Sunday, 29 October 2017

ਪ੍ਰੋਫੈਸਰ ਜੀ.ਐਨ. ਸਾਈਬਾਬਾ ਪ੍ਰਤੀ ਹਕੂਮਤੀ ਰਵੱਈਆ

ਪ੍ਰੋਫੈਸਰ ਜੀ.ਐਨ. ਸਾਈਬਾਬਾ ਪ੍ਰਤੀ ਹਕੂਮਤੀ ਰਵੱਈਆ
ਹਾਕਮਾਂ ਦੇ ਵਹਿਸ਼ੀ ਅਤੇ ਜ਼ਾਲਮ ਬੇਦਰੇਗਪੁਣੇ ਦਾ ਇਜ਼ਹਾਰ
ਕੇਂਦਰੀ ਜੇਲ੍ਹ ਨਾਗਪੁਰ ਦੇ ਅੰਡਾ ਸੈਲ ਵਿੱਚ ਬੰਦ ਪ੍ਰੋਫੈਸਰ ਜੀ.ਐਨ. ਸਾਈਬਾਬਾ ਦੀ ਸਿਹਤ ਬਹੁਤ ਹੀ ਖਤਰਨਾਕ ਹਾਲਤ 'ਚ ਹੈ।
ਉਸਦੇ ਸਰੀਰਕ ਤੌਰ 'ਤੇ ਨਕਾਰਾ ਹੋਣ ਤੋਂ ਇਲਾਵਾ ਉਹ ਪਾਚਣ ਗ੍ਰੰਥੀ (ਪੈਨਕਰੀਟਿਕਸ) ਦੀ ਲਾਗ ਦੀ ਪੁਰਾਣੀ ਬਿਮਾਰੀ ਦੇ ਨਾਲ ਪਿੱਤੇ ਦੀ ਪੱਥਰੀ ਤੋਂ ਵੀ ਪੀੜਤ ਹੈ। ਉਹਨਾਂ ਨੂੰ ਸਜ਼ਾ ਹੋਣ ਤੋਂ ਇੱਕ ਹਫਤਾ ਪਹਿਲਾਂ ਨਵੀਂ ਦਿੱਲੀ ਦੇ ਹਸਪਤਾਲ ਨੇ ਤੁਰੰਤ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਸੀ। ਉਹਨਾਂ ਨੂੰ ਗ੍ਰਿਫਤਾਰ ਕਰਨ ਅਤੇ ਤੁਰੰਤ ਸਜ਼ਾ ਸੁਣਾਏ ਜਾਣ ਸਮੇਂ, ਉਹਨਾਂ ਦੀ ਅਪਰੇਸ਼ਨ ਲਈ ਤਿਆਰੀ ਚੱਲ ਰਹੀ ਸੀ। ਪਾਚਣ ਗ੍ਰੰਥੀ ਦੀ ਲਾਗ ਬਹੁਤ ਹੀ ਦਰਦਮਈ ਅਤੇ ਜੀਵਨ ਨੂੰ ਜੋਖੋਂ ਵਿੱਚ ਪਾਉਣ ਵਾਲੀ ਬਿਮਾਰੀ ਹੈ। ਪ੍ਰੋ. ਸਾਈਬਾਬਾ ਨੂੰ ਤੁਰੰਤ ਜੀਵਨ ਰੱਖਿਅਕ ਇਲਾਜ ਦੇਣ ਦੀ ਬਜਾਏ ਜੇਲ੍ਹ ਸਟਾਫ ਨੇ ਉਹਨਾਂ ਨੂੰ ਜੇਲ੍ਹ ਡਾਕਟਰ ਨੂੰ ਵੀ ਵਿਖਾਉਣ ਤੋਂ ਜਵਾਬ ਦੇ ਦਿੱਤਾ। ਪਾਚਣ ਗ੍ਰੰਥੀ ਦੀ ਲਾਗ ਤੋਂ ਇਾਲਵਾ ਪ੍ਰੋ. ਸਾਈਬਾਬਾ ਦੇ ਦਿਲ ਦੀ ਹਾਲਤ ਵੀ ਗੰਭੀਰ ਹੈ।
ਜੇਲ੍ਹ ਅਧਿਕਾਰੀ ਉਸਨੂੰ ਕਿਸੇ ਕਿਸਮ ਦੀ ਵੀ ਮੈਡੀਕਲ ਸਹਾਇਤਾ ਮੁਹੱਈਆ ਨਹੀਂ ਕਰਵਾ ਰਹੇ। ਇਸ ਤੋਂ ਇਲਾਵਾ ਇੱਕ ਝੂਠੀ ਅਤੇ ਮਨਘੜਤ ਮੇਡੀਕਲ ਰਿਪੋਰਟ ਤਿਆਰ ਕਰਨ ਦੀ ਤਿਆਰੀ ਹੋ ਰਹੀ ਹੈ। ਭਾਵੇਂ ਕਿ ਬਲੱਡ ਪ੍ਰੈਸ਼ਰ ਆਸਾਧਾਰਨ ਹੈ, ਪਰ ਜੇਲ੍ਹ ਦੀ ਮੈਡੀਕਲ ਰਿਪੋਰਟ ਵਿੱਚ ਇਸ ਨੂੰ ਸਾਧਾਰਨ (ਨਾਰਮਲ) ਦੱਸਿਆ ਗਿਆ ਹੈ।
ਪਹਿਲਾਂ ਤੋਂ ਹੀ ਗੁਰਦੇ ਦੀ ਪੱਥਰੀ, ਛਾਤੀ ਦਰਦ ਅਤੇ ਦਮ ਘੁੱਟਣ ਦੀ ਪੀੜਾ ਵਿੱਚ ਵਾਧਾ ਹੋਇਆ ਹੈ। ਪਿੱਤੇ ਦੀ ਪੱਥਰੀ ਅਤੇ ਪਾਚਣ ਗ੍ਰੰਥੀ ਦੀ ਲਾਗ ਨਾਲ ਦਰਦ ਤੇਜ ਹੋ ਗਏ ਹਨ। ਪਿਸ਼ਾਬ ਬੰਦ ਹੋਣ ਦੀ ਸਮੱਸਿਆ ਕਰਕੇ ਉਹ ਪਿਸ਼ਾਬ ਕਰਨ ਤੋਂ ਅਯੋਗ ਹੈ। ਉਸਦੇ ਮੋਢੇ ਦੇ ਪੱਠੇ ਵੀ ਕਮਜ਼ੋਰ ਹਨ। ਜੇਲ੍ਹ ਵਿੱਚ ਉਸਦੀ ਸਿਹਤ ਵਿੱਚ ਬਹੁਤ ਨਿਘਾਰ ਆਇਆ ਹੈ।
ਰੌਕਲੈਂਡ ਹਸਪਤਾਲ ਨੇ ਉਸਨੂੰ ਪਾਚਣ ਗ੍ਰੰਥੀ ਦੀ ਲਾਗ ਦੀ ਸਮੱਸਿਆ ਅਤੇ ਦਵਾਈਆਂ ਦੇ ਨਿਰੀਖਣ ਦੀ ਸਲਾਹ ਦਿੱਤੀ ਸੀ। ਜੇਲ੍ਹ ਵਿੱਚ ਅਜਿਹਾ ਕੋਈ ਨਿਰੀਖਣ ਨਹੀਂ ਕੀਤਾ ਗਿਆ। ਡਾਕਟਰ ਦੀ ਸਲਾਹ ਅਨੁਸਾਰ ਉਸ ਨੂੰ ਦੋ ਗੋਲੀਆਂ ਨਿੱਤ ਦਿਲ ਦੀ ਸਮੱਸਿਆ ਅਤੇ ਪਾਚਣ ਗ੍ਰੰਥੀ ਦੀ ਲਾਗ ਦੇ ਦਰਦ ਤੋਂ ਲੈਣ ਦੀ ਸਲਾਹ ਦਿੱਤੀ ਗਈ ਸੀ। ਇਹ ਦੋਵੇਂ ਗੋਲੀਆਂ ਉਸ ਨੂੰ ਨਹੀਂ ਦਿੱਤੀਆਂ ਗਈਆਂ। ਜੋ ਦਵਾਈਆਂ ਪਰਿਵਾਰਕ ਮੈਂਬਰਾਂ ਜਾਂ ਵਕੀਲਾਂ ਵੱਲੋਂ ਉਸ ਨੂੰ ਦਿੱਤੀਆਂ ਜਾਂਦੀਆਂ ਹਨ, ਉਹ ਦਵਾਈਆਂ ਜੇਲ੍ਹ ਅਧਿਕਾਰੀ ਉਸ ਤੋਂ ਲੈ ਲੈਂਦੇ ਹਨ ਅਤੇ ਉਸ ਨੂੰ ਵਾਪਸ ਨਹੀਂ ਦਿੱਤੀਆਂ ਜਾਂਦੀਆਂ।
ਪਿਛਲੇ ਹਫਤੇ ਉਹ ਦੋ ਵਾਰੀ ਜੇਲ੍ਹ ਵਿੱਚ ਬੇਹੋਸ਼ ਹੋ ਗਏ। ਉਹਨਾਂ ਨੂੰ ਦਿਲ ਦੀ ਧੜਕਣ, ਛਾਤੀ ਦਰਦ ਅਤੇ ਪਾਚਣ ਗਰੰਥੀ ਦੀ ਲਾਗ ਦਾ ਤੇਜ ਦਰਦ ਹੋਇਆ। ਨਾ ਤਾਂ ਜੇਲ੍ਹ ਅਧਿਕਾਰੀ, ਨਾ ਹੀ ਮਹਾਂਰਾਸ਼ਟਰ ਦੀ ਸਰਕਾਰ ਅਤੇ ਨਾ ਹੀ ਕੇਂਦਰੀ ਸਰਕਾਰ ਨੇ ਉਹਨਾਂ ਦੀ ਸਿਹਤ ਵੱਲ ਧਿਆਨ ਦਿੱਤਾ। ਪ੍ਰੋ. ਸਾਈਬਾਬਾ ਦੇ ਅਹਿਮ ਅੰਗ ਹੁਣ ਬੁਰੀ ਤਰ੍ਹਾਂ ਦਵਾਈਆਂ ਅਤੇ ਇਲਾਜ ਦੀ ਅਣਹੋਂਦ ਕਰਕੇ ਨੁਕਸਾਨੇ ਜਾ ਰਹੇ ਹਨ। ਉਹਨਾਂ ਨਾਲ ਕੁੱਝ ਵੀ ਕਦੋਂ ਵੀ ਮਾੜਾ ਵਾਪਰ ਸਕਦਾ ਹੈ।
1 ਜੂਨ 2017 ਨੂੰ ਇੱਕ ਪ੍ਰਤੀਨਿੱਧ ਮੰਡਲ ਮਨੁੱਖੀ ਅਧਿਕਾਰ ਕਮਿਸ਼ਨ ਦੇ ਰਜਿਸਟਰਾਰ (ਕਾਨੂੰਨ) ਸ੍ਰੀ ਅਸ਼ੋਕ ਕੁਮਾਰ ਕੌਲ ਨੂੰ ਮਿਲਿਆ। ਇਸ ਪ੍ਰਤੀਨਿੱਧ ਮੰਡਲ ਵਿੱਚ ਪ੍ਰੋ. ਨੰਦਿਤਾ ਨਰਾਇਣ, ਦਿੱਲੀ ਯੂਨੀਵਰਸਿਟੀ ਅਧਿਆਪਕ ਐਸੋਸਏਸ਼ਨ ਦੇ ਪ੍ਰਧਾਨ ਕਲਿਆਣੀ ਮੈਨਨ ਜੈਨ, ਔਰਤ ਕਾਰਕੁੰਨ (ਡਬਲਿਊ.ਐਸ.ਐਸ.) ਅਤੇ ਸਰੀਰਕ ਤੌਰ 'ਤੇ ਨਕਾਰਾ ਵਿਅਕਤੀਆਂ ਦੇ ਕੌਮੀ ਪਲੇਟਫਾਰਮ ਦੇ ਸੈਕਟਰੀ ਮਿ. ਮੁਰਲੀਧਰਨ ਅਤੇ ਸ੍ਰੀਮਤੀ ਬਸੰਥਾ ਪਤਨੀ ਸਾਈਬਾਬਾ ਸ਼ਾਮਲ ਸਨ।
ਇਹ ਸਾਰਾ ਕੁੱਝ ਅਤੇ ਹੋਰ ਤੱਥ ਕੌਮੀ ਮਾਨਵ ਅਧਿਕਾਰ ਕਮਿਸ਼ਨ ਦੇ ਸਾਹਮਣੇ ਰੱਖੇ ਗਏ। ਪ੍ਰਤੀਨਿੱਧ ਮੰਡਲ ਨੇ ਰਜਿਸਟਰਾਰ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਹਾਲਤਾਂ ਵਿੱਚ ਪ੍ਰੋ. ਸਾਈਬਾਬਾ ਨੂੰ ਰੱਖਿਆ ਜਾ ਰਿਹਾ ਹੈ, ਇਹ ਉਸਦੇ ਜੀਵਨ ਜਿਉਣ ਦੇ ਅਧਿਕਾਰ, ਸ਼ਾਨ, ਸਮਾਨਤਾ, ਜੁਲਮ ਤਸ਼ੱਦਦ ਤੋਂ ਬਚਾਅ ਦੇ ਐਨ ਉਲਟ ਹੈ ਅਤੇ ਇਹ , ਗੈਰ-ਮਨੁੱਖੀ ਘਟੀਆ ਇਲਾਜ ਅਤੇ ਪੱਖਪਾਤੀ ਵਿਹਾਰ ਸਿਹਤ ਅਧਿਕਾਰਾਂ ਦਾ ਉਲੰਘਣ ਹੈ। ਮੈਮੋਰੈਂਡਮ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਭਾਰਤ ਨੇ ਅੰਤਰਾਰਸ਼ਟਰੀ ਸਿਵਲ ਅਤੇ ਪੋਲੀਟੀਕਲ ਰਾਈਟਸ ਕਨਵੈਨਸ਼ਨ (ਆਈ.ਸੀ.ਸੀ.ਪੀ.ਆਰ.) ਅਪਾਹਜ ਵਿਅਕਤੀਆਂ  ਦੇ ਹੱਕਾਂ ਬਾਰੇ ਯੂ.ਐਨ. ਕਨਵੈਨਸ਼ਨ ਅਤੇ ਕੈਦੀਆਂ ਨਾਲ ਸਲੂਕ ਸਬੰਧੀ ਘੱਟੋ ਘੱਟ ਮਿਆਰਾਂ ਬਾਰੇ ਯੂ.ਐਨ. ਮਤੇ 70/175 (ਜਿਸ ਨੂੰ ਨੈਲਸਨ ਮੰਡੇਲਾ ਨਿਯਮ  ਕਿਹਾ  ਜਾਂਦਾ ਹੈ/ ਤੇ ਦਸਤਖਤ ਕੀਤੇ ਹੋਏ ਹਨ। ਇਹਨਾਂ ਸਭਨਾਂ ਵੱਲੋਂ ਕੈਦੀਆਂ ਦੇ  ਸਵੈ-ਮਾਣ ਨਾਲ ਜ਼ਿੰਦਗੀ ਜੀਣ ਨੇ ਅਧਿਕਾਰ ਦੀ ਪ੍ਰੋੜਤਾ ਕੀਤੀ  ਗਈ ਹੈ। ਭਾਰਤ ਯੂ.ਐਨ.ਸੀ.ਆਰ.ਪੀ.ਡੀ. ਨੂੰ ਪ੍ਰਵਾਨ ਕਰਨ ਅਤੇ ਅਪੰਗਤਾ ਸਬੰਧੀ  ਕਾਨੂੰਨ 2016 (ਆਰ.ਪੀ.ਡੀ.) ਪਾਸ ਕਰਨ ਕਰਕੇ ਇੱਕ ਅਪਾਹਜ ਸਖਸ਼ੀਅਤ ਵਜੋਂ ਪ੍ਰੋ. ਸਾਈਬਾਬਾ ਦੇ ਮਾਮਲੇ ਵਿੱਚ ਇਹਨਾਂ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਪਾਬੰਦ ਹੈ।
ਇਸ ਲਈ, ਉਹਨਾਂ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਤੁਰੰਤ ਦਖਲ ਦੇ ਕੇ ਪ੍ਰੋ. ਸਾਈਬਾਬਾ ਨੂੰ ਮੈਡੀਕਲ ਗਰਾਊਂਡ 'ਤੇ ਤੁਰੰਤ ਜਮਾਨਤ ਦੇਣ ਅਤੇ ਕਿਸੇ ਹਸਪਤਾਲ ਵਿੱਚ ਭੇਜਣ ਲਈ ਕਿਹਾ ਜਿੱਥੇ ਕਿ ਅਜਿਹੇ ਨਕਾਰਾ ਵਿਅਕਤੀ  ਦੀ ਜਾਂਚ-ਪਰਖ ਕਰਨ ਲਈ ਮਾਹਰ ਡਾਕਟਰ ਹੋਣ। ਉਹਨਾਂ ਦੀ ਦੇਖ ਰੇਖ ਵਿੱਚ ਅਪਰੇਸ਼ਨ ਹੋਵੇ। ਉਹਨਾਂ ਦੀ ਹਾਲਤ ਤੱਦੀ ਨਾਲ ਅਤੇ  ਲਾਜ਼ਮੀ ਡਾਕਟਰੀ ਸਹਾਇਤਾ ਦੀ ਮੰਗ ਕਰਦੀ ਹੈ। ਇਸ ਲੋੜ ਤੋਂ  ਮੁਨਕਰ ਹੋਣ ਦਾ ਮਤਲਬ ਉਹਨਾਂ ਦੀ ਸਵੈਮਾਣ ਨਾਲ ਜ਼ਿੰਦਗੀ ਜੀਣ ਅਤੇ ਬੁਨਿਆਦੀ ਅਧਿਕਾਰਾਂ ਵਿੱਚ ਸ਼ਾਮਲ ਸਿਹਤ ਦੇ  ਬੁਨਿਆਦੀ ਅਧਿਕਾਰ ਦੀ ਉਲੰਘਣਾ ਹੋਵੇਗਾ। ਸ੍ਰੀ ਕੌਲ ਵੱਲੋਂ ਇਸ ਮਾਮਲੇ 'ਤੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।0

No comments:

Post a Comment