ਸੰਘਰਸ਼ ਸਰਗਰਮੀਆਂ
ਝਲੂਰ ਕਾਂਡ:
ਜ਼ਮੀਨ ਪ੍ਰਾਪਤੀ ਲਹਿਰ ਦੀ ਸ਼ਹੀਦ ਮਾਤਾ ਗੁਰਦੇਵ ਕੌਰ
5 ਅਕਤੂਬਰ 2016 ਨੂੰ ਅਕਾਲੀ ਸਿਆਸਤਦਾਨਾਂ ਅਤੇ ਪੁਲਸ ਦੀ ਮਿਲੀਭੁਗਤ ਨਾਲ ਸਮਾਜ-ਵਿਰੋਧੀ ਅਨਸਰਾਂ ਦੀ ਅਗਵਾਈ ਵਿੱਚ ਹੋਏ ਹਮਲੇ ਦੌਰਾਨ ਹੋਰਨਾਂ ਪਿੰਡ ਵਾਸੀਆਂ ਸਮੇਤ ਗੰਭੀਰ ਫੱਟੜ ਹੋਈ ਮਾਤਾ ਗੁਰਦੇਵ ਕੌਰ ਦੀ 11 ਨਵੰਬਰ 2016 ਨੂੰ ਚੰਡੀਗੜ੍ਹ ਦੇ ਪੀ ਜੀ ਆਈ ਹਸਪਤਾਲ਼ ਵਿੱਚ ਮੌਤ ਹੋ ਜਾਣ ਨਾਲ਼ ਝਲੂਰ ਕਾਂਡ ਇੱਕ ਨਵੇਂ ਮੋੜ 'ਤੇ ਅੱਪੜ ਗਿਆ ਸੀ। ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ 12 ਨਵੰਬਰ ਤੋਂ ਲਗਾਤਾਰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਅੱਗੇ ਮੋਰਚਾ ਲਾਇਆ ਗਿਆ ਜਿਸ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਇਲਾਵਾ ਬੀ ਕੇ ਯੂ (ਉਗਰਾਹਾਂ), ਬੀ ਕੇ ਯੂ ਡਕੌਂਦਾ, ਪੰਜਾਬ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਹੋਰ ਜੱਥੇਬੰਦੀਆਂ ਨੇ ਭਰਵੀ ਸ਼ਮੂਲੀਅਤ ਕੀਤੀ। ਮ੍ਰਿਤਕ ਗੁਰਦੇਵ ਕੌਰ ਦੀ ਲਾਸ਼ ਦਾ ਪੋਸਟ ਮਾਰਟਮ ਨਾ ਕਰਾਉਣ ਅਤੇ ਸੰਸਕਾਰ ਨਾ ਕਰਨ ਦਾ ਪੈਂਤੜਾ ਲੈਂਦਿਆਂ ਸੰਘਰਸ਼-ਸ਼ੀਲ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਦੋਸ਼ੀਆਂ ਵਿਰੁੱਧ ਪਰਚੇ ਦਰਜ ਕਰਨ, ਗ੍ਰਿਫਤਾਰ ਕਰਨ, ਗ੍ਰਿਫਤਾਰ ਆਗੂਆਂ ਤੇ ਪਿੰਡ ਵਾਸੀਆਂ ਨੂੰ ਰਿਹਾਅ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਸੰਘਰਸ਼ ਦੌਰਾਨ ਵਿੱਤ ਮੰਤਰੀ ਪ੍ਰਮਿੰਦਰ ਢੀਂਡਸੇ ਦੀ ਕੋਠੀ ਵੱਲ ਮਾਰਚ ਕੀਤੇ ਗਏ। ਸੰਘਰਸ਼ ਦੇ ਬਲਬੂਤੇ ਝਲੂਰ ਕਾਂਡ ਦੌਰਾਨ ਜੇਲ੍ਹੀਂ ਡੱਕੇ ਆਗੂਆਂ ਨੂੰ ਰਿਹਾਅ ਕਰਾਇਆ ਗਿਆ ਅਤੇ 'ਢੀਂਡਸੇ' ਦੀ ਸ਼ਹਿ ਪ੍ਰਾਪਤ ਝਲੂਰ ਕਾਂਡ ਦੇ ਦੋਸ਼ੀਆਂ ਵਿਰੁੱਧ ਪਰਚੇ ਦਰਜ ਕਰਾਏ ਗਏ। ਸਰਕਾਰ ਅਤੇ ਪ੍ਰਸ਼ਾਸ਼ਨ ਆਪਣੀ ਖਸਲਤ ਨੂੰ ਬਰਕਰਾਰ ਰੱਖਦਿਆਂ ਦੋਸ਼ੀਆਂ ਦੀ ਪੁਸ਼ਤ-ਪਨਾਹੀ ਦੇ ਧੰਦੇ 'ਚ ਜੁਟਿਆ ਹੋਇਆ ਹੈ। ਇਹ ਗੱਲ ਵੀ ਚੰਗੀ ਤਰਾਂ੍ਹ ਸਾਹਮਣੇ ਆਈ ਹੈ ਕਿ ਸਾਰੇ ਘਟਨਾਕ੍ਰਮ ਦੀ ਜੜ੍ਹ ਬਣਿਆ ਝਲੂਰ ਪਿੰਡ ਦਾ ਗੁਰਦੀਪ ਬੱਬਨ ਪ੍ਰਮਿੰਦਰ ਸਿੰਘ ਢੀਂਡਸੇ ਦਾ ਖਾਸਮ-ਖਾਸ ਹੈ। ਝਲੂਰ ਕਾਂਡ ਵਿਰੁੱਧ ਸੰਘਰਸ਼ ਦੌਰਾਨ ਜਮਹੂਰੀ ਅਧਿਕਾਰ ਸਭਾ ਅਤੇ ਹੋਰ ਕਈ ਪਾਸਿਆਂ ਤੋਂ ਜਾਰੀ ਕੀਤੀਆਂ ਗਈਆਂ ਪੜਤਾਲ਼ੀਆ ਰਿਪੋਰਟਾਂ ਰਾਹੀਂ ਬਹੁਤ ਸਾਰੇ ਤੱਥ ਸਾਹਮਣੇ ਲਿਆਂਦੇ ਗਏ ਹਨ। ਪੜਤਾਲ਼ੀਆ ਟੀਮਾਂ ਅਤੇ ਵਿਅਕਤੀਆਂ ਨੂੰ ਝਲੂਰ ਦੀਆਂ ਮਜ਼ਦੂਰ ਔਰਤਾਂ ਨੇ ਆਪਣੇ ਨਾਲ਼ ਬੀਤੀ ਸਾਰੀ ਕਹਾਣੀ ਸੁਣਾਈ। ਉਹਨਾਂ ਨੇ ਦੱਸਿਆ ਕਿ ਜੱਟ ਭਾਈਚਾਰੇ ਦੇ ਲੋਕਾਂ ਨੇ ਉਹਨਾਂ ਦੇ ਘਰਾਂ-ਬਾਰਾਂ ਉੱਪਰ ਹਮਲੇ ਕਰਦਿਆਂ ਉਹਨਾਂ ਨੂੰ ਗੈਰ-ਇਨਸਾਨੀ ਢੰਗਾਂ ਨਾਲ਼ ਜ਼ਲੀਲ ਕੀਤਾ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਪੜਤਾਲ਼ ਕਰਨ ਲਈ ਪਿੰਡ ਝਲੂਰ ਪਹੁੰਚੀ ਇਸਤ੍ਰੀ ਕਾਰਕੁੰਨ ਲਕਸ਼ਮੀ ਨੂੰ ਕਈ ਔਰਤਾਂ ਨੇ ਆਪਣੇ ਅੰਦਰੂਨੀ ਅੰਗਾਂ ਉੱਤੇ ਆਏ ਸੱਟਾਂ ਦੇ ਨਿਸ਼ਾਨ ਦਿਖਾਏ ਅਤੇ ਦੱਸਿਆ ਕਿ ਉਹ ਸ਼ਰਮ ਦੀਆਂ ਮਾਰੀਆਂ ਇਹ ਭੇਦ ਕਿਸੇ ਕੋਲ਼ ਨਹੀਂ ਖੋਲ੍ਹ ਸਕੀਆਂ। ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਸਾਹਮਣੇ ਚੱਲੇ ਦੋ ਹਫਤੇ ਲੰਬੇ ਧਰਨੇ ਉਪਰੰਤ 26 ਨਵੰਬਰ ਨੂੰ ਮੋਗਾ ਵਿਖੇ ਮੀਟਿੰਗ ਕਰ ਕੇ ਸ਼ਾਮਲ ਜੱਥੇਬੰਦੀਆਂ ਦੇ ਆਗੂਆ ਨੇ ਮਾਤਾ ਗੁਰਦੇਵ ਕੌਰ ਦੀ ਲਾਸ਼ ਦਾ ਪੋਸਟ ਮਾਰਟਮ ਕਰਾ ਕੇ ਸੰਸਕਾਰ ਕਰਨ ਦਾ ਫੈਸਲਾ ਲਿਆ ਅਤੇ 28 ਨਵੰਬਰ ਨੂੰ ਸੰਸਕਾਰ ਕਰਨ ਉਪਰੰਤ 7 ਦਿਸੰਬਰ ਨੂੰ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਮੌਕੇ ਮਾਤਾ ਨੂੰ ਜ਼ਮੀਨ ਪ੍ਰਾਪਤੀ ਲਹਿਰ ਦੀ ਸ਼ਹੀਦ ਕਰਾਰ ਦਿੱਤਾ ਗਿਆ। ਮਾਤਾ ਗੁਰਦੇਵ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ, ਝੂਠੇ ਪੁਲ਼ਸ ਕੇਸ ਰੱਦ ਕਰਨ, ਪੰਚਾਇਤੀ ਜ਼ਮੀਨਾਂ ਵਿੱਚੋਂ ਮਜ਼ਦੂਰਾਂ ਦਾ ਹਿੱਸਾ ਯਕੀਨੀ ਬਣਾਉਣ, ਘਰਾਂ ਅਤੇ ਸਾਮਾਨ ਦੀ ਭੰਨਤੋੜ ਦਾ ਮੁਆਵਜ਼ਾ ਦੇਣ ਆਦਿ ਮੰਗਾਂ ਨੂੰ ਉਭਾਰਿਆ ਗਿਆ। ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿੱਚ ਬੀ.ਕੇ.ਯੂ. ਉਗਰਾਹਾਂ, ਬੀ.ਕੇ.ਯੂ. ਕ੍ਰਾਂਤੀਕਾਰੀ, ਬੀ.ਕੇ.ਯੂ. ਡਕੌਂਦਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆਦਿ ਜੱਥੇਬੰਦੀਆਂ ਨੇ ਸ਼ਿਰਕਤ ਕੀਤੀ। ਸੰਬੋਧਨ ਕਰਨ ਵਾਲਿਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਬੂਟਾ ਸਿੰਘ ਬੁਰਜ-ਗਿੱਲ, ਅਵਤਾਰ ਸਿੰਘ, ਸੰਜੀਵ ਮਿੰਟੂ, ਬਹਾਲ ਸਿੰਘ, ਸੁਰਜੀਤ ਫੂਲ, ਸ਼ਿੰਦਰ ਸਿੰਘ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ਼ ਅਤੇ ਪੀਪਲਜ਼ ਥੀਏਟਰ ਲਹਿਰਾਗਾਗਾ ਦੇ ਸੈਮੂਅਲ ਜੌਹਨ ਵੀ ਸ਼ਾਮਲ ਸਨ।
ਚਨਾਰਥਲ ਖੁਰਦ ਦੇ ਕਿਸਾਨਾਂ ਨਾਲ਼ ਆੜ੍ਹਤੀਆਂ ਦੀ ਠੱਗੀ ਖਿਲਾਫ਼ ਕਿਸਾਨ ਧਰਨਾ
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚਨਾਰਥਲ ਖੁਰਦ ਦਾ ਆੜ੍ਹਤੀਆ ਬਲਦੇਵ ਸਿੰਘ ਆਪਣੇ ਪੁੱਤਰਾਂ ਸੁਪਿੰਦਰ ਸਿੰਘ ਤੇ ਜਸਪਾਲ ਸਿੰਘ ਸਮੇਤ ਅੱਜ ਕੱਲ੍ਹ ਚਰਚਾ 'ਚ ਹੈ। ਇਹਨਾਂ ਠੱਗ ਆੜ੍ਹਤੀਆਂ ਵੱਲੋਂ ਚਨਾਰਥਲ ਖੁਰਦ ਅਤੇ ਇਲਾਕੇ ਦੇ ਦਰਜਨਾਂ ਕਿਸਾਨ ਪਰਿਵਾਰਾਂ ਨਾਲ਼ ਕਈ ਕਰੋੜ ਦੀ ਠੱਗੀ ਮਾਰੀ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਇਸ ਲੁੱਟ ਖਿਲਾਫ਼ 6 ਅਕਤੂਬਰ 2016 ਤੋਂ ਲਗਾਤਾਰ ਦੋ ਮਹੀਨੇ ਲੰਬਾ ਸੰਘਰਸ਼ ਲੜਿਆ ਗਿਆ। ਪਟਿਆਲ਼ਾ-ਭਾਦਸੋਂ ਰੋਡ 'ਤੇ ਦੋ ਹਫਤੇ ਦੇ ਕਰੀਬ ਧਰਨਾ ਲਗਾਇਆ ਗਿਆ। ਕਰਜ਼ੇ ਦੀ ਮਾਰ ਤੋਂ ਦੁਖੀ ਕਿਸਾਨ ਨੇ ਇਸ ਧਰਨੇ ਦੌਰਾਨ 30 ਨਵੰਬਰ ਨੂੰ ਜਹਿਰ ਨਿਗਲ਼ ਕੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ ਕੀਤੀ ਸੀ। ਜ਼ਿੰਦਗੀ-ਮੌਤ ਨਾਲ਼ ਘੁਲ਼ਦੇ ਇਸ ਕਿਸਾਨ ਨੂੰ ਪਟਿਆਲ਼ਾ ਦੇ ਰਾਜਿੰਦਰਾ ਹਸਪਤਾਲ਼ ਵੱਚ ਭਰਤੀ ਕਰਾਇਆ ਗਿਆ। ਸੰਘਰਸ਼ ਦੇ ਜ਼ੋਰ ਭਾਵੇਂ ਪਟਿਆਲ਼ਾ ਪ੍ਰਸ਼ਾਸ਼ਨ ਕਿਸਾਨ ਦਾ ਮੁਫਤ ਇਲਾਜ ਕਰਾਉਣਾ ਮੰਨਿਆ ਸੀ ਪ੍ਰੰਤੂ ਕਿਸੇ ਨੇ ਬੱਤੀ ਨਾ ਵਾਹੀ। ਜੱਥੇਬੰਦੀ ਵੱਲੋਂ ਰਾਜਿੰਦਰਾ ਹਸਪਤਾਲ਼ ਅੱਗੇ ਇਸ ਮਾਮਲੇ ਨੂੰ ਲੈ ਕੇ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੁੰਦੇ ਰਹੇ। ਇਲਾਜ ਅਧੀਨ ਕਿਸਾਨ ਅੰਤ 13 ਦਸੰਬਰ 2016 ਨੂੰ ਦਮ ਤੋੜ ਗਿਆ। ਜ਼ਿਕਰਯੋਗ ਹੈ ਕਿ ਆੜ੍ਹਤੀਆਂ ਦੀ ਲੁੱਟ ਦੇ ਸਤਾਏ, ਇਸ ਕਿਸਾਨ ਦੇ ਪਰਿਵਾਰ ਦੇ ਦੋ ਹੋਰ ਮੈਂਬਰ ਪਹਿਲਾਂ ਵੀ ਖੁਦਕਸ਼ੀ ਕਰ ਚੁੱਕੇ ਹਨ। ਸੰਘਰਸ਼ ਦੌਰਾਨ ਦੋਸ਼ੀ ਆੜ੍ਹਤੀਏ ਦੇ ਪਟਿਆਲ਼ਾ ਵਿਖੇ ਸਥਿਤ 700 ਗਜ਼ ਦੇ ਪਲਾਟ ਤੇ ਕਬਜ਼ਾ ਕਰਨ ਦਾ ਐਲਾਨ ਕੀਤਾ ਗਿਆ। ਦੋਸ਼ੀ ਆੜ੍ਹਤੀਆਂ ਵਿਰੁੱਧ ਪਰਚੇ ਦਰਜ ਕਰ ਕੇ ਗ੍ਰਿਫਤਾਰ ਕਰਨ, ਪਰਿਵਾਰ ਨੂੰ 10 ਲੱਖ ਦਾ ਮੁਆਵਜਾ ਦੇਣ, ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ। ਠਾਣਾ ਮੂਲੇਵਾਲ਼ ਵਿਖੇ ਆੜ੍ਹਤੀਆਂ ਵਿਰੁੱਧ ਪਰਚਾ ਦਰਜ ਹੋ ਚੁੱਕਾ ਹੈ ਪ੍ਰੰਤੂ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਅਤੇ ਹੋਰ ਮੰਗਾਂ ਦੀ ਪੂਰਤੀ ਹਾਲੇ ਪ੍ਰਸ਼ਾਸ਼ਨ ਦੇ ਲਾਰੇ-ਲੱਪਿਆਂ ਦੀ ਭੇਂਟ ਚੜ੍ਹੀ ਹੋਈ ਹੈ। 23 ਦਸੰਬਰ ਨੂੰ ਚਨਾਰਥਲ ਖੁਰਦ ਵਿਖੇ ਮ੍ਰਿਤਕ ਕਿਸਾਨ ਦੇ ਭੋਗ ਮੌਕੇ ਵੱਡੀ ਗਿਣਤੀ 'ਚ ਲੋਕ ਜੁੜੇ। ਇਕੱਤਰਤਾ ਨੂੰ ਜ਼ਿਲ੍ਹਾ ਪ੍ਰਧਾਨ ਡਾਕਟਰ ਦਰਸ਼ਨ ਪਾਲ, ਸੁਖਦਰਸ਼ਨ ਨੱਤ ਅਤੇ ਪ੍ਰੋਫੈਸਰ ਬਾਵਾ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ, ਮੁਅਵਜ਼ਾ ਅਤੇ ਬਾਕੀ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ ਅਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਹਾਕਮਾਂ ਦੇ ਸੋਸ਼ਣ ਵਿਰੁੱਧ
ਠੇਕਾ ਮੁਲਾਜ਼ਮਾਂ ਦਾ ਸਿਰੜੀ ਘੋਲ
ਪੰਜਾਬ ਅੰਦਰ ਵੱਖ ਵੱਖ ਮਹਿਕਮਿਆਂ 'ਚ ਕੰਮ ਕਰ ਰਹੇ ਠੇਕਾ ਆਧਾਰਤ ਭਰਤੀ ਵਾਲ਼ੇ ਮੁਲਾਜ਼ਮ ਵੱਖਰੇ ਵੱਖਰੇ ਅਤੇ ਸਾਂਝੇ ਰੂਪਾਂ 'ਚ ਆਪਣੇ ਸੰਘਰਸ਼ਾਂ ਨੂੰ ਜਾਰੀ ਰੱਖ ਰਹੇ ਹਨ। ਰਾਮਪੁਰਾ ਵਿਖੇ ਲਗਾਇਆ ਅਣਮਿਥੇ ਸਮੇਂ ਦਾ ਧਰਨਾ ਲੀਡਰਸ਼ਿੱਪ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਹਫਤੇ ਬਾਦ ਸਮਾਪਤ ਕਰ ਦਿੱਤਾ ਸੀ। ਹੋਰਨਾਂ ਸੰਘਰਸ਼ੀ ਵਰਗਾਂ ਦੀ ਤਰ੍ਹਾਂ ਵਾਰ ਵਾਰ ਪੁਲ਼ਸ ਦਾ ਜ਼ਬਰ ਝੱਲ ਰਹੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ 14 ਨਵੰਬਰ 2015 ਤੋਂ ਮੋਹਾਲੀ ਵਿਖੇ ਲੜੀਵਾਰ ਭੁੱਖ ਹੜਤਾਲ਼ 'ਤੇ ਬੈਠੇ ਹਨ ਅਤੇ ਨਾਲ਼ੋ-ਨਾਲ਼ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰਾਂ ਦੇ ਅਤੇ ਹੋਰ ਸਥਾਨਕ ਪੱਧਰਾਂ ਦੇ ਘੋਲ਼ ਰੂਪਾਂ ਰਾਹੀਂ ਆਪਣੇ ਸੰਘਰਸ਼ ਨੂੰ ਚਲਾ ਰਹੇ ਹਨ। ਸਮੇਂ ਸਮੇਂ 'ਤੇ ਬਣਦੇ ਸਾਂਝੇ ਥੜ੍ਹਿਆਂ ਵਿੱਚ ਵੀ ਇਹਨਾਂ ਦੀ ਭਰਵੀਂ ਸ਼ਮੂਲੀਅਤ ਹੁੰਦੀ ਹੈ। ਮੋਹਾਲੀ ਵਿਖੇ ਲੜੀਵਾਰ ਧਰਨੇ ਦੇ ਚੌਦਾਂ ਮਹੀਨੇ ਬੀਤ ਜਾਣ 'ਤੇ ਵੀ ਹਾਲੇ ਤੱਕ ਸਰਕਾਰ ਨੇ ਇਹਨਾਂ ਦੇ ਕੁੱਝ ਵੀ ਪੱਲੇ ਨਹੀਂ ਪਾਇਆ। ਇਹ ਪ੍ਰੋਵਾਈਡਰ 12 ਸਾਲਾਂ ਤੋਂ ਸਕੂਲਾਂ ਅੰਦਰ 40-50 ਹਜ਼ਾਰ ਤਨਖਾਹਾਂ ਲੈਣ ਵਾਲ਼ੇ ਅਧਿਆਪਕਾਂ ਦੇ ਬਰਾਬਰ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ ਪ੍ਰੰਤੂ ਇਹਨਾਂ ਪ੍ਰੋਵਾਈਡਰਾਂ ਨੂੰ ਕੱਚੇ ਮੁਲਾਜ਼ਮਾਂ ਦੀ ਸੂਚੀ 'ਚ ਰੱਖ ਕੇ ਹੋਰਨਾਂ ਕੱਚੇ ਅਤੇ ਠੇਕਾ ਆਧਾਰਤ ਮੁਲਾਜ਼ਮਾਂ ਦੀ ਤਰਾਂ੍ਹ ਜ਼ਲੀਲ ਕੀਤਾ ਜਾ ਰਿਹਾ ਹੈ। ਪਹਿਲੀ ਅਪ੍ਰੈਲ 2012 ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਇਹਨਾਂ ਨੂੰ ਪੱਕੇ ਕਰਨ ਦਾ ਪੱਤਰ ਸਰਕਾਰੀ ਦਰਾਜ਼ਾਂ ਵਿੱਚ ਹੀ ਦਮ ਤੋੜ ਗਿਆ। ਗ੍ਰਿਫਤਾਰੀਆਂ, ਲਾਠੀਆਂ, ਝੂਠੇ ਕੇਸਾਂ ਦੀ ਪ੍ਰਵਾਹ ਨਾ ਕਰਦੇ ਹੋਏ, ਸੰਘਰਸ਼ ਦੇ ਮੈਦਾਨ 'ਚ ਡਟੇ ਇਹਨਾਂ ਨੌਜਵਾਨ ਮੁੰਡੇ-ਕੁੜੀਆਂ ਦੇ ਹੌਸਲੇ ਬੁਲੰਦ ਹਨ। ਚੋਣਾਂ ਨੇੜੇ ਹੋਣ ਕਾਰਨ ਬਾਕੀ ਲੋਕਾਂ ਦੀ ਤਰ੍ਹਾਂ ਇਹਨਾਂ ਨੂੰ ਵੀ ਲੱਗਦਾ ਹੈ ਕਿ ਸ਼ਾਇਦ ਸੰਘਰਸ਼ ਦਾ ਜ਼ੋਰ ਵਧਾ ਕੇ ਤੋਂ ਕੁੱਝ ਪ੍ਰਾਪਤ ਹੋ ਜਾਵੇ ਪ੍ਰੰਤੂ ਸਰਕਾਰ ਬਾਕੀਆਂ ਵਾਂਗ ਇਹਨਾਂ ਨੂੰ ਵੀ ਨਾ ਕੇਵਲ ਠੂਠਾ ਹੀ ਦਿਖਾ ਰਹੀ ਹੈ ਬਲਕਿ ਚੋਣਾਂ-ਚੂਣਾਂ ਨੇੜੇ ਹੋਣ ਦੀ ਕੋਈ ਪ੍ਰਵਾਹ ਨਾ ਕਰਦਿਆਂ ਨੰਗੀ ਚਿੱਟੀ ਬੁਰਛਾਗਰਦੀ 'ਤੇ ਉੱਤਰੀ ਅਕਾਲੀ ਸਰਕਾਰ ਹਰ ਕਿਸੇ ਨੂੰ ਜਦੋਂ ਮਰਜ਼ੀ ਕੁੱਟ ਧਰਦੀ ਹੈ। ਲੰਘੀ 15 ਦਸੰਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰ ਦਾ ਐਕਸ਼ਨ ਕਰਨ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਸਿੱਖਿਆ ਪ੍ਰੋਵਾਈਡਰਾਂ ਨੂੰ ਇੱਕ ਵਾਰ ਫਿਰ ਪੁਲ਼ਸ ਦੇ ਜ਼ਬਰ, ਅੱਥਰੂ ਗੈਸ, ਲਾਠੀਆਂ ਦਾ ਸਾਹਮਣਾ ਕਰਨਾ ਪਿਆ। ਉੱਧਰ ਐੱਸ ਐੱਸ ਏ/ਰਮਸਾ ਟੀਚਰਜ਼ ਯੂਨੀਅਨ ਨੇ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਐਕਸ਼ਨ ਕਰਦਿਆਂ ਪੱਕੇ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਸੰਘਰਸ਼ਾਂ ਦੇ ਬਲਬੂਤੇ ਬਾਦਲ ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨਾ ਮੰਨਿਆ ਅਤੇ 'ਪੰਜਾਬ ਗਰੁੱਪ ਬੀ ਅਤੇ ਗਰੁੱਪ ਸੀ ਇੰਪਲਾਈਜ਼ ਵੈੱਲਫੇਅਰ ਬਿੱਲ 2016' ਰਾਜਪਾਲ ਦੀ ਮਨਜ਼ੂਰੀ ਲਈ ਭੇਜਿਆ ਜੋ ਕਿ ਪਰਸੋਨਲ ਵਿਭਾਗ ਅਤੇ ਕੁੱਝ ਹੋਰ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਦੀ ਰਾਇ ਦੀ ਭੇਂਟ ਚੜ੍ਹਦਾ ਹੋਇਆ ਕਾਨੂੰਨ ਦਾ ਦਰਜਾ ਨਾ ਲੈ ਸਕਿਆ। ਰਾਜਪਾਲ ਵੱਲੋਂ ਇਹ ਬਿੱਲ ਮੋੜਨ ਦੀ ਸੂਰਤ ਵਿੱਚ ਪੰਜਾਬ ਸਰਕਾਰ ਨੇ 19 ਦਸੰਬਰ ਦਾ ਵਿਸ਼ੇਸ਼ ਅਜਲਾਸ ਸੱਦਿਆ ਅਤੇ ਵੱਖ ਵੱਖ ਮਹਿਕਮਿਆਂ ਵਿੱਚ ਵੱਖ ਵੱਖ ਅਸਾਮੀਆਂ ਤੇ ਕੰਮ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪ੍ਰੰਤੂ ਇਹ ਇੱਕ ਜਨਰਲ ਤੇ ਅਸਪੱਸ਼ਟ ਨੋਟੀਫਿਕੇਸ਼ਨ ਹੈ। ਵੱਖ ਵੱਖ ਮਹਿਕਮਿਆਂ ਦੇ ਵੱਖ ਵੱਖ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਦ ਅਸਲ ਤਸਵੀਰ ਸਾਹਮਣੇ ਆਵੇਗੀ। ਕੁੱਝ ਵੀ ਹੋਵੇ ਸੰਘਰਸ਼-ਸ਼ੀਲ ਠੇਕਾ ਮੁਲਾਜ਼ਮ ਮੁਬਾਰਕਬਾਦ ਦੇ ਹੱਕਦਾਰ ਹਨ।
ਈ ਜੀ ਐੱਸ/ਐੱਸ ਟੀ ਆਰ ਮੁਲਾਜ਼ਮਾਂ ਦਾ ਘੋਲ
ਬਠਿੰਡਾ ਵਿਖੇ ਸੰਘਰਸ਼ ਕਰ ਰਹੇ ਈ ਜੀ ਐੱਸ/ਐੱਸ ਟੀ ਆਰ ਵਲੰਟੀਅਰ ਗਗਨ ਅਬੋਹਰ, ਬੀਰਬੱਲ ਸਿੰਘ ਮਾਨਸਾ, ਕੁਲਦੀਪ ਸਿੰਘ ਅਬੋਹਰ ਆਦਿ ਆਗੂਆਂ ਦੀ ਅਗਵਾਈ ਹੇਠ ਕਦੇ ਟੈਂਕੀਆਂ 'ਤੇ ਚੜ੍ਹਦੇ ਹਨ, ਕਦੇ ਜਾਮ ਲਾਉਂਦੇ ਹਨ, ਕਦੇ ਬੈਰੀਕੇਡ ਤੋੜਦਿਆਂ ਪੁਲ਼ਸ ਨਾਲ਼ ਧੱਕਾ-ਮੁੱਕੀ ਹੁੰਦੇ ਹਨ, ਕਦੇ ਸਰਕਾਰ ਨਾਲ਼ ਮੀਟਿੰਗ ਕਰਨ ਜਾਂਦੇ ਹਨ ਤੇ ਖਾਲੀ ਪੱਲੇ ਮੁੜਦਿਆਂ ਨਿਰਾਸ਼ਤਾ ਦੀ ਭੱਠੀ 'ਚ ਭੁੱਜਦੇ ਹਨ। ਮਾਨਸਾ ਜ਼ਿਲ੍ਹੇ ਦੇ ਸਮਰਜੀਤ ਸਿੰਘ ਅਤੇ ਗੁਰੂ ਹਰਿ ਸਹਾਇ ਦੇ ਰਾਜਪਾਲ ਸਿੰਘ ਨੇ ਆਪਣੇ ਆਪ ਨੂੰ ਅਗਨ-ਭੇਂਟ ਕਰ ਕੇ ਖੁਦਕਸ਼ੀ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਆਗੂਆਂ ਨੇ ਫੁਰਤੀ ਵਰਤ ਕੇ ਬਚਾਉਣ ਦੀ ਕੋਸ਼ਿਸ਼ ਕੀਤੀ। ਦੋਵੇਂ ਨੌਜਵਾਨ ਹਸਪਤਾਲ਼ ਵਿੱਚ ਇਲਾਜ ਅਧੀਨ ਹਨ। ਇਸ ਤੋਂ ਪਹਿਲਾਂ ਵੀ ਫਰੀਦਕੋਟ ਜ਼ਿਲ੍ਹੇ ਦੀ ਕਿਰਨਜੀਤ ਕੌਰ ਅਤੇ ਮੁਕਤਸਰ ਦਾ ਜ਼ਿਲ੍ਹਾ ਸਿੰਘ ਆਪਣੀਆਂ ਜਾਨਾਂ ਦੇ ਚੁੱਕੇ ਹਨ। 2014 ਦੇ ਦਸੰਬਰ ਮਹੀਨੇ ਬਠਿੰਡਾ ਵਿਖੇ ਕੜਾਕੇ ਦੀ ਠੰਢ 'ਚ ਧਰਨੇ 'ਤੇ ਬੈਠੀ ਇੱਕ ਈ ਜੀ ਐੱਸ ਵਲੰਟੀਅਰ ਦੀ 14 ਮਹੀਨਆਿਂ ਦੀ ਬੱਚੀ 'ਅਰੂਥ' ਦਮ ਤੋੜ ਗਈ ਸੀ। ਏਨਾ ਅਨਰਥ ਵਾਪਰਨ ਦੇ ਬਾਵਜੂਦ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਪ੍ਰਤੀ ਬੇਸ਼ਰਮ ਚੁੱਪ ਧਾਰੀ ਹੋਈ ਹੈ। ਬਾਦਲ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਕਲਾਸ ਸ਼ੁਰੂ ਕਰ ਕੇ ਇਹਨਾਂ ਵਲੰਟੀਅਰਾਂ ਨੂੰ ਸੈੱਟ ਕਰਨ ਦੀ ਗੱਲ ਮੰਨੀ ਹੈ ਪ੍ਰੰਤੂ ਅਜੇ ਤੱਕ ਇਹ ਇੱਕ ਲਾਰਾ ਬਣ ਕੇ ਰਹਿ ਗਿਆ ਹੋਇਆ ਹੈ। ਵਲੰਟੀਅਰਾਂ ਦੀ ਮੰਗ ਹੈ ਕਿ ਉਹਨਾਂ ਨੂੰ ਯੋਗਤਾ ਅਨੁਸਾਰ ਪੱਕੇ ਕਰ ਕੇ ਰੈਗੂਲਰ ਮੁਲਾਜ਼ਮਾਂ ਵਾਂਗ ਤਨਖਾਹਾਂ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ। ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਰੱਖ ਰਹੇ ਇਹ ਈ ਜੀ ਐੱਸ/ਐੱਸ ਟੀ ਆਰ ਵਲੰਟੀਅਰ ਸਾਬਾਸ਼ ਦੇ ਹੱਕਦਾਰ ਹਨ ਪ੍ਰੰਤੂ ਇਹ ਗੱਲ ਵੀ ਕਹਿਣੀ ਬਣਦੀ ਹੈ ਕਿ:
ਖੁਦਕਸ਼ੀਆਂ ਦੇ ਰਾਹ ਨਾ ਜਾਓ
ਸੋਚ ਆਪਣੀ ਸਾਣ ਤੇ ਲਾਓ
ਸੰਘਰਸ਼ ਦੇ ਮੈਦਾਨ ਅੰਦਰ ਦੁਸ਼ਮਣ ਨਾਲ਼ ਟੱਕਰ ਲੈਂਦਿਆਂ ਫੱਟੜ ਹੋ ਜਾਣਾ ਜਾਂ ਸ਼ਹੀਦ ਹੋ ਜਾਣਾ ਫਖ਼ਰ ਦੀ ਗੱਲ ਹੁੰਦੀ ਹੈ ਪ੍ਰੰਤੂ ਨਿਰਾਸ਼ ਹੋ ਕੇ ਖੁਦਕਸ਼ੀ ਵਰਗੀ ਮੌਤ ਦੇ ਰਾਹ ਪੈ ਜਾਣਾ ਲੋਕ ਪੱਖੀ ਸੰਘਰਸ਼ਾਂ ਦੇ ਇਤਿਹਾਸ ਨੂੰ ਕਮਜ਼ੋਰ ਕਰਨ ਦੇ ਤੁੱਲ ਹੁੰਦਾ ਹੈ। ਨਾਲ਼ੇ ਇਹ ਤਾਂ ਗਾਂਧੀਵਾਦੀ ਪੈਂਤੜਾ ਹੈ, ਤੁਸੀਂ ਭਗਤ ਸਿਘ ਦੇ ਵਾਰਸ ਬਣਨਾ ਹੈ। ਸਮੇਂ ਦੀਆਂ ਜਿੰਨ੍ਹਾਂ ਤਲਖ਼ ਹਕੀਕਤਾਂ ਸਾਹਮਣੇ ਕਈ ਲੋਕ ਆਪਣੇ ਆਪ ਨੂੰ ਖਤਮ ਕਰਨ ਦੀ ਸੋਚ ਲੈਂਦੇ ਹਨ। ਇਹ ਤਲਖ਼ ਹਕੀਕਤਾਂ ਪੈਦਾ ਕਰਨ ਲਈ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਹੀ ਜੁੰਮੇਵਾਰ ਹੁੰਦੀਆਂ ਹਨ। ਇਹਨਾਂ ਨੀਤੀਆਂ ਦੇ ਘਾੜੇ ਲੋਟੂ ਹਾਕਮਾਂ ਦੀ ਮੌਤ ਦਾ ਸੁਪਨਾ ਲੈਣਾ ਸਮੇਂ ਦੀ ਲੋੜ ਹੈ ਤੇ ਖੁਦ ਨੂੰ ਖਤਮ ਕਰਨ ਬਾਰੇ ਸੋਚਣਾ ਅਣਜਾਣੇ ਤੌਰ 'ਤੇ ਸਮੇਂ ਦੀ ਇਸ ਲੋੜ ਤੋਂ ਪਾਸਾ ਵੱਟਣ ਬਰਾਬਰ ਹੈ। ਲੰਬੇ ਸਮੇਂ ਤੋਂ ਪੱਕੇ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਨੂੰ ਜਾਰੀ ਰੱਖ ਰਹੇ ਈ ਜੀ ਐੱਸ/ਐੱਸ ਟੀ ਆਰ ਵਲੰਟੀਅਰਾਂ ਨੂੰ ਇਸ ਵਿਸ਼ੇ ਤੇ ਵਿਸ਼ੇਸ਼ ਚਿੰਤਨ ਕਰਨਾ ਚਾਹੀਦਾ ਹੈ।
ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਵੱਲੋਂ ਮੰਤਰੀਆਂ ਦੇ ਕੋਠੀਆਂ ਮੂਹਰੇ ਧਰਨੇ
13 ਜੱਥੇਬੰਦੀਆਂ ਦੇ ਸਾਂਝੇ ਸੱਦੇ ਤੇ ਪੰਜਾਬ ਦੇ ਮੰਤਰੀਆਂ ਦੀਆਂ ਰਿਹਾਇਸ਼ਾਂ ਅੱਗੇ ਧਰਨੇ ਦਿੱਤੇ ਗਏ ਜਿੰਨ੍ਹਾਂ ਵਿੱਚ ਵੱਡੀ ਗਿਣਣਤੀ ਵਿੱਚ ਮਜ਼ਦੂਰਾਂ-ਕਿਸਾਨਾਂ ਨੇ ਹਿੱਸਾ ਲਿਆ। ਪਹਿਲਾਂ ਇਹਨਾਂ ਜੱਥੇਬੰਦੀਆਂ ਵੱਲੋਂ 17 ਦਸੰਬਰ ਨੂੰ ਰੇਲਾਂ ਰੋਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜੋ ਕਿ ਮਗਰੋਂ ਮੰਤਰੀਆਂ ਦੀਆਂ ਰਿਹਾਇਸ਼ਾਂ ਵੱਲ ਕੂਚ ਕਰਨ ਦੇ ਪ੍ਰੋਗਰਾਮ ਵਿੱਚ ਬਦਲ ਦਿੱਤਾ ਗਿਆ। ਜਿਉਂ ਹੀ ਕਿਸਾਨਾਂ-ਮਜ਼ਦੂਰਾਂ ਦੇ ਜੱਥੇ ਮੰਤਰੀਆਂ ਦੀਆਂ ਕੋਠੀਆਂ ਵੱਲ ਰਵਾਨਾ ਹੋਏ ਤਾਂ ਥਾਂ-ਥਾਂ ਤੇ ਲਗਾਏ ਪੁਲ਼ਸ ਨਾਕਿਆਂ ਕਾਰਨ ਕਈ ਜੱਥੇ ਉੱਥੇ ਹੀ ਧਰਨਾ ਦੇ ਕੇ ਬੈਠ ਗਏ ਅਤੇ ਕਈ ਜੱਥੇ ਮੰਤਰੀਆਂ ਦੀਆਂ ਕੋਠੀਆਂ ਤੱਕ ਪਹੁੰਚਣ ਵਿੱਚ ਸਫਲ ਹੋ ਗਏ। ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਵੱਲ ਜਾਂਦੇ ਜੱਥਿਆਂ ਨੇ ਰੋਕਣ ਤੇ ਮਲੋਟ, ਖਿਉਵਾਲ਼ੀ ਤੇ ਨੰਦਗੜ੍ਹ ਵਿਖੇ ਧਰਨੇ ਦਿੱਤੇ। ਵੱਖ ਵੱਖ ਥਾਵਾਂ ਤੇ ਜੋਗਿੰਦਰ ਸਿੰਘ ਉਗਰਾਹਾਂ, ਨਿਰਭੈ ਢੁੱਡੀਕੇ, ਸ਼ਿੰਦਰ ਨੱਥੂਵਾਲ਼ਾ, ਲਛਮਣ ਸਿੰਘ ਸੇਵੇਵਾਲ਼ਾ, ਬਹਾਲ ਸਿੰਘ, ਏਕਮ ਸਿੰਘ, ਸੁਰਜੀਤ ਫੂਲ, ਕੰਵਲਪੀ੍ਰਤ ਪੰਨੂ,ਬੂਟਾ ਸਿੰਘ ਬੁਰਜ ਗਿੱਲ, ਹਰਜਿੰਦਰ ਸਿੰਘ, ਅਵਤਾਰ ਸਿੰਘ ਰਸੂਲਪੁਰ, ਮੁਕੇਸ਼ ਮਲੌਦ, ਸੰਜੀਵ ਮਿੰਟੂ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮਜ਼ਦੂਰਾਂ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਨ, ਮਜ਼ਦੂਰ-ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਉਣ, ਆੜ੍ਹਤੀਆਂ ਵੱਲੋਂ ਖਾਲੀ ਪ੍ਰੋਨੋਟ ਭਰਾਉਣ ਦੀ ਪ੍ਰਥਾ ਬੰਦ ਕਰਨ, ਨਿਲਾਮੀਆਂ ਤੇ ਕੁਰਕੀਆਂ ਬੰਦ ਕਰਨ, ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ, ਬੇਰੋਜ਼ਗਾਰਾਂ ਨੂੰ ਪੱਕਾ ਰੋਜ਼ਗਾਰ ਜਾਂ ਬੇਰੋਜ਼ਗਾਰੀ ਭੱਤਾ ਦੇਣ, ਨੀਲੇ ਕਾਰਡਾਂ ਤੋਂ ਵਾਂਝੇ ਰਹਿ ਰਹੇ ਲੋਕਾਂ ਨੂੰ ਤੁਰੰਤ ਕਾਰਡ ਮੁਹੱਈਆ ਕਰਾਉਣ ਮਜ਼ਦੂਰਾਂ ਕਿਸਾਨਾਂ ਦੀਆਂ ਬੈਂਕ ਲਿਮਟਾਂ ਦੀ ਹੱਦ ਵਧਾਉਣ ਆਦਿ ਮੰਗਾਂ ਨੂੰ ਉਭਾਰਿਆ ਅਤੇ ਮੋਦੀ ਸਰਕਾਰ ਦੀ ਨੋਟਬੰਦੀ ਦੀ ਨਿੰਦਾ ਕੀਤੀ ਗਈ। ਝਲੂਰ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਪੀੜਤ ਮਜ਼ਦੂਰਾਂ ਨੂੰ ਸਾਰੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ। ਜੱਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਅਜੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲ਼ੇ ਦਿਨਾਂ ਵਿੱਚ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਈ ਟੀ ਟੀ ਟੈੱਟ ਪਾਸ ਉਮੀਦਵਾਰਾਂ ਨਾਲ਼ ਭਰੇ
ਟੈਂਕੀਆ ਅਤੇ ਟਾਵਰ
ਅਧਿਆਪਕ ਯੋਗਤਾ ਦੀ ਸਖਤ ਪੀ੍ਰਖਿਆ ਪਾਸ ਕਰ ਕੇ ਵੀ ਨੌਕਰੀਆਂ ਨੂੰ ਤਰਸਦੇ 5000 ਤੋਂ ਵੱਧ ਈ ਟੀ ਟੀ ਟੈੱਟ ਪਾਸ ਉਮੀਦਵਾਰ ਆਪਣੀਆਂ ਮੰਗਾਂ ਦੇ ਹੱਕ 'ਚ ਲਗਾਤਾਰ ਸੰਘਰਸ਼ ਕਰ ਰਹੇ ਹਨ। ਕਿਸੇ ਸਥਾਪਿਤ ਸੰਘਰਸ਼-ਸ਼ੀਲ ਸ਼ਕਤੀ ਜਾਂ ਲੀਡਰਸ਼ਿੱਪ ਨਾਲ਼ ਨਾ ਜੁੜੇ ਹੋਣ ਕਰਕੇ ਕਈ ਵਰਗ ਸੰਘਰਸ਼ਾਂ ਦੇ ਆਪੋ ਆਪਣੇ ਢੰਗ ਈਜ਼ਾਦ ਕਰ ਲੈਂਦੇ ਹਨ ਜਿਹੜੇ ਕਿ ਵੇਖਣ ਨੂੰ ਖੁਦਕਸ਼ੀਆਂ ਦੀ ਕੋਸ਼ਿਸ਼ ਜਿਹੇ ਲਗਦੇ ਹਨ ਪ੍ਰੰਤੂ ਕਈ ਵਾਰ ਅਜਿਹੇ ਘੋਲ਼ ਰੂਪ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਹਿਲਾ ਦੇਣ ਦਾ ਕੰਮ ਕਰ ਦਿੰਦੇ ਹਨ। ਈ ਜੀ ਐੱਸ/ਐੱਸ ਟੀ ਆਰ ਵਲੰਟੀਅਰਾਂ ਵਾਂਗ ਟੈੱਟ ਪਾਸ ਇਹ ਨੌਜਵਾਨ ਮੁੰਡੇ-ਕੁੜੀਆਂ ਪਿਛਲੇ ਲੰਬੇ ਸਮੇਂ ਤੋਂਂ ਟੈਂਕੀਆ-ਟਾਵਰਾਂ ਤੇ ਚੜ੍ਹ ਕੇ ਆਪਣੀ ਆਵਾਜ ਸਰਕਾਰ ਤੱਕ ਪੁਚਾ ਰਹੇ ਹਨ। ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਸਥਿਤ ਉਚੇ ਟਾਵਰ ਤੇ 42 ਬੇਰੋਜ਼ਗਾਰ ਮੁੰਡੇ-ਕੁੜੀਆਂ ਚੜ੍ਹੇ ਹੋਏ ਹਨ ਅਤੇ ਉੱਧਰ ਸੁਖਬੀਰ ਬਾਦਲ ਦੇ ਜਲਾਲਾਬਾਦ ਹਲਕੇ 'ਚ ਕਈ ਦਰਜਨ ਮੁੰਡੇ-ਕੁੜੀਆਂ ਨੇ 15 ਪਿੰਡਾਂ ਦੀਆਂ ਟੈਂਕੀਆਂ ਨੂੰ ਮੱਲਿਆ ਹੋਇਆ ਹੈ। ਖਬਰ ਲਿਖੇ ਜਾਣ ਤੱਕ ਮਿਲੀ ਜਾਣਕਾਰੀ ਅਨੁਸਾਰ ਹਾਈ ਕੋਰਟ ਦੇ ਜੱਜਾਂ ਦੇ ਦਖਲ ਨਾਲ਼ ਇਹਨਾਂ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦੇ ਕੇ ਟਾਵਰਾਂ-ਟੈਂਕੀਆ ਤੋਂ ਉਤਾਰ ਲਿਆ ਗਿਆ ਹੈ ਤੇ ਨੌਕਰੀਆਂ ਤੋਂ ਵਾਂਝੇ ਅਜੇ ਵੀ ਟੈਂਕੀਆ ਉੱਪਰ ਹੀ ਹਨ।
ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਧਰਨੇ
ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸੰਘਰਸ਼ ਕਮੇਟੀ ਵੱਲੋਂ 12 ਦਸੰਬਰ ਨੂੰ ਮੋਹਾਲੀ ਵਿਖੇ ਪੰਜਾਬ ਪੱਧਰ ਦਾ ਇਕੱਠ ਕਰ ਕੇ ਮੁਲਾਜ਼ਮ ਮਸਲੇ ਹੱਲ ਕਰਨ ਦੀ ਮੰਗ ਕੀਤੀ ਅਤੇ ਬਾਦਲ ਸਰਕਾਰ ਨੇ ਇੱਕ ਵਾਰ ਫਿਰ ਜਲ-ਤੋਪਾਂ ਅਤੇ ਡੰਡਿਆਂ ਨਾਲ਼ ਪੜ੍ਹੇ ਲਿਖੇ ਲੋਕਾਂ ਦੀ 'ਸੇਵਾ' ਕੀਤੀ। ਮੁਲਾਜ਼ਮਾਂ ਦੀ ਮੰਗ ਹੈ ਕਿ ਪੰਜਾਬ ਦਾ ਤਨਖਾਹ ਕਮਿਸ਼ਨ ਤੁਰੰਤ ਬਿਠਾਇਆ ਜਾਵੇ ਅਤੇ 25% ਅੰਤਰਿਮ ਰਿਲੀਫ ਦੇ ਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਸਾਰੇ ਠੇਕਾ ਆਧਾਰਤ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਪੱਕੀ ਭਰਤੀ ਨਾਲ਼ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ, ਮੁਲਾਜ਼ਮਾਂ ਦੀਆਂ ਅਨੇਕ ਕੈਟਾਗਰੀਆਂ ਬਣਾਉਣੀਆਂ ਬੰਦ ਕੀਤੀਆਂ ਜਾਣ, ਡੀ ਏ ਕਿਸ਼ਤਾਂ ਜਾਰੀ ਕੀਤੀਆਂ ਜਾਣ ਆਦਿ। ਇਸ ਸੰਘਰਸ਼ ਵਿੱਚ ਮਨਿਸਟਰੀਅਲ ਕਾਮਿਆਂ ਦਾ ਯੋਗਦਾਨ ਉੱਭਰਵਾਂ ਹੈ ਜੋ ਕਿ 19-20 ਦਸੰਬਰ ਦੀਆਂ ਜ਼ਿਲ੍ਹਾ ਪੱਧਰੀ ਸਰਗਰਮੀਆਂ ਤੋਂ ਪਹਿਲਾਂ ਅਤੇ ਬਾਦ ਵਿੱਚ ਵੀ ਲਗਾਤਾਰ ਕਲਮ-ਛੋੜ ਹੜਤਾਲ਼ ਤੇ ਹਨ। ਚੋਣਾਂ ਸਿਰ ਤੇ ਹੋਣ ਕਾਰਨ ਸਰਕਾਰ ਕੋਈ ਮਾਮੂਲੀ ਸਹੂਲਤ ਦੇ ਕੇ ਜਾਂ ਲਾਰੇ ਲਾ ਕੇ ਮੁਲਾਜ਼ਮਾਂ ਨੂੰ ਟਿਕਾਉਣ ਦੀ ਸੋਚ ਰਹੀ ਹੈ। ਮੁਲਾਜ਼ਮਾਂ ਨੇ ਬਾਦਲ ਸਰਕਾਰ ਵੱਲੋਂ ਸੱਦੇ ਵਿਧਾਨ ਸਭਾ ਦੇ ਦੇ ਵਿਸ਼ੇਸ਼ ਅਜਲਾਸ ਉੱਪਰ ਹੋਰ ਦਬਾਅ ਬਣਾਉਣ ਲਈ 19 ਦਸੰਬਰ ਤੋਂ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਧਰਨੇ ਦਿੱਤੇ ਜੋ ਕਿ 20 ਦਸੰਬਰ ਤੱਕ ਜਾਰੀ ਰਹੇ। ਵਿਸ਼ੇਸ਼ ਅਜਲਾਸ ਨੇ ਮੁਲਾਜ਼ਮਾਂ ਨੂੰ ਕੁੱਝ ਨਾ ਦਿੱਤਾ। ਬੱਸ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਇੱਕ ਨੋਟੀਫਿਕੇਸ਼ਨ ਹੈ ਜੋ ਕਿ ਅਸਪਸ਼ਟ ਹੈ।
ਪੰਚ ਨੇ ਚਲਾਈ ਕਿਸਾਨ ਆਗੂ 'ਤੇ ਗੋਲ਼ੀ
ਸ਼ਹਿਣਾ ਬਲਾਕ ਦੇ ਪਿੰਡ ਚੀਮਾ ਪਿੰਡ ਦੇ ਸਥਾਨਕ ਕਿਸਾਨ ਆਗੂ ਹਰਦੇਵ ਸਿੰਘ ਉੱਪਰ ਇਸੇ ਪਿੰਡ ਦੇ ਅਕਾਲੀ ਪੰਚ ਬਲਵਿੰਦਰ ਸਿੰਘ ਵੱਲੋਂ ਗੋਲ਼ੀ ਚਲਾਈ ਗਈ। ਇਸ ਘਟਨਾ ਵਿੱਚ ਹਰਦੇਵ ਸਿੰਘ ਦਾ ਭਾਵੇਂ ਕੋਈ ਸਰੀਰਕ ਨੁਕਸਾਨ ਨਹੀਂ ਹੋਇਆ ਪ੍ਰੰਤੂ ਫਿਰ ਵੀ ਇਸ ਗੁੰਡਾਗਰਦੀ ਦਾ ਸਖਤ ਨੋਟਿਸ ਲੈਂਂਦਿਆਂ ਇਸ ਮੁੱਦੇ ਤੇ ਕੇ ਬੀ ਕੇ ਯੂ ਡਕੌਂਦਾ ਨੇ ਥਾਣਾ ਟੱਲੇਵਾਲ਼ ਦਾ ਘੇਰਾਓ ਕੀਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਪੁਲ਼ਸ ਵੱਲੋਂ ਵਰਤੀ ਢਿੱਲ ਦਾ ਸਖਤ ਨੋਟਿਸ ਲਿਆ। ਸੱਤ੍ਹਾ ਦੇ ਨਸ਼ੇ 'ਚ ਅਕਾਲੀਆਂ ਦੇ ਸਥਾਨਕ ਚਹੇਤੇ ਅਕਸਰ ਲੋਕ ਆਗੂਆਂ ਵਿਰੁੱਧ ਅਜਿਹੀਆਂ ਹਰਕਤਾਂ ਕਰਦੇ ਹਨ। ਪੁਲ਼ਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਨੱਕ 'ਚ ਅਕਾਲੀਆਂ ਦੀ ਸਿਆਸੀ ਨਕੇਲ ਹੋਣ ਕਾਰਨ ਦੋਸ਼ੀਆਂ ਨਾਲ਼ ਅਕਸਰ ਢਿੱਲ ਵਰਤੀ ਜਾਂਦੀ ਹੈ ਜਿਸ ਕਾਰਨ ਇਹ ਸਿਲਸਲਾ ਜਾਰੀ ਰਹਿ ਰਿਹਾ ਅਤੇ ਨਿੱਤ ਅੱਗੇ ਵਧ ਰਿਹਾ ਹੈ। ਟੱਲੇਵਾਲ਼ ਠਾਣੇ ਦਾ ਘੇਰਾਓ ਕਰਨ ਸਮੇਂ ਇਕੱਠੇ ਹੋਏ ਲੋਕਾਂ ਨੂੰ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਲਖਵੀਰ ਸਿੰਘ, ਮਨਜੀਤ ਧਨੇਰ, ਕੁਲਵੰਤ ਸਿੰਘ ਮਾਨ, ਜੁਗਰਾਜ ਸਿੰਘ ਹਰਦਾਸਪੁਰਾ, ਏਕਮ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਪੇਂਡੂ ਮਜ਼ਦੂਰਾਂ ਨੇ ਪਲਾਟਾਂ ਦੇ ਕਬਜ਼ੇ ਲਈ ਪੰਚਾਇਤੀ ਜ਼ਮੀਨ 'ਚ ਡੇਰੇ ਲਾਏ
ਰਿਹਾਇਸ਼ੀ ਪਲਾਟ ਲੈਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਵਿਧਾਨ ਸਭਾ ਹਲਕਾ ਕਰਤਾਰ ਪੁਰ ਦੇ ਪਿੰਡ ਦੁੱਗਰੀ ਦੇ ਬੇਘਰੇ ਅਤੇ ਬੇਜ਼ਮੀਨੇ ਲੋਕਾਂ ਦੇ ਸਬਰ ਦਾ ਬੰਨ੍ਹ ਉਸ ਵਕਤ ਟੁੱਟ ਗਿਆ, ਜਦੋਂ ਅਕਾਲੀ ਭਾਜਪਾ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੀ 4 ਚਾਲਾਂ ਦੀ ਉਡੀਕ ਕਰਕੇ ਆਖਰ ਅੱਜ ਪੇਂਡੂ ਮਜ਼ਦੂਰਾਂ ਨੇ ਆਪਣੇ ਹਿੱਸੇ ਦੇ ਪਲਾਟਾਂ ਲਈ ਪੰਚਾਇਤੀ ਜ਼ਮੀਨ ਵਿੱਚ ਖੁਦ ਹੀ ਡੇਰੇ ਲਾ ਲਏ।
ਇਸ ਤੋਂ ਪਹਿਲਾਂ ਇਹ ਕਿਰਤੀ ਲੋਕ ਪਿੰਡ ਵਿੱਚ ਸਾਂਝੀ ਥਾਂ ਇਕੱਠੇ ਹੋਏ। ਜਿੱਥੋਂ ਰੋਹ ਭਰਪੂਰ ਨਾਅਰੇਬਾਜ਼ੀ ਕਰਦੇ ਹੋਏ ਕਾਫਲੇ ਦੇ ਰੂਪ ਵਿੱਚ ਪੰਚਾਇਤੀ ਜ਼ਮੀਨ 'ਚ ਪੁੱਜੇ।
ਜ਼ਿਕਰਯੋਗ ਹੈ ਕਿ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਚਲਾਏ ਜਾ ਰਹੇ ਰਿਹਾਇਸ਼ੀ ਪਲਾਟਾਂ ਤੇ ਜ਼ਮੀਨ ਦੇ ਮੁੱਦੇ 'ਤੇ ਸੰਘਰਸ਼ ਵਿੱਚ ਪਿੰਡ ਦੁੱਗਰੀ ਦੇ ਕਿਰਤੀ ਲੋਕਾਂ ਵੱਲੋਂ ਉਠਾਈ ਆਵਾਜ਼ ਤੇ ਲੰਮੇ ਸੰਘਰਸ਼ ਉਪਰੰਤ 4 ਸਾਲ ਪਹਿਲਾਂ ਪਿੰਡ ਦੀ ਪੰਚਾਇਤ ਨੂੰ ਮਜਬੂਰਨ 150 ਤੋਂ ਵੱਧ ਬੇਘਰੇ ਅਤੇ ਬੇਜ਼ਮੀਨੇ ਕਿਰਤੀ ਲੋਕਾਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ ਮਤਾ ਪਾਉਣਾ ਪਿਆ ਸੀ। ਪ੍ਰੰਤੂ ਪੇਂਡੂ ਧਨਾਢ ਚੌਧਰੀਆਂ, ਹਾਕਮ ਜਮਾਤੀ ਪਾਰਟੀਆਂ ਦੇ ਆਗੂਆਂ ਤੇ ਅਫਸਰਸ਼ਾਹੀ ਦੇ ਸਾਂਝੇ ਗੱਠਜੋੜ ਦੀ ਵਿਰੋਧਤਾ ਕਾਰਨ ਇਹਨਾਂ ਕਿਰਤੀਆਂ ਨੂੰ ਪਲਾਟਾਂ ਦਾ ਹੱਕ ਨਾ ਮਿਲਿਆ। ਪੰਚਾਇਤੀ ਮਤਾ ਕਾਗਜ਼ਾਂ ਦਾ ਸ਼ਿੰਗਾਰ ਹੀ ਬਣਿਆ ਰਿਹਾ। ਇਸ ਸਾਲ ਪੰਚਾਇਤੀ ਜ਼ਮੀਨ ਨੂੰ ਬੋਲੀ 'ਤੇ ਚਾੜ੍ਹਨ ਦਾ ਪੇਂਡੂ ਮਜ਼ਦੂਰਾਂ ਨੇ ਡਟ ਕੇ ਵਿਰੋਧ ਕੀਤਾ, ਜਿਸ 'ਤੇ ਪ੍ਰਾਸ਼ਨ ਤੇ ਪੰਚਾਇਤ ਨੂੰ ਇਹਨਾਂ ਕਿਰਤੀਆਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ ਜ਼ਮੀਨ ਛੱਡ ਕੇ ਹੀ ਬੋਲੀ ਕਰਨੀ ਪਈ।
ਪੇਂਡੂ ਮਜ਼ਦੂਰਾਂ ਦਾ ਦੋਸ਼ ਹੈ ਕਿ ਭਾਵੇਂ ਪ੍ਰਸਾਸ਼ਨ ਤੇ ਪੰਚਾਇਤ ਨੇ ਪਲਾਟਾਂ ਲਈ ਜ਼ਮੀਨ ਤਾਂ ਛੱਡ ਦਿੱਤੀ, ਲੇਕਿਨ ਪੇਂਡੂ ਧਨਾਢਾਂ, ਹਾਕਮ ਪਾਰਟੀਆਂ ਦੇ ਆਗੂਆਂ ਅਤੇ ਅਫਸਰਸ਼ਾਹੀ ਆਧਾਰਤ ਗੱਠਜੋੜ ਦੇ ਦਬਾਅ ਕਾਰਨ ਹੀ ਅਗਲੀ ਕਾਰਵਾਈ ਕਰਕੇ ਪਲਾਟਾਂ ਦਾ ਹੱਕ ਨਹੀਂ ਦਿੱਤਾ ਗਿਆ। ਜਿਸ ਕਾਰਨ ਉਹਨਾਂ ਨੂੰ ਖੁਦ ਹੀ ਇਹ ਕਦਮ ਚੱਕਣਾ ਪਿਆ।
ਪੇਂਡੂ ਮਜ਼ਦੂਰਾਂ ਦੇ ਪਲਾਟਾਂ ਦੀ ਮੰਗ 'ਤੇ ਬਾਦਲ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਧਾਰਨ ਕੀਤੀ ਡੰਗ ਟਪਾਊ ਅਤੇ ਹੰਭਾਉਣ ਥਕਾਉਣ ਵਾਲੀ ਨੀਤੀ ਦੇ ਚੱਲਦੇ ਹੋਏ ਅੱਕੇ ਕਿਰਤੀਆਂ ਪਾਸ ਸਿੱਧੀ ਕਾਰਵਾਈ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਹਰ ਵਾਰ ਵੋਟਾਂ ਲੈਣ ਲਈ ਰੰਗ-ਬਰੰਗੀਆਂ ਹਾਕਮ ਪਾਰਟੀਆਂ ਢੇਰਾਂ ਵਾਅਦੇ ਦਾਅਵੇ ਕਰਦੀਆਂ ਹਨ, ਪ੍ਰੰਤੂ ਅੰਗਰੇਜ਼ਾਂ ਦੇ ਜਾਣ ਤੋਂ ਲੈ ਕੇ ਅੱਜ ਤੱਕ ਲੋਕਾਂ ਦੀ ਕੁੱਲੀ, ਗੁੱਲੀ, ਜੁੱਲੀ (ਰੋਟੀ, ਕੱਪੜਾ, ਮਕਾਨ) ਜਿਹੀਆਂ ਬੁਨਿਆਦੀ ਲੋੜਾਂ ਤੱਕ ਪੂਰੀਆਂ ਕਿਸੇ ਨੇ ਨਹੀਂ ਕੀਤੀਆਂ।

No comments:
Post a Comment