ਫੇਸ-ਬੁੱਕ ਦੇ ਪੰਨਿਆਂ ਤੋਂ
ਛੱਤੀਸਗੜ੍ਹ ਵਿੱਚ ਸਲਵਾ ਜੁਦਮ ਮੁੜ ਸ਼ੁਰੂ ਕੀਤਾ
ਤੁਹਾਨੂੰ ਯਾਦ ਹੋਵੇਗਾ ਕਿ ਅੱਜ ਤੋਂ 12 ਸਾਲ ਪਹਿਲਾਂ ਛੱਤੀਸਗੜ੍ਹ ਦੀ ਭਾਜਪਾ ਸਰਕਾਰ ਨੇ ਆਦਿਵਾਸੀਆਂ ਦੀਆਂ ਜ਼ਮੀਨਾਂ ਖੋਹਣ ਲਈ ਉਹਨਾਂ ਦੇ ਪਿੰਡਾਂ ਨੂੰ ਸਾੜਿਆ ਸੀ। ਭਾਜਪਾ ਸਰਕਾਰ ਨੇ ਆਦਿਵਾਸੀਆਂ ਦੇ ਸਾਢੇ ਛੇ ਸੌ ਪਿੰਡਾਂ ਨੂੰ ਰਾਖ ਕਰ ਦਿੱਤਾ ਸੀ। ਸੈਂਕੜੇ ਔਰਤਾਂ ਨਾਲ ਵਿਸ਼ੇਸ਼ ਪੁਲਸ ਅਧਿਕਾਰੀਆਂ, ਪੁਲਸੀ ਬਲਾਂ ਅਤੇ ਸੁਰੱਖਿਆ ਬਲਾਂ ਨੇ ਬਲਾਤਕਾਰ ਕੀਤੇ ਸਨ। ਸਰਵ-ਉੱਚ ਅਦਾਲਤ ਨੇ ਸਲਵਾ ਜੁਦਮ ਨੂੰ ਗੈਰ-ਕਾਨੂੰਨੀ ਅਤੇ ਅਣ-ਮਨੁੱਖੀ ਕਰਾਰ ਦਿੱਤਾ ਸੀ ਅਤੇ ਛੱਤੀਸਗੜ੍ਹ ਦੀ ਭਾਜਪਾ ਸਰਕਾਰ ਨੂੰ ਇਸ ਨੂੰ ਫੌਰਨ ਬੰਦ ਕਰਨ ਦਾ ਹੁਕਮ ਦਿੱਤਾ ਸੀ। ਪ੍ਰੰਤੂ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਣਨ ਤੋਂ ਬਾਅਦ ਵਿੱਚ ਛੱਤੀਸਗੜ੍ਹ ਵਿੱਚ ਭਾਜਪਾ ਸਰਕਾਰ ਦੇ ਮਨ ਤੋਂ ਕਾਨੂੰਨ ਦਾ ਡਰ ਖਤਮ ਹੋ ਗਿਆ।
ਪਿਛਲੇ ਕੁੱਝ ਮਹੀਨਿਆਂ ਤੋਂ ਛੱਤੀਸਗੜ੍ਹ ਦੀ ਭਾਜਪਾ ਸਰਕਾਰ ਦੇ ਹੁਕਮ 'ਤੇ ਪੁਲਸ ਅਤੇ ਸੁਰੱਖਿਆ ਬਲਾਂ ਨੇ ਆਦਿਵਾਸੀਆਂ ਦੇ ਪਿੰਡਾਂ 'ਤੇ ਤਾਜ਼ਾ ਹਮਲੇ ਸ਼ੁਰੂ ਕੀਤੇ ਹਨ। ਘਾੜਲੀ, ਤਾੜਮੇਟਲਾ, ਬੁਰਕਾਪਾਲ ਅਤੇ ਆਸਪਾਸ ਦੇ ਕਈ ਪਿੰਡਾਂ ਵਿੱਚ ਜਾ ਕੇ ਆਦਿਵਾਸੀਆਂ ਦੇ ਚਾਵਲ ਅਤੇ ਮਹੂਆ ਦੀਆਂ ਭਰੀਆਂ ਟੋਕਰੀਆਂ ਨੂੰ ਕੁਹਾੜੀਆਂ ਨਾਲ ਵੱਢ ਕੇ ਇਹਨਾਂ ਨੂੰ ਖਲਾਰ ਦਿੱਤਾ। ਗੋਲੀਬਾਰੀ ਕਰਕੇ ਆਦਿਵਾਸੀਆਂ ਦੀਆਂ ਗਾਵਾਂ-ਬੱਕਰੀਆਂ ਨੂੰ ਜੰਗਲਾਂ ਵਿੱਚ ਡੱਕਰ ਦਿੱਤਾ। ਆਦਿਵਾਸੀਆਂ ਨੂੰ ਫੜ ਕੇ ਹਫਤਾ ਹਫਤਾ ਭਰ ਪੁਲਸ ਅਤੇ ਸੀ.ਆਰ.ਪੀ.ਐਫ. ਦੇ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ ਉੱਥੇ ਉਹਨਾਂ ਤੋਂ ਜੰਗਲ ਸਾਫ ਕਰਵਾਉਣ, ਲਕੜੀਆਂ ਕੱਟ ਕੇ ਇਕੱਠੀਆਂ ਕਰਨ ਅਤੇ ਸਫਾਈ ਆਦਿ ਦੇ ਕੰਮਾਂ ਵਿੱਚ ਝੋਕਿਆ ਜਾ ਰਿਹਾ ਹੈ। ਪਿੰਡਾਂ ਵਿੱਚ ਜਾ ਕੇ ਆਦਿਵਾਸੀ ਔਰਤਾਂ ਦੀ ਮਾਰ-ਕੁੱਟ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਪਿੰਡ ਖਾਲੀ ਕਰਕੇ ਭੱਜ ਜਾਓ ਨਹੀਂ ਤਾਂ ਅਸੀਂ ਤੁਹਾਡੇ ਬੱਚਿਆਂ ਦੀ ਗਲ਼ ਵੱਢ ਦਿਆਂਗੇ। ਆਦਿਵਾਸੀ ਘਬਰਾ ਕੇ ਆਂਧਰਾ ਪ੍ਰਦੇਸ਼ ਨੂੰ ਜਾ ਰਹੇ ਹਨ। ਬੁਰਕਾਪਾਲ ਵਿੱਚ ਦੇ ਚਾਲੀ ਤੋਂ ਵੱਧ ਮਰਦਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਹੈ। -ਹਿਮਾਂਸ਼ੂ ਕੁਮਾਰ, 13 ਅਕਤੂਬਰ
ਛੱਤੀਸਗੜ੍ਹ ਦੀ ਭਾਜਪਾ ਸਰਕਾਰ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਯਤਨਸ਼ੀਲ ਪੱਤਰਕਾਰ ਵਿਨੋਦ ਵਰਮਾ ਗਰਿਫ਼ਤਾਰਉੱਤਰ ਪ੍ਰਦੇਸ ਪੁਲਿਸ ਵਲੋਂ ਅੱਜ ਤੜਕੇ ਤਿੰਨ ਵਜੇ ਸੀਨੀਅਰ ਪੱਤਰਕਾਰ ਵਿਨੋਦ ਵਰਮਾ ਦੇ ਘਰ ਉੱਪਰ ਛਾਪਾ ਮਾਰਕੇ ਉਸ ਨੂੰ ਚੁੱਕ ਲਿਆ ਗਿਆ ਅਤੇ ਬਾਦ ਵਿਚ ਉਸ ਨੂੰ ਛੱਤੀਸਗੜ੍ਹ ਪੁਲਿਸ ਨੇ ਗਰਿਫ਼ਤਾਰ ਕਰ ਲਿਆ। ਅਤੇ ਉਸਦਾ ਲੈਪਟਾਪ, ਸੀ.ਡੀਜ਼. ਅਤੇ ਪੈਨ ਡਰਾਈਵ ਆਦਿ ਚੁੱਕ ਕੇ ਲੈ ਗਏ। ਵਿਨੋਦ ਵਰਮਾ ਅੱਜ ਕੱਲ੍ਹ ਫਰੀਲਾਂਸ ਜਰਨਲਿਸਟ ਦੇ ਤੌਰ 'ਤੇ ਕੰਮ ਕਰ ਰਹੇ ਹਨ, ਇਸ ਤੋਂ ਪਹਿਲਾਂ ਉਹ ਬੀ.ਬੀ.ਬੀ. ਹਿੰਦੀ ਸਰਵਿਸ ਵਿਚ ਅਤੇ ਅਮਰ ਉਜਾਲਾ ਦੇ ਡਿਜੀਟਲ ਐਡੀਟਰ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਵਰਮਾ ਉਸ ਤਿੰਨ ਮੈਂਬਰੀ ਤੱਥ ਖੋਜ ਟੀਮ ਦਾ ਹਿੱਸਾ ਸਨ ਜੋ ਪਿਛਲੇ ਸਾਲ ਐਡੀਟਰ ਗਿਲਡ ਦੀ ਤਰਫ਼ੋਂ ਛੱਤੀਸਗੜ੍ਹ ਸਰਕਾਰ ਵਲੋਂ ਪੱਤਰਕਾਰਾਂ ਦੀ ਜ਼ੁਬਾਨਬੰਦੀ ਕਰਨ ਲਈ ਕੀਤੇ ਜਾ ਰਹੇ ਹਮਲਿਆਂ, ਗਰਿਫ਼ਤਾਰੀਆਂ, ਫਰਜ਼ੀ ਮਾਮਲਿਆਂ ਅਤੇ ਧਮਕੀਆਂ ਦੇਣ ਦੇ ਵਰਤਾਰੇ ਦੀ ਜਾਂਚ ਲਈ ਗਈ ਸੀ। ਰਿਪੋਰਟ ਇਹ ਹੈ ਕਿ ਸ੍ਰੀ ਵਰਮਾ ਡੂੰਘੀ ਛਾਣਬੀਣ ਕਰਕੇ ਛੱਤੀਸਗੜ੍ਹ ਸਰਕਾਰ ਉੱਪਰ ਇਕ ਸਟੋਰੀ ਤਿਆਰ ਕਰ ਰਹੇ ਸਨ ਜੋ ਛੱਤੀਸਗੜ੍ਹ ਸਰਕਾਰ ਦੇ ਖ਼ਿਲਾਫ਼ ਸੀ। ਯੂ.ਪੀ. ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਸ੍ਰੀ ਵਰਮਾ ਨੂੰ ਛੱਤੀਸਗੜ੍ਹ ਭਾਜਪਾ ਦੇ ਆਗੂ ਪ੍ਰਕਾਸ਼ ਬਜਾਜ ਦੀ ਬਲੈਕਮੇਲ ਕੀਤੇ ਜਾਣ ਦੀ ਸ਼ਿਕਾਇਤ ਦੇ ਅਧਾਰ 'ਤੇ ਗਰਿਫ਼ਤਾਰ ਕੀਤਾ ਹੈ। ਛੱਤੀਸਗੜ੍ਹ ਪੁਲਿਸ ਦਾ ਦੂਜਾ ਇਲਜ਼ਾਮ ਇਹ ਹੈ ਕਿ ਉਹ ਕਾਂਗਰਸ ਨਾਲ ਮਿਲਕੇ ਭਾਜਪਾ ਦਾ ਅਕਸ ਵਿਗਾੜਣ ਲਈ ਕੰਮ ਕਰ ਰਿਹਾ ਹੈ।ਸ੍ਰੀ ਵਰਮਾ ਦਾ ਕਹਿਣਾ ਹੈ ਕਿ ਉਸ ਕੋਲ ਛੱਤੀਸਗੜ੍ਹ ਦੇ ਮੰਤਰੀ ਰਾਜੇਸ਼ ਮੰਨਤ ਦੇ ਸੈਕਸ ਸਕੈਂਡਲ ਦੀ ਸੀ.ਡੀ. ਹੈ ਇਸ ਕਰਕੇ ਛੱਤੀਸਗੜ੍ਹ ਸਰਕਾਰ ਉਸ ਨੂੰ ਝੂਠੇ ਮਾਮਲੇ ਵਿਚ ਉਲਝਾ ਰਹੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜੋ ਵੀ ਹਿੰਦੂਤਵ ਬਰਗੇਡ ਦੇ ਘੁਟਾਲਿਆਂ ਦਾ ਸੱਚ ਸਾਹਮਣੇ ਲਿਆਉਣ ਦਾ ਯਤਨ ਕਰੇਗਾ ਭਾਜਪਾ ਦੇ ਰਾਜ ਵਾਲੇ ਸੂਬਿਆਂ ਦੀ ਪੁਲਿਸ ਅਤੇ ਹੋਰ ਏਜੰਸੀਆਂ ਆਪਣੇ ਸਿਆਸੀ ਬੌਸਾਂ ਦੇ ਇਸ਼ਾਰੇ ਉਪਰ ਐਸੇ ਪੱਤਰਕਾਰਾਂ ਨੂੰ ਫਰਜ਼ੀ ਮਾਮਲਿਆਂ ਵਿਚ ਫਸਾਉਣ ਲਈ ਹਰ ਨਜਾਇਜ਼ ਤਰੀਕਾ ਇਸਤੇਮਾਲ ਕਰਨਗੀਆਂ।
ਸ੍ਰੀ ਵਰਮਾ ਦੀ ਗਰਿਫ਼ਤਾਰੀ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਹੈ। ਸਮੂਹ ਇਨਸਾਫ਼ਪਸੰਦ ਤਾਕਤਾਂ ਨੂੰ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਨੀ ਚਾਹੀਦੀ ਹੈ ਅਤੇ ਗਰਿਫ਼ਤਾਰ ਪੱਤਰਕਾਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
-ਬੂਟਾ ਸਿੰਘ ਨਵਾਂਸ਼ਹਿਰ

No comments:
Post a Comment