ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣਾ:
ਅੰਗੜਾਈ ਲੈ ਰਹੇ ਫਾਸ਼ੀ ਰੁਝਾਨ ਦਾ ਇਜ਼ਹਾਰ
-ਨਵਜੋਤ
ਰਿਪਬਲਿਕਨ ਪਾਰਟੀ ਦਾ ਨਾਮਜ਼ਦ ਆਗੂ ਡੋਨਲਡ ਟਰੰਪ ਦੁਨੀਆਂ ਦੀ ਸਾਮਰਾਜੀ ਦਿਓ ਤਾਕਤ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਉਸ ਵੱਲੋਂ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਾਦ ਹਿਲੇਰੀ ਰੌਧਮ ਕਲਿੰਟਨ ਨੂੰ ਹਰਾਇਆ ਗਿਆ ਹੈ। ਚੋਣ ਨਤੀਜਾ ਆਉਣ ਤੱਕ ਅਮਰੀਕਾ ਸਮੇਤ ਦੁਨੀਆਂ ਭਰ ਦੇ ਸਿਆਸੀ ਹਲਕਿਆਂ, ਪ੍ਰਚਾਰ ਸਾਧਨਾਂ, ਚੋਣ ਵਿਸ਼ਲੇਸ਼ਣਕਾਰਾਂ, ਪੱਤਰਕਾਰਾਂ ਅਤੇ ਚੋਣ-ਸਰਵੇਖਣਾਂ 'ਚੋਂ ਕਿਸੇ ਵੱਲੋਂ ਵੀ ਡੋਨਲਡ ਟਰੰਪ ਦੇ ਜਿੱਤ ਜਾਣ ਨੂੰ ਕਿਆਸਿਆ ਨਹੀਂ ਗਿਆ ਸੀ। ਰੋਜ਼ਮਰ੍ਹਾ ਦੇ ਵੱਖ ਵੱੱਖ ਚੋਣ ਸਰਵੇਖਣਾਂ ਵੱਲੋਂ ਹਮੇਸ਼ਾਂ ਹਿਲੇਰੀ ਕਲਿੰਟਨ ਦੀ ਚੜ੍ਹਤ ਨੂੰ ਪੇਸ਼ ਕਰਦਿਆਂ, ਉਸਦੀ ਯਕੀਨੀ ਜਿੱਤ ਹੋਣ ਦੀਆਂ ਕਿਆਸ-ਅਰਾਈਆਂ ਹੀ ਨਹੀਂ ਸਨ ਕੀਤੀਆਂ ਜਾਂਦੀਆਂ ਰਹੀਆਂ, ਸਗੋਂ ਟਰੰਪ ਨੂੰ ਇੱਕ ਮੂੜ੍ਹਮੱਤ, ਜੱਭਲ੍ਹ, ਭੌਂਕੜ, ਕਬਾਬੀ-ਸ਼ਬਾਬੀ, ਔਰਤ-ਵਿਰੋਧੀ, ਨਸਲਪ੍ਰਸਤ— ਪਤਾ ਨਹੀਂ ਕੀ ਕੀ ਵਿਸ਼ਲੇਸ਼ਣਾਂ ਨਾਲ ਭੰਡਿਆ ਜਾਂਦਾ ਰਿਹਾ ਹੈ। ਡੈਮੋਕਰੈਟਿਕ ਪਾਰਟੀ ਅਤੇ ਉਸਦੇ ਪ੍ਰਭਾਵ ਹੇਠਲੇ ਪ੍ਰਚਾਰ ਸਾਧਨਾਂ ਅਤੇ ਬੁੱਧੀਜੀਵੀ ਹਲਕਿਆਂ ਵੱਲੋਂ ਤਾਂ ਉਸਦੀ ਚੋਣ ਮੁਹਿੰਮ ਦਾ ਵਿਰੋਧ ਕੀਤਾ ਹੀ ਜਾਣਾ ਸੀ, ਇਸ ਤੋਂ ਵੀ ਅੱਗੇ ਬਹੁਤ ਸਾਰੇ ਸਮਾਜਿਕ-ਸਿਆਸੀ ਸਰੋਕਾਰਾਂ ਦਾ ਦਮ ਭਰਦੀਆਂ ਜਥੇਬੰਦੀਆਂ, ਥੜ੍ਹਿਆਂ ਅਤੇ ਬੁੱਧੀਜੀਵੀ ਹਲਕਿਆਂ ਵੱਲੋਂ ਵੀ ਉਸਦੀ ਪ੍ਰਚਾਰ ਮੁਹਿੰਮ ਦੀਆਂ ਨਾਂਹ-ਪੱਖੀ ਅਤੇ ਖਤਰਨਾਕ ਸਮਾਜਿਕ-ਸਿਆਸੀ ਅਰਥ-ਸੰਭਾਵਨਾਵਾਂ ਖਿਲਾਫ ਆਵਾਜ਼ ਉਠਾਈ ਗਈ ਸੀ। ਰਿਪਬਲਿਕਨ ਪਾਰਟੀ ਦੇ ਕਈ ਦਰਜ਼ਨ ਸੈਨੇਟਰਾਂ, ਕਾਂਗਰਸ ਮੈਂਬਰਾਂ ਅਤੇ ਉੱਘੇ ਆਗੂਆਂ ਵੱਲੋਂ ਵੀ ਉਸ ਦੀ ਪ੍ਰਚਾਰ ਮੁਹਿੰਮ ਨਾਲੋਂ ਤੋੜ-ਵਿਛੋੜਾ ਕਰ ਲਿਆ ਗਿਆ ਸੀ। ਪਰ ਪਹਿਲਾਂ ਰਿਪਬਲਿਕਨ ਪਾਰਟੀ ਅੰਦਰ ਰਵਾਇਤੀ ਲੀਡਰਸ਼ਿੱਪ ਅਤੇ ਪਰਤ ਵੱਲੋਂ ਵਿਰੋਧ ਦੇ ਬਾਵਜੂਦ ਉਸ ਵੱਲੋਂ ਪੂਰੇ ਧੜੱਲੇ ਨਾਲ ਚਲਾਈ ਮੁਹਿੰਮ ਦੇ ਸਿੱਟੇ ਵਜੋਂ ਨਾਮਜ਼ਾਦਗੀ ਹਾਸਲ ਕੀਤੀ ਗਈ ਅਤੇ ਫਿਰ ਆਪਣੀ ਹੀ ਪਾਰਟੀ ਦੇ ਉੱਘੇ ਆਗੂਆਂ ਅਤੇ ਪ੍ਰਭਾਵਸ਼ਾਲੀ ਹਿੱਸੇ ਵੱਲੋਂ ਹਮਾਇਤ ਨਾ ਮਿਲਣ ਦੇ ਬਾਵਜੂਦ ਟਰੰਪ ਅਤੇ ਉਸ ਦੇ ਪਾਛੂ ਟੋਲੇ ਵੱਲੋਂ 598 ਦਿਨ ਚੱਲੀ ਘਮਸਾਣੀ ਚੋਣ ਮੁਹਿੰਮ ਰਾਹੀਂ ਅਖੀਰ ਵਾਈਟ ਹਾਊਸ 'ਤੇ ਕਬਜ਼ਾ ਕਰਕੇ ਸਭਨਾਂ ਕਿਆਸ-ਅਰਾਈਆਂ ਨੂੰ ਉਲਟ-ਪੁਲਟ ਕਰ ਦਿੱਤਾ ਗਿਆ ਹੈ।
ਡੋਨਲਡ ਟਰੰਪ ਦੀ ਜਿੱਤ ਕੋਈ ਆਲੋਕਾਰੀ, ਅਣਹੋਣੀ ਜਾਂ ਬਹੁਤ ਹੀ ਹੈਰਾਨੀਜਨਕ ਘਟਨਾ ਨਹੀਂ ਹੈ। ਇਹ ਅਮਰੀਕੀ ਸਾਮਰਾਜੀ ਹਾਕਮ ਜਮਾਤ ਅੰਦਰ ਅੰਗੜਾਈ ਲੈ ਰਹੇ ਫਾਸ਼ੀ ਰੁਝਾਨ ਵੱਲੋਂ ਉਸ ਸਾਮਰਾਜੀ ਆਰਥਿਕ ਮੰਦਵਾੜੇ ਅਤੇ ਸੰਕਟ ਨੂੰ ਸਿਆਸੀ ਹੁੰਗਾਰਾ ਹੈ, ਜਿਸ ਦੀ ਦਲਦਲ ਵਿੱਚ 2007 ਤੋਂ ਲੈ ਕੇ ਅੱਜ ਤੱਕ ਅਮਰੀਕਾ ਫਸਿਆ ਹੋਇਆ ਹੈ। ਡੋਨਲਡ ਟਰੰਪ ਅਤੇ ਉਸਦੇ ਜੋਟੀਦਾਰ ਇਸ ਉੱਭਰ ਰਹੇ ਫਾਸ਼ੀ ਰੁਝਾਨ ਦੇ ਨੁਮਾਇੰਦੇ ਹਨ। ਚਾਹੇ ਇਸ ਸਾਮਰਾਜੀ ਆਰਥਿਕ ਮੰਦਵਾੜੇ ਨੂੰ ਨਜਿੱਠਣ ਲਈ ਸਾਮਰਾਜੀ ਮੁਲਕਾਂ ਅੰਦਰ ਉੱਥੋਂ ਦੇ ਹਾਕਮਾਂ ਵੱਲੋਂ ਅਪਣਾਈਆਂ ਜਾ ਰਹੀਆਂ ਲੋਕ-ਦੋਖੀ ਨੀਤੀਆਂ ਖਿਲਾਫ ਉੱਠ ਰਹੇ ਜਨਤਕ ਵਿਰੋਧ ਦੇ ਵਰੋਲਿਆਂ ਨੂੰ ਦਬਾਉਣ ਲਈ ਹਾਸਲ ਜਮਹੂਰੀ ਅਧਿਕਾਰਾਂ ਅਤੇ ਨਾਗਰਿਕ ਆਜ਼ਾਦੀਆਂ ਨੂੰ ਸੀਮਤ ਕਰਨ ਦਾ ਅਮਲ ਪਹਿਲਾਂ ਹੀ ਸਾਹਮਣੇ ਆ ਰਿਹਾ ਹੈ, ਪਰ ਹਾਕਮ ਹਲਕਿਆਂ ਦਾ ਇੱਕ ਹਿੱਸਾ ਇਸ ਅਮਲ ਨਾਲ ਰਜ਼ਾਮੰਦ ਨਾ ਹੋ ਕੇ ਹੋਰ ਚੱਕਵੇਂ ਫਾਸ਼ੀ ਨੀਤੀ ਕਦਮਾਂ 'ਤੇ ਜ਼ੋਰ ਦੇ ਰਿਹਾ ਹੈ। ਇਹੀ ਹਿੱਸਾ ਹੈ ਜਿਹੜਾ ਇਸ ਸਿਰ ਚੁੱਕ ਰਹੇ ਫਾਸ਼ੀ ਰੁਝਾਨ ਦਾ ਤਰਜ਼ਮਾਨ ਬਣ ਰਿਹਾ ਹੈ। ਹੈਰਾਨੀਜਨਕ ਤੇ ਓਪਰੀ ਗੱਲ ਤਾਂ ਇਹ ਹੈ ਕਿ ਅਮਰੀਕਾ ਸਮੇਤ ਦੁਨੀਆਂ ਭਰ ਦੇ ਪ੍ਰੈਸ, ਬੁੱਧੀਜੀਵੀਆਂ ਅਤੇ ਚੋਣ ਵਿਸ਼ਲੇਸ਼ਣਕਾਰਾਂ ਵਿੱਚੋਂ ਕਿਸੇ ਵੱਲੋਂ ਵੀ ਟਰੰਪ ਦੀ ਚੋਣ ਮੁਹਿੰਮ ਨੂੰ ਨਾ ਹੀ ਗਹੁ-ਗੰਭੀਰਤਾ ਨਾਲ ਹੰਗਾਲਿਆ ਗਿਆ ਹੈ ਅਤੇ ਨਾ ਹੀ ਉਸਨੂੰ ਸਹੀ ਸਹੀ ਨਿਰਖਿਆ ਪਰਖਿਆ ਗਿਆ ਹੈ। ਟਰੰਪ ਦੀ ਚੋਣ ਮੁਹਿੰਮ ਰਾਸ਼ਟਰਪਤੀ ਚੋਣ ਲਈ ਅਮਰੀਕਾ ਵਿੱਚ ਚਲਾਈਆਂ ਜਾਂਦੀਆਂ ਰਹੀਆਂ ਪਹਿਲੀਆਂ ਚੋਣ ਮੁਹਿੰਮਾਂ ਵੱਲੋਂ ਸਥਾਪਤ ਅਤੇ ਪ੍ਰਚੱਲਤ ਰਵਾਇਤਾਂ ਅਤੇ ਮਿਆਰਾਂ ਦੀਆਂ ਮਿਥੀਆਂ ਲਛਮਣ-ਰੇਖਾਵਾਂ ਦੀ ਨਾ ਸਿਰਫ ਪਾਬੰਦ ਨਹੀਂ ਸੀ, ਸਗੋਂ ਇਹ ਇਹਨਾਂ ਲਛਮਣ ਰੇਖਾਵਾਂ ਨੂੰ ਪੈਰਾਂ ਹੇਠ ਦਰੜਦਿਆਂ, ਨਸਲੀ/ਫਿਰਕੂ ਨਾਹਰਿਆਂ ਨੂੰ ਉਭਾਰਨ ਅਤੇ ਲੋਕਾਂ ਦੇ ਖਰੇ ਸਰੋਕਾਰਾਂ ਨੂੰ ਫਾਸ਼ੀ ਮੂੰਹਾਂ ਦੇਣ ਵੱਲ ਸੇਧਤ ਸੀ। ਇਸ ਕਰਕੇ ਇਹ ਚੋਣ-ਮੁਹਿੰਮ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੀ ਰਵਾਇਤੀ ਚੋਣ ਮੁਹਿੰਮ ਨਾਲੋਂ ਹਟਵੀਂ ਅਤੇ ਵੱਖਰੀ ਸੀ, ਜਿਹੜੀ ਅਮਰੀਕਾ ਦੇ ਰਿਪਬਲਿਕਨ ਪਾਰਟੀ ਦੇ ਰਵਾਇਤੀ ਹਲਕਿਆਂ ਸਮੇਤ ਪ੍ਰਚਾਰ ਸਾਧਨਾਂ, ਪੱਤਰਕਾਰਾਂ ਅਤੇ ਚੋਣ ਸਰਵੇਖਣਕਾਰਾਂ ਵੱਲੋਂ ਘੁਚਲੇ, ਜੱਬਲ੍ਹ, ਊਲ-ਜਲੂਲ ਅਤੇ ਟਰਪੱਲ-ਮਾਰੂ ਭਾਸ਼ਣਾਂ ਦੇ ਮਿਲਗੋਭੇ ਵਜੋਂ ਦੇਖੀ ਜਾ ਰਹੀ ਸੀ ਅਤੇ ਇਹ ਸੋਚਿਆ ਜਾ ਰਿਹਾ ਸੀ ਕਿ ਇਹ ਕੁੱਝ ਪੜ੍ਹੀ-ਲਿਖੀ, ਸਭਿਆਚਾਰਕ ਅਤੇ ਸਦਾਚਾਰਕ ਕਦਰਾਂ-ਕੀਮਤਾਂ, ਸਲੀਕੇ ਅਤੇ ਜਮਹੂਰੀ ਵਿਹਾਰਕ ਸੂਝ-ਸਮਝ ਨੂੰ ਪ੍ਰਣਾਈ ਅਮਰੀਕੀ ਜਨਤਾ ਨੂੰ ਕਿਵੇਂ ਵੀ ਹਜ਼ਮ ਨਹੀਂ ਹੋਵੇਗੀ। ਪਰ ਉਹਨਾਂ ਦੀ ਇਹ ਹਕੀਕਤ ਨਾਲੋਂ ਟੁੱਟੀ ਸਮਝ ਧਰੀ-ਧਰਾਈ ਰਹਿ ਗਈ ਅਤੇ ਉਹਨਾਂ ਨੂੰ ਟਰੰਪ ਦੀ ਜਿੱਤ ਦਾ ਐਲਾਨ ਹਜ਼ਮ ਕਰਨਾ ਮੁਸ਼ਕਲ ਹੋ ਗਿਆ।
ਪਹਿਲੀ ਗੱਲ ਤਾਂ ਇਹ ਹੈ ਕਿ ਟਰੰਪ ਦੀ ਚੋਣ-ਮੁਹਿੰਮ ਘੁਚਲੀ, ਲਫੌੜਬਾਜ਼ ਜਾਂ ਕੋਈ ਬੇਤਰਤੀਬੀ ਭਾਸ਼ਣਬਾਜ਼ੀ ਨਹੀਂ ਸੀ, ਸਗੋਂ ਇਹ ਚੰਗੀ ਤਰ੍ਹਾਂ ਸੋਚੇ-ਸਮਝੇ ਪੈਂਤੜੇ ਅਤੇ ਨਾਹਰਿਆਂ 'ਤੇ ਆਧਾਰਤ ਸੀ। ਦੂਜੀ ਗੱਲ— ਇਹ ਮੁਹਿੰਮ ਦਾ ਕਰਤਾ-ਧਰਤਾ ਇੱਕਲਾ ਟਰੰਪ ਹੀ ਨਹੀਂ ਸੀ। ਇਸ ਮੁਹਿੰਮ ਨੂੰ ਬਾਕਾਇਦਾ ਇੱਕ ਟੀਮ ਵੱਲੋਂ ਵਿਉਂਤਿਆ ਗਿਆ ਸੀ ਅਤੇ ਭਖਾਇਆ-ਚਲਾਇਆ ਜਾ ਰਿਹਾ ਸੀ। ਇਹ ਟੀਮ ਉਹਨਾਂ ਵਿਅਕਤੀਆਂ ਦਾ ਫਾਸ਼ੀ ਪ੍ਰਬਿਰਤੀਆਂ ਦਾ ਮਾਲਕ ਟੋਲਾ ਹੈ, ਜਿਨ੍ਹਾਂ ਵੱਲੋਂ ਰਵਾਇਤੀ ਆਗੂਆਂ ਨੂੰ ਲਾਂਭੇ ਕਰਦਿਆਂ, ਰਿਪਬਿਲਕਨ ਪਾਰਟੀ 'ਤੇ ਹਾਵੀ ਹੋਇਆ ਗਿਆ ਹੈ ਅਤੇ ਟਰੰਪ ਦੀ ਰਾਸ਼ਟਰਪਤੀ ਵਾਸਤੇ ਨਾਮਜ਼ਦਗੀ ਮੁਹਿੰਮ ਨੂੰ ਵੀ ਸਫਲਤਾ ਨਾਲ ਚਲਾਇਆ ਗਿਆ ਹੈ। ਟਰੰਪ ਦੀ ਚੋਣ-ਮੁਹਿੰਮ ਦਾ ਇੱਕ ਮੋਹਰੀ ਕਰਤਾ—ਧਰਤਾ ਰੀਂਸ ਪ੍ਰੀਬਸ ਹੈ, ਜਿਹੜਾ ਰਿਪਬਲਿਕਨ ਕੌਮੀ ਕਮੇਟੀ ਦਾ ਚੇਅਰਮੈਨ ਹੈ। ਉਸ ਨੂੰ ਟਰੰਪ ਵੱਲੋਂ ਵਾਈਟ ਹਾਊਸ ਵਿੱਚ ਚੀਫ ਆਫ ਸਟਾਫ ਥਾਪਿਆ ਗਿਆ ਹੈ। ਇਸੇ ਤਰ੍ਹਾਂ, ਟਰੰਪ ਪ੍ਰਸਾਸ਼ਨ ਵਿੱਚ ਕੁੰਜੀਵਤ ਪੁਜੀਸ਼ਨਾਂ ਦੇ ਸੰਭਾਵਿਤ ਉਮੀਦਵਾਰ ਵੀ ਗਿਊਲਿਆਨੀ, ਨਿਊਟ ਜਿੰਜਰਿਚ, ਰਾਸ਼ਟਰਪਤੀ ਚੋਣ ਲੜਨ ਦੇ ਚਾਹਵਾਨ ਰਹੇ ਡੈਡ ਕਰੂਜ਼ ਤੇ ਬੈਨ ਕਾਰਸਨ, ਇੰਡਿਆਨਾ ਸੂਬੇ ਦਾ ਸਾਬਕਾ ਗਵਰਨਰ ਮਾਈਕ ਪੈਂਸ (ਜਿਸ ਨੇ ਹੁਣ ਉਪ-ਰਾਸ਼ਟਰਪਤੀ ਦੇ ਰੁਤਬੇ 'ਤੇ ਸ਼ਸ਼ੋਭਤ ਹੋਣਾ ਹੈ) ਵਰਗੇ ਘਾਗ ਹਨ, ਜਿਹੇ ਅਮਰੀਕੀ ਹਾਕਮ ਹਲਕਿਆਂ ਵਿੱਚ ਸਿਰ ਚੁੱਕਦੇ ਉੱਭਰਵੇਂ ਨੀਤੀ ਘਾੜੇ ਹਨ।
ਇਹ ਜੁੰਡਲੀ ਉਹਨਾਂ ਘਾਗ ਸਿਆਸੀ ਨੀਤੀ-ਘਾੜਿਆਂ ਦੀ ਟੋਲੀ ਹੈ, ਜਿਸ ਵੱਲੋਂ ਟਰੰਪ ਦੀ ਚੋਣ ਮੁਹਿੰਮ ਦੀ ਪੈਂਤੜੇਬਾਜ਼ੀ ਅਤੇ ਖਾਕਾ ਤਿਆਰ ਕੀਤਾ ਗਿਆ ਸੀ ਅਤੇ ਜਿਸ ਵੱਲੋਂ ਇਸ ਮੁਹਿੰਮ ਨੂੰ ਸਫਲਤਾ ਨਾਲ ਸਿਖਰ 'ਤੇ ਪਹੁੰਚਾਇਆ ਗਿਆ। ਇਸ ਮੁਹਿੰਮ ਦਾ ਕੇਂਦਰੀ ਨਾਹਰਾ ਸੀ— ''ਅਮਰੀਕਾ ਨੂੰ ਫਿਰ ਮਹਾਨ ਬਣਾਓ'', ''ਅਮਰੀਕਾ ਦੀ ਮਹਾਨਤਾ ਨੂੰ ਢਾਹ ਕੀਹਨੇ ਲਾਈ ਹੈ? ਕਿਹੜੀਆਂ ਨੀਤੀਆਂ/ਕਦਮਾਂ ਨੇ ਲਾਈ ਹੈ? ਉਹਨਾਂ ਦੀ ਵਿਆਖਿਆ ਸੀ ਕਿ ਅਮਰੀਕਾ ਦੀ ਮਹਾਨਤਾ ਨੂੰ ਢਾਹ ਲਾਉਣ ਅਤੇ ਮੌਜੂਦਾ ਮੰਦਵਾੜੇ ਦੀ ਹਾਲਤ ਵਿੱਚ ਧੱਕਣ ਦਾ ਜਿੰਮੇਵਾਰ ਓਬਾਮਾ ਪ੍ਰਸਾਸ਼ਨ ਹੈ ਅਤੇ ਇਸ ਪ੍ਰਸਾਸ਼ਨ ਦੀ ਪਹਿਲੇ ਚਾਰ ਸਾਲ ਵਿਦੇਸ਼ ਮੰਤਰੀ ਰਹੀ ਹਿਲੇਰੀ ਕਲਿੰਟਨ ਹੈ। ਉਹਨਾਂ ਦੀ ਸਿਆਸੀ ਡੈਮੋਕਰੈਟਿਕ ਪਾਰਟੀ ਹੈ। ਇਸਦੀਆਂ ਜਿੰਮੇਵਾਰ ਓਬਾਮਾ ਪ੍ਰਸਾਸ਼ਨ ਵੱਲੋਂ ਵਿਦੇਸ਼, ਪ੍ਰਵਾਸ, ਵਪਾਰ ਅਤੇ ਅਖੌਤੀ ਦਹਿਸ਼ਤਗਰਦੀ ਨੂੰ ਨਜਿੱਠਣ ਲਈ ਅਪਣਾਈਆਂ ਗਲਤ ਨੀਤੀਆਂ ਹਨ। ਇਹਨਾਂ ਨੀਤੀਆਂ ਨੂੰ ਉਲਟਾਉਂਦੇ ਇਹ ਕਦਮ ਲਏ ਜਾਣਗੇ: ਪਹਿਲਾ ਮੁਲਕ ਅੰਦਰ ਰਹਿ ਰਹੇ 30 ਲੱਖ ਪ੍ਰਵਾਸੀਆਂ ਨੂੰ ਮੁਲਕ ਤੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਨਜਾਇਜ਼ ਪ੍ਰਵਾਸ ਰੋਕਣ ਲਈ ਮੈਕਸੀਕੋ ਦੀ ਹੱਦ 'ਤੇ ਕੰਧ ਉਸਾਰੀ ਜਾਵੇਗੀ; ਦੂਜਾ- ਮੁਲਕ ਅੰਦਰ ਦਹਿਸ਼ਤਗਰਦੀ ਦਾ ਫਸਤਾ ਵੱਢਣ ਲਈ ਮੁਲਕ ਵਿੱਚ ਮੁਸਲਮਾਨ ਪ੍ਰਵਾਸੀਆਂ ਦੇ ਆਉਣ 'ਤੇ ਪਾਬੰਦੀ ਲਾਈ ਜਾਵੇਗੀ ਅਤੇ ਮੁਲਕ ਵਿੱਚ ਰਹਿ ਰਹੇ ਮੁਸਲਮਾਨਾਂ ਦੀ ਪੜਤਾਲ ਅਤੇ ਪੁਣਛਾਣ ਕੀਤੀ ਜਾਵੇਗੀ; ਤੀਜਾ- ਇਰਾਕ, ਲਿਬੀਆ ਅਤੇ ਹੋਰਨਾਂ ਮੁਲਕਾਂ ਵਿੱਚ ਫੌਜੀ ਮੁਹਿੰਮਾਂ ਦੀ ਸਫ-ਵਲੇਟਦਿਆਂ, ਫੌਜ ਵਾਪਸ ਬੁਲਾਈ ਜਾਵੇਗੀ। ਫੌਜੀ ਗੁੱਟ ਨਾਟੋ ਨੂੰ ਕਾਇਮ ਰੱਖਣ ਦੀ ਕੋਈ ਤੁਕ ਨਾ ਹੋਣ ਕਰਕੇ, ਇਸ ਤੋਂ ਬਾਹਰ ਆਉਣ ਬਾਰੇ ਸੋਚਿਆ ਜਾਵੇਗਾ, ਚੌਥਾ- ਰੂਸ ਅਤੇ ਚੀਨ ਨਾਲ ਟਕਰਾਅ ਵਧਾਉਣ ਦੀ ਬਜਾਇ, ਮੇਲ-ਮਿਲਾਪ ਦੀ ਨੀਤੀ ਅਖਤਿਆਰ ਕੀਤੀ ਜਾਵੇਗੀ; ਪੰਜਵਾਂ- ਇਰਾਨ ਨਾਲ ਓਬਾਮਾ ਵੱਲੋਂ ਕੀਤਾ ਪ੍ਰਮਾਣੂੰ ਸਮਝੌਤਾ ਰੱਦ ਕੀਤਾ ਜਾਵੇਗਾ; ਛੇਵਾਂ- ਚੀਨ ਦੀਆਂ ਅਮਰੀਕੀ ਮੰਡੀ ਵਿੱਚ ਆਉਂਦੀਆਂ ਵਸਤਾਂ 'ਤੇ 25 ਫੀਸਦੀ ਡਿਊਟੀ ਲਾਈ ਜਾਵੇਗੀ, ਸੱਤਵਾਂ- ਅਮਰੀਕਾ ਵਿੱਚੋਂ ਆਊਟ ਸੋਰਸਿੰਗ ਬੰਦ ਕਰਕੇ ਤਬਾਹ ਹੋਈ ਸਨਅੱਤ ਨੂੰ ਮੁੜ-ਬਹਾਲ ਕੀਤਾ ਜਾਵੇਗਾ ਆਦਿ ਆਦਿ।
ਉਪਰੋਕਤ ਮੁੱਦਿਆਂ ਨੂੰ ਚੁੱਕਦਿਆਂ, ਚਾਹੇ ਟਰੰਪ ਦੀ ਪ੍ਰਚਾਰ ਮੁਹਿੰਮ ਵੱਲੋਂ ਓਬਾਮਾ, ਹਿਲੇਰੀ ਕਲਿੰਟਨ ਅਤੇ ਉਹਨਾਂ ਦੀ ਪਾਰਟੀ ਵੱਲੋਂ ਅਪਣਾਈਆਂ ਨੀਤੀਆਂ ਨੂੰ ਅਮਰੀਕਾ ਦੀ ਮੌਜੂਦ ਸੰਕਟਮਈ ਹਾਲਤ ਲਈ ਜਿੰਮੇਵਾਰ ਠਹਿਰਾਇਆ ਗਿਆ। ਪਰ ਉਸ ਵੱਲੋਂ ਬੇਰੁਜ਼ਗਾਰੀ, ਜੁਰਮ ਅਤੇ ਦਹਿਸ਼ਤਗਰਦੀ ਲਈ ਕਾਲੀ ਚਮੜੀ ਵਾਲੇ ਪ੍ਰਵਾਸੀਆਂ ਤੇ ਮੁਸਲਮਾਨਾਂ ਖਿਲਾਫ ਨਫਰਤ ਨਾਲ ਗੜੁੱਚ ਭਾਸ਼ਣੀ ਸੁਰ ਉੱਚੀ ਕਰਦਿਆਂ, ਅਸਲ ਵਿੱਚ ਕਾਲਿਆਂ, ਕਾਲੀ ਚਮੜੀ ਵਾਲੇ ਪ੍ਰਵਾਸੀਆਂ (ਮੈਕਸੀਕਨਾਂ ਅਤੇ ਹੋਰਨਾਂ ਮਹਾਂਦੀਪਾਂ ਤੋਂ ਆਏ ਹੋਏ) ਅਤੇ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਉਂਦਿਆਂ, ਇੱਕ ਪਾਸੇ ਅਮਰੀਕੀ ਗੋਰੀ ਮਿਹਨਤਕਸ਼ ਜਨਤਾ ਅਤੇ ਦੂਜੇ ਪਾਸੇ ਕਾਲੀ ਵਸੋਂ, ਪ੍ਰਵਾਸੀਆਂ ਅਤੇ ਮੁਸਲਮਾਨਾਂ ਦਰਮਿਆਨ ਨਸਲੀ ਪਾਲਾਬੰਦੀ ਕਰਨ 'ਤੇ ਤਾਣ ਲਾਇਆ ਗਿਆ। ਇਸ ਤਰ੍ਹਾਂ ਇਹ ਗੱਲ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਕਿ ਅਮਰੀਕਾ ਦੀ ਮਹਾਨਤਾ ਨੂੰ ਢਾਹ ਲੱਗਣ ਦੀ ਵਜਾਹ ਕਾਲੀ ਵਸੋਂ, ਪ੍ਰਵਾਸੀ ਜਨਤਾ ਅਤੇ ਮੁਸਲਮਾਨ ਜਨਤਾ ਹੈ, ਜਿਹਨਾਂ ਦੀ ਅਮਰੀਕਾ ਅੰਦਰ ਮੌਜੂਦਗੀ ਅਮਰੀਕਾ ਲਈ ਨੁਕਸਾਨਦੇਹ ਹੈ। ਇਸ ਲਈ ਅਮਰੀਕਾ ਨੂੰ ਇਸ ਜਨਤਾ ਦੇ ਨੁਕਸਾਨਦੇਹ ਹਿੱਸੇ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ ਅਤੇ ਇਸਦੇ ਅਮਰੀਕਾ ਅੰਦਰ ਦਾਖਲੇ ਦੇ ਸਾਰੇ ਰਾਸਤੇ ਬੰਦ ਕਰਨੇ ਚਾਹੀਦੇ ਹਨ। ਅਮਰੀਕਾ ਦੀ ਮਹਾਨਤਾ ਦਾ ਮਤਲਬ ਹੈ ਮੁਲਕ ਦੀ ਗੋਰੀ ਵਸੋਂ ਦੀ ਖੁਸ਼ਹਾਲੀ ਅਤੇ ਵਿਕਾਸ, ਗੋਰੀ ਵਸੋਂ ਦੇ ਰੁਜ਼ਗਾਰ, ਸਨਅੱਤ, ਕਾਰੋਬਾਰ ਅਤੇ ਸਭਨਾਂ ਖੇਤਰਾਂ ਵਿੱਚ ਵਿਕਾਸ, ਗੋਰੀ ਵਸੋਂ ਨੂੰ ਬਾਹਰ ਫੌਜੀ ਮੁਹਿੰਮਾਂ ਵਿੱਚ ਭੇਜਣ 'ਤੇ ਰੋਕ ਅਤੇ ਉਹਨਾਂ ਦੇ ਜਾਨ-ਮਾਲ ਦੇ ਨੁਕਸਾਨ ਨੂੰ ਬੰਦ ਕਰਨਾ। ਇਉਂ ਉਸ ਵੱਲੋਂ ਸਨਅੱਤੀਕਰਨ, ਮੰਡੀ ਦੀ ਸੁਰੱਖਿਆ, ਦਹਿਸ਼ਤਗਰਦੀ ਤੋਂ ਸੁਰੱਖਿਆ, ਫੌਜੀ ਮੁਹਿੰਮਾਂ ਤੋਂ ਛੁਟਕਾਰਾ ਆਦਿ ਗੱਲਾਂ ਨੂੰ ਉਭਾਰਦਿਆਂ, ਸੰਕਟ ਅਤੇ ਮੰਦਵਾੜੇ ਦੀ ਮਾਰ ਹੇਠ ਆ ਰਹੀ ਉਸ ਗੋਰੀ ਮਿਹਨਤਕਸ਼ ਜਨਤਾ ਦੇ ਜਖ਼ਮੀ ਜਜ਼ਬਾਤਾਂ ਨੂੰ ਟੁੰਬਿਆ ਗਿਆ ਅਤੇ ਉਹਨਾਂ ਅੰਦਰ ਉੱਸਲਵੱਟੇ ਲੈ ਰਹੀ ਬੇਚੈਨੀ, ਔਖ ਅਤੇ ਗੁੱਸੇ ਨੂੰ ਆਪਣੇ ਹੀ ਮਿਹਨਤਕਸ਼ ਭਾਈਚਾਰੇ ਦੇ ਕਾਲੇ ਹਿੱਸੇ ਅਤੇ ਪ੍ਰਵਾਸੀ ਹਿੱਸੇ ਸਮੇਤ ਮੁਸਲਾਮਾਨ ਹਿੱਸੇ ਖਿਲਾਫ ਸੇਧਤ ਕਰਨ 'ਤੇ ਜ਼ੋਰ ਲਾਇਆ ਗਿਆ। ਗੋਰੀ ਮਿਹਤਨਕਸ਼ ਜਨਤਾ ਅੰਦਰ ਇਸ ਨਸਲਵਾਦੀ ਫਾਸ਼ੀ ਸੋਚ ਦਾ ਸੰਚਾਰ ਕਰਨ 'ਤੇ ਤਾਣ ਲਾਇਆ ਗਿਆ ਕਿ ਉਹਨਾਂ ਦੇ ਰੁਜ਼ਗਾਰ 'ਤੇ ਝਪਟ ਮਾਰਨ, ਮੁਲਕ ਅੰਦਰ ਨਸ਼ਾਖੋਰੀ ਅਤੇ ਜੁਰਮ ਦਾ ਪਸਾਰਾ ਕਰਨ, ਮੁਲਕ ਅਤੇ ਸੰਸਾਰ ਵਿੱਚ ਦਹਿਸ਼ਤਗਰਦ ਹਮਲਿਆਂ ਰਾਹੀਂ ਅਮਰੀਕੀ ਤੇ ਯੂਰਪੀ ਲੋਕਾਂ ਦੀ ਜਾਨ ਲੈਣ ਦੇ ਜਿੰਮੇਵਾਰ ਸਿਆਹਫਾਮ ਅਮਰੀਕੀ ਕਾਲੇ ਲੋਕ, ਪ੍ਰਵਾਸੀ ਅਤੇ ਮੁਸਲਮਾਨ ਜਨਤਾ ਹੈ, ਜਿਹਨਾਂ 'ਤੇ ਸ਼ਿਕੰਜਾ ਕਸੇ ਬਗੈਰ ਅਤੇ ਇਹਨਾਂ ਤੋਂ ਖਹਿੜਾ ਛੁਡਾਏ ਬਗੈਰ ਇਹਨਾਂ ਅਲਾਮਤਾਂ ਤੋਂ ਖਹਿੜਾ ਨਹੀਂ ਛੁਡਾਇਆ ਜਾ ਸਕਦਾ। ਇਉਂ, ਟਰੰਪ ਐਂਡ ਪਾਰਟੀ ਵੱਲੋਂ ਅਮਰੀਕਾ, ਅਮਰੀਕੀ ਕੌਮ ਅਤੇ ਗੋਰੀ ਨਸਲ ਦੀ ਜਨਤਾ ਨੂੰ ਸਮਾਨਾਂਤਰ ਅਰਥਾਂ ਵਾਲੇ ਲਕਬਾਂ ਵਜੋਂ ਉਭਾਰਿਆ ਗਿਆ ਅਤੇ ਨਸਲਵਾਦ ਨੂੰ ਅਮਰੀਕੀ ਕੌਮਵਾਦ ਨੂੰ ਪ੍ਰੀਭਾਸ਼ਤ ਕਰਨ ਦੇ ਆਧਾਰ ਵਜੋਂ ਉਭਾਰਿਆ ਗਿਆ। ਉਹਨਾਂ ਵੱਲੋਂ ਇਹ ਪ੍ਰਭਾਵ ਸਿਰਜਣ ਦਾ ਯਤਨ ਕੀਤਾ ਗਿਆ ਕਿ ਅਮਰੀਕੀ ਕੌਮ ਦਾ ਮਤਲਬ ਅਮਰੀਕਾ ਦੀ ਗੋਰੀ ਵਸੋਂ ਹੈ। ਬਾਕੀ ਸਿਆਹਫਾਮ ਜਨਤਾ, ਪ੍ਰਵਾਸੀ ਅਤੇ ਮੁਸਲਮਾਨ ਲੋਕ ਅਮਰੀਕੀ ਕੌਮ ਲਈ ਪਰਾਏ ਅਨਸਰ ਹਨ, ਜਿਹੜੇ ਅਮਰੀਕੀ ਕੌਮ ਨੂੰ ਢਾਹ ਲਾ ਰਹੇ ਹਨ।
ਇੱਥੇ ਹੀ ਬੱਸ ਨਹੀਂ— ਟਰੰਪ ਵੱਲੋਂ ਆਪਣੇ ਭਾਸ਼ਣਾਂ ਵਿੱਚ ਔਰਤਾਂ ਬਾਰੇ ਅਜਿਹੀਆਂ ਗੈਰ-ਸਦਾਚਾਰਕ ਅਤੇ ਭੱਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਹੜੀਆਂ ਔਰਤਾਂ ਦੀ ਸ਼ਾਨ ਨੂੰ ਢਾਹ ਲਾਉਣ, ਔਰਤਾਂ ਦੀ ਬਤੌਰ ਇਨਸਾਨ ਕਦਰ-ਘਟਾਈ ਕਰਨ ਅਤੇ ਉਹਨਾਂ ਨੂੰ ਮਰਦਾਂ ਦੇ ਮੁਕਾਬਲੇ ਹੀਣਾ ਬਣਾ ਕੇ ਪੇਸ਼ ਕਰਨ ਵੱਲ ਸੇਧਤ ਸਨ। ਇਹ ਟਿੱਪਣੀਆਂ ਸੋਚ ਸਮਝ ਕੇ ਕੀਤੀਆਂ ਗਈਆਂ ਸਨ ਅਤੇ ਰਾਸ਼ਟਰਪਤੀ ਦੀ ਚੋਣ ਲੜ ਰਹੀ ਹਿਲੇਰੀ ਕਲਿੰਟਨ ਨੂੰ ਨੀਵਾਂ ਦਿਖਾਉਣ ਅਤੇ ਜਨਤਾ ਦੀਆਂ ਨਜ਼ਰਾਂ ਵਿੱਚ ਟਰੰਪ ਦੇ ਮਰਦਊਪੁਣੇ ਸਨਮੁੱਖ ਨਿਰਬੱਲ ਹੋਣ ਦਾ ਪ੍ਰਭਾਵ ਸਿਰਜਣ ਲਈ ਕੀਤੀਆਂ ਗਈਆਂ ਸਨ। ਸਭਨਾਂ ਜਮਹੂਰੀ ਅਤੇ ਸਦਾਚਾਰਕ ਹੱਦਾਂ-ਬੰਨਿਆਂ ਤੋਂ ਬੇਪ੍ਰਵਾਹ ਇਹ ਟਿੱਪਣੀਆਂ ਉਸ ਫਾਸ਼ੀ ਬਿਰਤੀ ਦਾ ਹੀ ਇੱਕ ਇਜ਼ਹਾਰ ਬਣਦੀਆਂ ਹਨ, ਜਿਹੜੀ ਔਰਤਾਂ ਨੂੰ ਮਰਦਾਂ ਬਰਾਬਰ ਜਮਹੂਰੀ ਮਾਹੌਲ, ਇਨਸਾਨੀ ਰੁਤਬਾ, ਸ਼ਾਨ ਅਤੇ ਸਵੈ-ਮਾਣ ਦੀ ਹੱਕਦਾਰ ਹੋਣ ਦੇ ਹੱਕ ਨੂੰ ਪ੍ਰਵਾਨ ਕਰਨ ਤੋਂ ਮੁਨਕਰ ਹੈ।
ਅਮਰੀਕਾ ਅੰਦਰ ਟਰੰਪ ਦੀ ਚੋਣ ਮੁਹਿੰਮ ਅਤੇ ਜਿੱਤ ਦੀ ਸ਼ਕਲ ਵਿੱਚ ਝਲਕਿਆ ਇਹ ਫਾਸ਼ੀ ਰੁਝਾਨ ਸਾਮਰਾਜੀ ਮੁਲਕਾਂ ਅੰਦਰ ਪਹਿਲੀ ਵਾਰੀ ਸਿਰ ਨਹੀਂ ਚੁੱਕ ਰਿਹਾ। ਦੂਜੀ ਸੰਸਾਰ ਜੰਗ ਤੋਂ ਪਹਿਲਾਂ ਜਦੋਂ ਤੀਹਵਿਆਂ ਅੰਦਰ ਸੰਸਾਰ ਸਾਮਰਾਜ ਨੂੰ ਮੰਦਵਾੜੇ (ਗਰੇਟ ਡਿਪਰੈਸ਼ਨ) ਦਾ ਦੌਰਾ ਪਿਆ ਸੀ ਤਾਂ ਉਸ ਦੌਰ ਅੰਦਰ ਵੀ ਵੱਖ ਵੱਖ ਸਾਮਰਾਜੀ ਸਰਮਾਏਦਾਰ ਮੁਲਕਾਂ ਦੇ ਹਾਕਮ ਹਲਕਿਆਂ ਵਿੱਚੋਂ ਫਾਸ਼ੀਵਾਦੀ ਜੁੰਡਲੀਆਂ ਦਾ ਉਭਾਰ ਹੋਇਆ ਸੀ। ਖਾਸ ਕਰਕੇ ਜਰਮਨੀ, ਇਟਲੀ, ਪੁਰਤਗਾਲ, ਸਪੇਨ ਅਤੇ ਯੂਰਪ ਦੇ ਕੁੱਝ ਹੋਰਨਾਂ ਮੁਲਕਾਂ ਵਿੱਚ ਫਾਸ਼ੀਵਾਦੀ ਹਾਕਮ ਜੁੰਡਲੀਆਂ ਵੱਲੋਂ ਰਾਜ-ਭਾਗ 'ਤੇ ਭਾਰੂ ਪੁਜੀਸ਼ਨ ਹਾਸਲ ਕਰਨ ਲਈ ਗਈ ਸੀ ਅਤੇ ਇਹਨਾਂ ਜੁੰਡਲੀਆਂ ਵੱਲੋਂ ਨਾ ਸਿਰਫ ਕਮਿਊਨਿਸਟਾਂ ਸਮੇਤ ਸਭਨਾਂ ਅਗਾਂਹਵਧੂ ਤਾਕਤਾਂ ਨੂੰ ਮਲੀਆਮੇਟ ਕਰਨ ਲਈ ਭਾਰੀ ਕਤਲੇਆਮ ਮਚਾਇਆ ਗਿਆ ਸੀ, ਸਗੋਂ ਇਹਨਾਂ ਵੱਲੋਂ ਆਰੀਆ ਕੌਮ ਦੀ ਸਰਬ-ਉੱਤਮਤਾ ਦੇ ਸੰਕਲਪ 'ਚੋਂ ਉਪਜੀ ਫਾਸ਼ੀ ਘ੍ਰਿਣਾ ਦਾ ਹੋਰਨਾਂ ਨਸਲਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਿਆਂ, ਉਹਨਾਂ ਦੀ ਨਸਲਕੁਸ਼ੀ ਕਰਨ ਦੀ ਮੁਹਿੰਮ ਵਿੱਢੀ ਗਈ ਸੀ। ਮਿਸਾਲ ਵਜੋਂ- ਜਰਮਨੀ ਵਿੱਚ ਹਿਟਲਰਸ਼ਾਹੀ ਵੱਲੋਂ ਲੱਖਾਂ ਯਹੂਦੀਆਂ ਨੂੰ ਗੈਸ-ਭੱਠੀਆਂ ਵਿੱਚ ਸਾੜ ਕੇ ਖਤਮ ਕਰ ਦਿੱਤਾ ਗਿਆ ਸੀ। ਸਾਮਰਾਜੀ ਅਰਥਚਾਰੇ ਦੇ ਮੰਦਵਾੜੇ ਅਤੇ ਸੰਕਟ ਦੀ ਘੁੰਮਣਘੇਰੀ ਵਿੱਚ ਘਿਰੇ ਹੋਣ ਦੀ ਮੌਜੂਦਾ ਹਾਲਤ ਵਿੱਚ ਹੁਣ ਫਿਰ ਬਹੁਤ ਸਾਰੇ ਮੁਲਕਾਂ, ਵਿਸ਼ੇਸ਼ ਕਰਕੇ ਅਮਰੀਕਾ ਅਤੇ ਯੂਰਪ ਦੇ ਮੁਲਕਾਂ ਸਮੇਤ ਪਛੜੇ ਮੁਲਕਾਂ ਵਿੱਚ ਅਜਿਹੀਆਂ ਫਾਸ਼ੀ ਪ੍ਰਵਿਰਤੀਆਂ ਵੱਲ ਉਲਾਰ ਸਿਆਸੀ ਟੋਲਿਆਂ ਦੇ ਉੱਭਰਨ ਦਾ ਵਰਤਾਰਾ ਸਿਰ ਚੁੱਕ ਰਿਹਾ ਹੈ।
ਟਰੰਪ ਦੀ ਚੋਣ ਮੁਹਿੰਮ ਦੀਆਂ ਫਾਸ਼ੀ ਸੁਰਾਂ ਨੂੰ ਜਦੋਂ ਦੁਨੀਆਂ ਭਰ ਦੇ ਬੁਰਜੂਆ ਪ੍ਰਚਾਰ ਸਾਧਨਾਂ, ਬੁੱਧੀਜੀਵੀਆਂ ਅਤੇ ਰਵਾਇਤੀ ਹਾਕਮ ਜਮਾਤੀ ਸਿਆਸੀ ਹਲਕਿਆਂ ਲਈ ਹਜ਼ਮ ਕਰਨਾ ਮੁਸ਼ਕਲ ਹੋ ਰਿਹਾ ਸੀ ਤਾਂ ਹਿੰਦੂਤਵ ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਨੂੰ ਪ੍ਰਣਾਏ ਸੰਘ ਲਾਣੇ ਦੀਆਂ ਸਫਾਂ ਵਿੱਚ ਖੁਸ਼ੀ ਦੀਆਂ ਤਰੰਗਾਂ ਛਿੜ ਰਹੀਆਂ ਸਨ। ਅਮਰੀਕਾ ਅੰਦਰ ਸੰਘ ਲਾਣੇ ਦੀਆਂ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਹੋਰਨਾਂ ਫਾਂਕਾਂ ਵੱਲੋਂ ਟਰੰਪ ਦੀ ਚੋਣ ਮੁਹਿੰਮ ਦੀ ਹਮਾਇਤ ਕਰਦਿਆਂ, ਹਿੰਦੂ ਧਰਮ ਨਾਲ ਸਬੰਧਤ ਜਨਤਾs sਨੂੰ ਫਿਰਕੂ ਲੀਹਾਂ 'ਤੇ ਉਭਾਰਨ ਅਤੇ ਟਰੰਪ ਦੀ ਹਮਾਇਤ ਵਿੱਚ ਭੁਗਤਾਉਣ ਲਈ ਪੂਰਾ ਤਾਣ ਝੋਕਿਆ ਗਿਆ ਹੈ। ਭਾਰਤ ਅੰਦਰ ਵੀ ਸੰਘ ਲਾਣੇ ਵੱਲੋਂ ਮੁਲਕ ਦੇ ਬਹੁਤ ਸਾਰੇ ਮੰਦਰਾਂ ਵਿੱਚ ਟਰੰਪ ਦੀ ਆਰਤੀ ਉਤਾਰਨ ਦੀ ਫਿਰਕੂ-ਫਾਸ਼ੀ ਮੁਹਿੰਮ ਚਲਾਈ ਗਈ ਹੈ। ਅਮਰੀਕਾ ਅਤੇ ਭਾਰਤ ਵਿੱਚ ਮੋਦੀ ਮਾਰਕਾ ਸੰਘ ਲਾਣੇ ਦਾ ਟਰੰਪ ਪ੍ਰਤੀ ਸਾਹਮਣੇ ਆਇਆ ਹੇਜ ਇਹਨਾਂ ਦੇ ਆਪਸ ਵਿਚੀਂ ਸਾਂਝੇ ਫਿਰਕੂ-ਨਸਲੀ ਫਾਸ਼ੀ ਵਿਚਾਰਧਾਰਕ ਸੋਮੇ ਦੀ ਸਾਂਝ ਦਾ ਹੀ ਇਜ਼ਹਾਰ ਹੈ।
ਟਰੰਪ ਜੁੰਡਲੀ ਵੱਲੋਂ ਅਮਰੀਕੀ ਸਾਮਰਾਜੀ ਹਕੂਮਤ ਦੀ ਵਾਗਡੋਰ ਸੰਭਾਲਣ ਨਾਲ ਬਾਰਾਕ ਓਬਾਮਾ ਪ੍ਰਸਾਸ਼ਨ ਵੱਲੋਂ ਅਖਤਿਆਰ ਕੀਤੀਆਂ ਜਾਂਦੀਆਂ ਰਹੀਆਂ ਸਾਮਰਾਜੀ ਘਰੇਲੂ ਆਰਥਿਕ-ਸਿਆਸੀ ਨੀਤੀਆਂ ਅਤੇ ਹਮਲਾਵਰ ਸੰਸਾਰ ਸਿਆਸੀ-ਫੌਜੀ ਯੁੱਧਨੀਤੀ ਵਿੱਚ ਵੱਧ ਤੋਂ ਵੱਧ ਛੋਟੀਆਂ ਮੋਟੀਆਂ ਅਦਲਾ-ਬਦਲੀਆਂ ਤੇ ਫੇਰ-ਬਦਲ ਤੋਂ ਸਿਵਾਏ ਕੋਈ ਬੁਨਿਆਦੀ ਤਬਦੀਲੀ ਨਹੀਂ ਆਉਣ ਲੱਗੀ। ਪਰ ਫਿਰ ਵੀ ਸੰਸਾਰ ਸਿਆਸੀ ਦ੍ਰਿਸ਼ 'ਤੇ ਰੜਕਵੇਂ ਘਟਨਾ-ਵਿਕਾਸ ਦੀ ਉਮੀਦ ਕੀਤੀ ਜਾ ਸਕਦੀ ਹੈ:ਪਹਿਲ-ਪ੍ਰਿਥਮੇ ਤਾਂ ਟਰੰਪ ਟੋਲੇ ਨੇ ਦੁਨੀਆਂ ਭਰ ਦੇ ਵੱਖ ਵੱਖ ਮੁਲਕਾਂ ਵਿੱਚ ਸਿਰ ਚੁੱਕ ਰਹੇ ਅਤਿ-ਪਿਛਾਖੜੀ ਤੇ ਫਾਸ਼ੀ ਹਿੱਸਿਆਂ ਦੇ ਲਾਮਬੰਦੀ ਕੇਂਦਰ ਦਾ ਰੋਲ ਨਿਭਾਉਣਾ ਹੈ; ਦੂਜਾ- ਨਾ ਸਿਰਫ ਟਰੰਪ ਹਕੂਮਤ ਵੱਲੋਂ ਅਮਰੀਕਾ ਅੰਦਰ ਜਮਹੂਰੀ ਅਧਿਕਾਰਾਂ ਵਿਸ਼ੇਸ਼ ਕਰਕੇ ਕਾਲੇ ਲੋਕਾਂ, ਪ੍ਰਵਾਸੀ ਅਤੇ ਮੁਸਲਮਾਨ ਜਨਤਾ ਦੇ ਜਮਹੂਰੀ ਅਧਿਕਾਰਾਂ 'ਤੇ ਹਮਲਿਆਂ ਵਿੱਚ ਵਾਧਾ ਹੋਣਾ ਹੈ ਅਤੇ ਅਮਨ-ਕਾਨੂੰਨ ਦੇ ਨਾਂ ਹੇਠ ਪੁਲਸ ਦਮਨ-ਚੱਕਰ ਨੇ ਜ਼ੋਰ ਫੜਨਾ ਹੈ, ਸਗੋਂ ਦੁਨੀਆਂ ਭਰ ਅੰਦਰ ਸਾਮਰਾਜੀ ਹੱਲਾਸ਼ੇਰੀ ਤੇ ਸਰਪ੍ਰਸਤੀ ਹੇਠ ਦਲਾਲ ਪਿਛਾਖੜੀ ਹਾਕਮਾਂ ਵੱਲੋਂ ਦੱਬੇ ਕੁਚਲੇ ਲੋਕਾਂ ਸੰਘਰਸ਼ਸ਼ੀਲ ਜਨਤਾ ਅਤੇ ਧਾਰਮਿਕ ਤੇ ਨਸਲੀ ਘੱਟਗਿਣਤੀ ਭਾਈਚਾਰਿਆਂ 'ਤੇ ਹਮਲਿਆਂ ਵਿੱਚ ਤੇਜ਼ੀ ਆਉਣੀ ਹੈ।

No comments:
Post a Comment