ਰੁਪੇਸ਼ ਕੁਮਾਰ ਸਿੰਘ ਅਤੇ ਹੋਰਨਾਂ ਦੀ ਗ੍ਰਿਫਤਾਰੀ ਦਾ ਵਿਰੋਧ ਕਰੋ
ਅੱਜ ਸਰਕਾਰ ਅਤੇ ਪ੍ਰਸਾਸ਼ਨ ਦਾ ਜਬਰ-ਜ਼ੁਲਮ ਅਜਿਹਾ ਰੂਪ ਲੈ ਚੁੱਕਿਆ ਹੈ, ਜਿੱਥੇ ਪੱਤਰਕਾਰ, ਲੇਖਕ, ਕਾਰਕੁੰਨ, ਬੁੱਧੀਜੀਵੀ ਅਤੇ ਸਾਰੇ ਇਨਸਾਫਪਸੰਦ ਲੋਕ ਮੁਜਰਿਮਾਂ ਦੇ ਰੂਪ ਵਿੱਚ ਕਟਹਿਰੇ ਵਿੱਚ ਖੜ੍ਹੇ ਕੀਤੇ ਜਾ ਰਹੇ ਹਨ। 7 ਜੂਨ 2018 ਨੂੰ ਅਖਬਾਰ ਵਿੱਚ ਛਪੀ ਇੱਕ ਖਬਰ ਤੋਂ ਪਤਾ ਲੱਗਿਆ ਹੈ, ਕਿ ਪੱਤਰਕਾਰ ਅਤੇ ਲੇਖਕ ਰੁਪੇਸ਼ ਕੁਮਾਰ ਸਿੰਘ, ਵਕੀਲ ਮਿਥਲੇਸ਼ ਕੁਮਾਰ ਸਿੰਘ ਅਤੇ ਡਰਾਇਵਰ ਮੁਹੰਮਦ ਕਲਾਮ ਦੀ ਫਰਜ਼ੀ ਗ੍ਰਿਫਤਾਰੀ ਦਾ ਸੱਚ ਇਸ ਗੱਲ ਨਾਲ ਜੁੜਿਆ ਹੋਇਆ ਹੈ।
ਇਸ ਲਿਸਟ ਵਿੱਚ ਸੁਧਾ ਭਾਰਦਵਾਜ਼, ਵਰਵਰਾ ਰਾਓ, ਸੁਰਿੰਦਰ ਗਾਡਲਿੰਗ, ਸੁਧੀਰ ਧਾਵਲੇ ਵਰਗੇ ਨਾਮਾਂ ਦੇ ਨਾਲ ਹੁਣ ਝਾਰਖੰਡ ਦੇ ਪੱਤਰਕਾਰ ਰੁਪੇਸ਼ ਕੁਮਾਰ ਸਿੰਘ ਦਾ ਨਾਮ ਵੀ ਸ਼ਾਮਲ ਹੋ ਚੁੱਕਿਆ ਹੈ, ਜਿਹਨਾਂ ਦੀ ਪੁਲਸ ਨੇ 4 ਜੂਨ 2019 ਨੂੰ ਫਰਜ਼ੀ ਗ੍ਰਿਫਤਾਰੀ ਕੀਤੀ ਹੈ, ਉਹ ਇੱਕ ਇਨਸਾਫਪਸੰਦ ਵਿਅਕਤੀ ਹਨ ਅਤੇ ਹਮੇਸ਼ਾਂ ਉਹ ਸੱਚ ਲਈ ਲਿਖਦੇ ਰਹੇ ਹਨ।
ਰੁਪੇਸ਼ ਕੁਮਾਰ ਸਿੰਘ ਨੂੰ ਪੁਲਸ ਨੇ 4 ਜੂਨ 2019 ਨੂੰ ਗ੍ਰਿਫਤਾਰ ਕਰਕੇ ਦੋ ਦਿਨ ਨਜਾਇਜ਼ ਹਿਰਾਸਤ ਵਿੱਚ ਰੱਖਿਆ ਸੀ ਅਤੇ ਪਰਿਵਾਰ ਨੂੰ ਗੁਮਰਾਹ ਕਰਨ ਲਈ ਫੋਨ 'ਤੇ ਗੱਲ ਕਰਵਾਈ। ਇੱਕ ਪਾਸੇ ਝਾਰਖੰਡ ਪੁਲਸ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੁੜੇ ਨਾਗਰਿਕ ਦੇ ਤੌਰ 'ਤੇ ਲੱਭ ਰਹੀ ਸੀ ਤੇ ਦੂਸਰੇ ਪਾਸੇ ਬਿਹਾਰ ਪੁਲਸ ਉਹਨਾਂ ਨੂੰ ਕੱਟੜ ਨਕਸਲੀ ਦੱਸ ਕੇ ਗ੍ਰਿਫਤਾਰ ਕਰਦੀ ਹੈ। ਸਾਥੀ ਰੁਪੇਸ਼ ਦੇ ਖਿਲਾਫ ਕੋਈ ਪੁਰਾਣਾ ਅਪਰਾਧਿਕ ਮਾਮਲਾ ਨਹੀਂ ਹੈ ਨਾ ਹੀ ਇਸ ਤੋਂ ਪਹਿਲਾਂ ਉਹ ਕਦੇ ਜੇਲ੍ਹ ਗਏ ਹਨ। ਪੁਲਸ ਨੇ ਖੁਦ ਫਿਸਫੋਟਕ ਸਮੱਗਰੀ ਰੱਖ ਕੇ ਗ੍ਰਿਫਤਾਰੀ ਵਿਖਾਈ ਹੈ। ਜੇ ਇਹ ਕਹਾਣੀ ਨਹੀਂ ਸੀ ਤਾਂ 4 ਜੂਨ ਨੂੰ ਹੀ ਗ੍ਰਿਫਤਾਰੀ ਦਿਖਾਉਣੀ ਚਾਹੀਦੀ ਸੀ। ਹਾਲਤ ਜ਼ੱਗ ਜ਼ਾਹਰ ਹੈ ਕਿ ਪੁਲਸ ਨੇ ਵਿਸਫੋਟ ਆਪ ਰੱਖੇ ਹਨ। ਰੁਪੇਸ਼ ਕੁਮਾਰ ਸਿੰਘ ਦੇ ਖਿਲਾਫ ਅਜਿਹੀਆਂ ਸਾਜਿਸ਼ਾਂ ਕਿਉਂ ਰਚੀਆਂ ਗਈਆਂ, ਇਸ ਬਾਰੇ ਰੁਪੇਸ਼ ਕੁਮਾਰ ਨੂੰ ਜਾਣ ਕੇ ਹੀ ਸਮਝਿਆ ਜਾ ਸਕਦਾ ਹੈ।
33 ਸਾਲਾ ਰੁਪੇਸ਼ ਕੁਮਾਰ ਸਿੰਘ ਬਿਹਾਰ ਦੇ ਭਾਗਲਪੁਰ ਦੇ ਰਹਿਣ ਵਾਲੇ ਹਨ, ਜੋ ਬਿਨਾ ਕਿਸੇ ਡਰ ਤੋਂ ਸੱਚ ਨੂੰ ਆਪਣੀ ਕਲਮ ਨਾਲ ਲਿਖਦੇ ਰਹੇ ਹਨ। ਰੁਪੇਸ਼ ਕੁਮਾਰ ਸਿੰਘ ਆਪਣੇ ਕਾਲਜ ਦੇ ਦਿਨਾਂ ਤੋਂ ਸੀ.ਪੀ.ਆਈ.(ਮ.ਲ.) ਲਿਬਰੇਸ਼ਨ ਦੇ ਇੱਕ ਚਰਚਿਤ ਨੇਤਾ ਸਨ, ਉਹਨਾਂ ਦਾ ਸੁਭਾਅ ਸ਼ੁਰੂ ਤੋਂ ਹੀ ਜੁਝਾਰੂ ਰਿਹਾ ਹੈ। ਉਥੇ ਉਹਨਾਂ ਦੀ ਪਛਾਣ ਜੁਝਾਰੂ ਆਗੂ ਦੇ ਰੂਪ ਵਿੱਚ ਸੀ। ਸਮਾਜ ਵਿੱਚ ਕਿਤੇ ਵੀ ਕੁੱਝ ਗਲਤ ਦੇਖ ਕੇ ਚੁੱਪ ਰਹਿ ਜਾਣਾ, ਉਹਨਾਂ ਦਾ ਸੁਭਾਅ ਨਹੀਂ ਰਿਹਾ। ਉਹਨਾਂ ਨੇ ਹਮੇਸ਼ਾਂ ਹੀ ਗਲਤ ਦੇ ਖਿਲਾਫ ਆਵਾਜ਼ ਉਠਾਈ ਹੈ। ਉਹਨਾਂ ਦੀ ਚੜ੍ਹਤ ਨੂੰ ਦੇਖ ਕੇ ਇੱਕ ਵਾਰੀ ਗੁੰਡਿਆਂ ਵੱਲੋਂ 18 ਮਈ 2010 ਵਿੱਚ ਉਹਨਾਂ ਨੂੰ ਅਗਵਾ ਕਰ ਲਿਆ ਗਿਆ ਸੀ। ਪਰ ਉਹਨਾਂ ਦੇ ਚੁਹਾਉਣ ਵਾਲਿਆਂ ਵੱਲੋਂ ਸ਼ੰਘਰਸ਼ ਆਰੰਭ ਕਰਕੇ, ਛੁਡਵਾ ਲਿਆ ਗਿਆ। ਉਹਨਾਂ ਨੂੰ ਧਮਕੀ ਮਿਲੀ ਸੀ ਕਿ ਉਹ ਆਗੂ ਬਣੇ ਰਹਿਣ ਤੋਂ ਪਿੱਛੇ ਹਟ ਜਾਣ। ਪਰ ਇਸ ਤੋਂ ਬਾਅਦ ਵੀ ਉਹਨਾਂ ਦੇ ਜੁਝਾਰੂਪਣ ਵਿੱਚ ਕੋਈ ਘਾਟ ਨਹੀਂ ਆਈ।
2012 ਵਿੱਚ ਪਾਰਟੀ ਨਾਲ ਵਿਚਾਰਾਂ ਦਾ ਵਖਰੇਵਾਂ ਹੋਣ ਕਾਰਨ ਉਹਨਾਂ ਨੇ ਪਾਰਟੀ ਛੱਡ ਦਿੱਤੀ ਅਤੇ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਇੱਕ ਪੱਤਰਕਾਰ ਬਣ ਗਏ। ਉਹਨਾਂ ਨੇ ਸਿਆਸਤ ਤੋਂ ਖੁਦ ਨੂੰ ਦੂਰ ਜ਼ਰੂਰ ਕੀਤਾ ਪਰ ਉਹਨਾਂ ਦਾ ਮਕਸਦ ਸਮਾਜ ਦੇ ਲਈ ਆਜ਼ਾਦ ਰੂਪ ਵਿੱਚ ਆਪਣੀ ਗੱਲ ਕਰਨੀ ਸੀ। ਉਹਨਾਂ ਨੇ ਲੋਕਾਂ ਦੇ ਦੁੱਖਾਂ ਤਕਲੀਫਾਂ ਸਬੰਧੀ ਸਰੋਕਾਰਾਂ ਵਿੱਚ ਭੋਰਾ ਵੀ ਘਾਟ ਨਹੀਂ ਸੀ ਆਈ। ਇਸ ਲਈ, ਉਹਨਾਂ ਨੇ ਇੱਕ ਇੱਕ ਗੰਭੀਰ ਮੁੱਦੇ 'ਤੇ ਡੂੰਘਾਈ ਵਿੱਚ ਲਿਖਣਾ ਸ਼ੁਰੂ ਕੀਤਾ। ਉਹਨਾਂ ਦੇ ਲੇਖਾਂ ਨੂੰ ਪੜ੍ਹ ਕੇ ਇੱਕਦਮ ਇਹ ਸਮਝ ਵਿੱਚ ਆ ਜਾਵੇਗਾ ਕਿ ਕਿਉਂ ਉਹ ਸਰਕਾਰ ਦੀਆਂ ਅੱਖਾਂ ਵਿੱਚ ਰੋੜ ਬਣ ਕੇ ਰੜਕਦੇ ਰਹੇ? ਕਿਉਂ ਉਹਨਾਂ ਨੂੰ ਇਸ ਤਰ੍ਹਾਂ ਦੇ ਗੰਭੀਰ ਦੋਸ਼ਾਂ ਵਿੱਚ ਫਸਾਇਆ ਗਿਆ।
ਨਕਸਲੀ ਹੋਣ ਦਾ ਠੱਪਾ ਲਾ ਕੇ ਜਿਹਨਾਂ ਤਿੰਨ ਬੰਦਿਆਂ ਨੂੰ ਫੜਿਆ ਗਿਆ ਹੈ, ਉਹਨਾਂ ਵਿੱਚੋਂ ਮੁੱਖ ਦੋਸ਼ੀ ਰੁਪੇਸ਼ ਕੁਮਾਰ ਸਿੰਘ ਨੂੰ ਦੱਸਿਆ ਗਿਆ ਹੈ ਅਤੇ ਉਸ ਉਪਰੰਤ ਉਸ 'ਤੇ ਤੇਜ਼ੀ ਨਾਲ ਕਾਰਵਾਈਆਂ ਕੀਤੀਆਂ ਗਈਆਂ- ਚਾਹੇ ਉਹਨਾਂ ਦੇ ਘਰ ਦੀ ਤਲਾਸ਼ੀ ਹੋਵੇ, ਚਾਰੇ ਪਰਿਵਾਰ ਵਾਲਿਆਂ ਤੋਂ ਪੁੱਛ-ਪੜਤਾਲ ਜਾਂ ਲੈਪਟਾਪ, ਮੋਬਾਈਲ ਫੋਨ, ਨਿੱਜੀ ਡਾਇਰੀ ਅਤੇ ਕੁੱਝ ਕਿਤਾਬਾਂ ਨੂੰ ਜਬਤ ਕੀਤਾ ਗਿਆ। 17 ਜੂਨ 2019 ਨੂੰ ਰੁਪੇਸ਼ ਜੀ ਦੇ ਰਾਮਗੜ੍ਹ ਥਾਣੇ ਵਿੱਚ ਜਬਤ ਕੀਤੇ ਗਏ ਫੋਨ ਨੂੰ ਹਾਸਲ ਕੀਤਾ, ਇਹ ਇਸ ਲਈ ਕਿਉਂਕਿ ਝਾਰਖੰਡ ਵਰਗੇ ਆਦਿਵਾਸੀ ਬਹੁਲਤਾ ਵਾਲੇ ਸੂਬੇ ਵਿੱਚ ਰੁਪੇਸ਼ ਕੁਮਾਰ ਸਿੰਘ ਵਰਗੇ ਪੱਤਰਕਾਰ ਹਨ, ਜੋ ਹਮੇਸ਼ਾਂ ਉਹਨਾਂ ਦੇ ਪੱਖ ਵਿੱਚ ਉਹਨਾਂ ਦੇ ਹੱਕ ਲਈ ਨਿਝੱਕ ਹੋ ਕੇ ਲੇਖ ਲਿਖਦੇ ਹਨ, ਕਵਿਤਾਵਾਂ ਲਿਖਦੇ ਰਹੇ ਹਨ। ਅਜਿਹੇ ਲੇਖਕ ਅਤੇ ਪੱਤਰਕਾਰ ਉਹਨਾਂ ਆਦਿਵਾਸੀਆਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹਨ, ਜਿਹਨਾਂ ਦੀਆਂ ਜ਼ਮੀਨਾਂ ਸਰਕਾਰ ਹੜੱਪ ਕੇ ਕਾਰਪੋਰੇਟਾਂ ਨੂੰ ਦੇਣਾ ਚਾਹੁੰਦੀ ਹੈ, ਜਿਹੜੇ ਇਹਨਾਂ ਜ਼ਮੀਨਾਂ 'ਤੇ ਫੈਕਟਰੀਆਂ ਲਾ ਕੇ ਮੋਟੇ ਮੁਨਾਫੇ ਖੱਟ ਸਕਣ ਅਤੇ ਇਸ ਸੌਦੇਬਾਜ਼ੀ ਵਿੱਚੋਂ ਇੱਕ ਹਿੱਸਾ ਸਰਕਾਰ ਆਪਣੀਆਂ ਜੇਬਾਂ ਵਿੱਚ ਤੁੰਨ ਸਕੇ। ਇਹ ਦੱਸਣ ਦੀ ਤਾਂ ਸ਼ਾਇਦ ਜ਼ਰੂਰਤ ਹੀ ਨਹੀਂ ਕਿ ਸਰਕਾਰ ਵਿਕਾਸ ਦੇ ਨਾਂ 'ਤੇ ਕਿਸ ਤਰ੍ਹਾਂ ਗਰੀਬ-ਆਦਿਵਾਸੀਆਂ 'ਤੇ ਅੱਤਿਆਚਾਰ ਕਰ ਰਹੀ ਹੈ। ਇੱਥੇ ਸਰਕਾਰ ਭੋਲੇ-ਭਾਲੇ ਆਦਿਵਾਸੀਆਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਉਜੜੇ ਦੇਖਣਾ ਚਾਹੁੰਦੀ ਹੈ, ਅਜਿਹੀ ਹਾਲਤ ਦੀ ਆਵਾਜ਼ ਨੂੰ ਕੋਈ ਲੋਕਾਂ ਤੱਕ ਪਹੁੰਚਾਵੇ ਅਤੇ ਸਰਕਾਰ ਦਾ ਕਾਲਾ ਚਿੱਠਾ ਛਾਪ ਕੇ ਰੱਖ ਦੇਵੇ, ਤਾਂ ਕਿਉਂ ਨਾ ਸਰਕਾਰ ਲਈ ਉਹ ਦੁਸ਼ਮਣ ਬਣੇ? ਇਹ ਕੁੱਝ ਹੀ ਰੁਪੇਸ਼ ਕੁਮਾਰ ਸਿੰਘ ਨਾਲ ਵਾਪਰਿਆ।
ਉਹਨਾਂ ਨੇ ਮਧੂਬਨ ਵਿੱਚ ਡੋਲੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ, ਮਜ਼ਦੂਰਾਂ ਦੀ ਹਰਮਨਪਿਆਰੀ ਟਰੇਡ ਯੂਨੀਅਨ ਬਾਰੇ, ਆਦਿਵਾਸੀਆਂ ਦੀ ਜ਼ਮੀਨ ਦੀ ਕਾਰਪੋਰੇਟਾਂ ਵੱਲੋਂ ਕੀਤੀ ਜਾਂਦੀ ਲੁੱਟ ਸਬੰਧੀ ਬਹੁਤ ਗਹਿਰਾਈ ਵਿੱਚ ਲਿਖਿਆ। ਇਸ ਦੇ ਨਾਲ ਹੀ ਦੇਸ਼ ਵਿੱਚ ਥਾਂ ਥਾਂ ਹੋਣ ਵਾਲੇ ਲੋਕਾਂ 'ਤੇ ਜਬਰ ਸਬੰਧੀ, ਜਿਵੇਂ ਬਨਾਰਸ ਹਿੰਦੂ ਯੂਨੀਵਰਸਿਟੀ (ਬੀ.ਐਚ.ਯੂ.) ਦੇ ਵਿਦਿਆਰਥੀਆਂ ਦੇ ਸੰਘਰਸ਼ 'ਤੇ, ਬੜਕਾਗਾਂਵ ਗੋਲੀਕਾਂਡ ਵਿੱਚ ਮਰਨ ਵਾਲੇ ਪੇਂਡੂਆਂ ਸਬੰਧੀ, ਕਸ਼ਮੀਰ ਦੇ ਲੋਕਾਂ ਉੱਪਰ ਹੋਣ ਵਾਲੇ ਅੱਤਿਆਚਾਰਾਂ ਸਬੰਧੀ ਲੇਖ, ਕਵਿਤਾਵਾਂ, ਟਿੱਪਣੀਆਂ ਲਿਖ ਕੇ ਸੱਚ ਨੂੰ ਉਜਾਗਰ ਕੀਤਾ ਹੈ। ਦੇਸ਼ ਵਿੱਚ ਜਦ ਕਦੇ ਕੋਈ ਨਾਜ਼ੁਕ ਮੁੱਦਾ ਉੱਠਿਆ ਤਾਂ ਉਹਨਾਂ ਨੇ ਆਪਣੀ ਪਹਿਲਕਦਮੀ ਜ਼ਰੂਰ ਦਿਖਾਈ। ਜਦੋਂ ਦੇਸ਼ ਧਰੋਹ ਦਾ ਮੁਕੱਦਮਾ ਬਣਾ ਕੇ ਕਈਆਂ ਦੇ ਬੋਲਣ ਦੀ ਆਜ਼ਾਦੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ''ਕੀ ਅਸੀਂ ਸਾਰੇ ਦੇਸ਼ਧਰੋਹੀ ਹਾਂ'' ਲੇਖ ਲਿਖ ਕੇ ਉਹਨਾਂ ਨੇ ਪਹਿਲ ਕੀਤੀ ਸੀ। ਜਦੋਂ ਸ਼ਹਿਰੀ ਨਕਸਲੀ ਦੇ ਨਾਂ 'ਤੇ ਲੋਕਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਤਾਂ ਉਹਨਾਂ ਦੇ ਵਿਰੋਧ ਵਿੱਚ ''ਮੈਂ ਵੀ ਸ਼ਹਿਰੀ ਨਕਸਲੀ'' ਦਾ ਬਿੱਲਾ ਲਾ ਕੇ ਉਸਦਾ ਵਿਰੋਧ ਕੀਤਾ। ਜਦੋਂ ਨਕਸਲੀ ਆਖ ਕੇ ਇੱਕ ਆਦਿਵਾਸੀ ਮਜ਼ਦੂਰ ਦਾ ਕਤਲ ਕੀਤਾ ਗਿਆ ਤਾਂ ਉਹਨਾਂ ਨੇ ਖੁੱਲ੍ਹ ਕੇ ਸਾਰਾ ਸੱਚ ਲੇਖ ਰਾਹੀਂ ਸਾਹਮਣੇ ਲਿਆਂਦਾ, ਜਦੋਂ ਮਜ਼ਦੂਰਾਂ ਦੀ ਆਵਾਜ਼ ਬਣੀ ਮਜਦੂਰ ਸੰਗਠਨ ਸੰਮਤੀ 'ਤੇ ਸਰਕਾਰ ਨੇ ਪਾਬੰਦੀ ਲਾਈ ਤਾਂ ਉਹਨਾਂ ਨੇ ਬਿਨਾ ਕਿਸੇ ਡਰ-ਭੈਅ ਤੋਂ ਗਰਜਵੇਂ ਬੋਲਾਂ ਵਿੱਚ ਇਸ ਪਾਬੰਦੀ ਦੀ ਸਚਾਈ ਨੂੰ ਉਜਾਗਰ ਕਰਦੇ ਹੋਏ ਲੇਖ ਲਿਖਿਆ। ਜਦੋਂ ਖਾਣਾਂ ਵਿੱਚ ਮਜ਼ਦੂਰ ਦਬ ਕੇ ਮਾਰੇ ਗਏ, ਉਹਨਾਂ ਪ੍ਰਬੰਧ ਦੀ ਲਾਪ੍ਰਵਾਹੀ ਨੂੰ ਸਾਹਮਣੇ ਲਿਆਂਦਾ। ਉਹ ਆਪਣੀ ਲੇਖਣੀ ਵਿੱਚ ਕਦੇ ਕਿਸੇ ਸਚਾਈ ਨੂੰ ਉਜਾਗਰ ਕਰਨ ਵਿੱਚ ਜਾਂ ਕਵਿਤਾਵਾਂ ਰਾਹੀਂ ਲੋਕ-ਹਿਤਕਾਰੀ ਸੰਘਰਸ਼ ਦੇ ਪੱਖ ਖੜ੍ਹਦੇ ਰਹੇ। ਰੁਪੇਸ਼ ਕੁਮਾਰ ਸਿੰਘ ਵਰਗੇ ਲੇਖਕਾਂ ਦੀ ਲੇਖਣੀ ਸਰਕਾਰਾਂ ਦੇ ਕੰਮ ਵਿੱਚ ਅੜਿੱਕਾ ਬਣਦੀ ਸੀ, ਇਹੀ ਵਜਾਹ ਹੈ ਕਿ ਉਹ ਸਰਕਾਰ ਅਤੇ ਪ੍ਰਸਾਸ਼ਨ ਦੀਆਂ ਅੱਖਾਂ ਵਿੱਚ ਰੋੜ ਬਣੇ ਹੋਏ ਸਨ। ਇਹ ਇੱਕ ਪੱਖ ਹੈ, ਦੂਸਰਾ ਪੱਖ ਇਹ ਹੈ ਕਿ ਰੁਪੇਸ਼ ਕੁਮਾਰ ਉਹਨਾਂ ਲੋਕਾਂ ਦੀ ਆਵਾਜ਼ ਉਠਾਉਂਦੇ ਆਏ ਹਨ, ਜਿਹਨਾਂ ਨੂੰ ਸਰਕਾਰ ਨੇ ਗਲਤ ਦੋਸ਼ਾਂ ਤਹਿਤ ਜੇਲ੍ਹਾਂ ਵਿੱਚ ਤਾੜਿਆ ਹੋਇਆ ਹੈ। ਅੱਜ ਉਹਨਾਂ ਦੀ ਫਰਜ਼ੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਉੱਠ ਰਹੀਆਂ ਹਨ, ਸ਼ਾਇਦ ਇਸਦੇ ਪਿੱਛੇ ਇੱਕ ਕਾਰਨ ਉਹਨਾਂ 'ਤੇ ਲਗਾਏ ਗਏ ਗੰਭੀਰ ਦੋਸ਼ ਹਨ। ਅਜਿਹੇ ਗੰਭੀਰ ਦੋਸ਼ ਵੀ ਸਰਕਾਰ ਨੇ ਸੋਚ-ਸਮਝ ਕੇ ਲਾਏ ਹਨ।
ਅਜਿਹੇ ਗੰਭੀਰ ਦੋਸ਼ ਕਿਉਂ ਮੜ੍ਹੇ ਗਏ?
ਸਰਕਾਰ ਨੇ ਕਦੇ ਅਜਿਹਾ ਮਾਹੌਲ ਬਣਾਇਆ ਕਿ ਨਕਸਲ ਮੁਕਤ ਮੁਹਿੰਮ, ਦੇਸ਼ ਦੇ ਸਾਰੇ ਅਰਪਾਧ ਆਪਣੀਆਂ ਸਿਖਰਾਂ ਛੋਹ ਰਹੇ ਹਨ ਪਰ ਸਰਕਾਰ ਅੱਤਵਾਦ ਅਤੇ ਨਕਸਲਵਾਦ ਦੇ ਖਾਤਮੇ ਨੂੰ ਆਪਣਾ ਨਿਸ਼ਾਨਾ ਮਿਥ ਕੇ ਚੱਲ ਰਹੀ ਹੈ ਅਤੇ ਇਸ ਵਿਰੁੱਧ ਮੁਹਿੰਮਾਂ ਚਲਾ ਰਹੀ ਹੈ। ਅਸਲ ਵਿੱਚ ਦੇਸ਼ ਲਈ ਖਤਰਾ ਦੱਸ ਕੇ ਨਕਸਲੀਆਂ ਹੋਣ ਦਾ ਅਤੇ ਨਕਸਲੀਆਂ ਦੇ ਸਮਰਥਕ ਹੋਣ ਦਾ ਬਿੱਲਾ ਲਾ ਕੇ ਸਰਕਾਰ ਉਹਨਾਂ ਸਮਾਜ-ਸੇਵੀਆਂ, ਪੱਤਰਕਾਰਾਂ, ਲੇਖਕਾਂ ਅਤੇ ਇਨਸਾਫਪਸੰਦ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਹੜੇ ਸਰਕਾਰ ਦੇ ਝੂਠੇ ਨਕਾਬਾਂ ਨੂੰ ਲੀਰੋ-ਲੀਰ ਕਰਦੇ ਹਨ, ਚਾਹੇ ਸੁਧਾ ਭਾਰਦਵਾਜ਼ ਹੋਵੇ, ਸੁਧੀਰ ਧਾਵਲੇ, ਵਰਵਰਾ ਰਾਓ, ਸੁਰਿੰਦਰ ਗਾਡਲਿੰਗ ਹੋਵੇ ਚਾਹੇ ਝਾਰਖੰਡ ਦੇ ਪੱਤਰਕਾਰ ਰੁਪੇਸ਼ ਕੁਮਾਰ ਸਿੰਘ। ਨਕਸਲੀ ਹੋਣ ਦਾ ਅਜਿਹਾ ਹਊਆ ਖੜ੍ਹਾ ਕੀਤਾ ਗਿਆ ਹੈ ਕਿ ਇਸ ਨਾਮ ਦਾ ਬਿੱਲਾ ਲਾ ਦੇਣ ਤੋਂ ਬਾਅਦ ਸ਼ਾਇਦ ਹੀ ਕੋਈ ਉਹਨਾਂ ਦੇ ਪੱਖ ਵਿੱਚ ਖੜ੍ਹਾ ਹੋਣ ਦੀ ਦਲੇਰੀ ਕਰ ਸਕੇ। ਜਿਹੜੀ ਲੋਕਾਈ ਧੱਕੜ ਪ੍ਰਬੰਧ ਦੇ ਖਿਲਾਫ ਹੋ-ਹੱਲਾ ਮਚਾਉਂਦੀ ਹੈ, ਪਰ ਨਕਸਲੀ ਹੋਣ ਦਾ ਦੋਸ਼ ਲੱਗਦੇ ਸਾਰ ਦੜ ਵੱਟ ਜਾਂਦੀ ਹੈ, ਅਜਿਹੇ ਮਾਹੌਲ ਵਿੱਚ ਰੁਪੇਸ਼ ਕੁਮਾਰ ਸਿੰਘ ਦੀ ਜੋ ਪਛਾਣ ਹੈ, ਉਸ 'ਤੇ ਪ੍ਰਸਾਸ਼ਨ ਵੱਲੋਂ ਨਕਸਲੀ ਹੋਣ ਦਾ ਦੋਸ਼ ਲਾ ਕੇ ਹੀ ਕਾਬੂ ਕੀਤਾ ਜਾ ਸਕਦਾ ਹੈ। ਇਸੇ ਕਾਰਨ ਉਹਨਾਂ 'ਤੇ ਕੱਟੜ ਨਕਸਲੀ ਹੋਣ ਦਾ ਬਿੱਲਾ ਲਾਇਆ ਗਿਆ। ਉਂਝ ਕੀ ਸਰਕਾਰ ਨੂੰ ਇਹ ਹੱਕ ਹੈ ਕਿ ਉਹ ਇਹਨਾਂ ਨਾਵਾਂ ਸਬੰਧੀ ਆਪਣੀਆਂ ਆਪਹੁਦਰੀਆਂ ਕਰੇ? ਸਰਕਾਰ ਜਿਸ ਤਰ੍ਹਾਂ ਨਾਲ ਅਪਰਾਧ ਦੇ ਨਾਂ 'ਤੇ ਉਹੋ ਜਿਹੇ ਲੋਕਾਂ ਨੂੰ ਗ੍ਰਿਫਤਾਰ ਕਰ ਰਹੀ ਹੈ, ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ, ਜਿਹੜੇ ਇਨਸਾਫਪਸੰਦ ਹਨ ਅਤੇ ਸਮਾਜ ਦੇ ਲਈ ਕੰਮ ਕਰਦੇ ਹਨ, ਇਹ ਬਹੁਤ ਚਿੰਤਾਜਨਕ ਹਾਲਤ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਆਪਹੁਦਰੀਆਂ ਦੇ ਖਿਲਾਫ ਇੱਕਜੁੱਟ ਹੋ ਜਾਈਏ।
ਇੱਕ ਖੌਫ਼ਨਾਕ ਮਾਹੌਲ ਬਣਾਇਆ ਜਾ ਰਿਹਾ ਹੈ
ਰੁਪੇਸ਼ ਕੁਮਾਰ ਵਰਗੇ ਜੁਝਾਰੂ ਲੇਖਕ, ਜੋ ਸਥਾਨਕ ਸਮੱਸਿਆਵਾਂ ਤੋਂ ਲੈ ਕੇ ਦੇਸ਼ ਪੱਧਰੀਆਂ ਸਮੱਸਿਆਵਾਂ ਬਾਰੇ ਬੇਬਾਕੀ ਨਾਲ ਲਿਖਦੇ ਹਨ, ਉਹਨਾਂ 'ਤੇ ਹਮਲਾ ਸਮਾਜ ਲਈ ਬਹੁਤ ਖਤਰਨਾਕ ਹੈ, ਇਸ ਗੱਲ ਦਾ ਸੰਕੇਤ ਹੈ ਕਿ ਫਾਸ਼ੀਵਾਦੀ ਸਰਕਾਰ ਦਾ ਜਬਰ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹਾ ਰੂਪ ਲੈਣ ਵਾਲਾ ਹੈ। ਇੱਕ ਪਾਸੇ ਆਦਿਵਾਸੀਆਂ ਵੱਲੋਂ ਆਪਣੀ ਜ਼ਮੀਨ ਲਈ ਲੜਾਈ ਲੜੀ ਜਾ ਰਹੀ ਹੈ, ਦੂਜੇ ਪਾਸੇ ਉਹਨਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੇਖਕ ਨੂੰ ਸੀਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ। ਅਜਿਹੇ ਸਮੇਂ ਬਹੁਤ ਘੱਟ ਲੋਕ ਆਵਾਜ਼ ਉੱਚੀ ਕਰਦੇ ਹਨ। ਇਸ ਦੇ ਖਿਲਾਫ ਇਨਸਾਫਪਸੰਦ ਲੋਕਾਂ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਜਬਰ ਦਾ ਇਹ ਰੂਪ ਉਹਨਾਂ ਦੇ ਦਰਾਂ 'ਤੇ ਦਨਦਨਾਏਗਾ।

No comments:
Post a Comment