ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ
ਗੁੰਡਾਗਰਦੀ ਅਤੇ ਧੱਕੇਸ਼ਾਹੀ ਖਿਲਾਫ ਸੰਘਰਸ਼ ਲਲਕਾਰ-ਡਾ. ਅਸ਼ੋਕ ਭਾਰਤੀ
ਬਨਾਰਸ ਹਿੰਦੂ ਯੂਨੀਵਰਸਿਟੀ (ਬੀ.ਐੱਚ. ਯੂ.) ਦੀਆਂ ਵਿਦਿਆਰਥਣਾਂ ਵੱਲੋਂ ਗੁੰਡਾਗਰਦੀ ਅਤੇ ਨਾ-ਇਨਸਾਫੀ ਖਿਲਾਫ ਲੜੇ ਸੰਘਰਸ਼ ਨੇ ਨਾ ਸਿਰਫ ਯੂਨੀਵਰਸਿਟੀ ਅਤੇ ਸਿਵਲ ਪ੍ਰਸਾਸ਼ਨ, ਉਹਨਾਂ ਦੇ ਸਿਰ 'ਤੇ ਖੜ੍ਹੀ ਯੋਗੀ ਆਦਿਤਿਆ ਨਾਥ ਦੀ ਸਰਕਾਰ, ਆਰ.ਐਸ.ਐਸ. ਆਦਿ ਦੇ ਕਿਰਦਾਰ ਨੂੰ ਨੰਗਾ ਕੀਤਾ ਹੈ, ਸਗੋਂ ਦਹਾਕਿਆਂ ਤੋਂ ਚੱਲਦੇ ਆ ਰਹੇ ਜਾਗੀਰੂ ਜਬਰ ਅਤੇ ਔਰਤ ਵਿਰੋਧੀ ਕਾਰਵਾਈਆਂ ਨੂੰ ਵੀ ਸਾਹਮਣੇ ਲਿਆਂਦਾ ਹੈ। 101 ਸਾਲ ਪੁਰਾਣੀ ਏਸ਼ੀਆ ਦੀ ਸਭ ਤੋਂ ਵੱਡੀ ਰੈਜੀਡੈਂਸੀਅਲ ਯੂਨੀਵਰਸਿਟੀ ਕਿਵੇਂ ਫਿਰਕੂ ਕੱਟੜਪੰਥੀਆਂ ਅਤੇ ਬਜਰੰਗ ਦਲੀਏ ਗੁੰਡਿਆਂ ਦਾ ਅੱਡਾ ਬਣੀ ਹੋਈ ਹੈ, ਇਹ ਵੀ ਜੱਗ ਜ਼ਾਹਰ ਹੋ ਗਿਆ ਹੈ। ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨਾਲ ਧੱਕੇਸ਼ਾਹੀ ਦੀ ਪੁਰਾਣੀ ਪ੍ਰੰਪਰਾ ਹੈ। 21 ਸਤੰਬਰ ਨੂੰ ਜਦੋਂ ਆਰਟਸ ਫੈਕਲਟੀ ਦੀ ਇੱਕ ਵਿਦਿਆਰਥਣ ਆਪਣੇ ਵਿਭਾਗ ਤੋਂ ਰਾਤ ਨੂੰ ਹੋਸਟਲ ਆ ਰਹੀ ਸੀ, ਤਾਂ ਮੋਟਰ ਸਾਈਕਲ 'ਤੇ ਆਏ ਤਿੰਨ ਗੁੰਡਿਆਂ, ਨੇ ਉਸਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਤੇ ਉਸਦੇ ਕੱਪੜਿਆਂ ਵਿੱਚ ਹੱਥ ਪਾ ਕੇ ਬਦਸਲੂਕੀ ਕੀਤੀ। ਲੜਕੀ ਦੇ ਵਿਰੋਧ ਕਰਨ ਅਤੇ ਰੌਲਾ ਪਾਉਣ ਤੋਂ ਬਾਅਦ ਉਹ ਧਮਕੀਆਂ ਦਿੰਦੇ ਹਨ ਕਿ ਚੁੱਪ ਚਾਪ ਹੋਸਟਲ 'ਚ ਜਾਹ ਨਹੀਂ ਤਾਂ ਬਲਾਤਕਾਰ ਦਾ ਸਾਹਮਣਾ ਕਰ। ਲੜਕੀ ਬੇਹੋਸ਼ ਹੋ ਗਈ ਅਤੇ ਗੁੰਡੇ ਫਰਾਰ ਹੋ ਗਏ। ਜਦੋਂ ਘਬਰਾਈ ਲੜਕੀ ਹੋਸਟਲ ਪਹੁੰਚੀ ਤਾਂ ਵਾਰਡਨ ਨੇ ਉਸ ਦੀ ਗੱਲ 'ਤੇ ਗੋਰ ਕਰਨ ਅਤੇ ਐਕਸ਼ਨ ਲੈਣ ਦੀ ਬਜਾਏ ਉਲਟਾ ਡਾਂਟਿਆ ਤੇ ਗਾਲੀ ਗਲੋਚ ਕੀਤਾ ਕਿ ਤੁਸੀਂ ਇਸ ਵੇਲੇ ਯੂਨੀਵਰਸਿਟੀ ਵਿੱਚ ਕਿਉਂ ਘੁੰਮਦੀਆਂ ਹੋ। ਘਟਨਾ ਸਥਾਨ ਤੋਂ ਦਸ ਕਦਮਾਂ ਦੀ ਦੂਰੀ 'ਤੇ ਬੈਠੇ ਸੁਰੱਖਿਆ ਕਰਮਚਾਰੀ ਤਮਾਸ਼ਬੀਨ ਬਣੇ ਰਹੇ। ਪੌਰਕਟਰ ਕੋਲ ਜਾਣ ਤੇ ਉਹ ਆਪਣੀ ਜੁਬਾਨ ਬੰਦ ਰੱਖਣ ਦੀ ਧਮਕੀ ਦਿੰਦਾ ਹੈ ਕਿ ਕੱਲ੍ਹ ਮੋਦੀ ਜੀ ਦੌਰੇ 'ਤੇ ਆ ਰਹੇ ਹਨ ਤੇ ਛੇੜ-ਛਾੜ ਦੀ ਕੋਈ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ।
ਅਗਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੜਕੀਆਂ ਆਪੋ ਆਪਣੇ ਹੋਸਟਲ ਛੱਡ ਕੇ ਯੂਨੀਵਰਸਿਟੀ ਗੇਟ 'ਤੇ ਧਰਨੇ 'ਤੇ ਬੈਠ ਗਈਆਂ ਤੇ 42 ਘੰਟੇ ਤੱਕ ਸ਼ਾਂਤਮਈ ਧਰਨਾ ਦੇ ਕੇ ਸਟਰੀਟ ਲਾਈਟਾਂ ਲਾਉਣ, ਮਹਿਲਾ ਹੋਸਟਲ ਦੇ ਸਾਹਮਣੇ ਸੀ.ਸੀ.ਟੀ.ਵੀ. ਕੈਮਰੇ ਲਾਉਣ, 24 ਘੰਟੇ ਸੁਰੱਖਿਆ ਗਾਰਡ ਤਾਇਨਾਤ ਕਰਨ ਆਦਿ ਮੰਗਾਂ 'ਤੇ ਅੰਦੋਲਨ ਕਰਦੀਆਂ ਰਹੀਆਂ। ਉਹਨਾਂ ਵਾਈਸ ਚਾਂਸਲਰ ਨਾਲ ਮਿਲ ਕੇ ਮਸਲਾ ਉਸ ਅੱਗੇ ਰੱਖਣ ਅਤੇ ਵਿਚਾਰਨ ਦੀ ਮੰਗ ਕੀਤੀ। ਆਈ.ਜੀ. ਨੇ ਇਨਕਾਰ ਕਰ ਦਿੱਤਾ। ਵੀ.ਸੀ. ਨੇ ਉਹਨਾਂ ਵਿਦਿਆਰਥਣਾਂ ਦੇ ਚਾਲ ਚਲਣ 'ਤੇ ਦੋਸ਼ ਲਾਏ ਕਿ ਉਹ ਰਾਤ ਨੂੰ ਕਿਉਂ ਘੁੰਮਦੀਆਂ ਹਨ। ਹੋਸਟਲ ਵਿੱਚ ਕਿਉਂ ਨਹੀਂ ਰਹਿੰਦੀਆਂ। ਮੋਦੀ ਭਗਤੀ ਦਾ ਸਬੂਤ ਦਿੰਦਿਆਂ ਉਸਨੇ ਕਿਹਾ ਕਿ ਮੋਦੀ ਜੀ ਦੇ ਦੌਰੇ ਕਾਰਨ ਇਹ ਅੰਦੋਲਨ ਖੱਬੇ-ਪੱਖੀਆਂ ਵੱਲੋਂ ਭੜਕਾਇਆ ਜਾ ਰਿਹਾ ਹੈ ਤੇ ਵਿਰੋਧ ਦਾ ਇਹ ਨਕਸਲੀ ਤਰੀਕਾ ਹੈ, ਰਾਸ਼ਟਰ ਵਿਰੋਧੀ ਅਤੇ ਮਦਨ ਮੋਹਨ ਮਾਲਵੀਆ ਦੀ ਗੌਰਵਮਈ ਸੰਸਥਾ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। 23-24 ਸਤੰਬਰ ਦੀ ਰਾਤ ਨੂੰ ਕੀਤਾ ਪੁਲਸ ਐਕਸ਼ਨ ਮੁੱਖ ਤੌਰ 'ਤੇ ਧਰਨਾ ਚੁਕਵਾਉਣ ਲਈ ਸੀ ਪਰ ਵਿਦਿਆਰਥੀ ਅੜੇ ਰਹੇ ਤੇ ਹੋਰ ਵੀ ਵੱਡੀ ਗਿਣਤੀ ਵਿੱਚ ਆ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਆਦਿਤਿਆ ਨਾਥ ਯੋਗੀ, ਰਾਜਪਾਲ ਰਾਮ ਨਾਇਕ ਤੇ ਕਈ ਕੇਂਦਰੀ ਅਤੇ ਸੂਬਾਈ ਮੰਤਰੀਆਂ ਦੇ ਦੌਰੇ ਕਾਰਨ ਪੁਲਸ ਨੂੰ ਉਹਨਾਂ ਦਾ ਰੂਟ ਬਦਲਣਾ ਪਿਆ, ਜੋ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਇਕੱਠ ਕਾਰਨ ਰੁਕਿਆ ਹੋਇਆ ਸੀ। ਕੁੱਝ ਘੰਟਿਆਂ ਵਿੱਚ ਨੇੜਲੇ 18 ਪੁਲਸ ਥਾਣਿਆਂ ਤੋਂ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਇਕੱਠੀ ਕਰਕੇ ਅੰਦੋਲਨਕਾਰੀ ਵਿਦਿਆਰਥੀਆਂ 'ਤੇ ਹਮਲਾ ਵਿੱਢ ਦਿੱਤਾ ਅਤੇ ਅੱਥਰੂਗੈਸ ਦੇ ਗੋਲੇ ਵਰ੍ਹਾਏ ਗਏ। ਲੜਕੀਆਂ ਨੂੰ ਵਾਲਾਂ ਤੋਂ ਫੜ ਫੜ ਕੇ ਕੁੱਟਿਆ ਅਤੇ ਉਹਨਾਂ ਦੇ ਬਚਾਅ ਵਿੱਚ ਆਏ ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਹੋਸਟਲਾਂ 'ਚ ਜਾ ਕੇ ਮਰਦ ਪੁਲਸ ਮੁਲਾਜ਼ਮਾਂ ਨੇ ਲੜਕੀਆਂ ਦੀ ਕੁੱਟਮਾਰ ਕੀਤੀ ਅਤੇ ਜ਼ਮੀਨ 'ਤੇ ਡਿਗੀਆਂ 'ਤੇ ਵੀ ਡਾਂਗਾਂ ਵਰ੍ਹਾਈਆਂ ਗਈਆਂ। ਪ੍ਰਤਿਆ ਗੋਂਡ ਜੋ ਮਹਿਲਾ ਮਹਾਂਵਿਦਿਆਲਾ ਵਿੱਚ ਸਮਾਜ ਵਿਗਿਆਨ ਦੀ ਪਰੋਫੈਸਰ ਸੀ, ਨੇ ਮੀਡੀਆ ਸਾਹਮਣੇ ਤਸ਼ੱਦਦ ਦੇ ਸਬੂਤ ਦਿਖਾਏ। ਉਸ ਦੇ ਕਾਫੀ ਸੱਟਾ ਲੱਗੀਆਂ ਸਨ। ਵੀ.ਸੀ. ਨੇ ਇੱਕ ਦਾਅ ਇਹ ਖੇਡਿਆ ਕਿ ਆਪਣੇ ਬਜਰੰਗ ਦਲੀਏ ਗੁੰਡੇ ਬੁਲਾ ਕੇ ਵਿਦਿਆਰਥੀਆਂ ਵਿੱਚ ਵਾੜ ਦਿੱਤੇ ਗਏ, ਜਿਹਨਾਂ ਵੱਲੋਂ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਲਈ ਕੁੱਝ ਆਪਾਹੁਦਰੀਆਂ ਭੰਨਤੋੜ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਜਿਸ 'ਤੇ ਵੀ.ਸੀ. ਦਾ ਫੁਰਮਾਨ ਆ ਗਿਆ ਕਿ ਰਾਸ਼ਟਰਵਾਦ ਖਤਰੇ ਵਿੱਚ ਹੈ ਇਹ ਦੇਸ਼ ਧਰੋਹੀ ਤੇ ਬਾਹਰੀ ਲੋਕਾਂ ਦਾ ਕੰਮ ਹੈ। ਜਿਹਨਾਂ ਨੇ ਪੈਟਰੋਲ ਬੰਬ ਚਲਾ ਕੇ ਮਾਲਵੀਆ ਜੀ ਦੀ ਧਰੋਹਰ (ਬੀ.ਐੱਚ.ਯੂ.) ਨੂੰ ਨਸ਼ਟ ਕਰਨ ਦੀ ਸਾਜਿਸ਼ ਕੀਤੀ ਹੈ। ਇੱਕ ਸ਼ੋਸਾ ਇਹ ਛੱਡਿਆ ਕਿ ਕੁੱਝ ਖੱਬੇ ਪੱਖੀਆਂ ਨੇ ਲੜਕੀਆਂ ਨੂੰ ਭੜਕਾ ਕੇ ਮਾਲਵੀਆ ਜੀ ਦੀ ਮੂਰਤ 'ਤੇ ਕਾਲਖ ਮਲਵਾ ਦਿੱਤੀ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਅੰਦੋਲਨ ਦੌਰਾਨ ਲੜਕੀਆਂ ਨੇ ਮਾਲਵੀਆ ਜੀ ਦੀ ਮੂਰਤੀ ਦੇ ਸਾਹਮਣੇ ਮੋਮਬੱਤੀ ਜਗਾਈ ਸੀ ਜਿਸ ਦਾ ਧੂੰਆਂ ਚਿੱਟੀ ਮੂਰਤ 'ਤੇ ਆਸ-ਪਾਸ ਫੈਲ ਗਿਆ, ਜਿਸ ਨੂੰ ਕਾਲਖ ਮਲਣਾ ਕਹਿ ਦਿੱਤਾ ਗਿਆ। ਵੀ.ਸੀ., ਜੀ.ਸੀ. ਤ੍ਰਿਪਾਠੀ ਵਾਰ ਵਾਰ ਟੀ.ਵੀ. ਚੈਨਲਾਂ 'ਤੇ ਐਲਾਨ ਕਰ ਰਿਹਾ ਸੀ ਕਿ ਉਹ ਬੀ.ਐੱਚ.ਯੂ. ਵਿੱਚੋਂ ਰਾਸ਼ਟਰਵਾਦ ਨੂੰ ਖਤਰਾ ਨਹੀਂ ਹੋਣ ਦੇਵੇਗਾ।
ਇਸ ਦੇ ਨਾਲ ਹੀ 1200 ਵਿਦਿਆਰਥੀਆਂ 'ਤੇ ਪਰਚੇ ਦਰਜ਼ ਕਰ ਦਿੱਤੇ ਗਏ। ਇਸ ਤੋਂ ਵੀ.ਸੀ. ਦਾ ਹੁਕਮ ਆ ਗਿਆ ਕਿ 28 ਸਤੰਬਰ ਤੋਂ ਹੋਣ ਵਾਲੀਆਂ ਦੁਸਹਿਰੇ ਦੀਆਂ ਛੁੱਟੀਆਂ 25 ਤੋਂ 2 ਅਕਤੂਬਰ ਤੱਕ ਕਰ ਦਿੱਤੀਆਂ ਹਨ ਅਤੇ ਸ਼ਾਮ 5 ਵਜੇ ਤੱਕ ਹੋਸਟਲ ਖਾਲੀ ਕਰ ਦਿੱਤੇ ਜਾਣ। ਲੜਕੀਆਂ ਦੇ ਦਲੀਲ ਦੇਣ 'ਤੇ ਕਿ ਰੇਲ ਟਿਕਟਾਂ ਦੀ ਸਮੱਸਿਆ ਬਣੀ ਹੋਈ ਹੈ ਤਾਂ ਵੀ.ਸੀ. ਦਾ ਘਟੀਆ ਜੁਆਬ ਸੀ ਕਿ ਜੋ ਲੜਕੀਆਂ ਰਾਤ ਭਰ ਧਰਨੇ 'ਤੇ ਬੈਠ ਸਕਦੀਆਂ ਹਨ, ਉਹ ਰੇਲਵੇ ਸਟੇਸ਼ਨ 'ਤੇ ਰਾਤ ਵੀ ਗੁਜ਼ਾਰ ਸਕਦੀਆਂ ਹਨ।
ਉਂਝ ਬੀ.ਐੱਚ.ਯੂ. ਵਿੱਚ ਲੜਕੀਆਂ ਵੱਲੋਂ ਇਹ ਕੋਈ ਪਹਿਲਾ ਅਤੇ ਨਵਾਂ ਸੰਘਰਸ਼ ਨਹੀਂ ਹੈ। 4-5 ਸਾਲਾਂ ਤੋਂ ਲੜਕੀਆਂ ਛੇੜ-ਛਾੜ ਅਤੇ ਜਬਰ ਜ਼ੁਲਮ ਵਿਰੁੱਧ ਲੜ ਰਹੀਆਂ ਹਨ। 24 ਜਨਵਰੀ 2013 ਨੂੰ ਲੜਕਿਆਂ ਦੇ ਹੋਸਟਲ ਬਿਰਲਾ (ਛਾਤਰਾਵਾਸ) 'ਏ' ਹੋਸਟਲ ਦੇ ਨੇੜੇ ਹਿੰਦੂ ਵਿਭਾਗ ਦੀਆਂ ਤਿੰਨ-ਚਾਰ ਲੜਕੀਆਂ ਨਾਲ ਛੇੜਛਾੜ ਕੀਤੀ ਗਈ, ਜਿਸ ਦੇ ਵਿਰੋਧ ਵਿੱਚ ਲੜਕੀਆਂ ਆਪਣੇ ਸਾਥੀਆਂ ਨਾਲ ਵੀ.ਸੀ. ਦੇ ਨਿਵਾਸ 'ਤੇ ਧਰਨੇ 'ਤੇ ਬੈਠੀਆਂ। ਉਹਨਾਂ ਵੱਲੋਂ ਮਹਿਲਾ ਸੈੱਲ ਸਥਾਪਤ ਕਰਨ, ਹੈਲਪ ਲਾਈਨ ਨੰ., ਹਰ ਚੌਕ ਵਿੱਚ ਗਾਰਡ ਨਿਯੁਕਤ ਕਰਨ ਅਤੇ ਦੋਸ਼ੀ ਲੜਕਿਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ। ਉਹਨਾਂ ਦੀ ਇੱਕ ਵੀ ਮੰਗ ਨਾ ਮੰਨ ਕੇ ਉਲਟਾ ਵੀ.ਸੀ. ਨੇ ਖੱਬੇਪੱਖੀਆਂ 'ਤੇ ਲੜਕੀਆਂ ਨੂੰ ਭੜਕਾਉਣ ਦੇ ਦੋਸ਼ ਲਾ ਦਿੱਤੇ। ਮਹੀਨਾ ਭਰ ਚੱਲੀ ਲੜਾਈ ਵਿੱਚ ਕੋਈ ਅਧਿਆਪਕ ਹਮਾਇਤ ਵਿੱਚ ਨਹੀਂ ਆਇਆ। ਹਾਲਾਂਕਿ ਮਹੀਨਾ ਪਹਿਲਾਂ ਹੀ ਨਿਰਭੈ ਕਾਂਡ ਦੇ ਖਿਲਾਫ ਉਹ ਗੇਟ ਉੱਪਰ ਮਨਮੋਹਨ ਸਿੰਘ ਅਤੇ ਸ਼ੀਲਾ ਦੀਕਸ਼ਿਤ ਸਰਕਾਰ ਖਿਲਾਫ ਮੋਮਬੱਤੀਆਂ ਬਾਲਣ ਦਾ ਪਾਖੰਡ ਰਚਦੇ ਰਹੇ ਸਨ। ਦੋਸ਼ੀ ਵਿਦਿਆਰਥੀ ਇਹਨਾਂ ਦੀ ਹਮਾਇਤ ਨਾਲ ਸੰਘਰਸ਼ਸ਼ੀਲ ਲੜਕੀਆਂ ਵਿਰੁੱਧ ਪਰਚੇ ਛਾਪ ਕੇ ਵੰਡਦੇ ਰਹੇ ਅਤੇ ਕਹਿੰਦੇ ਰਹੇ ਕਿ ਉਹ ਬਦਚਲਣ ਹਨ, ਰਾਤ ਨੂੰ ਅੱਸੀ ਘਾਟ (ਬਨਾਰਸ ਦੇ 100 ਤੋਂ ਵੱਧ ਘਾਟਾਂ ਵਿੱਚੋਂ ਇੱਕ ਘਾਟ) 'ਤੇ ਘੁੰਮਦੀਆਂ ਅਤੇ ਅਧਿਆਪਕਾਂ ਨਾਲ ਚਾਹ ਪੀਂਦੀਆਂ ਹਨ।
ਅਜੇ ਇੱਕ ਸਾਲ ਪਹਿਲਾਂ ਹਿੰਦੀ ਵਿਭਾਗ ਦੀ ਇੱਕ ਵਿਦਿਆਰਥਣ ਨਾਲ ਵੀ.ਸੀ. ਦੀ ਰਿਹਾਇਸ਼ ਦੇ ਨੇੜੇ ਮੈਡੀਕਲ ਸਾਇੰਸ ਇੰਸਟੀਚਿਊਟ ਦੇ ਹੀ ਇੱਕ ਕਰਮਚਾਰੀ ਅਤੇ ਉਸਦੇ ਸਾਥੀਆਂ ਨੇ ਕਾਰ ਵਿੱਚ ਬਲਾਤਕਾਰ ਕੀਤਾ ਸੀ, ਪਰ ਪ੍ਰਸਾਸ਼ਨ ਦੀ ਮਿਲੀਭੁਗਤ ਕਰਕੇ 10 ਦਿਨ ਤੱਕ ਉਸਦਾ ਮੈਡੀਕਲ ਨਾ ਹੋਣ ਦਿੱਤਾ ਅਤੇ ਸਾਰੇ ਸਰੀਰਕ ਸਬੂਤ ਖਤਮ ਕਰ ਦਿੱਤੇ ਗਏ। ਸਾਇੰਸ ਦੀ ਪੋਸਟ ਗਰੈਜੂਏਟ ਸਟੂਡੈਂਟ ਨੇਹਾ ਯਾਦਵ ਨੇ ਇੱਕ ਆਰਟੀਕਲ ਵਿੱਚ ਲਿਖਿਆ ਹੈ ਕਿ ਲ਼ੜਕੀਆਂ ਨਾਲ ਖਾਣ-ਪੀਣ ਅਤੇ ਪਹਿਨਣ ਪਚਰਨ ਵਿੱਚ ਸਾਫ ਵਿਤਕਰਾ ਜਾਗੀਰੂ ਮਾਨਸਿਕਤਾ ਦਾ ਸਪੱਸ਼ਟ ਇਜ਼ਹਾਰ ਹੈ। ਇਹ ਬੀ.ਐੱਚ.ਯ.ੂ ਵਿੱਚ ਵਿਸ਼ੇਸ਼ ਪਾਇਆ ਜਾਂਦਾ ਹੈ। ਲੜਕੀਆਂ ਦੇ ਖਾਣੇ ਵਿੱਚ ਮਾਸਾਹਾਰ 'ਤੇ ਪਾਬੰਦੀ, ਰਾਤ 10 ਵਜੇ ਤੋਂ ਬਾਅਦ ਮੋਬਾਇਲ ਫੋਨ 'ਤੇ ਪਾਬੰਦੀ ਅਤੇ ਉਹਨਾਂ ਨੂੰ ਇਹ ਸਿੱਖਿਆ ਦੇਣੀ ਕਿ 10 ਵਜੇ ਤੋਂ ਬਾਅਦ ਯੂਨੀਵਰਸਿਟੀ ਉਹਨਾਂ ਲਈ ਸੁਰੱਖਿਅਤ ਨਹੀਂ ਹੈ। ਉਹਨਾਂ ਵੱਲੋਂ ਸ਼ਿਕਾਇਤ ਕਰਨ ਤੋਂ ਕਿ ਲੜਕੀਆਂ ਦੇ ਹੋਸਟਲ ਦੇ ਸਾਹਮਣੇ ਗੁੰਡੇ ਨੰਗੇ ਹੁੰਦੇ ਹਨ ਤਾਂ ਕੋਈ ਕਾਰਵਾਈ ਨਹੀਂ ਕਰਨੀ ਸਗੋਂ ਹਿਦਾਇਤ ਕਰਨੀ ਕਿ ਦਰਵਾਜ਼ੇ-ਖਿੜਕੀਆਂ ਬੰਦ ਕਰ ਲਿਆ ਕਰੋ। ਇਹ ਹੈ ਮਹਾਨ ਰਾਸ਼ਟਰਵਾਦੀ ਹਿੰਦੂਤਵੀ ਬਰਗੇਡ ਵੱਲੋਂ ਦਿਖਾਇਆ ਜਾ ਰਿਹਾ ਰਾਮਰਾਜ ਦਾ ਭਵਿੱਖੀ ਦ੍ਰਿਸ਼।
ਇਹ ਢੰਗ ਬੀ.ਐੱਚ.ਯੂ. ਵਿੱਚ ਹਮੇਸ਼ਾਂ ਹੀ ਲੰਮੇ ਸਮੇਂ ਤੋਂ ਵਰਤਿਆ ਜਾਂਦਾ ਹੈ ਕਿ ਜਦੋਂ ਵੀ ਲੜਕੀਆਂ 'ਤੇ ਜਬਰ ਜਾਂ ਛੇੜਖਾਨੀ ਆਦਿ ਦੀਆਂ ਘਟਨਾਵਾਂ ਦੇ ਖਿਲਾਫ ਸੰਘਰਸ਼ ਛਿੜਦਾ ਹੈ ਤਾਂ ਮਦਨ ਮੋਹਨ ਮਾਲਵੀਆ ਨੂੰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ ਕਿ ਇਹ ਯੂਨੀਵਰਸਿਟੀ ਉਹਨਾਂ ਦੀ ਤਪੋਭੂਮੀ ਹੈ, ਉਹਨਾਂ ਵੱਲੋਂ ਲਾਏ ਬਗੀਚੇ ਦੇ ਗੌਰਵ 'ਤੇ ਮਾਨ ਸਨਮਾਨ ਨੂੰ ਕਾਇਮ ਰੱਖਣਾ ਲੜਕੀਆਂ ਦਾ ਫਰਜ਼ ਹੈ, ਯਾਨੀ ਕਿ ਸੰਘਰਸ਼ਸ਼ੀਲ ਲੜਕੀਆਂ ਨੂੰ ਜਜ਼ਬਾਤੀ ਤੌਰ 'ਤੇ ਕਮਜ਼ੋਰ ਕਰਨ ਲਈ ਇਹ ਹਥਿਆਰ ਵਾਰ ਵਾਰ ਵਰਤਿਆ ਜਾਂਦਾ ਹੈ। ਮਾਲਵੀਆ ਜੀ ਦੇ ਇਹੀ ਸਕੇ-ਸੋਧਰੇ ਸਨ, ਜਿਹਨਾਂ ਨੇ ਸ਼ੁਰੂਆਤੀ ਸਾਲਾਂ ਵਿੱਚ ਹੀ ਪ੍ਰਸਿੱਧ ਹਿੰਦੀ ਲੇਖਿਕਾ ਮਹਾਂਦੇਵੀ ਵਰਮਾ ਨੂੰ ਐਮ.ਏ. ਸੰਸਕ੍ਰਿਤ ਵਿੱਚ ਦਾਖਲਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਕਾਰਨ ਇਹ ਕਿ ਉਹ ਔਰਤ ਸੀ ਅਤੇ ਬ੍ਰਾਹਮਣ ਵੀ ਨਹੀਂ ਸੀ।
ਇਹ ਤਾਂ ਲੜਕੀਆਂ ਦੇ ਬੁਲੰਦ ਹੌਸਲੇ ਅਤੇ ਹੋਰ ਯੂਨੀਵਰਸਿਟੀਆਂ ਕਾਲਜਾਂ ਦੀਆਂ ਜਮਹੂਰੀ ਜਥੇਬੰਦੀਆਂ, ਕੁੱਝ ਰਾਜਨੀਤਕ ਪਾਰਟੀਆਂ ਅਤੇ ਦੇਸ਼ ਭਰ ਵਿੱਚੋਂ ਮਿਲੇ ਅਥਾਹ ਸਮਰਥਨ ਕਰਕੇ ਸੀ ਕਿ ਵਿਸ਼ਾਲ ਮਾਰਚ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਸ਼ਾਮਲ ਹੋਏ, ਸਾਬਕਾ ਅਤੇ ਮੌਜੂਦਾ ਅਧਿਆਪਕ ਵੀ, ਜਿਸ ਦੇ ਦਬਾਅ ਕਾਰਨ ਵੀ.ਸੀ. ਨੂੰ ਲੰਬੀ ਛੁੱਟੀ 'ਤੇ ਭੇਜਣਾ ਪਿਆ। ਸਟਰੀਟ ਲਾਈਟਾਂ ਲਾਉਣੀਆਂ ਪਈਆਂ ਅਤੇ ਮਹਿਲਾਂ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕਰਨਾ ਪਿਆ ਅਤੇ ਬਾਕੀ ਮੰਗਾਂ ਮੰਨਣੀਆਂ ਪਈਆਂ।
ਪਰ ਦਹਾਕਿਆਂ ਤੋਂ ਪਿਤਰੀ ਸੱਤਾ ਅਤੇ ਜਾਗੀਰੂ ਜਕੜ ਵਿੱਚ ਜਕੜੀ ਹੋਈ ਬੀ.ਐੱਚ.ਯੂ. ਕਿਸੇ ਇੱਕ ਅੱਧੀ ਜਿੱਤ ਨਾਲ ਜਾਗੀਰੂ ਅਤੇ ਮੱਧਯੁੱਗੀ ਮਾਨਸਿਕਤਾ ਤੋਂ ਮੁਕਤ ਹੋਣ ਵਾਲੀ ਨਹੀਂ। ਇਸ ਲਈ ਵਿਸ਼ਾਲ ਅਤੇ ਮਜਬੂਤ ਵਿਦਿਆਰਥੀ ਲਹਿਰ ਦੀ ਜ਼ਰੂਰਤ ਹੈ।

No comments:
Post a Comment