Monday, 9 May 2016

ਗੀਤ ਗੁਰਮੇਲ ਸਿੰਘ ਭੁਟਾਲ਼

ਗੀਤ
—ਗੁਰਮੇਲ ਸਿੰਘ ਭੁਟਾਲ਼ 
ਕੀ ਹੈ ਇਤਿਹਾਸ  ਤੇਰਾ  ਸੁਰਖ਼  ਫ਼ੁਰੇਰੇ  ਜ਼ਰਾ  ਖੋਲ• ਕੇ ਤੂੰ ਵਿਥਿਆ ਸੁਣਾ
ਕਿੱਥੋਂ ਲਿਆ ਲਾਲ ਰੰਗ ਮਾਨਾਂ ਸਨਮਾਨਾਂ ਸੰਗ ਕੀਹਨੇ ਤੈਨੂੰ ਦਿੱਤਾ ਲਹਿਰਾਅ

ਰੰਗ ਮੈਂ ਸਫ਼ੈਦ ਲੈ ਕੇ ਕਾਮਿਆਂ ਦੇ ਹੱਥਾਂ ਵਿੱਚ ਪੈਦਾ ਹੋਇਆ ਪਹਿਲਾਂ  ਬੜੀ  ਦੇਰ
ਹੱਕਾਂ  ਦਾ  ਤੇ ਸ਼ਾਂਤੀ  ਦਾ  ਦਿੰਦਾ  ਸੀ ਪੈਗਾਮ  ਹਰ ਪਲ  ਹਰ  ਸ਼ਾਮ  ਤੇ ਸਵੇਰ
ਉਹਨਾਂ ਦੀ ਮੈਂ ਏਕਤਾ ਦਾ ਬਣਿਆ ਸੀ ਚਿੰਨ• ਜ਼ਿੰਦ ਜਿਨਾਂ• ਦੀ ਰੱਖੀ ਸੀ ਦੁੱਖਾਂ ਘੇਰ

ਦੱਸੀਂ ਖਾਂ ਸ਼ਿਕਾਗੋ ਵਿੱਚ ਪਹਿਲੀ ਮਈ ਵਾਲ਼ੇ ਦਿਨ ਕੀ ਸੀ ਬੀਤੀ ਕਿੰਜ ਤੇਰੇ ਨਾਲ਼
ਸਮੇਂ ਦਿਆਂ ਹਾਕਮਾਂ ਨੈ  ਖੇਡਿ•ਆ ਸ਼ਿਕਾਰ  ਕਾਹਤੋਂ ਕੀਤੇ  ਤੇਰੇ  ਵਾਰਸ ਹਲਾਲ

ਖੁਨ ਤੇ ਪਸੀਨੇ ਦੀ ਕਮਾਈ ਦੇ ਕਰਨ ਵਾਲ਼ੇ ਰਹੇ ਦੁੱਖਾਂ-ਭੁੱਖਾਂ ਨੂੰ ਹੰਢਾ
ਮਿੱਲਾਂ-ਕਾਰਖਾਨਿਆਂ 'ਚ ਲੁੱਟੇ-ਪੁੱਟੇ ਕਾਮੇ ਤਾਂਹੀਓਂ ਤੁਰੇ ਸੀ ਨਗਾਰੇ ਚੋਟ ਲਾ
ਹੱਕ ਖੋਹਣ ਵਾਸਤੇ ਉਹ ਸੜਕਾਂ 'ਤੇ ਨਿੱਕਲ਼ੇ ਸੀ ਹੱਥਾਂ ਵਿੱਚ ਮੈਨੂੰ ਲਹਿਰਾਅ
ਗ਼ੈਰਤਾਂ ਦੇ ਲਈ ਉਹਨਾਂ ਮੌਤ ਸੀ ਕਬੂਲ ਕੀਤੀ ਛੱਡ ਕੇ ਗੁਲਾਮੀਆਂ ਦਾ ਰਾਹ

ਦੱਸੀ ਚੱਲ ਦੱਸੀ ਚੱਲ ਹੋਰ ਅੱਗੇ ਦੱਸੀ ਚੱਲ ਅਜੇ ਹੈ ਅਧੂਰੀ ਤੇਰੀ ਬਾਤ
ਦੱਸ ਕਿੱਦਾਂ ਜ਼ਾਲਮਾਂ ਨੇ ਕਰਨੀ ਕਤਲ ਚਾਹੀ ਕਾਮਿਆਂ ਦੀ ਸੂਹੀ ਪਰਭਾਤ

ਤੂੰਬਾ-ਤੂੰਬਾ ਹੋ ਕੇ ਵੀ ਨਾ ਸੁੱਟਿਆ ਸੀ ਹੱਥੋਂ ਮੈਨੂੰ ਲੜੇ ਜੋ ਦਲੇਰੀਆਂ ਦੇ ਨਾਲ਼
ਲੋਥਾਂ ਦੇ ਸੀ ਢੇਰ ਲੱਗੇ ਖੂਨੀ ਦਰਿਆ 'ਚ ਨਹਾ ਕੇ ਹੋ ਗਿਆ ਸੀ ਰੰਗ ਮੇਰਾ ਲਾਲ
ਸਬਰਾਂ ਦਾ  ਘੁੱਟ  ਭਰ ਹੱਕਾਂ  ਦੇ ਜੁਝਾਰ ੂ ਮੈਨੂੰ  ਚੁੱਕ  ਕੇ ਤੁਰੇ ਸੀ  ਬੰਨ•  ਪਾਲ਼
ਮਈ  ਦਾ ਦਿਹਾੜਾ ਅੱਜ ਦੁਨੀਆਂ ਦੇ ਕਾਮੇ ਤਾਂਹੀਓਂ ਪਏ ਨੇ ਮਨਾਉਂਦੇ ਹਰ ਸਾਲ

ਸੁਣ ਸਾਰੀ ਦਾਸਤਾਂ ਇਹ ਖੌਲ਼ਦਾ ਹੈ ਖੂਨ ਮੇਰਾ ਹੋ ਗਿਆ ਮਾਲੂਮ ਸਾਰਾ ਹਾਲ
ਵੈਰੀ ਮੂਹਰੇ ਹੋਣ ਨਾ ਦਿਆਂਗੇ ਕਦੇ ਨੀਵਾਂ ਤੈਨੂੰ ਲਾ ਕੇ ਰੱਖਾਂਗੇ ਹਿੱਕਾਂ ਨਾਲ਼

ਏਹੋ ਹੈ ਪੈਗਾਮ ਮੇਰਾ ਦੁਨੀਆਂ ਦੇ ਕਾਮਿਆਂ ਨੂੰ ਹੂੰਝ ਦਿਓ ਲੁੱਟ ਦਾ ਨਿਜ਼ਾਮ
ਲੜੀ ਚੱਲੋ ਉਦੋਂ ਤੱਕ ਜਦੋਂ ਤੱਕ ਧਰਤੀ 'ਤੇ ਹੁੰਦੀ ਨਹੀਂ ਜ਼ੁਲਮਾਂ ਦੀ ਸ਼ਾਮ
ਊਚ-ਨੀਚ ਵੱਟਾਂ-ਬੰਨੇ• ਟੁੱਟ ਜਾਣੇ ਸਾਰੇ ਫ਼ਿਰ ਕਿਰਤਾਂ ਦਾ ਹੋਣਾ ਸਨਮਾਨ
ਖੁਸ਼ੀਆਂ ਤੇ ਖੇੜਿਆਂ ਦਾ ਪਹਿਰਾ ਹੋਊ ਹਰ ਪਾਸੇ ਨੱਚੂ ਫ਼ਿਰ ਜ਼ਿਮੀ ਆਸਮਾਨ

No comments:

Post a Comment