਛੋਟੇ ਅਤੇ ਗਰੀਬ ਲੋਕ ਆਮ ਤੌਰ 'ਤੇ ਉਹ ਹੀ ਹਨ ਜਿਹਨਾਂ ਪਾਸੋਂ ਸਮਾਜਵਾਦ ਤੋਂ ਬਾਅਦ ਦੇ ਦੌਰ ਵਿੱਚ ਉੱਥੋਂ ਦੇ 'ਕੋਆਪਰੇਟਿਵ'' ਅਤੇ 'ਕਮਿਊਨਾਂ'' ਨੂੰ ਤੋੜ ਕੇ ਉਹਨਾਂ ਦੀ ਜ਼ਮੀਨ ਖੋਹ ਲਈ ਗਈ ਅਤੇ ਉਹਨਾਂ ਉੱਪਰ ਹੀ ਅਨੇਕਾਂ ਪ੍ਰਕਾਰ ਦੇ ਵੱਡੇ ਵੱਡੇ ਉਦਯੋਗ, ਜਿਹਨਾਂ ਵਿੱਚ ਮੀਟ ਉਦਯੋਗ ਵੀ ਸ਼ਾਮਿਲ ਹੈ, ਅਤੇ ਵੱਡੇ ਵੱਡੇ ਖੇਤੀ ਉਦਯੋਗਿਕ ਫਾਰਮਾਂ ਦੀ ਸਥਾਪਨਾ ਕੀਤੀ ਗਈ)। ਜ਼ਾਹਿਰ ਹੈ ਕਿ ਵੱਡੇ ਮੀਟ ਉਦਯੋਗਾਂ ਦਾ ਹਿੱਤ ਇਸ ਵਿੱਚ ਹੀ ਹੈ ਕਿ ਇਹ 'ਵੈੱਟ ਮਾਰਕਿਟ' ਬੰਦ ਹੋ ਜਾਵੇ ਅਤੇ ਉਹਨਾਂ ਦੇ ਆਪਣਾ ਬਾਜ਼ਾਰ ਦਾ ਹੋਰ ਵਧੇਰੇ ਵਿਸਤਾਰ ਹੋ ਜਾਵੇ। ਇਸ ਤੋਂ ਪਹਿਲਾਂ ਕੋਰੋਨਾ ਪਰਿਵਾਰ ਦੇ ਸਾਰਸ ਕੋਰੋਨਾ ਨੇ ਵੀ 2003-04 ਵਿੱਚ ਕਾਫੀ ਲੋਕਾਂ ਦੀ ਜਾਨ ਲਈ ਸੀ। ਇਹ ਵਾਇਰਸ ਸਿਰਫ ਜਾਨਵਰਾਂ ਤੋਂ ਹੀ ਮਨੁੱਖਾਂ ਵਿੱਚ ਆਉਂਦਾ ਹੈ। ਇਸ ਤੋਂ ਪਹਿਲਾਂ ਸਵਾਈਨ ਫਲੂ (81N1) ਨੇ ਵੀ ਪੂਰੀ ਦੁਨੀਆ ਵਿੱਚ ਲੱਖਾਂ ਲੋਕਾਂ ਦੀ ਜਾਨ ਲਈ ਸੀ (ਇਕੱਲੇ ਅਮਰੀਕਾ ਵਿੱਚ ਹੀ ਇਸ ਨਾਲ 1200 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ)। ਇਹ ਮੈਕਸੀਕੋ ਤੋਂ ਸ਼ੁਰੂ ਹੋਇਆ ਸੀ ਅਤੇ ਸ਼ੁਰੂ ਵਿੱਚ ਇਸ ਨੂੰ ਵੀ 'ਮੈਕਸੀਕਨ ਫਲੂ' ਦਾ ਨਾਮ ਦਿੱਤਾ ਗਿਆ ਜਿਵੇਂ ਅੱਜ ਕੋਰੋਨਾ ਨੂੰ 'ਚਾਇਨੀਜ਼ ਕੋਰੋਨਾ' ਕਿਹਾ ਜਾ ਰਿਹਾ ਹੈ। ਪਰ ਹੁਣ 'ਸਵਾਈਨ ਫਲੂ' ਬਾਰੇ ਕਾਫੀ ਜਾਣਕਾਰੀ ਮਿਲ ਗਈ ਹੈ। ਇਹ ਉਦਯੋਗਿਕ ਉਤਪਾਦਨ ਵਾਲੇ ਸੂਰਾਂ ਤੋਂ ਮਨੁੱਖ ਵਿੱਚ ਆਇਆ। ਮੈਕਸੀਕੋ ਦੇ ਇੱਕ ਸੂਰ ਮੀਟ ਉਦਯੋਗ, ਤੋਂ ਇਸਦੀ ਸ਼ੁਰੂਆਤ ਹੋਈ। ਇਸ ਸੂਰ ਮੀਟ ਉਦਯੋਗ ਦਾ ਨਾਮ ਸੀ – 'ਸਮਿੱਥਫੀਲਡ ਫੂਡ ਕੰਪਨੀ'। ਇਹ ਅਮਰੀਕੀ ਕੰਪਨੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਸੂਰ ਦਾ ਉਤਪਾਦਨ ਅਤੇ ਉਸਦੀ ਪ੍ਰੋਸੈਸਿੰਗ ਕਰਨ ਵਾਲੀ ਕੰਪਨੀ ਹੈ। ਇਸਦੇ ਵੱਖ ਵੱਖ ਕਾਰਖਾਨਿਆਂ ਵਿੱਚ ਹਰ ਸਾਲ 28 ਮਿਲੀਅਨ ਸੂਰਾਂ ਨੂੰ ਕੱਟਿਆ ਜਾਂਦਾ ਹੈ ਅਤੇ ਪੂਰੇ ਦੁਨੀਆ ਵਿੱਚ ਅਨੇਕ ਰੂਪਾਂ (ਹਾਮ, ਸਾਸੇਸ ਬੇਕਨ, ਆਦਿ) ਵਿੱਚ ਉਸਦੀ ਸਪਲਾਈ ਹੁੰਦੀ ਹੈ। ਇਸਦੀਆਂ ਪ੍ਰਮੁੱਖ ਖਰੀਦਦਾਰ ਕੰਪਨੀਆਂ ਮੈਕਡਾਨਲਡ, ਕੇਐੱਫਸੀ, ਆਦਿ ਹਨ। ਇਹ ਵੀ ਅਮਰੀਕੀ ਕੰਪਨੀਆਂ ਹੀ ਹਨ। ਜਿਸ ਤਰ੍ਹਾਂ ਸਾਰੀਆਂ ਅਮਰੀਕੀ ਕੰਪਨੀਆਂ ਜਿਵੇਂ ਐਪਲ, ਪੈਪਸੀ, ਨਾਇਕ, ਜਨਰਲ ਮੋਟਰਜ਼, ਆਦਿ ਨੇ ਚੀਨ ਦੀ ਸਸਤੀ ਕਿਰਤ ਨੂੰ ਨਿਚੋੜਣ ਲਈ ਆਪਣੇ ਕਾਰਖਾਨੇ ਚੀਨ ਵਿੱਚ ਸਥਾਪਤ ਕੀਤੇ ਹਨ, ਇਸੇ ਤਰ੍ਹਾਂ ਇਸ ਕੰਪਨੀ ਦਾ ਇੱਕ ਵੱਡਾ ਕਾਰਖਾਨਾ ਚੀਨ ਵਿੱਚ ਵੀ ਹੈ। ਦੁਨੀਆ ਦੀ ਪੰਜਵੀਂ ਸੂਰ ਦਾ ਮਾਸ ਤਿਆਰ ਕਰਨ ਵਾਲੀ ਡੈਨਮਾਰਕ ਦੀ ਕੰਪਨੀ 'ਡੈਨਿਸ ਕ੍ਰਾਊਨ', ਸੂਰ ਮੀਟ ਉਤਪਾਦਨ ਵਿੱਚ ਦੁਨੀਆ ਦੀ ਸੱਤਵੀਂ ਵੱਡੀ ਕੰਪਨੀ ਜਰਮਨੀ ਦੀ 'ਟੋਨੀ', ਇਹਨਾਂ ਸਾਰਿਆਂ ਦੇ ਚੀਨ ਵਿੱਚ ਮੀਟ ਉਤਪਾਦਨ ਅਤੇ ਉਸਦੀ ਪ੍ਰੋਸੈਸਿੰਗ ਦੇ ਵੱਡੇ ਕਾਰਖਾਨੇ ਹਨ। ਇਹ ਮੀਟ ਇੱਥੋਂ ਚੀਨ ਸਮੇਤ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਸਪਲਾਈ ਕੀਤਾ ਜਾਂਦਾ ਹੈ। 'ਮੈਕਡਾਨਲਡ' ਅਤੇ 'ਕੇਐੱਫਸੀ' ਵਰਗੀਆਂ ਕੰਪਨੀਆਂ ਇਸਦੀਆਂ ਪ੍ਰਮੁੱਖ ਖਰੀਦਦਾਰ ਹਨ। ਇਹ ਵੀ ਸਪੱਸ਼ਟ ਹੈ ਕਿ ਚੀਨੀ ਕੰਪਨੀਆਂ ਵੀ ਇਸ ਦੌੜ ਵਿੱਚ ਸ਼ਾਮਲ ਹਨ। 2008 ਦੀ ਮੰਦੀ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਨਿਵੇਸ਼ਕ ਕੰਪਨੀ 'ਗੋਲਡਮੈਨ ਸੈਸ਼' ਨੇ ਆਪਣੇ ਨਿਵੇਸ਼ ਨੂੰ ਵਿਭਿੰਨ ਕਰਨ ਦੀ ਕੋਸ਼ਿਸ਼ ਵਿੱਚ 300 ਮਿਲੀਅਨ ਡਾਲਰ ਦਾ ਨਿਵੇਸ਼ ਕਰਦੇ ਹੋਏ ਚੀਨ ਦੇ 10 ਵੱਡੇ ਪੋਲਟਰੀ ਫਾਰਮਾਂ 'ਤੇ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਚੀਨ ਦੇ ਸੂਰ ਉਤਪਾਦਨ ਵਿੱਚ ਵੀ ਇਸਦਾ ਲਗਭਗ 200 ਮਿਲੀਅਨ ਡਾਲਰ ਦਾ ਨਿਵੇਸ਼ ਹੈ। ਇਸ ਤੋਂ ਇਲਾਵਾ ਦੂਜੀ ਵੱਡੀ ਅਮਰੀਕੀ ਕੰਪਨੀ 'ਚ ਐੱਸਆਈ ਨਾਲ ਜੁੜਿਆ ਇੱਕ ਮਾਮਲਾ ਪਿਛਲੇ ਦਿਨੀਂ ਕਾਫੀ ਚਰਚਾ ਵਿੱਚ ਰਿਹਾ। ਇਹ ਕੰਪਨੀ ਚਿਕਨ ਮੀਟ ਨੂੰ ਪ੍ਰੋਸੈਸ ਕਰਦੀ ਹੈ ਅਤੇ ਇਸਦੇ ਵੀ ਚੀਨ ਵਿੱਚ 10 ਵੱਡੇ ਕਾਰਖਾਨੇ ਹਨ। ਇਹ ਵੀ ਮੈਕਡਾਨਲਡ ਅਤੇ ਕੇਐੱਫਸੀ ਵਰਗੀਆਂ ਅਮਰੀਕੀ ਕੰਪਨੀਆਂ ਦੇ ਮਾਧਿਅਮ ਨਾਲ ਹੀ ਚੀਨ ਸਮੇਤ ਪੂਰੀ ਦੁਨੀਆ ਦੇ ਬਾਜ਼ਾਰਾਂ ਵਿੱਚ ਮੀਟ ਦੇ ਵਿਭਿੰਨ ਰੂਪਾਂ ਦੀ ਸਪਲਾਈ ਕਰਦੀ ਹੈ। ਇਸਨੇ ਸੜੇ ਹੋਏ ਮਾਸ ਨੂੰ ਪ੍ਰੋਸੈਸ ਕਰਕੇ ਚੀਨ ਦੇ ਬਾਜ਼ਾਰਾਂ ਵਿੱਚ ਇਸਦੀ ਸਪਲਾਈ ਕਰ ਦਿੱਤੀ ਸੀ। ਜਿਸ ਕਾਰਨ ਚੀਨ ਵਿੱਚ ਇਸ 'ਤੇ ਭਾਰੀ ਜੁਰਮਾਨਾ ਲਗਾਇਆ ਗਿਆ ਅਤੇ 10 ਕਰਮਚਾਰੀਆਂ ਨੂੰ ਜੇਲ੍ਹ ਭੇਜ ਦਿੱਤਾ। ਇਹ ਵਿਸਥਾਰ ਇਸ ਲਈ ਜ਼ਰੂਰੀ ਹੈ ਤਾਂ ਕਿ ਅਸੀਂ ਦੇਖ ਸਕੀਏ ਕਿ ਦੁਨੀਆ ਦੇ ਲਗਭਗ 945 ਮਿਲੀਅਨ ਡਾਲਰ ਦੇ ਮੀਟ ਵਪਾਰ ਵਿੱਚ ਅਮਰੀਕਾ ਅਤੇ ਹੋਰ ਯੂਰਪੀ ਦੇਸ਼ਾਂ ਦੀ ਹਿੱਸੇਦਾਰੀ ਕੀ ਹੈ ਅਤੇ ਚੀਨ ਨਾਲ ਇਸਦਾ ਕੀ ਸੰਬੰਧ ਹੈ। ਆਓ ਨਜ਼ਰ ਮਾਰਦੇ ਹਾਂ ਕਿ ਇੱਥੇ ਉਤਪਾਦਨ ਕਿਵੇਂ ਕੀਤਾ ਜਾਂਦਾ ਹੈ। 1906 ਵਿੱਚ ਅਪਟਨ ਸਿੰਕਲੇਅਰ ਦਾ ਪ੍ਰਸਿੱਧ ਨਾਵਲ 'ਜੰਗਲ' ਆਇਆ ਸੀ। ਇਸ ਵਿੱਚ ਅਮਰੀਕੀ ਮੀਟ ਉਦਯੋਗ ਦਾ ਬਹੁਤ ਹੀ ਗ੍ਰਾਫਿਕ ਵੇਰਵਾ ਮਿਲਦਾ ਹੈ। ਉਸਦੀ ਇੱਕ ਪੰਕਤੀ ਅੱਜ ਵੀ ਮੈਨੂੰ ਯਾਦ ਹੈ। ਲੇਖਕ ਕਹਿੰਦਾ ਹੈ ਕਿ ਇੱਥੇ ਸੂਰਾਂ ਦੀ ਚੀਖ ਤੋਂ ਬਿਨਾਂ ਸਭ ਕੁੱਝ ਵੇਚ ਦਿੱਤਾ ਜਾਂਦਾ ਹੈ। ਪਰ ਅੱਜ ਮਾਮਲਾ 'ਜੰਗਲ' ਤੋਂ ਵੀ ਕਿਤੇ ਅੱਗੇ ਨਿਕਲ ਚੁੱਕਾ ਹੈ। ਅੱਜ ਉਦਯੋਗਾਂ ਵਿੱਚ ਜਿਸ ਤਰ੍ਹਾਂ ਜੁੱਤੇ ਜਾਂ ਕੱਪੜੇ ਬਣਾਏ ਜਾਂਦੇ ਹਨ, ਠੀਕ ਉਸੇ ਤਰ੍ਹਾਂ ਹੀ ਇੱਥੇ ਜੀਵਤ ਜਾਨਵਰਾਂ ਜਿਵੇਂ ਸੂਰ, ਚਿਕਨ, ਆਦਿ ਦਾ ਮੀਟ ਤਿਆਰ ਕੀਤਾ ਜਾਂਦਾ ਹੈ। ਵੱਖ ਵੱਖ ਤਰ੍ਹਾਂ ਦੀਆਂ ਐਂਟੀਬਾਇਓਟਿਕ ਦਵਾਈਆਂ, ਹਾਰਮੋਨਜ਼ ਅਤੇ ਜੈਨੇਟਿਕ ਇੰਜੀਨੀਅਰਿੰਗ ਦੇ ਸਹਾਰੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ (ਇਸ ਲਈ ਹੁਣ ਤਾਂ ਉਹਨਾਂ ਨੂੰ ਚੀਖਣ ਦੀ ਵੀ ਇਜਾਜ਼ਤ ਨਹੀਂ ਹੈ ਜਾਂ ਇਹ ਕਹੋ ਕਿ ਚੀਖਣਾ ਇਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ)। ਜਲਦੀ ਵੱਡਾ ਕਰਨ ਲਈ ਤਮਾਮ ਕਿਸਮ ਦੀਆਂ ਦਵਾਈਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਹਨ। ਕਿਉਂਕਿ ਉਹ ਜਿੰਨਾ ਦੇਰੀ ਨਾਲ ਵੱਡੇ ਹੋਣਗੇ, ਓਨਾ ਹੀ ਵਧੇਰੇ ਖਰਚਾ ਹੋਵੇਗਾ। ਖਰਚਾ ਘਟਾਉਣ ਲਈ ਹੀ ਉਹਨਾਂ ਨੂੰ ਝੁੰਡ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਉਹਨਾਂ ਦਾ ਹਿੱਲਣਾ-ਜੁਲਣਾ ਵੀ ਮੁਸ਼ਕਿਲ ਹੁੰਦਾ ਹੈ। ਪੂੰਜੀਵਾਦੀ ਤਰਕ ਅਨੁਸਾਰ ਉਤਪਾਦਨ ਦੀ ਲਾਗਤ ਨੂੰ ਘਟਾਉਣ ਲਈ ਉਹ ਨਿਰੰਤਰ ਉਹਨਾਂ ਦੀ ਜੀਨ ਬਣਤਰ ਵਿੱਚ ਬਦਲਾਵ ਕਰਦੇ ਰਹਿੰਦੇ ਹਨ। ਉਦਾਹਰਣ ਦੇ ਤੌਰ 'ਤੇ ਮੁਰਗੇ ਦੇ ਖੰਭ ਨੂੰ ਹਟਾਉਣਾ ਇੱਕ ਵਾਧੂ ਕੰਮ ਹੁੰਦਾ ਹੈ। ਜਿਸ ਵਿੱਚ ਕਿਰਤ ਅਤੇ ਸਮਾਂ ਦੋਵੇਂ ਲੱਗਦੇ ਹਨ। ਇਸ ਲਈ ਉਹਨਾਂ ਦੇ ਜੀਨਾਂ ਵਿੱਚ ਅਜਿਹੀ ਤਬਦੀਲੀ ਕੀਤੀ ਜਾਂਦੀ ਹੈ ਕਿ ਖੰਭ ਘੱਟ ਤੋਂ ਘੱਟ ਹੋਣ। ਇਸ ਤਰ੍ਹਾਂ ਚਿਕਨ, ਸੂਰ ਅਤੇ ਹੋਰ ਜਾਨਵਰਾਂ ਦੇ ਵੱਖ ਵੱਖ ਅੰਗ ਵੀ ਪੈਕ ਕਰਕੇ ਵੇਚੇ ਜਾਂਦੇ ਹਨ, ਜਿਵੇਂ ਮੁਰਗੇ ਦਾ 'ਲੈਗ ਪੀਸ'। ਇਸ ਲਈ ਇਹਨਾਂ ਜਾਨਵਰਾਂ ਵਿੱਚ ਅਜਿਹੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਕਿ ਸਾਰੇ ਜਾਨਵਰਾਂ ਦਾ ਆਕਾਰ (ਅਤੇ ਉਹਨਾਂ ਦੇ ਖਾਸ ਅੰਗਾਂ ਦਾ ਆਕਾਰ) ਲਗਭਗ ਇੱਕ ਬਰਾਬਰ ਹੋਵੇ, ਭਾਵ ਉਹਨਾਂ ਵਿੱਚ ਇਕਸਾਰਤਾ ਰਹੇ, ਨਹੀਂ ਤਾਂ ਉਹਨਾਂ ਨੂੰ ਤੋਲਣ ਦਾ ਇੱਕ ਵਾਧੂ ਕੰਮ ਜੁੜ ਜਾਵੇਗਾ। ਉਦਯੋਗਾਂ ਦੇ ਪੱਧਰ 'ਤੇ ਪੈਦਾ ਹੋਣ ਵਾਲੇ ਇਹ ਜਾਨਵਰ ਕੁਦਰਤੀ ਵਾਤਾਵਰਣ ਵਿੱਚ ਨਹੀਂ ਜੀਅ ਸਕਦੇ। ਇਹਨਾਂ ਲਈ ਇੱਕ ਬਣਾਉਟੀ ਵਾਤਾਵਰਣ ਬਣਾਉਣਾ ਪੈਂਦਾ ਹੈ। ਜਿਵੇਂ ਬਿਨਾਂ ਖੰਭ ਵਾਲੇ ਮੁਰਗੇ ਇੱਕ ਵਿਸ਼ੇਸ਼ ਤਾਪਮਾਨ 'ਤੇ ਹੀ ਜੀਵਤ ਰਹਿ ਸਕਦੇ ਹਨ। ਯਾਨੀ ਇੱਥੇ ਨਾ ਸਿਰਫ ਬਣਾਉਟੀ ਤਰੀਕੇ ਨਾਲ ਜਾਨਵਰਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਬਲਕਿ ਉਹਨਾਂ ਦੇ ਰਹਿਣ ਲਈ ਬਣਾਉਟੀ ਵਾਤਾਵਰਣ ਦਾ ਵੀ ਨਿਰਮਾਣ ਕੀਤਾ ਜਾਂਦਾ ਹੈ। ਪਰ ਇਸ ਪ੍ਰਕਿਰਿਆ ਵਿੱਚ ਹੁੰਦਾ ਇਹ ਹੈ ਕਿ ਇਹਨਾਂ ਜਾਨਵਰਾਂ ਦੀ ਪ੍ਰਤਿਰੋਧ ਸ਼ਕਤੀ ਲਗਭਗ ਖਤਮ ਹੋ ਜਾਂਦੀ ਹੈ। ਡਾਰਵਿਨ ਦਾ 'ਕੁਦਰਤੀ ਚੋਣ' ਦਾ ਨਿਯਮ ਇੱਥੇ ਕੰਮ ਨਹੀਂ ਕਰਦਾ। ਇਸ ਦੀ ਜਗ੍ਹਾ 'ਪੂੰਜੀਵਾਦੀ ਚੋਣ' ਲੈ ਲੈਂਦਾ ਹੈ। ਇਸ ਸਥਿਤੀ ਵਿੱਚ ਕੋਰੋਨਾ ਵਰਗੇ ਵਾਇਰਸ ਜਦੋਂ ਇਹਨਾਂ ਜਾਨਵਰਾਂ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਉਹਨਾਂ ਦੇ ਵਧਣ-ਫੁਲਣ ਦਾ (ਯਾਨੀ ਮਿਊਟੇਟ ਕਰਨ ਦਾ) ਅਤੇ ਹਜ਼ਾਰਾਂ ਲੱਖਾਂ ਜਾਨਵਰਾਂ ਦੇ ਇੱਕ ਝੁੰਡ ਵਿੱਚ ਹੋਣ ਕਰਕੇ ਤੇਜ਼ ਰਫਤਾਰ ਨਾਲ ਫੈਲਣਾ ਸੌਖਾ ਹੋ ਜਾਂਦਾ ਹੈ। ਜਦੋਂ ਇਹ ਜਾਨਵਰ ਆਪਣੇ ਕੁਦਰਤੀ ਵਾਤਾਵਰਣ ਵਿੱਚ ਕੁਦਰਤੀ ਢੰਗ ਨਾਲ ਮੁਕਾਬਲਤਨ ਦੂਰ ਦੂਰ ਪਲਦੇ ਹਨ ਤਾਂ ਉਹਨਾਂ ਦੀ ਪ੍ਰਤਿਰੋਧ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਵੱਖ ਵੱਖ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਜਦੋਂ ਕੋਈ ਵਾਇਰਸ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਅੱਗੇ ਵਧਣ ਅਤੇ ਫੈਲਣ ਦਾ ਰਾਹ ਬਹੁਤ ਮੁਸ਼ਕਲ ਹੁੰਦਾ ਹੈ। ਇੱਕ ਤਰ੍ਹਾਂ ਨਾਲ ਵਾਇਰਸ ਦੇ ਸਾਹਮਣੇ ਕਈ ਅੜਚਨਾਂ ਖੜ੍ਹੀਆਂ ਹੁੰਦੀਆਂ ਹਨ। ਅਤੇ ਕੁਦਰਤੀ ਚੋਣ ਦੁਆਰਾ ਵਾਇਰਸ ਨਾਲ ਬਿਹਤਰ ਤਰੀਕੇ ਨਾਲ ਲੜ ਸਕਣ ਵਾਲੇ ਜਾਨਵਰਾਂ ਦੀ ਚੋਣ ਹੁੰਦੀ ਰਹਿੰਦੀ ਹੈ। ਪਰ ਜਦੋਂ ਇਹਨਾਂ ਨੂੰ ਬਾਜ਼ਾਰ ਦੇ ਦਬਾਅ ਹੇਠ ਉਦਯੋਗਾਂ ਦੀ ਤਰਜ਼ 'ਤੇ ਪੈਦਾ ਕੀਤਾ ਜਾਂਦਾ ਹੈ ਤਾਂ ਇੱਕ ਤਰ੍ਹਾਂ ਨਾਲ ਵਾਇਰਸ ਨੂੰ ਤੇਜ਼ੀ ਨਾਲ ਫੈਲਣ ਅਤੇ ਵਿਕਸਤ (ਮਿਊਟੇਟ) ਹੋਣ ਲਈ ਖੁੱਲ੍ਹਾ ਰਾਹ ਮਿਲ ਜਾਂਦਾ ਹੈ। ਇਸ ਉਦਯੋਗ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਇਹ ਫਿਰ ਪੂਰੇ ਸਮਾਜ ਅਤੇ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਪੂਰੀ ਦੁਨੀਆ ਵਿੱਚ ਫੈਲ ਜਾਂਦਾ ਹੈ। ਉਦਯੋਗਿਕ ਪੱਧਰ 'ਤੇ ਉਤਪਾਦਨ ਦੇ ਕਾਰਨ ਲੱਖਾਂ ਲੋਕ, ਖਾਸਕਰ ਇਹਨਾਂ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ, 12-14 ਘੰਟੇ ਲਗਾਤਾਰ ਇਹਨਾਂ ਜਾਨਵਰਾਂ ਅਤੇ ਹੋਰ ਕਿਸਮਾਂ ਰਾਹੀਂ ਇਹਨਾਂ ਵਾਇਰਸਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਇੰਨੇ ਲੰਮੇ ਸਮੇਂ ਤੱਕ ਬਹੁਤ ਸਾਰੇ ਲੋਕਾਂ ਵਿੱਚ ਰਹਿਣ ਕਾਰਨ ਇਹਨਾਂ ਦੇ ਅੰਦਰ ਵੀ ਵਾਇਰਸ ਦੇ 'ਮਿਊਟੇਟ' ਕਰਨ ਦੀ ਪੂਰੀ ਸੰਭਾਵਨਾ ਰਹਿੰਦੀ ਹੈ। ਕੋਵਿਡ-19 ਵਾਇਰਸ ਅਤੇ ਇਸ ਤੋਂ ਪਹਿਲਾਂ ਆਉਣ ਵਾਲੇ ਅਨੇਕਾਂ ਵਾਇਰਸ ਜਿਵੇਂ ਸਾਰਸ, ਇਬੋਲਾ, ਸਵਾਈਨ ਫਲੂ, ਜ਼ੀਕਾ, ਮਰਸ ਦਾ ਇਸ ਤਰ੍ਹਾਂ ਦੇ ਉਦਯੋਗਿਕ ਮੀਟ ਉਤਪਾਦਨ ਨਾਲ ਰਿਸ਼ਤਾ ਹੁਣ ਸਪੱਸ਼ਟ ਹੋ ਚੁੱਕਾ ਹੈ। 'ਬਿੱਗ ਫਾਰਮਜ਼ ਮੇਕ ਬਿੱਗ ਫਲੂ' (2ig 6arms Make 2ig 6lu) ਜਿਹੀ ਚਰਚਿਤ ਕਿਤਾਬ ਲਿਖਣ ਵਾਲੇ ਜੀਵ ਵਿਗਿਆਨੀ 'ਰਾਬ ਵਾਲਸ' (Rob Wallace) ਕਹਿੰਦੇ ਹਨ, “ਜਿਹੜਾ ਵੀ ਇਹ ਸਮਝਣਾ ਚਾਹੁੰਦਾ ਹੈ ਕਿ ਵਾਇਰਸ ਨਿਰੰਤਰ ਇੰਨੇ ਘਾਤਕ ਕਿਉਂ ਹੋ ਰਹੇ ਹਨ, ਉਹਨਾਂ ਨੂੰ ਖੇਤੀ ਦੇ ਉਦਯੋਗਿਕ ਮਾਡਲ ਅਤੇ ਖਾਸਕਰ ਪਸ਼ੂ ਉਤਪਾਦਨ ਦੇ ਉਦਯੋਗਿਕ ਮਾਡਲ ਦੀ ਜਾਂਚ ਕਰਨੀ ਹੋਵੇਗੀ। ਇੱਕ ਸ਼ਬਦ ਵਿੱਚ ਕਹੀਏ ਤਾਂ ਪੂੰਜੀਵਾਦ ਨੂੰ ਸਮਝਣਾ ਹੋਵੇਗਾ।” ਰਾਬ ਵਾਲਸ ਹੀ ਇੱਕ ਹੋਰ ਜਗ੍ਹਾ ਕਹਿੰਦੇ ਹਨ ਕਿ ਇਹ ਕੰਪਨੀਆਂ ਨਾ ਸਿਰਫ ਮੀਟ ਪੈਦਾ ਕਰਦੀਆਂ ਹਨ ਬਲਕਿ ਇਸਦੇ ਨਾਲ ਨਾਲ ਹੀ ਗੰਭੀਰ ਬਿਮਾਰੀ ਪੈਦਾ ਕਰਨ ਵਾਲੇ ਵਾਇਰਸ ਦੀ ਵੀ ਖੇਤੀ ਕਰਦੀ ਹੈ। ਲਗਭਗ ਇਹੀ ਸਥਿਤੀ ਖੇਤੀਬਾੜੀ ਦੀ ਹੈ। ਬਲਕਿ ਇੱਥੇ ਪੌਦਿਆਂ ਦੀ ਜੀਨ ਬਣਤਰ ਸਧਾਰਣ ਹੋਣ ਕਾਰਨ ਜੀਨ ਤਕਨਾਲੋਜੀ ਦੀ ਵੱਡੇ ਪੱਧਰ 'ਤੇ ਵਰਤੋਂ ਹੋ ਰਹੀ ਹੈ। ਇਸਦੇ ਨਾਲ ਹੀ ਜਿਸ ਤਰੀਕੇ ਨਾਲ 'ਕੀਟਨਾਸ਼ਕਾਂ'ਅਤੇ 'ਹਰਬੀਸਾਈਡਜ਼' ਨੂੰ ਖੇਤੀਬਾੜੀ ਵਿੱਚ ਵੱਡੇ ਪੱਧਰ 'ਤੇ ਵਰਤਿਆ ਜਾ ਰਿਹਾ ਹੈ, ਉਸਨੇ ਗਲੋਬਲ ਵਾਰਮਿੰਗ (7lobal Warming) ਵਿੱਚ ਤਾਂ ਆਪਣਾ ਯੋਗਦਾਨ ਪਾਇਆ ਹੀ ਹੈ, ਇਸਨੇ ਧਰਤੀ ਦੇ ਵਾਯੂਮੰਡਲ ਵਿੱਚ ਇੱਕ ਫੈਸਲਾਕੁੰਨ ਤਬਦੀਲੀ ਲਿਆਂਦੀ ਹੈ। ਸੂਰ ਨੂੰ ਚਰਾਉਣ ਲਈ ਸੋਇਆਬੀਨ ਦਾ ਆਟਾ ਦਿੱਤਾ ਜਾਂਦਾ ਹੈ, ਇਸ ਸੋਇਆਬੀਨ ਦੀ ਕਾਸ਼ਤ ਲਈ ਬ੍ਰਾਜ਼ੀਲ ਵਿੱਚ ਐਮਾਜ਼ਾਨ ਦੇ ਜੰਗਲ ਨੂੰ ਸਾਫ ਕੀਤਾ ਗਿਆ। ਨਤੀਜੇ ਵਜੋਂ ਨਾ ਸਿਰਫ ਵਾਤਾਵਰਣ ਦਾ ਸੰਤੁਲਨ ਪ੍ਰਭਾਵਿਤ ਹੋਇਆ ਹੈ, ਬਲਕਿ ਮਨੁੱਖ ਅਜਿਹੇ ਵਾਇਰਸਾਂ ਦੇ ਸੰਪਰਕ ਵਿੱਚ ਵੀ ਆ ਗਿਆ ਜੋ ਪਹਿਲਾਂ ਅਛੂਤ ਜੰਗਲਾਂ ਵਿੱਚ ਸਥਾਨਕ ਤੌਰ 'ਤੇ ਬਣੇ ਹੋਏ ਸਨ। ਕੁਦਰਤ ਦੀ ਗੁੰਝਲਦਾਰ ਬਣਤਰ ਬਹੁਤ ਸਾਰੇ ਖਤਰਨਾਕ ਵਾਇਰਸਾਂ ਨੂੰ ਉਹਨਾਂ ਦੇ ਸਥਾਨਕ 'ਘਰਾਂ' ਵਿੱਚ ਕੈਦ ਰੱਖਦੀ ਹੈ। ਇੱਕ ਵਿਗਿਆਨਕ ਖੋਜ ਅਨੁਸਾਰ ਜਿਸ ਤਰੀਕੇ ਨਾਲ ਐਮਾਜ਼ਾਨ ਦੇ ਜੰਗਲਾਂ ਨੂੰ ਸਾਫ ਕੀਤਾ ਜਾ ਰਿਹਾ ਹੈ, ਇਸ ਨਾਲ ਅਗਲੇ 15 ਸਾਲਾਂ ਵਿੱਚ ਐਮਾਜ਼ਾਨ ਕਾਰਬਨ ਜਜ਼ਬ ਕਰਨ ਵਾਲਾ ਖੇਤਰ ਨਾ ਰਹਿ ਕੇ ਕਾਰਬਨ ਨਿਕਾਸੀ ਵਾਲਾ ਖੇਤਰ ਬਣ ਜਾਵੇਗਾ। ਜਦੋਂ ਪੂੰਜੀਵਾਦੀ ਲਾਲਚ ਵਿੱਚ ਅਸੀਂ ਇਸ ਗੁੰਝਲਦਾਰ ਕੁਦਰਤੀ ਬਣਤਰ ਵਿੱਚ ਦਖ਼ਲਅੰਦਾਜ਼ੀ ਕਰਕੇ ਉਸਨੂੰ ਇਕਸਾਰ ਬਣਾਉਂਦੇ ਹਾਂ ਤਾਂ ਇੱਕ ਤਰ੍ਹਾਂ ਨਾਲ ਅਸੀਂ ਇਹਨਾਂ ਵਾਇਰਸਾਂ ਲਈ ਖੁੱਲ੍ਹਾ ਰਾਹ ਤਿਆਰ ਕਰ ਦਿੰਦੇ ਹਾਂ। ਇਸ ਪ੍ਰਕਿਰਿਆ ਵਿੱਚ ਪੂੰਜੀਵਾਦੀ ਉਸਯੋਗਿਕ ਖੇਤੀ ਨੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਉਹਨਾਂ ਦੇ ਖੇਤਾਂ ਤੋਂ ਬੇਦਖਲ ਕਰ ਦਿੱਤਾ ਹੈ, ਉਹਨਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਦਿੱਤਾ (ਜਿਸਦੇ ਨਤੀਜੇ ਵਜੋਂ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਹੋਇਆ ਹੈ) ਅਤੇ ਸਾਰੇ ਵਾਤਾਵਰਣ ਵਿੱਚ ਜ਼ਹਿਰ ਘੋਲ ਦਿੱਤਾ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਜੋ ਕੰਪਨੀਆਂ ਬੀਜ ਅਤੇ ਕੀਟਨਾਸ਼ਕ ਖੇਤਰਾਂ ਵਿੱਚ ਹਨ, ਉਹਨਾਂ ਵਿੱਚੋਂ ਜ਼ਿਆਦਾਤਰ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਅਤੇ ਵੀਅਤਨਾਮ ਯੁੱਧ ਵਿੱਚ ਵਰਤੀਆਂ ਗਈਆਂ ਜ਼ਹਿਰੀਲੀਆਂ ਗੈਸਾਂ ਦੇ ਉਤਪਾਦਨ ਵਿੱਚ ਲੱਗੀਆਂ ਹੋਈਆਂ ਸਨ। 4uPont, Monsanto, 4ow 3hemical, ਆਦਿ ਕੰਪਨੀਆਂ ਜਿੱਥੇ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਨੂੰ ਜ਼ਹਿਰੀਲੀਆਂ ਗੈਸਾਂ ਦੀ ਸਪਲਾਈ ਕਰਦੀਆਂ ਸਨ, ਉੱਥੇ ਹੀ ਅੱਜ ਦੀ 2ayer ਵਰਗੀ ਕੀਟਨਾਸ਼ਕ ਖੇਤਰ ਦੀ ਪ੍ਰਮੁੱਖ ਕੰਪਨੀ ਹਿਟਲਰ ਨੂੰ ਜ਼ਹਿਰੀਲੀ ਗੈਸ ਦੀ ਸਪਲਾਈ ਕਰਦੀ ਰਹੀ ਹੈ। 4ow 3hemical ਅਤੇ Monsanto ਨੇ ਵੀਅਤਨਾਮ ਯੁੱਧ ਦੌਰਾਨ ਅਮਰੀਕੀ ਫੌਜ ਨੂੰ ਬਦਨਾਮ 'ਏਜੰਟ ਓਰੇਂਜ' ਗੈਸ ਅਤੇ 'ਨੇਪਾਮ ਬੰਬ' ਦੀ ਸਪਲਾਈ ਕੀਤੀ ਸੀ। ਸ਼ਾਂਤੀਕਾਲ ਵਿੱਚ ਹੁਣ ਇਹੀ ਕੰਪਨੀਆਂ ਉਹਨਾਂ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਇਸ ਵਾਤਾਵਰਣ ਦੇ ਖਿਲਾਫ ਕੀਟਨਾਸ਼ਕਾਂ ਦੇ ਰੂਪ ਵਿੱਚ ਕਰ ਰਹੀਆਂ ਹਨ। ਮਸ਼ਹੂਰ ਖੇਤੀਬਾੜੀ ਵਿਗਿਆਨੀ ਦਵੇਂਦਰ ਸ਼ਰਮਾ ਨੇ ਇੱਕ ਨਾਮਵਰ ਰਸਾਲੇ ਵਿੱਚ ਪ੍ਰਕਾਸ਼ਤ ਕੀਤੇ ਇੱਕ ਖੋਜ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਕੀਟਨਾਸ਼ਕਾਂ ਦਾ 99.9% ਸਿੱਧਾ ਵਾਤਾਵਰਣ ਵਿੱਚ ਚਲ ਜਾਂਦਾ ਹੈ ਅਤੇ ਸਿਰਫ 0.1% ਹੀ ਆਪਣੇ ਨਿਸ਼ਾਨੇ 'ਤੇ ਵਾਰ ਕਰਦਾ ਹੈ। ਇਸ 99.9% ਕਾਰਨ ਕਿੰਨੇ ਹੀ ਦੋਸਤ ਬੈਕਟੀਰੀਆ ਅਤੇ ਹੋਰ ਫਾਇਦੇਮੰਦ ਜਾਨਵਰ ਜਿਵੇਂ ਕੀੜੇ ਖਤਮ ਹੋ ਗਏ ਹਨ। ਆਪਣੇ ਦੇਸ਼ ਦੇ ਪੰਜਾਬ ਸੂਬੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਅਤੇ ਖੇਤਾਂ ਵਿੱਚ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਵਿਚਾਲੇ ਸੰਬੰਧ ਹੁਣ ਕਿਸੇ ਤੋਂ ਲੁਕੇ ਨਹੀਂ ਹਨ। ਪੰਜਾਬ ਦੇ ਬਠਿੰਡੇ ਤੋਂ ਬੀਕਾਨੇਰ ਦੇ ਟੀਬੀ ਹਸਪਤਾਲ ਤੱਕ ਚੱਲਣ ਵਾਲੀ ਟਰੇਨ ਦਾ ਨਾਮ ਹੀ 'ਕੈਂਸਰ ਐਕਸਪ੍ਰੈਸ' ਪੈ ਗਿਆ ਹੈ। ਇਸਦੇ ਨਾਲ ਹੀ ਜੇਕਰ 'ਜੀਓ ਇੰਜੀਨੀਅਰਿੰਗ' ਅਤੇ 'ਯੁੱਧ ਉਦਯੋਗ' ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਸਥਿਤੀ ਹੋਰ ਵੀ ਭਿਆਨਕ ਬਣ ਜਾਂਦੀ ਹੈ। ਇਹ ਸਾਲ ਏਂਗਲਜ਼ ਦੇ ਜਨਮ ਦਾ 200ਵਾਂ ਸਾਲ ਹੈ। ਮਾਰਕਸ ਏਂਗਲਜ਼ ਨੇ ਪੂੰਜੀਵਾਦ ਦੇ ਇਸ ਰੁਝਾਨ ਨੂੰ ਆਪਣੇ ਸਮੇਂ ਵਿੱਚ ਹੀ ਸਮਝ ਲਿਆ ਸੀ ਅਤੇ ਆਪਣੇ ਪੂੰਜੀਵਾਦ ਦੇ ਅਧਿਐਨ ਵਿੱਚ ਇਸਨੂੰ ਸ਼ਾਮਲ ਕੀਤਾ ਸੀ। ਏਂਗਲਜ਼ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ- “ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਵਿਦੇਸ਼ੀ ਹਮਲਾਵਰ ਦੀ ਤਰ੍ਹਾਂ ਕੁਦਰਤ 'ਤੇ ਰਾਜ ਨਹੀਂ ਕਰਦੇ, ਪਰ ਅਸੀਂ ਆਪਣੇ ਹੱਡ-ਮਾਸ ਅਤੇ ਦਿਮਾਗ ਨਾਲ ਕੁਦਰਤ ਦਾ ਹਿੱਸਾ ਹਾਂ ਅਤੇ ਇਸ ਕੁਦਰਤ ਨਾਲ ਹੀ ਸਾਡੀ ਹੋਂਦ ਬਰਕਰਾਰ ਹੈ। ਕੁਦਰਤ ਉੱਤੇ ਸਾਡਾ ਨਿਯੰਤਰਣ ਇਸ ਤੱਥ ਵਿੱਚ ਹੈ ਕਿ ਅਸੀਂ ਕੁਦਰਤੀ ਨਿਯਮਾਂ ਨੂੰ ਹੋਰ ਜੀਵ-ਜੰਤੂਆਂ ਦੇ ਮੁਕਾਬਲੇ ਬਿਹਤਰ ਜਾਣਦੇ ਹਾਂ ਅਤੇ ਸਹੀ ਤਰੀਕੇ ਨਾਲ ਲਾਗੂ ਕਰਦੇ ਹਾਂ।” ਪੂੰਜੀਵਾਦ ਤੋਂ ਪਹਿਲਾਂ ਜੋ ਵੀ ਜਮਾਤੀ ਪ੍ਰਣਾਲੀ ਸੀ, ਉਹ ਸਿਰਫ ਕਿਰਤ ਦਾ ਸ਼ੋਸ਼ਣ ਕਰਦੀ ਸੀ। ਪੂੰਜੀਵਾਦ ਅਜਿਹੀ ਪਹਿਲੀ ਜਮਾਤੀ ਪ੍ਰਣਾਲੀ ਹੈ ਜੋ ਕਿਰਤ ਦੇ ਨਾਲ ਨਾਲ ਕੁਦਰਤ ਨੂੰ ਵੀ ਨਿਚੋੜ ਰਹੀ ਹੈ ਅਤੇ ਸਾਰੀ ਮਨੁੱਖ ਜਾਤੀ ਨੂੰ ਇਸਦੇ ਨਤੀਜੇ ਭੁਗਤਣੇ ਪੈਂਦੇ ਹਨ। 2011 ਤੋਂ 2018 ਤੱਕ ਡਬਲਿਊ.ਐੱਚ.ਓ. ਨੇ 172 ਦੇਸ਼ਾਂ ਵਿੱਚ ਕੁੱਲ 1483 ਮਹਾਂਮਾਰੀਆਂ ਦੀ ਪਹਿਚਾਣ ਕੀਤੀ ਹੈ। ਇਹਨਾਂ ਵਾਇਰਸਾਂ (ਮੁੱਖ ਤੌਰ 'ਤੇ ਇਨਫਲੂਐਂਜ਼ਾ, ਸਾਰਸ, ਐਮਈਆਰਐੱਸ, ਈਬੋਲਾ, ਜ਼ੀਕਾ, ਪਲੇਗ, ਪੀਲਾ ਬੁਖਾਰ, ਆਦਿ) ਦੇ ਅਧਿਐਨ ਦੇ ਆਧਾਰ 'ਤੇ ਜੀਪੀਐੱਮਬੀ (7lobal Preparedness Monitoring 2oard) ਨੇ ਅੱਜ ਦੀ ਕੋਰੋਨਾ ਵਰਗੀ ਮਹਾਂਮਾਰੀ ਫੈਲਣ ਦੀ ਸਹੀ ਚੇਤਾਵਨੀ ਸਤੰਬਰ 2019 ਵਿੱਚ ਹੀ ਦੇ ਦਿੱਤੀ ਸੀ। ਰਿਪੋਰਟ ਦਾ ਨਾਮ ਹੀ ਸੀ- '1 world at risk’ ਪਰ ਇਸ ਰਿਪੋਰਟ ਵੱਲ ਧਿਆਨ ਦੇਣ ਵਾਲਾ ਕੋਈ ਵੀ ਨਹੀਂ ਸੀ। ਇਸ ਤੋਂ ਪਹਿਲਾਂ ਵੀ 2003-04 ਵਿੱਚ ਸਾਰਸ ਮਹਾਂਮਾਰੀ ਆਉਣ ਮਗਰੋਂ ਵੀ ਵਿਗਿਆਨੀਆਂ ਨੇ ਇਹ ਚੇਤਾਵਨੀ ਜਾਰੀ ਕੀਤੀ ਸੀ ਕਿ ਕੋਰੋਨਾ ਪਰਿਵਾਰ ਦਾ ਵਾਇਰਸ ਭਵਿੱਖ ਵਿੱਚ ਹੋਰ ਖ਼ਤਰਨਾਕ ਰੂਪ ਲੈ ਸਕਦਾ ਹੈ। ਇੱਥੋਂ ਤੱਕ ਕਿ ਵਿਸ਼ਵ ਸਿਹਤ ਸੰਗਠਨ ਨੇ ਤਿੰਨ ਸਾਲ ਪਹਿਲਾਂ ਸਾਰੇ ਦੇਸ਼ਾਂ ਦੀਆਂ ਜਨਤਕ ਸਿਹਤ ਸੰਸਥਾਵਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਕਿਸੇ ਖਾਸ ਵਾਇਰਸ ਦੇ ਕਾਰਨ ਭਿਆਨਕ ਮਹਾਂਮਾਰੀ ਫੈਲ ਸਕਦੀ ਹੈ ਅਤੇ ਸਾਰੀਆਂ ਸਰਕਾਰਾਂ ਨੂੰ ਇਸਦੇ ਲਈ ਹੁਣ ਤੋਂ ਹੀ ਤਿਆਰੀ ਕਰਨੀ ਪਵੇਗੀ। ਇਹਨਾਂ ਚੇਤਾਵਨੀਆਂ ਨੂੰ ਸੁਣਨ ਦਾ ਅਰਥ ਹੈ ਕਿ ਇਸ ਦੀ ਖੋਜ ਕਰਨਾ ਅਤੇ ਭਵਿੱਖ ਦੀ ਤਿਆਰੀ ਲਈ ਜਨਤਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ। ਪਰ ਜਦੋਂ ਇਹ ਸਾਮਰਾਜਵਾਦੀ-ਪੂੰਜੀਵਾਦੀ ਪ੍ਰਣਾਲੀ, ਵਿਸ਼ੇਸ਼ ਤੌਰ 'ਤੇ 2007-08 ਦੀ ਮੰਦੀ ਤੋਂ ਬਾਅਦ ਖੁਦ 'ਆਈਸੀਯੂ' ਵਿੱਚ ਹੈ ਤਾਂ ਫਿਰ ਭਵਿੱਖ ਦੀ ਤਿਆਰੀ ਕੌਣ ਕਰੇ? 90 ਟ੍ਰਿਲੀਅਨ ਡਾਲਰ ਵਾਲਾ ਵਿਸ਼ਵ ਪੂੰਜੀਵਾਦ 270 ਟ੍ਰਿਲੀਅਨ ਡਾਲਰ ਦੇ ਕਰਜ਼ੇ ਹੇਠਾਂ ਕਲਪ ਰਿਹਾ ਹੈ। ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਨਿੱਜੀਕਰਨ ਦੇ ਤੂਫ਼ਾਨ ਵਿੱਚ ਜੋ ਕੁੱਝ ਵੀ ਜਨਤਕ ਸੀ, ਉਹ ਸਭ ਤਬਾਹ ਹੋ ਚੁੱਕਾ ਹੈ। ਸਭ ਕੁੱਝ ਨਿੱਜੀ ਹੱਥਾਂ ਵਿੱਚ ਜਾ ਚੁੱਕਾ ਹੈ। ਬਹੁਤੇ ਦੇਸ਼ਾਂ ਨੇ ਆਪਣੀਆਂ ਸਰਕਾਰੀ ਸਿਹਤ ਸੇਵਾਵਾਂ ਨੂੰ ਤਬਾਹ ਕਰ ਲਿਆ ਹੈ। ਅਮਰੀਕਾ ਅਤੇ ਬ੍ਰਿਟੇਨ ਨੇ ਕਿਵੇਂ ਆਪਣੀਆਂ ਸਰਕਾਰੀ ਸਿਹਤ ਸੇਵਾਵਾਂ ਨੂੰ ਤਬਾਹ ਕਰ ਦਿੱਤਾ ਹੈ, ਇਹ ਜਾਣਨ ਲਈ 'ਮਾਈਕਲ ਮੂਰ' ਅਤੇ 'ਜੋਨ ਪਿਲਜ਼ਰ' ਦੀ ਦਸਤਾਵੇਜ਼ੀ ਫਿਲਮ ਨੂੰ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ, ਨਿੱਜੀ ਕੰਪਨੀਆਂ ਇਸ ਉੱਪਰ ਖੋਜ ਕਿਉਂ ਕਰਨ ਜਿਸ ਵਿੱਚ ਕੋਈ ਫੌਰੀ ਲਾਭ ਨਹੀਂ ਹੈ। ਇਸਨੂੰ ਇੱਕ ਉਦਾਹਰਣ ਨਾਲ ਸਪੱਸ਼ਟ ਤੌਰ 'ਤੇ ਸਮਝਿਆ ਜਾ ਸਕਦਾ ਹੈ। 'ਜੀਨ ਥੈਰੇਪੀ' ਉੱਪਰ ਰਿਸਰਚ ਕਰ ਰਹੀ ਇੱਕ ਕੰਪਨੀ ਨੂੰ ਉਸਦੇ ਫੰਡ ਕਰਨ ਵਾਲੇ 'ਗੋਲਡਮੈਨ ਸਾਕਸ਼' ਨੇ ਇੱਕ ਲੀਕ ਹੋਈ ਈ-ਮੇਲ ਵਿੱਚ ਕਿਹਾ ਕਿ ਜੀਨ ਵਿੱਚ ਬਦਲਾਅ ਕਰਕੇ ਬਿਮਾਰੀ ਨੂੰ ਸਦਾ ਲਈ ਖਤਮ ਕਰਨਾ 'ਟਿਕਾਊ ਵਪਾਰਕ ਮਾਡਲ' ਨਹੀਂ ਹੈ। ਕਿਉਂਕਿ ਇਸ ਨਾਲ ਨਿਰੰਤਰ ਲਾਭ ਹੋਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਸੱਚਾਈ ਤਾਂ ਇਹ ਹੈ ਕਿ 2020 ਦੀ ਸ਼ੁਰੂਆਤ ਵਿੱਚ ਜਿਸ ਦੁਨੀਆ 'ਤੇ ਕੋਰੋਨਾ ਨੇ ਕਹਿਰ ਬਰਸਾਇਆ ਹੈ ਉਸਨੂੰ ਪਿਛਲੇ 30 ਸਾਲਾਂ ਦੀ ਨਵ-ਉਦਾਰਵਾਦੀ ਪ੍ਰਣਾਲੀ ਰੂਪੀ ਸਿਓਂਕ ਨੇ ਚੂਸ ਚੂਸ ਕੇ ਪਹਿਲਾਂ ਹੀ ਖੋਖਲਾ ਕਰ ਦਿੱਤਾ ਹੈ। ਅੱਜ ਇਹ ਦੁਨੀਆ ਕਿਸ ਤਰ੍ਹਾਂ ਦੀ ਹੈ, ਤੁਸੀਂ ਇਸਨੂੰ ਸਿਰਫ ਦੋ ਤੱਥਾਂ ਨਾਲ ਬਾਖ਼ੂਬੀ ਸਮਝ ਸਕਦੇ ਹੋ- ਸਾਡੇ ਕੋਲ ਧਰਤੀ ਨੂੰ 9 ਬਾਰ ਤਬਾਹ ਕਰਨ ਦਾ ਸਮਾਨ ਮੌਜੂਦ ਹੈ, ਪਰ ਜੀਵਨ ਦੇਣ ਵਾਲੇ ਮਾਮੂਲੀ ਵੈਂਟੀਲੇਟਰ ਦੀ ਭਾਰੀ ਕਮੀ ਹੈ। ਵੈਂਟੀਲੇਟਰ ਦੀ ਇਹ ਭਾਰੀ ਕਮੀ ਕੋਰੋਨਾ ਹੱਥੋਂ ਮਰਨ ਦਾ ਇੱਕ ਵੱਡਾ ਕਾਰਨ ਬਣ ਰਹੀ ਹੈ। ਦੂਜਾ, ਦੁਨੀਆ ਦੇ 2153 ਖਰਬਪਤੀਆਂ ਦੀ ਕੁੱਲ ਦੌਲਤ ਦੁਨੀਆ ਦੇ 4 ਅਰਬ 60 ਕਰੋੜ ਲੋਕਾਂ ਦੀ ਕੁੱਲ ਦੌਲਤ ਦੇ ਬਰਾਬਰ ਹੈ। ਇਹੀ ਕਾਰਨ ਹੈ ਕਿ ਨਵ-ਉਦਾਰਵਾਦੀ ਪ੍ਰਣਾਲੀ ਦਾ ਝੰਡਾਬਰਦਾਰ ਅਮਰੀਕਾ ਇਸ ਸਮੇਂ ਸਭ ਤੋਂ ਮਾੜੀ ਸਥਿਤੀ ਵਿੱਚ ਹੈ ਅਤੇ ਇਸਦੇ ਉਲਟ ਸਮਾਜਕ-ਆਰਥਕ ਪ੍ਰਣਾਲੀ ਵਾਲਾ ਕਿਊਬਾ ਸਭ ਤੋਂ ਚੰਗੀ ਸਥਿਤੀ ਵਿੱਚ ਹੈ। ਉਸਨੇ ਨਾ ਸਿਰਫ ਕੋਰੋਨਾ ਨੂੰ ਨਿਯੰਤਰਣ ਵਿੱਚ ਲਿਆ ਹੈ ਬਲਕਿ ਉਹ ਦੁਨੀਆ ਦੇ 62 ਦੇਸ਼ਾਂ ਵਿੱਚ ਆਪਣੇ ਡਾਕਟਰਾਂ ਅਤੇ ਦਵਾਈਆਂ ਦੇ ਨਾਲ ਕੋਰੋਨਾ ਖਿਲਾਫ ਲੜਾਈ ਵਿੱਚ ਸਭ ਤੋਂ ਅੱਗੇ ਖੜ੍ਹਾ ਹੈ। ਜਦੋਂ ਅਮਰੀਕਾ ਦੂਜੇ ਦੇਸ਼ਾਂ ਵਿੱਚ ਫੌਜ ਅਤੇ ਟੈਂਕ ਭੇਜ ਰਿਹਾ ਹੈ ਤਾਂ ਕਿਊਬਾ ਆਪਣੇ ਡਾਕਟਰ ਅਤੇ ਦਵਾਈਆਂ ਭੇਜ ਰਿਹਾ ਹੈ। ਇਹ ਦੋ ਵਿਪਰੀਤ ਸਮਾਜਕ ਪ੍ਰਣਾਲੀਆਂ ਦਾ ਹੀ ਫਰਕ ਹੈ ਕਿ ਇੱਕ ਮੌਤ ਦਾ ਨਿਰਯਾਤ ਕਰ ਰਿਹਾ ਹੈ ਅਤੇ ਦੂਜਾ ਜੀਵਨ ਦਾ। ਦਰਅਸਲ ਜਿਵੇਂ ਪ੍ਰਸਿੱਧ ਲੇਖਕ ਨਓਮੀ ਕਲੇਨ ਨੇ ਕਿਹਾ ਹੈ ਕਿ ਹਾਕਮ ਜਮਾਤ ਜਦੋਂ ਭੂਚਾਲ, ਤੂਫਾਨ ਜਾਂ ਮਹਾਂਮਾਰੀ ਵਰਗੀ ਬਿਪਤਾ ਦਾ ਸਾਹਮਣਾ ਕਰਦੀ ਹੈ ਤਾਂ ਉਹ ਆਪਣੀ ਵਿਚਾਰਧਾਰਾ ਕਿਤੇ ਛੱਡ ਕੇ ਨਹੀਂ ਆਉਂਦੀ ਬਲਕਿ ਆਪਣੇ ਨਾਲ ਹੀ ਲੈ ਕੇ ਆਉਂਦੀ ਹੈ। ਇਸ ਲਈ ਅਜਿਹੀ ਬਿਪਤਾ ਵਿੱਚ ਵੀ ਉਹ ਆਪਣੇ ਜਮਾਤੀ ਹਿੱਤ ਅਤੇ ਭਵਿੱਖ ਦੇ ਮੁਨਾਫਿਆਂ ਨੂੰ ਦੇਖਦੀ ਹੈ। ਉਸਦੀਆਂ ਦੱਬੀਆਂ ਇੱਛਾਵਾਂ ਵੀ ਇਸ ਸਮੇਂ ਹੀ ਉੱਭਰਦੀਆਂ ਹਨ ਅਤੇ ਉਹ ਉਹਨਾਂ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਦਾ ਹੈ। 2019 ਸ਼ਾਨਦਾਰ ਪ੍ਰਦਰਸ਼ਨਾਂ ਅਤੇ ਅੰਦੋਲਨਾਂ ਦਾ ਸਾਲ ਸੀ। ਬਹੁਤ ਸਾਰੇ ਰਾਜਨੀਤਕ ਵਿਸ਼ਲੇਸ਼ਕ 2019 ਦੀ ਤੁਲਨਾ 1848 ਅਤੇ 1968 ਨਾਲ ਕਰਨ ਲੱਗ ਪਏ ਸਨ। ਇਸ ਸਾਲ ਧਰਤੀ ਦਾ ਕੋਈ ਵੀ ਕੋਨਾ ਵਿਸ਼ਾਲ ਲੋਕ ਲਹਿਰਾਂ ਤੋਂ ਵਾਂਝਾ ਨਹੀਂ ਰਿਹਾ ਸੀ। ਭਾਰਤ ਵਿੱਚ ਸੀਏਏ ਵਿਰੁੱਧ ਜਨਤਕ ਪ੍ਰਦਰਸ਼ਨ ਇਸ ਸਮੇਂ ਦੌਰਾਨ ਹੀ ਹੋ ਰਿਹਾ ਸੀ। ਕੋਰੋਨਾ ਦੇ ਬਹਾਨੇ ਹਾਕਮ ਜਮਾਤ ਇਹਨਾਂ ਸਾਰੇ ਅੰਦੋਲਨਾਂ ਨੂੰ ਫੌਰੀ ਤੌਰ 'ਤੇ ਖਤਮ ਕਰਨ ਵਿੱਚ ਸਫਲ ਹੋ ਗਈ ਹੈ। ਕੋਰੋਨਾ ਦੇ ਬਹਾਨੇ ਪੂਰੇ ਦੁਨੀਆਂ ਵਿੱਚ ਏਨੇ ਵੱਡੇ ਪੱਧਰ 'ਤੇ ਰਾਜਨੀਤਕ ਪ੍ਰਦਰਸ਼ਨਾਂ ਦੀ ਮੌਤ, ਉਹਨਾਂ ਮੌਤਾਂ ਨਾਲੋਂ ਘੱਟ ਨਹੀਂ ਹੈ, ਜਿਸਦੀਆਂ ਖਬਰਾਂ ਨਾਲ ਅੱਜ ਦੁਨੀਆ ਭਰ ਦੇ ਅਖਬਾਰ ਭਰੇ ਪਏ ਹਨ। ਤੁਸੀਂ ਜਾਣਦੇ ਹੀ ਹੋ ਕਿ ਆਪਣੇ ਦੇਸ਼ ਵਿੱਚ ਹੀ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਨੂੰ ਕਿਵੇਂ ਖ਼ਤਮ ਕਰਵਾਇਆ ਗਿਆ। ਪੂਰੀ ਦੁਨੀਆ ਵਿੱਚ ਮੰਦੀ ਦੇ ਕਾਰਨ ਆਪਣੇ ਮੁਨਾਫੇ ਨੂੰ ਬਚਾਈ ਰੱਖਣ ਲਈ ਕੰਪਨੀਆਂ ਆਪਣੇ ਮਜ਼ਦੂਰਾਂ-ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਸਨ। ਪਰ ਉਹਨਾਂ ਨੂੰ ਮਜ਼ਦੂਰਾਂ-ਕਰਮਚਾਰੀਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ। ਕੋਰੋਨਾ ਨੇ ਉਹਨਾਂ ਨੂੰ ਇਹ ਸ਼ਾਨਦਾਰ ਮੌਕਾ ਦੇ ਦਿੱਤਾ। ਇਸ ਕੋਰੋਨਾ ਕਾਲ ਵਿੱਚ ਕਿੰਨੇ ਲੋਕਾਂ ਦੀ ਛਾਂਟੀ ਹੋਈ ਹੈ, ਇਸਦੇ ਅਸਲੀ ਅੰਕੜੇ ਤਾਂ ਬਾਅਦ ਵਿੱਚ ਆਉਣਗੇ। ਪਰ ਸਿਰਫ ਇੱਕ ਤੱਥ ਤੋਂ ਹੀ ਇਸਦਾ ਅੰਦਾਜ਼ਾ ਲਗਾ ਸਕਦੇ ਹਾਂ। ਇਕੱਲੇ ਅਮਰੀਕਾ ਵਿੱਚ ਹੀ ਪਿਛਲੇ 2 ਮਹੀਨਿਆਂ ਵਿੱਚ 1 ਕਰੋੜ 80 ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦਿੱਤੀ ਹੈ। 1929-30 ਦੀ ਮਹਾਂਮੰਦੀ ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਹੈ। ਇਸ ਕੋਰੋਨਾ ਕਾਲ ਵਿੱਚ ਜਿਸ ਢੰਗ ਨਾਲ ਦੁਨੀਆ ਦੀਆਂ ਸਰਕਾਰਾਂ ਨੇ ਤਾਨਾਸ਼ਾਹੀ ਤਰੀਕੇ ਅਪਣਾਏ ਹਨ, ਉਹ ਉਹਨਾਂ ਦੀ ਦੱਬੀ ਹੋਈ ਇੱਛਾ ਦਾ ਹੀ ਪ੍ਰਗਟਾਵਾ ਹੈ। ਹੰਗਰੀ ਸਮੇਤ ਕਈ ਦੇਸ਼ਾਂ ਨੇ ਤਾਂ ਸਿੱਧੇ ਸਿੱਧੇ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਆਪਣੇ ਦੇਸ਼ ਭਾਰਤ ਵਿੱਚ ਵੀ ਮੋਦੀ ਨੇ ਸਾਫ ਸਾਫ 'ਸਮਾਜਕ ਐਮਰਜੈਂਸੀ' ਬੋਲ ਦਿੱਤੀ ਹੈ। ਭਾਰਤ ਵਰਗੇ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਸਥਿਤੀ ਬਦ ਤੋਂ ਬਦਤਰ ਹੈ। 21 ਮਾਰਚ ਨੂੰ ਕੋਲੰਬੀਆ ਦੀ ਬਗੋਟਾ ਜੇਲ੍ਹ ਵਿੱਚ ਕੋਰੋਨਾ ਨਾਲ ਨਜਿੱਠਣ ਲਈ ਬਿਹਤਰ ਹਾਲਤਾਂ ਦੀ ਮੰਗ ਕਰਦੇ ਕੈਦੀਆਂ ਉੱਪਰ ਪੁਲਿਸ ਨੇ ਹਮਲਾ ਕਰ ਦਿੱਤਾ ਅਤੇ 23 ਕੈਦੀਆਂ ਨੂੰ ਮਾਰ ਮੁਕਾਇਆ। ਕੀਨੀਆ ਦੀਆਂ ਸੜਕਾਂ 'ਤੇ ਪੁਲਿਸ ਦੀ ਗੋਲੀਬਾਰੀ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ ਕੋਰੋਨਾ ਨਾਲ ਮਰਨ ਵਾਲਿਆਂ ਤੋਂ ਕਿਤੇ ਜ਼ਿਆਦਾ ਹੈ। ਇਹ ਆਮ ਸਮਿਆਂ ਵਿੱਚ ਇੱਕ ਵੱਡੀ ਖ਼ਬਰ ਬਣਦੀ, ਪਰ ਕੋਰੋਨਾ ਕਾਲ ਵਿੱਚ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਦੁਨੀਆ ਦੀਆਂ ਸਰਕਾਰਾਂ ਨੇ ਇੰਟਰਨੈੱਟ ਕੰਪਨੀਆਂ ਨਾਲ ਮਿਲ ਕੇ ਕੋਰੋਨਾ ਨਾਲ ਨਜਿੱਠਣ ਦੇ ਬਹਾਨੇ ਆਪਣੇ ਮੁਲਕਾਂ ਨੂੰ 'ਐਕਏਰੀਅਮ' ਵਿੱਚ ਤਬਦੀਲ ਕਰ ਦਿੱਤਾ ਹੈ। ਨਾਗਰਿਕਾਂ ਦੀ ਹਰ ਕਾਰਵਾਈ 'ਤੇ ਨਜ਼ਰ ਰੱਖੀ ਜਾ ਰਹੀ ਹੈ। ਆਮ ਸਮੇਂ ਵਿੱਚ ਇਸਦੇ ਖਿਲਾਫ ਬਹੁਤ ਵਿਰੋਧ ਹੁੰਦਾ ਪਰ ਹੁਣ ਇਹ 'ਨਵਾਂ ਨੌਰਮਲ' ਬਣਦਾ ਜਾ ਰਿਹਾ ਹੈ। 'ਸਰਵੇਲੈਂਸ ਕੈਪੀਟਲਿਜ਼ਮ' (Surveillance 3apitalism) ਆਪਣੇ ਸਭ ਤੋਂ ਨੰਗੇ ਰੂਪ ਵਿੱਚ ਅੱਜ ਸਾਡੇ ਸਾਹਮਣੇ ਹੈ। '1984' ਫਿਲਮ ਹੁਣ ਫਿਲਮ ਨਹੀਂ ਬਲਕਿ ਇੱਕ ਹਕੀਕਤ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਹ ਫਿਲਮ ਸਮਾਜਵਾਦ ਨੂੰ ਬਦਨਾਮ ਕਰਨ ਲਈ ਬਣਾਈ ਗਈ ਸੀ, ਪਰ ਅੱਜ ਪੂੰਜੀਵਾਦ ਇਸ 'ਤੇ ਪੂਰਾ ਖਰਾ ਉੱਤਰ ਰਿਹਾ ਹੈ। 'ਸੋਚ ਪੁਲਿਸ' (“hought Police) ਅਤੇ 'ਸੋਚ ਕ੍ਰਾਈਮ' (“hought 3rime) ਦਾ ਸੰਕਲਪ ਕੋਰੋਨਾ ਕਾਲ ਦੌਰਾਨ ਘੱਟੋ ਘੱਟ ਭਾਰਤ ਵਰਗੇ ਦੇਸ਼ਾਂ ਵਿੱਚ ਹਕੀਕਤ ਬਣ ਚੁੱਕਿਆ ਹੈ। ਇਸ ਪੰਕਤੀ ਨੂੰ ਲਿਖਦੇ ਸਮੇਂ ਹੀ ਪਤਾ ਚੱਲਿਆ ਹੈ ਕਿ ਫੇਸਬੁੱਕ 'ਤੇ ਕੋਰੋਨਾ ਪ੍ਰਤੀ ਸਰਕਾਰ ਦੀ ਨਾਕਾਮੀ ਬਾਰੇ ਇੱਕ ਪੋਸਟ ਲਿਖਣ ਲਈ 'ਇਨਕਲਾਬੀ ਮਜ਼ਦੂਰ ਕੇਂਦਰ' ਦੇ ਕੈਲਾਸ਼ ਭੱਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਖਧਾਰਾ ਮੀਡੀਆ ਵੀ ਇਸ ਗੱਲ 'ਤੇ ਨਿਰੰਤਰ ਜ਼ੋਰ ਦੇ ਰਿਹਾ ਹੈ ਕਿ ਕੋਰੋਨਾ ਅਮੀਰ ਗਰੀਬ ਵਿੱਚ ਫਰਕ ਨਹੀਂ ਕਰਦਾ। ਪਰ ਹਮੇਸ਼ਾ ਵਾਂਗ ਇਸ ਵਾਰ ਵੀ ਇਹ ਗਲਤ ਹੈ। ਕੋਰੋਨਾ ਸਾਰੀਆਂ ਆਰਥਕ ਸਮਾਜਕ ਵੰਡਾਂ ਦਾ ਪੂਰਾ ਖਿਆਲ ਰੱਖ ਰਿਹਾ ਹੈ। ਸਿਰਫ ਅਮਰੀਕਾ ਦੇ ਹੀ ਅੰਕੜਿਆਂ ਨੂੰ ਦੇਖੀਏ ਤਾਂ ਉੱਥੇ ਹੋ ਰਹੀਆਂ ਮੌਤਾਂ ਵਿੱਚ 70 ਫੀਸਦੀ ਮੌਤਾਂ ਕਾਲੇ ਅਤੇ ਅਫਰੀਕੀ-ਅਮਰੀਕੀਆਂ ਦੀਆਂ ਹਨ। ਹੁਣ ਬਹੁਤ ਸਾਰੀਆਂ ਸੰਸਥਾਵਾਂ ਨੇ ਫੋਨ ਲੋਕੇਸ਼ਨ ਦੇ ਆਧਾਰ 'ਤੇ ਕੋਰੋਨਾ ਕਾਲ ਵਿੱਚ ਸਮਾਜਕ ਗਤੀਸ਼ੀਲਤਾ (Social Mobility) ਬਾਰੇ ਅੰਕੜਾ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਅਤੇ ਯੂਰਪ ਦੇ ਉਤਲੇ 10 ਫੀਸਦੀ ਲੋਕਾਂ ਵਿੱਚ ਲਗਭਗ 'ਜ਼ੀਰੋ ਮੋਬਿਲਿਟੀ' ਦਰਜ ਕੀਤੀ ਗਈ। ਭਾਵ, ਉਹ ਸਫਲਤਾਪੂਰਵਕ ਆਪਣੇ ਘਰਾਂ ਵਿੱਚ ਹਨ। ਉਸੇ ਸਮੇਂ ਹੇਠਲੇ 30 ਫੀਸਦੀ ਲੋਕਾਂ ਵਿੱਚ ਕਈ ਪੱਧਰਾਂ 'ਤੇ 'ਮੋਬਿਲਿਟੀ' ਦੇਖੀ ਗਈ। ਇਹੀ ਆਬਾਦੀ ਕੋਰੋਨਾ ਦੀ ਸਭ ਤੋਂ ਵੱਧ ਸ਼ਿਕਾਰ ਹੋ ਰਹੀ ਹੈ। ਜਿਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਕੋਈ ਨਾ ਕੋਈ ਗਤੀਸ਼ੀਲਤਾ ਕਰਨੀ ਪੈਂਦੀ ਹੈ। ਭਾਵ ਕਿ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ। ਇਸ ਪ੍ਰਸੰਗ ਵਿੱਚ ਤੁਸੀਂ ਰਾਣਾ ਅਯੂਬ ਦਾ ਲੇਖ 'ਸੋਸ਼ਲ ਡਿਸਟੈਂਸਿੰਗ ਇਜ਼ ਏ ਪ੍ਰੀਵਿਲੇਜ' ਵੀ ਦੇਖ ਸਕਦੇ ਹੋ। ਭਾਰਤ ਅਤੇ ਦੁਨੀਆ ਦੀਆਂ ਤਮਾਮ ਝੁੱਗੀਆਂ ਝੌਂਪੜੀਆਂ ਵਿੱਚ 'ਸੋਸ਼ਲ ਡਿਸਟੈਂਸਿੰਗ' ਇੱਕ ਮਜ਼ਾਕ ਹੈ। ਦਰਅਸਲ ਹੜ੍ਹਾਂ ਦੇ ਪਾਣੀ ਲੰਘਣ ਮਗਰੋਂ ਹੀ ਇਲਾਕੇ ਦੀ ਅਸਲ ਬਦਸੂਰਤੀ ਨਜ਼ਰ ਆਉਂਦੀ ਹੈ। ਕੋਰੋਨਾ ਦੇ ਲੰਘ ਜਾਣ ਮਗਰੋਂ ਹੀ ਇਸ ਪ੍ਰਣਾਲੀ ਦੀ ਅਸਲ ਬਦਸੂਰਤੀ ਦਿਖਾਈ ਦੇਵੇਗੀ। ਪਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਹੜ੍ਹ ਦੇ ਪਾਣੀ ਵਿੱਚ ਵੀ ਦੇਖ ਸਕਦੇ ਹੋ। ਸਪੇਨ ਦੇ ਸਿਹਤ ਮੰਤਰਾਲੇ ਨੇ ਇੱਕ ਗੁਪਤ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਕਿ 60 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਆਈਸੀਯੂ ਵਿੱਚ ਭਰਤੀ ਨਾ ਕੀਤਾ ਜਾਵੇ। ਇਸ ਦੀ ਬਜਾਏ, ਨੌਜਵਾਨ ਮਰੀਜ਼ਾਂ ਨੂੰ ਪਹਿਲ ਦਿੱਤੀ ਜਾਵੇ। ਅਮਰੀਕਾ ਦੇ ਟੈਕਸਾਸ ਰਾਜ ਦੇ ਗਵਰਨਰ ਡਾਨ ਪੈਟਰਿਕ ਨੇ ਹੋਰ ਵੀ ਬੇਰਹਿਮੀ ਦਿਖਾਉਂਦੇ ਹੋਏ ਕਿਹਾ ਕਿ ਬਜ਼ੁਰਗ ਲੋਕਾਂ ਨੂੰ ਅਮਰੀਕੀ ਅਰਥਚਾਰੇ ਅਤੇ ਨੌਜਵਾਨ ਪੀੜ੍ਹੀ ਲਈ ਆਪਣੀ ਜਾਨ ਦੇ ਦੇਣੀ ਚਾਹੀਦੀ ਹੈ। ਅਮਰੀਕੀ ਖਰਬਪਤੀ ਟੌਮ ਗਾਲੀਸੈਨੋ ਨੇ ਕਾਰੋਬਾਰੀ ਰਸਾਲੇ 'ਬਲੂਮਬਰਗ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਸ ਬੇਸ਼ਰਮੀ ਨੂੰ ਹੋਰ ਅੱਗੇ ਵਧਾਇਆ। ਉਸਨੇ ਕਿਹਾ ਕਿ ਅਰਥ ਵਿਵਸਥਾ ਨੂੰ ਬੰਦ ਕਰਨ ਨਾਲੋਂ ਚੰਗਾ ਹੈ ਕਿ ਕੁੱਝ ਲੋਕ ਮਰ ਜਾਣ। ਇੰਗਲੈਂਡ ਦੇ ਪ੍ਰਧਾਨ ਮੰਤਰੀ ਇਸ ਤੋਂ ਵੀ ਅੱਗੇ ਗਏ ਕਿ ਜਦੋਂ ਲੋਕ ਮਰ ਜਾਣਗੇ ਤਾਂ ਕੋਰੋਨਾ ਦੇ ਉਲਟ ਵਿਰੋਧ ਵਿਕਸਿਤ ਹੋਵੇਗਾ। ਸ਼ਾਇਦ ਉਸਦੀ ਗੱਲ ਕੋਰੋਨਾ ਨੂੰ ਪਸੰਦ ਆਈ ਅਤੇ ਅੱਜ ਉਹ ਲੰਡਨ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਹੈ। ਇਹਨਾਂ ਬਿਆਨਾਂ ਨਾਲ ਚਰਚਿਲ ਦੇ ਉਸ ਬਿਆਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜੋ ਉਸਨੇ ਭਾਰਤ ਵਿਚਲੇ 1942 ਦੇ ਅਕਾਲ ਦੌਰਾਨ ਦਿੱਤਾ ਸੀ। ਚਰਚਿਲ ਦਾ ਕਹਿਣਾ ਸੀ ਕਿ ਭਾਰਤੀ ਚੂਹਿਆਂ ਦੀ ਤਰ੍ਹਾਂ ਆਪਣੀ ਆਬਾਦੀ ਵਧਾ ਰਹੇ ਸਨ। ਇਸ ਅਕਾਲ ਨਾਲ ਉਹ ਨਿਯੰਤਰਿਤ ਹੋ ਜਾਵੇਗੀ। ਚਲੋ ਹੁਣ ਇੱਕ ਝਾਤ ਭਾਰਤ ਵੱਲ ਮਾਰੀਏ। ਜਿਹਨਾਂ ਲੋਕਾਂ ਨੇ 5 ਅਪ੍ਰੈਲ ਦੀ ਦਿਵਾਲੀ ਨੂੰ ਭਗਤੀ ਭਾਵਨਾ ਵਿੱਚੋਂ ਨਹੀਂ ਦੇਖਿਆ ਹੋਵੇਗਾ, ਉਹਨਾਂ ਨੂੰ ਸ਼ਾਇਦ ਇਹ ਅਹਿਸਾਸ ਹੋਇਆ ਹੋਵੇਗਾ ਕਿ ਇਸ ਦਿਨ ਭਾਰਤ ਦਾ ਰਸਮੀ ਲੋਕਤੰਤਰ ਇੱਕ ਅਸਲ ਮੂਰਖਤੰਤਰ ਵਿੱਚ ਬਦਲ ਗਿਆ ਹੈ। ਭਾਰਤੀ ਹਾਕਮ ਜਮਾਤਾਂ 'ਤੇ ਗਾਲਿਬ ਦਾ ਇੱਕ ਸ਼ੇਅਰ ਬਹੁਤ ਢੁੱਕਦਾ ਹੈ- 'ਮਰਜ਼ ਬੜਤਾ ਗਯਾ ਜਿਓ ਜਿਓ ਦਵਾ ਕੀ'। ਨੋਟਬੰਦੀ ਨੂੰ ਯਾਦ ਕਰੋ। ਨੋਟਬੰਦੀ ਦਿਖਾਵੇ ਦੇ ਤੌਰ 'ਤੇ ਇਸ ਲਈ ਕੀਤੀ ਗਈ ਕਿ ਕਾਲਾ ਧਨ ਫੜਿਆ ਜਾਵੇ। ਨੋਟਬੰਦੀ ਤੋਂ ਬਾਅਦ ਸਾਰਾ ਕਾਲਾ ਧਨ ਸਫ਼ੈਦ ਹੋ ਗਿਆ। ਜਿੰਨੇ ਨੋਟ ਬੰਦ ਹੋਏ ਸਨ, ਉਸ ਨਾਲੋਂ ਜ਼ਿਆਦਾ ਬੈਂਕਾਂ ਵਿੱਚ ਵਾਪਸ ਆ ਗਏ। ਪਰ ਤਾਨਾਸ਼ਾਹ ਦੇ ਇਸ ਪਾਗਲਪਨ ਨੇ ਕਰੋੜਾਂ ਲੋਕਾਂ ਦੀ ਰੋਜ਼ੀ ਰੋਟੀ ਖੋਹ ਲਈ ਅਤੇ ਭਾਰਤ ਦੀ ਅਰਥ ਵਿਵਸਥਾ ਨੂੰ ਲੀਹੋਂ ਲਾਹ ਦਿੱਤਾ। ਉਸੇ ਤਰ੍ਹਾਂ 24 ਤਰੀਕ ਦੇ ਲੌਕਡਾਊਨ ਤੋਂ ਬਾਅਦ ਬਣੀਆਂ ਸਥਿਤੀਆਂ ਨੇ ਕੋਰੋਨਾ ਦੇ ਬਿਹਤਰ ਢੰਗ ਨਾਲ ਫੈਲਣ ਵਿੱਚ ਸਹਾਇਤਾ ਕੀਤੀ। ਲੱਖਾਂ ਪਰਵਾਸੀ ਮਜ਼ਦੂਰ 'ਰਿਵਰਸ ਲੌਂਗ ਮਾਰਚ' ਕਰਨ ਲਈ ਮਜਬੂਰ ਹੋਏ। ਧੁੱਪ ਅਤੇ ਮੀਂਹ ਵਿੱਚ ਭੁੱਖੇ ਪਿਆਸੇ ਇਹ ਲੋਕ ਕੋਰੋਨਾ ਦੇ ਆਸਾਨੀ ਨਾਲ ਸ਼ਿਕਾਰ ਬਣੇ ਹੋਣਗੇ। ਚੰਦ ਕੁ ਰਹਿਣ ਬਸੇਰਿਆਂ ਵਿੱਚ ਲੋਕ ਉਵੇਂ ਹੀ ਤੁੰਨੇ ਪਏ ਹਨ ਜਿਵੇਂ ਉਹ ਆਪਣੀਆਂ ਮਜ਼ਦੂਰ ਬਸਤੀਆਂ ਵਿੱਚ ਰਹਿੰਦੇ ਸਨ। ਸੜਕ ਅਤੇ ਪਿੰਡਾਂ ਦੇ ਕਿਨਾਰੇ ਬਹੁਤ ਸਾਰੇ 'ਏਕਾਂਤਵਾਸ/ਕੁਆਰੰਟਾਈਨ ਸੈਂਟਰ' ਸੱਪ ਅਤੇ ਬਿੱਛੂ ਦਾ ਕੇਂਦਰ ਬਣੇ ਹੋਏ ਹਨ। ਜ਼ਿਆਦਾਤਰ ਏਕਾਂਤਵਾਸ/ਕੁਆਰੰਟਾਈਨ ਸੈਂਟਰ ਲਗਭਗ ਜੇਲ੍ਹਾਂ ਹਨ। ਜਿੱਥੇ ਬਿਨਾਂ ਕਿਸੇ ਜ਼ੁਰਮ ਦੇ ਲੱਖਾਂ ਲੋਕਾਂ ਨੂੰ ਰੱਖਿਆ ਗਿਆ ਹੈ। ਇਹ ਸਭ ਕੋਰੋਨਾ ਦੇ ਆਸਾਨ ਸ਼ਿਕਾਰ ਹਨ। ਹਾਂ, ਉੱਚ ਅਤੇ ਮੱਧ ਵਰਗ ਨਿਸ਼ਚਿਤ ਤੌਰ 'ਤੇ ਆਪਣੇ ਘਰਾਂ ਵਿੱਚ ਸੁਰੱਖਿਅਤ ਹੈ। ਭਾਰਤ ਵਿੱਚ ਸੋਸ਼ਲ ਡਿਸਟੈਂਸਿੰਗ ਦਰਅਸਲ 'ਕਲਾਸ ਡਿਸਟੈਂਸਿੰਗ' ਹੈ। ਇਸਦੇ ਪਿੱਛੇ ਅਸਲ ਮਨੋਰਥ ਉੱਚ ਵਰਗ-ਮੱਧ ਵਰਗ ਅਤੇ ਗਰੀਬਾਂ ਦਰਮਿਆਨ ਦੂਰੀ ਨੂੰ ਵਧਾਉਣਾ ਹੈ। ਅਤੇ ਕੋਰੋਨਾ ਨੂੰ ਗਰੀਬਾਂ ਵੱਲ ਜਾਣ ਦਾ ਰਾਹ ਦੇਣਾ ਹੈ। ਆਪਣੀਆਂ ਸਾਰੀਆਂ ਇੰਟਰਵਿਊਆਂ ਵਿੱਚ ਸੜਕ 'ਤੇ ਆ ਗਏ ਇਹਨਾਂ ਮਜ਼ਦੂਰਾਂ ਨੇ ਕਿਹਾ ਹੈ ਕਿ ਸਾਨੂੰ ਕੋਰੋਨਾ ਤੋਂ ਓਨਾ ਡਰ ਨਹੀਂ, ਜਿੰਨਾ ਭੁੱਖਮਰੀ ਅਤੇ ਪੁਲਿਸ ਦੀਆਂ ਡਾਂਗਾਂ ਤੋਂ ਹੈ। ਇਹ ਬੇਸਹਾਰਾ ਲਾਚਾਰ ਮਜ਼ਦੂਰ ਖੁਸ਼ੀ ਖੁਸ਼ੀ ਆਪਣੇ ਪਿੰਡ ਨਹੀਂ ਪਰਤ ਰਹੇ। ਇਹ ਉਹਨਾਂ ਪਿੰਡਾਂ ਵੱਲ ਪਰਤ ਰਹੇ ਹਨ ਜਿੱਥੇ ਰੋਜ਼ਾਨਾ 31 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅਜਿਹੇ ਸੰਕਟ ਦੇ ਸਮੇਂ ਵਿੱਚ ਵੀ ਜਿਸ ਤਰ੍ਹਾਂ ਪੁਲਿਸ ਸੜਕਾਂ 'ਤੇ ਮਜ਼ਦੂਰਾਂ ਤੋਂ ਬੈਠਕਾਂ ਲਵਾ ਰਹੀ ਹੈ ਅਤੇ ਉਹਨਾਂ 'ਤੇ ਡਾਂਗਾਂ ਵਰ੍ਹਾ ਰਹੀ ਹੈ, ਇਹ ਬੇਹੱਦ ਸ਼ਰਮਨਾਕ ਹੈ ਅਤੇ ਇਹ ਹਾਕਮ ਜਮਾਤ ਦੇ ਜਮਾਤੀ/ਜਾਤੀ ਪੱਖਪਾਤ ਅਤੇ ਉਸਦੇ ਭੈੜੇ ਚਰਿੱਤਰ ਦਾ ਹੀ ਪਰਦਾਫਾਸ਼ ਕਰਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਦੀਵਾਲੀਆਪਣ ਦੀ ਇਸ ਤੋਂ ਵਧੀਆ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਸੁਪਰੀਪ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਸਨੇ 11000 ਕੈਦੀਆਂ ਨੂੰ ਛੱਡਣ ਦਾ ਫੈਸਲਾ ਲਿਆ, ਪਰ ਲੌਕਡਾਊਨ ਦੀ ਕਥਿਤ ਉਲੰਘਣਾ ਦੇ ਦੋਸ਼ ਵਿੱਚ ਇਸ ਤੋਂ ਕਿਤੇ ਜ਼ਿਆਦਾ ਗਿਣਤੀ ਲੋਕਾਂ ਨੂੰ ਜੇਲ੍ਹਾਂ ਵਿੱਚ ਤੁੰਨ ਦਿੱਤਾ। ਇਸ ਤੋਂ ਤੁਸੀਂ ਸਰਕਾਰ ਦੇ ਕੰਮ ਕਰਨ ਦਾ ਦੀਵਾਲੀਆ ਤਰੀਕਾ ਸਮਝ ਸਕਦੇ ਹੋ। ਦਰਅਸਲ ਭਾਰਤ ਸਰਕਾਰ ਕੋਲ ਕੋਈ ਰਣਨੀਤੀ ਜਾਂ ਕੋਈ ਤਿਆਰੀ ਨਹੀਂ ਹੈ। ਇੱਥੋਂ ਤੱਕ ਕਿ ਉਸ ਕੋਲ ਕੋਈ ਭਰੋਸੇਮੰਦ ਅੰਕੜੇ ਵੀ ਨਹੀਂ ਹਨ। ਹਾਂ, ਹਰ ਮੌਕੇ ਨੂੰ 'ਜਸ਼ਨ' ਵਿੱਚ ਤਬਦੀਲ ਕਰਨਾ ਮੋਦੀ ਸਰਕਾਰ ਨੂੰ ਬਾਖ਼ੂਬੀ ਆਉਂਦਾ ਹੈ। ਫਿਰ ਚਾਹੇ ਕੋਈ ਮਾਤਮ ਹੀ ਕਿਉਂ ਨਾ ਹੋਵੇ। ਅਤੇ ਇਹ ਕੰਮ ਉਹ ਬਾਖ਼ੂਬੀ ਕਰ ਰਹੀ ਹੈ। ਯੂਰਪੀ ਦੇਸ਼ਾਂ ਦੀ ਨਕਲ ਕਰਦੇ ਹੋਏ ਭਾਰਤ ਸਰਕਾਰ ਨੇ ਬਿਨਾਂ ਕਿਸੇ ਤਿਆਰੀ ਦੇ ਅਚਾਨਕ ਲੌਕਡਾਊਨ ਕਰ ਦਿੱਤਾ। ਪਰ ਨਕਲ ਦੇ ਨਾਲ ਕੁੱਝ ਅਕਲ ਵੀ ਤਾਂ ਹੋਣੀ ਚਾਹੀਦੀ ਹੈ। ਰਾਤ ਅੱਠ ਵਜੇ ਲੌਕਡਾਊਨ ਦੀ ਘੋਸ਼ਣਾ ਹੁੰਦੇ ਹੀ ਲੋਕ 'ਸੋਸ਼ਲ ਡਿਸਟੈਂਸਿੰਗ' ਦੀਆਂ ਧੱਜੀਆਂ ਉਡਾਉਂਦੇ ਹੋਏ ਵੱਡੀ ਗਿਣਤੀ ਵਿੱਚ ਦੁਕਾਨਾਂ 'ਤੇ ਆ ਗਏ। ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀ-ਨੌਜਵਾਨ ਅਤੇ ਅਸਥਾਈ ਮਜ਼ਦੂਰਾਂ ਦੇ ਝੁੰਡ ਸੜਕਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ 'ਤੇ ਆ ਪਹੁੰਚੇ। ਇਸ ਨੂੰ ਵੇਖਦਿਆਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਹ ਸਿਰਫ ਉੱਚੇ ਅਤੇ ਮੱਧ ਵਰਗ ਨੂੰ ਕੋਰੋਨਾ ਤੋਂ ਬਚਾਉਣ ਲਈ ਕੀਤਾ ਗਿਆ ਸੀ ਅਤੇ ਬਦਲੇ ਵਿੱਚ ਸਾਰੇ ਗਰੀਬ ਮਜ਼ਦੂਰਾਂ ਨੂੰ ਕੋਰੋਨਾ ਨਾਮੀ ਸ਼ੇਰ ਦੇ ਅੱਗੇ ਪਰੋਸ ਦਿੱਤਾ ਜਾਵੇ। ਭਾਰਤ ਵਿੱਚ ਹਰ ਸਾਲ 4 ਲੱਖ ਲੋਕ ਟੀਬੀ ਨਾਲ ਮਰਦੇ ਹਨ। ਜਿਸਦਾ ਇੱਕ ਵੱਡਾ ਕਾਰਨ ਗਰੀਬੀ ਹੈ। ਇਹ ਲੌਕਡਾਊਨ ਇਸ ਗਰੀਬੀ ਨੂੰ ਹੋਰ ਵਧਾਏਗਾ (ਆਈਐੱਲਓ ਦੀ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਲੌਕਡਾਊਨ ਤੋਂ ਬਾਅਦ ਭਾਰਤ ਦੀ 40 ਕਰੋੜ ਆਬਾਦੀ ਗਰੀਬੀ ਦੇ ਖੱਡੇ ਵਿੱਚ ਹੋਰ ਗਹਿਰੀ ਧਸ ਜਾਵੇਗੀ) ਅਤੇ ਟੀਬੀ ਨਾਲ ਮਰਨ ਵਾਲਿਆਂ ਦੀ ਗਿਣਤੀ ਇਸ ਸਾਲ ਵਧ ਸਕਦੀ ਹੈ। ਇਹ ਰਣਨੀਤੀ ਕਿੰਨੀ ਕੁ ਪ੍ਰਭਾਵਸ਼ਾਲੀ ਹੈ ਕਿ ਅਸੀਂ 1 ਵਿਅਕਤੀ ਨੂੰ ਕੋਰੋਨਾ ਤੋਂ ਬਚਾ ਕੇ ਬਦਲੇ ਵਿੱਚ 4 ਲੋਕਾਂ ਨੂੰ ਟੀਬੀ ਨਾਲ ਮਾਰ ਦਈਏ। ਇਸ ਕੋਰੋਨਾ ਕਾਲ ਵਿੱਚ ਲਗਭਗ ਸਾਰੇ ਹਸਪਤਾਲਾਂ ਦੀ ਓਪੀਡੀ ਬੰਦ ਹੈ। ਦਿੱਲੀ ਦੇ ਏਮਜ਼ ਵਰਗੇ ਹਸਪਤਾਲ ਨੇ ਵੀ ਆਪਣੀ ਓਪੀਡੀ ਬੰਦ ਕਰ ਦਿੱਤੀ ਹੈ। ਕੈਂਸਰ ਦੇ ਗੰਭੀਰ ਮਰੀਜ਼ਾਂ ਦਾ ਵੀ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਤਮਾਮ ਕੈਂਸਰ ਦੇ ਮਰੀਜ਼ ਏਮਜ਼ ਅਤੇ ਦਿੱਲੀ ਦੇ ਹੋਰ ਹਸਪਤਾਲਾਂ ਦੇ ਆਸ ਪਾਸ ਆਪਣੇ ਮਰਨ ਦਾ ਇੰਤਜ਼ਾਰ ਕਰ ਰਹੇ ਹਨ। ਪ੍ਰਾਈਵੇਟ ਕਲੀਨਿਕ ਚਲਾਉਣ ਵਾਲੇ ਬਹੁਤ ਸਾਰੇ ਡਾਕਟਰਾਂ ਨੇ ਆਪਣੀ ਸੁਰੱਖਿਆ ਦਾ ਖਿਆਲ ਰੱਖਦੇ ਹੋਏ ਆਪਣੇ ਕਲੀਨਿਕ ਬੰਦ ਕਰ ਰੱਖੇ ਹਨ। ਸ਼ਾਇਦ ਇਹ ਅੰਕੜਾ ਕਦੇ ਨਹੀਂ ਆਵੇਗਾ ਕਿ ਅਸੀਂ ਕਿੰਨੇ ਕੋਰੋਨਾ ਦੇ ਮਰੀਜ਼ਾਂ ਨੂੰ ਬਚਾਇਆ ਅਤੇ ਇਸਦੇ ਬਦਲੇ ਵਿੱਚ ਕਿੰਨੇ ਹੋਰ ਬਿਮਾਰ ਲੋਕਾਂ ਨੂੰ ਮਾਰ ਦਿੱਤਾ। ਆਖਿਰ ਭਾਰਤ ਕਰ ਵੀ ਕੀ ਸਕਦਾ ਹੈ। ਪਿਛਲੇ ਦਹਾਕਿਆਂ ਵਿੱਚ ਅਸੀਂ ਹਿੰਦੂ-ਮੁਸਲਿਮ ਕਰਨ 'ਤੇ ਹੀ ਆਪਣਾ ਸਮਾਂ ਗਵਾਇਆ ਹੈ। ਸਾਡਾ ਬਾਕੀ ਕੰਮ ਤਾਂ ਵਿਸ਼ਵ ਬੈਂਕ, ਆਈਐੱਮਐੌੱਫ ਵਰਗੀਆਂ ਸਾਮਰਾਜਵਾਦੀ ਸੰਸਥਾਵਾਂ ਜਾਂ ਅਮਰੀਕਾ ਹੀ ਕਰਦਾ ਰਿਹਾ ਹੈ। ਅਤੇ ਇਹਨਾਂ ਦੇ 'ਖੁਬਸੂਰਤ' ਕੰਮਾਂ ਦਾ ਨਤੀਜਾ ਹੀ ਹੈ ਕਿ ਅੱਜ ਸਾਡੇ ਕੋਲ 10000 ਲੋਕਾਂ ਪਿੱਛੇ ਇੱਕ ਸਰਕਾਰੀ ਐੱਮਬੀਬੀਐੱਸ ਡਾਕਟਰ ਹੈ। ਇਹਨਾਂ ਸਥਿਤੀਆਂ ਦੇ ਕਾਰਨ ਭਾਰਤ ਵਿੱਚ ਹਰ ਸਾਲ 5 ਕਰੋੜ 5 ਲੱਖ ਲੋਕ ਸਿਰਫ ਸਿਹਤ ਖਰਚਿਆਂ ਕਰਕੇ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਂਦੇ ਹਨ। ਭਾਰਤ ਕਿਸੇ ਵੀ ਲਿਹਾਜ਼ ਨਾਲ ਕੋਰੋਨਾ ਵਰਗੀ ਮਹਾਂਮਾਰੀ ਲਈ ਤਿਆਰ ਨਹੀਂ ਸੀ। ਪਰ ਇੱਥੋਂ ਦਾ ਮੀਡੀਆ ਹਰ ਚੀਜ਼ ਲਈ ਤਿਆਰ ਰਹਿੰਦਾ ਹੈ। ਕੋਰੋਨਾ ਲਈ ਵੀ ਇਹ ਪਹਿਲਾਂ ਤੋਂ ਹੀ ਤਿਆਰ ਸੀ। ਪਹਿਲਾਂ ਅਮਰੀਕਾ ਦੇ ਪਿੱਛੇ ਲੱਗ ਕੇ ਇਸਨੇ ਕੋਰੋਨਾ ਦੇ ਲਈ ਚੀਨ ਨੂੰ ਨਿਸ਼ਾਨਾ ਬਣਾਇਆ ਪਰ ਜਦੋਂ ਭਾਰਤ ਨੂੰ 'ਵੈਂਟੀਲੇਟਰ' ਅਤੇ 'ਟੈਸਟਿੰਗ ਕਿੱਟਾਂ' ਲਈ ਚੀਨ ਅੱਗੇ ਹੱਥ ਅੱਡਣੇ ਪਏ ਤਾਂ ਮੀਡੀਆ ਆਪਣਾ ਅਭਿਆਨ ਵਿਚਾਲੇ ਰੋਕ ਕੇ ਆਪਣੇ ਪਸੰਦੀਦਾ ਦੁਸ਼ਮਣ ਮੁਸਲਮਾਨ 'ਤੇ ਆ ਗਿਆ ਅਤੇ ਕੋਰੋਨਾ ਦਾ ਸਾਰਾ ਠੀਕਰਾ ਮੁਸਲਮਾਨਾਂ ਸਿਰ ਭੰਨ ਦਿੱਤਾ। ਸੰਘ ਦੇ ਆਈ.ਟੀ. ਸੈੱਲ ਵਾਲੇ ਵੀ ਲੌਕਡਾਊਨ ਦੀ ਪੂਰੀ ਵਰਤੋਂ ਕਰਦੇ ਹੋਏ ਖੁਦ ਕੋਰੋਨਾ ਦੀ ਭੂਮਿਕਾ ਵਿੱਚ ਆ ਗਏ ਹਨ। ਅਤੇ ਲੋਕਾਂ ਨੂੰ ਨਵੇਂ ਰੂਪ ਵਿੱਚ ਸੰਕਰਮਿਤ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਸਰਕਾਰ ਨੂੰ ਸੀਏਏ ਦੇ ਮਾਮਲੇ ਵਿੱਚ ਮੁਸਲਮਾਨਾਂ ਦੀ ਭੂਮਿਕਾ ਦਾ ਬਦਲਾ ਲੈਣ ਦਾ ਮੌਕਾ ਮਿਲ ਗਿਆ ਹੈ। ਰਾਣਾ ਅਯੂਬ ਦੇ ਟਵਿੱਟਰ ਖਾਤੇ 'ਤੇ ਜਾਰੀ ਕੀਤੀ ਗਈ ਵੀਡੀਓ ਨੂੰ ਕੌਣ ਭੁੱਲ ਸਕਦਾ ਹੈ ਜਿੱਥੇ ਇੱਕ ਮਸਜਿਦ ਵਿੱਚੋਂ ਬਾਹਰ ਨਿਕਲਦੇ ਮੁਸਲਮਾਨਾਂ ਉੱਪਰ ਪੁਲਿਸ ਡਾਂਗਾਂ ਵਰ੍ਹਾ ਰਹੀ ਹੈ। ਕਿੰਨੇ ਹੀ ਮੁਸਲਮਾਨਾਂ ਅਤੇ ਮੁਸਲਮਾਨ ਬਸਤੀਆਂ ਨੂੰ ਕੋਰੋਨਾ ਦੇ ਕਾਰਨ ਕੁਆਰੰਟਾਈਨ ਕੀਤਾ ਗਿਆ ਅਤੇ ਕਿੰਨਿਆਂ ਨੂੰ ਉਹਨਾਂ ਦੇ ਮੁਸਲਮਾਨ ਹੋਣ ਦੇ ਕਾਰਨ ਕੀਤਾ ਗਿਆ, ਇਹ ਹੁਣ ਕਿਸੇ ਤੋਂ ਲੁਕਿਆ ਨਹੀਂ ਹੈ। ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਜੀਨੋਮ ਦਾ ਅਧਿਐਨ ਕਰ ਰਹੀ ਹੈ ਤਾਂ ਅਸੀਂ ਕੋਰੋਨਾ ਦੇ ਧਰਮ ਦੇ ਅਧਿਐਨ ਵਿੱਚ ਰੁੱਝੇ ਹੋਏ ਹਾਂ। ਦਰਅਸਲ ਭਾਰਤ ਵਰਗੇ ਗਰੀਬ ਦੇਸ਼ ਵਿੱਚ ਜਿੱਥੇ 94 ਫੀਸਦੀ ਮਜ਼ਦੂਰ ਸ਼ਕਤੀ ਅਸੰਗਠਿਤ ਖੇਤਰ ਵਿੱਚ ਕੰਮ ਕਰ ਰਹੀ ਹੈ, ਅੱਧੀ ਤੋਂ ਵੱਧ ਆਬਾਦੀ ਭਿਆਨਕ ਗਰੀਬੀ ਵਿੱਚ ਜੀ ਰਹੀ ਹੈ, ਮੁਕੰਮਲ ਤਾਲਾਬੰਦੀ ਸਹੀ ਬਦਲ ਕਦੇ ਨਹੀਂ ਹੋ ਸਕਦਾ। ਇੱਥੇ ਜ਼ਿਆਦਾ ਤੋਂ ਜ਼ਿਆਦਾ ਟੈਸਟ ਹੋਣੇ ਚਾਹੀਦੇ ਸਨ ਅਤੇ ਇਹਨਾਂ ਟੈਸਟਾਂ ਦੇ ਆਧਾਰ 'ਤੇ ਸਥਾਨਕ ਲੌਕਡਾਊਨ/ਕੁਆਰੰਟਾਈਨ ਦਾ ਸਹਾਰਾ ਲੈਣਾ ਚਾਹੀਦਾ ਸੀ। ਪਰ ਸੱਚਾਈ ਇਹ ਹੈ ਕਿ ਭਾਰਤ ਪ੍ਰਤੀ 10 ਲੱਖ ਵਿਅਕਤੀ ਸਿਰਫ 137 ਟੈਸਟ ਹੀ ਕਰ ਪਾ ਰਿਹਾ ਹੈ। ਸਾਡੇ ਨਾਲੋਂ ਬਿਹਤਰ ਅੰਕੜਾ ਤਾਂ ਪਾਕਿਸਤਾਨ ਅਤੇ ਸ੍ਰੀਲੰਕਾ ਦਾ ਹੈ ਜੋ ਕ੍ਰਮਵਾਰ 262 ਅਤੇ 152 ਟੈਸਟ ਕਰ ਰਹੇ ਹਨ, ਜਦੋਂ ਕਿ ਇਟਲੀ ਅਤੇ ਜਰਮਨੀ ਦਾ ਅੰਕੜਾ 15000 ਦੇ ਆਸ ਪਾਸ ਹੈ। ਅੱਜ ਬੇਸ਼ੱਕ ਕੋਰੋਨਾ ਕਾਲ ਵਿੱਚ ਉਹਨਾਂ ਤਾਕਤਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਜੋ ਲਗਾਤਾਰ ਵਾਤਾਵਰਣ, ਸਿਹਤ, ਗਰੀਬੀ, ਜਲ-ਜੰਗਲ-ਜ਼ਮੀਨ ਦਾ ਮੁੱਦਾ ਪੁਰਜ਼ੋਰ ਢੰਗ ਨਾਲ ਚੁੱਕ ਰਹੇ ਸਨ, ਇਸ ਅਣਮਨੁੱਖੀ..... .....ਪ੍ਰਣਾਲੀ ਦੀ ਮੌਜੂਦਗੀ 'ਤੇ ਹੀ ਸਵਾਲ ਖੜ੍ਹਾ ਕਰ ਰਹੇ ਸਨ ਅਤੇ ਆਪਣੇ ਆਪਣੇ ਤਰੀਕੇ ਨਾਲ ਲੜ ਵੀ ਰਹੇ ਸਨ, ਪਰ ਕੋਰੋਨਾ ਤੋਂ ਬਾਅਦ ਦੇ ਸਮੇਂ ਵਿੱਚ ਉਹਨਾਂ ਦੀ ਆਵਾਜ਼ ਹੋਰ ਤੇਜ਼ ਸੁਣਾਈ ਦੇਵੇਗੀ। 14ਵੀਂ ਸ਼ਤਾਬਦੀ ਵਿੱਚ ਜਦੋਂ ਯੂਰਪ ਪਲੇਗ ਨਾਮੀ ਮਹਾਂਮਾਰੀ ਦੀ ਮਾਰ ਹੇਠ ਆਇਆ ਸੀ ਅਤੇ ਇਸਦੇ ਕਾਰਨ ਯੂਰਪ ਦੀ ਇੱਕ ਤਿਹਾਈ ਆਬਾਦੀ ਖਤਮ ਹੋ ਗਈ ਸੀ, ਤਾਂ ਇਸਦਾ ਇੱਕ ਮਹੱਤਵਪੂਰਨ ਨਤੀਜਾ ਇਹ ਹੋਇਆ ਕਿ ਆਮ ਲੋਕਾਂ ਵਿੱਚ ਚਰਚ ਪ੍ਰਤੀ ਸ਼ਰਧਾ ਖ਼ਤਮ ਹੋ ਗਈ ਅਤੇ ਇਸਨੇ ਯੂਰਪ ਵਿੱਚ ਪੁਨਰ-ਜਾਗ੍ਰਿਤੀ ਸ਼ੁਰੂ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ, ਜਿਸਦੇ ਨਤੀਜੇ ਵਜੋਂ ਕਈ ਬੁਰਜੂਆ ਇਨਕਲਾਬ ਹੋਏ। ਕੀ ਇਸ ਵਾਰ ਵੀ ਅਜਿਹਾ ਹੋਵੇਗਾ? ਐਡਵਰਡੋ ਗੈਲੁਆਨੋ ਦਾ ਕਹਿਣਾ ਸੀ ਕਿ ਇਤਿਹਾਸ ਅਸਲ ਵਿੱਚ ਕਦੇ ਅਲਵਿਦਾ ਨਹੀਂ ਕਹਿੰਦਾ। ਉਹ ਕਹਿੰਦਾ ਹੈ – ਦੁਬਾਰਾ ਮਿਲਾਂਗੇ। (8istory never really says goodbye. 8istory says, `see you later.’) ਭਾਵੇਂ ਰਾਤ ਕਿੰਨੀ ਵੀ ਹਨੇਰੀ ਹੋਵੇ, ਉਸ ਵਿੱਚ ਆਉਣ ਵਾਲੀ ਸਵੇਰ ਦਸਤਕ ਦਿੰਦੀ ਹੈ। ਚਾਰਲਸ ਡਿਕਨਜ਼ ਦੇ ਮਸ਼ਹੂਰ ਨਾਵਲ 'ਏ ਟੇਲ ਆਫ ਟੂ ਸਿਟੀਜ਼' ਦੀ ਇਸ ਮਸ਼ਹੂਰ ਪੰਕਤੀ ਨੂੰ ਇੱਕ ਵਾਰ ਦੁਹਰਾਉਣ ਦਾ ਮਨ ਕਰ ਰਿਹਾ ਹੈ- “ਇਹ ਸਭ ਤੋਂ ਚੰਗਾ ਸਮਾਂ ਹੈ, ਇਹ ਸਭ ਤੋਂ ਖਰਾਬ ਸਮਾਂ ਹੈ। ਇਹ ਸਿਆਣਪ ਦਾ ਯੁੱਗ ਹੈ, ਇਹ ਮੂਰਖਤਾ ਦਾ ਯੁੱਗ ਹੈ। ਇਹ ਵਿਸ਼ਵਾਸ ਦਾ ਯੁੱਗ ਹੈ, ਇਹ ਅਵਿਸ਼ਵਾਸ ਦਾ ਯੁੱਗ ਹੈ। ਇਹ ਰੋਸ਼ਨੀ ਦਾ ਮੌਸਮ ਹੈ, ਇਹ ਹਨੇਰੇ ਦਾ ਮੌਸਮ ਹੈ। ਇਹ ਉਮੀਦ ਦੀ ਬਹਾਰ ਹੈ, ਇਹ ਨਿਰਾਸ਼ਾ ਦੀ ਸਰਦੀ ਹੈ।” -ਤਰਜ਼ਮਾ : ਅੰਤਰਪ੍ਰੀਤ

ਕਰੋਨਾ ਵਾਇਰਸ ਦਾ ਹਊਆ: ਕਾਰਪੋਰੇਟਾਂ ਦੀ ਲੁੱਟ ਅਤੇ ਰਾਜ ਕਰਨ ਦੀ ਸਾਜਿਸ਼


ਕਰੋਨਾ ਵਾਇਰਸ ਦਾ ਹਊਆ: ਕਾਰਪੋਰੇਟਾਂ ਦੀ ਲੁੱਟ ਅਤੇ ਰਾਜ ਕਰਨ ਦੀ ਸਾਜਿਸ਼ (ਇਹ ਲਿਖਤ ਡਾ. ਅਮਰ ਸਿੰਘ ਆਜ਼ਾਦ ਦੀ ਇੱਕ ਟੀ.ਵੀ. ਚੈਨਲ 'ਤੇ ਚੱਲੀ ਵਾਰਤਾ ਹੈ, ਜਿਸ ਵਿੱਚ ਉਹਨਾਂ ਦੇ ਮੂੰਹੋਂ ਬੋਲੇ ਕੁੱਝ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ ਤੇ ਕੁੱਝ ਕੁ ਸੰਖੇਪ ਕੀਤਾ ਗਿਆ ਹੈ।) ਕਰੋਨਾ ਵਾਇਰਸ ਬਾਰੇ ਜੋ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ, ਮੈਨੂੰ ਇਸ ਵਿੱਚ ਵਿਗਿਆਨਕ ਜਾਇਜ਼ਤਾ ਨਹੀਂ ਲੱਗਦੀ। ਅੰਕੜੇ ਵੱਖਰੀ ਤਸਵੀਰ ਸਾਹਮਣੇ ਲਿਆ ਰਹੇ ਹਨ। ਅੰਕੜੇ ਇਹ ਕਹਿੰਦੇ ਹਨ ਕਿ ਇਸ ਮੌਸਮ ਵਿੱਚ ਜਦੋਂ ਫਲੂ ਦਾ ਮੌਸਮ ਹੁੰਦਾ ਹੈ 200 ਵਾਇਰਸ ਫਲੂ ਵਰਗੇ ਲੱਛਣਾਂ ਨੂੰ ਪ੍ਰਗਟ ਕਰਦੇ ਹਨ। ਕਰੋਨਾ ਉਹਦੇ ਵਿੱਚ ਰਲਕੇ 201 ਬਣ ਜਾਂਦਾ ਹੈ। ਕਰੋਨਾ ਇਨ੍ਹਾਂ ਵਿੱਚੋਂ ਦੂਜਾ ਸੱਭ ਤੋਂ ਵੱਡਾ ਵਾਇਰਸ ਹੈ। ਸੱਭ ਤੋਂ ਉÎੱਪਰ ਰਾਇਨੋ ਵਾਇਰਸ ਹੈ, ਜੋ ਫਲੂ ਕਰਦਾ ਹੈ। ਕਰੋਨਾ ਵਾਇਰਸ ਨੂੰ ਚੀਨ ਤੋਂ ਆਉਣ ਦੀ ਲੋੜ ਨਹੀਂ। ਕਰੋਨਾ ਵਾਇਰਸ ਹਰ ਥਾਂ ਤੇ ਹਰ ਜਿੰਦਗੀ ਦਾ ਹਿੱਸਾ ਹਨ। ਕਰੋਨਾਵਾਇਰਸ ਵੀ ਫਲੂ ਵਰਗਾ ਵਾਇਰਸ ਹੀ ਹੈ। ਸਾਡੇ ਅੰਕੜੇ ਤਾਂ ਬਹੁਤੇ ਭਰੋਸੇਯੋਗਤਾ ਵਾਲੇ ਨਹੀਂ ਪਰ ਅਮਰੀਕਾ ਦੇ ਅੰਕੜੇ ਇਹ ਕਹਿੰਦੇ ਹਨ ਕਿ ਹਰ ਸਾਲ 10 ਤੋਂ 15 ਫੀਸਦੀ ਅਬਾਦੀ ਫਲੂ ਦਾ ਸ਼ਿਕਾਰ ਹੁੰਦੀ ਹੈ ਉਨ੍ਹਾਂ 10-15 ਫੀਸਦੀ ਵਿੱਚੋਂ ਸਿਰਫ 1 ਫੀਸਦੀ ਹਸਪਤਾਲ ਪਹੁੰਚਦੇ ਹਨ। ਉਸ 1ਫੀਸਦੀ ਵਿਚੋਂ ਵੀ ਵੱਧ ਤੋਂ ਵੱਧ 10-15 ਫੀਸਦੀ ਲੋਕ ਅੱਜ ਵੀ ਮਰਦੇ ਹਨ ਉਹ ਵੀ ਜਿਨ੍ਹਾਂ ਦਾ ਫਲੂ ਪੁਰਾਣਾ ਹੁੰਦਾ ਹੈ। ਅਮਰੀਕਾ ਦੀ 35 ਕਰੋੜ ਅਬਾਦੀ ਹੈ ਜਿਸ ਵਿਚੋਂ ਹਰ ਸਾਲ 35 ਲੱਖ ਲੋਕਾਂ ਨੂੰ ਫਲੂ ਹੰਦਾ ਹੈ। ਫਲੂ ਕਰਕੇ ਸਾਢੇ ਤਿੰਨ ਲੱਖ ਮਰੀਜ ਹਸਪਤਾਲ ਪਹੁੰਚਦਾ ਹੈ ਅਤੇ ਉਸ ਵਿਚੋਂ 35 ਹਜਾਰ ਉਹ ਹਰ ਸਾਲ ਫਲੂ ਨਾਲ ਮਰਦਾ ਹੈ, ਜਿਸ ਦੇ ਸਰੀਰ ਦੀ ਰੱਖਿਅਕ ਪ੍ਰਨਾਲੀ ਕਮਜੋਰ ਹੁੰਦੀ ਹੈ। ਇਹ ਕੋਈ ਅਜੂਬਾ ਨਹੀਂ ਹੈ, ਇਹ ਸੈਂਕੜੇ ਹਜਾਰਾਂ ਸਾਲਾਂ ਤੋਂ ਹੁੰਦਾ ਆਇਆ ਹੈ, ਤੇ ਅੱਜ ਵੀ ਹੋ ਰਿਹਾ ਹੈ। ਇਹ ਜਿਹੜੇ ਸਾਹ ਪ੍ਰਨਾਲੀ ਦੀ ਲਾਗ ਦੇ ਵਾਇਰਸ ਹਨ ਇਹਨਾਂ ਦਾ ਸੁਭਾਅ ਹੀ ਇਦਾਂ ਦਾ ਹੁੰਦਾ ਹੈ ਜਿਹੜੇ 1ਫੀਸਦੀ ਕਮਜੋਰ ਰੱਖਿਅਕ ਪ੍ਰਨਾਲੀ ਵਾਲੇ ਵਿਅਕਤੀ ਹਨ, ਉਹ ਮਰਨਗੇ ਹੀ ਮਰਨਗੇ, ਇਹ ਜਿਹੜਾ ਇਸ ਵਾਇਰਸ 'ਤੇ ਏਨਾ ਹੋ ਹੱਲਾ-ਹੰਗਾਮਾ ਕੀਤਾ ਜਾ ਰਿਹਾ ਹੈ- ਮੈਨੂੰ ਨਹੀਂ ਲੱਗਦਾ ਇਹਦੇ ਪਿੱਛੇ ਕੋਈ ਵਿਗਿਆਨਕ ਦਲੀਲ ਹੈ। ਆਲਮੀ ਸਿਹਤ ਸੰਸਥਾ ਜੋ ਕਹੀ ਜਾ ਰਹੀ ਜਾਂ ਪੱਛਮੀ ਸੰਚਾਰ ਸਾਧਨ ਜੋ ਪ੍ਰਚਾਰੀ ਜਾ ਰਹੇ ਹਨ। ਇਸ ਸਾਰੇ ਕੁਝ ਨੂੰ ਬਿਨਾਂ ਸੁਆਲ ਕੀਤੇ ਅਸੀਂ ਉਸ ਮਗਰ ਧੂਹੇ ਜਾ ਰਹੇ ਹਾਂ। ਚਾਇਨਾ, ਰਸ਼ੀਆ, ਇਰਾਨ ਤਿੰਨਾਂ ਦੇਸ਼ਾਂ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਲੈਬ (ਤਿਆਰ ਕੀਤਾ ਗੈਰ-ਕੁਦਰਤੀ) ਵਾਇਰਸ ਹੈ ਤੇ ਇਹ ਅਮਰੀਕਾ ਨੇ ਸ਼ਰਾਰਤ ਕੀਤੀ ਹੈ। ਤਿੰਨਾਂ ਦੇਸ਼ਾਂ ਦੇ ਵਿਗਿਆਨੀਆਂ ਨੇ ਇਹ ਗੱਲ ਸਾਂਝੀਂ ਕੀਤੀ ਇਸਦੀ ਸਚਾਈ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਲੇਕਿਨ ਉਹਨਾਂ ਨੇ ਜਿੰਨੇ ਮੂੰਹ-ਫੱਟ ਢੰਗ ਨਾਲ ਕਿਹਾ ਹੈ ਇਹ ਲੈਬ ਵਾਇਰਸ ਤਿਆਰ ਕੀਤਾ ਹੈ। ਖਾਸ ਕਰਕੇ ਸਾਡੇ ਖਿਲਾਫ ਤਿਆਰ ਕੀਤਾ ਗਿਆ ਹੈ। ਚਾਇਨਾ ਦੀ ਇਕਾਨੌਮੀ ਤੋਂ ਡਰ ਕੇ ਅਮਰੀਕਾ ਨੇ ਚਾਇਨਾ ਦੇ ਖਿਲਾਫ ਸ਼ਰਾਰਤ ਕੀਤੀ ਹੈ। ਉਹਨਾਂ ਦੀ ਗੱਲ ਸੱਚੀ ਨਾ ਵੀ ਹੋਵੇ, ਤਾਂ ਵੀ ਇਹਦੇ ਵਿੱਚ ਵਿਗਿਆਨਕ ਦਲੀਲ ਕੋਈ ਨਹੀਂ। ਜਿੰਨਾ ਹੰਗਾਮਾ ਕੀਤਾ ਜਾ ਰਿਹਾ ਹੈ, ਜ਼ਿੰਦਗੀ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੇ ਅੰਦਰ ਦਲੀਲ ਕੀ ਹੈ? ਇਹਦੇ ਵਿੱਚ ਕੋਈ ਭੋਰਾ ਭਰ ਵੀ ਦਲੀਲ ਨਹੀਂ ਲੱਗਦੀ ਸਿਰਫ ਅਸੀਂ ਪੱਛਮੀ ਦੇਸ਼ਾਂ ਦੇ ਤੇ ਡਬਲਿਊ.ਐੱਚ.ਓ. (ਵਿਸ਼ਵ ਸਿਹਤ ਸੰਸਥਾ) ਦੇ ਅਖੌਤੀ ਵਿਗਿਆਨੀਆਂ ਦੀ ਗੱਲ ਅਸੀਂ ਪੂਰੀ ਤਰ੍ਹਾਂ ਸਹੀ ਮੰਨ ਕੇ ਬਿਨਾ ਦਲੀਲ ਤੋਂ ਆਪਣੀ ਸਾਰੀ ਜ਼ਿੰਦਗੀ ਨੂੰ ਤਹਿਸ਼-ਨਹਿਸ਼ ਕਰ ਰਹੇ ਹਾਂ। ਪੂਰੀ ਦੀ ਪੂਰੀ ਇਕਾਨਮੀ ਨੂੰ ਤਬਾਹ ਕਰ ਰਹੇ ਹਾਂ, ਗਰੀਬਾਂ ਨੂੰ ਮਾਰ ਰਹੇ ਹਾਂ। ਇਸ ਵਾਇਰਸ ਦੀ ਮਾਰ ਤੋਂ ਬਚਣ ਲਈ ਐਮਿਊਨਿਟੀ (ਅੰਦਰੂਨੀ ਟਾਕਰਾ-ਸ਼ਕਤੀ) ਵਧਾਉਣੀ ਹੈ, ਹੋਰ ਇਸਦੀ ਕਿਹੜੀ ਰੋਕਥਾਮ ਕੀਤੀ ਜਾ ਸਕਦੀ ਹੈ। ਸਾਹ ਪ੍ਰਣਾਲੀ ਦੇ ਵਾਇਰਸ ਦਾ ਵਧਾਰਾ ਬਹੁਤਾ ਰੋਕਿਆ ਨਹੀਂ ਜਾ ਸਕਦਾ। ਤੁਸੀਂ ਐਮਿਊਨਿਟੀ (ਅੰਦਰੂਨੀ ਤਾਕਤ) ਵਧਾ ਸਕਦੇ ਹੋ। ਸਵਾਲ ਇਹ ਹੈ ਕਿ ਜ਼ਿੰਦਗੀ ਨੂੰ ਐਨਾ ਜਾਮ ਕਰਨ ਦਾ ਕੀ ਤੁਕ ਹੈ? ਲੋਕਾਂ ਨੂੰ ਕਹਿਣਾ ਇਹ ਚਾਹੀਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਆਮ ਵਾਂਗ ਜੀਓ, ਆਪਣੀ ਐਮਿਊਨਿਟੀ ਵਧਾਓ। ਆਹ ਦਸ-ਪੰਦਰਾਂ ਉਪਰਾਲੇ ਕਰਨੇ ਚਾਹੀਦੇ ਨੇ, ਇਹ ਕਰੋ, ਤਾਂ ਕਿ ਤੁਹਾਡੀ ਐਮਿਊਨਿਟੀ ਵਧੇ ਤਾਂ ਕਿ ਬਿਮਾਰੀ ਤੁਹਾਨੂੰ ਦੱਬ ਨਾ ਸਕੇ। ਕਿਉਂਕਿ ਜੁਕਾਮ ਦਾ ਸੀਜ਼ਨ ਹੈ ਇਹ, ਮੌਸਮ ਬਦਲ ਰਿਹਾ ਹੈ। ਇਹਨਾਂ ਦਿਨਾਂ ਵਿੱਚ ਜੁਕਾਮ 10 ਤੋਂ 15 ਫੀਸਦੀ ਵਧਦਾ ਹੈ। ਇੱਕ ਪਾਸੇ ਇਹ ਕਹਿੰਦੇ ਹਨ ਕਿ ਸਾਨੂੰ ਆਯੁਰਵੇਦ 'ਤੇ ਪੂਰਾ ਵਿਸ਼ਵਾਸ਼ ਹੈ, ਦੂਜੇ ਪਾਸੇ ਆਯੁਰਵੇਦ 'ਤੇ ਭੋਰਾ ਯਕੀਨ ਨਹੀਂ ਕਰਦੇ। ਜਿੰਨੀਆਂ ਗਾਈਡ ਲਾਈਨਜ਼ (ਹਦਾਇਤਾਂ) ਆ ਰਹੀਆਂ ਹਨ, ਇੱਕ ਪ੍ਰਸੈਂਟ ਵੀ ਇਹਨਾਂ ਵਿੱਚ ਆਯੁਰਵੇਦ ਹੈ ਕਿਤੇ? ਆਯੁਰਵੇਦਿਕ ਡਾਕਟਰਾਂ ਨੂੰ ਕਿਉਂ ਨਹੀਂ ਪੁੱਛਿਆ ਜਾ ਰਿਹਾ? ਸਾਡੇ ਕੋਲ ਆਯੁਰਵੇਦ ਦੇ ਵਿਗਿਆਨੀ ਬੈਠੇ ਨੇ। ਇੱਕ ਵੀ ਅਯੁਰਵੇਦਿਕ ਬੰਦੇ ਦੀ ਸਲਾਹ ਨਹੀਂ ਲਈ ਗਈ। ਇਹ ਅਖੌਤੀ ਵਿਗਿਆਨੀ, ਜਿਹਨਾਂ ਨੂੰ ਜਿੰਦਗੀ ਦੀ ਭੋਰਾ ਭਰ ਵੀ ਕਦਰ ਨਹੀਂ ਹੈ, ਨਾ ਐਮਿਊਨਿਟੀ ਬਾਰੇ ਗੌਰ ਕਰਦੇ ਨੇ, ਇਹ ਐਂਟੀ ਬਾਇਓਟਿਕ ਅਤੇ ਐਂਟੀ ਵਾਇਰਲ ਦਵਾਈਆਂ ਤੋਂ ਬਿਨਾ ਹੋਰ ਕੁੱਝ ਦਿੰਦੇ ਹੀ ਨਹੀਂ। ਅਸੀਂ ਵੈਕਸੀਨ ਲਿਖਦੇ ਹਾਂ, ਇਹ ਇਹਨਾਂ ਨੇ ਵੇਚਣੀਆਂ ਨੇ। ਵੇਚਣ ਲਈ ਆਪਣੀ ਧੰਦੇਬਾਜ਼ੀ ਕਰਨੀ ਹੈ। ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਅਯੁਰਵੇਦ 'ਤੇ ਐਨਾ ਮਾਣ ਕਰਦੇ ਹਾਂ ਤਾਂ ਤੁਹਾਨੂੰ ਅਯੁਰਵੇਦਿਕ ਡਾਕਟਰਾਂ ਨੂੰ ਮਿਲਣਾ ਚਾਹੀਦਾ ਹੈ, ਉਹ ਸਾਨੂੰ ਦੱਸਣਗੇ ਕਿ ਇਹ, ਇਹ ਚੀਜ਼ਾਂ ਕਰੋ, ਕੋਈ ਵਾਇਰਸ ਤੁਹਾਡਾ ਕੱਖ ਨਹੀਂ ਵਿਗਾੜ ਸਕਦਾ। ਵਾਇਰਸ ਤੋਂ ਡਰਨ ਦੀ ਬਿਲਕੁੱਲ ਲੋੜ ਨਹੀਂ ਹੈ। ਆਪਣਾ ਭੋਜਨ ਠੀਕ ਰੱਖੋ। ਭੋਜਨ ਅੰਦਰ ਮਾਸ ਦੀ ਵਰਤੋਂ ਬੰਦ ਕਰ ਦਿਓ। ਸਬਜ਼ੀਆਂ ਦੀ ਵਰਤੋਂ ਵਧਾਓ। ਸਬਜ਼ੀਆਂ ਅਤੇ ਫਲਾਂ ਵਿੱਚੋਂ ਜੋ ਵੀ ਕੱਚੀਆਂ ਖਾਧੀਆਂ ਜਾ ਸਕਦੀਆਂ ਹਨ, ਕੱਚੀਆਂ ਖਾਓ। ਹੋਰ ਬਹੁਤ ਸਾਡੇ ਕੋਲ ਘਰੇਲੂ ਨੁਸਖੇ ਹਨ। ਅਯੁਰਵੇਦ ਭਰਿਆ ਪਿਆ ਹੈ ਘਰੇਲੂ ਨੁਸਖਿਆਂ ਨਾਲ। ਹਲਦੀ ਹੈ, ਅਧਰਕ ਹੈ, ਕਾਲੀ ਮਿਰਚ ਹੈ, ਦਾਲ-ਚੀਨੀ ਹੈ, ਤੁਲਸੀ ਹੈ, ਗਲੋਅ ਹੈ, ਨਿੰਮ ਹੈ। ਜਿਹੜਾ ਪੁਰਾਣਾ ਦੁਸ਼ਾਂਧਾ ਕਿਹਾ ਜਾਂਦਾ ਸੀ, ਇਹ ਹੈਰਾਨ ਕਰਨ ਵਾਲਾ ਇਲਾਜ ਹੈ ਜੁਕਾਮ ਦਾ। ਇਹ ਤੁਹਾਡਾ ਕੱਖ ਨਹੀਂ ਵਿਗਾੜ ਸਕਦਾ। ਇਹ ਸਰਕਾਰਾਂ ਰਾਮਦੇਵ ਨੂੰ ਮੰਨਣ ਦਾ ਦਾਅਵਾ ਕਰਦੀਆਂ ਹਨ, ਬਾਬੇ ਰਾਮਦੇਵ ਨੂੰ ਪੁੱਛ ਲੈਂਦੀਆਂ ਸਰਕਾਰਾਂ ਬਈ ਕੀ ਕਰਨਾ ਹੈ? ਕਿਉਂ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਨੂੰ ਮੰਨ ਕੇ ਆਪਣੇ ਜੀਵਨ ਦਾ ਸਤਿਆਨਾਸ਼ ਕਰ ਰਹੇ ਹੋ? ਕਿਉਂ ਐਨਾ ਜ਼ਾਲਿਮਾਨਾ ਢੰਗ ਅਖਤਿਆਰ ਕਰ ਰਹੇ ਹਾਂ ਕਿ ਲੋਕਾਂ ਦੇ ਮੱਥੇ 'ਤੇ ਹੀਟ ਸੈਂਸਰ ਲਾ ਰਹੇ ਹਨ, ਆਈਸੋਲੇਸ਼ਨ (ਏਕਾਂਤ) ਵਿੱਚ ਬੰਦ ਕਰ ਰਹੇ ਹਨ। ਇਹ ਕੋਈ ਤੁਕ ਹੈ, ਲੋਕਾਂ ਨਾਲ ਏਦਾਂ ਕਰਨ ਦੀ? ਇਹ ਕੁੱਝ ਤਾਂ ਜੁਰਮ ਹੈ, ਮੁਜਰਮਾਨਾ ਕਾਰਵਾਈ ਹੈ। ਡਰਾਉਣ ਨਾਲ ਤਾਂ ਬੰਦੇ ਦੀ ਐਮਿਊਨਿਟੀ ਹੋਰ ਘਟ ਜਾਂਦੀ ਹੈ। ਡਰਾਉਣ ਨਾਲ ਹੋਰ ਜ਼ਿਆਦਾ ਖਤਰਾ ਵਧੇਗਾ। ਕਰੋਨਾ ਕੋਈ ਅਜੂਬਾ ਨਹੀਂ ਹੈ, ਵਿਸ਼ਵ ਸਿਹਤ ਸੰਸਥਾ ਨੇ 170 ਕਿਸਮ ਦੇ ਵਾਇਰਸਾਂ ਦੀਆਂ ਰਿਪੋਰਟਾਂ ਦਿੱਤੀਆਂ ਹਨ, 26 ਮੁਲਕਾਂ ਵਿੱਚੋਂ। ਇਹ ਆਪਣੀ ਆਪਣੀ ਕਰੋਨਾ ਵਾਇਰਸ ਨੂੰ ਚੁੱਕੀਂ ਫਿਰਦੇ ਨੇ। ਚੀਨ ਦੇ ਗਲ ਪਾਈ ਜਾਂਦੇ ਨੇ। ਇਹ ਕੋਈ ਸਬੂਤ ਨਹੀਂ ਕਿ ਕਰੋਨਾ ਵਾਇਰਸ ਦੀ ਆਮਦ ਚਾਇਨਾ ਤੋਂ ਹੋ ਰਹੀ ਹੈ। ਇਸ ਦਾ ਉੱਕਾ ਹੀ ਕੋਈ ਸਬੂਤ ਨਹੀਂ ਹੈ ਕਿ ਇਹ ਵਾਇਰਸ ਬਹੁਤ ਜ਼ਿਆਦਾ ਖਤਰਨਾਕ ਹੈ। 10 ਫੀਸਦੀ ਮੌਰਟੈਲਿਟੀ (ਮਰਨ ਦਰ) ਹੈ, ਦਾਖਲ ਹੋਏ ਕੇਸਾਂ ਦੀ। ਜਿਹੜਾ ਪੁਰਾਣਾ ਫਲੂ ਹੈ, ਇਸ ਦੀ ਮੌਰਟੈਲਿਟੀ 2.4 ਫੀਸਦੀ ਹੈ। ਇਸਦੇ ਕੋਈ ਜ਼ਿਆਦਾ ਪ੍ਰਮਾਣ ਹੀ ਨਹੀਂ ਹਨ ਕਿ ਇਹ ਜ਼ਿਆਦਾ ਮਾਰੂ ਹੈ। ਸਾਹ ਵਾਲੇ ਵਾਇਰਸ ਦੇ ਵਧਾਰੇ ਨੂੰ ਜ਼ਿਆਦਾ ਰੋਕਿਆ ਨਹੀਂ ਜਾ ਸਕਦਾ। ਇਹਦੀ ਲਾਗ ਹਵਾ ਰਾਹੀਂ ਤੇਜੀ ਨਾਲ ਫੈਲਦੀ ਹੈ। ਜਿਹੜਾ ਇਹ ਆਖਿਆ ਜਾ ਸਕਦਾ ਹੈ ਕਿ ਹੱਥ ਵੱਧ ਵਾਰ ਧੋ ਲਓ, ਜੱਫੀ ਨਾ ਪਾਓ, ਮਿਲੋ ਨਾ- ਇਹ ਕੁੱਝ ਨਹੀਂ ਰੋਕ ਸਕਦਾ ਇਸ ਨੂੰ। 50 ਹਜ਼ਾਰ ਮੌਤਾਂ ਨਿੱਤ ਹੁੰਦੀਆਂ ਹਨ ਪੂਰੀ ਦੁਨੀਆ ਵਿੱਚ, ਲਾਗ ਦੀਆਂ ਬਿਮਾਰੀਆਂ ਰਾਹੀਂ। ਸਾਹ ਪ੍ਰਣਾਲੀ ਦਾ ਵਾਇਰਸ ਇੱਕ ਵੱਡਾ ਕਾਰਨ ਹੈ ਮੌਤ ਦਾ। ਸਭ ਤੋਂ ਕਮਜ਼ੋਰਾਂ ਨੂੰ ਮੌਤ ਆਉਂਦੀ ਹੈ। ਆਮ ਨੌਜਵਾਨਾਂ ਨੂੰ ਤਾਂ ਹੋ ਹੀ ਨਹੀਂ ਰਹੀ ਇਹ। ਇਹਦੇ ਵਿੱਚ ਕੋਈ ਦਲੀਲ ਨਹੀਂ ਹੈ। ਇਹ ਪਹਿਲੀ ਵਾਰੀ ਹੋ ਰਿਹਾ ਹੈ। ਪਹਿਲਾਂ ਸਾਰਸ ਆਇਆ, ਜ਼ੀਕਾ ਆਈ, ਈਬੋਲਾ ਆਈ। ਉਹ ਕਿੱਧਰ ਗਏ ਉਹ ਵਾਇਰਸ? ਜਦੋਂ ਇਹਨਾਂ ਦਾ ਜੀਅ ਕਰਦੈ ਵਾਇਰਸ ਨੂੰ ਖੜ੍ਹਾ ਕਰ ਲੈਂਦੇ ਹਨ, ਜਦੋਂ ਜੀਅ ਕਰਦਾ ਹੈ, ਉਦੋਂ ਵਾਪਸ ਲੈ ਲੈਂਦੇ ਹਨ ਵਾਇਰਸ। ਮੈਨੂੰ ਦੱਸੋ ਪਿਛਲੇ 5-6 ਸਾਲਾਂ ਵਿੱਚ ਜਿਹਨਾਂ ਵਾਇਰਸਾਂ ਦਾ ਰੌਲਾ ਪਿਆ ਹੈ, ਉਹ ਵਾਇਰਸ ਹੁਣ ਕਿੱਥੇ ਨੇ? ਕੀ ਉਹ ਹੁਣ ਚੰਦਰਮਾਂ 'ਤੇ ਚਲੇ ਗਏ? ਇਹ ਇੱਥੇ ਹੀ ਨੇ। ਜਦੋਂ ਇਹਨਾਂ ਦਾ ਜੀਅ ਕਰਦੈ ਉਦੋਂ ਸਵਿੱਚ ਆਫ ਕਰ ਦਿੰਦੇ ਨੇ ਜਦੋਂ ਜੀਅ ਕਰਦੈ ਆਨ ਕਰ ਦਿੰਦੇ ਨੇ। ਜਿਹੜੀ ਵਾਇਰਸ ਠੀਕ ਲੱਗਦੀ ਹੈ, ਉਸਦੀ ਸਵਿੱਚ ਆਨ ਕਰ ਲੈਂਦੇ ਨੇ। ਇਹਨਾਂ ਜਿਹੜਾ ਹਊਆ ਖੜ੍ਹਾ ਕੀਤਾ ਇਹ ਆਮ ਬਿਮਾਰੀ ਹੈ। ਇਹ ਬਹੁਤ ਆਮ ਬਿਮਾਰੀ ਹੈ। ਜਿਵੇਂ ਜੁਕਾਮ ਦੇ ਬਾਕੀ ਵਾਇਰਸ ਨੇ ਓਦਾਂ ਹੀ ਇਹ ਹੈ। ਕੀ ਇਹ ਮੀਡੀਏ ਅਨੁਸਾਰ ਬਾਇਓਲੌਜੀਕਲ ਵਾਰ (ਜੈਵਿਕ ਯੁੱਧ) ਹੈ? ਇਸ ਸਬੰਧੀ ਕੋਈ ਦਲੀਲ ਤਾਂ ਹੋਣੀ ਚਾਹੀਦੀ ਹੈ। ਮੌਤਾਂ ਦੀ ਗਿਣਤੀ ਤਾਂ ਸਿਗਨੀਫੀਕੈਂਟ (ਜ਼ਿਕਰਯੋਗ) ਹੈ, ਜਿਹੜਾ ਇਹ ਆਖਿਆ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਹਨ, ਇਹ ਕਿੱਥੇ ਹੋ ਰਹੀਆਂ ਹਨ? ਜਿੰਨੀਆਂ ਮੌਤਾਂ ਆਮ ਹੁੰਦੀਆਂ ਹਨ, ਓਨੀਆਂ ਹੀ ਮੌਤਾਂ ਹੋ ਰਹੀਆਂ ਹਨ। ਪੁਰਾਣੇ ਫਲੂ ਜਿੰਨੀਆਂ ਹੀ ਮੌਤਾਂ ਹੋ ਰਹੀਆਂ ਹਨ। ਮੌਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਬੰਦੇ ਦੀ ਆਮ ਉਮਰ 70 ਸਾਲ ਹੈ, 70ਵਾਂ ਹਿੱਸਾ ਤਾਂ ਹਰ ਸਾਲ ਮਰਨਾ ਹੀ ਹੁੰਦਾ ਹੈ। ਉਹ ਕਿਸੇ ਨਾ ਕਿਸੇ ਬਿਮਾਰੀ ਨਾਲ ਹੀ ਮਰੇਗਾ। ਸਭ ਤੋਂ ਕਮਜ਼ੋਰ ਪਹਿਲਾਂ ਮਰੇਗਾ। ਇਹਦੇ ਵਿੱਚ ਅਜੂਬਾ ਕੀ ਹੈ? ਪੱਛਮੀ ਮੁਲਕਾਂ ਦੇ ਵਿਗਿਆਨੀਆਂ ਦੀ ਗੱਲ ਸੁਣ ਕੇ ਜਾਂ ਉਹਨਾਂ ਦੇ ਜੋ ਸਰਗਣੇ ਹਨ, ਉਹ ਇਹ ਕੁੱਝ ਕਰ ਰਹੇ ਹਨ। ਜੋ ਕੁੱਝ ਹੋ ਰਿਹਾ ਹੈ, ਇਸਦੇ ਬਹੁਤ ਸਾਰੇ ਸਿਆਸੀ ਕਾਰਨ ਵੀ ਹੋਣਗੇ। ਇਹ ਕੋਈ ਆਮ ਸਾਧਾਰਨ ਕਾਰਨ ਨਹੀਂ ਹਨ। ਇਹਨਾਂ ਦੇ ਸਿਆਸੀ ਕਾਰਨ ਹਨ। ਇਹ ਦੇਖੋ ਦੁਨੀਆਂ ਦੇ ਪੂਰੇ ਦੇ ਪੂਰੇ ਮੁੱਦੇ ਪਿੱਛੇ ਰਹਿ ਗਏ, ਮੁੱਖ ਦੁਸ਼ਮਣ ਸਿਰਫ ਕਰੋਨਾ ਨੂੰ ਦੱਸਿਆ ਜਾ ਰਿਹਾ ਹੈ। ਇਸ ਸਮੇਂ ਚੀਨ ਵਿੱਚ ਹਾਹਾਕਾਰ ਕੋਈ ਨਹੀਂ ਹੈ। ਉਹਨਾਂ ਨੇ ਸਿਰਫ ਵੁਹਾਨ ਵਿੱਚ ਲੋਕਾਂ 'ਤੇ ਬੰਦਿਸ਼ਾਂ ਲਾਈਆਂ ਹਨ, ਬਾਕੀ ਚੀਨ ਵਿੱਚ ਜ਼ਿੰਦਗੀ ਆਮ ਚੱਲ ਰਹੀ ਹੈ। ਰੂਸ ਵਿੱਚ ਜ਼ਿੰਦਗੀ ਆਮ ਚੱਲ ਰਹੀ ਹੈ। ਅਫਰੀਕਾ ਵਿੱਚ ਜ਼ਿੰਦਗੀ ਆਮ ਚੱਲ ਰਹੀ ਹੈ। ਇਹ ਪੱਛਮੀ ਦੇਸ਼ ਅਤੇ ਜਿਹੜੀਆਂ ਉਹਨਾਂ ਦੀ ਝੋਲੀ ਵਿੱਚ ਬੈਠੀਆਂ ਸਰਕਾਰਾਂ ਹਨ, ਇਹ ਓਹੀ ਕਰ ਰਹੀਆਂ ਹਨ। ਜਿਹਨਾਂ ਸਰਕਾਰਾਂ ਦੀ ਕੋਈ ਸਵੈ-ਨਿਰਭਰਤਾ ਹੈ, ਉਹ ਇਹ ਨਹੀਂ ਕਰ ਰਹੀਆਂ। ਉਹ ਇਹਨਾਂ ਦੀਆਂ ਹਦਾਇਤਾਂ ਨੂੰ ਬਿਲਕੁੱਲ ਨਹੀਂ ਮੰਨਦੀਆਂ। ਰੂਸ ਵਿੱਚ ਕੋਈ ਕਰੋਨਾ ਵਾਇਰਸ ਨਹੀਂ ਹੈ। ਦਵਾਈਆਂ ਦਾ ਕਾਰੋਬਾਰ ਪਹਿਲਾਂ ਦੂਸਰਾ ਸਭ ਤੋਂ ਵੱਡਾ ਕਾਰੋਬਾਰ ਹੁੰਦਾ ਸੀ, ਹੁਣ ਇਹ ਇੱਕ ਨੰਬਰ ਕਾਰੋਬਾਰ ਬਣ ਗਿਆ ਹੈ। ਕਰੋਨਾ ਵਾਇਰਸ ਨਾਲ ਜੁੜ ਕੇ ਹੁਣ ਸਭ ਤੋਂ ਪਹਿਲਾਂ ਕਿਟਾਂ ਵੇਚੀਆਂ ਜਾ ਰਹੀਆਂ ਹਨ। ਫੇਰ ਵੈਕਸੀਨ ਲੈ ਕੇ ਆ ਜਾਣਗੇ ਫੇਰ ਦਵਾਈਆਂ ਲੈ ਕੇ ਆ ਜਾਣਗੇ। ਜਿਹੜੀ ਕਿੱਟ 'ਤੇ ਇਹ ਮਾਣ ਕਰਦੇ ਨੇ ਉਸ ਵਿੱਚ 2 ਫੀਸਦੀ ਤਾਂ ਗਲਤੀ ਦੀ ਗੁੰਜਾਇਸ਼ ਪਾਈ ਜਾਂਦੀ ਹੈ। ਯਾਨੀ 2 ਫੀਸਦੀ ਗਲਤ ਸਿੱਟਾ ਕੱਢਦੀ ਹੈ। ਤੁਸੀਂ 4000 ਬੰਦੇ ਦੇ ਟੈਸਟ ਕਰੋ ਤਾਂ 80 ਬੰਦੇ ਤਾਂ ਉਸਦੇ ਵਿੱਚ ਪਾਜ਼ੀਟਿਵ (ਉਸਦੀ ਮਾਰ ਵਿੱਚ) ਆਉਣਗੇ ਹੀ ਆਉਣਗੇ। ਪੀ.ਸੀ.ਆਰ. ਦੀ ਗਲਤੀ ਦੀ ਗੁੰਜਾਇਸ਼ 2 ਫੀਸਦੀ ਮੰਨੀ ਗਈ ਹੈ। ਪੀ.ਸੀ.ਆਰ. ਤਾਂ ਜੈਨੇਟਿਕ ਕੋਡਿੰਗ ਹੈ, ਇਹ ਟੈਸਟ ਕੋਈ ਡੀਪੈਂਡਏਬਲ (ਭਰੋਸੇਯੋਗ) ਟੈਸਟ ਨਹੀਂ ਹੈ। ਇਸ ਵਿੱਚ ਕੋਈ ਅਜਿਹਾ ਕਰੋਨਾ ਵਾਇਰਸ ਨਹੀਂ ਜਿਸ 'ਤੇ ਮੇਡ ਇਨ ਚਾਇਨਾ ਲਿਖਿਆ ਹੋਵੇ। ਇਹ ਜੈਨੇਟਿਕ ਕੋਡਿੰਗ ਬਹੁਤ ਸਾਰੇ ਵਾਇਰਸਾਂ ਦੀ ਇੱਕੋ-ਜਿਹੀ ਹੁੰਦੀ ਹੈ। ਕਰੋਨਾ ਵਰਗੇ ਹੋਰਨਾਂ ਵਾਇਰਸਾਂ ਦੀ ਜੈਨੇਟਿਕ ਕੋਡਿੰਗ ਵੀ ਇੱਕੋ ਜਿਹੀ ਹੈ। ਇਹ ਕੋਈ ਐਡਾ ਸੌਖਾ ਨਹੀਂ ਕਿ ਵਾਇਰਸ ਚੀਨ ਤੋਂ ਹੀ ਆਈ ਹੈ। ਇਹ ਲੋਕਾਂ ਨੂੰ ਵੱਡੀ ਪੱਧਰ 'ਤੇ ਮੂਰਖ ਬਣਾਇਆ ਜਾ ਰਿਹਾ ਹੈ। ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਵੱਡੀ ਪੱਧਰ 'ਤੇ ਲੋਕਾਂ ਨੂੰ ਮੂਰਖ ਬਣਾ ਰਹੀਆਂ ਹਨ। ਏਦਾ ਦੀ ਕੋਈ ਦਲੀਲ ਨਹੀਂ ਹੈ, ਜ਼ਿੰਦਗੀ ਨੂੰ ਪੂਰੀ ਤਰ੍ਹਾਂ ਅਧਰੰਗ ਕਰਨ ਦੀ। ਇਹਨਾਂ ਨੇ ਲੋਕਾਈ ਨੂੰ ਪੂਰੀ ਤਰ੍ਹਾਂ ਟੰਗ ਰੱਖਿਆ ਹੈ। ਲੋਕਾਂ ਨੂੰ ਸਫਰ ਨਹੀਂ ਕਰਨ ਦੇ ਰਹੇ। ਬਿਜ਼ਨਸ ਬੰਦ ਕਰਵਾਏ ਜਾ ਰਹੇ ਹਨ। ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ। ਸਾਨੂੰ ਸੱਚ ਬੋਲਣ ਦੀ ਹਿੰਮਤ ਕਰਨੀ ਚਾਹੀਦੀ ਹੈ। ਸਾਡੇ ਬਾਬੇ ਨਾਨਕ ਨੇ ਤਾਂ 15ਵੀਂ ਸਦੀ ਵਿੱਚ ਬਾਬਰ ਨੂੰ ਰਾਜੇ ਸ਼ੀਂਹ ਮੁਕੱਦਮ ਕੁੱਤੇ ਕਹਿ ਦਿੱਤਾ ਸੀ। ਸਾਡਾ ਬਾਬਾ ਨਹੀਂ ਸੀ ਡਰਿਆ ਤਾਂ ਅਸੀਂ ਕਿਉਂ ਡਰੀਏ? ਉਸੇ ਬਾਬੇ ਦੇ ਅਸੀਂ ਵਾਰਸ ਹਾਂ। ਉਦੋਂ ਤਾਂ ਕੋਈ ਸੁਣਵਾਈ ਵੀ ਨਹੀਂ ਸੀ, ਅੱਜ ਤਾਂ ਚਾਰ ਬੰਦੇ ਮੇਰੀ ਮੱਦਦ 'ਤੇ ਵੀ ਆ ਜਾਣਗੇ। ਜਦੋਂ ਕੋਈ ਵਕੀਲ, ਦਲੀਲ ਕਚਹਿਰੀ ਨਹੀਂ ਸੀ ਸਾਡੇ ਬਾਬੇ ਨੇ ਉਦੋਂ ਵੀ ਕਹਿ ਦਿੱਤਾ ਸੀ ਰਾਜੇ ਸ਼ੀਂਹ ਮੁਕੱਦਮ ਕੁੱਤੇ। ਜਦੋਂ ਕੋਈ ਸਾਨ ਪਾਗਲ ਹੋ ਜਾਵੇ ਤਾਂ ਉਸ ਨੂੰ ਸਿੰਗਾਂ 'ਤੇ ਡਾਂਗ ਮਾਰ ਕੇ ਹੀ ਸੁੱਟਿਆ ਜਾਂਦਾ ਹੈ। ਝੂਠੇ ਨੂੰ ਝੂਠਾ ਕਹਿਣਾ ਚਾਹੀਦਾ ਹੈ, ਕਿਉਂ ਨਹੀਂ ਕਹਿਣਾ ਚਾਹੀਦਾ? ਗਲਤ ਨੂੰ ਗਲਤ ਕਿਉਂ ਨਾ ਕਿਹਾ ਜਾਵੇ? ਇਹ ਜੋ ਕਰ ਰਹੇ ਹਨ, ਇਹ ਕਰਾਈਮ (ਜੁਰਮ) ਹੈ। ਇਹ ਲੋਕਾਈ ਦੇ ਖਿਲਾਫ ਕਰਾਈਮ ਹੈ। ਅੱਜ ਮੈਂ ਸੁਣ ਰਿਹਾਂ ਹਾਂ ਕਿ ਅਸਮਾਨ ਵਿੱਚੋਂ ਰਸਾਇਣਾ ਦਾ ਛਿੜਕਾਅ ਕੀਤਾ ਜਾਣਾ ਹੈ, ਜਹਾਜ਼ਾਂ ਨਾਲ। ਇਹ ਸੀਅਰ ਨਾਨ-ਸੈਂਸ (ਸਿਰੇ ਦੀ ਮੂਰਖਤਾਈ) ਹੈ। ਇਸ ਨਾਲ ਲੋਕਾਂ ਦੀ ਅੰਦਰੂਨੀ ਟਾਕਰਾ-ਸ਼ਕਤੀ ਹੋਰ ਕਮਜ਼ੋਰ ਹੋਵੇਗੀ। ਜਿੰਨਾ ਵਾਤਾਵਰਣ ਖਰਾਬ ਹੋਵੇਗਾ, ਜਿੰਨਾ ਪਾਣੀ ਖਰਾਬ ਹੋਵੇਗਾ, ਜਿੰਨਾ ਰਸਾਇਣ ਸੁੱਟਿਆ ਜਾਣਾ ਹੈ, ਜਿੰਨੀਆਂ ਰਸਾਇਣੀ ਦਵਾਈਆਂ ਸੁੱਟੀਆਂ ਜਾਂਦੀਆਂ ਹਨ, ਇਹ ਸਭ ਕੁੱਝ ਐਮਿਊਨਿਟੀ ਦਾ ਸੱਤਿਆਨਾਸ਼ ਕਰਦੀਆਂ ਹਨ। ਇਹ ਹਵਾ ਵਿੱਚੋਂ ਸਪਰੇਅ ਕਰਨ ਦੀਆਂ ਗੱਲਾਂ ਕਰ ਰਹੇ ਹਨ। ਇਹ ਕੁੱਝ ਮਨੁੱਖ ਦੇ ਖਿਲਾਫ ਜੁਰਮ ਹੈ, ਕੁਦਰਤ ਦੇ ਖਿਲਾਫ ਜੁਰਮ ਹੈ। ਇਹ ਸਭ ਕੁੱਝ ਗੈਰ-ਕੁਦਰਤੀ ਹੈ। ਹਰ ਸਾਲ ਲਾਗ ਦੀਆਂ ਬਿਮਾਰੀਆਂ ਨਾਲ ਪੌਣੇ ਦੋ ਕਰੋੜ ਮੌਤਾਂ ਹਰ ਸਾਲ ਹੁੰਦੀਆਂ ਹਨ। ਇਹ ਸਿਰਫ ਲਾਗ ਦੀਆਂ ਬਿਮਾਰੀਆਂ ਹਨ, ਮੈਂ ਸਾਰੀਆਂ ਮੌਤਾਂ ਦੀ ਗੱਲ ਨਹੀਂ ਕਰ ਰਿਹਾ। ਇਹ ਸਾਰੀ ਖੇਡ ਫਾਰਮਾਂ (ਦਵਾਈਆਂ ਬਣਾਉਣ ਵਾਲੀਆਂ) ਕੰਪਨੀਆਂ ਦੀ ਖੇਡ ਹੈ। ਹੁਣ ਕਿਟਾਂ ਵੇਚ ਰਹੇ ਨੇ, ਫੇਰ ਵੈਕਸੀਨ ਵੇਚਣਗੇ। ਫੇਰ ਦਵਾਈਆਂ ਵੇਚਣੀਆਂ ਨੇ। ਇਹ ਬਹੁਤ ਵੱਡਾ ਧੰਦਾ ਹੈ। ਦਵਾਈਆਂ ਤਾਂ ਕੋਈ ਬਿਮਾਰ ਬੰਦਾ ਖਾਵੇਗਾ। ਵੈਕਸੀਨ ਤਾਂ ਇਹ ਹਰ ਬੰਦੇ ਨੂੰ ਲਾਉਣਗੇ। ਸਾਰੇ ਅਮਰੀਕਨ ਵੈਕਸੀਨ ਲਵਾਉਣ ਲਈ ਟੰਗੇ ਪਏ ਨੇ। ਅਮਰੀਕਾ ਵਿੱਚ ਮਜਬੂਰ ਕਰਦੇ ਨੇ ਕਿ ਹਰ ਬੰਦਾ ਵੈਕਸੀਨ ਲਵਾਵੇ। ਹਰ ਸਾਲ ਬੰਦਾ ਫਲੂ ਦੀ ਵੈਕਸੀਨ ਲੈਂਦਾ ਹੈ ਅਤੇ ਹਰ ਸਾਲ ਫਲੂ ਵੀ ਹੁੰਦਾ ਹੈ। ਉੱਥੇ 35 ਹਜ਼ਾਰ ਬੰਦਾ ਮਰਦਾ ਵੀ ਹੈ, ਫੇਰ ਵੀ ਫਲੂ ਦੇ ਵੈਕਸੀਨ ਲਾਈ ਜਾਂਦੇ ਹਨ। ਫਲੂ ਦੇ ਵੈਕਸੀਨ ਬਾਰੇ ਸਭ ਤੋਂ ਪਤਾ ਹੈ ਕਿ ਜਿਹੜਾ ਵੈਕਸੀਨ ਅੱਜ ਲੱਗ ਰਿਹਾ ਹੈ, ਉਹ 5 ਸਾਲ ਪੁਰਾਣੀ ਵਾਇਰਸ ਦਾ ਹੈ। ਵਾਇਰਸ 5 ਸਾਲਾਂ ਵਿੱਚ ਬਦਲ ਜਾਂਦੀ ਹੈ। ਜਿਹੜੀ ਵੈਕਸੀਨ ਅੱਜ ਦਿੱਤੀ ਜਾ ਰਹੀ ਹੈ, ਇਸ ਨੂੰ ਬਾਜ਼ਾਰ ਵਿੱਚ ਆਉਂਦੇ ਆਉਂਦੇ ਪੰਜ ਸਾਲ ਲੱਗ ਜਾਂਦੇ ਹਨ। ਇਹ ਗੱਲ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਕਿ ਵਾਇਰਸ ਦੀ ਦਵਾਈ ਹਰ ਸਾਲ ਬਦਲ ਜਾਂਦੀ ਹੈ। ਹਰ ਸਾਲ ਵਾਇਰਸ ਬਦਲਦੇ ਰਹਿੰਦੇ ਹਨ, ਜਿਹੜੀ ਦਵਾਈ ਹੁਣ ਦਿੱਤੀ ਜਾ ਰਹੀ ਹੈ ਉਹ ਅਗਲੇ ਸਾਲ ਨਹੀਂ ਦਿੱਤੀ ਜਾ ਸਕਦੀ। ਅਮਰੀਕਾ ਵਿੱਚੋਂ ਬੰਦਿਆਂ ਦੇ ਸਾਨੂੰ ਫੋਨ ਆਉਂਦੇ ਹਨ ਕਿ ਹਰ ਸਾਲ ਅਸੀਂ ਫਲੂ ਦਾ ਟੀਕਾ ਲਗਵਾਉਂਦੇ ਹਾਂ, ਫਲੂ ਵੀ ਹਰ ਸਾਲ ਹੁੰਦਾ ਹੈ, ਫੇਰ ਫਾਇਦਾ ਕੀ ਹੋਇਆ? ਮੈਂ ਕਿਹਾ ਬਈ ਇਹ ਤਾਂ ਤੁਹਾਡੀ ਸਰਕਾਰ ਜਾਣੇ। ਇਹ ਬਹੁਤ ਵੱਡਾ ਧੰਦਾ ਹੈ। ਦੂਜੀ ਗੱਲ ਹੈ ਕਿ ਸਾਰੇ ਦੇ ਸਾਰੇ ਮੁੱਦੇ ਰੁਲ ਗਏ। ਅੱਜ ਮਨੁੱਖਤਾ ਦਾ ਹਕੀਕੀ ਦੁਸ਼ਮਣ ਕੌਣ ਹੈ? ਅਸਲ ਦੁਸ਼ਮਣ ਅੱਜ ਕਾਰਪੋਰੇਟ ਅਦਾਰੇ ਨੇ, ਜਿਹਨਾਂ ਨੇ ਪੂਰੀ ਦੀ ਪੂਰੀ ਕੁਦਰਤ ਤਬਾਹ ਕਰ ਦਿੱਤੀ ਹੈ। ਜਿਹਨਾਂ ਨੇ ਪੂਰੀ ਦੀ ਪੂਰੀ ਸਿਹਤ ਤਬਾਹ ਕਰ ਦਿੱਤੀ ਹੈ। ਜੀਹਨੇ ਪਾਣੀ ਤਬਾਹ ਕੀਤਾ ਹੈ। ਜੀਹਨੇ ਮਿੱਟੀ ਤਬਾਹ ਕੀਤੀ ਹੈ। ਇਹ ਪੂਰੀ ਦੁਨੀਆਂ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਇਹ ਸਾਰੀ ਦੁਨੀਆਂ ਦੇ ਕੁਦਰਤੀ ਖਜ਼ਾਨਿਆਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਪੂਰੀ ਦੁਨੀਆਂ 'ਤੇ ਰਾਜ ਕਰਨਾ ਚਾਹੁੰਦੇ ਹਨ। ਉਹਨਾਂ ਦਾ ਕੋਈ ਦੇਸ਼ ਨਹੀਂ ਹੈ, ਉਹਨਾਂ ਦਾ ਕੋਈ ਧਰਮ ਨਹੀਂ ਹੈ। ਉਹ ਮੁਜਰਿਮ ਹਨ। ਕੋਰੋਨਾ ਨੰਬਰ ਇੱਕ ਮੁਜਰਿਮ ਨਹੀਂ ਹੈ। ਹੁਣ ਇਹਨਾਂ ਨੇ ਕੋਰੋਨਾ ਨੂੰ ਨੰਬਰ ਇੱਕ ਬਣਾ ਦਿੱਤਾ, ਸਾਰੇ ਹੀ ਮੁੱਦੇ ਰੁਲ ਗਏ। ਸਾਡੇ ਦੇਸ਼ ਪੱਧਰੇ ਮੁੱਦੇ ਰੁਲ ਗਏ। ਟਰੰਪ ਦੇ ਦੇਸ਼ ਦੇ ਕੌਮੀ ਮੁੱਦੇ ਰੁਲ ਗਏ। ਕੌਮਾਂਤਰੀ ਮੁੱਦੇ, ਸਭ ਮੁੱਦੇ ਰੁਲ ਗਏ। ਹੁਣ ਕੋਰੋਨਾ ਨੰਬਰ ਇੱਕ ਆ ਗਿਆ। ਇਹ ਬੜੀ ਸੋਹਣੀ ਸਾਜਿਸ਼ ਹੈ, ਬਈ ਮੁੱਦੇ ਸਾਰੇ ਰੋਲ ਦਿਓ- ਇੱਕ ਕਾਲਪਨਿਕ ਦੁਸ਼ਮਣ ਖੜ੍ਹਾ ਕਰ ਦਿਓ। ਉਸਦੇ ਖਿਲਾਫ ਲੋਕਾਂ ਨੂੰ ਲੜਾਈ ਜਾਓ। ਲੋਕ ਲੜੀ ਜਾਣਗੇ, ਤੁਸੀਂ ਹਜ਼ਾਰਾਂ-ਲੱਖਾਂ ਕਰੋੜਾਂ ਦਾ ਲੋਕਾਂ ਦਾ ਪੈਸਾ ਹੈ ਉਹ ਕਾਰਪੋਰੇਟਾਂ ਨੂੰ ਦੇਈ ਜਾਓ ਬੈਂਕਾਂ ਵਿੱਚੋਂ ਕੱਢ ਕੇ। ਬੈਂਕਾਂ ਨੂੰ ਚੋਰੀਆਂ ਕਰਵਾ ਦਿਓ, ਡਕੈਤੀਆਂ ਕਰਵਾ ਦਿਓ। ਹੁਣ ਸਾਡਾ ਜਿਹੜਾ ਦੇਸ਼ ਦਾ ਚਰਚਿਤ ਮੁੱਦਾ (ਨਾਗਰਿਕਤਾ ਸੋਧ ਕਾਨੂੰਨ) ਸੀ, ਉਹ ਰੁਲ ਗਿਆ। ਵਾਇਰਸ ਦੇ ਨਾਂ 'ਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਆਮ ਲੋਕਾਂ ਨੂੰ ਵਾਇਰਸ ਬਾਰੇ ਸਮਝ ਨਹੀਂ ਹੈ। ਹਨੇਰੇ ਵਿੱਚ ਪਈ ਰੱਸੀ ਵੀ ਸੱਪ ਲੱਗਦੀ ਹੁੰਦੀ ਹੈ। ਵਾਇਰਸ ਦੇ ਮਾਮਲੇ ਵਿੱਚ ਹਨੇਰਾ ਹੈ। ਸਾਨੂੰ ਵਾਇਰਸ ਬਾਰੇ ਜਾਣਕਾਰੀ ਨਹੀਂ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਾਇਰਸ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਸਾਡੇ ਸਰੀਰ ਵਿੱਚ ਇੱਕ ਕਰੋੜ ਸੈੱਲ ਹਨ। ਇੱਕ ਕਰੋੜ ਸੈਲਾਂ ਪਿੱਛੇ ਸਾਡੇ ਸਰੀਰ ਵਿੱਚ 10 ਕਰੋੜ ਬੈਕਟੀਰੀਆ ਹਨ। 100 ਕਰੋੜ ਤੋਂ ਲੈ ਕੇ ਹਜ਼ਾਰ ਕਰੋੜ ਤੱਕ ਵਾਇਰਸ ਹਨ ਸਾਡੇ ਸਰੀਰ ਅੰਦਰ। ਇਹ ਸਾਰੇ ਸਾਡੀ ਜ਼ਿੰਦਗੀ ਦਾ ਆਧਾਰ ਹਨ। ਇਹਨਾਂ ਤੋਂ ਬਿਨਾ ਨਾ ਤਾਂ ਕੋਈ ਚੀਜ਼ ਪੈਦਾ ਹੁੰਦੀ ਹੈ, ਨਾ ਕੋਈ ਪਲ ਸਕਦੀ ਹੈ ਨਾ ਉਹ ਮਰ ਸਕਦੀ ਹੈ। ਕੁਦਰਤ ਨੇ ਸਾਰੇ ਤਿੰਨੋਂ ਹੀ ਕੰਮ ਮਾਈਕਰੋਬ ਨੂੰ ਦਿੱਤੇ ਹੋਏ ਹਨ। ਲੋਕਾਂ ਨੂੰ ਬੇਫਿਕਰੇ ਹੋਣ ਦੀ ਲੋੜ ਹੈ। ਇਸ ਵਾਇਰਸ ਤੋਂ ਬਿਲਕੁੱਲ ਬੇਫਿਕਰੇ ਹੋਣ ਦੀ ਲੋੜ ਹੈ। ਆਪਣੀ ਅੰਦਰੂਨੀ ਟਾਕਰਾ-ਸ਼ਕਤੀ ਨੂੰ ਦੇਖੋ, ਇਕੱਲੇ ਕੋਰੋਨਾ ਵਾਇਰਸ ਨੂੰ ਨਾ ਦੇਖੋ। ਤੁਹਾਡੀ ਅੰਦਰੂਨੀ ਟਾਕਰਾ ਸ਼ਕਤੀ ਹਰ ਵਾਇਰਸ ਤੋਂ ਬਚਾਏਗੀ। ਹਰ ਬੁਖਾਰ ਤੋਂ ਬਚਾਏਗੀ। ਇਸ ਨੂੰ ਵਧਾਉਣ ਦੇ ਬਹੁਤ ਹੀ ਸੌਖੇ ਤਰੀਕੇ ਨੇ। ਬੁਖਾਰ ਹੋ ਜਾਵੇ ਤਾਂ ਸਿਰਫ ਤਿੰਨ ਦਿਨ ਖੁਰਾਕ ਬਦਲ ਦਿਓ। ਤਿੰਨ ਦਿਨ ਠੋਸ ਭੋਜਨ ਬੰਦ ਕਰਕੇ ਤਰਲ ਭੋਜਨ 'ਤੇ ਆ ਜਾਓ। ਤਿੰਨੇ ਦਿਨ ਸਿਰਫ ਜੂਸ ਪੀਓ। ਨਾਰੀਅਲ ਪਾਣੀ ਪੀਓ ਤੇ ਕਾਹੜੇ ਪੀਓ। ਕੋਈ ਵੀ ਵਾਇਰਸ ਤੁਹਾਡੇ ਅੰਦਰ ਚੌਥਾ ਦਿਨ ਨਹੀਂ ਕੱਟ ਸਕੇਗਾ। ਇਸਦੇ ਨਾਲ ਹੀ ਹੋਰ ਧਿਆਨ ਰੱਖੋ, ਨੰਬਰ ਇੱਕ ਬੁਖਾਰ ਨਹੀਂ ਉਤਾਰਨਾ। ਬੁਖਾਰ ਉਤਾਰਨਾ ਬਹੁਤ ਮੁਜਰਿਮਾਨਾ ਕਾਰਵਾਈ ਹੈ। ਇਸ ਦੀ ਖਾਤਰ ਪੈਰਾਸੀਟਾਮੋਲ (ਦਵਾਈ) ਨਹੀਂ ਦੇਣੀ। ਬੁਖਾਰ ਨੂੰ ਰਹਿਣ ਦੇਣਾ ਹੈ। ਜਿੰਨਾ ਬੁਖਾਰ ਰਹੇਗਾ ਵਾਇਰਸ ਓਨੀ ਜਲਦੀ ਠੀਕ ਹੋਵੇਗੀ। ਜੇਕਰ ਬੁਖਾਰ ਨਾਜੁਕ ਹਾਲਤ ਵਿੱਚ 103-04 ਡਿਗਰੀ ਤੋਂ ਉੱਪਰ ਪਹੁੰਚਦਾ ਹੈ ਤਾਂ ਉਸ ਨੂੰ ਸਿਰਫ ਮੱਥੇ ਅਤੇ ਪੱਟਾਂ 'ਤੇ ਠੰਡੀਆਂ ਪੱਟੀਆਂ ਨਾਲ ਥੋੜ੍ਹਾ ਜਿਹਾ ਘਟਾਉਣਾ ਹੈ। 103 ਦੇ ਕਰੀਬ ਬੁਖਾਰ ਨੂੰ ਰਹਿਣ ਦੇਣਾ ਹੈ। ਪੈਰਾਸੀਟਾਮੋਲ ਨਾਲ ਬੁਖਾਰ ਨਾਰਮਲ ਹੋ ਸਕਦਾ ਹੈ ਜਾਂ ਫੇਰ ਆਮ ਤੋਂ ਹੇਠਾਂ ਵੀ ਜਾ ਸਕਦਾ ਹੈ। ਪਹਿਲੀ ਗੱਲ ਬੁਖਾਰ ਨਹੀਂ ਉਤਾਰਨਾ। ਮਰੀਜ ਨੂੰ ਆਸਰਾ ਦੇ ਕੇ ਰੱਖਣਾ ਹੈ। ਉਸ ਨੂੰ ਧੁੱਪ ਵਿੱਚ ਬਿਠਾਉਣਾ ਹੈ। ਧੁੱਪ ਅੰਦਰੂਨੀ ਟਾਕਰਾ-ਸ਼ਕਤੀ ਵਧਾਉਣ ਵਾਲਾ ਸਭ ਤੋਂ ਵੱਡਾ ਕਾਰਕ ਹੈ। ਤਿੰਨ ਦਿਨ ਠੋਸ ਆਹਰ ਬੰਦ ਕਰ ਦਿਓ। ਉਸ ਨੂੰ ਤਰਲ ਖੁਰਾਕ 'ਤੇ ਲੈ ਜਾਓ। ਕਿੰਨੂ, ਸੰਤਰਾ, ਮੁਸੰਮੀ ਤੇ ਅਨਾਨਾਸ ਦਾ ਜੂਸ ਦਿੱਤਾ ਜਾ ਸਕਦਾ ਹੈ। ਨਾਰੀਅਲ ਦਾ ਪਾਣੀ ਦੇਣਾ ਚਾਹੀਦਾ ਹੈ। ਕਾਹੜਾ ਦੇਣਾ ਚਾਹੀਦਾ ਹੈ। ਕਾਹੜੇ ਸਾਡੀ ਅੰਦਰੂਨੀ ਟਾਕਰਾ-ਸ਼ਕਤੀ ਨੂੰ ਚੁੱਕ ਕੇ ਅਸਮਾਨ 'ਤੇ ਲੈ ਜਾਂਦੇ ਹਨ। ਇਹਨਾਂ ਨੂੰ ਵਾਰੀ ਵਾਰੀ ਦੇਈ ਜਾਓ। ਸ਼ਾਮ ਤੱਕ 12 ਤੋਂ 16 ਗਲਾਸ ਦੇ ਦਿਓ।..... .....ਤਿੰਨ ਦਿਨਾਂ ਬਾਅਦ ਕੋਈ ਵਾਇਰਸ ਕੁੱਝ ਨਹੀਂ ਕਹਿ ਸਕਦੀ ਕੁੱਝ ਨਹੀਂ ਕਰ ਸਕਦੀ। ਜਿੰਨੇ ਮਰਜੀ ਮਰੀਜ ਦੇ ਦਿਓ ਮੈਂ ਕਿਸੇ ਮਰੀਜ ਦੀ ਹਾਲਤ ਨਹੀਂ ਵਿਗੜਨ ਦਿੰਦਾ। ਬੁਖਾਰ ਨਹੀਂ ਉਤਾਰਨਾ। ਧੁੱਪ ਲਵਾਉਣੀ ਹੈ। ਘਰ ਦੇ ਅੱਛੇ ਮਾਹੌਲ ਵਿੱਚ ਰਹੇ। ਉਸਨੂੰ ਮਾਨਸਿਕ ਹੌਸਲਾ ਮਿਲਦਾ ਰਹੇ। ਉਹ ਡਰੇ ਨਾ। ਉਹ ਤਰਲ ਖੁਰਾਕ 'ਤੇ ਚਲਾ ਜਾਵੇ। ਕੋਈ ਵਾਇਰਸ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦੀ। ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਸੇ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ। ਕੋਈ ਕੋਰੋਨਾ ਵਾਇਰਸ ਤੁਹਾਡੀ ਲੱਤ ਨਹੀਂ ਤੋੜ ਸਕਦਾ। ਕੋਰੋਨਾ ਵਾਇਰਸ ਤੋਂ ਬਿਲਕੁੱਲ ਬੇਪ੍ਰਵਾਹ ਹੋਣਾ ਚਾਹੀਦਾ ਹੈ। ਮੈਂ ਇਹ ਖੁੱਲ੍ਹੇਆਮ ਕਹਿ ਰਿਹਾ ਹਾਂ। ਡਾਕਟਰਾਂ ਨੇ ਇਸ ਗੱਲ ਤੋਂ ਜਾਣੂ ਨਹੀਂ ਕਰਵਾਇਆ, ਕਿ ਸਾਡਾ ਜਿਹੜਾ ਫਾਦਰ ਆਫ ਮੈਡੀਸਨ ਮੰਨਿਆ ਜਾਂਦਾ ਹੈ (ਸੁਕਰਾਤ) ਉਸ ਨੇ ਆਖਿਆ ਸੀ ਕਿ ਮੈਨੂੰ ਬੁਖਾਰ ਦੇ ਦਿਓ ਮੈਂ ਹਰ ਬਿਮਾਰੀ ਨੂੰ ਠੀਕ ਕਰ ਸਕਦਾ ਹਾਂ। ਉਹਨਾਂ ਨੇ 2000 ਸਾਲ ਪਹਿਲਾਂ ਕਹਿ ਦਿੱਤਾ ਸੀ। ਅੱਜ ਕੱਲ੍ਹ ਆਰਜੀ ਬੁਖਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਬਿਮਾਰੀਆਂ ਦਾ ਇਲਾਜ ਹੋ ਸਕੇ। ਬਿਮਾਰਾਂ ਨੂੰ ਭਾਫ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਭਾਫ ਦੇ ਕਮਰਿਆਂ ਵਿੱਚ ਬਿਠਾਇਆ ਜਾ ਰਿਹਾ ਹੈ। ਬੁਖਾਰ ਕਿਸੇ ਬਿਮਾਰੀ ਦੀ ਅਲਾਮਤ ਨਹੀਂ ਹੈ, ਬੁਖਾਰ ਬਿਮਾਰੀ ਨਾਲ ਲੜਨ ਦੀ ਅਲਾਮਤ ਹੈ ਕਿ ਸਾਡੇ ਸਰੀਰ ਨੇ ਬਿਮਾਰੀ ਉੱਤੇ ਯੁੱਧ ਦਾ ਐਲਾਨ ਕਰ ਦਿੱਤਾ ਹੈ। ਡਾਕਟਰਾਂ ਨੇ ਧਿਆਨ ਹੀ ਨਹੀਂ ਦਿੱਤਾ ਮਰੀਜ 'ਤੇ ਅਸੀਂ ਲੋਕਾਂ ਨੂੰ ਇਹ ਜਾਣੂ ਨਹੀਂ ਕਰਵਾ ਰਹੇ ਕਿ ਬੁਖਾਰ ਤੁਹਾਡਾ ਦੋਸਤ ਹੈ, ਦੁਸ਼ਮਣ ਨਹੀਂ ਹੈ। ਜੇਕਰ ਅਸੀਂ ਉਸ ਨੂੰ ਦੁਸ਼ਮਣ ਸਮਝਾਂਗੇ ਤਾਂ ਅਸੀਂ ਪੈਰਾਸੀਟਾਮੋਲ ਖਾਵਾਂਗੇ ਜੇਕਰ ਉਸ ਨੂੰ ਦੋਸਤ ਸਮਝਾਂਗੇ ਤਾਂ ਅਸੀਂ ਵੱਖਰਾ ਰਵੱਈਆ ਅਖਤਿਆਰ ਕਰਾਂਗੇ। ਐਨੇ ਮਰਗੇ, ਐਨੇ ਮਰਗੇ ਦਾ ਜਿਹੜਾ ਰੌਲਾ ਪਾਇਆ ਜਾ ਰਿਹਾ ਹੈ ਇਹ ਹਜ਼ਾਰ ਮਗਰ ਇੱਕ ਕੇਸ ਹੈ। ਜੇਕਰ ਇੱਕ ਹਜ਼ਾਰ ਬੰਦੇ ਨੂੰ ਲਾਗ ਲੱਗਦੀ ਹੈ ਤਾਂ ਉਹਨਾਂ ਵਿੱਚੋਂ ਸਿਰਫ ਇੱਕ ਬੰਦਾ ਹੀ ਹਸਪਤਾਲ ਜਾਂਦਾ ਹੈ। ਬਾਕੀ 999 ਰੋਜ਼ ਘਰਾਂ ਵਿੱਚ ਬੈਠੇ ਨੇ। ਜੋ ਕੁੱਝ ਕੀਤਾ ਜਾ ਰਿਹਾ ਹੈ, ਇਹ ਲੋਕਾਂ ਵਿੱਚ ਹਊਆ ਖੜ੍ਹਾ ਕਰਨਾ ਹੈ। ਹਊਆ ਲੱਗਣ 'ਤੇ ਹਰ ਚੀਜ਼ ਸੱਚ ਲੱਗਦੀ ਹੈ। ਦੁਨੀਆਂ ਵਿੱਚ ਹਊਏ ਖੜ੍ਹੇ ਕਰਕੇ ਰਾਜ ਕੀਤੇ ਗਏ ਨੇ ਅੱਜ ਤੱਕ। ਹਜ਼ਾਰਾਂ ਸਾਲਾਂ ਤੋਂ ਡਰ ਦੇ ਸਿਰ 'ਤੇ ਰਾਜ ਕੀਤਾ ਜਾਂਦਾ ਰਿਹਾ। ਅੱਜ ਵੀ ਓਹੀ ਨੀਤੀ ਲਾਗੂ ਹੈ ਕਿ ਲੋਕਾਂ ਨੂੰ ਡਰਾਓ ਅਤੇ ਰਾਜ ਕਰੋ। ——— ਕੀ ਹੈ ਕੋਰੋਨਾ ਵਾਇਰਸ ਦੀ ਹਕੀਕਤ? - ਡਾ. ਬਿਸ਼ਵਰੂਪ ਰਾਏ ਚੌਧਰੀ ਪੀ.ਐੱਚਡੀ. (ਡਾਇਬਟੀਜ਼) ਏ.ਜੇ.ਯੂ. ਜ਼ੋਬੀਆ ਵਾਇਰਸ ਨਾਲ ਤੁਸੀਂ ਮਰੋ ਜਾਂ ਨਾ ਮਰੋ, ਪਰ ਵਾਇਰਸ ਦੇ ਡਰ ਨਾਲ ਤੁਸੀ ਰੋਜ਼ ਮਰ ਰਹੇ ਹੋ। ਵਾਇਰਸ ਤੇ ਉਸ ਦੇ ਡਰ ਨੂੰ ਹਮੇਸ਼ਾ ਵਾਸਤੇ ਖਤਮ ਕਰਨ ਲਈ ਕੁਝ ਦੇਰ ਲਈ ਤੁਸੀਂ ਬਿਲਕੁੱਲ ਭੁੱਲ ਜਾਓ ਕਿ ਪਿਛਲੇ ਦਿਨੀਂ ਦੇਸ਼ ਵਿਦੇਸ਼ ਦੇ ਮੀਡੀਆ ਨੇ ਤੁਹਾਨੂੰ ਕੀ ਦੱਸਿਆ ਤੇ ਲੋਕਾਂ ਨੇ ਤੁਹਾਨੂੰ ਕੀ ਸੁਣਾਇਆ। ਅੱਜ ਗੱਲ ਕਰਾਂਗੇ ਸਿਰਫ ਮੈਡੀਕਲ ਸਾਇੰਸ ਦੀ, ਮੈਡੀਕਲ ਸਾਇੰਸ ਕੋਲ ਕੀ ਜਵਾਬ ਹੈ। ਸਾਲ 1920 ਤੋਂ ਲੈ ਕੇ ਸਾਲ 2020 ਵਿਚਕਾਰ ਪਿਛਲੇ ਸੌ ਸਾਲ ਦੌਰਾਨ ਜਿੰਨੇ ਵੀ ਰਿਸਰਚ ਪੇਪਰ ਆਏ ਹਨ, ਉਨ•ਾਂ 'ਚੋਂ 167 ਰਿਸਰਚ ਪੇਪਰਾਂ ਜੋ ਵੀ ਢੁੱਕਵੇਂ ਸਨ, ਜਿਨ•ਾਂ 'ਚੋਂ ਮੈਂ ਉਨ•ਾਂ ਸਵਾਲਾਂ ਦੇ ਜਵਾਬ ਲੱਭੇ, ਜਿਹੜਾ ਅੱਜਕੱਲ• ਜੋ ਮਾਹੌਲ ਚੱਲ ਰਿਹਾ ਹੈ, ਇਸ ਸਬੰਧੀ ਜਾਨਣ ਦੀ ਕੋਸ਼ਿਸ਼ ਕੀਤੀ। ਉਕਤ ਖੰਗਾਲੇ ਗਏ ਖੋਜ ਪੱਤਰਾਂ ਦਾ ਨਿਚੋੜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਮੈਨੂੰ ਪੱਕਾ ਯਕੀਨ ਹੈ ਕਿ ਮੇਰਾ ਇਹ ਲੇਖ ਪੜ• ਕੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਤਸਵੀਰ ਸਾਫ ਹੋ ਜਾਵੇਗੀ। ਤੁਹਾਨੂੰ ਦੂਰ ਤਕ ਦਿਖੇਗਾ ਤੇ ਤੁਹਾਡੇ ਕੋਲੋਂ ਵਾਇਰਸ ਜਾਂ ਉਸ ਦਾ ਡਰ ਸਦਾ ਲਈ ਦਿਮਾਗ 'ਚੋਂ ਭੱਜ ਜਾਵੇਗਾ। ਜੀ ਹਾਂ ਅਸੀਂ ਵਾਇਰਸ ਦੀ ਹੀ ਹੱਲ ਕਰ ਰਹੇ ਹਾਂ। ਕੁੱਲ ਵਾਇਰਸਾਂ ਦੀ ਗਿਣਤੀ ਦੀ, ਪੂਰੀ ਦੁਨੀਆ 'ਚ ਕਿੰਨੇ ਵਾਇਰਸ ਹਨ, ਸਾਰੇ ਬ੍ਰਹਿਮੰਡ 'ਚ ਕਿੰਨੇ ਹਨ। ਇਨ•ਾਂ ਦੀ ਗਿਣਤੀ ਹੈ, ਹਿੰਦਸੇ 1 ਤੋਂ ਅੱਗੇ 31 ਸਿਫਰਾਂ ਲਗਾ ਦਿੱਤੀਆਂ ਜਾਣ, ਤਾਂ ਅੰਦਾਜ਼ਾ ਲੱਗਦਾ ਹੈ ਕਿ ਲੱਗਪੱਗ ਇੰਨੇ ਵਾਇਰਸ ਸਾਡੀ ਧਰਤੀ 'ਤੇ ਹਨ। ..ਜੇਕਰ ਅਸੀਂ ਬੈਕਟੀਰੀਆ ਦਾ ਗੱਲ ਕਰੀਏ ਤਾਂ ਬੈਕਟੀਰੀਆ ਦੀ ਜਿਹੜੀ ਗਿਣਤੀ ਹੈ, ਉਹ ਵਾਇਰਸ ਤੋਂ ਵੀ ਹਜ਼ਾਰ ਲੱਖ ਗੁਣਾ ਜ਼ਿਆਦਾ ਹੈ। ਮੈਂ ਹਜ਼ਾਰ ਗੁਣਾ ਜ਼ਿਆਦਾ ਨਹੀਂ ਬੋਲ ਰਿਹਾ, ਹਜ਼ਾਰ ਲੱਖ ਗੁਣਾ ਜ਼ਿਆਦਾ ਹੈ। ਏਨਾ ਜ਼ਿਆਦਾ ਕਿ ਤੁਹਾਡੇ ਦੰਦਾਂ ਵਿਚ ਫਸਿਆ ਹੋਇਆ ਖਾਣੇ ਦਾ ਇਕ ਬਾਰੀਕ ਟੁਕੜਾ ਵੀ ਕੱਢਿਆ ਜਾਵੇ ਤਾਂ ਉਸ ਵਿਚਲੇ ਵਾਇਰਸ ਤੇ ਬੈਕਟੀਰੀਆ ਦੀ ਗਿਣਤੀ ਹੋਵੇਗੀ, …...ਹਿੰਦਸੇ 1 ਦੇ ਅੱਗੇ 11 ਸਿਫਰਾਂ ਲਗਾ ਦਿੱਤੀਆਂ ਜਾਣ। ਹੁਣ ਸਵਾਲ ਹੈ ਕਿ ਇਹ ਗਿਣਤੀ ਕਿੰਨੀ ਹੋਵੋਗੀ। ਇਹ ਗਿਣਤੀ ਲੱਗਪੱਗ ਏਨੀ ਹੋਵੇਗੀ ਕਿ ਜਿੰਨੀ ਅੱਜ ਤਕ ਇਸ ਦੁਨੀਆ 'ਚ ਪੈਦਾ ਹੋਏ ਇਨਸਾਨਾਂ ਦੀ ਸੰਖਿਆ ਹੋਵੇਗੀ। ਇੱਥੋ ਤਕ ਤੁਹਾਡੇ ਪੇਟ 'ਚ ਹੁਣ ਵੀ ਇਕ ਕਿਲੋ ਬੈਕਟੀਰੀਆ ਹਨ। ਪੂਰੇ ਇਕ ਸਾਲ 'ਚ ਜਿੰਨਾ ਮਲ ਤੁਸੀਂ ਕੱਢਦੇ ਹੋ, ਉਸ 'ਚੋਂ ਜੇਕਰ ਸਾਰੇ ਬੈਕਟੀਰੀਆ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਉਸ ਦਾ ਭਾਰ ਹੋਵੇਗਾ, ਜਿੰਨਾ ਤੁਹਾਡੇ ਸਰੀਰ ਦਾ ਕੁੱਲ ਭਾਰ ਹੋਵੇਗਾ। ਯਾਦ ਰੱਖੋ ਕਿ ਅਸੀਂ ਵਾਇਰਸ ਜਾਂ ਬੈਕਟੀਰੀਆ ਘਿਰੇ ਹੋਏ ਹੀ ਨਹੀਂ ਬਲਕਿ ਅਸੀਂ ਵਾਇਰਸ ਜਾਂ ਬੈਕਟੀਰੀਆ ਦੇ ਬਣੇ ਹੋਏ ਵੀ ਹਾਂ। ਤੁਹਾਡੇ ਸਰੀਰ ਦੇ ਜਿੰਨੇ ਕੁੱਲ ਸੈਲ ਹਨ, ਉਨ•ਾਂ 'ਚੋਂ 90 ਫੀਸਦੀ ਸੈੱਲ ਬੈਕਟੀਰੀਆ ਹੀ ਹਨ ਤੇ ਸਿਰਫ 10 ਫੀਸਦੀ ਸੈੱਲ ਹੀ ਤੁਹਾਡੇ ਆਪਣੇ ਸੈਲ ਹਨ। ਸੋ ਲੱਖਾਂ ਤਰ•ਾਂ ਦੇ ਵਾਇਰਸਾਂ ਨੂੰ ਮੈਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕੁੱਲ ਕਿੰਨੇ ਤਰ•ਾਂ ਦੇ ਵਾਇਰਸ ਹਨ। ਕਿੰਨੀ ਕਿਸਮ ਦੇ ਹਨ। ਕਿਸੇ ਜਨਰਲ (ਪੇਪਰ) 'ਚ ਲਿਖਿਆ ਹੈ, ਇਕ ਲੱਖ ਵੀਹ ਹਜ਼ਾਰ ਤੇ ਕਿਸੇ ਜਨਰਲ 'ਚ ਲਿਖਿਆ ਹੈ ਸ਼ਾਇਦ 10 ਕਰੋੜ। ਇਸ ਦੀ ਕੋਈ ਗਿਣਤੀ ਨਹੀਂ ਹੈ, ਇਸ ਦਾ ਅਨੁਮਾਨ ਹੈ ਹੀ ਨਹੀਂ। ਚਾਹੇ ਇਹ ਗਿਣਤੀ ਇਕ ਲੱਖ ਵੀਹ ਹਜ਼ਾਰ ਹੋਵੇ ਤੇ ਚਾਹੇ 10 ਕਰੋੜ। ਇਨ•ਾਂ ਸਾਰਿਆਂ 'ਚੋਂ ਇਕ ਹੈ ਕਿ ਕੋਰੋਨਾ ਵਾਇਰਸ। ਤੇ ਇਹ ਜਿਹੜਾ ਕੋਰੋਨਾ ਵਾਇਰਸ ਹੈ, ਇਹ ਵਾਇਰਸ ਉਸ ਵੇਲੇ ਤੋਂ ਹੈ, ਜਦੋਂ ਦੀ ਇਹ ਧਰਤੀ ਹੈ ਤੇ ਸ਼ਾਇਦ ਸਾਡੇ ਇਨਸਾਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਤੋਂ ਮੌਜੂਦ ਹੈ। ਹੋ ਸਕਦਾ ਹੈ ਕਿ ਹਜ਼ਾਰਾਂ ਵਾਰ ਤੁਹਾਨੂੰ ਜ਼ੁਕਾਮ ਹੋਇਆ ਹੋਵੇ, ਬੁਖਾਰ ਹੋਇਆ ਹੋਵੇ ਜਾਂ ਫਲੂ ਹੋਇਆ ਹੋਵੇ ਤੇ ਉਨ•ਾਂ 'ਚੋਂ ਕਦੇ ਨਾ ਕਦੇ ਕੋਰੋਨਾ ਵਾਇਰਸ ਵੀ ਜ਼ਿੰਮੋਵਾਰ ਰਿਹਾ ਹੋਵੇ। ਹੁਣ ਨਵਾਂ ਸਿਰਫ ਏਨਾ ਹੈ ਕਿ ਹੁਣ ਸਾਨੂੰ ਇਕ ਲੈਨਜ਼ ਮਿਲ ਗਿਆ ਹੈ ਜਾਂ ਕਹਿ ਲਓ ਕਿ ਡਾਇਗਨੋਸਟਿਕ ਟੂਲ ਮਿਲ ਗਿਆ ਹੈ, ਜਿਸ ਨਾਲ ਅਸੀਂ ਪਛਾਣ ਪਾ ਰਹੇ ਹਾਂ ਕਿ ਇਹ ਕੋਰੋਨਾ ਵਾਇਰਸ ਹੈ। ਹਾਂ ਏਹੀ ਇਕੋ-ਇਕ ਨਵੀਂ ਚੀਜ਼ ਹੈ। ਸੋ ਅਜਿਹੇ 'ਚ ਸੋਚਣਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਅਸੀਂ ਆਪਣੇ ਘਰ ਦਾ ਦਰਵਾਜ਼ਾ ਬੰਦ ਕਰੇ ਰਹੀਏ ਜਾਂ ਹੱਥਾਂ ਨੂੰ ਚੰਗੀ ਤਰ•ਾਂ ਸੈਨੇਟਾਈਜ਼ਰ ਨਾਲ ਧੋ ਲਈਏ। ਤਾਂ ਇਹ ਕੁਝ ਅਜਿਹਾ ਹੀ ਹੋਵੇਗਾ, ਜਿਵੇਂ ਕੋਈ ਤੁਹਾਨੂੰ ਚੁੱਕ ਕੇ ਸਮੁੰਦਰ 'ਚ ਸੁੱਟ ਦੇਵੇ ਤੇ ਮੈਂ ਤੁਹਾਨੂੰ ਇਕ ਛਤਰੀ ਫੜਾਂਵਾਂ, ਉਹ ਵੀ ਜਿਸਦੇ ਚਿਥੜੇ-ਚਿਥੜੇ ਹੋਏ ਹੋਣ, ਅਸੀਂ ਬਚ ਹੀ ਨਹੀਂ ਸਕਦੇ, ਕਿਉਂਕਿ ਅਸੀਂ ਇਸ ਨਾਲ ਘਿਰੇ ਹੋਏ ਹਾਂ। ਉਹ ਤਾਂ ਹਰ ਜਗ•ਾ ਹੈ, ਹੁਣ ਵੀ ਇੱਧਰ-ਉਧਰ ਫਿਰ ਰਹੇ ਹਨ, ਪਰ ਸਾਨੂੰ ਦਿਸਦੇ ਨਹੀਂ ਹਨ। ਤੁਸੀਂ ਆਖੋਗੇ ਕਿ ਜਿਹੜੇ ਹਜ਼ਾਰਾਂ ਲੋਕ ਮਰ ਰਹੇ ਹਨ ਜਾਂ ਲੱਖਾਂ ਲੋਕ ਪੀੜਤ ਹਨ ਕੀ ਉਹ ਕੁੱਝ ਝੂਠ ਹੈ? ਇਹ ਸਭ ਕੁੱਝ ਸਹੀ ਹੈ 10 ਹਜ਼ਾਰ ਲੋਕ ਜਾਂ 11 ਹਜ਼ਾਰ ਲੋਕ ਮਰ ਚੁੱਕੇ ਹਨ ਕੋਰੋਨਾ ਵਾਇਰਸ ਨਾਲ। ਪਰ ਇਸ ਤੋਂ ਵੱਡਾ ਇੱਕ ਹੋਰ ਸੱਚ ਹੈ। ਜੇਕਰ ਉਹ ਤੁਸੀਂ ਨਹੀਂ ਸਮਝਿਆ ਤਾਂ ਤੁਸੀਂ ਜ਼ਰੂਰ ਮਾਰੇ ਜਾਵੋਗੇ। ਮੈਂ ਉਸ ਸੱਚ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ, ਇੱਕ ਉਦਾਹਰਨ ਦੇ ਨਾਲ। ਕਲਪਨਾ ਕਰੋ ਤੁਹਾਡੇ ਸਾਹਮਣੇ ਇੱਕ ਖੂੰਖਾਰ ਜੰਗਲ ਹੈ। ਤੁਸੀਂ ਉਸ ਜੰਗਲ ਨੂੰ ਪਾਰ ਕਰਨਾ ਹੈ। ਉਸ ਜੰਗਲ ਦੇ ਦਵਾਰ ਦੇ ਸਾਹਮਣੇ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ। ਇਹ ਸਾਰੀਆਂ ਰਫਲਾਂ ਦੀਆਂ ਦੁਕਾਨਾਂ, ਔਜ਼ਾਰਾਂ ਦੀਆਂ ਦੁਕਾਨਾਂ, ਉਹ ਸਾਰੇ ਦੁਕਾਨਦਾਰ ਵੱਖ ਵੱਖ ਜਾਨਵਰਾਂ ਲਈ ਔਜ਼ਾਰ ਵੇਚ ਰਹੇ ਹਨ। ਇੱਕ ਦੁਕਾਨ ਦੇ ਗੁਲੇਲਾਂ ਮਿਲਦੀਆਂ ਹਨ ਕਿ ਜੰਗਲ ਦੇ ਵਿੱਚ ਬਹੁਤ ਸਾਰੇ ਪੰਛੀ ਹਨ, ਚਿੜੀਆਂ ਹਨ, ਉਹਨਾਂ ਨੂੰ ਮਾਰਨ ਲਈ ਗੁਲੇਲਾਂ ਲੈ ਜਾਓ। ਇੱਕ ਦੁਕਾਨਦਾਰ ਰਿੱਛ ਲਈ ਕੋਈ ਚਾਕੂ ਵੇਚ ਰਿਹਾ ਹੈ ਕਿ ਇਸ ਚਾਕੂ ਨਾਲ ਰਿੱਛ ਮਾਰਿਆ ਜਾ ਸਕਦਾ ਹੈ, ਜਾਂ ਭਜਾਇਆ ਜਾ ਸਕਦਾ ਹੈ। ਇਹ ਵੀ ਖਰੀਦ ਲਵੋ। ਵੱਖ ਵੱਖ ਜਾਨਵਰਾਂ ਲਈ ਵੱਖ ਵੱਖ ਸਮਾਨ ਵੇਚਿਆ ਜਾ ਰਿਹਾ ਹੈ। ਸਾਰੀਆਂ ਦੁਕਾਨਾਂ ਉੱਪਰ ਟੀ.ਵੀ. ਸਕਰੀਨ ਲੱਗਿਆ ਹੋਇਆ ਹੈ। ਉਹਨਾਂ ਵਿੱਚ ਜਿਹੜੇ ਬੰਦਰ ਵਾਲੀ ਦੁਕਾਨ ਦਾ ਜਿਹੜਾ ਟੀ.ਵੀ. ਸਕਰੀਨ ਹੈ, ਉੱਥੇ ਡੰਡੇ ਮਿਲ ਰਹੇ ਹਨ। ਤੁਸੀਂ ਇੱਕ ਡੰਡਾ ਲੈ ਜਾਓ, ਜੰਗਲ ਵਿੱਚ ਬਹੁਤ ਸਾਰੇ ਖਤਰਨਾਕ ਬੰਦਰ ਹਨ, ਜਿਹੜੇ ਤੁਹਾਡਾ ਮੋਬਾਇਲ ਖੋਹ ਸਕਦੇ ਹਨ, ਤੁਹਾਡੇ ਕੱਪੜਿਆਂ ਨੂੰ ਪਾੜ ਸਕਦੇ ਹਨ। ਤੁਹਾਨੂੰ ਮਾਰ ਸਕਦੇ ਹਨ। ਉਹਨਾਂ ਸਾਰੀਆਂ ਸਕਰੀਨਾਂ 'ਚੋਂ ਬੰਦਰ ਵਾਲਾ ਸਕਰੀਨ ਜ਼ਿਆਦਾ ਵੱਡਾ ਹੈ। ਉਸ ਵਿੱਚੋਂ ਜ਼ਿਆਦਾ ਆਵਾਜਾਂ ਆ ਰਹੀਆਂ ਹਨ। ਤੁਹਾਡਾ ਸਾਰਾ ਧਿਆਨ ਬੰਦਰ ਤੋਂ ਬਚਣ ਵੱਲ ਚਲਿਆ ਜਾਂਦਾ ਹੈ ਕਿ ਜਿਵੇਂ ਕਿਵੇਂ ਮੈਂ ਬੰਦਰ ਤੋਂ ਬਚਣਾ ਹੈ। ਇਸ ਲਈ ਤੁਸੀਂ ਇੱਕ ਦੀ ਥਾਂ ਦੋ ਡੰਡੇ ਲੈ ਗਏ। ਤੁਸੀਂ ਜੰਗਲ ਵਿੱਚੋਂ ਜਦੋਂ ਜਾ ਰਹੇ ਹੋ ਤਾਂ ਤੁਹਾਡਾ ਸਾਰਾ ਧਿਆਨ ''ਬੰਦਰ ਤਾਂ ਨਹੀਂ, ਬੰਦਰ ਤਾਂ ਨਹੀਂ'' ਵੱਲ ਲੱਗਿਆ ਰਹਿੰਦਾ ਹੈ। ਬੰਦਰ ਤੋਂ ਬਚਣ ਵੱਲ ਚਲਿਆ ਜਾਂਦਾ ਹੈ। ਤੁਸੀਂ ਇਹ ਭੁੱਲ ਹੀ ਜਾਂਦੇ ਹੋ ਕਿ ਇਸ ਬੰਦਰ ਨਾਲੋਂ ਵੀ ਹਜ਼ਾਰਾਂ ਗੁਣਾਂ ਖਤਰਨਾਕ ਤੇ ਖੂੰਖਾਰ ਉਹ ਸ਼ੇਰ ਵੀ ਹੈ, ਹਾਥੀ ਵੀ ਹੈ ਅਤੇ ਲੂੰਬੜੀ ਵੀ ਹੈ। ਮੇਰੇ ਕਹਿਣ ਦਾ ਭਾਵ ਹੈ ਕਿ ਕੋਰੋਨਾ ਵਾਇਰਸ ਹੈ, ਜਿਸ ਨਾਲ 10 ਹਜ਼ਾਰ ਲੋਕ ਮਰੇ ਵੀ ਹਨ, ਜਾਂ 11 ਹਜ਼ਾਰ, 12 ਹਜ਼ਾਰ ਮਾਰੇ ਗਏ, ਜਾਂ ਆਉਣ ਵਾਲੇ ਦਿਨਾਂ ਵਿੱਚ 20 ਹਜ਼ਾਰ ਵੀ ਹੋ ਸਕਦੇ ਹਨ। ਪਰ ਯਾਦ ਰੱਖੋ ਹੋਰ ਬਹੁਤ ਸਾਰੇ ਜਾਨਵਰ ਵੀ ਹਨ। ਹਰ ਸਾਲ ਡੇਂਗੂ ਨਾਲ 25 ਹਜ਼ਾਰ ਲੋਕ ਮਰਦੇ ਹਨ। ਟੈਟਨਸ ਨਾਲ 40 ਹਜ਼ਾਰ ਲੋਕ ਮਰਦੇ ਹਨ। ਟੀ.ਬੀ. ਨਾਲ 15 ਲੱਖ ਲੋਕ ਮਰਦੇ ਹਨ। ਹਾਈਪੈਟੇਟਿਸ ਵਾਇਰਸ ਨਾਲ ਕਰੀਬ 14 ਲੱਖ ਲੋਕ ਮਰਦੇ ਹਨ। ਸਾਡੇ ਵਿੱਚੋਂ ਹਰ ਤੀਜੇ ਵਿਅਕਤੀ ਦੇ ਜਿਗਰ ਵਿੱਚ ਹਾਈਪੇਟਾਇਟਸ ਬੀ. ਵਾਇਰਸ ਹੈ। ਉਹਨਾਂ ਵਿੱਚੋਂ ਤਕਰੀਬਨ 27 ਫੀਸਦੀ ਲੋਕ ਮਰਨੇ ਹਨ। ਅਜਿਹੀ ਹਾਲਤ ਵਿੱਚ ਜੇਕਰ ਅਸੀਂ ਆਪਣਾ ਸਾਰਾ ਧਿਆਨ ਸਿਰਫ ਇੱਕ ਕੋਰੋਨਾ ਵਾਇਰਸ 'ਤੇ ਹੀ ਲਾ ਦੇਈਏ ਜਿਸ ਨਾਲ 10 ਹਜ਼ਾਰ ਜਾਂ 20 ਹਜ਼ਾਰ ਲੋਕ ਮਰੇ ਹਨ ਜਾਂ ਮਰਨ ਵਾਲੇ ਹਨ। ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਸਾਰਿਆਂ ਦੀ ਗਿਣਤੀ ਕਰ ਲਈਏ ਤਾਂ ਹਰ ਤਰ•ਾਂ ਦੀ ਬਿਮਾਰੀ ਦੀ ਜਾਂ ਹਰ ਸਾਲ ਮਰਨ ਵਾਲੇ ਲੋਕਾਂ ਦੀ ਉਹ ਹੈ ਲੱਗਭੱਗ 1 ਕਰੋੜ 70 ਲੱਖ। ਇਹਨਾਂ ਵਿੱਚ ਟੈਟਨਿਸ ਵੀ ਜੋੜ ਲਓ। ਕੋਈ ਹੋਰ ਜੋੜ ਲਓ। ਹਲਕਾਅ ਦੇ ਕੇਸਾਂ ਨੂੰ ਵੀ ਜੋੜ ਲਓ। ਇਹਨਾਂ 1 ਕਰੋੜ 70 ਲੱਖ ਲੋਕਾਂ ਵਿੱਚ ਕੋਰੋਨਾ ਵਾਇਰਸ ਦਾ ਹਿੱਸਾ ਹੈ ਇਸ ਸਮੇਂ 10 ਹਜ਼ਾਰ। ਸਿਰਫ ਕੋਰੋਨਾ ਵਾਇਰਸ 'ਤੇ ਹੀ ਸਾਰਾ ਧਿਆਨ ਹੋਣਾ ਇਸ ਤਰ•ਾਂ ਦਾ ਮਾਮਲਾ ਹੈ ਕਿ ਮੰਨ ਲਓ ਤੁਹਾਡੇ ਘਰ ਵਿੱਚ ਚੂਹਾ ਆ ਗਿਆ ਹੈ, ਮੈਂ ਇਹ ਕਹਿਣ ਲੱਗਦਾ ਹਾਂ ਕਿ ਇਹ ਚੂਹਾ ਬਹੁਤ ਖਤਰਨਾਕ ਹੈ, ਇਹ ਤੁਹਾਡਾ ਖਾਣਾ ਖਾ ਜਾਵੇਗਾ। ਤੁਹਾਡੀਆਂ ਕਿਤਾਬਾਂ ਨੂੰ ਪਾੜ ਦੇਵੇਗਾ। ਤੁਹਾਡਾ ਬਹੁਤ ਨੁਕਸਾਨ ਕਰੇਗਾ। ਇਹ ਚੂਹੇ ਨੂੰ ਨਹੀਂ ਛੱਡਣਾ ਚਾਹੀਦਾ। ਇਸ ਨੂੰ ਮਾਰ ਦਿਓ। ਇਸ ਨੂੰ ਭਜਾ ਦਿਓ। ਜਦੋਂ ਤੁਹਾਡਾ ਸਾਰਾ ਧਿਆਨ ਚੂਹੇ 'ਤੇ ਹੀ ਹੈ ਤਾਂ ਕਿ ਤੁਸੀਂ ਇਸ ਨੂੰ ਕਿਸੇ ਨਾ ਕਿਸੇ ਤਰ•ਾਂ ਮਾਰਨਾ ਹੀ ਹੈ। ਪਰ ਇਸੇ ਹੀ ਸਮੇਂ ਤੁਸੀਂ ਇਹ ਭੁੱਲ ਹੀ ਗਏ ਹੋ ਕਿ ਘਰ ਦੇ ਕੋਨੇ ਵਿੱਚ ਛੁਪਿਆ ਹੋਇਆ ਕੋਈ (ਕਾਤਲ) ……...ਵੀ ਹੈ, ਤੁਹਾਡੇ ਘਰ ਕੋਈ…….....(ਡਾਕੂ) ਵੀ ਛੁਪਿਆ ਹੋਇਆ ਹੋ ਸਕਦਾ ਹੈ, ਜਿਹੜੇ ਕਿ ਇਸ ਚੂਹੇ ਤੋਂ ਹਜ਼ਾਰਾਂ ਗੁਣਾਂ ਖਤਰਨਾਕ ਹਨ। ਇਸ ਲਈ ਅਜਿਹੀ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ। ਜੇਕਰ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਜੰਗਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਮੈਂ ਇੱਕ ਕੰਮ ਕਰਾਂਗਾ ਕਿ ਮੈਂ ਹਰ ਤਰ•ਾਂ ਦੇ ਜਾਨਵਰ ਦਾ ਇੱਕ ਇੱਕ ਔਜ਼ਾਰ ਤਾਂ ਮੈਂ ਲੈ ਕੇ ਹੀ ਜਾਵਾਂਗਾ। ਤਾਂ ਕਿ ਜੇਕਰ ਰਿੱਛ ਆ ਜਾਵੇ ਤਾਂ ਮੈਂ ਚਾਕੂ ਨਾਲ ਉਸ ਨੂੰ ਮਾਰ ਸਕਾਂ। ਸ਼ੇਰ ਆ ਜਾਵੇ ਤਾਂ ਮੈਂ ਉਸ ਨੂੰ ਗੋਲੀ ਮਾਰ ਦਿਆਂਗਾ। ਬੰਦਰ ਆ ਜਾਵੇ ਤਾਂ ਮੈਂ ਉਸ ਨੂੰ ਡੰਡਾ ਮਾਰ ਦੇਵਾਂ। ਇਸ ਕਰਕੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਹੋ ਸਕਦਾ ਹੈ, ਉਹਨਾਂ ਸਾਰੇ ਹਥਿਆਰਾਂ ਦੇ ਬੋਝ ਨਾਲ ਹੀ ਮੈਂ ਮਰ ਜਾਵਾਂ, ਕੋਈ ਰਿੱਛ ਮਾਰੇ ਭਾਵੇਂ ਨਾ ਮਾਰੇ। ਹਥਿਆਰਾਂ ਦਾ ਭਾਰ ਹੀ ਮੈਨੂੰ ਲੈ ਡੁੱਬੇ। ਬਿਲਕੁੱਲ ਅਜਿਹਾ ਹੀ ਹੋ ਰਿਹਾ ਹੈ, ਏਕਾਂਤਵਾਸ ਕਰਨ ਮੌਕੇ। ਉਸ ਮੌਕੇ ਪਤਾ ਨਹੀਂ ਉਸ ਨੂੰ ਕਿਹੜੀਆਂ ਕਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੂੰ ਅਧਰੰਗ ਦੀਆਂ ਦਵਾਈਆਂ ਦੇ ਰਹੇ ਹਾਂ ਜਾਂ ਐਂਟੀ-ਬਾਇਓਟਿਕ ਦਵਾਈਆਂ ਦੇ ਰਹੇ ਹਾਂ। ਮੈਂ 14 ਮਾਰਚ ਦੇ ਆਪਣੇ ਯੂ-ਟਿਊਬ ਚੈਨਲ 'ਤੇ ਤੁਹਾਨੂੰ ਦੱਸਿਆ ਸੀ, ਕਿ ਜ਼ਿਆਦਾ ਕਰਕੇ ਜਿਹੜੀਆਂ ਮੌਤਾਂ ਹੋ ਰਹੀਆਂ ਹਨ, ਉਹ ਮੇਰੇ ਹਿਸਾਬ ਨਾਲ ਕੋਰੋਨਾ ਵਾਇਰਸ ਦੀ ਵਜਾਹ ਕਰਕੇ ਨਹੀਂ ਹੋ ਰਹੀਆਂ ਬਲਕਿ ਇਲਾਜ ਕੀਤੇ ਜਾਣ ਕਰਕੇ ਹੋ ਰਹੀਆਂ ਹਨ। 14 ਮਾਰਚ ਤੋਂ ਪੂਰੇ ਤਿੰਨ ਦਿਨ ਬਾਅਦ ਏਹੀ ਗੱਲ ਫਰਾਂਸ ਦੇ ਸਿਹਤ ਮੰਤਰੀ ਨੇ ਵੀ ਆਪਣੀ ਬੋਲੀ ਵਿੱਚ ਆਖੀ। ਜੇਕਰ ਕੋਈ ਇਹ ਸੋਚੇ ਕਿ ਇੱਕ ਇੱਕ ਵਾਇਰਸ ਤੋਂ ਬਚਣ ਲਈ ਅਸੀਂ ਵੱਖ ਵੱਖ ਹਥਿਆਰ ਲੈ ਕੇ ਚੱਲਾਂਗੇ, ਵੱਖ ਵੱਖ ਟੀਕੇ ਲਗਵਾਉਣੇ ਹਨ, ਦਵਾਈਆਂ ਲੈਣੀਆਂ ਹਨ। ਤਾਂ ਯਾਦ ਰੱਖੋ ਕਿ ਇਹ ਟੀਕੇ ਅਤੇ ਇਹਨਾਂ ਦਵਾਈਆਂ ਨਾਲ ਤੁਹਾਡੀ ਅੰਦਰੂਨੀ ਟਾਕਰਾ-ਸ਼ਕਤੀ ਖਤਮ ਹੋ ਜਾਵੇਗੀ ਅਤੇ ਬਿਨਾ ਕਿਸੇ ਵਾਇਰਸ ਜਾਂ ਬੈਕਟੀਰੀਆ ਨੂੰ ਮਾਰੇ ਤੁਸੀਂ ਖੁਦ ਹੀ ਆਪਣੀ ਮੌਤ ਮਾਰੇ ਜਾਵੋਗੇ। ਤਾਂ ਫੇਰ ਅਜਿਹੀ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣਾ ਧਿਆਨ ਇਸ 'ਤੇ ਇਕਾਗਰ ਕਰਨਾ ਚਾਹੀਦਾ ਹੈ। ਇਸ ਨੂੰ ਸਮਝਣਾ ਪਵੇਗਾ। ਪਰ ਇਥੇ ਸਭ ਤੋਂ ਮਹੱਤਵਪੂਰਨ ਗੱਲ ਹੈ ਬਚਾਓ ਦੀ, ਕੀ ਕਰੀਏ ਕਿ ਬੈਕਟੀਰੀਆ ਵਾਇਰਸ ਤੁਹਾਡੇ 'ਤੇ ਹੱਲਾ ਹੀ ਨਾ ਬੋਲ ਸਕੇ। ਸੋ ਇਸ ਦਵਾਈ ਦਾ ਜਵਾਬ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਇਸ ਦਾ ਬੜਾ ਸੌਖਾ ਜਿਹਾ ਜਵਾਬ ਹੈ, ਇਸਦਾ ਸੌਖਾ ਜਵਾਬ ਇਹ ਜੇਕਰ ਤੁਹਾਡੇ ਖੂਨ ਦੇ ਪਲਾਜ਼ਮਾ ਵਿੱਚ 50 ਮਾਈਕਰੋਮੋਲ ਪ੍ਰਤੀ ਲਿਟਰ ਦੀ ਮਾਤਰਾ ਹੁੰਦੀ ਹੈ ਤਾਂ 80 ਫੀਸਦੀ ਗਾਰੰਟੀ ਹੈ ਕਿ ਵਾਇਰਸ ਤੁਹਾਡੇ 'ਤੇ ਹੱਲਾ ਨਹੀਂ ਬੋਲ ਸਕਦਾ। ਜੇਕਰ ਸਾਡੇ 'ਤੇ ਹੱਲਾ ਕਰਨ ਵੀ ਤਾਂ ਵੀ ਸਾਡੀ ਅੰਦਰੂਨੀ ਟਾਕਰਾ-ਸ਼ਕਤੀ (ਐਮੀਊਨਿਟੀ) ਲੜ ਕੇ ਉਸ ਨੂੰ ਹਰਾ ਦੇਵੇਗੀ ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਦੋ ਗੱਲਾਂ ਸਾਨੂੰ ਹੋਰ ਸਮਝਣੀਆਂ ਚਾਹੀਦੀਆਂ ਹਨ। ਇੱਕ ਤਾਂ ਇਹ ਕਿ ਕੀ ਅਸੀਂ ਕਰੀਏ ਕਿ ਸਾਡੇ ਖੂਨ ਵਿੱਚ ਸਾਡੇ ਸਰੀਰ ਵਿਚਲੇ ਪਲਾਜ਼ਮ ਵਿੱਚ 50 ਮਾਈਕਰੋਮੋਲ ਪ੍ਰਤੀ ਲਿਟਰ ਦੀ ਮਾਤਰਾ ਹੋਵੇ। ਇਸਦਾ ਤਰੀਕਾ ਬਹੁਤ ਹੀ ਆਸਾਨ ਹੈ, ਇਸ ਲਈ ਤੁਹਾਨੂੰ ਰੋਜ਼ ਜਾਂ ਤਾਂ ਦੋ ਮੁਸੰਮੀਆਂ, ਚੱਬ ਚੱਬ ਕੇ ਖਾਓ ਜਾਂ ਫੇਰ ਇੱਕ ਅਮਰੂਦ ਖਾਓ। ਜਾਂ ਫੇਰ ਦਰਮਿਆਨੇ ਆਕਾਰ ਦੇ ਤਿੰਨ ਅੰਬ ਲਓ। ਇਹਨਾਂ ਵਿੱਚੋਂ ਜੇਕਰ ਤੁਸੀਂ ਕੋਈ ਵੀ ਚੀਜ਼ ਰੋਜ਼ ਖਾਓਗੇ, ਇਹ ਨਿਯਮ ਬਣਾ ਲਵੋਗੇ ਤੇ ਰੋਜ਼ .2 ਗਰਾਮ ਤਾਕਤ ਵਧੇਗੀ। ਰੋਜ਼ ਖਾਣ ਵਾਲੇ ਪ੍ਰੋਟੀਨਾਂ ਦੀ ਮਾਤਰਾ ਥੋੜ•ੀ ਜਿਹੀ ਘੱਟ ਕਰ ਦਿਓ। ਮਤਲਬ ਜਾਨਵਰਾਂ ਤੋਂ ਹਾਸਲ ਹੋਣ ਵਾਲਾ ਕੋਈ ਵੀ ਪ੍ਰੋਟੀਨ, ਜਿਵੇਂ ਡੇਅਰੀ ਉਤਪਾਦ ਹਨ, ਅੰਡਾ ਹੈ, ਮੀਟ ਹੈ, ਮੱਛੀ ਹੈ। ਇਹਨਾਂ ਵਿਚਲਾ ਪ੍ਰੋਟੀਨ ਵਿਟਾਮਨ ਸੀ ਦੇ ਪ੍ਰਭਾਵ ਨੂੰ ਘਟਾ ਦਿੰਦਾ ਹੈ। ਅਜਿਹਾ ਹੋਣ ਸਾਰੀਆਂ ਦਿੱਕਤਾਂ (ਮੁਸ਼ਕਲਾਂ) ਹੁੰਦੀਆਂ ਹਨ। ਇਸ ਤਰ•ਾਂ ਹੋਣ ਨਾਲ ਸਾਡੀ ਅੰਦਰੂਨੀ ਟਾਕਰਾ-ਸ਼ਕਤੀ ਘਟਦੀ ਹੈ। ਸਾਡੀ ਅੰਦਰੂਨੀ ਟਾਕਰਾ ਸ਼ਕਤੀ ਕੰਮ ਕਿਵੇਂ ਕਰਦੀ ਹੈ? ਇਹ ਬੜਾ ਸੌਖਾ ਜਿਹਾ ਮਾਮਲਾ ਹੈ। ਸਾਡੇ ਖੂਨ ਵਿੱਚ ਕਈ ਤਰ•ਾਂ ਦੇ ਸੈੱਲ ਹੁੰਦੇ ਹਨ। ਇੱਕ ਹੁੰਦੇ ਹਨ ਚਿੱਟੇ ਰਕਤਾਣੂੰ। ਇਹ ਸਾਡੇ ਸਰੀਰ ਦੇ ਸਿਪਾਹੀ ਹੁੰਦੇ ਹਨ। ਜਿਵੇਂ ਹੀ ਕੋਈ ਬੈਕਟੀਰੀਆ ਜਾਂ ਵਾਇਰਸ ਸਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਚਿੱਟੇ ਰਕਤਾਣੂੰ ਅੱਥਰੂ ਗੈਸ ਵਾਂਗੂੰ ਕੰਮ ਕਰਦੇ ਹਨ ਜਿਵੇਂ ਭੀੜ ਨੂੰ ਭਜਾਉਣ ਲਈ ਅੱਥਰੂ ਗੈਸ ਦੀ ਵਰਤੋਂ ਹੁੰਦੀ ਹੈ। ਪਰ ਇੱਥੇ ਖਤਰਾ ਇਹ ਵੀ ਹੁੰਦਾ ਹੈ ਕਿ ਅੱਥਰੂ ਗੈਸ ਦਾ ਉਲਟਾ ਅਸਰ ਵੀ ਹੋ ਸਕਦਾ ਹੈ। ਇਹਨਾਂ ਚੀਜ਼ਾਂ ਦਾ ਦੂਹਰਾ ਰੋਲ ਹੈ। ਯਾਦ ਰੱਖੋ ਕਿ ਸਾਡੀ ਅੰਦਰੂਨੀ ਟਾਕਰਾ-ਸ਼ਕਤੀ ਜਿਹੜੀ ਲੜਾਈ ਕਰਦੀ ਹੈ, ਇਸ ਸਰੀਰ ਵਿੱਚੋਂ ਇੱਕ ਰਸਾਇਣ ਛੱਡਦੀ ਹੈ। ਇਹ ਵਾਇਰਸ ਨੂੰ ਨਿੱਸਲ ਕਰ ਦਿੰਦੀ ਹੈ ਜਾਂ ਫੇਰ ਮਾਰ ਹੀ ਦਿੰਦੀ ਹੈ। ਪਰ ਇਹ ਰਸਾਇਣ ਐਨਾ ਖਤਰਨਾਕ ਹੁੰਦਾ ਹੈ ਕਿ ਜੇਕਰ ਉਹ ਸਾਡੇ ਸੈੱਲਾਂ 'ਤੇ ਹਮਲਾ ਕਰ ਦੇਵੇ ਤਾਂ ਸਾਡੇ ਸੈੱਲ ਵੀ ਮਰ ਸਕਦੇ ਹਨ। ਅਜਿਹੀ ਹਾਲਤ ਵਿੱਚ ਵਿਟਾਮਨ ਸੀ, ਸਾਡੇ ਖੂਨ ਦੇ ਸੈੱਲਾਂ ਨਾਲ ਚੁੰਬੜੇ ਰਹਿੰਦੇ ਹਨ। ਵਿਟਾਮਨ ਸੀ ਉਹਨਾਂ ਐਨਕਾਂ ਵਾਂਗ ਕੰਮ ਕਰਦਾ ਹੈ, ਜਿਹੜੇ ਅੱਥਰੂ ਗੈਸ ਤੋਂ ਬਚਾਅ ਲਈ ਪਹਿਨੀਆਂ ਹੁੰਦੀਆਂ ਹਨ। ਜੇਕਰ ਵਿਟਾਮਨ ਸੀ ਦੀ ਮਾਤਰਾ ਸਾਡੇ ਸਰੀਰ ਵਿੱਚ ਲੋੜੀਂਦੀ ਹੱਦ ਤੱਕ ਰਹਿੰਦੀ ਹੈ ਤਾਂ 80 ਫੀਸਦੀ ਗਾਰੰਟੀ ਹੈ ਕਿ ਤੁਸੀਂ ਬੈਕਟੀਰੀਆ ਦੇ ਹਮਲੇ ਤੋਂ ਬਚ ਸਕਦੇ ਹੋ। ਜੇਕਰ ਹੱਲਾ ਹੋ ਵੀ ਗਿਆ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਭਾਵੇਂ ਕਿ ਸਾਡੇ ਸਰੀਰ ਵਿੱਚ ਅੰਦਰੂਨੀ ਟਾਕਰਾ-ਸ਼ਕਤੀ ਦੀ ਬੈਕਟੀਰੀਆਂ ਨਾਲ ਲੜਾਈ ਹੋ ਵੀ ਰਹੀ ਹੋਵੇ। ਅਜਿਹਾ ਹੀ ਹੁਣ ਤੱਕ ਹੁੰਦਾ ਆਇਆ ਹੈ। ਇਸ ਤਰ•ਾਂ ਨਾਲ 80 ਫੀਸਦੀ ਮੌਕਾ ਤੁਹਾਡੇ ਬਚਾਓ ਦਾ ਹੋ ਸਕਦਾ ਹੈ। ਪਰ ਇਸਦੇ ਬਾਵਜੂਦ ਵੀ 20 ਫੀਸਦੀ ਖਤਰੇ ਹਨ ਕਿ ਤੁਸੀਂ ਬਿਮਾਰ ਵੀ ਹੋ ਸਕਦੇ ਹੋ। ਇੱਥੇ ਦੋ ਤਰ•ਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ ਲਾਗ ਦੀਆਂ। ਇੱਕ ਹੁੰਦੀਆਂ ਹਨ, ਦੀਰਘ-ਕਾਲੀ, ਯਾਨੀ ਲੰਮੇ ਸਮੇਂ ਦੀਆਂ ਬਿਮਾਰੀਆਂ, ਜਿਹਨਾਂ ਵਿੱਚ ਬੈਕਟੀਰੀਆ ਜਾਂ ਵਾਇਰਸ ਲੰਮੇ ਸਮੇਂ ਤੱਕ ਤੁਹਾਡੇ ਸਰੀਰ ਵਿੱਚ ਰਹਿ ਸਕਦਾ ਹੈ। ਜਿਵੇਂ ਟੀ.ਬੀ. ਦਾ ਬੈਕਟੀਰੀਆ ਹੋ ਸਕਦਾ ਹੈ, ਹੈਪੇਟਾਈਟਸ ਦਾ ਵਾਇਰਸ ਹੋ ਸਕਦਾ ਹੈ ਜਾਂ ਫੇਰ ਐਚ.ਆਈ.ਵੀ. ਹੋ ਸਕਦਾ ਹੈ। ਇਹਨਾਂ ਬਿਮਾਰੀਆਂ ਨੂੰ ਦੀਰਘ-ਕਾਲੀ, ਲੰਮੇ ਸਮੇਂ ਦੀਆਂ ਬਿਮਾਰੀਆਂ ਆਖਿਆ ਜਾਂਦਾ ਹੈ। ਇਸ ਲਈ ਇਲਾਜ ਵੱਖਰਾ ਹੈ। ਦੂਸਰੀਆਂ ਬਿਮਾਰੀਆਂ ਹੁੰਦੀਆਂ ਹਨ ਥੋੜ•ੇ ਸਮੇਂ ਦੀਆਂ ਜਿਵੇਂ ਕੋਰੋਨਾ ਦਾ ਵਾਇਰਸ ਹੈ। ਇਹ ਥੋੜ•ੇ ਦਿਨਾਂ ਵਿੱਚ ਹੀ ਆਇਆ ਅਤੇ ਥੋੜ•ੇ ਦਿਨਾਂ ਵਿੱਚ ਚਲਿਆ ਜਾਂਦਾ ਹੈ। ਟੈਟਨਸ ਅਤੇ ਹਲਕਾਅ ਦੇ ਵਾਇਰਸ ਜਾਂ ਫੇਰ ਡੇਂਗੂ ਜਾਂ ਫੇਰ ਚਿਕਨਗੁਨੀਆ ਆਦਿ ਇਹ ਐਕੂਈਟ ਬਿਮਾਰੀਆਂ, ਤੇਜ਼-ਤਿੱਖ ਵਾਲੀਆਂ ਬਿਮਾਰੀਆਂ ਹੁੰਦੀਆਂ ਹਨ। ਇਹਨਾਂ ਬਿਮਾਰੀਆਂ ਵਿੱਚ ਪਹਿਲਾ ਹਥਿਆਰ ਇਹ ਹੀ ਹੈ ਕਿ ਜਦੋਂ ਹੀ ਪਹਿਲੇ ਦਿਨ ਇਹ ਪਤਾ ਲੱਗੇ ਕਿ ਤੁਸੀਂ ਬਿਮਾਰ ਹੋ ਗਏ ਹੋ। ਫਲੂ ਵਰਗੇ ਲੱਛਣ ਹੋਣ ਤਾਂ ਉਸੇ ਦਿਨ ਤੋਂ ਤੁਹਾਡੇ ਖਾਣੇ ਵਿੱਚ ਤੁਹਾਨੂੰ ਵਿਟਾਮਨ ਸੀ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ 6 ਗਰਾਮ ਹਰ ਰੋਜ਼। ਤੁਸੀਂ ਕਹਿ ਸਕਦੇ ਹੋ ਕਿ ਕੀ ਮੈਂ ਵਿਟਾਮਨ ਸੀ ਦੀ ਗੋਲੀ ਖਾ ਲਵਾਂ? ਮੈਂ ਕਹਾਂਗਾ ਨਾ ਨਾ। ਗੋਲੀ ਲੈਣ ਨਾਲ ਉਲਟਾ ਅਸਰ ਹੋ ਸਕਦਾ ਹੈ ਇਸ ਲਈ ਤੁਸੀਂ ਖੁਰਾਕ ਦੇ ਜ਼ਰੀਏ ਹੀ ਵਿਟਾਮਨ ਸੀ ਲੈਣਾ ਹੈ। ਇਹ ਮਾਤਰਾ 6 ਤੋਂ 8 ਗਰਾਮ ਦੇ ਵਿਚਕਾਰ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ? ਘੱਟੋ ਘੱਟ 6 ਗਰਾਮ ਵਿਟਾਮਨ ਸੀ ਹਾਸਲ ਕਰਨ ਲਈ ਕਿੰਨੀ ਖਾਧ-ਖੁਰਾਕ ਲੈਣੀ ਚਾਹੀਦੀ ਹੈ? 25 ਮੁਸੰਮੀਆਂ ਵਿੱਚ ਸਿਰਫ ਤਿੰਨ ਗਰਾਮ ਵਿਟਾਮਨ ਸੀ ਹੁੰਦਾ ਹੈ। ਯਾਨੀ 50 ਮੁਸੰਮੀਆਂ ਵਿੱਚੋਂ ਤੁਹਾਨੂੰ 6 ਗਰਾਮ ਵਿਟਾਮਨ ਮਿਲਣਾ ਹੈ। ਐਨੀਆਂ ਮੁਸੰਮੀਆਂ ਕੋਈ ਬੰਦਾ ਖਾ ਤਾਂ ਨਹੀਂ ਸਕਦਾ। ਇਸ ਕਰਕੇ ਤੁਸੀਂ ਤਿੰਨ ਦਿਨਾਂ ਲਈ ਇਹਨਾਂ ਦਾ ਜੂਸ ਕੱਢ ਕੇ ਪੀਣਾ ਹੈ। ਖਾਣੀਆਂ ਨਹੀਂ ਹਨ। ਤੁਹਾਨੂੰ ਤਿੰਨ ਤਰ•ਾਂ ਦੀ ਖੁਰਾਕ ਖਾਣੀ ਪਵੇਗੀ। ਇਹ ਤਿੰਨ ਤਰ•ਾਂ ਦੀ ਖੁਰਾਕ ਹੈ, ਤਰਲ, ਜੂਸ ਅਤੇ ਠੋਸ ਖੁਰਾਕ। ਪਹਿਲੇ ਦਿਨ ਸਿਰਫ ਤਰਲ ਖੁਰਾਕ ਹੀ ਲੈਣੀ ਹੈ। ਇਹ ਖੁਰਾਕ ਕਿੰਨੀ ਲੈਣੀ ਹੈ? ਇਸ ਦਾ ਨੁਸਖਾ ਹੈ ਕਿ ਜਿੰਨਾ ਕਿਸੇ ਮਰੀਜ ਦਾ ਭਾਰ ਹੈ ਉਸ ਦੇ ਭਾਰ ਦੇ ਦਸਵੇਂ ਹਿੱਸੇ ਦੀ ਗਿਣਤੀ ਜਿੰਨੇ 400 ਗਰਾਮ ਵਾਲੇ ਗਲਾਸ ਦੇ ਖਟਾਸ ਵਾਲੇ ਫਲਾਂ ਦਾ ਜੂਸ ਲੈਣਾ ਹੈ। 60 ਕਿਲੋ ਵਜ਼ਨ ਵਾਲੇ ਮਰੀਜ ਨੇ 6 ਗਲਾਸ ਸੰਤਰੇ, ਮੁਸੰਮੀ, ਮਾਲਟੇ, ਕਿੰਨੂ ਜਾਂ ਅਨਾਨਾਸ ਦੇ ਲੈਣੇ ਹਨ। ਯਾਨੀ ਪੂਰੇ ਦਿਨ ਵਿੱਚ 6 ਗਲਾਸ ਪੀਣੇ ਹੀ ਪੀਣੇ ਹਨ। ਅਤੇ ਛੇ ਗਲਾਸ ਨਾਰੀਅਲ ਦੇ ਪਾਣੀ ਦੇ ਲੈਣੇ ਹਨ। ਹੋਰ ਕੁੱਝ ਨਹੀਂ ਖਾਣਾ, ਕੁੱਝ ਨਹੀਂ ਪੀਣਾ। ਦੂਸਰੇ ਦਿਨ ਫਲ ਖਾਣੇ ਹਨ। ਇਹਨਾਂ ਨੂੰ ਲੈਣ ਦੀ ਵਿਧੀ ਹੈ ਕਿ ਜਿੰਨਾ ਕਿਸੇ ਮਰੀਜ ਦਾ ਭਾਰ ਹੈ ਉਸਦੇ 20ਵੇਂ ਹਿੱਸੇ ਦੀ ਗਿਣਤੀ ਜਿੰਨੇ ਗਲਾਸ ਖੱਟੇ ਫਲਾਂ ਦਾ ਜੂਸ ਲੈਣਾ ਹੈ। ਭਾਵ 60 ਕਿਲੋ ਦੇ ਮਰੀਜ ਲਈ 20ਵੇਂ ਹਿੱਸੇ ਦਾ ਮਤਲਬ ਹੈ 3 ਗਲਾਸ 400 ਗਰਾਮ ਦੇ ਖਟਾਸ ਵਾਲੇ ਫਲਾਂ ਦੇ ਲੈਣੇ ਹਨ। ਤਿੰਨ ਗਲਾਸ ਨਾਰੀਅਲ ਦੇ ਪਾਣੀ ਦੇ ਲੈਣੇ ਹਨ। ਇਸ ਤੋਂ ਇਲਾਵਾ ਜਿੰਨਾ ਕਿਸੇ ਮਰੀਜ ਦਾ ਭਾਰ ਹੈ, ਉਸਦੇ ਭਾਰ ਦੀ ਗਿਣਤੀ ਤੋਂ 5 ਗੁਣਾਂ ਵਧੇਰੇ ਗਰਾਮ- ਯਾਨੀ 60 ਕਿਲੋ ਦੇ ਮਰੀਜ ਲਈ 60x5=300 ਗਰਾਮ ਟਮਾਟਰ ਅਤੇ ਖੀਰੇ ਖਾਣੇ ਹਨ। ਕੁੱਝ ਹੋਰ ਨਹੀਂ ਖਾਣਾ ਹੈ। ਦੂਸਰੇ ਦਿਨ ਤੁਹਾਨੂੰ ਲੱਗੇਗਾ ਕਿ ਤੁਸੀਂ ਠੀਕ ਹੀ ਹੋ। ਪਹਿਲੇ ਦਿਨ ਤੁਹਾਡਾ ਤਾਪਮਾਨ ਵੱਧ ਰਹੇਗਾ ਪਰ ਇਹ 102 ਤੋਂ ਵਧੇਰੇ ਨਹੀਂ ਹੋਵੇਗਾ ਜਾਂ 103 ਤੋਂ ਉੱਪਰ ਨਹੀਂ ਜਾਵੇਗਾ। ਦੂਸਰੇ ਦਿਨ ਤੁਹਾਨੂੰ ਤਾਪਮਾਨ ਘਟ ਜਾਵੇਗਾ। ਬਿਮਾਰੀ ਦੇ ਲੱਛਣ ਕੁੱਝ ਘਟਣ ਲੱਗਣਗੇ। ਤੀਜੇ ਦਿਨ ਤੁਸੀਂ ਠੋਸ ਖੁਰਾਕ ਲੈਣੀ ਹੈ। 12 ਵਜੇ ਤੱਕ ਜੋ ਤੁਸੀਂ ਖੁਰਾਕ ਲੈਣੀ ਹੈ, ਉਹ ਤੁਹਾਡੇ ਵਜ਼ਨ ਦੇ 30ਵੇਂ ਹਿੱਸੇ ਦੀ ਗਿਣਤੀ ਦੇ ਬਰਾਬਰ ਦੇ ਗਲਾਸ ਖਟਾਸ ਵਾਲੇ ਫਲਾਂ ਦੇ ਲੈਣੇ ਹਨ। ਯਾਨੀ ਜਿਸ ਦਾ ਵਜ਼ਨ 60 ਕਿਲੋ ਹੈ, ਉਸ ਨੂੰ 30ਵੇਂ ਹਿੱਸੇ ਦੀ ਗਿਣਤੀ ਮੁਤਾਬਕ (60/30=) 2 ਗਲਾਸ ਖਟਾਸ ਵਾਲੇ ਫਲਾਂ ਦੇ ਲੈਣੇ ਪੈਣਗੇ। ਅਤੇ ਇਸੇ ਅਨੁਸਾਰ 2 ਗਲਾਸ ਨਾਰੀਅਲ ਦੇ ਪਾਣੀ ਲੈਣੇ ਪੈਣਗੇ। ਦੁਪਹਿਰ ਸਮੇਂ ਪਿਛਲੇ ਦਿਨ ਵਾਲੇ ਨੁਸਖੇ ਅਨੁਸਾਰ 300 ਗਰਾਮ ਟਮਾਟਰ ਅਤੇ ਖੀਰੇ ਖਾਣ ਦੀ ਜ਼ਰੂਰਤ ਹੈ। ਸ਼ਾਮ ਦਾ ਖਾਣਾ ਸਾਧਾਰਨ ਖਾਣਾ ਹੋਵੇਗਾ, ਘਰ ਦਾ ਬਣਿਆ ਹੋਇਆ ਖਾਣਾ ਹੋਣਾ ਚਾਹੀਦਾ ਹੈ। ਘੱਟ ਤੋਂ ਘੱਟ ਤੇਲ ਵਾਲੇ ਖਾਣੇ ਹੋਣੇ ਚਾਹੀਦੇ ਹਨ। ਸ਼ਾਮ ਤੱਕ ਤੁਸੀਂ ਠੀਕ ਹੋ ਚੁੱਕੇ ਹੋਵੋਗੇ। ਇਸੇ ਤਰ•ਾਂ ਤੇਜ਼-ਤਿੱਖ ਵਾਲੀ ਬਿਮਾਰੀ ਲਈ, ਇਸ ਬਿਮਾਰੀ ਦਾ ਨਾਂ ਕੋਰੋਨਾ ਹੋਵੇ ਭਾਵੇਂ ਡੇਂਗੂ ਹੋਵੇ, ਚਿਕਨਗੁਨੀਆ ਹੋਵੇ ਜਾਂ ਹੈਪੇਟਾਈਟਸ ਹੋਵੇ ਉਸ ਦਾ ਕੋਈ ਵੀ ਨਾਂ ਹੋਵੇ, ਜੇਕਰ ਇਹਨਾਂ ਤਿੰਨ ਗੱਲਾਂ ਦਾ ਤਿੰਨ ਦਿਨ ਲਈ ਧਿਆਨ ਰੱਖਿਆ ਜਾਵੇ ਤਾਂ ਚੌਥੇ ਦਿਨ ਤੁਸੀਂ ਬਿਲਕੁੱਲ ਤੰਦਰੁਸਤ ਹੋਵੋਗੇ। ਤੁਸੀਂ ਸਾਰੇ ਕੰਮ ਕਰ ਸਕਦੇ ਹੋ। ਇਹ ਫਾਰਮੂਲਾ ਹੈ ਜਿਹੜਾ ਮੈਂ 2016 ਤੋਂ ਦੱਸਦਾ ਆਇਆ ਹਾਂ। ਸਮੇਂ ਸਮੇਂ 'ਤੇ ਵੱਖ ਵੱਖ ਰੋਗਾਂ ਲਈ ਮੈਂ ਇਹੀ ਫਾਰਮੂਲਾ ਦੱਸਿਆ ਸੀ, ਹੁਣ ਵੀ ਇਹੀ ਦੱਸ ਰਿਹਾ ਹਾਂ ਅਤੇ ਅਗਾਂਹ ਵੀ ਏਹੀ ਦੱਸਾਂਗਾ। ਇਹ ਫਾਰਮੂਲਾ ਏਹੀ ਰਹੇਗਾ। ਤੁਹਾਡੇ ਵਿੱਚੋਂ ਲੱਖਾਂ ਲੋਕਾਂ ਨੇ ਇਸ ਫਾਰਮੂਲੇ ਦੀ ਵਰਤੋਂ ਕੀਤੀ ਹੈ, ਜਿਹਨਾਂ ਵੀ ਲੋਕਾਂ ਨੂੰ ਫਾਇਦਾ ਹੋਇਆ ਹੈ, ਉਹਨਾਂ ਨੂੰ ਆਪਣੇ ਤਜਰਬੇ ਯੂ-ਟਿਊਬ 'ਤੇ ਸਾਂਝੇ ਕਰਨੇ ਚਾਹੀਦੇ ਹਨ ਤਾਂ ਕਿ ਹੋਰਨਾਂ ਲੋਕਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਮਿਲ ਸਕੇ। ਖਾਸੀਅਤ ਇਸ ਗੱਲ ਦੀ ਨਹੀਂ ਕਿ ਕਿਹੜਾ ਬੈਕਟੀਰੀਆ ਜਾਂ ਵਾਇਰਸ ਆਇਆ ਹੈ, ਕੋਈ ਵੀ ਹੋਵੇ। ਇਸ ਦੇ ਆਉਣ 'ਤੇ ਆਪਣੇ ਸਰੀਰ ਵਿੱਚ ਵਿਟਾਮਨ ਸੀ ਦੀ ਮਾਤਰਾ ਵਧਾਉਣ ਦੀ ਲੋੜ ਹੁੰਦੀ ਹੈ। ਖਣਿਜਾਂ ਦਾ ਸੰਤੁਲਨ ਬਣਾ ਕੇ ਰੱਖੋ। ਤਿੰਨ ਦਿਨਾਂ ਲਈ। ਸਰੀਰ ਵਿੱਚ ਪਾਣੀ ਦੀ ਘਾਟ (ਹਾਈਡਰੇਸ਼ਨ) ਨਾ ਹੋਣ ਦਿਓ। ਇਹਨਾਂ ਤਿੰਨਾਂ ਦੇ ਸੁਮੇਲ ਨਾਲ ਸਾਡੇ ਸਰੀਰ ਦੀ ਸ਼ਕਤੀ ਵਧ ਜਾਂਦੀ ਹੈ ਅਤੇ ਇਹ ਕਿਸੇ..... .....ਵੀ ਬੈਕਟੀਰੀਆ ਜਾਂ ਵਾਇਰਸ ਨੂੰ ਸਰੀਰ ਤੋਂ ਬਾਹਰ ਕੱਢ ਮਾਰਨ ਦੇ ਸਮਰੱਥ ਹੋ ਜਾਂਦਾ ਹੈ। ਹੁਣ ਤੱਕ ਮੈਂ ਗੱਲ ਕੀਤੀ ਹੈ ਥੋੜ•ੇ ਸਮੇਂ ਦੀਆਂ ਬਿਮਾਰੀਆਂ ਦੀ। ਅਗਾਂਹ ਮੈਂ ਗੱਲ ਕਰਨ ਲੱਗਿਆਂ ਹਾਂ ਦੀਰਘ-ਕਾਲੀ, ਲੰਮੇ ਦੀਆਂ ਬਿਮਾਰੀਆਂ ਟੀ.ਬੀ., ਹੈਪੇਟਾਈਟਸ ਆਦਿ ਦੀ। ਇਹਨਾਂ ਲਈ ਤਿੰਨ ਮਹੀਨੇ ਦੇ ਅਰਸੇ ਦੀ ਲੋੜ ਪੈਂਦੀ ਹੈ। ਕਿਉਂਕਿ ਤਿੰਨ ਮਹੀਨੇ ਵਿੱਚ ਤੁਹਾਡਾ ਸਾਰਾ ਹੀ ਖੂਨ ਨਵਾਂ ਹੋ ਜਾਂਦਾ ਹੈ। ਐਨਾ ਹੀ ਸਮਾਂ ਲੱਗੇਗਾ ਵਾਇਰਸ ਤੋਂ ਛੁਟਕਾਰਾ ਪਾਉਣ ਦੇ ਲਈ। ਤਿੰਨ ਮਹੀਨੇ ਲਈ ਜਿਹੜੇ ਨੁਸਖੇ (ਫਾਰਮੂਲੇ) ਨੂੰ ਅਪਣਾਉਣਾ ਹੈ, ਉਹ ਵੀ ਬੜਾ ਸੌਖਾ ਹੈ। ਕਿਸੇ ਵੀ ਮਰੀਜ ਦੇ ਕੁੱਲ ਵਜ਼ਨ ਦੇ 2 ਫੀਸਦੀ ਹਿੱਸੇ ਦੇ ਬਰਾਬਰ ਫਲ ਅਤੇ ਸਲਾਦ-ਸਬਜ਼ੀਆਂ ਦੀ ਵਰਤੋਂ ਕਰੋ। ਯਾਨੀ 70 ਕਿਲੋ ਵਾਲੇ ਵਿਅਕਤੀ ਲਈ 2 ਫੀਸਦੀ ਦਾ ਮਤਲਬ ਹੈ 1400 ਗਰਾਮ ਫਲ ਅਤੇ ਸਬਜ਼ੀਆਂ ਦੀ ਦਵਾਈ ਵਜੋਂ ਵਰਤੋਂ ਕਰਨੀ ਹੈ। ਇਹਨਾਂ ਵਿੱਚ ਫਲਾਂ ਅਤੇ ਸਬਜ਼ੀਆਂ-ਸਲਾਦ ਦੀ ਵਰਤੋਂ ਬਰਾਬਰ ਬਰਾਬਰ ਕਰਨੀ ਹੈ ਯਾਨੀ 70 ਕਿਲੋ ਦੇ ਵਿਅਕਤੀ ਲਈ 700-700 ਗਰਾਮ ਫਲ ਅਤੇ ਸਬਜ਼ੀਆਂ-ਸਲਾਦ (ਯਾਨੀ ਕੱਚੀਆਂ ਸਬਜ਼ੀਆਂ) ਲੈਣੀਆਂ ਹੋਣਗੀਆਂ, ਪਰ ਇਹ ਦਵਾਈ ਵਜੋਂ ਵਾਧੂ ਖਾਣੀਆਂ ਪੈਣਗੀਆਂ। ਇਸ ਤੋਂ ਇਲਾਵਾ ਘਰ ਦੀਆਂ ਆਮ ਦਾਲਾਂ-ਸਬਜ਼ੀਆਂ ਖਾਣੀਆਂ ਹੀ ਖਾਣੀਆਂ ਹਨ। ਦੂਸਰੀ ਗੱਲ ਇਹ ਹੈ ਕਿ ਦੋ ਤਰ•ਾਂ ਦੀਆਂ ਚੀਜ਼ਾਂ ਤੋਂ ਵਿਅਕਤੀ ਨੂੰ ਪ੍ਰਹੇਜ਼ ਰੱਖਣਾ ਪਵੇਗਾ। ਇੱਕ ਖੁਰਾਕ ਉਹ ਨਹੀਂ ਖਾਣੀ ਜਿਹੜੀ ਜਾਨਵਰਾਂ ਤੋਂ ਹਾਸਲ ਹੁੰਦੀ ਹੈ, ਯਾਨੀ ਦੁੱਧ ਪਦਾਰਥ, ਅੰਡਾ, ਮੁਰਗਾ-ਮੀਟ ਆਦਿ ਅਤੇ ਦੂਸਰੀਆਂ ਉਹ ਚੀਜ਼ਾਂ ਜਿਹੜੀ ਫੈਕਟਰੀਆਂ ਵਿੱਚ ਬਣਦੀਆਂ ਹਨ, ਜਿਵੇਂ ਬਿਸਕੁਟ ਹਨ, ਬਰੈੱਡ ਹੈ। ਇਹਨਾਂ ਚੀਜ਼ਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਇਹਨਾਂ ਚੀਜ਼ਾਂ ਨੂੰ ਅਗਲੇ ਤਿੰਨ ਮਹੀਨੇ ਲਈ ਛੱਡ ਦੇਣਾ ਚਾਹੀਦਾ ਹੈ। ਮੈਂ ਜੋ ਕੁੱਝ ਦੱਸਿਆ ਹੈ, ਇਸ ਸਬੰਧੀ ਤੁਹਾਡੇ ਮਨ ਵਿੱਚ ਬਹੁਤ ਤਰ•ਾਂ ਦੇ ਸਵਾਲ ਹੋ ਸਕਦੇ ਹਨ। ਇਹ ਸਾਰੇ ਸਵਾਲ ਨੋਟ ਕਰ ਲੈਣੇ ਚਾਹੀਦੇ ਹਨ। ਇਹਨਾਂ ਦੇ ਜਵਾਬ ਫੇਰ ਦਿੱਤੇ ਜਾ ਸਕਦੇ ਹਨ। ਮੇਰੇ ਵੱਲੋਂ ਸਵਾਲਾਂ ਦੇ ਜਵਾਬ ਤਾਂ ਦਿੱਤੇ ਹੀ ਜਾਣਗੇ ਪਰ ਮੇਰਾ ਕਹਿਣਾ ਹੈ ਕਿ ਵਾਇਰਸ ਦਾ ਜਿਹੜਾ ਡਰ ਹੈ ਇਸ ਨੂੰ ਭਜਾਉਣਾ ਹੈ। ਘਰ ਵਿੱਚ ਬੰਦ ਹੋ ਕੇ ਨਹੀਂ, ਸਿਰਫ ਹੱਥਾਂ ਨੂੰ ਧੋ ਕੇ ਨਹੀਂ ਬਲਕਿ ਆਪਣੀ ਸਮਝ ਨੂੰ ਵਧਾ ਕੇ, ਆਪਣੀ ਸਿੱਖਿਆ ਨੂੰ ਵਧਾ ਕੇ। ਉਮੀਦ ਕਰਦੇ ਹਾਂ ਅਸੀਂ ਫੇਰ ਮਿਲਾਂਗੇ। ਧੰਨਵਾਦ। (ਫੁੱਟ ਨੋਟ- ਉੱਕਤ ਲੇਖ ਡਾ. ਬਿਸ਼ਵਰੂਪ ਰਾਇ ਚੌਧਰੀ ਪੀ.ਐੱਚਡੀ. (ਡਾਇਬਟੀਜ਼) ਏ.ਜੇ.ਯੂ. ਜ਼ੋਬੀਆ ਦੇ ਯੂ-ਟਿਊਬ 'ਤੇ “Science has an answer to corona scare’’ ਪਏ ਕਲਿੱਪ 'ਚ ਕਹੇ ਵਿਚਾਰਾਂ ਦਾ ਪੰਜਾਬੀ 'ਚ ਉਤਾਰਾ ਹੈ।) -ਪੇਸ਼ਕਸ਼: ਨਾਜ਼ਰ ਸਿੰਘ ਬੋਪਾਰਾਏ ਕੋਰੋਨਾ ਦੇ ਰੌਲੇ-ਰੱਪੇ ਵਿੱਚ ਭਾਰਤੀ ਲੋਕਾਂ ਦੀ ਆਰਥਿਕ ਲੁੱਟ ਦਾ ਨਵਾਂ ਰਾਹ ਖੁੱਲ੍ਹੇਗਾ ਤੁਸੀਂ ਜੋ ਵੀ ਹੋ.!! ਇਨਕਲਾਬੀ, ਸੋਧਵਾਦੀ, ਸਮਾਜਵਾਦੀ, ਆਸਤਕ ਨਾਸਤਿਕ, ਸਿੱਖ, ਇਸਾਈ, ਹਿੰਦੂ, ਮੁਸਲਮਾਨ, ਜਾਂ ਕੋਈ ਹੋਰ, ਇਹ ਸਾਡੇ ਸਭ ਲਈ ਜ਼ਰੂਰੀ ਹੈ, ਕਿ ਅੱਜ ਦੁਨੀਆਂ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਪ੍ਰਭਾਵਿਤ ਹੈ ਅਤੇ ਪੂਰੇ ਵਿਸ਼ਵ ਦੇ ਲਈ ਇਹ ਖਤਰਾ ਬਣੀ ਹੋਈ ਹੈ । ਪੰਜਾਬ ਸਮੇਤ ਪੂਰੇ ਭਾਰਤ ਨੂੰ ਘਰਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ । ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੋਂ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਹਜ਼ਾਰਾਂ ਦੀ ਗਿਣਤੀ ਦੀਆਂ ਰਿਪੋਰਟਾਂ ਆ ਰਹੀਆਂ ਹਨ । ਕੋਈ ਇਸ ਨੂੰ ਚੀਨ ਵੱਲੋਂ ਫੈਲਾਇਆ ਦੱਸ ਰਿਹਾ ਹੈ ਅਤੇ ਕੋਈ ਅਮਰੀਕਾ ਵੱਲੋਂ , ਕੋਈ ਇਸ ਵਾਇਰਸ ਨੂੰ ਲੈਬ ਵਿੱਚ ਤਿਆਰ ਕੀਤਾ ਦੱਸ ਰਿਹਾ ਹੈ ਤੇ ਕੋਈ ਇਸ ਨੂੰ ਸਰੀਰ ਦੇ ਅੰਦਰੋਂ ਹੀ ਉਪਜਣ ਵਾਲਾ । ਪੂਰੀ ਦੁਨੀਆਂ ਇਸ ਨਾਲ ਤ੍ਰਹਿ ਤ੍ਰਹਿ ਕਰ ਉੱਠੀ ਹੈ ਅਖ਼ਬਾਰ, ਟੀ ਵੀ ਚੈਨਲ ਤੇ ਸੋਸ਼ਲ ਮੀਡੀਆ ਇਸ ਨਾਲ ਭਰਿਆ ਪਿਆ ਹੈ। ਹੋਵੇ ਵੀ ਕਿਉਂ ਨਾ ਆਖਰ ਬਿਮਾਰੀ ਜੇਕਰ ਇੰਨੀ ਵੱਡੀ ਹੈ ਤਾਂ ਰੌਲਾ ਵੀ ਉਨਾ ਵੱਡਾ ਹੀ ਪਵੇਗਾ ਅਤੇ ਖਤਰਾ ਵੀ ਓਨਾ ਹੀ ਵੱਡਾ । ਪਰ ਇੱਕ ਭਰੋਸੇਯੋਗ ਵੈੱਬਸਾਈਟ ਵਰਲਡ 'ਚ ਮੀਟਰ ਦੀ ਮੰਨੀਏ ਤਾਂ ਹੁਣ ਤੱਕ ਪਾਜ਼ਟਿਵ ਪਾਏ ਗਏ ਕੇਸਾਂ ਵਿੱਚੋਂ ਮੌਤ ਦਰ ਸਿਰਫ ਚਾਰ ਪ੍ਰਸੈਂਟ ਹੈ । ਜ਼ਿਆਦਾਤਰ ਕੇਸ ਰਿਕਵਰ ਹੋ ਰਹੇ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਸ ਦੀ ਹਾਲੇ ਤੱਕ ਕੋਈ ਦਵਾਈ ਨਹੀਂ ਬਣਾਈ ਗਈ ।ਇੰਨੀ ਘੱਟ ਮੌਤ ਦਰ ਅਤੇ ਇੰਨਾ ਵੱਡਾ ਹਊਆ , ਜਦਕਿ ਦੂਜੇ ਪਾਸੇ ਵੇਖੀਏ ਤਾਂ ਇਕੱਲੇ ਅਮਰੀਕਾ ਵਿੱਚ ਹਰ ਸਾਲ ਫਲੂ ਨਾਲ 3.5 ਲੱਖ ਲੋਕ ਹਸਪਤਾਲ ਵਿੱਚ ਦਾਖਲ ਹੁੰਦੇ ਹਨ ਜਿਸ ਵਿੱਚੋਂ 10% ਲੋਕਾਂ ਦੀ ਮੌਤ ਹੁੰਦੀ ਹੈ । ਟੀਬੀ ਦੀ ਬਿਮਾਰੀ ਨਾਲ ਹਰ ਸਾਲ 13 ਲੱਖ ਲੋਕ ਮਰਦੇ ਹਨ ਅਤੇ ਫੇਫੜਿਆਂ ਦੇ ਕੈਂਸਰ ਨਾਲ 17 ਲੱਖ । ਰਿਪੋਰਟਾਂ ਦੀ ਮੰਨੀਏ ਤਾਂ 8500 ਬੰਦਾ ਹਰ ਰੋਜ਼ ਭਾਰਤ ਵਿੱਚ ਭੁੱਖਮਰੀ ਨਾਲ ਮਰਦਾ ਹੈ ਤੇ ਹਰ ਸਾਲ ਲੱਖਾਂ ਲੋਕ ਸੜਕ ਹਾਦਸਿਆਂ ਵਿੱਚ , 4 ਲੱਖ ਦੇ ਕਰੀਬ ਕਿਸਾਨ ਭਾਰਤ ਵਿੱਚ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਹਜ਼ਾਰਾਂ ਵਿਦਿਆਰਥੀ ਹਰ ਸਾਲ ਮੌਤ ਨੂੰ ਗਲ ਲਾਉਂਦੇ ਹਨ। ਅਖ਼ਬਾਰੀ ਰਿਪੋਰਟਾਂ ਅਨੁਸਾਰ ਭਾਰਤੀ ਫ਼ੌਜ ਦੇ ਸਿਪਾਹੀ ਵੀ ਡਿਪਰੈਸ਼ਨ ਕਾਰਨ ਖ਼ੁਦਕੁਸ਼ੀ ਕਰਦੇ ਹਨ ਅਤੇ ਮਜ਼ਦੂਰਾਂ ਦਾ ਖੁਦਕੁਸ਼ੀ ਵਰਤਾਰਾ ਦਾ ਆਮ ਹੋ ਚੁੱਕਾ ਹੈ । ਵਿਸ਼ਵ ਪੱਧਰ ਦੀ ਗੱਲ ਕਰੀਏ ਤਾਂ ਫਲਸਤੀਨ, ਇਰਾਕ, ਸੀਰੀਆ ਵਰਗੇ ਮੁਲਕਾਂ ਵਿੱਚ ਲੱਖਾਂ ਲੋਕ ਅਮਰੀਕਾ ਅਤੇ ਉਸਦੇ ਜੋਟੀਦਾਰਾਂ ਨੇ ਬੰਬ ਬਾਰੀ ਨਾਲ ਮਾਰ ਦਿੱਤੇ ਹਨ ਤੇ ਲੱਖਾਂ ਲੋਕ ਬੇਘਰ ਹੋ ਕੇ ਪ੍ਰਵਾਸ ਕਰ ਰਹੇ ਹਨ । ਸਾਰਾ ਪੰਜਾਬ ਬੇਰੁਜ਼ਗਾਰੀ ਦਾ ਭੰਨਿਆ ਵੱਖ ਵੱਖ ਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਹੈ । ਸਾਰੀ ਦੁਨੀਆਂ ਵਿੱਚ ਵੱਖ ਵੱਖ ਦੇਸ਼ ਅੱਤਵਾਦ ਦੇ ਦਹਿਸ਼ਤ ਹੇਠਾਂ ਜਿਉਂ ਰਹੇ ਹਨ ਅਤੇ ਇਸ ਵੱਡੀ ਮਹਾਂਮਾਰੀ ਨੂੰ ਰੋਕਣ ਲਈ ਕਦੇ ਇੰਨੀ ਵੱਡੀ ਪੱਧਰ ਤੇ ਲਾਮਬੰਦੀ ਨਹੀਂ ਕੀਤੀ ਗਈ । ਆਓ ਹੁਣ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ ਜੋ ਕਿ ਦਸੰਬਰ ਵਿੱਚ ਹੀ ਸ਼ੁਰੂ ਹੋ ਗਿਆ ਸੀ ਤੇ ਅੱਧ ਮਾਰਚ ਲੰਘ ਜਾਣ ਤੱਕ ਵੀ ਭਾਰਤ ਸਰਕਾਰ ਨੇ ਕੋਈ ਪ੍ਰਬੰਧ ਜਾਂ ਤਿਆਰੀ ਨਹੀਂ ਕੀਤੀ । ਇਸ ਦਾ ਮਤਲਬ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਆਪਣੇ ਲੋਕਾਂ ਨਾਲ ਕੋਈ ਪਿਆਰ ਨਹੀਂ ਪਰ ਜਦੋਂ ਡਬਲਿਊ ਐੱਚ 'ਚ ਦਾ ਪ੍ਰੋਟੋਕਾਲ ਜਾਰੀ ਹੋਇਆ ਤਾਂ ਸਾਰੇ ਦੇਸ਼ ਦੇ ਲੋਕਾਂ ਨੂੰ ਇਕ ਦਮ ਅੰਦਰ ਤਾੜ ਦਿੱਤਾ ਗਿਆ ਉਹ ਵੀ ਡਾਂਗ ਦੇ ਜੋਰ ( ਇੱਥੇ ਇੱਕ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਜੋ ਤਰੀਕਾ ਪੰਜਾਬ ਪੁਲਿਸ ਵਰਤ ਰਹੀ ਹੈ, ਉਹੀ ਸਾਰੇ ਭਾਰਤ ਦੇ ਵੱਖ ਵੱਖ ਸੂਬਿਆਂ ਦੀ ਪੁਲਸ ਵਰਤ ਰਹੀ ਹੈ! ਕਿਤੇ ਸਾਰੇ ਸੂਬਿਆਂ ਦੀ ਪੁਲਸ ਨੂੰ ਇੱਕੋ ਜਿਹਾ ਅਦੇਸ਼ ਤਾਂ ਨਹੀਂ ਪ੍ਰਾਪਤ ਹੋਇਆ ਲੋਕਾਂ ਨੂੰ ਜ਼ਲੀਲ ਕਰਨ ਦਾ ? ) ਯਾਦ ਰਹੇ ਜੇਕਰ ਬਿਮਾਰੀ ਇੰਨੀ ਭਿਅੰਕਰ ਅਤੇ ਵਿਸ਼ਵ ਪੱਧਰੀ ਸੀ ਤਾਂ ਪਹਿਲਾਂ ਤੋਂ ਹੀ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਪਿਛਲੇ ਦਿਨੀ ਟਰੰਪ ਦੀ ਭਾਰਤ ਫੇਰੀ ਦੌਰਾਨ ਅਰਬਾਂ ਰੁਪਏ ਦਾ ਹਥਿਆਰ ਖ਼ਰੀਦਣ ਦਾ ਸਮਝੌਤਾ ਕੀਤਾ ਗਿਆ ਅਤੇ ਲੌਕ ਡਾਉਨ ਤੋਂ ਫੌਰੀ ਪਹਿਲਾਂ ਇਜ਼ਰਾਇਲ ਦੇ ਨਾਲ 880 ਕਰੋੜ ਰੁਪਏ ਦਾ ਹਥਿਆਰ ਖ਼ਰੀਦਣ ਦਾ ਸਮਝੌਤਾ ਕੀਤਾ ਗਿਆ । ਜੇਕਰ ਬਿਮਾਰੀ ਸੱਚ ਮੁੱਚ ਇੰਨੀ ਭਿਆਨਕ ਹੈ ਤਾਂ ਇਹ ਸਮਝੌਤੇ ਫੌਰੀ ਰੱਦ ਕਰਕੇ ਬਿਮਾਰੀ ਨਾਲ ਲੜਨ ਦਾ ਕੋਈ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ? ਹੁਣ ਸਾਰੀ ਦੁਨੀਆਂ ਵਿੱਚ ਲੌਕ ਡਾਊਨ ਹੋ ਗਿਆ ਹੈ ਪਰ ਇਸ ਲੌਕਡਾਊਨ ਅੰਦਰ ਜਦੋਂ ਸਾਰਾ ਕੁਝ ਬੰਦ ਹੈ ਤਾਂ ਕੁਝ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਰਾਤੋ ਰਾਤ ਉਛਾਲ ਕਿਵੇਂ ਆਇਆ ਹੈ ? ਹੁਣ ਜੇਕਰ ਇੱਕ ਵਾਰ ਕਰੋਨਾ ਵਾਇਰਸ ਤੋਂ ਗੱਲ ਹਟਾ ਕੇ ਆਰਥਿਕ ਮੰਦਵਾੜੇ ਉੱਪਰ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਦੁਨੀਆਂ ਦੀਆਂ ਲੁਟੇਰੀਆਂ ਤਾਕਤਾਂ ਨੇ ਆਪਣੇ ਉੱਪਰ ਪਏ ਆਰਥਿਕ ਸੰਕਟ ਨੂੰ ਕੱਢਣ ਲਈ ਹੋਰਨਾਂ ਦੇਸ਼ਾਂ ਤੇ ਕੌਮਾਂ ਉੱਪਰ ਜਬਰ ਢਾਹ ਕੇ ਉਨ੍ਹਾਂ ਦੀ ਲੁੱਟ ਤੇਜ਼ ਕੀਤੀ ਹੈ । ਇਸ ਤਰ੍ਹਾਂ ਨਾਲ ਉਨ੍ਹਾਂ ਨੇ ਇਸ ਲੁੱਟ ਉੱਪਰ ਅੱਤਵਾਦ ਵਿਰੁੱਧ ਕਾਰਵਾਈ ਦਿਖਾ ਕੇ ਇਸ ਲੁੱਟ ਤੇ ਪਰਦਾ ਵੀ ਪਾਇਆ ਹੈ । ਗੱਲ ਭਾਰਤ ਦੀ ਕਰੀਏ ਤਾਂ ਇੱਥੇ ਸਾਮਰਾਜੀਆਂ ਤੇ ਭਾਰਤੀ ਦਲਾਲ ਸਰਮਾਏਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਭਾਜਪਾ ਰਾਹੀਂ ਕਸ਼ਮੀਰ ਵਿੱਚ ਧਾਰਾ 370 ਅਤੇ 35 ਏ ਨੂੰ ਖ਼ਤਮ ਕਰਕੇ , ਰਾਮ ਮੰਦਰ ਜਮੀਨ ਦਾ ਪੱਖਪਾਤੀ ਫੈਸਲਾ ਕਰਕੇ , ਸੀ ਏ ਏ , ਐੱਨ ਆਰ ਸੀ , ਦਿੱਲੀ ਦੰਗਿਆਂ ਦੇ ਉਹਲੇ ਭਾਰਤ ਦੇ ਦਰਜਨਾਂ ਜਨਤਕ ਅਦਾਰੇ ਅਤੇ ਬੈੰਕਾ ਦਾ ਪੈਸਾ ਕਾਰਪੋਰੇਟ ਨੂੰ ਦੇ ਕੇ ਕੱਢਣ ਦੀ ਕੋਸ਼ਿਸ਼ ਕੀਤੀ ਹੈ । ਵਿਸ਼ਵ ਪੱਧਰ ਤੇ ਵੀ ਵੱਖ ਵੱਖ ਦੇਸ਼ਾਂ ਵਿੱਚ ਕੁਝ ਅਜਿਹਾ ਹੀ ਹੋ ਰਿਹਾ ਹੈ । ਪਰ ਇਸ ਸਭ ਦੇ ਬਾਵਜੂਦ ਵੀ ਲੁਟੇਰੀਆਂ ਜਮਾਤਾਂ ਆਰਥਿਕ ਮੰਦਵਾੜੇ ਵਿੱਚੋਂ ਨਹੀਂ ਨਿਕਲ ਸਕੀਆਂ ਤੇ ਸਗੋਂ ਹੋਰ ਬੁਰੇ ਤਰੀਕੇ ਨਾਲ ਫਸਦੀਆਂ ਗਈਆਂ ਹਨ । ਹੁਣ ਜਦੋਂ ਸੰਕਟ ਵਿਸ਼ਵ ਪੱਧਰ ਹੈ ਤਾਂ ਲੌਕ ਡਾਊਨ ਵੀ ਵਿਸ਼ਵ ਪੱਧਰਾ ਹੋ ਗਿਆ ਹੈ ਪੂਰੇ ਵਿਸ਼ਵ ਵਿੱਚ ਲੋਕ ਪੂੰਜੀਵਾਦੀ ਸਿਸਟਮ ਤੋਂ ਅੱਕੇ ਪਏ ਹਨ । ਅਜਿਹੇ ਵਿੱਚ ਇੰਝ ਕਿਉਂ ਲੱਗਦਾ ਹੈ ਕਿ ਆਮ ਲੋਕਾਂ ਲਈ ਵੱਡੀ ਤਬਾਹੀ ਲੈ ਕੇ ਆਇਆ ਕਰੋਨਾ ਵਾਇਰਸ, ਜਿਸ ਦਾ ਬਹਾਨਾ ਬਣਾ ਕੇ ਲੁਟੇਰੀਆਂ ਤਾਕਤਾਂ ਸਾਰੇ ਕੁੱਝ ਤੋਂ ਧਿਆਨ ਹਟਾਉਣ ਅਤੇ ਸੰਕਟ ਵਿੱਚੋਂ ਨਿਕਲਣ ਦਾ ਕੋਈ ਨਵਾਂ ਹੱਲ ਲੱਭ ਰਹੀਆਂ ਹਨ ਜਾਂ ਲੈ ਕੇ ਆ ਰਹੀਆਂ ਹਨ । ਇੱਕ ਵਾਰ ਜ਼ਰਾ ਸੋਚੋ ਛੋਟੇ ਮੋਟੇ ਸ਼ਹਿਰਾਂ ਨੂੰ ਛੱਡ ਕੇ ਵੱਡੇ ਸ਼ਹਿਰਾਂ ਦੀਆਂ ਪਿੰਡਾਂ ਵਿੱਚੋਂ ਸਪਲਾਈ ਲਾਈਨਾਂ ਨੂੰ ਤੋੜ ਦਿੱਤਾ ਗਿਆ ਹੈ । ਸਾਰੀਆਂ ਹੀ ਛੋਟੀਆਂ ਮੋਟੀਆਂ ਦੁਕਾਨਾਂ ਬੰਦ ਪਈਆਂ ਹਨ ਪਰ ਵੱਡੇ ਮਾਲਜ਼ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਜਾ ਰਹੇ ਹਨ । ਸ਼ਹਿਰਾਂ ਵਿੱਚ ਜੋ ਮੱਧ ਵਰਗ ਲੋਕੀਂ ਬੈਠੇ ਹਨ ਉਨ੍ਹਾਂ ਨੂੰ ਜੋ ਖਾਦ ਪਦਾਰਥ ਚਾਹੀਦੇ ਹਨ ਉਨ੍ਹਾਂ ਦੀ ਹੋਮ ਡਲਿਵਰੀ ਲਈ ਕੰਪਨੀਆਂ ਤਿਆਰੀ ਵੱਟੀ ਬੈਠੀਆਂ ਹਨ । ਇਸ ਦੇ ਨਾਲ ਹੀ ਬੜੇ ਲੰਮੇ ਸਮੇਂ ਤੋਂ ਡਬਲਯੂ ਟੀ 'ਚ ਭਾਰਤ ਸਰਕਾਰ ਉੱਪਰ ਦਬਾਅ ਬਣਾ ਰਹੀ ਹੈ ਕਿ ਕਿਸਾਨਾਂ ਦੀ ਫ਼ਸਲਾਂ ਖਰੀਦਣੀਆਂ ਬੰਦ ਕਰੋ ਤੇ ਵਿਦੇਸ਼ਾਂ ਤੋਂ ਖਾਦ ਪਦਾਰਥ ਮੰਗਵਾ ਕੇ ਵੇਚੋ । ਜਿਸ ਦੇ ਤਹਿਤ ਪਹਿਲਾਂ ਵੀ ਆਰ. ਸੀ. ਈ. ਪੀ. ਦਾ ਸਮਝੌਤਾ ਭਾਰਤ ਸਰਕਾਰ ਕਰਨ ਜਾ ਰਹੀ ਸੀ ਜੋ ਹਾਲ ਦੀ ਘੜੀ ਅਧਵਾਟੇ ਤੇ ਹੀ ਰੁਕ ਗਿਆ ਸੀ । ਕੇਂਦਰ ਸਰਕਾਰ ਵੱਲੋਂ ਆਪਣੇ ਬਜਟ ਵਿੱਚ ਐੱਫ.ਸੀ.ਆਈ. ਦਾ ਕੋਟਾ ਬਿਲਕੁਲ ਘੱਟ ਕਰ ਦਿੱਤਾ ਗਿਆ ਹੈ ਅਤੇ ਰਾਜਾਂ ਨੂੰ ਕਿਸਾਨਾਂ ਦੀਆਂ ਫਸਲਾਂ ਖਰੀਦਣੀਆਂ ਬੰਦ ਕਰਨ ਲਈ ਕਿਹਾ ਗਿਆ ਹੈ । ਇੱਥੇ ਇਹ ਸ਼ੱਕ ਉਪਜਦਾ ਹੈ ਕਿ ਕਿਤੇ ਕਰੋਨਾ ਦੀ ਦਹਿਸ਼ਤ ਥੱਲੇ ਇਹ ਵਰਤਾਰਾ ਤਾਂ ਨਹੀਂ ਵਾਪਰਨ ਜਾ ਰਿਹਾ? ਕਿਉਂਕਿ ਜੇਕਰ ਲੋਕ ਬਾਹਰ ਹੁੰਦੇ ਹਨ ਤੇ ਵਿਰੋਧ ਕਰਦੇ ਹਨ ਪਰ ਹੁਣ ਡਰਾ ਕੇ ਅੰਦਰ ਬੰਦ ਕੀਤੇ ਹੋਏ ਨੇ । ਅਗਰ ਅਜਿਹਾ ਵਾਪਰਦਾ ਹੈ ਤਾਂ ਕਿਸਾਨਾਂ ਦੀ ਫਸਲ ਖਰੀਦਣ ਵਾਲਾ ਕੋਈ ਨਹੀਂ ਰਹੇਗਾ ਅਤੇ ਕਿਸਾਨੀ ਤੇ ਸੰਕਟ ਹੋਰ ਵਧੇਗਾ ਜਿਸ ਨਾਲ ਕਿਸਾਨ ਖੇਤੀ ਸੈਕਟਰ ਵਿੱਚੋਂ ਬਾਹਰ ਹੋਣਗੇ ਅਤੇ ਮਜਦੂਰਾਂ ਵਿੱਚ ਵੱਟ ਜਾਣਗੇ । ਕੰਪਨੀਆਂ ਕਿਸਾਨਾਂ ਦੀ ਜ਼ਮੀਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇੱਥੇ ਹੀ ਖੇਤੀ ਕਰਨ ਲੱਗ ਜਾਣਗੀਆਂ । ਇਸ ਤਰ੍ਹਾਂ ਨਾਲ ਭਾਰਤ ਅੰਦਰ ਛੋਟੇ ਛੋਟੇ ਦੁਕਾਨਦਾਰ ਖਤਮ ਹੋ ਜਾਣਗੇ ਅਤੇ ਭਾਰਤ ਅੰਦਰ ਬਚਿਆ ਖੁੱਚਿਆ ਛੋਟਾ ਅਤੇ ਘਰੇਲੂ ਵਪਾਰ ਬਿਲਕੁਲ ਤਹਿਸ ਨਹਿਸ ਹੋ ਜਾਵੇਗਾ ਅਤੇ ਪਹਿਲਾਂ ਤੋਂ ਹੀ ਮਜ਼ਦੂਰੀ ਵਿੱਚ ਘੱਟ ਕੰਮ ਦੇ ਚੱਲਦਿਆਂ ਜੋ ਆਰਥਿਕ ਸੰਕਟ ਵੱਧ ਰਿਹਾ ਹੈ ਜੋ ਕਿ ਕਿਸਾਨਾਂ, ਦੁਕਨਦਾਰਾਂ ਅਤੇ ਛੋਟੇ ਵਪਾਰੀਆਂ ਦੇ ਮਜ਼ਦੂਰਾਂ ਵਿੱਚ ਵੱਟ ਜਾਣ ਨਾਲ ਇਹ ਮਜ਼ਦੂਰਾਂ ਉੱਪਰ ਹੋਰ ਸੰਕਟ ਵਧੇਗਾ । ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਮਰਾਜੀਆਂ ਦੀ ਸੰਸਾਰੀਕਰਨ ਅਤੇ ਖੁੱਲ੍ਹੀ ਮੰਡੀ ਦੀ ਨੀਤੀ ਸਿਰੇ ਚੜ੍ਹ ਜਾਵੇਗੀ ਅਤੇ ਆਮ ਲੋਕਾਂ ਤੇ ਸੰਕਟ ਹੋਰ ਗਹਿਰਾ ਹੋ ਜਾਵੇਗਾ । ਆਓ ਹੁਣ ਕਰੋਨਾ ਵਾਇਰਸ ਤੇ ਵਾਪਸ ਆਉਂਦੇ ਹਾਂ । ਜੇਕਰ ਇਹ ਸੱਚਮੁੱਚ ਮਹਾਂਮਾਰੀ ਹੈ ਤਾਂ ਇਸ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਲੋਕਾਂ ਨੂੰ ਸਿਰਫ ਘਰਾਂ ਅੰਦਰ ਤਾੜ ਕੇ ਲੋਕਾਂ ਸਿਰ ਸਾਰੀ ਜ਼ਿੰਮੇਵਾਰੀ ਸੁੱਟ ਦਿੱਤੀ ਗਈ ਹੈ । ਦੇਸ਼ ਦੇ ਨੇਤਾਵਾਂ ਦੇ ਸਿਰਫ ਭਾਸ਼ਣ ਹੀ ਆ ਰਹੇ ਹਨ ਲੋਕਾਂ ਨੂੰ ਹੀ ਲੋਕਾਂ ਦੀ ਮਦਦ ਕਰਨ ਲਈ ਕਿਹਾ ਜਾ ਰਿਹਾ ਹੈ । ਠੀਕ ਹੈ ਲੋਕ ਹੀ ਲੋਕਾਂ ਦੀ ਮਦਦ ਕਰ ਲੈਣਗੇ ਅਤੇ ਰਾਸ਼ਨ ਪਾਣੀ ਵੀ ਪਹੁੰਚਾ ਦੇਣਗੇ ਪਰ ਅਜਿਹੇ ਵਿੱਚ ਇੱਕ ਸਵਾਲ ਬਣਦਾ ਹੈ ਕਿ ਸਾਡੇ ਵੱਲੋਂ ਦਿੱਤੇ ਜਾ ਰਹੇ ਅਰਬਾਂ ਰੁਪਏ ਦੇ ਟੈਕਸਾਂ ਨੂੰ ਸਿਰਫ ਕਾਰਪੋਰੇਟ ਘਰਾਣਾ ਨੂੰ ਲੁਟਾਉਣ ਲਈ ਹੀ ਰੱਖਿਆ ਹੋਇਆ ਹੈ ? ਜੇਕਰ ਇਹ ਵੀ ਮੰਨੀਏ ਕਿ ਇਹ ਵਾਇਰਸ ਚੀਨ ਵੱਲੋਂ ਜਾਂ ਕਿਸੇ ਹੋਰ ਮੁਲਕ ਵੱਲੋਂ ਫੈਲਾਇਆ ਗਿਆ ਹੈ ਅਤੇ ਉਹ ਇਸ ਦੇ ਇਲਾਜ ਲਈ ਆਪਣੇ ਵੱਲੋਂ ਕੱਢੀਆਂ ਦਵਾਈਆਂ ਵੇਚਣਾ ਚਾਹੁੰਦੇ ਹਨ ਤਾਂ ਇਹ ਹੋਰ ਵੀ ਖ਼ਤਰਨਾਕ ਗੱਲ ਹੈ । ਇਸ ਨਾਲ ਸਾਡੇ ਦੇਸ਼ ਦੇ ਲੋਕਾਂ ਦੀ ਆਰਥਿਕ ਲੁੱਟ ਦਾ ਨਵਾਂ ਰਾਹ ਖੁੱਲ੍ਹੇਗਾ । ਪਰ ਗੱਲ ਇਸ ਤੋਂ ਅੱਗੇ ਹੈ ਕਿ ਕਰੋਨਾ ਵਾਇਰਸ ਦੇ ਨਾਂ ਹੇਠ ਭਾਰਤ ਅਤੇ ਵਿਸ਼ਵ ਦੀਆਂ ਸਾਮਰਾਜੀ ਸ਼ਕਤੀਆਂ ਸਾਡੇ ਲੋਕਾਂ ਦੀ ਮਾਨਸਿਕਤਾ ਨੂੰ ਕੰਟਰੋਲ ਤਾਂ ਨਹੀਂ ਕਰ ਰਹੀਆਂ ? ਪ੍ਰਸਿੱਧ ਵਿਚਾਰਕ ਅਤੇ ਲਿਖਾਰੀ ਹਰਾਰੀ ਦੇ ਅਨੁਸਾਰ 14ਵੀਂ ਸਦੀ ਵਿੱਚ ਪਲੇਗ ਫੈਲੀ ਸੀ ਉਦੋਂ ਨਾ ਤਾਂ ਰੇਲ ਗੱਡੀਆਂ ਸਨ ਅਤੇ ਨਾ ਹੀ ਜਹਾਜ਼ ਸਨ । ਉਦੋਂ ਇਹ ਪਲੇਗ ਵਰਗੀ ਮਹਾਂਮਾਰੀ ਏਸ਼ੀਆ ਤੋਂ ਸ਼ੁਰੂ ਹੋ ਕੇ ਪੂਰੇ ਯੂਰਪ ਤੱਕ ਫੈਲ ਗਈ ਸੀ ਜਿਸ ਨੇ 7 ਕਰੋੜ ਲੋਕਾਂ ਦੀ ਜਾਨ ਲਈ ਸੀ । ਇਸ ਲਈ 21ਵੀਂ ਸਦੀ ਵਿੱਚ ਸਾਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਇਸ ਬਿਮਾਰੀ ਉੱਪਰ ਕਾਬੂ ਪਾਇਆ ਜਾ ਸਕਦਾ ਹੈ ਜਾਂ ਇਹ ਰੁਕ ਜਾਵੇਗੀ । ਉਹ ਕਹਿੰਦੇ ਹਨ ਕਿ ਸਾਨੂੰ ਖੁੱਲ੍ਹਣਾ ਚਾਹੀਦਾ ਹੈ ਅਤੇ ਮਿਲ ਕੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ । ਅੱਗੇ ਉਹ ਕਹਿੰਦੇ ਹਨ ਕਿ ਕਰੋਨਾ ਵਾਇਰਸ ਤੋਂ ਬਚਣ ਵਾਲੇ ਮਨੁੱਖਾਂ ਲਈ ਇਹ ਵੀ ਚੁਣੌਤੀ ਹੋਵੇਗੀ ਕਿ ਉਨ੍ਹਾਂ ਨੇ ਭਵਿੱਖ ਵਿੱਚ ਕਿਸ ਤਰ੍ਹਾਂ ਜਿਊਣਾ ਹੈ ਕਿਉਂਕਿ ਦੁਨੀਆਂ ਨੂੰ ਕੰਟਰੋਲ ਕਰਨ ਲਈ ਸਾਮਰਾਜੀ ਤਾਕਤਾਂ ਨੇ ਤਕਨਾਲੋਜੀ ਨੂੰ ਬਹੁਤ ਵੱਡੀ ਪੱਧਰ ਤੇ ਵਿਕਸਿਤ ਕਰ ਲਿਆ ਹੈ ਖਾਸਕਰ ਚੀਨ ਨੇ । ਪੁਰਾਣੇ ਸਮਿਆਂ ਵਿੱਚ ਸਟੇਟ ਕੋਲ ਇਨੇ ਉਪਕਰਨ ਨਹੀ ਸਨ ਤੇ ਹਰੇਕ ਬੰਦੇ ਪਿੱਛੇ ਖੁਫੀਆ ਤੰਤਰ ਲਾਉਣਾ ਵੱਸ ਦੀ ਗੱਲ ਨਹੀ ਸੀ ਪਰ ਅੱਜ ਹਾਲ਼ਤ ਬਹੁਤ ਉਲਟ ਹਨ । ਤਕਨੌਲਜੀ ਦੀ ਵਰਤੋ ਨਾਲ ਵੱਡੀ ਗਿਣਤੀ ਜਨਤਾ ਉੱਪਰ ਕਾਬੂ ਪਇਆ ਜਾ ਸਕਦਾ ਹੈ ( ਜਿਨਾਂ ਵਿੱਚ ਦੂਰ ਸੰਚਾਰ ਦੇ ਸਾਧਨ ਵੀ ਮੁੱਖ ਹਨ ) ਚੀਨ ਨੇ ਕੁੱਛ ਕੈਮਰਿਆਂ ਦੀ ਵਰਤੋਂ ਕਰਕੇ ਵੱਡੀ ਪੱਧਰ ਤੇ ਲੋਕਾਂ ਦੇ ਚਿਹਰਿਆਂ ਤੋਂ ਹੀ ਉਨ੍ਹਾਂ ਦਾ ਸਾਰਾ ਡਾਟਾ ਕੁਲੈਕਟ ਕਰਨ ਦੀ ਵਿਧੀ ਅਪਣਾਈ ਹੈ । ਆਪਣੇ ਨਾਗਰਿਕਾਂ ਦੀ ਨਿਗਰਾਨੀ ਲਈ ਬਾਇਓਮੈਟ੍ਰਿਕ ਬ੍ਰੈਸਲੈੱਟ ਬਣਾਏ ਜਾ ਰਹੇ ਹਨ ਜੋ ਤੁਹਾਡੇ ਸਰੀਰ ਬਾਰੇ ਸਾਰੀ ਜਾਣਕਾਰੀ ਮਾਨੀਟਰ ਤੇ ਅਪਲੋਡ ਕਰਦੇ ਰਹਿਣਗੇ । ਤੁਹਾਨੂੰ ਕੀ ਬਿਮਾਰੀ ਹੈ, ਤੁਸੀਂ ਕਿਸ ਕਿਸ ਨੂੰ ਮਿਲੇ ਹੋ, ਕਿੱਥੇ ਕਿੱਥੇ ਗਏ, ਉਹ ਤੁਹਾਡੀ ਚਮੜੀ ਹੇਠਲਾ ਤਾਪਮਾਨ ਵੀ ਜਾਣ ਸਕਣਗੇ, ਇਸ ਦੇ ਨਾਲ ਹੀ ਇਹ ਟੈਕਨਾਲੋਜੀ ਤੁਹਾਨੂੰ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਤੋਂ ਦੂਰ ਰਹਿਣ ਬਾਰੇ ਵੀ ਆਪਣੇ ਆਪ ਦੱਸੇਗੀ । ਉਨ੍ਹਾਂ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਇਹ ਬ੍ਰੈਸਲੇਟ ਤੁਹਾਡੀ ਖੁਸ਼ੀ ਗਮੀ ਅਤੇ ਸੋਚਣ ਉੱਪਰ ਵੀ ਨਿਗਾਹ ਰੱਖੇਗਾ ।ਜਿਸ ਨਾਲ ਤੁਹਾਡੀ ਨਿੱਜਤਾ ਬਿਲਕੁਲ ਹੀ ਖ਼ਤਮ ਹੋ ਜਾਵੇਗੀ । ਜੇਕਰ ਇਹ ਪ੍ਰਬੰਧ ਡਾਟਾ ਕੰਪਨੀਆਂ ਦੇ ਹੱਥ ਵਿੱਚ ਚਲਾ ਜਾਂਦਾ ਹੈ ਤਾਂ ਉਹ ਤੁਹਾਡੀ ਭਾਵਨਾ ਦਾ ਤੁਹਾਡੇ ਤੋਂ ਬਿਹਤਰ ਅੰਦਾਜ਼ਾ ਲਗਾ ਸਕਦੇ ਹਨ ਅਤੇ ਤੁਹਾਡੀਆਂ ਭਾਵਨਾਵਾਂ ਨਾਲ ਖਿਲਵਾੜ ਵੀ ਕਰ ਸਕਦੇ ਹਨ । ਉਹ ਜੋ ਚਾਹੁਣ ਤੁਹਾਨੂੰ ਵੇਚ ਸਕਣਗੇ ਚਾਹੇ ਉਹ ਕੋਈ ਉਤਪਾਦ ਹੋਵੇ ਜਾਂ ਕੋਈ ਰਾਜਨੀਤੀ । ਮਤਲਬ ਅਸੀਂ ਪੂਰੀ ਤਰ੍ਹਾਂ ਨਾਲ ਟੈਕਨਾਲੋਜੀ ਦੇ ਅਧੀਨ ਹੋਵਾਂਗੇ ਅਤੇ ਟੈਕਨਾਲੋਜੀ ਰਾਜ ਕਰਦੀਆਂ ਜਮਾਤਾਂ ਦੇ ਹੱਥ ਹੋਵੇਗੀ । ਅਜਿਹੇ ਵਿੱਚ ਕਲਪਨਾ ਕਰੋ ਕਿ ਉੱਤਰ ਕੋਰੀਆ ਵਰਗੇ ਦੇਸ਼ਾਂ ਵਿੱਚ ਜੇਕਰ ਹਰ ਨਾਗਰਿਕ ਨੂੰ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਣਾ ਦਿੱਤਾ ਗਿਆ ਹੈ ਅਤੇ ਮਹਾਨ ਲੀਡਰ ਦਾ ਭਾਸ਼ਣ ਸੁਣਨ ਤੋਂ ਬਾਅਦ ਜਿਨ੍ਹਾਂ ਦਾ ਬ੍ਰੈਸਲੇਟ ਦੱਸੇਗਾ ਕਿ ਉਨ੍ਹਾਂ ਨੂੰ ਗੁੱਸਾ ਆ ਰਿਹਾ ਸੀ ਤਾਂ ਉਨ੍ਹਾਂ ਦਾ ਤਾਂ ਹੋ ਗਿਆ ਕੰਮ ਤਮਾਮ । ਇਨ੍ਹਾਂ ਸਾਰੀਆਂ ਹਾਲਤਾਂ ਵਿੱਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਕਰੋਨਾ ਵਾਇਰਸ ਦੀਆਂ ਸਮੱਸਿਆਵਾਂ ਦੇ ਨਾਲ - ਨਾਲ ਰਾਜਨੀਤਕ ਢਾਂਚੇ ਦੀਆਂ ਸਮੱਸਿਆ ਨਾਲ ਵੀ ਅਸੀਂ ਨਜਿੱਠਣਾ ਹੈ ? ਸੋ ਆਓ ਇਨ੍ਹਾਂ ਬਾਰੇ ਸੋਚੀਏ ਅਤੇ ਹੱਲ ਵੱਲ ਨੂੰ ਤੁਰੀਏ ਕਿਤੇ ਅਜਿਹਾ ਨਾ ਹੋਵੇ ਕਿ ਕੋਈ ਬ੍ਰੈਸਲੈਟ ਸਾਡੇ ਪੈਰਾਂ ਦੀ ਬੇੜੀ ਬਣ ਜਾਵੇ ਤੇ ਅਸੀਂ ਕਦੇ ਨਾ ਮੁੱਕਣ ਵਾਲੀ ਗੁਲਾਮੀ ਵਿੱਚ ਹੋਰ ਡੂੰਘੇ ਜਕੜੇ ਜਾਈਏ ? (ਸੰਖੇਪ) -ਅਵਤਾਰ ਮਹਿਮਾ ਦੀ ਫੇਸਬੁੱਕ ਤੋਂ ੦-੦ ਕਰੋਨਾਵਾਇਰਸ: ਤੱਥ, ਹਕੀਕਤ, ਵਿਸ਼ਵਾਸ ਤੇ ਵਿਗਿਆਨ -ਡਾ. ਪਿਆਰਾ ਲਾਲ ਗਰਗ .ਕਰੋਨਾਵਾਇਰਸ ਵਬਾ ਬਾਬਤ ਇਸ ਲੇਖ ਰਾਹੀਂ ਇਸ ਵਾਦ-ਵਿਵਾਦ ਵਿੱਚ ਨਾ ਪੈਂਦੇ ਹੋਏ ਕਿ ਇਸ ਦੇ ਫੈਲਣ ਵਿੱਚ ਵਪਾਰਕ ਹਿੱਤ ਹਨ ਜਾਂ ਨਹੀਂ, ਕਿ ਇਸ ਨੂੰ ਫੈਲਾਉਣ ਵਿਚ ਅਮਰੀਕਾ ਜਾਂ ਚੀਨ ਮੋਹਰੀ ਹਨ ਜਾਂ ਨਹੀਂ, ਇੱਕ ਨਿੱਕਾ ਜਿਹਾ ਯਤਨ ਹੈ ਕਿ ਤੱਥ ਉਜਾਗਰ ਕਰ ਕੇ, ਵਿਗਿਆਨ ਤੇ ਵਿਸ਼ਵਾਸ ਦਾ ਵਖਰੇਵਾਂ ਕਰ ਕੇ, ਵਿਸ਼ਵਾਸ ਜਾਂ ਵਿਚਾਰਧਾਰਾ ਤਹਿਤ ਅਵਿਗਿਆਨਿਕ ਕਥਨਾ ਅਤੇ ਤੱਥਾਂ ਦੀ ਤੋੜ ਮਰੋੜ ਤੋਂ ਪਰਦਾ ਚੁੱਕ ਕੇ ਸਹੀ ਤਸਵੀਰ ਪੇਸ਼ ਕੀਤੀ ਜਾਵੇ ਤਾਂ ਕਿ ਪਾਠਕ ਖੁਦ ਕੋਈ ਨਿਰਣਾ ਲੈ ਸਕਣ। ਸਾਰੇ ਅੰਕੜੇ ਸੰਸਾਰ ਸਿਹਤ ਸੰਸਥਾ ਵਰਗੇ ਅਧਿਕਾਰਤ ਸਰੋਤਾਂ ਤੋਂ ਲਏ ਹਨ ਅਤੇ 25 ਮਾਰਚ ਤੱਕ ਦੇ ਹਨ।..... ਇੱਕ ਪ੍ਰਚਾਰ ਹੈ ਕਿ ਕਰੋਨਾਵਾਇਰਸ ਤਾਂ ਉਨ੍ਹਾਂ ਵਾਇਰਸਾਂ ਤੇ ਜੀਵਾਣੂਆਂ ਵਿਚੋਂ ਹੀ ਇੱਕ ਹੈ ਜਿਹੜੇ ਅਰਬਾਂ ਖਰਬਾਂ ਦੀ ਤਾਦਾਦ ਵਿੱਚ ਸਾਡੇ ਸਰੀਰ ਵਿਚ ਮੌਜੂਦ ਹਨ ਅਤੇ ਸਾਡੇ ਸਰੀਰ ਦੀ ਸਹੀ ਕਾਰਜ ਪ੍ਰਣਾਲੀ ਵਾਸਤੇ ਜ਼ਰੂਰੀ ਹਨ, ਇਸ ਵਾਸਤੇ ਇਸ ਬਾਬਤ ਜਾਣਬੁਝ ਕੇ ਕਿਸੇ ਗੁਝੇ ਮੰਤਵ ਤਹਿਤ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਤਾਂ ਕਿ ਇਸ ਵਾਸਤੇ ਤਿਆਰ ਹੋਣ ਵਾਲਾ ਵੈਕਸੀਨ ਵਿਕ ਸਕੇ ਜਦਕਿ ਹਕੀਕਤ ਵਿੱਚ ਕਿਸੇ ਰੋਕਥਾਮ ਦੇ ਉਪਾਅ ਦੀ ਲੋੜ ਨਹੀਂ, ਇਨ੍ਹਾਂ ਵਾਇਰਸਾਂ ਕਾਰਨ ਪ੍ਰਭਾਵਿਤ ਹੋਇਆ ਵਿਚੋਂ ਕੇਵਲ 1 ਫ਼ੀਸਦ ਹਸਪਤਾਲਾਂ ਵਿੱਚ ਲਿਜਾਣੇ ਪੈਂਦੇ ਹਨ, ਜਿਨ੍ਹਾਂ ਵਿਚੋਂ ਮੌਤ ਕੇਵਲ 2 ਤੋਂ 10 ਫ਼ੀਸਦ ਦੀ ਹੀ ਹੁੰਦੀ ਹੈ, ਕਈ ਲੋਕ ਕਹਿੰਦੇ ਹਨ ਕਿ ਆਮ ਫਲੂ ਨਾਲ ਅਮਰੀਕਾ ਵਿਚ ਹੀ ਕਰੋਨਾ ਨਾਲੋਂ ਵੱਧ ਮੌਤ ਦਰ ਹੈ, ਇਟਲੀ ਵਿਚ ਕਰੋਨਾ ਨਾਲ ਮੌਤ ਦਰ 9 ਫ਼ੀਸਦ , ਚੀਨ ਵਿਚ 4 ਫ਼ੀਸਦ ਤੇ ਬਾਕੀ ਦੇਸ਼ਾਂ ਵਿਚ 2 ਤੋਂ 3 ਫ਼ੀਸਦ ਹੈ। ਕਈ ਗਊ-ਮੂਤਰ, ਗਊ ਗੋਬਰ ਦੇ ਨਾਲ ਕਰੋਨਾ ਦਾ ਇਲਾਜ ਦੱਸਦੇ ਹਨ ਜਦਕਿ ਕਈ ਹੋਰ ਕਹਿੰਦੇ ਹਨ ਕਿ ਥਾਲੀ/ਘੰਟੀ ਖੜਕਾਉਣ ਜਾਂ ਸ਼ੰਖ ਵਜਾਉਣ ਜਾਂ ਤਾਲੀ ਵਜਾਉਣ ਨਾਲ ਪੈਦਾ ਹੋਈਆਂ ਤਰੰਗਾਂ ਵਾਇਰਸ ਨੂੰ ਮਾਰ ਦਿੰਦੀਆਂ ਹਨ। ਅਵਿਗਿਆਨਕ ਤੇ ਅੰਧ ਵਿਸ਼ਵਾਸ ਫੈਲਾਉਣ ਤੋਂ ਸਿਵਾਏ ਕੁਝ ਵੀ ਨਹੀਂ। ਵਿਟਾਮਿਨ ਸੀ ਨਾਲ ਇਲਾਜ ਹੋਣ ਬਾਰੇ ਕਹਿਣਾ ਵੀ ਠੀਕ ਨਹੀਂ। ਕੋਈ ਹੋਰ ਕਹਿੰਦਾ ਹੈ ਕਿ ਸ਼ਰਾਬ ਪੀਣ ਨਾਲ ਵਾਇਰਸ ਮਰ ਜਾਵੇਗਾ, ਕੋਈ ਕਹਿੰਦਾ ਹੈ ਗਰਮ ਪਾਣੀ ਵਿੱਚ ਨਹਾਉਣ ਨਾਲ ਮਰ ਜਾਵੇਗਾ, ਕੋਈ ਸਰੀਰ ਤੇ ਗਊ-ਗੋਬਰ ਮਲਣ ਦੀ ਸਲਾਹ ਦਿੰਦਾ ਹੈ। ਬੱਸ ਵਿਗਿਆਨ ਅਤੇ ਤੱਥਾਂ ਆਧਾਰਤ ਹੋਕਾ ਦੇਣਾ ਹੀ ਬਿਹਤਰ ਹੈ। ....ਦਰਅਸਲ ਇਹ ਤਾਂ ਇੱਕ ਹਕੀਕਤ ਹੈ ਕਿ ਸਾਨੂੰ ਕਰੋਨਾ ਦਾ ਮੁਕਾਬਲਾ ਕਰਨ ਵਾਸਤੇ ਖੁਦ ਆਪਣੇ ਆਪ ਅਤੇ ਸਰਕਾਰ ਰਾਹੀਂ ਅਜਿਹੇ ਕਦਮ ਉਠਾਉਣ ਦੀ ਲੋੜ ਹੈ, ਜਿਹੜੇ ਸੰਭਵ ਹੋਣ, ਜਿਨ੍ਹਾਂ ਨਾਲ ਲੋਕਾਂ ਨੂੰ ਬੇਮਤਲਬੀ ਤਕਲੀਫ ਨਾ ਹੋਵੇ। ਪ੍ਰਸ਼ਾਸਨ ਕੇਵਲ ਹੁਕਮ ਹੀ ਨਾ ਕਰੇ ਬਲਕਿ ਲੋਕਾਂ ਲਈ ਜ਼ਰੂਰੀ ਦਵਾਈਆਂ, ਇਲਾਜ ਦਾ ਪ੍ਰਬੰਧ, ਹਸਪਤਾਲ ਸਮੇਂ ਸਿਰ ਪਹੁੰਚਣ ਦਾ ਪ੍ਰਬੰਧ , ਭੋਜਨ ਅਤੇ ਰੋਜ਼ਾਨਾ ਜੀਵਨ ਦੀਆਂ ਹੋਰ ਵਸਤਾਂ ਤੇ ਜ਼ਰੂਰੀ ਸਫਰ ਦਾ ਪ੍ਰਬੰਧ ਕਰੇ ਨਾ ਕਿ ਦੋਸ਼ੀਆਂ ਦੀ ਤਰ੍ਹਾਂ ਲੁਕਾਈ ਨੂੰ ਬੰਦ ਕਰੇ। ਇਹ ਵੀ ਸੱਚ ਹੈ ਕਿ ਸਰਕਾਰ ਨੇ ਪਹਿਲਾਂ-ਪਹਿਲ ਸਹੀ ਤੇ ਸੌਖੇ ਕਦਮ ਨਹੀਂ ਉਠਾਏ। Mar 27, 2020 ਕੋਰੋਨਾ ਦੇ ਡਰ ਨੂੰ ਦੂਰ ਕਰਕੇ ਅੱਗੇ ਵਧਣ ਦੀ ਲੋੜ -ਪ੍ਰੋ. ਅਰਵਿੰਦ ....……ਥਾਲੀਆਂ ਖੜਕਾਉਣ ਤੇ ਦੀਵੇ ਬੱਤੀਆਂ ਜਗਾਉਣ ਨਾਲ ਇਸ ਬਿਮਾਰੀ ਨੇ ਨਹੀਂ ਭੱਜਣਾ। ਲੋਕਾਂ ਨੂੰ ਸਹੀ ਵਿਗਿਆਨਕ ਜਾਣਕਾਰੀ ਦੇ ਕੇ ਉਨ੍ਹਾਂ ਦੇ ਡਰ ਨੂੰ ਦੂਰ ਕਰਕੇ ਅੱਗੇ ਵਧਣ ਦੀ ਲੋੜ ਹੈ। ਵਿਗਿਆਨਕ ਸੋਚ ਦਾ ਮਤਲਬ ਸਿਰਫ਼ ਵਾਇਰਸ ਬਾਰੇ ਵਿਗਿਆਨਕ ਤੱਥਾਂ ਨੂੰ ਘੋਖਣਾ ਹੀ ਨਹੀਂ ਹੈ। ਸਾਨੂੰ ਇਸ ਮਸਲੇ ਨਾਲ ਨਜਿੱਠਣ ਲਈ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ। ਤੱਥਾਂ ਤੇ ਅੰਕੜਿਆਂ ਨੂੰ ਸਹੀ ਸੰਦਰਭ ਵਿੱਚ ਵੇਖਣਾ ਚਾਹੀਦਾ ਹੈ। ਭਾਰਤ ਵਿੱਚ ਹਰ ਸਾਲ ਤਕਰੀਬਨ 85 ਲੱਖ ਲੋਕ ਮਰਦੇ ਹਨ। ਇਨ੍ਹਾਂ 'ਚੋਂ ਮਲੇਰੀਏ ਨਾਲ ਤਕਰੀਬਨ 1 ਲੱਖ ਤੇ ਟੀ.ਬੀ. ਨਾਲ 4 ਲੱਖ ਵਿਅਕਤੀਆਂ ਦੀ ਮੌਤ ਹੁੰਦੀ ਹੈ। ਤਿੰਨ ਲੱਖ ਦੇ ਕਰੀਬ ਬੱਚੇ ਹਰ ਸਾਲ ਭੁੱਖ ਨਾਲ ਹੀ ਮਰ ਜਾਂਦੇ ਹਨ। ਹਰ ਮੁਲਕ ਨੂੰ ਆਪਣੇ ਹਾਲਾਤ ਮੁਤਾਬਿਕ ਫ਼ੈਸਲੇ ਲੈਣੇ ਚਾਹੀਦੇ ਹਨ। ਅਸੀਂ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ। ਭਾਰਤੀ ਆਬਾਦੀ ਦੀ ਔਸਤ ਉਮਰ 26.8 ਸਾਲ ਹੈ ਜਦੋਂਕਿ ਯੂਰੋਪ ਵਿਚ ਔਸਤ ਉਮਰ 45 ਸਾਲ ਤੋਂ ਉਪਰ ਹੈ। ਭਾਰਤ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਲੋਕ ਗ਼ਰੀਬ ਹਨ, ਬੇਘਰ ਹਨ, ਰੋਜ਼ ਕਮਾ ਕੇ ਖਾਂਦੇ ਹਨ। ਬਹੁਤੀ ਆਬਾਦੀ ਕੋਲ ਸਿਹਤ ਸਹੂਲਤਾਂ ਨਹੀਂ ਹਨ। ਯੂਰੋਪ ਤੇ ਅਮਰੀਕਾ ਵਿੱਚ ਖ਼ਤਮ ਹੋ ਚੁੱਕੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਮੁਲਕ ਵਿੱਚ ਹਾਲੇ ਵੀ ਮੌਜੂਦ ਹਨ ਤੇ ਮੌਤ ਦਾ ਕਾਰਨ ਬਣਦੀਆਂ ਹਨ। ਭਾਰਤੀ ਲੋਕ ਬਚਪਨ ਤੋਂ ਹੀ ਬਿਮਾਰੀਆਂ ਨਾਲ ਵੱਧ ਜੂਝਦੇ ਹਨ। ਮੁੱਕਦੀ ਗੱਲ ਇਹ ਹੈ ਕਿ ਆਮ ਆਦਮੀ ਨੂੰ ਡਰਨ ਦੀ ਬਿਲਕੁਲ ਲੋੜ ਨਹੀਂ ਕਿਉਂਕਿ ਇਹ ਲਾਗ ਵਾਲੀ ਤੇ ਛੂਤ ਵਾਲੀ ਬਿਮਾਰੀ ਤਾਂ ਹੈ, ਪਰ ਏਨੀ ਜਾਨਲੇਵਾ ਨਹੀਂ। ਦੂਜੇ ਪਾਸੇ, ਸਰਕਾਰ ਨੂੰ ਲੋਕਾਂ ਨੂੰ ਡਰਾਉਣਾ, ਕਰਫਿਊ ਲਾ ਕੇ ਉਨ੍ਹਾਂ ਦਾ ਰੁਜ਼ਗਾਰ ਤੇ ਰੋਟੀ-ਰੋਜ਼ੀ ਨਹੀਂ ਖੋਹਣੀ ਚਾਹੀਦੀ। ਡਰਨ ਦੀ ਲੋੜ ਸਰਕਾਰ ਨੂੰ ਹੈ ਕਿਉਂਕਿ ਪਿਛਲੇ ਸਾਲਾਂ ਵਿੱਚ ਸਰਕਾਰ ਨੇ ਸਿਹਤ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ। ਮਸਲਾ ਜਨਤਕ ਸਿਹਤ ਦਾ ਹੈ ਨਾ ਕਿ ਵਿਅਕਤੀਗਤ ਸਿਹਤ ਦਾ। ਇਸ ਬਿਮਾਰੀ ਨੇ ਤਾਂ ਹੋ ਕੇ ਹੀ ਹਟਣਾ ਹੈ ਤੇ ਜੇ ਅਸੀਂ ਕੰਮਕਾਰ ਛੱਡ ਕੇ ਬੈਠ ਜਾਵਾਂਗੇ ਤਾਂ ਇਹ 'ਸੌ ਛਿੱਤਰ ਤੇ ਸੌ ਗੰਢਾ ਖਾਣ' ਵਾਲੀ ਗੱਲ ਹੋਵੇਗੀ। ਸਮੂਹਿਕ ਰੋਗ ਪ੍ਰਤੀਰੋਧਕ ਸ਼ਕਤੀ ਭਾਵ ਇਮਿਊਨਿਟੀ ਹੀ ਇਸ ਬਿਮਾਰੀ ਤੋਂ ਛੁਟਕਾਰੇ ਦਾ ਇੱਕੋ ਇੱਕ ਹੱਲ ਹੈ। .. .. ਆਈ.ਆਈ.ਐੱਸ.ਈ.ਆਰ., ਮੁਹਾਲੀ ਕੋਰੋਨਾ ਦੇ ਨਾਂ ਹੇਠ ਤਾਲਾਬੰਦੀ ਸਾਮਰਾਜੀ ਸੇਵਾ ਲਈ ....ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਦੀ ਅਪਾਤਕਾਲ ਮੀਟਿੰਗ ਦੇਸ਼ ਦੀ ਕਰੋਨਾ ਵਾਇਰਸ (ਕੋਵਿਡ-19) ਨਾਲ ਬਣੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸੂਬਾ ਹੈੱਡ ਕੁਆਰਟਰ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ ਕੀਤੇ ਗਏ ਫੈਸਲੇ ਬਾਰੇ ਪ੍ਰੈੱਸ ਨੂੰ ਲਿਖਤੀ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ W.8.O ਦੇ ਪ੍ਰੋਟੋਕਾਲ ਨੂੰ ਲਾਗੂ ਕਰਦਿਆਂ 21 ਦਿਨਾਂ ਲਈ ਪੰਜਾਬ ਸਮੇਤ ਦੇਸ਼ ਭਰ ਵਿੱਚ ਲਾਕ- ਡਾਊਨ ਕਰਫ਼ਿਊ ਦਾ ਐਲਾਨ ਕਰ ਦਿੱਤਾ ਹੈ।ਜਥੇਬੰਦੀ ਸਾਮਰਾਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ W.8.O ਤੇ ਦੇਸ਼ ਦੇ ਹਾਕਮਾਂ ਵੱਲੋਂ ਦੇਸ਼ ਦੇ ਲੋਕਾਂ ਵਿੱਚ ਫੈਲਾਈ ਜਾ ਰਹੀ ਦਹਿਸ਼ਤ ਤੇ ਡਰ ਦੇ ਬਣਾਏ ਮਾਹੌਲ ਨਾਲ ਸਹਿਮਤ ਨਹੀਂ ਹੈ। .. ..ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਸਾਮਰਾਜੀ ਦਿਸ਼ਾ ਨਿਰਦੇਸ਼ ਕਾਰਪੋਰੇਟ ਪੱਖੀ W.8.O ਤੇ ਭਾਰਤੀ ਹਾਕਮਾਂ ਦੀਆਂ ਕੋਰੋਨਾ ਵਾਇਰਸ ਦੇ ਟੈਸਟ ਲਈ ਜੋ ਪੀ. ਸੀ. ਆਰ. ਟੈਸਟ ਕੀਤਾ ਜਾਂਦਾ ਹੈ ਉਸ ਵਿੱਚ ਕਰੋਨਾ ਵਾਇਰਸ ਹੀ ਹੋਣ ਦਾ ਪਤਾ ਲੱਗਣ ਬਾਰੇ ਭਾਰਤੀ ਵਿਗਿਆਨੀਆਂ ਨੂੰ ਵਿਗਿਆਨ ਅਨੁਸਾਰ ਜਵਾਬ ਦੇਣਾ ਚਾਹੀਦਾ ਹੈ। ਕੌਮਾਂਤਰੀ ਦੇ ਦੇਸ਼ ਦੇ ਮੀਡੀਆ ਵੱਲੋਂ ਜ਼ੋਰਦਾਰ ਪ੍ਰਚਾਰ ਕਰਕੇ ਇਸ ਵਾਇਰਸ ਨੂੰ ਖਤਰਨਾਕ ਦੱਸਣਾ ਦਲੀਲ ਤੋਂ ਸੱਖਣਾ ਜਾਪਦਾ ਹੈ। ਕਿਉਂਕਿ ਦੁਨੀਆਂ ਵਿੱਚ ਹਰ ਰੋਜ਼ 50 ਹਜ਼ਾਰ ਤੇ 1 ਸਾਲ ਵਿੱਚ 1 ਕਰੋੜ 80 ਲੱਖ ਮੌਤਾਂ ਹੁੰਦੀਆਂ ਹਨ, ਨਿਰਪੱਖ ਮਾਹਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਵਾਇਰਸ ਦੇ ਮੌਸਮ ਵਿੱਚ 100 ਲੋਕਾਂ ਦਾ ਟੈਸਟ ਕਰੋ ਤਾਂ 15% ਲੋਕਾਂ ਦੇ ਨਮੂਨੇ ਪਾਜਟਿਵ ਆਉਣਗੇ। ਇਨ੍ਹਾਂ ਵਿੱਚੋਂ 99% ਖ਼ੁਦ ਠੀਕ ਹੋ ਜਾਣਗੇ ਤੇ 1% ਦੀ ਮੌਤ ਹੋਵੇਗੀ,ਜਿਨ੍ਹਾਂ ਵਿੱਚ ਜ਼ਿਆਦਾਤਰ 10 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 60 ਸਾਲ ਤੋਂ ਵੱਧ ਉਮਰ ਦੇ ਲੋਕ ਹੋਣਗੇ। ਜਿਵੇਂ ਇਟਲੀ ਵਿੱਚ ਜੋਨ 6077 ਮੌਤਾਂ ਵਿੱਚੋਂ 80% 70 ਸਾਲ ਤੋਂ ਉੱਪਰ ਵਾਲਿਆਂ ਦੀਆਂ ਹੋਈਆਂ ਹਨ। ਦੇਸ਼ ਵਿੱਚ ਕਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ ਪੇਸ਼ ਕੀਤੇ ਜਾ ਰਹੇ ਹਨ ਉਸ ਬਾਰੇ ਭਾਰਤ ਸਰਕਾਰ ਦੇ ਦਾਅਵੇ ਵਿੱਚ ਦਮ ਨਹੀਂ ਲਗਦਾ, ਕਿਉਂਕਿ ਕਰਜ਼ੇ ਕਾਰਨ ਫਰਤੀ ਦਿਨ 45 ਕਿਸਾਨ, ਮਜ਼ਦੂਰ, ਬੇਰੁਜ਼ਗਾਰੀ ਕਾਰਨ ਪ੍ਰਤੀ ਦਿਨ 55 ਰੁਜ਼ਗਾਰ ਖ਼ੁਦਕੁਸ਼ੀ ਕਰਦੇ ਹਨ ਅਤੇ ਸਾਲ ਵਿੱਚ ਦੋਨੋਂ ਮਿਲਾ ਕੇ 36 ਹਜ਼ਾਰ ਮੌਤਾਂ ਬਣਦੀਆਂ ਹਨ। ਭਾਰਤ ਵਿੱਚ ਟੀ.ਬੀ ਨਾਲ 4 ਲੱਖ 80 ਹਜ਼ਾਰ ਪ੍ਰਤੀ ਸਾਲ, ਡੇਂਗੂ ਨਾਲ 5 ਲੱਖ ਸੜਕਾਂ ਤੇ ਹੁੰਦੇ ਹਾਦਸਿਆਂ ਕਾਰਨ 3597, ਕੁਪੋਸ਼ਣ ਤੇ ਭੁੱਖਮਰੀ ਕਾਰਨ ਹਰ ਸਾਲ 8 ਲੱਖ 80 ਹਜ਼ਾਰ ਲੋਕ ਮਰ ਜਾਂਦੇ ਹਨ। (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੇਸ਼ ਕੀਤੀ ਸਮਝ 'ਚੋਂ ਸੰਖੇਪ) 0-0 ਕਰੋਨਾ ਵਾਇਰਸ ਕੁਦਰਤੀ ਆਫ਼ਤ ਜਾਂ ਮੁਨਾਫ਼ਾਖੋਰ ਸਾਮਰਾਜੀ ਐਲੋਪੈਥੀ ਮੈਡੀਕਲ ਦਵਾਈਆਂ ਵੇਚਣ ਦੀ ਮੁਨਾਫ਼ਾਖੋਰ ਲਾਲਸਾ ਅਸਲ ਵਿੱਚ ਕਰੋਨਾ ਵਾਇਰਸ ਵੀ ਅੰਤਰਰਾਸ਼ਟਰੀ ਪੱਧਰ ਦੀ ਸਾਮਰਾਜੀ ਦਵਾਈਆਂ ਵੇਚਣ ਦੇ ਮੁਨਾਫ਼ੇ ਦੀ ਹਵਸ ਦਾ ਸਿੱਟਾ ਲੱਗਦਾ ਹੈ ਕਿਉਂ? ਜੀਹਨੂੰ ਪੁਰਾਣੇ ਸਮਿਆਂ ਦੇ ਬਜ਼ੁਰਗ ਜਿੰਨਾ ਚੋਂ ਕੁੱਝ ਅਜੇ ਵੀ ਜਿਉਂਦੇ ਜਾਗਦੇ ਹਨ ਪਲੇਗ ਦੀ ਬਿਮਾਰੀ ਕਹਿੰਦੇ ਸੀ ਜਿਸਨੂੰ ਸ਼ਾਇਦ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਉਸਤੋਂ ਬਾਅਦ ਕੋਈ ਮਹਾਂਮਾਰੀ ਨਹੀਂ ਸੀ ਫੈਲੀ ਨਾਲੇ ਉਸ ਸਮੇਂ ਇੰਨੀ ਵਿਗਿਆਨਕ ਤਕਨੀਕ ਨਹੀਂ ਸੀ ਪਰ ਹੁਣ ਦੋ ਚਾਰ ਸਾਲ ਬਾਅਦ ਕਿਸੇ ਨਾ ਕਿਸੇ ਬਿਮਾਰੀ ਫੈਲਣ ਦਾ ਹਾਊਆ ਖੜ੍ਹਾ ਕਰਕੇ ਕਦੇ ਸਵਾਈਨ ਫਲੂ, ਡੇਂਗੂ ਜਾਂ ਫੇਰ ਹੋਰ ਕੋਈ ਨਾ ਕੋਈ ਨਵਾਂ ਨਾਮ ਦੇ ਦਿੱਤਾ ਜਾਂਦਾ ਹੈ ਮੁਨਾਫ਼ੇਖੋਰ ਲੁਟੇਰੇ ਸਾਮਰਾਜੀ ਦਵਾਈਆਂ ਦੇ ਗਿਰੋਹਾਂ ਵਲੋਂ ਲੋਕਾਂ ਵਿੱਚ ਇੰਨਾ ਭਿਆਨਕ ਮੌਤ ਦਾ ਡਰ ਪੈਦਾ ਕਰ ਦਿੱਤਾ ਜਾਂਦਾ ਹੈ ਲੋਕ ਆਪਣੇ ਦੁੱਖ ਭੁੱਖ ਸਰਕਾਰਾਂ ਦੀਆਂ ਕਰਤੂਤਾਂ ਭੁੱਲ ਕੇ ਸਿਰਫ਼ ਇੱਕ ਗੱਲ ਤੇ ਹੀ ਆਪਣਾ ਧਿਆਨ ਫੋਕਸ ਕਰ ਲੈਂਦੇ ਹਨ ਕਿ ਇਸ ਬਿਮਾਰੀ ਤੋਂ ਕਿਵੇਂ ਬਚਿਆ ਜਾਵੇ।ਕੁੱਝ ਸਮੇਂ ਦੇ ਰੌਲੇ ਰੱਪੇ ਤੋਂ ਬਾਅਦ ਜਿੰਦਗੀ ਫੇਰ ਉਸੇ ਲੀਹ ਤੇ ਆ ਜਾਂਦੀ ਹੈ। ਕੁੱਝ “ਸਧਾਰਨ ਬੁੱਧੀ ਵਾਲੇ ਵਿਦਵਾਨ'' ਵੀ ਇਸ ਚੱਕਰ ਵਿੱਚ ਫਸਕੇ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਇਹ ਵੀ ਹੋ ਸਕਦਾ ਹੈ ? ਇਸ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਸਮਝਣ ਲਈ ਪਿਛਲੇ ਇਤਿਹਾਸ ਤੇ ਝਾਤ ਮਾਰਨ ਦੀ ਲੋੜ ਹੈ, ਉਹ ਹਨ ਦੋ ਸੰਸਾਰ ਜੰਗਾਂ ਲੜੀਆਂ ਗਈਆਂ ਸਨ ਜਿਨ੍ਹਾਂ ਚੋਂ ਇੱਕ ਬਸਤੀਆਂ ਦੀ ਲੁੱਟ ਤੇ ਕਬਜ਼ੇ ਲਈ ਲੜੀ ਗਈ ਸੀ ਤੇ ਦੂਜੀ ਸੰਸਾਰ ਦਾ ਚੌਧਰੀ ਜਾਂ ਥਾਣੇਦਾਰ ਕੌਣ ਹੋਵੇਗਾ ਜੇ ਦੂਜੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਉਹ ਇੱਕ ਕਿਸਮ ਦੀ ਸਮਾਜਵਾਦ ਤੇ ਸਾਮਰਾਜਵਾਦ ਵਿਚਾਲੇ ਟੱਕਰ ਵੀ ਸੀ ਦੋਵਾਂ ਸੰਸਾਰ ਜੰਗਾਂ ਦੇ ਵਿੱਚ ਦੇਖਿਆ ਜਾਵੇ ਤਾਂ 7 ਕਰੋੜ ਤੋਂ ਵੱਧ ਲੋਕ ਮਾਰੇ ਗਏ ਸਨ ਪਹਿਲੀ ਜੰਗ ਵਿੱਚ 2 ਕਰੋੜ ਤੋਂ ਵੱਧ ਤੇ ਦੂਜੀ ਵਿੱਚ 5 ਕਰੋੜ ਲੋਕ ਮਾਰੇ ਗਏ ਸਨ। “ਇਸਤੋਂ ਇਲਾਵਾ ਇੱਕ ਹੋਰ ਉਦਾਹਰਣ ਵਜੋਂ ਫਿਲਮ ਹੈ “ਜੁਰਮਾਨਾ'' ਜੋ ਮਿਥੁਨ ਚੱਕਰਵਰਤੀ ਦੀ ਹੈ ਜਿਸ ਵਿੱਚ ਉਹ ਇੱਕ ਪੁਲਿਸ ਇੰਸਪੈਕਟਰ ਦਾ ਰੋਲ ਅਦਾ ਕਰਦਾ ਹੈ ਜਦਕਿ ਉਸ ਦੀ ਪਤਨੀ ਇੱਕ ਵਕੀਲ਼ ਦਾ ਰੋਲ ਨਿਭਾ ਰਹੀ ਹੈ ਸ਼ਕਤੀ ਕਪੂਰ ਵਿਲੇਨ ਦਾ ਰੋਲ ਹੈ ਜੋ ਡਰੱਗ ਤੋਂ ਇਲਾਵਾ ਹਰ ਕਿਸਮ ਦੇ ਗੈਰ ਕਾਨੂੰਨੀ ਕੰਮ ਕਰਦੇ ਹਨ, ਜਦਕਿ ਮਿਥੁਨ ਦੀ ਪਤਨੀ ਹੀ ਉਹਨਾਂ ਦੀ ਵਕੀਲ਼ ਹੁੰਦੀ ਹੈ ਜਦ ਹੀਰੋ ਉਹਨਾਂ ਦੇ ਹੋਟਲ/ਬਾਰ 'ਤੇ ਛਾਪਾ ਮਾਰਦਾ ਹੈ ਤਾਂ ਉਸ ਨੂੰ ਡਰੱਗ ਬਰਾਊਨ ਸੂਗਰ ਮਿਲਦਾ ਹੈ ਤਾਂ ਉਹ ਆਪਨੀ ਪਤਨੀ ਦਿਖਾਉਂਦਾ ਹੈ ਤਾਂ ਉਸ ਨੂੰ ਸਾਰੀ ਕਹਾਣੀ ਦੱਸਦਾ ਹੈ ਤੇ ਜਦੋਂ ਉਹ ਵਕੀਲ਼ ਹੋਣ ਦੇ ਨਾਤੇ ਸ਼ਕਤੀ ਕਪੂਰ ਨੂੰ ਜਾ ਕੇ ਪੁੱਛਦੀ ਹੈ ਉਹ ਸਾਰਾ ਕੁੱਝ ਉਸਨੂੰ ਦਿਖਾਕੇ ਕਹਿੰਦਾ ਹੈ ਕਿ ਆਹ ਮੇਰੇ ਹੱਥ ਵਿੱਚ ਛੋਟੀ ਜਿਹੀ ਸ਼ੀਸ਼ੀ ਹੈ ਜੇ ਮੈਂ ਇਸ ਨੂੰ ਖੋਲ ਦਿੱਤਾ ਤਾਂ ਇਸ ਵਿੱਚ ਅਜਿਹਾ ਵਾਇਰਸ ਹੈ ਜੋ ਸਾਰੇ ਬੰਬਈ ਸ਼ਹਿਰ ਨੂੰ ਬਿਮਾਰ ਕਰ ਦੇਵੇਗਾ ਤੇ ਮੇਰੀ ਕੰਪਨੀ ਦੀ ਬਣਾਈ ਹੋਈ ਦਵਾਈ..... .....ਇਸ ਵਾਇਰਸ ਨੂੰ ਕੰਟਰੋਲ ਕਰ ਸਕਦੀ ਹੈ ਤੂੰ ਭਾਵੇਂ ਮੇਰੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਜਾਂ ਕਿਸੇ ਕੋਲ ਵੀ ਸ਼ਕਾਇਤ ਕਰਦੇ ਕੁੱਝ ਨਹੀਂ ਹੁੰਦਾ ਕਿਉਂ ਕਿ ਇਸ ਧੰਦੇ ਵਿੱਚ ਵੱਡੇ ਵੱਡੇ ਲੋਕ ਹਿੱਸੇਦਾਰ ਹਨ'' ਬੇਸ਼ੱਕ ਉਹ ਇੱਕ ਫ਼ਿਲਮ ਹੈ ਪਰ ਇਸ ਮੁਨਾਫ਼ੇ ਤੇ ਟਿਕੇ ਲੁਟੇਰੇ ਰਾਜ ਪ੍ਰਬੰਧ ਦੀ ਖ਼ਸਲਤ ਨੂੰ ਨੰਗਿਆਂ ਕਰਦੀ ਹੈ? ਤੀਜਾ ਫੈਕਟਰ ਲੋਕਾਂ ਵਿੱਚ ਪੂਰੀ ਦੁਨੀਆਂ ਵਿੱਚ ਸਾਮਰਾਜੀ ਆਰਥਿਕ ਸੰਕਟ ਪ੍ਰਤੀ ਸੁਚੇਤ ਹੋਣ ਦੀ ਥਾਂ ਲੋਕਾਂ ਦਾ ਧਿਆਨ ਇਸ ਇੱਕ ਹੀ ਮੁੱਦੇ 'ਤੇ ਫੋਕਸ ਹੋ ਗਿਆ। ਖ਼ਾਸਕਰ ਭਾਰਤ ਵਿੱਚ ਐਨ.ਆਰ.ਸੀ., ਸੀ.ਏ.ਏ. ਅਤੇ ਐਨ.ਪੀ.ਆਰ. ਕਨੂੰਨਾਂ ਦੇ ਖਿਲਾਫ ਦੇਸ਼ ਪੱਧਰ 'ਤੇ ਜੋ ਵਿਰੋਧ ਸੀ ਉਹਨਾਂ ਨੂੰ ਇੱਕ ਵਾਰ ਕਰਫ਼ਿਊ ਦਾ ਨਾਮ ਦੇ ਕੇ ਘਰਾਂ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਜੋ ਲੋਕ ਵਿਰੋਧ ਨਾ ਕਰ ਸਕਣ ਇਸ ਲਈ ਦਫ਼ਾ 144 ਲਗਾ ਦਿੱਤੀ ਗਈ, ਇਨਕਲਾਬੀ ਜਨਤਕ ਜਥੇਬੰਦੀਆਂ/ਪਾਰਟੀਆਂ ਨੂੰ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ ਇਸ ਲੁਟੇਰੇ ਸਾਮਰਾਜੀ ਰਾਜ ਪ੍ਰਬੰਧ ਦੀ ਬੁਨਿਆਦੀ ਖ਼ਸਲਤ ਨੂੰ ਲੋਕਾਂ ਨੂੰ ਪਛਾਨਣ ਦੀ ਲੋੜ ਹੈ ਕਿਉਂ ਕਿ ਸਾਮਰਾਜੀ ਲੁਟੇਰੇ ਗਿਰੋਹ ਹਜਾਰਾਂ ਬੰਦਿਆਂ ਨੂੰ ਮਾਰ ਕੇ ਵੀ ਆਪਣੇ “ਘਰ'' ਨੂੰ ਸੁਰਖਿਅਤ ਰੱਖਣਾ ਜ਼ਰੂਰੀ ਸਮਝਦੇ ਹਨ। -ਡਾ. ਗੁਰਤੇਜ ਸਿੰਘ ਖੀਵਾ ..........ਦੁਨੀਆਂ ਭਰ ਅੰਦਰ ਕਾਰਪੋਰੇਟ ਸੈਕਟਰ ਦੀਆਂ ਨੁਮਾਇੰਦਾ ਸਰਕਾਰਾਂ ਨੇ, (ਸਮੇਤ ਭਾਰਤ ਸਰਕਾਰ ਅਤੇ ਭਾਰਤ ਦੀਆਂ ਸੂਬਾ ਸਰਕਾਰਾਂ ਦੇ) ਇਸ ਮੌਕੇ ਨੂੰ ਇੱਕ ਰਾਜਨੀਤਕ ਹਥਿਆਰ ਬਣਾ ਕੇ ਵਰਤਿਆ ਹੈ. ਜਨਤਾ ਦੇ ਮਨਾਂ ਅੰਦਰ ਇਸ ਬਿਮਾਰੀ ਦਾ ਇੱਕ ਕਾਲਪਨਿਕ ਹਊਆ ਖੜ੍ਹਾ ਕਰਕੇ ਜਨਤਾ ਨੂੰ ਆਪਣੇ ਘਰਾਂ ਅੰਦਰ ਬੰਦ ਹੋਣ ਲਈ ਮਜਬੂਰ ਕਰ ਦਿੱਤਾ ਅਤੇ ਬੇਲੋੜਾ ਕਰਫ਼ਿਊ ਮੁੜ ਕੇ ਰਹਿੰਦੀ ਖੂੰਹਦੀ ਕਸਰ ਪੁਲਸ ਦੀ ਗੁੰਡਾਗਰਦੀ ਰਾਹੀਂ ਪੂਰੀ ਕਰਵਾ ਦਿੱਤੀ. ਇੰਝ ਸੰਕਟ ਮੂੰਹ ਆਈ ਹੋਈ ਕਾਰਪੋਰੇਟ ਲਾਬੀ ਨੇ ਇਸ ਬੀਮਾਰੀ ਦੇ ਹਊਏ ਨੂੰ ਆਪਣੇ ਰਾਜਨੀਤਕ ਬਚਾਅ ਵਾਸਤੇ ਵਰਤ ਲਿਆ ਹੈ। ......ਮੈਂ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਆਖੀ ਹੈ। ਮੈਂ ਸਿਹਤ ਵਿਭਾਗ ਵਿੱਚ ਫਾਰਮਾਸਿਸਟ ਵਜੋਂ ਲਗਭਗ ਤੀਹ ਸਾਲ ਸਰਵਿਸ ਕੀਤੀ ਹੈ। ਹੋਮੀਓਪੈਥਿਕ ਇਲਾਜ ਪ੍ਰਣਾਲੀ ਬਾਰੇ ਮੈਨੂੰ ਚੰਗਾ ਗਿਆਨ ਹੈ। ਮੇਰੀ ਬੇਟੀ ਮੈਡੀਕਲ ਆਫੀਸਰ ਹੈ। ਆਪਣੀ ਡਿਊਟੀ ਜੁਆਇਨ ਕਰਨ ਤੋਂ ਸੱਤ ਅੱਠ ਦਿਨਾਂ ਬਾਅਦ ਹੀ ਉਸ ਨੇ ਕਾਰਨਟੀਨ ਸੈਂਟਰ ਦੀ ਡਿਊਟੀ ਕੀਤੀ ਹੈ। ਮੈਂ ਫਿਰ ਇਹ ਗੱਲ ਸਪੱਸ਼ਟ ਤੌਰ 'ਤੇ ਜ਼ੋਰ ਦੇ ਕੇ ਆਖਣਾ ਚਾਹਾਂਗਾ ਕਿ ਇਸ ਬੀਮਾਰੀ ਦਾ ਹਊਆ ਜਾਣ ਬੁੱਝ ਕੇ ਖੜ੍ਹਾ ਕੀਤਾ ਜਾ ਰਿਹਾ ਹੈ ਅਤੇ ਇਸ ਹਊਏ ਨੂੰ ਕਾਰਪੋਰੇਟ ਸੈਕਟਰ ਦੀਆਂ ਨੁਮਾਇੰਦਾ ਸਰਕਾਰਾਂ ਇੱਕ ਰਾਜਨੀਤਕ ਹਥਿਆਰ ਬਣਾ ਕੇ ਵਰਤ ਰਹੀਆਂ ਹਨ। ......ਕਮਿਊਨਿਸਟ ਲੀਡਰਸ਼ਿਪ ਇਸ ਹਕੀਕਤ ਨੂੰ ਸਮਝਣ ਵਿੱਚ ਅਸਮਰੱਥ ਰਹੀ ਹੈ ਅਤੇ ਹਕੂਮਤ ਦੀ ਪਿਛਲੱਗ ਹੋ ਨਿੱਬੜੀ ਹੈ। -ਹਰਬੰਸ ਮਾਂਗਟ ਦੀ ਫੇਸਬੁੱਕ ਤੋਂ