ਗੌਰੀ ਲੰਕੇਸ਼ ਦਾ ਕਤਲ ਹਿੰਦੂਤਵੀ ਫਿਰਕੂ ਫਾਸ਼ੀਵਾਦੀਆਂ ਦਾ ਕਾਲਾ ਕਾਰਨਾਮਾ
-ਡਾ. ਅਸ਼ੋਕ ਭਾਰਤੀ
5 ਸਤੰਬਰ ਦਾ ਦਿਨ ਇਤਿਹਾਸ ਵਿੱਚ ਇੱਕ ਹੋਰ ਕਾਲਾ ਦਿਨ ਸਾਬਤ ਹੋਇਆ ਜਦੋਂ ਬੰਗਲੌਰ ਵਿੱਚ ਉੱਘੀ ਪੱਤਰਕਾਰ, ਮਨੁੱਖੀ ਹੱਕਾਂ ਦੀ ਕਾਰਕੁੰਨ, ਧਰਮ-ਨਿਰਪੱਖ, ਜਮਹੂਰੀਅਤ ਅਤੇ ਦਲਿਤ ਹੱਕਾਂ ਲਈ ਜੂਝਣ ਵਾਲੀ ਤਰਕਸ਼ੀਲ ਅਤੇ ਨਿੱਡਰ ਆਵਾਜ਼ ਬਣੀ 55 ਸਾਲਾਂ ਦੀ ਗੌਰੀ ਲੰਕੇਸ਼ ਦਾ ਉਸਦੇ ਘਰ ਸਾਹਮਣੇ ਰਾਤ 8 ਵਜੇ ਮੋਟਰ ਸਾਈਕਲ 'ਤੇ ਆਏ ਕਾਤਲਾਂ ਨੇ ਮੱਥੇ ਅਤੇ ਛਾਤੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਕਤਲ ਖਿਲਾਫ ਜਿੰਨਾ ਤਕੜਾ ਵਿਰੋਧ ਕਾਲਜਾਂ, ਯੂਨੀਵਰਸਿਟੀਆਂ, ਪ੍ਰੈਸ ਕਲੱਬਾਂ, ਵੱਖ ਵੱਖ ਜਮਹੂਰੀਅਤਪਸੰਦ ਲੋਕਾਂ ਵੱਲੋਂ ਸੜਕਾਂ 'ਤੇ ਉੱਤਰ ਕੇ ਕੀਤਾ ਗਿਆ ਹੈ, ਐਨਾ ਸ਼ਾਇਦ ਹੀ ਕਿਸੇ ਹੋਰ ਘਟਨਾ ਬਾਰੇ ਕੀਤਾ ਗਿਆ ਹੋਵੇ। ਗੌਰੀ ਲੰਕੇਸ਼ ਦਾ ਕਤਲ ਉਸੇ ਤਰੀਕੇ ਨਾਲ ਕੀਤਾ ਗਿਆ ਸੀ, ਜਿਸ ਤਰੀਕੇ ਨਾਲ ਪਹਿਲਾਂ ਉੱਘੇ ਤਰਕਸ਼ੀਲ ਆਗੂ ਡਾ. ਨਰੇਂਦਰ ਦਬੋਲਕਰ, ਗੋਵਿੰਦ ਪਨਸਾਰੇ ਅਤੇ ਉੱਘੇ ਕੰਨੜ ਵਿਦਵਾਨ ਅਤੇ ਲੇਖਕ ਪ੍ਰੋਫੈਸਰ ਐਮ.ਐਮ. ਕਲਬੁਰਗੀ ਦਾ ਕੀਤਾ ਗਿਆ ਸੀ।
ਕਤਲ ਤੋਂ ਤੁਰੰਤ ਬਾਅਦ ਆਰ.ਐਸ.ਐਸ. ਅਤੇ ਭਾਜਪਾ ਨਾਲ ਜੁੜੀਆਂ ਫਿਰਕੂ ਸ਼ਕਤੀਆਂ ਨੇ ਉਸ ਖਿਲਾਫ ਜਿੱਥੇ ਭੰਡੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਉਹ ਇਸਾਈ ਮਿਸ਼ਨਰੀ, ਕਮਿਊਨਿਸਟ ਅਤੇ ਹਿੰਦੂ ਵਿਰੋਧੀ ਸੀ ਨਾਲ ਹੀ ਵੱਡੇ ਪੱਧਰ 'ਤੇ ਉਸਦੀ ਮੌਤ ਦੇ ਜਸ਼ਨ ਮਨਾਏ ਗਏ। ਇਹਨਾਂ ਜਸ਼ਨਾਂ ਦੀ ਨਿਖੇਧੀ ਕਰਨ 'ਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਵੀ ਸੰਘੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਭਾਜਪਾ ਦੀ ਕਰਨਾਟਕ ਇਕਾਈ ਨੇ ਉੱਘੇ ਇਤਿਹਾਸਕਾਰ ਅਤੇ ਲੇਖਕ ਰਾਮਚੰਦਰ ਗੁਹਾ ਨੂੰ ਵੀ ਕਾਨੂੰਨੀ ਨੋਟਿਸ ਭੇਜੇ ਕਿ ਉਸਨੇ ਇਸ ਕਤਲ ਨੂੰ ਦਬੋਲਕਰ, ਪਨਸਾਰੇ, ਕਲਬੁਰਗੀ ਦੇ ਕਤਲਾਂ ਨੂੰ ਆਰ.ਐਸ.ਐਸ. ਨਾਲ ਜੁੜੇ ਹੋਣ ਦੀ ਸੰਭਾਵਨਾ ਵੀ ਕਿਉਂ ਪ੍ਰਗਟਾਈ ਹੈ। ਕਰਨਾਟਕ ਤੋਂ ਭਾਜਪਾ ਐਮ.ਐਲ.ਏ. ਜੀਵਾਰਾਜ ਨੇ ਸਾਫ ਬਿਆਨ ਦਿੱਤਾ ਕਿ ''ਅਗਰ ਉਹ ਆਰ.ਐਸ.ਐਸ. ਖਿਲਾਫ ਨਾ ਬੋਲਦੀ ਹੁੰਦੀ ਤਾਂ ਅੱਜ ਉਹ ਜਿਉਂਦੀ ਹੁੰਦੀ।'' 7 ਸਤੰਬਰ ਨੂੰ ਕੰਨੜ ਟੀ.ਵੀ. ਚੈਨਲਾਂ 'ਤੇ ਵਾਰ ਵਾਰ ਭਾਜਪਾ ਦੇ ਚਿਕਮੰਗਲੂਰ ਤੋਂ ਐਮ.ਐਲ.ਏ. ਸੀ.ਡੀ. ਰਵੀ ਦਾ ਬਿਆਨ ਦਿਖਾਇਆ ਜਾ ਰਿਹਾ ਸੀ ਜਿਸ ਵਿੱਚ ਉਹ ਕਹਿੰਦਾ ਹੈ ਕਿ ''ਉਸ ਨੂੰ ਆਰ.ਐਸ.ਐਸ. ਖਿਲਾਫ ਲਿਖਣ ਕਰਕੇ ਆਪਣੀ ਜਾਨ ਤੋਂ ਹੱਥ ਧੋਣੇ ਪਏ। ਨਿਖਿਲ ਦਧੀਚੀ ਨਾਮੀ ਸਖਸ਼ ਸੋਸ਼ਲ ਮੀਡੀਆ 'ਤੇ ਸਭ ਹੱਦਾਂ ਪਾਰ ਕਰਦਿਆਂ ਕਹਿੰਦਾ ਹੈ ਕਿ ''ਇੱਕ ਕੁੱਤੀ, ਕੁੱਤੇ ਦੀ ਮੌਤ ਮਰੀ ਹੈ ਅਤੇ ਸਾਰੇ ਖੱਬੇ ਕਤੂਰੇ ਇੱਕ ਸੁਰ ਵਿੱਚ ਰੋ ਰਹੇ ਹਨ'' ਇਸ ਤੋਂ ਵੱਧ ਬੇਸ਼ਰਮੀ ਇਹ ਕਿ ਇਸ ਕਤਲ ਖਿਲਾਫ ਮੂੰਹ ਨਾ ਖੋਲ੍ਹਣ ਵਾਲਾ ਮੁਲਕ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਨੂੰ ਟਵਿੱਟਰ 'ਤੇ ਫਾਲੋ ਕਰਦਾ ਹੈ। ਇਹ ਸਭ ਹਕੀਕਤਾਂ ਦੇ ਹੁੰਦਿਆਂ ਹੋਰ ਕਿਸੇ ਸਬੂਤ ਦੀ ਲੋੜ ਰਹਿ ਜਾਂਦੀ ਹੈ ਕਿ ਗੌਰੀ ਦੇ ਕਾਤਲ ਕੌਣ ਹਨ?
ਆਪਣੀ ਹੋ ਰਹੀ ਥੂਹ-ਥੂਹ ਤੋਂ ਧਿਆਨ ਲਾਂਭੇ ਕਰਨ ਲਈ ਬਿਆਨ ਦਾਗੇ ਗਏ ਕਿ ਇਹ ਕਤਲ ਨਕਸਲਵਾਦੀਆਂ ਵੱਲੋਂ ਕੀਤਾ ਗਿਆ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਦੋਂ ਕਰਨਾਟਕ ਦੀ ਕਾਂਗਰਸ ਸਰਕਾਰ ਜਾਣਦੀ ਹੈ ਕਿ ਉਹ ਮਾਓਵਾਦੀਆਂ ਨੂੰ ਆਤਮ ਸਮਰਪਣ ਕਰਵਾਉਣ ਲੱਗੀ ਹੋਈ ਹੈ ਤਾਂ ਉਸਦੀ ਸੁਰੱਖਿਆ ਕਿਉਂ ਨਹੀਂ ਕੀਤੀ ਗਈ। ਝੂਠ ਨੂੰ ਸੱਚ ਬਣਾਉਣ ਤੇ ਪੇਸ਼ ਕਰਨ ਵਿੱਚ ਸੰਘੀਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਸ ਆਤਮ ਸਮਰਪਣ ਦੀ ਹਕੀਕਤ ਇਹ ਹੈ ਕਿ ਇਹ ਕੋਈ ਆਤਮ ਸਮਰਪਣ ਹੀ ਨਹੀਂ ਸੀ। ਦਰਅਸਲ ਮਾਓਵਾਦੀ ਪਾਰਟੀ ਦੀ ਕਰਨਾਟਕ ਇਕਾਈ ਵਿੱਚੋਂ ਇੱਕ ਗਰੁੱਪ ਇਹ ਕਹਿ ਕੇ ਵੱਖ ਹੋਇਆ ਸੀ ਕਿ ਕਰਨਾਟਕ ਜਨਤਕ ਸੰਘਰਸ਼ਾਂ ਵਾਲਾ ਸੂਬਾ ਹੈ ਕਿਉਂਕਿ ਇੱਥੇ ਪੂੰਜੀਵਾਦੀ ਸਬੰਧ ਵਿਕਸਤ ਹੋ ਗਏ ਹਨ ਅਤੇ ਉਹ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਿਆ ਸੀ। ਆਪਣੇ 'ਤੇ ਪਏ ਹੋਏ ਪੁਰਾਣੇ ਕੇਸਾਂ ਤੋਂ ਬਚਣ ਲਈ ਉਹਨਾਂ ਕੁੱਝ ਬੁੱਧੀਜੀਵੀਆਂ ਜਿਹਨਾਂ ਵਿੱਚ ਗੌਰੀ ਵੀ ਸ਼ਾਮਲ ਸੀ, ਰਾਹੀਂ ਸਰਕਾਰੀ ਨੀਤੀ ਤਹਿਤ ਮਾਓਵਾਦੀਆਂ ਦੇ ਅਖੌਤੀ ਆਤਮ-ਸਮਰਪਣ ਵਾਲੀ ਸਰਕਾਰੀ ਨੀਤੀ ਦਾ ਇਸਤੇਮਾਲ ਕੀਤਾ। ਇਸ ਬਾਰੇ ਮਾਓਵਾਦੀ ਪਾਰਟੀ, ਸਭ ਸਰਕਾਰੀਤੰਤਰ ਤੇ ਸੰਘੀ ਲਾਣੇ ਨੂੰ ਸਭ ਪਤਾ ਸੀ। ਮਾਓਵਾਦੀ ਪਾਰਟੀ ਦਾ ਇਸ ਨਾਲ ਕੋਈ ਲਾਗਾਦੇਗਾ ਨਹੀਂ ਹੈ।
ਗੌਰੀ ਦੇ ਕਤਲ ਦੇ ਅਸਲ ਕਾਰਨ
ਗੌਰੀ ਲੰਕੇਸ਼ ਨੂੰ ਕਤਲ ਕਿਉਂ ਕੀਤਾ ਗਿਆ ਅਤੇ ਅਸਲ ਕਾਰਨ ਕੀ ਸਨ ਉਸ ਨੂੰ ਸਮਝਣ ਲਈ ਥੋੜ੍ਹਾ ਵਿਸਥਾਰ ਵਿੱਚ ਜਾਂਦੇ ਹਾਂ। ਗੌਰੀ ਲੰਕੇਸ਼ 80ਵਿਆਂ ਦੇ ਦਹਾਕੇ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਅੰਗਰੇਜ਼ੀ ਭਾਸ਼ਾ ਦੇ ਪੱਤਰਕਾਰ ਵਜੋਂ ਸ਼ਾਮਲ ਹੋਈ। ਉਸਦਾ ਪਿਤਾ ਪੀ. ਲੰਕੇਸ਼ ਪ੍ਰਸਿੱਧ ਲੋਹੀਆਂਵਾਦੀ ਸੀ ਅਤੇ 'ਲੰਕੇਸ਼ ਪੱਤਰਿਕਾ' ਰਸਾਲਾ ਕੱਢਦਾ ਸੀ। ਘਰੇਲੂ ਮਾਹੌਲ ਤੋਂ ਜਾਗਰਤ ਹੋਈ ਗੌਰੀ ਜਦੋਂ ਬੰਗਲੌਰ ਯੂਨੀਵਰਸਿਟੀ ਵਿੱਚ ਦਾਖਲ ਹੋਈ ਤਾਂ ਆਪਣੇ ਤੋਂ ਸੀਨੀਅਰ ਸਾਕੇਤ ਰਾਜਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਸਾਕੇਤ ਰਾਜਨ ਨੇ ਜਦੋਂ ਇੰਡੀਅਨ ਇੰਸਟੀਚਿਊਟ ਆਫ ਜਨਰਲਿਜ਼ਮ ਦਿੱਲੀ ਵਿੱਚ ਦਾਖਲਾ ਲੈ ਲਿਆ ਤਾਂ ਉਸਦੇ ਪ੍ਰਭਾਵ ਅਧੀਨ ਗੌਰੀ ਵੀ ਉਸੇ ਸੰਸਥਾ ਵਿੱਚ ਆ ਗਈ। ਸਾਕੇਤ ਪਹਿਲਾਂ ਹੀ ਮਾਓਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਆ ਚੁੱਕਾ ਸੀ ਅਤੇ ਕਰਨਾਟਕ ਵਾਪਸ ਪਰਤਣ 'ਤੇ ਉਸ ਨੇ 'ਕਰਨਾਟਕ ਵਿਮੋਚਨ ਰੰਗਾ' ਨਾਂ ਦੀ ਨੌਜਵਾਨ ਜਥੇਬਦੀ ਗਠਿਤ ਕੀਤੀ। ਉਹ ਕਮਾਲ ਦਾ ਜਥੇਬੰਦਕ ਆਗੂ ਸੀ ਅਤੇ ਫਿਰ ਉਹ ਭੂਮੀਗਤ ਹੋ ਗਿਆ। ਗੌਰੀ ਦੇ ਰਾਜਨੀਤਕ ਇਨਕਲਾਬ ਬਾਰੇ ਰਲਵੇਂ-ਮਿਲਵੇਂ ਵਿਚਾਰ ਸਨ ਅਤੇ ਆਪਣੇ ਲੋਹੀਆਂਵਾਦੀ ਪਿਛੋਕੜ ਕਰਕੇ ਉਹ ਹਥਿਆਰਬੰਦ ਇਨਕਲਾਬ ਤੇ ਸੰਘਰਸ਼ ਨਾਲ ਤਾਂ ਭਾਵੇਂ ਸਹਿਮਤ ਨਹੀਂ ਸੀ ਪਰ ਸਾਕੇਤ ਪ੍ਰਤੀ ਉਸਦੇ ਮਨ ਵਿੱਚ ਅਥਾਹ ਸਤਿਕਾਰ ਤੇ ਡੂੰਘਾ ਪ੍ਰਭਾਵ ਸੀ। ਉਸ ਨੇ ਸਾਕੇਤ ਦੀ ਇੱਕ ਵਿਸਥਾਰਤ ਮੁਲਾਕਾਤ ਆਪਣੇ ਪਰਚੇ ਲੰਕੇਸ਼ ਵਿੱਚ ਛਾਪੀ ਜੋ ਉਸਦੇ ਭਰਾ ਇੰਦਰਜੀਤ ਲੰਕੇਸ਼ ਨੂੰ ਪਸੰਦ ਨਹੀਂ ਸੀ ਤੇ ਉਹ ਗੌਰੀ ਦੇ ਖੱਬੇ ਪੱਖੀ ਵਿਚਾਰਾਂ ਤੋਂ ਖੁਸ਼ ਨਹੀਂ ਸੀ। ਪਿਤਾ ਦੀ ਮੌਤ ਹੋ ਚੁੱਕੀ ਸੀ। ਗੌਰੀ ਨੇ ਵਿਚਾਰਧਾਰਕ ਮੱਤਭੇਦਾਂ ਕਰਕੇ ਆਪਣੇ ਭਰਾ ਤੋਂ ਤੋੜ ਵਿਛੋੜਾ ਕਰਨ ਵਿੱਚ ਬਿਲਕੁੱਲ ਝਿਜਕ ਨਹੀਂ ਦਿਖਾਈ ਅਤੇ ਆਪਣੀ ਵੱਖਰੀ ਪੱਤ੍ਰਿਕਾ ''ਗੌਰੀ ਲੰਕੇਸ਼ ਪੱਤ੍ਰਿਕੇ'' ਸ਼ੁਰੂ ਕਰ ਦਿੱਤੀ ਅਤੇ ਉਹ ਨਿਰੋਲ ਪੱਤਰਕਾਰ ਨਾ ਰਹਿ ਕੇ ਇੱਕ ਜੁਝਾਰੂ ਸਮਾਜਿਕ ਅਤੇ ਤਰਕਸ਼ੀਲ ਕਾਰਕੁੰਨਾਂ ਸੀ, ਜਿਹੜੀ ਮਨੁੱਖੀ ਹੱਕਾਂ, ਦਲਿਤ ਹੱਕਾਂ, ਕਿਸਾਨ ਹੱਕਾਂ, ਔਰਤ ਅਧਿਕਾਰਾਂ ਲਈ ਅਤੇ ਜਾਤਪਾਤ ਵਿਰੁੱਧ ਡਟ ਕੇ ਖੜ੍ਹਨ ਵਾਲੀ ਜੁਝਾਰੂ ਘੁਲਾਟੀਆ ਬਣ ਗਈ। ਸਾਕੇਤ ਰਾਜਨ ਮਾਓਵਾਦੀ ਪਾਰਟੀ ਦਾ ਕੇਂਦਰੀ ਕਮੇਟੀ ਮੈਂਬਰ ਹੋਣ ਦੇ ਨਾਲ ਹੀ ਪ੍ਰਮੁੱਖ ਬੁੱਧੀਜੀਵੀ ਅਤੇ ਵਿਦਵਾਨ ਵੀ ਸੀ। ਕਰਨਾਟਕਾ ਦੇ ਇਤਿਹਾਸ ਬਾਰੇ ਲਿਖੀ ਉਸਦੀ ਕਿਤਾਬ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਪੜ੍ਹਾਈ ਜਾਂਦੀ ਰਹੀ ਹੈ। ਉਹ ਮਾਓਵਾਦੀ ਸੂਬਾ ਸਕੱਤਰ ਸੀ। ਜਦੋਂ ਸਾਕੇਤ ਰਾਜਨ ਇੱਕ ਮੁਕਾਬਲ ਵਿੱਚ ਮਾਰੇ ਗਏ ਤਾਂ ਗੌਰੀ ਨੇ ਇਸ ਦੇ ਖਿਲਾਫ ਜਬਰਦਸਤ ਲਹਿਰ ਚਲਾਈ। ਕਾਮਰੇਡ ਸਾਕੇਤ ਰਾਜਨ ਦੀ ਮ੍ਰਿਤਕ ਦੇਹ ਲੈਣ ਲਈ ਜਦੋਂ ਉਹ, ਕਾਮਰੇਡ ਵਰਵਰਾ ਰਾਓ ਅਤੇ ਕਾਮਰੇਡ ਗ਼ਦਰ ਪਹੁੰਚੇ ਤਾਂ ਪੁਲਸ ਉਸਦਾ ਚੋਰੀ ਸਸਕਾਰ ਕਰ ਚੁੱਕੀ ਸੀ ਅਤੇ ਉਹਨਾਂ ਨੂੰ ਸਿਰਫ ਉਹਨਾਂ ਦੀ ਰਾਖ ਹੀ ਦਿੱਤੀ ਗਈ। ਗੌਰੀ ਇਹਨਾਂ ਦਿਨਾਂ ਵਿੱਚ ਉਹਨਾਂ ਨਾਲ ਹੀ ਵਿਚਰਦੀ ਰਹੀ ਅਤੇ ਸਰਗਰਮੀ ਕਰਦੀ ਰਹੀ। ਵਰਨਣਯੋਗ ਹੈ ਕਿ ਗੌਰੀ ਦਾ ਉਹੀ ਭਰਾ ਸੀ ਜੋ ਉਸਦੇ ਆਪਣੇ ਕਹਿਣ ਮੁਤਾਬਕ ਮੋਦੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਇੱਛੁਕ ਹੈ, ਜਿਸ ਤੋਂ ਭਾਜਪਾ ਨੇ ਮਾਓਵਾਦੀਆਂ ਦੇ ਕਤਲ ਵਿੱਚ ਸ਼ਾਮਲ ਹੋਣ ਬਾਰੇ ਬਿਆਨ ਦਿਵਾਇਆ। ਆਪਣੇ ਪਿਤਾ ਦੀ ਵਿਰਾਸਤ 'ਤੇ ਡਟ ਕੇ ਖੜ੍ਹਨ ਤੇ ਹੋਰ ਅਗੇ ਵਧਾਉਣ ਕਰਕੇ ਲੰਕੇਸ਼ ਪੱਤ੍ਰਿਕਾ ਦਾ ਸਮੁੱਚਾ ਪਾਠਕ ਵਰਗ ਗੌਰੀ ਲੰਕੇਸ਼ ਪੱਤ੍ਰਿਕੇ ਦੁਆਲੇ ਇਕੱਠਾ ਹੋ ਗਿਆ।
ਦੇਸ਼ ਵਿੱਚ ਆਰ.ਐਸ.ਐਸ. ਦੀ ਫਿਰਕੂ ਵੰਡ-ਪਾਊ ਸਿਆਸਤ ਭਾਰੂ ਹੋਣ ਤੋਂ ਡਾਢੀ ਫਿਕਰਮੰਦ ਗੌਰੀ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਦੇ ਸਾਬਕਾ ਪਤੀ ਚਿਦਨੰਦ ਰਾਜਘਾਤਾ ਜੋ ਟਾਈਮਜ਼ ਆਫ ਇੰਡੀਆ ਅਖਬਾਰ ਸਮੂਹ ਦਾ ਵਿਦੇਸ਼ੀ ਮਾਮਲਿਆਂ ਬਾਰੇ ਸੰਪਾਦਕ ਹੈ, ਨੇ ਆਪਣੀ ਸ਼ਰਧਾਂਜਲੀ ਵਿੱਚ ਦਿਲ ਨੂੰ ਛੂਹਣ ਵਾਲੇ ਸ਼ਬਦ ਕਹੇ ਕਿ ''ਕਿਵੇਂ ਅਸੀਂ ਅਬਰਾਹਮ ਟੀ. ਕਾਵੂਰ (ਸ੍ਰੀ ਲੰਕਾ ਦੇ ਤਰਕਸ਼ੀਲ ਲਹਿਰ ਦੇ ਮੋਢੀ) ਨੂੰ ਪੜ੍ਹਦਿਆਂ ਦੋਸਤੀ ਦੇ ਬੰਧਨ ਵਿੱਚ ਬੱਝੇ।'' ਉਹ ਇੱਕ ਅਡਿੱਗ ਔਰਤ ਸੀ। ਬ੍ਰਾਹਮਣਵਾਦੀ ਹਿੰਦੂ ਫਿਰਕੂ ਫਾਸ਼ੀਵਾਦ ਨੂੰ ਸਿੱਧੇ ਮੱਥੇ ਟੱਕਰਨਾ ਗੌਰੀ ਦਾ ਮੁੱਖ ਕੰਮ ਬਣ ਗਿਆ ਸੀ।
ਕਤਲ ਵਾਲੇ ਦਿਨ ਅਤੇ ਕੁੱਝ ਦਿਨ ਪਹਿਲਾਂ ਉਹ ਅਤੇ ਉਸਦੀ ਪੱਤ੍ਰਿਕਾ ਭਾਜਪਾ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਨੂੰ ਮੋਦੀ ਵਜਾਰਤ ਵਿੱਚ ਸ਼ਾਮਲ ਕਰਨ ਵਿਰੁੱਧ ਮੁਹਿੰਮ ਚਲਾ ਰਹੀ ਸੀ ਅਤੇ ਉਸਦੇ ਪਿਛੋਕੜ ਬਾਰੇ ਜਿਸ ਵਿੱਚ ਉਸ ਨੇ ਇੱਕ ਡਾਕਟਰ ਦਾ ਗਲ ਘੁੱਟਿਆ ਅਤੇ ਕੁੱਟਮਾਰ ਕੀਤੀ ਸੀ, ਦੱਸ ਰਹੀ ਸੀ ਕਿ ਉਹ ਗੈਂਗਸਟਰ ਹੈ। ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਗੁਜਰਾਤ ਦੇ ਊਨਾ ਵਿੱਚ ਦਲਿਤਾਂ 'ਤੇ ਹੋਏ ਜਬਰ ਖਿਲਾਫ ਨੌਜਵਾਨ ਜਿਗਨੇਸ਼ ਮਿਵਾਨੀ ਦੀ ਅਗਵਾਈ ਵਿੱਚ ਅੰਦੋਲਨ ਚੱਲਿਆ ਤਾਂ ਗੌਰੀ ਨੇ ਤੁਰੰਤ ਹਮ-ਖਿਆਲ ਲੋਕਾਂ ਨਾਲ ਸੰਪਰਕ ਕਰਕੇ ਯੱਕਯਹਿਤੀ ਵਿੱਚ ਮੁਹਿੰਮ ਚਲਾਈ ਅਤੇ ਜਿਗਨੇਸ਼ ਮਿਵਾਨੀ ਨੂੰ ਆਪਣੇ ਘਰ ਰੱਖਿਆ ਅਤੇ ਉਸਦੇ ਪੇਜਾਵਰ ਮੱਠ ਸਵਾਮੀ ਦੀ ਉਰੂਲੂ ਸੇਵੇ (ਜਿਸ ਵਿੱਚ ਦਲਿਤਾਂ ਨੂੰ ਬ੍ਰਾਹਮਣਾਂ ਦੇ ਜੂਠੇ ਪੱਤਲਾਂ 'ਤੇ ਭੋਜਨ ਕਰਵਾਇਆ ਜਾਂਦਾ ਹੈ) ਖਿਲਾਫ ਮਾਰਚ ਲਈ ਪ੍ਰਬੰਧ ਕੀਤੇ। ਉਸਨੇ ਜਿਗਨੇਸ਼-ਕਨੱਈਆ ਨੂੰ ਆਪਣਾ ਪੁੱਤਰ ਅਤੇ ਸ਼ੇਹਲਾ ਰਸ਼ੀਦ ਨੂੰ ਆਪਣੀ ਪੁੱਤਰੀ ਬਣਾ ਲਿਆ ਅਤੇ ਦੇਵਾਨੂਰ ਵਰਗੇ ਸਥਾਨਕ ਦਲਿਤ ਆਗੂਆਂ ਦੀ ਮੱਦਦ ਨਾਲ ਉਹਨਾਂ ਦੇ ਸਾਰੇ ਪ੍ਰੋਗਰਾਮ ਜਥੇਬੰਦ ਕੀਤੇ ਅਤੇ ਆਰ.ਐਸ.ਐਸ. ਵੱਲੋਂ ਬੀਤਲੇ ਸੇਵੇ (ਸ਼ਿਮੋਗਾ ਵਿੱਚ ਸਾਲ ਵਿੱਚ ਇੱਕ ਦਿਨ ਔਰਤਾਂ ਵੱਲੋਂ ਕੱਪੜੇ ਉਤਾਰ ਕੇ ਪੂਜਾ ਕਰਨ ਦੀ ਰਿਵਾਇਤ) ਦੀ ਹਮਾਇਤ ਖਿਲਾਫ ਮੁਹਿੰਮ ਚਲਾਈ। ਹੈਦਰਾਵਾਦ ਯੂਨੀਵਰਸਿਟੀ ਵਿੱਚ ਰੋਹਿਤ ਵੇਮੂਲਾ ਖੁਦਕਸ਼ੀ (ਜਥੇਬੰਦ ਕਤਲ) ਖਿਲਾਫ ਵੀ ਗੌਰੀ ਨੇ ਮੂਹਰੇ ਹੋ ਕੇ ਗੈਰ ਦਲਿਤਾਂ ਵੱਲੋਂ ਵੱਡੀ ਗਿਣਤੀ ਵਿੱਚ ਵਿਰੋਧ ਮਾਰਚ ਕਰਨ ਵਿੱਚ ਆਗੂ ਭੂਮਿਕਾ ਨਿਭਾਈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ 'ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਨ ਵਿਰੁੱਧ ਵੀ ਉਸਨੇ ਬੰਗਲੌਰ ਦੇ ਸੇਂਟ ਸਟੀਫਨ ਕਾਲਜ ਵਿੱਚ ਪ੍ਰੋਗਰਾਮ ਜਥੇਬੰਦ ਕੀਤਾ ਅਤੇ ਸ਼ੇਹਲਾ ਰਾਸ਼ਿਦ ਨੂੰ ਦਿੱਲੀ ਤੋਂ ਉਸ ਵਿੱਚ ਬੋਲਣ ਵਾਸਤੇ ਸੱਦਿਆ।
ਗੁਜਰਾਤ ਵਿਚਲੇ ਕਤਲੇਆਮ ਤੋਂ ਬਾਅਦ ਸੰਘੀ ਲਾਣੇ ਨੇ ਕਰਨਾਟਕ ਵਿੱਚ ਆਪਣਾ ਤਜਰਬਾ ਕਰਨ ਲਈ ਜਦੋਂ ਜ਼ਿਲ੍ਹਾ ਚਿਕਮੰਗਲੂਰ ਵਿੱਚ ਬੁਧਾਨਗਿਰੀ ਸੂਫੀ ਸੰਤ ਦੀ ਦਰਗਾਹ ਨੂੰ ਇਹ ਦੱਸ ਕੇ ਕਿ ਇਹ ਉਹਨਾਂ ਦੇ ਦੇਵਤੇ ਦੱਤਾਤੇਰਅ ਦਾ ਮੰਦਰ ਹੈ, ਢਾਹੁਣਾ ਚਾਹਿਆ ਤਾਂ ਗੌਰੀ ਨੇ ਅਨੇਕਾਂ ਸਾਥੀਆਂ ਨਾਲ ਮਿਲ ਕੇ ਕੋਮੂ ਸੁਹਾਰਤੋ ਵੇਦੀਕੇ ਨਾਂ (ਫਿਰਕੂ ਇੱਕਸੁਰਤਾ ਮੰਚ) ਦੇ ਝੰਡੇ ਹੇਠ 10000 ਤੋਂ ਵੱਧ ਲੋਕਾਂ ਨਾਲ ਸੰਘੀਆਂ ਖਿਲਾਫ ਮਾਰਚ ਕੀਤਾ ਅਤੇ ਉਹਨਾਂ ਦੇ ਮਨਸੂਬਿਆਂ ਨੂੰ ਫੇਲ੍ਹ ਕੀਤਾ। ਮੰਗਲੌਰ ਵਿੱਚ ਇਸਾਈਆਂ 'ਤੇ ਫਿਰਕੂ ਹਮਲੇ ਵਿਰੁੱਧ ਵੀ ਇਸ ਮੰਚ ਨੇ ਮਹੱਤਵਪੂਰਨ ਰੋਲ ਨਿਭਾਇਆ। ਉਸਦੀਆਂ ਆਰ.ਐਸ.ਐਸ. ਦੇ ਫਿਰਕੂ ਲਾਣੇ ਵਿਰੋਧੀ ਸਰਗਰਮੀਆਂ ਵਿੱਚ ਇੱਕ ਹੋਰ ਸਭ ਤੋਂ ਤਿੱਖੀ ਸਰਗਰਮੀ ਲਿੰਗਾਇਤ ਦੇ ਮੁੱਦੇ 'ਤੇ ਸੀ ਜਿਸ ਵਿੱਚ 22 ਅਗਸਤ 2017 ਨੂੰ ਬੇਲਾਗਾਵੀ ਵਿੱਚ ਇੱਕ ਵਿਸ਼ਾਲ ਰੈਲੀ ਹੋਈ, ਜਿਸ ਵਿੱਚ ਲਿੰਗਾਇਤ ਭਾਈਚਾਰੇ ਦੇ ਸਮੂਹ ਆਗੂਆਂ ਤੇ ਸਿਆਸੀ ਆਗੂਆਂ ਨੇ ਹਿੱਸਾ ਲਿਆ ਅਤੇ ਐਲਾਨ ਕੀਤਾ ਕਿ ਉਹ ਬ੍ਰਾਹਮਣਵਾਦੀ ਹਿੰਦੂ ਧਰਮ ਦਾ ਹਿੱਸਾ ਨਹੀਂ ਹਨ ਅਤੇ ਉਹਨਾਂ ਨੂੰ ਵੱਖਰਾ ਲਿੰਗਾਇਤ ਘੱਟ ਗਿਣਤੀ ਧਰਮ ਐਲਾਨਿਆ ਜਾਵੇ। ਪ੍ਰੋ. ਕਲਬੁਰਗੀ ਅਤੇ ਪ੍ਰੋ. ਭਗਵਾਨ ਨੇ ਇਸ 'ਤੇ ਕਾਫੀ ਕੰਮ ਕੀਤਾ ਸੀ। ਪ੍ਰੋ. ਭਗਵਾਨ ਵੀ ਪੁਲਸ ਸੁਰੱਖਿਆ ਹੇਠ ਰਹਿ ਰਹੇ ਹਨ ਕਿਉਂਕਿ ਬ੍ਰਾਹਮਣਵਾਦੀ ਹਿੰਦੂ ਦੇਵਤਿਆਂ ਦੀ ਬੇਅਦਬੀ ਦਾ ਉਹਨਾਂ 'ਤੇ ਇਲਜ਼ਾਮ ਲੱਗਾ ਹੋਇਆ ਹੈ। ਅਖਬਾਰ 'ਦਾ ਹਿੰਦੂ' ਦੀ ਰਿਪੋਰਟ ਮੁਤਾਬਕ ਸਾਰੇ ਧਾਰਮਿਕ ਆਗੂ ਅਤੇ ਸਿਆਸੀ ਆਗੂਆਂ ਨੇ ਮੋਹਣ ਭਾਗਵਤ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਹਨਾਂ ਦੇ ਭਾਈਚਾਰੇ ਵਿੱਚ ਦਖਲਅੰਦਾਜ਼ੀ ਨਾ ਕਰੇ। ਉਹਨਾਂ ਵਿੱਚੋਂ ਇੱਕ ਜੈਯਾ ਬਸਵਾ ਪਰਤੁੰਜੇ ਸਵਾਮੀ ਨੇ ਕਿਹਾ ਕਿ ਅਸੀਂ ਅੰਬੇਦਕਰ ਦੇ ਸੰਵਿਧਾਨ ਮੁਤਾਬਕ ਜਿਉਣਾ ਹੈ ਨਾ ਕਿ ਮੰਨੂੰਵਾਦੀਆਂ ਮੁਤਾਬਕ। ਅਸੀਂ ਵੈਦਿਕ ਨਹੀਂ ਸਗੋਂ ਆਧੁਨਿਕ ਜਮਹੂਰੀਅਤ ਮੁਤਾਬਕ ਚੱਲਣਾ ਹੈ। ਇੱਕ ਆਰਟੀਕਲ ਵਿੱਚ ਉਹ ਕਹਿੰਦੀ ਹੈ ਕਿ ''ਸ਼ੁਰੂ ਤੋਂ ਹੀ ਕੁੱਝ ਗੱਲਾਂ ਸਾਫ ਹੋ ਜਾਣੀਆਂ ਚਾਹੀਦਆਂ ਹਨ ਕੁੱਝ ਲੋਕ ਲੰਬੇ ਸਮੇਂ ਤੋਂ ਮੰਨਦੇ ਸਨ ਕਿ ਲਿੰਗਾਇਤ ਅਤੇ ਵੀਰ ਸ਼ੈਵ ਇੱਕ ਹਨ ਪਰ ਲਿੰਗਾਇਤ ਬਾਸਾਵੰਸ ਦੇ ਪੈਰੋਕਾਰ ਹਨ, ਜਿਸ ਨੇ ਹਿੰਦੂ ਧਰਮ ਖਿਲਾਫ ਦਸਵੀਂ ਸਦੀ ਵਿੱਚ ਬਗਾਵਤ ਕੀਤੀ ਸੀ। ਸ਼ੈਵ ਅਤੇ ਵੈਸ਼ਨਵ ਮੱਤ ਸਨਾਤਨ ਧਰਮ ਦਾ ਰੂਪ ਹਨ। ਲਿੰਗਾਇਤ ਕਿਸੇ ਭੇਦਭਾਵ ਵਿਤਕਰੇ ਜਾਤੀ ਵਿਵਸਥਾ ਯਾਨੀ ਕਿ ਬ੍ਰਾਹਮਣਵਾਦੀ ਹਿੰਦੂਵਾਦ ਨੂੰ ਨਹੀਂ ਮੰਨਦਾ। ਇਹ ਸਰਗਰਮੀ ਜੋ ਕਿ ਆਰ.ਐਸ.ਐਸ. ਦੀ ਸੰਘੀ ਘੁੱਟਣ ਦੇ ਬਰਾਬਰ ਸੀ ਨੇ ਕਰਨਾਟਕ ਵਿੱਚ ਤਣਾਅ ਹੋਰ ਵਧਾ ਦਿੱਤਾ ਸੀ।
ਅੱਜ ਜਦੋਂ ਸੰਘੀ ਲਾਣਾ ਹਿੰਦੂ ਰਾਸ਼ਟਰ ਦੀ ਉਸਾਰੀ ਲਈ ਮੁਸਲਿਮ ਅਤੇ ਇਸਾਈਆਂ ਖਿਲਾਫ ਦਲਿਤਾਂ ਨੂੰ ਹਥਿਆਰ ਵਜੋਂ ਵਰਤਣ ਦੀਆਂ ਚਾਲਾਂ ਚੱਲ ਰਿਹਾ ਹੈ, ਉਸ ਵੇਲੇ ਅਜਿਹੀ ਸੱਟ ਆਰ.ਐਸ.ਐਸ. ਦੀਆਂ ਜੜ੍ਹਾਂ ਨੂੰ ਹੱਥ ਪਾਉਣ ਦੇ ਬਰਾਬਰ ਸੀ। ਇਹ ਸਾਰੀਆਂ ਦਲੇਰ ਅਤੇ ਹਿੰਦੂ ਰਾਸ਼ਟਰ ਦੇ ਰਾਹ ਵਿੱਚ ਅੜਿੱਕਾ ਬਣਨ ਵਾਲੀਆਂ ਸਰਗਰਮੀਆਂ ਹੀ ਹਿੰਦੂ ਫਾਸ਼ੀ ਲਾਣੇ ਵੱਲੋਂ ਉਸਦੇ ਕਤਲ ਦਾ ਕਾਰਨ ਬਣੀਆਂ।
ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਦੇ ਹੁੰਦਿਆਂ ਕਲਬੁਰਗੀ ਅਤੇ ਗੌਰੀ ਦੇ ਕਾਤਲਾਂ ਦਾ ਖੁਰਾ ਖੋਜ ਨਾ ਲੱਭਣਾ ਸਾਧਾਰਨ ਜਨਤਾ ਨੂੰ ਓਪਰਾ ਲੱਗਦਾ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਕਾਂਗਰਸ ਵੀ ਲੰਮੇ ਸਮੇਂ ਤੋਂ ਹਿੰਦੂ ਪੱਤਾ ਵਰਤਣ ਵਿੱਚ ਲੱਗੀ ਰਹੀ ਹੈ ਅਤੇ ਸਗੋਂ ਸੰਘੀ ਫਾਸ਼ੀ ਲਾਣੇ ਦੀਆਂ ਜੜ੍ਹਾਂ ਲਾਉਣ ਵਿੱਚ ਉਸਦਾ ਵੀ ਰੋਲ ਹੈ। ਗੁਜਰਾਤ ਚੋਣਾਂ ਵਿੱਚ ਵੀ ਨਰਮ ਹਿੰਦੂ ਪੱਤਾ ਵਰਤਣ ਲਈ ਹੀ ਰਾਹੁਲ ਗਾਂਧੀ ਮੰਦਰਾਂ ਦੇ ਦਰਸ਼ਨ ਕਰਦਾ ਫਿਰ ਰਿਹਾ ਹੈ।
ਕਰਨਾਟਕਾ ਵਿੱਚ ਖੱਬੇ ਸੋਧਵਾਦੀ ਪਾਰਟੀਆਂ ਜੋ ਟਰੇਡ ਯੂਨੀਅਨ ਸਰਗਰਮੀਆਂ ਤੱਕ ਸੀਮਤ ਹਨ, ਉਹਨਾਂ ਨੇ ਵੀ ਜਾਣ ਬੁੱਝ ਕੇ ਗੌਰੀ ਅਤੇ ਉਸਦੇ ਸੰਗਠਨ ਤੋਂ ਦੂਰੀ ਬਣਾਈ ਰੱਖੀ, ਜਿਸ ਵਿੱਚ ਈਰਖਾ ਦੀ ਭਾਵਨਾ ਵੀ ਸ਼ਾਮਲ ਰਹੀ ਹੈ, ਉਹ ਵੀ ਘੱਟ ਦੋਸ਼ੀ ਨਹੀਂ ਹਨ। ਸਪੱਸ਼ਟ ਤੌਰ 'ਤੇ ਕਤਲ ਦੇ ਢੰਗ ਤਰੀਕੇ ਸਾਬਤ ਕਰਦੇ ਹਨ ਕਿ ਗੌਰੀ ਦਾ ਕਤਲ ਵੀ ਗੋਆ ਸਥਿਤ ਸਨਾਤਨ ਸੰਸਥਾ ਵੱਲੋਂ ਹੀ ਕੀਤਾ ਗਿਆ ਹੈ। ਇਸ ਸੰਸਥਾ ਵਿੱਚ ਵਰਕਰਾਂ ਦਾ ਫੌਜੀਕਰਨ ਹਿਲਟਰ ਅਤੇ ਮੁਸੋਲਿਨੀ ਦੇ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਮੁਸਲਮਾਨ, ਕਮਿਊਨਿਸਟ ਅਤੇ ਇਸਾਈ ਦੁਰਜਨ ਹਨ ਅਤੇ ਇਹਨਾਂ ਅਤੇ ਹਿੰਦੂਤਵ ਵਿੱਚ ਯਕੀਨ ਨਾ ਰੱਖਣ ਵਾਲੇ ਨਾਸਤਿਕ ਭਾਵੇਂ ਉਹ ਹਿੰਦੂ ਹੀ ਹੋਣ ਨੂੰ ਸੋਧਣਾ ਉਹਨਾਂ ਦਾ ਪਵਿੱਤਰ ਕਾਰਜ ਹੈ। ਖੁੱਦ ਨਰਿੰਦਰ ਮੋਦੀ ਅਤੇ ਹੁਣ ਆਦਿਤਿਆ ਨਾਥ ਯੋਗੀ ਸੰਸਥਾ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਹਨ, ਜੋ ਕਿਸੇ ਸ਼ੰਕੇ ਦੀ ਗੁੰਜਾਇਸ਼ ਨਹੀਂ ਰਹਿਣ ਦਿੰਦੇ।

No comments:
Post a Comment