ਲੋਕ ਸਭਾ ਚੋਣਾਂ ਦੌਰਾਨ ਚੱਲੀ ਚੋਣ ਬਾਈਕਾਟ ਮੁਹਿੰਮ
ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਦੀ ਸੂਬਾ ਕਮੇਟੀ ਨੇ ਪਿਛਲੇ ਸਮਿਆਂ ਦੀ ਤਰ੍ਹਾਂ ਇਸ ਵਾਰ ਵੀ ''ਸੰਸਦੀ ਚੋਣ ਦਾ ਬਾਈਕਾਟ ਕਰੋ'' ਮੁਹਿੰਮ ਹੱਥ ਵਿੱਚ ਲਈ। ਅਲੱਗ ਅਲੱਗ ਇਲਾਕਿਆਂ ਵਿੱਚ ਸਰਗਰਮ ਸਾਥੀਆਂ ਦੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ ਅਤੇ ਇੱਕ ਹੱਥ ਪਰਚਾ ਵੀ ਜਾਰੀ ਕੀਤਾ ਗਿਆ।
ਹੱਥ ਪਰਚੇ ਵਿੱਚ ਉਭਾਰਿਆ ਗਿਆ ਕਿ ਵੋਟ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਵਾਅਦੇ ਝੂਠੇ ਹਨ, ਧੋਖੇ ਵਿੱਚ ਨਾ ਆਓ। ਇਹਨਾਂ ਚੋਣਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਉਣੀ, ਨਾ ਨਸ਼ੇ ਰੁਕਣੇ ਹਨ, ਨਾ ਬੇਰੁਜ਼ਗਾਰੀ ਅਤੇ ਖੁਦਕੁਸ਼ੀਆਂ ਦਾ ਕੋਈ ਹੱਲ ਹੋਣਾ ਹੈ। ਇਹਨਾਂ ਚੋਣਾਂ ਨੇ ਫਿਰਕੂ ਫਾਸ਼ੀ ਹਿੰਦੂਤਵੀ ਟੋਲੇ ਖਤਮ ਨਹੀਂ ਕਰਨੇ, ਸਗੋਂ ਹਾਕਮ ਜਮਾਤੀ ਤਾਕਤਾਂ ਮੋਦੀ ਨੂੰ ਚੋਣਾਂ ਰਾਹੀਂ ਮੁੜ ਹਕੂਮਤ ਵਿੱਚ ਲਿਆਉਣ ਲਈ ਸਰਗਰਮ ਹਨ। ਚੋਣਾਂ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਵੱਟੇ ਖਾਤੇ ਪਾਏ ਖਰਬਾਂ ਰੁਪਏ ਮੋੜ ਕੇ ਨਹੀਂ ਲਿਆਉਣੇ, ਸਗੋਂ ਉਹਨਾਂ ਨੂੰ ਲੁੱਟ ਦੇ ਹੋਰ ਅਖਤਿਆਰ ਦੇਣੇ ਹਨ।
ਚੋਣਾਂ ਨੇ ਕੌਮੀਅਤਾਂ, ਆਦਿਵਾਸੀਆਂ, ਧਾਰਮਿਕ ਘੱਟ ਗਿਣਤੀਆਂ, ਦਲਿੱਤਾਂ, ਔਰਤਾਂ ਅਤੇ ਲੋਕ ਹਿੱਤਾਂ ਲਈ ਲੜ ਰਹੇ ਮਾਓਵਾਦੀਆਂ 'ਤੇ ਹੋ ਰਿਹਾ ਜਬਰ ਨਹੀਂ ਘਟਾਉਣਾ, ਸਗੋਂ ਜਬਰ ਦਾ ਕੁਹਾੜਾ ਹੋ ਤੇਜ਼ ਹੋਣਾ ਹੈ।
ਚੋਣਾਂ ਨਾਲ ਤਾਜ ਬਦਲਦੇ ਹਨ, ਰਾਜ ਨਹੀਂ ਬਦਲਦੇ। ਰਾਜ ਬਦਲਣ ਲਈ ਲੁਟੇਰੇ ਸਾਮਰਾਜੀ ਜਾਗੀਰੂ ਪ੍ਰਬੰਧ ਦਾ ਮਲੀਆਮੇਟ ਕਰਕੇ ਮਜ਼ਦੂਰਾਂ ਕਿਸਾਨਾਂ ਦੀ ਪੁੱਗਤ ਵਾਲਾ ਰਾਜ ਲੈ ਕੇ ਆਉਣਾ ਹੈ। ਇਹ ਹਥਿਆਰਬੰਦ ਜ਼ਰੱਈ ਇਨਕਲਾਬੀ ਲਹਿਰ ਦੇ ਜ਼ਰੀਏ ਆਉਣਾ ਹੈ, ਜਿਸ ਲਈ ਕਿਸਾਨਾਂ-ਮਜ਼ਦੂਰਾਂ ਨੂੰ ਕਾਨੂੰਨੀ ਅਤੇ ਗੈਰ-ਕਾਨੂੰਨੀ ਘੋਲਾਂ ਦੇ ਰਾਹ ਪੈਣਾ ਹੋਵੇਗਾ। ਉਹਨਾਂ ਨੂੰ ਖੁੱਲ੍ਹੀਆਂ ਅਤੇ ਗੁਪਤ ਜਥੇਬੰਦੀਆਂ ਵਿੱਚ ਜਥੇਬੰਦ ਹੋਣਾ ਪੈਣਾ ਹੈ। ਇਸ ਪ੍ਰਸੰਗ ਵਿੱਚ ਮੌਜੂਦਾ ਹਾਲਤ ਵਿੱਚ ਸੱਦਾ ਦਿੱਤਾ ਗਿਆ ਕਿ ਲੋਕਾਂ, ਖਾਸ ਕਰਕੇ ਪੇਂਡੂ ਮਜ਼ਦੂਰਾਂ, ਕਿਸਾਨਾਂ ਨੂੰ ਇਨਕਲਾਬੀ ਜਮਹੂਰੀ, ਜਮਾਤੀ ਤੇ ਤਬਕਾਤੀ ਜਥੇਬੰਦੀਆਂ ਵਿੱਚ ਜਥੇਬੰਦ ਹੋਣਾ ਚਾਹੀਦਾ ਹੈ। ਜਨਤਕ ਲਹਿਰ ਵਿੱਚ ਆਰਥਿਕਵਾਦ ਅਤੇ ਸੱਜੇ ਸੁਧਾਰਵਾਦ ਦੀ ਚੁੰਬੜੀ ਬਿਮਾਰੀ ਤੋਂ ਮੁਕਤੀ ਪਾ ਕੇ ਕ੍ਰਾਂਤੀਕਾਰੀ ਸੇਧ ਵਿੱਚ ਅੱਗੇ ਵਧਣਾ ਚਾਹੀਦਾ ਹੈ। ਇਸ ਮੁਹਿੰਮ ਵਿੱਚ ਭਾਰਤ ਦੀ ਅਖੌਤੀ ਜਮਹੂਰੀਅਤ ਦੇ ਥੋਥ ਨੂੰ ਨੰਗਾ ਕੀਤਾ ਗਿਆ। ਖੇਤੀ, ਸਨਅੱਤ, ਵਿਦਿਆ, ਨਵੇਂ ਫੈਡਰਲ ਰਾਜ, ਸੰਵਿਧਾਨ ਆਦਿ ਪੱਖਾਂ ਨੂੰ ਮੁਹਿੰਮ ਦੌਰਾਨ ਵਰਕਰਾਂ ਤੇ ਲੋਕਾਂ ਸਾਹਮਣੇ ਰੱਖਿਆ। ਮੌਜੂਦਾ ਹਿੰਦੂ ਸਟੇਟ ਦੇ ਮੁਕਾਬਲੇ ਧਰਮ ਨਿਰਪੱਖ ਸਟੇਟ ਵਿੱਚ ਕੀ ਕੁੱਝ ਨਵਾਂ ਹੋਵੇਗਾ, ਨੂੰ ਉਭਾਰਿਆ ਗਿਆ। ਇਹ ਮੁਹਿੰਮ ਲੋਕ ਸੰਗਰਾਮ ਮੰਚ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ 'ਤੇ ਜਥੇਬੰਦ ਕੀਤੀ ਗਈ। ਵੋਟ ਬਾਈਕਾਟ ਮੁਹਿੰਮ ਦਾ ਸੰਖੇਪ ਵਰਨਣ ਹੇਠ ਲਿਖੇ ਅਨੁਸਾਰ ਹੈ।
ਫਰੀਦਕੋਟ- ਜ਼ਿਲ੍ਹੇ ਦੇ ਜੈਤੋ ਇਲਾਕੇ ਦੇ ਸਰਗਰਮ ਸਾਥੀਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵੋਟ ਬਾਈਕਾਟ ਦੀ ਨੀਤੀ 'ਤੇ ਵਿਸਥਾਰੀ ਚਰਚਾ ਹੋਈ। ਮੀਟਿੰਗ ਵਿੱਚ ਵੋਟ ਬਾਈਕਾਟ ਸਬੰਧੀ ਆਏ ਹੱਥ ਪਰਚੇ/ਪੋਸਟਰ ਵੰਡਣ-ਲਾਉਣ ਦੀ ਅਤੇ ਲੋਕਾਂ ਵਿੱਚ ਪ੍ਰਾਪੇਗੰਡਾ ਕਰਨ ਦੀ ਯੋਜਨਾਬੰਦੀ ਕੀਤੀ ਗਈ। ਬਰਗਾੜੀ ਤੋਂ ਨਿਕਲ ਰਹੇ ਇੱਕ ਮਾਰਚ ਵਿੱਚ ਹੱਥ ਪਰਚੇ ਵੰਡੇ ਗਏ।
ਮੋਗਾ- ਜ਼ਿਲ੍ਹੇ ਵਿੱਚ ਹੇਠਲੇ ਪੱਧਰ 'ਤੇ ਮੀਟਿੰਗਾਂ ਕਰਕੇ ਵੋਟ ਬਾਈਕਾਟ ਨੀਤੀ 'ਤੇ ਵਿਚਾਰ ਚਰਚਾ ਕਰਨ ਉਪਰੰਤ 12 ਮਈ ਨੂੰ ਬਾਘਾਪੁਰਾਣਾ ਅਤੇ ਮੋਗਾ ਬਲਾਕ ਦੇ ਪਿੰਡਾਂ ਵਿੱਚ ਝੰਡਾ ਮਾਰਚ ਕਰਨ ਦਾ ਤਹਿ ਕੀਤਾ ਗਿਆ।
ਇਹ ਝੰਡਾ ਮਾਰਚ ਨਾਹਲ ਖੋਟੇ ਪਿੰਡ ਤੋਂ ਸ਼ੁਰੂ ਹੋਇਆ. ਇਸ ਮਾਰਚ ਵਿੱਚ ਇੱਕ ਗੱਡੀ ਅਤੇ 9 ਮੋਟਰ ਸਾਈਕਲ ਸ਼ਾਮਲ ਸਨ। 26 ਸਾਥੀ ਇਸ ਵਿੱਚ ਸ਼ਾਮਲ ਸਨ। ਲੋਕ ਸੰਗਰਾਮ ਮੰਚ ਦੇ ਝੰਡੇ ਤੇ ਬੈਨਰ ਲੈ ਕੇ ਮਾਰਚ ਜਾ ਰਿਹਾ ਸੀ। ਸਿੰਘਾਵਾਲਾ, ਚੰਦ ਨਵਾਂ, ਜੈਮਲਵਾਲਾ, ਲੰਗੇਆਣਾ, ਰੋਡੇ, ਨੱਥੂਵਾਲਾ ਗਰਬੀ, ਨਾਥੇਵਾਲਾ, ਹਰੀਏਵਾਲਾ, ਵੱਡਾ ਤੇ ਛੋਟਾ ਘਰ, ਵੱਡਾ ਤੇ ਛੋਟਾ ਮਾਹਲਾ, ਕੋਰੇਵਾਲਾ, ਡਰੋਲੀ ਭਾਈ, ਸਾਫੁ ਵਾਲਾ ਅਤੇ ਮੋਠਾਂਵਾਲੀ ਵਿਚਦੀ ਹੁੰਦਾ ਹੋਇਆ ਨਾਹਲ ਖੋਟੇ ਸਮਾਪਤ ਹੋਇਆ। ਨੱਥੂਵਾਲਾ ਗਰਬੀ ਅਤੇ ਸਾਫੂਵਾਲੇ ਵਿੱਚ ਭਰਵੀਆਂ ਰੈਲੀਆਂ ਕੀਤੀਆਂ ਗਈਆਂ, ਜਿਹਨਾਂ ਨੂੰ ਤਾਰਾ ਸਿੰਘ ਅਤੇ ਸੁਖਵਿੰਦਰ ਕੌਰ ਨੇ ਸੰਬੋਧਨ ਕੀਤਾ।
ਫਿਰੋਜ਼ਪੁਰ- ਜ਼ਿਲ੍ਹੇ ਦੇ ਤਿੰਨ ਬਲਾਕ, ਜ਼ੀਰਾ, ਘੱਲ ਖੁਰਦ ਅਤੇ ਮਮਦੋਟ ਵਿੱਚ ਝੰਡਾ ਮਾਰਚ ਕੀਤੇ ਗਏ। ਮਮਦੋਟ ਇਲਾਕੇ ਵਿੱਚ 13 ਮਈ ਨੂੰ ਝੰਡਾ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਇੱਕ ਗੱਡੀ, ਇੱਕ ਹਾਥੀ ਕੈਂਟਰ ਅਤੇ 10 ਮੋਟਰ ਸਾਈਕਲ ਸਨ, ਜਿਹਨਾਂ ਉੱਤੇ 35 ਸਾਥੀ ਸਨ। ਇਹ ਮਾਰਚ ਬੀ.ਕੇ.ਯੂ. (ਕ੍ਰਾਂਤੀਕਾਰੀ) ਵੱਲੋਂ ਕੱਢਿਆ ਗਿਆ। ਇਹ ਮਾਰਚ ਪੋਜੋਕੇ, ਛਾਂਗਾ, ਬੈਂਕੇਵਾਲਾ, ਨਾਦਰਵਾਲਾ, ਹਬੀਬਵਾਲਾ, ਬਾਰੇਕੇ, ਮਧਰੇ ਵਿਚਦੀ ਹੁੰਦਾ ਹੋਇਆ ਬਾਘੇਵਾਲਾ ਵਿਖੇ ਸਮਾਪਤ ਹੋਇਆ। ਪੋਜੋਕੇ, ਛਾਂਗਾ, ਨਾਦਰਵਾਲਾ ਅਤੇ ਬਾਰੇਕੇ ਵਿੱਚ ਭਰਵੀਆਂ ਰੈਲੀਆਂ ਹੋਈਆਂ। ਇਹਨਾਂ ਰੈਲੀਆਂ ਨੂੰ ਬਲਦੇਵ ਸਿੰਘ ਜਨਰਲ ਸਕੱਤਰ ਬੀ.ਕੇ.ਯੂ. (ਕ੍ਰਾਂਤੀਕਾਰੀ) ਅਤੇ ਬਿੱਟੂ ਬਾਘਾ ਨੇ ਸੰਬੋਧਨ ਕਰਦਿਆਂ, ਲੋਕਾਂ ਨੂੰ ਬਾਈਕਾਟ ਕਰਕੇ ਕਿਸਾਨ ਜਥੇਬੰਦੀ ਨੂੰ ਮਜਬੂਤ ਕਰਨ ਦਾ ਅਤੇ ਸੰਘਰਸ਼ਾਂ ਦੇ ਰਾਹ ਪੈਣ ਦਾ ਹੋਕਾ ਦਿੱਤਾ।
ਜ਼ੀਰਾ ਬਲਾਕ ਨੇ 15 ਮਈ ਨੂੰ ਇਲਾਕੇ ਵਿੱਚ ਝੰਡਾ ਮਾਰਚ ਕੀਤਾ। ਇਲਾਕੇ ਦੇ ਸਰਗਰਮ ਸਾਥੀ ਦਾਣਾ ਮੰਡੀ ਜ਼ੀਰਾ ਵਿਖੇ ਇਕੱਤਰ ਹੋਏ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰਾਂ ਤੇ ਬਲਾਕ ਕਮੇਟੀ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮਾਰਚ ਨੂੰ ਕਵਰ ਕਰਨ ਲਈ ਪੱਤਰਕਾਰ ਸਾਥੀ ਵੀ ਪੁੱਜੇ ਹੋਏ ਸਨ। ਇਸ ਕਾਫਲੇ ਵਿੱਚ ਇੱਕ ਕੈਂਟਰ ਅਤੇ 25 ਤੋਂ ਵੱਧ ਮੋਟਰ ਸਾਈਕਲ ਸ਼ਾਮਲ ਸਨ। ਇਹ ਕਾਫਲਾ ਸਾਰੇ ਥਾਵਾਂ 'ਤੇ ਚੱਲੇ ਕਾਫਲਿਆਂ ਨਾਲੋਂ ਵੱਡਾ ਸੀ। ਇਹ ਕਾਫਲਾ ਸਨੇਰ, ਵੱਡਾ ਤੇ ਛੋਟਾ ਮਨਸੂਰਵਾਲ, ਪੰਡੋਰੀ ਖੱਤਰੀਆਂ, ਸੇਖਵਾਂ, ਰਟੌਲ ਰੋਹੀ, ਮਹੀਆਂਵਾਲਾ ਕਲਾਂ, ਲਹਿਰਾ, ਵਰਨਾਲਾ, ਛੋਟਾ ਮਹੀਆਂਵਾਲਾ, ਮੇਹਰ ਸਿੰਘ ਵਾਲਾ, ਕੱਚਰਭੰਨ, ਸੰਤੂਵਾਲਾ ਅਤੇ ਬੋਤੀਆਂਵਾਲਾ ਵਿੱਚ ਦੀ ਹੁੰਦਾ ਹੋਇਆ ਬਾਈਪਾਸ ਜ਼ੀਰਾ 'ਤੇ ਸਮਾਪਤ ਕੀਤਾ ਗਿਆ।
ਸਨੇਰ, ਪੰਡੋਰੀ ਖੱਤਰੀਆਂ, ਸ਼ੇਖਵਾਂ, ਰਟੌਲ ਰੋਹੀ, ਮਹੀਆਂਵਾਲਾ, ਮੇਹਰ ਸਿੰਘ ਵਾਲਾ, ਕੱਚਰਭੰਨ, ਸੰਤੂਵਾਲਾ ਅਤੇ ਬੋਤੀਆਂਵਾਲਾ ਵਿਖੇ ਭਰਵੀਆਂ ਰੈਲੀਆਂ ਹੋਈਆਂ, ਜਿਹਨਾਂ ਨੂੰ ਤਾਰਾ ਸਿੰਘ ਮੋਗਾ, ਬਲਵੰਤ ਮਖੂ ਅਤੇ ਦਿਲਬਾਗ ਸਿੰਘ ਨੇ ਸੰਬੋਧਨ ਕੀਤਾ।
ਘੱਲ ਖੁਰਦ- 16 ਮਈ ਨੂੰ ਘੱਲ ਖੁਰਦ ਬਲਾਕ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਕਾਫਲੇ ਵਿੱਚ ਇੱਕ ਜੀਪ ਅਤੇ 9 ਦੇ ਕਰੀਬ ਮੋਟਰ ਸਾਈਕਲ ਸਨ।
ਇਹ ਮਾਰਚ ਗੁਰੂਦੁਆਰਾ ਸੁਰ ਸਿੰਘ ਵਾਲੇ ਤੋਂ ਸ਼ੁਰੂ ਕਰਕੇ, ਫਰੀਦੇਵਾਲਾ, ਸੁਖੇਵਾਲਾ, ਚਿੰਗਾਲੀ, ਕੁਲਗੜੀ, ਸੋਢੀਨਗਰ, ਕਾਦਾਬੋੜਾ, ਕਰਮੂਵਾਲਾ, ਇੱਟਾਂਵਾਲੀ, ਉਗੋਕੇ, ਲੰਡਾ-ਭੰਬਾ, ਭਾਂਗਰ, ਸ਼ਕੂਰ, ਖੁਆਜਾ ਖੜਕ ਹੁੰਦਾ ਹੋਇਆ ਪਿੰਡ ਸਹਿਜ਼ਾਦੀ ਵਿਖੇ ਸਮਾਪਤ ਕੀਤਾ ਗਿਆ।
ਫਰੀਦੇਵਾਲਾ ਵਿਖੇ ਵੋਟਾਂ ਮੰਗਣ ਲਈ ਲੋਕਾਂ ਨੂੰ ਧਰਮਸ਼ਾਲ ਵਿੱਚ ਇਕੱਠੇ ਕਰਕੇ ਕਾਂਗਰਸੀ ਬੈਠੇ ਸੀ। ਕਾਫਲੇ ਨੇ 200 ਮੀਟਰ ਪਿਛਾਂਹ ਸਪੀਕਰ 'ਤੇ ਚੋਣ ਸਬੰਧੀ ਆਪਣੇ ਵਿਚਾਰ ਰੱਖੇ। ਲੋਕੀਂ ਧਰਮਸ਼ਾਲਾ ਦੇ ਬਾਹਰ ਆ ਕੇ ਇਸ ਕਾਫਲੇ ਦੇ ਨਾਹਰਿਆਂ ਨੂੰ ਸੁਣ ਕੇ ਕਹਿ ਰਹੇ ਸੀ ਕਿ ਇਹ ਕ੍ਰਾਂਤੀਕਾਰੀ ਵਾਲੇ ਹਨ। ਕਾਫਲਾ ਧਰਮਸ਼ਾਲਾ ਦੇ ਅੱਗੇ ਦੀ ਨਾਹਰੇ ਮਾਰਦਾ ਗੁਜ਼ਰ ਗਿਆ।
ਇਸ ਤੋਂ ਬਿਨਾ ਚਿੰਗਾਲੀ, ਕੁਲਗੜੀ, ਸੋਢੀ ਨਗਰ, ਭਾਂਗਰ, ਸ਼ਕੂਰ, ਖੁਆਜਾ ਖੜਕ ਅਤੇ ਸਹਿਜਾਦੀ ਵਿਚ ਭਰਵੀਆਂ ਰੈਲੀਆਂ ਹੋਈਆਂ, ਜਿਹਨਾਂ ਨੂੰ ਅਵਤਾਰ ਸਿੰਘ ਫੇਰੋਕੇ, ਬਲਦੇਵ ਸਿੰਘ ਜ਼ੀਰਾ ਅਤੇ ਤਾਰਾ ਸਿੰਘ ਮੋਗਾ ਨੇ ਸੰਬੋਧਨ ਕੀਤਾ।
ਬਠਿੰਡਾ- ਤਹਿਸੀਲ ਫੂਲ ਵਿੱਚ ਲੋਕ ਸੰਗਰਾਮ ਮੰਚ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਸਰਗਰਮੀ ਕੀਤੀ। ਇਲਾਕੇ ਦੇ ਸਰਗਰਮ ਸਾਥੀਆਂ ਨਾਲ ਵਿਚਾਰ ਚਰਚਾ ਮੀਟਿੰਗ ਕਰਕੇ 18 ਮਈ ਨੂੰ ਇਲਾਕੇ ਵਿੱਚ ਝੰਡਾ ਮਾਰਚ ਕਰਨ ਦਾ ਤਹਿ ਕੀਤਾ ਗਿਆ।
ਇਸ ਝੰਡਾ ਮਾਰਚ ਵਿੱਚ ਇੱਕ ਹਾਥੀ ਕੈਂਟਰ, ਇੱਕ ਕਾਰ ਅਤੇ 14 ਮੋਟਰ ਸਾਈਕਲ ਅਤੇ 40 ਸਾਥੀ ਸ਼ਾਮਲ ਸਨ। ਇਹ ਮਾਰਚ ਲੋਕ ਸੰਗਰਾਮ ਮੰਚ ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਤੋਰਿਆ ਗਿਆ। ਇਹ ਮਾਰਚ ਰਾਮਪੁਰਾ ਤੋਂ ਸ਼ੁਰੂ ਹੋਇਆ ਅਤੇ ਫੂਲ, ਮਹਿਰਾਜ, ਭੈਣੀ, ਦਿਆਲਪੁਰਾ, ਸਿਧਾਣਾ, ਸੇਲਵਰ੍ਹਾ, ਭਾਈਰੂਪਾ, ਢਪਾਲੀ, ਧਿੰਗੜ, ਚੋਟੀਆਂ, ਬੁੱਗਰ, ਕਰਾੜਵਾਲਾ, ਗਿੱਲ ਕਲਾਂ, ਪਿੱਥੋਂ, ਮੰਡੀ ਕਲਾਂ, ਭੂੰਦੜ, ਕੋਟੜਾ ਕੌੜਿਆਂਵਾਲਾ ਆਦਿ ਪਿੰਡਾਂ ਵਿੱਚ ਦੀ ਲੰਘਿਆ। ਚੋਟੀਆਂ, ਸੇਲਵਰ੍ਹਾ, ਮਹਿਰਾਜ, ਮੰਡੀ ਕਲਾਂ, ਭੂੰਦੜ, ਕੋਟੜਾ ਕੌੜਿਆਂਵਾਲਾ ਅਤੇ ਰਾਮਪੁਰਾ ਵਿੱਚ ਭਰਵੀਆਂ ਰੈਲੀਆਂ ਕੀਤੀਆਂ ਗਈਆਂ, ਜਿਹਨਾਂ ਨੂੰ ਜਨਰਲ ਸਕੱਤਰ ਸੁਖਵਿੰਦਰ ਕੌਰ ਨੇ ਸੰਬੋਧਨ ਕੀਤਾ।
ਸਾਰੇ ਮਾਰਚਾਂ ਵਿੱਚ ਨਾਹਰੇ ਵੀ ਲਗਾਏ ਗਏ। ਨਾਹਰੇ ਸਨ- ''ਵੋਟਾਂ ਦਾ ਬਾਈਕਾਟ ਕਰੋ- ਬਾਈਕਾਟ ਕਰੋ!'' ''ਵੋਟਾਂ ਵੇਲੇ ਬਾਪੂ ਕਹਿੰਦੇ, ਮੁੜ ਕੇ ਸਾਡੀ ਸਾਰ ਨਹੀਂ ਲੈਂਦੇ'', ''ਵੋਟਾਂ ਨੇ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ'', ''ਰਾਜ ਭਾਗ ਦਾ ਆਵਾ ਊਤ, ਇਨਕਲਾਬ ਨੇ ਕਰਨਾ ਸੂਤ'', ''ਚਿੱਟੇ ਬਗਲੇ ਨੀਲੇ ਮੋਰ- ਵੋਟਾਂ ਵਾਲੇ ਸਾਰੇ ਚੋਰ'' ਆਦਿ।
ਕੁੱਲ ਮਿਲਾ ਕੇ ਵੋਟ ਬਾਈਕਾਟ ਮੁਹਿੰਮ ਸਫਲ ਹੋ ਨਿੱਬੜੀ। ਕਾਫਲੇ ਵਿੱਚ ਪਹਿਲੀ ਵਾਰ ਸ਼ਾਮਲ ਕੁੱਝ ਕਾਰਕੁੰਨਾਂ ਨੇ ਦੱਸਿਆ ਕਿ ਉਹ ਇਸ ਵਾਰ ਵੋਟ ਪਾਉਣ ਨਹੀਂ ਗਏ। ਸੁਭਾ ਅਤੇ ਸ਼ਾਮ ਦੇ ਸਮੇਂ ਰੈਲੀਆਂ ਸਫਲ ਹੋਈਆਂ। ਲੋਕ ਸੰਗਰਾਮ ਮੰਚ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ 100 ਦੇ ਕਰੀਬ ਪਿੰਡਾਂ ਵਿੱਚ ਵੋਟ ਬਾਈਕਾਟ ਮੁਹਿੰਮ ਲੈ ਕੇ ਗਏ ਅਤੇ ਵੋਟ ਬਾਈਕਾਟ ਨਾਹਰੇ ਦਾ ਆਪਣੇ ਖੇਤਰਾਂ ਵਿੱਚ ਪੂਰਾ ਪ੍ਰਾਪੇਗੰਡਾ ਕੀਤਾ।
ਸ਼ਾਨਦਾਰ ਅਤੇ ਨਿਵੇਕਲੀ
ਚੋਣ ਬਾਈਕਾਟ ਮੁਹਿੰਮ
ਨਗਰ ਫੂਲ ਵਿੱਚ ਸੰਸਦੀ ਚੋਣਾਂ ਦੇ ਐਲਾਨ ਤੋਂ ਬਾਅਦ, ਖਾਸ ਕਰਕੇ ਪੰਜਾਬ ਵਿੱਚ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋ ਂਬਾਅਦ, ਲੋਕ ਸੰਗਰਾਮ ਮੰਚ (ਆਰ.ਡੀ.ਐਫ.) ਅਤੇ ਕਰਾਂਤੀਕਾਰੀ ਸੇਧ ਵਾਲੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਬਾਕਾਇਦਾ ਵੋਟ ਬਾਈਕਾਟ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਤਹਿਤ ਜਿੱਥੇ, ਲੋਕ ਸੰਗਰਾਮ ਮੰਚ ਵੱਲੋਂ ਜਾਰੀ ਕੀਤੇ ਪੋਸਟਰ ਕੰਧਾਂ ਉੱਤੇ ਲਾਏ ਗਏ ਤੇ ਹੱਥ ਪਰਚੇ ਲੋਕਾਂ ਵਿੱਚ ਵੰਡੇ ਗਏ, ਪਿੰਡਾਂ ਵਿੱਚ ਝੰਡਾ ਮਾਰਚ ਕੀਤੇ ਗਏ, ਉੱਥੇ ਨਗਰ ਫੂਲ (ਜ਼ਿਲ੍ਹਾ ਬਠਿੰਡਾ) ਵਿੱਚ ਉਕਤ ਪ੍ਰਚਾਰ ਕਾਰਵਾਈਆਂ ਤੋਂ ਇਲਾਵਾ ਕੁੱਝ ਨਿਵੇਕਲੀਆਂ ਘੋਲ ਸ਼ਕਲਾਂ ਵੀ ਅਮਲ ਵਿੱਚ ਲਿਆਂਦੀਆਂ ਗਈਆਂ।
22 ਅਪ੍ਰੈਲ ਨੂੰ ਨਗਰ ਦੇ ਕਿਸਾਨਾਂ ਅਤੇ ਪੇਂਡੂ ਮਜ਼ੂਦਰਾਂ ਦਾ ਇਕੱਠ ਸੱਦ ਕੇ, ਸੰਸਦੀ ਚੋਣਾਂ ਵਿੱਚ ਸਰਗਰਮ ਦਖਲ ਦੀ ਮਹੱਤਤਾ ਅਤੇ ਲੋੜ ਬਾਰੇ ਅਹਿਸਾਸ ਕਰਵਾ ਕੇ, ਸਰਬਸੰਮਤੀ ਨਾਲ ਇੱਕ ਸਾਂਝੀ 31 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਅਤੇ ਪ੍ਰੈਸ ਮੀਡੀਏ ਤੇ ਸੋਸ਼ਲ ਮੀਡੀਏ ਵਿਚ ਇਸ ਕਮੇਟੀ ਦੇ ਮਕਸਦ ਬਾਰੇ ਜਾਣਕਾਰੀ ਲੋਕਾਂ ਵਿੱਚ ਨਸ਼ਰ ਕੀਤੀ ਗਈ। ਕਮੇਟੀ ਦੇ ਆਗੂਆਂ ਨੇ ਇਸ ਕਮੇਟੀ ਦੇ ਮਕਸਦ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਮੇਟੀ ਸਾਰੇ ਰੰਗਾਂ ਦੇ ਵੋਟ ਮੰਗਤਿਆਂ ਨੂੰ ਪਿੰਡਾਂ ਵਿੱਚ ਆਉਣ ਮੌਕੇ, ਉਹਨਾਂ ਦੀ ਪਿਛਲੀ ਕਾਰਗੁਜਾਰੀ ਅਤੇ ਕੀਤੇ ਵਾਅਦਿਆਂ ਦੇ ਆਧਾਰ ਉੱਤੇ ਸਵਾਲ ਕਰੇਗੀ ਅਤੇ ਵੋਟ ਪਾਰਟੀਆਂ ਦੀਆਂ ਚੋਣ ਰੈਲੀਆਂ ਤੋਂ ਬਾਅਦ ਸਮਾਨਾਂਤਰ ਰੈਲੀ ਕਰਿਆ ਕਰੇਗੀ ਅਤੇ ਵੋਟ ਪਾਰਟੀਆਂ ਵੱਲੋਂ ਪਿਛਲੀਆਂ ਚੋਣਾਂ ਮੌਕੇ ਕੀਤੇ ਵਾਅਦਿਆਂ ਅਤੇ ਲਾਏ ਗਏ ਲਾਰਿਆਂ ਦੇ ਆਧਾਰ ਉੱਤੇ ਠੋਸ ਰੂਪ ਵਿੱਚ ਇਹਨਾਂ ਵੋਟ ਪਾਰਟੀਆਂ ਦਾ ਪਰਦਾਚਾਕ ਕਰੇਗੀ ਅਤੇ ਲੋਕਾਂ ਨੂੰ ਚੋਣ ਧੋਖੇ ਵਿੱਚ ਨਾ ਫਸਣ ਦੀ ਅਪੀਲ ਕਰੇਗੀ।
ਸਭ ਤੋਂ ਪਹਿਲਾਂ 3 ਮਈ 2019 ਨੂੰ ਅਕਾਲੀ ਦਲ ਬਾਦਲ ਅਤੇ ਬੀ.ਜੇ.ਪੀ. ਵੱਲੋਂ ਆਪਣੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਪੱਖ ਵਿੱਚ ਸ਼ਾਮ 4 ਵਜੇ ਚੋਣ ਰੈਲੀ ਰੱਖੀ ਸੀ, ਪਰ ਅੱਗੋਂ ਇਕੱਤੀ ਮੈਂਬਰੀ ਸਾਂਝੀ ਕਮੇਟੀ ਦੀਆਂ ਤਿਆਰੀਆਂ ਅਤੇ ਅਨਾਊਂਸਮੈਂਟਾਂ ਵਾਲਾ ਮਾਹੌਲ ਵੇਖ ਕੇ, ਇੱਕ ਘੰਟਾ ਪਹਿਲਾਂ ਆਪਣੀ ਰੈਲੀ ਕੈਂਸਲ ਕਰ ਦਿੱਤੀ, ਜਿਸ ਕਰਕੇ ਇਕੱਤਤਾ ਮੈਂਬਰੀ ਕਮੇਟੀ ਨੇ ਵੀ ਸਮਾਨਾਂਤਰ ਰੈਲੀ ਨਹੀਂ ਕੀਤੀ ਪਰ ਇਹ ਗੱਲ ਅੱਗ ਵਾਂਗ ਸਾਰੇ ਪਿੰਡ ਵਿੱਚ ਫੈਲ ਗਈ ਕਿ ਅਕਾਲੀ ਦਲ (ਬਾਦਲ) ਵਾਲੇ ਕਮੇਟੀ ਦੇ ਸੁਆਲਾਂ ਦਾ ਸਾਹਮਣਾ ਕਰਨ ਤੋਂ ਭੱਜ ਗਏ ਹਨ।
ਇਸ ਤੋਂ ਬਾਅਦ 11 ਮਈ ਨੂੰ ਪਿੰਡ ਵਿੱਚ ਕਾਂਗਰਸ ਪਾਰਟੀ ਦੀ ਚੋਣ ਰੈਲੀ ਸੀ, ਜਿਸ ਦੇ ਆਗੂਆਂ ਨੇ ਕਮੇਟੀ ਦੇ ਪੱਖ ਵਿੱਚ ਪਿੰਡ ਦੇ ਮਾਹੌਲ ਨੂੰ ਦੇਖਦਿਆਂ, ਚੋਣ ਰੈਲੀ ਤੋਂ ਪਹਿਲਾਂ ਕਮੇਟੀ ਦੇ ਆਗੂਆਂ ਨਾਲ ਤਾਲਮੇਲ ਅਤੇ ਗੱਲਬਾਤ ਕਰਨੀ ਜ਼ਰੂਰੀ ਸਮਝੀ। ਇਸ ਅਗਾਊਂ ਗੱਲਬਾਤ ਵਿੱਚ ਕਮੇਟੀ ਆਗੂਆਂ ਨੇ ਠੋਕ ਕੇ ਕਿਹਾ ਕਿ ਜਿਹੜੀ ਸਿਆਸੀ ਪਾਰਟੀ ਲੋਕਾਂ ਦੇ ਸੁਆਲਾਂ ਦੇ ਜੁਆਬ ਦੇਣ ਦੀ ਲੋੜ ਨਹੀਂ ਸਮਝਦੀ, ਉਸ ਨੂੰ ਲੋਕਾਂ ਵਿੱਚ ਆਪਣਾ ਇੱਕਪਾਸੜ ਚੋਣ ਪ੍ਰਚਾਰ ਕਰਨ ਦਾ ਕੋਈ ਅਧਿਕਾਰ ਨਹੀਂ। ਦੁਪਾਸੜ ਗੱਲਬਾਤ ਤੋਂ ਬਾਅਦ ਇਹ ਤਹਿ ਹੋਇਆ ਕਿ ਚੋਣ ਰੈਲੀ ਤੋਂ ਪਹਿਲਾਂ ਕਿਸੇ ਖਾਸ ਜਗਾਹ ਉੱਤੇ ਬੈਠ ਕੇ ਡੇਢ-ਦੋ ਘੰਟੇ ਵਿੱਚ ਕਮੇਟੀ ਵੱਲੋਂ ਰੱਖੇ ਗਏ ਸਾਰੇ ਸਵਾਲਾਂ ਦੇ ਜੁਆਬ ਦਿੱਤੇ ਜਾਣਗੇ ਅਤੇ ਮਗਰੋਂ ਸਿਆਸੀ ਪਾਰਟੀ ਦੀ ਚੋਣ ਰੈਲੀ ਹੋਵੇਗੀ ਅਤੇ ਚੋਣ ਰੈਲੀ ਦੀ ਸਮਾਪਤੀ ਤੋਂ ਬਾਅਦ ਚੋਣ ਰੈਲੀ ਵਾਲੀ ਥਾਂ ਉੱਤੇ ਹੀ ਕਮੇਟੀ ਆਪਣੀ ਸਮਾਨਾਂਤਰ ਰੈਲੀ ਕਰਕੇ, ਸਬੰਧਤ ਸਿਆਸੀ ਪਾਰਟੀ ਦੇ ਮੁੱਖ ਆਗੂਆਂ ਨਾਲ ਹੋਏ ਸੁਆਲਾਂ-ਜੁਆਬਾਂ ਦੀ ਰਿਪੋਰਟ ਕਰੇਗੀ ਅਤੇ ਲੋਕਾਂ ਨੂੰ ਸੱਦਾ ਦੇਵੇਗੀ ਕਿ ਉਹਨਾਂ ਨੂੰ ਠੋਸ ਰੂਪ ਵਿੱਚ ਕੀ ਕਰਨਾ ਚਾਹੀਦਾ ਹੈ। ਪਹਿਲਾਂ 11 ਮਈ 2019 ਨੂੰ ਹੋਈ ਕਾਂਗਰਸ ਪਾਰਟੀ ਦੀ ਚੋਣ ਰੈਲੀ ਸਮੇਂ, ਇਸੇ ਪਰਕਿਰਿਆ ਨੂੰ ਅਪਣਾਇਆ ਗਿਆ ਅਤੇ ਬਾਅਦ ਵਿੱਚ 15 ਮਈ ਨੂੰ ਅਕਾਲੀ ਦਲ-ਬੀ.ਜੇ.ਪੀ. ਸਾਂਝੀ ਚੋਣ ਰੈਲੀ ਮੌਕੇ ਇਸੇ ਪਰਕਿਰਿਆ ਨੂੰ ਦੁਹਰਾਇਆ ਗਿਆ।
ਦੋਵਾਂ ਪਾਰਟੀਆਂ ਦੀਆਂ ਚੋਣ ਰੈਲੀਆਂ ਤੋਂ ਪਹਿਲਾਂ ਦੋ-ਦੋ ਘੰਟੇ ਦੇ ਚੱਲੇ ਸੁਆਲਾਂ-ਜੁਆਬਾਂ ਦੇ ਗੇੜ ਵਿੱਚ, ਕਾਂਗਰਸ ਪਾਰਟੀ ਵੱਲੋਂ ਕਮੇਟੀ ਵੱਲੋਂ ਰੱਖੇ ਸੁਆਲਾਂ ਦੇ ਜੁਆਬ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਿੱਤੇ ਅਤੇ ਅਕਾਲੀ ਦਲ ਬਾਦਲ ਵੱਲੋਂ ਸਵਾਲਾਂ ਦੇ ਜੁਆਬ ਸਾਬਕਾ ਅਕਾਲੀ ਮੰਤਰੀ ਕੈਬਨਿਟ ਸਿਕੰਦਰ ਸਿੰਘ ਮਲੂਕਾ ਨੇ ਦਿੱਤੇ। ਬਾਕੀ ਉਮੀਦਵਾਰਾਂ ਦੀਆਂ ਪਾਰਟੀਆਂ ਵਿੱਚੋਂ ਕਿਸੇ ਨੇ ਵੀ ਪਿੰਡ ਵਿੱਚ ਨਾ ਤਾਂ ਕੋਈ ਚੋਣ ਰੈਲੀ ਕੀਤੀ ਅਤੇ ਨਾ ਹੀ ਕੋਈ ਖੁੱਲ੍ਹੀ ਜਨਤਕ ਮੀਟਿੰਗ ਕੀਤੀ। ਜਿਸ ਕਰਕੇ ਉਹਨਾਂ ਨੂੰ, ਕਮੇਟੀ ਵੱਲੋਂ ਸੁਆਲ ਨਹੀਂ ਕੀਤੇ ਜਾ ਸਕੇ।
ਪਿੰਡ ਵਿਚਲੀ ਇਸ ਮੁਹਿੰਮ ਨੇ ਲੋਕਾਂ ਵਿੱਚ ਆਪਣੀ ਕਿਸਮ ਦਾ ਨਵਾਂ ਜੋਸ਼ ਅਤੇ ਸਵੈਮਾਣ ਭਰਿਆ। ਕਮੇਟੀ ਵੱਲੋਂ ਕੀਤੀ ਸਭ ਤੋਂ ਮਗਰਲੀ ਰੈਲੀ, ਜਿਸ ਵਿੱਚ ਘੱਟੋ ਘੱਟ 5-6 ਸੌ ਲੋਕਾਂ ਦਾ ਇਕੱਠ ਸੀ, ਵਿੱਚ ਹਾਜ਼ਰ ਲੋਕਾਂ ਨੇ ਆਗੂਆਂ ਨੂੰ ਸੁਣਨ ਤੋਂ ਬਾਅਦ ਸਪੱਸ਼ਟ ਕਿਹਾ ਕਿ ਸਾਡਾ ਕਿਸੇ ਵੀ ਪਾਰਟੀ ਨੂੰ ਵੋਟ ਪਾਉਣ ਨੂੰ ਜੀਅ ਨਹੀਂ ਕਰਦਾ। ਜਦ ਆਗੂਆਂ ਨੇ ਕਿਹਾ ਕਿ ਫਿਰ ਤੁਹਾਨੂੰ ਐਲਾਨੀਆ ਤੌਰ 'ਤੇ ਵੋਟਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਸਾਡਾ ਸੱਦਾ ਵੀ ਹੈ ਤਾਂ ਹਾਜ਼ਰ ਲੋਕਾਂ 'ਚੋਂ ਬਹੁਤਿਆਂ ਨੇ ਆਪਣੇ ਮਨ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ''ਪ੍ਰਧਾਨ ਜੀ, ਅਸੀਂ ਉਂਗਲ ਉੱਤੇ ਕਾਲਸ ਤਾਂ ਲਗਵਾਵਾਂਗੇ, ਪਰ ਵੋਟ ਕਿਸੇ ਨੂੰ ਨਹੀਂ ਪਾਵਾਂਗੇ'' ਉਹਨਾਂ ਦਾ ਸਪੱਸ਼ਟ ਭਾਵ ਨੋਟਾ ਦਾ ਬਟਨ ਦਬਾਉਂਣ ਦਾ ਸੀ।
ਵੋਟ ਬਾਈਕਾਟ ਪ੍ਰਚਾਰ ਮੁਹਿੰਮ ਦਾ ਇੱਕ ਹੋਰ ਸ਼ਾਨਦਾਰ ਪਹਿਲੂ ਸੀ। ਕਮੇਟੀ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਕੰਧ ਉੱਤੇ ਲੱਗੇ ਪੋਸਟਰ ਤੇ ਹੱਥੋ ਹੱਥੀ ਵੰਡੇ ਲੀਫਲੈਟ ਦੀ ਮਿਆਦ ਸਿਰਫ ਕੁੱਝ ਦਿਨਾਂ ਦੀ ਹੁੰਦੀ ਹੈ, ਸੋ ਇਸ ਘਾਟ ਨੂੰ ਪੂਰੀ ਕਰਨ ਲਈ ਛਪੇ ਹੋਏ ਮਟੀਰੀਅਲ ਵਿਚਲੀ ਸਮਝ ਦੇ ਆਧਾਰ ਉੱਤੇ ਕੁੱਝ ਚੋਣਵੇਂ ਨਾਹਰੇ ਤਿਆਰ ਕਰਕੇ ਪੱਕੇ ਰੰਗਾਂ ਵਿੱਚ ਪੂਰੇ ਟਿਕਾ ਕੇ, ਪੇਂਟਰ ਰਾਹੀਂ ਲਿਖਵਾਏ ਜਾਣ ਤਾਂ ਕਿ ਆਉਂਦੀਆਂ ਚੋਣਾਂ ਤੱਕ ਇਹ ਮੌਕਾਪ੍ਰਸਤ ਵੋਟ ਪਾਰਟੀਆਂ ਦੇ ਮੂੰਹ ਉੱਤੇ ਥੱਪੜ ਦੀ ਤਰ੍ਹਾਂ ਵੱਜਦੇ ਰਹਿਣ।
ਚਿੱਟੀ ਭੋਇੰ ਵਾਲੀਆਂ ਪੱਟੀਆਂ ਉੱਪਰ ਪੱਕੇ ਲਾਲ ਰੰਗ ਨਾਲ ਲਿਖੇ ਉਕਤ ਨਾਹਰੇ ਅਤੇ ਇਸੇ ਸਮਝ ਨਾਲ ਮਿਲਦੇ ਹੋਰ ਨਾਹਰੇ, ਸਾਰੇ ਪਿੰਡਾਂ ਦੀਆਂ ਕੰਧਾਂ ਨੂੰ ਅੱਜ ਵੀ ਰੂਪ ਚੜ੍ਹਾ ਰਹੇ ਹਨ। ਲੱਗਦਾ ਹੈ ਅਗਲੀ ਚੋਣ ਤੱਕ ਆਪਣੀ ਇਹੀ ਸ਼ਾਨ ਬਰਕਰਾਰ ਰੱਖਣਗੇ।
ਮੁਹਿੰਮ ਦੇ ਅੰਤ ਉੱਤੇ ਇਕੱਤੀ ਮੈਂਬਰੀ ਕਮੇਟੀ ਦੀ ਰੀਵਿਊ ਮੀਟਿੰਗ ਵਿੱਚ ਸਰਬਸੰਮਤੀ ਨਾਲ ਕਮੇਟੀ ਵੱਲੋਂ ਅਮਲ ਵਿੱਚ ਲਿਆਂਦੀ ਕਾਰਗੁਜਾਰੀ ਉੱਤੇ ਪੂਰਨ ਤਸੱਲੀ ਪ੍ਰਗਟ ਕੀਤੀ ਗਈ ਅਤੇ ਆਉਣ ਵਾਲੀਆਂ ਅਗਲੀਆਂ ਚੋਣਾਂ ਵਿੱਚ, ਇਸ ਮੁਹਿੰਮ ਨੂੰ ਹੋਰ ਵੀ ਉਚੇਰੇ ਪੱਧਰ ਉੱਤੇ ਲਿਜਾਣ ਦਾ ਪ੍ਰਣ ਕੀਤਾ।
ਚੋਣਾਂ ਦੇ ਬਾਈਕਾਟ ਲਈ ਝੰਡਾ ਮਾਰਚ
ਗੁਰਦਾਸਪੁਰ- ਜਦੋਂ ਹਰ ਪਾਸੇ ਚੋਣਾਂ ਦਾ ਰੌਲਾ ਪਿਆ ਹੋਇਆ ਸੀ ਤਾਂ 15 ਮਈ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਗੁਰਦਾਸਪੁਰ ਦੇ ਸੱਦੇ 'ਤੇ ਫਤਿਹਗੜ੍ਹ ਚੂੜੀਆਂ ਦੇ ਦਰਜਨਾਂ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਗਿਆ। ਚਿਤੌੜਗੜ੍ਹ, ਠੱਠਾ, ਭਾਲੋਵਾਲੀ, ਸ਼ੇਖਵਾ, ਕਿਲਾ ਦੇਸਾ ਸਿੰਘ ਮਾਨ, ਵੀਲਾ ਤੇਜਾ, ਪੰਨਵਾਂ, ਖਜ਼ਾਨੇਕੋਟ ਮੁਰੀਦਕੇ, ਕਾਲਾ ਅਫਗਾਨਾ ਆਦਿ ਪਿੰਡਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜਮਹੂਰੀਅਤ ਦੇ ਨਾਂ 'ਤੇ ਚੋਣਾਂ ਅਸਲ ਵਿੱਚ ਕਿਰਤੀ ਲੋਕਾਂ ਨਾਲ ਧੋਖਾ ਹਨ। ਸਾਰੀਆਂ ਵੋਟ ਪਾਰਟੀਆਂ ਸਾਮਰਾਜੀਆਂ ਵੱਲੋਂ ਨਿਰਦੇਸ਼ਤ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਵਪਾਰ ਸੰਸਥਾ ਦੀਆਂ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਲਾਗੂ ਕਰ ਰਹੀਆਂ ਹਨ, ਜਿਹਨਾਂ ਕਰਕੇ ਕਿਸਾਨਾਂ ਤੋਂ ਜ਼ਮੀਨ, ਮਜ਼ਦੂਰਾਂ ਨੌਜਵਾਨਾਂ ਤੋਂ ਰੁਜ਼ਗਾਰ ਖੁੱਸ ਰਿਹਾ ਹੈ। ਸਾਰੀਆਂ ਵੋਟ ਪਾਰਟੀਆਂ ਦੇ ਪ੍ਰੋਗਰਾਮਾਂ ਵਿੱਚੋਂ ਲੋਕਾਂ ਦੇ ਮੁੱਦੇ ਗਾਇਬ ਹਨ। ਇਸ ਕਰਕੇ ਲੋਕਾਂ ਨੂੰ ਵੋਟਾਂ ਦਾ ਰਾਹ ਛੱਡ ਕੇ ਆਪਣੀਆਂ ਜਥੇਬੰਦੀਆਂ ਮਜਬੂਤ ਕਰਕੇ ਸੰਘਰਸ਼ਾਂ ਦੇ ਰਾਹ ਪੈਣਾ ਚਾਹੀਦਾ ਹੈ।
ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਲੋਕਾਂ ਨੂੰ ਪਾਰਲੀਮੈਂਟ ਚੋਣਾਂ ਵਿੱਚ ਨਾ ਉਲਝਣ ਤੇ ਆਪਣੀਆਂ ਜਥੇਬੰਦੀਆਂ ਬਣਾ ਕੇ ਸੰਘਰਸ਼ਾਂ ਦੇ ਰਾਹ ਪੈਣ ਲਈ 17 ਮਈ ਨੂੰ ਦੂਜੇ ਪੜਾਅ ਵਿੱਚ ਝੰਡਾ ਮਾਰਚ (ਚੇਤਨਾ ਮਾਰਚ) ਕੱਢਿਆ ਗਿਆ। ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਠੱਠਾ ਅਤੇ ਸਕੱਤਰ ਨਰਿੰਦਰ ਸਿੰਘ ਕੋਟਲਾਬਾਮਾ ਦੀ ਅਗਵਾਈ ਵਿੱਚ ਪਿੰਡ ਵੀਲ੍ਹਾ ਤੇਜਾ ਤੇ ਹੋਰ ਪਿੰਡਾਂ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਚੋਣਾਂ ਦਾ ਪਾਖੰਡ ਕਰs sਰਹੀਆਂ ਸਾਰੀਆਂ ਵੋਟ ਪਾਰਟੀਆਂ ਕਿਸਾਨਾਂ ਮਜ਼ਦੂਰਾਂ ਤੇ ਮਿਹਨਤਕਸ਼ ਲੋਕਾਂ ਦੇ ਮੁੱਦਿਆਂ 'ਤੇ ਚੁੱਪ ਰਹਿ ਕੇ ਸਿਰਫ ਜੁਮਲੇਬਾਜ਼ੀ ਕਰ ਰਹੀਆਂ ਹਨ, ਜਦੋਂ ਕਿ ਕਰਜ਼ੇ, ਬੇਰੁਜ਼ਗਾਰੀ, ਭੁੱਖਮਰੀ ਤੇ ਬਿਮਾਰੀਆਂ ਦਾ ਸ਼ਿਕਾਰ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੀ ਸਮਝ ਹੈ ਕਿ ਵੋਟਾਂ 'ਚੋਂ ਲੋਕਾਂ ਨੂੰ ਕੁੱਝ ਨਹੀਂ ਮਿਲਣਾ। ਇਸ ਕਰਕੇ ਵੱਡੀ ਲਾਮਬੰਦੀ ਕਰਨ, ਤਿੱਖੇ ਸੰਘਰਸ਼ ਕਰਨ ਲਈ ਸਮੂਹ ਲੋਕਾਂ ਨੂੰ ਇਹਨਾਂ ਵੋਟ ਪਾਰਟੀਆਂ ਤੋਂ ਖਹਿੜਾ ਛੁਡਾ ਕੇ ਸ਼ਹੀਦ ਭਗਤ ਸਿੰਘ ਹੋਰਾਂ ਦੀ ਸੋਚ ਮੁਤਾਬਕ ਲਹਿਰ ਉਸਾਰਨੀ ਹੋਵੇਗੀ। ਝੰਡਾ ਮਾਰਚ ਖਜ਼ਾਨੇਕੋਟ, ਪੰਨਵਾਂ ਰਾਮਲ, ਬੰਬ ਮਹਿਮਾ ਚੱਕ, ਮੋਹਲੋ ਵਾਲੀ, ਟਾਹਲੀ, ਭੋਲੇਕੇ, ਰੂਪੋਵਾਲੀ, ਤਲਵੰਡੀ ਮਲੂਕ ਵਾਲੀ, ਨਿਕੋਸਰ ਆਦਿ ਤੋਂ ਗੁਜਰ ਕੇ ਪਿੰਡ ਤੇਜਾ ਵਿਖੇ ਸਮਾਪਤ ਹੋਇਆ।
ਮਾਓਵਾਦੀ ਪਾਰਟੀ ਵੱਲੋਂ
ਚੋਣ ਬਾਈਕਾਟ ਦਾ ਸੱਦਾ
ਇਹਨਾਂ ਚੋਣਾਂ ਦੌਰਾਨ ਸਾਡੇ ਧਿਆਨ ਵਿੱਚ ਆਇਆ ਹੈ ਕਿ ਮਾਓਵਾਦੀ ਪਾਰਟੀ ਦੀ ਸੂਬਾ ਜਥੇਬੰਦਕ ਕਮੇਟੀ ਵੱਲੋਂ ਇੱਕ ਲੀਫਲੈਟ ਅਤੇ ਪੰਜਾਬ ਦੇ ਲੋਕਾਂ ਅਤੇ ਇਨਕਲਾਬੀ ਸਰਕਲਾਂ ਵਿੱਚ ਵੰਡਿਆ ਗਿਆ, ਜਿਸ ਵਿੱਚ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਪੰਜਾਬ ਵਿੱਚ ਲੋਕਾਂ ਨੂੰ ਹਥਿਆਰਬੰਦ ਜ਼ਰੱਈ ਇਨਕਲਾਬੀ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਮਾਓਵਾਦੀ ਪਾਰਟੀ ਦੀ ਪੁਰਬੀ ਰਿਜ਼ਨਲ ਬਿਊਰੋ ਦਾ ਇੱਕ ਕਿਤਾਬਚਾ ਪੰਜਾਬੀ ਵਿੱਚ ਜਾਰੀ ਕੀਤਾ ਗਿਆ। ਜਿਸ ਵਿੱਚ ਮੋਦੀ ਜੁੰਡਲੀ ਦੇ ਹਿੰਦੂਤਵੀ ਭਾਰl ਦੇ ਮੁਕਾਬਲੇ ਮਾਓਵਾਦੀ ਕਿਹੋ ਜਿਹਾ ਭਾਰਤ ਚਿਤਵਦੇ ਹਨ, ਇਹ ਨਕਸ਼ਾ ਪੇਸ਼ ਕੀਤਾ ਗਿਆ ਹੈ।

No comments:
Post a Comment