ਕਾਮਰੇਡ ਵਰਵਰਾ ਰਾਓ 'ਤੇ ਮੜ੍ਹੇ ਨਵੇਂ ਕੇਸ ਵਿਰੁੱਧ ਆਵਾਜ਼ ਉਠਾਓ
ਇਨਕਲਾਬੀ ਜਮਹੂਰੀ ਫਰੰਟ (ਆਰ.ਡੀ.ਐਫ.) ਦੇ ਕੇਂਦਰੀ ਪ੍ਰਧਾਨ ਕਾਮਰੇਡ ਵਰਵਰਾ ਰਾਓ ਪੂਨਾ ਜੇਲ੍ਹ ਵਿੱਚ ਬੰਦ ਹਨ। ਉਹਨਾਂ ਅਤੇ ਹੋਰ ਚੋਣਵੇਂ ਬੁੱਧੀਜੀਵੀਆਂ ਉੱਤੇ ਭੀਮਾ ਕੋਰੇਗਾਉਂ ਵਾਲਾ ਕੇਸ ਦਰਜ਼ ਕੀਤਾ ਗਿਆ ਸੀ। ਪਹਿਲਾਂ ਇਸ ਗ੍ਰਿਫਤਾਰੀ ਲਈ ਭੀਮਾ ਕੋਰੇਗਾਉਂ ਪ੍ਰੋਗਰਾਮ ਲਈ ਮਾਓਵਾਦੀਆਂ ਵੱਲੋਂ ਫੰਡ ਮੁਹੱਈਆ ਕਰਨ ਦਾ ਬਹਾਨਾ ਬਣਾਇਆ ਗਿਆ ਸੀ। ਫਿਰ ਮੋਦੀ ਨੂੰ ਮਾਰਨ ਦੀ ਸਾਜਿਸ਼ ਰਚਣ ਦਾ, ਜਦੋਂ ਉਪਰਕੋਤ ਕੋਈ ਬਹਾਨਾ ਨਾ ਚੱਲਿਆ, ਤਾਂ ਉਹਨਾਂ ਤੇ ਉਹਨਾਂ ਦੇ ਸਾਥੀਆਂ ਉੱਤੇ ਮਾਓਵਾਦੀਆਂ ਨਾਲ ਸਬੰਧਾਂ ਦਾ ਦੋਸ਼ ਲਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਕਾਮਰੇਡ ਰਾਓ ਅਤੇ ਉਹਨਾਂ ਦੇ ਸਾਥੀ ਕਿੰਨੇ ਮਾਓਵਾਦੀ ਹਨ, ਜਾਂ ਨਹੀਂ, ਇਹ ਨਾ ਕੋਈ ਸਟੇਟ ਨੂੰ ਭੁਲੇਖੇ ਹਨ ਅਤੇ ਨਾ ਹੀ ਲੋਕਾਂ ਨੂੰ। ਅਸਲ ਮਾਮਲਾ ਇਹ ਹੈ ਕਿ ਪੂਨਾ ਪੁਲਸ, ਬੰਬਈ ਹਾਈਕੋਰਟ ਦਾ ਪੂਨਾ ਬੈਂਚ ਆਰ.ਐਸ.ਐਸ. ਦੇ ਖਾਸ-ਮ-ਖਾਸ ਹਨ। ਜਿਹਨਾਂ ਨੂੰ ਖੱਬੇ ਪੱਖੀ ਬੁੱਧੀਜੀਵੀਆਂ ਉੱਤੇ ਝਪਟ ਦੀ ਮੋਦੀ ਜੁੰਡਲੀ ਨੇ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਜਿਸ ਕਰਕੇ ਪੂਨਾ ਪੁਲਸ ਸ਼ਿਕਾਰੀ ਕੁੱਤਿਆਂ ਵਾਂਗੂੰ ਕਦੇ ਹੈਦਰਾਬਾਦ, ਕਿਤੇ ਦਿੱਲੀ, ਕਿਤੇ ਬੰਬੇ ਸਿੱਧਾ ਛਾਪਾ ਮਾਰਦੀ ਰਹੀ ਹੈ।
ਤਾਜ਼ਾ ਘਟਨਾਕ੍ਰਮ ਇਹ ਹੈ ਕਿ ਕਾਮਰੇਡ ਰਾਓ ਉੱਤੇ ਕਰਨਾਟਕਾ ਦਾ ਇੱਕ ਕੇਸ ਮੜ੍ਹ ਦਿੱਤਾ ਗਿਆ ਹੈ। ਇਹ ਗੱਲ ਚੇਤੇ ਰੱਖਣ ਯੋਗ ਹੈ ਕਿ 2004 ਵਿੱਚ ਸੀ.ਪੀ.ਆਈ.(ਮਾਓਵਾਦੀ) ਦੇ ਕਰਨਾਟਕ ਯੂਨਿਟ ਸਕੱਤਰ ਕਾਮਰੇਡ ਸਾਕੇਤ ਰਾਜਨ ਨੂੰ ਇੱਕ ਝੂਠੇ ਪੁਲਸ ਮੁਕਾਬਲੇ ਵਿੱਚ ਫੜ ਕੇ ਚਿਕਮੰਗਲੂਰ ਵਿਖੇ ਸ਼ਹੀਦ ਕੀਤਾ ਗਿਆ ਸੀ। ਹਾਂ- ਉਹੀ ਸਾਕੇਤ ਜਿਹੜਾ ਇੱਕ ਪਾਸੇ ਕਰਨਾਟਕਾ ਹਕੂਮਤ ਦੀ ਲਿਸਟ ਵਿੱਚ ਇੱਕ ਨੰਬਰ ਦਾ ਖਤਰਨਾਕ ਮਾਓਵਾਦੀ ਸੀ ਅਤੇ ਦੂਜੇ ਪਾਸੇ ਉਸਦਾ ਖੋਜ ਥੀਸਸ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ। ਉਸਦੀ ਸ਼ਹਾਦਤ ਦੇ ਪ੍ਰਤੀਕਰਮ ਵਜੋਂ ਹੋਏ, ਦੱਸੇ ਜਾਂਦੇ ਇੱਕ ਫੌਜੀ ਐਕਸ਼ਨ ਵਿੱਚ ਕਰਨਾਟਕਾ ਸਟੇਟ ਰਿਜ਼ਰਵ ਪੁਲਸ (ਕੇ.ਐਸ.ਆਰ.ਪੀ.) ਦੇ ਸੱਤ ਨੌਜਵਾਨ ਮਾਓਵਾਦੀ ਗੁਰੀਲਿਆਂ ਵੱਲੋਂ ਮਾਰ ਦਿੱਤੇ ਗਏ ਸਨ। ਇਸ ਹਮਲੇ ਨਾਲ ਜੁੜ ਕੇ ਬਹੁਤ ਸਾਰੇ ਲੋਕਾਂ ਵਿਰੁੱਧ ਕੇਸ ਦਰਜ਼ ਕੀਤਾ ਗਿਆ ਸੀ। ਉਸ ਕੇਸ ਵਿੱਚ ਸ਼ਾਮਲ ਸਾਰੇ ਸਾਥੀ ਬਾਇੱਜਤ ਬਰੀ ਹੋ ਚੁੱਕੇ ਹਨ। ਹੁਣ ਚੁੱਕ ਕੇ ਉਸ ਕੇਸ ਵਿੱਚ ਕਾਮਰੇਡ ਰਾਓ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਮਰੇਡ ਰਾਓ 2018 ਵਿੱਚ ਗ੍ਰਿਫਤਾਰ ਕੀਤੇ ਗਏ ਸਨ। ਇਹ ਕੇਸ 2005 ਦਾ ਹੈ। 13 ਸਾਲਾ ਕਾਮਰੇਡ ਰਾਓ ਜੇਲ੍ਹ ਤੋਂ ਬਾਹਰ ਰਹੇ ਹਨ। ਉਦੋਂ ਕੋਈ ਕੇਸ ਨਹੀਂ ਪਾਇਆ, ਕੋਈ ਗ੍ਰਿਫਤਾਰੀ ਨਹੀਂ ਕੀਤੀ। ਹੁਣ ਚੁੱਕ ਕੇ ਉਹਨਾਂ ਉੱਤੇ ਇਹ ਝੂਠਾ ਕੇਸ ਮੜ੍ਹ ਦਿੱਤਾ ਗਿਆ ਹੈ।
ਅਸੀਂ ਇਸ ਹਮਲੇ ਨੂੰ ਇਨਕਲਾਬੀ ਲਹਿਰ 'ਤੇ ਤਾਜ਼ਾ ਫਾਸ਼ੀ ਹਮਲੇ ਵਜੋਂ ਦੇਖਦੇ ਹਾਂ। ਅਸੀਂ ਸਮੂਹ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ ਅਤੇ ਜਮਹੂਰੀ ਤਾਕਤਾਂ, ਜਥੇਬੰਦੀਆਂ ਅਤੇ ਸਿਆਸੀ ਧਿਰਾਂ ਨੂੰ ਇਸ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਦਿੰਦੇ ਹਾਂ। ਉਹਨਾਂ ਤੋਂ ਸਾਰੇ ਕੇਸ ਵਾਪਸ ਲੈਣ ਅਤੇ ਤੁਰੰਤ ਰਿਹਾਅ ਕਰਨ ਦੀ ਮੰਗ ਕਰਦੇ ਹਾਂ।

No comments:
Post a Comment