ਪ੍ਰਚੰਡ ਜਵਾਲਾ ਬਣਦਾ ਜਾ ਰਿਹੈ ਪੇਂਡੂ ਮਜ਼ਦੂਰਾਂ 'ਚ ਧੁਖਦਾ ਰੋਹ
ਕਈ ਦਹਾਕੇ ਪਹਿਲਾਂ ਕਿਸੇ ਕਵੀ ਨੇ ਲਿਖਿਆ ਸੀ,
''ਤੁਸੀਂ ਦਬਾਉਣਾ ਲੋਚਦੇ, ਸਾਡੇ ਸੀਨੇ ਬਾਰੂਦ ਖੋਭ
ਸਾਡੇ ਤਾਂ ਸੀਨਿਆਂ 'ਚ ਹੋਰ ਬਾਰੂਦ ਭਰਦਾ ਜਾ ਰਿਹੈ।''
ਇਹੋ ਜਿਹੀ ਮਾਨਸਿਕਤਾ ਅੱਜ ਕੱਲ੍ਹ ਸੰਗਰੂਰ ਅਤੇ ਇਸਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਖੇਤ ਮਜ਼ਦੂਰਾਂ ਅਤੇ ਉਹਨਾਂ ਵਿੱਚੋਂ ਵੀ ਖਾਸ ਕਰਕੇ ਮਜ਼ਦੂਰ ਔਰਤਾਂ ਦੀ ਬਣਦੀ ਜਾ ਰਹੀ ਹੈ। ਪਿੰਡ ਕੁਠਾਲਾ ਹੋਵੇ ਜਾਂ ਮੀਮਸਾ, ਤੋਲੇਵਾਲ ਹੋਵੇ ਜਾਂ ਕੋਈ ਹੋਰ। ਇਹਨਾਂ ਸਭਨਾਂ ਥਾਵਾਂ 'ਤੇ ਪੰਚਾਇਤੀ ਜ਼ਮੀਨ ਵਿੱਚੋਂ ਕਾਨੂੰਨੀ ਤੌਰ 'ਤੇ ਆਪਣਾ ਹਿੱਸਾ ਲੈਣ ਲਈ ਜਦੋਂ ਖੇਤ ਮਜ਼ਦੂਰ ਪਿੰਡ ਦੇ ਚੌਧਰੀਆਂ ਅਤੇ ਸਰਕਾਰੀ ਅਫਸਰਸ਼ਾਹੀ ਨਾਲ ਅੱਖਾਂ ਵਿੱਚ ਅੱਖ ਪਾ ਕੇ ਗੱਲ ਕਰਨ ਲੱਗੇ ਹਨ ਤਾਂ ਇਹ ਕੁੱਝ ਪਿੰਡ ਦੇ ਘੜੰਮ ਚੌਧਰੀਆਂ ਦੀ ਫੁੱਟੀ ਅੱਖ ਨੂੰ ਉੱਕਾ ਹੀ ਨਹੀਂ ਭਾਉਂਦਾ। ਉਹ ਖਾਸ ਕਰਕੇ ਜਦੋਂ ਮਜ਼ਦੂਰ ਔਰਤਾਂ ਉਹਨਾਂ ਨੂੰ ਘੇਰ ਘੇਰ ਕੇ ਸਵਾਲ ਪੁੱਛਣ ਲੱਗਣ ਤਾਂ ਇਹ ਤਿਲਮਿਲਾ ਉੱਠਦੇ ਹਨ। ਹੁਣ ਤੱਕ ਇਹਨਾਂ ਦੀ ਅਧੀਨਗੀ ਕਬੂਲਣ ਵਾਲੇ ਖੇਤ ਮਜ਼ਦੂਰ ਜਦੋਂ ਇਹਨਾਂ ਅੱਗੇ ਬੋਲਣ ਦੀ ਜੁਰਅੱਤ ਕਰਨ ਲੱਗਣ ਤਾਂ ਇਹ ਨਾਬਰੀ ਕਰਨ ਵਾਲਿਆਂ ਧੌਂਸ-ਧਮਕੀਆਂ, ਗਾਲਾਂ ਦੁੱਪੜ ਤੋਂ ਅੱਗੇ ਵੱਧਦੇ ਹੋਏ ਆਪ ਅਤੇ ਆਪਣੇ ਪਾਲੇ ਹੋਏ ਗੁੰਡਿਆਂ ਵੱਲੋਂ ਖੇਤ ਮਜ਼ਦੂਰਾਂ 'ਤੇ ਡਾਂਗਾਂ ਦੇ ਮੀਂਹ ਵਰ੍ਹਾ ਕੇ ਉਹਨਾਂ ਦੇ ਗੁੱਸੇ ਅਤੇ ਰੋਹ ਨੂੰ ਠੰਡਾ ਕਰ ਦੇਣ ਦਾ ਭਰਮ ਪਾਲ਼ਦੇ ਹਨ। ਜ਼ਮੀਨ ਅਤੇ ਸਿਆਸੀ ਸੱਤਾ ਦੇ ਹੰਕਾਰ ਵਿੱਚ ਅੰਨ੍ਹੇ ਹੋਏ ਇਹਨਾਂ ਜਾਗੀਰੂ ਚੌਧਰੀਆਂ ਨੂੰ ਇਹ ਨਹੀਂ ਪਤਾ ਕਿ ਚੇਤਨ ਹੋਏ ਮਜ਼ਦੂਰਾਂ ਦੇ ਪਿੰਡੇ 'ਤੇ ਵਰ੍ਹੀ ਇੱਕ ਇੱਕ ਡਾਂਗ ਦਾ ਸੇਕ ਬਾਰੂਦ ਬਣ ਕੇ ਵੀ ਫਟ ਸਕਦਾ ਹੈ। ਕਿਸੇ ਵੇਲੇ ਅੰਨ੍ਹੇ ਹੋਏ ਮੁਗਲ ਜ਼ਰਵਾਣੇ ਵੀ ਕਿਰਤੀ ਕਮਾਊ ਲੋਕਾਂ ਨੂੰ ਲੁੱਟਣਾ-ਕੁੱਟਣਾ ਆਪਣਾ ਜਨਮ-ਸਿੱਧ ਅਧਿਕਾਰ ਸਮਝਦੇ ਸਨ, ਪਰ ਜਦੋਂ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਕਿਰਤੀ ਲੋਕਾਂ ਦੀ ਵਾਰੀ ਆਈ ਤਾਂ ਨਾ ਸਿਰਫ ਜ਼ੁਲਮ ਦੇ ਗੜ੍ਹ ਸਰਹਿੰਦ ਦੀ ਇੱਟ ਨਾਲ ਇੱਟ ਵਜਾਈ ਗਈ ਸੀ, ਬਲਕਿ ਅਜਿਹੇ ਦਰਿੰਦਿਆਂ ਦੇ ਨੱਕਾਂ ਵਿੱਚ ਨਕੇਲਾਂ ਪਾ ਕੇ ਗਲੀਆਂ ਬਜ਼ਾਰਾਂ ਵਿੱਚ ਵੀ ਘੁਮਾਇਆ ਗਿਆ ਸੀ। ਜੇਕਰ ਜੱਲਿਆਂਵਾਲੇ ਬਾਗ ਦਾ ਸਾਕਾ ਅੰਗਰੇਜ਼ ਹਾਕਮਾਂ ਨੇ ਰਚਿਆ ਸੀ ਤਾਂ ਉਸੇ ਹੀ ਮਿੱਟੀ 'ਚੋਂ ਡੁੱਲ੍ਹਿਆ ਖੂਨ ਸ਼ਹੀਦ ਊਧਮ ਸਿੰਘ ਦੇ ਰੂਪ ਵਿੱਚ ਅੱਗ ਦੀ ਲਾਟ ਬਣ ਫੁੱਟਿਆ ਸੀ। ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਲੋਕਾਂ ਦੀ ਖਿੱਲਰੀ ਤਾਕਤ ਜਦੋਂ ਲਗਾਤਾਰ ਇਕੱਠੀ ਹੁੰਦੀ ਗਈ ਤਾਂ ਇਹ ਆਉਣ ਵਾਲੇ ਸਮਿਆਂ ਵਿੱਚ ਹੋਰ ਤੋਂ ਹੋਰ ਰੰਗ ਵਿਖਾਉਂਦੀ ਜਾਵੇਗੀ।
ਪਿਛਲੇ ਦਿਨੀਂ ਪੰਚਾਇਤੀ ਜ਼ਮੀਨ ਵਿੱਚੋਂ ਆਪਣਾ ਹਿੱਸਾ ਲੈਣ ਲਈ ਹੋਈਆਂ ਸਰਗਰਮੀਆਂ ਦਰਸਾ ਰਹੀਆਂ ਹਨ ਕਿ ਮਜ਼ਦੂਰਾਂ ਅਤੇ ਖਾਸ ਕਰਕੇ ਔਰਤਾਂ ਦੀ ਹੋਈ ਕੁੱਟਮਾਰ ਉਹਨਾਂ ਉੱਪਰ ਦਹਿਸ਼ਤ ਦਾ ਸਬੱਬ ਨਹੀਂ ਬਣੀ ਬਲਕਿ ਉਹਨਾਂ ਦਾ ਟਾਕਰਾ ਅਤੇ ਨਾਬਰੀ ਆਪਣੀ ਮਿਸਾਲ ਆਪ ਬਣ ਕੇ ਪੇਸ਼ ਹੋ ਰਿਹਾ ਹੈ।
ਕੁਠਾਲਾ 'ਚ ਬੋਲੀ ਮੌਕੇ ਮਾਹੌਲ ਤਣਾਅਪੂਰਨ
4 ਜੂਨ ਨੂੰ ਪਿੰਡ ਕੁਠਾਲਾ ਵਿਚ ਪੰਚਾਇਤੀ ਜ਼ਮੀਨ ਦੇ ਰਾਖਵੇਂ ਕੋਟੇ ਦੀ ਬੋਲੀ ਮੌਕੇ ਪਿੰਡ ਵਿਚ ਮਾਹੌਲ ਤਣਾਅਪੂਰਨ ਬਣ ਗਿਆ। ਇਸ ਦੌਰਾਨ ਕੁਝ ਔਰਤਾਂ ਦੀ ਹੋਈ ਕੁੱਟਮਾਰ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਹੈ।ਡੰਮੀ ਬੋਲੀ ਦਾ ਵਿਰੋਧ ਕਰ ਰਹੀਆਂ ਔਰਤਾਂ ਦੀ ਰਵਿਦਾਸ ਧਰਮਸ਼ਾਲਾ ਵਿਚ ਕੁੱਟਮਾਰ ਕੀਤੀ ਗਈ।
ਇਸ ਘਟਨਾ ਦੇ ਵਿਰੋਧ ਵਿਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਸੰਗਰੂਰ ਵੱਲੋਂ ਬੀਡੀਪੀਓ ਬਲਾਕ-2 ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਧੱਕਾਸ਼ਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੁਝ ਲੋਕਾਂ ਦੀ ਮਿਲੀਭੁਗਤ ਕਾਰਨ ਪੰਚਾਇਤੀ ਜ਼ਮੀਨ ਦੇ ਰਾਖਵੇਂ ਕੋਟੇ ਦੀ ਜ਼ਮੀਨ ਤੋਂ ਦਲਿਤ ਮਜ਼ਦੂਰਾਂ ਨੂੰ ਵਾਂਝਾ ਰੱਖਣ ਦੀ ਨੀਅਤ ਨਾਲ ਜ਼ਮੀਨ ਦੀ ਡੰਮੀ ਬੋਲੀ ਕਰਵਾਈ ਗਈ ਹੈ। ਪਿੰਡ ਦੇ ਦਲਿਤ ਮਜ਼ਦੂਰ ਇਸ ਵਾਰ ਪੰਚਾਇਤੀ ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਸਾਂਝੇ ਤੌਰ 'ਤੇ ਘੱਟ ਰੇਟ 'ਤੇ ਦੇਣਗੇ। ਜੇ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੇ ਮਾਮਲੇ ਵਿਚ ਮਜ਼ਦੂਰਾਂ ਨਾਲ ਧੱਕਾ ਕੀਤਾ ਗਿਆ ਤਾਂ ਵੱਡੇ ਪੱਧਰ 'ਤੇ ਸੰਘਰਸ਼ ਉਲੀਕਿਆ ਜਾਵੇਗਾ। ਬੀਡੀਪੀਓ ਪਰਮਜੀਤ ਸਿੰਘ ਵੱਲੋਂ ਜ਼ਮੀਨ ਦੀ ਬੋਲੀ ਰੱਦ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ।
ਮੀਮਸਾ ਦਾ ਪੰਚਾਇਤੀ ਜ਼ਮੀਨੀ ਘੋਲ
ਪਿੰਡ ਮੀਮਸਾ ਵਿਚ ਰਾਖ਼ਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਡੰਮੀ ਬੋਲੀ ਦਾ ਵਿਰੋਧ ਕਰਨ 'ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਚਾਰ ਜਣਿਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾ ਦਿੱਤਾ ਸੀ। ਇਨ੍ਹਾਂ ਵਿਚੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਮਹਿਲਾ ਆਗੂ ਪਰਮਜੀਤ ਕੌਰ ਨੂੰ ਸ਼ਨਿਚਰਵਾਰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਕੇਸ ਅਤੇ ਗ੍ਰਿਫ਼ਤਾਰੀ ਦੇ ਵਿਰੋਧ 'ਚ ਪਿੰਡ ਮੀਮਸਾ 'ਚ ਸ਼ਾਮ ਨੂੰ ਰੈਲੀ ਤੇ ਮਾਰਚ ਕੀਤਾ ਗਿਆ। ਇਸ ਤੋਂ ਬਾਅਦ ਸਾਢੇ ਅੱਠ ਵਜੇ ਜਦ ਚਾਰ ਆਗੂ ਮੋਟਰਸਾਈਕਲਾਂ 'ਤੇ ਵਾਪਸ ਧੂਰੀ ਪਰਤ ਰਹੇ ਸਨ ਤਾਂ ਪਿੰਡ ਜੱਖਲਾਂ ਕੋਲ ਇਕ ਕਾਰ ਅਤੇ ਕਈ ਮੋਟਰਸਾਈਕਲਾਂ 'ਤੇ ਸਵਾਰ ਵਿਅਕਤੀਆਂ ਜੋ ਕਿ ਲੋਹੇ ਦੀਆਂ ਰਾਡਾਂ, ਕਿਰਪਾਨਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਨੇ ਉਨ੍ਹਾਂ ਨੂੰ ਘੇਰ ਲਿਆ। ਉਹਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਰੌਲਾ ਪਾਉਣ 'ਤੇ ਪਿੰਡ ਜੱਖਲਾਂ ਦੇ ਲੋਕ ਇਕੱਠੇ ਹੋ ਗਏ। ਹਮਲਾਵਰ ਮਨਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਅਗਵਾ ਕਰ ਕੇ ਕਾਰ ਵਿਚ ਸੁੱਟ ਕੇ ਲੈ ਗਏ। ਹਮਲਾਵਰਾਂ ਦੀ ਅਗਵਾਈ ਪਿੰਡ ਮੀਮਸਾ ਦਾ ਸਰਪੰਚ ਅਤੇ ਪੰਚਾਇਤ ਸਕੱਤਰ ਕਰ ਰਿਹਾ ਸੀ।
ਜਖ਼ਮੀਆਂ ਵਿਚ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦਾ ਸੂਬਾ ਪ੍ਰਧਾਨ ਰਸਪਿੰਦਰ ਜਿੰਮੀ, ਸੂਬਾ ਪ੍ਰੈੱਸ ਸਕੱਤਰ ਮਨਜੀਤ ਸਿੰਘ, ਨੌਜਵਾਨ ਭਾਰਤ ਸਭਾ ਦਾ ਸੂਬਾ ਸਕੱਤਰ ਪਰਗਟ ਕਾਲਾਝਾੜ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ਸ਼ਾਮਲ ਹਨ। ਉਨ੍ਹਾਂ ਨੂੰ ਧੂਰੀ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੋਂ ਮਨਜੀਤ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਬਲਜੀਤ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਰੈਫ਼ਰ ਕਰ ਦਿੱਤਾ ਗਿਆ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਪਰਮਜੀਤ ਕੌਰ ਜਦੋਂ ਦਸ ਦਿਨਾਂ ਬਾਅਦ ਜ਼ਿਲ੍ਹਾ ਜੇਲ੍ਹ 'ਚੋਂ 25 ਜੂਨ ਨੂੰ ਜ਼ਮਾਨਤ 'ਤੇ ਰਿਹਾਅ ਹੋ ਗਈ ਤਾਂ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਵਲੋਂ ਉਸਦਾ ਸਵਾਗਤ ਕੀਤਾ ਗਿਆ ਅਤੇ ਪੰਚਾਇਤੀ ਜ਼ਮੀਨਾਂ 'ਚੋਂ ਬਣਦਾ ਹੱਕ ਲੈਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਮੀਮਸਾ ਵਿਚ ਕੁੱਟਮਾਰ ਦਾ ਸ਼ਿਕਾਰ ਹੋਏ ਦਲਿਤ ਮਜ਼ਦੂਰਾਂ ਨੂੰ ਬਣਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਜਨਤਕ ਤੇ ਜਮਹੂਰੀ ਜਥੇਬੰਦੀਆਂ ਵੱਲੋਂ 26 ਜੂਨ ਨੂੰ ਪੰਜਾਬ ਭਰ 'ਚ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤੇ ਗਏ। ਇਹ ਐਕਸ਼ਨ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਇਸ ਵਿੱਚ ਸ਼ਾਮਲ ਤੇ ਸਹਿਯੋਗੀ ਜਥੇਬੰਦੀਆਂ ਕੀਤੇ ਗਏ ਹਨ। ਮੁੱਖ ਮੰਤਰੀ ਦੇ ਨਾਮ ਦਿੱਤੇ ਗਏ ਮੰਗ ਪੱਤਰ ਦੌਰਾਨ ਹਮਲਾਵਰਾਂ ਦੀ ਫੌਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ, ਅਣਗਹਿਲੀ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ 'ਤੇ ਜ਼ੋਰ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਪੰਜਾਬ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਦੇ ਸਾਥੀਆਂ ਵੱਲੋਂ ਬਠਿੰਡਾ, ਮੋਗਾ, ਫਿਰੋਜ਼ਪੁਰ ਵਿੱਚ ਦਿੱਤੇ ਮੰਗ-ਪੱਤਰਾਂ ਮੌਕੇ ਭਰਵੀਂ ਸ਼ਮੂਲੀਅਤ ਕੀਤੀ।
ਇੱਕ ਜੁਲਾਈ ਨੂੰ ਧੂਰੀ ਦੀ ਨਵੀਂ ਅਨਾਜ ਮੰਡੀ ਅੰਦਰ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਪੁਲੀਸ ਪ੍ਰਸ਼ਾਸਨ ਅਤੇ ਸਿਆਸੀ ਗੱਠਜੋੜ ਖ਼ਿਲਾਫ਼ ਰੋਹ ਭਰਪੂਰ ਰੋਸ ਰੈਲੀ ਉਪਰੰਤ ਰੋਸ ਮਾਰਚ ਕੀਤਾ ਗਿਆ ਅਤੇ ਕੱਕੜਵਾਲ ਚੌਕ ਵਿਖੇ ਚੱਕਾ ਜਾਮ ਕਰਦਿਆਂ ਮੀਮਸਾ ਕਾਂਡ ਦੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੀਮਸਾ ਵਿਖੇ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਮਾਮਲੇ 'ਚ ਸਰਪੰਚ ਅਤੇ ਉਸ ਦੇ ਸਾਥੀਆਂ ਵੱਲੋਂ ਦਲਿਤਾਂ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ 'ਚ ਸ਼ਾਮਿਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ 'ਚ ਕੀਤੀ ਜਾ ਰਹੀ ਢਿੱਲ-ਮੱਠ ਦੀ ਨਿੰਦਾ ਕਰਦਿਆਂ ਹਲਕਾ ਵਿਧਾਇਕ ਵੱਲੋਂ ਮੁਲਜ਼ਮਾਂ ਨੂੰ ਸ਼ਹਿ ਦੇਣ ਦੀ ਗੱਲ ਆਖੀ। ਆਗੂਆਂ ਨੇ ਐਲਾਨ ਕੀਤਾ ਕਿ ਜੇ ਹਫ਼ਤੇ ਦੇ ਅੰਦਰ-ਅੰਦਰ ਕਾਰਵਾਈ ਨਾ ਕੀਤੀ ਗਈ ਤਾਂ ਡੀਸੀ ਸੰਗਰੂਰ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ।ਇਸ ਪ੍ਰੋਗਰਾਮ ਉੱਪਰ ਵੀ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਰਾਮਪੁਰਾ, ਮੋਗਾ ਅਤੇ ਜ਼ੀਰਾ ਇਲਾਕਿਆਂ 'ਚੋਂ ਸ਼ਮੂਲੀਅਤ ਕੀਤੀ। ਸਾਥੀ ਬਲਵੰਤ ਮੱਖੂ, ਬਲਦੇਵ ਜ਼ੀਰਾ, ਪ੍ਰਸ਼ੋਤਮ ਮਹਿਰਾਜ਼ ਖੁਦ ਸ਼ਾਮਲ ਹੋਏ।
20 ਆਗੂਆਂ ਸਣੇ ਸਵਾ ਸੌ ਖ਼ਿਲਾਫ਼ ਕੇਸ
ਨੈਸ਼ਨਲ ਹਾਈਵੇਅ ਜਾਮ ਕਰਨ ਦੇ ਦੋਸ਼ ਹੇਠ ਪੁਲੀਸ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਣੇ ਕਰੀਬ ਡੇਢ ਸੌ ਕਾਰਕੁਨਾਂ ਖ਼ਿਲਾਫ਼ 3 ਜੁਲਾਈ ਨੂੰ ਕੇਸ ਦਰਜ ਕਰ ਲਿਆ ਗਿਆ ਹੈ। ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਲਟਾ ਹੱਕ ਮੰਗਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲੀਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇੱਥੇ ਹੱਕ ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਹੈ ਤੇ ਪੁਲੀਸ ਸ਼ਰੇਆਮ ਹਮਲਾਵਰਾਂ ਦਾ ਪੱਖ ਪੂਰ ਰਹੀ ਹੈ। ਅਜਿਹੇ ਪੁਲੀਸ ਕੇਸਾਂ ਨਾਲ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕੇਗਾ ਸਗੋਂ ਸੰਘਰਸ਼ ਹੋਰ ਪ੍ਰਚੰਡ ਹੋਵੇਗਾ। ਇਹ ਕੇਸ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਉੱਤੇ ਵੀ ਦਰਜ਼ ਕੀਤਾ ਹੈ।
24 ਜੁਲਾਈ ਨੂੰ ਡੀ.ਸੀ. ਦਫ਼ਤਰ ਦੇ
ਘਿਰਾਓ ਦਾ ਐਲਾਨ
ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਵਲੋਂ ਜਨਤਕ ਜਥੇਬੰਦੀਆਂ ਦੇ ਚਾਰ ਆਗੂਆਂ ਉਪਰ ਹੋਏ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨਾ ਹੋਣ ਅਤੇ ਕੇਸ ਵਿਚ ਇਰਾਦਾ ਕਤਲ ਅਤੇ ਐਸ.ਸੀ./ਐਸ.ਟੀ. ਐਕਟ ਦਾ ਵਾਧਾ ਨਾ ਕਰਨ ਦੇ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਖ਼ਿਲਾਫ਼ 24 ਜੁਲਾਈ ਨੂੰ ਡੀ.ਸੀ. ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਚਾਰ ਆਗੂਆਂ ਉਪਰ ਹੋਏ ਜਾਨਲੇਵਾ ਹਮਲੇ ਦੇ ਦੋਸ਼ੀਆਂ ਨੂੰ ਕਰੀਬ ਤਿੰਨ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਕੇਸ ਵਿਚ ਧਾਰਾ 307 ਅਤੇ ਐਸ.ਸੀ./ਐਸ.ਟੀ. ਐਕਟ ਦਾ ਵਾਧਾ ਕੀਤਾ ਗਿਆ ਹੈ।
ਮੀਮਸਾ ਦੇ ਦਲਿਤਾਂ ਉੱਤੇ ਹਮਲੇ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਵੱਲੋਂ ਆਪਣੀ ਵਿੱਤ ਅਤੇ ਮੁਤਾਬਕ ਇਸ ਘੋਲ ਨਾਲ ਲਗਾਅ ਦਿਖਾਉਣਾ ਤੇ ਇਸ ਵਿੱਚ ਸ਼ਮੂਲੀਅਤ ਕਰਨਾ ਸ਼ਾਨਦਾਰ ਪੱਖ ਹੈ। ਮੀਮਸਾ ਮਸਲੇ ਉੱਤੇ ਐਕਸ਼ਨ ਕਮੇਟੀ ਬਣਾਉਣਾ ਜਾਂ ਉਸਦੀ ਬਾਹਰੀ ਹਮਾਇਤ ਕਰਨਾ ਉਸ ਤੋਂ ਵੀ ਸ਼ਾਨਦਾਰ ਗੱਲ ਹੈ। ਕਮੇਟੀ ਦੇ ਸੱਦਿਆਂ ਉੱਤੇ ਕਮੇਟੀ ਦੇ ਵਿੱਚ ਸ਼ਾਮਲ ਜਾਂ ਬਾਹਰੋਂ ਹਮਾਇਤ ਵਾਲੀਆਂ ਦੋਵੇਂ ਕਿਸਮ ਦੀਆਂ ਜਥੇਬੰਦੀਆਂ ਵੱਲੋਂ ਆਪੋ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਇਆ ਗਿਆ ਹੈ।
ਤੋਲੇਵਾਲ 'ਚ ਬੋਲੀ ਮੌਕੇ ਲੜਾਈ
ਪਿੰਡ ਤੋਲੇਵਾਲ ਵਿੱਚ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਇੱਕ ਜੁਲਾਈ ਨੂੰ ਬੋਲੀ ਮੌਕੇ ਲੜਾਈ ਹੋ ਗਈ, ਜਿਸ 'ਚ ਤਕਰੀਬਨ 20 ਵਿਅਕਤੀ ਜਖ਼ਮੀ ਹੋ ਗਏ। ਰਾਖਵੀ ਜ਼ਮੀਨ ਦੀ ਬੋਲੀ ਰੱਖੀ ਗਈ ਸੀ, ਜਿਸ ਨੂੰ ਪ੍ਰਸ਼ਾਸਨ ਦੀ ਸ਼ਹਿ 'ਤੇ ਬੀ.ਡੀ.ਪੀ.ਓ. ਕਥਿਤ ਡੰਮੀ ਬੋਲੀ ਕਰਵਾਉਣਾ ਚਾਹੁੰਦੀ ਸੀ, ਜਦ ਕਿ ਦਲਿਤਾਂ ਵੱਲੋਂ ਇਹ ਜ਼ਮੀਨ 33 ਸਾਲਾ ਪਟੇ 'ਤੇ ਦੇਣ ਲਈ ਮਤਾ ਪਾਇਆ ਹੋਇਆ ਹੈ। ਮੌਜੂਦਾ ਸਰਪੰਚ ਅਤੇ ਮੈਂਬਰਾਂ ਨੂੰ ਬੋਲੀ ਵਿੱਚ ਬਿਠਾਉਣ ਦੀ ਬਜਾਏ ਕਾਂਗਰਸੀ ਚੌਧਰੀ ਨੂੰ ਬੋਲੀ ਵਿੱਚ ਬਿਠਾ ਕੇ ਬੋਲੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਲਿਤ ਸਰਪੰਚ ਨੂੰ ਕਿਹਾ ਕਿ ਤੁਹਾਡੇ ਵਰਗੇ ਚੂਹੜੇ ਚਮਾਰ ਬੋਲੀ ਵਿੱਚ ਬੈਠਣ ਦੇ ਲਾਇਕ ਨਹੀਂ, ਇਹ ਕੰਮ ਸਰਦਾਰਾਂ ਦਾ ਹੁੰਦਾ ਹੈ ।ਜਦੋਂ ਉਨ੍ਹਾਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਕਾਂਗਰਸੀ ਚੌਧਰੀ ਵੱਲੋਂ ਬੁਲਾਏ ਗੁੰਡਿਆਂ ਨੂੰ ਨਾਲ ਲੈ ਕੇ ਦਲਿਤਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦਲਿਤਾਂ ਦੀ ਹੋ ਰਹੀ ਕੁੱਟਮਾਰ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਬਜਾਏ ਪਾਸਾ ਵੱਟਣ ਦਾ ਰਾਹ ਅਪਣਾਇਆ ਗਿਆ। ਹਮਲਾ ਕਰਨ ਵਾਲਿਆਂ ਵਿੱਚ ਲਾਲ ਸਿੰਘ ਅਤੇ ਉਸ ਦਾ ਪੁੱਤਰ ਹਰਮੀਤ ਸਿੰਘ, ਚਰਨਜੀਤ ਸਿੰਘ, ਕਾਕਾ ਸਿੰਘ, ਦਰਬਾਰਾ ਸਿੰਘ, ਮੱਘਰ ਸਿੰਘ, ਪ੍ਰਗਟ ਸਿੰਘ, ਬੱਗਾ ਸਿੰਘ ਤੇ ਲੱਖਾ ਸਿੰਘ ਸਮੇਤ ਵੀ ਪੱਚੀ ਅਣਪਛਾਤੇ ਵਿਅਕਤੀ ਸਨ । ਦਲਿਤਾਂ ਦੀ ਹੋਈ ਬੁਰੀ ਤਰ੍ਹਾਂ ਕੁੱਟਮਾਰ ਲਈ ਪ੍ਰਸ਼ਾਸਨ ਤੇ ਪਿੰਡ ਦੇ ਧਨਾਡ ਚੌਧਰੀ ਜ਼ਿੰਮੇਵਾਰ ਹਨ। ਹੈਰਾਨੀ ਦੀ ਗੱਲ ਹੈ ਕਿ ਪੁਲੀਸ ਨੇ ਜ਼ਖ਼ਮੀ ਲੋਕਾਂ ਦੇ ਬਿਆਨ ਤੱਕ ਨਹੀਂ ਲਏ, ਉਲਟਾ ਉਨ੍ਹਾਂ 'ਤੇ ਹੀ ਪਰਚਾ ਦਰਜ ਕਰ ਦਿੱਤਾ ਹੈ। ਮਜ਼ਦੂਰਾਂ ਵੱਲੋਂ ਇਸ ਵਿਰੁੱਧ 12 ਜੁਲਾਈ ਨੂੰ ਡੀਸੀ ਦਫ਼ਤਰ ਦੇ ਅੱਗੇ ਜ਼ਿਲ੍ਹਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।
ਸੰਗਰੂਰ ਡੀ.ਸੀ. ਦਫ਼ਤਰ ਦਾ ਘਿਰਾਓ ਕਰਨ ਪੁੱਜੇ ਦਲਿਤਾਂ 'ਤੇ ਪੁਲਸੀ ਧੱਕੇਸ਼ਾਹੀ
10 ਜੂਨ ਨੂੰ ਡੀ.ਸੀ. ਦਫ਼ਤਰ ਦਾ ਘਿਰਾਓ ਕਰਨ ਪੁੱਜੇ ਦਲਿਤ ਵਰਗ ਦੇ ਲੋਕਾਂ ਨਾਲ ਪੁਲਸ ਨੇ ਧੱਕੇਸ਼ਾਹੀ ਕੀਤੀ। ਪ੍ਰਦਰਸ਼ਨਕਾਰੀ ਡੀਸੀ ਕੰਪਲੈਕਸ ਦਾ ਮੁੱਖ ਗੇਟ ਖੋਲ੍ਹ ਕੇ ਅੰਦਰ ਦਾਖ਼ਲ ਹੋਣਾ ਚਾਹੁੰਦੇ ਸਨ ਪਰ ਪੁਲੀਸ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਰਹੀ ਸੀ। ਰੋਹ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਠੱਪ ਕਰ ਕੇ ਮੁੱਖ ਗੇਟ ਅੱਗੇ ਧਰਨਾ ਲਾ ਦਿੱਤਾ। ਪ੍ਰਦਰਸ਼ਨਕਾਰੀ ਰਾਖਵੇਂ ਕੋਟੇ ਦੀ ਪੰਚਾਇਤ ਜ਼ਮੀਨ 33 ਸਾਲਾਂ ਲਈ ਪਟੇ 'ਤੇ ਦੇਣ, ਜਲੂਰ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਵੱਡੀ ਗਿਣਤੀ ਦਲਿਤ ਵਰਗ ਦੇ ਲੋਕ ਡੀ.ਸੀ. ਕੰਪਲੈਕਸ ਅੱਗੇ ਪੁੱਜੇ ਅਤੇ ਰੋਸ ਧਰਨਾ ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਉਹ ਦਸ ਮਿੰਟ ਬਾਅਦ ਜ਼ਬਰਦਸਤੀ ਡੀਸੀ ਕੰਪਲੈਕਸ ਵਿਚ ਦਾਖ਼ਲ ਹੋਣਗੇ। ਥਾਣਾ ਸਿਟੀ ਇੰਚਾਰਜ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਾ ਹੋਏ। ਪੁਲੀਸ ਨੇ ਡੀਸੀ ਕੰਪਲੈਕਸ ਦਾ ਮੁੱਖ ਗੇਟ ਬੰਦ ਕਰ ਕੇ ਨਾਕੇਬੰਦੀ ਕਰ ਦਿੱਤੀ। ਰੋਹ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਕੰਪਲੈਕਸ ਦੇ ਗੇਟ 'ਤੇ ਧਾਵਾ ਬੋਲ ਦਿੱਤਾ ਅਤੇ ਗੇਟ ਨੂੰ ਜ਼ਬਰਦਸਤੀ ਖੋਲ੍ਹਣ ਲਈ ਜੱਦੋ-ਜਹਿਦ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਧੱਕਾ-ਮੁੱਕੀ ਵੀ ਹੋਈ। ਰੋਹ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਕੰਪਲੈਕਸ ਦੇ ਮੁੱਖ ਗੇਟ ਦਾ ਘਿਰਾਓ ਕਰਦਿਆਂ ਧਰਨਾ ਲਗਾ ਦਿੱਤਾ।ਐੱਸ.ਡੀ.ਐੱਮ. ਅਵਿਕੇਸ਼ ਗੁਪਤਾ ਅਤੇ ਡੀ.ਐੱਸ.ਪੀ. ਸੱਤਪਾਲ ਸ਼ਰਮਾ ਧਰਨੇ ਵਿਚ ਪੁੱਜੇ ਤੇ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਫ਼ੈਸਲਾ ਹੋਇਆ ਕਿ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ., ਏ.ਡੀ.ਸੀ. ਅਤੇ ਡੀ.ਡੀ.ਪੀ.ਓ. ਵੱਲੋਂ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਪਿੱਛੋਂ ਧਰਨਾ ਚੁੱਕ ਲਿਆ ਗਿਆ।
ਧੰਦੀਵਾਲ 'ਚ ਰਾਖਵੀਂ ਜ਼ਮੀਨ ਦੀ ਬੋਲੀ ਸੱਤਵੀਂ ਵਾਰ ਰੱਦ— ਲੋਕਾਂ ਦਾ ਰੋਹ ਦੇਖ ਕੇ ਪ੍ਰਸ਼ਾਸਨ ਪਿੱਛੇ ਹਟਿਆ—
2 ਜੁਲਾਈ ਨੂੰ ਪਿੰਡ ਧੰਦੀਵਾਲ ਵਿੱਚ ਪ੍ਰਸ਼ਾਸਨ ਵੱਲੋਂ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਦੀ ਬੋਲੀ ਰੱਖੀ ਗਈ ਸੀ। ਇਹ ਉਹੀ ਉੱਨੀ ਵਿਘੇ ਜ਼ਮੀਨ ਸੀ, ਜਿਸ ਦਾ ਗ੍ਰਾਮ ਸਭਾ ਨੇ 33 ਸਾਲਾ ਪਟੇ ਤੇ ਦੇਣ ਦਾ ਮਤਾ ਪਾਇਆ ਸੀ। ਬੋਲੀ ਤੋਂ ਪਹਿਲਾਂ ਇਸ ਮਤੇ ਦੀ ਰਾਖੀ ਦੇ ਲਈ ਦਲਿਤ ਭਾਈਚਾਰੇ ਦੇ ਲੋਕ ਵੱਖਰੇ ਵੱਖਰੇ ਪਿੰਡਾਂ ਤੋਂ ਪਿੰਡ ਧੰਦੀਵਾਲ ਇਕੱਠੇ ਹੋਣੇ ਸ਼ੁਰੂ ਹੋਏ। ਐਸ.ਸੀ. ਧਰਮਸ਼ਾਲਾ ਦੇ ਵਿੱਚ ਇਕੱਠੇ ਹੋਏ ਦਲਿਤਾਂ ਦੇ ਅੰਦਰ ਤੋਲੇਵਾਲ ਵਿੱਚ ਹੋਏ ਦਲਿਤਾਂ ਨਾਲ ਧੱਕੇ ਦਾ ਭਾਂਬੜ ਮੱਚ ਰਿਹਾ ਸੀ ।ਸਾਰੇ ਦਲਿਤਾਂ ਨੇ ਇਕੱਠੇ ਹੋ ਕੇ ਸਹੁੰ ਖਾਧੀ ਕਿ ਜ਼ਮੀਨ ਦੀ ਰਾਖੀ ਕੀਤੀ ਜਾਵੇਗੀ ਅਤੇ ਤੋਲੇਵਾਲ ਵਿੱਚ ਹੋਏ ਧੱਕੇ ਦਾ ਹਰ ਹਾਲਤ ਦੇ ਵਿੱਚ ਪ੍ਰਸ਼ਾਸਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਭਾਵੇਂ ਇਸ ਲਈ ਉਨ੍ਹਾਂ ਨੂੰ ਕੋਈ ਵੀ ਕੀਮਤ ਤਾਰਨੀ ਪਵੇ । ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਗੁਰਦੀਪ ਧੰਦੀਵਾਲ, ਪਰਮਜੀਤ ਕੌਰ ਨੇ ਕਿਹਾ ਕੇ ਜ਼ੋਰ ਜਬਰ ਦੇ ਨਾਲ ਹੱਕ ਸੱਚ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ ਉਨ੍ਹਾਂ ਦੱਸਿਆ ਕਿ ਐਸ.ਡੀ.ਐਮ. ਸਮੇਤ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਭਾਰੀ ਫੋਰਸ ਨੂੰ ਲੈ ਕੇ ਬੋਲੀ ਕਰਨ ਲਈ ਆਏ ਤਾਂ ਸੀ ਪਰ ਦਲਿਤਾਂ ਦੇ ਰੋਹ ਨੂੰ ਦੇਖਦੇ ਹੋਏ ਪੁੱਠੇ ਪੈਰੀਂ ਮੁੜਨਾ ਪਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਧੰਦੀਵਾਲ ਵਿੱਚ ਵੱਡੀ ਫੋਰਸ ਨਾਲ ਦਲਿਤਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਿ ਫਿਰ ਤੋਲੇਵਾਲ ਵਿੱਚ ਦਲਿਤਾਂ ਦੇ ਉੱਤੇ ਹਮਲਾ ਕੀਤਾ ਤੇ ਸਿਤਮ ਦੀ ਗੱਲ ਇਹ ਹੈ ਕਿ ਹਮਲਾ ਕਰਨ ਵਾਲਿਆਂ 'ਤੇ ਪਰਚਾ ਦਰਜ ਕਰਨ ਦੀ ਥਾਂ ਜ਼ਖ਼ਮੀਆਂ ਦੇ ਉੱਤੇ ਹੀ ਪਰਚਾ ਦਰਜ ਕਰ ਦਿੱਤਾ। ਵੱਖਰੇ ਵੱਖਰੇ ਪਿੰਡਾਂ ਦੇ ਲੋਕ 12 ਜੁਲਾਈ ਨੂੰ ਸੰਗਰੂਰ ਵੱਡੀ ਗਿਣਤੀ ਵਿੱਚ ਪਹੁੰਚਣਗੇ
ਬਟੂਹਾ 'ਚ ਧਨਾਢ ਚੌਧਰੀ ਦੀ ਹੈਂਕੜ ਭੰਨੀ
ਪਿਛਲੇ ਦਿਨੀਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਬਟੂਹਾ ਵਿਖੇ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਉੱਪਰ ਧਨਾਡ ਚੌਧਰੀਆਂ ਦੁਬਾਰਾ ਕੀਤੇ ਕਬਜ਼ੇ ਨੂੰ ਪਿੰਡ ਦੇ ਦਲਿਤ ਬੇਜ਼ਮੀਨਿਆਂ ਦੁਬਾਰਾ ਲੋਕ ਏਕਤਾ ਦੇ ਸਿਰ ਤੇ ਕਬਜ਼ਾ ਤੋੜ ਦਿੱਤਾ ਗਿਆ । ਇੱਥੇ ਇਹ ਜ਼ਿਕਰਯੋਗ ਹੈ ਕਿ ਪਿੰਡ ਦਾ ਸਰਪੰਚ ਤੇ ਕੁਝ ਵਿਗੜੇ ਹੋਏ ਧਨਾਡ ਚੌਧਰੀ ਅੱਜ ਜ਼ਮੀਨ ਵਾਹੁਣ ਲਈ ਆਏ ਸਨ ਪਰ ਉਨ੍ਹਾਂ ਨੂੰ ਮੂੰਹ ਦੀ ਖਾ ਕੇ ਵਾਪਸ ਮੁੜਨਾ ਪਿਆ । ਲੋਕ ਰੋਹ ਅਤੇ ਡਾਂਗ ਮੂਹਰੇ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ ।ਪਿੰਡ ਬਟੂਹਾ ਦੇ ਦਲਿਤ ਬੇਜ਼ਮੀਨੇ ਦਹਾਕਿਆਂ ਬਾਅਦ ਤੀਜੇ ਹਿੱਸੇ ਦੀ ਜ਼ਮੀਨ ਦਾ ਹੱਕ ਲੈਣ ਲਈ ਕਾਮਯਾਬ ਹੋਏ । ਮਜ਼ਦੂਰ ਆਗੂਆਂ ਨੇ ਬਟੂਹੇ ਦੇ ਮਜ਼ਦੂਰਾਂ ਨੂੰ ਹੱਲਾਸ਼ੇਰੀ ਦਿੰਦੇ ਆਖਿਆ ਵੀਰੋ ਤੇ ਭੈਣੋ ਤੁਸੀਂ ਵਧੀਆ ਉਪਰਾਲਾ ਕੀਤਾ ਹੈ। ਖੇਤਾਂ ਦੇ ਅਸਲੀ ਵਾਰਸ ਜਾਗ ਪਏ ਹਨ। ਜ਼ਮੀਨ ਸਾਡੇ ਲਈ 'ਕੱਲੀ ਕਮਾਈ ਦਾ ਸਾਧਨ ਨਹੀਂ ਜ਼ਮੀਨ ਦਾ ਟੁੱਕੜਾ ਸਾਡੇ ਮਾਣ ਸਨਮਾਨ ਦਾ ਜ਼ਰੀਆ ਹੈ। ਸਾਡੀਆਂ ਧੀਆਂ ਭੈਣਾਂ ਦਾਤੀ ਪੱਲੀ ਲੈ ਕੇ ਪੂਰੇ ਮਾਣ ਨਾਲ ਆਪਣੇ ਖੇਤਾਂ ਵਿੱਚ ਜਾਣਗੀਆਂ।ਕਿਸੇ ਦੀ ਹਿੰਮਤ ਨਹੀਂ ਪੈਣੀ ਕਿ ਲਲਕਾਰੇ ਮਾਰਕੇ ਖੇਤੋਂ ਬਾਹਰ ਭੇਜੇ।
ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਲਹਿਰਾ-ਬੁਢਲਾਡਾ ਰੋਡ ਜਾਮ
ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਗੰਢੂਆਂ ਵਿਖੇ ਪੰਚਾਇਤੀ ਰਿਜਰਵ ਕੋਟੇ ਦੀ ਜ਼ਮੀਨ ਦੀ ਬੋਲੀ 'ਚ ਹੋਈ ਧੋਖੇਬਾਜੀ ਖਿਲਾਫ ਸਥਿਤੀ ਟਕਰਾਅ ਵਾਲੀ ਬਣ ਗਈ। ਮਜ਼ਦੂਰਾਂ ਨੇ ਜ਼ੋਰਦਾਰ ਨਾਹਰੇਬਾਜ਼ੀ ਕਰਦੇ ਹੋਏ ਗੰਢੂਆਂ (ਲਹਿਰਾ-ਬੁਢਲਾਡਾ) ਰੋਡ ਜਾਮ ਕੀਤਾ ਕਿ ਪਿੰਡ ਦੇ ਨੇੜੇ ਦੀ ਜ਼ਮੀਨ ਰਿਜ਼ਰਵ ਕੋਟੇ ਨੂੰ ਦਿੱਤੀ ਜਾਵੇ। ਮਜ਼ਦੂਰਾਂ ਨੂੰ ਲੱਗਿਆ ਕਿ ਇਸ ਮਾਮਲੇ ਤੇ ਧੋਖਾਧੜੀ ਹੋਈ ਹੈ, ਜਦੋਂ ਤੱਕ ਧੋਖਾਧੜੀ ਤਹਿਤ ਹੋਈ ਬੋਲੀ ਰੱਦ ਨਹੀਂ ਹੁੰਦੀ, ਉਦੋਂ ਤੱਕ ਰੋਡ ਜਾਮ ਰਹੇਗਾ। ਮਾਮਲੇ ਨੂੰ ਗਰਮ ਹੁੰਦਿਆਂ ਦੇਖਦੇ ਹੋਏ, ਜਿਸ ਨੇ ਬੋਲੀ ਦਿੱਤੀ ਸੀ ਉਸ ਨੇ ਸਾਫ ਕਹਿ ਦਿੱਤਾ ਕਿ ''ਮੈਂ ਜੋ ਬੋਲੀ ਦਿੱਤੀ ਹੈ ਉਹ ਵਾਪਸ ਲੈਂਦਾ ਹਾਂ, ਜਿਵੇਂ ਦਲਿਤ ਮਜਦੂਰ ਭਾਈਚਾਰਾ ਚਾਹੁੰਦਾ ਹੈ ਮੈਂ ਉਵੇਂ ਹੀ ਕਰਾਂਗਾ।'' ਇਸ ਦੇ ਬਾਵਜੂਦ ਬੋਲੀ ਰੱਦ ਨਾ ਹੋਈ ਜਿਸ ਕਾਰਨ ਮਜਦੂਰਾਂ ਦਾ ਗੁੱਸਾ ਲਾਵਾ ਬਣ ਕੇ ਫੁੱਟਿਆ । ਤਿੰਨ ਚਾਰ ਥਾਣਿਆਂ ਦੀ ਪੁਲਿਸ ਬਲਾਉਣ ਦੇ ਬਾਵਜੂਦ ਮਜਦੂਰ ਪੂਰੀ ਦ੍ਰਿੜਤਾ ਨਾਲ ਆਪਣੀ ਹੱਕੀ ਮੰਗ ਮਨਵਾਉਣ ਲਈ ਡੱਟੇ ਰਹੇ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰਹੇ । ਜਿਸ ਕਾਰਨ ਬੀ.ਡੀ.ਪੀ.ਓ.ਨੇ ਵਿਸ਼ਵਾਸ ਦਿਵਾਇਆ ਕਿ ਮੈਂ ਉੱਪਰ ਲਿਖ ਕੇ ਭੇਜ ਰਿਹਾ ਹਾਂ ਕਿ ਬੋਲੀ ਮਜਦੂਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੱਦ ਕੀਤੀ ਜਾਵੇ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਇਲਾਕਾ ਜ਼ੀਰਾ ਨੇ ਪੰਡੋਰੀ ਖੱਤਰੀਆਂ ਪੰਚਾਇਤੀ ਜ਼ਮੀਨ ਦਾ ਘੋਲ ਜਿੱਤਿਆ
ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਮੋਗਾ-ਫਿਰੋਜ਼ਪੁਰ ਇਲਾਕੇ ਵਿੱਚ ਵੀ ਜ਼ਮੀਨੀ ਸਵਾਲ ਨੂੰ ਸੰਘਰਸ਼ ਮੁੱਦੇ ਵਜੋਂ ਉਭਾਰਨ ਦੇ ਨਾਲ ਨਾਲ ਐਤਕੀਂ ਜ਼ੀਰਾ ਇਲਾਕੇ ਦੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਜਮੀਨ ਪ੍ਰਾਪਤ ਕਰਨ ਦੀ ਠਾਣ ਕੇ ਲਾਮਬੰਦੀ ਕੀਤੀ ਗਈ। ਘੋਲ ਛੇੜਿਆ ਗਿਆ। ਪਹਿਲੇ ਪੜਾਅ ਵਜੋਂ ਮਜ਼ਦੂਰਾਂ ਨੂੰ ਜ਼ਮੀਨ ਪ੍ਰਾਪਤੀ ਲਈ ਤਿਆਰ ਕੀਤਾ। ਉਹਨਾਂ ਵਿੱਚ ਔਰਤਾਂ ਦੀ ਹਾਜ਼ਰੀ ਯਕੀਨੀ ਬਣਾਈ ਗਈ। ਪੰਚਾਇਤ ਅਤੇ ਸਰਕਾਰੀ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਐਤਕੀਂ ਫਰਜ਼ੀ ਬੋਲੀ ਰਾਹੀਂ ਜਮੀਨ ਕਿਸੇ ਹੋਰ ਨੂੰ ਦੇਣ ਦੇ ਚੱਲਦੇ ਆ ਰਹੇ ਅਮਲ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ। ਪਹਿਲੇ ਦਿਨ ਬੋਲੀ ਕਰਵਾਉਣ ਆਏ ਪੰਚਾਇਤ ਸਕੱਤਰ ਅਤੇ ਪੰਚਾਇਤ ਸਮੇਤ ਅਧਿਕਾਰੀਆਂ ਨਾਲ ਇਹ ਰੌਲਾ ਪੈ ਗਿਆ ਕਿ ਕਿਹੜੀ ਜ਼ਮੀਨ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ। ਮਜ਼ਦੂਰ ਉਹ ਜ਼ਮੀਨ ਲੈਣ ਲਈ ਅੜੇ ਹੋਏ ਸਨ ਜਿਹੜੀ ਕਾਗਜ਼ਾਂ ਵਿੱਚ ਪਹਿਲਾਂ ਫਰਜ਼ੀ ਬੋਲੀ ਕਰਕੇ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਸੀ। ਪਰ ਪੰਚਾਇਤ ਅਤੇ ਸਰਕਾਰੀ ਅਮਲਾ-ਫੈਲਾ ਮਜ਼ਦੂਰਾਂ ਨੂੰਉਹ ਜਮੀਨ ਦੇਣਾ ਚਾਹੁੰਦੇ ਸਨ, ਜਿੱਥੇ ਇੱਕ ਫਸਲ ਮਰ ਜਾਣ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਇਸ ਮੱਦੇ 'ਤੇ ਜਦੋਂ ਜਥੇਬੰਦੀ ਨੇ ਡਟਵਾਂ ਵਿਰੋਧ ਕੀਤਾ ਤਾਂ ਬੋਲੀ ਕਰਵਾਈ ਨਾ ਗਈ। ਪੰਚਾਇਤ ਪਹਿਲਾਂ ਜ਼ਮੀਨ ਦੇ ਹਿੱਸੇ ਬਣਾਵੇ ਆਦਿ ਬਹਾਨੇਬਾਜ਼ੀ ਕਰਕੇ ਬੋਲੀ ਰੱਦ ਕਰ ਦਿੱਤੀ। ਦੂਸਰੀ ਵਾਰ ਵੀ ਇਹੋ ਮੱਦਾ ਝਗੜੇ ਵਾਲਾ ਹੋਣ ਕਰਕੇ ਬੋਲੀ ਨਾ ਹੋਈ। ਦਬਾਅ ਪਾ ਕੇ ਜਦੋਂ ਤੀਸਰੀ ਵਾਰੀ ਬੋਲੀ ਰੱਖੀ ਤਾਂ ਪੰਚਾਇਤ ਦੀ ਮਿਲੀਭੁਗਿਤ ਨਾਲ ਪੰਚਾਇਤ ਸਕੱਤਰ ਛੁੱਟੀ ਵਾਲੇ ਦਿਨ ਫਰਜ਼ੀ ਬੋਲੀ ਕਰਵਾ ਕੇ ਭੱਜ ਗਿਆ। ਦਲਿੱਤਾਂ ਨੂੰ ਉਹੋ ਮਾੜੀ ਜ਼ਮੀਨ ਫਰਜ਼ੀ ਬੋਲੀ ਰਾਹੀਂ ਦੇ ਦਿੱਤੀ ਗਈ। ਇਸ ਦੇ ਵਿਰੁੱਧ ਰੋਹ ਉਤਪੰਨ ਹੋਣਾ ਕੁਦਰਤੀ ਸੀ। ਪਿੰਡ ਵਿੱਚ ਧੱਕਾ-ਮੁੱਕੀ ਹੋਈ। ਬਲਾਕ ਦਫਤਰ ਅੱਗੇ ਧਰਨਾ ਲੱਗਿਆ। ਦੋ ਦਿਨ ਲਈ ਦਫਤਰ ਬੰਦ ਹੋਣ ਕਰਕੇ ਇੱਕ ਵਾਰੀ ਧਰਨਾ ਚੁੱਕਿਆ ਗਿਆ। ਪਰ ਮੁੜ ਧਰਨਾ ਲਾ ਕੇ ਐਲਾਨ ਕੀਤਾ ਕਿ ਜ਼ਮੀਨ ਵਾਹੁਣ ਤੋਂ ਰੋਕੀ ਜਾਵੇਗੀ ਅਤੇ ਅਜਿਹਾ ਹੀ ਕੀਤਾ ਗਿਆ। ਪਿੰਡ ਵਿੱਚ ਸਥਿਤੀ ਤਣਾਅ ਵਾਲੀ ਬਣੀ। ਬਣਨੀ ਹੀ ਸੀ ਕਿਉਂਕਿ ਸਦੀਆਂ ਦੇ ਲਤਾੜੇ-ਦਬਾਏ ਲੋਕ ਹੱਕਾਂ ਲਈ ਉੱਠ ਖੜ੍ਹੇ ਹੋਏ ਸਨ। ਉਹ ਜ਼ਮੀਨ ਮੰਗ ਰਹੇ ਸਨ। ਹਿੱਸੇ ਦੀ ਜ਼ਮੀਨ ਵਾਹੁਣ ਤੋਂ ਰੋਕਣ ਦੀ ਜੁਰਅੱਤ ਵਿਖਾ ਰਹੇ ਸਨ। ਸਭ ਤੋਂ ਅਹਿਮ ਗੱਲ ਇਹ ਸੀ ਕਿ ਉਹ ਅਜਿਹਾ ਆਪ-ਮੁਹਾਰੇ ਨਹੀਂ ਸੀ ਕਰ ਰਹੇ। ਉਹਨਾਂ ਦੀ ਅਗਵਾਈ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਹੱਥ ਸੀ, ਜਿਸ ਦਾ ਇਲਾਕੇ ਵਿੱਚ ਘੋਲ ਲੜਨ ਦਾ ਸ਼ਾਨਾਂਮੱਤਾ ਇਤਿਹਾਸ ਸੀ। ਪੰਚਾਇਤ ਅਤੇ ਅਧਿਕਾਰੀ ਨੂੰ ਲੱਗਿਆ ਵੱਡਾ ਘੋਲ ਗਲ਼ ਪਊ। ਉਹਨਾਂ ਨੇ ਬੋਲੀ ਰੱਦ ਕਰ ਦਿੱਤੀ। ਮਜ਼ਦੂਰਾਂ ਨੇ ਜਥੇਬੰਦੀ ਦੀ ਅਗਵਾਈ ਵਿੱਚ ਅਧਿਕਾਰੀਆਂ ਅਤੇ ਘੜੰਮ ਚੌਧਰੀਆਂ ਨੂੰ ਥੁੱਕਿਅ ਚੱਟਣ ਲਈ ਮਜਬੂਰ ਕਰ ਦਿੱਤਾ। ਇਸ ਜਿੱਤ ਨੇ ਅਗਲੀ ਜਿੱਤ ਦੀ ਨੀਂਹ ਰੱਖ ਦਿੱਤੀ। ਅਗਲੇ ਦਿਨ ਹੋਈ ਬੋਲੀ ਵਿੱਚ ਮਜ਼ਦੂਰਾਂ ਦੇ ਹਿੱਸੇ ਦੀ ਜ਼ਮੀਨ ਲੈ ਕੇ ਜੇਤੂ ਝੰਡਾ ਗੱਡ ਦਿੱਤਾ। ਮੋਗਾ-ਫਿਰੋਜ਼ਪੁਰ ਵਿੱਚ ਜਮੀਨੀ ਮੁੱਦੇ ਲਈ ਲੜਾਈ ਸ਼ੁਰੂ ਕਰਕੇ ਜਿੱਤਣੀ ਸੁਲੱਖਣਾ ਅਮਲ ਹੈ।
ਝੱਲਬੂਟੀ ਪਿੰਡ ਅੰਦਰ ਪੇਂਡੂ ਮਜ਼ਦੂਰ ਪੰਚਾਇਤੀ ਜ਼ਮੀਨ ਉੱਤੇ ਕਾਬਜ਼
ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਸਾਥੀ ਬਬਲੀ ਅਟਵਾਲ ਦੀ ਅਗਵਾਈ ਵਿੱਚ ਬੁਢਲਾਡਾ ਇਲਾਕੇ ਦੇ 8-10 ਪਿੰਡਾਂ ਅੰਦਰ ਮਜ਼ਦੂਰ ਜਥੇਬੰਦੀ ਦੀ ਉਸਾਰੀ ਉੱਤੇ ਜ਼ੋਰ ਦਿੱਤਾ ਹੋਇਆ ਹੈ। ਉਹਨਾਂ ਵੱਲੋਂ ਪੇਂਡੂ ਮਜ਼ਦੂਰਾਂ ਦੇ ਮੰਗਾਂ ਮਸਲਿਆਂ, ਜਿਵੇਂ ਨਰੇਗਾ ਕੰਮ ਅੰਦਰ ਮਜ਼ਦੂਰਾਂ ਦੀ ਲੁੱਟ, ਧੱਕੇਸ਼ਾਹੀ, ਪੇਂਡੂ ਮਜ਼ਦੂਰਾਂ ਦੇ ਕਰਜ਼ੇ ਦੇ ਮੁੱਦੇ ਅਤੇ ਪੰਚਾਇਤੀ ਜ਼ਮੀਨਾਂ 'ਚੋਂ ਦਲਿਤਾਂ ਦੀ 33 ਫੀਸਦੀ ਹਿੱਸੇਦਾਰੀ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਿਛਲੇ ਦਿਨਾਂ ਅੰਦਰ ਪਿੰਡ ਝਲਬੂਟੀ ਦੇ ਦਲਿਤਾਂ ਦੀ ਰਿਜ਼ਰਵ ਪੰਚਾਇਤੀ ਜ਼ਮੀਨ ਨੂੰ ਠੇਕੇ ਉੱਤੇ ਲੈ ਕੇ ਤਿੱਖਾ ਟਕਰਾਅ ਚੱਲ ਰਿਹਾ ਸੀ। ਲੋਕ ਸਭਾ ਚੋਣਾਂ ਦੌਰਾਨ ਉਸ ਵੱਲੋਂ ਸ਼ੁਰੂ ਕੀਤੀ ਬਾਈਕਾਟ ਮੁਹਿੰਮ ਕਰਕੇ ਵੀ ਉਹ ਅਤੇ ਉਸਦੇ ਸਾਥੀ ਪੇਂਡੂ ਚੌਧਰੀਆਂ ਦੀਆਂ ਅੱਖਾਂ ਵਿੱਚ ਰੋੜ ਵਾਂਗ ਰੜਕਣ ਲੱਗ ਪਏ ਹਨ। ਸਥਾਨਕ ਐਸ.ਡੀ.ਐਮ. ਕੋਲ ਚੌਧਰੀਆਂ ਵੱਲੋਂ ਕੀਤੀ ਰਿਪੋਰਟ ਦੇ ਆਧਾਰ ਉੱਤੇ ਪ੍ਰਸਾਸ਼ਨ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਫੂਲ ਦੀ ਅਗਵਾਈ ਵਿੱਚ ਮਜ਼ਦੂਰ-ਕਿਸਾਨਾਂ ਦਾ ਇੱਕ ਡੈਪੂਟੇਸ਼ਨ ਲੈ ਕੇ ਅਧਿਕਾਰੀਆਂ ਨੂੰ ਮਿਲੇ। ਮਜ਼ਦੂਰ-ਕਿਸਾਨ ਜਥੇਬੰਦੀਆਂ ਦੀ ਤਾਕਤ ਆਸਰੇ ਅਧਿਕਾਰੀ ਪਿੱਛੇ ਹਟਣ ਲਈ ਮਜਬੂਰ ਹੋਏ। ਸਿੱਟੇ ਵਜੋਂ ਇਹ ਮੁੱਦ ਹੱਲ ਹੋ ਗਿਆ। ਇਸ ਦੇ ਨਾਲ ਹੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੂਰੀ ਅੜ-ਫਸ ਨਾਲ ਪੇਂਡੂ ਧਨਾਢ ਚੌਧਰੀਆਂ ਸਾਰੀਆਂ ਚਾਲਾਂ ਨੂੰ ਫੇਲ੍ਹ ਕਰਕੇ, ਮਜ਼ਦੂਰਾਂ ਦੇ ਹਿੱਸੇ ਦੀ ਜ਼ਮੀਨ ਲੈਣ ਵਿੱਚ ਸਫਲ ਹੋ ਨਿੱਬੜੀ ਹੈ। ਇਸ ਮਸਲੇ ਦੀ ਪਿੰਡ ਅੰਦਰ ਹਰ ਪੱਖ ਤੋਂ ਤਿਆਰੀ ਕੀਤੀ ਗਈ। ਇਸ ਮਸਲੇ ਤੋਂ ਪਹਿਲਾਂ ਮਨਰੇਗਾ ਮੁੱਦੇ ਉੱਤੇ ਵੀ ਜਥੇਬੰਦੀ ਮਜ਼ਦੂਰਾਂ ਦਾ ਪੂਰਾ ਮਿਹਨਤਾਨਾ ਲੈਣ ਲਈ ਸਫਲ ਹੋਈ। ਸਾਨੂੰ ਮਿਲੀ ਰਿਪੋਰਟ ਮੁਤਾਬਕ ਮਜ਼ਦੂਰ ਸਾਥੀਆਂ ਵੱਲੋਂ ਤਿੰਨ ਦਰਜ਼ਨ ਪਿੰਡਾਂ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰਾਂ ਆਵਾਜ਼ ਪਹੁੰਚਾਈ ਗਈ। ਝਲਬੂਟੀ ਪਿੰਡ ਅੰਦਰ ਜਥੇਬੰਦੀ ਨੂੰ ਮਜਬੂਤ ਕਰਨ ਲਈ ਸਾਥੀ ਬਬਲੀ ਅਟਵਾਲ ਵੱਲੋਂ ਦਿਨ-ਰਾਤ ਮਿਹਨਤ ਕੀਤੀ ਗਈ। ਬੁਢਲਾਡੇ ਇਲਾਕੇ ਦੇ ਹੋਰ ਪਿੰਡਾਂ ਅੰਦਰ ਵੀ ਇਸੇ ਤਰਜ਼ ਉੱਤੇ ਜ਼ੋਰ ਦੇਣ ਦਾ ਤਹਿ ਕੀਤਾ ਗਿਆ ਹੈ। ੦-੦

No comments:
Post a Comment