ਸ੍ਰ: ਕਰਤਾਰ ਸਿੰਘ ਜੀ ਸ਼ਹੀਦ!
(ਪਿੰਡ ਸਰਾਭਾ ਜ਼ਿਲ੍ਹਾ ਲੁਧਿਆਨਾ)
(ਵਲੋਂ ਸ੍ਰੀਮਾਨ ''ਦੁਖੀ'' ਜੀ ਕਵੀ ਕੁਟੀਆ ਕਲਕਤਾ)
ਕੇਹਾ ਅਜ ਸ਼ੋਰ ਘਨਘੋਰ ਕੇਹੀ ਬਦਲਾਂ ਦੀ,
ਦੇਖੋ ਖਾਂ! ਚੁਫੇਰੇ ਕੀ ਅੰਧੇਰ ਜੇਹਾ ਹੋ ਗਿਆ!
ਬੁਢੇ, ਨੌਜਵਾਨ, ਬਚੇ, ਸਾਰੇ ਪਰੇਸ਼ਾਨ ਖੜੇ,
ਹੋਏ ਕਿਉਂ ਹੈਰਾਨ ਕੀ ਅਮੋਲ ਲਾਲ ਖੋ ਗਿਆ!
ਰੋਂਦੀਆਂ ਕਿਉਂ ਮਾਵਾਂ ਭੈਣਾਂ ਵੈਣ ਕੇਹੇ ਪੌਂਦੀਆਂ ਨੇ,
ਸੋਗ ਦਾ ਮੁਕਾਮ ਕਿਉਂ ਪੰਜਾਬ ਸਾਰਾ ਹੋ ਗਿਆ?
ਹਿੰਦ ਦਾ ਦੁਲਾਰਾ, ਹਾਂ ਜੀ! ਪਯਾਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!
ਏਸੇ ਲਈ ਅੱਜ ਸੱਜ ਧੱਜ ਨਾ ਕਿਸੇ ਦੀ ਦਿਸੇ,
ਸੂਰਜ ਭੀ ਦੇਖੋ! ਸੀਸ ਬਦਲੀ ਲੁਕੋ ਗਿਆ
ਭਾਰਤ ਦਾ ਬੱਚਾ ਬੱਚਾ ਰੋਵੇ, ਸੂਰਬੀਰ ਤਾਈਂ,
ਪੱਥਰ ਦਿਲਾਂ ਦੇ ਨੇਤਰੋਂ ਭੀ ਨੀਰ ਚੋ ਗਿਆ!
ਦੇਖਿਆ ਨਾ ਰੱਜ ਮੁੱਖ ਲੱਥੀ ਨਾ ਪਿਆਸ ਭੁੱਖ,
ਪ੍ਰੇਮ ਦੀ ਕਟਾਰ ਦਿਲੀਂ ਵੀਰ ਜੀ ਘੁਸੋ ਗਿਆ!
ਹਿੰਦ ਦਾ ਦੁਲਾਰਾ, ਹਾਂ ਜੀ! ਪਯਾਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!
ਉੱਠਦੀ ਜੁਆਨੀ ਸ਼ੋਰ ਗੱਜਿਆ ਲਾਸਾਨੀ,
ਘੱਤੀ ਵੈਰੀਆਂ ਹੈਰਾਨੀ ਭੁਬ ਮਾਰ ਕੇ ਖਲੋ ਗਿਆ!
ਮਾਰਿਆ ਜਾ ਪੰਜਾ ਖੇਲ ਭੁਲ ਗਈ ਮਦਾਰੀਆਂ ਨੂੰ,
ਜ਼ਾਲਮਾਂ ਦੇ ਭੇਦ ਦੀ ਅਖੀਰੀ ਜੜ੍ਹ ਖੋ ਗਿਆ!
ਕਰ ਗਿਆ ਸਭਾਈ ਨਾ ਲੁਕਾਈ ਰਹੀ ਗਲ ਕਾਈ,
ਦਗ਼ੇ ਬੇਈਮਾਨੀ ਦੇ ਕਨਾਤ ਪਾੜ ਸੋ ਗਿਆ!
ਹਿੰਦ ਦਾ ਦੁਲਾਰਾ, ਹਾਂ ਜੀ! ਪਯਾਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!
ਮਾਨਸ ਜਨਮ ਨੂੰ ਸਫਲ ਕੀਤਾ ਸੂਰਮੇ ਨੇ,
ਹੋ ਗਿਆ ਅਮਰ ਕਈ ਕੁਲਾਂ ਦੇ ਪਾਪ ਧੋ ਗਿਆ!
ਹੋ ਗਿਆ ਸ਼ਹੀਦ ਚੰਦ ਈਦ ਵਾਂਗ ਵੇਖੇ ਜੱਗ,
ਹਿੰਦ-ਮਾਂ ਦੀ ਗੋਦ 'ਚ ਹਮੇਸ਼ਾਂ ਲਈ ਸੋ ਗਿਆ!
ਦੇ ਗਿਆ ਦਿਲਾਸਾ ਧਰਵਾਸ ਟੁੱਟੇ ਦਿਲਾਂ ਤਾਈਂ,
ਮਾਰ ਕੇ ਝਪਟ ਖੰਭ ਬਗਲਿਆਂ ਦੇ ਖੋ ਗਿਆ!
ਹਿੰਦ ਦਾ ਦੁਲਾਰਾ, ਹਾਂ ਜੀ! ਪਯਾਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!
('ਕਿਰਤੀ' ਅੰਮ੍ਰਿਤਸਰ, ਮਈ 1927)
(ਪਿੰਡ ਸਰਾਭਾ ਜ਼ਿਲ੍ਹਾ ਲੁਧਿਆਨਾ)
(ਵਲੋਂ ਸ੍ਰੀਮਾਨ ''ਦੁਖੀ'' ਜੀ ਕਵੀ ਕੁਟੀਆ ਕਲਕਤਾ)
ਕੇਹਾ ਅਜ ਸ਼ੋਰ ਘਨਘੋਰ ਕੇਹੀ ਬਦਲਾਂ ਦੀ,
ਦੇਖੋ ਖਾਂ! ਚੁਫੇਰੇ ਕੀ ਅੰਧੇਰ ਜੇਹਾ ਹੋ ਗਿਆ!
ਬੁਢੇ, ਨੌਜਵਾਨ, ਬਚੇ, ਸਾਰੇ ਪਰੇਸ਼ਾਨ ਖੜੇ,
ਹੋਏ ਕਿਉਂ ਹੈਰਾਨ ਕੀ ਅਮੋਲ ਲਾਲ ਖੋ ਗਿਆ!
ਰੋਂਦੀਆਂ ਕਿਉਂ ਮਾਵਾਂ ਭੈਣਾਂ ਵੈਣ ਕੇਹੇ ਪੌਂਦੀਆਂ ਨੇ,
ਸੋਗ ਦਾ ਮੁਕਾਮ ਕਿਉਂ ਪੰਜਾਬ ਸਾਰਾ ਹੋ ਗਿਆ?
ਹਿੰਦ ਦਾ ਦੁਲਾਰਾ, ਹਾਂ ਜੀ! ਪਯਾਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!
ਏਸੇ ਲਈ ਅੱਜ ਸੱਜ ਧੱਜ ਨਾ ਕਿਸੇ ਦੀ ਦਿਸੇ,
ਸੂਰਜ ਭੀ ਦੇਖੋ! ਸੀਸ ਬਦਲੀ ਲੁਕੋ ਗਿਆ
ਭਾਰਤ ਦਾ ਬੱਚਾ ਬੱਚਾ ਰੋਵੇ, ਸੂਰਬੀਰ ਤਾਈਂ,
ਪੱਥਰ ਦਿਲਾਂ ਦੇ ਨੇਤਰੋਂ ਭੀ ਨੀਰ ਚੋ ਗਿਆ!
ਦੇਖਿਆ ਨਾ ਰੱਜ ਮੁੱਖ ਲੱਥੀ ਨਾ ਪਿਆਸ ਭੁੱਖ,
ਪ੍ਰੇਮ ਦੀ ਕਟਾਰ ਦਿਲੀਂ ਵੀਰ ਜੀ ਘੁਸੋ ਗਿਆ!
ਹਿੰਦ ਦਾ ਦੁਲਾਰਾ, ਹਾਂ ਜੀ! ਪਯਾਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!
ਉੱਠਦੀ ਜੁਆਨੀ ਸ਼ੋਰ ਗੱਜਿਆ ਲਾਸਾਨੀ,
ਘੱਤੀ ਵੈਰੀਆਂ ਹੈਰਾਨੀ ਭੁਬ ਮਾਰ ਕੇ ਖਲੋ ਗਿਆ!
ਮਾਰਿਆ ਜਾ ਪੰਜਾ ਖੇਲ ਭੁਲ ਗਈ ਮਦਾਰੀਆਂ ਨੂੰ,
ਜ਼ਾਲਮਾਂ ਦੇ ਭੇਦ ਦੀ ਅਖੀਰੀ ਜੜ੍ਹ ਖੋ ਗਿਆ!
ਕਰ ਗਿਆ ਸਭਾਈ ਨਾ ਲੁਕਾਈ ਰਹੀ ਗਲ ਕਾਈ,
ਦਗ਼ੇ ਬੇਈਮਾਨੀ ਦੇ ਕਨਾਤ ਪਾੜ ਸੋ ਗਿਆ!
ਹਿੰਦ ਦਾ ਦੁਲਾਰਾ, ਹਾਂ ਜੀ! ਪਯਾਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!
ਮਾਨਸ ਜਨਮ ਨੂੰ ਸਫਲ ਕੀਤਾ ਸੂਰਮੇ ਨੇ,
ਹੋ ਗਿਆ ਅਮਰ ਕਈ ਕੁਲਾਂ ਦੇ ਪਾਪ ਧੋ ਗਿਆ!
ਹੋ ਗਿਆ ਸ਼ਹੀਦ ਚੰਦ ਈਦ ਵਾਂਗ ਵੇਖੇ ਜੱਗ,
ਹਿੰਦ-ਮਾਂ ਦੀ ਗੋਦ 'ਚ ਹਮੇਸ਼ਾਂ ਲਈ ਸੋ ਗਿਆ!
ਦੇ ਗਿਆ ਦਿਲਾਸਾ ਧਰਵਾਸ ਟੁੱਟੇ ਦਿਲਾਂ ਤਾਈਂ,
ਮਾਰ ਕੇ ਝਪਟ ਖੰਭ ਬਗਲਿਆਂ ਦੇ ਖੋ ਗਿਆ!
ਹਿੰਦ ਦਾ ਦੁਲਾਰਾ, ਹਾਂ ਜੀ! ਪਯਾਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!
('ਕਿਰਤੀ' ਅੰਮ੍ਰਿਤਸਰ, ਮਈ 1927)
No comments:
Post a Comment