ਨਵੇਂ ਵਰ੍ਹੇ ਦੀ ਚੁਣੌਤੀ
ਇਕੱਤੀ ਦਸੰਬਰ ਅਤੇ ਇੱਕ ਜਨਵਰੀ ਦੀ ਵਿਚਕਾਰਲੀ ਰਾਤ ਦੇ 12 ਵਜੇ ਨਵਾਂ ਸਾਲ ਸ਼ੁਰੂ ਹੋ ਜਾਣਾ ਹੈ। ਪਰ ਲੋਕ-ਦੁਸ਼ਮਣ ਹਾਕਮ ਲਾਣੇ ਦੀ ਬੇਦਰੇਗ ਲੁੱਟ-ਕੁੱਟ ਅਤੇ ਉੱਤੋਂ ਨੋਟਬੰਦੀ ਦੇ ਝੰਬੇ ਮਿਹਨਤਕਸ਼ ਲੋਕਾਂ ਲਈ ਕੁੱਝ ਵੀ ਨਵਾਂ ਨਹੀਂ ਹੋਣ ਲੱਗਿਆ। ਉਹੀ ਪੁਰਾਣਾ ਰੱਤ-ਨਿਚੋੜ ਪਿਛਾਖੜੀ ਨਿਜ਼ਾਮ, ਉਹੀ ਧਾੜਵੀ ਹਾਕਮ ਲਾਣੇ ਵੱਲੋਂ ਆਪਣੇ ਲੁੱਟਣ-ਕੁੱਟਣ ਦਾ ਪੁਰਾਣਾ ਰਿਵਾਜ, ਜਿਸਨੂੰ ਚੱਲਦਾ ਰੱਖਣ ਅਤੇ ਤਕੜਾਈ ਦੇਣ ਲਈ ਲੋਕਾਂ 'ਤੇ ਖੂਬ ਡੰਡਾ ਵੀ ਵਾਹਿਆ ਗਿਆ ਹੈ ਅਤੇ ਧੋਖਾਧੜੀ ਵੀ ਰੱਜ ਕੇ ਕੀਤੀ ਗਈ ਹੈ। ਕਈ ਮਹੀਨਿਆਂ ਤੋਂ 2017 ਦੇ ਸ਼ੁਰੂ ਵਿੱਚ ਪੰਜਾਬ ਦੀ ਵਿਧਾਨ ਸਭਾਈ ਚੋਣਾਂ ਦੇ ਦੰਗਲ ਰਾਹੀਂ ਮਿਹਨਤਕਸ਼ ਲੋਕਾਂ ਨੂੰ ਧੋਬੀ ਪਟਕਾ ਮਾਰਨ ਲਈ ਧੋਖਾਧੜੀ ਦੀ ਕਸਰਤ ਦਾ ਅਖਾੜਾ ਖੂਬ ਭਖਿਆ ਹੋਇਆ ਹੈ। ਇਹ ਹਾਕਮ ਧਾੜਵੀ ਲਾਣੇ ਦੀ ਲੋਕ-ਦੋਖੀ ਖੇਡ ਹੈ। ਇਹ ਖੇਡ ਇਸ ਲਾਣੇ ਨੇ ਖੇਡਦੇ ਰਹਿਣਾ ਹੈ।
ਹਾਕਮ ਲਾਣੇ ਦੇ ਲੁੱਟਣ-ਕੁੱਟਣ ਦੇ ਰਿਵਾਜ ਖਿਲਾਫ ਮਿਹਨਤਕਸ਼ ਲੋਕਾਂ ਅੰਦਰ ਬੇਚੈਨੀ, ਔਖ ਅਤੇ ਗੁੱਸਾ ਵਧ-ਫੈਲ ਰਿਹਾ ਹੈ। ਉਹ ਆਪਣੀ ਰੋਟੀ-ਰੋਜ਼ੀ ਦੀ ਰਾਖੀ, ਪ੍ਰਾਪਤੀ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਰਹੇ ਹਨ। ਪਿਛਲੇ ਵਰ੍ਹੇ ਪੰਜਾਬ ਅੰਦਰ ਸਭਨਾਂ ਤਬਕਿਆਂ/ਜਮਾਤਾਂ ਦੀ ਜਨਤਾ ਦੇ ਸੰਘਰਸ਼ਾਂ ਦਾ ਹੜ੍ਹ ਜਿਹਾ ਵਗਿਆ ਰਿਹਾ ਹੈ। ਸੰਘਰਸ਼ ਹੀ ਲੋਕਾਂ ਦੀ ਆਖਰੀ ਅਤੇ ਇੱਕੋ ਇੱਕ ਟੇਕ ਹੈ। ਇਸ ਲਈ, ਸੰਘਰਸ਼ਾਂ ਦੇ ਇਸ ਵਰਤਾਰੇ ਨੇ ਜਾਰੀ ਰਹਿਣਾ ਹੈ ਅਤੇ ਹੋਰ ਭਖਾਅ ਫੜਨਾ ਹੈ।
ਸੰਘਰਸ਼ਾਂ ਦਾ ਇਹ ਜ਼ੋਰ ਫੜ ਰਿਹਾ ਵਰਤਾਰਾ ਇੱਕ ਸੁਆਗਤਯੋਗ ਸੁਲੱਖਣਾ ਵਰਤਾਰਾ ਹੈ। ਇਹ ਕਿਸੇ ਇੱਕੋ ਇੱਕ ਬੱਝਵੀਂ ਸੋਚ-ਸਮਝ ਨੂੰ ਪ੍ਰਣਾਈ ਲੀਡਰਸ਼ਿੱਪ ਦੀ ਅਗਵਾਈ ਹੇਠ ਚੱਲ ਰਿਹਾ ਨਾ ਹੋ ਕੇ ਵੱਖੋ ਵੱਖਰੀਆਂ ਅਤੇ ਪਾਟਵੀਆਂ ਸੋਚਾਂ-ਸਮਝਾਂ, ਕਿਸਮਾਂ, ਪੱਧਰ ਅਤੇ ਮੰਤਵਾਂ ਨੂੰ ਲੈ ਕੇ ਚੱਲ ਰਹੀਆਂ ਲੀਡਰਸ਼ਿੱਪਾਂ ਦੀ ਅਗਵਾਈ ਵਿੱਚ ਚੱਲਦੀਆਂ ਬਹੁਤ ਸਾਰੀਆਂ ਧਾਰਾਵਾਂ ਤੇ ਟੁਕੜੀਆਂ ਨੂੰ ਸਮੋਂਦਾ ਵਰਤਾਰਾ ਹੈ। ਇਸ ਵਰਤਾਰੇ ਦੇ ਸਮੁੱਚੇ ਮੁਲੰਕਣ ਨੂੰ ਪਾਸੇ ਛੱਡਦਿਆਂ, ਇਸ 'ਚੋਂ ਉਂੱਭਰਦੀਆਂ ਦੋ ਗੱਲਾਂ ਕਾਬਲੇ-ਗੌਰ ਹਨ। ਇੱਕ— ਮਾਝੇ ਵਿੱਚ ਕੇਂਦਰਤ ਇੱਕ ਕਿਸਾਨ ਜਥੇਬੰਦੀ ਵੱਲੋਂ ਦੋ ਵਾਰ ਦੋ ਦੋ ਹਫਤੇ ਦੇ ''ਪੱਕੇ ਮੋਰਚੇ'' 'ਤੇ ਡਟਦਿਆਂ, ਸੂਬਾ ਸਰਕਾਰ ਨੂੰ ਗੱਲਬਾਤ ਕਰਨ ਅਤੇ ਮੰਗਾਂ ਮੰਨਣ ਲਈ ਮਜਬੂਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਕੁੱਝ ਅਸਥਾਈ/ਠੇਕਾ ਆਧਾਰਤ ਅਧਿਆਪਕ ਜਥੇਬੰਦੀਆਂ ਦੇ ਨੌਜਵਾਨ ਕਾਰਕੁਨਾਂ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਟਾਵਰ ਤੋਂ ਲੈ ਕੇ ਪੰਜਾਬ ਵਿੱਚ 17-18 ਥਾਵਾਂ 'ਤੇ ਟੈਂਕੀਆਂ 'ਤੇ ਚੜ੍ਹਦਿਆਂ ਅਤੇ ਮੰਗਾਂ ਮੰਨਣ ਦੀ ਸੂਰਤ ਵਿੱਚ ਹੀ ਹੇਠਾਂ ਆਉਣ ਦਾ ਐਲਾਨ ਕਰਦਿਆਂ, ਆਪਣੀ ਕਿਸਮ ਦਾ ''ਪੱਕਾ ਮੋਰਚਾ'' ਲਾਇਆ ਗਿਆ ਅਤੇ ਅਖੀਰ ਸਰਕਾਰ ਨੂੰ ਪੱਕੀਆਂ ਨੌਕਰੀਆਂ ਦੇਣ ਲਈ ਮਜਬੂਰ ਕਰ ਦਿੱਤਾ ਗਿਆ। ਦੂਜਾ ਪੰਜਾਬ ਦੀਆਂ ਕਈ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਕਦੇ ਇਕੱਲਿਆਂ ਇਕੱਲਿਆਂ ਅਤੇ ਕਦੇ ਰਲ ਕੇ ''ਪੱਕੇ ਮੋਰਚੇ'' ਲਾਉਣ ਦੇ ਐਲਾਨ ਕੀਤੇ ਗਏ। ਇਹ ਸਾਰੇ ''ਪੱਕੇ ਮੋਰਚੇ'' ਜਾਂ ਤਾਂ ਕੱਚੇ ਨਿੱਬੜੇ ਜਾਂ ਸਰਕਾਰ ਵੱਲੋਂ ਨਾਕਾਮ ਕਰ ਦਿੱਤੇ ਗਏ ਅਤੇ ਇਹਨਾਂ ਮੋਰਚਿਆਂ ਦੌਰਾਨ ਕਿਸਾਨ ਕਾਰਕੁਨਾਂ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀਆਂ ਕੀਤੀਆਂ ਗਈਆਂ, ਜਿਵੇਂ ਬਠਿੰਡਾ ਡੀ.ਸੀ. ਦਫਤਰ ਮੂਹਰੇ, ਘਰਾਚੋਂ, ਸੰਗਰੂਰ ਢੀਂਡਸੇ ਦੀ ਕੋਠੀ ਮੂਹਰੇ ਅਤੇ ਲੌਂਗੋਵਾਲ ਦੇ ਕਿਸਾਨ ਕਾਰਕੁਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ।
ਪਹਿਲੀ ਮਿਸਾਲ ਲੀਡਰਸ਼ਿੱਪ ਦੀ ਕਹਿਣੀ ਅਤੇ ਕਰਨੀ ਦੇ ਸੁਮੇਲ ਦਾ ਇਜ਼ਹਾਰ ਹੈ। ਲੀਡਰਸ਼ਿੱਪ ਨੇ ਜੋ ਕਿਹਾ, ਉਸ 'ਤੇ ਪੈਰ ਗੱਡ ਕੇ ਅਤੇ ਕਠਿਨਾਈਆਂ ਝੱਲ ਕੇ ਡਟਿਆ ਗਿਆ। ਉਦੋਂ ਤੱਕ ਡਟਿਆ ਗਿਆ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ। ਦੂਜੀ ਮਿਸਾਲ- ਇਸ ਲੀਡਰਸ਼ਿੱਪ ਦੀ ਕਹਿਣੀ ਅਤੇ ਕਰਨੀ ਦਰਮਿਆਨ ਰੜਕਵੇਂ ਪਾੜੇ ਦਾ ਇਜ਼ਹਾਰ ਹੈ। ਜੋ ਕੁੱਝ ਐਲਾਨ ਕੀਤਾ ਜਾਂਦਾ ਹੈ, ਉਸ 'ਤੇ ਖਰਾ ਉਤਰਨ ਪੱਖੋਂ ਊਣਾ ਨਿੱਬੜਿਆ ਜਾਂਦਾ ਹੈ। ਕਹਿਣੀ ਅਤੇ ਕਰਨੀ ਦੇ ਇਸs s ਪਾੜੇ ਨੂੰ ਬੁੱਝਦਿਆਂ, ਜਿੱਥੇ ਸੂਬਾ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ, ਉੱਥੇ ਇਹ ਪਾੜਾ ਲੀਡਰਸ਼ਿੱਪਾਂ ਅਤੇ ਜਥੇਬੰਦੀ ਵਿੱਚ ਵਿਸ਼ਵਾਸ਼ ਨੂੰ ਖੋਰਨ, ਨਿਰਾਸ਼ਾ ਅਤੇ ਬੇਦਿਲੀ ਦਾ ਸੰਚਾਰ ਕਰਨ ਦਾ ਕਾਰਨ ਬਣਦਾ ਹੈ, ਜਿਸਦਾ ਅਫਸੋਸਨਾਕ ਇਜ਼ਹਾਰ ਜਥੇਬੰਦੀ ਦੇ ਅੰਗ ਕਾਰਕੁਨਾਂ ਅਤੇ ਸੰਘਰਸ਼ ਪਿੜ (ਧਰਨਿਆਂ) 'ਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੇ ਰੂਪ ਵਿੱਚ ਹੋਇਆ ਹੈ। ਕਰਜ਼ਿਆਂ ਤੋਂ ਤੰਗ-ਪ੍ਰੇਸ਼ਾਨ ਸਾਧਾਰਨ ਕਿਸਾਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਦਾ ਵਰਤਾਰਾ ਹੁਣ ਸੰਘਰਸ਼ ਤੋਂ ਪਾਸੇ ਬੈਠੇ ਕਿਸਾਨ ਸਮੂੰਹਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਸੰਘਰਸ਼ ਵਿੱਚ ਸ਼ਾਮਲ ਸਫਾਂ ਵੀ ਇਸਦੀ ਲਪੇਟ ਵਿੱਚ ਆਉਣ ਲੱਗ ਪਈਆਂ ਹਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ। ਖੁਦਕੁਸ਼ੀਆਂ ਘਟਣੀਆਂ ਚਾਹੀਦੀਆਂ ਹਨ ਅਤੇ ਸੰਘਰਸ਼ ਫੈਲਣਾ ਅਤੇ ਪ੍ਰਚੰਡ ਹੋਣਾ ਚਾਹੀਦਾ ਹੈ। ਪਰ ਇਸਦੀ ਬਜਾਏ ਨਾ ਸਿਰਫ ਖੁਦਕੁਸ਼ੀਆਂ ਦਾ ਵਰਤਾਰਾ ਜ਼ੋਰ ਫੜ ਰਿਹਾ ਹੈ, ਫੈਲ ਰਿਹਾ ਹੈ, ਸਗੋਂ ਇਹ ਸੰਘਰਸ਼ ਸਫਾਂ ਨੂੰ ਵੀ ਆਪਣੀ ਮਾਰ ਹੇਠ ਲੈ ਰਿਹਾ ਹੈ। ਸੰਘਰਸ਼ ਦਾ ਮੈਦਾਨ ਨਿਰਾਸ਼ਾ ਤੇ ਬੇਦਿਲੀ ਨੂੰ ਛੰਡਦਿਆਂ ''ਜੂਝਣ ਕਾ ਚਾਓ'' ਦੇ ਜਜ਼ਬੇ ਨੂੰ ਜਗਾਉਂਦਾ ਅਤੇ ਪ੍ਰਚੰਡ ਕਰਦਾ ਹੈ। ਸੰਘਰਸ਼ ਦੇ ਮੈਦਾਨਾਂ ਵਿੱਚ ਕੁਰਬਾਨੀਆਂ ਦੀਆਂ ਪਿਰਤਾਂ ਪਾਈਆਂ ਤੇ ਪਾਲੀਆਂ ਜਾਂਦੀਆਂ ਹਨ। ਇਸਦੇ ਉਲਟ ਸੰਘਰਸ਼ ਮੈਦਾਨਾਂ ਵਿੱਚ ਖੁਦਕੁਸ਼ੀਆਂ ਦੇ ਵਰਤਾਰੇ ਦੇ ਸਿਰ ਚੁੱਕਣ ਦਾ ਇਜ਼ਹਾਰ ਇੱਕ ਬੇਹੱਦ ਗੰਭੀਰ ਮਾਮਲਾ ਹੈ।
ਕਹਿਣੀ ਅਤੇ ਕਰਨੀ ਦੇ ਅਫਸੋਸਨਾਕ ਪਾੜੇ ਨੂੰ ਮੇਲਣਾ ਨਵੇਂ ਵਰ੍ਹੇ ਦੀ ਚੁਣੌਤੀ ਹੈ। ਉਹਨਾਂ ਸਭਨਾਂ ਲੀਡਰਸ਼ਿੱਪਾਂ ਲਈ— ਜਿਹੜੀਆਂ ਮਿਹਨਤਕਸ਼ ਲੋਕਾਂ ਦੀਆਂ ਹਿੱਤੋਂ-ਚਿੱਤੋਂ ਦਰਦੀ ਹਨ, ਜਿਹੜੀਆਂ ਇਸ ਨਰਕੀ ਜ਼ਿੰਦਗੀ ਤੋਂ ਮੁਕਤ ਖੁਸ਼ਹਾਲ ਤੇ ਜਮਹੂਰੀ ਨਿਜ਼ਾਮ ਸਿਰਜਣ ਦੇ ਦਾਅਵੇ ਕਰਦੀਆਂ ਹਨ। ਇਸ ਚੁਣੌਤੀ 'ਤੇ ਖਰਾ ਉੱਤਰਨ ਲਈ ਸਾਰਾ ਤਾਣਾ ਲਾਉਣਾ ਇਹਨਾਂ ਦਾਅਵਿਆਂ ਦਾ ਤਕਾਜ਼ਾ ਹੈ, ਸਮੇਂ ਦੀ ਮੰਗ ਹੈ।

No comments:
Post a Comment