ਮਾਓਵਾਦੀ ਆਗੂ ਕੋਬਾਦ ਪਟਿਆਲਾ ਕੇਸ 'ਚੋਂ ਬਰੀ
ਪਟਿਆਲਾ, 18 ਅਕਤੂਬਰ : ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ 'ਤੇ ਆਧਾਰਿਤ ਇੱਕ ਕੇਸ ਵਿੱਚੋਂ ਮਾਓਵਾਦੀ ਕੋਬਾਦ ਗਾਂਧੀ ਨੂੰ ਅੱਜ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਹ ਫ਼ੈਸਲਾ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਗਵਾਈ ਹੇਠਲੀ ਅਦਾਲਤ ਨੇ ਸੁਣਾਇਆ। ਲਗਾਤਾਰ ਤਿੰਨ ਹਫ਼ਤਿਆਂ ਤੋਂ ਚੱਲ ਰਹੀ ਇਸ ਕੇਸ ਦੀ ਸੁਣਵਾਈ ਮੌਕੇ ਕੋਬਾਦ ਗਾਂਧੀ ਵੀ ਹਾਜ਼ਰ ਸੀ। ਕੇਸ ਦੇ ਜਲਦੀ ਨਿਬੇੜੇ ਲਈ ਮੁਲਜ਼ਮ ਨੂੰ ਅਦਾਲਤੀ ਆਦੇਸ਼ਾਂ 'ਤੇ ਤੇਲੰਗਾਨਾ ਦੀ ਜੇਲ੍ਹ ਤੋਂ ਲਿਆ ਕੇ ਪਟਿਆਲਾ ਜੇਲ੍ਹ ਵਿੱਚ ਰੱਖਿਆ ਗਿਆ ਸੀ। ਹੁਣ ਉਸ ਨੂੰ ਵਾਪਸ ਉਥੇ ਭੇਜਿਆ ਜਾਵੇਗਾ ਕਿਉਂਕਿ ਉੱਥੇ ਉਸ ਖ਼ਿਲਾਫ਼ ਦੋ ਦਰਜਨ ਕੇਸ ਚੱਲ ਰਹੇ ਹਨ। ਕੋਬਾਦ ਗਾਂਧੀ ਖ਼ਿਲਾਫ਼ ਥਾਣਾ ਸਦਰ ਪਟਿਆਲਾ ਵਿੱਚ ਇਹ ਕੇਸ 23 ਜਨਵਰੀ 2010 ਨੂੰ ਦਰਜ ਕੀਤਾ ਗਿਆ ਸੀ। ਉਸ 'ਤੇ 2009 ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਭੜਕਾਊ ਭਾਸ਼ਣ ਦੇਣ ਦੇ ਦੋਸ਼ ਲੱਗੇ ਸਨ।

No comments:
Post a Comment