ਭਾਰਤੀ ਰਾਜ ਦਾ ਖ਼ੂੰਖਾਰ ਚਿਹਰਾ ਬੇਨਕਾਬ
(ਅਗਲੇ ਸਫੇ 'ਤੇ) ਲੜਕੀ ਦੇ ਚਿਤਰ ਨੂੰ ਧਿਆਨ ਨਾਲ ਵੇਖੋ। ਛੱਤੀਸ਼ਗੜ• ਦੇ ਕੋਮਪਾੜ ਪਿੰਡ ਦੀ ਇਸ ਕੁਆਰੀ ਲੜਕੀ ਨੂੰ ਸੁਰੱਖਿਆ ਬਲ ਘਰ 'ਚੋਂ ਘੜੀਸ ਕੇ ਲੈ ਗਏ। ਉਸ ਨਾਲ ਬਲਾਤਕਾਰ ਕਰਕੇ ਇੱਕ ਵਰਦੀ ਪਹਿਨਾ ਕੇ ਗੋਲੀ ਮਾਰ ਦਿੱਤੀ ਗਈ। ਧਿਆਨ ਨਾਲ ਦੇਖੋ, ਪੁਲਸ ਨੇ ਇਸ ਲੜਕੀ ਨੂੰ ਜੋ ਵਰਦੀ ਪਹਿਨਾਈ ਹੈ, ਉਹ ਬਿਲਕੁੱਲ ਨਵੀਂ ਹੈ। ਇਸ ਇਲਾਕੇ ਦਾ ਬੱਚਾ ਬੱਚਾ ਜਾਣਦਾ ਹੈ ਕਿ ਪੁਲਸ ਆਪਣੇ ਕੋਲ ਨਵੀਆਂ ਵਰਦੀਆਂ ਰੱਖਦੀ ਹੈ। ਪੁਲਸ ਇਹਨਾਂ ਵਰਦੀਆਂ ਦੀ ਵਰਤੋਂ ਨਿਰਦੋਸ਼ ਆਦਿਵਾਸੀਆਂ ਨੂੰ ਮਾਰ ਕੇ ਪਹਿਨਾਉਣ ਵਿੱਚ ਕਰਦੀ ਹੈ। ਸਾਫ ਦਿਖਾਈ ਦੇ ਰਿਹਾ ਹੈ ਕਿ ਭਰੀ ਹੋਈ ਬੰਦੂਕ ਵੀ ਪੁਲਸ ਨੇ ਖੁਦ ਹੀ ਲੜਕੀ ਦੀ ਲਾਸ਼ ਉੱਪਰ ਰੱਖੀ ਹੈ। ਪੂਰੇ ਬਸਤਰ ਵਿੱਚ ਪੁਲਸ ਦੁਆਰਾ ਆਦਿਵਾਸੀਆਂ ਦੀ ਹੱਤਿਆ ਕਰਕੇ ਉਹਨਾਂ ਦੀ ਲਾਸ਼ ਦੇ ਕੋਲ ਭਰੀ ਹੋਈ ਬੰਦੂਕ ਰੱਖ ਦਿੱਤੀ ਜਾਂਦੀ ਹੈ। ਲੜਕੀ ਦੇ ਚੇਹਰੇ ਅਤੇ ਸੀਨੇ ਉੱਪਰ ਮਿੱਟੀ ਲੱਗੀ ਹੋਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਬਲਾਤਕਾਰ ਕੀਤਾ ਗਿਆ ਹੈ। ਸਰਕਾਰ ਨੇ ਇਸ ਲੜਕੀ ਦੇ ਪਿੰਡ ਵੱਲ ਜਾਣ ਵਾਲੇ ਰਸਤੇ ਉੱਪਰ ਭਾਰੀ ਗਿਣਤੀ ਵਿੱਚ ਅਰਧ-ਸੈਨਿਕ ਬਲ ਤਾਇਨਾਤ ਕਰ ਦਿੱਤੇ ਹਨ। -ਹੇਮਾਂਸ਼ੂ ਕੁਮਾਰ ਦੀ ਫੇਸਬੁੱਕ ਤੋਂ
No comments:
Post a Comment