Thursday, 18 July 2019

ਸਿੱਖ ਫਾਰ ਜਸਟਿਸ ਉੱਤੇ ਪਾਬੰਦੀ ਦਾ ਵਿਰੋਧ ਕਰੋ

ਸਿੱਖ ਫਾਰ ਜਸਟਿਸ ਉੱਤੇ ਪਾਬੰਦੀ ਦਾ ਵਿਰੋਧ ਕਰੋ
ਮੋਦੀ ਜੁੰਡਲੀ ਆਪ ਭਾਰਤ ਨੂੰ ਹਿੰਦੂ ਧਰਮ ਦੇ ਆਧਾਰਤ ਹਿੰਦੂ ਰਾਸ਼ਟਰ ਐਲਾਨਣ ਦਾ ਪੂਰਾ ਟਿੱਲ ਲਾ ਰਹੀ ਹੈ, ਇਸਦੇ ਉਲਟ ਜੇਕਰ ਕੋਈ ਹੋਰ ਜਥੇਬੰਦੀ, ਜਿਵੇਂ ਸਿੱਖ ਫਾਰ ਜਸਟਿਸ ਆਪਣੇ ਧਰਮ ਦੇ ਆਧਾਰ 'ਤੇ ਵੱਖਰੇ ਦੇਸ਼ ਦੀ ਮੰਗ ਕਰਦੀ ਹੈ ਤਾਂ ਉਸ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਤਹਿਤ ਗੈਰ ਕਾਨੂੰਨੀ ਕਰਾਰ ਦੇ ਰਹੀ ਹੈ। ਮੋਦੀ ਹਕੂਮਤ ਨੇ ਆਪਣੀ ਕਾਇਮੀ ਤੋਂ ਫੌਰੀ ਬਾਅਦ ਸਿੱਖ ਫਾਰ ਜਸਟਿਸ ਨਾਂ ਦੀ ਸਿੱਖ ਜਥੇਬੰਦੀ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। ਇਹ ਜਥੇਬੰਦੀ ਖਾਲਿਸਤਾਨ ਦੀ ਮੰਗ ਉੱਤੇ 2020 ਵਿੱਚ ਸਿੱਖ ਰੈਫਰੈਂਡਮ ਕਰਵਾਉਣ ਦੀ ਮੰਗ ਕਰ ਰਹੀ ਹੈ। ਅਸੀਂ ਮੋਦੀ ਹਕੂਮਤ ਦੇ ਇਸ ਧੱਕੜ ਅਤੇ ਗੈਰ ਜਮਹੂਰੀ ਫੈਸਲੇ ਦਾ ਡਟਵਾਂ ਵਿਰੋਧ ਕਰਦੇ ਹਾਂ। ਸਿੱਖ ਫਾਰ ਜਸਟਿਸ ਨਾਂ ਦੀ ਜਥੇਬੰਦੀ ਤੋਂ ਪਾਬੰਦੀ ਵਾਪਸ ਲੈਣ ਦੀ ਮੰਗ ਕਰਦੇ ਹਾਂ। 
ਅਸੀਂ ਸਮਝਦੇ ਹਾਂ ਕਿ ਸਿੱਖਾਂ ਸਮੇਤ ਹੋਰ ਧਾਰਮਿਕ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਤੇ ਵਿਤਕਰੇ ਦਾ ਖਾਲਿਸਤਾਨ ਲਈ ਰੈਫਰੈਂਡਮ, ਮੰਗ ਜਾਂ ਕਾਇਮੀ ਕੋਈ ਹੱਲ ਨਹੀਂ ਹੋਵੇਗਾ। ਇਸਦਾ ਹੱਲ ਸਿੱਖਾਂ ਸਮੇਤ ਹੋਰ ਧਾਰਮਿਕ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਤੇ ਵਿਤਕਰੇ ਵਿਰੁੱਧ ਲੜਦੇ ਹੋਏ, ਭਾਰਤ ਦੇ ਹਿੰਦੂ ਰਾਜ ਨੂੰ ਉਲਟਾਉਣ ਅਤੇ ਧਰਮ ਨਿਰਪੱਖ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ ਹੈ। ਜਿਸ ਵਿੱਚ ਸਾਰੇ ਧਰਮਾਂ ਨੂੰ ਧਾਰਮਿਕ ਬਰਾਬਰਤਾ ਹੋਵੇ, ਧਰਮ ਨੂੰ ਮੰਨਣਾ ਜਾਂ ਨਾ ਮੰਨਣ ਜਾਂ ਕਿਸ ਨੂੰ ਮੰਨਣਾ ਹਰ ਵਿਅਕਤੀ ਦਾ ਨਿੱਜੀ ਮਾਮਲਾ ਹੋਵੇ। ਰਾਜ ਦੀ ਧਰਮ ਵਿੱਚ ਹਰ ਕਿਸਮ ਦੀ ਦਖਲਅੰਦਾਜ਼ੀ ਬੰਦ ਹੋਵੇ। ਮੌਜੂਦਾ ਹਿੰਦੂਤਵੀ ਫਾਸ਼ੀਵਾਦੀਆਂ ਦੇ ਧਾਰਮਿਕ ਘੱਟ ਗਿਣਤੀਆਂ ਉੱਤੇ ਹਮਲਿਆਂ ਵਿਰੁੱਧ ਸਾਂਝੀ ਲੜਾਈ ਵਿੱਚ ਅਜਿਹੇ ਮੁੱਦੇ ਉਭਾਰਨ ਵਾਲੀ ਸਾਂਝੀ ਜੱਦੋਜਹਿਦ ਨੂੰ ਕਮਜ਼ੋਰ ਕਰਨਾ ਹੈ।

No comments:

Post a Comment