ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇਗੰਢ ਮੌਕੇ ਸ਼ਾਨਦਾਰ ਸਮਾਗਮ
ਦੰਡਕਾਰਨੀਆ ਖੇਤਰ ਵਿੱਚ 25-26 ਮਈ ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੀ ਦੱਖਣੀ ਬਸਤਰ ਡਵੀਜ਼ਨ ਕਮੇਟੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਸ ਖੇਤਰ ਦੇ ਹਜ਼ਾਰਾਂ ਹੀ ਲੋਕਾਂ ਨੇ ਭਰਵੀਂ ਸ਼ਮੂਲੀਅਤ ਕਰਕੇ ਇਸ ਨੂੰ ਸਫਲ ਬਣਾਇਆ। ਇਸ ਖੇਤਰ ਦੇ ਆਦਿਵਾਸੀ ਅਤੇ ਕਬਾਇਲੀ ਭਾਈਚਾਰਿਆਂ ਦੇ ਲੋਕਾਂ ਨੇ ਕਾਫਲੇ ਬੰਨ੍ਹ ਕੇ ਆਪਣੇ ਰਵਾਇਤੀ ਨਾਚ-ਗਾਣੇ ਨਾਲ ਇਸ ਸਮਾਗਮ ਦੀ ਸ਼ੋਭਾ ਵਧਾਈ। ਇਹ ਕਾਫਲੇ ਕਿਸੇ ਤਰ੍ਹਾਂ ਦੀਆਂ ਬੱਸਾਂ-ਗੱਡੀਆਂ 'ਤੇ ਸਵਾਰ ਹੋ ਕੇ ਨਹੀਂ ਸਨ ਆਏ, ਬਲਕਿ ਕਿੰਨੇ ਕਿੰਨੇ ਕੋਹਾਂ ਤੋਂ ਜੰਗਲੀ-ਪਹਾੜੀ ਪਗਡੰਡੀਆਂ 'ਤੋਂ ਪੈਦਲ ਗੁਜਰਕੇ ਆਏ ਸਨ। ਇੱਥੇ ਆਏ ਹਜ਼ਾਰਾਂ ਲੋਕ ਆਪਣੇ ਲਈ ਖਾਣ ਪੀਣ ਦਾ ਸਮਾਨ ਨਾਲ ਹੀ ਲੈ ਕੇ ਆਏ ਸਨ। ਜੰਗਲ ਵਿੱਚ ਇੱਕ ਖੁੱਲ੍ਹੀ ਥਾਂ 'ਤੇ ਆਰਜੀ ਸਟੇਜ ਦਾ ਪ੍ਰਬੰਧ ਕੀਤਾ ਗਿਆ। ਇਸ ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਪ੍ਰਿੰਟਿੰਗ ਸਮੱਗਰੀ ਨਾ ਹੋਣ ਕਰਕੇ ਕਿਸੇ ਤਰ੍ਹਾਂ ਦੀਆਂ ਫਲੈਕਸਾਂ ਜਾਂ ਵੱਡੇ ਪੋਸਟਰ ਆਦਿ ਨਹੀਂ ਸਨ ਛਾਪੇ ਜਾ ਸਕੇ। ਕੰਪਿਊਟਰ 'ਤੇ ਹਾਸਲ ਪ੍ਰਿੰਟਰ ਰਾਹੀਂ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਰਹਿਬਰਾਂ ਕਾਰਲ ਮਾਰਕਸ, ਫਰੈਡਰਿਕ ਏਂਗਲਜ, ਲੈਨਿਨ, ਸਟਾਲਿਨ ਅਤੇ ਕਾਮਰੇਡ ਮਾਓ-ਜ਼ੇ-ਤੁੰਗ ਹੋਰਾਂ ਦੀਆਂ ਤਸਵੀਰਾਂ ਛਾਪ ਕੇ ਸਟੇਜ 'ਤੇ ਲਗਾਈਆਂ ਹੋਈਆਂ ਸਨ। ਇਹਨਾਂ ਤੋਂ ਹੇਠਾਂ ਨਕਸਲਬਾੜੀ ਲਹਿਰ ਦੇ ਬਾਨੀਆਂ ਵਿੱਚੋਂ ਕਾਮਰੇਡ ਚਾਰੂ ਮਾਜ਼ੂਮਦਾਰ ਅਤੇ ਕਨੱਈਆ ਚੈਟਰਜੀ ਸਮੇਤ ਅਨੇਕਾਂ ਸ਼ਹੀਦ ਸਾਥੀਆਂ ਦੀਆਂ ਫੋਟੋਆਂ ਵੀ ਲਾਈਆਂ ਹੋਈਆਂ ਸਨ। ਨਕਸਲਬਾੜੀ ਲਹਿਰ ਤੋਂ ਅੱਜ ਤੱਕ 50 ਸਾਲਾਂ ਵਿੱਚ ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿੱਚ ਉਸਾਰੀ ਗਈ ਲਾਲ ਲਾਟ ਨੂੰ ਲਾਲ ਝੰਡੀਆਂ ਅਤੇ ਪਤੰਗੀਆਂ ਨਾਲ ਸਜਾਇਆ ਹੋਇਆ ਸੀ।
ਵੱਡੇ ਵੱਡੇ ਕਾਫ਼ਲਿਆਂ ਵਿੱਚ ਆ ਰਹੇ ਲੋਕ ਭਾਵੇਂ ਸਥਾਨਕ ਭਾਸ਼ਾ ਵਿੱਚ ਹੀ ਨਾਹਰੇ ਲਾ ਰਹੇ ਸਨ ਜਾਂ ਗੀਤ ਗਾ ਰਹੇ ਸਨ, ਪਰ ''ਨਕਸਲਬਾੜੀ-ਜ਼ਿੰਦਾਬਾਦ'', ''ਨਕਸਲਬਾੜੀ ਏਕ ਹੀ ਰਾਸਤਾ'', ''ਕਮਿਊਨਿਸਟ ਲਹਿਰ ਕੇ ਸ਼ਹੀਦੋਂ ਕੋ ਲਾਲ ਸਲਾਮ'' ਵਰਗੇ ਨਾਹਰੇ ਜਾਂ ''ਲਾਲ ਝੰਡਾ ਲੇ ਕੇ ਆਗੇ ਬੜੇਂਗੇ', ''ਲਾਲ ਫੌਜ ਕਾ ਨਿਰਮਾਣ ਕਰੇਂਗੇ'' ਅਤੇ ''ਲੜਤੇ ਲੜਤੇ ਆਗੇ ਬੜੇਂਗੇ'' ''ਸਾਮਰਾਜਵਾਦ-ਸਾਮੰਤਵਾਦ ਕੋ ਮਿੱਟੀ ਮੇਂ ਹਮ ਗਾੜੇਂਗੇ'', ''ਸਮਾਜਵਾਦ-ਸਾਮਵਾਦ ਕਾਇਮ ਕਰਨੇ ਆਗੇ ਬੜੇਂਗੇ'' ਆਦਿ ਗੀਤਾਂ ਦੇ ਬੋਲਾਂ ਨੂੰ ਮਾੜੀ ਮੋਟੀ ਹਿੰਦੀ ਜਾਨਣ ਵਾਲੇ ਸਾਰੇ ਹੀ ਸਮਝ ਸਕਦੇ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਆਏ ਇਹਨਾਂ ਲੋਕਾਂ ਨੂੰ ਲੋਕ ਫੌਜ ਦੇ ਮੈਂਬਰਾਂ ਨੇ ਲਾਮਬੰਦ ਕੀਤਾ ਸੀ ਅਤੇ ਲਾਲ ਫੌਜ ਦੇ ਯੋਧੇ ਖੁਦ ਇਹਨਾਂ ਕਾਫਲਿਆਂ ਦੇ ਨਾਲ ਨਾਲ ਫੌਜੀ ਵਰਦੀਆਂ ਵਿੱਚ ਸ਼ਾਮਲ ਸਨ। ਦਾਤੀ-ਹਥੌੜੇ ਵਾਲੇ ਲਾਲ ਝੰਡਿਆਂ ਨਾਲ ਝੂਮਦੇ ਆ ਰਹੇ ਲੋਕ ਅਤੇ ਉਹਨਾਂ ਦੀਆਂ ਰਮਜਾਂ ਤੋਂ ਹਰ ਕਿਸੇ ਨੂੰ ਉਹ ਸਭ ਕੁੱਝ ਸਮਝ ਆ ਹੀ ਰਿਹਾ ਸੀ ਜਿਹੜਾ ਉਹ ਦੱਸਣਾ ਚਾਹੁੰਦੇ ਸਨ। ਲੋਕਾਂ ਦਾ ਜੋਸ਼, ਰੋਹ, ਚਾਅ ਅਤੇ ਜਜ਼ਬੇ ਡੁੱਲ੍ਹ ਡੁੱਲ੍ਹ ਪੈ ਰਹੇ ਸਨ। ਇਹਨਾਂ ਕਾਫਲਿਆਂ ਵਿੱਚ ਜ਼ਿਆਦਾਤਰ ਮਰਦਾਂ-ਔਰਤਾਂ, ਮੁੰਡਿਆਂ-ਕੁੜੀਆਂ ਦੀ ਉਮਰ 15 ਤੋਂ 40 ਸਾਲਾਂ ਦੇ ਦਰਮਿਆਨ ਸੀ। ਇੱਥੇ ਆ ਰਹੇ ਲੋਕਾਂ ਵਿੱਚ ਔਰਤਾਂ ਦੀ ਗਿਣਤੀ ਤਕਰੀਬਨ-ਤਕਰੀਬਨ ਮਰਦਾਂ ਦੇ ਬਰਾਬਰ ਹੀ ਸੀ। ਕਾਫਲਿਆਂ ਵਿੱਚ ਆ ਰਹੇ ਲੋਕਾਂ ਨੇ ਜਿੱਥੇ ਢੋਲ-ਢੋਲਕੀਆਂ ਸਮੇਤ ਰਵਾਇਤੀ ਸਾਜ ਚੁੱਕੇ ਹੋਏ ਸਨ, ਉੱਥੇ ਲੋਕ ਫੌਜ ਦੇ ਮੈਂਬਰਾਂ ਨੇ ਆਟੋਮੈਟਿਕ ਹਥਿਆਰ ਸਾਂਭੇ ਹੋਏ ਸਨ। ਕੜਕਦੀ ਹੋਈ ਧੁੱਪ ਵਿੱਚ ਕੰਮ ਕਰਦੇ ਰਹਿਣ ਕਾਰਨ ਕਾਲੇ ਹੋਏ ਇਹਨਾਂ ਲੋਕਾਂ ਦੇ ਚਿਹਰਿਆਂ ਦਾ ਜਲਾਲ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ।
ਸਮਾਗਮ ਦੀ ਬਾਕਾਇਦਾ ਸ਼ੁਰੂਆਤ ਦੋ ਮਿੰਟ ਖੜ੍ਹੇ ਹੋ ਕੇ ਮੋਨ ਰਹਿ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਉਪਰੰਤ ਜਿੱਥੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਸਮੂਹ ਗਾਇਨ ਪੇਸ਼ ਕੀਤੇ ਗਏ, ਉੱਥੇ ਪਾਰਟੀ ਦੇ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਜਿੱਥੇ ਕਮਿਊਨਿਸਟ ਲਹਿਰ ਦੇ ਪਿਛੋਕੜ ਖਾਸ ਕਰਕੇ ਨਕਸਲਬਾੜੀ ਲਹਿਰ ਦੇ ਸੁਨਹਿਰੀ ਪੰਨਿਆਂ 'ਤੇ ਝਾਤ ਪੁਆਈ ਉੱਥੇ ਉਹਨਾਂ ਨੇ ਪਾਰਟੀ ਦੀ ਅਗਵਾਈ ਵਿੱਚ ਕਾਇਮ ਕੀਤੀ ਗਈ ਜਨਤਾਨਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਭਾਰਿਆ। ਬੁਲਾਰਿਆਂ ਨੇ ਦੁਸ਼ਮਣ 'ਤੇ ਕੀਤੇ ਗਏ ਹਮਲਿਆਂ ਦੇ ਵੇਰਵੇ ਦਿੱਤੇ ਅਤੇ ਆਪਣੇ ਸਾਥੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ। ਦੁਸ਼ਮਣ ਵੱਲੋਂ ਆਮ ਲੋਕਾਂ 'ਤੇ ਜੋ ਵੀ ਜਬਰ ਢਾਹੇ ਜਾ ਰਹੇ ਹਨ ਉਹਨਾਂ ਬਾਰੇ ਦੱਸਿਆ ਅਤੇ ਬਹੁਕੌਮੀ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਅੰਨ੍ਹੀਂ ਲੁੱਟ-ਖਸੁੱਟ ਬਾਰੇ ਜਾਣਕਾਰੀ ਦਿੱਤੀ। ਭਾਰਤੀ ਹਾਕਮਾਂ ਦੇ ਸਾਮਰਾਜੀਆਂ ਦੀ ਤਾਬੇਦਾਰੀ ਵਿੱਚ ਭੁਗਤਣ ਦੇ ਹੀਜ-ਪਿਆਜ ਨੂੰ ਨੰਗਾ ਕੀਤਾ ਗਿਆ।
25 ਮਈ ਨੂੰ ਦਿਨ ਦਾ ਸੈਸ਼ਨ ਪੂਰਾ ਹੋਣ ਉਪਰੰਤ ਰਾਤ ਨੂੰ ਅੱਧੀ ਰਾਤ ਤੱਕ ਗੀਤ-ਸੰਗੀਤ ਦਾ ਪ੍ਰੋਗਰਾਮ ਚੱਲਦਾ ਰਿਹਾ। ਇਹ ਸਮਾਗਮ ਮੱਸਿਆ ਦੀ ਰਾਤ ਦੇ ਘੁੱਪ ਹਨੇਰੇ ਵਿੱਚ ਹੀ ਹੋਇਆ ਕਿਉਂਕਿ ਇਸ ਖੇਤਰ ਵਿੱਚ ਬਿਜਲੀ ਦਾ ਕੋਈ ਇੰਤਜ਼ਾਮ ਨਹੀਂ ਹੈ। ਅਗਲੇ ਦਿਨ ਦੇ ਪ੍ਰੋਗਰਾਮ ਦੀ ਸ਼ੁਰੂਆਤ ਗੀਤ-ਸੰਗੀਤ ਅਤੇ ਨਾਟਕਾਂ ਰਾਹੀਂ ਹੋਈ। ਇਸ ਤੋਂ ਪਿੱਛੋਂ ਮਾਓਵਾਦੀ ਪਾਰਟੀ ਦੇ ਆਗੂਆਂ ਵੱਲੋਂ ਵਿਸ਼ਾਲ ਇਕੱਤਰਤਾ ਨੂੰ ਸੰਬੋਧਤ ਹੋਇਆ ਗਿਆ। ਬੁਲਾਰਿਆਂ ਵਿੱਚ ਵੀ ਮਰਦਾਂ ਦੇ ਬਰਾਬਰ ਹੀ ਔਰਤਾਂ ਨੇ ਵੀ ਆਪਣੇ ਵਿਚਾਰ ਜ਼ੋਰਦਾਰ ਢੰਗ ਨਾਲ ਪ੍ਰਗਟਾਏ। ਆਗੂਆਂ ਨੇ ਨਕਸਲਬਾੜੀ ਲਹਿਰ ਦੇ ਯੋਗਦਾਨ ਨੂੰ ਇਸ ਖੇਤਰ ਵਿੱਚ ਲੋਕਾਂ ਦੀ ਆਣ-ਸ਼ਾਨ ਵਧਾਉਣ ਵਾਲੇ ਚਿਰਾਗ਼ ਵਜੋਂ ਪੇਸ਼ ਕੀਤਾ। ਉਹਨਾਂ ਆਖਿਆ ਕਿ ਨਕਸਲਬਾੜੀ ਦੇ ਰਾਹ ਚੱਲ ਕੇ ਹਥਿਆਰਬੰਦ ਸੰਘਰਸ਼ ਨਾਲ ਹੀ ਲੋਕਾਂ ਦੀ ਮੁਕਤੀ ਹੋਣੀ ਹੈ। ਹਜ਼ਾਰਾਂ ਦੀ ਸ਼ਮੂਲੀਅਤ ਵਾਲੇ ਇਸ ਭਾਰੀ ਇਕੱਠ ਨੇ ਨਕਸਲਬਾੜੀ ਲਹਿਰ ਦੇ ਉਹਨਾਂ ਦੋਖੀਆਂ ਦੇ ਥੋਥ ਨੂੰ ਝੂਠਾ ਸਾਬਤ ਕੀਤਾ ਜਿਹੜੇ ਇਹ ਆਖਦੇ ਰਹਿੰਦੇ ਹਨ ਕਿ ਮਾਓਵਾਦੀ ਲੋਕਾਂ ਨਾਲੋਂ ਟੁੱਟਵੀਆਂ ਸਿਰਫ ਦਸਤਾਵਾਦੀ ਕਾਰਵਾਈਆਂ ਹੀ ਕਰਦੇ ਹਨ। 26 ਮਈ ਨੂੰ ਦੁਪਹਿਰ ਤੱਕ ਚੱਲੇ ਇਸ ਸਮਾਗਮ ਵਿੱਚੋਂ ਨਵਾਂ ਜੋਸ਼ ਅਤੇ ਪ੍ਰੇਰਨਾ ਲੈ ਕੇ ਲੋਕਾਂ ਦੇ ਕਾਫਲੇ ਆਪੋ ਆਪਣੇ ਪਿੰਡਾਂ ਅਤੇ ਇਲਾਕਿਆਂ ਨੂੰ ਪਰਤ ਗਏ।
(ਯੂ-ਟਿਊਬ 'ਤੇ ਹਾਸਲ ''ਥਾਊਸੈਂਡਸ ਆਫ ਪੀਪਲ ਗੈਦਰ ਇਨ ਬਸਤਰ ਆਨ ਦਾ ਓਕੈਜ਼ਨ ਆਫ ਨਕਸਲਬਾਰੀ ਸੈਲੇਬਰੇਸ਼ਨਜ਼'' 'ਤੇ ਆਧਾਰਤ ਰਿਪੋਰਟ)
ਕਮਿਊਨਿਸਟ ਇਨਕਲਾਬੀ ਵੀਰਾਂਗਣਾਂ—
ਅਨੁਰਾਧਾ ਗਾਂਧੀ ਦੀ ਯਾਦ 'ਚ ਸਮਾਗਮ
13 ਅਕਤੂਬਰ ਦੀ ਸ਼ਾਮ ਨੂੰ, ਮੁੰਬਈ ਮਰਾਠੀ ਪੱਤਰਕਾਰ ਸੰਘ ਦੇ ਹਾਲ ਵਿੱਚ ਅਨੁਰਾਧਾ ਗਾਂਧੀ ਦੀ ਯਾਦ ਵਿੱਚ ਨੌਵੇਂ ਯਾਦਗਾਰੀ ਭਾਸ਼ਣ ਵਿੱਚ ਤੈਲਗੂ ਦੇ ਮਸ਼ਹੂਰ ਕਵੀ ਅਤੇ ਲੇਖਕ ਵਰਵਰਾ ਰਾਓ ਨੇ ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇ ਗੰਢ ਮੌਕੇ ਆਖਿਆ ਕਿ ''ਦੁਨੀਆਂ ਵਿੱਚ ਕਿਤੇ ਵੀ ਐਨੇ ਸਾਲ ਲੰਬੀ ਜਮਾਤੀ ਜੱਦੋਜਹਿਦ ਨਹੀਂ ਹੋਈ।''
ਅਨੁਰਾਧਾ ਗਾਂਧੀ ਸੀ.ਪੀ.ਆਈ.(ਮਾਓਵਾਦੀ) ਦੀ ਕੇਂਦਰੀ ਕਮੇਟੀ ਮੈਂਬਰ ਸੀ, ਜਿਸਨੇ ਐਲਫਿਨਸਟੋਨ ਕਾਲਜ ਤੋਂ ਉੱਚ-ਪੜ੍ਹਾਈ ਕੀਤੀ ਸੀ। ਉਸਦੀ ਮੌਤ 2008 ਵਿੱਚ ਦਿਮਾਗੀ ਮਲੇਰੀਆ ਨਾਲ ਹੋਈ ਸੀ। ਉਸਦੇ ਸੰਗੀ-ਸਾਥੀ, ਹਮ-ਜਮਾਤੀ ਅਤੇ ਹਮ-ਰੁਤਬਾ ਉਸਦੀ ਯਾਦ ਵਿੱਚ ਹਰ ਸਾਲ ਯਾਦਗਾਰੀ ਭਾਸ਼ਣ ਕਰਵਾਉਂਦੇ ਹਨ। ਇਸ ਵਾਰ ਦੇ ਭਾਸ਼ਣ ਦਾ ਵਿਸ਼ਾ ਸੀ, ''ਨਕਸਲਬਾੜੀ ਦੇ 50 ਸਾਲਾਂ 'ਤੇ ਪਿਛਲ-ਝਾਤ ਅਤੇ ਇਸਦਾ ਭਵਿੱਖ।''
ਵਰਵਰਾ ਰਾਓ ਨੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਨਕਸਲਬਾੜੀ ਲਹਿਰ ਦੀ ਵਰਨਣਯੋਗ ਪ੍ਰਾਪਤੀ ਇਹ ਹੈ ਕਿ ਇਸਨੇ ਦਲਿਤਾਂ ਅਤੇ ਆਦਿਵਾਸੀਆਂ ਵਿੱਚ ਸਵੈ-ਮਾਣ ਜਗਾਇਆ। ਇਸ ਲਹਿਰ ਨੇ ''ਪਾਰਲੀਮਾਨੀ ਸਿਆਸਤ ਦਾ ਬਦਲ'' ਪੇਸ਼ ਕੀਤਾ। ਛਤੀਸਗੜ੍ਹ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਝਾਰਖੰਡ ਸੂਬਿਆਂ ਦੇ ਜੰਗਲੀ ਖੇਤਰਾਂ ਵਿਚਲੀ ਮੁਤਬਾਦਲ ਹਕੂਮਤ ਬਾਰੇ ਉਹਨਾਂ ਆਖਿਆ ਕਿ ਇਹ ਹਕੂਮਤ ਲੋਕ ਤਾਕਤ 'ਤੇ ਆਧਾਰਤ ਹੈ। ਉਹ ਚੋਣ ਨਹੀਂ ਲੜਦੇ, ਨਾ ਹੀ ਕੋਈ ਟੈਕਸ ਦਿੰਦੇ ਹਨ। ਸੱਤਾ 'ਤੇ ਕਬਜ਼ੇ ਦੀ ਇਹ ਲੜਾਈ ਜਾਗੀਰਦਾਰਾਂ ਦੀਆਂ ਜ਼ਮੀਨਾਂ ਜਬਤ ਕਰਕੇ ਅਤੇ ਸਹਿਕਾਰੀ ਖੇਤੀ ਨਾਲ ਆਰੰਭ ਹੋਈ ਅਤੇ ਜਾਗੀਰਦਾਰਾਂ ਦੀਆਂ ਫੌਜਾਂ ਅਤੇ ਪੁਲਸ ਤੋਂ ਇਸ ਜ਼ਮੀਨ ਦੀ ਰਾਖੀ ਕੀਤੀ ਜਾ ਰਹੀ ਹੈ। ਵਰਵਰਾ ਰਾਓ ਦੇ ਅਨੁਸਾਰ ਇਹ ਮੁਤਬਾਦਲ ਹਕੂਮਤ ''ਆਦਿਵਾਸੀਆਂ, ਦਲਿਤਾਂ, ਛੋਟੇ ਅਤੇ ਦਰਮਿਆਨੇ ਕਿਸਾਨਾਂ ਅਤੇ ਬੇਜ਼ਮੀਨਿਆਂ ਦਾ ਸਾਂਝਾ ਮੋਰਚਾ ਹੈ, ਜਿਸਦੀ ਲੋਕ ਫੌਜ ਵੱਲੋਂ ਰਾਖੀ ਕੀਤੀ ਜਾ ਰਹੀ ਹੈ। ਇਹ ਹਕੂਮਤ ਪਿਛਲੇ 13 ਸਾਲਾਂ ਤੋਂ ਕਾਇਮ ਰਹਿੰਦੀ ਆ ਰਹੀ ਹੈ। ਇਸਨੇ ਪਹਿਲਾਂ ਯੂ.ਪੀ.ਏ. ਹਕੂਮਤ ਦੇ ਅਪ੍ਰੇਸ਼ਨ ਗਰੀਨ ਹੰਟ ਦੇ ਹਮਲੇ ਦੀ ਮਾਰ ਝੱਲੀ ਹੈ ਅਤੇ ਹੁਣ ਇਹ ਐਨ.ਡੀ.ਏ. ਹਕੂਮਤ ਦੇ ਚੌਤਰਫੇ ਹੱਲੇ ਦੀ ਮਾਰ ਹੇਠ ਹੈ।''
ਬਿਹਾਰ ਦੀ ਨਕਸਲਬਾੜੀ ਲਹਿਰ ਦਾ ਹਿੱਸਾ ਰਹੇ ਤਿਲਕ ਦਾਸ ਗੁਪਤਾ ਨੇ ਲਹਿਰ ਦੀ ਵਿਰਾਸਤ ਸਬੰਧੀ ਆਖਿਆ ਕਿ ''ਉਸ ਸਮੇਂ ਭਾਰਤ ਦੀ ਖੇਤੀ ਆਰਥਿਕਤਾ 80 ਫੀਸਦੀ ਸੀ। ਨਕਸਲਬਾੜੀ ਲਹਿਰ ਜ਼ਰੱਈ ਮੁੱਦਿਆਂ 'ਤੇ ਕੇਂਦਰਤ ਸੀ। ਇਸ ਲਹਿਰ ਨੇ ਗਰੀਬ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਪਹਿਲੀ ਵਾਰੀ ਖੁਦਮੁਖਤਾਰ ਆਗੂਆਂ ਵਜੋਂ ਸਿਆਸੀ ਦ੍ਰਿਸ਼ 'ਤੇ ਲਿਆਂਦਾ। ਇਸ ਤੋਂ ਪਹਿਲਾਂ ਕਿਸਾਨ ਲਹਿਰਾਂ ਦੀ ਅਗਵਾਈ ਜ਼ਮੀਨ ਮਾਲਕਾਂ ਦੇ ਹੱਥਾਂ ਵਿੱਚ ਹੁੰਦੀ ਸੀ। ਇਹ ਵੀ ਪਹਿਲੀ ਵਾਰੀ ਹੋਇਆ ਕਿ ਆਦਿਵਾਸੀ ਅਤੇ ਦਲਿਤ ਜਮਾਤੀ ਘੋਲ ਵਿੱਚ ਖਿੱਚੇ ਗਏ।'' ਦਾਸ ਗੁਪਤਾ ਨੇ ਲਹਿਰ ਦੇ ਅੱਗੇ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ''ਇਸ ਨੂੰ ਸੀਮਤ ਘੇਰਿਆਂ ਤੋਂ ਅੱਗੇ ਵਿਸ਼ਾਲ ਜਨ-ਸਮੂਹਾਂ— ਮਜ਼ਦੂਰ ਜਮਾਤ, ਛੋਟੇ ਉਤਪਾਦਕਾਂ ਅਤੇ ਕਿਸਾਨਾਂ ਨੂੰ ਆਪਣੇ ਕਲਾਵੇ ਵਿੱਚ ਲੈਣਾ ਚਾਹੀਦਾ ਹੈ, ਜਿਹੜੇ ਕਾਰਪੋਰੇਟ ਘਰਾਣਿਆਂ ਵਿਰੁੱਧ ਗਹਿਗੱਚ ਲੜਾਈ ਵਿੱਚ ਪਏ ਹੋਏ ਹਨ।''
ਇਸ ਸਮਾਗਮ ਤੋਂ ਪਹਿਲਾਂ 9 ਅਕਤੂਬਰ ਨੂੰ ਸੱਜੇ-ਪੱਖੀ ਧੜੇ ਦੀ ਇੱਕ ਫੱਟਾ-ਮਾਰਕਾ ਸੰਸਥਾ ''ਲੀਗਲ ਰਾਈਟਸ ਗਰੁੱਪ'' ਨੇ ਧਮਕੀ ਦਿੱਤੀ ਸੀ ਕਿ ਇਹ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ''ਇਹ ਸਾਰੇ ਨਕਸਲਵਾਦੀ ਹਨ। ਕਿਸੇ ਵੀ ਪਾਬੰਦੀਸ਼ੁਦਾ ਜਥੇਬੰਦੀ ਨੂੰ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ। ਅਸੀਂ ਯਾਦਗਾਰੀ ਭਾਸ਼ਣ ਦੇ ਆਯੋਜਕਾਂ ਅਤੇ ਮੁੰਬਈ ਮਰਾਠੀ ਪੱਤਰਕਾਰ ਸੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ।'' ਪਰ ਲੋਕਾਂ ਅਤੇ ਬੁੱਧੀਜੀਵੀਆਂ ਦੇ ਦਬਾਅ ਸਦਕਾ ਉਹਨਾਂ ਦੀਆਂ ਗਿੱਦੜ-ਭਬਕੀਆਂ ਠੁੱਸ ਹੋ ਕੇ ਰਹਿ ਗਈਆਂ।
(''ਮੁੰਬਈ ਮਿੱਰਰ'' 14 ਅਕਤੂਬਰ ਅਤੇ ''ਦਾ ਵਾਇਰ'' 13 ਅਕਤੂਬਰ 'ਤੇ ਆਧਾਰਤ)
ਨਕਸਲਬਾੜੀ ਬਗਾਵਤ ਦੀ 50ਵੀਂ ਵਰ੍ਹੇਗੰਢ ਮੌਕੇ ਹੈਦਰਾਬਾਦ ਵਿੱਚ
ਮੁਲਕ ਪੱਧਰਾ ਸੈਮੀਨਾਰ
ਮੁਲਕ ਭਰ ਦੇ ਮਿਹਨਤਕਸ਼ ਲੋਕ ਅਤੇ ਇਨਕਲਾਬੀ ਬੁੱਧੀਜੀਵੀ ਲੋਕ ਨਕਸਲਬਾੜੀ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਜਿਸ ਜੋਸ਼ੋ-ਖਰੋਸ਼ ਨਾਲ ਅੱਗੇ ਆਏ ਹਨ, ਉਹ ਕਾਬਲੇ-ਤਾਰੀਫ ਹੈ। ਮੁਲਕ ਦੀਆਂ ਵੱਖੋ ਵੱਖ ਥਾਵਾਂ 'ਤੇ ਪ੍ਰੋਗਰਾਮਾਂ ਦੀ ਲਗਾਤਾਰਤਾ ਜਾਰੀ ਹੈ। ਇਸ ਵਾਰ ਇਸ ਇਤਿਹਾਸਕ ਮੌਕੇ ਨੇ ਅਪ੍ਰੇਸ਼ਨ ਗਰੀਨ ਹੰਟ ਦੀ ਮਾਰ ਝੱਲ ਰਹੇ ਧੁਰ ਜੰਗਲੀ ਇਲਾਕਿਆਂ ਤੋਂ ਲੈ ਕੇ ਸ਼ਹਿਰੀ ਇਲਾਕਿਆਂ ਤੱਕ ਕਮਿਊਨਿਸਟ ਇਨਕਲਾਬੀਆਂ, ਜਨਤਕ ਸੰਗਠਨਾਂ, ਲੇਖਕਾਂ, ਬੁੱਧੀਜੀਵੀਆਂ, 1967 ਦੇ ਸਮਿਆਂ ਵਿੱਚ ਸਰਗਰਮ ਰਹੇ ਲੋਕਾਂ ਅੰਦਰ ਇੱਕ ਨਵੇਂ ਜੋਸ਼ ਦਾ ਸੰਚਾਰ ਕੀਤਾ ਹੈ। ਕਿਤੇ ਵੱਡੇ ਵੱਡੇ ਜਨਤਕ ਇਕੱਠਾਂ ਨੇ ਜਸ਼ਨ ਮਨਾਏ ਹਨ ਅਤੇ ਕਿਤੇ ਬੁੱਧੀਜੀਵੀ ਤਬਕੇ ਪਿਛਲੇ 50 ਸਾਲਾਂ ਦੀ ਲਹਿਰ ਦਾ ਲੇਖਾ-ਜੋਖਾ ਕਰ ਰਹੇ ਹਨ। ਜੰਗਲੀ ਇਲਾਕਿਆਂ ਵਿੱਚ ਮਾਓਵਾਦੀਆਂ ਦੀ ਅਗਵਾਈ ਵਿੱਚ ਹੋਏ ਵੱਡੇ ਜਨਤਕ ਜਸ਼ਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਏ 'ਤੇ ਘੁੰਮ ਰਹੀਆਂ ਹਨ।
ਰੈਵੋਲੂਸ਼ਨਰੀ ਰਾਈਟਰਜ਼ ਐਸੋਸੀਏਸ਼ਨ ਨੇ ਹੈਦਰਾਬਾਦ ਵਿੱਚ ਮੁਲਕ ਪੱਧਰਾ ਸੈਮੀਨਾਰ ਜਥੇਬੰਦ ਕੀਤਾ। ਮੁਲਕ ਪੱਧਰਾ ਸੈਮੀਨਾਰ ਆਯੋਜਿਤ ਕਰਨਾ ਕੋਈ ਸੌਖਾ ਕਾਰਜ ਨਹੀਂ। ਪ੍ਰਬੰਧਕਾਂ ਨੇ ਬਹੁਤ ਸਾਰੇ ਲੋਕਾਂ ਨੂੰ ''ਨਕਸਲਬਾੜੀ ਦਾ ਭਾਰਤੀ ਸਮਾਜ 'ਤੇ ਪ੍ਰਭਾਵ— ਪ੍ਰਾਪਤੀਆਂ ਅਤੇ ਚੁਣੌਤੀਆਂ'' ਵਿਸ਼ੇ 'ਤੇ ਲਿਖਣ ਦਾ ਸੱਦਾ ਦਿੱਤਾ। ਜਿਹਨਾਂ ਲੋਕਾਂ ਹੁੰਗਾਰਾ ਭਰਿਆ ਉਹਨਾਂ ਨੂੰ ਇਹਨਾਂ ਦੀ ਵੰਡ ਵੀ ਕਰ ਦਿੱਤੀ। ਸੋ ਵੱਖ ਵੱਖ ਤਰ੍ਹਾਂ ਦੇ ਲੋਕਾਂ ਨੇ ਕਰੀਬ ਦੋ ਦਰਜ਼ਨ ਪੇਪਰ ਪੇਸ਼ ਕੀਤੇ। ਜਿਹਨਾਂ ਨੇ ਆਪਣੀ ਸਮਝਦਾਰੀ ਅਤੇ ਜਾਣਕਾਰੀ ਦੇ ਆਧਾਰ 'ਤੇ ਸਬੰਧਤ ਵਿਸ਼ੇ ਦੀ ਵਿਆਖਿਆ ਕਰਨ ਦੀ ਆਜ਼ਾਦੀ ਮਾਣੀ।
ਸੈਮੀਨਾਰ ਦੀ ਸ਼ੁਰੂਆਤ ਮੌਕੇ 9 ਸਤੰਬਰ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਲੋਕ ਮੁੰਦਰੱਈਆ ਵਿਗਿਆਨ ਭਵਨ ਦੇ ਸਾਹਮਣੇ ਬਣਾਈ ਗਈ ਸ਼ਹੀਦੀ ਲਾਟ ਸਾਹਮਣੇ ਇਕੱਠੇ ਹੋਏ। ਐਸੋਸੀਏਸ਼ਨ ਦੀ ਸੈਕਟਰੀ ਵਾਸ ਲਕਸ਼ਮੀ ਨੇ ਚੰਦ ਮਿੰਟਾਂ ਲਈ ਆਏ ਲੋਕਾਂ ਨੂੰ ਸੰਬੋਧਨ ਕੀਤਾ। ਸਾਰਿਆਂ ਨੇ ਮਿਲ ਕੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਿਆ। ਇਸ ਉਪਰੰਤ ਨਾਹਰਿਆਂ ਦੀ ਗੂੰਜ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਾਫੀ ਦੇਰ ਜੋਸ਼ੀਲੇ ਨਾਹਰੇ ਲੱਗਦੇ ਰਹੇ। ਫਿਰ ਐਸੋਸ਼ੀਏਸ਼ਨ ਦੇ ਆਗੂ ਕਾਮਰੇਡ ਵਰਵਰਾ ਰਾਓ ਜੋ ਤੇਲਗੂ ਦੇ ਉੱਘੇ ਕਵੀ ਅਤੇ ਇਨਕਲਾਬੀ ਲਹਿਰ ਦੀ ਮੰਨੀ ਪ੍ਰਮੰਨੀ ਸਖਸ਼ੀਅਤ ਹਨ, ਨੇ ਐਸੋਸੀਏਸ਼ਨ ਦਾ ਝੰਡਾ ਲਹਿਰਾਇਆ।
ਇਸ ਤੋਂ ਤੁਰੰਤ ਬਾਅਦ ਸੈਮੀਨਾਰ ਸ਼ੁਰੂ ਹੋ ਗਿਆ। ਕਰੀਬ 1000 ਲੋਕਾਂ ਦੀ ਹਾਜ਼ਰੀ ਨੇ ਸਾਰੇ ਪ੍ਰਬੰਧ ਛੋਟੇ ਪਾ ਦਿੱਤੇ। ਕਿਉਂਕਿ ਪ੍ਰਬੰਧਕਾਂ ਦੀ ਕੇਵਲ 200 ਲੋਕਾਂ ਦੀ ਹਾਜ਼ਰੀ ਦੀ ਉਮੀਦ ਸੀ। ਪਰ ਪ੍ਰਬੰਧਕਾਂ ਨੇ ਦਿਲ ਖੋਲ੍ਹ ਕੇ ਆਏ ਲੋਕਾਂ ਦਾ ਸਵਾਗਤ ਕੀਤਾ, ਉਹਨਾਂ ਦੀ ਡਟ ਕੇ ਸੇਵਾ ਕੀਤੀ। 9 ਤਾਰੀਖ ਨੂੰ ਦਿਨੇ ਕਰੀਬ 11 ਕੁ ਵਜੇ ਸਟੇਜ ਦੀ ਬਾਕਾਇਦਾ ਕਾਰਵਾਈ ਸ਼ੁਰੂ ਹੋ ਗਈ। ਮੁੱਢ ਵਿੱਚ ਸਕੱਤਰ ਵਾਸ ਲਕਸ਼ਮੀ ਨੇ ਵਿਸਥਾਰ ਵਿੱਚ ਆਪਣੇ ਵਿਚਾਰ ਰੱਖੇ। ਇਹ ਸੈਮੀਨਾਰ ਦਾ ਕੁੰਜੀਵਤ ਭਾਸ਼ਣ ਸੀ। ਇਸ ਪਿੱਛੋਂ ਸਲੀਮ ਦਾ ਪੇਪਰ, ਨਕਸਲਬਾੜੀ- ਦੱਬੇ-ਕੁਚਲਿਆਂ ਦੀ ਮੁਕਤੀ ਦਾ ਰਾਹ ਪੇਸ਼ ਹੋਇਆ। ਫਿਰ ਰਾਘਾਵੁਲੂ ਨੇ ਸੰਯੁਕਤ ਆਂਧਰਾ ਦੀ ਇਨਕਲਾਬੀ ਲਹਿਰ ਬਾਰੇ ਲੇਖਾ-ਜੋਖਾ ਨਾਂ ਦਾ ਪੇਪਰ ਪੇਸ਼ ਕੀਤਾ।
ਦੂਸਰੇ ਸੈਸ਼ਨ ਵਿੱਚ ਹਰਿਆਣੇ ਦੇ ਸਮਾਜ 'ਤੇ ਨਕਸਲਬਾੜੀ ਦਾ ਪ੍ਰਭਾਵ ਵਿਸ਼ੇਸ਼ 'ਤੇ ਅਜੈ ਨੇ, ਪੰਜਾਬ ਦੀ ਨਕਸਲਬਾੜੀ ਲਹਿਰ ਬਾਰੇ ਸੁਖਵਿੰਦਰ ਕੌਰ ਨੇ, ਯੂ.ਪੀ. ਦੀ ਇਨਕਲਾਬੀ ਲਹਿਰ ਦੇ ਤਜਰਬੇ ਬਾਰੇ ਸੀਮਾ ਆਜ਼ਾਦ ਨੇ ਅਤੇ ਪੁਨੇਦੂ ਸ਼ੇਖਰ ਮੁਕਰਜੀ ਨੇ ਨਕਸਲਬਾੜੀ ਦੇ ਪੰਜਾਹ ਸਾਲ'' ਬਦਲਵਾਂ ਵਿਕਾਸ ਮਾਡਲ ਨਾਂ ਦਾ ਪੇਪਰ ਪੇਸ਼ ਕੀਤਾ।
ਤੀਸਰਾ ਸੈਸ਼ਨ ਜੋ ਰਾਤ ਕਰੀਬ ਸਾਢੇ ਨੌਂ ਵਜੇ ਤੱਕ ਚੱਲਿਆ, ਵਿੱਚ ਰਾਬੂਨੀ ਨੇ ਕੇਰਲਾ ਵਿੱਚ ਇਨਕਲਾਬੀ ਲਹਿਰ, ਕਾਤੇਸ਼ ਨੇ ਨਕਸਲਬਾੜੀ ਦੇ ਬਿਹਾਰ ਝਾਰਖੰਡ ਵਿੱਚ ਅਸਰ: ਪ੍ਰਾਪਤੀਆਂ ਅਤੇ ਚੁਣੌਤੀਆਂ, ਐੱਨ ਵੈਨੂਗੋਪਾਲ ਨੇ ਭਾਰਤ ਵਿੱਚ ਪੈਦਾਵਾਰੀ ਸਬੰਧ: ਅਰਧ-ਜਾਗੀਰੂ ਅਰਧ-ਬਸਤੀਵਾਦੀ ਸਬੰਧ ਅਤੇ ਐੱਨ ਰਵੀ ਨੇ ਜਨਤਕ ਲੀਹ ਅਤੇ ਜਨਤਕ ਜਥੇਬੰਦੀਆਂ ਪੇਪਰ ਪੇਸ਼ ਕੀਤਾ।
ਦੂਸਰੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਮਧਕਮ ਵਿਜੈ ਦਾ ਪੇਪਰ ਨਕਸਲਬਾੜੀ— ਕੇਵਲ ਇੱਕੋ ਬਦਲ, ਨਕਸਲਬਾੜੀ ਦਾ ਪੰਜਾਬ ਦੇ ਸਭਿਆਚਾਰ 'ਤੇ ਪ੍ਰਭਾਵ ਬਾਰੇ ਮਾਸਟਰ ਬਾਰੂ ਸਤਬਰਗ ਦਾ ਪੇਪਰ, ਜਮਾਤੀ ਸੰਘਰਸ਼ ਤੇ ਔਰਤ ਮੁਕਤੀ ਲਹਿਰਾਂ ਬਾਰੇ ਬੀ. ਅਨੁਰਾਧਾ ਅਤੇ ਤੇਲੰਗਾਨਾ ਵਿੱਚ ਦਲਿਤਾਂ ਅਤੇ ਆਦਿਵਾਸੀਆਂ 'ਤੇ ਨਕਸਲਬਾੜੀ ਦਾ ਪ੍ਰਭਾਵ ਬਾਰੇ ਐੱਨ. ਰਾਜਿਤਾ ਦੇ ਪੇਪਰ ਪੇਸ਼ ਹੋਏ।
ਦੂਜੇ ਸੈਸ਼ਨ ਵਿੱਚ ਵਰਨਨ ਗੋਕਸਾਲਵੇਸ਼ ਨੇ ਸਮਾਜਿਕ ਲਹਿਰਾਂ 'ਤੇ ਨਕਸਲਬਾੜੀ ਦਾ ਪ੍ਰਭਾਵ, ਪ੍ਰੋ ਹਰਗੋਪਾਲ ਨੇ ਭਾਰਤੀ ਹਕੂਮਤ ਦਾ ਸੁਭਾਅ ਅਤੇ ਇਸਦੀਆਂ ਨੀਤੀਆਂ ਵਿੱਚ ਤਬਦੀਲੀਆਂ ਅਤੇ ਅਲਾਮ ਗਜਾਈਆ ਨੇ ਨਕਸਲਬਾੜੀ ਦਾ ਤੇਲਗੂ ਸਹਿਤ, ਕਲਾ ਅਤੇ ਸਭਿਆਚਾਰ 'ਤੇ ਪ੍ਰਭਾਵ ਪੇਪਰ ਪੇਸ਼ ਕੀਤਾ।
10 ਤਾਰੀਖ ਦੀ ਸ਼ਾਮ ਨੂੰ ਖੁੱਲ੍ਹੇ ਸੈਸ਼ਨ ਨੂੰ ਫਿਲਮ ਕਲਾਕਾਰ ਅਤੇ ਰੈਡੀਕਲ ਦਲਿਤ ਪੈਂਥਰ ਦੇ ਆਗੂ ਨੇ ਸੰਬੋਧਨ ਕੀਤਾ। ਕਾਮਰੇਡ ਵਰਵਰਾ ਰਾਓ ਨੇ ਕਿਤਾਬਾਂ ਰਲੀਜ਼ ਕਰਨ ਤੋਂ ਇਲਾਵਾ ਸੰਬੋਧਨ ਵੀ ਕੀਤਾ।
ਮੁਲਕ ਪੱਧਰਾ ਸੈਮੀਨਾਰ ਹੋਣ ਕਾਰਨ ਬਹੁਭਾਸ਼ੀ ਲੋਕ ਇੱਥੇ ਪੁੱਜੇ ਹੋਏ ਸਨ। ਪਰ ਵੱਡੀ ਗਿਣਤੀ ਸਰੋਤੇ ਤੇਲਗੂ ਭਾਸ਼ੀ ਸਨ। ਇਸ ਕਰੇਕ ਹਰ ਪੇਪਰ ਦਾ ਸੰਖੇਪ ਤੇਲਗੂ ਵਿੱਚ ਜ਼ਰੂਰ ਪੜ੍ਹਿਆ ਜਾਂਦਾ ਸੀ, ਪਰ ਹਰ ਪੇਪਰ ਦਾ ਸੰਖੇਪ ਹਿੰਦੀ ਜਾਂ ਅੰਗਰੇਜ਼ੀ ਵਿੱਚ ਸਮੇਂ ਦੀ ਘਾਟ ਕਾਰਨ ਨਹੀਂ ਪੜ੍ਹਿਆ ਜਾ ਸਕਿਆ। ਇਸ ਕਰਕੇ ਗੈਰ-ਤੈਲਗੂ ਲੋਕ ਭਾਸ਼ਾ ਦੀ ਸਮੱਸਿਆ ਨਾਲ ਦੋ-ਚਾਰ ਹੁੰਦੇ ਰਹੇ। ਪਰ ਉਹਨਾਂ ਲਈ ਪ੍ਰਬੰਧਕਾਂ ਨੇ ਇੱਕ ਰਾਹਤ ਭਰੀ ਖਬਰ ਦਿੱਤੀ ਕਿ ਸਾਰੇ ਪੇਪਰ ਇੱਕ ਕਿਤਾਬ ਦੀ ਸ਼ਕਲ ਵਿੱਚ ਵੀ ਜਾਰੀ ਕੀਤੇ ਜਾਣਗੇ। ਜੋ ਕਿ ਸੰਭਵ ਤੌਰ 'ਤੇ ਅੰਗਰੇਜ਼ੀ ਵਿੱਚ ਜ਼ਰੂਰ ਹੋਵੇਗੀ। ਸਮੇਂ ਸਿਰ ਪੁੱਜੇ ਪੇਪਰਾਂ ਨੂੰ ਛਾਪ ਕੇ ਵੀ ਸੈਮੀਨਾਰ ਦੌਰਾਨ ਮੁਹੱਈਆ ਕਰਵਾਇਆ ਗਿਆ। ਰਾਤ ਨੂੰ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਹੋਇਆ। ਇਸ ਸੈਮੀਨਾਰ ਦੇ ਦੂਰ-ਰਸ ਫਾਇਦੇ ਲਾਜ਼ਮੀ ਸਾਹਮਣੇ ਆਉਣਗੇ। ਸੈਮੀਨਾਰ ਵਿੱਚ ਪੁੱਜੇ ਸਰੋਤਿਆਂ ਨੇ ਬੜੀ ਨੀਝ ਲਾ ਕੇ ਪੇਪਰਾਂ ਨੂੰ ਸੁਣਿਆ। ਹਾਜ਼ਰ ਲੋਕਾਂ ਵਿੱਚ ਇਨਕਲਾਬੀ ਪਰਿਵਾਰ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਇਹਨਾਂ ਪਰਿਵਾਰਾਂ 'ਚੋਂ ਕਿਸੇ ਦੇ ਜੀਅ ਸ਼ਹੀਦ ਹੋਏ ਸਨ, ਕਿਸੇ ਦੇ ਜੇਲ੍ਹਾਂ ਵਿੱਚ ਸਨ, ਕਿਸੇ ਦੇ ਗੁਪਤਵਾਸ ਇਨਕਲਾਬੀ ਹਨ। ਸ਼ਹੀਦਾਂ ਅਤੇ ਜਿਉਂਦੇ ਇਨਕਲਾਬੀਆਂ ਦੇ ਬਜ਼ੁਰਗ ਮਾਪੇ ਬੜੀ ਸ਼ਿੱਦਤ ਨਾਲ ਹਰ ਪੇਪਰ ਨੂੰ ਸੁਣਦੇ ਦੇਖੇ ਗਏ। ਕੁੱਲ ਮਿਲਾ ਕੇ ਇਹ ਬੇਹੱਦ ਸਫਲ ਸੈਮੀਨਾਰ ਸੀ।
-ਸੁਖਵਿੰਦਰ ਕੌਰ
ਕਨੇਡਾ ਵਿੱਚ ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇਗੰਢ ਮੌਕੇ ਸਮਾਗਮ
ਇੰਟਰਨੈਸ਼ਨਲ ਲੀਗ ਆਫ ਪੀਪਲਜ਼ ਸਟਰਗਲ (ਕੈਨੇਡਾ) ਨੇ 27 ਮਈ 2017 ਨੂੰ ਵੈਨਕੂਵਰ ਵਿਖੇ ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇਗੰਢ ਮੌਕੇ ਇੱਕ ਸਮਾਗਮ ਦਾ ਆਯੋਜਨ ਕੀਤਾ।
ਵੱਖ ਵੱਖ ਬੁਲਾਰਿਆਂ ਨੇ ਨਕਸਲਬਾੜੀ ਲਹਿਰ ਦੀ ਭਾਵਨਾ ਨੂੰ ਅੱਗੇ ਲਿਜਾਂਦੇ ਹੋਏ ਮਜ਼ਦੂਰਾਂ, ਕਿਸਾਨਾਂ, ਔਰਤਾਂ, ਆਦਿਵਾਸੀਆਂ ਅਤੇ ਹੋਰਨਾਂ ਦੱਬੇ-ਕੁਚਲੇ ਭਾਰਤੀ ਲੋਕਾਂ ਦੇ ਕੌਮੀ ਅਤੇ ਸਮਾਜੀ ਮੁਕਤੀ ਦੇ ਕਾਜ ਨੂੰ ਅੱਗੇ ਲਿਜਾਂਦੀਆਂ ਲਹਿਰਾਂ ਦਾ ਸਮਰਥਨ ਕੀਤਾ ਅਤੇ ਕੈਨੇਡਾ ਸਮੇਤ ਸਾਰੀ ਦੁਨੀਆਂ ਵਿੱਚ ਮਜ਼ਦੂਰ ਜਮਾਤ ਅਤੇ ਦੱਬੇ-ਕੁਚਲੇ ਲੋਕਾਂ ਦੇ ਘੋਲਾਂ ਦੀ ਹਮਾਇਤ ਕੀਤੀ।
ਬੁਲਾਰਿਆਂ ਨੇ ਭਾਰਤੀ ਹਕੂਮਤ ਵੱਲੋਂ ਰਾਜਕੀ ਦਹਿਸ਼ਤਗਰਦੀ, ਦਾਬੇ ਅਤੇ ਅਪ੍ਰੇਸ਼ਨ ਗਰੀਨ ਹੰਟ ਰਾਹੀਂ ਨਿੱਤ-ਰੋਜ਼ ਕੀਤੇ ਜਾਂਦੇ ਜ਼ੁਲਮਾਂ ਦੀ ਨਿਖੇਧੀ ਕੀਤੀ ਅਤੇ ਕਸ਼ਮੀਰੀ ਲੋਕਾਂ 'ਤੇ ਕੀਤੇ ਜਾਂਦੇ ਜਬਰਾਂ ਦੇ ਕਾਰੇ ਨੰਗੇ ਕੀਤੇ। ਉਹਨਾਂ ਨੇ ਭਾਰਤੀ ਹਿੰਦੂਤਵਾ ਸ਼ਕਤੀਆਂ ਵੱਲੋਂ ਦਲਿਤਾਂ, ਘੱਟ-ਗਿਣਤੀਆਂ ਅਤੇ ਔਰਤ ਵਿਰੋਧੀ ਹਿੰਸਾ ਦੇ ਪਾਜ ਉਘਾੜੇ। ਬੁਲਾਰਿਆਂ ਨੇ ਕੈਨੇਡਾ, ਅਮਰੀਕਾ ਅਤੇ ਸਾਮਰਾਜੀਆਂ ਵੱਲੋਂ ਭਾਰਤੀ ਹਕੂਮਤ ਦੀ ਹਮਾਇਤ ਕਰਨ ਦੀ ਅਤੇ ਭਾਰਤੀ ਦੌਲਤ-ਖਜ਼ਾਨਿਆਂ ਦੀ ਅੰਨ੍ਹੀਂ ਲੁੱਟ-ਖੋਹ ਦੀ ਨਿਖੇਧੀ ਕੀਤੀ।
ਆਖਰ ਵਿੱਚ ਸਾਰੇ ਹਾਜ਼ਰ ਲੋਕਾਂ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਸਾਮਰਾਜੀ ਲੁੱਟ-ਖੋਹ ਦਾ ਵਿਰੋਧ ਕਰਨ ਵਾਲੇ ਕਾਮਰੇਡ ਅਜੀਤ, ਪ੍ਰੋ. ਸਾਈਬਾਬਾ, ਜੌਹਨ ਗਰਾਹਮ, ਅਹਿਮਦ ਸੱਦਾਤ, ਮਾਰਵਾਨ ਬਰਘੌਤੀ, ਅਹਿਸਾਨ ਦਬਾਬਸੇ ਸਮੇਤ ਸਾਰੇ ਫਲਸਤੀਨੀ, ਫਿਲਪਾਈਨੀ, ਮੈਕਸੀਕੋ ਅਤੇ ਹੋਰਨਾਂ ਥਾਵਾਂ ਦੇ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।
(ਸੋਮਾ: WWW.ilps.info/en/2017/05/31/canada-vancouver)
ਨਵੰਬਰ-ਦਸੰਬਰ ਮਹੀਨਿਆਂ ਦੇ ਨਕਸਲਬਾੜੀ ਲਹਿਰ ਦੇ ਸ਼ਹੀਦ
1. ਨਿਰਮਲ ਸਿੰਘ ਉਮਰ 25 ਸਾਲ ਪਿੰਡ ਡਰੋਲੀ ਖੁਰਦ ਜ਼ਿਲ੍ਹਾ ਜਲੰਧਰ ਨੂੰ 17 ਦਸੰਬਰ 1971 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨਸਰਾਲਾ ਚੋਅ ਦੇ ਪੁਲ ਤੋਂ ਗ੍ਰਿਫਤਾਰ ਕਰਕੇ ਰਾਤ ਨੂੰ ਭੀਖੋਵਾਲ ਨੇੜੇ ਲਿਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
2. ਸੁਰਜੀਤ ਸਿੰਘ ਉਮਰ 20 ਸਾਲ ਪਿੰਡ ਬਾਗੜੀਆਂ ਜ਼ਿਲ੍ਹਾ ਪਟਿਆਲਾ ਨੂੰ 25 ਦਸੰਬਰ 1971 ਵਿੱਚ ਭਵਾਨੀਗੜ੍ਹ੍ਵ ਥਾਣੇ ਦੇ ਨਦਾਮਪੁਰ ਕੋਲੋਂ ਗ੍ਰਿਫਤਾਰ ਕਰਕੇ, ਕਈ ਦਿਨ ਅਮਲੋਹ ਥਾਣੇ ਵਿੱਚ ਤਸੀਹੇ ਦੇਣ ਤੋਂ ਬਾਅਦ ਰਾਤ ਨੂੰ ਤੰਦਬਾਧਾ ਪਿੰਡ ਦੇ ਨਹਿਰ 'ਤੇ ਸ਼ਹੀਦ ਕਰਕੇ ਲਾਸ਼ ਖਪਾ ਦਿੱਤੀ।
3. ਪਵਨ ਕੁਮਾਰ ਉਮਰ 28 ਸਾਲ ਪਿੰਡ ਬਾਲਦ ਕਲਾਂ ਜ਼ਿਲ੍ਹਾ ਸੰਗਰੂਰ ਨੂੰ 31 ਦਸੰਬਰ 1971 ਵਿੱਚ ਘੱਗਾ ਪਿੰਡ (ਪਟਿਆਲਾ) ਤੋਂ ਫੜ ਕੇ ਸ਼ਹੀਦ ਕਰਨ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ।
4. ਮਹਿੰਦਰ ਸਿੰਘ ਪਿੰਡ ਰਾਮਗੜ੍ਹ ਜ਼ਿਲ੍ਹਾ ਸੰਗਰੁਰ (ਹਵਾਲਾ ਉਪਰੋਕਤ)
5. ਤੇਜਾ ਸਿੰਘ ਉਮਰ 27 ਸਾਲ ਪਿੰਡ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਨੂੰ 18 ਦਸੰਬਰ 1973 ਵਿੱਚ ਮੀਰਪੁਰ ਮਾੜੀਆਂ ਤੋਂ ਗ੍ਰਿਫਤਾਰ ਕਰਨ ਸਮੇਂ ਗੰਭੀਰ ਜਖਮੀ ਕਰ ਦਿੱਤਾ ਅਤੇ ਹਸਪਤਾਲ ਜਾ ਕੇ ਸ਼ਹੀਦ ਹੋ ਗਿਆ।
6. ਮਾ. ਗਿਆਨ ਸਿੰਘ ਸੰਘ ਪਿੰਡ ਸ਼ਾਹਬਪੁਰ ਜ਼ਿਲ੍ਹਾ ਨਵਾਂਸ਼ਹਿਰ ਨੂੰ 20 ਨਵੰਬਰ 1992 ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਘਾਤ ਲਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।

No comments:
Post a Comment