Thursday, 18 July 2019

ਐਮਰਜੈਂਸੀ ਵਿਰੋਧੀ ਦਿਵਸ

ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਦੇ ਸੱਦੇ ਉੱਤੇ
ਐਮਰਜੈਂਸੀ ਵਿਰੋਧੀ ਦਿਵਸ ਅਣ-ਐਲਾਨੀ ਐਮਰਜੈਂਸੀ ਵਿਰੋਧੀ ਦਿਨ ਵਜੋਂ ਮਨਾਇਆ
ਪਟਿਆਲਾ ਵਿਖੇ ਹਿੰਦੂਤਵੀ ਫਾਸ਼ੀਵਾਦੀ ਵਿਰੋਧੀ ਫੋਰਮ ਦੇ ਸੱਦੇ 'ਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਅਤੇ ਲੋਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨਹਿਰੂ ਪਾਰਕ ਵਿਚ ਰੈਲੀ ਕਰਨ ਮਗਰੋਂ ਮਾਰਚ ਕੀਤਾ ਗਿਆ। ਇਸ ਦੌਰਾਨ ਜਨਤਕ ਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਅੰਦਰ ਅਣ-ਐਲਾਨੀ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਣ ਦੀ ਗੱਲ ਆਖੀ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਡਾਕਟਰ ਦਰਸ਼ਨ ਪਾਲ, ਲੋਕ ਸੰਘਰਸ਼ ਕਮੇਟੀ ਤੋਂ ਰਮਿੰਦਰ ਪਟਿਆਲਾ, ਲੋਕ ਇਨਸਾਫ਼ ਮੋਰਚਾ ਤੋਂ ਰਣਜੀਤ ਸਵਾਜਪੁਰ, ਪੰਜਾਬ ਸਟੂਡੈਂਟਸ ਯੂਨੀਅਨ ਤੋਂ ਅਮਨ, ਡੀ.ਐੱਸ.ਓ. ਤੋਂ ਅਮਰਜੀਤ, ਜਮਹੂਰੀ ਅਧਿਕਾਰ ਸਭਾ ਤੋਂ ਡਾਕਟਰ ਤਰਸੇਮ ਲਾਲ ਨੇ ਕਿਹਾ ਕਿ ਸਰਕਾਰ ਦੀਆਂ ਦੇਸੀ ਅਤੇ ਵਿਦੇਸ਼ੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਜਨਤਕ ਜਮਹੂਰੀ ਕਾਰਕੁਨਾਂ ਅਤੇ ਬੁੱਧੀਜੀਵੀਆਂ ਨੂੰ ਜੇਲ•ਾਂ ਵਿਚ ਡੱਕਿਆ ਜਾ ਰਿਹਾ ਹੈ। ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਸੰਘੀ ਨੱਪਣ ਦੇ ਤੁਲ ਇਹ ਕਾਰਵਾਈ ਅਣਐਲਾਨੀ ਐਮਰਜੈਂਸੀ ਤੋਂ ਘੱਟ ਨਹੀਂ ਹੈ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ, ਪੀ.ਆਰ.ਐੱਸ.ਯੂ., ਡੀ.ਟੀ.ਐੱਫ., ਇਸਤਰੀ ਜਾਗ੍ਰਿਤੀ ਮੰਚ, ਦੋਧੀ ਡੇਅਰੀ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਟੀ.ਐੱਸ.ਯੂ. ਤੇ ਹਰਿਆਵਲ ਦਸਤਾ ਦੇ ਵਰਕਰਾਂ ਨੇ ਵੀ ਸ਼ਿਰਕਤ ਕੀਤੀ।
ਬਰਨਾਲਾ ਵਿਖੇ ਵੱਖ ਵੱਖ ਜਨਤਕ ਜਥੇਬੰਦੀਆਂ 'ਤੇ ਅਧਾਰਿਤ 'ਹਿੰਦੂਤਵ ਫਾਸ਼ੀਵਾਦ ਵਿਰੋਧੀ ਫੋਰਮ' ਵੱਲੋਂ ਸਥਾਨਕ ਸਿਵਲ ਹਸਪਤਾਲ ਪਾਰਕ ਵਿੱਚ ਇਕੱਤਰਤਾ ਕਰ ਕੇ ਐਮਰਜੈਂਸੀ ਵਿਰੋਧੀ ਦਿਹਾੜਾ ਮਨਾਉਣ ਉਪਰੰਤ ਸ਼ਹਿਰ 'ਚ ਰੋਸ ਮਾਰਚ ਕੀਤਾ ਗਿਆ। ਬੁਲਾਰਿਆਂ 'ਚ ਸ਼ਾਮਲ ਚਰਨਜੀਤ ਕੌਰ, ਨਰੈਣ ਦੱਤ, ਡਾ. ਗੁਰਮੇਲ ਮਾਛੀਕੇ ਤੇ ਗੁਰਮੇਲ ਸਿੰਘ ਠੁੱਲੀਵਾਲ ਨੇ ਐਮਰਜੈਂਸੀ ਦੇ ਦਮਨਕਾਰੀ ਹਾਲਾਤ ਨੂੰ ਯਾਦ ਕਰਦਿਆਂ, ਰਾਜਸੀ ਜਬਰ/ ਤਸ਼ੱਦਦ ਦੇ ਹਵਾਲੇ ਦਿੱਤੇ। ਆਗੂਆਂ ਨੇ ਲੋਕ-ਦੋਖੀ ਵਰਤਾਰੇ ਖਿਲਾਫ਼ ਇਕਮੁੱਠ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।
ਮੋਗਾ ਵਿਖੇ ਹਿੰਦੂਤਵ ਫਾਸ਼ੀਵਾਦ ਵਿਰੋਧੀ ਫੋਰਮ ਦੇ ਸੱਦੇ ਉੱਤੇ ਸੂਬਾਈ ਆਗੂ ਤਾਰਾ ਸਿੰਘ ਦੀ ਅਗਵਾਈ ਹੇਠ ਚਾਰ ਦਹਾਕੇ ਪੁਰਾਣੀ ਤੇ ਮੋਦੀ ਸਰਕਾਰ ਦੀ ਅਣ-ਐਲਾਨੀ ਐਮਰਜੈਂਸੀ ਖ਼ਿਲਾਫ਼ ਕਾਲੀਆਂ ਪੱਟੀਆਂ ਬੰਨ ਕੇ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਕਲਾਕਾਰਾਂ ਨੇ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 25 ਜੂਨ 1975 ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਕਾਲੇ ਦੌਰ ਵਜੋਂ ਅੰਕਿਤ ਹੈ। ਉਹਨਾਂ ਕੇਂਦਰ ਦੀ ਮੋਦੀ ਸਰਕਾਰ 'ਤੇ ਵੀ ਇਸੇ ਲੀਹ ਉੱਤੇ ਚੱਲਣ ਦਾ ਦੋਸ਼ ਲਾਇਆ। ਉਹਨਾਂ ਸਰਕਾਰ 'ਤੇ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਨਿੱਜੀਕਰਨ ਕਰਨ ਦਾ ਦੋਸ਼ ਲਾਇਆ।
ਫਿਰੋਜ਼ਪੁਰ ਵਿਖੇ ਐਮਰਜੈਂਸੀ ਦੀ ਵਰ•ੇਗੰਢ ਮੌਕੇ ਹਿੰਦੂਤਵ ਫਾਸ਼ੀਵਾਦ ਵਿਰੋਧੀ ਫੋਰਮ ਵੱਲੋਂ ਜਮਹੂਰੀ ਹੱਕਾਂ ਉੱਤੇ ਹਮਲਿਆਂ ਖਿਲਾਫ ਰੋਸ ਰੈਲੀ ਕੀਤੀ ਗਈ। ਇਸ ਮੌਕੇ ਇਨਕਲਾਬੀ ਲੋਕ ਮੋਰਚਾ ਪੰਜਾਬ, ਲੋਕ ਸੰਗਰਾਮ ਮੰਚ ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਸੈਂਕੜੇ ਵਰਕਰਾਂ ਤੇ ਆਗੂਆਂ ਨੇ ਫਿਰੋਜ਼ਪੁਰ ਛਾਉਣੀ ਵਿਚ ਰੈਲੀ ਕੀਤੀ। ਇਸ ਮੌਕੇ ਅਵਤਾਰ ਸਿੰਘ ਫੇਰੋਕੇ, ਬਲਦੇਵ ਸਿੰਘ ਜ਼ੀਰਾ, ਜਸਵੰਤ ਸਿੰਘ ਪੱਟੀ, ਪਰਮਜੀਤ ਸਿੰਘ ਜ਼ੀਰਾ, ਰਾਜੇਸ਼ ਮਲਹੋਤਰਾ, ਗੁਰਮੀਤ ਸਿੰਘ ਮਹਿਮਾ, ਅਵਤਾਰ ਸਿੰਘ ਮਹਿਮਾ ਨੇ ਅਜੋਕੇ ਦੌਰ ਦੀ ਅਣ-ਐਲਾਨੀ ਐਮਰਜੈਂਸੀ ਨੂੰ 1975 ਦੀ ਐਮਰਜੈਂਸੀ ਤੋਂ ਕਿਤੇ ਵੱਧ ਘਾਤਕ ਗਰਦਾਨਿਆ।
ਫ਼ਰੀਦਕੋਟ 'ਚ ਹਿੰਦੂਤਵੀ ਫਾਸੀਵਾਦ ਵਿਰੋਧੀ ਫੋਰਮ ਦੇ ਸੱਦੇ 'ਤੇ ਐੈਂਮਰਜੈਂਸੀ ਦੀ 44ਵੀਂ ਵਰ•ੇਗੰਢ ਅਤੇ ਮੌਜੂਦਾ ਸਮੇਂ ਦੌਰਾਨ ਦੇਸ਼ ਵਿੱਚ ਹੋ ਰਹੇ ਫਾਸੀਵਾਦੀ ਹਮਲਿਆਂ ਵਿਰੁੱਧ 'ਰੋਹ ਦਿਵਸ' ਮਨਾਇਆ। ਸ਼ਹੀਦ ਭਗਤ ਸਿੰਘ ਪਾਰਕ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਅਤੇ ਸ਼ਹਿਰ ਵਿੱਚ ਮਾਰਚ ਕਰਕੇ ਸਰਕਾਰ ਖਿਲਾਫ਼ ਰੋਸ ਜ਼ਾਹਰ ਕੀਤਾ। ਇਸ ਮੌਕੇ ਇਨਕਲਾਬੀ ਲੋਕ ਮੋਰਚਾ ਦੇ ਆਗੂ ਲਾਲ ਸਿੰਘ ਗੋਲੇਵਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਹਰਦੀਪ ਕੌਰ ਕੋਟਲਾ, ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ, ਬੀਕੇਯੂ (ਕ੍ਰਾਂਤੀਕਾਰੀ) ਦੇ ਨਿਰਮਲ ਸਿੰਘ ਬਰਗਾੜੀ ਅਤੇ ਬੀ.ਕੇ.ਯੂ. ਏਕਤਾ (ਡਕੌਂਦਾ) ਦੇ ਆਗੂ ਸੁਖਵਿੰਦਰ ਸਿੰਘ ਨੇ ਨੇ ਸੰਬੋਧਨ ਕੀਤਾ।
ਰਾਮਪੁਰਾ ਫੂਲ ਵਿਖੇ ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫਰੰਟ ਵਲੋਂ 26 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਦੇਸ਼ ਅੰਦਰ ਘੋਸ਼ਿਤ ਕੀਤੀ ਸੰਕਟਮਈ ਹਾਲਤ ਦੀ ਵਰ੍ਹ•ੇਗੰਢ ਉਪਰ ਕਾਨਫਰੰਸ ਅਤੇ ਮੁਜ਼ਾਹਰਾ ਕੀਤਾ ਗਿਆ। ਕਾਨਫਰੰਸ ਨੂੰ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖਤਿਆਰ ਸਿੰਘ ਪੂਹਲਾ ਨੇ ਲੋਕਾਂ ਨੂੰ ਸੰਬੋਧਨ ਕੀਤਾ। ਮੁਜਾਹਰੇ ਦੌਰਾਨ ਵੱਖ ਵੱਖ ਥਾਵਾਂ ਉੱਤੇ ਹੋਈਆਂ ਰੈਲੀਆਂ ਨੂੰ ਇਨਕਲਾਬੀ ਲੋਕ ਮੋਰਚਾ ਦੇ ਆਗੂ ਬਲਵੰਤ ਮਹਿਰਾਜ, ਲੋਕ ਸੰਗਰਾਮ ਮੰਚ ਦੀ ਆਗੂ ਸੁਖਵਿੰਦਰ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ ਤੇ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਸੰਬੋਧਨ ਕੀਤਾ।
ਬਰੇਟਾ 'ਚ ਪੰਜਾਬ ਦੀਆਂ ਇਨਕਲਾਬੀ ਅਤੇ ਜਮਹੂਰੀ ਜਥੇਬੰਦੀਆਂ ਦੇ ਸੱਦੇ ਉੱਤੇ ਇਲਾਕੇ ਦੀਆਂ ਜਥੇਬੰਦੀਆਂ ਵੱਲੋਂ ਕਾਲਾ ਦਿਨ ਮਨਾਇਆ ਗਿਆ। ਇਸ ਮੌਕੇ ਮਹਿੰਦਰ ਸਿੰਘ ਦਿਆਲਪੁਰਾ, ਗਿਆਨ ਚੰਦ ਆਜ਼ਾਦ, ਟੈਕਨੀਕਲ ਯੂਨੀਅਨ ਦੇ ਸੋਨੀ ਸਿੰਘ, ਜਗਜੀਤ ਸਿੰਘ, ਤਰਕਸ਼ੀਲ ਆਗੂ ਅਮਨ ਕੁਲਰੀਆਂ, ਬੀਕੇਯੂ ਦੇ ਦੇਵੀ ਰਾਮ, ਮਾਸਟਰ ਮੇਲਾ ਸਿੰਘ, ਤਰਸੇਮ ਚੱਕ ਅਲੀਸ਼ੇਰ, ਮਹਿੰਦਰ ਕੁਲਰੀਆ ਅਤੇ ਇਨਕਲਾਬੀ ਕੇਂਦਰ ਦੇ ਤਾਰਾ ਚੰਦ ਤੇ ਭੀਮ ਮੰਡੇਰ ਨੇ ਸੰਬੋਧਨ ਕੀਤਾ।
ਲੁਧਿਆਣਾ ਵਿਖੇ ਜਮਹੂਰੀ, ਇਨਕਲਾਬੀ ਤੇ ਤਰਕਸ਼ੀਲ ਜੱਥੇਬੰਦੀਆਂ ਵੱਲੋਂ ਐਮਰਜੈਂਸੀ ਤੇ ਫਿਰਕੂ ਫਾਸ਼ੀਵਾਦ ਦੇ ਵਿਰੋਧ 'ਚ ਰੈਲੀ ਅਤੇ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਇੰਦਰਾ ਗਾਂਧੀ ਹਕੂਮਤ ਵੱਲੋਂ ਦੇਸ਼ ਵਿੱਚ ਐਮਰਜੈਂਸੀ ਲਾ ਕੇ ਲੋਕਾਂ ਦੇ ਜਮਹੂਰੀ ਹੱਕ ਕੁਚਲ ਕੇ ਜ਼ਬਰ ਜ਼ੁਲਮ ਦਾ ਸ਼ਿਕਾਰ ਬਣਾਇਆ ਸੀ। ਹੁਣ ਮੋਦੀ ਸਰਕਾਰ ਵੱਲੋਂ ਅਣਐਲਾਨੀ ਐਮਰਜੈਂਸੀ ਲਾ ਕੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਫਿਰਕੂ ਹਿੰਦੂਤਵ ਫਾਸ਼ੀਵਾਦ ਵੱਲ ਧੱਕਣ ਦੇ ਯਤਨ ਕੀਤੇ ਜਾ ਰਹੇ ਹਨ। ਮਿਹਨਤਕਸ਼ ਲੋਕਾਂ, ਘੱਟ ਗਿਣਤੀਆਂ, ਦਲਿਤਾਂ, ਮੁਸਲਮਾਨਾ, ਆਦਿਵਾਸੀਆਂ ਉੱਪਰ ਹਿੰਦੂਤਵੀ ਫਿਰਕੂ ਫਾਸ਼ੀਵਾਦੀ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਲੋਕ ਪੱਖੀ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਤੇ ਇਨਸਾਫ਼ ਪਸੰਦ ਸ਼ਹਿਰੀਆਂ ਦੀ ਆਵਾਜ਼ ਬੰਦ ਕਰਨ ਲਈ ਜੇਲ•੍ਹੀਂ ਡੱਕਿਆ ਜਾ ਰਿਹਾ ਹੈ।
ਮੁੱਖ ਬੁਲਾਰੇ ਵਜੋਂ ਪਹੁੰਚੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਰਨਲ ਸਕੱਤਰ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਅੰਗਰੇਜਾਂ ਦੇ ਭਾਰਤ ਛੱਡਣ ਬਾਅਦ, ਭਾਰਤੀ ਸੰਵਿਧਾਨ ਲਈ ਐਮਰਜੈਂਸੀ ਇਕ ਅਜਿਹਾ ਝਟਕਾ ਸੀ ਕਿ ਜਿਸ ਸੰਵਿਧਾਨ ਨੂੰ ਜਨਤਕ ਹੱਕਾਂ ਲਈ ਮਹਿਫੂਜ ਸਮਝਿਆ ਜਾਂਦਾ ਸੀ, ਉਹ ਸਭ ਹੱਕ ਇਕ ਕਲਮ ਦੀ ਨੋਕ ਨਾਲ ਹੀ ਖੋਹੇ ਜਾ ਸਕਦੇ ਹਨ। ਪਰ ਇਸ ਨੂੰ ਸਮਝਣ 'ਚ ਇਕ ਵੱਡੀ ਗਲਤ ਫਾਹਿਮੀ ਖੜ•ੀ ਕੀਤੀ ਜਾਂਦੀ ਹੈ ਕਿ ਇਹ ਇਕ ਵਿਅਕਤੀ ਦੀ ਸੋਚ ਦਾ ਨਤੀਜਾ ਸੀ। ਉਸ ਵਕਤ ਵੀ ਤੇ ਅੱਜ ਵੀ ਜੇ ਸਮੁੱਚੇ ਹਾਲਾਤਾਂ ਨੂੰ ਵਾਚਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਆਰਥਿਕ ਸੰਕਟ ਗਹਿਰਾ ਹੈ ਤੇ ਇਸ ਦੇ ਹੱਲ ਦੀ ਨਾਕਾਬਲੀਅਤ ਨੂੰ ਛਪਾਉਣ ਲਈ ਲੋਕਾਂ ਦੀ ਜੁਬਾਨ ਬੰਦੀ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤਾਂ 'ਚ ਜ਼ਰੂਰੀ ਹੈ ਕਿ ਅਸੀ ਸਿਰ ਜੋੜ ਕੇ ਸਰਕਾਰ ਨੂੰ ਲੋਕਾਂ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਈਏ। ਅਖੀਰ 'ਚ ਭਾਰਤ ਨਗਰ ਚੌਕ ਤੋਂ ਮਿੰਨੀ ਸੈਕਟਰੀਏਟ ਤੱਕ ਰੋਹ ਭਰਪੂਰ ਰੋਸ ਮਾਰਚ ਕੀਤਾ ਗਿਆ। 
ਗੁਰਦਾਸਪੁਰ ਵਿਖੇ ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਦੇ ਸੱਦੇ 'ਤੇ ਸੀ.ਪੀ.ਆਈ.(ਐਮ.ਐਲ.) ਐਨ.ਡੀ. ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕਾਰਕੁਨਾਂ ਵੱਲੋਂ ਸਾਂਝੇ ਤੌਰ ਉੱਤੇ ਰੋਸ ਰੈਲੀ ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਉੱਤੇ ਲੋਕਾਂ ਦੀ ਆਵਾਜ਼ ਦਬਾਉਣ ਲਈ ਅਣ-ਐਲਾਨੀ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰਨ ਦਾ ਦੋਸ਼ ਲਗਾਇਆ ਗਿਆ। ਕਾਮਰੇਡ ਸਤਿਬੀਰ ਸਿੰਘ ਸੁਲਤਾਨੀ ਅਤੇ ਰਾਜ ਕੁਮਾਰ ਪੰਡੋਰੀ ਨੇ ਸੰਬੋਧਨ ਕਰਦੇ ਕਿਹਾ ਕਿ ਲੋਕ ਅਣ-ਐਲਾਨੀ ਐਮਰਜੈਂਸੀ ਦੇ ਹਾਲਾਤ ਹੰਢਾ ਰਹੇ ਹਨ। ਭਾਜਪਾ ਜਾਂ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਨ ਵਾਲਿਆਂ ਨੂੰ ਜੇਲ•ੀ ਡੱਕਿਆ ਜਾ ਰਿਹਾ ਹੈ। ਸਾਮਰਾਜੀ ਨੀਤੀਆਂ ਤਹਿਤ ਦੇਸ਼ ਦਾ ਜਲ, ਜੰਗਲ ਅਤੇ ਜ਼ਮੀਨ ਵੇਚੇ ਜਾ ਰਹੇ ਹਨ । ਇਸਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਦੱਸ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਾਸਟਰ ਗੁਰਚਰਨ ਸਿੰਘ ਨੇ ਕਿਹਾ ਕਿ ਸਾਢੇ ਚਾਰ ਦਹਾਕਿਆ ਬਾਅਦ ਵੀ ਦੇਸ਼ ਦੇ ਹਾਲਾਤ ਉਸੇ ਤਰ•ਾਂ ਦੇ ਹਨ। ਦਲਿਤਾਂ ਤੇ ਘੱਟ ਗਿਣਤੀਆਂ ਵਿਚਕਾਰ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ।ਇਸ ਮੌਕੇ ਪ੍ਰੇਮ ਮਸੀਹ ਸੋਨਾ, ਸੁਖਦੇਵ ਰਾਜ ਬਹਿਰਾਮਪੁਰ, ਬਚਨ ਸਿੰਘ ਬੋਪਾਰਾਏ, ਹਰਭਜਨ ਸਿੰਘ, ਜਰਨੈਲ ਸਿੰਘ ਝਬਕਰਾ ਅਤੇ ਤਰਲੋਕ ਸਿੰਘ ਬਹਿਰਾਮਪੁਰ ਨੇ ਵੀ ਸੰਬੋਧਨ ਕੀਤਾ।
ਜਲੰਧਰ ਵਿਖੇ ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਨੇ 26 ਜੂਨ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਵਿਚ ਇਕੱਠ ਕਰਕੇ ਮੋਦੀ ਸਰਕਾਰ ਵੱਲੋਂ ਹਿੰਦੂਤਵੀ ਤੇ ਫਾਸ਼ੀਵਾਦ ਦੇ ਏਜੰਡੇ ਨੂੰ ਅੱਗੇ ਤੋਰਨ ਅਤੇ ਘੱਟ ਗਿਣਤੀਆਂ ਨੂੰ ਗਿਣੇ-ਮਿਥੇ ਢੰਗ ਨਾਲ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ। ਫੋਰਮ ਦੇ ਆਗੂ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਸ਼ਮੀਰੀ ਲੋਕਾਂ ਨੂੰ ਮਿਲੇ ਵਿਸ਼ੇਸ਼ ਅਧਿਕਾਰਾਂ ਦਾ ਭੋਗ ਪਾਉਣ ਵੱਲ ਵਧਣਾ ਅਤੇ ਯੂ.ਪੀ., ਝਾਰਖੰਡ 'ਚ ਮੁਸਲਮਾਨਾਂ ਨੂੰ ਸਾਜ਼ਿਸ਼ੀ ਭੀੜ ਵਲੋਂ ਕੁੱਟਣਾ ਤੇ ਮੌਤ ਦੇ ਘਾਟ ਉਤਾਰਨਾ ਅਣਐਲਾਨੀ ਐਮਰਜੈਂਸੀ ਹੈ। ਇਕ ਵਿਸ਼ੇਸ਼ ਮਤੇ ਰਾਹੀਂ ਫੋਰਮ ਨੇ ਯੂ.ਐਨ.ਓ. ਵਿੱਚ ਫਲਸਤੀਨ ਦੇ ਖਿਲਾਫ ਇਜ਼ਰਾਈਲ ਦੇ ਹੱਕ ਵਿਚ ਮੋਦੀ ਹਕੂਮਤ ਵੱਲੋਂ ਵੋਟ ਪਾਉਣ ਦੀ ਤਿੱਖੀ ਨਿੰਦਾ ਕਰਦਿਆਂ ਇਸ ਨੂੰ ਭਗਵੇਂ ਆਤੰਕ ਵੱਲੋਂ ਸਾਮਰਾਜੀ ਆਤੰਕ ਦੀ ਹਮਾਇਤ ਕਰਾਰ ਦਿੱਤਾ।
ਨਵਾਂਸ਼ਹਿਰ ਵਿਖੇ ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਦੇ ਸੱਦੇ 'ਤੇ ਸੀ.ਪੀ.ਆਈ.(ਐਮ.ਐਲ.) ਐਨ.ਡੀ. ਵੱਲੋਂ ਦੇਸ਼ ਵਿੱਚ ਲੱਗੀ ਐਮਰਜੈਂਸੀ ਅਤੇ ਅੱਜ ਦੀ ਅਣਐਲਾਨੀ ਐਮਰਜੈਂਸੀ ਖ਼ਿਲਾਫ਼ ਨਵਾਂਸ਼ਹਿਰ ਵਿਚ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਾਮਰੇਡ ਦਲਜੀਤ ਸਿੰਘ ਐਡਵੋਕੇਟ, ਕਾਮਰੇਡ ਕੁਲਵਿੰਦਰ ਸਿੰਘ ਵੜੈਚ, ਬੀਬੀ ਗੁਰਬਖ਼ਸ਼ ਕੌਰ ਸੰਘਾ ਅਤੇ ਜਸਬੀਰ ਦੀਪ ਨੇ ਆਖਿਆ ਕਿ ਅੱਜ ਕਾਰਕੁੰਨਾਂ, ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਸਰਕਾਰ ਦੀ ਆਲੋਚਨਾ ਕਰਨ 'ਤੇ ਜੇਲ੍ਹ•ਾਂ ਵਿਚ ਡੱਕਿਆ ਜਾ ਰਿਹਾ ਹੈ। ਉਨ੍ਹ•ਾਂ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿਚ ਸੋਧਾਂ ਨੂੰ ਰੱਦ ਕੀਤਾ ਜਾਵੇ, ਸਾਰੇ ਰਾਜਸੀ ਕੈਦੀ, ਲੇਖਕਾਂ ਅਤੇ ਬੁੱਧੀਜੀਵੀ ਰਿਹਾ ਕੀਤੇ ਜਾਣ, ਅਣਐਲਾਨੀ ਐਮਰਜੈਂਸੀ ਖਤਮ ਕੀਤੀ ਜਾਵੇ। 
ਸੰਗਰੂਰ 'ਚ ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਪੰਜਾਬ ਦੇ ਸੱਦੇ 'ਤੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਐਮਰਜੈਂਸੀ ਦੀ 44ਵੀਂ ਵਰ•ੇਗੰਢ ਮੌਕੇ ਰੈਲੀ ਕੀਤੀ ਗਈ ਅਤੇ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ 'ਤੇ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਸੰਘਰਸ਼ ਨੂੰ ਪੁਲੀਸ, ਕੇਂਦਰੀ ਸੁਰੱਖਿਆ ਬਲਾਂ ਅਤੇ ਫੌਜ ਰਾਹੀਂ ਤਾਕਤ ਦੇ ਜ਼ੋਰ 'ਤੇ ਕੁਚਲਣ ਦਾ ਦੋਸ਼ ਲਾਇਆ ਅਤੇ ਅਣਐਲਾਨੀ ਐਮਰਜੈਂਸੀ ਖ਼ਿਲਾਫ਼ ਸਮੂਹ ਬੁੱਧੀਜੀਵੀਆਂ, ਜਨਤਕ ਜਮਹੂਰੀ ਲੋਕਾਂ, ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਬਨਾਸਰ ਬਾਗ ਵਿਚ ਰੋਸ ਰੈਲੀ ਨੂੰ ਸਵਰਨਜੀਤ ਸਿੰਘ, ਮੁਕੇਸ਼ ਮਲੌਦ, ਮਾਸਟਰ ਪਰਮ ਵੇਦ, ਜਸਵਿੰਦਰ ਸਿੰਘ, ਧਰਮਪਾਲ ਸਿੰਘ, ਭੁਪਿੰਦਰ ਲੌਂਗੋਵਾਲ, ਰੁਪਿੰਦਰ ਸਿੰਘ, ਲਖਵਿੰਦਰ ਖੋਖਰ, ਹਰਜੀਤ ਸਿੰਘ ਬਾਲੀਆਂ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪ੍ਰੈਸ ਵਿਚ ਲੋਕ ਘੋਲਾਂ ਦੇ ਹੱਕ ਵਿੱਚ ਅਵਾਜ਼ ਉਠਾ ਰਹੇ ਹਰ ਤਰ•ਾਂ ਦੇ ਸਿਆਸੀ ਕਾਰਕੁੰਨਾਂ ਬੁੱਧੀਜੀਵੀਆਂ, ਵਕੀਲਾਂ ਤੇ ਪੱਤਰਕਾਰਾਂ ਨੂੰ ਦੇਸ਼ ਧਰੋਹੀ ਕਹਿ ਕੇ ਜਾਂ ਸ਼ਹਿਰੀ ਨਕਸਲੀ ਗਰਦਾਨ ਕੇ ਜੇਲ•ਾਂ ਵਿਚ ਸੁੱਟਿਆ ਜਾ ਰਿਹਾ ਹੈ। ਦੇਸ਼ ਵਿਚ ਘੱਟ ਗਿਣਤੀਆਂ ਖ਼ਿਲਾਫ਼ ਨਫ਼ਰਤ ਦਾ ਮਾਹੌਲ ਪੈਦਾ ਕਰ ਕੇ ਭੀੜ ਰਾਹੀਂ ਜਥੇਬੰਦ ਕੀਤੇ ਹਮਲੇ ਕਰਵਾ ਕੇ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਮਨੂੰਵਾਦੀ ਸੋਚ ਨੂੰ ਲਾਗੂ ਕਰਨ ਲਈ ਦਲਿਤਾਂ ਨੂੰ ਦਬਾਉਣ ਅਤੇ ਔਰਤਾਂ ਤੇ ਜ਼ੁਲਮ ਕਰਨ ਦਾ ਵਰਤਾਰਾ ਲਗਾਤਾਰ ਜਾਰੀ ਹੈ। 
੦-੦
ਥਾਣਿਆਂ ਵਿੱਚ ਦਲਿਤਾਂ ਨੂੰ 
ਨਹੀਂ ਮਿਲ ਰਿਹਾ ਇਨਸਾਫ਼
ਚੰਡੀਗੜ੍ਹ ਵਿੱਚ 18 ਜੂਨ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਕਿਹਾ ਹੈ ਕਿ ਥਾਣਾ ਪੱਧਰ 'ਤੇ ਦਲਿਤਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ 'ਤੇ ਪੁਲੀਸ ਵੱਲੋਂ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਇਸ ਲਈ ਥਾਣਿਆਂ ਵਿੱਚ ਤਾਇਨਾਤ ਅਮਲੇ ਨੂੰ ਐਸ.ਸੀ./ਐਸ.ਟੀ. ਐਕਟ ਸਬੰਧੀ ਜਾਣਕਾਰੀ ਅਤੇ ਜਾਗਰੂਕ ਕਰਨ ਲਈ ਸਿਖਲਾਈ ਦਿੱਤੀ ਜਾਵੇ। ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਇੱਥੇ ਸਮੀਖਿਆ ਮੀਟਿੰਗ ਦੌਰਾਨ ਪੁਲੀਸ ਮੁਖੀ ਨੂੰ ਦੱਸਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ 'ਤੇ ਸਾਲ 2016 ਤੋਂ ਕੋਈ ਕਾਰਵਾਈ ਨਹੀਂ ਹੋਈ। ਚੇਅਰਪਰਸਨ ਨੇ ਇਹ ਵੀ ਦੱਸਿਆ ਕਿ ਜਦੋਂ ਕੋਈ ਦਲਿਤ ਥਾਣੇ ਵਿੱਚ ਸ਼ਿਕਾਇਤ ਲੈ ਕੇ ਜਾਂਦਾ ਹੈ ਤਾਂ ਇਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਸਗੋਂ ਪੀੜਤ ਦਲਿਤ ਖ਼ਿਲਾਫ਼ ਹੀ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ।

No comments:

Post a Comment