ਜਾਗੀਰੂ ਚੌਧਰੀਆਂ ਨੇ ਅਹਮਦ ਅਲੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ
ਨਵਰਾਤਿਆਂ ਦੇ ਦਿਨਾਂ ਵਿੱਚ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਪਿੰਡ ਦਾਂਤਲ ਵਿੱਚ 50 ਸਾਲਾਂ ਦੇ ਅਹਮਦ ਅਲੀ ਨੂੰ ਭੇਟਾਂ ਪੇਸ਼ ਕਰਨ ਵਾਸਤੇ ਬੁਲਾਇਆ ਗਿਆ। ਪਿੰਡ ਦੇ ਮੁਖੀਏ ਨੇ ਉਸ ਨੂੰ ਆਪਣੀ ਪਸੰਦ ਦੀਆਂ ਭੇਟਾਂ ਪੇਸ਼ ਕਰਨ ਲਈ ਆਖਿਆ। ਜਦੋਂ ਅਹਮਦ ਅਲੀ ਨੇ ਆਖਿਆ ਕਿ ਉਸ ਕੋਲ ਅਜਿਹਾ ਕਰਨ ਵਾਲੇ ਸਾਜ ਨਹੀਂ ਹਨ। ਇਸ 'ਤੇ ਮੁਖੀਆ ਜੀ ਬੁਖਲਾ ਗਏ, ਉਹਨਾਂ ਨੇ ਗੁੱਸੇ ਵਿੱਚ ਆਇਆਂ ਨੇ ਅਹਮਦ ਅਲੀ ਦਾ ਸਿਤਾਰ ਭੰਨ ਦਿੱਤਾ। ਕੁੱਟ ਮਾਰ ਕਰਕੇ ਘਰ ਨੂੰ ਭਜਾ ਦਿੱਤਾ। ਰਾਤ ਨੂੰ ਭੀੜ ਇਕੱਠੀ ਹੋਈ ਅਤੇ ਉਸ ਨੇ ਅਹਮਦ ਅਲੀ ਦੇ ਘਰ 'ਤੇ ਧਾਵਾ ਬੋਲ ਦਿੱਤਾ। ਉਸਦੀ ਅੰਨ੍ਹੇਵਾਹ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਚੌਧਰੀਆਂ ਨੇ ਅਹਮਦ ਅਲੀ ਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਕਿ ਜੇਕਰ ਇਸ ਕੇਸ ਦੀ ਕੋਈ ਪੁਲਸ ਰਿਪੋਰਟ ਲਿਖਾਈ ਤਾਂ ਬੁਰੀ ਕੀਤੀ ਜਾਵੇਗੀ। ਇਸ 'ਤੇ ਪਰਿਵਾਰ ਦਬਾਅ ਵਿੱਚ ਆਇਆ, ਪਰ ਜਦੋਂ ਇਸ ਘਟਨਾ ਬਾਰੇ ਅਹਮਦ ਅਲੀ ਦੇ ਜੋਧਪੁਰ ਰਹਿੰਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਪੈਰਵਾਈ ਕਰਦੇ ਹੋਏ ਪੁਲਸ ਰਿਪੋਰਟ ਵੀ ਲਿਖਾਈ ਅਤੇ ਇਹ ਕੇਸ ਜਮਹੂਰੀ ਹੱਕਾਂ ਦੀ ਜਥੇਬੰਦੀ, ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼, ਦੇ ਹਵਾਲੇ ਕਰ ਦਿੱਤਾ। ਸਥਾਨਕ ਚੌਧਰੀਆਂ ਦੀ ਦਹਿਸ਼ਤ ਕਾਰਨ ਅਨੇਕਾਂ ਮੁਸਲਿਮ ਪਰਿਵਾਰ ਪਿੰਡ ਛੱਡ ਕੇ ਕਿਤੇ ਚਲੇ ਗਏ ਹਨ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ
ਕਰਜ਼ੇ ਸਬੰਧੀ ਸੈਮੀਨਾਰ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 14 ਸਤੰਬਰ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਸੁਖਪਾਲ ਸਿੰਘ ਅਤੇ ਹੋਰਾਂ ਨੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਸਬੰਧੀ ਆਪਣੇ ਪੇਪਰ ਪੜ੍ਹੇ। ਇਸ ਸੈਮੀਨਾਰ ਵਿੱਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਹੋਈ ਉਹਨਾਂ ਨੇ ਵੱਖ ਵੱਖ ਮਸਲਿਆਂ 'ਤੇ ਸਵਾਲ ਰੱਖੇ।
ਗਰਬਾ-ਨਾਚ ਦੇਖਣ 'ਤੇ ਦਲਿਤ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ
ਗਾਂਧੀ ਜੈਅੰਤੀ ਵਾਲੇ ਦਿਨ 2 ਅਕਤੂਬਰ ਨੂੰ ਗੁਜਰਾਤ ਸੂਬੇ ਦੇ ਆਨੰਦ ਜ਼ਿਲ੍ਹੇ ਦੇ ਪਿੰਡ ਭਦਰਨੀਆ ਵਿੱਚ 21 ਸਾਲਾਂ ਦੇ ਇੱਕ ਨੌਜਵਾਨ ਜੈਸ਼ ਭਾਈਲਾਲਭਾਈ ਸੋਲੰਕੀ ਨੂੰ ਹਿੰਦੂ-ਜਨੂੰਨੀਆਂ ਨੇ ਇਸ ਕਰਕੇ ਕੁੱਟ ਕੁੱਟ ਕੇ ਮਾਰ ਦਿੱਤਾ ਕਿ ਉਹ ਦੁਸਹਿਰੇ ਦੇ ਦਿਨਾਂ ਵਿੱਚ ਉੱਚ-ਜਾਤੀ ਦੇ ਸੁਮੇਸ਼ਵਰ ਮਹਾਦੇਵ ਮੰਦਰ ਵਿੱਚ ਚੱਲਦਾ ਗਰਬਾ ਲੋਕ-ਨਾਚ ਦੇਖਣ ਕਿਉਂ ਚਲਿਆ ਗਿਆ। ਦਲਿਤ ਭਾਈਚਾਰੇ ਦੇ ਕਈ ਨੌਜਵਾਨਾਂ ਦੇ ਮਨ ਵਿੱਚ ਆਇਆ ਕਿ ਮੰਦਰ ਵਿੱਚ ਚੱਲਦਾ ਗਰਬਾ ਨਾਚ ਦੇਖਿਆ ਜਾਵੇ। ਜਦੋਂ ਉਹ ਉੱਥੇ ਗਏ ਤਾਂ ਉੱਚ-ਜਾਤੀ ਦੇ ਹਿੰਦੂ ਜਨੂੰਨੀਆਂ ਨੇ ਉਹਨਾਂ ਨੂੰ ਗਾਲਾਂ ਕੱਢੀਆਂ। ਤੇ ਕੁੱਟਣ ਪੈ ਗਏ। ਜੈਸ਼ ਨੇ ਉਹਨਾਂ ਨੂੰ ਰੋਕਣਾ ਚਾਹਿਆ। ਉਹਨਾਂ ਨੇ ਉਸ ਨੂੰ ਚੁੱਕ ਕੇ ਕੰਧ ਨਾਲ ਮਾਰਿਆ। ਉਸਦਾ ਸਿਰ ਫੇਹਿਆ ਗਿਆ। ਹਸਪਤਾਲ ਤੱਕ ਜਾਂਦੇ ਦੀ ਉਸਦੀ ਮੌਤ ਹੋ ਗਈ।
ਸ਼ਰਧਾਂਜਲੀਆਂ
ਪੱਲੇਦਾਰ ਯੂਨੀਅਨ (ਆਜ਼ਾਦ) ਦੇ ਸੂਬਾ ਪ੍ਰਧਾਨ ਸਾਥੀ ਕਰਮ ਦਿਓਲ ਦੀ ਜੀਵਨ ਸਾਥਣ ਬੀਬੀ ਹਸਮਤ ਬੇਗਮ 12 ਸਤੰਬਰ ਨੂੰ ਦਿਮਾਗੀ ਨਾੜੀ ਫਟਣ ਕਾਰਨ ਅਚਾਨਕ ਵਿਛੋੜਾ ਦੇ ਗਏ। ਉਹਨਾਂ ਦੀ ਯਾਦ ਵਿੱਚ ਮੰਡੀ ਅਹਿਮਦਗੜ੍ਹ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਇਸ ਸਮਾਗਮ ਨੂੰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਬੀਬੀ ਹਸਮਤ ਦੇ ਦਹਾਕਿਆਂ ਲੰਬੇ ਯੋਗਦਾਨ ਦੀ ਜ਼ੋਰਦਾਰ ਸ਼ਲਾਘਾ ਕੀਤੀ। ਬੁਲਾਰਿਆਂ ਵਿੱਚ ਪੱਲੇਦਾਰ ਯੂਨੀਅਨ ਦੇ ਰਾਮਪਾਲ, ਪੇਂਡੂ ਮਜ਼ਦੂਰ ਯੂਨੀਅਨ (ਕ੍ਰਾਂਤੀਕਾਰੀ) ਦੇ ਸੰਜੀਵ ਮਿੰਟੂ, ਨੌਜਵਾਨ ਗੋਨੀ ਕਾਲਾਝਾੜ, ਸੁਰਖ਼ ਰੇਖਾ ਦੇ ਐਕਟਿੰਗ ਸੰਪਾਦਕ ਸਾਥੀ ਨਾਜ਼ਰ ਸਿੰਘ ਬੋਪਾਰਾਏ, ਪਲਸ ਮੰਚ ਦੇ ਅਮੋਲਕ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ੋਰਾ ਸਿੰਘ ਨਸਰਾਲੀ, ਕੁਲਵਿੰਦਰ ਬੰਟੀ, ਬੀਬੀ ਹਸਮਤ ਬੇਗਮ ਦੇ ਭਤੀਜੇ ਸਮੇਤ ਮੰਡੀ ਅਹਿਮਦਗੜ੍ਹ ਦੇ ਅਨੇਕਾਂ ਪਤਵੰਤੇ ਸੱਜਣ ਮੌਜੂਦ ਸਨ। ਪ੍ਰਵਾਰ ਵੱਲੋਂ ਬੀਬੀ ਹਸਮਤ ਬੇਗਮ ਦੇ ਵੱਡੇ ਲੜਕੇ ਸਰਾਜ ਦਿਓਲ ਨੇ ਸ਼ਰਧਾਂਜਲੀ ਭੇਟ ਕਰਨ ਆਏ ਸਭਨਾਂ ਲੋਕਾਂ ਦਾ ਧੰਨਵਾਦ ਕਰਦੇ ਹੋਏ, ਕਰਾਂਤੀਕਾਰੀ ਲਹਿਰ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣ ਦਾ ਭਰੋਸਾ ਦੁਆਇਆ।
----------
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਇਲਾਕਾ ਜੈਤੋ ਦੇ ਆਗੂ ਨਾਇਬ ਸਿੰਘ ਭਗਤੂਆਣਾ ਦੇ ਮਾਤਾ ਜੀ 23 ਅਕਤੂਬਰ ਨੂੰ ਬਜ਼ੁਰਗ ਅਵਸਥਾ ਵਿੱਚ ਫੌਤ ਹੋ ਗਏ। ਅਦਾਰਾ ਸੁਰਖ਼ ਰੇਖਾ ਉਹਨਾਂ ਦੇ ਪਰਿਵਾਰ, ਮਿੱਤਰਾਂ-ਦੋਸਤਾਂ ਅਤੇ ਸੰਗੀ-ਸਾਥੀਆਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੋਇਆ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ।
Converted from Satluj to Unicode

No comments:
Post a Comment