ਛੱਤੀਸ਼ਗੜ੍ਹ ਪੁਲਸ ਵੱਲੋਂ ਪ੍ਰੋਫੈਸਰਾਂ 'ਤੇ ਕਤਲ ਕੇਸ ਮੜ੍ਹਨਾ
ਜਾਬਰ ਰਾਜ ਦਾ ਇੱਕ ਹੋਰ ਫਾਸ਼ੀ ਕਾਰਾ
ਛੱਤੀਸ਼ਗੜ੍ਹ ਪੁਲਸ ਵੱਲੋਂ ਦਿੱਲੀ ਯੂਨੀਵਰਸਿਟੀ ਦੇ ਸੋਸ਼ਿਆਲੌਜੀ ਦੀ ਪ੍ਰੋਫੈਸਰ ਜੋਸ਼ੀ, ਬਸਤਰ ਬਾਰੇ ਕਈ ਕਿਤਾਬਾਂ ਦੀ ਖੋਜੀ ਲੇਖਕ ਤੇ ਜੇ.ਐਨ.ਯੂ. ਪ੍ਰੋਫੈਸਰ ਅਰਚਨਾ ਪ੍ਰਸਾਦ, ਵਿਨੀਤ ਨਰਾਇਣ (ਅਧਿਕਾਰ ਸੰਗਠਨ) ਸੀ.ਪੀ.ਆਈ. ਦੇ ਛੱਤੀਸ਼ਗੜ੍ਹ ਸੂਬਾ ਸਕੱਤਰ ਅਤੇ ਕਈ ਹੋਰਾਂ ਖਿਲਾਫ, ਮਾਓੋਵਾਦੀ ਖਿਲਾਫ ਮੁਹਿੰਮ ਚਲਾਉਣ ਵਾਲੇ ਸੋਮਨਾਥ ਬਘੇਲ ਦੇ ਕਤਲ ਦਾ ਮੁਕੱਦਮਾ ਦਰਜ਼ ਕਰਨਾ ਛੱਤੀਸ਼ਗੜ੍ਹ ਦੀ ਰਮਨ ਸਿੰਘ ਸਰਕਾਰ ਦੀ ਉਸੇ ਮੁਹਿੰਮ ਦਾ ਅਗਲਾ ਅੰਗ ਹੈ, ਜਿਹੜੀ ਉਸਨੇ ਮਿਸ਼ਨ 2016 ਪ੍ਰਾਪਤ ਕਰਨ ਲਈ ਆਦਿਵਾਸੀਆਂ 'ਤੇ ਹੁੰਦੇ ਜਬਰ ਅਤੇ ਉਜਾੜੇ ਖਿਲਾਫ ਉੱਠਦੀਆਂ ਆਵਾਜ਼ਾਂ ਨੂੰ ਖਾਮੋਸ਼ ਕਰਨ ਦਾ ਚਲਇਆ ਜਾ ਰਿਹਾ ਹੈ। ਬਹਾਨਾ ਇਹ ਬਣਾਇਆ ਗਿਆ ਕਿ ਨੰਦਨੀ ਸੁੰਦਰ ਅਤੇ ਹੋਰਾਂ ਨੇ ਆਦਿਵਾਸੀਆਂ ਨੂੰ ਭੜਕਾਇਆ ਅਤੇ ਮਾਓਵਾਦੀਆਂ ਲਈ ਹਮਾਇਤ ਜੁਟਾਈ ਹੈ, ਉਹਨਾਂ ਵੱਲੋਂ ਮਾਓਵਾਦੀਆਂ ਖਿਲਾਫ ਮੁਹਿੰਮ ਚਲਾਉਣ ਵਾਲੇ ਸੋਮਨਾਥ ਬਘੇਲ ਕਤਲ ਕੀਤਾ ਗਿਆ। ਬਘੇਲ ਦੀ ਪਤਨੀ ਇਸ ਗੱਲ ਤੋਂ ਇਨਕਾਰ ਕਰ ਚੁੱਕੀ ਹੈ। ਐਨ.ਡੀ.ਟੀ.ਵੀ.) ਨਾਲ ਮੁਲਾਕਾਤ ਵਿੱਚ ਜਾ ਕੇ ਉਸਨੇ ਨੰਦਨੀ ਜਾਂ ਕਿਸੇ ਹੋਰ ਦਾ ਨਾਂ ਲਿਆ ਹੈ। ਇਹ ਪੁਲਸ ਖਾਸ ਕਰਕੇ ਆਈ.ਜੀ. ਕਸੂਰੀ ਦਾ ਬੁਣਿਆ ਜਾਲ ਹੈ।
ਸਾਰੇ ਘਟਨਾਕਰਮ ਦੇ ਪਿਛੋਕੜ ਵਿੱਚ 2013 ਵਿੱਚ ਛੱਤੀਸ਼ਗੜ੍ਹ੍ਵ ਦੇਤਿੰਨ ਪੇਂਡ ਤਾਲਮੇਟੜਾ, ਮੋਰਪੱਲੀ ਅਤੇ ਹਿੰਮਪੁਰਾ ਵਿੱਚ ਸਰਕਾਰੀ ਬਲਾਂ ਵੱਲੋਂ ਆਦਿਵਾਸੀਆਂ ਦੇ 250 ਤੋਂ ਵੱਧ ਘਰ ਸਾੜ ਦਿੱਤੇ ਗਏ ਸਨ ਅਤੇ ਆਈ.ਜੀ. ਕਲੂਰੀ ਨੇ ਇਸਦਾ ਇਲਜ਼ਾਮ ਮਾਓਵਾਦੀਆਂ ਸਿਰ ਮੜ੍ਹਿਆ ਸੀ। ਨੰਦਿਨੀ ਸੁੰਦਰ ਤੇ ਸਹਿਯੋਗੀਆਂ ਵੱਲੋਂ ਇਸ ਖਿਲਾਫ ਪਾਈ ਪਟੀਸ਼ਨ ਦੇ ਆਧਾਰ 'ਤੇ ਸੁਪਰੀਮ ਕੋਰਟ ਨੇ ਸੀ.ਬੀ.ਆਈ. ਜਾਂਚ ਦਾ ਹੁਕਮ ਦਿੱਤਾ ਸੀ। ਹੁਣ ਸੀ.ਬੀ.ਆਈ. ਜਾਂਚ ਵਿੱਚ ਕਿਹਾ ਗਿਆ ਹੈ, ਤਾਲਮੇਟੜਾ ਪਿੰਡ ਵਿੱਚ 160, ਤਿੰਨਾਪੁਰਮ ਵਿੱਚ 59 ਤੇ ਮੋਰਪੱਲੀ ਵਿੱਚ 33 ਘਰ ਸਾੜਨ, ਤਿੰਨ ਵਿਅਕਤੀਆਂ ਦਾ ਕਤਲ ਕਰਨ ਤੇ 3 ਔਰਤਾਂ ਦੇ ਬਲਾਤਕਾਰ ਵਿੱਚ ਅੱਠ ਪੁਲਸ ਕਰਮੀ ਜਾਂ ਸਾਬਕਾ ਐਸ.ਪੀ.ਓ., 114 ਕੋਬਰਾ ਕਮਾਂਡੋ ਤੇ 98 ਸੀ.ਆਰ.ਪੀ. ਕਰਮੀ ਸ਼ਾਮਲ ਸਨ। ਇਸ ਘਟਨਾ ਤੋਂ ਬਾਅਦ ਸਵਾਮੀ ਅਗਨੀਵੇਸ਼ ਨੇ ਪੇਂਡੂਆਂ ਦੀ ਮੱਦਦ ਲਈ ਪਹੁੰਚਣਾ ਚਾਹਿਆ ਤਾਂ ਸਲਵਾ ਜੁਡਮ ਦੇ 50 ਤੋਂ ਵੱਧ ਮੈਂਬਰਾਂ ਨੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਸੀ ਤੇ ਟੋਰਨਾ ਪੱਲੀ ਤੋਂ ਅੱਗੇ ਨਹੀਂ ਸੀ ਜਾਣ ਦਿੱਤਾ— ਇਸ ਕੇਸ ਵਿੱਚ ਵੀ 27 ਲੋਕਾਂ 'ਤੇ ਵੱਖ ਵੱਖ ਧਾਰਾਵਾਂ ਅਧੀਨ ਦੋਸ਼ ਲਾਏ ਗਏ ਸਨ। ਇਸ ਤੋਂ ਚਿੜ੍ਹਿਆ ਆਈ.ਜੀ. ਕਲੂਰੀ ਸ਼ਰੇਆਮ ਕਹਿੰਦਾ ਹੈ ਕਿ ਇਹ ਸਾਰਾ ਕੁੱਝ ਮੇਰੀ ਅਗਵਾਈ ਹੇਠ ਹੋਇਆ। ਮੈਂ ਡਰਪੋਕ ਨਹੀਂ, 427 ਬੰਦੇ ਭੇਜੇ ਸਨ। ਤਾਲਮੇਟੜਾ ਵਿੱਚ ਸਾਡੇ 76 ਬੰਦੇ ਮਰੇ ਸਨ। ਏਨੀ ਫੋਰਸ ਜਦੋਂ ਕਿਸੇ ਇਲਾਕੇ ਵਿੱਚਿ ਜਾਂਦੀ ਹੈ ਤਾਂ ਬੰਬ, ਗੋਲੀਆਂ ਤਾਂ ਚੱਲਦੇ ਹੀ ਹਨ। ਕਰਮੀਆਂ ਕਰਕੇ ਘਰ ਸਾੜ ਗਏ ਹੋਣਗੇ। ਜਾਂਚ ਕਰਨ ਗਈ ਸੀ.ਬੀ.ਆਈ. ਟੀਮ ਤੇ ਵੀ ਐਸ.ਪੀ.ਓਜ਼ ਨੇ ਹਮਲਾ ਕਰ ਦਿੱਤਾ ਸੀ।
ਕਲੂਰੀ ਦੇ ਇਸ ਬਿਆਨ ਤੋਂ ਬਾਅਦ ਵਰਦੀਧਾਰੀ ਪੁਲਸੀਆਂ ਜਿਹਨਾਂ ਵਿੱਚ ਜ਼ਿਆਦਾਤਰ ਸਾਬਕਾ, ਐਸ.ਪੀ.ਓ. ਜਿਹੜੇ ਪਹਿਲਾਂ ਸਲਵਾ ਜੁਡਮ ਵਿੱਚ ਸਨ ਤੇ ਹੁਣ ਉਹਨਾਂ ਨੂੰ ਪੁਲਸ (ਐਗਜੀਲਰੀ) ਵਿੱਚ ਰੱਖਿਆ ਹੋਇਆ ਹੈ, ਨੇ ਲੜਦਾਰ, ਜਗਦਲਪੁਰ, ਤਾਂਦੇਵਾੜਾ, ਕੋਂਡਾਗਾਉਂ,, ਨਰਾਇਣਪੁਰ ਕੰਕੇਰ, ਬੀਜਾਪੁਰ, ਸੁਕਮਾ ਵਿੱਚ ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਆਗੂਆਂ, ਨੰਦਨੀ ਸੁੰਦਰ, ਬੇਲਾ ਭਾਟੀਆ, ਸੋਨੀ ਸੋਰੀ, ਪੱਤਰਕਾਰ ਮਾਲਿਨੀ ਸੁਬਰਾਮਨੀਅਮ, ਹਿਮਾਂਸ਼ੂ ਕੁਮਾਰ ਆਦਿ ਵਾਸੀ ਮਹਾਂ ਸਭਾ ਅਤੇ ਸੀ.ਪੀ.ਆਈ. ਦੇ ਐਮ.ਐਲ.ਏ. ਦੇ ਪੁਤਲੇ ਫੂਕਣ, ਉਹਨਾਂ ਖਿਲਾਫ ਲੀਫਲੈਟ ਵੰਡਣ ਅਤੇ ਦੇਸ਼ ਧਰੋਹੀ ਸਾਬਤ ਕਰਨ ਦੀ ਮੁਹਿੰਮ ਚਲਾਈ ਹੈ। ਕਲੂਰੀ ਥਾਂ-ਪੁਰ-ਥਾਂ ਇਹਨਾਂ ਕਾਰਕੁੰਨਾਂ ਦੇ ਸਮਾਜਿਕ ਬਾਈਕਾਟ ਦੇ ਭਾਸ਼ਣ ਦੇ ਰਿਹਾ ਹੈ। ਅਖੌਤੀ ਸਮਾਜਿਕ ਏਕਤਾ ਮੰਚ ਤੇ ਹਿੰਦੂ ਜਥੇਬੰਦੀਆਂ ਵੱਲੋਂ ਮਨੀਸ਼ ਕੁੰਜਮ ਦੇ ਦਫਤਰ ਵਿੱਚ ਹਮਲਾ ਕਰਕੇ ਉਹਨਾਂ ਨੂੰਬਸਤਰ ਛੱਡਣ ਲਈ ਕਿਹਾ ਜਾ ਰਿਹਾ ਹੈ। ਕਲੂਰੀ ਸਲਵਾ ਜੁਡਮ ਤੇ ਹੋਰ ਸਰਕਾਰੀ ਸੰਗਠਨਾਂ ਨੂੰ ਮੁੜ ਵੱਖ ਵੱਖ ਨਾਵਾਂ ਥੱਲੇ (ਜਿਵੇਂ ''ਮਰਾਨੀ'') ਲਾਮਬੰਦ ਕਰ ਰਿਹਾ ਹੈ। ਯਾਨੀ ਬਸਤਰ ਪੂਰੀ ਤਰ੍ਹਾਂ ਪੁਲਸ ਰਾਜ ਵਿੱਚ ਬਦਲ ਦਿੱਤਾ ਗਿਆ ਹੈ। ਜਿਸ ਖਿਲਾਫ ਇਨਸਾਫਪਸੰਦ ਜਥੇਬੰਦੀਆਂ ਤੇ ਲੋਕ ਵੀ ਵੱਡੇ ਪੱਧਰ 'ਤੇ ਰਾਜਧਾਨੀ ਰਾਏਪੁਰ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਭਾਜਪਾ ਸਰਕਾਰ ਭੰਗ ਕਰਨ ਤੇ ਕਲੂਰੀ ਨੂੰ ਬਰਖਾਸਤ ਕਰਨ ਦੀ ਮੰਗ ਉਭਾਰ ਰਹੇ ਹਨ। ਖੂੰਖਾਰ ਰਾਜ ਦੀਆਂ ਸਭ ਕੋਸ਼ਿਸ਼ਾਂ ਖਿਲਾਫ ਨਿਧੜਕ ਹੋ ਕੇ ਇਤਿਹਾਸਕ ਰੋਲ ਨਿਭਾਉਣ ਵਾਲੇ ਕਾਰਕੁੰਨ, ਜਥੇਬੰਦੀਆਂ, ਬੁੱਧੀਜੀਵੀਆਂ ਦੇ ਸਿਦਕ ਤੇ ਸਿਰੜ ਨੂੰ ਸਲਾਮ।
0-0

No comments:
Post a Comment