Sunday, 29 October 2017
800 ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਸਫ਼ ਵਲ੍ਹੇਟੀ ਗਈ
ਪੰਜਾਬ ਸਰਕਾਰ ਦੀ ''ਵਿਦਿਆ ਵਿਚਾਰੀ ਤਾਂ ਪਰਉਪਕਾਰੀ'' ਨੀਤੀ
800 ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਸਫ਼ ਵਲ੍ਹੇਟੀ ਗਈ
ਪੰਜਾਬ ਸਰਕਾਰ ਵੱਲੋਂ 20 ਬੱਚਿਆਂ ਤੋਂ ਘੱਟ ਗਿਣਤੀ ਵਾਲੇ 800 ਪ੍ਰਾਇਮਰੀ ਸਕੂਲਾਂ ਦੀ ਸਫ਼-ਵਲ੍ਹੇਟ ਦਿੱਤੀ ਗਈ ਹੈ। ਦਲੀਲ ਇਹ ਦਿੱਤੀ ਗਈ ਹੈ ਕਿ ਇਹਨਾਂ ਸਕੂਲਾਂ ਵਿੱਚ ਲੋੜੀਂਦੀ ਘੱਟੋ ਘੱਟ ਗਿਣਤੀ ਦੇ ਬੱਚੇ ਨਾ ਹੋਣ ਕਰਕੇ ਅਧਿਆਪਕ ਵਿਹਲੇ ਰਹਿੰਦੇ ਹਨ। ਉਹਨਾਂ ਦਾ ਸਮਾਂ ਅਤੇ ਸ਼ਕਤੀ ਅਜਾਈਂ ਜਾਂਦੇ ਹਨ। ਕਿਉਂ ਨਾ ਇਹਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਉਹਨਾਂ ਸਕੂਲਾਂ ਵਿੱਚ ਭੇਜਿਆ ਜਾਵੇ, ਜਿੱਥੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਘੱਟੋ ਘੱਟ ਲੋੜੀਂਦੇ ਅਧਿਆਪਕਾਂ ਦੀ ਗਿਣਤੀ ਘੱਟ ਹੈ। ਸਰਸਰੀ ਦੇਖਿਆਂ ਇਹ ਦਲੀਲ ਵਾਜਬ ਲੱਗਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਵੀ ਦਰੁਸਤ ਅਤੇ ਸੂਝ ਭਰਪੂਰ ਜਾਪਦਾ ਹੈ। ਪਰ ਸੁਆਲ ਉੱਠਦਾ ਹੈ ਕਿ ਸਕੂਲਾਂ ਦੀ ਇਹ ਕੁਜੋੜਤਾ ਵਾਲੀ ਹਾਲਤ ਕਿਉਂ ਬਣੀ? ਅਰਥਾਤ ਇਹਨਾਂ 800 ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਨਾਮਾਤਰ ਹੱਦ ਤੱਕ ਕਿਉਂ ਡਿਗੀ? ਅਨੇਕਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਮੌਜੂਦ ਹੈ, ਪਰ ਅਧਿਆਪਕਾਂ ਦੀ ਗਿਣਤੀ ਕਿਉਂ ਘੱਟ ਗਈ। ਲੋੜੀਂਦੀ ਗਣਿਤੀ ਵਿੱਚ ਅਧਿਆਪਕ ਕਿਉਂ ਨਹੀਂ?
ਸਕੂਲਾਂ ਦੀ ਅਜਿਹੀ ਕੁਜੋੜਤਾ ਵਾਲੀ ਹਾਲਤ ਬਣਾਉਣ ਦੀ ਵਜਾਹ ਕੇਂਦਰੀ ਅਤੇ ਸੂਬਾਈ ਹਕੂਮਤਾਂ ਵੱਲੋਂ ਅਪਣਾਈ ਜਾ ਰਹੀ ਵਿਦਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੀ ਨੀਤੀ ਹੈ, ਜਿਹੜੀ ਸਾਮਰਾਜੀਆਂ ਵੱਲੋਂ ਥੋਪੀਆਂ ''ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ'' ਦੀਆਂ ਨੀਤੀਆਂ ਤਹਿਤ ਪੰਜਾਬ ਸਮੇਤ ਸਾਰੇ ਮੁਲਕ ਵਿੱਚ ਲਾਗੂ ਕੀਤੀ ਜਾ ਰਹੀ ਹੈ। ਇਹਨਾਂ ਲੋਕ ਵਿਰੋਧੀ ਨੀਤੀਆਂ ਦਾ ਮਕਸਦ ਹੈ ਕਿ ਵਿਦਿਆ (ਸਮੇਤ ਸਿਹਤ, ਪਾਣੀ, ਆਵਾਜਾਈ ਆਦਿ) ਨੂੰ 'ਲੋਕ-ਭਲਾਈ' ਦਾ ਕਾਰਜ ਸਮਝਣ ਦੀ ਬਜਾਇ, ਇੱਕ ਮੰਡੀ ਵਸਤੂ ਵਜੋਂ ਸਥਾਪਤ ਕੀਤਾ ਜਾਵੇ। ਇਉਂ, ਇਸਦਾ ਮੰਡੀਕਰਨ ਅਤੇ ਵਪਾਰੀਕਰਨ ਕਰਦਿਆਂ, ਨਿੱਜੀ ਧਨਾਢ ਵਿਅਕਤੀਆਂ/ਕੰਪਨੀਆਂ ਲਈ ਭਾਰੀ ਮੁਨਾਫੇ ਕਮਾਉਣ ਵਾਲੇ ਖੇਤਰ ਵਜੋਂ ਖੋਲ੍ਹਿਆ ਜਾਵੇ।
90ਵਿਆਂ ਦੇ ਸ਼ੁਰੂ ਵਿੱਚ ਨਰਸਿੰਮਹਾ ਸਰਕਾਰ ਵੱਲੋਂ ਅਖੌਤੀ ਆਰਥਿਕ ਸੁਧਾਰਾਂ ਦੇ ਨਾਂ ਹੇਠ ਵਿਦਿਆ ਦੇ ਵਪਾਰੀਕਰਨ ਦੀ ਇਸ ਨੀਤੀ ਨੂੰ ਮੁਲਕ 'ਤੇ ਠੋਸਣ ਦਾ ਅਮਲ ਜ਼ੋਰ-ਸ਼ੋਰ ਨਾਲ ਵਿੱਢਿਆ ਗਿਆ। ਉਸ ਤੋਂ ਬਾਅਦ ਕੇਂਦਰੀ ਹਕੂਮਤਾਂ ਅਤੇ ਸਭਨਾਂ ਸੂਬਾਈ ਹਕੂਮਤਾਂ ਵੱਲੋਂ ਵਿਦਿਆ ਦੇ ਵਪਾਰੀਕਰਨ ਦੀ ਇਸ ਨੀਤੀ ਨੂੰ ਲੋਕਾਂ 'ਤੇ ਮੜ੍ਹਨ ਲਈ ਦੋ-ਧਾਰੀ ਨੀਤੀ ਅਖਤਿਆਰ ਕੀਤੀ ਗਈ। ਇੱਕ ਪਾਸੇ— ਸਰਕਾਰੀ ਸਿੱਖਿਆ ਸੰਸਥਾਵਾਂ (ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ) ਨੂੰ ਚੱਲਦਾ ਰੱਖਣ ਲਈ ਮਿਲਦੀਆਂ ਬੱਜਟੀ ਰਾਸ਼ੀਆਂ ਵਿੱਚ ਲਗਾਤਾਰ ਕਟੌਤੀ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ। ਰੈਗੂਲਰ ਅਧਿਆਪਕਾਂ ਦੀ ਨਵੀਂ ਭਰਤੀ 'ਤੇ ਰੋਕ ਲਗਾ ਦਿੱਤੀ ਗਈ। ਜਿਹੜੀ ਵੀ ਭਰਤੀ ਦੀ ਆਗਿਆ ਦਿੱਤੀ ਗਈ, ਉਹ ਦਿਹਾੜੀਦਾਰ ਅਤੇ ਠੇਕਾ ਪ੍ਰਬੰਧ ਰਾਹੀਂ ਕੀਤੀ ਗਈ। ਇਉਂ, ਸਰਕਾਰੀ ਵਿਦਿਅਕ ਸੰਸਥਾਵਾਂ ਨੂੰ ਲੋੜੀਂਦੇ ਫੰਡਾਂ ਦੀ ਤੋਟ ਪੈਦਾ ਕਰਦਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਲੋੜੀਂਦੀਆਂ ਸਹੂਲਤਾਂ, ਇਮਾਰਤਾਂ ਦੀ ਸਾਂਭ-ਸੰਭਾਲ, ਫਰਨੀਚਰ, ਪੀਣ ਲਈ ਪਾਣੀ, ਟੱਟੀ-ਪਿਸ਼ਾਬ ਦਾ ਪ੍ਰਬੰਧ, ਲਾਇਬਰੇਰੀ, ਪ੍ਰਯੋਗਸ਼ਾਲਾਵਾਂ ਅਤੇ ਖੇਡਾਂ ਲਈ ਲੋੜੀਂਦਾ ਸਾਜੋਸਮਾਨ ਵਗੈਰਾ ਪੱਖੋਂ ਤਰਸਯੋਗ ਹਾਲਤ ਵਿੱਚ ਧੱਕ ਦਿੱਤਾ ਗਿਆ ਅਤੇ ਅਧਿਆਪਕ ਭਰਤੀ 'ਤੇ ਲਾਈ ਰੋਕ ਕਰਕੇ ਤੇ ਤਨਖਾਹਾਂ ਲਈ ਲੋੜੀਂਦੀ ਰਾਸ਼ੀ ਮੁਹੱਈਆ ਨਾ ਕਰਕੇ ਲੋੜੀਂਦੀ ਅਧਿਆਪਕਾਂ ਦੀ ਗਿਣਤੀ ਨੂੰ ਛਾਂਗਣ ਦਾ ਅਮਲ ਵਿੱਢ ਦਿੱਤਾ ਗਿਆ। ਦੂਜੇ ਪਾਸੇ- ਸਿੱਖਿਆ ਖੇਤਰ ਨੂੰ ਜਾਇਜ਼-ਨਜਾਇਜ਼ ਤਰੀਕਿਆਂ ਰਾਹੀਂ ਧਨ-ਬਟੋਰੂ ਧਨਾਢਾਂ, ਸਮੱਗਲਰਾਂ, ਤਿਕੜਮਬਾਜ਼ ਸਿਆਸੀ ਚੌਧਰੀਆਂ ਅਤੇ ਪਰਜੀਵੀ ਠੇਕੇਦਾਰ ਜੁੰਡਲੀਆਂ ਲਈ ਖੋਲ੍ਹ ਦਿੱਤਾ ਗਿਆ। ਉਹਨਾਂ ਨੂੰ ਧੜਾਧੜ ਸੰਸਥਾਵਾਂ ਖੋਲ੍ਹਣ ਦੇ ਲਾਇਸੈਂਸ, ਜ਼ਮੀਨ ਅਤੇ ਜਨਤਕ ਖੇਤਰ ਦੇ ਬੈਂਕਾਂ ਤੋਂ ਕਰਜ਼ਾ ਮੁਹੱਈਆ ਕਰਵਾਉਣ ਵਿੱਚ ਫੁਰਤੀ ਲਿਆਂਦੀ ਗਈ। ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਜਨਤਕ-ਨਿੱਜੀ ਹਿੱਸੇਦਾਰੀ (ਪੀ.ਪੀ.ਪੀ.) ਦੇ ਨਾਂ ਹੇਠ ਨਿੱਜੀ ਧਨ-ਕੁਬੇਰਾਂ ਨੂੰ ਸੈਂਕੜੇ ਏਕੜ ਪੰਚਾਇਤੀ ਜ਼ਮੀਨਾਂ ਮੁਫਤੋ ਮੁਫਤੀ ਸੌਂਪ ਦਿੱਤੀਆਂ ਗਈਆਂ।
ਉਪਰੋਕਤ ਲੋਕ-ਦੋਖੀ ਦੋ-ਧਾਰੀ ਨੀਤੀ ਦਾ ਹੀ ਨਤੀਜਾ ਹੈ ਕਿ ਅੱਜ ਸਰਕਾਰੀ ਸਿੱਖਿਆ ਸੰਸਥਾਵਾਂ ਦੀ ਹਾਲਤ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ ਅਤੇ ਨਿੱਜੀ ਸਿੱਖਿਆ ਸੰਸਥਾਵਾਂ ਖੁੰਬਾਂ ਵਾਂਗ ਉੱਗ ਆਈਆਂ ਹਨ ਅਤੇ ਵਧ-ਫੁੱਲ ਰਹੀਆਂ ਹਨ। ਉਹਨਾਂ ਦੇ ਧਨ-ਕੁਬੇਰ ਮਾਲਕ ਮਾਲਾਮਾਲ ਹੋ ਰਹੇ ਹਨ। ਸਰਕਾਰੀ ਸੰਸਥਾਵਾਂ ਉਜਾੜੇ ਮੂੰਹ ਧੱਕੀਆਂ ਜਾ ਰਹੀਆਂ ਹਨ। ਕਿਤੇ ਇੱਕ ਦੋ ਅਧਿਆਪਕ ਹਨ, ਪਰ ਬੱਚੇ ਨਹੀਂ। ਕਿਤੇ ਬੱਚੇ ਹਨ, ਪਰ ਅਧਿਆਪਕ ਨਹੀਂ। ਜੇ ਕਿਤੇ ਬੱਚੇ ਨਹੀਂ, ਪਰ ਇੱਕ-ਦੁੱਕੜ ਅਧਿਆਪਕ ਹਨ, ਤਾਂ ਇਸਦਾ ਮਤਲਬ ਇਹ ਨਹੀਂ ਕਿ ਸਿੱਖਿਆ ਵਿਭਾਗ ਕੋਲ ਵਾਧੂ ਅਧਿਆਪਕ ਹਨ। ਪੰਜਾਬ ਦੇ ਸਕੂਲੀ ਖੇਤਰ ਵਿੱਚ ਹੀ ਕੁੱਲ ਮਿਲਾ ਕੇ ਤਕਰੀਬਨ 50000 ਤੋਂ ਉੱਪਰ ਥਾਵਾਂ ਖਾਲੀ ਪਈਆਂ ਹਨ ਅਤੇ ਨਵੀਂ ਭਰਤੀ ਲਈ ਤਰਸ ਰਹੀਆਂ ਹਨ। ਇਹੀ ਹਾਲਤ ਸਰਕਾਰੀ ਮੈਡੀਕਲ ਕਾਲਜਾਂ, ਇੰਜਨੀਰਿੰਗ ਸੰਸਥਾਵਾਂ, ਆਈ.ਟੀ.ਆਈਜ਼ ਅਤੇ ਯੂਨੀਵਰਸਿਟੀਆਂ ਦੀ ਹੈ। ਹਕੂਮਤ ਵੱਲੋਂ ਨਵੀਂ ਭਰਤੀ ਰਾਹੀਂ ਇਹ ਥਾਵਾਂ ਭਰਨ ਦੀ ਬਜਾਇ, 800 ਸਕੂਲਾਂ ਦਾ ਫਸਤਾ ਵੱਢ ਕੇ ਇਹਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਕੁੱਝ ਖਾਲੀ ਥਾਵਾਂ ਭਰਨ ਰਾਹੀਂ ਬੁੱਤਾ ਸਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਕਦਮ ਦੇਖਣ ਨੂੰ ਅਧਿਆਪਕਾਂ ਦੀ ਮੰਗ ਕਰਦੇ ਸਕੂਲਾਂ ਦੀ ਲੋੜ ਪੂਰੀ ਕਰਨ ਦਾ ਯਤਨ ਹੈ, ਪਰ ਇਹ ਯਤਨ ਲੋਕਾਂ ਦੀ ਜ਼ਮੀਨ, ਪੈਸੇ ਅਤੇ ਖ਼ੂਨ-ਪਸੀਨੇ ਨਾਲ ਉਸਰੇ 800 ਸਕੂਲਾਂ ਦੀ ਹੋਂਦ ਖਤਮ ਕਰਕੇ ਅਤੇ ਇਹਨਾਂ ਸਕੂਲਾਂ ਨਾਲ ਲੱਗਦੇ ਪਿੰਡਾਂ ਅਤੇ ਇਲਾਕੇ ਦੇ ਮਿਹਨਤਕਸ਼ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਤੱਕ ਸੁਖਾਲੀ ਪਹੁੰਚ ਤੋਂ ਵਾਂਝਾ ਕਰਕੇ ਕੀਤਾ ਜਾ ਰਿਹਾ ਹੈ।
ਅਸਲ ਵਿੱਚ— ਇਹਨਾਂ 800 ਸਕੂਲਾਂ ਨੂੰ ਬੰਦ ਕਰਨ ਦਾ ਇਹ ਕਦਮ ਸਿੱਖਿਆ ਦੇ ਮੰਡੀਕਰਨ ਅਤੇ ਵਪਾਰੀਕਰਨ ਕਰਨ ਦੇ ਅਮਲ ਦਾ ਹੀ ਜਾਰੀ ਰੂਪ ਹੈ। ਇਹ ਪੰਜਾਬ ਦੇ ਮਿਹਨਤਕਸ਼ ਲੋਕਾਂ ਦੇ ਬੱਚਿਆਂ ਦੇ ਸਿੱਖਿਆ ਹਾਸਲ ਕਰਨ ਦੇ ਬੁਨਿਆਦੀ ਹੱਕ 'ਤੇ ਜਾਰੀ ਹਮਲੇ ਦਾ ਹੀ ਅੰਗ ਹੈ। ਹਾਕਮਾਂ ਵੱਲੋਂ ਲਗਾਤਾਰ ਮਿਹਨਤਕਸ਼ ਜਨਤਾ ਦੇ ਬੱਚਿਆਂ ਦੇ ਸਿੱਖਿਆ ਹਾਸਲ ਕਰਨ ਦੇ ਅਧਿਕਾਰ ਨੂੰ ਛਾਂਗਦਿਆਂ ਸਿੱਖਿਆ ਹਾਸਲ ਕਰਨਾ ਉਹਨਾਂ ਲਈ ਮੁਸ਼ਕਲ ਬਣਾਇਆ ਜਾ ਰਿਹਾ ਹੈ। ਇੱਕ ਹੱਥ-ਸਰਕਾਰੀ ਸਿੱਖਿਆ ਖੇਤਰ ਦੀ ਸਫ-ਵਲੇਟਦਿਆਂ ਅਤੇ ਦੂਜੇ ਹੱਥ ਮਹਿੰਗੀ ਸਿੱਖਿਆ ਮੁਹੱਈਆ ਕਰਦੇ ਨਿੱਜੀ ਖੇਤਰ ਨੂੰ ਪ੍ਰਫੁੱਲਤ ਕਰਦਿਆਂ, ਸਿੱਖਿਆ ਨੂੰ ਮਿਹਨਤਕਸ਼ ਲੋਕਾਂ ਦੇ ਬੱਚਿਆਂ ਦੀ ਪਹੁੰਚ ਤੋਂ ਬਾਹਰ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਨੂੰ ਬਣਦੀ ਕੀਮਤ ਦੇਣ ਦੀ ਸਮਰੱਥਾ ਰੱਖਦੀ ਸਮਾਜ ਦੇ ਵੱਧਵਰਗ ਅਤੇ ਉੱਤਲੇ ਧਨਾਢ ਵਰਗ ਦੀ ਸੀਮਤ ਗਿਣਤੀ ਦੇ ਬੱਚਿਆਂ ਤੱਕ ਸੀਮਤ ਕੀਤਾ ਜਾ ਰਿਹਾ ਹੈ।
ਸਭਨਾਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ, ਲੋਕ-ਹਿਤੈਸ਼ੀ ਅਤੇ ਇਨਸਾਫਪਸੰਦ ਤਾਕਤਾਂ ਨੂੰ ਕਮਾਊ ਲੋਕਾਂ ਦੇ ਬੱਚਿਆਂ ਦੇ ਸਿੱਖਿਅ ਦੇ ਅਧਿਕਾਰਾਂ 'ਤੇ ਹੱਲੇ ਦੇ ਅੰਗ ਵਜੋਂ 800 ਸਕੂਲਾਂ ਨੂੰ ਬੰਦ ਕਰਨ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਇਸ ਲੋਕ ਵਿਰੋਧੀ ਕਦਮ ਨੂੰ ਵਾਪਲ ਲੈਣ ਦੀ ਮੰਗ ਕਰਦਿਆਂ ਬੱਜਟ ਵਿੱਚ ਸਕੂਲੀ ਵਿਦਿਆ ਰਾਸ਼ੀ ਨੂੰ ਵਧਾਉਣ, ਸਕੂਲਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਅਤੇ ਅਧਿਆਪਕ ਮੁਹੱਈਆ ਕਰਨ, ਅਧਿਆਪਕਾਂ ਦੀਆਂ ਖਾਲੀ ਪੋਸਟਾਂ ਨੂੰ ਨਵੀਂ ਭਰਤੀ ਰਾਹੀਂ ਭਰਨ ਅਤੇ ਸਿੱਖਿਆ ਦੇ ਬੁਨਿਆਦੀ ਹੱਕ ਨੂੰ ਛਾਂਗਣ ਦੀ ਨੀਤੀ ਵਾਪਸ ਲੈਣ ਦੀ ਮੰਗ ਕਰਨੀ ਚਾਹੀਦੀ ਹੈ। ਇਹ ਵੀ ਮੰਗ ਕਰਨੀ ਚਾਹੀਦੀ ਹੈ ਕਿ ਸਿੱਖਿਆ ਦੇ ਨਿੱਜੀਕਰਨ ਦੇ ਅਮਲ ਨੂੰ ਬੰਦ ਕਰਨ ਅਤੇ ਸਮੁੱਚੇ ਸਿੱਖਿਆ ਖੇਤਰ ਨੂੰ ਸਰਕਾਰੀ ਕੰਟਰੋਲ ਹੇਠ ਲੈਂਦਿਆਂ, ਇਸ ਨੂੰ ਮਹਿਜ਼ ਜਨਤਕ ਭਲਾਈ ਦਾ ਖੇਤਰ ਐਲਾਨਿਆ ਜਾਵੇ।

ਬੈਂਕਾਂ ਦੀ ਮੁੜ-ਪੂੰਜੀਕਰਨ ਦਾ ਕਦਮ
ਬੈਂਕਾਂ ਦੀ ਮੁੜ-ਪੂੰਜੀਕਰਨ ਦਾ ਕਦਮ ਕਾਰਪੋਰੇਟਾਂ ਦੇ ਟੁੱਟੇ ਕਰਜ਼ੇ ਕਰਕੇ ਲੜਖੜਾ ਰਹੇ
ਸਰਕਾਰੀ ਬੈਂਕਾਂ ਨੂੰ ਠੁੰਮ੍ਹਣਾ ਦੇਣ ਦੀ ਕੋਸ਼ਿਸ਼ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਜਨਤਕ ਖੇਤਰ ਦੇ ਬੈਂਕਾਂ ਦੇ ਮੁੜ-ਪੂੰਜੀਕਰਨ ਲਈ 2 ਲੱਖ 11 ਹਜ਼ਾਰ ਕਰੋੜ ਰੁਪਏ ਇਹਨਾਂ ਬੈਂਕਾਂ ਦੀਆਂ ਤਿਜੌਰੀਆਂ ਵਿੱਚ ਝੋਕਣ ਦਾ ਐਲਾਨ ਕੀਤਾ ਗਿਆ ਹੈ। ਇਹ ਸਰਮਾਇਆ ਅਗਲੇ ਦੋ ਸਾਲਾਂ ਵਿੱਚ ਇਹਨਾਂ ਬੈਂਕਾਂ ਦੇ ਢਿੱਡਾਂ ਵਿੱਚ ਪਾਇਆ ਜਾਵੇਗਾ। ਇਸ ਸਰਮਾਏ 'ਚੋਂ ਇੱਕ ਲੱਖ ਪੈਂਤੀ ਹਜ਼ਾਰ ਕਰੋੜ (1.35 ਲੱਖ ਕਰੋੜ) ਰੁਪਏ ਮੁੜ-ਪੂੰਜੀਕਰਨ ਬੌਂਡਾਂ ਰਾਹੀਂ ਜੁਟਾਏ ਜਾਣਗੇ ਅਤੇ 76000 ਕਰੋੜ ਰੁਪਏ ਕੇਂਦਰੀ ਬੱਜਟ ਵਿੱਚੋਂ ਦਿੱਤੇ ਜਾਣਗੇ। ਇਹ ਵੀ ਸੰਭਾਵਨਾ ਹੈ ਕਿ ਜਾਰੀ ਕੀਤੇ ਮੁੜ-ਪੂੰਜੀਕਰਨ ਬੌਂਡਾਂ 'ਤੇ ਸਮੁੱਚਾ ਵਿਆਜ ਅਤੇ ਅਦਾ ਕੀਤਾ ਜਾਣ ਵਾਲਾ ਮੂਲ ਵੀ ਕੇਂਦਰੀ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ। ਜਿਸਦਾ ਮਤਲਬ ਹੈ ਕਿ ਅੰਤਿਮ ਤੌਰ 'ਤੇ 2 ਲੱਖ 11 ਹਜ਼ਾਰ ਕਰੋੜ ਰੁਪਏ ਤੋਂ ਵੱਧ ਸਰਮਾਇਆ ਕੇਂਦਰੀ ਬੱਜਟ ਵਿੱਚੋਂ ਹੀ ਜੁਟਾਇਆ ਜਾਵੇਗਾ।
ਬੈਂਕਾਂ ਦੇ ਮੁੜ-ਪੂੰਜੀਕਰਨ ਦਾ ਮਤਲਬ ਹੈ, ਕਰਜ਼ਾਈ ਕੰਪਨੀਆਂ ਅਤੇ ਵਿਅਕਤੀਆਂ ਵੱਲ ਖੜ੍ਹਾਂ ਅਰਬਾਂ-ਖਰਬਾਂ ਕਰੋੜ ਰੁਪਏ ਦਾ ਕਰਜ਼ਾ ਵਾਪਸ ਨਾ ਮੁੜਨ ਕਰਕੇ ਲੜਖੜਾ ਰਹੇ ਬੈਂਕਾਂ ਨੂੰ ਮੁੜ ਪੈਰਾਂ ਸਿਰ ਕਰਨਾ। ਅਖਬਾਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਕਰਜ਼ਦਾਰਾਂ ਵੱਲ ਖੜ੍ਹੇ ਕਰਜ਼ੇ ਦੀ ਜਿਹੜੀ ਰਕਮ ਮਾਰਚ 2015 ਵਿੱਚ 2.75 ਲੱਖ ਕਰੋੜ ਸੀ, ਉਹ ਜੂਨ 2017 ਤੱਕ ਵਧ ਕੇ 7.33 ਲੱਖ ਕਰੋੜ 'ਤੇ ਪਹੁੰਚ ਗਈ ਹੈ। ਇਹ ਸਰਮਾਇਆ ਜਿੱਥੇ ਸਤੰਬਰ 2012 ਵਿੱਚ ਬੈਂਕਾਂ ਵੱਲੋਂ ਦਿੱਤੇ ਕੁੱਲ ਕਰਜ਼ੇ ਦਾ ਔਸਤ 3.46 ਫੀਸਦੀ ਬਣਦਾ ਸੀ, ਉੱਥੇ ਸਤੰਬਰ 2016 ਵਿੱਚ ਇਹ ਕੁੱਲ ਕਰਜ਼ੇ ਦਾ 9.55 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ। ਇੱਥੇ ਨੋਟ ਕਰਨਯੋਗ ਗੱਲ ਇਹ ਹੈ ਕਿ ਕਾਰਪੋਰੇਟਾਂ ਨੂੰ ਦਿੱਤੇ ਜਾਣ ਵਾਲੇ ਕੁੱਲ ਕਰਜ਼ੇ ਦਾ 82 ਫੀਸਦੀ ਜਨਤਕ ਖੇਤਰ (ਸਰਕਾਰੀ) ਬੈਂਕਾਂ ਵੱਲੋਂ ਮੁਹੱਈਆ ਕੀਤਾ ਜਾਂਦਾ ਹੈ। ਇਸ ਕਰਕੇ ਇਹਨਾਂ ਬੈਕਾਂ ਦੇ ਕਾਰਪੋਰੇਟਾਂ ਵੱਲ ਟੁੱਟੇ ਕਰਜ਼ੇ ਦੀ ਪ੍ਰਤੀਸ਼ਤ 12 ਤੋਂ 15 ਫੀਸਦੀ ਬਣਦੀ ਹੈ, ਜਦੋਂ ਕਿ ਪ੍ਰਾਈਵੇਟ ਬੈਂਕਾਂ ਦੇ ਮਾਮਲੇ ਵਿੱਚ ਇਹ ਔਸਤ ਨਾਲੋਂ ਵੀ ਕਿਤੇ ਘੱਟ ਹੈ।
ਕਾਬਲੇਗੌਰ ਗੱਲ ਇਹ ਹੈ ਕਿ ਕਰਜ਼ਦਾਰਾਂ ਵੱਲ ਬੈਂਕਾਂ ਦੇ ਇਸ ਸਰਮਾਏ ਦਾ ਲੱਗਭੱਗ 90 ਫੀਸਦੀ ਹਿੱਸਾ ਗਿਣਤੀ ਦੇ ਵੱਡੇ ਕਾਰੋਬਾਰੀ ਪੂੰਜੀਪਤੀਆਂ ਵੱਲ ਖੜ੍ਹਾ ਹੈ। ਅਸਲ ਵਿੱਚ- ਇਹ ਵੱਡੇ ਕਾਰੋਬਾਰੀ ਘਰਾਣਿਆਂ ਵੱਲੋਂ ਹਕੂਮਤ ਅਤੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਡਕਾਰ ਲਿਆ ਜਾਂਦਾ ਹੈ ਅਤੇ ਫਿਰ ਵੱਟੇ-ਖਾਤੇ ਪਾ ਕੇ ਇਹਨਾਂ ਮੁਜਰਮ ਕਾਰੋਬਾਰੀਆਂ ਨੂੰ ਕਰਜ਼ ਮੁਕਤ ਕਰ ਦਿੱਤਾ ਜਾਂਦਾ ਹੈ। ਇਸ ਵੱਟੇ ਖਾਤੇ ਪਾਏ ਜਾਣ ਵਾਲੇ ਸਰਮਾਏ ਕਰਕੇ ਬੈਂਕਾਂ ਦੇ ਸਰਮਾਏ ਵਿੱਚ ਪਏ ਖੱਪੇ ਨੂੰ ਬੱਜਟੀ ਰਾਸ਼ੀ ਰਾਹੀਂ ਪੂਰਿਆ ਜਾਂਦਾ ਹੈ। ਇਹ ਬੱਜਟੀ ਰਾਸ਼ੀ ਇੱਕ ਪਾਸੇ ਮਿਹਨਤਕਸ਼ ਲੋਕਾਂ 'ਤੇ ਭਾਰੀ ਟੈਕਸਾਂ ਦੀ ਪੰਡ ਲੱਦਣ ਰਾਹੀਂ ਬਟੋਰੀ ਜਾਂਦੀ ਹੈ, ਦੂਜੇ ਪਾਸੇ- ਮਿਹਨਤਕਸ਼ ਲੋਕਾਂ ਨੂੰ ਪ੍ਰਾਪਤ ਨਿਗੂਣੀਆਂ ਆਰਥਿਕ ਰਿਆਇਤਾਂ ਅਤੇ ਸਬਸਿਡੀਆਂ 'ਤੇ ਕੈਂਚੀ ਫੇਰਨ, ਸਰਕਾਰੀ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਛਾਂਗਣ, ਜਨਤਕ ਖੇਤਰ ਦੇ ਅਦਾਰਿਆਂ ਅਤੇ ਜਾਇਦਾਦਾਂ ਨੂੰ ਕੌਡੀਆਂ ਭਾਅ ਸਰਮਾਏਦਾਰਾਂ ਨੂੰ ਵੇਚਣ ਅਤੇ ਸਾਮਰਾਜੀ ਕਰਜ਼ਿਆਂ ਰਾਹੀਂ ਜੁਟਾਈ ਜਾਂਦੀ ਹੈ। ਇਸਦਾ ਸਿੱਧਾ ਮਤਲਬ ਹੈ ਕਿ ਵੱਡੇ ਕਾਰੋਬਾਰੀ ਘਰਾਣਿਆਂ (ਅੰਬਾਨੀਆਂ, ਅਡਾਨੀਆਂ, ਟਾਟਿਆਂ, ਮਿੱਤਲਾਂ ਆਦਿ) ਵੱਲ ਟੁੱਟੇ ਅਰਬਾਂ-ਖਰਬਾਂ ਰੁਪਏ ਦੇ ਕਰਜ਼ੇ ਦਾ ਭਾਰ ਮੁਲਕ ਦੀ ਮਿਹਨਤਕਸ਼ ਲੋਕਾਈ 'ਤੇ ਜਬਰੀ ਲੱਦਿਆ ਜਾਂਦਾ ਹੈ। ਪਿਛਲੇ ਵਰ੍ਹੇ ਕੇਂਦਰੀ ਹਕੂਮਤ ਵੱਲੋਂ ਲੋਕਾਂ 'ਤੇ ਜਬਰੀ ਠੋਸੀ ਨੋਟਬੰਦੀ ਦੇ ਕਦਮ ਦਾ ਇੱਕ ਅਹਿਮ ਮਕਸਦ ਟੁੱਟੇ ਕਰਜ਼ੇ ਕਰਕੇ ਲੜਖੜਾ ਰਹੇ ਬੈਂਕਾਂ ਦੀਆਂ ਤਿਜੌਰੀਆਂ ਨੂੰ ਰੰਗ-ਭਾਗ ਲਾਉਣਾ ਸੀ।
ਇੱਕ ਪਾਸੇ- ਮੁਲਕ ਦੇ ਦਲਾਲ ਹਾਕਮਾਂ ਵੱਲੋਂ ਸਰਕਾਰੀ/ਜਨਤਕ ਖੇਤਰ ਦੇ ਅਦਾਰਿਆਂ (ਸਨਅੱਤ, ਆਵਾਜਾਈ, ਸੰਚਾਰ, ਰੇਲਵੇ, ਪਾਣੀ, ਸਿਹਤ, ਵਿਦਿਆ ਆਦਿ) ਦੇ ਨਿੱਜੀਕਰਨ ਰਾਹੀਂ ਮੁਲਕ ਦੇ ਆਰਥਿਕ ਵਿਕਾਸ ਦੀ ਦੰਭੀ ਡੌਂਡੀ ਪਿੱਟੀ ਜਾ ਰਹੀ ਹੈ, ਦੂਜੇ ਪਾਸੇ- ਵੱਡੇ ਨਿੱਜੀ ਕਾਰੋਬਾਰਾਂ, ਵਿਸ਼ੇਸ਼ ਕਰਕੇ ਬੁਨਿਆਦੀ ਢਾਂਚੇ ਦੇ ਉਸਾਰੀ ਕਾਰੋਬਾਰ 'ਤੇ ਕਾਬਜ਼ ਵੱਡੀਆਂ ਨਿੱਜੀ ਕੰਪਨੀਆਂ ਨੂੰ ਨਿਰੋਲ ਸਰਕਾਰੀ ਪੈਸੇ (ਬੱਜਟੀ ਰਾਸ਼ੀ) ਜ਼ੋਰ ਪਾਲਿਆ-ਪੋਸਿਆ ਜਾ ਰਿਹਾ ਹੈ। ਟੀ.ਵੀ. ਚੈਨਲ, ਐਨ.ਡੀ.ਟੀ.ਵੀ. ਦੀ ਇੱਕ ਰਿਪੋਰਟ ਮੁਤਾਬਕ ਅਜਿਹੇ ਵੱਡੇ ਪ੍ਰੋਜੈਕਟਾਂ 'ਤੇ ਲੱਗਣ ਵਾਲੇ ਕੁੱਲ ਸਰਮਾਏ ਦਾ 80 ਫੀਸਦੀ ਬੈਂਕਾਂ ਵੱਲੋਂ ਕਰਜ਼ੇ ਦੇ ਰੂਪ ਵਿੱਚ ਮੁਹੱਈਆ ਕੀਤਾ ਜਾਂਦਾ ਹੈ ਅਤੇ ਸਿਰਫ 20 ਪ੍ਰਤੀਸ਼ਤ ਪ੍ਰੋਜੈਕਟ ਦੀ ਕਰਤਾ—ਧਰਤਾ ਨਿੱਜੀ ਕੰਪਨੀ ਵੱਲੋਂ ਮੁਹੱਈਆ ਕੀਤਾ ਜਾਂਦਾ ਹੈ। ਇਸ ਮਾਮਲੇ ਵਿੱਚ ਵੀ ਘਾਲਾਮਾਲਾ ਕਰਦਿਆਂ, 20 ਫੀਸਦੀ ਨਿੱਜੀ ਹਿੱਸੇਦਾਰੀ ਮਹਿਜ਼ ਕਾਗਜ਼ੀ ਕਾਰਵਾਈ ਬਣ ਕੇ ਰਹਿ ਜਾਂਦੀ ਹੈ। ਅਸਲ ਵਿੱਚ ਪ੍ਰੋਜੈਕਟ 'ਤੇ ਲੱਗਣ ਵਾਲਾ ਕੁੱਲ ਸਰਮਾਇਆ ਬੈਂਕਾਂ ਵੱਲੋਂ ਹੀ ਮੁਹੱਈਆ ਕੀਤਾ ਜਾਂਦਾ ਹੈ। ਨਿੱਜੀ ਕੰਪਨੀ ਪਹਿਲੋਂ ਹੀ ਬੈਂਕਾਂ ਕੋਲ ਪੇਸ਼ ਕੀਤੇ ਜਾਣ ਵਾਲੇ ਪ੍ਰੋਜੈਕਟ 'ਤੇ ਆਉਣ ਵਾਲੇ ਕੁੱਲ ਖਰਚੇ ਵਧਾ-ਚੜ੍ਹਾ ਕੇ ਪੇਸ਼ ਕਰਦੀ ਹੈ, ਜਦੋਂ ਕਿ ਅਸਲ ਖਰਚਾ ਕਿਤੇ ਘੱਟ ਹੁੰਦਾ ਹੈ। ਮਸਲਨ ਕਿਸੇ ਪ੍ਰੋਜੈਕਟ ਦਾ ਅਸਲ ਖਰਚਾ 80 ਕਰੋੜ ਰੁਪਏ ਹੁੰਦਾ ਹੈ, ਪਰ ਉਹ ਇਸ ਖਰਚੇ ਨੂੰ 100 ਕਰੋੜ ਬਣਾ ਕੇ ਪੇਸ਼ ਕਰਦੀ ਹੈ ਤੇ ਬੈਂਕ ਵੱਲੋਂ ਉਸ ਨੂੰ ਇਸਦਾ 80 ਫੀਸਦੀ ਬਣਦਾ ਹਿੱਸਾ 80 ਕਰੋੜ ਮੁਹੱਈਆ ਕਰ ਦਿੱਤਾ ਜਾਂਦਾ ਹੈ। ਇਉਂ, ਕੁੱਲ ਖਰਚੇ 80 ਕਰੋੜ ਰੁਪਏ ਦਾ 20 ਫੀਸਦੀ ਬਣਦਾ ਹਿੱਸਾ 16 ਕਰੋੜ ਰੁਪਏ ਨਿੱਜੀ ਜੇਬ ਵਿੱਚੋਂ ਪਾਉਣ ਦੀ ਬਜਾਇ ਬੈਂਕ ਕੋਲੋਂ ਹੀ ਵਸੂਲ ਲਿਆ ਜਾਂਦਾ ਹੈ। ਹਕੂਮਤੀ ਕਰਤਿਆਂ-ਧਰਤਿਆਂ ਅਤੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਰਾਹੀਂ ਆਪਣੀ ਜੇਬ ਵਿੱਚੋਂ ਇੱਕ ਵੀ ਧੇਲਾ ਖਰਚ ਕਰੇ ਬਿਨਾ ਇਹ ਘਾਗ ਨਿੱਜੀ ਦੇਸੀ ਵਿਦੇਸ਼ੀ ਕੰਪਨੀਆਂ ਆਪਣੇ ਕਾਰੋਬਾਰਾਂ ਦਾ ਪਸਾਰਾ ਕਰਦੀਆਂ ਹਨ ਅਤੇ ਬੈਂਕਾਂ ਨੂੰ ਠੁੱਠ ਦਿਖਾਉਂਦਿਆਂ, ਕਰਜ਼ਾ ਮੋੜਨ ਤੋਂ ਮੁਨਕਰ ਹੋ ਜਾਂਦੀਆਂ ਹਨ। ਇਹਨਾਂ ਕਰਜ਼ਾਈ ਦੈਂਤ ਕੰਪਨੀਆਂ ਨੂੰ ਕਰਜ਼ਾ ਮੋੜਨ ਲਈ ਕੋਈ ਵੀ ਮਜਬੂਰ ਨਹੀਂ ਕਰ ਸਕਦਾ। ਕਿਉਂਕਿ ਇਹ ਕੰਪਨੀਆਂ ਸਾਮਰਾਜੀ ਸ਼ਾਹੂਕਾਰਾਂ ਅਤੇ ਉਹਨਾਂ ਦੇ ਦਲਾਲ ਭਾਰਤੀ ਥੈਲੀਸ਼ਾਹਾਂ ਦੀਆਂ ਕੰਪਨੀਆਂ ਹਨ। ਇਹੀ ਵਿਦੇਸ਼ੀ ਦੇਸ਼ੀ ਸ਼ਾਹੂਕਾਰ ਲਾਣਾ ਭਾਰਤੀ ਰਾਜ ਭਾਗ ਦੇ ਮਾਲਕ ਲਾਣੇ ਦਾ ਪੁਗਾਊ ਅੰਗ ਹੈ। ਇਸ ਕਰਕੇ ਰਾਜ-ਭਾਗ ਇਹਨਾਂ ਕੰਪਨੀਆਂ ਦਾ ਪਾਣੀ ਭਰਦਾ ਹੈ। ਇਹਨਾਂ ਕੰਪਨੀਆਂ ਵੱਲੋਂ ਲਏ ਵੱਡੇ ਕਰਜ਼ਿਆਂ ਨੂੰ ਮੋੜਨ ਤੋਂ ਇਨਕਾਰੀ ਹੋਣ ਕਰਕੇ ਬੈਂਕ ਫਿਰ ਲੜਖੜਾ ਜਾਂਦੇ ਹਨ। ਫਿਰ ਹਾਕਮ ਜਮਾਤੀ ਟੁਕੜਿਆਂ 'ਤੇ ਪਲਦੇ ਹਕੂਮਤੀ ਲਾਣੇ ਵੱਲੋਂ ਸਿੱਧੇ-ਅਸਿੱਧੇ ਢੰਗ ਰਾਹੀਂ ਬੱਜਟੀ ਰਾਸ਼ੀਆਂ ਝੋਕ ਕੇ ਇਹਨਾਂ ਬੈਂਕਾਂ ਨੂੰ ਵਕਤੀ ਠੁੰਮ੍ਹਣਾ ਦਿੱਤਾ ਜਾਂਦਾ ਹੈ ਅਤੇ ਇਉਂ, ਇਹਨਾਂ ਕਰਜ਼ਿਆਂ ਨੂੰ ਵੱਖ ਵੱਖ ਵਲ-ਵਲੇਵਿਆਂ ਰਾਹੀਂ ਵੱਟੇ-ਖਾਤੇ ਪਾ ਦਿੱਤਾ ਜਾਂਦਾ ਹੈ ਅਤੇ ਬੱਜਟੀ ਰਸਤੇ ਰਾਹੀਂ ਮੁਲਕ ਦੀ ਮਿਹਨਤਕਸ਼ ਲੋਕਾਈ ਸਿਰ ਲੱਦ ਦਿੱਤਾ ਜਾਂਦਾ ਹੈ। ਇਸ ਤਰ੍ਹਾਂ, ਮਿਹਨਤਕਸ਼ ਲੋਕਾਂ ਕੋਲੋਂ ਲੁੱਟਣ-ਖੋਹਣ ਅਤੇ ਵਿਦੇਸ਼ੀ-ਦੇਸੀ ਕਾਰਪੋਰੇਟ ਮੱਗਰਮੱਛਾਂ ਦੇ ਢਿੱਡ ਵਿੱਚ ਪਾਉਣ ਦਾ ਇਹ ਚੱਕਰ ਲਗਾਤਾਰ ਚੱਲਦਾ ਹੈ।
ਇਹ ਕੇਂਦਰੀ ਹਕੂਮਤ ਵੱਲੋਂ ਮੁਲਕ ਦੇ ਲੋਕਾਂ ਪ੍ਰਤੀ ਧਾਰਨ ਕੀਤੇ ਸਿਰੇ ਦੇ ਬੇਕਿਰਕ ਅਤੇ ਬੇਸ਼ਰਮ ਰਵੱਈਏ ਦਾ ਹੀ ਇਜ਼ਹਾਰ ਹੈ ਕਿ ਉਹੀ ਵਿੱਤ ਮੰਤਰੀ ਅਰੁਨ ਜੇਤਲੀ ਵੱਲੋਂ ਕਾਰਪੋਰੇਟਾਂ ਵੱਲੋਂ ਬੈਂਕਾਂ ਨੂੰ ਲਾਏ ਸੰਨ੍ਹ ਕਰਕੇ ਪਏ ਖੱਪੇ ਨੂੰ ਪੂਰਨ ਲਈ 2 ਲੱਖ 11 ਹਜ਼ਾਰ ਕਰੋੜ ਰੁਪਏ ਮੁਹੱਈਆ ਕਰਨ ਲਈ ਹੁੱਬ ਕੇ ਐਲਾਨ ਕੀਤਾ ਜਾ ਰਿਹਾ ਹੈ, ਪਰ ਜਦੋਂ ਕਰਜ਼ੇ ਦੀ ਪੰਡ ਦੇ ਅਸਹਿ ਭਾਰ ਹੇਠ ਆਏ ਖੁਦਕੁਸ਼ੀਆਂ ਮੂੰਹ ਧੱਕੇ ਜਾ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਦੀ ਮੁਆਫੀ ਦਾ ਸੁਆਲ ਆਉਂਦਾ ਹੈ, ਤਾਂ ਉਹ ਅਤੇ ਰਿਜ਼ਰਵ ਬੈਂਕ ਦਾ ਗਵਰਨਰ ਉਰਜਿਤ ਪਟੇਲ ਤਿਲਮਿਲਾ ਉੱਠਦੇ ਹਨ ਅਤੇ ਕਹਿੰਦੇ ਹਨ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਨਾਲ ਆਰਥਿਕ ਵਿਕਾਸ ਦੀ ਰਫਤਾਰ ਮੱਠੀ ਹੋ ਜਾਵੇਗੀ। ਉਹਨਾਂ ਦਾ ਮਤਲਬ ਸਪਸ਼ੱਟ ਹੈ: ਉਹ ਤਾਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਕਮਾਊ ਲੋਕਾਂ ਦਾ ਹੋਰ ਮਾਸ ਚੂੰਡਣ ਅਤੇ ਕਾਰਪੋਰੇਟ ਗਿਰਝਾਂ ਮੂਹਰੇ ਪਰੋਸਣ ਲਈ ਛੁਰੀਆਂ ਤਿੱਖੀਆਂ ਕਰ ਰਹੇ ਹਨ, ਫਿਰ ਉਹਨਾਂ ਤੋਂ ਕਰਜ਼ਾ ਮੁਆਫੀ ਵਰਗੇ ਕਦਮ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ।

ਮਜ਼ਦੂਰ ਕਾਨੂੰਨਾਂ ਦਾ ਫਸਤਾ ਵੱਡਣ ਦੀ ਤਿਆਰੀ
ਮਜ਼ਦੂਰ ਕਾਨੂੰਨਾਂ ਵਿੱਚ ਮਜ਼ਦੂਰ ਹਿੱਤਾਂ ਦੇ ਨਿਗੂਣੇ ਸੁਰੱਖਿਆ-ਨੇਮਾਂ ਦੀ ਰਹਿੰਦੀ ਰਹਿੰਦ-ਖੂੰਹਦ ਦਾ ਫਸਤਾ ਵੱਡਣ ਦੀ ਤਿਆਰੀ
ਅੱਜ ਜਦੋਂ ਮੋਦੀ ਹਕੂਮਤ ਦੇ ਆਰਥਿਕ-ਵਿਕਾਸ ਦੇ ਬੜਬੋਲੇ ਦਾਅਵਿਆਂ ਦੀ ਫੂਕ ਨਿਕਲ ਰਹੀ ਹੈ। ਕੁੱਲ ਘਰੇਲੂ ਪੈਦਾਵਾਰ ਦੀ ਦਰ ਹੇਠਾਂ ਡਿਗ ਰਹੀ ਹੈ। ਵਿਸ਼ੇਸ਼ ਕਰਕੇ, ਸਨਅੱਤੀ ਵਿਕਾਸ ਵਿੱਚ ਖੜੋਤ ਆ ਰਹੀ ਹੈ। ਵਿਦੇਸ਼ਾਂ ਨਾਲ ਵਪਾਰਿਕ ਘਾਟਾ ਵਧ ਰਿਹਾ ਹੈ। ਸਿੱਟੇ ਵਜੋਂ, ਆਰਥਿਕ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਡਿਕਡੋਲੇ ਖਾਂਦੀ ਆਰਥਿਕਤਾ, ਵਿਸ਼ੇਸ਼ ਕਰਕੇ ਸਨਅੱਤੀ ਪੈਦਾਵਾਰ ਵਿੱਚ ਜਾਨ ਫੂਕਣ ਦੇ ਉਹੜਾਂ-ਪੋਹੜਾਂ ਦੇ ਅੰਗ ਵਜੋਂ ਮੋਦੀ ਹਕੂਮਤ ਵੱਲੋਂ ਮਜ਼ਦੂਰ ਕਾਨੂੰਨਾਂ (ਲੇਬਰ ਕਾਨੂੰਨਾਂ) ਵਿੱਚ ਮਜ਼ਦੂਰਾਂ ਹਿੱਤਾਂ ਦੀ ਸੁਰੱਖਿਆ ਲਈ ਬਚੀਆਂ-ਖੁਚੀਆਂ ਮੱਦਾਂ ਦਾ ਫਸਤਾ ਵੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਸਨਅੱਤਕਾਰਾਂ ਅਤੇ ਕਾਰੋਬਾਰੀਆਂ ਨੂੰ ਮਜ਼ਦੂਰਾਂ ਦੀ ਬੇਦਰੇਗ ਰੱਤ-ਨਿਚੋੜ ਦੇ ਅਮਲ ਨੂੰ ਤਿੱਖਾ ਕਰਨ ਦਾ ਕਾਨੂੰਨੀ ਰਾਹ ਪੱਧਰਾ ਕੀਤਾ ਜਾ ਸਕੇ।
ਇਸ ਮਕਸਦ ਵਾਸਤੇ 10 ਅਗਸਤ 2017 ਨੂੰ ਲੋਕ ਸਭਾ ਵਿੱਚ ''ਕੋਡ ਆਨ ਵੇਜ ਬਿੱਲ-2017'' ਪੇਸ਼ ਕੀਤਾ ਗਿਆ ਹੈ। ਇਹ ਬਿੱਲ ਚਾਰ ਪਹਿਲੇ ਕਾਨੂੰਨਾਂ ਨੂੰ ਕਲਾਵੇ ਵਿੱਚ ਲੈਂਦਾ ਹੈ। ਇਹ ਚਾਰ ਕਾਨੂੰਨ ਹਨ— ਘੱਟੋ ਘੱਟ ਉਜਰਤ ਕਾਨੂੰਨ 1948, ਉਜਰਤ ਅਦਾਇਗੀ ਕਾਨੂੰਨ 1936, ਬੋਨਸ ਅਦਾਇਗੀ ਕਾਨੂੰਨ 1965, ਬਰਾਬਰ ਉਜਰਤ ਕਾਨੂੰਨ 1976। ਇਹ ਕਾਨੂੰਨ ਪਾਰਲੀਮੈਂਟ ਵੱਲੋਂ ਪਾਸ ਕੀਤੇ ਜਾਣ ਤੋਂ ਬਾਅਦ ਇਹ ਚਾਰੇ ਕਾਨੂੰਨ ਬੇਅਸਰ ਹੋ ਜਾਣਗੇ। ਇਹ ਬਿੱਲ ਪਹਿਲ-ਪ੍ਰਿਥਮੇ ਮਜ਼ਦੂਰ ਕਾਨੂੰਨਾਂ 'ਤੇ ਅਮਲਦਾਰੀ ਨੂੰ ਯਕੀਨੀ ਬਣਾਉਣ ਵਾਲੇ ਪ੍ਰਬੰਧਕੀ ਢਾਂਚੇ ਨੂੰ ਕਮਜ਼ੋਰ ਕਰਦਾ ਹੈ ਅਤੇ ਮੁਲਕ ਵਿਆਪੀ ਇੱਕਸਾਰ ਉਜਰਤੀ ਪ੍ਰਬੰਧ ਦੀ ਨਿਸ਼ਾਨਦੇਹੀ ਨਹੀਂ ਕਰਦਾ। ਇਸ ਬਿੱਲ ਦਾ ਭਾਗ 9 (1) ਕਹਿੰਦਾ ਹੈ ਕਿ ''ਵੱਖ ਵੱਖ ਸੂਬਿਆਂ ਤੇ ਵੱਖ ਵੱਖ ਭੂਗੋਲਿਕ ਖਿੱਤਿਆਂ ਵਾਸਤੇ ਵੱਖੋ ਵੱਖ ਘੱਟੋ ਘੱਟ ਉਜਰਤਾਂ ਤਹਿ ਕੀਤੀਆਂ ਜਾ ਸਕਦੀਆਂ ਹਨ।'' ਇਉਂ, ਇਹ ਬਿੱਲ ਘੱਟੋ ਘੱਟ ਉਜਰਤਾਂ ਤਹਿ ਕਰਨ ਦੇ ਮਾਮਲੇ ਨੂੰ ਹਕੂਮਤੀ ਰਹਿਮੋਕਰਮ 'ਤੇ ਛੱਡਦਾ ਹੈ ਅਤੇ ਭਾਰਤੀ ਮਜ਼ਦੂਰ ਕਾਨਫਰੰਸਾਂ (44ਵੀਂ ਅਤੇ 46ਵੀਂ) ਵੱਲੋਂ ਪ੍ਰਵਾਨਤ ਉਜਰਤ ਤਹਿ ਕਰਨ ਦੇ ਪੈਮਾਨੇ ਨੂੰ ਦਰਕਿਨਾਰ ਕਰਦਾ ਹੈ। ਇਸ ਤੋਂ ਬਿਨਾ, ਬਿੱਲ ''ਸੂਚੀਬੱਧ ਰੁਜ਼ਗਾਰ'' ਦੇ ਸੰਕਲਪ ਦਾ ਵੀ ਫਸਤਾ ਵੱਢ ਦਿੰਦਾ ਹੈ। ਕਿਉਂਕਿ, ''ਸੂਚੀਬੱਧ ਰੁਜ਼ਗਾਰ'' ਵਿੱਚ ਦਰਜ਼ ਸਨਅੱਤਾਂ ਵਿੱਚ ਇਸ ਸੂਚੀ ਤੋਂ ਬਾਹਰਲੀਆਂ ਸਨਅੱਤਾਂ ਨਾਲੋਂ ਉਚੇਰੀਆਂ ਉਜਰਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਹੁਣ ਇਹ ਸੂਚੀਬੱਧ ਅਤੇ ਗੈਰ-ਸੂਚੀਬੱਧ ਸਨਅੱਤਾਂ ਨੂੰ ਇੱਕੋ ਰੱਸੇ ਬੰਨ੍ਹਦਿਆਂ, ਸਭਨਾਂ ਸਨਅੱਤਾਂ ਵਿੱਚ ਗੈਰ-ਸੂਚੀਬੱਧ ਸਨਅੱਤਾਂ ਵਾਂਗ ਮਨਮਰਜ਼ੀ ਦੀਆਂ ਨੀਵੀਆਂ ਉਜਰਤਾਂ ਤਹਿ ਕਰਨ ਦਾ ਆਧਾਰ ਤਿਆਰ ਕਰਦਾ ਹੈ।
ਇੱਥੇ ਹੀ ਬੱਸ ਨਹੀਂ— ਇਸ ਬਿਲ ਵਿੱਚ ''ਮਾਲਕ'' (ਮਜ਼ਦੂਰਾਂ ਨੂੰ ਨੌਕਰੀ 'ਤੇ ਰੱਖਣ ਵਾਲੀ ਕੰਪਨੀ/ਵਿਅਕਤੀ) ਦੀ ਜਿਹੋ ਜਿਹੀ ਪ੍ਰੀਭਾਸ਼ਾ ਦਿੱਤੀ ਗਈ ਹੈ, ਉਸ ਮੁਤਾਬਕ ਪ੍ਰਮੁੱਖ ਮਾਲਕ ਦੀ ਨਿਸ਼ਾਨਦੇਹੀ ਕਰਨੀ ਮੁਸ਼ਕਲ ਬਣ ਜਾਂਦੀ ਹੈ। ਇਹ ਮਾਲਕ ਦੀ ਪ੍ਰੀਭਾਸ਼ਾ ਦਾ ਸਾਧਾਰਨੀਕਰਨ ਕਰਦਿਆਂ, ਕਹਿੰਦਾ ਹੈ ਕਿ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਨੂੰ ਨੌਕਰੀ 'ਤੇ ਰੱਖਣ ਵਾਲੇ ਨੂੰ ਮਾਲਕ ਕਿਹਾ ਜਾਂਦਾ ਹੈ। ਘੱਟੋ ਘੱਟ ਉਜਰਤ ਕਾਨੂੰਨ 1948 ਵਿੱਚ ਮਾਲਕ ਦੀ ਪ੍ਰੀਭਾਸ਼ਾ ਨੂੰ ਸਾਫ ਬਿਆਨਦਿਆਂ ਕਿਹਾ ਗਿਆ ਸੀ ਕਿ ਉਹ ਕੰਪਨੀ ਜਾਂ ਵਿਅਕਤੀ ਜਿਹੜਾ ''ਸਿੱਧੇ ਖੁਦ ਜਾਂ ਕਿਸੇ ਹੋਰ ਵਿਅਕਤੀ ਰਾਹੀਂ, ਜਾਂ ਆਪਣੀ ਤਰਫੋਂ ਜਾਂ ਕਿਸੇ ਹੋਰ ਵਿਅਕਤੀ ਤਰਫੋਂ ਇੱਕ ਜਾਂ ਜ਼ਿਆਦਾ ਕਰਮਚਾਰੀਆਂ ਨੂੰ ਕੰਮ ਮੁਹੱਈਆ ਕਰਦਾ ਹੈ।'' ਅਸਲ ਵਿੱਚ ਇਸ ਬਿੱਲ ਅੰਦਰ ''ਪ੍ਰਮੁੱਖ ਮਾਲਕ'' ਦੀ ਪ੍ਰੀਭਾਸ਼ਾ ਬਦਲਣ ਦਾ ਮਕਸਦ ਉਸ ਨੂੰ ਠੇਕੇ 'ਤੇ ਰੱਖੇ ਕਾਮਿਆਂ ਪ੍ਰਤੀ ਜਿੰਮੇਵਾਰੀਆਂ ਅਤੇ ਜਵਾਬਦੇਹੀਆਂ ਤੋਂ ਸੁਰਖਰੂ ਕਰਨਾ ਹੈ।
ਇੱਕ ਹੋਰ ਭਾਗ ਜੀਹਦੇ ਵਿੱਚ ਕਟੌਤੀਆਂ ਨੂੰ ਬਿਆਨਿਆ ਗਿਆ ਹੈ, ਇਸ ਦੇ ਵਿੱਚ ''ਕੋਈ ਵੀ ਹੋਰ ਟੈਕਸ'' ਦਾ ਸੰਕਲਪ ਦਾਖਲ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕੇਂਦਰੀ ਜਾਂ ਸੂਬਾਈ ਹਕੂਮਤਾਂ ਵੱਲੋਂ ਆਮਦਨ ਟੈਕਸ ਤੋਂ ਇਲਾਵਾ, ਅਜਿਹਾ ਟੈਕਸ ਵੀ ਕਮਰਚਾਰੀਆਂ 'ਤੇ ਲਾਗੂ ਕੀਤਾ ਜਾ ਸਕਦਾ ਹੈ।
ਬਿੱਲ ਵਿੱਚ ਇਹ ਵੀ ਦਰਜ਼ ਹੈ ਕਿ ''ਕੰਪਨੀਆਂ ਦੇ ਆਡਿਟ ਹੋਏ ਹਿਸਾਬ-ਕਿਤਾਬ 'ਤੇ ਸੁਆਲ ਨਹੀਂ ਉਠਾਇਆ ਜਾਵੇਗਾ'' ਇਸਦਾ ਮਤਲਬ ਕਾਮਿਆਂ ਜਾਂ ਉਹਨਾਂ ਦੀਆਂ ਜੱਥੇਬੰਦੀਆਂ ਨੂੰ ਕੰਪਨੀਆਂ ਦੀ ਆਮਦਨ ਅਤੇ ਲਾਭ ਬਾਰੇ ਜਾਣਨ ਅਤੇ ਇਸਦੇ ਆਧਾਰ 'ਤੇ ਘੱਟੋ ਘੱਟ ਤਹਿ ਬੋਨਸ ਤੋਂ ਵੱਧ ਬੋਨਸ ਦੀ ਮੰਗ ਕਰਨ ਦੇ ਮੌਕੇ ਤੋਂ ਵਾਂਝਿਆਂ ਕਰਨਾ ਹੈ। ਇਸ ਵੱਲੋਂ ਇਹ ਤਾਂ ਕਿਹਾ ਗਿਆ ਹੈ ਕਿ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਬੋਨਸ ਤਹਿ ਕਰਨ, ਬੋਨਸ ਅਦਾਇਗੀ ਦੀ ਯੋਗਤਾ ਤਹਿ ਕਰਨ ਜਾਂ ਕੋਡ ਲਾਗੂ ਕਰਨ ਦੇ ਮਾਮਲਿਆਂ ਨੂੰ ਸਨਅੱਤੀ ਝਗੜਿਆਂ ਸਬੰਧੀ ਕਾਨੂੰਨ 1947 ਦੇ ਅਰਥਾਂ ਵਿੱਚ ਸਨਅੱਤੀ ਰੱਟਾ, ਮੰਨਿਆ ਜਾਵੇਗਾ। ਪਰ ਇਸ ਬਿੱਲ ਵਿੱਚ ਉਜਰਤਾਂ ਤਹਿ ਕਰਨ, ਘੱਟੋ ਘੱਟ ਉਜਰਤਾਂ ਜਾਂ ਲਿੰਗ ਆਧਾਰਤ ਵਿਤਕਰੇ ਵਰਗੇ ਮਾਮਲਿਆਂ ਨੂੰ ਸਨਅੱਤੀ ਰੱਟਿਆਂ ਦੇ ਜੁਮਰੇ ਵਿੱਚ ਸ਼ਾਮਲ ਕਰਨ ਬਾਰੇ ਚੁੱਪ ਵੱਟੀ ਗਈ ਹੈ।
ਬਿੱਲ ਵਿੱਚ ਦਰਜ਼ ਨੇਮਾਂ ਮੁਤਾਬਿਕ ਇਨਸਪੈਕਟਰਾਂ ਨੂੰ ਨਿਯੁਕਤ ਕਰਨ ਦੀ ਬਜਾਇ, ਸੁਵਿਧਾਕਾਰ ਨਿਯੁਕਤ ਕੀਤੇ ਜਾਇਆ ਕਰਨਗੇ। ਇਹ ਸੁਵਿਧਾਕਾਰ ਅਜਿਹੇ ਅਧਿਕਾਰ-ਹੀਣ ਵਿਅਕਤੀ ਹੋਣਗੇ, ਜਿਹੜੇ ਸਨਅੱਤੀ ਅਦਾਰਿਆਂ ਦੀ ਛਾਣ-ਬੀਣ ਕਰਨ ਜਾਂ ਦਸਤਾਵੇਜ਼ਾਂ ਕਬਜ਼ੇ ਵਿੱਚ ਕਰਨ ਲਈ ਅਧਿਕਾਰਤ ਤਾਂ ਹੋਣਗੇ, ਪਰ ਇਹਨਾਂ ਕੋਲ ਦੋਸ਼ੀ ਸਨਅੱਤਕਾਰਾਂ ਖਿਲਾਫ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਅਜਿਹੀ ਕਾਰਵਾਈ ਵਾਸਤੇ ਇਹਨਾਂ ਨੂੰ ਉੱਪਰ ਸਬੰਧਤ ਅਧਿਕਾਰੀਆਂ ਕੋਲ ਉਜਰ ਕਰਨੀ ਹੋਵੇਗੀ। ਉੱਪਰਲੇ ਅਧਿਕਾਰੀ ਵੀ ਦੋਸ਼ੀ ਮਾਲਕਾਂ ਨੂੰ 10 ਹਜ਼ਾਰ ਤੋਂ ਲੈ ਕੇ ਵੱਧ ਤੋਂ ਵੱਧ ਇੱਕ ਲੱਖ ਰੁਪਏ ਤੱਕ ਜੁਰਮਾਨਾ ਕਰ ਸਕਣਗੇ। ਇਹ ਸਜ਼ਾ ਵੱਡੇ ਮੱਗਰਮੱਛਾਂ ਲਈ ਊਠ ਤੋਂ ਛਾਲਣੀ ਲਾਹੁਣ ਬਰਾਬਰ ਹੈ।
ਇਸੇ ਤਰ੍ਹਾਂ ਇੱਕ ਸਨਅੱਤ ਕੋਡ ਬਿੱਲ 2017 ਤਿਆਰ ਕੀਤਾ ਗਿਆ ਹੈ, ਜਿਹੜਾ ਜਨਤਕ ਪੱਧਰ 'ਤੇ ਜਾਰੀ ਨਹੀਂ ਕੀਤਾ ਗਿਆ, ਪਰ ਸਬੰਧਤ ਵਜ਼ਾਰਤ ਵੱਲੋਂ ਟਰੇਡ ਯੂਨੀਅਨ ਜਥੇਬੰਦੀਆਂ ਨਾਲ ਰੱਖੀ ਮੀਟਿੰਗ ਵਿੱਚ ਇਸ ਬਿੱਲ ਨਾਲ ਸਬੰਧਤ 5 ਮੁੱਦਿਆਂ ਨੂੰ ਨਸ਼ਰ ਕੀਤਾ ਗਿਆ ਹੈ।
ਪਹਿਲਾ ਮੁੱਦਾ— ਕਾਮਿਆਂ ਦੀ ਸੁਪਰਵਾਇਜ਼ਰਾਂ, ਮੈਨੇਜਰਾਂ ਅਤੇ ਮਜ਼ਦੂਰਾਂ ਦਰਮਿਆਨ ਵੰਡ ਕਰਦਾ ਹੈ ਤਾਂ ਕਿ ਕਾਮਿਆਂ ਦੇ ਇੱਕ ਹਿੱਸੇ ਨੂੰ ਸੁਪਰਵਾਇਜ਼ਰਾਂ/ਮੈਨੇਜਰਾਂ ਦੇ ਗੈਰ-ਯੂਨੀਅਨ ਜੁਮਰੇ ਵਿੱਚ ਸ਼ਾਮਲ ਕਰਦਿਆਂ ਟਰੇਡ ਯੂਨੀਅਨ ਅਧਿਕਾਰਾਂ ਤੋਂ ਵਿਰਵਾ ਕੀਤਾ ਜਾ ਸਕੇ। ਦੁਜਾ ਮੁੱਦਾ— ਯੂਨੀਅਨ ਅੰਦਰ ਬਾਹਰਲੇ ਵਿਅਕਤੀਆਂ ਦੇ ਦਾਖਲੇ ਨੂੰ 2 ਵਿਅਕਤੀਆਂ ਤੱਕ ਸੀਮਤ ਕਰਦਿਆਂ ਬਾਹਰਲੇ ਟਰੇਡ ਯੂਨੀਅਨ ਆਗੂਆਂ ਵੱਲੋਂ ਕਿਸੇ ਸਨਅੱਤ ਦੇ ਗੈਰ-ਜਥੇਬੰਦ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀਆਂ ਗੁੰਜਾਇਸ਼ਾਂ ਨੂੰ ਵੱਧ ਤੋਂ ਵੱਧ ਹੱਦ ਤੱਕ ਖਾਰਜ ਕਰਨਾ ਹੈ, ਤਾਂ ਕਿ ਮਜ਼ਦੂਰਾਂ 'ਤੇ ਲੁੱਟ ਅਤੇ ਦਾਬੇ ਦਾ ਵੱਧ ਤੋਂ ਵੱਧ ਸਿਕੰਜ਼ਾ ਕਸਣ ਲਈ ਮੁਆਫਕ ਹਾਲਤਾਂ ਬਣਾਈਆਂ ਜਾ ਸਕਣ।
ਇਹ ਕਿਸੇ ਅਦਾਰੇ ਵਿੱਚ ਕੁੱਲ ਕਾਮਾ ਸ਼ਕਤੀ ਦੇ 50 ਫੀਸਦੀ ਹਿੱਸੇ ਦੀ ਟਰੇਡ ਯੂਨੀਅਨ ਮੈਂਬਰਸ਼ਿੱਪ ਹੋਣ ਨੂੰ ਉਸ ਯੂਨੀਅਨ ਨੂੰ ਮਾਨਤਾ ਦੇਣ ਦੀ ਸ਼ਰਤ ਬਣਾਉਂਦਾ ਹੈ। ਇਹੀ ਹਾਕਮ ਹਨ, ਜਿਹੜੇ ਕਿਸੇ ਵਿਧਾਇਕ, ਪਾਰਲੀਮੈਂਟ ਮੈਂਬਰ ਜਾਂ ਹਕੂਮਤ ਦੇ ਮਾਮਲੇ ਵਿੱਚ ਕੁੱਲ ਵੋਟਰ ਸ਼ਕਤੀ ਦੇ 50 ਫੀਸਦੀ ਵੋਟਾਂ ਹਾਸਲ ਕਰਨ ਨੂੰ ਨਾ ਸਿਰਫ ਸ਼ਰਤ ਨਹੀਂ ਬਣਾਉਂਦੇ, ਸਗੋਂ 5-7 ਫੀਸਦੀ ਵੋਟਾਂ ਹਾਸਲ ਕਰਨ ਵਾਲੀਆਂ ਪਾਰਟੀਆਂ ਨੂੰ ਸਰਕਾਰਾਂ ਬਣਾਉਣ ਦੇ ਅਧਿਕਾਰ ਹੋਣ 'ਤੇ ਕੋਈ ਉਜਰ ਤੱਕ ਨਹੀਂ ਕਰਦੇ।
ਅਗਲੀ ਮੱਦ ਕਾਮਿਆਂ ਦੀ ਘੱਟੋ ਘੱਟ ਗਿਣਤੀ ਤਹਿ ਕਰਨ ਦਾ ਮਾਮਲਾ ਹੈ, ਜਿਸ ਗਿਣਤੀ ਤੋਂ ਵੱਧ ਮਜ਼ਦੂਰਾਂ ਵਾਲੀਆਂ ਸਨਅੱਤਾਂ ਦੇ ਮਾਲਕ/ਕੰਪਨੀ ਨੂੰ ਕਾਮਾ ਛਾਂਟੀ ਲਈ ਸਰਕਾਰ ਤੋਂ ਇਜਾਜ਼ਤ ਲੈਣਾ ਲਾਜ਼ਮੀ ਹੈ, ਪਰ ਇਸ ਗਿਣਤੀ ਜਾਂ ਇਸ ਤੋਂ ਘੱਟ ਮਜ਼ਦੂਰਾਂ ਵਾਲੀਆਂ ਸਨਅੱਤਾਂ ਦੇ ਮਾਮਲੇ ਵਿੱਚ ਅਜਿਹੀ ਇਜਾਜ਼ਤ ਲੈਣ ਦੀ ਸ਼ਰਤ ਮੌਜੂਦ ਨਹੀਂ ਹੈ। ਹੁਣ ਇਹ ਸ਼ਰਤ ਘੱਟੋ ਘੱਟ 100 ਕਾਮਿਆਂ ਤੋਂ ਵੱਧ ਗਿਣਤੀ ਵਾਲੀਆਂ ਸਨਅੱਤਾਂ 'ਤੇ ਆਇਦ ਹੈ। 100 ਤੋਂ ਵੱਧ ਗਿਣਤੀ ਕਾਮਿਆਂ ਵਾਲੀਆਂ ਸਨਅੱਤਾਂ/ਕਾਰੋਬਾਰਾਂ ਨੂੰ ਕਾਮਾ ਛਾਂਟੀ ਲਈ ਸਰਕਾਰੀ ਇਜਾਜ਼ਤ ਜ਼ਰੂਰੀ ਹੈ। ਸਨਅੱਤੀ ਅਧੁਨਿਕੀਕਰਨ ਅਤੇ ਘਣੀ ਪੂੰਜੀ ਆਧਾਰਤ ਸਨਅੱਤੀਕਰਨ ਦੀ ਹਾਲਤ ਵਿੱਚ ਲੋੜ ਤਾਂ ਇਸ ਹੱਦ ਦੀ ਸੀਮਾ ਨੂੰ 50 ਕਾਮਿਆਂ ਤੱਕ ਘਟਾਉਣ ਦੀ ਮੰਗ ਕਰਦੀ ਸੀ, ਪਰ ਨਵੇਂ ਕੋਡ ਵੱਲੋਂ ਇਸ ਨੂੰ ਵਧਾ ਕੇ 300 ਕਾਮਿਆਂ ਤੱਕ ਕਰ ਦਿੱਤਾ ਗਿਆ ਹੈ। ਜਿਸ ਮੁਤਾਬਕ 300 ਤੱਕ ਦੀ ਗਿਣਤੀ ਵਾਲੀਆਂ ਸਨਅੱਤਾਂ/ਕਾਰੋਬਾਰਾਂ ਨੂੰ ਕਾਮਿਆਂ ਦੀ ਛਾਂਟੀ ਲਈ ਸਰਕਾਰੀ ਇਜਾਜ਼ਤ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।
ਇਸ ਤੋਂ ਇਲਾਵਾ, ਇਸ ਬਿੱਲ ਵੱਲੋਂ ਰਜਿਸਟਰਾਰ ਨੂੰ ਕਿਸੇ ਯੂਨੀਅਨ ਨੂੰ ਰਜਿਸਟਰੇਸ਼ਨ ਦੇਣ ਜਾਂ ਰੱਦ ਕਰਨs s ਲਈ ਹੂੰਝਵੀਂ ਤਾਕਤ ਬਖਸ਼ੀ ਗਈ ਹੈ। ਹੜਤਾਲ ਵਾਸਤੇ ਨੋਟਿਸ ਦੇਣ ਲਈ ਤਹਿ ਘੱਟੋ ਘੱਟ ਦਿਨਾਂ ਦੇ ਅਰਸੇ ਨੂੰ ਹੋਰ ਵਧਾ ਦਿੱਤਾ ਗਿਆ ਹੈ। ਬਿੱਲ ਅੰਦਰ ਗੈਰ-ਕਾਨੂੰਨੀ ਕਰਾਰ ਦਿੱਤੀ ਹੜਤਾਲ ਵਿੱਚ ਸ਼ਾਮਲ ਕਾਮਿਆਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਤੇ ਜੁਰਮਾਨੇ ਵਿੱਚ ਵਾਧਾ ਕਰਦਿਆਂ, ਕਾਮਿਆਂ ਨੂੰ ਕੈਦ 'ਚ ਸੁੱਟਣ ਦਾ ਸਾਮਾ ਵੀ ਦਾਖਲ ਕੀਤਾ ਗਿਆ ਹੈ।
ਕੁੱਲ ਮਿਲਾ ਕੇ ਕਹਿਣਾ ਹੋਵੇ ਕਿ ਹੁਣ ਜਦੋਂ ਮੋਦੀ ਹਕੂਮਤ ਵੱਲੋਂ ਇੱਕ ਹੱਥ— ਸਾਮਰਾਜੀ ਨਿਰਦੇਸ਼ਤ ਆਰਥਿਕ ਸੁਧਾਰਾਂ ਦੇ ਨਾਂ ਹੇਠ ਮਿਹਨਤਕਸ਼ ਲੋਕਾਂ 'ਤੇ ਧਾੜਵੀ ਲੁੱਟ-ਖੋਹ ਦਾ ਕੁਹਾੜਾ ਵਾਹੁਣ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ, ਤਾਂ ਦੂਜੇ ਹੱਥ— ਇਸ ਕੁਹਾੜਾ ਵਾਰ ਖਿਲਾਫ ਉੱਠਣ ਵਾਲੇ ਕਿਸੇ ਵੀ ਪ੍ਰਤੀਕਰਮ ਨੂੰ ਨੱਪਣ ਅਤੇ ਕੁਚਲਣ ਲਈ ਲੇਬਰ ਕਾਨੂੰਨਾਂ ਵਿੱਚ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਨਿਗੂਣੇ ਟਰੇਡ ਯੂਨੀਅਨ ਹੱਕਾਂ ਦੀ ਮੁਕੰਮਲ ਸਫ ਵਲ੍ਹੇਟਣ ਦੇ ਕਦਮ ਲਏ ਜਾ ਰਹੇ ਹਨ।

ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ
ਗੁੰਡਾਗਰਦੀ ਅਤੇ ਧੱਕੇਸ਼ਾਹੀ ਖਿਲਾਫ ਸੰਘਰਸ਼ ਲਲਕਾਰ-ਡਾ. ਅਸ਼ੋਕ ਭਾਰਤੀ
ਬਨਾਰਸ ਹਿੰਦੂ ਯੂਨੀਵਰਸਿਟੀ (ਬੀ.ਐੱਚ. ਯੂ.) ਦੀਆਂ ਵਿਦਿਆਰਥਣਾਂ ਵੱਲੋਂ ਗੁੰਡਾਗਰਦੀ ਅਤੇ ਨਾ-ਇਨਸਾਫੀ ਖਿਲਾਫ ਲੜੇ ਸੰਘਰਸ਼ ਨੇ ਨਾ ਸਿਰਫ ਯੂਨੀਵਰਸਿਟੀ ਅਤੇ ਸਿਵਲ ਪ੍ਰਸਾਸ਼ਨ, ਉਹਨਾਂ ਦੇ ਸਿਰ 'ਤੇ ਖੜ੍ਹੀ ਯੋਗੀ ਆਦਿਤਿਆ ਨਾਥ ਦੀ ਸਰਕਾਰ, ਆਰ.ਐਸ.ਐਸ. ਆਦਿ ਦੇ ਕਿਰਦਾਰ ਨੂੰ ਨੰਗਾ ਕੀਤਾ ਹੈ, ਸਗੋਂ ਦਹਾਕਿਆਂ ਤੋਂ ਚੱਲਦੇ ਆ ਰਹੇ ਜਾਗੀਰੂ ਜਬਰ ਅਤੇ ਔਰਤ ਵਿਰੋਧੀ ਕਾਰਵਾਈਆਂ ਨੂੰ ਵੀ ਸਾਹਮਣੇ ਲਿਆਂਦਾ ਹੈ। 101 ਸਾਲ ਪੁਰਾਣੀ ਏਸ਼ੀਆ ਦੀ ਸਭ ਤੋਂ ਵੱਡੀ ਰੈਜੀਡੈਂਸੀਅਲ ਯੂਨੀਵਰਸਿਟੀ ਕਿਵੇਂ ਫਿਰਕੂ ਕੱਟੜਪੰਥੀਆਂ ਅਤੇ ਬਜਰੰਗ ਦਲੀਏ ਗੁੰਡਿਆਂ ਦਾ ਅੱਡਾ ਬਣੀ ਹੋਈ ਹੈ, ਇਹ ਵੀ ਜੱਗ ਜ਼ਾਹਰ ਹੋ ਗਿਆ ਹੈ। ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨਾਲ ਧੱਕੇਸ਼ਾਹੀ ਦੀ ਪੁਰਾਣੀ ਪ੍ਰੰਪਰਾ ਹੈ। 21 ਸਤੰਬਰ ਨੂੰ ਜਦੋਂ ਆਰਟਸ ਫੈਕਲਟੀ ਦੀ ਇੱਕ ਵਿਦਿਆਰਥਣ ਆਪਣੇ ਵਿਭਾਗ ਤੋਂ ਰਾਤ ਨੂੰ ਹੋਸਟਲ ਆ ਰਹੀ ਸੀ, ਤਾਂ ਮੋਟਰ ਸਾਈਕਲ 'ਤੇ ਆਏ ਤਿੰਨ ਗੁੰਡਿਆਂ, ਨੇ ਉਸਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਤੇ ਉਸਦੇ ਕੱਪੜਿਆਂ ਵਿੱਚ ਹੱਥ ਪਾ ਕੇ ਬਦਸਲੂਕੀ ਕੀਤੀ। ਲੜਕੀ ਦੇ ਵਿਰੋਧ ਕਰਨ ਅਤੇ ਰੌਲਾ ਪਾਉਣ ਤੋਂ ਬਾਅਦ ਉਹ ਧਮਕੀਆਂ ਦਿੰਦੇ ਹਨ ਕਿ ਚੁੱਪ ਚਾਪ ਹੋਸਟਲ 'ਚ ਜਾਹ ਨਹੀਂ ਤਾਂ ਬਲਾਤਕਾਰ ਦਾ ਸਾਹਮਣਾ ਕਰ। ਲੜਕੀ ਬੇਹੋਸ਼ ਹੋ ਗਈ ਅਤੇ ਗੁੰਡੇ ਫਰਾਰ ਹੋ ਗਏ। ਜਦੋਂ ਘਬਰਾਈ ਲੜਕੀ ਹੋਸਟਲ ਪਹੁੰਚੀ ਤਾਂ ਵਾਰਡਨ ਨੇ ਉਸ ਦੀ ਗੱਲ 'ਤੇ ਗੋਰ ਕਰਨ ਅਤੇ ਐਕਸ਼ਨ ਲੈਣ ਦੀ ਬਜਾਏ ਉਲਟਾ ਡਾਂਟਿਆ ਤੇ ਗਾਲੀ ਗਲੋਚ ਕੀਤਾ ਕਿ ਤੁਸੀਂ ਇਸ ਵੇਲੇ ਯੂਨੀਵਰਸਿਟੀ ਵਿੱਚ ਕਿਉਂ ਘੁੰਮਦੀਆਂ ਹੋ। ਘਟਨਾ ਸਥਾਨ ਤੋਂ ਦਸ ਕਦਮਾਂ ਦੀ ਦੂਰੀ 'ਤੇ ਬੈਠੇ ਸੁਰੱਖਿਆ ਕਰਮਚਾਰੀ ਤਮਾਸ਼ਬੀਨ ਬਣੇ ਰਹੇ। ਪੌਰਕਟਰ ਕੋਲ ਜਾਣ ਤੇ ਉਹ ਆਪਣੀ ਜੁਬਾਨ ਬੰਦ ਰੱਖਣ ਦੀ ਧਮਕੀ ਦਿੰਦਾ ਹੈ ਕਿ ਕੱਲ੍ਹ ਮੋਦੀ ਜੀ ਦੌਰੇ 'ਤੇ ਆ ਰਹੇ ਹਨ ਤੇ ਛੇੜ-ਛਾੜ ਦੀ ਕੋਈ ਗੱਲ ਬਾਹਰ ਨਹੀਂ ਨਿਕਲਣੀ ਚਾਹੀਦੀ।
ਅਗਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੜਕੀਆਂ ਆਪੋ ਆਪਣੇ ਹੋਸਟਲ ਛੱਡ ਕੇ ਯੂਨੀਵਰਸਿਟੀ ਗੇਟ 'ਤੇ ਧਰਨੇ 'ਤੇ ਬੈਠ ਗਈਆਂ ਤੇ 42 ਘੰਟੇ ਤੱਕ ਸ਼ਾਂਤਮਈ ਧਰਨਾ ਦੇ ਕੇ ਸਟਰੀਟ ਲਾਈਟਾਂ ਲਾਉਣ, ਮਹਿਲਾ ਹੋਸਟਲ ਦੇ ਸਾਹਮਣੇ ਸੀ.ਸੀ.ਟੀ.ਵੀ. ਕੈਮਰੇ ਲਾਉਣ, 24 ਘੰਟੇ ਸੁਰੱਖਿਆ ਗਾਰਡ ਤਾਇਨਾਤ ਕਰਨ ਆਦਿ ਮੰਗਾਂ 'ਤੇ ਅੰਦੋਲਨ ਕਰਦੀਆਂ ਰਹੀਆਂ। ਉਹਨਾਂ ਵਾਈਸ ਚਾਂਸਲਰ ਨਾਲ ਮਿਲ ਕੇ ਮਸਲਾ ਉਸ ਅੱਗੇ ਰੱਖਣ ਅਤੇ ਵਿਚਾਰਨ ਦੀ ਮੰਗ ਕੀਤੀ। ਆਈ.ਜੀ. ਨੇ ਇਨਕਾਰ ਕਰ ਦਿੱਤਾ। ਵੀ.ਸੀ. ਨੇ ਉਹਨਾਂ ਵਿਦਿਆਰਥਣਾਂ ਦੇ ਚਾਲ ਚਲਣ 'ਤੇ ਦੋਸ਼ ਲਾਏ ਕਿ ਉਹ ਰਾਤ ਨੂੰ ਕਿਉਂ ਘੁੰਮਦੀਆਂ ਹਨ। ਹੋਸਟਲ ਵਿੱਚ ਕਿਉਂ ਨਹੀਂ ਰਹਿੰਦੀਆਂ। ਮੋਦੀ ਭਗਤੀ ਦਾ ਸਬੂਤ ਦਿੰਦਿਆਂ ਉਸਨੇ ਕਿਹਾ ਕਿ ਮੋਦੀ ਜੀ ਦੇ ਦੌਰੇ ਕਾਰਨ ਇਹ ਅੰਦੋਲਨ ਖੱਬੇ-ਪੱਖੀਆਂ ਵੱਲੋਂ ਭੜਕਾਇਆ ਜਾ ਰਿਹਾ ਹੈ ਤੇ ਵਿਰੋਧ ਦਾ ਇਹ ਨਕਸਲੀ ਤਰੀਕਾ ਹੈ, ਰਾਸ਼ਟਰ ਵਿਰੋਧੀ ਅਤੇ ਮਦਨ ਮੋਹਨ ਮਾਲਵੀਆ ਦੀ ਗੌਰਵਮਈ ਸੰਸਥਾ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। 23-24 ਸਤੰਬਰ ਦੀ ਰਾਤ ਨੂੰ ਕੀਤਾ ਪੁਲਸ ਐਕਸ਼ਨ ਮੁੱਖ ਤੌਰ 'ਤੇ ਧਰਨਾ ਚੁਕਵਾਉਣ ਲਈ ਸੀ ਪਰ ਵਿਦਿਆਰਥੀ ਅੜੇ ਰਹੇ ਤੇ ਹੋਰ ਵੀ ਵੱਡੀ ਗਿਣਤੀ ਵਿੱਚ ਆ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਆਦਿਤਿਆ ਨਾਥ ਯੋਗੀ, ਰਾਜਪਾਲ ਰਾਮ ਨਾਇਕ ਤੇ ਕਈ ਕੇਂਦਰੀ ਅਤੇ ਸੂਬਾਈ ਮੰਤਰੀਆਂ ਦੇ ਦੌਰੇ ਕਾਰਨ ਪੁਲਸ ਨੂੰ ਉਹਨਾਂ ਦਾ ਰੂਟ ਬਦਲਣਾ ਪਿਆ, ਜੋ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਇਕੱਠ ਕਾਰਨ ਰੁਕਿਆ ਹੋਇਆ ਸੀ। ਕੁੱਝ ਘੰਟਿਆਂ ਵਿੱਚ ਨੇੜਲੇ 18 ਪੁਲਸ ਥਾਣਿਆਂ ਤੋਂ ਵੱਡੀ ਗਿਣਤੀ ਵਿੱਚ ਪੁਲਸ ਫੋਰਸ ਇਕੱਠੀ ਕਰਕੇ ਅੰਦੋਲਨਕਾਰੀ ਵਿਦਿਆਰਥੀਆਂ 'ਤੇ ਹਮਲਾ ਵਿੱਢ ਦਿੱਤਾ ਅਤੇ ਅੱਥਰੂਗੈਸ ਦੇ ਗੋਲੇ ਵਰ੍ਹਾਏ ਗਏ। ਲੜਕੀਆਂ ਨੂੰ ਵਾਲਾਂ ਤੋਂ ਫੜ ਫੜ ਕੇ ਕੁੱਟਿਆ ਅਤੇ ਉਹਨਾਂ ਦੇ ਬਚਾਅ ਵਿੱਚ ਆਏ ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਹੋਸਟਲਾਂ 'ਚ ਜਾ ਕੇ ਮਰਦ ਪੁਲਸ ਮੁਲਾਜ਼ਮਾਂ ਨੇ ਲੜਕੀਆਂ ਦੀ ਕੁੱਟਮਾਰ ਕੀਤੀ ਅਤੇ ਜ਼ਮੀਨ 'ਤੇ ਡਿਗੀਆਂ 'ਤੇ ਵੀ ਡਾਂਗਾਂ ਵਰ੍ਹਾਈਆਂ ਗਈਆਂ। ਪ੍ਰਤਿਆ ਗੋਂਡ ਜੋ ਮਹਿਲਾ ਮਹਾਂਵਿਦਿਆਲਾ ਵਿੱਚ ਸਮਾਜ ਵਿਗਿਆਨ ਦੀ ਪਰੋਫੈਸਰ ਸੀ, ਨੇ ਮੀਡੀਆ ਸਾਹਮਣੇ ਤਸ਼ੱਦਦ ਦੇ ਸਬੂਤ ਦਿਖਾਏ। ਉਸ ਦੇ ਕਾਫੀ ਸੱਟਾ ਲੱਗੀਆਂ ਸਨ। ਵੀ.ਸੀ. ਨੇ ਇੱਕ ਦਾਅ ਇਹ ਖੇਡਿਆ ਕਿ ਆਪਣੇ ਬਜਰੰਗ ਦਲੀਏ ਗੁੰਡੇ ਬੁਲਾ ਕੇ ਵਿਦਿਆਰਥੀਆਂ ਵਿੱਚ ਵਾੜ ਦਿੱਤੇ ਗਏ, ਜਿਹਨਾਂ ਵੱਲੋਂ ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਲਈ ਕੁੱਝ ਆਪਾਹੁਦਰੀਆਂ ਭੰਨਤੋੜ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਜਿਸ 'ਤੇ ਵੀ.ਸੀ. ਦਾ ਫੁਰਮਾਨ ਆ ਗਿਆ ਕਿ ਰਾਸ਼ਟਰਵਾਦ ਖਤਰੇ ਵਿੱਚ ਹੈ ਇਹ ਦੇਸ਼ ਧਰੋਹੀ ਤੇ ਬਾਹਰੀ ਲੋਕਾਂ ਦਾ ਕੰਮ ਹੈ। ਜਿਹਨਾਂ ਨੇ ਪੈਟਰੋਲ ਬੰਬ ਚਲਾ ਕੇ ਮਾਲਵੀਆ ਜੀ ਦੀ ਧਰੋਹਰ (ਬੀ.ਐੱਚ.ਯੂ.) ਨੂੰ ਨਸ਼ਟ ਕਰਨ ਦੀ ਸਾਜਿਸ਼ ਕੀਤੀ ਹੈ। ਇੱਕ ਸ਼ੋਸਾ ਇਹ ਛੱਡਿਆ ਕਿ ਕੁੱਝ ਖੱਬੇ ਪੱਖੀਆਂ ਨੇ ਲੜਕੀਆਂ ਨੂੰ ਭੜਕਾ ਕੇ ਮਾਲਵੀਆ ਜੀ ਦੀ ਮੂਰਤ 'ਤੇ ਕਾਲਖ ਮਲਵਾ ਦਿੱਤੀ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਅੰਦੋਲਨ ਦੌਰਾਨ ਲੜਕੀਆਂ ਨੇ ਮਾਲਵੀਆ ਜੀ ਦੀ ਮੂਰਤੀ ਦੇ ਸਾਹਮਣੇ ਮੋਮਬੱਤੀ ਜਗਾਈ ਸੀ ਜਿਸ ਦਾ ਧੂੰਆਂ ਚਿੱਟੀ ਮੂਰਤ 'ਤੇ ਆਸ-ਪਾਸ ਫੈਲ ਗਿਆ, ਜਿਸ ਨੂੰ ਕਾਲਖ ਮਲਣਾ ਕਹਿ ਦਿੱਤਾ ਗਿਆ। ਵੀ.ਸੀ., ਜੀ.ਸੀ. ਤ੍ਰਿਪਾਠੀ ਵਾਰ ਵਾਰ ਟੀ.ਵੀ. ਚੈਨਲਾਂ 'ਤੇ ਐਲਾਨ ਕਰ ਰਿਹਾ ਸੀ ਕਿ ਉਹ ਬੀ.ਐੱਚ.ਯੂ. ਵਿੱਚੋਂ ਰਾਸ਼ਟਰਵਾਦ ਨੂੰ ਖਤਰਾ ਨਹੀਂ ਹੋਣ ਦੇਵੇਗਾ।
ਇਸ ਦੇ ਨਾਲ ਹੀ 1200 ਵਿਦਿਆਰਥੀਆਂ 'ਤੇ ਪਰਚੇ ਦਰਜ਼ ਕਰ ਦਿੱਤੇ ਗਏ। ਇਸ ਤੋਂ ਵੀ.ਸੀ. ਦਾ ਹੁਕਮ ਆ ਗਿਆ ਕਿ 28 ਸਤੰਬਰ ਤੋਂ ਹੋਣ ਵਾਲੀਆਂ ਦੁਸਹਿਰੇ ਦੀਆਂ ਛੁੱਟੀਆਂ 25 ਤੋਂ 2 ਅਕਤੂਬਰ ਤੱਕ ਕਰ ਦਿੱਤੀਆਂ ਹਨ ਅਤੇ ਸ਼ਾਮ 5 ਵਜੇ ਤੱਕ ਹੋਸਟਲ ਖਾਲੀ ਕਰ ਦਿੱਤੇ ਜਾਣ। ਲੜਕੀਆਂ ਦੇ ਦਲੀਲ ਦੇਣ 'ਤੇ ਕਿ ਰੇਲ ਟਿਕਟਾਂ ਦੀ ਸਮੱਸਿਆ ਬਣੀ ਹੋਈ ਹੈ ਤਾਂ ਵੀ.ਸੀ. ਦਾ ਘਟੀਆ ਜੁਆਬ ਸੀ ਕਿ ਜੋ ਲੜਕੀਆਂ ਰਾਤ ਭਰ ਧਰਨੇ 'ਤੇ ਬੈਠ ਸਕਦੀਆਂ ਹਨ, ਉਹ ਰੇਲਵੇ ਸਟੇਸ਼ਨ 'ਤੇ ਰਾਤ ਵੀ ਗੁਜ਼ਾਰ ਸਕਦੀਆਂ ਹਨ।
ਉਂਝ ਬੀ.ਐੱਚ.ਯੂ. ਵਿੱਚ ਲੜਕੀਆਂ ਵੱਲੋਂ ਇਹ ਕੋਈ ਪਹਿਲਾ ਅਤੇ ਨਵਾਂ ਸੰਘਰਸ਼ ਨਹੀਂ ਹੈ। 4-5 ਸਾਲਾਂ ਤੋਂ ਲੜਕੀਆਂ ਛੇੜ-ਛਾੜ ਅਤੇ ਜਬਰ ਜ਼ੁਲਮ ਵਿਰੁੱਧ ਲੜ ਰਹੀਆਂ ਹਨ। 24 ਜਨਵਰੀ 2013 ਨੂੰ ਲੜਕਿਆਂ ਦੇ ਹੋਸਟਲ ਬਿਰਲਾ (ਛਾਤਰਾਵਾਸ) 'ਏ' ਹੋਸਟਲ ਦੇ ਨੇੜੇ ਹਿੰਦੂ ਵਿਭਾਗ ਦੀਆਂ ਤਿੰਨ-ਚਾਰ ਲੜਕੀਆਂ ਨਾਲ ਛੇੜਛਾੜ ਕੀਤੀ ਗਈ, ਜਿਸ ਦੇ ਵਿਰੋਧ ਵਿੱਚ ਲੜਕੀਆਂ ਆਪਣੇ ਸਾਥੀਆਂ ਨਾਲ ਵੀ.ਸੀ. ਦੇ ਨਿਵਾਸ 'ਤੇ ਧਰਨੇ 'ਤੇ ਬੈਠੀਆਂ। ਉਹਨਾਂ ਵੱਲੋਂ ਮਹਿਲਾ ਸੈੱਲ ਸਥਾਪਤ ਕਰਨ, ਹੈਲਪ ਲਾਈਨ ਨੰ., ਹਰ ਚੌਕ ਵਿੱਚ ਗਾਰਡ ਨਿਯੁਕਤ ਕਰਨ ਅਤੇ ਦੋਸ਼ੀ ਲੜਕਿਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ। ਉਹਨਾਂ ਦੀ ਇੱਕ ਵੀ ਮੰਗ ਨਾ ਮੰਨ ਕੇ ਉਲਟਾ ਵੀ.ਸੀ. ਨੇ ਖੱਬੇਪੱਖੀਆਂ 'ਤੇ ਲੜਕੀਆਂ ਨੂੰ ਭੜਕਾਉਣ ਦੇ ਦੋਸ਼ ਲਾ ਦਿੱਤੇ। ਮਹੀਨਾ ਭਰ ਚੱਲੀ ਲੜਾਈ ਵਿੱਚ ਕੋਈ ਅਧਿਆਪਕ ਹਮਾਇਤ ਵਿੱਚ ਨਹੀਂ ਆਇਆ। ਹਾਲਾਂਕਿ ਮਹੀਨਾ ਪਹਿਲਾਂ ਹੀ ਨਿਰਭੈ ਕਾਂਡ ਦੇ ਖਿਲਾਫ ਉਹ ਗੇਟ ਉੱਪਰ ਮਨਮੋਹਨ ਸਿੰਘ ਅਤੇ ਸ਼ੀਲਾ ਦੀਕਸ਼ਿਤ ਸਰਕਾਰ ਖਿਲਾਫ ਮੋਮਬੱਤੀਆਂ ਬਾਲਣ ਦਾ ਪਾਖੰਡ ਰਚਦੇ ਰਹੇ ਸਨ। ਦੋਸ਼ੀ ਵਿਦਿਆਰਥੀ ਇਹਨਾਂ ਦੀ ਹਮਾਇਤ ਨਾਲ ਸੰਘਰਸ਼ਸ਼ੀਲ ਲੜਕੀਆਂ ਵਿਰੁੱਧ ਪਰਚੇ ਛਾਪ ਕੇ ਵੰਡਦੇ ਰਹੇ ਅਤੇ ਕਹਿੰਦੇ ਰਹੇ ਕਿ ਉਹ ਬਦਚਲਣ ਹਨ, ਰਾਤ ਨੂੰ ਅੱਸੀ ਘਾਟ (ਬਨਾਰਸ ਦੇ 100 ਤੋਂ ਵੱਧ ਘਾਟਾਂ ਵਿੱਚੋਂ ਇੱਕ ਘਾਟ) 'ਤੇ ਘੁੰਮਦੀਆਂ ਅਤੇ ਅਧਿਆਪਕਾਂ ਨਾਲ ਚਾਹ ਪੀਂਦੀਆਂ ਹਨ।
ਅਜੇ ਇੱਕ ਸਾਲ ਪਹਿਲਾਂ ਹਿੰਦੀ ਵਿਭਾਗ ਦੀ ਇੱਕ ਵਿਦਿਆਰਥਣ ਨਾਲ ਵੀ.ਸੀ. ਦੀ ਰਿਹਾਇਸ਼ ਦੇ ਨੇੜੇ ਮੈਡੀਕਲ ਸਾਇੰਸ ਇੰਸਟੀਚਿਊਟ ਦੇ ਹੀ ਇੱਕ ਕਰਮਚਾਰੀ ਅਤੇ ਉਸਦੇ ਸਾਥੀਆਂ ਨੇ ਕਾਰ ਵਿੱਚ ਬਲਾਤਕਾਰ ਕੀਤਾ ਸੀ, ਪਰ ਪ੍ਰਸਾਸ਼ਨ ਦੀ ਮਿਲੀਭੁਗਤ ਕਰਕੇ 10 ਦਿਨ ਤੱਕ ਉਸਦਾ ਮੈਡੀਕਲ ਨਾ ਹੋਣ ਦਿੱਤਾ ਅਤੇ ਸਾਰੇ ਸਰੀਰਕ ਸਬੂਤ ਖਤਮ ਕਰ ਦਿੱਤੇ ਗਏ। ਸਾਇੰਸ ਦੀ ਪੋਸਟ ਗਰੈਜੂਏਟ ਸਟੂਡੈਂਟ ਨੇਹਾ ਯਾਦਵ ਨੇ ਇੱਕ ਆਰਟੀਕਲ ਵਿੱਚ ਲਿਖਿਆ ਹੈ ਕਿ ਲ਼ੜਕੀਆਂ ਨਾਲ ਖਾਣ-ਪੀਣ ਅਤੇ ਪਹਿਨਣ ਪਚਰਨ ਵਿੱਚ ਸਾਫ ਵਿਤਕਰਾ ਜਾਗੀਰੂ ਮਾਨਸਿਕਤਾ ਦਾ ਸਪੱਸ਼ਟ ਇਜ਼ਹਾਰ ਹੈ। ਇਹ ਬੀ.ਐੱਚ.ਯ.ੂ ਵਿੱਚ ਵਿਸ਼ੇਸ਼ ਪਾਇਆ ਜਾਂਦਾ ਹੈ। ਲੜਕੀਆਂ ਦੇ ਖਾਣੇ ਵਿੱਚ ਮਾਸਾਹਾਰ 'ਤੇ ਪਾਬੰਦੀ, ਰਾਤ 10 ਵਜੇ ਤੋਂ ਬਾਅਦ ਮੋਬਾਇਲ ਫੋਨ 'ਤੇ ਪਾਬੰਦੀ ਅਤੇ ਉਹਨਾਂ ਨੂੰ ਇਹ ਸਿੱਖਿਆ ਦੇਣੀ ਕਿ 10 ਵਜੇ ਤੋਂ ਬਾਅਦ ਯੂਨੀਵਰਸਿਟੀ ਉਹਨਾਂ ਲਈ ਸੁਰੱਖਿਅਤ ਨਹੀਂ ਹੈ। ਉਹਨਾਂ ਵੱਲੋਂ ਸ਼ਿਕਾਇਤ ਕਰਨ ਤੋਂ ਕਿ ਲੜਕੀਆਂ ਦੇ ਹੋਸਟਲ ਦੇ ਸਾਹਮਣੇ ਗੁੰਡੇ ਨੰਗੇ ਹੁੰਦੇ ਹਨ ਤਾਂ ਕੋਈ ਕਾਰਵਾਈ ਨਹੀਂ ਕਰਨੀ ਸਗੋਂ ਹਿਦਾਇਤ ਕਰਨੀ ਕਿ ਦਰਵਾਜ਼ੇ-ਖਿੜਕੀਆਂ ਬੰਦ ਕਰ ਲਿਆ ਕਰੋ। ਇਹ ਹੈ ਮਹਾਨ ਰਾਸ਼ਟਰਵਾਦੀ ਹਿੰਦੂਤਵੀ ਬਰਗੇਡ ਵੱਲੋਂ ਦਿਖਾਇਆ ਜਾ ਰਿਹਾ ਰਾਮਰਾਜ ਦਾ ਭਵਿੱਖੀ ਦ੍ਰਿਸ਼।
ਇਹ ਢੰਗ ਬੀ.ਐੱਚ.ਯੂ. ਵਿੱਚ ਹਮੇਸ਼ਾਂ ਹੀ ਲੰਮੇ ਸਮੇਂ ਤੋਂ ਵਰਤਿਆ ਜਾਂਦਾ ਹੈ ਕਿ ਜਦੋਂ ਵੀ ਲੜਕੀਆਂ 'ਤੇ ਜਬਰ ਜਾਂ ਛੇੜਖਾਨੀ ਆਦਿ ਦੀਆਂ ਘਟਨਾਵਾਂ ਦੇ ਖਿਲਾਫ ਸੰਘਰਸ਼ ਛਿੜਦਾ ਹੈ ਤਾਂ ਮਦਨ ਮੋਹਨ ਮਾਲਵੀਆ ਨੂੰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ ਕਿ ਇਹ ਯੂਨੀਵਰਸਿਟੀ ਉਹਨਾਂ ਦੀ ਤਪੋਭੂਮੀ ਹੈ, ਉਹਨਾਂ ਵੱਲੋਂ ਲਾਏ ਬਗੀਚੇ ਦੇ ਗੌਰਵ 'ਤੇ ਮਾਨ ਸਨਮਾਨ ਨੂੰ ਕਾਇਮ ਰੱਖਣਾ ਲੜਕੀਆਂ ਦਾ ਫਰਜ਼ ਹੈ, ਯਾਨੀ ਕਿ ਸੰਘਰਸ਼ਸ਼ੀਲ ਲੜਕੀਆਂ ਨੂੰ ਜਜ਼ਬਾਤੀ ਤੌਰ 'ਤੇ ਕਮਜ਼ੋਰ ਕਰਨ ਲਈ ਇਹ ਹਥਿਆਰ ਵਾਰ ਵਾਰ ਵਰਤਿਆ ਜਾਂਦਾ ਹੈ। ਮਾਲਵੀਆ ਜੀ ਦੇ ਇਹੀ ਸਕੇ-ਸੋਧਰੇ ਸਨ, ਜਿਹਨਾਂ ਨੇ ਸ਼ੁਰੂਆਤੀ ਸਾਲਾਂ ਵਿੱਚ ਹੀ ਪ੍ਰਸਿੱਧ ਹਿੰਦੀ ਲੇਖਿਕਾ ਮਹਾਂਦੇਵੀ ਵਰਮਾ ਨੂੰ ਐਮ.ਏ. ਸੰਸਕ੍ਰਿਤ ਵਿੱਚ ਦਾਖਲਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਕਾਰਨ ਇਹ ਕਿ ਉਹ ਔਰਤ ਸੀ ਅਤੇ ਬ੍ਰਾਹਮਣ ਵੀ ਨਹੀਂ ਸੀ।
ਇਹ ਤਾਂ ਲੜਕੀਆਂ ਦੇ ਬੁਲੰਦ ਹੌਸਲੇ ਅਤੇ ਹੋਰ ਯੂਨੀਵਰਸਿਟੀਆਂ ਕਾਲਜਾਂ ਦੀਆਂ ਜਮਹੂਰੀ ਜਥੇਬੰਦੀਆਂ, ਕੁੱਝ ਰਾਜਨੀਤਕ ਪਾਰਟੀਆਂ ਅਤੇ ਦੇਸ਼ ਭਰ ਵਿੱਚੋਂ ਮਿਲੇ ਅਥਾਹ ਸਮਰਥਨ ਕਰਕੇ ਸੀ ਕਿ ਵਿਸ਼ਾਲ ਮਾਰਚ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਸ਼ਾਮਲ ਹੋਏ, ਸਾਬਕਾ ਅਤੇ ਮੌਜੂਦਾ ਅਧਿਆਪਕ ਵੀ, ਜਿਸ ਦੇ ਦਬਾਅ ਕਾਰਨ ਵੀ.ਸੀ. ਨੂੰ ਲੰਬੀ ਛੁੱਟੀ 'ਤੇ ਭੇਜਣਾ ਪਿਆ। ਸਟਰੀਟ ਲਾਈਟਾਂ ਲਾਉਣੀਆਂ ਪਈਆਂ ਅਤੇ ਮਹਿਲਾਂ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕਰਨਾ ਪਿਆ ਅਤੇ ਬਾਕੀ ਮੰਗਾਂ ਮੰਨਣੀਆਂ ਪਈਆਂ।
ਪਰ ਦਹਾਕਿਆਂ ਤੋਂ ਪਿਤਰੀ ਸੱਤਾ ਅਤੇ ਜਾਗੀਰੂ ਜਕੜ ਵਿੱਚ ਜਕੜੀ ਹੋਈ ਬੀ.ਐੱਚ.ਯੂ. ਕਿਸੇ ਇੱਕ ਅੱਧੀ ਜਿੱਤ ਨਾਲ ਜਾਗੀਰੂ ਅਤੇ ਮੱਧਯੁੱਗੀ ਮਾਨਸਿਕਤਾ ਤੋਂ ਮੁਕਤ ਹੋਣ ਵਾਲੀ ਨਹੀਂ। ਇਸ ਲਈ ਵਿਸ਼ਾਲ ਅਤੇ ਮਜਬੂਤ ਵਿਦਿਆਰਥੀ ਲਹਿਰ ਦੀ ਜ਼ਰੂਰਤ ਹੈ।

ਕੋਰਾਪੁੱਟ ਵਿੱਚ ਫੌਜੀ ਬਲਾਂ ਵੱਲੋਂ ਸਕੂਲੀ ਲੜਕੀ ਨਾਲ ਬਲਾਤਕਾਰ ਵਿਰੁੱਧ
ਆਦਿਵਾਸੀਆਂ ਸੜਕਾਂ 'ਤੇ ਆਏ
-ਨਾਜ਼ਰ ਸਿੰਘ ਬੋਪਾਰਾਏ
ਉੜੀਸਾ ਦੇ ਕੋਰਾਪੁੱਟ ਜਿਲ੍ਹੇ ਵਿੱਚ ਪੋਤੰਗੀ ਪੁਲਸ ਥਾਣੇ ਦੇ ਪਿੰਡ ਸੋਰਿਸਪਡਾਰ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਜਿਉਂ ਹੀ ਆਪਣੇ ਘਰ ਵਿੱਚ ਦਾਖਲ ਹੋਈ ਤਾਂ ਬਾਰਡਰ ਸਕਿਊਰਿਟੀ ਫੋਰਸ ਦੇ 4 ਫੌਜੀਆਂ ਨੇ ਠੁੱਡੇ ਮਾਰ ਮਾਰ ਕੇ ਦਰਵਾਜ਼ਾ ਤੋੜ ਦਿੱਤਾ ਅਤੇ ਲੜਕੀ 'ਤੇ ਝਪਟ ਪਏ। ਉਹਨਾਂ ਨੇ ਲੜਕੀ ਦੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ ਤਾਂ ਕਿ ਬੋਲ ਨਾ ਸਕੇ ਅਤੇ ਉਸਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਜੰਗਲ ਵਿੱਚ ਲੈ ਗਏ। ਲੜਕੀ ਦੇ ਤਾਏ ਦੇ ਲੜਕੇ ਗਣਗੰਨਾ ਨੇ ਫੌਜੀ ਬਲਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨੇ ਉਸਦਾ ਮੂੰਹ ਬੰਦ ਕਰਕੇ ਨੂੜ ਲਿਆ ਅਤੇ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਜਾਂਦੇ ਹੋਏ ਉਹ ਲੜਕੀ ਨੂੰ ਇਹ ਧਮਕੀਆਂ ਦੇ ਕੇ ਗਏ ਕਿ ਇਸ ਘਟਨਾ ਦੀ ਜੇ ਕਿਸੇ ਕੋਲ ਭਾਫ ਵੀ ਕੱਢੀ ਤਾਂ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ ਅਤੇ ਉਸਦੇ ਮਾਪਿਆਂ ਨੂੰ ਜਬਰ ਦਾ ਨਿਸ਼ਾਨਾ ਬਣਾਇਆ ਜਾਵੇਗਾ। ਜਦੋਂ ਫੌਜੀ ਬਲ ਚਲੇ ਗਏ ਤਾਂ ਲੜਕੇ ਨੇ ਕਿਸੇ ਤਰ੍ਹਾਂ ਆਪਣੇ ਮੂੰਹ ਤੋਂ ਪੱਟੀ ਲਾਹ ਲਈ ਅਤੇ ਆਪਣੇ ਆਪ ਨੂੰ ਘਸੀਟਦਾ ਹੋਇਆ ਉਸ ਲੜਕੀ ਕੋਲ ਚਲਿਆ ਗਿਆ। ਉਸਨੇ ਆਪਣੇ ਮੂੰਹ ਨਾਲ ਲੜਕੀ ਦੇ ਬੰਨ੍ਹੇ ਹੋਏ ਹੱਥਾਂ ਦੀ ਗੰਢ ਖੋਲ੍ਹੀ। ਲੜਕੀ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਉਸ ਲੜਕੇ ਦੇ ਹੱਥ-ਪੈਰ ਖੋਲ੍ਹੇ। ਗਣਗੰਨਾ ਨੇ ਜਦੋਂ ਲੜਕੀ ਤੋਂ ਉਸਦਾ ਹਾਲ ਜਾਣਨਾ ਚਾਹਿਆ ਤਾਂ ਉਹ ਡਰਦੀ ਮਾਰੀ ਕੁੱਝ ਵੀ ਬੋਲਣੋ ਅਸਮਰੱਥ ਸੀ।
ਕੁੜੀ ਦੀ ਇਹ ਹਾਲਤ ਦੇਖ ਕੇ ਗਣਗੰਨਾ ਦੌੜ ਕੇ ਖੇਤਾਂ ਵੱਲ ਗਿਆ ਜਿੱਥੇ ਕੁੜੀ ਦੇ ਮਾਪੇ ਜੰਗਲੀ ਅਤੇ ਅਵਾਰਾ ਜਾਨਵਰਾਂ ਤੋਂ ਆਪਣੀਆਂ ਫਸਲਾਂ ਦੀ ਰਾਖੀ ਕਰਨ ਲਈ ਗਏ ਹੋਏ ਸਨ। ਉਹ ਇੱਕ ਵਾਰੀ ਤਾਂ ਡਰ ਗਏ ਅਤੇ ਕੋਈ ਹੀਲਾ-ਵਸੀਲਾ ਜਾਂ ਚਾਰਾਚੋਈ ਕਰਨ ਤੋਂ ਘਬਰਾਏ। ਪਰ ਜਿਵੇਂ ਜਿਵੇਂ ਇਸ ਘਟਨਾ ਦੀ ਜਾਣਕਾਰੀ ਪਿੰਡ ਦੇ ਹੋਰਨਾਂ ਲੋਕਾਂ ਨੂੰ ਮਿਲੀ ਤਾਂ ਉਹਨਾਂ ਨੇ ਇਸ ਕੁੜੀ ਅਤੇ ਮਾਪਿਆਂ ਦੇ ਦਰਦ ਨੂੰ ਖੁਦ ਆਪਣਾ ਦਰਦ ਮੰਨ ਕੇ ਜਬਰ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਮੰਗ ਕੀਤੀ ਕਿ ਜੇਕਰ ਵਧਦੇ ਜਾ ਰਹੇ ਫੌਜੀ ਜਬਰ ਨੂੰ ਟੱਕਰ ਨਾ ਦਿੱਤੀ ਗਈ ਤਾਂ ਕੱਲ੍ਹ ਨੂੰ ਅਜਿਹੀ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ। ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿੱਚ ਫੌਜੀ ਬਲਾਂ ਵੱਲੋਂ ਦੋ ਪਰਿਵਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਸੀ। 11 ਫਰਵਰੀ ਨੂੰ ਰਾਤੀਂ ਇੱਕ ਵਜੇ ਇੱਕ ਘਰੇ ਹੱਲਾ ਬੋਲ ਕੇ ਉਹਨਾਂ ਦੀਆਂ 15 ਮੁਰਗੀਆਂ ਅਤੇ 2500 ਰੁਪਏ ਲੈ ਗਏ ਸਨ ਅਤੇ ਇੱਕ ਹੋਰ ਪਰਿਵਾਰ ਵਿੱਚ ਧਾੜਾ ਮਾਰ ਕੇ 10 ਮੁਰਗੀਆਂ ਅਤੇ 5000 ਰੁਪਏ ਲੁੱਟ ਕੇ ਲੈ ਗਏ ਸਨ। ਇਸ ਲੜਕੀ ਦੇ ਮਾਪਿਆਂ ਨੂੰ ਫੌਜੀ ਖੌਫ ਤੋਂ ਇਲਾਵਾ ਕੇਸ ਲੜਨ ਲਈ ਕੀਤੇ ਜਾਣ ਵਾਲੇ ਖਰਚਿਆਂ ਦਾ ਵੀ ਸੰਸਾ ਸੀ, ਜੋ ਇਹਨਾਂ ਦੇ ਵਸ ਦਾ ਰੋਗ ਨਹੀਂ ਸੀ। ਪਿੰਡ ਦੇ ਲੋਕਾਂ ਅਤੇ ਇਨਕਲਾਬੀ ਜਮਹੂਰੀ ਸੋਝੀ ਵਾਲੇ ਕਾਰਕੁੰਨਾਂ ਨੇ ਪਰਿਵਾਰ ਨੂੰ ਤੌਖਲਿਆਂ ਤੋਂ ਮੁਕਤ ਕੀਤਾ ਅਤੇ ਖਰਚੇ ਦੀ ਜੁੰਮੇਵਾਰੀ ਵੀ ਸਾਂਝੇ ਤੌਰ 'ਤੇ ਓਟ ਲਈ। ਉਹਨਾਂ ਨੇ ਮਾਪਿਆਂ ਨੂੰ ਸਮਝਾਇਆ ਕਿ ਜਿਹੜੇ ਪਿੰਡਾਂ ਵਿੱਚ ਫੌਜੀ ਬਲਾਂ ਦਾ ਕੋਈ ਵਿਰੋਧ ਨਹੀਂ ਹੁੰਦਾ ਉੱਥੇ ਇਹ ਵਾਰ ਵਾਰ ਧੱਕੇਸ਼ਾਹੀਆਂ ਕਰਦੇ ਹਨ, ਪਰ ਜਿਹਨਾਂ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਟਾਕਰਾ ਅਤੇ ਵਿਰੋਧ ਕਰਦੇ ਹੋਏ ਕੋਈ ਨਾ ਕੋਈ ਕਾਨੂੰਨੀ ਚਾਰਾਜੋਈਆਂ ਵੀ ਕਰਦੇ ਹਨ, ਉੱਥੇ ਇਹ ਜਬਰ ਘਟੇ ਹਨ। ਲੋਕਾਂ ਵੱਲੋਂ ਮਿਲੇ ਹੌਸਲੇ ਤੋਂ ਪਰਿਵਾਰ ਨੇ ਵੀ ਹਿੰਮਤ ਜੁਟਾਈ। ਪਿੰਡ ਦੇ ਲੋਕਾਂ ਨੇ ਇਹ ਮਤਾ ਪਕਾਇਆ ਕਿ ਮੁਢਲੀ ਰਿਪੋਰਟ ਸਥਾਨਕ ਥਾਣੇ ਵਿੱਚ ਨਾ ਕੀਤੀ ਜਾਵੇ, ਕਿਉਂਕਿ ਪੁਲਸ ਕੇਸ ਰਫਾ-ਦਫਾ ਕਰ ਸਕਦੀ ਹੈ ਬਲਕਿ ਰਿਪੋਰਟ ਕਿਸੇ ਵਕੀਲ ਰਾਹੀਂ ਕੋਰਾਪੁੱਟ ਦੇ ਜ਼ਿਲ੍ਹਾ ਅਧਿਕਾਰੀਆਂ ਕੋਲ ਦਰਜ ਕਰਵਾਈ ਜਾਵੇ। ਇਸ ਘਟਨਾ ਦਾ ਜਿਵੇਂ ਜਿਵੇਂ ਇਲਾਕੇ ਦੇ ਪਿੰਡਾਂ ਵਿੱਚ ਪਤਾ ਲੱਗਦਾ ਗਿਆ ਤਾਂ 11 ਅਕਤੂਬਰ ਨੂੰ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਸ਼ਾਹਰਾਹ 'ਤੇ ਜਾਮ ਲਗਾ ਦਿੱਤਾ। ਇਲਾਕੇ ਦੇ ਕਾਂਗਰਸੀ ਵਿਧਾਇਕ ਨੇ ਚੱਕਾ ਜਾਮ ਵਿੱਚ ਹਿੱਸਾ ਲੈ ਕੇ ਲੋਕਾਂ ਦੀ ਮੱਦਦ ਦਾ ਐਲਾਨ ਕੀਤਾ। ਮੁੱਖ ਮੰਤਰੀ ਬੀਜੂ ਪਟਨਾਇਕ ਨੇ ਇਸ ਘਟਨਾ 'ਤੇ ਮੱਗਰਮੱਛੀ ਹੰਝੂ ਵਹਾਉਂਦੇ ਹੋਏ ਲੜਕੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਉਸਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਵੱਲੋਂ ਕਰਨ ਦਾ ਐਲਾਨ ਕੀਤਾ। ਲੋਕਾਂ ਦੇ ਗੁੱਸੇ ਅਤੇ ਰੋਹ ਦਾ ਸੇਕ ਕੇਂਦਰੀ ਪੈਟਰੋਲੀਅਮ ਅਤੇ ਗੈਸ ਮੰਤਰੀ ਤੱਕ ਵੀ ਪਹੁੰਚਿਆ ਤੇ ਉਸਨੇ ਵੀ ਲੋਕਾਂ ਨੂੰ ''ਇਨਸਾਫ'' ਦਿਵਾਉਣ ਦੀ ਪਾਖੰਡਬਾਜ਼ੀ ਕੀਤੀ। ਲੋਕਾਂ ਦੇ ਦਬਾਅ ਤਹਿਤ ਸਥਾਨਕ ਅਧਿਕਾਰੀਆਂ ਨੇ ਜਾਂਚ ਕਮਿਸ਼ਨ ਬਣਾ ਕੇ ਹਫਤੇ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨ ਦਾ ਐਲਾਨ ਕੀਤਾ।
ਸੋਰਿਸਪਡਾਰ ਪਿੰਡ ਦੇ ਆਦਿ ਵਾਸੀਆਂ ਨੇ ਜਿਸ ਜੁਰਅੱਤ ਅਤੇ ਦਲੇਰੀ ਦਾ ਪ੍ਰਗਟਾਵਾ ਕੀਤਾ ਹੈ- ਇਹ ਉਹਨਾਂ ਨੇ ਆਦਿਵਾਸੀ ਖੇਤਰ ਦੇ ਹੋਰਨਾਂ ਪਿੰਡਾਂ ਵਿੱਚ ਕੀਤੇ ਗਏ ਟਾਕਰੇ ਤੋਂ ਸਿੱਖਿਆ ਹੈ। ਇਸ ਤੋਂ ਪਹਿਲਾਂ ਧੁਮਸਿਲ, ਬਾਸਨਾਪੁਤ, ਪਾਲਾਪੁਤ, ਪੋਟਾਪਡਾਰ ਆਦਿ ਪਿੰਡਾਂ ਦੇ ਲੋਕਾਂ ਨੇ ਟਾਕਰਾ ਕੀਤਾ ਅਤੇ ਫੌਜੀ ਬਲਾਂ ਦੀਆਂ ਧੱਕੇਸ਼ਾਹੀਆਂ ਵਿਰੁੱਧ ਪੈਰਵਾਈਆਂ ਕੀਤੀਆਂ। ਲੋਕਾਂ ਦੇ ਵਧਦੇ ਗੁੱਸੇ ਅਤੇ ਫੌਜੀ ਬਲਾਂ ਦੀ ਹੋਰ ਬਦਨਾਮੀ ਸਨਮੁੱਖ ਉਹਨਾਂ ਨੂੰ ਕਿਸੇ ਹੱਦ ਤੱਕ ਪਿੱਛੇ ਹਟਣਾ ਪਿਆ ਹੈ।
ਖਣਿਜ-ਖਾਣਾਂ ਨਾਲ ਭਰਪੂਰ ਇਹਨਾਂ ਖੇਤਰਾਂ ਵਿੱਚ ਆਦਿਵਾਸੀਆਂ ਨੂੰ ਬਾਹਰ ਕੱਢ ਮਾਰਨ ਲਈ ਭਾਰਤੀ ਹਾਕਮ ਤਰ੍ਹਾਂ ਤਰ੍ਹਾਂ ਦੇ ਹਰਬੇ ਅਤੇ ਹਥਕੰਡੇ ਵਰਤਦੇ ਆ ਰਹੇ ਹਨ। ਭਾਰਤੀ ਫੌਜੀ ਬਲਾਂ ਵੱਲੋਂ ਆਦਿਵਾਸੀ ਔਰਤਾਂ ਨਾਲ ਕੀਤੇ ਗਏ ਬਲਾਤਕਾਰ ਕੋਈ ਆਪ-ਮੁਹਾਰਤਾ ਦਾ ਵਰਤਾਰਾ ਨਹੀਂ ਹਨ ਬਲਕਿ ਇਹ ਕੁੱਝ ਗਿਣੀ-ਮਿਥੀ ਯੁੱਧਨੀਤੀ ਦਾ ਹਿੱਸਾ ਹਨ, ਜਿਸ ਵਿੱਚ ਬਲਾਤਕਾਰ ਨੂੰ ਇੱਕ ਹਥਿਆਰ ਵਜੋਂ ਵਰਤਦੇ ਹੋਏ ਪੀੜਤ ਲੋਕਾਂ ਨੂੰ ਨਮੋਸ਼ੀ ਦੀ ਹਾਲਤ ਵਿੱਚ ਸੁੱਟ ਕੇ ਅਤੇ ਜਿੱਚ ਅਤੇ ਜਲੀਲ ਕਰਕੇ ਉਹਨਾਂ ਨੂੰ ਬੇਵਸੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਕਿਸੇ ਹੀਣ-ਭਾਵਨਾ 'ਚੋਂ ਕੋਈ ਵਿਰੋਧ ਜਾਂ ਟਾਕਰਾ ਨਾ ਕਰ ਸਕਣ। ਆਦਿਵਾਸੀ ਔਰਤਾਂ ਅਤੇ ਕੁੜੀਆਂ ਨਾਲ ਕਿਸੇ ਬਲਾਤਕਾਰ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਸੋਨੀ ਸੋਰੀ ਨਾਲ ਅਜਿਹਾ ਕਰੂਰ ਕਾਰਾ ਵਾਪਰ ਚੁੱਕਿਆ ਹੈ। ਆਦਿਵਾਸੀ ਲੜਕੀ ਹਿਡਮੇ ਨੂੰ ਕਤਲ ਹੋਣ ਤੋਂ ਪਹਿਲਾਂ ਅਜਿਹਾ ਸੰਤਾਪ ਝੱਲਣਾ ਪਿਆ ਸੀ। ਪਰ ਜਿਹੜੇ ਵੀ ਅਗਾਂਹਵਧੂ, ਸੰਘਰਸ਼ਸ਼ੀਲ ਚੇਤਨ ਹਿੱਸੇ ਦੁਸ਼ਮਣ ਦੀ ਇਸ ਯੁੱਧਨੀਤੀ ਨੂੰ ਸਮਝਦੇ ਹਨ, ਉਹ ਇਸ ਨੂੰ ਟੱਕਰ ਦੇਣ ਦੀ ਹਾਲਤ ਵਿੱਚ ਵੀ ਹੋ ਜਾਂਦੇ ਹਨ।
ਭਾਰਤੀ ਹਾਕਮਾਂ ਵੱਲੋਂ ਆਦਿਵਾਸੀ ਖੇਤਰਾਂ 'ਤੇ ਕਬਜ਼ਿਆਂ ਲਈ ਨੰਗੇ-ਚਿੱਟੇ ਫੌਜੀ ਜਬਰ ਨੂੰ ਹੀ ਨਹੀਂ ਵਰਤਿਆ ਜਾ ਰਿਹਾ ਬਲਕਿ ਇਹ ਲੋਕਾਂ ਵਿੱਚ ਕਮਜ਼ੋਰ ਹਿੱਸੇ ਨੂੰ ਭ੍ਰਿਸ਼ਟ ਕਰਕੇ ''ਸ਼ਾਂਤੀ ਕਮੇਟੀ'' ਦੇ ਨਾਂ ਹੇਠ ਜਥੇਬੰਦ ਕਰਦੀ ਹੈ ਜੋ ਸਰਕਾਰੀ ਬੁਰਕੀਆਂ 'ਤੇ ਪਲਦੇ ਹੋਏ ਹਕੂਮਤ ਲਈ ਟਾਊਟਾਂ ਅਤੇ ਜਾਸੂਸਾਂ ਦਾ ਰੋਲ ਵੀ ਨਿਭਾਉਂਦੇ ਹਨ। ਇਸ ਇਲਾਕੇ ਦੇ ਆਦਿਵਾਸੀਆਂ ਨੇ ''ਚਾਸੀ ਮੁਲੀਆ ਆਦਿਵਾਸੀ ਸੰਘ'' ਨਾਂ ਦੀ ਜਥੇਬੰਦੀ ਬਣਾਈ ਹੋਈ ਹੈ, ਜੋ ਨਾ ਸਿਰਫ ਆਦਿਵਾਸੀਆਂ ਦੇ ਹੱਕਾਂ-ਹਿੱਤਾਂ ਦੀ ਆਵਾਜ਼ ਬੁਲੰਦ ਕਰਦੀ ਹੈ ਬਲਕਿ ਇਹ ਗੁੰਡੇ, ਪੁਲਸ ਜਾਂ ਫੌਜੀ ਬਲਾਂ ਦੇ ਜਬਰ-ਜ਼ੁਲਮ ਵਿਰੁੱਧ ਵੀ ਲੋਕਾਂ ਨੂੰ ਜਥੇਬੰਦ ਕਰਦੀ ਹੋਈ ਸੰਘਰਸ਼ਾਂ ਦੇ ਰਾਹ ਪਾਉਂਦੀ ਹੈ। ਪਰ ਲੋਕਾਂ ਦੇ ਟਾਕਰੇ ਨੂੰ ਖੁੰਡਾ ਕਰਨ ਦੇ ਹਥਿਆਰ ਵਜੋਂ ਪੁਲਸੀ ਅਤੇ ਫੌਜੀ ਬਲ ''ਸ਼ਾਂਤੀ ਕਮੇਟੀ'' ਦੇ ਮੈਂਬਰਾਂ ਰਾਹੀਂ ਸੂਹਾਂ ਹਾਸਲ ਕਰਕੇ ਚਾਸੀ ਮੁਲੀਆ ਆਦਿਵਾਸੀ ਸੰਘ ਦੇ ਚੋਣਵੇਂ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਜਬਰ ਦਾ ਨਿਸ਼ਾਨਾ ਬਣਾਉਂਦੇ ਹਨ ਤਾਂ ਕਿ ਉਹਨਾਂ ਨੂੰ ਡਰਾ-ਧਮਕਾ ਕੇ ਆਪਣੇ ਆਕਾਵਾਂ ਦੇ ਹਿੱਤਾਂ ਦੀ ਪੂਰਤੀ ਕਰ ਸਕਣ। ਪਰ ਜਿੱਥੇ ਜਬਰ ਹੈ, ਉੱਥੇ ਟਾਕਰਾ ਹੋਣ ਦੀਆਂ ਗੁੰਜਾਇਸ਼ਾਂ ਹੁੰਦੀਆਂ ਹਨ, ਜਿੱਥੇ ਟਾਕਰੇ ਅਤੇ ਸੰਘਰਸ਼ਾਂ ਰਾਹੀਂ ਚੇਤਨਾ ਹਾਸਲ ਹੋਈ ਹੋਵੇ ਉਹ ਲੋਕਾਂ ਦੇ ਗੁੱਸੇ ਅਤੇ ਰੋਹ ਨੂੰ ਭਾਂਬੜਾਂ ਵਿੱਚ ਬਦਲ ਸਕਦੀ ਹੈ। ਅਜਿਹੇ ਸੰਘਰਸ਼ਾਂ ਅਤੇ ਟਾਕਰੇ ਵਿੱਚ ਪਏ ਨੌਜਵਾਨ ਮੁੰਡੇ ਕੁੜੀਆਂ ਮਾਓਵਾਦੀਆਂ ਵੱਲੋਂ ਬਣਾਈ ਫੌਜ ਵਿੱਚ ਭਰਤੀ ਹੋ ਕੇ ਟਾਕਰਾ ਲਹਿਰ ਨੂੰ ਪ੍ਰਚੰਡ ਕਰਦੇ ਜਾ ਰਹੇ ਹਨ।

ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇਗੰਢ ਮੌਕੇ ਸ਼ਾਨਦਾਰ ਸਮਾਗਮ

ਦੰਡਕਾਰਨੀਆ ਖੇਤਰ ਵਿੱਚ 25-26 ਮਈ ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੀ ਦੱਖਣੀ ਬਸਤਰ ਡਵੀਜ਼ਨ ਕਮੇਟੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਸ ਖੇਤਰ ਦੇ ਹਜ਼ਾਰਾਂ ਹੀ ਲੋਕਾਂ ਨੇ ਭਰਵੀਂ ਸ਼ਮੂਲੀਅਤ ਕਰਕੇ ਇਸ ਨੂੰ ਸਫਲ ਬਣਾਇਆ। ਇਸ ਖੇਤਰ ਦੇ ਆਦਿਵਾਸੀ ਅਤੇ ਕਬਾਇਲੀ ਭਾਈਚਾਰਿਆਂ ਦੇ ਲੋਕਾਂ ਨੇ ਕਾਫਲੇ ਬੰਨ੍ਹ ਕੇ ਆਪਣੇ ਰਵਾਇਤੀ ਨਾਚ-ਗਾਣੇ ਨਾਲ ਇਸ ਸਮਾਗਮ ਦੀ ਸ਼ੋਭਾ ਵਧਾਈ। ਇਹ ਕਾਫਲੇ ਕਿਸੇ ਤਰ੍ਹਾਂ ਦੀਆਂ ਬੱਸਾਂ-ਗੱਡੀਆਂ 'ਤੇ ਸਵਾਰ ਹੋ ਕੇ ਨਹੀਂ ਸਨ ਆਏ, ਬਲਕਿ ਕਿੰਨੇ ਕਿੰਨੇ ਕੋਹਾਂ ਤੋਂ ਜੰਗਲੀ-ਪਹਾੜੀ ਪਗਡੰਡੀਆਂ 'ਤੋਂ ਪੈਦਲ ਗੁਜਰਕੇ ਆਏ ਸਨ। ਇੱਥੇ ਆਏ ਹਜ਼ਾਰਾਂ ਲੋਕ ਆਪਣੇ ਲਈ ਖਾਣ ਪੀਣ ਦਾ ਸਮਾਨ ਨਾਲ ਹੀ ਲੈ ਕੇ ਆਏ ਸਨ। ਜੰਗਲ ਵਿੱਚ ਇੱਕ ਖੁੱਲ੍ਹੀ ਥਾਂ 'ਤੇ ਆਰਜੀ ਸਟੇਜ ਦਾ ਪ੍ਰਬੰਧ ਕੀਤਾ ਗਿਆ। ਇਸ ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਪ੍ਰਿੰਟਿੰਗ ਸਮੱਗਰੀ ਨਾ ਹੋਣ ਕਰਕੇ ਕਿਸੇ ਤਰ੍ਹਾਂ ਦੀਆਂ ਫਲੈਕਸਾਂ ਜਾਂ ਵੱਡੇ ਪੋਸਟਰ ਆਦਿ ਨਹੀਂ ਸਨ ਛਾਪੇ ਜਾ ਸਕੇ। ਕੰਪਿਊਟਰ 'ਤੇ ਹਾਸਲ ਪ੍ਰਿੰਟਰ ਰਾਹੀਂ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਰਹਿਬਰਾਂ ਕਾਰਲ ਮਾਰਕਸ, ਫਰੈਡਰਿਕ ਏਂਗਲਜ, ਲੈਨਿਨ, ਸਟਾਲਿਨ ਅਤੇ ਕਾਮਰੇਡ ਮਾਓ-ਜ਼ੇ-ਤੁੰਗ ਹੋਰਾਂ ਦੀਆਂ ਤਸਵੀਰਾਂ ਛਾਪ ਕੇ ਸਟੇਜ 'ਤੇ ਲਗਾਈਆਂ ਹੋਈਆਂ ਸਨ। ਇਹਨਾਂ ਤੋਂ ਹੇਠਾਂ ਨਕਸਲਬਾੜੀ ਲਹਿਰ ਦੇ ਬਾਨੀਆਂ ਵਿੱਚੋਂ ਕਾਮਰੇਡ ਚਾਰੂ ਮਾਜ਼ੂਮਦਾਰ ਅਤੇ ਕਨੱਈਆ ਚੈਟਰਜੀ ਸਮੇਤ ਅਨੇਕਾਂ ਸ਼ਹੀਦ ਸਾਥੀਆਂ ਦੀਆਂ ਫੋਟੋਆਂ ਵੀ ਲਾਈਆਂ ਹੋਈਆਂ ਸਨ। ਨਕਸਲਬਾੜੀ ਲਹਿਰ ਤੋਂ ਅੱਜ ਤੱਕ 50 ਸਾਲਾਂ ਵਿੱਚ ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿੱਚ ਉਸਾਰੀ ਗਈ ਲਾਲ ਲਾਟ ਨੂੰ ਲਾਲ ਝੰਡੀਆਂ ਅਤੇ ਪਤੰਗੀਆਂ ਨਾਲ ਸਜਾਇਆ ਹੋਇਆ ਸੀ।
ਵੱਡੇ ਵੱਡੇ ਕਾਫ਼ਲਿਆਂ ਵਿੱਚ ਆ ਰਹੇ ਲੋਕ ਭਾਵੇਂ ਸਥਾਨਕ ਭਾਸ਼ਾ ਵਿੱਚ ਹੀ ਨਾਹਰੇ ਲਾ ਰਹੇ ਸਨ ਜਾਂ ਗੀਤ ਗਾ ਰਹੇ ਸਨ, ਪਰ ''ਨਕਸਲਬਾੜੀ-ਜ਼ਿੰਦਾਬਾਦ'', ''ਨਕਸਲਬਾੜੀ ਏਕ ਹੀ ਰਾਸਤਾ'', ''ਕਮਿਊਨਿਸਟ ਲਹਿਰ ਕੇ ਸ਼ਹੀਦੋਂ ਕੋ ਲਾਲ ਸਲਾਮ'' ਵਰਗੇ ਨਾਹਰੇ ਜਾਂ ''ਲਾਲ ਝੰਡਾ ਲੇ ਕੇ ਆਗੇ ਬੜੇਂਗੇ', ''ਲਾਲ ਫੌਜ ਕਾ ਨਿਰਮਾਣ ਕਰੇਂਗੇ'' ਅਤੇ ''ਲੜਤੇ ਲੜਤੇ ਆਗੇ ਬੜੇਂਗੇ'' ''ਸਾਮਰਾਜਵਾਦ-ਸਾਮੰਤਵਾਦ ਕੋ ਮਿੱਟੀ ਮੇਂ ਹਮ ਗਾੜੇਂਗੇ'', ''ਸਮਾਜਵਾਦ-ਸਾਮਵਾਦ ਕਾਇਮ ਕਰਨੇ ਆਗੇ ਬੜੇਂਗੇ'' ਆਦਿ ਗੀਤਾਂ ਦੇ ਬੋਲਾਂ ਨੂੰ ਮਾੜੀ ਮੋਟੀ ਹਿੰਦੀ ਜਾਨਣ ਵਾਲੇ ਸਾਰੇ ਹੀ ਸਮਝ ਸਕਦੇ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਆਏ ਇਹਨਾਂ ਲੋਕਾਂ ਨੂੰ ਲੋਕ ਫੌਜ ਦੇ ਮੈਂਬਰਾਂ ਨੇ ਲਾਮਬੰਦ ਕੀਤਾ ਸੀ ਅਤੇ ਲਾਲ ਫੌਜ ਦੇ ਯੋਧੇ ਖੁਦ ਇਹਨਾਂ ਕਾਫਲਿਆਂ ਦੇ ਨਾਲ ਨਾਲ ਫੌਜੀ ਵਰਦੀਆਂ ਵਿੱਚ ਸ਼ਾਮਲ ਸਨ। ਦਾਤੀ-ਹਥੌੜੇ ਵਾਲੇ ਲਾਲ ਝੰਡਿਆਂ ਨਾਲ ਝੂਮਦੇ ਆ ਰਹੇ ਲੋਕ ਅਤੇ ਉਹਨਾਂ ਦੀਆਂ ਰਮਜਾਂ ਤੋਂ ਹਰ ਕਿਸੇ ਨੂੰ ਉਹ ਸਭ ਕੁੱਝ ਸਮਝ ਆ ਹੀ ਰਿਹਾ ਸੀ ਜਿਹੜਾ ਉਹ ਦੱਸਣਾ ਚਾਹੁੰਦੇ ਸਨ। ਲੋਕਾਂ ਦਾ ਜੋਸ਼, ਰੋਹ, ਚਾਅ ਅਤੇ ਜਜ਼ਬੇ ਡੁੱਲ੍ਹ ਡੁੱਲ੍ਹ ਪੈ ਰਹੇ ਸਨ। ਇਹਨਾਂ ਕਾਫਲਿਆਂ ਵਿੱਚ ਜ਼ਿਆਦਾਤਰ ਮਰਦਾਂ-ਔਰਤਾਂ, ਮੁੰਡਿਆਂ-ਕੁੜੀਆਂ ਦੀ ਉਮਰ 15 ਤੋਂ 40 ਸਾਲਾਂ ਦੇ ਦਰਮਿਆਨ ਸੀ। ਇੱਥੇ ਆ ਰਹੇ ਲੋਕਾਂ ਵਿੱਚ ਔਰਤਾਂ ਦੀ ਗਿਣਤੀ ਤਕਰੀਬਨ-ਤਕਰੀਬਨ ਮਰਦਾਂ ਦੇ ਬਰਾਬਰ ਹੀ ਸੀ। ਕਾਫਲਿਆਂ ਵਿੱਚ ਆ ਰਹੇ ਲੋਕਾਂ ਨੇ ਜਿੱਥੇ ਢੋਲ-ਢੋਲਕੀਆਂ ਸਮੇਤ ਰਵਾਇਤੀ ਸਾਜ ਚੁੱਕੇ ਹੋਏ ਸਨ, ਉੱਥੇ ਲੋਕ ਫੌਜ ਦੇ ਮੈਂਬਰਾਂ ਨੇ ਆਟੋਮੈਟਿਕ ਹਥਿਆਰ ਸਾਂਭੇ ਹੋਏ ਸਨ। ਕੜਕਦੀ ਹੋਈ ਧੁੱਪ ਵਿੱਚ ਕੰਮ ਕਰਦੇ ਰਹਿਣ ਕਾਰਨ ਕਾਲੇ ਹੋਏ ਇਹਨਾਂ ਲੋਕਾਂ ਦੇ ਚਿਹਰਿਆਂ ਦਾ ਜਲਾਲ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ।
ਸਮਾਗਮ ਦੀ ਬਾਕਾਇਦਾ ਸ਼ੁਰੂਆਤ ਦੋ ਮਿੰਟ ਖੜ੍ਹੇ ਹੋ ਕੇ ਮੋਨ ਰਹਿ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਉਪਰੰਤ ਜਿੱਥੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਸਮੂਹ ਗਾਇਨ ਪੇਸ਼ ਕੀਤੇ ਗਏ, ਉੱਥੇ ਪਾਰਟੀ ਦੇ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਜਿੱਥੇ ਕਮਿਊਨਿਸਟ ਲਹਿਰ ਦੇ ਪਿਛੋਕੜ ਖਾਸ ਕਰਕੇ ਨਕਸਲਬਾੜੀ ਲਹਿਰ ਦੇ ਸੁਨਹਿਰੀ ਪੰਨਿਆਂ 'ਤੇ ਝਾਤ ਪੁਆਈ ਉੱਥੇ ਉਹਨਾਂ ਨੇ ਪਾਰਟੀ ਦੀ ਅਗਵਾਈ ਵਿੱਚ ਕਾਇਮ ਕੀਤੀ ਗਈ ਜਨਤਾਨਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਭਾਰਿਆ। ਬੁਲਾਰਿਆਂ ਨੇ ਦੁਸ਼ਮਣ 'ਤੇ ਕੀਤੇ ਗਏ ਹਮਲਿਆਂ ਦੇ ਵੇਰਵੇ ਦਿੱਤੇ ਅਤੇ ਆਪਣੇ ਸਾਥੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ। ਦੁਸ਼ਮਣ ਵੱਲੋਂ ਆਮ ਲੋਕਾਂ 'ਤੇ ਜੋ ਵੀ ਜਬਰ ਢਾਹੇ ਜਾ ਰਹੇ ਹਨ ਉਹਨਾਂ ਬਾਰੇ ਦੱਸਿਆ ਅਤੇ ਬਹੁਕੌਮੀ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਅੰਨ੍ਹੀਂ ਲੁੱਟ-ਖਸੁੱਟ ਬਾਰੇ ਜਾਣਕਾਰੀ ਦਿੱਤੀ। ਭਾਰਤੀ ਹਾਕਮਾਂ ਦੇ ਸਾਮਰਾਜੀਆਂ ਦੀ ਤਾਬੇਦਾਰੀ ਵਿੱਚ ਭੁਗਤਣ ਦੇ ਹੀਜ-ਪਿਆਜ ਨੂੰ ਨੰਗਾ ਕੀਤਾ ਗਿਆ।
25 ਮਈ ਨੂੰ ਦਿਨ ਦਾ ਸੈਸ਼ਨ ਪੂਰਾ ਹੋਣ ਉਪਰੰਤ ਰਾਤ ਨੂੰ ਅੱਧੀ ਰਾਤ ਤੱਕ ਗੀਤ-ਸੰਗੀਤ ਦਾ ਪ੍ਰੋਗਰਾਮ ਚੱਲਦਾ ਰਿਹਾ। ਇਹ ਸਮਾਗਮ ਮੱਸਿਆ ਦੀ ਰਾਤ ਦੇ ਘੁੱਪ ਹਨੇਰੇ ਵਿੱਚ ਹੀ ਹੋਇਆ ਕਿਉਂਕਿ ਇਸ ਖੇਤਰ ਵਿੱਚ ਬਿਜਲੀ ਦਾ ਕੋਈ ਇੰਤਜ਼ਾਮ ਨਹੀਂ ਹੈ। ਅਗਲੇ ਦਿਨ ਦੇ ਪ੍ਰੋਗਰਾਮ ਦੀ ਸ਼ੁਰੂਆਤ ਗੀਤ-ਸੰਗੀਤ ਅਤੇ ਨਾਟਕਾਂ ਰਾਹੀਂ ਹੋਈ। ਇਸ ਤੋਂ ਪਿੱਛੋਂ ਮਾਓਵਾਦੀ ਪਾਰਟੀ ਦੇ ਆਗੂਆਂ ਵੱਲੋਂ ਵਿਸ਼ਾਲ ਇਕੱਤਰਤਾ ਨੂੰ ਸੰਬੋਧਤ ਹੋਇਆ ਗਿਆ। ਬੁਲਾਰਿਆਂ ਵਿੱਚ ਵੀ ਮਰਦਾਂ ਦੇ ਬਰਾਬਰ ਹੀ ਔਰਤਾਂ ਨੇ ਵੀ ਆਪਣੇ ਵਿਚਾਰ ਜ਼ੋਰਦਾਰ ਢੰਗ ਨਾਲ ਪ੍ਰਗਟਾਏ। ਆਗੂਆਂ ਨੇ ਨਕਸਲਬਾੜੀ ਲਹਿਰ ਦੇ ਯੋਗਦਾਨ ਨੂੰ ਇਸ ਖੇਤਰ ਵਿੱਚ ਲੋਕਾਂ ਦੀ ਆਣ-ਸ਼ਾਨ ਵਧਾਉਣ ਵਾਲੇ ਚਿਰਾਗ਼ ਵਜੋਂ ਪੇਸ਼ ਕੀਤਾ। ਉਹਨਾਂ ਆਖਿਆ ਕਿ ਨਕਸਲਬਾੜੀ ਦੇ ਰਾਹ ਚੱਲ ਕੇ ਹਥਿਆਰਬੰਦ ਸੰਘਰਸ਼ ਨਾਲ ਹੀ ਲੋਕਾਂ ਦੀ ਮੁਕਤੀ ਹੋਣੀ ਹੈ। ਹਜ਼ਾਰਾਂ ਦੀ ਸ਼ਮੂਲੀਅਤ ਵਾਲੇ ਇਸ ਭਾਰੀ ਇਕੱਠ ਨੇ ਨਕਸਲਬਾੜੀ ਲਹਿਰ ਦੇ ਉਹਨਾਂ ਦੋਖੀਆਂ ਦੇ ਥੋਥ ਨੂੰ ਝੂਠਾ ਸਾਬਤ ਕੀਤਾ ਜਿਹੜੇ ਇਹ ਆਖਦੇ ਰਹਿੰਦੇ ਹਨ ਕਿ ਮਾਓਵਾਦੀ ਲੋਕਾਂ ਨਾਲੋਂ ਟੁੱਟਵੀਆਂ ਸਿਰਫ ਦਸਤਾਵਾਦੀ ਕਾਰਵਾਈਆਂ ਹੀ ਕਰਦੇ ਹਨ। 26 ਮਈ ਨੂੰ ਦੁਪਹਿਰ ਤੱਕ ਚੱਲੇ ਇਸ ਸਮਾਗਮ ਵਿੱਚੋਂ ਨਵਾਂ ਜੋਸ਼ ਅਤੇ ਪ੍ਰੇਰਨਾ ਲੈ ਕੇ ਲੋਕਾਂ ਦੇ ਕਾਫਲੇ ਆਪੋ ਆਪਣੇ ਪਿੰਡਾਂ ਅਤੇ ਇਲਾਕਿਆਂ ਨੂੰ ਪਰਤ ਗਏ।
(ਯੂ-ਟਿਊਬ 'ਤੇ ਹਾਸਲ ''ਥਾਊਸੈਂਡਸ ਆਫ ਪੀਪਲ ਗੈਦਰ ਇਨ ਬਸਤਰ ਆਨ ਦਾ ਓਕੈਜ਼ਨ ਆਫ ਨਕਸਲਬਾਰੀ ਸੈਲੇਬਰੇਸ਼ਨਜ਼'' 'ਤੇ ਆਧਾਰਤ ਰਿਪੋਰਟ)
ਕਮਿਊਨਿਸਟ ਇਨਕਲਾਬੀ ਵੀਰਾਂਗਣਾਂ—
ਅਨੁਰਾਧਾ ਗਾਂਧੀ ਦੀ ਯਾਦ 'ਚ ਸਮਾਗਮ
13 ਅਕਤੂਬਰ ਦੀ ਸ਼ਾਮ ਨੂੰ, ਮੁੰਬਈ ਮਰਾਠੀ ਪੱਤਰਕਾਰ ਸੰਘ ਦੇ ਹਾਲ ਵਿੱਚ ਅਨੁਰਾਧਾ ਗਾਂਧੀ ਦੀ ਯਾਦ ਵਿੱਚ ਨੌਵੇਂ ਯਾਦਗਾਰੀ ਭਾਸ਼ਣ ਵਿੱਚ ਤੈਲਗੂ ਦੇ ਮਸ਼ਹੂਰ ਕਵੀ ਅਤੇ ਲੇਖਕ ਵਰਵਰਾ ਰਾਓ ਨੇ ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇ ਗੰਢ ਮੌਕੇ ਆਖਿਆ ਕਿ ''ਦੁਨੀਆਂ ਵਿੱਚ ਕਿਤੇ ਵੀ ਐਨੇ ਸਾਲ ਲੰਬੀ ਜਮਾਤੀ ਜੱਦੋਜਹਿਦ ਨਹੀਂ ਹੋਈ।''
ਅਨੁਰਾਧਾ ਗਾਂਧੀ ਸੀ.ਪੀ.ਆਈ.(ਮਾਓਵਾਦੀ) ਦੀ ਕੇਂਦਰੀ ਕਮੇਟੀ ਮੈਂਬਰ ਸੀ, ਜਿਸਨੇ ਐਲਫਿਨਸਟੋਨ ਕਾਲਜ ਤੋਂ ਉੱਚ-ਪੜ੍ਹਾਈ ਕੀਤੀ ਸੀ। ਉਸਦੀ ਮੌਤ 2008 ਵਿੱਚ ਦਿਮਾਗੀ ਮਲੇਰੀਆ ਨਾਲ ਹੋਈ ਸੀ। ਉਸਦੇ ਸੰਗੀ-ਸਾਥੀ, ਹਮ-ਜਮਾਤੀ ਅਤੇ ਹਮ-ਰੁਤਬਾ ਉਸਦੀ ਯਾਦ ਵਿੱਚ ਹਰ ਸਾਲ ਯਾਦਗਾਰੀ ਭਾਸ਼ਣ ਕਰਵਾਉਂਦੇ ਹਨ। ਇਸ ਵਾਰ ਦੇ ਭਾਸ਼ਣ ਦਾ ਵਿਸ਼ਾ ਸੀ, ''ਨਕਸਲਬਾੜੀ ਦੇ 50 ਸਾਲਾਂ 'ਤੇ ਪਿਛਲ-ਝਾਤ ਅਤੇ ਇਸਦਾ ਭਵਿੱਖ।''
ਵਰਵਰਾ ਰਾਓ ਨੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਨਕਸਲਬਾੜੀ ਲਹਿਰ ਦੀ ਵਰਨਣਯੋਗ ਪ੍ਰਾਪਤੀ ਇਹ ਹੈ ਕਿ ਇਸਨੇ ਦਲਿਤਾਂ ਅਤੇ ਆਦਿਵਾਸੀਆਂ ਵਿੱਚ ਸਵੈ-ਮਾਣ ਜਗਾਇਆ। ਇਸ ਲਹਿਰ ਨੇ ''ਪਾਰਲੀਮਾਨੀ ਸਿਆਸਤ ਦਾ ਬਦਲ'' ਪੇਸ਼ ਕੀਤਾ। ਛਤੀਸਗੜ੍ਹ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਝਾਰਖੰਡ ਸੂਬਿਆਂ ਦੇ ਜੰਗਲੀ ਖੇਤਰਾਂ ਵਿਚਲੀ ਮੁਤਬਾਦਲ ਹਕੂਮਤ ਬਾਰੇ ਉਹਨਾਂ ਆਖਿਆ ਕਿ ਇਹ ਹਕੂਮਤ ਲੋਕ ਤਾਕਤ 'ਤੇ ਆਧਾਰਤ ਹੈ। ਉਹ ਚੋਣ ਨਹੀਂ ਲੜਦੇ, ਨਾ ਹੀ ਕੋਈ ਟੈਕਸ ਦਿੰਦੇ ਹਨ। ਸੱਤਾ 'ਤੇ ਕਬਜ਼ੇ ਦੀ ਇਹ ਲੜਾਈ ਜਾਗੀਰਦਾਰਾਂ ਦੀਆਂ ਜ਼ਮੀਨਾਂ ਜਬਤ ਕਰਕੇ ਅਤੇ ਸਹਿਕਾਰੀ ਖੇਤੀ ਨਾਲ ਆਰੰਭ ਹੋਈ ਅਤੇ ਜਾਗੀਰਦਾਰਾਂ ਦੀਆਂ ਫੌਜਾਂ ਅਤੇ ਪੁਲਸ ਤੋਂ ਇਸ ਜ਼ਮੀਨ ਦੀ ਰਾਖੀ ਕੀਤੀ ਜਾ ਰਹੀ ਹੈ। ਵਰਵਰਾ ਰਾਓ ਦੇ ਅਨੁਸਾਰ ਇਹ ਮੁਤਬਾਦਲ ਹਕੂਮਤ ''ਆਦਿਵਾਸੀਆਂ, ਦਲਿਤਾਂ, ਛੋਟੇ ਅਤੇ ਦਰਮਿਆਨੇ ਕਿਸਾਨਾਂ ਅਤੇ ਬੇਜ਼ਮੀਨਿਆਂ ਦਾ ਸਾਂਝਾ ਮੋਰਚਾ ਹੈ, ਜਿਸਦੀ ਲੋਕ ਫੌਜ ਵੱਲੋਂ ਰਾਖੀ ਕੀਤੀ ਜਾ ਰਹੀ ਹੈ। ਇਹ ਹਕੂਮਤ ਪਿਛਲੇ 13 ਸਾਲਾਂ ਤੋਂ ਕਾਇਮ ਰਹਿੰਦੀ ਆ ਰਹੀ ਹੈ। ਇਸਨੇ ਪਹਿਲਾਂ ਯੂ.ਪੀ.ਏ. ਹਕੂਮਤ ਦੇ ਅਪ੍ਰੇਸ਼ਨ ਗਰੀਨ ਹੰਟ ਦੇ ਹਮਲੇ ਦੀ ਮਾਰ ਝੱਲੀ ਹੈ ਅਤੇ ਹੁਣ ਇਹ ਐਨ.ਡੀ.ਏ. ਹਕੂਮਤ ਦੇ ਚੌਤਰਫੇ ਹੱਲੇ ਦੀ ਮਾਰ ਹੇਠ ਹੈ।''
ਬਿਹਾਰ ਦੀ ਨਕਸਲਬਾੜੀ ਲਹਿਰ ਦਾ ਹਿੱਸਾ ਰਹੇ ਤਿਲਕ ਦਾਸ ਗੁਪਤਾ ਨੇ ਲਹਿਰ ਦੀ ਵਿਰਾਸਤ ਸਬੰਧੀ ਆਖਿਆ ਕਿ ''ਉਸ ਸਮੇਂ ਭਾਰਤ ਦੀ ਖੇਤੀ ਆਰਥਿਕਤਾ 80 ਫੀਸਦੀ ਸੀ। ਨਕਸਲਬਾੜੀ ਲਹਿਰ ਜ਼ਰੱਈ ਮੁੱਦਿਆਂ 'ਤੇ ਕੇਂਦਰਤ ਸੀ। ਇਸ ਲਹਿਰ ਨੇ ਗਰੀਬ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਪਹਿਲੀ ਵਾਰੀ ਖੁਦਮੁਖਤਾਰ ਆਗੂਆਂ ਵਜੋਂ ਸਿਆਸੀ ਦ੍ਰਿਸ਼ 'ਤੇ ਲਿਆਂਦਾ। ਇਸ ਤੋਂ ਪਹਿਲਾਂ ਕਿਸਾਨ ਲਹਿਰਾਂ ਦੀ ਅਗਵਾਈ ਜ਼ਮੀਨ ਮਾਲਕਾਂ ਦੇ ਹੱਥਾਂ ਵਿੱਚ ਹੁੰਦੀ ਸੀ। ਇਹ ਵੀ ਪਹਿਲੀ ਵਾਰੀ ਹੋਇਆ ਕਿ ਆਦਿਵਾਸੀ ਅਤੇ ਦਲਿਤ ਜਮਾਤੀ ਘੋਲ ਵਿੱਚ ਖਿੱਚੇ ਗਏ।'' ਦਾਸ ਗੁਪਤਾ ਨੇ ਲਹਿਰ ਦੇ ਅੱਗੇ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ''ਇਸ ਨੂੰ ਸੀਮਤ ਘੇਰਿਆਂ ਤੋਂ ਅੱਗੇ ਵਿਸ਼ਾਲ ਜਨ-ਸਮੂਹਾਂ— ਮਜ਼ਦੂਰ ਜਮਾਤ, ਛੋਟੇ ਉਤਪਾਦਕਾਂ ਅਤੇ ਕਿਸਾਨਾਂ ਨੂੰ ਆਪਣੇ ਕਲਾਵੇ ਵਿੱਚ ਲੈਣਾ ਚਾਹੀਦਾ ਹੈ, ਜਿਹੜੇ ਕਾਰਪੋਰੇਟ ਘਰਾਣਿਆਂ ਵਿਰੁੱਧ ਗਹਿਗੱਚ ਲੜਾਈ ਵਿੱਚ ਪਏ ਹੋਏ ਹਨ।''
ਇਸ ਸਮਾਗਮ ਤੋਂ ਪਹਿਲਾਂ 9 ਅਕਤੂਬਰ ਨੂੰ ਸੱਜੇ-ਪੱਖੀ ਧੜੇ ਦੀ ਇੱਕ ਫੱਟਾ-ਮਾਰਕਾ ਸੰਸਥਾ ''ਲੀਗਲ ਰਾਈਟਸ ਗਰੁੱਪ'' ਨੇ ਧਮਕੀ ਦਿੱਤੀ ਸੀ ਕਿ ਇਹ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ''ਇਹ ਸਾਰੇ ਨਕਸਲਵਾਦੀ ਹਨ। ਕਿਸੇ ਵੀ ਪਾਬੰਦੀਸ਼ੁਦਾ ਜਥੇਬੰਦੀ ਨੂੰ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ। ਅਸੀਂ ਯਾਦਗਾਰੀ ਭਾਸ਼ਣ ਦੇ ਆਯੋਜਕਾਂ ਅਤੇ ਮੁੰਬਈ ਮਰਾਠੀ ਪੱਤਰਕਾਰ ਸੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ।'' ਪਰ ਲੋਕਾਂ ਅਤੇ ਬੁੱਧੀਜੀਵੀਆਂ ਦੇ ਦਬਾਅ ਸਦਕਾ ਉਹਨਾਂ ਦੀਆਂ ਗਿੱਦੜ-ਭਬਕੀਆਂ ਠੁੱਸ ਹੋ ਕੇ ਰਹਿ ਗਈਆਂ।
(''ਮੁੰਬਈ ਮਿੱਰਰ'' 14 ਅਕਤੂਬਰ ਅਤੇ ''ਦਾ ਵਾਇਰ'' 13 ਅਕਤੂਬਰ 'ਤੇ ਆਧਾਰਤ)
ਨਕਸਲਬਾੜੀ ਬਗਾਵਤ ਦੀ 50ਵੀਂ ਵਰ੍ਹੇਗੰਢ ਮੌਕੇ ਹੈਦਰਾਬਾਦ ਵਿੱਚ
ਮੁਲਕ ਪੱਧਰਾ ਸੈਮੀਨਾਰ
ਮੁਲਕ ਭਰ ਦੇ ਮਿਹਨਤਕਸ਼ ਲੋਕ ਅਤੇ ਇਨਕਲਾਬੀ ਬੁੱਧੀਜੀਵੀ ਲੋਕ ਨਕਸਲਬਾੜੀ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਜਿਸ ਜੋਸ਼ੋ-ਖਰੋਸ਼ ਨਾਲ ਅੱਗੇ ਆਏ ਹਨ, ਉਹ ਕਾਬਲੇ-ਤਾਰੀਫ ਹੈ। ਮੁਲਕ ਦੀਆਂ ਵੱਖੋ ਵੱਖ ਥਾਵਾਂ 'ਤੇ ਪ੍ਰੋਗਰਾਮਾਂ ਦੀ ਲਗਾਤਾਰਤਾ ਜਾਰੀ ਹੈ। ਇਸ ਵਾਰ ਇਸ ਇਤਿਹਾਸਕ ਮੌਕੇ ਨੇ ਅਪ੍ਰੇਸ਼ਨ ਗਰੀਨ ਹੰਟ ਦੀ ਮਾਰ ਝੱਲ ਰਹੇ ਧੁਰ ਜੰਗਲੀ ਇਲਾਕਿਆਂ ਤੋਂ ਲੈ ਕੇ ਸ਼ਹਿਰੀ ਇਲਾਕਿਆਂ ਤੱਕ ਕਮਿਊਨਿਸਟ ਇਨਕਲਾਬੀਆਂ, ਜਨਤਕ ਸੰਗਠਨਾਂ, ਲੇਖਕਾਂ, ਬੁੱਧੀਜੀਵੀਆਂ, 1967 ਦੇ ਸਮਿਆਂ ਵਿੱਚ ਸਰਗਰਮ ਰਹੇ ਲੋਕਾਂ ਅੰਦਰ ਇੱਕ ਨਵੇਂ ਜੋਸ਼ ਦਾ ਸੰਚਾਰ ਕੀਤਾ ਹੈ। ਕਿਤੇ ਵੱਡੇ ਵੱਡੇ ਜਨਤਕ ਇਕੱਠਾਂ ਨੇ ਜਸ਼ਨ ਮਨਾਏ ਹਨ ਅਤੇ ਕਿਤੇ ਬੁੱਧੀਜੀਵੀ ਤਬਕੇ ਪਿਛਲੇ 50 ਸਾਲਾਂ ਦੀ ਲਹਿਰ ਦਾ ਲੇਖਾ-ਜੋਖਾ ਕਰ ਰਹੇ ਹਨ। ਜੰਗਲੀ ਇਲਾਕਿਆਂ ਵਿੱਚ ਮਾਓਵਾਦੀਆਂ ਦੀ ਅਗਵਾਈ ਵਿੱਚ ਹੋਏ ਵੱਡੇ ਜਨਤਕ ਜਸ਼ਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਏ 'ਤੇ ਘੁੰਮ ਰਹੀਆਂ ਹਨ।
ਰੈਵੋਲੂਸ਼ਨਰੀ ਰਾਈਟਰਜ਼ ਐਸੋਸੀਏਸ਼ਨ ਨੇ ਹੈਦਰਾਬਾਦ ਵਿੱਚ ਮੁਲਕ ਪੱਧਰਾ ਸੈਮੀਨਾਰ ਜਥੇਬੰਦ ਕੀਤਾ। ਮੁਲਕ ਪੱਧਰਾ ਸੈਮੀਨਾਰ ਆਯੋਜਿਤ ਕਰਨਾ ਕੋਈ ਸੌਖਾ ਕਾਰਜ ਨਹੀਂ। ਪ੍ਰਬੰਧਕਾਂ ਨੇ ਬਹੁਤ ਸਾਰੇ ਲੋਕਾਂ ਨੂੰ ''ਨਕਸਲਬਾੜੀ ਦਾ ਭਾਰਤੀ ਸਮਾਜ 'ਤੇ ਪ੍ਰਭਾਵ— ਪ੍ਰਾਪਤੀਆਂ ਅਤੇ ਚੁਣੌਤੀਆਂ'' ਵਿਸ਼ੇ 'ਤੇ ਲਿਖਣ ਦਾ ਸੱਦਾ ਦਿੱਤਾ। ਜਿਹਨਾਂ ਲੋਕਾਂ ਹੁੰਗਾਰਾ ਭਰਿਆ ਉਹਨਾਂ ਨੂੰ ਇਹਨਾਂ ਦੀ ਵੰਡ ਵੀ ਕਰ ਦਿੱਤੀ। ਸੋ ਵੱਖ ਵੱਖ ਤਰ੍ਹਾਂ ਦੇ ਲੋਕਾਂ ਨੇ ਕਰੀਬ ਦੋ ਦਰਜ਼ਨ ਪੇਪਰ ਪੇਸ਼ ਕੀਤੇ। ਜਿਹਨਾਂ ਨੇ ਆਪਣੀ ਸਮਝਦਾਰੀ ਅਤੇ ਜਾਣਕਾਰੀ ਦੇ ਆਧਾਰ 'ਤੇ ਸਬੰਧਤ ਵਿਸ਼ੇ ਦੀ ਵਿਆਖਿਆ ਕਰਨ ਦੀ ਆਜ਼ਾਦੀ ਮਾਣੀ।
ਸੈਮੀਨਾਰ ਦੀ ਸ਼ੁਰੂਆਤ ਮੌਕੇ 9 ਸਤੰਬਰ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਲੋਕ ਮੁੰਦਰੱਈਆ ਵਿਗਿਆਨ ਭਵਨ ਦੇ ਸਾਹਮਣੇ ਬਣਾਈ ਗਈ ਸ਼ਹੀਦੀ ਲਾਟ ਸਾਹਮਣੇ ਇਕੱਠੇ ਹੋਏ। ਐਸੋਸੀਏਸ਼ਨ ਦੀ ਸੈਕਟਰੀ ਵਾਸ ਲਕਸ਼ਮੀ ਨੇ ਚੰਦ ਮਿੰਟਾਂ ਲਈ ਆਏ ਲੋਕਾਂ ਨੂੰ ਸੰਬੋਧਨ ਕੀਤਾ। ਸਾਰਿਆਂ ਨੇ ਮਿਲ ਕੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਿਆ। ਇਸ ਉਪਰੰਤ ਨਾਹਰਿਆਂ ਦੀ ਗੂੰਜ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਾਫੀ ਦੇਰ ਜੋਸ਼ੀਲੇ ਨਾਹਰੇ ਲੱਗਦੇ ਰਹੇ। ਫਿਰ ਐਸੋਸ਼ੀਏਸ਼ਨ ਦੇ ਆਗੂ ਕਾਮਰੇਡ ਵਰਵਰਾ ਰਾਓ ਜੋ ਤੇਲਗੂ ਦੇ ਉੱਘੇ ਕਵੀ ਅਤੇ ਇਨਕਲਾਬੀ ਲਹਿਰ ਦੀ ਮੰਨੀ ਪ੍ਰਮੰਨੀ ਸਖਸ਼ੀਅਤ ਹਨ, ਨੇ ਐਸੋਸੀਏਸ਼ਨ ਦਾ ਝੰਡਾ ਲਹਿਰਾਇਆ।
ਇਸ ਤੋਂ ਤੁਰੰਤ ਬਾਅਦ ਸੈਮੀਨਾਰ ਸ਼ੁਰੂ ਹੋ ਗਿਆ। ਕਰੀਬ 1000 ਲੋਕਾਂ ਦੀ ਹਾਜ਼ਰੀ ਨੇ ਸਾਰੇ ਪ੍ਰਬੰਧ ਛੋਟੇ ਪਾ ਦਿੱਤੇ। ਕਿਉਂਕਿ ਪ੍ਰਬੰਧਕਾਂ ਦੀ ਕੇਵਲ 200 ਲੋਕਾਂ ਦੀ ਹਾਜ਼ਰੀ ਦੀ ਉਮੀਦ ਸੀ। ਪਰ ਪ੍ਰਬੰਧਕਾਂ ਨੇ ਦਿਲ ਖੋਲ੍ਹ ਕੇ ਆਏ ਲੋਕਾਂ ਦਾ ਸਵਾਗਤ ਕੀਤਾ, ਉਹਨਾਂ ਦੀ ਡਟ ਕੇ ਸੇਵਾ ਕੀਤੀ। 9 ਤਾਰੀਖ ਨੂੰ ਦਿਨੇ ਕਰੀਬ 11 ਕੁ ਵਜੇ ਸਟੇਜ ਦੀ ਬਾਕਾਇਦਾ ਕਾਰਵਾਈ ਸ਼ੁਰੂ ਹੋ ਗਈ। ਮੁੱਢ ਵਿੱਚ ਸਕੱਤਰ ਵਾਸ ਲਕਸ਼ਮੀ ਨੇ ਵਿਸਥਾਰ ਵਿੱਚ ਆਪਣੇ ਵਿਚਾਰ ਰੱਖੇ। ਇਹ ਸੈਮੀਨਾਰ ਦਾ ਕੁੰਜੀਵਤ ਭਾਸ਼ਣ ਸੀ। ਇਸ ਪਿੱਛੋਂ ਸਲੀਮ ਦਾ ਪੇਪਰ, ਨਕਸਲਬਾੜੀ- ਦੱਬੇ-ਕੁਚਲਿਆਂ ਦੀ ਮੁਕਤੀ ਦਾ ਰਾਹ ਪੇਸ਼ ਹੋਇਆ। ਫਿਰ ਰਾਘਾਵੁਲੂ ਨੇ ਸੰਯੁਕਤ ਆਂਧਰਾ ਦੀ ਇਨਕਲਾਬੀ ਲਹਿਰ ਬਾਰੇ ਲੇਖਾ-ਜੋਖਾ ਨਾਂ ਦਾ ਪੇਪਰ ਪੇਸ਼ ਕੀਤਾ।
ਦੂਸਰੇ ਸੈਸ਼ਨ ਵਿੱਚ ਹਰਿਆਣੇ ਦੇ ਸਮਾਜ 'ਤੇ ਨਕਸਲਬਾੜੀ ਦਾ ਪ੍ਰਭਾਵ ਵਿਸ਼ੇਸ਼ 'ਤੇ ਅਜੈ ਨੇ, ਪੰਜਾਬ ਦੀ ਨਕਸਲਬਾੜੀ ਲਹਿਰ ਬਾਰੇ ਸੁਖਵਿੰਦਰ ਕੌਰ ਨੇ, ਯੂ.ਪੀ. ਦੀ ਇਨਕਲਾਬੀ ਲਹਿਰ ਦੇ ਤਜਰਬੇ ਬਾਰੇ ਸੀਮਾ ਆਜ਼ਾਦ ਨੇ ਅਤੇ ਪੁਨੇਦੂ ਸ਼ੇਖਰ ਮੁਕਰਜੀ ਨੇ ਨਕਸਲਬਾੜੀ ਦੇ ਪੰਜਾਹ ਸਾਲ'' ਬਦਲਵਾਂ ਵਿਕਾਸ ਮਾਡਲ ਨਾਂ ਦਾ ਪੇਪਰ ਪੇਸ਼ ਕੀਤਾ।
ਤੀਸਰਾ ਸੈਸ਼ਨ ਜੋ ਰਾਤ ਕਰੀਬ ਸਾਢੇ ਨੌਂ ਵਜੇ ਤੱਕ ਚੱਲਿਆ, ਵਿੱਚ ਰਾਬੂਨੀ ਨੇ ਕੇਰਲਾ ਵਿੱਚ ਇਨਕਲਾਬੀ ਲਹਿਰ, ਕਾਤੇਸ਼ ਨੇ ਨਕਸਲਬਾੜੀ ਦੇ ਬਿਹਾਰ ਝਾਰਖੰਡ ਵਿੱਚ ਅਸਰ: ਪ੍ਰਾਪਤੀਆਂ ਅਤੇ ਚੁਣੌਤੀਆਂ, ਐੱਨ ਵੈਨੂਗੋਪਾਲ ਨੇ ਭਾਰਤ ਵਿੱਚ ਪੈਦਾਵਾਰੀ ਸਬੰਧ: ਅਰਧ-ਜਾਗੀਰੂ ਅਰਧ-ਬਸਤੀਵਾਦੀ ਸਬੰਧ ਅਤੇ ਐੱਨ ਰਵੀ ਨੇ ਜਨਤਕ ਲੀਹ ਅਤੇ ਜਨਤਕ ਜਥੇਬੰਦੀਆਂ ਪੇਪਰ ਪੇਸ਼ ਕੀਤਾ।
ਦੂਸਰੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਮਧਕਮ ਵਿਜੈ ਦਾ ਪੇਪਰ ਨਕਸਲਬਾੜੀ— ਕੇਵਲ ਇੱਕੋ ਬਦਲ, ਨਕਸਲਬਾੜੀ ਦਾ ਪੰਜਾਬ ਦੇ ਸਭਿਆਚਾਰ 'ਤੇ ਪ੍ਰਭਾਵ ਬਾਰੇ ਮਾਸਟਰ ਬਾਰੂ ਸਤਬਰਗ ਦਾ ਪੇਪਰ, ਜਮਾਤੀ ਸੰਘਰਸ਼ ਤੇ ਔਰਤ ਮੁਕਤੀ ਲਹਿਰਾਂ ਬਾਰੇ ਬੀ. ਅਨੁਰਾਧਾ ਅਤੇ ਤੇਲੰਗਾਨਾ ਵਿੱਚ ਦਲਿਤਾਂ ਅਤੇ ਆਦਿਵਾਸੀਆਂ 'ਤੇ ਨਕਸਲਬਾੜੀ ਦਾ ਪ੍ਰਭਾਵ ਬਾਰੇ ਐੱਨ. ਰਾਜਿਤਾ ਦੇ ਪੇਪਰ ਪੇਸ਼ ਹੋਏ।
ਦੂਜੇ ਸੈਸ਼ਨ ਵਿੱਚ ਵਰਨਨ ਗੋਕਸਾਲਵੇਸ਼ ਨੇ ਸਮਾਜਿਕ ਲਹਿਰਾਂ 'ਤੇ ਨਕਸਲਬਾੜੀ ਦਾ ਪ੍ਰਭਾਵ, ਪ੍ਰੋ ਹਰਗੋਪਾਲ ਨੇ ਭਾਰਤੀ ਹਕੂਮਤ ਦਾ ਸੁਭਾਅ ਅਤੇ ਇਸਦੀਆਂ ਨੀਤੀਆਂ ਵਿੱਚ ਤਬਦੀਲੀਆਂ ਅਤੇ ਅਲਾਮ ਗਜਾਈਆ ਨੇ ਨਕਸਲਬਾੜੀ ਦਾ ਤੇਲਗੂ ਸਹਿਤ, ਕਲਾ ਅਤੇ ਸਭਿਆਚਾਰ 'ਤੇ ਪ੍ਰਭਾਵ ਪੇਪਰ ਪੇਸ਼ ਕੀਤਾ।
10 ਤਾਰੀਖ ਦੀ ਸ਼ਾਮ ਨੂੰ ਖੁੱਲ੍ਹੇ ਸੈਸ਼ਨ ਨੂੰ ਫਿਲਮ ਕਲਾਕਾਰ ਅਤੇ ਰੈਡੀਕਲ ਦਲਿਤ ਪੈਂਥਰ ਦੇ ਆਗੂ ਨੇ ਸੰਬੋਧਨ ਕੀਤਾ। ਕਾਮਰੇਡ ਵਰਵਰਾ ਰਾਓ ਨੇ ਕਿਤਾਬਾਂ ਰਲੀਜ਼ ਕਰਨ ਤੋਂ ਇਲਾਵਾ ਸੰਬੋਧਨ ਵੀ ਕੀਤਾ।
ਮੁਲਕ ਪੱਧਰਾ ਸੈਮੀਨਾਰ ਹੋਣ ਕਾਰਨ ਬਹੁਭਾਸ਼ੀ ਲੋਕ ਇੱਥੇ ਪੁੱਜੇ ਹੋਏ ਸਨ। ਪਰ ਵੱਡੀ ਗਿਣਤੀ ਸਰੋਤੇ ਤੇਲਗੂ ਭਾਸ਼ੀ ਸਨ। ਇਸ ਕਰੇਕ ਹਰ ਪੇਪਰ ਦਾ ਸੰਖੇਪ ਤੇਲਗੂ ਵਿੱਚ ਜ਼ਰੂਰ ਪੜ੍ਹਿਆ ਜਾਂਦਾ ਸੀ, ਪਰ ਹਰ ਪੇਪਰ ਦਾ ਸੰਖੇਪ ਹਿੰਦੀ ਜਾਂ ਅੰਗਰੇਜ਼ੀ ਵਿੱਚ ਸਮੇਂ ਦੀ ਘਾਟ ਕਾਰਨ ਨਹੀਂ ਪੜ੍ਹਿਆ ਜਾ ਸਕਿਆ। ਇਸ ਕਰਕੇ ਗੈਰ-ਤੈਲਗੂ ਲੋਕ ਭਾਸ਼ਾ ਦੀ ਸਮੱਸਿਆ ਨਾਲ ਦੋ-ਚਾਰ ਹੁੰਦੇ ਰਹੇ। ਪਰ ਉਹਨਾਂ ਲਈ ਪ੍ਰਬੰਧਕਾਂ ਨੇ ਇੱਕ ਰਾਹਤ ਭਰੀ ਖਬਰ ਦਿੱਤੀ ਕਿ ਸਾਰੇ ਪੇਪਰ ਇੱਕ ਕਿਤਾਬ ਦੀ ਸ਼ਕਲ ਵਿੱਚ ਵੀ ਜਾਰੀ ਕੀਤੇ ਜਾਣਗੇ। ਜੋ ਕਿ ਸੰਭਵ ਤੌਰ 'ਤੇ ਅੰਗਰੇਜ਼ੀ ਵਿੱਚ ਜ਼ਰੂਰ ਹੋਵੇਗੀ। ਸਮੇਂ ਸਿਰ ਪੁੱਜੇ ਪੇਪਰਾਂ ਨੂੰ ਛਾਪ ਕੇ ਵੀ ਸੈਮੀਨਾਰ ਦੌਰਾਨ ਮੁਹੱਈਆ ਕਰਵਾਇਆ ਗਿਆ। ਰਾਤ ਨੂੰ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਹੋਇਆ। ਇਸ ਸੈਮੀਨਾਰ ਦੇ ਦੂਰ-ਰਸ ਫਾਇਦੇ ਲਾਜ਼ਮੀ ਸਾਹਮਣੇ ਆਉਣਗੇ। ਸੈਮੀਨਾਰ ਵਿੱਚ ਪੁੱਜੇ ਸਰੋਤਿਆਂ ਨੇ ਬੜੀ ਨੀਝ ਲਾ ਕੇ ਪੇਪਰਾਂ ਨੂੰ ਸੁਣਿਆ। ਹਾਜ਼ਰ ਲੋਕਾਂ ਵਿੱਚ ਇਨਕਲਾਬੀ ਪਰਿਵਾਰ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਇਹਨਾਂ ਪਰਿਵਾਰਾਂ 'ਚੋਂ ਕਿਸੇ ਦੇ ਜੀਅ ਸ਼ਹੀਦ ਹੋਏ ਸਨ, ਕਿਸੇ ਦੇ ਜੇਲ੍ਹਾਂ ਵਿੱਚ ਸਨ, ਕਿਸੇ ਦੇ ਗੁਪਤਵਾਸ ਇਨਕਲਾਬੀ ਹਨ। ਸ਼ਹੀਦਾਂ ਅਤੇ ਜਿਉਂਦੇ ਇਨਕਲਾਬੀਆਂ ਦੇ ਬਜ਼ੁਰਗ ਮਾਪੇ ਬੜੀ ਸ਼ਿੱਦਤ ਨਾਲ ਹਰ ਪੇਪਰ ਨੂੰ ਸੁਣਦੇ ਦੇਖੇ ਗਏ। ਕੁੱਲ ਮਿਲਾ ਕੇ ਇਹ ਬੇਹੱਦ ਸਫਲ ਸੈਮੀਨਾਰ ਸੀ।
-ਸੁਖਵਿੰਦਰ ਕੌਰ
ਕਨੇਡਾ ਵਿੱਚ ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇਗੰਢ ਮੌਕੇ ਸਮਾਗਮ
ਇੰਟਰਨੈਸ਼ਨਲ ਲੀਗ ਆਫ ਪੀਪਲਜ਼ ਸਟਰਗਲ (ਕੈਨੇਡਾ) ਨੇ 27 ਮਈ 2017 ਨੂੰ ਵੈਨਕੂਵਰ ਵਿਖੇ ਨਕਸਲਬਾੜੀ ਲਹਿਰ ਦੀ 50ਵੀਂ ਵਰ੍ਹੇਗੰਢ ਮੌਕੇ ਇੱਕ ਸਮਾਗਮ ਦਾ ਆਯੋਜਨ ਕੀਤਾ।
ਵੱਖ ਵੱਖ ਬੁਲਾਰਿਆਂ ਨੇ ਨਕਸਲਬਾੜੀ ਲਹਿਰ ਦੀ ਭਾਵਨਾ ਨੂੰ ਅੱਗੇ ਲਿਜਾਂਦੇ ਹੋਏ ਮਜ਼ਦੂਰਾਂ, ਕਿਸਾਨਾਂ, ਔਰਤਾਂ, ਆਦਿਵਾਸੀਆਂ ਅਤੇ ਹੋਰਨਾਂ ਦੱਬੇ-ਕੁਚਲੇ ਭਾਰਤੀ ਲੋਕਾਂ ਦੇ ਕੌਮੀ ਅਤੇ ਸਮਾਜੀ ਮੁਕਤੀ ਦੇ ਕਾਜ ਨੂੰ ਅੱਗੇ ਲਿਜਾਂਦੀਆਂ ਲਹਿਰਾਂ ਦਾ ਸਮਰਥਨ ਕੀਤਾ ਅਤੇ ਕੈਨੇਡਾ ਸਮੇਤ ਸਾਰੀ ਦੁਨੀਆਂ ਵਿੱਚ ਮਜ਼ਦੂਰ ਜਮਾਤ ਅਤੇ ਦੱਬੇ-ਕੁਚਲੇ ਲੋਕਾਂ ਦੇ ਘੋਲਾਂ ਦੀ ਹਮਾਇਤ ਕੀਤੀ।
ਬੁਲਾਰਿਆਂ ਨੇ ਭਾਰਤੀ ਹਕੂਮਤ ਵੱਲੋਂ ਰਾਜਕੀ ਦਹਿਸ਼ਤਗਰਦੀ, ਦਾਬੇ ਅਤੇ ਅਪ੍ਰੇਸ਼ਨ ਗਰੀਨ ਹੰਟ ਰਾਹੀਂ ਨਿੱਤ-ਰੋਜ਼ ਕੀਤੇ ਜਾਂਦੇ ਜ਼ੁਲਮਾਂ ਦੀ ਨਿਖੇਧੀ ਕੀਤੀ ਅਤੇ ਕਸ਼ਮੀਰੀ ਲੋਕਾਂ 'ਤੇ ਕੀਤੇ ਜਾਂਦੇ ਜਬਰਾਂ ਦੇ ਕਾਰੇ ਨੰਗੇ ਕੀਤੇ। ਉਹਨਾਂ ਨੇ ਭਾਰਤੀ ਹਿੰਦੂਤਵਾ ਸ਼ਕਤੀਆਂ ਵੱਲੋਂ ਦਲਿਤਾਂ, ਘੱਟ-ਗਿਣਤੀਆਂ ਅਤੇ ਔਰਤ ਵਿਰੋਧੀ ਹਿੰਸਾ ਦੇ ਪਾਜ ਉਘਾੜੇ। ਬੁਲਾਰਿਆਂ ਨੇ ਕੈਨੇਡਾ, ਅਮਰੀਕਾ ਅਤੇ ਸਾਮਰਾਜੀਆਂ ਵੱਲੋਂ ਭਾਰਤੀ ਹਕੂਮਤ ਦੀ ਹਮਾਇਤ ਕਰਨ ਦੀ ਅਤੇ ਭਾਰਤੀ ਦੌਲਤ-ਖਜ਼ਾਨਿਆਂ ਦੀ ਅੰਨ੍ਹੀਂ ਲੁੱਟ-ਖੋਹ ਦੀ ਨਿਖੇਧੀ ਕੀਤੀ।
ਆਖਰ ਵਿੱਚ ਸਾਰੇ ਹਾਜ਼ਰ ਲੋਕਾਂ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਸਾਮਰਾਜੀ ਲੁੱਟ-ਖੋਹ ਦਾ ਵਿਰੋਧ ਕਰਨ ਵਾਲੇ ਕਾਮਰੇਡ ਅਜੀਤ, ਪ੍ਰੋ. ਸਾਈਬਾਬਾ, ਜੌਹਨ ਗਰਾਹਮ, ਅਹਿਮਦ ਸੱਦਾਤ, ਮਾਰਵਾਨ ਬਰਘੌਤੀ, ਅਹਿਸਾਨ ਦਬਾਬਸੇ ਸਮੇਤ ਸਾਰੇ ਫਲਸਤੀਨੀ, ਫਿਲਪਾਈਨੀ, ਮੈਕਸੀਕੋ ਅਤੇ ਹੋਰਨਾਂ ਥਾਵਾਂ ਦੇ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।
(ਸੋਮਾ: WWW.ilps.info/en/2017/05/31/canada-vancouver)
ਨਵੰਬਰ-ਦਸੰਬਰ ਮਹੀਨਿਆਂ ਦੇ ਨਕਸਲਬਾੜੀ ਲਹਿਰ ਦੇ ਸ਼ਹੀਦ
1. ਨਿਰਮਲ ਸਿੰਘ ਉਮਰ 25 ਸਾਲ ਪਿੰਡ ਡਰੋਲੀ ਖੁਰਦ ਜ਼ਿਲ੍ਹਾ ਜਲੰਧਰ ਨੂੰ 17 ਦਸੰਬਰ 1971 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨਸਰਾਲਾ ਚੋਅ ਦੇ ਪੁਲ ਤੋਂ ਗ੍ਰਿਫਤਾਰ ਕਰਕੇ ਰਾਤ ਨੂੰ ਭੀਖੋਵਾਲ ਨੇੜੇ ਲਿਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
2. ਸੁਰਜੀਤ ਸਿੰਘ ਉਮਰ 20 ਸਾਲ ਪਿੰਡ ਬਾਗੜੀਆਂ ਜ਼ਿਲ੍ਹਾ ਪਟਿਆਲਾ ਨੂੰ 25 ਦਸੰਬਰ 1971 ਵਿੱਚ ਭਵਾਨੀਗੜ੍ਹ੍ਵ ਥਾਣੇ ਦੇ ਨਦਾਮਪੁਰ ਕੋਲੋਂ ਗ੍ਰਿਫਤਾਰ ਕਰਕੇ, ਕਈ ਦਿਨ ਅਮਲੋਹ ਥਾਣੇ ਵਿੱਚ ਤਸੀਹੇ ਦੇਣ ਤੋਂ ਬਾਅਦ ਰਾਤ ਨੂੰ ਤੰਦਬਾਧਾ ਪਿੰਡ ਦੇ ਨਹਿਰ 'ਤੇ ਸ਼ਹੀਦ ਕਰਕੇ ਲਾਸ਼ ਖਪਾ ਦਿੱਤੀ।
3. ਪਵਨ ਕੁਮਾਰ ਉਮਰ 28 ਸਾਲ ਪਿੰਡ ਬਾਲਦ ਕਲਾਂ ਜ਼ਿਲ੍ਹਾ ਸੰਗਰੂਰ ਨੂੰ 31 ਦਸੰਬਰ 1971 ਵਿੱਚ ਘੱਗਾ ਪਿੰਡ (ਪਟਿਆਲਾ) ਤੋਂ ਫੜ ਕੇ ਸ਼ਹੀਦ ਕਰਨ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ।
4. ਮਹਿੰਦਰ ਸਿੰਘ ਪਿੰਡ ਰਾਮਗੜ੍ਹ ਜ਼ਿਲ੍ਹਾ ਸੰਗਰੁਰ (ਹਵਾਲਾ ਉਪਰੋਕਤ)
5. ਤੇਜਾ ਸਿੰਘ ਉਮਰ 27 ਸਾਲ ਪਿੰਡ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਨੂੰ 18 ਦਸੰਬਰ 1973 ਵਿੱਚ ਮੀਰਪੁਰ ਮਾੜੀਆਂ ਤੋਂ ਗ੍ਰਿਫਤਾਰ ਕਰਨ ਸਮੇਂ ਗੰਭੀਰ ਜਖਮੀ ਕਰ ਦਿੱਤਾ ਅਤੇ ਹਸਪਤਾਲ ਜਾ ਕੇ ਸ਼ਹੀਦ ਹੋ ਗਿਆ।
6. ਮਾ. ਗਿਆਨ ਸਿੰਘ ਸੰਘ ਪਿੰਡ ਸ਼ਾਹਬਪੁਰ ਜ਼ਿਲ੍ਹਾ ਨਵਾਂਸ਼ਹਿਰ ਨੂੰ 20 ਨਵੰਬਰ 1992 ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਘਾਤ ਲਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।

ਕਸ਼ਮੀਰ ਵਿੱਚ ਔਰਤਾਂ ਦੀਆਂ ਗੁੱਤਾਂ ਕੱਟਣ ਦਾ ਮਾਮਲਾ

ਹਕੂਮਤੀ ਖੁਫੀਆ ਏਜੰਸੀਆਂ ਦੀ ਕਾਰਵਾਈ-ਸਾਗਰ
ਪਿਛਲੇ ਦਿਨੀਂ ਕਸ਼ਮੀਰ ਘਾਟੀ ਵਿੱਚ ਔਰਤਾਂ ਦੇ ਜਬਰੀ ਵਾਲ ਕੱਟਣ ਦੀਆਂ ਘਟਨਾਵਾਂ ਦਾ ਵਰਤਾਰਾ ਸਾਹਮਣੇ ਆਇਆ ਹੈ। ਸਭਨਾਂ ਘਟਨਾਵਾਂ ਦੇ ਵਾਪਰਨ ਦਾ ਸਿਲਸਿਲਾ ਤਕਰੀਬਨ ਇੱਕੋ ਜਿਹਾ ਹੈ। ਕੋਈ ਨਕਾਬਪੋਸ਼ ਵਿਅਕਤੀ ਮੌਕਾ ਤਾੜ ਕੇ ਘਰ ਵਿੱਚ ਵੜਦਾ ਹੈ ਅਤੇ ਇਕੱਲੀ ਔਰਤ ਦੇਖ ਕੇ ਉਸਦੇ ਮੂੰਹ 'ਤੇ ਕੋਈ ਤਰਲ ਪਦਾਰਥ ਦਾ ਛਿੜਕਾਅ ਕਰਦਾ ਹੈ, ਜਿਸ ਨਾਲ ਔਰਤ ਬੇਹੋਸ਼ ਹੋ ਜਾਂਦੀ ਹੈ ਅਤੇ ਫਿਰ ਉਸ ਔਰਤ ਦੇ ਵਾਲ ਕੱਟ ਦਿੱਤੇ ਜਾਂਦੇ ਹਨ। ਇਹ ਘਟਨਾਵਾਂ ਸ੍ਰੀਨਗਰ, ਪਹਿਲਗਾਮ, ਅਨੰਤਨਾਗ ਅਤੇ ਬੜਗਾਮ ਵਰਗੇ ਉਹਨਾਂ ਸ਼ਹਿਰਾਂ ਤੋਂ ਲੈ ਕੇ ਅਜਿਹੇ ਪੇਂਡੂ ਇਲਾਕਿਆਂ ਵਿੱਚ ਵਾਪਰੀਆਂ ਹਨ, ਜਿੱਥੇ ਜੰਮੂ-ਕਸ਼ਮੀਰ ਵਿੱਚ ਕਾਬਜ਼ ਭਾਰਤੀ ਫੌਜਾਂ ਦੇ ਭਾਰੀ ਲਸ਼ਕਰ ਤਾਇਨਾਤ ਹਨ, ਜਿੱਥੇ ਚੱਪੇ ਚੱਪੇ 'ਤੇ ਫੌਜੀ ਧਾੜਾਂ ਆਪਣੀ ਆਜ਼ਾਦੀ ਲਈ ਜੂਝਦੇ ਕਸ਼ਮੀਰੀ ਖਾੜਕੂਆਂ ਦੀਆਂ ਪੈਂੜਾਂ ਸੁੰਘਦੀਆਂ ਹਰਲ ਹਰਲ ਕਰਦੀਆਂ ਫਿਰਦੀਆਂ ਹਨ। ਜੇ ਕਿਤੇ ਕਿਸੇ ਕਸ਼ਮੀਰੀ ਖਾੜਕੂ ਦੀ ਮੌਜੂਦਗੀ ਦੀ ਭਿਣਕ ਇਹਨਾਂ ਫੌਜੀ ਧਾੜਾਂ ਦੇ ਕੰਨੀ ਪੈਂਦੀ ਹੈ, ਤਾਂ ਝੱਟ ਹਜ਼ਾਰਾਂ ਦੀ ਗਿਣਤੀ ਵਿੱਚ ਹਥਿਆਰਬੰਦ ਫੌਜੀ, ਅਰਧ-ਫੌਜੀ ਅਤੇ ਪੁਲਸੀ ਧਾੜਾਂ ਵੱਲੋਂ ਇਲਾਕੇ ਨੂੰ ਘੇਰ ਲਿਆ ਜਾਂਦਾ ਹੈ। ਘਰਾਂ ਦੀਆਂ ਤਲਾਸ਼ੀਆਂ ਲਈਆਂ ਜਾਂਦੀਆਂ ਹਨ, ਲੋਕਾਂ 'ਤੇ ਕੁਟਾਪਾ ਚਾੜ੍ਹਿਆ ਜਾਂਦਾ ਹੈ। ਇਸ ਨਿਹੱਕੇ ਜਬਰ-ਜ਼ੁਲਮ ਖਿਲਾਫ ਰੋਸ ਜ਼ਾਹਰ ਕਰਦੇ ਨਿਹੱਥੇ ਕਸ਼ਮੀਰੀ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ 'ਤੇ ਲਾਠੀਚਾਰਜ ਕੀਤਾ ਜਾਂਦਾ ਹੈ। ਪੈਲੇਟ ਗੋਲੀਆਂ ਦੀ ਬੁਛਾੜ ਨਾਲ ਉਹਨਾਂ ਨੂੰ ਵਿੰਨਿਆ ਜਾਂਦਾ ਹੈ। ਕਈਆਂ ਨੂੰ ਅੱਖਾਂ ਵਿੱਚ ਪੈਲੇਟ ਗੋਲੀਆਂ ਮਾਰ ਕੇ ਅੰਨ੍ਹਾ ਤੱਕ ਕਰ ਦਿੱਤਾ ਜਾਂਦਾ ਹੈ। ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਉਂ, ਕਸ਼ਮੀਰੀ ਲੋਕਾਂ 'ਤੇ ਢਾਹੇ ਜਾ ਰਹੇ ਇਸ ਨਾਦਰਸ਼ਾਹੀ ਕਹਿਰ 'ਤੇ ਅਖੌਤੀ ਦੇਸ਼ਭਗਤ ਕਾਰਨਾਮਿਆਂ ਦਾ ਠੱਪਾ ਲਾ ਕੇ ਪ੍ਰਚਾਰ ਰਾਹੀਂ ਮੁਲਕ ਭਰ ਦੇ ਲੋਕਾਂ ਸਾਹਮਣੇ ਪਰੋਸਿਆ ਜਾਂਦਾ ਹੈ। ਕਸ਼ਮੀਰੀ ਖਾੜਕੂਆਂ ਅਤੇ ਸੰਘਰਸ਼ਸ਼ੀਲ ਕਸ਼ਮੀਰੀ ਜਨਤਾ 'ਤੇ ਭੁੱਖੇ ਬਘਿਆੜਾਂ ਵਾਂਗ ਝਪਟ ਰਹੀਆਂ ਭਾਰਤੀ ਹਥਿਆਰਬੰਦ ਬਲਾਂ ਦੀਆਂ ਇਹਨਾਂ ਧਾੜਾਂ ਕੋਲੋਂ ਔਰਤਾਂ ਦੇ ਜਬਰੀ ਵਾਲ ਕੱਟਣ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨਕਾਬਪੋਸ਼ ਦੋਸ਼ੀ ਕਿਵੇਂ ਬਚ ਨਿਕਲਦੇ ਹਨ? ਕੀ ਕਾਰਨ ਹੈ- ਅੱਜ ਤੱਕ ਹਰ ਮੋੜ, ਹਰ ਗਲੀ, ਹਰ ਸੜਕ, ਗੱਲ ਕੀ ਕਸ਼ਮੀਰ ਦੇ ਚੱਪੇ ਚੱਪੇ 'ਤੇ ਬਾਜ਼ ਨਜ਼ਰ ਰੱਖਣ ਵਾਲੀਆਂ ਇਹਨਾਂ ਹਥਿਆਰਬੰਦ ਧਾੜਾਂ ਵੱਲੋਂ ਇੱਕ ਵੀ ਅਸਲੀ ਦੋਸ਼ੀ ਨੂੰ ਫੜਿਆ ਕਿਉਂ ਨਹੀਂ ਗਿਆ?
ਕਸ਼ਮੀਰ ਦੀ ਖੁਦਮੁਖਤਿਆਰੀ ਅਤੇ ਆਜ਼ਾਦੀ ਲਈ ਜੂਝ ਰਹੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਫੜਨ ਵਿੱਚ ਨਾਕਾਮੀ ਸਬੱਬੀਂ ਨਹੀਂ ਹੈ, ਇਹ ਸੋਚੀ-ਸਮਝੀ ਹੈ ਅਤੇ ਸਾਜਸ਼ੀ ਹੈ। ਇਸ ਸੋਚੀ-ਸਮਝੀ ਨਾਕਾਮੀ ਵਿੱਚੋਂ ਮੋਦੀ ਦੀ ਫਿਰਕੂ ਫਾਸ਼ੀ ਹਕੂਮਤ ਦੇ ਸਾਜਸ਼ੀ ਮਨਸੂਬਿਆਂ ਦੀ ਬੋਅ ਮਾਰਦੀ ਹੈ। ਇਹਨਾਂ ਘਟਨਾਵਾਂ ਨੂੰ ਕਸ਼ਮੀਰ ਘਾਟੀ ਵਿੱਚ ਝੋਕੀਆਂ ਰਾਜ ਦੀਆਂ ਖੁਫੀਆ ਏਜੰਸੀਆਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਇਹਨਾਂ ਘਟਨਾਵਾਂ ਵਿੱਚੋਂ ਜਾਪਦਾ ਹੈ ਕਿ ਇਹਨਾਂ ਨੂੰ ਅੰਜ਼ਾਮ ਦੇਣ ਲਈ ਭੇਜੇ ਜਾਂਦੇ ਵਿਅਕਤੀ ਕੋਈ ਸਾਧਾਰਨ ਵਿਅਕਤੀ ਨਹੀਂ, ਸਗੋਂ ਬਾਕਾਇਦਾ ਸਿਖਲਾਈ ਯਾਫਤਾ ਬੰਦੇ ਹਨ। ਇਹ ਵਿਅਕਤੀ ਬੜੀ ਚੁਸਤੀ-ਫੁਰਤੀ ਨਾਲ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ ਅਤੇ ਬਹੁਤ ਹੀ ਤੇਜ਼ੀ ਨਾਲ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਣ ਤੋਂ ਪਹਿਲਾਂ ਜਾਂ ਫੜੇ ਜਾਣ ਤੋਂ ਬਚ ਨਿਕਲਦੇ ਹਨ। ਇਹਨਾਂ ਘਟਨਾਵਾਂ ਨੂੰ ਹਕੂਮਤੀ ਹਥਿਆਰਬੰਦ ਬਲਾਂ ਦੀ ਮਿਲੀਭੁਗਤ ਨਾਲ ਅਤੇ ਉਹਨਾਂ ਦੀ ਨਕਲੋ-ਹਰਕਤ ਨਾਲ ਤਾਲਮੇਲ ਬਿਠਾ ਕੇ ਅੰਜ਼ਾਮ ਦਿੱਤਾ ਜਾਂਦਾ ਹੈ। ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰਦੀ ਹੈ, ਉੱਥੇ ਉਸ ਵਕਤ ਹਥਿਆਰਬੰਦ ਬਲਾਂ ਨੂੰ ਪਾਸੇ ਖਿਸਕਾ ਦਿੱਤਾ ਜਾਂਦਾ ਹੈ। ਕਸ਼ਮੀਰੀ ਆਗੁਆਂ ਵੱਲੋਂ ਖੁਫੀਆ ਏਜੰਸੀਆਂ ਵੱਲ ਉਠਾਈ ਜਾ ਰਹੀ ਉਂਗਲ ਨਿਰ-ਆਧਾਰ ਨਹੀਂ ਹੈ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਭਾਰਤੀ ਖੁਫੀਆ ਏਜੰਸੀਆਂ, ਹਥਿਆਰਬੰਦ ਬਲਾਂ ਅਤੇ ''ਕਾਲੀਆਂ ਬਿੱਲੀਆਂ'' ਬਣੇ ਕੁੱਝ ਸਾਬਕਾ ਖਾੜਕੂਆਂ ਵੱਲੋਂ ਲੋਕਾਂ ਖਿਲਾਫ ਘਿਨਾਉਣੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪਿਛਲੇ ਸਮੇਂ 2015-16 ਦੀ ਹੀ ਗੱਲ ਹੈ, ਜਦੋਂ ਕਸ਼ਮੀਰ ਘਾਟੀ ਵਿੱਚ ਸਕੂਲੀ ਇਮਾਰਤਾਂ ਨੂੰ ਅੱਗਾਂ ਲਾਉਣ ਦਾ ਸਿਲਸਿਲਾ ਸਾਹਮਣੇ ਆਇਆ ਸੀ। ਆਏ ਦਿਨ ਸਕੂਲੀ ਇਮਾਰਤਾਂ ਨੂੰ ਅਗਨਭੇਟ ਕਰਨ ਦੀਆਂ ਖਬਰਾਂ ਨੂੰ ਭਾਰਤੀ ਹਕੂਮਤ ਦੇ ਇਸ਼ਾਰੇ 'ਤੇ ਨੱਚਦੇ ਪ੍ਰਚਾਰ ਮਾਧਿਅਮਾਂ ਵੱਲੋਂ ਖੂਬ ਮਸਾਲੇ ਲਾ ਕੇ ਲੋਕਾਂ ਨੂੰ ਵਰਤਾਇਆ ਜਾਂਦਾ ਸੀ ਅਤੇ ਇਹਨਾਂ ਵਾਰਦਾਤਾਂ ਦਾ ਭਾਂਡਾ ਕਸ਼ਮੀਰੀ ਖਾੜਕੂਆਂ ਸਿਰ ਭੰਨਿਆ ਜਾਂਦਾ ਸੀ। ਉਸ ਵਕਤ ਵੀ ਰਾਤਾਂ ਦੇ ਘੁੱਪ ਹਨੇਰਿਆਂ ਵਿੱਚ ਖਾੜਕੂਆਂ ਨੂੰ ਦਬੋਚਣ ਅਤੇ ਉਹਨਾਂ ਦਾ ਸਫਾਇਆ ਕਰਨ ਦੇ ਦਾਅਵੇ ਕਰ ਰਹੀਆਂ ਇਹਨਾਂ ਹਥਿਆਰਬੰਦ ਧਾੜਾਂ ਵੱਲੋਂ ਕਿਸੇ ਵੀ ਵਿਅਕਤੀ ਨੂੰ ਨਾ ਅੱਗ ਲਾਉਂਦਿਆਂ ਫੜਿਆ ਗਿਆ ਸੀ ਅਤੇ ਨਾ ਹੀ ਬਾਅਦ ਵਿੱਚ ਫੜ ਕੇ ਸਾਹਮਣੇ ਲਿਆਂਦਾ ਗਿਆ ਸੀ। ਐਨ ਉਸ ਮੌਕੇ ਜਦੋਂ ਇੱਕ ਪਾਸੇ ਸਕੂਲਾਂ ਨੂੰ ਅੱਗ ਦੀ ਭੇਟ ਕਰਨ ਦੀਆਂ ਵਾਰਦਾਤਾਂ ਵਰਤਾਈਆਂ ਜਾ ਰਹੀਆਂ ਸਨ ਤਾਂ ਕਸ਼ਮੀਰ ਦੀ ਧਰਤੀ ਨੂੰ ਲਹੂ-ਲੁਹਾਣ ਕਰ ਰਹੀ ਭਾਰਤੀ ਫੌਜ ਵੱਲੋਂ ਕਸ਼ਮੀਰੀ ਬੱਚਿਆਂ ਨੂੰ ਪੜ੍ਹਾਉਣ ਦਾ ਨਾਟਕ ਰਚਦਿਆਂ, ਆਪਣੇ ਆਪ ਨੂੰ ਵਿਦਿਆ ਦਾਨੀਆਂ ਵਜੋਂ ਪੇਸ਼ ਕਰਨ ਦਾ ਦੰਭ ਕੀਤਾ ਜਾ ਰਿਹਾ ਸੀ ਅਤੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਢਕੌਂਜੀ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਕਿ ਇਹ ''ਵੱਖਵਾਦੀ'' ਅਤੇ ''ਅੱਤਵਾਦੀ'' ਸਕੂਲਾਂ ਨੂੰ ਅੱਗਾਂ ਲਾ ਕੇ ਕਸ਼ਮੀਰੀ ਬੱਚਿਆਂ ਦੇ ਹੱਥ ਕਿਤਾਬਾਂ ਦੀ ਬਜਾਇ ਬੰਦੂਕਾਂ ਫੜਾਉਣਾ ਚਾਹੁੰਦੇ ਹਨ, ਜਦੋਂ ਕਿ ਭਾਰਤੀ ਹਕੂਮਤ ਇਹਨਾਂ ਬੱਚਿਆਂ ਹੱਥ ਕਿਤਾਬਾਂ ਫੜਾ ਕੇ ਇਹਨਾਂ ਦੇ ਭਵਿੱਖ ਨੂੰ ਰੌਸ਼ਨ ਕਰਨਾ ਚਾਹੁੰਦੀ ਹੈ। ਉਸ ਵਕਤ ਵੀ ਕਸ਼ਮੀਰੀ ਕੌਮ ਦੀ ਹੱਕੀ ਲੜਾਈ ਦੇ ਪੱਖ ਵਿੱਚ ਖੜ੍ਹਦੀਆਂ ਹੁਰੀਅਤ, ਜੇ.ਕੇ.ਐਲ.ਐਫ. ਅਤੇ ਖਾੜਕੂ ਜਥੇਬੰਦੀਆਂ ਵੱਲੋਂ ਸਕੂਲਾਂ ਨੂੰ ਸਾੜਨ ਫੂਕਣ ਦੀਆਂ ਵਾਰਦਾਤਾਂ ਦੇ ਵਰਤਾਰੇ ਨੂੰ ਅੰਜਾਮ ਦੇਣ ਦਾ ਭਾਂਡਾ ਭਾਰਤੀ ਹਕੂਮਤ ਸਿਰ ਭੰਨਦਿਆਂ, ਕਿਹਾ ਗਿਆ ਸੀ ਕਿ ਇਹ ਵਾਰਦਾਤਾਂ ਕਸ਼ਮੀਰੀ ਖਾੜਕੂਆਂ ਅਤੇ ਕੌਮੀ ਆਜ਼ਾਦੀ ਦੀ ਲਹਿਰ ਨੂੰ ਬਦਨਾਮ ਕਰਨ ਅਤੇ ਲੋਕਾਂ ਵਿੱਚੋਂ ਨਿਖੇੜਨ ਲਈ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕੀਤੀਆਂ ਜਾ ਰਹੀਆਂ ਹਨ। ਇਹਨਾਂ ਘਟਨਾਵਾਂ ਖਿਲਾਫ ਹੁਰੀਅਤ ਕਾਨਫਰੰਸ, ਜੇ.ਕੇ.ਐਲ.ਐਫ. ਅਤੇ ਖਾੜਕੂਆਂ ਦੀ ਅਗਵਾਈ ਵਿੱਚ ਰੋਹ ਭਰੇ ਹੜਤਾਲਾਂ ਅਤੇ ਮੁਜਾਹਰੇ ਹੋਏ ਸਨ। ਪਰ ਭਾਰਤੀ ਪ੍ਰਚਾਰ ਮਾਧਿਅਮਾਂ ਵੱਲੋਂ ਕਸ਼ਮੀਰੀ ਆਗੂਆਂ ਦੇ ਬਿਆਨਾਂ ਅਤੇ ਲੋਕਾਂ ਦੇ ਪ੍ਰਤੀਕਰਮ ਨੂੰ ਭਾਰਤ ਦੇ ਲੋਕਾਂ ਸਾਹਮਣੇ ਲਿਆਉਣ ਤੋਂ ਸੋਚ-ਸਮਝ ਕੇ ਟਾਲਾ ਵੱਟਿਆ ਗਿਆ ਸੀ।
ਇਸੇ ਤਰ੍ਹਾਂ ਅਟੱਲ ਬਿਹਾਰੀ ਵਾਜਪਾਈ ਹਕੂਮਤ ਮੌਕੇ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਗ੍ਰਹਿ ਮੰਤਰੀ ਸੀ, ਉਸ ਵਕਤ ਚਿੱਟੀ ਸਿੰਘਪੁਰਾ ਵਿੱਚ 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਫਿਰ 6 ਪੰਜਾਬੀ ਟਰੱਕ ਡਰਾਇਵਰਾਂ ਨੂੰ ਮਾਰ ਮੁਕਾਉਣ ਦੀਆਂ ਵਾਰਦਾਤਾਂ ਵਰਤਾਈਆਂ ਗਈਆਂ ਸਨ। ਚਿੱਟੀ ਸਿੰਘ ਪੁਰਾ ਦੀ ਘਟਨਾ ਤੋਂ ਬਾਅਦ ਭਾਰਤੀ ਫੌਜ ਵੱਲੋਂ ਪੰਜ ਕਸ਼ਮੀਰੀ ਨੌਜਵਾਨਾਂ ਨੂੰ ਫੜ ਕੇ ਝੂਠੇ ਮੁਕਾਬਲੇ ਰਾਹੀਂ ਮਾਰ ਦਿੱਤਾ ਗਿਆ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਹਨਾਂ ਪੰਜਾਂ ਵਿੱਚੋਂ ਤਿੰਨ ਪਾਕਿਸਤਾਨੀ ਨਾਗਰਿਕ ਹਨ। ਇਸ ਝੂਠੇ ਮੁਕਾਬਲੇ ਖਿਲਾਫ ਕਸ਼ਮੀਰ ਅੰਦਰ ਰੋਹ ਦਾ ਜਵਾਰਭਾਟਾ ਉੱਠ ਖੜ੍ਹਾ ਹੋਇਆ ਸੀ। ਲੋਕਾਂ ਦੇ ਵਿਆਪਕ ਅਤੇ ਤਿੱਖੇ ਪਰਤੀਕਰਮ ਅਤੇ ਸੰਘਰਸ਼ ਦੇ ਦਬਾਓ ਹੇਠ ਫਾਰੂਕ ਅਬਦੁੱਲਾ ਹਕੂਮਤ ਨੂੰ ਅਦਾਲਤੀ ਜਾਂਚ ਦਾ ਹੁਕਮ ਦੇਣਾ ਪਿਆ ਸੀ। ਇਸ ਜਾਂਚ ਦੌਰਾਨ ਇਹ ਸੱਚ ਸਾਹਮਣੇ ਆਇਆ ਸੀ ਕਿ ਇਹ ਮੁਕਾਬਲਾ ਝੂਠਾ ਸੀ। ਇਸ ਮੁਕਾਬਲੇ ਰਾਹੀਂ ਮਾਰੇ ਗਏ ਪੰਜੇ ਨੌਜਵਾਨ ਕਸ਼ਮੀਰੀ ਸਨ, ਨਿਹੱਥੇ ਅਤੇ ਨਿਰਦੋਸ਼ ਸਨ। ਉਹਨਾਂ ਨੂੰ ਘਰਾਂ ਵਿੱਚੋਂ ਜਬਰੀ ਚੁੱਕ ਕੇ ਮਾਰਿਆ ਗਿਆ ਸੀ। ਇਸ ਜਾਂਚ ਰਾਹੀਂ ਭਾਰਤੀ ਫੌਜ ਦੀ ਮੁਜਰਮਾਨਾ ਭੂਮਿਕਾ ਸਾਬਤ ਹੋ ਜਾਣ ਦੇ ਬਾਵਜੂਦ ਅੱਜ ਤੱਕ ਦੋਸ਼ੀ ਫੌਜੀ ਅਫਸਰਾਂ ਤੇ ਅਮਲੇ ਖਿਲਾਫ ਐਫ.ਆਈ.ਆਰ. ਤੱਕ ਦਰਜ ਨਹੀਂ ਕੀਤੀ ਗਈ। ਇਉਂ, ਇਸ ਜਾਂਚ ਵੱਲੋਂ ਭਾਰਤੀ ਹਾਕਮਾਂ ਦੇ ਇਸ਼ਾਰਿਆਂ 'ਤੇ ਫੌਜੀ ਅਫਸਰਾਂ ਵੱਲੋਂ ਕਸ਼ਮੀਰੀ ਖਾੜਕੂਆਂ ਨੂੰ ਬਦਨਾਮ ਕਰਨ, ਪੰਜਾਬ ਦੇ ਲੋਕਾਂ ਵਿਸ਼ੇਸ਼ ਕਰਕੇ ਪੰਜਾਬ ਅਤੇ ਜੰਮੂ-ਕਸ਼ਮੀਰੀ ਦੀ ਸਿੱਖ ਜਨਤਾ ਵਿੱਚੋਂ ਨਿਖੇੜਨ ਵਾਸਤੇ ਅੰਜਾਮ ਦਿੱਤੀਆਂ ਦੋਵਾਂ ਵਾਰਦਾਤਾਂ ਨੂੰ ਕਸ਼ਮੀਰੀ ਖਾੜਕੂਆਂ ਸਿਰ ਮੜ੍ਹਨ ਦੇ ਮਨਸੂਬਿਆਂ ਨੂੰ ਹੀ ਮਿੱਟੀ ਵਿੱਚ ਨਹੀਂ ਮਿਲਾਇਆ ਗਿਆ, ਸਗੋਂ ਇੱਕ ਤਰ੍ਹਾਂ ਨਾਲ ਭਾਰਤੀ ਹਕੂਮਤ ਅਤੇ ਉਸਦੇ ਤਾਬੇਦਾਰ ਫੌਜੀ ਅਧਿਕਾਰੀਆਂ ਨੂੰ ਖੁਦ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਮੁਜਰਮਾਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਸੀ।
ਉਪਰੋਕਤ ਘਟਨਾਵਾਂ ਮੁਲਕ ਅਤੇ ਕੌਮਾਂਤਰੀ ਪ੍ਰਚਾਰ ਮਾਧਿਅਮਾਂ ਵਿੱਚ ਚਰਚਾ ਦਾ ਉੱਭਰਵਾਂ ਮੁੱਦਾ ਬਣੀਆਂ ਹਨ। ਹੋਰ ਵੀ ਕਿੰਨੇ ਕਿਸਮ ਦੀਆਂ ਵਾਰਦਾਤਾਂ ਹਨ, ਜਿਹਨਾਂ ਨੂੰ ਸਮੇਂ ਸਮੇਂ ਅੰਜ਼ਾਮ ਦੇਣ ਲਈ ਭਾਰਤੀ ਖੁਫੀਆਤੰਤਰ ਵੱਲੋਂ ਗੋਂਦਾਂ ਗੁੰਦੀਆਂ ਜਾਂਦੀਆਂ ਹਨ ਅਤੇ ਇਹ ਸਿਲਸਿਲਾ ਜਾਰੀ ਹੈ।
ਅਸਲ ਵਿੱਚ ਉਪਰੋਕਤ ਵਾਰਦਾਤਾਂ ਮਨੋਵਿਗਿਆਨਕ ਜੰਗਬਾਜ਼ੀ (ਸਾਈਕਾਲੋਜੀਕਲ ਵਾਰ-ਫੇਅਰ) ਦੇ ਜੁਮਰੇ ਵਿੱਚ ਆਉਂਦੀਆਂ ਹਨ। ਮਨੋ-ਵਿਗਿਆਨਕ ਜੰਗ ਯੁੱਧ ਲੜ ਰਹੀਆਂ ਦੋਵਾਂ ਧਿਰਾਂ ਦੀ ਯੁੱਧਨੀਤੀ ਦਾ ਇੱਕ ਲਾਜ਼ਮੀ, ਬੇਹੱਦ ਅਹਿਮ ਅਤੇ ਅਨਿੱਖੜਵਾਂ ਅੰਗ ਹੁੰਦੀ ਹੈ। ਇਸਦਾ ਮਕਸਦ ਹਰੇਕ ਲੜ ਰਹੀ ਧਿਰ ਵੱਲੋਂ ਆਪਣੇ ਉਦੇਸ਼ਾਂ ਨੂੰ ਲੋਕ-ਹਿਤੈਸ਼ੀ ਬਣਾ ਕੇ ਅਤੇ ਵਿਰੋਧੀ ਧਿਰ ਦੇ ਉਦੇਸ਼ਾਂ ਨੂੰ ਲੋਕ-ਦੋਖੀ ਬਣਾ ਕੇ ਪੇਸ਼ ਕਰਨਾ ਹੁੰਦਾ ਹੈ। ਇਉਂ, ਆਪਣੇ ਆਪ ਨੂੰ ਲੋਕ ਹਿੱਤਾਂ ਲਈ ਮਰ-ਮਿਟਣ ਵਾਲੀ ਅਤੇ ਲੋਕਾਂ ਦੀ ਪਹਿਰੇਦਾਰ ਤਾਕਤ ਵਜੋਂ ਅਤੇ ਵਿਰੋਧੀ ਧਿਰ ਨੂੰ ਲੋਕਾਂ ਦਾ ਘਾਣ ਕਰਨ ਵਾਲੀ ਸ਼ੈਤਾਨੀ ਤਾਕਤ ਵਜੋਂ ਪੇਸ਼ ਕਰਨਾ ਹੁੰਦਾ ਹੈ। ਇੱਕ ਦੂਜੇ ਬਾਰੇ ਲੋਕਾਂ ਵਿੱਚ ਸੰਸਿਆਂ-ਸ਼ੰਕਿਆਂ, ਭਰਮ-ਭੁਲੇਖਿਆ ਨੂੰ ਉਭਾਰਨਾ, ਭੰਬਲਭੂਸਾ ਅਤੇ ਬੇਵਿਸ਼ਵਾਸ਼ੀ ਨੂੰ ਉਗਾਸਾ ਦੇਣਾ ਅਤੇ ਪਾਟਕ ਪੈਦਾ ਕਰਨਾ ਅਤੇ ਵਧਾਉਣਾ ਹੁੰਦਾ ਹੈ।
ਇਹ ਕੁੱਝ ਕਸ਼ਮੀਰ ਦੇ ਲੱਗਭੱਗ ਅੱਧੇ ਹਿੱਸੇ 'ਤੇ ਜਬਰੀ ਕਬਜ਼ਾ ਕਰੀਂ ਬੈਠੇ ਭਾਰਤੀ ਹਾਕਮਾਂ ਵੱਲੋਂ ਜੰਮੂ ਕਸ਼ਮੀਰ ਵਿੱਚ ਕੀਤਾ ਜਾ ਰਿਹਾ ਹੈ। ਭਾਰਤੀ ਹਾਕਮਾਂ ਵੱਲੋਂ ਕਸ਼ਮੀਰ ਦੀ ਕੌਮੀ ਆਜ਼ਾਦੀ ਦੀ ਤਾਂਘ ਅਤੇ ਲਹਿਰ ਨੂੰ ਖੂਨ ਵਿੱਚ ਡਬੋਣ ਲਈ ਚੌਤਰਫਾ ਹੱਲਾ ਵਿੱਢਿਆ ਹੋਇਆ ਹੈ। ਇੱਕ ਹੱਥ- ਲੋਕਾਂ ਦੀ ਹੱਕੀ ਆਵਾਜ਼ ਵਿਸ਼ੇਸ਼ ਕਰਕੇ ਕਸ਼ਮੀਰੀ ਹਥਿਆਰਬੰਦ ਟਾਕਰਾ ਲਹਿਰ ਨੂੰ ਬੇਕਿਰਕੀ ਨਾਲ ਦਰੜ ਸੁੱਟਣ ਲਈ ਫੌਜੀ ਧਾੜਾਂ ਨੂੰ ਬੇਲਗਾਮ ਕੀਤਾ ਹੋਇਆ ਹੈ, ਦੂਜੇ ਹੱਥ- ਕੌਮੀ ਆਜ਼ਾਦੀ ਦੀ ਹੱਕੀ ਲਹਿਰ ਨੂੰ ਪਾਕਿਸਤਾਨੀ ਹਾਕਮਾਂ ਵੱਲੋਂ ਭਾਰਤ ਦੇ ਟੋਟੇ ਕਰਨ ਲਈ ਸ਼ਿੰਗਾਰੇ ''ਅੱਤਵਾਦੀ'' ''ਵੱਖਵਾਦੀ'' ਲੁਟੇਰੇ ਕਾਤਲੀ ਗਰੋਹਾਂ ਵਜੋਂ ਬੱਦੂ ਕਰਨ ਲਈ ਜਿੱਥੇ ਖੁਫੀਆ ਏਜੰਸੀਆਂ ਅਤੇ ਆਪਣੇ ਜ਼ਰ-ਖਰੀਦ ਗਰੋਹਾਂ ਨੂੰ ਲੋਕ-ਵਿਰੋਧੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਝੋਕਿਆ ਹੋਇਆ ਹੈ, ਉੱਥੇ ਇਹਨਾਂ ਵਾਰਦਾਤਾਂ ਦੀ ਜੁੰਮੇਵਾਰੀ ਕਸ਼ਮੀਰੀ ਖਾੜਕੂਆਂ ਸਿਰ ਮੜ੍ਹਨ ਅਤੇ ਫੌਜੀ ਧਾੜਾਂ ਦੀਆਂ ਜਾਬਰ ਕਾਰਵਾਈਆਂ ਨੂੰ ਲੋਕ-ਹਿਤੈਸ਼ੀ ਕਾਰਵਾਈਆਂ ਵੱਜੋਂ ਸ਼ਿੰਗਾਰ ਕੇ ਪੇਸ਼ ਕਰਨ ਲਈ ਆਪਣੇ ਪ੍ਰਚਾਰ ਸਾਧਨਾਂ ਨੂੰ ਝੋਕਿਆ ਹੋਇਆ ਹੈ।
ਕਾਬਲੇ-ਗੌਰ ਗੱਲ ਇਹ ਹੈ ਕਿ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਉਸ ਮੌਕੇ ਸਾਹਮਣੇ ਆਈਆਂ ਹਨ, ਜਦੋਂ ਕਸ਼ਮੀਰ ਦੀਆਂ ਔਰਤਾਂ ਵੱਲੋਂ ''ਦੁਖਤਾਰਨ-ਏ-ਮਿੱਲਤ'' ਵਰਗੀਆਂ ਔਰਤ ਜਥੇਬੰਦੀਆਂ ਦੀ ਅਗਵਾਈ ਵਿੱਚ ਹਥਿਆਰਬੰਦ ਲੜਾਈ ਦੇ ਹੱਕ ਵਿੱਚ ਨਿੱਤਰਨ ਦਾ ਅਮਲ ਸਿਖਰਾਂ ਛੋਹ ਰਿਹਾ ਹੈ। ਜਦੋਂ ਸਕੂਲਾਂ-ਕਾਲਜਾਂ ਵਿੱਚ ਪੜ੍ਹਦੀਆਂ ਲੜਕੀਆਂ ਵੱਲੋਂ ਫੌਜੀ ਧਾੜਾਂ ਦੇ ਜਬਰੋ-ਜ਼ੁਲਮ ਖਿਲਾਫ ਸੜਕਾਂ 'ਤੇ ਨਿੱਤਰਨ ਅਤੇ ਪੱਥਰਬਾਜ਼ੀ ਰਾਹੀਂ ਹਥਿਆਰਬੰਦ ਫੌਜੀ ਬਲਾਂ ਦਾ ਟਾਕਰਾ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਹਨ। ਕਸ਼ਮੀਰੀ ਕੌਮ ਅਤੇ ਕਸ਼ਮੀਰੀ ਔਰਤਾਂ ਵਿੱਚ ਆਪਣੀ ਖੁਦਦਾਰੀ, ਸਵੈਮਾਣ ਅਤੇ ਆਨ-ਸ਼ਾਨ ਬਾਰੇ ਬੇਹੱਦ ਨਾਜ਼ੁਕ ਅਤੇ ਤਿੱਖੀ ਸੰਵੇਦਨਸ਼ੀਲਤਾ ਮੌਜੂਦ ਹੈ। ਲੱਗਦਾ ਹੈ ਕਿ ਔਰਤਾਂ ਦੇ ਵਾਲ ਕੱਟਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦਾ ਮਕਸਦ ਕਸ਼ਮੀਰੀ ਜਨਤਾ ਅਤੇ ਔਰਤਾਂ ਦੀ ਇਸ ਸੰਵੇਦਨਸ਼ੀਲਤਾ ਨੂੰ ਝਰੀਟਣਾ ਅਤੇ ਦੋਸ਼ੀਆਂ ਖਿਲਾਫ ਗੁਸੈਲੇ ਪ੍ਰਤੀਕਰਮ ਦਾ ਪਲੀਤਾ ਲਾਉਣਾ ਹੈ। ਕਸ਼ਮੀਰੀ ਹਥਿਆਰਬੰਦ ਖਾੜਕੂਆਂ ਬਾਰੇ ਦੋਸ਼ੀ ਹੋਣ ਦਾ ਪ੍ਰਭਾਵ ਸਿਰਜਦਿਆਂ ਅਤੇ ਉਭਾਰਦਿਆਂ ਕਸ਼ਮੀਰੀ ਕੌਮ ਅਤੇ ਔਰਤਾਂ ਵਿੱਚ ਉਹਨਾਂ ਬਾਰੇ ਸ਼ੰਕਿਆਂ, ਬੇਵਿਸ਼ਵਾਸ਼ੀ ਅਤੇ ਬੇਪ੍ਰਤੀਤੀ ਦਾ ਸੰਚਾਰ ਕਰਨਾ ਹੈ। ਇਉਂ, ਉਹਨਾਂ ਦੀ ਹਮਾਇਤ ਵਿੱਚ ਡਟੀ ਕਸ਼ਮੀਰੀ ਜਨਤਾ ਅਤੇ ਔਰਤਾਂ ਦੀ ਹਮਾਇਤ ਨੂੰ ਕਮਜ਼ੋਰ ਕਰਦਿਆਂ, ਫੌਜੀ ਹਮਲੇ ਦੀ ਸੌਖੀ ਮਾਰ ਹੇਠ ਲਿਆਉਣ ਲਈ ਰਾਹ ਸਾਫ ਕਰਨਾ ਹੈ। ੦

ਕਸ਼ਮੀਰੀ ਕੌਮ ਨੂੰ ਬੱਦੂ ਕਰਨ ਦੀ ਸਾਜਿਸ਼
'ਅੱਤਵਾਦੀਆਂ' ਨੂੰ ਪੈਸਾ ਰੋਕਣ ਦੀ ਮੁਹਿੰਮ ਦੇ ਨਾਂ ਹੇਠ
ਕਸ਼ਮੀਰੀ ਕੌਮ ਨੂੰ ਬੱਦੂ ਕਰਨ ਦੀ ਸਾਜਿਸ਼
-ਮਿਹਰ ਸਿੰਘ
ਕਸ਼ਮੀਰੀ ਕੌਮ ਦੇ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਆਪਣੀ ਆਜ਼ਾਦੀ ਦੀ ਖਾਤਰ ਉੱਥੇ ਕਾਬਜ਼ ਫੌਜੀ ਬਲਾਂ ਖਿਲਾਫ ਪੱਥਰਬਾਜ਼ੀ ਕੀਤੀ ਜਾ ਰਹੀ ਹੈ। ਭਾਰਤੀ ਹਾਕਮ ਇਸ ਨੂੰ ਵਿਦੇਸ਼ੀ ਪੈਸੇ ਦੇ ਜ਼ੋਰ ਚਲਾਈ ਜਾ ਰਹੀ ਕਾਰਵਾਈ ਗਰਦਾਨਦੇ ਹੋਏ ਇਸ ਨੂੰ ਬਦਨਾਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹਰਬੇ ਵਰਤ ਰਹੇ ਹਨ। ਇਸ ਤੋਂ ਪਹਿਲਾਂ ਨੋਟ-ਬੰਦੀ ਕਰਨ ਵੇਲੇ ਵੀ ਭਾਰਤੀ ਹਾਕਮਾਂ ਨੇ ਇਹ ਦਾਅਵੇ ਕੀਤੇ ਸਨ ਕਿ ਨੋਟ-ਬੰਦੀ ਕਰਨ ਦਾ ਇੱਕ ਮਕਸਦ ਕਸ਼ਮੀਰੀ ਅਤੇ ਮਾਓਵਾਦੀ ''ਅੱਤਵਾਦੀਆਂ'' ਨੂੰ ਮਿਲਣ ਵਾਲੇ ਵਿੱਤੀ ਸੋਮਿਆਂ ਨੂੰ ਖਤਮ ਕਰਨਾ ਹੈ। ਪਰ ਕਸ਼ਮੀਰ ਵਿੱਚ ਉੱਥੋਂ ਦੇ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਪੱਥਰਬਾਜ਼ੀ ਰੁਕਣ ਵਿੱਚ ਹੀ ਨਹੀਂ ਆ ਰਹੀ। ਨੋਟ-ਬੰਦੀ ਦੌਰਾਨ ਭਾਵੇਂ ਭਾਰਤੀ ਹਾਕਮ ਕਸ਼ਮੀਰ ਵਿੱਚ ਪੱਥਰਬਾਜ਼ੀ ਨੂੰ ਠੱਲ੍ਹ ਪਈ ਆਖਦੇ ਰਹੇ ਸਨ, ਪਰ ਜਦੋਂ ਇਹ ਬਾਅਦ ਵਿੱਚ ਵੀ ਚੱਲਦੀ ਰਹੀ ਤਾਂ ਮੋਦੀ ਹਕੂਮਤ ਵੱਲੋਂ ਇਸ ਨੂੰ ਵਿਦੇਸ਼ੀ ਪੈਸੇ ਦੇ ਜ਼ੋਰ ਕਰਵਾਈ ਜਾ ਰਹੀ ਕਾਰਵਾਈ ਦਾ ਨਾਂ ਦਿੰਦਿਆਂ ਅਖੌਤੀ ਵਿਦੇਸ਼ੀ ਸੋਮਿਆਂ ਤੋਂ ਆ ਰਹੇ ਪੈਸੇ ਨੂੰ ਰੋਕਣ ਦੇ ਬਹਾਨ ਹੇਠ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਵੱਲੋਂ ਪਿਛਲੇ 5 ਮਹੀਨਿਆਂ ਤੋਂ ਛਾਪੇਮਾਰੀ ਕਰਕੇ ਸੈਂਕੜੇ ਹੀ ਕਸ਼ਮੀਰੀ ਲੋਕਾਂ ਨੂੰ ਗ੍ਰਿਫਤਾਰ ਕਰਕੇ ਅੰਨ੍ਹੇ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
''ਅੱਤਵਾਦ ਲਈ ਆ ਰਹੀ ਸਹਾਇਤਾ'' ਨੂੰ ਰੋਕਣ ਦੇ ਨਾਂ ਹੇਠ ਭਾਰਤੀ ਹਾਕਮਾਂ ਨੇ ਇੱਕ ਤਰ੍ਹਾਂ ਨਾਲ ਪੂਰੇ ਕਸ਼ਮੀਰ ਦੀ ਘੇਰਾਬੰਦੀ ਕੀਤੀ ਹੋਈ ਹੈ। ਇਹਨਾਂ ਨੇ ਉੜੀ-ਮੁਜ਼ੱਫਰਾਬਾਦ ਅਤੇ ਪੁਣਛ-ਰਾਵਲਕੋਟ ਦਰਮਿਆਨ (ਦੋਵਾਂ ਕਸ਼ਮੀਰੀ ਹਿੱਸਿਆਂ) ਦਰਮਿਆਨ ਹਫਤੇ ਵਿੱਚ ਚਾਰ ਵਾਰ ਹੁੰਦੇ ਆਦਾਨ-ਪ੍ਰਦਾਨ 'ਤੇ ਬੰਦਿਸ਼ਾਂ ਆਇਦ ਕੀਤੀਆਂ ਹਨ। ਕਸ਼ਮੀਰ ਤੋਂ ਭਾਰਤ ਵਿੱਚ ਆਉਣ-ਜਾਣ ਵਾਲੇ ਵਾਹਨਾਂ 'ਤੇ ਸ਼ਿਕੰਜਾ ਕਸਿਆ ਹੈ। ਕਸ਼ਮੀਰੀ ਵਪਾਰੀਆਂ ਅਤੇ ਉਹਨਾਂ ਨਾਲ ਲੈਣ-ਦੇਣ ਕਰਨ ਵਾਲੀਆਂ ਹੋਰਨਾਂ ਸੰਸਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਭਾਰਤੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਵਕੀਲਾਂ, ਪ੍ਰੋਫੈਸਰਾਂ, ਡਾਕਟਰਾਂ ਅਤੇ ਪੀ.ਐਚਡੀ ਕਰਨ ਵਾਲੇ ਵਿਦਿਆਰਥੀਆਂ ਤੱਕ ਨੂੰ ਵੀ ਫੜ ਕੇ ਜੇਲ੍ਹਾਂ ਥਾਣਿਆਂ ਵਿੱਚ ਜਲੀਲ ਕੀਤਾ ਜਾ ਰਿਹਾ ਹੈ। ਇੱਕ ਵਪਾਰੀ ਤੋਂ ਹੁਣ ਤੱਕ 25 ਵਾਰੀ ਪੁੱਛ-ਪੜਤਾਲ ਕੀਤੀ ਗਈ ਹੈ। ਅਨੇਕਾਂ ਹੀ ਅਜਿਹੇ ਹਨ, ਜਿਹਨਾਂ ਨੂੰ ਸਰੀਰਕ ਅਤੇ ਮਾਨਸਿਕ ਤਸੀਹੇ ਦੇ ਕੇ ਅਰਧ ਪਾਗਲ ਤੱਕ ਕਰ ਦਿੱਤਾ ਗਿਆ ਹੈ। ਇੱਕ ਇੱਕ ਦਿਨ ਵਿੱਚ ਕਸ਼ਮੀਰ ਅਤੇ ਦਿਲੀ ਸਮੇਤ 25-30 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਸ਼ਮੀਰੀ ਨੌਜਵਾਨਾਂ ਵੱਲੋਂ ਫੌਜੀ ਬਲਾਂ 'ਤੇ ਕੀਤੀ ਜਾ ਰਹੀ ਪੱਥਰਬਾਜ਼ੀ ਬਾਰੇ ਭਾਰਤੀ ਹਾਕਮ ਜੋ ਮਰਜੀ ਕੂੜ-ਪ੍ਰਚਾਰ ਕਰੀ ਜਾਣ ਪਰ ਕਸ਼ਮੀਰੀ ਲੋਕਾਂ ਵੱਲੋਂ ਕੀਤੀ ਜਾ ਰਹੀ ਪੱਥਰਬਾਜ਼ੀ ਭਾਰਤੀ ਹਾਕਮਾਂ ਨੂੰ ਇੱਕ ਕੌਮ ਵੱਲੋਂ ਦਿੱਤੀ ਜਾ ਰਹੀ ਟੱਕਰ ਹੈ। ਜਿਸ ਤਰ੍ਹਾਂ ਨਾਲ ਕਸ਼ਮੀਰੀ ਮੁੰਡੇ-ਕੁੜੀਆਂ ਬਿੱਦੋ-ਬੱਦੀ ਪੱਥਰਬਾਜ਼ੀ ਕਰ ਰਹੇ ਹਨ, ਇਹ ਕੁੱਝ ਭਾੜੇ ਦੇ ਟੱਟੂ ਉੱਕਾ ਹੀ ਨਹੀਂ ਕਰ ਸਕਦੇ। ਇਹ ਕੁੱਝ ਉਹਨਾਂ ਦੇ ਗੁੱਸੇ, ਰੋਹ ਦਾ ਪ੍ਰਗਟਾਵਾ ਹੈ। ਇਹ ਕੁੱਝ ਜਬਰ ਦੇ ਖਿਲਾਫ ਟੱਕਰ ਦਾ ਇਜ਼ਹਾਰ ਹੈ। ਇਹ ਕੁੱਝ ਗੁਲਾਮੀ ਦੇ ਖਿਲਾਫ ਆਜ਼ਾਦੀ ਦੀ ਲੜਾਈ ਹੈ। ਜਿਸ ਵਿੱਚ ਲੋਕਾਂ ਲਈ ਆਪਣੀ ਕੌਮ ਦੀ ਰਾਖੀ ਲਈ ਮਰ-ਮਿਟਣਾ ਇੱਕ ਆਮ ਘਟਨਾ ਬਣ ਜਾਂਦੀ ਹੈ। ਆਜ਼ਾਦੀ ਲੋਕਾਂ ਲਈ ਸ਼ਮ੍ਹਾਂ ਬਣ ਜਾਂਦੀ ਹੈ ਤੇ ਲੋਕ ਪ੍ਰਵਾਨਿਆਂ ਦੀ ਤਰ੍ਹਾਂ ਇਸ ਤੋਂ ਕੁਰਬਾਨ ਹੁੰਦੇ ਜਾਂਦੇ ਹਨ।
ਕੋਈ ਵੀ ਘਟਨਾਕਰਮ ਹੋਵੇ ਉਸਦੇ ਲਈ ਅੰਦਰੂਨੀ ਅਤੇ ਬਾਹਰੀ ਪੱਖ ਅਸਰਅੰਦਾਜ਼ ਹੁੰਦੇ ਹਨ। ਪਰ ਫੇਰ ਵੀ ਅੰਦਰੂਨੀ ਘਟਨਾਕਰਮ ਪ੍ਰਮੁੱਖ ਸਥਾਨ ਰੱਖਦਾ ਹੈ। ਬਾਹਰੀ ਦਾ ਸਹਾਇਕ ਅਤੇ ਦੋਮ ਦਰਜ਼ੇ ਦਾ ਰੋਲ ਹੀ ਹੁੰਦਾ ਹੈ। ਕਸ਼ਮੀਰ ਵਿੱਚ ਲੋਕਾਂ ਵੱਲੋਂ ਕੀਤਾ ਜਾ ਰਿਹਾ ਟਾਕਰਾ ਉੱਥੋਂ ਦਾ ਅੰਦਰੁਨੀ ਪੱਖ ਹੈ। ਇਹ ਪੱਖ ਐਨਾ ਜ਼ੋਰਦਾਰ ਹੈ ਕਿ ਨੋਟ-ਬੰਦੀ ਦੌਰਾਨ ਵੀ ਲੋਕਾਂ ਦੀ ਟਾਕਰਾ ਲਹਿਰ ਰੁਕੀ ਨਹੀਂ ਸੀ। ਅਤੇ ਉਸ ਤੋਂ ਬਾਅਦ ਵੀ ਇਹ ਅੰਨ੍ਹੇ ਜਬਰ ਦੇ ਬਾਵਜੂਦ ਜਾਰੀ ਹੈ। ਜਿੱਥੋਂ ਤੱਕ ਬਾਹਰੀ ਸੋਮਿਆਂ ਅਤੇ ਹਮਾਇਤ ਦਾ ਮਾਮਲਾ ਹੈ। ਇਹ ਵੀ ਕਸ਼ਮੀਰੀ ਲੋਕਾਂ ਨੂੰ ਮਿਲ ਹੀ ਰਹੀ ਹੈ। ਇਹ ਕੁੱਝ ਜੋ ਵੀ ਹਾਸਲ ਹੋ ਰਿਹਾ ਹੈ, ਇਹ ਕਿਸੇ ਸਾਮਰਾਜੀ ਸ਼ਕਤੀ ਜਾਂ ਉਸਦੀਆਂ ਹੱਥਠੋਕਾ ਏਜੰਸੀਆਂ ਵੱਲੋਂ ਨਹੀਂ ਭੇਜਿਆ ਜਾ ਰਿਹਾ ਬਲਕਿ ਇਹ ਕਸ਼ਮੀਰੀ ਕੌਮ ਦੇ ਆਪਣੇ ਲੋਕਾਂ ਵੱਲੋਂ ਆਪਣੇ ਸਾਂਝੇ ਕਾਜ ਦੀ ਕੀਤੀ ਜਾ ਰਹੀ ਮੱਦਦ ਹੈ। ਜਿਵੇਂ ਪ੍ਰਵਾਸ ਵਿੱਚ ਗਏ ਵਿਅਕਤੀਆਂ ਵੱਲੋਂ ਆਪਣੇ ਪਰਿਵਾਰ ਮੈਂਬਰਾਂ ਨੂੰ ਭੇਜੀ ਗਈ ਰਾਸ਼ੀ ਕੋਈ ''ਵਿਦੇਸ਼ੀ ਮੱਦਦ'' ਨਹੀਂ ਹੁੰਦੀ ਇਸੇ ਹੀ ਤਰ੍ਹਾਂ ਕਸ਼ਮੀਰੀ ਕੌਮ ਦੀ ਅਜ਼ਾਦੀ ਦੀ ਲੜਾਈ ਵਿੱਚ ਨਾ ਸਿਰਫ ਕਸ਼ਮੀਰੀ ਭਾਈਚਾਰੇ ਵੱਲੋਂ ਹੀ ਬਲਕਿ ਦੁਨੀਆਂ ਦੇ ਹੋਰਨਾਂ ਇਨਕਲਾਬੀ-ਜਮਹੂਰੀ ਅਤੇ ਇਨਸਾਫਪਸੰਦ ਲੋਕਾਂ ਵੱਲੋਂ ਇਸ ਦੀ ਨਾ ਸਿਰਫ ਆਰਥਿਕ ਮੱਦਦ ਹੀ ਕੀਤੀ ਜਾ ਰਹੀ ਹੈ ਬਲਕਿ ਸਿਆਸੀ ਅਤੇ ਇਖਲਾਕੀ ਮੱਦਦ ਵੀ ਕੀਤੀ ਜਾ ਰਹੀ ਹੈ। ਉਹ ਜਿੱਥੇ ਕਿਤੇ ਵੀ ਹਨ, ਸਾਮਰਾਜੀ ਧਾੜਵੀਆਂ ਅਤੇ ਉਹਨਾਂ ਦੇ ਪਿੱਠੂ ਭਾਰਤੀ ਪਸਾਰਵਾਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਜਾਬਰ ਕਾਰਵਾਈਆਂ ਖਿਲਾਫ ਕਸ਼ਮੀਰੀ ਲੋਕਾਂ ਦੀ ਹਮਾਇਤ ਕਰ ਰਹੇ ਹਨ। ਕੋਈ ਵੀ ਲਹਿਰ ਭਾਵੇਂ ਉਹ ਕੌਂਮੀ ਮਸਲਿਆਂ ਉੱਤੇ ਉੱਸਰੀ ਹੋਵੇ ਤੇ ਭਾਵੇਂ ਜਮਾਤੀ ਜਾਂ ਹੋਰ ਬੁਨਿਆਦੀ ਮਸਲਿਆਂ 'ਤੇ ਉੱਸਰੀ ਹੋਵੇ ਜਦੋਂ ਤੱਕ ਉਹ ਸਹੀ ਢੰਗ ਨਾਲ ਕੰਮ ਕਰਦੀ ਹੋਵੇ ਤਾਂ ਉਸ ਲਈ ਮਨੁੱਖੀ ਸ਼ਕਤੀ ਸਹਿਤ ਸਭ ਤਰ੍ਹਾਂ ਦੀਆਂ ਸਹੂਲਤਾਂ ਹਾਸਲ ਹੋ ਹੀ ਜਾਂਦੀਆਂ ਹਨ। ਜਿਹੜੇ ਲੋਕ ਆਪਣੇ ਕਾਜ ਦੀ ਖਾਤਰ ਜ਼ਿੰਦਗੀ-ਮੌਤ ਦੀ ਲੜਾਈ ਦੇ ਰਾਹ ਤੁਰੇ ਹੋਣ ਉਹਨਾਂ ਲਈ ਆਰਥਿਕ ਸਮੱਸਿਆ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ ਬਲਕਿ ਜਿਵੇਂ ਕਿਸੇ ਵੀ ਲੋਕ ਲਹਿਰ ਲਈ ਲੋਕ ਆਪਣਾ ਖੂਨ-ਪਸੀਨਾ ਅਰਪਤ ਕਰਦੇ ਰਹਿੰਦੇ ਹਨ, ਉਸੇ ਹੀ ਤਰ੍ਹਾਂ ਆਰਥਿਕ ਪੱਖੋਂ ਕੋਈ ਘਾਟ ਨਹੀਂ ਰਹਿਣ ਦਿੰਦੇ। ਭਾਰਤੀ ਹਾਕਮ ਜਮਾਤੀ ਪਾਰਟੀਆਂ ਦੇ ਭਿਆਲਾਂ ਵੱਲੋਂ ਵਿਦੇਸ਼ਾਂ ਵਿੱਚੋਂ ਕੋਈ ਰਾਸ਼ੀਆਂ ਭੇਜੀਆਂ ਜਾਣ ਤਾਂ ਉਹ ਜਾਇਜ ਹੈ, ਕਸ਼ਮੀਰੀ ਕੌਮ ਦੀ ਆਜ਼ਾਦੀ ਲਈ ਕਿਸੇ ਵੱਲੋਂ ਮੱਦਦ ਕੀਤੀ ਜਾਵੇ, ਇਹ ਇਹਨਾਂ ਨੂੰ ਗ਼ਦਾਰੀ ਕਰਨ ਦੇ ਤੁਲ ਜਾਪਦੀ ਹੈ।
ਭਾਰਤੀ ਹਾਕਮਾਂ ਵੱਲੋਂ ਕਸ਼ਮੀਰੀ ਲੋਕਾਂ ਦੀ ਕੀਤੀ ਜਾ ਰਹੀ ਨਾਕਾਬੰਦੀ, ਉਹਨਾਂ ਦੀ ਟਾਕਰਾ ਲਹਿਰ ਨੂੰ ਕੁਚਲਣ ਲਈ ਵਰਤਿਆ ਜਾ ਰਿਹਾ ਹਰਬਾ ਹੈ। ਅਜਿਹਾ ਕੁੱਝ ਭਾਰਤੀ ਹਾਕਮਾਂ ਵੱਲੋਂ ਪਹਿਲੀ ਵਾਰੀ ਨਹੀਂ ਕੀਤਾ ਗਿਆ ਬਲਕਿ ਪਹਿਲਾਂ ਵੀ ਇੱਕ ਵਾਰੀ ਭਾਰਤੀ ਹਾਕਮਾਂ ਨੇ ਕਸ਼ਮੀਰੀ ਲੋਕਾਂ ਦੀ ਆਰਥਿਕ ਨਾਕਾਬੰਦੀ ਕੀਤੀ ਸੀ, ਪਰ ਜਦੋਂ ਉਹਨਾਂ ਨੇ ਮੁਜ਼ੱਫਰਾਬਾਦ ਚੱਲੋ ਦਾ ਨਾਹਰਾ ਦੇ ਕੇ ਵਿਆਪਕ ਲਾਮਬੰਦੀ ਕੀਤੀ ਸੀ ਤਾਂ ਭਾਰਤੀ ਹਾਕਮਾਂ ਨੂੰ ਆਪਣੇ ਹੱਥ ਪਿੱਛੇ ਖਿੱਚਣੇ ਪਏ ਸਨ। ਹੁਣ ਵੀ ਕਸ਼ਮੀਰੀ ਲੋਕ ਭਾਰਤੀ ਹਾਕਮਾਂ ਦੇ ਹਰਬਿਆਂ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦੇਣਗੇ। ਅਜਿਹੇ ਸਮੇਂ ਭਾਰਤ ਸਮੇਤ ਦੁਨੀਆਂ ਦੇ ਸਭਨਾਂ ਇਨਕਲਾਬੀ-ਜਮਹੂਰੀ ਇਨਸਾਫਪਸੰਦ ਲੋਕਾਂ ਨੂੰ ਕਸ਼ਮੀਰੀ ਲੋਕਾਂ ਦੇ ਹੱਕੀ ਕਾਜ ਦੇ ਪੱਖ ਵਿੱਚ ਡਟਦੇ ਹੋਏ, ਭਾਰਤੀ ਹਾਕਮਾਂ ਦੇ ਕੋਝੇ ਮਨਸੁਬਿਆਂ ਦਾ ਪਰਦਾਚਾਕ ਕਰਨਾ ਚਾਹੀਦਾ ਹੈ।

ਕਸ਼ਮੀਰੀ ਕੌਮ ਦੇ ਅੰਦੋਲਨ ਦੀ ਰਿਪੋਰਟ-2
ਕਸ਼ਮੀਰੀ ਕੌਮ ਦੇ ਅੰਦੋਲਨ ਦੀ ਰਿਪੋਰਟ-2
(ਲੜੀ ਜੋੜਨ ਲਈ ਪੜ੍ਹੋ ਸੁਰਖ਼ ਰੇਖਾ ਸਤੰਬਰ-ਅਕਤੂਬਰ 2017)
ਪੰਡਿਤਾਂ ਨੂੰ ਕਸ਼ਮੀਰ 'ਚੋਂ ਭਜਾਉਣ ਦੀ ਸੱਚਾਈ
ਇਸ ਸਬੰਧੀ ਸੱਚ ਜਾਣਨ ਲਈ ਅਸੀਂ ਉਕਤ ਬੰਦਿਆਂ ਤੋਂ ਇਲਾਵਾ ਕੁਝ ਪੰਡਿਤ ਪਰਿਵਾਰਾਂ ਨੂੰ ਤੇ ਇੱਕ ਮੰਦਰ ਦੇ ਮੁਖੀ ਪੰਡਿਤ ਨੂੰ ਮਿਲੇ। ਉਂਝ ਤਾਂ ਹਰ ਇੱਕ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਪੰਡਿਤਾਂ ਨੂੰ ਕਸਮੀਰੀਆਂ ਨੇ ਭਜਾਇਆ ਹੈ, ਉਹਨਾਂ ਨੇ ਪੰਡਿਤਾਂ ਨਾਲ ਅਪਣੱਤ ਤੇ ਪ੍ਰੇਮ-ਭਾਵ ਦੀ ਭਾਵਨਾ ਹੀ ਬਿਆਨ ਕੀਤੀ। ਇਸ ਬਾਰੇ ਬੋਲਦਿਆਂ ਉਹਨਾਂ ਦੱਸਿਆ ਕਿ 1989 ਵਿੱਚ ਜਦ ਚੋਣਾਂ 'ਚ ਧੱਕਾ ਕੀਤੇ ਜਾਣ 'ਤੇ ਹੁਰੀਅਤ ਆਗੂਆਂ ਨੇ ਹਥਿਆਰ ਚੁੱਕੇ ਤਾਂ ਉਹਨਾਂ ਨੇ ਹਰ ਇੱਕ ਉਸ ਬੰਦੇ ਨੂੰ ਵੀ ਮਾਰਿਆ ਜੋ ਸਰਕਾਰ ਦਾ ਮੁਖ਼ਬਰ, ਭਾਰਤੀ ਏਜੰਸੀਆਂ ਦਾ ਏਜੰਟ ਸੀ, ਮਾਰਨ ਲੱਗਿਆਂ ਕਿਸੇ ਦਾ ਧਰਮ ਨਹੀਂ ਦੇਖਿਆ। ਜਿਥੇ ਹੋਰ ਧਰਮਾਂ ਦੇ ਮਾਰੇ ਉਥੇ ਕਈ ਪੰਡਿਤ ਵੀ ਮਾਰੇ ਗਏ ਜਿਹੜੇ ਮੁਖ਼ਬਰ ਸੀ। ਪਰ ਭਾਰਤੀ ਏਜੰਸੀਆਂ ਨੇ ਇਸ ਨੂੰ ਹੋਰ ਦਿੱਖ ਦਿੱਤੀ। ਜੇ. ਐਂਡ ਕੇ. ਦੇ ਗਵਰਨਰ ਜਗਮੋਹਨ ਦੀਆਂ ਫ਼ਿਰਕੂ ਗਤੀਵਿਧੀਆਂ ਹੋਣ ਕਰਕੇ ਉਸ ਨੂੰ ਵਾਪਿਸ ਬੁਲਾਉਣਾ ਪੈ ਗਿਆ ਸੀ। ਪਰ ਮਿਲੀਟੈਂਸੀ ਦੇ ਵਕਤ ਸਰਕਾਰ ਨੇ ਫ਼ਿਰਕੂ ਅੱਗਾਂ ਲਾਉਣ ਲਈ ਉਸ ਨੂੰ ਦੁਬਾਰਾ ਜੇ.ਐਂਡ ਕੇ. ਲਿਆਂਦਾ। ਇਹੀ ਬੰਦਾ ਸੀ ਜਿਸ ਨੇ 1985-86 'ਚ ਬੀਫ 'ਤੇ ਬੈਨ ਲਾਇਆ ਸੀ। ਉਸ ਨੇ ਦੁਬਾਰਾ ਆ ਕੇ ਪੰਡਿਤਾਂ ਨੂੰ ਇੱਕ ਥਾਂ ਇਕੱਠੇ ਕਰਕੇ ਕਿਹਾ ਕਿ ਤੁਸੀਂ ਸਾਰੇ ਦਿੱਲੀ ਚਲੇ ਜਾਓ ਅਸੀਂ ਖਾੜਕੂਆਂ ਨੂੰ ਖਤਮ ਕਰਨਾ ਹੈ। ਅਜਿਹਾ ਕਰਕੇ ਹਿੰਦੂਆਂ ਦੇ ਮਨ 'ਚ ਮੁਸਲਮਾਨਾਂ ਪ੍ਰਤੀ ਫ਼ਿਰਕੂ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਗਈ। ਸਰਕਾਰ ਨੇ ਲਾਲਚ ਵੀ ਦਿੱਤਾ ਕਿ ਜਿਹੜਾ ਕਸ਼ਮੀਰ ਛੱਡ ਕੇ ਜਾਵੇਗਾ ਉਸ ਦੇ ਪਰਿਵਾਰ ਨੂੰ ਪ੍ਰਤੀ ਮੈਂਬਰ 9000 ਰੁਪਏ ਦਿੱਤੇ ਜਾਣਗੇ। ਪਰ ਤੁਸੀਂ ਦੇਖੋ ਕਿ ਹੁਣ ਬਹੁਤ ਸਾਰੇ ਹਿੰਦੂ ਵਾਪਿਸ ਕਸ਼ਮੀਰ ਆ ਰਹੇ ਹਨ, ਪਰ ਉਹਨਾਂ ਨੂੰ ਪੁਰਾਣੇ ਘਰਾਂ 'ਚ ਨਹੀਂ ਜਾਣ ਦਿੱਤਾ ਬਲਕਿ ਉਹਨਾਂ ਦੀਆਂ ਅਲੱਗ ਕਲੋਨੀਆਂ ਬਣਾ ਦਿੱਤੀਆਂ ਗਈਆਂ ਤਾਂ ਕਿ ਹਿੰਦੂ ਕਸ਼ਮੀਰੀ ਮੁਸਲਿਮ ਕਸ਼ਮੀਰੀਆਂ ਤੋਂ ਅਲੱਗ ਮਹਿਸੂਸ ਕਰਨ। ਪਰ ਅਸਲ ਵਿੱਚ ਆਮ ਪੰਡਿਤਾਂ ਨੂੰ ਇੱਥੇ ਕੋਈ ਖਤਰਾ ਨਹੀਂ ਸੀ। ਜਿਹੜੇ ਕਸ਼ਮੀਰ ਛੱਡ ਕੇ ਨਹੀਂ ਗਏ, ਉਹ ਇੱਥੇ ਬਿਲਕੁਲ ਸੁਰੱਖਿਅਤ ਰਹੇ। 1994 ਵਿੱਚ ਮੁਰਲੀ ਮਨੋਹਰ ਜੋਸ਼ੀ ਕਸ਼ਮੀਰ ਗਿਆ, ਉਸ ਨੇ ਜਲੂਸ ਕੱਢ ਕੇ ਲਾਲ ਚੌਕ ਵਿੱਚ ਤਿਰੰਗਾ ਲਹਿਰਾ ਦਿੱਤਾ। ਕੁਝ ਹੀ ਦਿਨਾਂ ਬਾਅਦ ਖਾੜਕੂਆਂ ਨੇ ਲਾਲ ਚੌਕ ਨੂੰ ਤਿਰੰਗੇ ਸਮੇਤ ਉਡਾ ਦਿੱਤਾ। ਉਸ ਸਮੇਂ ਮੋਦੀ ਸਧਾਰਨ ਵਰਕਰ ਦੇ ਤੌਰ 'ਤੇ ਜਲੂਸ ਵਿੱਚ ਸ਼ਾਮਿਲ ਹੋਇਆ ਸੀ। ਮੁਸਲਮਾਨਾਂ ਦਾ ਕਸ਼ਮੀਰੀ ਦੇ ਤੌਰ 'ਤੇ ਕਸ਼ਮੀਰੀ ਪੰਡਿਤਾਂ ਨਾਲ ਬਹੁਤ ਕੁਝ ਸਾਂਝਾ ਹੈ, ਜੰਮਣ, ਮਰਨ ਤੇ ਰਸਮਾਂ-ਰਿਵਾਜ ਮੁਸਲਮਾਨ ਕਰਦੇ ਹਨ। ਦੁੱਖ-ਸੁੱਖ ਵਿੱਚ ਮੁਸਲਮਾਨ ਪੰਡਿਤਾਂ ਦਾ ਪੂਰਾ ਸਾਥ ਦਿੰਦੇ ਹਨ। ਅਸੀਂ ਯਾਸਿਨ ਮਲਿਕ ਦੇ ਦਫ਼ਤਰ ਗਏ, ਮਿਲਣ ਸਾਰ ਆਪਣੀ ਜਾਣ-ਪਛਾਣ ਦੇਣ ਲੱਗਿਆਂ ਅਸੀਂ ਦੱਸਿਆ ਕਿ ਘੱਟ-ਗਿਣਤੀਆਂ ਦੀ ਇੱਥੇ ਹਾਲਤ ਜਾਣਨ ਆਏ ਹਾਂ ਤਾਂ ਉਸ ਨੇ ਉਸੇ ਵਕਤ ਆਖਿਆ ਕਿ ਤੁਹਾਨੂੰ ਪਹਿਲਾਂ ਪੰਡਿਤ ਪਰਿਵਾਰਾਂ ਨੂੰ ਹੀ ਮਿਲਣਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਸਾਡੇ ਦਫ਼ਤਰ ਦੇ ਹੇਠਾਂ ਇੱਕ ਹਿੰਦੂ 35-40 ਸਾਲਾਂ ਤੋਂ ਕੱਪੜੇ ਦੀ ਦੁਕਾਨ ਚਲਾ ਰਿਹਾ ਹੈ, ਇਸ ਨੂੰ ਤਾਂ ਕਿਸੇ ਨੇ ਨਹੀਂ ਭਜਾਇਆ। ਅਗਲੇ ਦਿਨ ਅਸੀਂ ਲਾਲ ਚੌਕ 'ਚ ਯਾਤਰੀ ਸਥਾਨ ਜੋ ਇੱਕ ਮੰਦਰ ਵੀ ਹੈ, ਉਸ ਦੇ ਪੰਡਿਤ ਨੂੰ ਜਾ ਕੇ ਮਿਲੇ। ਪੰਡਿਤ ਅਯੁੱਧਿਆ ਤੋਂ ਸੀ। ਜਦ ਉਸ ਨੂੰ ਪੁੱਛਿਆ ਕਿ ਇੱਥੇ ਸੁਰੱਖਿਅਤ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਅੱਜ ਦੇ ਸਮੇਂ ਦੇਸ਼ ਵਿੱਚ ਤਿੰਨ ਬੰਦੇ ਖੁਸ਼ ਨੇ, ਮੋਦੀ-ਯੋਗੀ ਅਦਿੱਤਿਆ ਨਾਥ ਤੇ ਤੀਜਾ ਇਸ ਮੰਦਰ ਦਾ ਪੰਡਿਤ ਯਾਨਿ ਕਿ ਮੈਂ। ਉਸ ਨੇ ਕਿਹਾ ਕਿ ਜੋ ਟੀ.ਵੀ. ਚੈਨਲ, ਭਾਰਤੀ ਸਰਕਾਰ, ਅਖ਼ਬਾਰ ਕਸ਼ਮੀਰੀ ਪੰਡਿਤਾਂ ਬਾਰੇ ਬੋਲ ਰਹੇ ਹਨ ਉਹ ਬਿਲਕੁਲ ਝੂਠ ਹੈ। ਔਖੇ ਵਕਤ ਯਾਸਿਨ ਮਲਿਕ ਹੀ ਹਮੇਸ਼ਾ ਉਹਨਾਂ ਦੇ ਕੰਮ ਆਇਆ ਹੈ। ਉਸ ਨੇ ਕਿਹਾ ਕਿ ਜੋ ਗਲਤ ਪ੍ਰਚਾਰ ਸੁਣ ਰਹੇ ਹਨ ਉਹਨਾਂ ਨੂੰ ਚੱਲ ਕੇ ਕਸ਼ਮੀਰ ਆ ਕੇ ਸੱਚ ਆਪਣੇ ਅੱਖੀਂ ਦੇਖਣਾ ਚਾਹੀਦਾ ਹੈ। 'ਯਾਤਰੀ ਸਥਾਨ' ਬਣਾਉਣ ਵਿੱਚ ਵੀ ਮੁਸਲਮਾਨਾਂ ਨੇ ਹੀ ਮੱਦਦ ਕੀਤੀ ਸੀ।
ਸਰਕਾਰੀ ਡਿਗਰੀ ਕਾਲਜ ਪੁਲਵਾਮਾ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇੱਕ ਵਾਰ ਕਸ਼ਮੀਰ 'ਚ ਅਫਸਪਾ ਵਾਲੇ ਮੁੱਦੇ 'ਤੇ ਬਿੱਲ ਕਲਿੰਟਨ ਨੇ ਆਉਣਾ ਸੀ, ਉਹ ਅਜੇ ਦਿੱਲੀ ਸੀ ਕਿ ਭਾਰਤੀ ਫੌਜ ਨੇ ਜਾਣ-ਬੁੱਝ ਕੇ ਕਈ ਸਿੱਖ ਮਰਵਾ ਦਿੱਤੇ, ਹਾਲਤ ਨਾਜ਼ੁਕ ਬਣ ਗਏ, ਜਿਸ ਨੂੰ ਦੇਖਦਿਆਂ ਕਲਿੰਟਨ ਇਹ ਆਖ ਕੇ ਕਿ ਅਫਸਪਾ ਜ਼ਰੂਰੀ ਹੈ, ਵਾਪਿਸ ਚਲਾ ਗਿਆ। ਤਾਜ਼ ਹੋਟਲ 'ਤੇ ਹਮਲਿਆਂ 'ਚ ਇਕੱਲਾ ਕਸਾਬ ਫੜਿਆ ਗਿਆ, ਉਹ ਭਾਰਤੀ ਏਜੰਟ ਵੀ ਤਾਂ ਹੋ ਸਕਦਾ ਹੈ, ਪਰ ਇਹ ਸਭ ਭਾਰਤੀ ਹਕੂਮਤ ਮੁਸਲਿਮ ਆਬਾਦੀ ਨੂੰ ਬਦਨਾਮ ਕਰਨ ਲਈ ਹੀ ਕਰ ਰਹੀ ਹੈ। ਪਰ ਤੁਸੀਂ ਦੇਖੋ ਕਿ ਹਾਈਵੇਅ 'ਤੇ ਅਮਰਨਾਥ ਯਾਤਰੀਆਂ ਦਾ ਐਕਸੀਡੈਂਟ ਹੋਇਆ, ਹਾਲਾਂਕਿ ਉਸ ਵਕਤ ਚਾਰ ਮੁਸਲਿਮ ਨੌਜਵਾਨਾਂ ਨੂੰ ਮਾਰਿਆ ਗਿਆ ਸੀ। ਪਰ ਫਿਰ ਵੀ 13 ਕਸ਼ਮੀਰੀ ਨੌਜਵਾਨਾਂ ਨੇ ਜਖ਼ਮੀਆਂ ਨੂੰ ਆਪਣਾ ਖ਼ੂਨ ਦਿੱਤਾ ਸੀ। ਅਸੀਂ ਅੱਜ ਵੀ ਚਾਹੁੰਦੇ ਹਾਂ ਕਿ ਕਸ਼ਮੀਰੀ ਪੰਡਿਤ ਸਾਡੇ ਨਾਲ ਸਾਡੇ ਗਲੀ-ਮੁਹੱਲਿਆਂ ਵਿੱਚ ਹੀ ਰਹਿਣ।
ਇਸਲਾਮ ਤੇ ISIS ਦੀ ਸੱਚਾਈ
ਕਸ਼ਮੀਰੀਆਂ ਦਾ ਧਰਮ ਇਸਲਾਮ ਹੈ। ਇਸਲਾਮ ਧਰਮ ਵਿੱਚ Renal Code? ਤੇ ਕਈ ਹੋਰ ਚੰਗੀਆਂ ਗੱਲਾਂ ਦਾ ਦਾਅਵਾ ਕਰਦਿਆਂ ਕਸ਼ਮੀਰੀਆਂ ਦੀ ਇਹ ਸਮਝ ਹੈ ਕਿ ਅਸੀਂ ਇਸ ਨੂੰ Islamic state ਬਣਾ ਕੇ ਵਧੀਆ ਚਲਾ ਸਕਦੇ ਹਾਂ। ਪਰ ISIS ਬਾਰੇ ਸਵਾਲ ਕਰਨ 'ਤੇ ਪੁਲਵਾਮਾ ਦੇ ਵਿਦਿਆਰਥੀ ਬੋਲੇ ਕਿ ISIS ਅਸਲ ਵਿੱਚ ਭਾਰਤ, ਅਮਰੀਕਾ ਤੇ ਇਜ਼ਰਾਈਲ ਨੇ ਰਲ ਕੇ ਬਣਾਈ ਹੈ, ਪੂਰੀ ਦੁਨੀਆਂ ਵਿੱਚ ਮੁਸਲਿਮ ਆਬਾਦੀ ਨੂੰ ਨਿਸ਼ਾਨਾ ਬਣਾਉਣ ਲਈ। ਸਾਡੇ ਉਥੇ ਹੁੰਦੇ ਸਮੇਂ ਹੀ ਹਿਜਬੁਲ ਮੁਜਾਹਦੀਨ ਦੇ ਇੱਕ ਕਮਾਂਡਰ ਜਾਕਿਰ ਮੂਸਾ ਦਾ ਬਿਆਨ ਆਇਆ ਕਿ ਜਿਹੜੇ ਹੁਰੀਅਤ ਨੇਤਾ ਕਸ਼ਮੀਰ ਸਮੱਸਿਆ ਨੂੰ ਰਾਜਨੀਤਿਕ ਸਮੱਸਿਆ ਦੱਸ ਰਹੇ ਹਨ ਮੈਂ ਉਹਨਾਂ ਦੇ ਸਿਰ ਵੱਢ ਕੇ ਲਾਲ ਚੌਕ 'ਚ ਟੰਗ ਦੇਵਾਂਗਾ। ਉਸਦਾ ਆਖਣਾ ਸੀ ਕਿ ਕਸ਼ਮੀਰ ਸਮੱਸਿਆ ਅਸਲ 'ਚ ਇਸਲਾਮਿਕ ਸਟੇਟ ਬਣਾਉਣ ਦੀ ਲੜਾਈ ਹੈ ਤੇ ਇਹ ਇਸਲਾਮਿਕ ਸਟੇਟ ਬਣੇਗੀ। ਅਸੀਂ ਇਸ ਨੂੰ ਵੀ ਗੌਰ ਨਾਲ ਦੇਖਿਆ ਤੇ ਇਹ ਪਾਇਆ ਕਿ ਉਸ ਦੇ ਇਸ ਬਿਆਨ ਦੀ ਥੱਲੇ ਤੋਂ ਲੈ ਕੇ ਉੱਪਰ ਤੱਕ ਕੀ ਆਮ ਵਿਦਿਆਰਥੀ, ਨੌਜਵਾਨ, ਪੱਤਰਕਾਰ, ਹੁਰੀਅਤ ਨੇਤਾ ਸਭ ਨੇ ਰੱਜ ਕੇ ਨਿਖੇਧੀ ਹੀ ਕੀਤੀ। ਅਵੰਤੀਪੁਰਾ ਯੂਨੀਵਰਸਿਟੀ ਦੇ ਇੱਕ ਅਧਿਆਪਕ ਨੇ ਕਿਹਾ ਕਿ ਅਸੀਂ ISIS ਦੀ Support ਨਹੀਂ ਲੈਣਾ ਚਾਹੁੰਦੇ ਪਰ ਜੇਕਰ ਕੋਈ ਇਹ ਸ਼ਰਤ ਰੱਖੇ ਕਿ ਜੇਕਰ ISISਦੀ ਸਪੋਰਟ ਨਹੀਂ ਲਵੋਗੇ ਫੇਰ ਹੀ ਤੁਹਾਡੀ ਹਮਾਇਤ ਕਰਾਂਗੇ, ਇਹ ਵੀ ਗਲਤ ਹੈ। ਇੱਕ ਅਖ਼ਬਾਰ ਦੇ ਪੱਤਰਕਾਰ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ISIS ਧਾਰਮਿਕ ਕੱਟੜਤਾ ਨੂੰ ਫੈਲਾਉਣਾ ਚਾਹੁੰਦੀ ਹੈ, ਤੁਸੀਂ ਦੇਖੋ ਇਸਲਾਮਿਕ ਕੱਟੜਤਾ ਦਾ ਜਿੱਥੇ ਜਨਮ ਹੋਇਆ ਮਤਲਬ ਮਿਸਰ, ਅੱਜ ਉਥੇ ਮੁੜਕੇ ਪੈਰ ਜਮਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਨਹੀਂ ਕਰ ਸਕੀ। ਇਸੇ ਤਰ੍ਹਾਂ RSS ਇਸ ਏਜੰਡੇ 'ਤੇ ਲੱਗੀ ਹੋਈ ਹੈ ਪਰ ਇਹ ਵੀ ਕਾਮਯਾਬ ਨਹੀਂ ਹੋ ਸਕੇਗੀ। ਪੁਲਵਾਮਾ ਦੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਪਾਕਿ ਦਾ ਵੀ ISIS ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
UNO 'ਤੇ ਵਿਸ਼ਵਾਸ਼
ਹਰ ਕਸ਼ਮੀਰੀ ਦੀ ਇਹ ਗੱਲ ਸਮਝ ਦਾ ਹਿੱਸਾ ਹੈ ਕਿ ਸਾਡਾ ਕੇਸ ਯੂ.ਐਨ.ਓ. ਵਿੱਚ ਪਿਆ ਹੈ, ਇਸਦਾ ਨਿਬੇੜਾ ਉਥੇ ਹੀ ਹੋਵੇਗਾ। ਉਹਨਾਂ ਨੂੰ ਇਤਰਾਜ਼ ਵੀ ਹੈ ਕਿ ਯੂ.ਐਨ.ਓ. ਨੇ ਪਾਕਿ ਤੇ ਹਿੰਦ ਨੂੰ ਆਪਣੀਆਂ ਫੌਜਾਂ ਘਟਾਉਣ ਲਈ ਕਿਹਾ ਸੀ, ਭਾਰਤ ਨੂੰ 7 ਲੱਖ ਤੋਂ ਘਟਾ ਕੇ ਗਿਣਤੀ ਇੱਕ ਲੱਖ ਕਰਨ ਲਈ ਕਿਹਾ ਸੀ ਪਰ ਭਾਰਤ ਨੇ ਨਹੀਂ ਕੀਤਾ। ਯੂ.ਐਨ.ਓ. 'ਤੇ ਵਿਸ਼ਵਾਸ਼ ਹੋਣ ਦੀ ਇੱਕ ਵਜ੍ਹਾ ਇਹ ਹੈ ਕਿ ਉਹਨਾਂ ਨੂੰ ਹੋਰ ਕੋਈ ਸਹਾਰਾ ਨਜ਼ਰ ਨਹੀਂ ਆਉਂਦਾ। ਉਹਨਾਂ ਨੂੰ ਲੱਗਦਾ ਹੈ ਕਿ ਰਾਇਸ਼ੁਮਾਰੀ ਤੋਂ ਬਾਅਦ ਯੂ.ਐਨ.ਓ. ਕਸ਼ਮੀਰ ਆਵੇਗੀ, ਉਹੀ ਸਾਰਾ ਨਿਬੇੜਾ ਕਰਵਾਏਗੀ।
ਆਜ਼ਾਦੀ ਤੋਂ ਭਾਵ, ਸਾਰੇ ਕਸ਼ਮੀਰ ਦੀ
ਘੱਟ-ਗਿਣਤੀਆਂ ਦੀ ਸੁਰੱਖਿਆ
ਇਹ ਪੁੱਛੇ ਜਾਣ 'ਤੇ ਕਿ ਕਸ਼ਮੀਰ ਦੀ ਆਜ਼ਾਦੀ ਤੋਂ ਭਾਵ ਕੀ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਾਰੇ ਕਸ਼ਮੀਰ ਜੰਮੂ-ਕਸ਼ਮੀਰ, ਮਕਬੂਜਾ ਕਸ਼ਮੀਰ, ਗਿਲਗਿਤ, ਲੱਦਾਖ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ। 1932 ਤੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਹੈ। ਪੁੰਛ ਵਿੱਚ ਬਗ਼ਾਵਤ ਹੋਣ ਤੋਂ ਪਹਿਲਾਂ ਜੰਮੂ ਵਿੱਚ 5 ਲੱਖ ਮੁਸਲਮਾਨਾਂ ਨੂੰ ਮਾਰਿਆ ਗਿਆ ਸੀ, ਜਿਸਦੇ ਜਵਾਬ ਵਿੱਚ ਪੁੰਛ ਵਿੱਚ ਬਗ਼ਾਵਤ ਹੋ ਗਈ। ਹਰੀ ਸਿੰਘ ਨੇ ਭਾਰਤੀ ਹਕੂਮਤ ਤੋਂ ਮੱਦਦ ਮੰਗੀ। ਪਰ ਇਸ ਬਗ਼ਾਵਤ ਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਗਿਆ।
ਜਿਵੇਂ ਅੱਜ ਵੀ ਪੱਥਰਬਾਜਾਂ ਨੂੰ ਪਾਕਿਸਤਾਨ ਨਾਲ ਤੇ ਹੁਰੀਅਤ ਲੀਡਰਾਂ ਨਾਲ ਜੋੜਿਆ ਜਾ ਰਿਹਾ ਹੈ। ਅਸੀਂ ਜਦ ਕਿਹਾ ਕਿ ਭਾਰਤ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਆਜ਼ਾਦ ਕਰ ਦਿੱਤਾ ਤਾਂ ਪਾਕਿਸਤਾਨ ਹਮਲਾ ਕਰ ਦੇਵੇਗਾ ਤਾਂ ਇੱਕ ਅਖ਼ਬਾਰ ਦੇ ਪੱਤਰਕਾਰ ਦਾ ਕਹਿਣਾ ਸੀ ਕਿ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਕਸ਼ਮੀਰ ਨੂੰ ਭਾਰਤ ਦੀ ਢਾਲ ਵਜੋਂ ਵਰਤ ਰਿਹਾ ਹੈ। ਤੁਸੀਂ ਸੋਚੋ ਕਿ ਜੇ ਭਾਰਤ ਆਜ਼ਾਦ ਨਾ ਵੀ ਕਰੇ ਤੇ ਪਾਕਿਸਤਾਨ ਹਮਲਾ ਕਰ ਦੇਵੇ, ਕੀ ਯੂ.ਪੀ., ਬਿਹਾਰ ਰੱਖਿਆ ਕਰਨ ਲਈ ਆਉਣਗੇ? ਉਸ ਨੇ ਕਿਹਾ ਕਿ ਦੱਖਣੀ ਏਸ਼ੀਆ ਨਾਲੋਂ ਕਸ਼ਮੀਰ ਕੇਂਦਰੀ ਏਸ਼ੀਆ ਦੇ ਵੱਧ ਨੇੜੇ ਹੈ। ਇਹ ਕਦੇ ਭਾਰਤ ਦਾ ਹਿੱਸਾ ਨਹੀਂ ਰਿਹਾ। ਮਹਾਰਾਜਾ ਰਣਜੀਤ ਸਿੰਘ ਤੋਂ ਡੋਗਰੇ ਗੁਲਾਬ ਸਿੰਘ ਨੇ ਕਸ਼ਮੀਰ 7500000 ਨਾਨਕਸ਼ਾਹੀਆਂ ਵਿੱਚ ਖਰੀਦਿਆ ਸੀ, ਇਹ ਪੈਸਾ ਗੁਲਾਬ ਸਿੰਘ ਨੇ ਕਸ਼ਮੀਰੀਆਂ ਤੋਂ ਬੇਗਾਰ 'ਤੇ ਕੰਮ ਕਰਵਾ ਕੇ ਪੂਰਾ ਕੀਤਾ। ਕਸ਼ਮੀਰੀ ਤਾਂ ਉਸ ਸਮੇਂ ਤੋਂ ਗੁਲਾਮੀ ਖ਼ਿਲਾਫ਼ ਲੜ ਰਹੇ ਹਨ। ਕੋਈ ਵੀ ਮੁਲਕ ਕਸ਼ਮੀਰ ਨੂੰ ਭਾਰਤ ਜਾਂ ਪਾਕਿ ਦਾ ਹਿੱਸਾ ਨਹੀਂ ਮੰਨਦੇ। AAC, AFP, Reuters ਤੇ ਰਸ਼ੀਅਨ ਪ੍ਰੈਸ ਭਾਰਤ ਵਾਲੇ ਕਸ਼ਮੀਰ ਨੂੰ Indian administrate Kashmir ਤੇ ਪਾਕਿ ਵਾਲੇ ਕਸ਼ਮੀਰ ਨੂੰ Pakistan administrate Kashmir ਆਖਦੇ ਹਨ। ਇਸ ਵਿੱਚੋਂ ਏ.ਐਫ.ਪੀ. ਅਮਰੀਕਾ ਦੀ ਏਜੰਸੀ ਹੈ। ਹੁਣ ਭਾਰਤ ਅਮਰੀਕਾ ਦੇ ਅਧੀਨ ਹੈ, ਉਹ ਦੇਖ ਲਵੇ ਕਿ ਉਸ ਦਾ ਆਕਾ ਕਸ਼ਮੀਰ ਬਾਰੇ ਕੀ ਸਟੈਂਡ ਰੱਖਦਾ ਹੈ। ਕਈ ਬੰਦਿਆਂ ਨੇ ਕਿਹਾ ਕਿ ਭਾਰਤ ਹਰ ਗੱਲ ਤੋਂ ਥਿੜਕਦਾ ਆਇਆ ਹੈ, ਹਰੀ ਸਿੰਘ ਨਾਲ ਸਮਝੌਤੇ ਸਮੇਂ ਤਿੰਨ ਮਹਿਕਮੇ ਭਾਰਤ ਕੋਲ ਤੇ ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਾਉਣਾ ਤੈਅ ਹੋਇਆ ਸੀ, ਰਾਇਸ਼ੁਮਾਰੀ ਕਰਾਉਣਾ ਤੈਅ ਹੋਇਆ ਸੀ ਪਰ ਹੌਲੀ-ਹੌਲੀ ਭਾਰਤ ਸਭ ਗੱਲਾਂ ਤੋਂ ਮੁੱਕਰਦਾ ਆ ਰਿਹਾ ਹੈ। ਜਦ ਅਸੀਂ ਪੁੱਛਿਆ ਕਿ ਕੀ ਲੋਕ ਵੀ ਆਜ਼ਾਦ ਹੋਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ 90% ਕਸ਼ਮੀਰੀ ਭਾਰਤ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਇਹਨਾਂ 'ਚੋਂ 50% ਬਿਲਕੁਲ ਆਜ਼ਾਦ ਹੋਣਾ ਚਾਹੁੰਦੇ ਹਨ। AJKSU ਦੇ ਆਗੂ ਦਾ ਕਹਿਣਾ ਸੀ ਕਿ 2017 'ਚ ਸ਼੍ਰੀਨਗਰ ਵਿੱਚ 7% ਪੋਲਿੰਗ ਹੋਈ ਸੀ, ਇਸ ਦੌਰਾਨ ਧੱਕੇ ਨਾਲ ਪੋਲਿੰਗ ਵਧਾਉਣ ਦੀ ਕੋਸ਼ਿਸ਼ ਹੋਈ ਤੇ ਹਿੰਸਾ ਵਿੱਚ 8 ਕਸ਼ਮੀਰੀ ਮਾਰੇ ਗਏ। ਦੁਆਰਾ By poll ਹੋਈ ਤਾਂ ਪੋਲਿੰਗ ਘਟ ਕੇ 2% ਰਹਿ ਗਈ। ਇਸ ਤੋਂ ਸਮਝ ਆ ਜਾਣਾ ਚਾਹੀਦਾ ਹੈ ਕਿ ਕਸ਼ਮੀਰੀ ਕੀ ਚਾਹੁੰਦੇ ਹਨ। ਜਿਹੜੇ ਵੋਟ ਪਾਉਣ ਵੀ ਜਾਂਦੇ ਨੇ ਉਹ ਵੀ ਸਵੈ-ਨਿਰਣੇ ਦਾ ਅਧਿਕਾਰ ਚਾਹੁੰਦੇ ਨੇ। ਭਾਵੇਂ ਉਹ ਸੜਕਾਂ, ਵਿਕਾਸ, ਰੁਜ਼ਗਾਰ ਲਈ ਵੀ ਵੋਟ ਪਾਉਂਦੇ ਹਨ ਪਰ ਉਹ ਵੀ ਭਾਰਤ ਤੋਂ ਆਜ਼ਾਦੀ ਚਾਹੁੰਦੇ ਹਨ। ਬਾਕੀ ਵੋਟਾਂ ਪਾਉਣ ਵਾਲਿਆਂ 'ਚ ਪਾਰਟੀ ਵਰਕਰ ਵੀ ਹੁੰਦੇ ਨੇ ਤੇ ਧਾਂਦਲੀਆਂ ਵੀ ਕੀਤੀਆਂ ਜਾਂਦੀਆਂ ਹਨ। ਸੱਚ ਤਾਂ ਇਹ ਹੈ ਕਿ ਭਾਰਤੀ ਚੋਣਾਂ ਦਾ ਬਾਈਕਾਟ ਦਾ ਮਤਲਬ ਲੋਕ ਭਾਰਤ ਤੋਂ ਆਜ਼ਾਦੀ ਚਾਹੁੰਦੇ ਹਨ।
ਸਾਡਾ ਅਗਲਾ ਸਵਾਲ ਸੀ ਕਿ ਰਾਇਸ਼ੁਮਾਰੀ ਹੋ ਜਾਣ 'ਤੇ, ਕਸ਼ਮੀਰ ਆਜ਼ਾਦ ਹੋ ਜਾਣ 'ਤੇ, ਘੱਟ-ਗਿਣਤੀਆਂ ਹਿੰਦੂ, ਸਿੱਖਾਂ, ਬੋਧੀਆਂ ਨਾਲ ਕੀ ਵਿਤਕਰਾ ਨਹੀਂ ਹੋਵੇਗਾ। ਹਰ ਇੱਕ ਨੇ ਆਪਣਾ ਜ਼ੋਰ ਲਾ ਕੇ ਸਾਨੂੰ ਸਮਝਾਉਣਾ ਚਾਹਿਆ ਕਿ ਘੱਟ-ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਇੱਕ ਅਖ਼ਬਾਰ ਦੇ ਪੱਤਰਕਾਰ ਦਾ ਕਹਿਣਾ ਸੀ ਕਿ 1930 ਤੋਂ ਹੀ ਮੂਵਮੈਂਟ 'ਚ ਮੁਸਲਮਾਨਾਂ ਦੀ ਗਿਣਤੀ ਜਿਆਦਾ ਰਹੀ ਹੈ, ਇਸ ਦਾ ਧਾਰਮਿਕ ਹੋਣਾ ਸੁਭਾਵਿਕ ਹੈ, ਪਰ ਇਹ ਧਾਰਮਿਕ ਕੱਟੜ ਲਹਿਰ ਨਹੀਂ ਹੈ। ਹਰ ਇੱਕ ਨੇ ਇਸ ਮਾਮਲੇ ਵਿੱਚ ਗਿਲਾਨੀ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਉਹ ਸਮਝਦਾ ਹੈ ਕਿ ਆਜ਼ਾਦੀ ਤੋਂ ਬਾਅਦ ਸਭ ਧਰਮਾਂ ਤੇ ਨਾਲ ਹੀ ਨਾਸਤਿਕਾਂ ਨੂੰ ਵੀ ਪੂਰੀ ਆਜ਼ਾਦੀ ਦਿੱਤੀ ਜਾਵੇਗੀ। ਉਹ ਕਹਿੰਦਾ ਹੈ ਕਿ ਆਜ਼ਾਦ ਕਸ਼ਮੀਰ ਵਿੱਚ ਜੇਕਰ ਕਿਸੇ ਦਾ ਧਰਮ ਸ਼ਰਾਬ ਪੀਣ ਦੀ ਆਗਿਆ ਦਿੰਦਾ ਹੈ ਤੇ ਮੁਸਲਮਾਨ ਕਰਕੇ ਉਸਦੀ ਸ਼ਰਾਬ ਦੀ ਬੋਤਲ ਟੁੱਟ ਜਾਂਦੀ ਹੈ ਤਾਂ ਉਸਦੀ ਭਰਪਾਈ ਉਸ ਮੁਸਲਮਾਨ ਤੋਂ ਕਰਵਾਈ ਜਾਵੇਗੀ। ਅਵੰਤੀਪੁਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅਸੀਂ ਪੂਰੇ ਕਸ਼ਮੀਰ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਹਾਂ। ਆਜ਼ਾਦ ਹੋਣ ਤੋਂ ਬਾਅਦ ਸਭ ਕੁੱਝ ਠੀਕ ਕਰ ਦੇਵਾਂਗੇ। ਪਾਕਿਸਤਾਨ ਤੇ ਭਾਰਤ ਦੇ ਸੰਵਿਧਾਨ ਵਿੱਚ ਘੱਟ-ਗਿਣਤੀਆਂ ਲਈ ਕਾਨੂੰਨ ਹੈ, ਕਸ਼ਮੀਰ ਦੇ ਸੰਵਿਧਾਨ ਵਿੱਚ ਵੀ ਇਸੇ ਤਰ੍ਹਾਂ ਕਰਾਂਗੇ। ਬਾਕੀ ਉਹਨਾਂ ਦਾ ਕਹਿਣਾ ਸੀ ਕਿ ਇਹ ਸਵਾਲ ਤੁਹਾਨੂੰ ਗਿਲਾਨੀ ਸਾਹਿਬ ਨੂੰ ਕਰਨੇ ਚਾਹੀਦੇ ਹਨ, ਆਮ ਲੋਕਾਂ ਨੂੰ ਸਮੱਸਿਆਵਾਂ ਨਹੀਂ ਆਉਣ ਦੇਵਾਂਗੇ। ਇਹ ਸਾਡੀਆਂ ਵਿਅਕਤੀਗਤ ਰਾਵਾਂ ਹਨ। ਉਹਨਾਂ ਨੇ ਕਿਹਾ ਕਿ ਜਦ 200 ਪੰਡਿਤਾਂ ਦੀਆਂ ਹੱਤਿਆਵਾਂ ਹੋਈਆਂ ਤਾਂ ਸਾਰੀਆਂ ਐਫ.ਆਈ.ਆਰਜ JKLF ਦੇ ਆਗੂਆਂ 'ਤੇ ਕੀਤੀਆਂ ਗਈਆਂ। ਪਰ ਮੁਸਲਮਾਨਾਂ ਦੀਆਂ ਹੱਤਿਆਵਾਂ ਕਿਸੇ ਨੂੰ ਦਿਖਾਈ ਨਹੀਂ ਦਿੱਤੀਆਂ। ਅਨੰਤਨਾਗ ਦੇ ਨੌਜਵਾਨਾਂ ਦਾ ਇਸ ਬਾਰੇ ਆਖਣਾ ਸੀ ਕਿ ਜੇਕਰ ਜੰਗ ਚੱਲਦੀ ਹੋਵੇ ਤਾਂ ਗੋਲੀ ਨਾਲ ਤਾਂ ਘੱਟ-ਗਿਣਤੀਆਂ ਵੀ ਮਾਰੀਆਂ ਤਾਂ ਜਾਣਗੀਆਂ ਹੀ। ਪਰ ਜੇਕਰ ਭਾਰਤ ਸ਼ਾਂਤੀਪੂਰਨ ਰਾਇਸ਼ੁਮਾਰੀ ਕਰਵਾ ਦਿੰਦਾ ਹੈ ਤਾਂ ਅਸੀਂ ਘੱਟ-ਗਿਣਤੀ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਾਂਗੇ, ਅਸੀਂ ਇਸ ਗੱਲ 'ਤੇ ਹੀ ਨਹੀਂ ਖੜੇ ਕਿ ਅਸੀਂ ਪਾਕਿਸਤਾਨ ਨਾਲ ਹੀ ਜਾਣਾ ਹੈ, ਜੇਕਰ ਅਸੀਂ ਆਜ਼ਾਦ ਹੋਏ ਤਾਂ ਘੱਟ-ਗਿਣਤੀਆਂ ਦਾ ਪੂਰਾ ਖਿਆਲ ਖੁਦ ਰੱਖਾਂਗੇ। ਸ਼ਰਾਬ ਪੀਣ ਦੀ ਇਜਾਜ਼ਤ ਦਿੱਤੇ ਜਾਣ ਬਾਰੇ ਪੁੱਛਣ 'ਤੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਕਿਸੇ ਦਾ ਧਰਮ ਆਗਿਆ ਦਿੰਦਾ ਹੈ ਤਾਂ ਸ਼ਰਾਬ ਪੀਣ ਦੇਵਾਂਗੇ। ਜੇਕਰ ਧਰਮ ਮਨ੍ਹਾ ਕਰਦਾ ਹੈ ਤਾਂ ਰੋਕਾਂਗੇ। ਬਾਕੀ ਕਿਸੇ ਦਾ ਧਰਮ ਨਹੀਂ ਕਹਿੰਦਾ ਕਿ ਦੂਜੇ ਦਾ ਨੁਕਸਾਨ ਕਰੋ। ਗੁਜਰਾਤ ਵਿੱਚ ਸ਼ਰਾਬ ਬੰਦੀ ਕੀਤੀ ਗਈ ਹੈ ਅਸੀਂ ਵੀ ਉਸੇ ਦੀ ਤਰਜ 'ਤੇ ਕਰਾਂਗੇ। ਅਸੀਂ ਆਪਣਾ ਖ਼ੁਦ ਦਾ ਕਾਨੂੰਨ, ਪੁਲੀਸ ਬਣਾਵਾਂਗੇ। ਸ਼ਰਾਬ 'ਤੇ ਪਾਬੰਦੀ ਲਾਉਣੀ ਹੈ ਜਾਂ ਨਹੀਂ, ਇਹ ਜੋ ਕਾਨੂੰਨ ਬਣੇਗਾ, ਉਹੀ ਦੇਖੇਗਾ। ਤੁਸੀਂ ਦੇਖੇ ਕੋਈ ਭਾਰਤ ਦੀ ਟਰੇਨ ਵਿੱਚ ਸਿਗਰਟ ਨਹੀਂ ਪੀ ਸਕਦਾ ਪਰ ਸ਼ਰਾਬ ਪੀ ਸਕਦਾ ਹੈ, ਗੱਲ ਤਾਂ ਇੱਕੋ ਹੀ ਹੈ। ਜੇ ਕੋਈ ਘਰ ਵਿੱਚ ਬੈਠ ਕੇ ਪੀਂਦਾ ਹੈ ਤਾਂ ਪੀਣ ਦੇਵਾਂਗੇ, ਪਰ ਜੇ ਉਹ ਪੀ ਕੇ ਕਿਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਅਜਿਹਾ ਨਹੀਂ ਹੋਣ ਦੇਵਾਂਗੇ। ਜੇ ਕੋਈ ਸ਼ਿਕਾਇਤ ਕਰ ਦਿੰਦਾ ਹੈ ਕਿ ਕੋਈ ਘਰ 'ਚ ਬੈਠ ਕੇ ਪੀ ਰਿਹਾ ਹੈ ਤਾਂ ਇਹ ਧਰਮ 'ਤੇ ਨਿਰਭਰ ਹੈ ਕਿ ਕੀ ਕਰਨਾ ਹੈ। ਕਸ਼ਮੀਰੀ ਸਭ ਤੋਂ ਰਹਿਮਦਿਲ ਇਨਸਾਨ ਹਨ। 1997 'ਚ 12 ਹਜ਼ਾਰ ਅਤੇ ਇਸ ਸਾਲ 2017 'ਚ ਲਗਭਗ 7 ਲੱਖ ਧਾਰਮਿਕ ਯਾਤਰੀਆਂ ਦੇ ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਉਹ ਤਾਂਹੀ ਆ ਸਕੇ ਜੇਕਰ ਕਸ਼ਮੀਰੀ ਉਨ੍ਹਾਂ ਨਾਲ ਸਹਿਯੋਗ ਕਰਦੇ ਹਨ। ਪ੍ਰੰਤੂ ਯਾਤਰਾ 'ਚ ਸ਼ਾਮਲ ਸਾਧੂ-ਸੰਤ 'ਜੈ ਭੋਲੇ ਨਾਥ' ਦੇ ਨਾਅਰੇ ਲਾਉਂਦੇ-ਲਾਉਂਦੇ 'ਕਸ਼ਮੀਰ ਹੈ ਭੋਲੇ ਨਾਥ ਦਾ' ਦੇ ਨਾਅਰੇ ਲਾਉਣ ਲੱਗ ਪਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੌਣ ਫ਼ਿਰਕੂ ਜਹਿਰ ਘੋਲ ਰਿਹਾ ਹੈ? ਜਿੱਥੋਂ ਤੱਕ ਧਾਰਮਿਕ ਯਾਤਰੀਆਂ ਦੀਆਂ ਮੁਸ਼ਕਿਲਾਂ ਦਾ ਸਬੰਧ ਹੈ, ਕਸ਼ਮੀਰੀ ਹਮੇਸ਼ਾ ਉਨ੍ਹਾਂ ਦੇ ਮੱਦਦਗਾਰ ਰਹੇ ਹਨ। ਇਹ ਭਾਰਤ ਸਰਕਾਰ ਦੀ ਨੀਤੀ ਹੈ ਕਿ ਉਹ ਉੱਤਰਾਖੰਡ 'ਚ ਧਾਰਮਿਕ ਯਾਤਰੀਆਂ ਨੂੰ ਤਾਂ ਕੁਦਰਤੀ ਆਫਤਾਂ ਵੇਲੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ ਪਰ ਜਦੋਂ ਕਸ਼ਮੀਰ ਦਾ ਸਵਾਲ ਆਉਂਦਾ ਹੈ ਤਾਂ ਧਾਰਮਿਕ ਯਾਤਰੀਆਂ ਨੂੰ ਕੁਦਰਤ ਦੇ ਰਹਿਮੋ-ਕਰਮ 'ਤੇ ਛੱਡ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੀਆਂ ਕਠਿਨਾਈਆਂ ਦਾ ਸਾਰਾ ਦੋਸ਼ ਕਸ਼ਮੀਰੀਆਂ 'ਤੇ ਮੜ੍ਹ ਦਿੱਤਾ ਜਾਂਦਾ ਹੈ। ਅਸੀਂ ਪੁੱਛਿਆ ਕਿ ਕੀ ਕਾਨੂੰਨ ਬਣਾਉਣ ਲੱਗੇ ਧਰਮ ਨੂੰ ਅਧਾਰ ਬਣਾਓਗੇ। ਉਹਨਾਂ ਕਿਹਾ ਕਿ ਹਾਂ ਧਰਮ ਨੂੰ ਅਧਾਰ ਬਣਾਵਾਂਗੇ। ਪਰ ਇਹ ਸਿਰਫ ਮੁਸਲਮਾਨਾਂ ਲਈ ਲਾਜ਼ਮੀ ਹੋਵੇਗਾ, ਕਿਸੇ ਦੂਜੇ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਪਰ ਅਲੱਗ-ਅਲੱਗ ਕਾਨੂੰਨ ਨਹੀਂ ਬਣਨਗੇ। ਬੀਤੇ 7 ਸਾਲਾਂ ਦਾ ਤਜ਼ਰਬਾ ਹੀ ਦੇਖ ਲਉ। ਇਹ ਖਾੜਕੂ ਨੇ ਜੋ ਇੱਕ ਜਾਂ ਦੂਸਰੇ ਢੰਗ ਨਾਲ ਪ੍ਰਸਾਸ਼ਨ ਚਲਾ ਰਹੇ ਹਨ। ਅੱਜ ਤੱਕ 15 ਹਜ਼ਾਰ ਪੰਡਿਤਾਂ ਦੇ ਪਰਿਵਾਰਾਂ ਦੀ ਸੁਰੱਖਿਆ ਵਿੱਚ ਖਾੜਕੂਆਂ ਨੇ ਖ਼ੁਦ ਕਦੀ ਕੋਈ ਢਿੱਲ-ਮੱਠ ਜਾਂ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਨੂੰ ਪੂਰੇ ਅਧਿਕਾਰ ਮਿਲੇ ਹੋਏ ਹਨ।
ਕਸ਼ਮੀਰ ਯੂਨੀਵਰਸਿਟੀ ਦੇ KUSU ਦੇ ਲੀਡਰ ਦਾ ਕਹਿਣਾ ਸੀ ਕਿ ਕਸ਼ਮੀਰੀ ਪੰਡਿਤ ਸਾਡੇ ਨਾਲ ਨੇ। ਭਾਰਤੀ ਏਜੰਸੀਆਂ ਨੇ ਸਾਡੇ 'ਚ ਫੁੱਟ ਪਾਉਣ ਲਈ ਪਹਿਲਾਂ ਹਿੰਦੂਆਂ ਨੂੰ ਮਰਵਾਇਆ ਤੇ ਫੇਰ ਬਹਾਨਾ ਬਣਾ ਕੇ ਕਿ ਹਿੰਦੂ ਸੁਰੱਖਿਆ ਨੂੰ ਖਤਰਾ ਹੈ ਉਹਨਾਂ ਨੂੰ ਇੱਥੋਂ ਲੈ ਗਏ। ਅਸੀਂ ਕਸ਼ਮੀਰੀ ਪੰਡਿਤਾਂ ਨੂੰ ਕਹਿ ਰਹੇ ਹਾਂ ਕਿ ਸਾਡੇ ਨਾਲ ਆ ਕੇ ਰਹੋ ਪਰ ਭਾਜਪਾ ਉਹਨਾਂ ਨੂੰ ਕਸ਼ਮੀਰ ਵਾਪਿਸ ਨਹੀਂ ਆਉਣ ਦਿੰਦੀ। ਬਹੁਤ ਸਾਰੇ ਹਿੰਦੂ ਵੀ ਸਾਡੀ ਲੜਾਈ ਦੀ ਸਪੋਰਟ ਕਰਦੇ ਹਨ, ਬਹੁਤ JNU ਦੇ ਨੇ। ਜੰਮੂ ਅਸਲ 'ਚ ਹਿੰਦੂਆਂ ਦਾ ਕੋਈ ਹਮਦਰਦ ਨਹੀਂ ਹੈ। ਇੱਥੇ ਸੂਫ਼ੀ ਕਵੀਆਂ ਨੇ ਨਵੇਂ ਨਾਅਰੇ ਦਿੱਤੇ ਸੀ। ਭਾਰਤ, ਸੂਫ਼ੀ ਤੇ ਵਹਾਬੀ ਦੋਵਾਂ 'ਚ ਫੁੱਟ ਪਾਉਣਾ ਚਾਹੁੰਦਾ ਹੈ। ਦੇਖੋ ਸੋਨੂੰ ਨਿਗਮ ਦੇ ਮਾਮਲੇ 'ਤੇ ਵਿਚਾਰ-ਵਟਾਂਦਰਾ ਸੀ ਤੇ ਅਫ਼ਜ਼ਲ ਗੁਰੂ ਦੀ ਫਾਂਸੀ ਨੂੰ ਵਿੱਚ ਲਿਆ ਕੇ ਵਾੜ ਦਿੱਤਾ ਗਿਆ। ਸਾਡੀ ਖਾਲਿਸਤਾਨੀਆਂ ਨਾਲ ਵੀ ਹਮਦਰਦੀ ਹੈ। ਪੰਜਾਬ ਦੀ ਤਰ੍ਹਾਂ ਭਾਰਤ ਨੇ ਕਸ਼ਮੀਰ ਵਿੱਚ ਵੀ ਨਸ਼ੇ ਲਿਆਂਦੇ ਨੇ। ਜੋ ਨਸ਼ਾ ਕਰ ਲੈਂਦਾ ਹੈ, ਫੇਰ ਨਸ਼ੇ 'ਚ ਡੁੱਬਿਆ ਪੱਥਰ ਨਹੀਂ ਮਾਰਦਾ। ਉਹਨਾਂ ਕਿਹਾ ਕਿ ਭਾਰਤ ਦੇ ਨਿੱਕਲ ਜਾਣ ਤੋਂ ਬਾਅਦ ਇੱਥੇ ਯੂ.ਐਨ.ਓ. ਆਵੇਗਾ, ਉਹੀ ਸਾਡੇ ਲਈ ਇੱਕੋ-ਇੱਕ ਪਲੇਟਫਾਰਮ ਹੈ। ਓ.ਓ.ਆਈ.ਸੀ. (Organisation of Islamic Country) ਸਾਡੀ ਸਪੋਰਟ ਕਰ ਰਹੀ ਹੈ, ਉਹਨਾਂ ਤੋਂ ਵੀ ਸਾਨੂੰ ਉਮੀਦ ਹੈ। ਉਹਨਾਂ ਨੂੰ ਪੁੱਛਿਆ ਕਿ ਪਾਕਿਸਤਾਨ ਵਿੱਚ ਹਿੰਦੂ, ਮੁਸਲਮਾਨਾਂ ਨਾਲ ਵਿਤਕਰਾ ਹੁੰਦਾ ਹੈ। ਉਹਨਾਂ ਕਿਹਾ ਕਿ ਵਿਤਕਰਾ ਹੋ ਰਿਹਾ ਹੈ, ਪੂਰੇ ਅਧਿਕਾਰ ਨਹੀਂ ਦਿੱਤੇ ਜਾਂਦੇ। ਅਮਰੀਕਾ 'ਚ ਵੀ ਕਾਲਿਆਂ ਨੂੰ ਮਾਰਦੇ ਹਨ। ਫੇਰ ਪਾਕਿਸਤਾਨ ਦਾ ਹੀ ਇਕੱਲਾ ਪ੍ਰਚਾਰ ਕਿਉਂ ਕੀਤਾ ਜਾਂਦਾ ਹੈ। ਬੋਧੀਆਂ ਨੇ ਬਰਮਾ 'ਚ ਮੁਸਲਮਾਨਾਂ ਦਾ ਕਤਲੇਆਮ ਕੀਤਾ। ਉਹ ਜੰਮੂ ਆ ਗਏ ਫੇਰ ਇੱਥੇ ਸੰਘੀਆਂ ਨੇ ਕਤਲੇਆਮ ਕੀਤਾ, ਇਹ ਵੀ ਤਾਂ ਦੇਖਣਾ ਚਾਹੀਦਾ ਹੈ। ਪਾਕਿਸਤਾਨ ਵਾਲੇ ਕਸ਼ਮੀਰ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਇਹ ਉਹ ਖ਼ੁਦ ਦੇਖੇਗਾ। ਜਦ ਰਾਇਸ਼ੁਮਾਰੀ ਹੋਵੇਗੀ, ਉਸ ਵਿੱਚ ਤਾਂ ਸਾਰਿਆਂ ਨੂੰ ਵੋਟਿੰਗ ਦਾ ਅਧਿਕਾਰ ਦਿੱਤਾ ਜਾਵੇਗਾ। ਮਤਲਬ ਕਸ਼ਮੀਰ, ਜੰਮੂ, ਗਿਲਗਿਤ, ਆਜ਼ਾਦ ਕਸ਼ਮੀਰ, ਲੱਦਾਖ, ਬਲੋਚਿਸਤਾਨ। ਜਦ ਅਸੀਂ ਪੁੱਛਿਆ ਕਿ ਜੇਕਰ ਆਜ਼ਾਦ ਹੋਣ ਤੋਂ ਬਾਅਦ ਘੱਟ-ਗਿਣਤੀਆਂ ਤੁਹਾਡੇ ਨਾਲ ਨਾ ਰਹਿਣਾ ਚਾਹੁਣ ਤਾਂ? ਉਹਨਾਂ ਜਵਾਬ ਦਿੱਤਾ ਕਿ ਅਨੰਤਨਾਗ ਦੇ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦੀ ਵੀ ਰਾਇਸ਼ੁਮਾਰੀ ਕਰਵਾਈ ਜਾਵੇਗੀ। KUSU ਦੇ ਨੇਤਾ ਦਾ ਮੰਨਣਾ ਸੀ ਕਿ ਜੰਮੂ ਦੇ ਸਿਰਫ ਢਾਈ ਜ਼ਿਲ੍ਹੇ ਨੇ ਜੋ ਭਾਰਤ ਨਾਲ ਜਾਣਾ ਚਾਹੁੰਦੇ ਨੇ, ਬਾਕੀ ਸਾਰਾ ਕਸ਼ਮੀਰ ਆਜ਼ਾਦੀ ਚਾਹੁੰਦਾ ਹੈ।
ਸਥਾਨਕ ਮੀਡੀਆ
ਸਾਰਿਆਂ ਦਾ ਇਹ ਮੰਨਣਾ ਸੀ ਕਿ ਕੌਮਾਂਤਰੀ ਮੀਡੀਆ ਦੀ ਕਵਰੇਜ਼ ਹੋਣ ਤੋਂ ਬਾਅਦ ਹੀ ਸਾਡਾ ਮਸਲਾ ਦੁਨੀਆਂ ਸਾਹਮਣੇ ਗਿਆ ਹੈ। ਸਥਾਨਕ ਮੀਡੀਆ ਬਾਰੇ ਇੱਕ ਅਖ਼ਬਾਰ ਦੇ ਸੰਪਾਦਕ ਦਾ ਕਹਿਣਾ ਸੀ ਕਿ ਇੱਥੇ ਸਥਾਨਕ ਅਖ਼ਬਾਰ ਸਭ ਦਾ ਪੱਖ ਛਾਪਦਾ ਹੈ, ਭਾਰਤ ਦਾ ਵੀ। ਪਰ ਇੱਕ ਕਸ਼ਮੀਰੀ ਹੋਣ ਦੇ ਨਾਤੇ ਹਰ ਪੱਤਰਕਾਰ ਦਾ ਹਿੱਤ ਹੈ ਕਿ ਉਹ ਆਜ਼ਾਦੀ ਦੀ ਲੜਾਈ ਦੀ ਵੀ ਕਵਰੇਜ਼ ਕਰੇ। ਸਥਾਨਕ ਪੱਤਰਕਾਰ ਆਪਣੀ ਪੂਰੀ ਵਾਹ ਲਾਉਂਦੇ ਨੇ ਲੋਕਾਂ ਦੀ ਆਵਾਜ਼ ਉਠਾਉਣ ਦੀ। ਪਰ ਹੁੰਦਾ ਕੀ ਹੈ ਕਿ ਬਹੁਤੀ ਵਾਰੀ ਸਥਾਨਕ ਪੱਤਰਕਾਰਾਂ ਨੂੰ ਬਹੁਤੀਆਂ ਸਟੋਰੀਆਂ ਕਰਨ ਨਹੀਂ ਦਿੱਤੀਆਂ ਜਾਂਦੀਆਂ। ਵੱਡੇ ਅਖ਼ਬਾਰਾਂ ਦੇ ਦਿੱਲੀ ਤੋਂ ਪ੍ਰੈਸ ਰਿਪੋਰਟਰ ਆਉਂਦੇ ਨੇ, ਉਹ ਸਟੋਰੀਆਂ ਕਰਦੇ ਨੇ, ਸਥਾਨਕ ਪੱਤਰਕਾਰਾਂ ਨੂੰ ਬਹੁਤੀ ਵਾਰ ਕੰਮ ਨਹੀਂ ਕਰਨ ਦਿੱਤਾ ਜਾਂਦਾ।
ਜਮਹੂਰੀ ਮਾਹੌਲ ਤੇ ਪੱਥਰਬਾਜੀ
ਅਸੀਂ ਐਮ.ਏ. ਰੋਡ ਸਥਿਤ ਹਾਇਰ ਸੈਕੰਡਰੀ ਸਕੂਲ ਕੋਲੋਂ ਗੁਜਰ ਰਹੇ ਸੀ ਤਾਂ ਦੋ ਵਿਦਿਆਰਥੀਆਂ ਨੂੰ ਬੱਸ ਅੱਡੇ 'ਤੇ ਬੈਠੇ ਦੇਖਿਆ। ਅਸੀਂ ਕੋਲ ਜਾ ਕੇ ਬੈਠ ਗਏ, ਪੁੱਛਣ 'ਤੇ ਪਤਾ ਲੱਗਾ ਕਿ ਉਹ ਸਕੂਲ ਆਏ ਸੀ, ਪਰ ਪੱਥਰਬਾਜੀ ਕਰਕੇ ਪੁਲਵਾਮਾ ਦੀ ਘਟਨਾ ਕਰਕੇ ਸਕੂਲ ਬੰਦ ਹੈ। ਜਦ ਅਸੀਂ ਕੁਝ ਪੁੱਛਣਾ ਚਾਹਿਆ ਤਾਂ ਉਹਨਾਂ 'ਚੋਂ ਇੱਕ ਵਿਦਿਆਰਥੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ? ਅਸੀਂ ਆਪਣੇ ਬਾਰੇ ਦੱਸ ਕੇ ਸ਼ਨਾਖਤੀ ਕਾਰਡ ਦਿਖਾ ਦਿੱਤਾ, ਫੇਰ ਉਸ ਨੇ ਅਜਿਹਾ ਕਰਨ ਦੀ ਮਜ਼ਬੂਰੀ ਦੱਸਦਿਆਂ ਗੱਲ ਸ਼ੁਰੂ ਕੀਤੀ। ਉਸ ਨੇ ਕਿਹਾ ਕਿ ਤੁਹਾਡੇ ਪੰਜਾਬ ਜਾਂ ਕਸ਼ਮੀਰ ਤੋਂ ਬਿਨਾਂ ਹੋਰ ਕਿਸੇ ਸੂਬੇ 'ਚ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀਆਂ ਬੁਛਾੜਾਂ ਹੁੰਦੀਆਂ ਹਨ, ਪਰ ਇੱਥੇ ਸਿੱਧੀ ਗੋਲੀ ਚਲਦੀ ਹੈ। ਸਾਨੂੰ ਕਿਸੇ ਘਟਨਾ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਵੀ ਨਹੀਂ ਕਰਨ ਦਿੱਤਾ ਜਾਂਦਾ। ਜੇ ਕਰਦੇ ਹਾਂ ਤਾਂ ਫੌਜ ਮਾਰਦੀ ਹੈ ਤੇ ਫੇਰ ਅਸੀਂ ਪੱਥਰਬਾਜੀ ਕਰਦੇ ਹਾਂ। ਲਗਭਗ ਸਾਰਿਆਂ ਨੇ ਕਿਹਾ ਕਿ 2008 'ਚ ਗਿਲਾਨੀ ਨੇ ਇੱਕ ਕਾਨਫਰੰਸ ਕੀਤੀ, ਲੱਖਾਂ ਦੀ ਗਿਣਤੀ 'ਚ ਲੋਕ ਆਏ, ਫੌਜ ਤੇ ਪੁਲੀਸ ਨੇ ਨਹੀਂ ਰੋਕਿਆ। ਆਜ਼ਾਦੀ ਦੇ ਨਾਅਰੇ ਵੀ ਲੱਗੇ, ਪ੍ਰਦਰਸ਼ਨ ਵੀ ਹੋਇਆ ਪਰ ਕਿਸੇ ਨੇ ਪੱਥਰ ਨਹੀਂ ਮਾਰੇ ਤੇ ਸਾਰੇ ਪ੍ਰਦਰਸ਼ਨ ਤੋਂ ਬਾਅਦ ਆਪਣੇ-ਆਪਣੇ ਘਰ ਵਾਪਿਸ ਚਲੇ ਗਏ। ਇਸਤੋਂ ਅੰਦਾਜਾ ਲਗਾਓ ਕਿ ਕਸ਼ਮੀਰੀ ਕੀ ਚਾਹੁੰਦੇ ਹਨ? JKCCS ਦੇ ਆਗੂ ਖੁਰਮ ਪ੍ਰਵੇਜ਼ ਦਾ ਕਹਿਣਾ ਸੀ ਕਿ ਜਮਹੂਰੀਅਤ ਦਾ ਤਕਾਜ਼ਾ ਕੇਵਲ ਵੋਟਾਂ ਪਵਾਉਣੀਆਂ ਤਾਂ ਨਹੀਂ ਹੁੰਦਾ। ਇੱਥੇ ਕਸ਼ਮੀਰੀ ਚੋਣਾਂ ਦੌਰਾਨ ਬਾਈਕਾਟ ਦੀ ਮੁਹਿੰਮ ਚਲਾਉਂਦੇ ਨੇ ਤਾਂ ਫੌਜ ਨਜ਼ਰਬੰਦ ਕਰ ਦਿੰਦੀ ਹੈ, ਇਹ ਕਿਸ ਤਰ੍ਹਾਂ ਦੀ ਜਮਹੂਰੀਅਤ ਹੈ। ਉਸ ਨੇ ਕਿਹਾ ਕਿ ਅੱਜ ਤੱਕ ਇੱਕ ਵੀ ਪੁਲੀਸ ਜਾਂ ਫੌਜ ਵਾਲਾ ਪੱਥਰ ਨਾਲ ਨਹੀਂ ਮਰਿਆ। ਅਖ਼ਬਾਰ ਦੇ ਸੰਪਾਦਕ ਨੇ ਕਿਹਾ ਕਿ ਪੱਥਰ ਮਾਰਨਾ ਕਸ਼ਮੀਰੀਆਂ ਦਾ ਪ੍ਰਤੀਰੋਧ ਹੈ ਜ਼ੁਲਮ ਦੇ ਖ਼ਿਲਾਫ਼। KUSU ਦੇ ਲੀਡਰ ਦਾ ਕਹਿਣਾ ਸੀ ਕਿ ਕਸ਼ਮੀਰ ਵਿੱਚ ਜੱਥੇਬੰਦੀ ਬਣਾਉਣ 'ਤੇ ਪਾਬੰਦੀ ਹੈ। ਇੱਥੇ ਸਾਡੀ ਪੁਜੀਸ਼ਨ ਤੋਂ ਤੈਅ ਹੁੰਦਾ ਹੈ ਕਿ ਤੁਹਾਨੂੰ ਜਮਹੂਰੀਅਤ ਦਿੱਤੀ ਜਾਂਦੀ ਹੈ ਜਾਂ ਨਹੀਂ। ਜੇ ਤਾਂ ਤੁਸੀਂ ਭਾਰਤ ਦਾ ਹਿੱਸਾ ਬਣਨ ਦੀ ਸਮਝ ਰੱਖਦੇ ਹੋ ਜਿਵੇਂ NSUI, ਕਾਂਗਰਸ ਦਾ ਵਿਦਿਆਰਥੀ ਵਿੰਗ, P.D.P. ਦਾ ਵਿਦਿਆਰਥੀ ਵਿੰਗ ਆਦਿ ਫੇਰ ਤਾਂ ਆਜ਼ਾਦ ਹੋ ਕੁਝ ਵੀ ਕਰਨ ਲਈ। ਪਰ ਜੇਕਰ ਆਜ਼ਾਦੀ ਦੀ ਗੱਲ ਕਰਦੇ ਹੋ ਜਿਵੇਂ ਕਿ KUSU ਤਾਂ ਪਾਬੰਦੀ ਹੈ। ਯੂਨੀਵਰਸਿਟੀ ਵਿੱਚ ਚੋਣਾਂ 'ਤੇ ਪਾਬੰਦੀ ਹੈ। KUSU ਦਾ ਯੂਨੀਵਰਸਿਟੀ ਸਥਿਤ ਦਫ਼ਤਰ ਪ੍ਰਸਾਸ਼ਨ ਨੇ ਬੁਲਡੋਜ਼ਰ ਚਾੜ ਕੇ ਢਾਹ ਦਿੱਤਾ ਸੀ। ਸਰਕਾਰੀ ਡਿਗਰੀ ਕਾਲਜ ਪੁਲਵਾਮਾ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇੱਥੇ ਫੇਸਬੁੱਕ, ਵਟਸਐਪ 'ਤੇ ਗਰੁੱਪ ਬਣਾ ਕੇ ਸੋਸ਼ਲ ਵਰਕ ਵੀ ਨਹੀਂ ਕਰਨ ਦਿੱਤਾ ਜਾਂਦਾ। ਪੁਲੀਸ ਉਦੋਂ ਹੀ ਟਰੇਸ ਕਰਕੇ ਚੁੱਕ ਲੈਂਦੀ ਹੈ। ਮੋਬਾਈਲ ਵਿੱਚ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਵੀ ਰੱਖਣ ਦੀ ਮਨਾਹੀ ਹੈ। ਉਹਨਾਂ ਦਾ ਕਹਿਣਾ ਸੀ ਕਿ ਕਿਸ ਦਿਨ ਕੀ ਹੋ ਜਾਣਾ ਹੈ, ਕੁਝ ਨਹੀਂ ਪਤਾ ਲੱਗਦਾ। K”S” ਦੇ ਲੀਡਰ ਦਾ ਕਹਿਣਾ ਸੀ ਕਿ ਇੱਥੇ ਮੌਤ ਦਾ ਡਰ ਨਿਕਲ ਚੁੱਕਾ ਹੈ। ਅਸੀਂ ਆਪਣੇ ਸਾਹਮਣੇ ਖ਼ੂਨ-ਖਰਾਬਾ ਹੁੰਦਾ ਦੇਖਿਆ, ਰੋਜ਼ ਜਨਾਜ਼ੇ ਦੇਖੇ, ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ, ਬਜ਼ੁਰਗਾਂ ਨੂੰ ਕਤਲ ਹੁੰਦਿਆਂ ਦੇਖਿਆ, ਫੇਰ ਸਾਡੀ ਮਾਨਸਿਕਤਾ ਬਣੀ ਕਿ ਜ਼ੁਲਮ ਸਹਿ ਕੇ ਮਰਨ ਨਾਲੋਂ ਚੰਗਾ ਹੈ ਕਿ ਆਜ਼ਾਦੀ ਲਈ ਲੜ ਕੇ ਮਰੀਏ। ਅਸੀਂ ਪੁੱਛਿਆ ਕਿ ਕੀ ਸ਼ਾਂਤੀਪੂਰਨ ਤਰੀਕੇ ਨਾਲ ਜਿੱਤ ਨਹੀਂ ਸਕਦੇ। ਉਹਨਾਂ ਕਿਹਾ ਨਹੀਂ, ਇਸ ਤਰ੍ਹਾਂ ਆਜ਼ਾਦੀ ਨਹੀਂ ਮਿਲ ਸਕਦੀ। ਅਸੀਂ 40 ਸਾਲ ਸ਼ਾਂਤੀਪੂਰਨ ਰਹਿ ਕੇ ਹੀ ਚੱਲਦੇ ਰਹੇ ਪਰ ਸਫ਼ਲ ਨਹੀਂ ਹੋ ਸਕੇ। ਸਾਡੀ ਲੜਾਈ ਸੱਤਾ ਤਬਦੀਲੀ ਦੀ ਲੜਾਈ ਨਹੀਂ ਹੈ। ਅਸੀਂ ਸਿਰਫ ਭਾਰਤ ਤੋਂ ਆਜ਼ਾਦ ਹੋਣ ਦੀ ਹੀ ਲੜਾਈ ਲੜ ਰਹੇ ਹਾਂ। ਭਾਰਤ ਦੀ ਇਹ ਬਸਤੀਵਾਦੀ ਨੀਤੀ ਹੈ। ਜਿਵੇਂ ਤੁਸੀਂ ਸਵਾਲ ਕਰ ਰਹੇ ਹੋ, ਇਹ ਭਾਰਤ ਦਾ ਫਾਲਤੂ ਦਾ ਪ੍ਰਚਾਰ ਹੈ ਕਿ ਆਜ਼ਾਦੀ ਤੋਂ ਬਾਅਦ ਕੀ ਕਰੋਗੇ, ਕਿੱਥੇ ਜਾਓਗੇ, ਕੀ ਪ੍ਰਬੰਧ ਦੇਵੋਗੇ? ਜਦ ਅਸੀਂ ਪੁੱਛਿਆ ਕਿ ਪੱਥਰਬਾਜੀ ਨਾਲ ਜਿੱਤ ਜਾਵੋਗੇ, ਤਾਂ ਉਸ ਨੇ ਕਿਹਾ ਕਿ ਇਹ ਸਾਡਾ ਪ੍ਰਤੀਰੋਧ ਹੈ, ਹੌਲੀ-ਹੌਲੀ ਲੋਕਾਂ ਦੀ ਮਾਨਸਿਕਤਾ ਦਾ ਪੱਧਰ ਉੱਪਰ ਚਲਾ ਜਾਵੇਗਾ। ਲੋਕ ਮਾਨਸਿਕ ਤੌਰ 'ਤੇ ਹਰ ਚੁਣੌਤੀ ਨੂੰ ਟੱਕਰਣ ਲਈ ਤਿਆਰ ਹੋ ਜਾਣਗੇ। ਜਦ ਕਿਹਾ ਕਿ 22,00,000 ਫੌਜ ਤੋਂ ਜਿੱਤ ਜਾਵੋਗੇ ਤਾਂ ਕਈਆਂ ਦਾ ਕਹਿਣਾ ਸੀ ਕਿ ਭਾਵੇਂ ਇੱਕ ਕਰੋੜ ਹੋਣ, ਅਸੀਂ ਲੜਦੇ ਰਹਾਂਗੇ। ਬ੍ਰਿਟਿਸ਼ ਰਾਜ 'ਚ ਸੂਰਜ ਨਹੀਂ ਡੁੱਬਦਾ ਸੀ, ਅੱਜ ਉਹ ਕਿੱਥੇ ਹੈ, ਅਸੀਂ ਵੀ ਇਸੇ ਭਰੋਸੇ ਲੜ ਰਹੇ ਹਾਂ। ਅਖ਼ਬਾਰ ਦੇ ਸੰਪਾਦਕ ਦਾ ਕਹਿਣਾ ਸੀ ਕਿ 2008 'ਚ ਹੋਏ ਮੁਜ਼ਾਹਰੇ 'ਚ ਅਰੁੰਧਤੀ ਰਾਏ ਤੇ ਗੌਤਮ ਨਵਲੱਖਾ ਨੂੰ ਦੇਖ ਕੇ ਮੈਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਸੀ ਪਰ ਇਹ ਨਾਅਰੇ ਕਸ਼ਮੀਰੀਆਂ ਨੇ ਅਪਣਾਏ ਨਹੀਂ। ਰਾਏ ਤੇ ਨਵਲੱਖਾ ਦੀ ਬਦੌਲਤ ਇੱਥੇ ਆਰਥਿਕ, ਸਮਾਜਿਕ, ਸਿਆਸੀ ਪ੍ਰਬੰਧ ਬਾਰੇ ਵੀ ਸਮਝਣਾ ਸ਼ੁਰੂ ਕੀਤਾ ਹੈ ਮੇਰੇ ਵਰਗਿਆਂ ਨੇ ਪਰ ਇਹਨਾਂ ਦੀ ਗਿਣਤੀ ਬਹੁਤ ਥੋੜੀ ਹੈ। ਖੁਰਮ ਪ੍ਰਵੇਜ ਨੇ ਦੱਸਿਆ ਕਿ ਇੱਥੇ ਭਗਤ ਸਿੰਘ ਦੇ ਦਿਵਸ 'ਤੇ ਸੋਸ਼ਲ ਮੀਡੀਆ ਤੇ ਲੋਕ ਇੱਕ-ਦੂਜੇ ਨੂੰ ਵਿਸ਼ ਕਰਕੇ ਉਸ ਨੂੰ ਯਾਦ ਕਰਦੇ ਹਨ।
ਨਕਸਲ, ਮਾਓਵਾਦ ਪ੍ਰਤੀ ਸਮਝ
ਜੰਮੂ ਤੋਂ ਕਸ਼ਮੀਰ ਜਾਂਦਿਆਂ ਗੱਡੀ ਵਿੱਚ ਇੱਕ ਬਜ਼ੁਰਗ ਨਾਲ ਗੱਲਬਾਤ ਚੱਲੀ। ਉਸ ਨੇ ਕਿਹਾ ਕਿ ਸੰਘਰਸ਼ਸ਼ੀਲ ਕਸ਼ਮੀਰੀ ਭਾਰਤ ਲਈ ਅੱਤਵਾਦੀ ਹਨ ਪਰ ਭਾਰਤ ਦੇ ਜੰਗਲੀ ਇਲਾਕਿਆਂ 'ਚ ਲੜ ਰਹੇ ਨਕਸਲੀ/ਮਾਓਵਾਦੀ ਨੇ। ਸੁਕਮਾ 'ਚ ਨਕਸਲੀ ਹਮਲੇ 'ਚ 26 ਫੌਜੀ ਮਾਰੇ ਗਏ ਪਰ ਕੋਈ ਆਮ ਅਦਿਵਾਸੀ ਨਹੀਂ ਮਾਰਿਆ ਫੌਜ ਨੇ, ਫੇਰ ਕਸ਼ਮੀਰ ਵਿੱਚ ਆਮ ਕਸ਼ਮੀਰੀ ਕਿਸੇ ਵੀ ਝੜਪ ਦੌਰਾਨ ਕਿਉਂ ਮਾਰੇ ਜਾਂਦੇ ਨੇ? ਉਂਝ ਉਹਨਾਂ ਦਾ ਹਥਿਆਰਬੰਦ ਘੋਲ ਠੀਕ ਹੈ। KUSUਦੇ ਨੇਤਾ ਦਾ ਕਹਿਣਾ ਸੀ ਕਿ ਨਕਸਲੀ ਭਾਰਤ ਦੇ ਜ਼ੁਲਮ ਖ਼ਿਲਾਫ਼, ਕਾਰਪੋਰੇਟ ਤੋਂ ਆਪਣੀ ਜ਼ਮੀਨ ਦੀ ਰਾਖੀ, ਆਪਣੇ ਘਰ ਬਚਾਉਣ ਲਈ ਲੜ ਰਹੇ ਹਨ। ਭਾਰਤੀ ਸੁਰੱਖਿਆ ਬਲ ਉਹਨਾਂ ਦੀਆਂ ਔਰਤਾਂ ਨਾਲ ਬਲਾਤਕਾਰ ਕਰਦੇ ਹਨ। ਭਾਵੇਂ ਉਹ ਹਿੰਦੂ ਨੇ ਪਰ ਅਸੀਂ ਉਹਨਾਂ ਦੀ ਲਹਿਰ ਦੀ ਸਪੋਰਟ ਕਰਦੇ ਹਾਂ। ਪਰ ਜੇਕਰ ਅਸੀਂ ਨਕਸਲ ਦੀ ਖੁੱਲੇਆਮ ਸਪੋਰਟ ਕਰਾਂਗੇ ਤਾਂ ਸਾਡੇ 'ਤੇ ਇੱਕ ਹੋਰ ਟੈਗ ਲਗਾ ਦਿੱਤਾ ਜਾਵੇਗਾ। ਇਸ ਕਰਕੇ ਅਸੀਂ ਪਹਿਲਾਂ ਆਪਣੀ ਲੜਾਈ 'ਤੇ ਧਿਆਨ ਦਿੰਦੇ ਹਾਂ ਪਰ ਉਹਨਾਂ ਦੀ ਸਪੋਰਟ ਕਰਦੇ ਹਾਂ। ਸਮਾਨਤਾ ਵਾਲੇ ਮਾਮਲੇ 'ਚ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਅਸੀਂ ਅਤੇ ਉਥੇ ਉਹ ਲੋਕ ਕਤਲ, ਬਲਾਤਕਾਰ, ਗੋਲੀ ਦੇ ਖ਼ਿਲਾਫ਼ ਲੜ ਰਹੇ ਹਨ ਤੇ ਟੈਗ ਦੋਹਾਂ 'ਤੇ ਅੱਤਵਾਦੀਆਂ ਦਾ ਲਗਾਇਆ ਜਾਂਦਾ ਹੈ। ਅਸੀਂ ਪੁੱਛਿਆ ਕਿ ਜੇ ਉਹ ਵਧਦੇ ਨੇ ਤਾਂ ਕੀ ਠੀਕ ਸਮਝਦੇ ਹੋ। ਉਹਨਾਂ ਦਾ ਕਹਿਣਾ ਸੀ ਕਿ ਵੇਖੋ ਲੋਕ ਮਰ ਰਹੇ ਹਨ। ਜੇ ਇਹ ਵਧੇਗਾ ਤਾਂ ਲੋਕ ਹੋਰ ਮਰਨਗੇ, ਇਹ ਤਾਂ ਚੰਗਾ ਨਹੀਂ ਹੋਵੇਗਾ। ਭਾਰਤ ਵਿੱਚ ਦਲਿਤਾਂ ਨਾਲ ਜੋ ਧੱਕਾ ਹੋ ਰਿਹਾ ਹੈ, ਉਹ ਗਲਤ ਹੈ। ਅਸੀਂ ਪੱਥਰਬਾਜੀ ਨਾਲ ਆਪਣੀ ਕੌਮ ਨੂੰ ਜਗਾਉਣਾ ਚਾਹੁੰਦੇ ਹਾਂ। KUSU ਦੇ ਲੀਡਰ ਦਾ ਕਹਿਣਾ ਸੀ ਕਿ ਤੁਸੀਂ ਸਾਡੇ 'ਤੇ ਸ਼ਰਤਾਂ ਲਗਾ ਕੇ ਮੱਦਦ ਦੇਣ ਜਾਂ ਨਾ ਦੇਣਾ ਨਿਸ਼ਚਿਤ ਨਹੀਂ ਕਰ ਸਕਦੇ।
ਫੌਜ ਦਾ ਰਵੱਈਆ
ਫੌਜ ਨੌਜਵਾਨਾਂ ਨੂੰ ਰਸਤੇ 'ਚ ਰੋਕ ਕੇ ਤੰਗ ਪ੍ਰੇਸ਼ਾਨ ਕਰਦੀ ਹੈ। ਫੌਜ ਦੇ ਸਤਾਏ ਕਸ਼ਮੀਰੀ ਇਸ ਨੂੰ ਮੂੰਹ ਲਾ ਕੇ ਰਾਜੀ ਨਹੀਂ। ਉਹ ਫੌਜ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰਦੇ। ਫੌਜ ਦੁਆਰਾ ਸਤਾਏ ਜਾਣ 'ਤੇ ਕਸ਼ਮੀਰੀ ਲਿਖਦੇ ਹਨ ਕਿ Indian Dog Go Back. ਫੇਰ ਲੋਕ ਪੱਥਰ ਮਾਰਦੇ ਨੇ। ਇਸੇ ਚਿੜ ਵਿੱਚੋਂ ਫੇਰ ਲੋਕ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਉਂਦੇ ਨੇ।
ਕਸ਼ਮੀਰ ਦੀ ਆਰਥਿਕਤਾ
ਇਸ ਦੀ ਆਰਥਿਕਤਾ ਦੇ ਤਿੰਨ ਸੋਮੇ ਹਨ। Horticulture (ਫੁੱਲਾਂ ਦੀ ਖੇਤੀ), Tourism (ਸੈਰ-ਸਪਾਟਾ), Water Resources (ਪਣ-ਸੋਮੇ) ਤੋਂ ਪੈਦਾ ਕੀਤੀ ਬਿਜਲੀ। ਭਾਰਤ ਦੀ N8P3 (National Hydroelectric Power Corporation) ਕਸ਼ਮੀਰ 'ਚ ਬਿਜਲੀ ਦੀ ਲੁੱਟ ਕਰਦੀ ਹੈ, ਜਿਸ ਕਰਕੇ ਬਿਜਲੀ ਲੋਕਾਂ ਨੂੰ ਮਹਿੰਗੀ ਪੈਂਦੀ ਹੈ। ਜਦ ਅਸੀਂ ਕਿਹਾ ਕਿ ਭਾਰਤ ਕਹਿ ਰਿਹਾ ਹੈ ਕਿ ਉਹ ਕਸ਼ਮੀਰ ਦਾ ਪੇਟ ਭਰਦਾ ਹੈ ਤਾਂ ਉਹਨਾਂ ਨੇ ਹੱਸ ਕੇ ਕਿਹਾ ਕਿ ਭਾਰਤ ਖ਼ੁਦ ਤਾਂ ਭੁੱਖਾ ਮਰਦਾ ਹੈ, ਅਸੀਂ ਕਸ਼ਮੀਰੀ ਅੱਧੇ ਭਾਰਤ ਨੂੰ ਰਜ਼ਾ ਸਕਦੇ ਹਾਂ। KUSU ਦੇ ਲੀਡਰ ਦਾ ਕਹਿਣਾ ਸੀ ਕਿ ਅਸੀਂ ਆਜ਼ਾਦ ਹੋਣ ਤੋਂ ਬਾਅਦ ਭਾਰਤ 'ਤੇ ਮੁਕੱਦਮਾ ਠੋਕਾਂਗੇ, ਜਿੰਨੀ ਲੁੱਟ ਭਾਰਤ ਨੇ ਕੀਤੀ, ਉਸਦੀ ਪੂਰੀ ਵਸੂਲੀ ਕੀਤੀ ਜਾਵੇਗੀ। ਉਹਨਾਂ ਦਾ ਮੰਨਣਾ ਹੈ ਕਿ ਸਾਡੇ ਉੱਪਰ ਠੋਸੀਆਂ ਬੰਦਿਸ਼ਾਂ ਦੇ ਕਾਰਨ ਅਸੀਂ ਕਿਸੇ ਗਵਾਂਢੀ ਮੁਲਕ ਨਾਲ ਖੁੱਲ ਕੇ ਵਪਾਰ ਨਹੀਂ ਕਰ ਪਾਉਂਦੇ। ਗਿਲਗਿਤ ਰਾਹੀਂ ਪਾਕਿਸਤਾਨ ਤੇ ਚੀਨ ਦਾ ਕਾਰੀਡੌਰ ਬਣ ਰਿਹਾ ਹੈ, ਆਜ਼ਾਦ ਕਸ਼ਮੀਰ ਖੁੱਲ ਕੇ ਵਪਾਰ ਕਰਦਾ ਹੈ। ਪਰ ਅਸੀਂ ਬੰਦਿਸ਼ਾਂ ਕਾਰਨ ਭੁੱਖੇ ਮਰ ਰਹੇ ਹਾਂ। ਭਾਰਤੀ ਧੱਕੇ ਖ਼ਿਲਾਫ਼ ਇੱਥੇ ਹਿੰਸਾ ਹੁੰਦੀ ਹੈ ਜਿਸ ਕਰਕੇ ਟੂਰਿਜ਼ਮ ਨੂੰ ਨੁਕਸਾਨ ਹੁੰਦਾ ਹੈ। KUSU ਦੇ ਲੀਡਰਾਂ ਦਾ ਮੰਨਣਾ ਹੈ ਕਿ ਕਸ਼ਮੀਰ ਵਿੱਚ ਭੁੱਖਮਰੀ ਜਿਆਦਾ ਨਹੀਂ ਹੈ, ਲੋਕ ਫੁੱਟਪਾਥ 'ਤੇ ਨਹੀਂ ਸੌਂਦੇ, ਦੇਰ ਰਾਤ ਤੱਕ ਕੰਮ ਨਹੀਂ ਕਰਨਾ ਪੈਂਦਾ।
ਭਾਜਪਾ ਤੇ ਕਾਂਗਰਸ ਵਿੱਚ ਫ਼ਰਕ
ਲੋਕ ਇਹ ਤਾਂ ਮੰਨਦੇ ਨੇ ਕਿ ਕਸ਼ਮੀਰ ਦੇ ਹਾਲਤ ਜਿਆਦਾ ਤਾਂ ਭਾਜਪਾ ਦੇ ਆਉਣ ਨਾਲ ਵਿਗੜੇ ਪਰ ਉਹ ਭਾਜਪਾ, ਕਾਂਗਰਸ ਵਿੱਚ ਕੋਈ ਫ਼ਰਕ ਨਹੀਂ ਦੇਖਦੇ।
ਪ੍ਰਬੰਧ ਕਿਸ ਤਰ੍ਹਾਂ ਦੇਵੋਗੇ
ਲੋਕਾਂ ਨੂੰ ਲੱਗਦਾ ਹੈ ਕਿ ਇਸਲਾਮਿਕ ਰਾਜ ਬਣਾ ਕੇ ਵਧੀਆ ਪ੍ਰਬੰਧ ਦਿੱਤਾ ਜਾ ਸਕਦਾ ਹੈ। ਬਾਕੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਾਅਦ ਦੀਆਂ ਗੱਲਾਂ ਹਨ। ਹੁਣ ਇਹ ਸਵਾਲ ਉਠਾਉਣੇ ਭਾਰਤੀ ਸਟੇਟ ਦੀ ਚਾਲ ਹੈ, ਸਾਡੀ ਲਹਿਰ ਨੂੰ ਢਾਹ ਲਾਉਣ ਲਈ।
ਅੰਤ ਵਿੱਚ ਸਾਨੂੰ JKCCS ਤੇ ਰਾਈਜਿੰਗ ਕਸ਼ਮੀਰ ਅਖ਼ਬਾਰ ਦੇ ਸੰਪਾਦਕ ਦਾ ਕਹਿਣਾ ਸੀ ਕਿ ਤੁਸੀਂ ਦੁਬਾਰਾ ਫਿਰ ਆਓ। ਆਪਣੇ 5-7 ਸਾਥੀਆਂ ਨੂੰ ਨਾਲ ਲੈ ਕੇ। ਸਾਨੂੰ ਪੰਜਾਬ ਆਉਣ ਦਾ ਮੌਕਾ ਦਿਓ। ਤੁਸੀਂ ਕੁਝ ਵੀ ਰਿਪੋਰਟ ਵਗੈਰਾ ਤਿਆਰ ਕਰੋ, ਸਾਨੂੰ ਜ਼ਰੂਰ ਭੇਜਣਾ। ਜੇਕਰ ਤੁਸੀਂ ਰਿਪੋਰਟ ਕਸ਼ਮੀਰ ਆ ਕੇ ਜਾਰੀ ਕਰਨਾ ਚਾਹੋ ਤਾਂ ਖੁਰਮ ਪ੍ਰਵੇਜ਼ ਦਾ ਕਹਿਣਾ ਸੀ ਕਿ ਅਸੀਂ ਪ੍ਰੋਗਰਾਮ ਰੱਖ ਕੇ ਜਾਰੀ ਕਰਵਾਵਾਂਗੇ।
ਕੁਝ ਸੁਝਾਅ ਜੋ ਅਸੀਂ ਦਿੱਤੇ ਤੇ ਉਹਨਾਂ ਨੇ ਮੰਨੇ —
1. ਵਿਦਿਆਰਥੀ ਲੀਡਰਾਂ ਨੂੰ ਅਸੀਂ ਰੋਸ ਪ੍ਰਦਰਸ਼ਨਾਂ ਤੇ ਸਾਂਝੀ ਸਰਗਰਮੀ ਕਰਨ ਬਾਰੇ ਆਖਿਆ ਤਾਂ ਉਹਨਾਂ ਨੇ ਹਾਮੀ ਭਰੀ।
2. ਸੰਘਰਸ਼ ਦੀ Update ਬਾਰੇ ਦੱਸਣ ਲਈ ਕਿਹਾ।
3. KUSU ਦੇ ਇੱਕ ਲੀਡਰ ਨੂੰ ਸਟਾਲਿਨ ਦਾ ਕੌਮੀਅਤਾਂ ਬਾਰੇ ਲਿਖਿਆ ਪੜਨ ਲਈ ਕਿਹਾ।
ਉਹਨਾਂ ਦੇ ਕੁਝ ਸੁਝਾਅ
1. ਉਹਨਾਂ ਦਾ ਕਹਿਣਾ ਸੀ ਕਿ ਅਸੀਂ ਉਹਨਾਂ ਦੀ ਹਾਲਤ ਨੂੰ ਰਿਪੋਰਟਾਂ ਦੇ ਨਾਲ-ਨਾਲ ਡਾਕੂਮੈਂਟਰੀ ਫ਼ਿਲਮਾਂ ਜਰੀਏ ਦਿਖਾਈਏ।
2. ਰਾਈਜਿੰਗ ਕਸ਼ਮੀਰ ਦੇ ਸੰਪਾਦਕ ਦਾ ਆਖਣਾ ਸੀ ਕਿ ਭਗਤ ਸਿੰਘ ਤੇ ਚੀ-ਗੁਵੇਰਾ ਨੂੰ ਬਹੁ-ਕੌਮੀ ਕੰਪਨੀਆਂ ਤੇ ਸੰਘੀਆਂ ਨੇ ਆਪਣਾ ਬਰਾਂਡ ਬਣਾਇਆ ਹੈ, ਇਸ ਨੂੰ ਬਚਾਉਣ ਦੀ ਲੋੜ ਹੈ।
ਸਾਡੇ ਇਸ ਦੌਰੇ 'ਤੇ ਉਹ ਸਾਰੇ ਲੋਕ ਬਹੁਤ ਖੁਸ਼ ਹੋਏ। ਇਸ ਨੂੰ ਉਹਨਾਂ ਨੇ ਵਧੀਆ ਕਦਮ ਕਿਹਾ। ਕਈਆਂ ਨੂੰ ਤਾਂ ਇਹ ਵੀ ਲੱਗਦਾ ਕਿ ਅਸੀਂ ਚੱਲ ਕੇ ਗਏ, ਕੋਈ ਤਾਂ ਹੈ ਜੋ ਉਹਨਾਂ ਦੀ ਗੱਲ ਕਰਦਾ ਹੈ। ਅਸੀਂ ਵੀ ਦੱਸਿਆ ਕਿ ਭਾਰਤ 'ਚ ਬਹੁਤ ਲੋਕ ਨੇ ਜੋ ਕਸ਼ਮੀਰੀਆਂ ਦੀ ਸਪੋਰਟ ਕਰਦੇ ਹਨ। ਉਹਨਾਂ ਨੇ ਸਾਨੂੰ ਕੁੱਝ ਕਿਤਾਬਾਂ ਲਿਖ ਕੇ ਦਿੱਤੀਆਂ, ਕੁਝ ਰਿਪੋਰਟਾਂ ਸਾਨੂੰ ਦਿੱਤੀਆਂ।

ਗ਼ਦਰ ਲਹਿਰ : ਇਤਿਹਾਸਕ ਰੋਲ ਅਤੇ ਅਜੋਕੀ ਪ੍ਰਸੰਗਕਿਤਾ
ਗ਼ਦਰ ਲਹਿਰ ਦੇ ਇਤਿਹਾਸਕ ਰੋਲ ਅਤੇ ਅਜੋਕੀ ਪ੍ਰਸੰਗਕਿਤਾ ਨੂੰ ਉਚਿਆਉਂਦਿਆਂ ਇਸਦੀ
ਸ਼ਾਨਾਂਮੱਤੀ ਵਿਰਾਸਤ ਦੀ ਰਾਖੀ ਲਈ ਡਟੋ
-ਨਵਜੋਤ
ਗ਼ਦਰ ਲਹਿਰ ਬਰਤਾਨਵੀ ਬਸਤੀਵਾਦੀ ਸਾਮਰਾਜ ਤੋਂ ਭਾਰਤ ਦੀ ਮੁਕਤੀ ਲਈ ਚੱਲੇ ਮਹਾਨ ਸੰਗਰਾਮ ਦੇ ਇਤਿਹਾਸਕ ਮਾਰਗ 'ਤੇ ਅਜਿਹਾ ਮੀਲ-ਪੱਥਰ ਹੈ, ਜਿਹੜਾ ਅਮਿੱਟ ਹੈ ਅਤੇ ਜਿਸ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਵੀ ਲੋਕ-ਦੁਸ਼ਮਣ ਤਾਕਤ ਦੇ ਵੱਸ ਦਾ ਰੋਗ ਨਹੀਂ ਹੈ। ਇਹ ਗ਼ਦਰ ਲਹਿਰ ਹੀ ਸੀ, ਜਿਸ ਵੱਲੋਂ ਭਾਰਤ ਦੀ ਲੋਕ ਮੁਕਤੀ ਲਹਿਰ ਦੀ ਭੂਮਿਕਾ ਉੱਕਰੀ ਗਈ ਸੀ। ਇਹ ਗਦਰ ਲਹਿਰ ਹੀ ਸੀ, ਜਿਸ ਵੱਲੋਂ ਹੱਸ ਹੱਸ ਕੇ ਫਾਂਸੀਆਂ 'ਤੇ ਚੜ੍ਹਨ ਵਾਲੇ ਅਤੇ ਕਾਲੇ ਪਾਣੀਆਂ ਦੀ ਜੇਲ੍ਹ ਵਿੱਚ ਕੈਦ ਮੌਤ ਨੂੰ ਮਾਸੀ ਕਹਿਣ ਵਾਲੇ ਸੈਂਕੜੇ ਸਿਰਲੱਥ ਘੁਲਾਟੀਆਂ ਨੂੰ ਪੈਦਾ ਕੀਤਾ ਗਿਆ ਸੀ ਅਤੇ ਜਿਸ ਵੱਲੋਂ ਗ਼ਦਰ ਲਹਿਰ ਨੂੰ ਵੱਜੀ ਪਛਾੜ ਤੋਂ ਬਾਅਦ, ਮੁਲਕ ਅੰਦਰ ਵਿਸ਼ੇਸ਼ ਕਰਕੇ ਪੰਜਾਬ ਵਿੱਚ ਕਮਿਊਨਿਸਟ ਲਹਿਰ ਦਾ ਪੈੜਾ ਬੰਨ੍ਹਣ ਵਾਲੇ ਦਰਜ਼ਨਾਂ ਸੂਰਬੀਰ, ਅਣਥੱਕ, ਅਣਲਿਫ ਅਤੇ ਸੂਝਵਾਨ ਆਗੂਆਂ ਦੀ ਪਨੀਰੀ ਮੁਹੱਈਆ ਕੀਤੀ ਗਈ ਸੀ। ਇਹ 1947 ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਸਾਮਰਾਜ ਅਤੇ ਉਸਦੀਆਂ ਝੋਲੀਚੁੱਕ ਹਾਕਮ ਜਮਾਤਾਂ ਤੋਂ ਮੁਕਤੀ ਲਈ ਜੂਝਦੀ ਕਮਿਊਨਿਸਟ ਇਨਕਲਾਬੀ ਲਹਿਰ ਅਤੇ ਸੰਗਰਾਮੀ ਲੋਕ ਕਾਫਲਿਆਂ ਲਈ ਪ੍ਰੇਰਨਾ ਲਿਸ਼ਕੋਰ ਵੰਡਦੀ ਚਾਨਣ-ਮੁਨਾਰਾ ਬਣੀ ਰਹੀ ਹੈ ਅਤੇ ਬਣ ਰਹੀ ਹੈ। ਇਸੇ ਕਰਕੇ, ਖਰੀਆਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ ਅਤੇ ਲੋਕ-ਹਿਤੈਸ਼ੀ ਤਾਕਤਾਂ ਗ਼ਦਰ ਲਹਿਰ ਦੇ ਸ਼ਾਨਾਂਮੱਤੇ ਇਤਿਹਾਸਕ ਰੋਲ ਦੀ ਜੈ ਜੈਕਾਰ ਕਰਦੀਆਂ ਹਨ।
ਇਸਦੇ ਐਨ ਉਲਟ ਇਸੇ ਸ਼ਾਨਾਂਮੱਤੇ ਇਤਿਹਾਸਕ ਰੋਲ ਕਰਕੇ ਹੀ ਹੈ ਕਿ ਗ਼ਦਰ ਲਹਿਰ ਸਾਮਰਾਜੀਆਂ, ਸਾਮਰਾਜ ਭਗਤ ਹਾਕਮ ਜਮਾਤਾਂ, ਹਾਕਮ ਜਮਾਤੀ ਮੌਕਾਪ੍ਰਸਤ ਸਿਆਸੀ ਪਾਰਟੀਆਂ, ਸੋਧਵਾਦੀਆਂ ਅਤੇ ਵੱਡੀ ਅਫਸਰਸ਼ਾਹੀ ਦੇ ਲੋਕ-ਦੁਸ਼ਮਣ ਲਾਣੇ ਦੀ ਅੱਖ ਦਾ ਰੋੜ ਬਣਦੀ ਹੈ। ਹੋਰਨਾਂ ਇਨਕਲਾਬੀ ਲੋਕ ਲਹਿਰਾਂ ਵਾਂਗ ਗ਼ਦਰ ਲਹਿਰ ਲੋਕਾਂ ਅੰਦਰ ਜਿਹੋ ਜਿਹਾ ਸਥਾਨ ਹਾਸਲ ਕਰ ਚੁੱਕੀ ਹੈ, ਇਸਦੇ ਰੋਲ ਅਤੇ ਅਹਿਮੀਅਤ ਤੋਂ ਸਿੱਧ-ਮ-ਸਿੱਧੇ ਮੁਨਕਰ ਹੋਣਾ ਅਤੇ ਇਸ ਨੂੰ ਚੁਣੌਤੀ ਦੇਣਾ ਚੰਨ 'ਤੇ ਥੁੱਕਣ ਵਰਗੀ ਗੱਲ ਹੈ। ਇਸ ਲਈ, ਇਹ ਲਾਣਾ ਗ਼ਦਰ ਲਹਿਰ ਦੀ ਰਸਮੀ ਜੈ ਜੈਕਾਰ ਕਰਨ ਦੇ ਢੌਂਗੀ ਢੋਲ-ਢਮੱਕੇ ਦੀ ਆੜ ਵਿੱਚ ਵੱਖ ਵੱਖ ਢੰਗਾਂ ਰਾਹੀਂ ਗ਼ਦਰ ਲਹਿਰ ਦੇ ਹਕੀਕੀ ਰੋਲ ਅਤੇ ਅਹਿਮੀਅਤ ਨੂੰ ਲੋਕ ਚੇਤਨਾ ਵਿੱਚੋਂ ਧੁੰਧਲਾ ਪਾਉਣ, ਖੋਰਨ ਅਤੇ ਅਖੀਰ ਖਾਰਜ ਕਰਨ ਦੀਆਂ ਚਾਲਾਂ ਅਖਤਿਆਰ ਕਰਕੇ ਚੱਲ ਰਿਹਾ ਹੈ। ਇਸ ਕਰਕੇ, ਅਜਿਹੇ ਢੌਂਗੀ ਢੋਲ ਢਮੱਕੇ ਦੀ ਅਸਲੀਅਤ ਤੇ ਇਸ ਪਿੱਛੇ ਲੁਕੇ ਕੋਝੇ ਮਨਸੂਬਿਆਂ ਨੂੰ ਬੁੱਝਣਾ ਅਤੇ ਇਸ ਨਾਲੋਂ ਨਿਖੇੜੇ ਦੀ ਸਪੱਸ਼ਟ ਲਕੀਰ ਖਿੱਚਣਾ ਸਭਨਾਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ ਅਤੇ ਲੋਕ-ਹਿਤੈਸ਼ੀ ਤਾਕਤਾਂ ਲਈ ਇੱਕ ਬੇਹੱਦ ਅਹਿਮ ਅਤੇ ਲਾਜ਼ਮੀ ਕਾਰਜ ਬਣ ਜਾਂਦਾ ਹੈ। ਇਹ ਸਪੱਸ਼ਟ ਨਿਖੇੜਾ ਲਕੀਰ ਖਿੱਚਣ ਲਈ ਪਹਿਲਪ੍ਰਿਥਮੇ ਇਹ ਗੱਲ ਘੁੱਟ ਕੇ ਪੱਲੇ ਬੰਨ੍ਹਣੀ ਜ਼ਰੂਰੀ ਹੈ ਕਿ ਕਿਸੇ ਵੀ ਦੇਸ਼/ਕੌਮ ਦਾ ਇਤਿਹਾਸ ਸਰਬ-ਸਾਂਝਾ ਨਹੀਂ ਹੁੰਦਾ। ਮਹਾਨ ਪ੍ਰੋਲੇਤਾਰੀ ਰਹਿਬਰ ਕਾਰਲ ਮਾਰਕਸ ਮੁਤਾਬਿਕ ਇਤਿਹਾਸ ਜਮਾਤੀ ਘੋਲਾਂ ਦਾ ਚਿੱਠਾ (ਰਿਕਾਰਡ) ਹੁੰਦਾ ਹੈ। ਘਮਸਾਣੀ ਜਮਾਤੀ ਘੋਲ ਅੰਦਰ ਇੱਕ ਦੂਜੇ ਨੂੰ ਚਿੱਪ ਸੁੱਟਣ ਲਈ ਭਿੜ ਰਹੀਆਂ ਜਮਾਤਾਂ ਦਾ ਇਤਿਹਾਸ ਕਦੇ ਵੀ ਸਾਂਝਾ ਨਹੀਂ ਹੋ ਸਕਦਾ। ਹਾਕਮ ਅਤੇ ਮਹਿਕੂਮ ਜਮਾਤਾਂ, ਲੁਟੇਰੀਆਂ ਅਤੇ ਲੁੱਟੇ ਜਾਣ ਵਾਲੀਆਂ, ਦਬਾਉਣ ਵਾਲੀਆਂ ਅਤੇ ਦੱਬੀਆਂ ਕੁਚਲੀਆਂ ਜਮਾਤਾਂ ਦਾ ਇਤਿਹਾਸ ਨਾ ਸਿਰਫ ਸਾਂਝਾ ਨਹੀਂ ਹੁੰਦਾ ਹੈ, ਸਗੋਂ ਇੱਕ ਦੂਜੇ ਨਾਲ ਟਕਰਾਉਂਦਾ ਹੁੰਦਾ ਹੈ। ਕਿਉਂਕਿ ਇਹਨਾਂ ਜਮਾਤਾਂ ਦਰਮਿਆਨ ਬੁਨਿਆਦੀ ਵਿਰੋਧ ਅਤੇ ਭੇੜ ਮੌਜੂਦ ਹੁੰਦਾ ਹੈ। ਇਹ ਭੇੜ ਸਮਾਜ ਦੇ ਹਰ ਖੇਤਰ— ਸਿਆਸੀ, ਫੌਜੀ, ਆਰਥਿਕ ਅਤੇ ਸਭਿਆਚਾਰਕ ਖੇਤਰ ਵਿੱਚ ਚੱਲਦਾ ਹੈ। ਇਸ ਕਰਕੇ ਇਹਨਾਂ ਸਾਰੇ ਖੇਤਰਾਂ ਅੰਦਰ ਇਹਨਾਂ ਜਮਾਤਾਂ ਵੱਲੋਂ ਅਖਤਿਆਰ ਕੀਤਾ ਜਾਣ ਵਾਲਾ ਰੋਲ ਵੱਖੋ ਵੱਖਰਾ ਅਤੇ ਬੁਨਿਆਦੀ ਤੌਰ 'ਤੇ ਟਕਰਾਵਾਂ ਹੁੰਦਾ ਹੈ। ਇਹੀ ਹਕੀਕਤ ਇਤਿਹਾਸ ਨੂੰ ਸਰਬ-ਸਾਂਝੇ ਅਰਥ ਅਤੇ ਵਿਆਖਿਆ ਮੁਹੱਈਆ ਕਰਨ ਯਾਨੀ ਇਸਦੀ ਸਰਬ-ਪ੍ਰਵਾਨਤ ਪੇਸ਼ਕਾਰੀ ਕਰਨ ਨੂੰ ਨਾ-ਮੁਮਕਿਨ ਬਣਾ ਦਿੰਦੀ ਹੈ।
ਦੂਜੀ ਗੱਲ ਇਹ ਹੈ ਕਿ ਕਿਸੇ ਵੀ ਦੇਸ਼/ਕੌਮ ਦਾ ਇਤਿਹਾਸ ਨਾ ਖੜੋਤ ਵਿੱਚ ਰਹਿੰਦਾ ਹੈ ਅਤੇ ਨਾ ਹੀ ਇਸ ਇਤਿਹਾਸ ਦੇ ਵੱਖ ਵੱਖ ਪੜਾਅ/ਦੌਰ ਇੱਕ ਦੂਜੇ ਨਾਲੋਂ ਟੁੱਟੇ ਅਤੇ ਨਿੱਖੜੇ ਹੁੰਦੇ ਹਨ। ਇਸਦੇ ਉਲਟ, ਇਹ ਇਤਿਹਾਸ ਗਤੀਸ਼ੀਲ ਹੁੰਦਾ ਹੈ। ਇਸਦਾ ਬੀਤਿਆ, ਵਰਤਮਾਨ ਅਤੇ ਭਵਿੱਖ ਪ੍ਰਸਪਰ ਜੁੜੇ ਹੁੰਦੇ ਹਨ। ਨਿਰੰਤਰ ਗਤੀਸ਼ੀਲਤਾ ਅਤੇ ਤਬਦੀਲੀ ਇਤਿਹਾਸ ਦਾ ਇੱਕ ਅਟੱਲ ਨੇਮ ਹੁੰਦਾ ਹੈ। ਇਹ ਗਤੀਸ਼ੀਲਤਾ ਅਤੇ ਤਬਦੀਲੀ ਦਾ ਅਮਲ ਮਿਕਦਾਰੀ ਅਤੇ ਸਿਫਤੀ ਤਬਦੀਲੀਆਂ ਦੀ ਸ਼ਕਲ ਵਿੱਚ ਜਾਰੀ ਰਹਿੰਦਾ ਹੈ। ਹੋਰ ਲਫਜ਼ਾਂ ਵਿੱਚ ਕਹਿਣਾ ਹੋਵੇ— ਬੀਤਿਆ, ਵਰਤਮਾਨ ਅਤੇ ਭਵਿੱਖ ਪ੍ਰਸਪਰ ਜੁੜੇ ਹੋਏ ਅਤੇ ਅਨਿੱਖੜ ਹੀ ਨਹੀਂ ਹੁੰਦੇ, ਵਰਤਮਾਨ ਬੀਤੇ 'ਤੇ ਉੱਸਰਦਾ ਹੈ ਅਤੇ ਅੱਗੇ ਭਵਿੱਖ ਵਰਤਮਾਨ 'ਤੇ ਉੱਸਰਦਾ ਹੈ। ਇਸ ਲਈ, ਇਤਿਹਾਸ ਦੇ ਵੱਖ ਵੱਖ ਪੜਾਵਾਂ ਵਿੱਚ ਵਖਰੇਵਾਂ ਹੋਣ ਦੇ ਬਾਵਜੂਦ ਬੀਤਿਆ ਵਰਤਮਾਨ ਅੰਦਰ ਅਤੇ ਵਰਤਮਾਨ ਭਵਿੱਖ ਅੰਦਰ ਪ੍ਰਸੰਗਿਕ (ਰੈਲੇਵੈਂਟ) ਰਹਿੰਦਾ ਹੈ। ਇਹ ਪ੍ਰਸੰਗਿਕਤਾ (ਰੈਲੇਵੈਂਸੀ) ਹੀ ਹੈ, ਜਿਹੜੀ ਬੀਤੇ ਇਤਿਹਾਸ ਨੂੰ ਲੋਕਾਂ ਲਈ ਪ੍ਰੇਰਨਾ ਸਰੋਤ ਹੋਣ ਦੇ ਅਰਥ ਮੁਹੱਈਆ ਕਰਦੀ ਹੈ। ਜਿਵੇਂ ਬੀਤਿਆ ਇਤਿਹਾਸ ਸਰਬ-ਸਾਂਝਾ ਨਹੀਂ ਹੋ ਸਕਦਾ, ਇਸਦੀ ਸਰਬ-ਸਾਂਝੀ ਵਿਆਖਿਆ ਅਤੇ ਪੇਸ਼ਕਾਰੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਬੀਤੇ ਇਤਿਹਾਸ ਦੀ ਅਜੋਕੀ/ਵਰਤਮਾਨ ਪ੍ਰਸੰਗਿਕਤਾ ਵੀ ਸਰਬ ਸਾਂਝੀ ਨਹੀਂ ਹੋ ਸਕਦੀ। ਦੁਸ਼ਮਣ ਹਾਕਮ ਲਾਣੇ ਲਈ ਇਸਦੀ ਪ੍ਰਸੰਗਿਕਤਾ ਹੋਰ ਹੁੰਦੀ ਹੈ ਅਤੇ ਇਸ ਲਾਣੇ ਖਿਲਾਫ ਭਿੜ ਰਹੀਆਂ ਦੱਬੀਆਂ-ਕੁਚਲੀਆਂ ਜਮਾਤਾਂ ਲਈ ਇਸਦੀ ਪ੍ਰਸੰਗਿਕਤਾ ਐਨ ਉਲਟ ਹੁੰਦੀ ਹੈ।
ਉਪਰੋਕਤ ਦੋਵੇਂ ਗੱਲਾਂ ਗ਼ਦਰ ਲਹਿਰ ਦੇ ਇਤਿਹਾਸਕ ਰੋਲ ਅਤੇ ਅਹਿਮੀਅਤ ਦੀ ਵਿਆਖਿਆ ਅਤੇ ਪੇਸ਼ਕਾਰੀ ਦੇ ਮਾਮਲੇ ਵਿੱਚ ਵੀ ਢੁਕਦੀਆਂ ਹਨ। ਇਹਨਾਂ ਦੋਵੇਂ ਗੱਲਾਂ ਦੀ ਰੌਸ਼ਨੀ ਵਿੱਚ ਦੇਖਦਿਆਂ, ਲੋਕ-ਦੁਸ਼ਮਣ ਹਾਕਮ ਲਾਣੇ ਅਤੇ ਕਮਿਊਨਿਸਟ ਇਨਕਲਾਬੀ ਅਤੇ ਲੋਕਪੱਖੀ ਤਾਕਤਾਂ ਵੱਲੋਂ ਇਸ ਲਹਿਰ ਦੇ ਸ਼ਾਨਾਂਮੱਤੇ ਇਤਿਹਾਸਕ ਰੋਲ ਅਤੇ ਅਹਿਮੀਅਤ ਦੀ ਕੀਤੀ ਜਾਂਦੀ ਵਿਆਖਿਆ ਅਤੇ ਪੇਸ਼ਕਾਰੀ ਵੱਖੋ ਵੱਖਰੀ ਅਤੇ ਬੁਨਿਆਦੀ ਤੌਰ 'ਤੇ ਟਕਰਾਵੀਂ ਬਣਦੀ ਹੈ। ਪਹਿਲੇ ਨੁਕਤੇ ਪੱਖੋਂ ਗੱਲ ਕਰਨੀ ਹੋਵੇ ਤਾਂ ਉਸ ਇਤਿਹਾਸਕ ਦੌਰ ਅੰਦਰ ਗ਼ਦਰ ਲਹਿਰ ਦੀ ਉਠਾਣ ਵੱਲੋਂ ਨਿਭਾਏ ਰੋਲ ਦੀ ਅਹਿਮੀਅਤ ਇਹ ਤਿੰਨ ਬੁਨਿਆਦੀ ਗੱਲਾਂ ਤਹਿ ਕਰਦੀਆਂ ਹਨ: ਇੱਕ— ਸਾਮਰਾਜੀ ਜੂਲੇ ਨੂੰ ਵਗਾਹ ਮਾਰਨ ਲਈ ਹਥਿਆਰਬੰਦ ਘੋਲ ਦੇ ਰੋਲ ਦੀ ਪਛਾਣ ਕਰਨਾ; ਦੋ— ਸਾਮਰਾਜੀਆਂ ਅਤੇ ਮੁਲਕ ਦੀਆਂ ਦਲਾਲ ਹਾਕਮ ਜਮਾਤਾਂ ਦੇ ਹਿੱਤਾਂ ਲਈ ਖੁਦ ਸਾਮਰਾਜੀਆਂ ਵੱਲੋਂ ਪਾਲੀ ਪੋਸ਼ੀ ਜਾ ਰਹੀ ਕਾਂਗਰਸ ਪਾਰਟੀ ਦੇ ਕਿਰਦਾਰ ਨੂੰ ਪਛਾਣਦਿਆਂ, ਇਸ ਨਾਲੋਂ ਨਿਖੇੜਾ ਕਰਨਾ; ਤੀਜੀ— ਖਰੀ ਧਰਮ-ਨਿਰਲੇਪਤਾ ਨੂੰ ਉਭਾਰਨਾ। ਲੋਕ-ਦੁਸ਼ਮਣ ਹਾਕਮ ਲਾਣੇ ਵੱਲੋਂ ਗ਼ਦਰ ਲਹਿਰ ਦੇ ਰੋਲ ਦੀ ਆਮ ਅਤੇ ਬੇਨਕਸ਼ ਪੇਸ਼ਕਾਰੀ ਕਰਦਿਆਂ, ਇਹਨਾਂ ਤਿੰਨਾਂ ਪੱਖਾਂ ਦੀ ਸ਼ਕਲ-ਵਿਗਾੜ ਹੀ ਨਹੀਂ ਕੀਤੀ ਜਾਂਦੀ ਸਗੋਂ ਇਹਨਾਂ ਨੂੰ ਆਇਆ-ਗਿਆ ਕੀਤਾ ਜਾਂਦਾ ਹੈ। ਉਹਨਾਂ ਵੱਲੋਂ ਗ਼ਦਰ ਲਹਿਰ ਦੇ ਰੋਲ ਅਤੇ ਕਾਂਗਰਸ ਦੀ ਗਾਂਧੀਵਾਦੀ ਆਗੂ ਜੁੰਡਲੀ ਵੱਲੋਂ ਨਿਭਾਏ ਰੋਲ ਨੂੰ ਰਲਗੱਡ ਕਰਦਿਆਂ, ਗ਼ਦਰ ਲਹਿਰ ਦੇ ਸ਼ਾਨਾਂਮੱਤੇ ਰੋਲ ਦੀ ਐਸੀ ਤੈਸੀ ਕੀਤੀ ਜਾਂਦੀ ਹੈ। ਉਹਨਾਂ ਵੱਲੋਂ ਗਦਰੀ ਬਾਬਿਆਂ ਦੀਆਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦਾ ਦੰਭੀ ਗੁਣਗਾਨ ਕਰਦਿਆਂ, ਇਹ ਪੇਸ਼ ਕੀਤਾ ਜਾਂਦਾ ਹੈ ਕਿ ਜਿਵੇਂ ਗ਼ਦਰ ਲਹਿਰ ਦੇਸ਼ ਦੀ ਆਜ਼ਾਦੀ ਲਈ ਜੂਝੀ ਹੈ, ਉਵੇਂ ਗਾਂਧੀਵਾਦੀ ਆਗੂ ਜੁੰਡਲੀ ਵੀ ਦੇਸ਼ ਦੀ ਆਜ਼ਾਦੀ ਲਈ ਲੜੀ ਹੈ। ਇਸ ਲੜਾਈ ਦੀ ਬਦੌਲਤ ਦੇਸ਼ ਆਜ਼ਾਦ ਹੋ ਗਿਆ ਹੈ। ਇਹ ਅਖੌਤੀ ਆਜ਼ਾਦੀ ਪ੍ਰਾਪਤ ਕਰਨ ਦੀ ਜੱਦੋਜਹਿਦ ਵਿੱਚ ਕਾਂਗਰਸ ਸਮੇਤ ਗ਼ਦਰ ਲਹਿਰ ਦਾ ਰੋਲ ਹੋਣ ਕਰਕੇ ਸਾਨੂੰ ਉਹਨਾਂ ਦਾ ਰਿਣੀ ਹੋਣਾ ਚਾਹੀਦਾ ਹੈ।
ਦੂਸਰੀ ਗੱਲ— ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਿਕਤਾ ਨੂੰ ਜਾਂ ਤਾਂ ਪਿਚਕਾ ਕੇ ਪੇਸ਼ ਕੀਤਾ ਜਾਂਦਾ ਹੈ ਜਾਂ ਉੱਕਾ ਹੀ ਵਿਸਾਰ ਦਿੱਤਾ ਜਾਂਦਾ ਹੈ। ਹਾਕਮ ਲਾਣੇ ਦੇ ਇੱਕ ਹਿੱਸੇ ਲਈ ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਿਕਤਾ ਦਾ ਮਤਲਬ ਸਿਰਫ ਗਦਰੀ ਘੁਲਾਟੀਆਂ ਦੇ ਨਿਆਂ ਅਤੇ ਬਰਾਬਰਤਾ 'ਤੇ ਆਧਾਰਤ ਸਮਾਜ ਸਿਰਜਣ ਅਤੇ ਧਰਮ-ਨਿਰਪੱਖ ਸਿਆਸੀ ਰਾਜ-ਪ੍ਰਬੰਧ ਸਿਰਜਣ ਤੱਕ ਸੀਮਤ ਹੈ। ਉਹਨਾਂ ਵੱਲੋਂ ਅੱਜ ਵੀ ਮੁਲਕ ਨੂੰ ਸਾਮਰਾਜੀ ਜਾਗੀਰੂ ਜਕੜਜੱਫੇ ਨੂੰ ਤੋੜਨ ਲਈ ਹਥਿਆਰਬੰਦ ਘੋਲ (ਅਰਥਾਤ ਲਮਕਵੇਂ ਲੋਕ-ਯੁੱਧ) ਦੇ ਰੋਲ ਦੀ ਅਣਸਰਦੀ ਕੇਂਦਰੀ ਅਹਿਮੀਅਤ, ਕਾਂਗਰਸ ਅਤੇ ਸਭਨਾਂ ਮੌਕਾਪ੍ਰਸਤ ਤੇ ਸੋਧਵਾਦੀ ਸਿਆਸੀ ਪਾਰਟੀਆਂ ਨਾਲੋਂ ਬੁਨਿਆਦੀ ਤੌਰ 'ਤੇ ਨਿਖੇੜੇ ਦੀ ਲਕੀਰ ਖਿੱਚਣ ਦੀ ਅਹਿਮੀਅਤ ਅਤੇ ਅਖੌਤੀ ਧਰਮ-ਨਿਰਪੱਖਤਾ ਦੀ ਬਜਾਇ ਖਰੀ ਧਰਮ-ਨਿਰਲੇਪ ਸਿਆਸੀ ਪਹੁੰਚ ਅਖਤਿਆਰ ਕਰਨ ਦੀ ਅਹਿਮੀਅਤ ਨੂੰ ਘੱਟੇ ਰੋਲਿਆ ਜਾਂਦਾ ਹੈ। ਅਸਲ ਵਿੱਚ— ਇਹ ਲੋਕ-ਦੁਸ਼ਮਣ ਲਾਣੇ ਵੱਲੋਂ ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਿਕਤਾ ਵਿੱਚੋਂ ਆਪਦੀ ਮੌਤ ਝਾਕਦੀ ਦਿਖਾਈ ਦਿੰਦੀ ਹੈ। ਜਿਸ ਕਰਕੇ, ਉਸਦਾ ਤਾਣ ਇਸਦੀ ਅਜੋਕੀ ਪ੍ਰਸੰਗਿਕਤਾ 'ਤੇ ਮਿੱਟੀ ਪਾਉਣ 'ਤੇ ਲੱਗਦਾ ਹੈ।
ਉੱਪਰ ਜ਼ਿਕਰ ਅਧੀਨ ਦੋਵੇਂ ਗੱਲਾਂ ਦਰਸਾਉਂਦੀਆਂ ਹਨ ਕਿ ਚਾਹੇ ਗ਼ਦਰ ਲਹਿਰ ਵੱਲੋਂ ਉਸ ਦੌਰ ਅੰਦਰ ਨਿਭਾਏ ਗਏ ਸ਼ਾਨਾਂਮੱਤੇ ਇਤਿਹਾਸਕ ਰੋਲ ਦੀ ਪੇਸ਼ਕਾਰੀ ਦਾ ਸੁਆਲ ਹੈ ਅਤੇ ਚਾਹੇ ਇਸਦੀ ਅਜੋਕੀ ਪ੍ਰਸੰਗਿਕਤਾ ਨੂੰ ਉਭਾਰਨ ਤੇ ਪੇਸ਼ ਕਰਨ ਦਾ ਸੁਆਲ ਹੈ— ਇਹਨਾਂ ਦੋਵਾਂ ਪੱਖਾਂ ਤੋਂ ਲੋਕ-ਦੁਸ਼ਮਣ ਹਾਕਮ ਲਾਣੇ ਦੀਆਂ ਤਾਕਤਾਂ ਅਤੇ ਲੋਕ-ਲਾਣੇ ਦੀਆਂ ਤਾਕਤਾਂ (ਖਰੀ ਕਮਿਊਨਿਸਟ ਇਨਕਲਾਬੀ ਲਹਿਰ, ਇਨਕਲਾਬੀ ਜਮਹੂਰੀ ਲਹਿਰ ਅਤੇ ਲੋਕ-ਹਿਤੈਸ਼ੀ ਲਹਿਰ) ਦਰਮਿਆਨ ਕੋਈ ਵੀ ਸਾਂਝਾ ਆਧਾਰ ਮੌਜੂਦ ਨਹੀਂ ਹੈ। ਬੁਨਿਆਦੀ ਤੌਰ 'ਤੇ ਐਨ ਟਕਰਾਵੇਂ ਜਮਾਤੀ-ਸਿਆਸੀ ਹਿੱਤਾਂ ਦੀ ਪਹਿਰੇਦਾਰੀ ਅਤੇ ਪੈਰਵਾਈ ਕਰਦੀਆਂ ਇਹਨਾਂ ਦੋ ਕਿਸਮ ਦੀਆਂ ਤਾਕਤਾਂ ਦਰਮਿਆਨ ਜਾਣੇ/ਅਣਜਾਣੇ ਅਜਿਹੀ ਸਾਂਝ ਦੇ ਆਧਾਰ ਦੀ ਤਲਾਸ਼ ਕਰਨਾ ਜਾਂ ਅਜਿਹੀ ਬੇਨਕਸ਼, ਅਸਪੱਸ਼ਟ ਅਤੇ ਤੁੱਥ-ਮੁੱਥ ਸਾਂਝ ਸਿਰਜਣ ਦੀ ਕੋਸ਼ਿਸ਼ ਨਾ ਸਿਰਫ ਨਿਹਫਲ ਹੋਣੀ ਹੈ, ਸਗੋਂ ਗ਼ਦਰ ਲਹਿਰ ਦੇ ਸ਼ਾਨਾਂਮੱਤੇ ਇਤਿਹਾਸਕ ਰੋਲ ਅਤੇ ਉਸਦੀ ਵਰਤਮਾਨ ਅੰਦਰ ਪ੍ਰੇਰਨਾਮਈ ਪ੍ਰਸੰਗਿਕਤਾ ਨੂੰ ਮੇਸਣ ਅਤੇ ਘੱਟੇ ਰੋਲਣ ਦੀ ਭੂਮਿਕਾ ਨਿਭਾਉਣ ਦਾ ਭਾਗੀ ਬਣਨਾ ਹੈ।
ਇਹ ਸੁਆਲ ਖੜ੍ਹਾ ਹੁੰਦਾ ਹੈ ਕਿ ਅੱਜ ਜਦੋਂ ਪੰਜਾਬ ਵਿੱਚ ਗਦਰੀ ਬਾਬਿਆਂ ਦੀ ਯਾਦ ਵਿੱਚ ਮੇਲੇ ਲਾਏ ਜਾਂਦੇ ਹਨ ਜਾਂ ਗਦਰੀ ਬਾਬਿਆਂ ਦੇ ਸ਼ਹੀਦੀ ਦਿਹਾੜਿਆਂ 'ਤੇ ਸਮਾਗਮ ਕੀਤੇ ਜਾਂਦੇ ਹਨ, ਤਾਂ ਇਹਨਾਂ ਮੇਲਿਆਂ ਅਤੇ ਸਮਾਗਮਾਂ ਨੂੰ ਜੱਥੇਬੰਦ ਕਰਨ ਵਾਲੀਆਂ ਸਥਾਈ/ਅਸਥਾਈ ਕਮੇਟੀਆਂ ਵਿੱਚ ਉਪਰੋਕਤ ਦੋ ਕਿਸਮ ਦੀਆਂ ਤਾਕਤਾਂ ਨੂੰ ਸਿਰ ਨਰੜ ਕੀਤਾ ਜਾਣਾ ਦਰੁਸਤ ਹੈ ਜਾਂ ਨਹੀਂ? ਯਾਨੀ ਅਜਿਹੀਆਂ ਕਮੇਟੀਆਂ ਜਾਂ ਸੰਸਥਾਵਾਂ ਵਿੱਚ ਆਪਣੇ ਆਪ ਨੂੰ ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਸਮਝਦੀਆਂ ਜਥੇਬੰਦੀਆਂ ਨੂੰ ਹਾਕਮ ਜਮਾਤਾਂ ਦੀ ਸੇਵਾ ਵਿੱਚ ਹਾਜ਼ਰ ਹੋਈਆਂ ਸਾਬਕਾ ਸੋਧਵਾਦੀ, ਸੋਧਵਾਦੀ ਅਤੇ ਪਾਰਲੀਮਾਨੀ ਸਿਆਸੀ ਤਾਕਤਾਂ ਨਾਲ ਗਲਜੋਟੀ ਪਾਉਣੀ ਦਰੁਸਤ ਹੈ ਜਾਂ ਨਹੀਂ। ਅਜਿਹਾ ਕਰਨਾ ਕਦਾਚਿੱਤ ਵੀ ਦਰੁਸਤ ਨਹੀਂ ਹੈ। ਮਿਸਾਲ ਵਜੋਂ ਕੀ ਸੀ.ਪੀ.ਆਈ., ਸੀ.ਪੀ.ਆਈ.(ਐਮ.), ਐਮ.ਸੀ.ਪੀ.ਆਈ. ਅਤੇ ਆਪਣੇ ਆਪ ਨੂੰ ਨਕਸਲੀ ਅਖਵਾਉਂਦੀਆਂ ਧਿਰਾਂ ਦਰਮਿਆਨ ਗ਼ਦਰ ਲਹਿਰ ਦੇ ਇਤਿਹਾਸਕ ਰੋਲ ਦੀ ਪੇਸ਼ਕਾਰੀ ਬਾਰੇ ਬੁਨਿਆਦੀ ਰਜ਼ਾਮੰਦੀ ਦੀ ਕੋਈ ਗੁੰਜਾਇਸ਼ ਮੌਜੂਦ ਹੈ? ਬਿਲਕੁੱਲ ਨਹੀਂ, ਅਜਿਹੀ ਕੋਈ ਗੁੰਜਾਇਸ਼ ਨਹੀਂ ਹੈ। ਕੀ ਇਹਨਾਂ ਦਰਮਿਆਨ ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਿਕਤਾ ਦੀ ਠੋਸ ਪਛਾਣ ਬਾਰੇ ਕੋਈ ਸਹਿਮਤੀ ਦਾ ਆਧਾਰ ਮੌਜੂਦ ਹੈ। ਯਾਨੀ ਕੀ ਅੱਜ ਸਾਮਰਾਜ ਤੋਂ ਮੁਕਤੀ ਲਈ ਹਥਿਆਰਬੰਦ ਘੋਲ ਦੀ ਕੇਂਦਰੀ ਭੂਮਿਕਾ, ਹਕੀਕੀ ਮੁਕਤੀ ਲਈ ਜਾਨ ਹੂਲਵੀਂ ਲੜਾਈ ਲੜ ਰਹੀਆਂ ਤਾਕਤਾਂ ਅਰਥਾਤ ਗ਼ਦਰ ਲਹਿਰ ਦੀਆਂ ਅਸਲੀ ਵਾਰਸ ਤਾਕਤਾਂ ਅਤੇ ਇਸ ਲਹਿਰ ਦੀਆਂ ਦੁਸ਼ਮਣ ਤਾਕਤਾਂ (ਅਜੋਕਾ ਆਪਾਸ਼ਾਹ ਰਾਜ, ਮੌਕਾਪ੍ਰਸਤ ਸਿਆਸੀ ਪਾਰਟੀਆਂ, ਸੋਧਵਾਦੀ ਪਾਰਟੀਆਂ ਦੀ ਨਿਸ਼ਾਨਦੇਹੀ ਸਬੰਧੀ ਇੱਕਮੱਤਤਾ ਦੀ ਕੋਈ ਸੰਭਾਵਨਾ ਹੈ? ਨਹੀਂ, ਅਜਿਹੀ ਕੋਈ ਸੰਭਾਵਨਾ ਮੌਜੂਦ ਨਹੀਂ ਹੈ।
ਉਪਰੋਕਤ ਵਿਆਖਿਆ ਸਾਫ ਕਰ ਦਿੰਦੀ ਹੈ ਕਿ ਲੋਕ ਲਾਣੇ ਦੀਆਂ ਖਰੀਆਂ ਸਿਆਸੀ ਤਾਕਤਾਂ ਵੱਲੋਂ ਲੋਕ-ਦੁਸ਼ਮਣ ਲਾਣੇ ਦੀਆਂ ਤਾਕਤਾਂ ਵਿਸ਼ੇਸ਼ ਕਰਕੇ ਸਾਬਕਾ ਅਤੇ ਮੌਜੂਦਾ ਸੋਧਵਾਦੀ ਤਾਕਤਾਂ ਨਾਲ ਰਲ ਕੇ ਗ਼ਦਰ ਲਹਿਰ ਦੇ ਮੇਲੇ ਲਾਉਣ ਅਤੇ ਬਰਸੀ ਸਮਾਗਮ ਜਥੇਬੰਦ ਕਰਨ ਦਾ ਕੋਈ ਆਧਾਰ ਨਹੀਂ ਹੈ। ਅਜਿਹਾ ਕਰਨ ਦਾ ਮਤਲਬ ਗ਼ਦਰ ਲਹਿਰ ਦੇ ਸ਼ਾਨਦਾਰ ਇਤਿਹਾਸਕ ਰੋਲ ਅਤੇ ਉਸਦੀ ਅੱਜ ਦੇ ਸਮੇਂ ਅੰਦਰ ਬਣਦੀ ਸਿਆਸੀ ਪ੍ਰਸੰਗਿਕਤਾ ਨੂੰ ਮੇਸਣਾ-ਮੇਟਣਾ ਹੀ ਨਹੀਂ ਹੈ, ਸਗੋਂ ਲੋਕ-ਦੁਸ਼ਮਣ ਤਾਕਤਾਂ ਨੂੰ ਗ਼ਦਰ ਲਹਿਰ ਵਰਗੀਆਂ ਲਹਿਰਾਂ ਦੇ ਵਾਰਸਾਂ ਵਜੋਂ ਪੇਸ਼ ਕਰਨ ਦਾ ਮੌਕਾ ਮੁਹੱਈਆ ਕਰਦਿਆਂ, ਉਹਨਾਂ ਦੇ ਲੋਕ-ਦੋਖੀ ਚਿਹਰਿਆਂ 'ਤੇ ਪਰਦਾਪੋਸ਼ੀ ਕਰਨ ਦਾ ਰੋਲ ਨਿਭਾਉਣਾ ਹੈ। ਉਹਨਾਂ ਦੇ ਲੋਕ ਦੋਖੀ ਕਿਰਦਾਰ ਅਤੇ ਰੋਲ ਨੂੰ ਲੋਕਾਂ ਅੰਦਰ ਬੇਕਿਰਕੀ ਨਾਲ ਨੰਗਾ ਕਰਨ ਦੇ ਕਾਰਜ ਤੋਂ ਮੁੱਖ ਭੁਆਉਂਦਿਆਂ, ਲੋਕਾਂ ਅੰਦਰ ਉਹਨਾਂ ਦੇ ਕਿਰਦਾਰ ਅਤੇ ਰੋਲ ਬਾਰੇ ਭੰਬਲਭੂਸਾ ਅਤੇ ਗੰਧਲਚੌਦੇਂ ਪੈਦਾ ਕਰਨਾ ਹੈ ਅਤੇ ਉਹਨਾਂ ਨੂੰ ਲੋਕਾਂ ਅੰਦਰ ਖੁਰ ਰਹੀ ਆਪਣੀs sਸਿਆਸੀ ਪੈਂਠ ਨੂੰ ਮੁੜ ਬਹਾਲ ਕਰਨ ਦੇ ਮੌਕੇ ਮੁਹੱਈਆ ਕਰਨਾ ਹੈ।
ਅੱਜ ਜਦੋਂ ਮੋਦੀ ਹਕੂਮਤ ਅਤੇ ਉਸਦੇ ਸਰਪ੍ਰਸਤ ਫਿਰਕੂ-ਫਾਸ਼ੀ ਸੰਘ ਲਾਣੇ ਵੱਲੋਂ ਭਾਰਤੀ ਇਤਿਹਾਸ ਅਤੇ ਵੱਖ ਵੱਖ ਲਹਿਰਾਂ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਮੁੜ ਲਿਖਣ ਅਤੇ ਮੁੜ ਬਿਆਨਣ ਦੀਆਂ ਕੋਸ਼ਿਸ਼ਾਂ ਰਾਹੀਂ ਇਸ ਨੂੰ ਹਿੰਦੂਤਵਾ ਫਾਸ਼ੀ ਰੰਗਤ ਵਿੱਚ ਰੰਗਣ ਦੇ ਮਨਸੂਬਿਆਂ ਨੂੰ ਅੰਜ਼ਾਮ ਦੇਣ ਲਈ ਯਤਨ ਜਾਰੀ ਹਨ ਤਾਂ ਹੋਰਨਾਂ ਲੋਕ ਲਹਿਰਾਂ ਸਮੇਤ ਗ਼ਦਰ ਲਹਿਰ ਦੇ ਇਤਿਹਾਸਕ ਰੋਲ ਅਤੇ ਇਸਦੀ ਵਰਤਮਾਨ ਪ੍ਰਸੰਗਿਕਤਾ ਦੀ ਠੋਸ ਨਿਸ਼ਾਨਦੇਹੀ ਦੀ ਦਰੁਸਤ ਤੇ ਸਪੱਸ਼ਟ ਵਿਆਖਿਆ ਅਤੇ ਪੇਸ਼ਕਾਰੀ ਦੇ ਕਾਰਜ ਪ੍ਰਤੀ ਥਿੜਕਵਾਂ, ਢਿੱਲਮੱਠਾ ਅਤੇ ਬੇਅਸੂਲਾ ਸਮਝੌਤਾਕਰੂ ਰਵੱਈਆ ਅਖਤਿਆਰ ਕਰਨ ਦੀਆਂ ਦੂਰ-ਮਾਰ ਘਾਤਕ ਅਰਥ-ਸੰਭਾਵਨਾਵਾਂ ਤੋਂ ਖਬਰਦਾਰ ਹੋਣਾ ਚਾਹੀਦਾ ਹੈ।
ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸ਼ਾਨਾਂਮੱਤੇ ਇਤਿਹਾਸ (ਅਤੇ ਆਪਣੀ ਇਤਿਹਾਸਕ ਵਿਰਾਸਤ) ਦੀ ਰਾਖੀ ਦਾ ਸੁਆਲ ਅਜੋਕੇ ਸਮੇਂ ਵਿੱਚ ਇਤਿਹਾਸ ਦੀ ਇਨਕਲਾਬੀ ਪੇਸ਼ਕਦਮੀ ਦੇ ਕਾਰਜ ਨਾਲ ਅਟੁੱਟ ਰੂਪ ਵਿੱਚ ਜੁੜਿਆ ਹੋਇਆ ਹੈ। ਇਹ ਇਤਿਹਾਸਕ ਵਿਰਾਸਤ ਉਹ ਮੀਲ-ਪੱਥਰ ਅਤੇ ਚਾਨਣ-ਮਿਨਾਰ ਹਨ, ਜਿਹੜੇ ਅਗਲੇਰੀ ਇਤਿਹਾਸਕ ਪੇਸ਼ਕਦਮੀ ਦਾ ਰਾਹ ਰੁਸ਼ਨਾਉਂਦੇ ਹਨ। ਇਸ ਲਈ, ਆਪਣੀ ਪੇਸ਼ਕਦਮੀ ਦੇ ਮਾਰਗ ਨੂੰ ਰੁਸ਼ਨਾਉਂਦੇ ਤੇ ਸੇਧਤ ਕਰਦੇ ਇਹਨਾਂ ਮੀਲ ਪੱਥਰਾਂ ਅਤੇ ਚਾਨਣ ਮੁਨਾਰਿਆਂ ਦੀ ਰਾਖੀ ਕਰਨ ਅਤੇ ਇਹਨਾਂ ਚਾਨਣ-ਮੁਨਾਰਿਆਂ ਨੂੰ ਮੇਸਣ-ਮੇਟਣ ਅਤੇ ਤਹਿਸ਼-ਨਹਿਸ਼ ਕਰਨ ਦਾ ਸੁਆਲ ਲੋਕ-ਤਾਕਤਾਂ ਅਤੇ ਲੋਕ-ਦੁਸ਼ਮਣ ਤਾਕਤਾਂ ਦਰਮਿਆਨ ਤਿੱਖੇ ਅਤੇ ਬੁਨਿਆਦੀ ਟਕਰਾਅ ਤੇ ਭੇੜ ਦਾ ਮੁੱਦਾ ਬਣਦਾ ਆਇਆ ਹੈ ਅਤੇ ਬਣਦਾ ਰਹੇਗਾ।
ਇਸ ਲਈ, ਖਰੀਆਂ ਕਮਿਊਨਿਸਟ ਇਨਕਲਾਬੀ ਜਮਹੂਰੀ ਅਤੇ ਲੋਕ-ਹਿਤੈਸ਼ੀ ਗ਼ਦਰ ਲਹਿਰ ਦੇ ਸ਼ਾਨਾਂਮੱਤੀ ਵਿਰਾਸਤ 'ਤੇ ਦਾਅਵਾ ਜਤਲਾਈ ਦੇ ਹੱਕ ਨੂੰ ਉਭਾਰਨਾ ਚਾਹੀਦਾ ਹੈ, ਸਗੋਂ ਇਸ ਲਹਿਰ ਦੇ ਦੰਭੀ ਵਾਰਸਾਂ ਵਜੋਂ ਪੇਸ਼ ਹੋ ਰਹੀਆਂ ਸਭਨਾਂ ਹਾਕਮਪ੍ਰਸਤ ਤਾਕਤਾਂ ਨਾਲੋਂ ਨਿਖੇੜਾ ਕਰਦਿਆਂ, ਇਸਦੀ ਅਜੋਕੀ ਪ੍ਰਸੰਗਿਕਤਾ ਨੂੰ ਉਭਾਰਨਾ ਅਤੇ ਇਸਦੀ ਰਾਖੀ ਲਈ ਡਟਣਾਂ ਚਾਹੀਦਾ ਹੈ।

ਗੌਰੀ ਲੰਕੇਸ਼ ਦਾ ਕਤਲ ਹਿੰਦੂਤਵੀ ਫਿਰਕੂ ਫਾਸ਼ੀਵਾਦੀਆਂ ਦਾ ਕਾਲਾ ਕਾਰਨਾਮਾ

-ਡਾ. ਅਸ਼ੋਕ ਭਾਰਤੀ
5 ਸਤੰਬਰ ਦਾ ਦਿਨ ਇਤਿਹਾਸ ਵਿੱਚ ਇੱਕ ਹੋਰ ਕਾਲਾ ਦਿਨ ਸਾਬਤ ਹੋਇਆ ਜਦੋਂ ਬੰਗਲੌਰ ਵਿੱਚ ਉੱਘੀ ਪੱਤਰਕਾਰ, ਮਨੁੱਖੀ ਹੱਕਾਂ ਦੀ ਕਾਰਕੁੰਨ, ਧਰਮ-ਨਿਰਪੱਖ, ਜਮਹੂਰੀਅਤ ਅਤੇ ਦਲਿਤ ਹੱਕਾਂ ਲਈ ਜੂਝਣ ਵਾਲੀ ਤਰਕਸ਼ੀਲ ਅਤੇ ਨਿੱਡਰ ਆਵਾਜ਼ ਬਣੀ 55 ਸਾਲਾਂ ਦੀ ਗੌਰੀ ਲੰਕੇਸ਼ ਦਾ ਉਸਦੇ ਘਰ ਸਾਹਮਣੇ ਰਾਤ 8 ਵਜੇ ਮੋਟਰ ਸਾਈਕਲ 'ਤੇ ਆਏ ਕਾਤਲਾਂ ਨੇ ਮੱਥੇ ਅਤੇ ਛਾਤੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਕਤਲ ਖਿਲਾਫ ਜਿੰਨਾ ਤਕੜਾ ਵਿਰੋਧ ਕਾਲਜਾਂ, ਯੂਨੀਵਰਸਿਟੀਆਂ, ਪ੍ਰੈਸ ਕਲੱਬਾਂ, ਵੱਖ ਵੱਖ ਜਮਹੂਰੀਅਤਪਸੰਦ ਲੋਕਾਂ ਵੱਲੋਂ ਸੜਕਾਂ 'ਤੇ ਉੱਤਰ ਕੇ ਕੀਤਾ ਗਿਆ ਹੈ, ਐਨਾ ਸ਼ਾਇਦ ਹੀ ਕਿਸੇ ਹੋਰ ਘਟਨਾ ਬਾਰੇ ਕੀਤਾ ਗਿਆ ਹੋਵੇ। ਗੌਰੀ ਲੰਕੇਸ਼ ਦਾ ਕਤਲ ਉਸੇ ਤਰੀਕੇ ਨਾਲ ਕੀਤਾ ਗਿਆ ਸੀ, ਜਿਸ ਤਰੀਕੇ ਨਾਲ ਪਹਿਲਾਂ ਉੱਘੇ ਤਰਕਸ਼ੀਲ ਆਗੂ ਡਾ. ਨਰੇਂਦਰ ਦਬੋਲਕਰ, ਗੋਵਿੰਦ ਪਨਸਾਰੇ ਅਤੇ ਉੱਘੇ ਕੰਨੜ ਵਿਦਵਾਨ ਅਤੇ ਲੇਖਕ ਪ੍ਰੋਫੈਸਰ ਐਮ.ਐਮ. ਕਲਬੁਰਗੀ ਦਾ ਕੀਤਾ ਗਿਆ ਸੀ।
ਕਤਲ ਤੋਂ ਤੁਰੰਤ ਬਾਅਦ ਆਰ.ਐਸ.ਐਸ. ਅਤੇ ਭਾਜਪਾ ਨਾਲ ਜੁੜੀਆਂ ਫਿਰਕੂ ਸ਼ਕਤੀਆਂ ਨੇ ਉਸ ਖਿਲਾਫ ਜਿੱਥੇ ਭੰਡੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਉਹ ਇਸਾਈ ਮਿਸ਼ਨਰੀ, ਕਮਿਊਨਿਸਟ ਅਤੇ ਹਿੰਦੂ ਵਿਰੋਧੀ ਸੀ ਨਾਲ ਹੀ ਵੱਡੇ ਪੱਧਰ 'ਤੇ ਉਸਦੀ ਮੌਤ ਦੇ ਜਸ਼ਨ ਮਨਾਏ ਗਏ। ਇਹਨਾਂ ਜਸ਼ਨਾਂ ਦੀ ਨਿਖੇਧੀ ਕਰਨ 'ਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਵੀ ਸੰਘੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਭਾਜਪਾ ਦੀ ਕਰਨਾਟਕ ਇਕਾਈ ਨੇ ਉੱਘੇ ਇਤਿਹਾਸਕਾਰ ਅਤੇ ਲੇਖਕ ਰਾਮਚੰਦਰ ਗੁਹਾ ਨੂੰ ਵੀ ਕਾਨੂੰਨੀ ਨੋਟਿਸ ਭੇਜੇ ਕਿ ਉਸਨੇ ਇਸ ਕਤਲ ਨੂੰ ਦਬੋਲਕਰ, ਪਨਸਾਰੇ, ਕਲਬੁਰਗੀ ਦੇ ਕਤਲਾਂ ਨੂੰ ਆਰ.ਐਸ.ਐਸ. ਨਾਲ ਜੁੜੇ ਹੋਣ ਦੀ ਸੰਭਾਵਨਾ ਵੀ ਕਿਉਂ ਪ੍ਰਗਟਾਈ ਹੈ। ਕਰਨਾਟਕ ਤੋਂ ਭਾਜਪਾ ਐਮ.ਐਲ.ਏ. ਜੀਵਾਰਾਜ ਨੇ ਸਾਫ ਬਿਆਨ ਦਿੱਤਾ ਕਿ ''ਅਗਰ ਉਹ ਆਰ.ਐਸ.ਐਸ. ਖਿਲਾਫ ਨਾ ਬੋਲਦੀ ਹੁੰਦੀ ਤਾਂ ਅੱਜ ਉਹ ਜਿਉਂਦੀ ਹੁੰਦੀ।'' 7 ਸਤੰਬਰ ਨੂੰ ਕੰਨੜ ਟੀ.ਵੀ. ਚੈਨਲਾਂ 'ਤੇ ਵਾਰ ਵਾਰ ਭਾਜਪਾ ਦੇ ਚਿਕਮੰਗਲੂਰ ਤੋਂ ਐਮ.ਐਲ.ਏ. ਸੀ.ਡੀ. ਰਵੀ ਦਾ ਬਿਆਨ ਦਿਖਾਇਆ ਜਾ ਰਿਹਾ ਸੀ ਜਿਸ ਵਿੱਚ ਉਹ ਕਹਿੰਦਾ ਹੈ ਕਿ ''ਉਸ ਨੂੰ ਆਰ.ਐਸ.ਐਸ. ਖਿਲਾਫ ਲਿਖਣ ਕਰਕੇ ਆਪਣੀ ਜਾਨ ਤੋਂ ਹੱਥ ਧੋਣੇ ਪਏ। ਨਿਖਿਲ ਦਧੀਚੀ ਨਾਮੀ ਸਖਸ਼ ਸੋਸ਼ਲ ਮੀਡੀਆ 'ਤੇ ਸਭ ਹੱਦਾਂ ਪਾਰ ਕਰਦਿਆਂ ਕਹਿੰਦਾ ਹੈ ਕਿ ''ਇੱਕ ਕੁੱਤੀ, ਕੁੱਤੇ ਦੀ ਮੌਤ ਮਰੀ ਹੈ ਅਤੇ ਸਾਰੇ ਖੱਬੇ ਕਤੂਰੇ ਇੱਕ ਸੁਰ ਵਿੱਚ ਰੋ ਰਹੇ ਹਨ'' ਇਸ ਤੋਂ ਵੱਧ ਬੇਸ਼ਰਮੀ ਇਹ ਕਿ ਇਸ ਕਤਲ ਖਿਲਾਫ ਮੂੰਹ ਨਾ ਖੋਲ੍ਹਣ ਵਾਲਾ ਮੁਲਕ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਨੂੰ ਟਵਿੱਟਰ 'ਤੇ ਫਾਲੋ ਕਰਦਾ ਹੈ। ਇਹ ਸਭ ਹਕੀਕਤਾਂ ਦੇ ਹੁੰਦਿਆਂ ਹੋਰ ਕਿਸੇ ਸਬੂਤ ਦੀ ਲੋੜ ਰਹਿ ਜਾਂਦੀ ਹੈ ਕਿ ਗੌਰੀ ਦੇ ਕਾਤਲ ਕੌਣ ਹਨ?
ਆਪਣੀ ਹੋ ਰਹੀ ਥੂਹ-ਥੂਹ ਤੋਂ ਧਿਆਨ ਲਾਂਭੇ ਕਰਨ ਲਈ ਬਿਆਨ ਦਾਗੇ ਗਏ ਕਿ ਇਹ ਕਤਲ ਨਕਸਲਵਾਦੀਆਂ ਵੱਲੋਂ ਕੀਤਾ ਗਿਆ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਦੋਂ ਕਰਨਾਟਕ ਦੀ ਕਾਂਗਰਸ ਸਰਕਾਰ ਜਾਣਦੀ ਹੈ ਕਿ ਉਹ ਮਾਓਵਾਦੀਆਂ ਨੂੰ ਆਤਮ ਸਮਰਪਣ ਕਰਵਾਉਣ ਲੱਗੀ ਹੋਈ ਹੈ ਤਾਂ ਉਸਦੀ ਸੁਰੱਖਿਆ ਕਿਉਂ ਨਹੀਂ ਕੀਤੀ ਗਈ। ਝੂਠ ਨੂੰ ਸੱਚ ਬਣਾਉਣ ਤੇ ਪੇਸ਼ ਕਰਨ ਵਿੱਚ ਸੰਘੀਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਸ ਆਤਮ ਸਮਰਪਣ ਦੀ ਹਕੀਕਤ ਇਹ ਹੈ ਕਿ ਇਹ ਕੋਈ ਆਤਮ ਸਮਰਪਣ ਹੀ ਨਹੀਂ ਸੀ। ਦਰਅਸਲ ਮਾਓਵਾਦੀ ਪਾਰਟੀ ਦੀ ਕਰਨਾਟਕ ਇਕਾਈ ਵਿੱਚੋਂ ਇੱਕ ਗਰੁੱਪ ਇਹ ਕਹਿ ਕੇ ਵੱਖ ਹੋਇਆ ਸੀ ਕਿ ਕਰਨਾਟਕ ਜਨਤਕ ਸੰਘਰਸ਼ਾਂ ਵਾਲਾ ਸੂਬਾ ਹੈ ਕਿਉਂਕਿ ਇੱਥੇ ਪੂੰਜੀਵਾਦੀ ਸਬੰਧ ਵਿਕਸਤ ਹੋ ਗਏ ਹਨ ਅਤੇ ਉਹ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਿਆ ਸੀ। ਆਪਣੇ 'ਤੇ ਪਏ ਹੋਏ ਪੁਰਾਣੇ ਕੇਸਾਂ ਤੋਂ ਬਚਣ ਲਈ ਉਹਨਾਂ ਕੁੱਝ ਬੁੱਧੀਜੀਵੀਆਂ ਜਿਹਨਾਂ ਵਿੱਚ ਗੌਰੀ ਵੀ ਸ਼ਾਮਲ ਸੀ, ਰਾਹੀਂ ਸਰਕਾਰੀ ਨੀਤੀ ਤਹਿਤ ਮਾਓਵਾਦੀਆਂ ਦੇ ਅਖੌਤੀ ਆਤਮ-ਸਮਰਪਣ ਵਾਲੀ ਸਰਕਾਰੀ ਨੀਤੀ ਦਾ ਇਸਤੇਮਾਲ ਕੀਤਾ। ਇਸ ਬਾਰੇ ਮਾਓਵਾਦੀ ਪਾਰਟੀ, ਸਭ ਸਰਕਾਰੀਤੰਤਰ ਤੇ ਸੰਘੀ ਲਾਣੇ ਨੂੰ ਸਭ ਪਤਾ ਸੀ। ਮਾਓਵਾਦੀ ਪਾਰਟੀ ਦਾ ਇਸ ਨਾਲ ਕੋਈ ਲਾਗਾਦੇਗਾ ਨਹੀਂ ਹੈ।
ਗੌਰੀ ਦੇ ਕਤਲ ਦੇ ਅਸਲ ਕਾਰਨ
ਗੌਰੀ ਲੰਕੇਸ਼ ਨੂੰ ਕਤਲ ਕਿਉਂ ਕੀਤਾ ਗਿਆ ਅਤੇ ਅਸਲ ਕਾਰਨ ਕੀ ਸਨ ਉਸ ਨੂੰ ਸਮਝਣ ਲਈ ਥੋੜ੍ਹਾ ਵਿਸਥਾਰ ਵਿੱਚ ਜਾਂਦੇ ਹਾਂ। ਗੌਰੀ ਲੰਕੇਸ਼ 80ਵਿਆਂ ਦੇ ਦਹਾਕੇ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਅੰਗਰੇਜ਼ੀ ਭਾਸ਼ਾ ਦੇ ਪੱਤਰਕਾਰ ਵਜੋਂ ਸ਼ਾਮਲ ਹੋਈ। ਉਸਦਾ ਪਿਤਾ ਪੀ. ਲੰਕੇਸ਼ ਪ੍ਰਸਿੱਧ ਲੋਹੀਆਂਵਾਦੀ ਸੀ ਅਤੇ 'ਲੰਕੇਸ਼ ਪੱਤਰਿਕਾ' ਰਸਾਲਾ ਕੱਢਦਾ ਸੀ। ਘਰੇਲੂ ਮਾਹੌਲ ਤੋਂ ਜਾਗਰਤ ਹੋਈ ਗੌਰੀ ਜਦੋਂ ਬੰਗਲੌਰ ਯੂਨੀਵਰਸਿਟੀ ਵਿੱਚ ਦਾਖਲ ਹੋਈ ਤਾਂ ਆਪਣੇ ਤੋਂ ਸੀਨੀਅਰ ਸਾਕੇਤ ਰਾਜਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਸਾਕੇਤ ਰਾਜਨ ਨੇ ਜਦੋਂ ਇੰਡੀਅਨ ਇੰਸਟੀਚਿਊਟ ਆਫ ਜਨਰਲਿਜ਼ਮ ਦਿੱਲੀ ਵਿੱਚ ਦਾਖਲਾ ਲੈ ਲਿਆ ਤਾਂ ਉਸਦੇ ਪ੍ਰਭਾਵ ਅਧੀਨ ਗੌਰੀ ਵੀ ਉਸੇ ਸੰਸਥਾ ਵਿੱਚ ਆ ਗਈ। ਸਾਕੇਤ ਪਹਿਲਾਂ ਹੀ ਮਾਓਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਆ ਚੁੱਕਾ ਸੀ ਅਤੇ ਕਰਨਾਟਕ ਵਾਪਸ ਪਰਤਣ 'ਤੇ ਉਸ ਨੇ 'ਕਰਨਾਟਕ ਵਿਮੋਚਨ ਰੰਗਾ' ਨਾਂ ਦੀ ਨੌਜਵਾਨ ਜਥੇਬਦੀ ਗਠਿਤ ਕੀਤੀ। ਉਹ ਕਮਾਲ ਦਾ ਜਥੇਬੰਦਕ ਆਗੂ ਸੀ ਅਤੇ ਫਿਰ ਉਹ ਭੂਮੀਗਤ ਹੋ ਗਿਆ। ਗੌਰੀ ਦੇ ਰਾਜਨੀਤਕ ਇਨਕਲਾਬ ਬਾਰੇ ਰਲਵੇਂ-ਮਿਲਵੇਂ ਵਿਚਾਰ ਸਨ ਅਤੇ ਆਪਣੇ ਲੋਹੀਆਂਵਾਦੀ ਪਿਛੋਕੜ ਕਰਕੇ ਉਹ ਹਥਿਆਰਬੰਦ ਇਨਕਲਾਬ ਤੇ ਸੰਘਰਸ਼ ਨਾਲ ਤਾਂ ਭਾਵੇਂ ਸਹਿਮਤ ਨਹੀਂ ਸੀ ਪਰ ਸਾਕੇਤ ਪ੍ਰਤੀ ਉਸਦੇ ਮਨ ਵਿੱਚ ਅਥਾਹ ਸਤਿਕਾਰ ਤੇ ਡੂੰਘਾ ਪ੍ਰਭਾਵ ਸੀ। ਉਸ ਨੇ ਸਾਕੇਤ ਦੀ ਇੱਕ ਵਿਸਥਾਰਤ ਮੁਲਾਕਾਤ ਆਪਣੇ ਪਰਚੇ ਲੰਕੇਸ਼ ਵਿੱਚ ਛਾਪੀ ਜੋ ਉਸਦੇ ਭਰਾ ਇੰਦਰਜੀਤ ਲੰਕੇਸ਼ ਨੂੰ ਪਸੰਦ ਨਹੀਂ ਸੀ ਤੇ ਉਹ ਗੌਰੀ ਦੇ ਖੱਬੇ ਪੱਖੀ ਵਿਚਾਰਾਂ ਤੋਂ ਖੁਸ਼ ਨਹੀਂ ਸੀ। ਪਿਤਾ ਦੀ ਮੌਤ ਹੋ ਚੁੱਕੀ ਸੀ। ਗੌਰੀ ਨੇ ਵਿਚਾਰਧਾਰਕ ਮੱਤਭੇਦਾਂ ਕਰਕੇ ਆਪਣੇ ਭਰਾ ਤੋਂ ਤੋੜ ਵਿਛੋੜਾ ਕਰਨ ਵਿੱਚ ਬਿਲਕੁੱਲ ਝਿਜਕ ਨਹੀਂ ਦਿਖਾਈ ਅਤੇ ਆਪਣੀ ਵੱਖਰੀ ਪੱਤ੍ਰਿਕਾ ''ਗੌਰੀ ਲੰਕੇਸ਼ ਪੱਤ੍ਰਿਕੇ'' ਸ਼ੁਰੂ ਕਰ ਦਿੱਤੀ ਅਤੇ ਉਹ ਨਿਰੋਲ ਪੱਤਰਕਾਰ ਨਾ ਰਹਿ ਕੇ ਇੱਕ ਜੁਝਾਰੂ ਸਮਾਜਿਕ ਅਤੇ ਤਰਕਸ਼ੀਲ ਕਾਰਕੁੰਨਾਂ ਸੀ, ਜਿਹੜੀ ਮਨੁੱਖੀ ਹੱਕਾਂ, ਦਲਿਤ ਹੱਕਾਂ, ਕਿਸਾਨ ਹੱਕਾਂ, ਔਰਤ ਅਧਿਕਾਰਾਂ ਲਈ ਅਤੇ ਜਾਤਪਾਤ ਵਿਰੁੱਧ ਡਟ ਕੇ ਖੜ੍ਹਨ ਵਾਲੀ ਜੁਝਾਰੂ ਘੁਲਾਟੀਆ ਬਣ ਗਈ। ਸਾਕੇਤ ਰਾਜਨ ਮਾਓਵਾਦੀ ਪਾਰਟੀ ਦਾ ਕੇਂਦਰੀ ਕਮੇਟੀ ਮੈਂਬਰ ਹੋਣ ਦੇ ਨਾਲ ਹੀ ਪ੍ਰਮੁੱਖ ਬੁੱਧੀਜੀਵੀ ਅਤੇ ਵਿਦਵਾਨ ਵੀ ਸੀ। ਕਰਨਾਟਕਾ ਦੇ ਇਤਿਹਾਸ ਬਾਰੇ ਲਿਖੀ ਉਸਦੀ ਕਿਤਾਬ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਪੜ੍ਹਾਈ ਜਾਂਦੀ ਰਹੀ ਹੈ। ਉਹ ਮਾਓਵਾਦੀ ਸੂਬਾ ਸਕੱਤਰ ਸੀ। ਜਦੋਂ ਸਾਕੇਤ ਰਾਜਨ ਇੱਕ ਮੁਕਾਬਲ ਵਿੱਚ ਮਾਰੇ ਗਏ ਤਾਂ ਗੌਰੀ ਨੇ ਇਸ ਦੇ ਖਿਲਾਫ ਜਬਰਦਸਤ ਲਹਿਰ ਚਲਾਈ। ਕਾਮਰੇਡ ਸਾਕੇਤ ਰਾਜਨ ਦੀ ਮ੍ਰਿਤਕ ਦੇਹ ਲੈਣ ਲਈ ਜਦੋਂ ਉਹ, ਕਾਮਰੇਡ ਵਰਵਰਾ ਰਾਓ ਅਤੇ ਕਾਮਰੇਡ ਗ਼ਦਰ ਪਹੁੰਚੇ ਤਾਂ ਪੁਲਸ ਉਸਦਾ ਚੋਰੀ ਸਸਕਾਰ ਕਰ ਚੁੱਕੀ ਸੀ ਅਤੇ ਉਹਨਾਂ ਨੂੰ ਸਿਰਫ ਉਹਨਾਂ ਦੀ ਰਾਖ ਹੀ ਦਿੱਤੀ ਗਈ। ਗੌਰੀ ਇਹਨਾਂ ਦਿਨਾਂ ਵਿੱਚ ਉਹਨਾਂ ਨਾਲ ਹੀ ਵਿਚਰਦੀ ਰਹੀ ਅਤੇ ਸਰਗਰਮੀ ਕਰਦੀ ਰਹੀ। ਵਰਨਣਯੋਗ ਹੈ ਕਿ ਗੌਰੀ ਦਾ ਉਹੀ ਭਰਾ ਸੀ ਜੋ ਉਸਦੇ ਆਪਣੇ ਕਹਿਣ ਮੁਤਾਬਕ ਮੋਦੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਇੱਛੁਕ ਹੈ, ਜਿਸ ਤੋਂ ਭਾਜਪਾ ਨੇ ਮਾਓਵਾਦੀਆਂ ਦੇ ਕਤਲ ਵਿੱਚ ਸ਼ਾਮਲ ਹੋਣ ਬਾਰੇ ਬਿਆਨ ਦਿਵਾਇਆ। ਆਪਣੇ ਪਿਤਾ ਦੀ ਵਿਰਾਸਤ 'ਤੇ ਡਟ ਕੇ ਖੜ੍ਹਨ ਤੇ ਹੋਰ ਅਗੇ ਵਧਾਉਣ ਕਰਕੇ ਲੰਕੇਸ਼ ਪੱਤ੍ਰਿਕਾ ਦਾ ਸਮੁੱਚਾ ਪਾਠਕ ਵਰਗ ਗੌਰੀ ਲੰਕੇਸ਼ ਪੱਤ੍ਰਿਕੇ ਦੁਆਲੇ ਇਕੱਠਾ ਹੋ ਗਿਆ।
ਦੇਸ਼ ਵਿੱਚ ਆਰ.ਐਸ.ਐਸ. ਦੀ ਫਿਰਕੂ ਵੰਡ-ਪਾਊ ਸਿਆਸਤ ਭਾਰੂ ਹੋਣ ਤੋਂ ਡਾਢੀ ਫਿਕਰਮੰਦ ਗੌਰੀ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਦੇ ਸਾਬਕਾ ਪਤੀ ਚਿਦਨੰਦ ਰਾਜਘਾਤਾ ਜੋ ਟਾਈਮਜ਼ ਆਫ ਇੰਡੀਆ ਅਖਬਾਰ ਸਮੂਹ ਦਾ ਵਿਦੇਸ਼ੀ ਮਾਮਲਿਆਂ ਬਾਰੇ ਸੰਪਾਦਕ ਹੈ, ਨੇ ਆਪਣੀ ਸ਼ਰਧਾਂਜਲੀ ਵਿੱਚ ਦਿਲ ਨੂੰ ਛੂਹਣ ਵਾਲੇ ਸ਼ਬਦ ਕਹੇ ਕਿ ''ਕਿਵੇਂ ਅਸੀਂ ਅਬਰਾਹਮ ਟੀ. ਕਾਵੂਰ (ਸ੍ਰੀ ਲੰਕਾ ਦੇ ਤਰਕਸ਼ੀਲ ਲਹਿਰ ਦੇ ਮੋਢੀ) ਨੂੰ ਪੜ੍ਹਦਿਆਂ ਦੋਸਤੀ ਦੇ ਬੰਧਨ ਵਿੱਚ ਬੱਝੇ।'' ਉਹ ਇੱਕ ਅਡਿੱਗ ਔਰਤ ਸੀ। ਬ੍ਰਾਹਮਣਵਾਦੀ ਹਿੰਦੂ ਫਿਰਕੂ ਫਾਸ਼ੀਵਾਦ ਨੂੰ ਸਿੱਧੇ ਮੱਥੇ ਟੱਕਰਨਾ ਗੌਰੀ ਦਾ ਮੁੱਖ ਕੰਮ ਬਣ ਗਿਆ ਸੀ।
ਕਤਲ ਵਾਲੇ ਦਿਨ ਅਤੇ ਕੁੱਝ ਦਿਨ ਪਹਿਲਾਂ ਉਹ ਅਤੇ ਉਸਦੀ ਪੱਤ੍ਰਿਕਾ ਭਾਜਪਾ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਨੂੰ ਮੋਦੀ ਵਜਾਰਤ ਵਿੱਚ ਸ਼ਾਮਲ ਕਰਨ ਵਿਰੁੱਧ ਮੁਹਿੰਮ ਚਲਾ ਰਹੀ ਸੀ ਅਤੇ ਉਸਦੇ ਪਿਛੋਕੜ ਬਾਰੇ ਜਿਸ ਵਿੱਚ ਉਸ ਨੇ ਇੱਕ ਡਾਕਟਰ ਦਾ ਗਲ ਘੁੱਟਿਆ ਅਤੇ ਕੁੱਟਮਾਰ ਕੀਤੀ ਸੀ, ਦੱਸ ਰਹੀ ਸੀ ਕਿ ਉਹ ਗੈਂਗਸਟਰ ਹੈ। ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਗੁਜਰਾਤ ਦੇ ਊਨਾ ਵਿੱਚ ਦਲਿਤਾਂ 'ਤੇ ਹੋਏ ਜਬਰ ਖਿਲਾਫ ਨੌਜਵਾਨ ਜਿਗਨੇਸ਼ ਮਿਵਾਨੀ ਦੀ ਅਗਵਾਈ ਵਿੱਚ ਅੰਦੋਲਨ ਚੱਲਿਆ ਤਾਂ ਗੌਰੀ ਨੇ ਤੁਰੰਤ ਹਮ-ਖਿਆਲ ਲੋਕਾਂ ਨਾਲ ਸੰਪਰਕ ਕਰਕੇ ਯੱਕਯਹਿਤੀ ਵਿੱਚ ਮੁਹਿੰਮ ਚਲਾਈ ਅਤੇ ਜਿਗਨੇਸ਼ ਮਿਵਾਨੀ ਨੂੰ ਆਪਣੇ ਘਰ ਰੱਖਿਆ ਅਤੇ ਉਸਦੇ ਪੇਜਾਵਰ ਮੱਠ ਸਵਾਮੀ ਦੀ ਉਰੂਲੂ ਸੇਵੇ (ਜਿਸ ਵਿੱਚ ਦਲਿਤਾਂ ਨੂੰ ਬ੍ਰਾਹਮਣਾਂ ਦੇ ਜੂਠੇ ਪੱਤਲਾਂ 'ਤੇ ਭੋਜਨ ਕਰਵਾਇਆ ਜਾਂਦਾ ਹੈ) ਖਿਲਾਫ ਮਾਰਚ ਲਈ ਪ੍ਰਬੰਧ ਕੀਤੇ। ਉਸਨੇ ਜਿਗਨੇਸ਼-ਕਨੱਈਆ ਨੂੰ ਆਪਣਾ ਪੁੱਤਰ ਅਤੇ ਸ਼ੇਹਲਾ ਰਸ਼ੀਦ ਨੂੰ ਆਪਣੀ ਪੁੱਤਰੀ ਬਣਾ ਲਿਆ ਅਤੇ ਦੇਵਾਨੂਰ ਵਰਗੇ ਸਥਾਨਕ ਦਲਿਤ ਆਗੂਆਂ ਦੀ ਮੱਦਦ ਨਾਲ ਉਹਨਾਂ ਦੇ ਸਾਰੇ ਪ੍ਰੋਗਰਾਮ ਜਥੇਬੰਦ ਕੀਤੇ ਅਤੇ ਆਰ.ਐਸ.ਐਸ. ਵੱਲੋਂ ਬੀਤਲੇ ਸੇਵੇ (ਸ਼ਿਮੋਗਾ ਵਿੱਚ ਸਾਲ ਵਿੱਚ ਇੱਕ ਦਿਨ ਔਰਤਾਂ ਵੱਲੋਂ ਕੱਪੜੇ ਉਤਾਰ ਕੇ ਪੂਜਾ ਕਰਨ ਦੀ ਰਿਵਾਇਤ) ਦੀ ਹਮਾਇਤ ਖਿਲਾਫ ਮੁਹਿੰਮ ਚਲਾਈ। ਹੈਦਰਾਵਾਦ ਯੂਨੀਵਰਸਿਟੀ ਵਿੱਚ ਰੋਹਿਤ ਵੇਮੂਲਾ ਖੁਦਕਸ਼ੀ (ਜਥੇਬੰਦ ਕਤਲ) ਖਿਲਾਫ ਵੀ ਗੌਰੀ ਨੇ ਮੂਹਰੇ ਹੋ ਕੇ ਗੈਰ ਦਲਿਤਾਂ ਵੱਲੋਂ ਵੱਡੀ ਗਿਣਤੀ ਵਿੱਚ ਵਿਰੋਧ ਮਾਰਚ ਕਰਨ ਵਿੱਚ ਆਗੂ ਭੂਮਿਕਾ ਨਿਭਾਈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ 'ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਨ ਵਿਰੁੱਧ ਵੀ ਉਸਨੇ ਬੰਗਲੌਰ ਦੇ ਸੇਂਟ ਸਟੀਫਨ ਕਾਲਜ ਵਿੱਚ ਪ੍ਰੋਗਰਾਮ ਜਥੇਬੰਦ ਕੀਤਾ ਅਤੇ ਸ਼ੇਹਲਾ ਰਾਸ਼ਿਦ ਨੂੰ ਦਿੱਲੀ ਤੋਂ ਉਸ ਵਿੱਚ ਬੋਲਣ ਵਾਸਤੇ ਸੱਦਿਆ।
ਗੁਜਰਾਤ ਵਿਚਲੇ ਕਤਲੇਆਮ ਤੋਂ ਬਾਅਦ ਸੰਘੀ ਲਾਣੇ ਨੇ ਕਰਨਾਟਕ ਵਿੱਚ ਆਪਣਾ ਤਜਰਬਾ ਕਰਨ ਲਈ ਜਦੋਂ ਜ਼ਿਲ੍ਹਾ ਚਿਕਮੰਗਲੂਰ ਵਿੱਚ ਬੁਧਾਨਗਿਰੀ ਸੂਫੀ ਸੰਤ ਦੀ ਦਰਗਾਹ ਨੂੰ ਇਹ ਦੱਸ ਕੇ ਕਿ ਇਹ ਉਹਨਾਂ ਦੇ ਦੇਵਤੇ ਦੱਤਾਤੇਰਅ ਦਾ ਮੰਦਰ ਹੈ, ਢਾਹੁਣਾ ਚਾਹਿਆ ਤਾਂ ਗੌਰੀ ਨੇ ਅਨੇਕਾਂ ਸਾਥੀਆਂ ਨਾਲ ਮਿਲ ਕੇ ਕੋਮੂ ਸੁਹਾਰਤੋ ਵੇਦੀਕੇ ਨਾਂ (ਫਿਰਕੂ ਇੱਕਸੁਰਤਾ ਮੰਚ) ਦੇ ਝੰਡੇ ਹੇਠ 10000 ਤੋਂ ਵੱਧ ਲੋਕਾਂ ਨਾਲ ਸੰਘੀਆਂ ਖਿਲਾਫ ਮਾਰਚ ਕੀਤਾ ਅਤੇ ਉਹਨਾਂ ਦੇ ਮਨਸੂਬਿਆਂ ਨੂੰ ਫੇਲ੍ਹ ਕੀਤਾ। ਮੰਗਲੌਰ ਵਿੱਚ ਇਸਾਈਆਂ 'ਤੇ ਫਿਰਕੂ ਹਮਲੇ ਵਿਰੁੱਧ ਵੀ ਇਸ ਮੰਚ ਨੇ ਮਹੱਤਵਪੂਰਨ ਰੋਲ ਨਿਭਾਇਆ। ਉਸਦੀਆਂ ਆਰ.ਐਸ.ਐਸ. ਦੇ ਫਿਰਕੂ ਲਾਣੇ ਵਿਰੋਧੀ ਸਰਗਰਮੀਆਂ ਵਿੱਚ ਇੱਕ ਹੋਰ ਸਭ ਤੋਂ ਤਿੱਖੀ ਸਰਗਰਮੀ ਲਿੰਗਾਇਤ ਦੇ ਮੁੱਦੇ 'ਤੇ ਸੀ ਜਿਸ ਵਿੱਚ 22 ਅਗਸਤ 2017 ਨੂੰ ਬੇਲਾਗਾਵੀ ਵਿੱਚ ਇੱਕ ਵਿਸ਼ਾਲ ਰੈਲੀ ਹੋਈ, ਜਿਸ ਵਿੱਚ ਲਿੰਗਾਇਤ ਭਾਈਚਾਰੇ ਦੇ ਸਮੂਹ ਆਗੂਆਂ ਤੇ ਸਿਆਸੀ ਆਗੂਆਂ ਨੇ ਹਿੱਸਾ ਲਿਆ ਅਤੇ ਐਲਾਨ ਕੀਤਾ ਕਿ ਉਹ ਬ੍ਰਾਹਮਣਵਾਦੀ ਹਿੰਦੂ ਧਰਮ ਦਾ ਹਿੱਸਾ ਨਹੀਂ ਹਨ ਅਤੇ ਉਹਨਾਂ ਨੂੰ ਵੱਖਰਾ ਲਿੰਗਾਇਤ ਘੱਟ ਗਿਣਤੀ ਧਰਮ ਐਲਾਨਿਆ ਜਾਵੇ। ਪ੍ਰੋ. ਕਲਬੁਰਗੀ ਅਤੇ ਪ੍ਰੋ. ਭਗਵਾਨ ਨੇ ਇਸ 'ਤੇ ਕਾਫੀ ਕੰਮ ਕੀਤਾ ਸੀ। ਪ੍ਰੋ. ਭਗਵਾਨ ਵੀ ਪੁਲਸ ਸੁਰੱਖਿਆ ਹੇਠ ਰਹਿ ਰਹੇ ਹਨ ਕਿਉਂਕਿ ਬ੍ਰਾਹਮਣਵਾਦੀ ਹਿੰਦੂ ਦੇਵਤਿਆਂ ਦੀ ਬੇਅਦਬੀ ਦਾ ਉਹਨਾਂ 'ਤੇ ਇਲਜ਼ਾਮ ਲੱਗਾ ਹੋਇਆ ਹੈ। ਅਖਬਾਰ 'ਦਾ ਹਿੰਦੂ' ਦੀ ਰਿਪੋਰਟ ਮੁਤਾਬਕ ਸਾਰੇ ਧਾਰਮਿਕ ਆਗੂ ਅਤੇ ਸਿਆਸੀ ਆਗੂਆਂ ਨੇ ਮੋਹਣ ਭਾਗਵਤ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਉਹਨਾਂ ਦੇ ਭਾਈਚਾਰੇ ਵਿੱਚ ਦਖਲਅੰਦਾਜ਼ੀ ਨਾ ਕਰੇ। ਉਹਨਾਂ ਵਿੱਚੋਂ ਇੱਕ ਜੈਯਾ ਬਸਵਾ ਪਰਤੁੰਜੇ ਸਵਾਮੀ ਨੇ ਕਿਹਾ ਕਿ ਅਸੀਂ ਅੰਬੇਦਕਰ ਦੇ ਸੰਵਿਧਾਨ ਮੁਤਾਬਕ ਜਿਉਣਾ ਹੈ ਨਾ ਕਿ ਮੰਨੂੰਵਾਦੀਆਂ ਮੁਤਾਬਕ। ਅਸੀਂ ਵੈਦਿਕ ਨਹੀਂ ਸਗੋਂ ਆਧੁਨਿਕ ਜਮਹੂਰੀਅਤ ਮੁਤਾਬਕ ਚੱਲਣਾ ਹੈ। ਇੱਕ ਆਰਟੀਕਲ ਵਿੱਚ ਉਹ ਕਹਿੰਦੀ ਹੈ ਕਿ ''ਸ਼ੁਰੂ ਤੋਂ ਹੀ ਕੁੱਝ ਗੱਲਾਂ ਸਾਫ ਹੋ ਜਾਣੀਆਂ ਚਾਹੀਦਆਂ ਹਨ ਕੁੱਝ ਲੋਕ ਲੰਬੇ ਸਮੇਂ ਤੋਂ ਮੰਨਦੇ ਸਨ ਕਿ ਲਿੰਗਾਇਤ ਅਤੇ ਵੀਰ ਸ਼ੈਵ ਇੱਕ ਹਨ ਪਰ ਲਿੰਗਾਇਤ ਬਾਸਾਵੰਸ ਦੇ ਪੈਰੋਕਾਰ ਹਨ, ਜਿਸ ਨੇ ਹਿੰਦੂ ਧਰਮ ਖਿਲਾਫ ਦਸਵੀਂ ਸਦੀ ਵਿੱਚ ਬਗਾਵਤ ਕੀਤੀ ਸੀ। ਸ਼ੈਵ ਅਤੇ ਵੈਸ਼ਨਵ ਮੱਤ ਸਨਾਤਨ ਧਰਮ ਦਾ ਰੂਪ ਹਨ। ਲਿੰਗਾਇਤ ਕਿਸੇ ਭੇਦਭਾਵ ਵਿਤਕਰੇ ਜਾਤੀ ਵਿਵਸਥਾ ਯਾਨੀ ਕਿ ਬ੍ਰਾਹਮਣਵਾਦੀ ਹਿੰਦੂਵਾਦ ਨੂੰ ਨਹੀਂ ਮੰਨਦਾ। ਇਹ ਸਰਗਰਮੀ ਜੋ ਕਿ ਆਰ.ਐਸ.ਐਸ. ਦੀ ਸੰਘੀ ਘੁੱਟਣ ਦੇ ਬਰਾਬਰ ਸੀ ਨੇ ਕਰਨਾਟਕ ਵਿੱਚ ਤਣਾਅ ਹੋਰ ਵਧਾ ਦਿੱਤਾ ਸੀ।
ਅੱਜ ਜਦੋਂ ਸੰਘੀ ਲਾਣਾ ਹਿੰਦੂ ਰਾਸ਼ਟਰ ਦੀ ਉਸਾਰੀ ਲਈ ਮੁਸਲਿਮ ਅਤੇ ਇਸਾਈਆਂ ਖਿਲਾਫ ਦਲਿਤਾਂ ਨੂੰ ਹਥਿਆਰ ਵਜੋਂ ਵਰਤਣ ਦੀਆਂ ਚਾਲਾਂ ਚੱਲ ਰਿਹਾ ਹੈ, ਉਸ ਵੇਲੇ ਅਜਿਹੀ ਸੱਟ ਆਰ.ਐਸ.ਐਸ. ਦੀਆਂ ਜੜ੍ਹਾਂ ਨੂੰ ਹੱਥ ਪਾਉਣ ਦੇ ਬਰਾਬਰ ਸੀ। ਇਹ ਸਾਰੀਆਂ ਦਲੇਰ ਅਤੇ ਹਿੰਦੂ ਰਾਸ਼ਟਰ ਦੇ ਰਾਹ ਵਿੱਚ ਅੜਿੱਕਾ ਬਣਨ ਵਾਲੀਆਂ ਸਰਗਰਮੀਆਂ ਹੀ ਹਿੰਦੂ ਫਾਸ਼ੀ ਲਾਣੇ ਵੱਲੋਂ ਉਸਦੇ ਕਤਲ ਦਾ ਕਾਰਨ ਬਣੀਆਂ।
ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਦੇ ਹੁੰਦਿਆਂ ਕਲਬੁਰਗੀ ਅਤੇ ਗੌਰੀ ਦੇ ਕਾਤਲਾਂ ਦਾ ਖੁਰਾ ਖੋਜ ਨਾ ਲੱਭਣਾ ਸਾਧਾਰਨ ਜਨਤਾ ਨੂੰ ਓਪਰਾ ਲੱਗਦਾ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਕਾਂਗਰਸ ਵੀ ਲੰਮੇ ਸਮੇਂ ਤੋਂ ਹਿੰਦੂ ਪੱਤਾ ਵਰਤਣ ਵਿੱਚ ਲੱਗੀ ਰਹੀ ਹੈ ਅਤੇ ਸਗੋਂ ਸੰਘੀ ਫਾਸ਼ੀ ਲਾਣੇ ਦੀਆਂ ਜੜ੍ਹਾਂ ਲਾਉਣ ਵਿੱਚ ਉਸਦਾ ਵੀ ਰੋਲ ਹੈ। ਗੁਜਰਾਤ ਚੋਣਾਂ ਵਿੱਚ ਵੀ ਨਰਮ ਹਿੰਦੂ ਪੱਤਾ ਵਰਤਣ ਲਈ ਹੀ ਰਾਹੁਲ ਗਾਂਧੀ ਮੰਦਰਾਂ ਦੇ ਦਰਸ਼ਨ ਕਰਦਾ ਫਿਰ ਰਿਹਾ ਹੈ।
ਕਰਨਾਟਕਾ ਵਿੱਚ ਖੱਬੇ ਸੋਧਵਾਦੀ ਪਾਰਟੀਆਂ ਜੋ ਟਰੇਡ ਯੂਨੀਅਨ ਸਰਗਰਮੀਆਂ ਤੱਕ ਸੀਮਤ ਹਨ, ਉਹਨਾਂ ਨੇ ਵੀ ਜਾਣ ਬੁੱਝ ਕੇ ਗੌਰੀ ਅਤੇ ਉਸਦੇ ਸੰਗਠਨ ਤੋਂ ਦੂਰੀ ਬਣਾਈ ਰੱਖੀ, ਜਿਸ ਵਿੱਚ ਈਰਖਾ ਦੀ ਭਾਵਨਾ ਵੀ ਸ਼ਾਮਲ ਰਹੀ ਹੈ, ਉਹ ਵੀ ਘੱਟ ਦੋਸ਼ੀ ਨਹੀਂ ਹਨ। ਸਪੱਸ਼ਟ ਤੌਰ 'ਤੇ ਕਤਲ ਦੇ ਢੰਗ ਤਰੀਕੇ ਸਾਬਤ ਕਰਦੇ ਹਨ ਕਿ ਗੌਰੀ ਦਾ ਕਤਲ ਵੀ ਗੋਆ ਸਥਿਤ ਸਨਾਤਨ ਸੰਸਥਾ ਵੱਲੋਂ ਹੀ ਕੀਤਾ ਗਿਆ ਹੈ। ਇਸ ਸੰਸਥਾ ਵਿੱਚ ਵਰਕਰਾਂ ਦਾ ਫੌਜੀਕਰਨ ਹਿਲਟਰ ਅਤੇ ਮੁਸੋਲਿਨੀ ਦੇ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਮੁਸਲਮਾਨ, ਕਮਿਊਨਿਸਟ ਅਤੇ ਇਸਾਈ ਦੁਰਜਨ ਹਨ ਅਤੇ ਇਹਨਾਂ ਅਤੇ ਹਿੰਦੂਤਵ ਵਿੱਚ ਯਕੀਨ ਨਾ ਰੱਖਣ ਵਾਲੇ ਨਾਸਤਿਕ ਭਾਵੇਂ ਉਹ ਹਿੰਦੂ ਹੀ ਹੋਣ ਨੂੰ ਸੋਧਣਾ ਉਹਨਾਂ ਦਾ ਪਵਿੱਤਰ ਕਾਰਜ ਹੈ। ਖੁੱਦ ਨਰਿੰਦਰ ਮੋਦੀ ਅਤੇ ਹੁਣ ਆਦਿਤਿਆ ਨਾਥ ਯੋਗੀ ਸੰਸਥਾ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਹਨ, ਜੋ ਕਿਸੇ ਸ਼ੰਕੇ ਦੀ ਗੁੰਜਾਇਸ਼ ਨਹੀਂ ਰਹਿਣ ਦਿੰਦੇ।

Subscribe to:
Posts (Atom)