ਕਿਸਾਨੀ ਮੁਹਾਜ:
ਰਾਜ ਭਵਨ ਘੇਰਨ ਜਾ ਰਹੇ ਕਿਸਾਨਾਂ 'ਤੇ ਚੰਡੀਗੜ੍ਹ ਪੁਲਸ ਵੱਲੋਂ ਲਾਠੀਚਾਰਜ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ 14 ਮਈ ਨੂੰ ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਪੰਜਾਬ ਦੇ ਕਿਸਾਨਾਂ ਉੱਤੇ ਯੂ.ਟੀ. ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਪੁਲੀਸ ਨੇ ਪਾਣੀ ਦੀਆਂ ਬੌਛਾੜਾਂ ਮਾਰੀਆਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ, ਜਿਸ ਕਾਰਨ ਕਰੀਬ ਦੋ ਦਰਜਨ ਕਿਸਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਬਹੁਤੇ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ। ਇਸ ਤੋਂ ਬਾਅਦ ਰੋਹ ਨਾਲ ਭਰੇ-ਪੀਤੇ ਕਿਸਾਨ ਮੁਹਾਲੀ-ਚੰਡੀਗੜ੍ਹ ਦੀ ਹੱਦ 'ਤੇ ਧਰਨਾ ਲਾ ਕੇ ਬੈਠ ਗਏ ਅਤੇ ਯੂ.ਟੀ. ਪੁਲੀਸ, ਪੰਜਾਬ ਤੇ ਦੇਸ਼ ਦੇ ਹੁਕਮਰਾਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਪੰਜਾਬ ਭਰ 'ਚੋਂ ਕਿਸਾਨ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਤਰ ਹੋਏੇ ਅਤੇ ਗਰਮੀ ਦੇ ਬਾਵਜੂਦ ਦੁਪਹਿਰ 12 ਵਜੇ ਕਿਸਾਨਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਸਾਨੀ ਮੁੱਦਿਆਂ 'ਤੇ ਚਰਚਾ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਦਾ ਅੰਨਦਾਤਾ ਅੱਜ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਕਰ ਮੁਕਤ ਵਪਾਰ ਸਮਝੌਤੇ 'ਚੋਂ ਭਾਰਤ ਸਰਕਾਰ ਦੇ ਬਾਹਰ ਆਉਣ ਦੇ ਫੈਸਲੇ ਅਤੇ ਨਿੱਜੀ ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਐਕਟ 2017 ਨੂੰ ਤੁਰੰਤ ਰੱਦ ਕੀਤਾ ਜਾਵੇ। ਕਿਸਾਨ-ਮਜ਼ਦੂਰ ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ 2015 ਤੱਕ ਤਿੰਨ ਲੱਖ 18 ਹਜ਼ਾਰ 528 ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀ ਕਰ ਚੁੱਕੇ ਹਨ ਅਤੇ ਹੁਣ ਇਹ ਅੰਕੜਾ ਚਾਰ ਲੱਖ ਤੱਕ ਪਹੁੰਚ ਗਿਆ ਹੈ। ਇਸ ਮੌਕੇ ਡੇਢ ਦਰਜ਼ਨ ਦੇ ਕਰੀਬ ਕਿਸਾਨ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਮੰਗ ਕੀਤੀ ਕਿ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ, ਗੰਨੇ ਦਾ 1400 ਕਰੋੜ ਬਕਾਇਆ ਦਿੱਤਾ ਜਾਵੇ, ਇੱਕ ਜੂਨ ਤੋਂ ਝੋਨਾ ਲਗਾਉਣ ਦੀ ਖੁੱਲ੍ਹ ਦਿੱਤੀ ਜਾਵੇ, ਬਿਜਲੀ ਐਕਟ 2003 ਰੱਦ ਕੀਤਾ ਜਾਵੇ,
ਇਸ ਮਗਰੋਂ ਕਿਸਾਨਾਂ ਨੇ ਮੁਹਾਲੀ ਦੀਆਂ ਸੜਕਾਂ 'ਤੇ ਵਿਸ਼ਾਲ ਰੋਸ ਮਾਰਚ ਕਰਦਿਆਂ ਰਾਜ ਭਵਨ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ ਪਰ ਵਾਈ.ਪੀ.ਐੱਸ. ਚੌਕ ਨੇੜੇ ਮੁਹਾਲੀ-ਚੰਡੀਗੜ੍ਹ ਦੀ ਹੱਦ 'ਤੇ ਪੁਲੀਸ ਨੇ ਕਿਸਾਨਾਂ ਦਾ ਰਾਹ ਡੱਕ ਲਿਆ। ਜਿਵੇਂ ਹੀ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਯੂ.ਟੀ. ਪੁਲੀਸ ਨੇ ਮੁਜ਼ਾਹਰਾਕਾਰੀ ਕਿਸਾਨਾਂ 'ਤੇ ਲਾਠੀਚਾਰਜ ਕਰ ਦਿੱਤਾ ਅਤੇ ਪਾਣੀਆਂ ਦੀਆਂ ਬੁਛਾੜਾਂ ਮਾਰੀਆਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਪੁਲੀਸ ਦੀ ਇਸ ਕਾਰਵਾਈ ਨਾਲ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਵਿੰਦਰ ਸਿੰਘ ਚੌਤਾਲਾ, ਗੁਰਬਚਨ ਸਿੰਘ ਚੱਬਾ, ਸੁਖਦੇਵ ਸਿੰਘ ਲਾਖਨ, ਬਖਸ਼ੀਸ਼ ਸਿੰਘ ਸੁਲਤਾਨੀ ਸਮੇਤ ਕਰੀਬ ਦੋ ਦਰਜਨ ਕਿਸਾਨ ਜ਼ਖ਼ਮੀ ਹੋ ਗਏ।
ਹਾਲਾਂਕਿ ਕਿਸਾਨ ਆਰਪਾਰ ਦੀ ਲੜਾਈ ਸ਼ੁਰੂ ਕਰਨ ਲਈ ਆਪਣੇ ਨਾਲ ਕਈ ਦਿਨਾਂ ਦਾ ਰਾਸ਼ਨ ਪਾਣੀ ਲੈ ਕੇ ਆਏ ਸੀ, ਪਰ ਸ਼ਾਮ ਨੂੰ ਪੰਜਾਬ ਦੇ ਰਾਜਪਾਲ ਦੇ ਸਕੱਤਰ ਨੇ ਧਰਨੇ ਉੱਤੇ ਪਹੁੰਚ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਕੋਲੋਂ ਮੰਗ ਪੱਤਰ ਹਾਸਲ ਕੀਤਾ। ਪੰਜਾਬ ਦੇ ਰਾਜਪਾਲ ਦੇ ਉਪ ਸਕੱਤਰ ਰਾਕੇਸ਼ ਭੰਡਾਰੀ ਨੇ ਕਿਸਾਨ ਧਰਨੇ ਵਿੱਚ ਪੁੱਜ ਕੇ ਭਰੋਸਾ ਦਿੱਤਾ ਕਿ 4 ਜੂਨ ਨੂੰ ਸਵੇਰੇ 11 ਤੋਂ 12 ਵਜੇ ਤੱਕ ਕਿਸਾਨਾਂ ਦੇ ਮੋਹਰੀ ਆਗੂਆਂ ਦੀ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਕੇਸ ਤਿਆਰ ਕਰ ਕੇ ਸਰਕਾਰਾਂ ਨੂੰ ਭੇਜਿਆ ਜਾਵੇਗਾ।
ਡੀ.ਸੀ. ਦਫਤਰ ਗੁਰਦਾਸਪੁਰ ਅੱਗੇ
ਕਿਸਾਨਾਂ ਦਾ ਧਰਨਾ
ਸੱਤ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਪੰਜਾਬ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਧਰਨੇ ਦੇਣ ਦੇ ਸੱਦੇ ਦੇ ਤਹਿਤ 31 ਮਈ ਨੂੰ ਗੁਰਦਾਸਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਡੀ.ਸੀ. ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਕਿਸਾਨੀ ਮੰਗਾਂ ਬਾਰੇ ਮੰਗ ਪੱਤਰ ਦਿੱਤਾ ਗਿਆ। ਸੁਬੇਗ ਸਿੰਘ ਠੱਠਾ, ਦਲਬੀਰ ਸਿੰਘ ਸਮਸ਼ੇਰਪੁਰ, ਅਜੀਤ ਸਿੰਘ ਖੋਖਰ ਦੀ ਸਾਂਝੀ ਪ੍ਰਧਾਨਗੀ ਹੇਠ ਹੋਏ ਧਰਨੇ ਨੂੰ ਨਰਿੰਦਰ ਸਿੰਘ ਕੋਟਲਾਬਾਮਾ, ਸਤਬੀਰ ਸਿੰਘ ਸੁਲਤਾਨੀ ਲਖਵਿੰਦਰ ਸਿੰਘ ਮੰਜਿਆਂਵਾਲੀ ਨੇ ਕਿਹਾ ਕਿ ਕੇਂਦਰ ਵਿੱਚ ਮੋਦੀ ਹਕੂਮਤ ਪਹਿਲਾਂ ਤੋਂ ਵੀ ਵਧੇਰੇ ਜ਼ੋਰਦਾਰ ਢੰਗ ਨਾਲ ਕਿਸਾਨ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਜਾ ਰਹੀ ਹੈ। ਖੇਤੀ ਮੰਡੀ ਤੋੜਨ ਅਤੇ 16 ਦੇਸ਼ਾਂ ਤੋਂ ਕਿਸਾਨੀ ਜਿਣਸਾਂ ਬਿਨਾ ਰੋਕ ਮੰਗਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਕਿਸਾਨਾਂ ਦਾ ਲੱਕ ਟੁੱਟ ਜਾਵੇਗਾ ਅਤੇ ਖੁਦਕੁਸ਼ੀਆਂ ਅਤੇ ਕਿਸਾਨਾਂ ਦੇ ਉਜਾੜੇ ਦਾ ਅਮਲ ਹੋਰ ਤੇਜ਼ ਹੋ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਰਜ਼ੇ ਮਾਫ ਕਰਨ ਦੇ ਨਾਂ 'ਤੇ ਬਣੀ ਪੰਜਾਬ ਦੀ ਕੈਪਟਨ ਸਰਕਾਰ ਧੜਾਧੜ ਕਰਜ਼ਿਆਂ ਅਤੇ ਨਿਲਾਮੀਆਂ ਦੇ ਨੋਟਿਸ ਕੱਢ ਰਹੀ ਹੈ। ਉਹਨਾਂ ਮੰਗ ਕੀਤੀ ਕਿ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ੇ ਤੁਰੰਤ ਮਾਫ ਕੀਤੇ ਜਾਣ, ਖੇਤੀ ਲਈ 16 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ। ਕਿਸਾਨਾਂ ਤੋਂ ਨਮੀ ਦੇ ਨਾਂ 'ਤੇ ਕੱਟੇ 4 ਰੁਪਏ 67 ਪੈਸੇ ਤੁਰੰਤ ਵਾਪਸ ਕੀਤੇ ਜਾਣ, ਆਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਅਤੇ ਸਾਰੀਆਂ ਫਸਲਾਂ ਦਾ ਭਾਅ ਸਵਾਮੀਨਾਥਨ ਕਮਿਸ਼ਨ ਦੇ ਅਨੁਸਾਰ ਤਹਿ ਕੀਤਾ ਜਾਵੇ ਅਤੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ, ਬੈਂਕਾਂ ਵੱਲੋਂ ਕਿਸਾਨਾਂ ਤੋਂ ਲਏ ਖਾਲੀ ਚੈਂੱਕ ਤੁਰੰਤ ਵਾਪਸ ਕੀਤੇ ਜਾਣ ਤੇ ਚਲਦੇ ਕੇਸ ਵੀ ਵਾਪਸ ਲਏ ਜਾਣ। ਬੇਮੌਸਮੀ ਬਾਰਸ਼ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਅਤੇ ਗੰਨੇ ਦੇ ਬਕਾਏ ਤੁਰੰਤ ਦਿੱਤੇ ਜਾਣ। ਧਰਨੇ ਨੂੰ ਸਵਿੰਦਰਪਾਲ ਫਤਿਹਗੜ੍ਹ ਚੂੜੀਆਂ, ਮਾਸਟਰ ਗੁਰਚਰਨ ਸਿੰਘ ਟਾਹਲੀ, ਤਰਲੋਕ ਸਿੰਘ ਬਹਿਰਾਮਪੁਰ, ਚੰਨਣ ਸਿੰਘ ਦੁਰਾਂਗਲਾ, ਦਲਜੀਤ ਸਿੰਘ ਗਿੱਲਾਂਵਾਲੀ ਅਤੇ ਦਲਜੀਤ ਸਿੰਘ ਚਿਤੌੜਗੜ੍ਹ ਨੇ ਸੰਬੋਧਨ ਕੀਤਾ।
ਕਿਸਾਨ ਯੂਨੀਅਨ ਨੇ ਕੁਰਕੀ ਰੁਕਵਾਈ
ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਪੰਜਾਬ ਦੀ ਗੁਰਦਾਸਪੁਰ ਇਕਾਈ ਵੱਲੋਂ 22 ਮਈ ਨੂੰ ਅਰਵਿੰਦਰ ਕੌਰ ਅਤੇ ਰਣਜੀਤ ਕੌਰ ਦੀ ਬੈਂਕ ਆਫ ਇੰਡੀਆ ਬਟਾਲਾ ਵੱਲੋਂ ਕਰਵਾਈ ਜਾ ਰਹੀ ਨਿਲਾਮੀ ਦੇ ਖਿਲਾਫ ਜਬਰਦਸਤ ਸੰਘਰਸ਼ ਕੀਤਾ ਗਿਆ। ਕੁਰਕੀ ਕਰਨ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਸਨਮਾਨਜਨਕ ਤਰੀਕੇ ਨਾਲ ਬਿਠਾ ਲਿਆ ਅਤੇ ਵੱਡੇ ਅਧਿਕਾਰੀਆਂ ਨੂੰ ਸੱਦਣ ਲਈ ਕਿਹਾ। ਸਾਰਾ ਦਿਨ ਜਥੇਬੰਦੀ ਵੱਲੋਂ ਰੈਲੀ ਚੱਲਦੀ ਰਹੀ। ਕਿਸਾਨ ਜਥੇਬੰਦੀ ਨੇ ਐਲਾਨ ਕੀਤਾ ਕਿ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨਾਂ ਦੇ ਜਬਰਦਸਤ ਦਬਾਅ ਸਦਕਾ ਬੈਂਕ ਮੈਨੇਜਰ ਦੀ ਟੀਮ ਨੇ ਕਿਸਾਨਾਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਅਸੀਂ ਕੁਰਕੀ ਨਹੀਂ ਕਰਦੇ।
ਜਲਾਲ ਪਿੰਡ ਦੇ ਜ਼ਮੀਨੀ ਘੋਲ ਦਾ ਸਫਲਤਾਪੂਰਵਕ ਨਿਬੇੜਾ
ਜਲਾਲ ਪਿੰਡ ਦੇ ਇੱਕ ਗਰੀਬ ਕਿਸਾਨ ਬੂਟਾ ਸਿੰਘ ਦੀ ਵਾਹੀਯੋਗ ਜ਼ਮੀਨ ਦੱਬਣ ਤੋਂ ਬਚਾਉਣ ਦਾ ਮਾਮਲਾ, ਜੋ ਪਿੰਡ ਅਤੇ ਆਸੇ ਪਾਸੇ ਦੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈ, 9 ਜੁਲਾਈ ਨੂੰ ਸਫਲਤਾਪੂਰਵਕ ਹੱਲ ਕਰਵਾ ਲਿਆ ਗਿਆ। ਸੁਰਜੀਤ ਸਿੰਘ ਫੂਲ, ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਦੱਸਿਆ ਕਿ 2 ਜੁਲਾਈ ਨੂੰ ਕਿਸਾਨ ਵੱਲੋਂ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਕੇ ਆਤਮਦਾਹ ਦੀ ਵਾਰਨਿੰਗ ਦੇਣ ਤੋਂ ਬਾਅਦ ਅਤੇ ਮੀਡੀਏ ਵਿੱਚ ਆਉਣ ਤੋਂ ਬਾਅਦ ਸਾਡੀ ਜਥੇਬੰਦੀ ਪੀੜਤ ਕਿਸਾਨ ਦੀ ਹਮਾਇਤ ਵਿੱਚ ਡਟ ਗਈ ਸੀ। ਪ੍ਰਸਾਸ਼ਨ ਅਤੇ ਜ਼ੋਰਾ ਜਬਰੀ ਕਬਜ਼ਾ ਕਰਨ ਵਾਲੇ ਪਰਿਵਾਰ ਨੇ ਕਬਜ਼ੇ ਦੇ ਪੱਖ ਵਿੱਚ ਦਸਤਾਵੇਜ਼ ਸਬੂਤ ਦੋ ਦਿਨਾਂ ਵਿੱਚ ਜਥੇਬੰਦੀ ਅੱਗੇ ਰੱਖਣ ਦਾ ਸਮਾਂ ਲਿਆ ਸੀ, ਪਰ ਉਹ ਮਿਥੇ ਸਮੇਂ ਵਿੱਚ ਕੋਈ ਸਬੂਤ ਰੱਖ ਨਹੀਂ ਸਕੇ। ਇਸ ਕਰਕੇ ਪ੍ਰਸਾਸ਼ਨ ਅਤੇ ਵਿਰੋਧੀ ਧਿਰ ਦੇ ਇਸ ਰਵੱਈਏ ਦੇ ਪ੍ਰਤੀਕਰਮ ਵਿੱਚ 8 ਜੁਲਾਈ ਨੂੰ ਜਥੇਬੰਦੀ ਦੀ ਅਗਵਾਈ ਵਿੱਚ ਕੀਤੇ ਗਏ ਰੋਸ ਪ੍ਰਗਟਾਵੇ ਅਤੇ ਧਰਨੇ ਉਪਰੰਤ, ਇੰਚਾਰਜ ਥਾਣਾ ਭਗਤਾ ਭਾਈ ਨੇ ਸਖਤੀ ਨਾਲ ਵਿਰੋਧੀ ਧਿਰ ਨੂੰ 9 ਜੁਲਾਈ ਨੂੰ ਆਖਰੀ ਮੌਕਾ ਦਿੱਤਾ ਸੀ। ਜਦੋਂ ਪ੍ਰਸਾਸ਼ਨ ਸਮੇਤ ਤਿੰਨੇ ਧਿਰਾਂ ਦੁਬਾਰਾ ਇਕੱਠੀਆਂ ਹੋਈਆਂ ਤਾਂ ਜਬਰੀ ਕਬਜ਼ਾ ਕਰਨ ਵਾਲੀ ਧਿਰ ਵਿਵਾਦ ਵਾਲੀ ਜ਼ਮੀਨ ਸਬੰਧੀ ਕੋਈ ਮਾਲਕੀ, ਗਿਰਦਾਵਰੀ ਜਾਂ ਰਜਿਸਟਰੀ ਆਦਿ ਦਿਖਾ ਨਹੀਂ ਸਕੀ ਅਤੇ ਭਰੇ ਇਕੱਠ ਵਿੱਚ ਨਜਾਇਜ ਸਿੱਧ ਹੋ ਗਈ। ਨਿਬੇੜੇ ਵਜੋਂ ਇਹ ਫੈਸਲਾ ਹੋਇਆ ਕਿ ਵਿਰੋਧੀ ਧਿਰ ਬੂਟਾ ਸਿੰਘ ਨੂੰ 53000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਲਾਨਾ ਠੇਕਾ ਅਦਾ ਕਰੇਗੀ। ਅੱਧੇ ਰੁਪਏ ਮੌਕੇ 'ਤੇ ਅਦਾ ਕਰਵਾ ਦਿੱਤੇ ਗਏ। ਇਹ ਵੀ ਫੈਸਲਾ ਹੋਇਆ ਕਿ ਵਿਰੋਧੀ ਧਿਰ ਮਾਲ ਅਦਾਲਤ ਵਿੱਚ ਜ਼ਮੀਨ ਦੀ ਤਕਸੀਮ ਦਾ ਕੇਸ ਪਾਵੇਗੀ ਅਤੇ ਬੂਟਾ ਸਿੰਘ ਵਾਲੀ ਧਿਰ ਤਕਸੀਮ ਕਰਵਾਉਣ ਵਿੱਚ ਸਹਿਯੋਗ ਕਰੇਗੀ।
ਰਜਿਸਟਰੀ ਫਾਰਮਾਂ ਦੇ ਠੇਕੇ ਦੀ ਬੋਲੀ ਰੱਦ ਕਰਵਾਈ
ਕਚਹਿਰੀ ਫੂਲ ਵਿੱਚ, ਰਜਿਸਟਰੀ ਫਾਰਮਾਂ ਦੇ ਠੇਕੇ ਦੀ ਬੋਲੀ ਰੱਦ ਕਰਵਾਉਣ, ਕਚਹਿਰੀ ਵਿਚਲੇ ਸਾਰੇ ਸਰਕਾਰੀ ਕੰਮਾਂ ਦੀਆਂ ਤਹਿਸ਼ੁਦਾ ਫੀਸਾਂ ਦੇ ਬੋਰਡ ਲਗਵਾਉਣ ਅਤੇ ਸੇਵਾ ਕੇਂਦਰ, ਰਾਮਪੁਰੇ ਤੋਂ ਫੂਲ ਤਹਿਸੀਲ ਵਿੱਚ ਲੈ ਕੇ ਆਉਣ ਆਦਿ ਮੰਗਾਂ ਨਾਲ ਸਬੰਧਤ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਵਾਲਾ ਦੋ ਰੋਜ਼ਾ ਮੋਰਚਾ 2 ਜੂਨ ਨੂੰ ਜਿੱਤ ਪ੍ਰਾਪਤੀ ਤੋਂ ਬਾਅਦ ਸਮਾਪਤ ਹੋ ਗਿਆ। ਜ਼ਿਕਰਯੋਗ ਹੈ ਕਿ ਅੱਜ ਸ਼ਾਮ 3 ਵਜੇ ਤਹਿਸੀਲਦਾਰ ਰਾਮਪੁਰਾ ਫੂਲ ਨੇ ਠੇਕਾ ਨਾ ਹੋ ਸਕਣ ਦੀ ਰਿਪੋਰਟ, ਡੀ.ਸੀ. ਬਠਿੰਡਾ ਨੂੰ ਭੇਜ ਕੇ ਉਸਦੀ ਇੱਕ ਕਾਪੀ ਯੂਨੀਅਨ ਆਗੂਆਂ ਨੂੰ ਦੇ ਦਿੱਤੀ। ਸੇਵਾ ਕੇਂਦਰ ਲਈ ਤਹਿਸੀਲ ਫੂਲ ਵਿੱਚ ਬਿਲਡਿੰਗ ਦਾ ਪ੍ਰਬੰਧ ਕਰਕੇ, ਉਸਦੀ ਸਿਫਾਰਸ਼ ਐਸ.ਡੀ.ਐਮ. ਰਾਮਪੁਰਾ ਰਾਹੀਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਭੇਜ ਕੇ ਉਸਦੀਆਂ ਕਾਪੀਆਂ ਵੀ ਯੂਨੀਅਨ ਆਗੂਆਂ ਨੂੰ ਸੌਂਪ ਦਿੱਤੀਆਂ। ਸਰਕਾਰੀ ਫੀਸਾਂ ਦੀਆਂ ਰੇਟ ਲਿਸਟਾਂ ਦੇ ਬੋਰਡ, ਦੋ ਦਿਨਾਂ ਵਿੱਚ ਲਗਵਾਉਣ ਦਾ ਵਾਅਦਾ ਕਰ ਲਿਆ। ਇਸ ਉਪਰੰਤ ਕਚਹਿਰੀ ਵਿਚਲੇ ਭ੍ਰਿਸ਼ਟਾਚਾਰ ਖਿਲਾਫ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਦੋ ਰੋਜ਼ਾ ਧਰਨੇ ਦੀ ਸਮਾਪਤੀ ਕੀਤੀ ਗਈ। ਧਰਨੇ ਵਿੱਚ ਇਕੱਠੇ ਹੋਏ ਲੋਕਾਂ ਨੂੰ ਸੁਰਜੀਤ ਸਿੰਘ ਫੂਲ, ਸੂਬਾਈ ਪ੍ਰਧਾਨ, ਕਰਨੈਲ ਸਿੰਘ ਫੂਲ, ਭਜਨ ਸਿੰਘ ਚੋਟੀਆਂ, ਸਮਸ਼ੇਰ ਮੱਲੀ ਕਮੇਡੀਅਨ ਫੁਲ ਨੇ ਸੰਬੋਧਨ ਕੀਤਾ।
ਧੋਖੇਬਾਜ਼ ਟਰੈਵਲਿੰਗ ਏਜੰਟਾਂ ਵਿਰੁੱਧ ਘੋਲ
ਬੇਰੁਜ਼ਗਾਰੀ ਦੇ ਸ਼ਿਕਾਰ ਪੰਜਾਬ ਵਿਚਲੇ ਲੱਖਾਂ ਨੌਜਵਾਨਾਂ ਦਾ ਵੀਜ਼ਾ ਏਜੰਟਾਂ ਦੇ ਜਾਲ ਵਿੱਚ ਫਸ ਕੇ, ਠੱਗੀ ਦਾ ਸ਼ਿਕਾਰ ਹੋ ਜਾਣ ਦੇ ਕਿੱਸੇ ਅਸੀਂ ਅਖਬਾਰਾਂ ਵਿੱਚ ਰੋਜ਼ ਸੁਣਦੇ ਹਾਂ। ਸਿਆਸੀ ਅਤੇ ਸਰਕਾਰੀ ਸਰਪ੍ਰਸਤੀ, ਇਸ ਕਾਲੇ ਧੰਦੇ ਵਿੱਚ ਲੱਗੇ ਏਜੰਟਾਂ ਨੂੰ ਮਿਲਣ ਕਾਰਨ, ਇਹ ਵਰਤਾਰਾ ਰੁਕਣ ਦੀ ਬਜਾਏ ਦਿਨੋਂ ਦਿਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਅਜਿਹੀਆਂ ਘਟਨਾਵਾਂ ਦੀ ਗਿਣਤੀ, ਪਿਛਲੇ ਸਾਲਾਂ ਦੇ ਮੁਕਾਬਲੇ ਵਧ ਗਈ ਹੈ।
ਇਸ ਕਾਲੇ ਧੰਦੇ ਦੀਆਂ ਹੁਣ ਤੱਕ ਕਈ ਸ਼ਕਲਾਂ ਸਾਹਮਣੇ ਆਈਆਂ ਹਨ, ਜਿਵੇਂ ਧੋਖੇਬਾਜ਼ ਏਜੰਟਾਂ ਵੱਲੋਂ ਦੋ ਨੰਬਰ ਵਿੱਚ, ਨਕਲੀ ਵੀਜ਼ੇ ਤਿਆਰ ਕਰਕੇ, ਬਾਹਰ ਭੇਜ ਦੇਣਾ ਅਤੇ ਅੱਗੇ ਜਾ ਕੇ ਨੌਜਵਾਨਾਂ ਦਾ ਬਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਫਸ ਜਾਣਾ, ਜਾਂ ਫਿਰ ਇਹ ਕਹਿ ਕੇ ਕਿ ਤੁਹਾਡੀ ਗਲਤੀ ਨਾਲ ਜਾਂ ਸਾਰੀਆਂ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਤੁਹਾਡੀ ਫਾਈਲ ਰੱਦ ਹੋਈ ਹੈ।'' ਅਗਲੇ ਤੋਂ ਲਏ ਪੈਸੇ ਵਾਪਸ ਨਾ ਕਰਨੇ ਆਦਿ। ਪਰ ਜਿਹੜੇ ਧੋਖੇਬਾਜ਼ ਏਜੰਟਾਂ ਦਾ ਹੱਥਲੀ ਰਿਪੋਰਟ ਵਿੱਚ ਜ਼ਿਕਰ ਆਇਆ ਹੈ, ਇਹਨਾਂ ਦਾ ਠੱਗੀ ਮਾਰਨ ਦਾ ਤਰੀਕਾ ਵੱਖਰਾ ਹੈ।
ਇਹਨਾਂ ਏਜੰਟਾਂ ਨੇ ਜ਼ੀਰਕਪੁਰ, ਨੇੜੇ ਚੰਡੀਗੜ੍ਹ ਵੀਜ਼ਾ ਕਨਸਲਟੈਂਟ ਸੈਂਟਰਾਂ ਦੇ ਨਾਂ ਉੱਤੇ ਵੱਖ ਵੱਖ ਦਫਤਰ ਖੋਲ੍ਹ ਰੱਖੇ ਹਨ, ਜਿਵੇਂ ਆਰਜੂ (ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਪੀ.ਆਰ. ਵੀਜ਼ਾ, ਬਿਜ਼ਨਸ ਵੀਜ਼ਾ) ਗਰੁੱਪ, ਕੈਰੀਅਰ ਸਲਿਊਸਨ ਗਰੁੱਪ, ਫਤਿਹ ਗਰੁੱਪ, ਓਮ ਗਰੁੱਪ ਅੰਬਾਲਾ ਰੋੜ, ਨੇੜੇ ਯੂਕੋ ਬੈਂਕ ਜ਼ੀਰਕਪੁਰ ਆਦਿ ਵੱਖ ਵੱਖ ਨਾਵਾਂ ਉੱਤੇ ਦਫਤਰ ਖੋਲ੍ਹ ਰੱਖੇ ਸਨ। ਚੰਗੇ ਸ਼ੋਅ ਰੂਮ ਅਤੇ ਦਫਤਰੀ ਸਟਾਫ ਕੁੱਝ ਮਹੀਨਿਆਂ ਲਈ ਖਾਸ ਕਰਕੇ ਲ਼ੜਕੀਆਂ ਨੂੰ ਭਰਤੀ ਕਰ ਲੈਂਦੇ ਹਨ, ਜੋ ਗਾਹਕਾਂ ਨੂੰ ਫਸਾਉਣ ਵਿੱਚ ਮਾਹਰ ਹੁੰਦੀਆਂ ਹਨ। ਇਹ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ ਵੱਖ ਕੈਟਾਗਰੀਆਂ ਦੇ ਵੀਜ਼ੇ ਲਗਵਾ ਕੇ, ਬਦੇਸ਼ ਭੇਜਣ ਦੇ ਵਾਅਦੇ ਕਰਕੇ, ਹਜ਼ਾਰਾਂ ਨੌਜਵਾਨਾਂ ਤੋਂ ਕਰੋੜਾਂ ਰੁਪਏ ਜਮ੍ਹਾਂ ਕਰਵਾ ਕੇ, ਕੁੱਝ ਮਹੀਨਿਆਂ ਬਾਅਦ ਆਪਣੇ ਦਫਤਰਾਂ ਨੂੰ ਜਿੰਦੇ ਲਗਵਾ ਕੇ ਦੌੜ ਜਾਂਦੇ ਹਨ ਅਤੇ ਆਪਣੇ ਦਿੱਤੇ ਹੋਏ ਫੋਨ ਕੰਟੈਕਟ ਨੰਬਰਾਂ ਨੂੰ ਬੰਦ ਕਰ ਲੈਂਦੇ ਹਨ। ਫਸੇ ਹੋਏ ਨੌਜਵਾਨਾਂ ਕੋਲ ਦਰ ਦਰ ਦੇ ਧੱਕੇ ਖਾਣ ਅਤੇ ਹੰਭ-ਹਾਰ ਕੇ ਘਰ ਬੈਠ ਜਾਣ ਤੋਂ ਸਿਵਾਏ ਕੋਈ ਚਾਰਾ ਬਾਕੀ ਨਹੀਂ ਬਚਦਾ।
ਸੁਆਲ ਪੈਦਾ ਹੁੰਦਾ ਹੈ ਕਿ ਕੀ ਬੇਰੁਜ਼ਗਾਰ ਨੌਜਵਾਨ ਇਹਨਾਂ ਦੇ ਵੀਜ਼ਾ ਦਫਤਰਾਂ ਦੀ ਪੜਤਾਲ ਤੋਂ ਬਿਨਾ ਹੀ, ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਹਨ? ਫਸੇ ਨੌਜਵਾਨਾਂ ਨੇ ਦੱਸਿਆ ਕਿ ਇਹਨਾਂ ਨੇ ਵੱਖ ਵੱਖ ਦੇਸ਼ਾਂ ਜਿਵੇਂ ਕੁਵੈਤ, ਪੁਰਤਗਾਲ, ਰੂਸ ਅਤੇ ਯੂਰਪ ਦੇ ਹੋਰ ਦੇਸ਼ਾਂ ਦੀਆਂ ਕੰਪਨੀਆਂ ਦੀਆਂ ਵੈੱਬਸਾਈਟਾਂ ਬਾਰੇ ਇਹ ਏਜੰਟ ਦੱਸਦੇ ਹਨ ਅਤੇ ਠੋਕ ਵਜਾ ਕੇ ਕਹਿੰਦੇ ਹਨ ਕਿ ਕੋਈ ਵੀ ਇਹਨਾਂ ਵੈੱਬਸਾਈਟਾਂ ਰਾਹੀਂ ਪੜਤਾਲ ਕਰ ਸਕਦਾ ਹੈ। ਇੱਕ ਨੌਜਵਾਨ ਨੇ ਦੱਸਿਆ ਕਿ ਅਸੀਂ ਮਾਸਕੋ ਦੀ ਇੱਕ ਕੰਪਨੀ ਦੇ ਡਾਇਰੈਕਟਰ ਨਾਲ ਸਿੱਧਾ ਫੋਨ ਤਾਲਮੇਲ ਕੀਤਾ, ਜਿਸ ਕੰਪਨੀ ਦੇ ਭਾਰਤੀ ਏਜੰਟ ਹੋਣ ਦਾ ਵੀਜ਼ਾ ਦਫਤਰਾਂ ਵਾਲੇ ਦਾਅਵਾ ਕਰਦੇ ਸਨ ਅਤੇ ਉਸ ਤੋਂ ਪੂਰੀ ਪੁੱਛਗਿੱਛ ਕੀਤੀ। ਉਸ ਡਾਇਰੈਕਟਰ ਨੇ ਪੁਸ਼ਟੀ ਕੀਤੀ ਕਿ ''ਸਾਨੂੰ ਡਰਾਇਵਰਾਂ, ਪਲੰਬਰਾਂ, ਫੋਰਮੈਨਾਂ ਆਦਿ ਵੱਖ ਵੱਖ ਕੰਮਾਂ ਦੇ ਮਾਹਰ ਨੌਜਵਾਨ ਚਾਹੀਦੇ ਹਨ। ਅਸੀਂ ਪੰਜਾਬ ਵਿੱਚ ਆਪੇ ਏਜੰਟ ਤਾਇਨਾਤ ਕੀਤੇ ਹਨ।'' ਪਰ ਹੋਇਆ ਇਹ ਕਿ ਇਸੇ ਮਾਸਕੋ ਦੀ ਕੰਪਨੀ ਦੇ ਨਾਂ ਉੱਤੇ ਦਸ ਹੋਰ ਏਜੰਟਾਂ ਨੇ ਵੱਖ ਵੱਖ ਸ਼ਹਿਰਾਂ ਵਿੱਚ, ਜਾਅਲੀ ਵੀਜ਼ਾ ਸੈਂਟਰ ਖੋਲ੍ਹ ਲਏ। ਪੜਤਾਲ ਵਾਲਾ ਵੀ ਕੀ ਕਰੂ?
ਉੱਤੇ ਜ਼ਿਕਰ ਕੀਤਾ ਸਾਰਾ ਵਰਨਣ ਇਹ ਦਰਸਾਉਣ ਲਈ ਕੀਤਾ ਹੈ ਕਿ ਧੋਖੇਬਾਜ਼ ਏਜੰਟ ਆਪਣਾ ਠੱਗੀ ਦਾ ਜਾਲ, ਸਿਆਸੀ ਸਰਪ੍ਰਸਤੀ ਰਾਹੀਂ ਕਿਵੇਂ ਬੁਣਦੇ ਹਨ। ਹੁਣ ਅਗਲੇ ਪੱਖ ਉੱਤੇ ਆਉਂਦੇ ਹਾਂ ਕਿ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂਆਂ ਕੋਲ ਏਜੰਟਾਂ ਦੀ ਠੱਗੀ ਦਾ ਮਾਮਲਾ ਕਿਵੇਂ ਆਇਆ ਅਤੇ ਕਿਵੇਂ ਹੱਲ ਕੀਤਾ?
ਜ਼ੀਰਕਪੁਰ ਤੋਂ ਭੱਜੇ ਚਾਰ ਵੀਜ਼ਾ ਸੈਂਟਰਾਂ ਦੇ ਏਜੰਟਾਂ ਦੀ ਪੈੜ ਨੱਪਦਿਆਂ ਹੋਇਆਂ, ਤਿੰਨ ਚਾਰ ਦਰਜ਼ਨ ਪੀੜਤ ਨੌਜਵਾਨ 25 ਮਈ 2019 ਨੂੰ ਫੂਲ ਟਾਊਨ (ਜ਼ਿਲ੍ਹਾ ਬਠਿੰਡਾ) ਵਿਖੇ ਪਹੁੰਚ ਗਏ ਅਤੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਕੋਲ ਆਪਣਾ ਕੇਸ ਰੱਖ ਕੇ ਸਹਾਇਤਾ ਦੀ ਮੰਗ ਕੀਤੀ। ਕਿਉਂਕਿ ਜ਼ੀਰਕਪੁਰ ਤੋਂ ਠੱਗੀ ਮਾਰ ਕੇ ਭੱਜੇ ਹੋਏ ਤਿੰਨ ਚਾਰ ਏਜੰਟ ਨਗਰ ਫੂਲ ਦੇ ਵਸਨੀਕ ਸਨ। ਪੀੜਤ ਨੌਜਵਾਨਾਂ ਨੇ ਦੱਸਿਆ ਕਿ ਇਹਨਾਂ ਫੂਲ ਵਾਲੇ ਏਜੰਟਾਂ ਨੇ, ਉਹਨਾਂ ਨੂੰ ਆਪਣੀ ਨਕਲੀ ਸ਼ਨਾਖਤਾਂ (ਆਈ.ਡੀ.) ਅਤੇ ਨਕਲੀ ਐਡਰੈੱਸ ਦਿੱਤੇ ਹੋਏ ਸਨ, ਤਾਂ ਕਿ ਭੱਜਣ ਤੋਂ ਬਾਅਦ ਉਹਨਾਂ ਨੂੰ ਕੋਈ ਲੱਭ ਨਾ ਸਕੇ। ਪੀੜਤ ਨੌਜਵਾਨਾਂ ਕੋਲ, ਇਹਨਾਂ ਏਜੰਟਾਂ ਦੀਆਂ ਕੁੱਝ ਫੋਟੋਆਂ ਅਤੇ ਵੀਡੀਓ ਆਦਿ ਸਨ, ਜਿਹਨਾਂ ਦੇ ਆਧਾਰ ਉੱਤੇ, ਮਹੀਨਿਆਂ ਦੀ ਭੱਜਨੱਠ ਬਾਅਦ, ਇਹਨਾਂ ਏਜੰਟਾਂ ਦਾ ਖੁਰਾ ਲੱਭਣ ਵਿੱਚ ਕਾਮਯਾਬ ਹੋਏ।
ਕਿਸਾਨ ਆਗੂਆਂ ਨੇ ਪੀੜਤ ਨੌਜਵਾਨਾਂ ਦਾ ਸਾਰਾ ਪੱਖ ਸੁਣ ਕੇ, ਉਹਨਾਂ ਨੂੰ ਦੁਬਾਰਾ 5 ਜੂਨ ਨੂੰ ਆਉਣ ਦਾ ਸਮਾਂ ਦੇ ਕੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪੀੜਤ ਨੌਜਵਾਨ ਉਸ ਦਿਨ ਏਜੰਟਾਂ ਦੇ ਪਰਿਵਾਰਾਂ ਨੂੰ ਚੇਤਾਵਨੀ ਦੇ ਕੇ ਅਤੇ ਪੰਜ ਜੂਨ ਦਾ ਅਲਟੀਮੇਟਮ ਦੇ ਕੇ ਵਾਪਸ ਚਲੇ ਗਏ। 5 ਜੂਨ ਨੂੰ ਸਥਾਨਕ ਕਿਸਾਨ ਕਾਰਕੁੰਨਾਂ ਦੇ ਡਟਵੇਂ ਸਹਿਯੋਗ ਨਾਲ ਪੀੜਤ ਨੌਜਵਾਨਾਂ ਨੇ ਏਜੰਟ ਬਿਕਰਮ ਸ਼ਰਮਾ ਅਤੇ ਬੌਬੀ ਸ਼ਰਮਾ ਦੇ ਘਰ ਅੱਗੇ, ਕੜਕਦੀ ਧੁੱਪ ਵਿੱਚ ਧਰਨਾ ਦਿੱਤਾ ਅਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਇਸ ਦਿਨ ਏਜੰਟਾਂ ਦੇ ਪਰਿਵਾਰਾਂ ਨੇ ਪੁਲਸ ਨਾਲ ਮਿਲ ਕੇ, ਧਰਨੇ ਉੱਤੇ ਬੈਠੇ ਨੌਜਵਾਨਾਂ ਉੱਪਰ ਆਪਣੇ ਪਾਲਤੂ ਗੁੰਡਿਆਂ ਰਾਹੀਂ ਹਮਲਾ ਕਰਵਾ ਕੇ, ਉਹਨਾਂ ਨੂੰ ਖੇਦੜਨ ਦੀ ਸਕੀਮ ਵੀ ਬਣਾਈ, ਪਰ ਫੂਲ ਦੇ ਕਿਸਾਨ ਯੂਨੀਅਨ ਵਰਕਰ ਪੀੜਤ ਨੌਜਵਾਨਾਂ ਨਾਲ ਡਟ ਕੇ ਖੜ੍ਹੇ ਹੋਣ ਕਾਰਨ, ਏਜੰਟਾਂ ਦੇ ਪਰਿਵਾਰਾਂ ਦੀ ਇਹ ਚਾਲ ਸਫਲ ਨਹੀਂ ਹੋ ਸਕੀ। ਧਰਨੇ ਤੋਂ ਮਗਰੋਂ ਸਾਰੇ ਪੀੜਤ ਨੌਜਵਾਨ ਇਕੱਠੇ ਹੋ ਕੇ ਫੂਲ ਥਾਣੇ ਵੀ ਗਏ ਅਤੇ ਆਪਣੀ ਸ਼ਿਕਾਇਤ ਜ਼ੋਰਦਾਰ ਡੰਗ ਨਾਲ ਰੱਖੀ। ਪਰ ਦੋਸ਼ੀਆਂ ਨਾਲ ਰਲੀ ਹੋਣ ਕਾਰਨ ਪੁਲਸ ਨੇ ਨੌਜਵਾਨਾਂ ਨੂੰ ਝਿੜਕ ਕੇ ਥਾਣੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਕਿਹਾ ਕਿ ਤੁਸੀ ਜ਼ੀਰਕਪੁਰ ਥਾਣੇ ਵਿੱਚ ਜਾਓ, ਇੱਥੇ ਕੀ ਲੈਣ ਆਓ ਹੋ?
5 ਜੂਨ ਵਾਲੀ ਸਿੱਧਾ ਐਕਸ਼ਨ ਕਾਰਵਾਈ ਤੋਂ ਬਾਅਦ ਅਤੇ ਸੁਰਜੀਤ ਸਿੰਘ ਫੁਲ ਸਮੇਤ ਪਿੰਡ ਦੇ ਕਿਸਾਨ ਆਗੂਆਂ ਅਤੇ ਹੋਰ ਮੋਹਤਬਰ ਬੰਦਿਆਂ ਵੱਲੋਂ ਪੀੜਤ ਨੌਜਵਾਨਾਂ ਦੀ ਡਟਵੀਂ ਹਮਾਇਤ ਮਗਰੋਂ, ਏਜੰਟ ਤੇ ਉਹਨਾਂ ਦਾ ਪਰਿਵਾਰ ਟਕਰਾਅ ਛੱਡ ਕੇ ਸਮਝੌਤੇ ਰਾਹੀਂ ਮਸਲਾ ਨਿਬੇੜਨ ਵਾਲੀ ਗੱਲ ਉੱਤੇ ਆ ਗਏ ਅਤੇ ਯੂਨੀਅਨ ਆਗੂਆਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਭਾਵੇਂ ਕਿ ਗੱਲਬਾਤ ਰਾਹੀਂ ਮਸਲਾ ਨਾ ਨਿੱਬੜਨ ਦੀ ਸੂਰਤ ਵਿੱਚ 25 ਜੂਨ ਦੇ ਪੱਕੇ ਘੇਰਾਓ ਵਾਲੇ ਤਿੱਖੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਹੋਇਆ ਸੀ।
ਗੱਲਬਾਤ ਦੇ ਤਿੰਨ-ਚਾਰ ਗੇੜਾਂ ਤੋਂ ਬਾਅਦ ਅਖੀਰ 20 ਜੂਨ ਨੂੰ ਆਰਜੂ ਵੀਜ਼ਾ ਗਰੁੱਪ ਵਾਲੇ ਸਾਰੇ ਪੀੜਤ ਨੌਜਵਾਨਾਂ- ਜਿਹਨਾਂ ਦੇ ਨਾਂ ਸ਼ੁਰੂ ਵਿੱਚ ਬਣੀ ਲਿਸਟ ਵਿੱਚ ਸ਼ਾਮਲ ਸਨ- ਨੂੰ ਪਾਸਪੋਰਟ ਅਤੇ ਵਸੂਲ ਕੀਤੀ ਪੇਮੈਂਟ ਅਤੇ ਚਾਰਜ ਵਾਪਸ ਕਰਨ ਦਾ ਫੈਸਲਾ ਕਾਫੀ ਜੱਦੋਜਹਿਦ ਤੋਂ ਬਾਅਦ ਹੋਇਆ। ਆਰਜੂ ਗਰੁੱਪ ਵਾਲਿਆਂ ਦੀ ਲਿਸਟ ਵਿੱਚ ਕੁੱਲ 33 ਨੌਜਵਾਨ ਸ਼ਾਮਲ ਸਨ, ਜਿਹਨਾਂ ਵਿੱਚੋਂ ਪਹਿਲੇ 16 ਨੂੰ 22 ਜੂਨ ਨੂੰ ਵਸੂਲ ਕੀਤੀ ਪੇਮੈਂਟ ਅਤੇ ਪਾਸਪੋਰਟ ਵਾਪਸ ਦਿਵਾਏ ਅਤੇ ਬਾਕੀ ਰਹਿੰਦਿਆਂ ਨੂੰ 24 ਜੂਨ ਨੂੰ ਪੇਮੈਂਟ ਵਾਪਸ ਕਰਵਾਈ ਗਈ।
ਸਿੱਟਾ— ਭਾਵੇਂ ਕਿ ਜੱਦੋਜਹਿਦ ਤੋਂ ਬਾਅਦ ਇੱਕ ਆਰੂਜ ਵੀਜ਼ ਸੈਂਟਰ ਗਰੁੱਪ ਦੇ ਏਜੰਟਾਂ ਤੋਂ ਪਾਸਪੋਰਟ ਅਤੇ ਪੇਮੈਂਟ ਵਾਪਸ ਕਰਵਾ ਦਿੱਤੀ ਹੈ, ਅਤੇ ਬਾਕੀ ਵੀਜ਼ਾ ਸੈਂਟਰ ਗਰੁੱਪਾਂ ਦੇ ਏਜੰਟਾਂ ਦਾ ਖੁਰਾਖੋਜ ਲੱਭਣ ਦੀ ਕਾਰਵਾਈ ਜਾਰੀ ਹੈ, ਪਰ ਮਾਮਲੇ ਦੀ ਗੰਭੀਰਤਾ ਪੱਖੋਂ, ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਨੂੰ ਸਰਕਾਰੀ ਸਿਆਸੀ ਸਰਪ੍ਰਸਤੀ ਰਾਹੀਂ ਠੱਗ ਏਜੰਟਾਂ ਵੱਲੋਂ ਠੱਗਣ ਦਾ ਮਾਮਲਾ ਸਭ ਦੇ ਧਿਆਨ ਦੀ ਮੰਗ ਕਰਦਾ ਹੈ। ਉੱਚ ਪੱਧਰੀ ਅਦਾਲਤੀ ਜਾਂਚ ਕਰਵਾ ਕੇ ਠੱਗੀ ਦੇ ਸਾਰੇ ਨੈੱਟਵਰਕ ਨੂੰ ਨੰਗਾ ਕਰਨਾ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੀ ਲੋੜ ਖੜ੍ਹੀ ਹੈ। ਇਸ ਪੜਤਾਲ ਵਿੱਚ ਅਜਿਹੇ ਠੱਗ ਏਜੰਟਾਂ ਵੱਲੋਂ ਪਿਛਲੇ ਕੁੱਝ ਸਾਲਾਂ ਵਿੱਚ ਹੀ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਮੈਂਬਰਾਂ ਦੇ ਨਾਂ ਬਣਾਈਆਂ ਵੱਡੀਆਂ ਜਾਇਦਾਦਾਂ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ। ਇਹਨਾਂ ਠੱਗ ਏਜੰਟਾਂ ਦੀਆਂ ਕਈ ਗਰੁੱਪ ਫੋਟੋਆਂ ਵਿੱਚ, ਇਹ ਬੀ.ਜੇ.ਪੀ ਪੰਜਾਬ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨਾਲ ਵੀ ਖੜ੍ਹੇ ਦਿਖਾਈ ਦੇ ਰਹੇ ਹਨ, ਜਿਹਨਾਂ ਤੋਂ ਇਹਨਾਂ ਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਵੀ ਸਾਫ ਝਲਕਦੀ ਹੈ। ਇਹ ਪੱਖ ਵੀ ਉੱਚ ਪੱਧਰੀ ਪੜਤਾਲ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਨਹੀਂ ਤਾਂ ਹੁੰਦਾ ਇਹ ਹੈ ਕਿ ਇਹ ਏਜੰਟ ਕਰੋੜਾਂ ਰੁਪਏ ਇਕੱਠੇ ਕਰਕੇ, ਇੱਕ ਥਾਂ ਤੋਂ ਆਪਣੇ ਦਫਤਰ ਬੰਦ ਕਰਕੇ, ਨਕਲੀ ਆਈ.ਡੀ., ਨਕਲੀ ਐਡਰੈੱਸ, ਨਕਲੀ ਆਧਾਰ ਕਾਰਡ ਉੱਤੇ ਦੂਸਰੀ ਥਾਂ ਆਪਣਾ ਕਾਰੋਬਾਰ ਸ਼ੁਰੂ ਕਰ ਲੈਂਦੇ ਹਨ ਅਤੇ ਠੱਗੀ ਦਾ ਧੰਦਾ ਲਗਾਤਾਰ ਚੱਲਦਾ ਅਤੇ ਵਧਦਾ ਫੁੱਲਦਾ ਰਹਿੰਦਾ ਹੈ।
ਮਸਲਾ: ਬਿਜਲੀ ਦੀ ਮੋਟਰ ਦੇ ਕੁਨੈਕਸ਼ਨ ਦਾ!
ਮੋਟਰ ਕੁਨੈਕਸ਼ਨ ਲੈਣ ਵਾਲੇ ਮਸਲੇ ਉੱਤੇ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਮੋਗਾ ਜ਼ਿਲ੍ਹਾ ਕਮੇਟੀ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਇਹ ਇੱਕ ਬੜਾ ਹੀ ਅੜ-ਫਸ ਵਾਲਾ ਘੋਲ ਬਣਿਆ ਹੋਆਿ ਹੈ। ਇਹ ਮਸਲਾ ਬਾਪ-ਦਾਦਿਆਂ ਦੇ ਸਮੇਂ ਤੋਂ ਚਲੀ ਆਉਂਦੀ ਮੋਟਰ ਨੂੰ ਮੋਹਨ ਸਿੰਘ ਵੱਲੋਂ ਹੇਰ-ਫੇਰ ਕਰਕੇ ਆਪਣੇ ਨਾਂ ਕਰਵਾਉਣ ਦਾ ਮਸਲਾ ਹੈ। ਪੰਜਾਬ ਰਾਜ ਬਿਜਲੀ ਬੋਰਡ ਦੇ ਨਿਯਮਾਂ ਅਨੁਸਾਰ ਵੀ ਇਹ ਰੇਹਫੇਰ ਵਾਲ ਮਸਲਾ ਹੈ। ਤੇ ਅਜਿਹੇ ਦੋਸ਼ੀ ਲਈ ਸਜ਼ਾ ਤਹਿ ਹੈ। ਅਦਾਲਤੀ ਮਿਲੇ ਸਟੇਅ ਆਰਡਰ ਅਨੁਸਾਰ, ਵੀ ਫੈਸਲਾ ਹੈ ਕਿ ਦੋਵੇਂ ਧਿਰਾਂ ਆਪੋ-ਆਪਣੇ ਖੇਤਾਂ ਨੂੰ ਪਾਣੀ ਲਾ ਸਕਦੇ ਹਨ। ਦੋਸ਼ੀ ਧਿਰਾਂ ਇਸ ਅਦਾਲਤੀ ਫੈਸਲੇ ਨੂੰ ਲਾਗੂ ਨਾ ਕਰਕੇ, ਵਿਘਨ ਪਾ ਰਹੀ ਹੈ। ਥਾਣੇਦਾਰ ਗੁਰਦੇਵ ਸਿੰਘ ਦੋਸ਼ੀ ਧਿਰ ਦੀ ਪਿੱਠ ਥਾਪੜਦਾ ਹੈ ਤੇ ਮੋਟਰ ਦੇ ਹੱਕਦਾਰਾਂ ਨੂੰ ਡਰਾਉਂਦਾ ਹੈ।
ਇਹ ਮੋਟਰ ਦੇ ਕੁਨੈਕਸ਼ਨ ਵਾਲਾ ਮਸਲਾ ਐਨਾ ਕੁ ਨਹੀਂ ਹੈ, ਜੋ ਵਿਖਾਈ ਦੇ ਰਿਹਾ ਹੈ, ਵੱਡਾ ਹੈ- ਜੜ੍ਹਾਂ ਡੂੰਘੀਆਂ ਹਨ। ਇਸਦੀ ਪਿੱਠ ਉੱਤੇ ਪੁਲਸ-ਪ੍ਰਸਾਸ਼ਨ, ਰਾਜਨੇਤਾ ਤੇ ਪਿੰਡ ਦੇ ਸਭ ਵੰਨਗੀ ਦੇ ਚੌਧਰੀ ਡਟੇ ਹੋਏ ਹਨ। ਉਹ ਨਹੀਂ ਚਾਹੁੰਦੇ ਕਿ ਕਿਸਾਨ ਜਥੇਬੰਦੀ ਇਸ ਇਲਾਕੇ ਵਿੱਚ ਵਧੇ-ਫੁੱਲੇ ਤੇ ਆਪਣੀ ਪੈਂਠ ਪਾਵੇ। ਪਿਛਲੇ ਕੁੱਝ ਸਮੇਂ ਤੋਂ ਪਿੰਡ ਚੂਹੜਚੱਕ, ਜੇਤੂ ਕਿਸਾਨ ਘੋਲਾਂ ਦਾ ਮਘਦਾ ਅਖਾੜਾ ਬਣਿਆ ਰਿਹਾ ਹੈ। ਡੇਰਾ ਝਿੜੀ ਸਾਹਿਬ ਦੀ 35 ਕਿੱਲੇ ਜ਼ਮੀਨ ਉੱਤੇ, ਡੇਰੇ ਦੇ ਇੱਕ ਹੋਰ ਸਾਧ ਵੱਲੋਂ ਕਬਜ਼ਾ ਕਰਨ ਦੇ ਖੋਟੇ ਇਰਾਦਿਆਂ ਨੂੰ ਕਿਸਾਨ ਜਥੇਬੰਦੀ ਦੇ ਬਲ 'ਤੇ ਰੋਕਿਆ ਗਿਆ ਸੀ। ਇਸ ਸਾਜਿਸ਼ ਵਿੱਚ ਸ਼ਾਮਲ ਤੇ ਹਿੱਸਾ ਪੱਤੀ ਬਟੋਰਨ ਵਾਲੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੂੰ ਵੀ ਨੰਗਾ ਕੀਤਾ। ਡੇਰੇ ਦੀ ਬੀਜੀ, ਪਾਲੀ ਤੇ ਵੇਚੀ ਫਸਲ ਦੀ, ਪੁਲਸ ਪ੍ਰਸਾਸ਼ਨ ਤੋਂ ਰਾਖੀ ਕੀਤੀ ਗਈ। ਪਿੰਡ ਦੇ ਧਨਾਢ ਚੌਧਰੀ ''ਫੱਲੇ'' ਵੱਲੋਂ ਪਿੰਡ ਦੇ ਗਰੀਬ ਕਿਸਾਨ ਦੇ ਖੇਤ ਨੂੰ ਜਾਂਦੀ, ਮੁਸ਼ਤਰਕਾ ਖਾਤੇ ਵਾਲੀ ਪਹੀ ਨੂੰ ਧੱਕੇ ਨਾਲ ਬੰਦ ਕਰਵਾ ਦਿੱਤਾ ਸੀ। ਇਸਦੇ ਪਿੱਛੇ ਮਕਸਦ ਏਹੋ ਹੀ ਸੀ- ਤੰਗ ਹੋਇਆ ਗਰੀਬ ਕਿਸਾਨ ''ਫੱਲੇ'' ਨੂੰ ਸਸਤੇ ਭਾਅ ਜਮੀਨ ਛੱਡ ਜਾਵੇਗਾ। ਪਿੰਡ ਚੂਹੜਚੱਕ ਵਿੱਚ ਬੜੇ ਧਰਨੇ-ਮੁਜਾਹਰੇ ਤੇ ਰੋਸ ਪ੍ਰਦਰਸ਼ਨ ਹੋਏ ਤੇ ''ਫੱਲੇ'' ਦੀ ਧੌਣ ਦਾ ਕਿੱਲ ਵੀ ਕੱਢਿਆ। ਪਿੰਡ ਵਿੱਚ ਕਿਸਾਨ ਜਥੇਬੰਦੀ ਦੀ ਜੈ ਜੈਕਾਰ ਹੋਈ। ਪਿੰਡ ਵਿੱਚ ਕਿਸਾਨ ਜਥੇਬੰਦੀ ਦਾ ਮਾਣ ਸਤਿਕਾਰ ਐਨਾ ਵਧ ਗਿਆ ਕਿ ਪਿੰਡ ਦੇ ਲੋਕ ਆਪਣੇ ਮਸਲਿਆਂ ਲਈ, ਪੰਚਾਇਤ ਕੋਲ ਨਹੀਂ ਕਿਸਾਨ ਜਥੇਬੰਦੀ ਦੇ ਪਾਸ ਆਉਂਦੇ ਹਨ।
ਕਿਸਾਨ ਜਥੇਬੰਦੀਆਂ ਦੀਆਂ ਇਹ ਪ੍ਰਾਪਤੀਆਂ ਦੇਖ ਕੇ ਪੁਲਸ-ਪ੍ਰਸਾਸ਼ਨ, ਰਾਜਨੇਤਾ ਤੇ ਪਿੰਡ ਦੇ ਚੌਧਰੀ ਭੈ-ਭੀਤ ਹਨ ਤੇ ਉਹ ਆਪਣੀ ਸ਼ਾਨ ਨੂੰ ਖਤਰਾ ਸਮਝਦੇ ਹਨ। ਇਹਨਾਂ ਸਭ ਪ੍ਰਾਪਤੀਆਂ ਨੂੰ ਮੇਸਣ ਲਈ ਹੀ, ਉਹ ਸਭ ਨੱਕੋਂ ਠੂੰਹੇ ਤੇ ਕਡਿਆਲੇ ਚੱਬ ਰਹੇ ਹਨ। ਮੋਟਰ ਕੁਨੈਕਸਨ ਲੈਣ ਦੇ ਮਸਲੇ ਨੂੰ ਉਪਰੋਕਤ ਪ੍ਰਸੰਗ ਵਿੱਚ ਦੇਖਿਆਂ, ਪਰਖਿਆਂ ਤੇ ਤੋਲਿਆਂ ਪਤਾ ਲੱਗ ਜਾਂਦਾ ਹੈ ਕਿ ਏਥੇ ਤਾਂ ਸਿੰਗ ਵੱਡੀਆਂ ਸ਼ਕਤੀਆਂ ਨਾਲ ਫਸੇ ਹੋਏ ਹਨ। ਇਹ ਪਰਿਵਾਰ ਦਾ ਝਗੜਾ ਨਹੀਂ ਰਿਹਾ। ਇਹ ਤਾਂ ਪੁਲਸ-ਪ੍ਰਸਾਸ਼ਨ, ਚੌਧਰੀਆਂ ਤੇ ਹੋਰਾਂ ਨਾਲ ਵੀ ਹੈ। ਅਜਿੱਤਵਾਲ ਥਾਣੇ ਦੇ ਥਾਣੇਦਾਰ ਗੁਰਦੇਵ ਸਿੰਘ ਨੇ, ਡਰਾਉਣ ਦੇ ਮਕਸਦ ਵਜੋਂ ਪਿੰਡ ਦੇ ਪ੍ਰਧਾਨ ਕਿਸਾਨ ਆਗੂ ਮਨਪ੍ਰੀਤ ਸਿੰਘ ਨੂੰ ਫੋਨ ਕੀਤਾ ''ਤੂੰ 'ਕੱਲ ਆਵੀਂ- ਇਹਨਾਂ ਕਿਸਾਨ ਜਥੇਬੰਦੀ ਦੇ ਉੱਪਰਲੇ ਆਗੂਆਂ ਨੂੰ ਨਾ ਲੈ ਕੇ ਆਈਂ— ਮੈਨੂੰ ਪਤਾ ਇਹ ਪੈਸੇ ਬਟੋਰ ਲੈਂਦੇ ਤੇ ਦਾਰੂ ਪਿਆਲੇ ਛਕਣ ਵਾਲੇ......।''
ਕਿਸਾਨ ਜਥੇਬੰਦ ਦੇ ਆਗੂ ਇਸ ਤਰ੍ਹਾਂ ਦੇ ਚਾਲਬਾਜ਼ਾਂ ਨੂੰ ਰੋਜ਼ ਹੀ ਟੱਕਰਦੇ ਰਹਿੰਦੇ ਹਨ। ''ਛੱਜ ਬੋਲੇ ਤਾਂ ਬੋਲੇ- ਐਥੇ ਤਾਂ ਛਾਨਣੀਆਂ ਵੀ ਬੋਲਣ ਲੱਗ ਪਈਆਂ ਹਨ।'' ਦਾਰੂ-ਪਿਆਲੇ, ਮੁਰਗੇ ਤੇ ਪੈਸਾ ਬਟੋਰਨ ਦੀਆਂ ਗੱਲਾਂ— ਤੇ ਉਹ ਵੀ ਜੇ ਪੁਲਸ ਵਾਲੇ ਕਰਨ ਲੱਗ ਪੈਣ, ਤਾਂ ਫਿਰ ਭਾਈ ਰਾਮ ਈ ਭਲੀ!
ਮੋਟਰ ਕੁਨੈਕਸ਼ਨ ਵਾਲਾ ਘੋਲ ਜਾਰੀ ਹੈ। ਕਿਸਾਨ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਤਿਆਰੀਆਂ ਕਸ ਰਹੀ ਹੈ। ਕੁੱਲ੍ਹ ਕਲੱਤਰ ਨੂੰ ਝੰਡੇ ਗੱਡ ਦੇਣੇ ਹਨ ਤੇ ਪਾਣੀ ਦੀਆਂ ਧਾਰਾਂ ਨੇ ਪਿਆਸੀ ਧਰਤੀ ਸਿੰਜ ਦੇਣੀ ਹੈ।
ਜਸਪਾਲ ਪੁਲਸ ਕਤਲ ਕਾਂਡ ਵਿਰੋਧੀ ਸਾਂਝਾ ਘੋਲ ਅਤੇ ਕੁੱਝ ਜਥੇਬੰਦੀਆਂ/ਪਾਰਟੀਆਂ ਦਾ ਘੋਲ ਨੂੰ ਸਾਬੋਤਾਜ ਕਰਨ ਦਾ ਰੋਲ
18 ਮਈ ਦੀ ਰਾਤ ਨੂੰ ਪੁਲਸ ਕੰਟਰੋਲ ਰੂਮ ਫਰੀਦਕੋਟ ਵਿੱਚ ਕਿਸੇ ਵਿਅਕਤੀ ਦੇ ਫੋਨ ਉੱਪਰ ਤੁਰੰਤ ਕਾਰਵਾਈ ਕਰਦਿਆਂ, ਸੀ.ਆਈ.ਏ. ਸਟਾਫ ਫਰੀਦਕੋਟ ਦੀ ਪੁਲਸ ਵੱਲੋਂ, ਰੱਤੀ-ਰੋੜੀ ਦੇ ਗੁਰਦੁਆਰੇ ਵਿੱਚੋਂ ਬਿਨਾ ਕਿਸੇ ਕੇਸ ਤੋਂ ਜਸਪਾਲ ਸਿੰਘ ਨੌਜਵਾਨ ਨੂੰ ਚੁੱਕਣ ਤੇ ਥਾਣ ਲਿਆ ਕੇ ਰਾਤੋ ਰਾਤ ਕਤਲ ਕਰਕੇ, ਲਾਸ਼ ਨਹਿਰ ਵਿੱਚ ਸੁੱਟਣ ਦੀ ਕਾਰਵਾਈ ਨੇ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ 80ਵਿਆਂ ਵਾਲਾ ਦੌਰ ਯਾਦ ਕਰਵਾ ਦਿੱਤਾ, ਜਦੋਂ ਰੋਜ਼ਾਨਾਂ ਨੌਜਵਾਨਾਂ ਦੇ ਕਤਲ ਕਰਕੇ ਲਾਸ਼ਾਂ ਖੁਰਦ-ਬੁਰਦ ਕੀਤੀਆਂ ਜਾਂਦੀਆਂ ਸਨ।
19 ਮਈ ਸਵੇਰ ਨੂੰ ਹੀ ਸੀ.ਆਈ.ਏ. ਸਟਾਫ ਦੇ ਇੰਚਾਰਜ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਜਾਣ ਦੀਆਂ ਉਪਰੋਥਲੀ ਵਾਪਰੀਆਂ ਘਟਨਾਵਾਂ ਨੇ, ਫਰੀਦਕੋਟ ਹੀ ਨਹੀਂ, ਸਗੋਂ ਸਮੁੱਚੇ ਮਾਲਵੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ, ਹਰਕਤ ਵਿੱਚ ਆਉਣ ਅਤੇ ਇਹਨਾਂ ਘਟਨਾਵਾਂ ਦਾ ਤੁਰੰਤ ਨੋਟਿਸ ਲੈਣ ਲਈ ਮਜਬੂਰ ਕਰ ਦਿੱਤਾ। ਸਿੱਟੇ ਵਜੋਂ ਐਸ.ਐਸ.ਪੀ. ਫਰੀਦਕੋਟ ਦੇ ਦਫਤਰ ਦਾ ਪੱਕਾ ਘੇਰਾਓ ਸ਼ੁਰੂ ਹੋ ਗਿਆ ਅਤੇ ਜਸਪਾਲ ਦੀ ਲਾਸ਼ ਲੈਣ ਅਤੇ ਕਤਲ ਕਾਂਡ ਦੇ ਦੋਸ਼ੀਆਂ ਨੂੰ, ਉੱਚ ਪੱਧਰੀ ਅਦਾਲਤੀ ਜਾਂਚ ਕਰਵਾ ਕੇ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਵਾਸਤੇ 21 ਮੈਂਬਰੀ ਸਾਂਝੀ ਐਕਸ਼ਨ ਕਮੇਟੀ ਦਾ ਗਠਨ ਹੋ ਗਿਆ।
ਬੀ.ਕੇ.ਯੂ. (ਕ੍ਰਾਂਤੀਕਾਰੀ) ਨੇ ਐਕਸ਼ਨ ਕਮੇਟੀ ਵਿੱਚ ਆਪਣੇ ਹਮਖਿਆਲ ਸਾਥੀ, ਜਮਹੂਰੀ ਅਧਿਕਾਰ ਸਭਾ, ਫਰੀਦਕੋਟ ਦੇ ਆਗੂ ਸਾਥੀ ਸ਼ਿਵਚਰਨ ਨੂੰ ਨੁਮਾਇੰਦੇ ਵਜੋਂ ਦੇ ਕੇ, ਸਰਗਰਮੀ ਨਾਲ ਇਸ ਸਾਂਝੇ ਘੋਲ ਵਿੱਚ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਉਣਾ ਸ਼ੁਰੂ ਕੀਤਾ। ਐਸ.ਐਸ.ਪੀ. ਦਫਤਰ ਮੂਹਰਲੇ ਪੱਕੇ ਧਰਨੇ ਵਿੱਚ, ਜ਼ਿਲ੍ਹਿਆਂ ਮੁਤਾਬਕ ਵਾਰੋ ਵਾਰੀ ਰੋਜ਼ਾਨਾ ਆਪਣੇ ਵਰਕਰ ਭੇਜਣੇ ਸ਼ੁਰੂ ਕੀਤੇ। ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਉੱਪਰ 29 ਮਈ ਨੂੰ ਪਹਿਲੇ ਵੱਡੇ ਐਕਸ਼ਨ (ਵਿਸ਼ਾਲ ਲਾਮਬੰਦੀ ਵਾਲੇ ਧਰਨੇ ਅਤੇ ਕਿੱਕੀ ਢਿੱਲੋਂ, ਵਿਧਾਇਕ ਫਰੀਦਕੋਟ ਦੀ ਕੋਠੀ ਤੱਕ ਦੇ ਰੋਸ ਮਾਰਚ) ਵਿੱਚ ਫਰੀਦਕੋਟ, ਬਠਿੰਡਾ, ਮੋਗਾ ਅਤੇ ਫਿਰੋਜ਼ਪੁਰ ਵਿੱਚੋਂ ਇੱਕ ਇੱਕ ਵਹੀਕਲ ਰਾਹੀਂ ਸਰਗਰਮ ਸ਼ਮਲੀਅਤ ਕਰਵਾਈ ਗਈ ਅਤੇ ਧਰਨੇ ਵਿੱਚ ਇਕੱਠੇ ਹੋਏ ਲੋਕਾਂ ਨੂੰ, ਬੀ.ਕੇ.ਯੂ. (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਅਤੇ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਵੰਤ ਮੱਖੂ ਨੇ ਆਪਣੀਆਂ ਪ੍ਰਭਾਵਸ਼ਾਲੀ ਤਕਰੀਰਾਂ ਰਾਹੀਂ ਸੰਬੋਧਨ ਕੀਤਾ। ਜਦ ਮਾਰਚ ਸ਼ੁਰੂ ਹੋਣ ਦੇ ਟਾਈਮ ਤੋਂ ਦੋ ਘੰਟੇ ਪਹਿਲਾਂ ਹੀ, ਐਕਸ਼ਨ ਕਮੇਟੀ ਵਿਚਲੀ, ਲੱਖੇ ਸਿਧਾਣੇ ਦੀ ਅਗਵਾਈ ਵਾਲੀ ਧਿਰ ਨੇ, ਆਪਣੀ ਆਪਾ-ਚਮਕਾਊ ਬਿਰਤੀ ਅਤੇ ਸਾਰੇ ਇਕੱਠ ਨੂੰ ਹਾਈਜੈੱਕ ਕਰਨ ਦੇ ਖੋਟੇ ਮਨਸ਼ੇ ਤਹਿਤ, ਸਟੇਜ ਉੱਪਰ ਆ ਕੇ ਖਲਲ-ਪਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਵਿੱਚ ਵਾਲੰਟੀਅਰਾਂ ਨੇ ਇਕੱਠੇ ਹੋ ਕੇ, ਉਹਨਾਂ ਦੀ ਖੋਟੀ ਚਾਲ ਨੂੰ ਅਸਫਲ ਕੀਤਾ। ਐਕਸ਼ਨ ਕਮੇਟੀ ਅੰਦਰਲੀ ਇਸ ਹੁੱਲੜਬਾਜ਼ ਧਿਰ ਨੇ ਐਕਸ਼ਨ ਕਮੇਟੀ ਦੇ ਨਿਰਣੇ ਦੇ ਉਲਟ ਜਸਪਾਲ ਦੀ ਮੌਤ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਕੇ, ਪ੍ਰਸਾਸ਼ਨ ਦੀ ਸੁਰ ਵਿੱਚ ਸੁਰ ਮਿਲਾਉਣੀ ਸ਼ੁਰੂ ਕਰ ਦਿੱਤੀ ਸੀ।
ਭਾਵੇਂ ਅੰਦਰਖਾਤੇ ਐਕਸ਼ਨ ਕਮੇਟੀ ਦੇ ਗਠਨ ਵਾਲੇ ਦਿਨ ਤੋਂ ਹੀ ਸਰਕਾਰੀ ਸ਼ਹਿ ਉੱਤੇ ਪੁਲਸ ਸਿਆਸੀ ਅਤੇ ਗੁੰਡਾ ਤਾਕਤਾਂ ਦੇ ਗੱਠਜੋੜ ਖਿਲਾਫ ਠੋਸ ਮੰਗਾਂ ਨੂੰ ਲੈ ਕੇ ਚੱਲ ਰਹੇ ਇੱਕਜੁੱਟ ਸੰਘਰਸ਼ ਨੂੰ ਖੋਰਾ ਲਾਉਣ ਲਈ, ਅਕਾਲੀ, ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਲਗਾਤਾਰ, ਵੱਖ ਵੱਖ ਢੰਗਾਂ ਰਾਹੀਂ ਯਤਨ ਹੋ ਰਹੇ ਸਨ, ਪਰ 29 ਮਈ ਨੂੰ ਐਕਸ਼ਨ ਪ੍ਰੋਗਰਾਮ ਵਾਲੇ ਦਿਨ ਇਹ ਅੰਦਰਲਾ ਵਿਰੋਧ ਖੁੱਲ੍ਹ ਕੇ ਸਾਹਮਣੇ ਆਇਆ। ਜਸਪਾਲ ਦਾ ਪੀੜਤ ਪਰਿਵਾਰ, ਖਾਸ ਕਰਕੇ ਉਸਦੇ ਮਾਪੇ ਆਮ ਸਾਧਾਰਨ ਪਰਿਵਾਰ ਵਿੱਚੋਂ ਹੋਣ ਕਾਰਨ, ਵਿਰੋਧੀਆਂ ਦੀਆਂ ਅਜਿਹੀਆਂ ਸੁਖਮ ਅਤੇ ਖੋਟੀਆਂ ਚਾਲਾਂ ਨੂੰ ਸਮਝ ਨਹੀਂ ਰਹੇ ਸਨ, ਜਿਸ ਕਰਕੇ ਹਕੂਮਤ ਵਿਰੁੱਧ ਸਾਂਝੇ ਇੱਕਜੁੱਟ ਘੋਲ ਨੂੰ ਖੇਰੂੰ ਖੇਰੂੰ ਕਰਨ ਲਈ ਵਿਰੋਧੀਆਂ ਦੇ ਹੌਸਲੇ ਹੋਰ ਵੀ ਵਧ ਗਏ ਸਨ।
29 ਮਈ ਤੋਂ ਬਾਅਦ ਪੈਦਾ ਹੋਈ ਹਾਲਤ ਨੂੰ ਗੰਭੀਰਤਾ ਨਾਲ ਵਿਚਾਰਨ ਲਈ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਸੂਬਾ ਕਾਰਜਕਾਰੀ ਕਮੇਟੀ ਦੀ ਮੀਟਿੰਗ 2 ਜੂਨ ਨੂੰ ਬੁਲਾਈ ਗਈ। ਸੱਜਰੀ ਹਾਲਤ ਉੱਤੇ ਵਿਚਾਰ ਕਰਨ ਉਪਰੰਤ ਫੈਸਲਾ ਕੀਤਾ ਗਿਆ ਸਾਂਝੀ ਐਕਸ਼ਨ ਕਮੇਟੀ ਵੱਲੋਂ 5 ਜੂਨ ਦੇ ਫੈਸਲਾਕੁੰਨ ਐਕਸ਼ਨ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਚਾਰਾਂ ਜਿਲ੍ਹਿਆਂ ਵਿੱਚੋਂ ਵੱਧ ਤੋਂ ਵੱਧ ਭਰਵੀਂ ਸ਼ਮੂਲੀਅਤ ਕਰਵਾਈ ਜਾਵੇ। ਇਸ ਐਕਸ਼ਨ ਪ੍ਰੋਗਰਾਮ ਦੀ ਸਫਲਤਾ ਨੇ ਹੀ, ਹਕੂਮਤ ਅਤੇ ਮੋਰਚੇ ਅੰਦਰਲੀਆਂ ਵਿਰੋਧੀ ਤਾਕਤਾਂ ਦੀਆਂ ਕੋਝੀਆਂ ਚਾਲਾਂ ਨੂੰ ਨਾਕਾਮ ਕਰਕੇ ਖਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਘੋਲ ਉੱਪਰਲੀ ਪਕੜ ਨੂੰ ਮਜਬੂਤ ਕਰਕੇ, ਜਸਪਾਲ ਕਾਂਡ ਵਿਰੋਧੀ ਘੋਲ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਉਣਾ ਹੈ।
5 ਜੂਨ ਨੂੰ, ਸਾਂਝੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਪੂਰਾ ਜ਼ੋਰ ਲੱਗਿਆ ਹੋਣ ਦੇ ਸਿੱਟੇ ਵਜੋਂ ਇਹ ਐਕਸ਼ਨ ਪ੍ਰੋਗਰਾਮ ਸਾਰੇ ਪੱਖਾਂ ਤੋਂ ਸਫਲ ਪ੍ਰੋਗਰਾਮ ਸੀ। ਪੁਲਸ ਪ੍ਰਸਾਸ਼ਨ ਦੇ ਮਨਸੂਬਿਆਂ ਨੂੰ ਫੇਲ ਕਰਦਿਆਂ, ਹਜ਼ਾਰਾਂ ਲੋਕਾਂ ਸਮੇਤ ਔਰਤਾਂ ਨੇ ਧਰਨੇ ਉਪਰੰਤ ਫਰੀਦਕੋਟ ਦੇ ਵਿਧਾਇਕ ਦੀ ਕੋਠੀ ਤੱਕ, 4-5 ਕਿਲੋਮੀਟਰ ਲੰਮਾ ਰੋਹ ਭਰਪੂਰ ਮਾਰਚ ਕੀਤਾ। ਇਸ ਸਫਲ ਐਕਸ਼ਨ ਪ੍ਰੋਗਰਾਮ ਨੇ ਜਿੱਥੇ ਘੋਲ ਅੰਦਰਲੀਆਂ ਵਿਰੋਧੀ ਤਾਕਤਾਂ ਨੂੰ ਹੂੰਝ ਕੇ ਪਾਸੇ ਕਰ ਦਿੱਤਾ, ਉੱਥੇ ਹਕੂਮਤ ਸਮੇਤ, ਜ਼ਿਲ੍ਹਾ ਪੁਲਸ-ਪ੍ਰਸਾਸ਼ਨ ਨੂੰ ਵੀ ਕੰਬਣੀਆਂ ਛੇੜ ਦਿੱਤੀਆਂ।
ਇਸ ਲਈ, ਪ੍ਰਸਾਸ਼ਨ ਨੇ ਐਕਸ਼ਨ ਕਮੇਟੀ ਦੀ ਪਿੱਠ ਪਿੱਛੇ, ਜਸਪਾਲ ਦੇ ਪਰਿਵਾਰ ਨੂੰ ਕੁੱਝ ਨਿਗੂਣੀਆਂ ਰਿਆਇਤਾਂ ਦੇ ਕੇ, ਘੋਲ ਦੀਆਂ ਮੁੱਖ ਮੰਗਾਂ ਨੂੰ ਵਿੱਚੇ ਛੱਡ ਕੇ, ਘੋਲ ਦਾ ਭੋਗ ਪਾਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਰਬਾਂ ਦੇ ਦਿੱਤੀਆਂ ਅਤੇ ਜਸਪਾਲ ਦੇ ਪੀੜਤ ਪਰਿਵਾਰ ਨੂੰ ਪੰਜ ਲੱਖ ਦੇ ਚੈੱਕ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਯੋਗਤਾ ਮੁਤਾਬਕ ਪ੍ਰਾਈਵੇਟ ਨੌਕਰੀ ਦਾ ਝਾਂਸਾ ਦੇ ਕੇ ਪਰਿਵਾਰ ਨੂੰ ਘੋਲ ਦੀ ਸਮਾਪਤੀ ਕਰਨ ਉੱਤੇ ਸਹਿਮਤ ਕਰ ਲਿਆ ਅਤੇ ਜਸਪਾਲ ਦੀ ਲਾਸ਼ ਨੂੰ ਲੱਭ ਕੇ ਪਰਿਵਾਰ ਦੇ ਹਵਾਲੇ ਕਰਨ ਵਾਲੀ ਮੁੱਖ ਮੰਗ ਨੂੰ ਅਮਲੀ ਤੌਰ 'ਤੇ ਹੱਥੋਂ ਛੱਡ ਦਿੱਤਾ ਗਿਆ। ਐਕਸ਼ਨ ਕਮੇਟੀ ਨੇ ਇਸ ਸ਼ਰਮਨਾਕ ਸਮਝੌਤੇ ਨਾਲੋਂ ਆਪਣੇ ਆਪ ਨੂੰ ਪ੍ਰੈਸ ਕਾਨਫਰੰਸ ਕਰਕੇ ਵੱਖ ਕਰ ਲਿਆ, ਪਰ ਲੱਖਾ ਸਿਧਾਣਾ ਸਮੇਤ ਘੋਲ ਅੰਦਰਲੀਆਂ ਸਾਰੀਆਂ ਵਿਰੋਧੀ ਤਾਕਤਾਂ ਨੇ ਇਸ ਸ਼ਰਮਨਾਕ ਸਮਝੌਤੇ ਨੂੰ ਇਉਂ ਮਿੱਠੇ ਘੁੱਟ ਵਾਂਗ ਪੀ ਲਿਆ, ਜਿਵੇਂ ਉਹ ਸ਼ੁਰੂ ਤੋਂ ਹੀ ਇਸੇ ਸਮਝੌਤੇ ਨੂੰ ਉਡੀਕ ਰਹੀਆਂ ਹੋਣ। ਕਿਸੇ ਨੇ ਵੀ ਕੋਈ ਵਖਰੇਵਾਂ ਜ਼ਾਹਰ ਨਹੀਂ ਕੀਤਾ।
ਭਾਵੇਂ ਐਕਸ਼ਨ ਕਮੇਟੀ ਨੂੰ ਅਜੇ ਭੰਗ ਨਹੀਂ ਕੀਤਾ ਗਿਆ ਅਤੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਵੀ ਕੀਤਾ ਗਿਆ ਕਿ ਜਸਪਾਲ ਪੁਲਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ, ਕਾਨੂੰਨੀ ਜੱਦੋਜਹਿਦ ਜਾਰੀ ਰੱਖੂਗੀ, ਪਰ ਹਕੀਕਤ ਵਿੱਚ ਇਸ ਘੋਲ ਦਾ ਭੋਗ ਪੈ ਗਿਆ ਲੱਗਦਾ ਹੈ। ਇਸ ਕਰਕੇ 7 ਜੂਨ ਵਾਲੇ ਸ਼ਰਮਨਾਕ ਸਮਝੌਤੇ ਤੋਂ ਬਾਅਦ, ਪ੍ਰਸਾਸ਼ਨ ਨੇ ਨਿਸ਼ੰਗ ਹੋ ਕੇ, ਗਿਣੀ ਮਿਥੀ ਸਕੀਮ ਤਹਿਤ ਇਸ ਕੇਸ ਦੀ ਤਹਿਕੀਕਾਤ ਨੂੰ ਉਲਟ ਦਿਸ਼ਾ ਵਿੱਚ ਮੋੜਾ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਇਸ ਕਤਲ ਕਾਂਡ ਦੇ ਅਸਲ ਦੋਸ਼ੀਆਂ, ਉੱਚ ਪੁਲਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਸਾਫ ਤੌਰ 'ਤੇ ਬਚਾਅ ਲਿਆ ਜਾਵੇ ਅਤੇ ਦੋਮ ਦਰਜ਼ੇ ਦੇ ਦੋਸ਼ੀਆਂ ਉੱਪਰ, ਝੂਠਾ-ਸੱਚਾ ਕੇਸ ਮੜ੍ਹ ਕੇ ਅਤੇ ਕੇਸ ਵਿੱਚ ਚੋਰ ਮੋਰੀਆਂ ਛੱਡ ਕੇ, ਲੰਮੀ ਕਾਨੂੰਨੀ ਪਰਕਿਰਿਆ ਰਾਹੀਂ, ਹੌਲੀ ਹੌਲੀ ਉਹਨਾਂ ਨੂੰ ਵੀ ਬਚਾਅ ਲਿਆ ਜਾਵੇ ਜਾਂ ਥੋੜ੍ਹੀ ਬਹੁਤੀ ਸਜ਼ਾ ਰਾਹੀਂ ਸਾਰੇ ਮਾਮਲੇ ਦਾ ਅੰਤ ਕਰ ਦਿੱਤਾ ਜਾਵੇ। ਐਕਸ਼ਨ ਕਮੇਟੀ ਦਾ ਸਮਝੌਤੇ ਨਾਲੋਂ ਤੋੜ-ਵਿਛੋੜਾ ਕਰਨਾ ਦਰੁਸਤ ਗੱਲ ਹੈ। ਉਸ ਨੂੰ ਇਹ ਐਲਾਨ ਜਨਤਕ ਪ੍ਰੋਗਰਾਮ ਕਰਕੇ ਕਰਨਾ ਚਾਹੀਦਾ ਸੀ। ਕਾਨੂੰਨੀ ਲੜਾਈ ਵਿੱਚ ਉਸਦੇ ਹੱਥ-ਪੱਲੇ ਕੁੱਝ ਨਹੀਂ ਪੈਣਾ। ਕਿਉਂਕਿ ਕਾਨੂੰਨੀ ਘੋਲ ਲਈ ਐਕਸ਼ਨ ਕਮੇਟੀ ਕੋਲ ਕੋਈ ਠੋਸ ਤਾਕਤ ਨਹੀਂ। ਪਰਿਵਾਰ ਪਿੱਛੇ ਹਟ ਚੁੱਕਿਆ ਹੈ। ਜਿਸ ਦੇ ਆਸਰੇ ਇਹ ਜੱਦੋਜਹਿਦ ਲੜੀ ਜਾ ਸਕਦੀ ਸੀ। ਫੋਕਾ ਐਲਾਨ ਕਰਨਾ ਦਰੁਸਤ ਨਹੀਂ।
ਬਿਜਲੀ ਕਾਮਿਆਂ ਨੇ
ਪੁਲਸੀਆਂ ਤੋਂ ਮੁਆਫੀ ਮੰਗਵਾਈ
ਥਾਣਾ ਮਹਿਣਾ ਦੀ ਪੁਲਸ ਨੇ ਇੱਕ ਬਿਜਲੀ ਮੁਲਾਜ਼ਮ ਦੇ ਬੇਟੇ ਨੂੰ ਛੋਟੇ-ਮੋਟੇ ਝਗੜੇ ਵਿੱਚ ਚੁੱਕੇ ਕੇ ਥਾਣੇ ਬੰਦ ਕਰ ਦਿੱਤਾ। ਉਸ ਨੂੰ ਛੁਡਾਉਣ ਲਈ ਜਗਰੂਪ ਸਿੰਘ ਜੇ.ਈ. ਥਾਣੇ ਗਿਆ ਤਾਂ ਪੁਲਸੀਏ ਮੁੰਡੇ ਨੂੰ ਛੱਡਣ ਦੀ ਥਾਂ ਉਸਦੇ ਗਲ ਪੈ ਗਏ। ਜਥੇਬੰਦੀ ਵਿਚਲੇ ਇਨਕਲਾਬੀ ਗਰੁੱਪ ਨਾਲ ਸਬੰਧਤ ਜੇ.ਈ. ਨੇ ਵੀ ਅੱਗਿਉਂ ਘੱਟ ਨਾ ਕੀਤੀ। ਗੱਲ ਹੱਥੋ-ਪਾਈ 'ਤੇ ਪਹੁੰਚ ਗਈ। ਭੂਤਰੇ ਪੁਲਸੀਆਂ ਨੇ ਜੇ.ਈ. ਨੂੰ ਥਾਣੇ ਬਿਠਾ ਲਿਆ। ਇਸ ਦਾ ਪਤਾ ਲੱਗਦਿਆਂ ਹੀ ਬਿਜਲੀ ਮੁਲਾਜ਼ਮਾਂ ਨੇ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਰਹਿਨੁਮਾਈ ਹੇਠ ਥਾਣੇ ਅੱਗੇ ਧਰਨਾ ਲਾ ਦਿੱਤਾ। ਕੜਕਦੀ ਧੁੱਪ ਵਿੱਚ ਚੱਲਦੇ ਧਰਨੇ ਅਤੇ ਵਧਦੀ ਗਿਣਤੀ ਨੇ ਪੁਲਸੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਗੱਲਬਾਤ ਚੱਲੀ ਜਥੇਬੰਦੀ ਨੇ ਦੋਸ਼ੀ ਪੁਲਸੀਆਂ ਨੂੰ ਬਾਹਰ ਇਕੱਠ ਵਿੱਚ ਆ ਕੇ ਮੁਆਫੀ ਮੰਗਣ ਲਈ ਕਿਹਾ। ਪਹਿਲਾਂ ਤਾਂ ਪੁਲਸੀਏ ਆਪਣੀ ਹੇਠੀ ਸਮਝਣ, ਕਹਿਣ ਅਸੀਂ ਬੰਦ ਕਮਰੇ ਵਿੱਚ ਮੰਗ ਲੈਂਦੇ ਹਾਂ, ਪਰ ਜਥੇਬਦੀ ਵੱਲੋਂ ਸਖਤ ਸਟੈਂਡ ਲੈਣ ਕਰਕੇ ਪੁਲਸੀਏ ਗੋਡੇ ਟੇਕ ਗਏ। ਭਰਵੇਂ ਇਕੱਠ ਵਿੱਚ ਸੜਕ 'ਤੇ ਆ ਕੇ ਪੁਲਸੀਆਂ ਨੇ ਮੁਆਫੀ ਮੰਗ ਕੇ ਆਪਣੀ ਭੁੱਲ ਬਖਸ਼ਾਈ। ਟੀ.ਐਸ.ਯੂ. ਸਬ ਡਵੀਜ਼ਨ ਨੱਥੂਵਾਲਾ ਦੀ ਇਹ ਸ਼ਾਨਦਾਰ ਜਿੱਤ ਹੈ।

No comments:
Post a Comment