Wednesday, 29 June 2016

ਮਾਸਟਰ ਗੁਰਮੇਲ ਸਿੰਘ ਭੁਟਾਲ਼ ਉੱਪਰ ਬਦਲੀ ਦਾ ਵਾਰ


ਮਾਸਟਰ ਗੁਰਮੇਲ ਸਿੰਘ ਭੁਟਾਲ਼ ਉੱਪਰ ਬਦਲੀ ਦਾ ਵਾਰ
-ਪੱਤਰਕਾਰ
ਪੜ•ਾਈ ਦੇ ਸ਼ਾਨਦਾਰ ਨਤੀਜੇ ਦਰਸਾਉਣ ਵਾਲ਼ੇ, ਹਰ ਕਿਸਮ ਦੀਆਂ ਸਹਿਕਾਰੀ ਕਿਰਿਆਵਾਂ ਲਈ ਖੇਤਰ ਤੇ ਰਾਜ ਪੱਧਰ ਤੱਕ ਹਰ ਸਾਲ ਦਰਜਨਾਂ ਵਿਦਿਅਰਥੀਆਂ ਨੂੰ ਤਿਆਰ ਕਰਨ ਵਾਲ਼ੇ ਅਤੇ ਸਕੂਲ ਉਸਾਰੀ ਦੇ ਔਖੇ ਕਾਰਜਾਂ ਵਿੱਚ ਅਥਾਹ ਸਮਾਂ ਦੇਣ ਵਾਲ਼ੇ ਗੁਰਮੇਲ ਸਿੰਘ ਭੁਟਾਲ਼ ਸਸ ਮਾਸਟਰ ਦੀ ਪ੍ਰਬੰਧਕੀ ਆਧਾਰ 'ਤੇ ਬਦਲੀ ਡੀ ਪੀ ਆਈ ਸੈਕੰਡਰੀ, ਚੰਡੀਗੜ• ਦੇ ਹੁਕਮਾਂ ਅਨੁਸਾਰ, ਸੰਗਰੂਰ ਜ਼ਿਲ•ੇ ਦੇ ਪਿੰਡ ਬੁਸ਼ਹਿਰਾ ਦੀ ਕਰ ਦਿੱਤੀ ਗਈ ਹੈ।ਬਦਲੀ ਦੀ ਚੁਫੇਰਿਓਂ ਸਖਤ ਨਿੰਦਾ ਕੀਤੀ ਜਾ ਰਹੀ ਹੈ।ਜੂਨ ਦੀਆਂ ਛੁੱਟੀਆਂ ਹੋ ਜਾਣ ਕਾਰਨ ਅਤੇ ਕੁੱਝ ਹੋਰ ਕਾਰਨਾਂ ਕਰਕੇ ਭਾਵੇਂ ਕੋਈ ਬੱਝਵਾਂ ਸੰਘਰਸ਼ ਨਹੀਂ ਬਣ ਸਕਿਆ ਪਰ ਇਮਾਨਦਾਰਾਨਾ, ਮਿਹਨਤੀ ਅਤੇ ਗਰੀਬ ਵਿਦਿਆਰਥੀਆਂ ਪੱਖੀ ਸ਼ਖਸ਼ੀਅਤ ਦੇ ਬਲਬੂਤੇ ਮਾਸਟਰ ਭੁਟਾਲ਼ ਦੀ ਇਲਾਕੇ ਭਰ ਵਿੱਚ ਚੰਗੀ ਪੜਤ ਬਣੀ ਹੋਈ ਹੈ।ਵੱਖ ਵੱਖ ਅਗਵਾੜਾਂ ਵਿੱਚ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਆਪ-ਮੁਹਾਰੇ ਭਰਵੀਆਂ ਮੀਟਿੰਗਾਂ ਕਰ ਕੇ ਬਦਲੀ ਦੇ ਵਿਰੋਧ ਵਿੱਚ ਮਤੇ ਪਾਏ ਗਏ ਹਨ।ਮਿਤੀ 08-6-2016 ਨੂੰ ਪਿੰਡ ਦੇ ਮੋਹਤਬਰਾਂ ਦੀ ਮੀਟਿੰਗ ਵਿੱਚ ਵੱਖ ਵੱਖ ਜੱਥੇਬੰਦੀਆਂ ਅਤੇ ਰਾਜਨੀਤਕ ਪਾਰਟੀਆਂ ਦੇ 40 ਦੇ ਕਰੀਬ ਨੁਮਾਇੰਦਿਆਂ ਨੇ ਭਾਗ ਲਿਆ ਜਿਸ ਵਿੱਚ ਵਿਚਾਰ ਕੀਤੀ ਗਈ ਕਿ ਬਦਲੀ ਲਈ ਸਕੂਲ ਪ੍ਰਿੰਸੀਪਲ, ਜ਼ਿਲ•ਾ ਸਿੱਖਿਆ ਪ੍ਰਸ਼ਾਸ਼ਨ ਅਤੇ ਕੁੱਝ ਰਾਜਨੀਤਕ ਲੋਕ ਜੁੰਮੇਵਾਰ ਹਨ । ਮੀਟਿੰਗ ਨੂੰ ਰਾਮ ਕੁਮਾਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਸਿੰਘ, ਸਕੂਲ ਕਮੇਟੀ ਮੈਂਬਰ ਨਿਰਭੈ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕੁਲਵੰਤ ਸਿੰਘ ਮਾਨ, ਸਰਪੰਚ ਗੁਰਚਰਨ ਸਿੰਘ, ਸਰਪੰਚ ਦਰਸ਼ਨ ਸਿੰਘ, ਸਰਪੰਚ ਸੁਖਦੇਵ ਸਿੰਘ, ਤੋਂ ਇਲਾਵਾ ਹਰਦੀਪ ਸਿੰਘ ਖਾਲਸਾ, ਗੋਰਾ ਸਿੰਘ, ਅਜੀਤ ਸਿੰਘ ਗਰੇਵਾਲ਼, ਪਰਮਜੀਤ ਸਿੰਘ ਧੂਰਕੋਟ ਐੱਮ ਸੀ, ਜਗਸੀਰ ਜੱਗੀ, ਗੁਰਸੇਵਕ ਸਿੰਘ, ਰਾਜਵੀਰ ਸਿੰਗਲਾ, ਪਰਮਜੀਤ ਸਿੰਘ ਸਾਬਕਾ ਐੱਮ ਸੀ, ਐੱਸ ਟੀ ਆਰ ਟੀਚਰਜ਼ ਯੂਨੀਅਨ ਦੇ ਆਗੂ ਜਗਦੀਪ ਸਿੰਘ, ਖੇਮ ਚੰਦ ਤਲਵਾੜ, ਮੈਡਮ ਰਾਕੇਸ਼ ਰਾਣੀ ਆਦਿ ਨੇ ਸੰਬੋਧਨ ਕੀਤਾ। ਸਮੂਹ ਆਗੂਆਂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਅੱਠ ਲੱਖ ਦੀ ਗਰਾਂਟ ਵਿੱਚੋਂ ਮੈਡਮ ਪਿੰ੍ਰਸੀਪਲ ਵੱਲੋਂ ਵੱਡਾ ਘਪਲ਼ਾ ਅਤੇ ਵਿਦਿਆਂਰਥੀਆਂ ਤੋਂ ਦਾਖਲਿਆਂ ਦੇ ਨਾਂ 'ਤੇ ਅਤੇ ਪੀ ਟੀ ਏ ਟੀਚਰ ਫੰਡ ਦੇ ਨਾਂ 'ਤੇ ਨਜਾਇਜ਼ ਫੀਸਾਂ ਉਗਰਾਹੁਣ ਜਿਹੀਆਂ ਪ੍ਰਿੰਸੀਪਲ ਮੈਡਮ ਦੀਆਂ ਬੇਨਿਯਮੀਆਂ ਉਜ਼ਾਗਰ ਹੋ ਚੁੱਕੀਆਂ ਹਨ।ਬੇਨਿਯਮੀਆਂ ਕਰਨ ਵਾਲ਼ੀ ਪ੍ਰਿੰਸੀਪਲ, ਜ਼ਿਲ•ਾ ਦਫਤਰ ਅਤੇ ਕੁੱਝ ਰਾਜਨੀਤਕ ਲੋਕਾਂ ਦੇ ਗੱਠਜੋੜ ਵੱਲੋਂ ਅਸਲ ਮਾਮਲੇ ਤੋਂ ਧਿਆਨ ਤਿਲਕਾਉਣ ਵਾਸਤੇ ਬਦਲੀ ਦੀ ਯੋਜਨਾ ਬਣਾਈ ਹੈ। ਸਮੂਹ ਆਗੂਆਂ, ਪਤਵੰਤਿਆਂ ਨੇ ਇੱਕ ਆਵਾਜ ਹੋ ਕੇ ਕਿਹਾ ਹੈ ਕਿ ਜੇਕਰ ਬਦਲੀ  ਰੱਦ ਨਾ ਕੀਤੀ ਗਈ ਅਤੇ ਪ੍ਰਿੰਸੀਪਲ ਮੈਡਮ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਅਗਲੇ ਦਿਨਾਂ ਵਿੱਚ ਸੰਘਰਸ਼ ਕੀਤਾ ਜਾਵੇਗਾ। ਉੱਧਰ ਅਧਿਆਪਕ ਜੱਥੇਬੰਦੀ ਡੀ ਟੀ ਐੱਫ ਦੇ ਵਫਦ ਨਾਲ਼ ਹੋਈ ਗੱਲਬਾਤ ਵਿੱਚ ਡੀ ਪੀ ਆਈ (ਸੈਕੰਡਰੀ) ਸ੍ਰੀ ਬਲਵੀਰ ਸਿੰਘ ਢੋਲ ਨੇ ਮਾਮਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।  ਪ੍ਰਿੰਸੀਪਲ ਮੈਡਮ, ਲੋਕ ਪੱਖੀ ਕਵੀ ਸੰਤ ਰਾਮ ਉਦਾਸੀ ਦੀ ਲੜਕੀ ਹੋਣ ਦਾ ਲਾਭ ਲੈ ਕੇ ਪੈਰ ਪੈਰ 'ਤੇ ਜਿਆਦਤੀਆਂ ਅਤੇ ਮਨਮਾਨੀਆਂ ਕਰ ਰਹੀ ਹੈ ਅਤੇ 'ਉਦਾਸੀ' ਦੇ ਸ਼ਾਨਦਾਰ ਵਕਾਰ ਨੂੰ ਢਾਅ ਲਾ ਰਹੀ ਹੈ। ਵਿਦਿਆਰਥੀਆਂ ਦੇ ਮਾਪਿਆਂ, ਪਤਵੰਤਿਆਂ, ਆਮ ਲੋਕਾਂ ਅਤੇ ਅਧਿਆਪਕਾਂ ਨਾਲ਼ ਇਸ ਪ੍ਰਿੰਸੀਪਲ ਦਾ ਵਤੀਰਾ ਬਹੁਤ ਨਿੰਦਣਯੋਗ ਹੈ। ਗੁਰਮੇਲ ਭੁਟਾਲ਼ ਦੀ ਬਦਲੀ ਇੱਕ ਇਮਾਨਦਾਰ, ਵਿਦਿਆਰਥੀ-ਹਿਤੈਸ਼ੀ ਅਤੇ ਲੋਕ-ਹਿੱਤਾਂ ਲਈ ਜੂਝਣ ਵਾਲੀ ਸੰਗਰਾਮੀ ਸਖਸ਼ੀਅਤ 'ਤੇ ਹਮਲਾ ਹੈ। ਇਹ ਹਮਲਾ ਉਹਨਾਂ ਸਾਰੀਆਂ ਲੋਕ-ਹਿਤੈਸ਼ੀ ਅਤੇ ਇਨਕਲਾਬੀ ਤਾਕਤਾਂ ਨੂੰ ਚੇਤਾਵਨੀ ਹੈ, ਜਿਹੜੀਆਂ ਵਿਦਿਆਰਥੀ ਹਿੱਤਾਂ ਅਤੇ ਲੋਕ-ਹਿੱਤਾਂ ਦਾ ਦਮ ਭਰਦੀਆਂ ਹਨ ਅਤੇ ਹੱਕ-ਸੱਚ ਲਈ ਸੰਘਰਸ਼ ਦੇ ਰਾਹ 'ਤੇ ਚੱਲਦੀਆਂ ਹਨ। ਇਸ ਲਈ, ਇਹਨਾਂ ਸਾਰੀਆਂ ਤਾਕਤਾਂ ਨੂੰ ਇਸ ਹਮਲੇ ਖਿਲਾਫ ਡਟਣਾ ਚਾਹੀਦਾ ਹੈ ਅਤੇ ਸੰਘਰਸ਼ ਦਾ ਬਿਗਲ ਵਜਾਉਣਾ ਚਾਹੀਦਾ ਹੈ। 
੦-੦

No comments:

Post a Comment