Monday, 9 May 2016

ਨਕਸਲਬਾੜੀ ਦੀ ਅਮਿੱਟ ਵਿਰਾਸਤ ਨੂੰ ਬੁਲੰਦ ਕਰੋ


25 ਮਈ ਨੂੰ ਨਕਸਲਬਾੜੀ ਉਠਾਣ ਦੀ ਵਰ•ੇਗੰਢ 'ਤੇ
ਨਕਾਬਪੋਸ਼ ਨਕਸਲੀਆਂ ਦਾ ਅਸਲੀ ਮੁਹਾਂਦਰਾ ਪਛਾਣੋ ਅਤੇ ਨਕਸਲਬਾੜੀ ਦੀ ਅਮਿੱਟ ਵਿਰਾਸਤ ਨੂੰ ਬੁਲੰਦ ਕਰੋ
25 ਮਈ 2016 ਨੂੰ ਪੂਰੇ 49 ਸਾਲ ਹੋ ਜਾਣਗੇ, ਜਦੋਂ ਬੰਗਾਲ ਦੇ ਇੱਕ ਪਿੰਡ ਨਕਸਲਬਾੜੀ ਅੰਦਰ ਉੱਠੇ ਇਨਕਲਾਬੀ ਲਹਿਰ ਦੇ ਭਬੂਕੇ ਵੱਲੋਂ ਸਾਮਰਾਜੀ ਦਲਾਲ ਭਾਰਤੀ ਹਾਕਮ ਜਮਾਤਾਂ ਨੂੰ ਮੌਤ ਦਾ ਧੁੜਕੂ ਲਾ ਦਿੱਤਾ ਗਿਆ ਸੀ ਅਤੇ ਭਾਰਤੀ ਕਮਿਊਨਿਸਟ ਜਥੇਬੰਦੀਆਂ, ਖਾਸ ਕਰਕੇ ਸੀ.ਪੀ.ਆਈ.(ਐਮ.) ਅੰਦਰ ਸੋਧਵਾਦ/ਨਵ-ਸੋਧਵਾਦ ਅਤੇ ਮਾਰਕਸਵਾਦ-ਲੈਨਿਨਵਾਦ-ਮਾਓ ੱਿਵਚਾਰਧਾਰਾ ਦਰਮਿਆਨ ਨਿਖੇੜੇ ਅਤੇ ਪਾਲਾਬੰਦੀ ਦਾ ਅਮਲ ਭਖਾ ਦਿੱਤਾ ਗਿਆ ਸੀ। ''ਬਸੰਤ ਦੀ ਗਰਜ'' ਬਣਕੇ ਉੱਠੀ ਨਕਸਲਬਾੜੀ ਦੀ ਗੂੰਜ ਨੇ ਮੁਲਕ ਦੇ ਕੋਨੇ ਕੋਨੇ ਅੰਦਰ ਇਨਕਲਾਬੀ ਤਰੰਗਾਂ ਨੂੰ ਛੇੜਿਆ। ਨਤੀਜੇ ਵਜੋਂ, ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ, ਨੌਜਵਾਨਾਂ, ਮਜ਼ਦੂਰਾਂ ਅਤੇ ਕਿਰਤੀ ਕਿਸਾਨਾਂ ਵੱਲੋਂ ਸੀਸ ਤਲੀ 'ਤੇ ਧਰਦਿਆਂ ਸੋਧਵਾਦ ਅਤੇ ਨਵ-ਸੋਧਵਾਦ ਨਾਲੋਂ ਤੋੜ-ਵਿਛੋੜਾ ਕਰਦੇ ਹੋਏ ਨਕਸਲਬਾੜੀ ਵੱਲੋਂ ਦਰਸਾਏ ਰਾਹ 'ਤੇ ਪੈਰ ਧਰਨ ਦਾ ਹੀਆ ਕੀਤਾ ਗਿਆ। 
ਭਾਰਤੀ ਹਾਕਮ ਜਮਾਤਾਂ ਦੇ ਖੂੰਖਾਰ ਆਪਾਸ਼ਾਹ ਰਾਜ ਵੱਲੋਂ ਨਕਸਲਬਾਜ਼ੀ ਲਹਿਰ 'ਤੇ ਟੁੱਟ ਪੈਣ ਲਈ ਆਪਣੀਆਂ ਹਥਿਆਰਬੰਦ ਤਾਕਤਾਂ ਨੂੰ ਬੇਲਗਾਮ ਕਰ ਦਿੱਤਾ ਗਿਆ, ਜਿਹਨਾਂ ਵੱਲੋਂ ਹਜ਼ਾਰਾਂ ਨਕਸਲੀ ਸੂਰਬੀਰਾਂ ਦੇ ਖੂਨ ਦੀ ਹੋਲੀ ਖੇਡੀ ਗਈ, ਝੂਠੇ ਪੁਲਸ ਮੁਕਾਬਲਿਆਂ ਰਾਹੀਂ ਹਜ਼ਾਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਹਜ਼ਾਰਾਂ ਨੂੰ ਪੁਲਸੀ ਬੁੱਚੜਖਾਨਿਆਂ ਵਿੱਚ ਕੋਹਿਆ ਗਿਆ ਅਤੇ ਉਹਨਾਂ ਦੇ ਇਨਕਲਾਬੀ ਸਿਦਕ ਦਾ ਇਮਤਿਹਾਨ ਲਿਆ ਗਿਆ। ਹਜ਼ਾਰਾਂ ਨੂੰ ਬਿਨਾ ਮੁਕੱਦਮਾ ਚਲਾਏ ਜੇਲ•ਾਂ ਦੀਆਂ ਕਾਲ ਕੋਠੜੀਆਂ ਵਿੱਚ ਸੜਨ ਲਈ ਛੱਡ ਦਿੱਤਾ ਗਿਆ। ਨਕਸਲਬਾੜੀ ਲਹਿਰ ਦੇ ਅਸਰ ਹੇਠਲੇ ਪਿੰਡਾਂ 'ਤੇ ਕਟਕ ਚਾੜਿ•ਆ ਗਿਆ, ਲੋਕਾਂ ਦੇ ਘਰਾਂ-ਬਾਰਾਂ ਨੂੰ ਉਜਾੜ ਦਿੱਤਾ ਗਿਆ। ਇਉਂ, ਇਸ ਬੇਮੇਚੀ ਟੱਕਰ ਵਿੱਚ ਚਾਹੇ ਜਰਵਾਣੇ ਰਾਜ-ਭਾਗ ਵੱਲੋਂ ਨਕਸਲਬਾੜੀ ਲਹਿਰ ਨੂੰ ਇੱਕ ਵਾਰ ਦਬਾ ਦਿੱਤਾ ਗਿਆ ਪਰ ਹਜ਼ਾਰਾਂ ਨਕਸਲਬਾੜੀ ਸ਼ਹੀਦਾਂ ਵੱਲੋਂ ਆਪਣੇ ਖੂਨ ਨਾਲ ਇੱਕ ਅਜਿਹੀ ਇਤਿਹਾਸਕ ਲਕੀਰ ਖਿੱਚ ਦਿੱਤੀ ਗਈ, ਜਿਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਮੇਟ ਸਕਦੀ। 
ਇਸ ਸੂਹੀ ਲਕੀਰ ਦੇ ਇੱਕ ਪਾਸੇ ਸਭ ਵੰਨਗੀ ਦੇ ਸੋਧਵਾਦੀ ਖੜ•ੇ ਹਨ, ਅਤੇ ਦੂਜੇ ਪਾਸੇ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਰਾਧਾਰਾ ਨੂੰ ਬੁਲੰਦ ਕਰਨ ਵਾਲੇ; ਇਸ ਲਕੀਰ ਦੇ ਇੱਕ ਪਾਸੇ ਉਹ ਖੜ•ੇ ਹਨ, ਜਿਹੜੇ ਭਾਰਤ ਨੂੰ ਆਜ਼ਾਦ ਅਤੇ ਜਮਹੂਰੀ ਮੁਲਕ ਮੰਨਦੇ ਹਨ; ਜਿਹੜੇ ਇਸਦੀ ਅਖੌਤੀ ਆਜ਼ਾਦੀ ਅਤੇ ਜਮਹੂਰੀਅਤ ਦੀ ਰਾਖੀ ਦੇ ਵਕੀਲ ਹਨ ਅਤੇ ਦੂਜੇ ਪਾਸੇ ਉਹ ਖੜ•ੇ ਹਨ, ਜਿਹੜੇ ਭਾਰਤ ਨੂੰ ਇੱਕ ਅਰਧ-ਬਸਤੀਵਾਦੀ, ਅਰਧ-ਜਾਗੀਰੂ ਮੁਲਕ ਮੰਨਦੇ ਹਨ, ਇਸ ਕਰਕੇ ਇਸ ਨੂੰ ਬੁਨਿਆਦੀ ਤੌਰ 'ਤੇ ਤਬਦੀਲ ਕਰਨ ਲਈ ਨਵ-ਜਮਹੂਰੀ ਇਨਕਲਾਬ ਦੇ ਕਾਰਜ ਨੂੰ ਬੁਲੰਦ ਕਰਦੇ ਹਨ; ਇਸ ਲਕੀਰ ਦੇ ਇੱਕ ਪਾਸੇ ਉਹ ਖੜ•ੇ ਹਨ, ਜਿਹੜੇ ਅਸਿੱਧੇ/ਸਿੱਧੇ ਢੰਗ ਰਾਹੀਂ ਮੌਕਾਪ੍ਰਸਤ ਪਾਰਲੀਮਾਨੀ ਰਾਹ ਦੀ ਪੈਰਵਾਈ ਕਰਦੇ ਹਨ ਅਤੇ ਦੂਜੇ ਪਾਸੇ ਉਹ ਖੜ•ੇ ਹਨ, ਜਿਹੜੇ ਇਸ ਪਿਛਾਖੜੀ ਰਾਜ-ਭਾਗ ਨੂੰ ਤਬਦੀਲ ਕਰਨ ਲਈ ਲਮਕਵੇਂ ਲੋਕ ਯੁੱਧ ਦੇ ਰਾਹ 'ਤੇ ਡਟਦੇ ਹਨ। ਇਸ ਕਰਕੇ ਉਸ ਵਕਤ ਪ੍ਰੋਲੇਤਾਰੀ ਵਿਚਾਰਧਾਰਾ— ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ, ਨਵ-ਜਮਹੂਰੀ ਇਨਕਲਾਬ ਦੀ ਸਿਆਸੀ ਲੀਹ ਅਤੇ ਲਮਕਵੇਂ ਲੋਕ-ਯੁੱਧ ਦੀ ਫੌਜੀ ਲੀਹ ਨੂੰ ਨਕਸਲਬਾੜੀ ਹੋਣ ਦੀ ਪਛਾਣ ਸਮਝਿਆ ਜਾਂਦਾ ਸੀ। ਉਸ ਵਕਤ ਨਕਸਬਾੜੀ ਹੋਣਾ ਹੀ ਖੁਦ-ਬ-ਖੁਦ ਖਰੇ ਕਮਿਊਨਿਸਟ ਇਨਕਲਾਬੀ ਹੋਣ ਦਾ ਪ੍ਰਮਾਣ ਸਮਝਿਆ ਜਾਂਦਾ ਸੀ। 
ਪਰ ਸਮੇਂ ਦੇ ਬੀਤਣ ਨਾਲ ਹਾਲਤ ਇਹ ਨਹੀਂ ਰਹੀ। ਅੱਜ ਸੋਧਵਾਦ, ਵਿਸ਼ੇਸ਼ ਤੌਰ 'ਤੇ ਸੱਜੇ ਸੋਧਵਾਦ ਵੱਲੋਂ ਖੁਦ ਨਕਸਲਬਾੜੀ ਦਾ ਨਕਾਬ ਪਹਿਨ ਲਿਆ ਗਿਆ ਹੈ ਅਤੇ ਨਕਸਲਬਾੜੀ ਦੀਆਂ ਜੜ•ਾਂ ਕੁਤਰਨ ਦਾ ਧੰਦਾ ਸ਼ੁਰੂ ਕਰ ਦਿੱਤਾ ਗਿਆ ਹੈ। ਨਕਸਲਬਾੜੀ ਦੇ ਨਕਾਬ 'ਚ ਦੜੇ ਇਸ ਆਧੁਨਿਕ ਸੱਜੇ ਸੋਧਵਾਦ ਵੱਲੋਂ ਵਿਸ਼ੇਸ਼ ਕਰਕੇ ਮਾਓ-ਜ਼ੇ-ਤੁੰਗ ਦੇ ਲਮਕਵੇਂ ਲੋਕ-ਯੁੱਧ ਦੇ ਸਿਧਾਂਤ, ਯੁੱਧਨੀਤੀ ਅਤੇ ਦਾਅਪੇਚਾਂ ਨੂੰ ਤੋੜਨ-ਮਰੋੜਨ ਅਤੇ ਸੋਧਣ ਦਾ ਅਮਲ ਚਲਾਇਆ ਹੋਇਆ ਹੈ ਅਤੇ ਇਹ ਅਮਲ ਲਮਕਵੇਂ ਲੋਕ-ਯੁੱਧ ਦੀ ਦੰਭੀ ਜੈ ਜੈਕਾਰ ਕਰਨ ਦੀ ਗੋਲਮੋਲ-ਘੁਚਲੀ ਤੇ ਕਪਟੀ ਲਫਾਜ਼ੀ ਤੇ ਮੁਹਾਵਰੇਬਾਜ਼ੀ ਦੇ ਧੂਮ ਧੜੱਕੇ ਓਹਲੇ ਚਲਾਇਆ ਜਾ ਰਿਹਾ ਹੈ। 
ਇਸ ਅਧੁਨਿਕ ਸੱਜੇ ਸੋਧਵਾਦ ਦਾ ਮੂੰਹ-ਮੁਹਾਂਦਰਾ ਉਘਾੜਨ ਅਤੇ ਉਭਾਰਨ ਅਤੇ ਨਕਸਲਬਾੜੀ ਦੀ ਸ਼ਾਨਾਂਮੱਤੀ ਵਿਰਾਸਤ ਦੀ ਰਾਖੀ ਦੇ ਕਾਰਜ ਦੀ ਅਹਿਮੀਅਤ ਨੂੰ ਬੁਲੰਦ ਕਰਨ ਦੀ ਇੱਕ ਕੋਸ਼ਿਸ਼ ਵਜੋਂ ਅਸੀਂ ਸੁਰਖ਼ ਰੇਖਾ ਦੇ ਜਨਵਰੀ-ਫਰਵਰੀ, 2016 ਦੇ ਅੰਕ ਵਿੱਚ ਛਪੀ ਲਿਖਤ ਮੁੜ ਛਾਪ ਰਹੇ ਹਾਂ। —ਸੰਪਾਦਕ
ਸੱਜਾ ਸੋਧਵਾਦ ਪ੍ਰਮੁੱਖ ਖਤਰਾ ਹੈ
ਅੱਜ ਕੌਮਾਂਤਰੀ ਕਮਿਊਨਿਸਟ ਲਹਿਰ ਲਈ ਵਿਚਾਰਧਾਰਕ ਖੇਤਰ ਅੰਦਰ ਸੋਧਵਾਦ, ਵਿਸ਼ੇਸ਼ ਕਰਕੇ ਸੱਜਾ ਸੋਧਵਾਦ ਪ੍ਰਮੁੱਖ ਖਤਰਾ ਹੈ। ਭਾਰਤ ਅੰਦਰ ਵੀ ਸੱਜਾ ਸੋਧਵਾਦ ਕਮਿਊਨਿਸਟ ਇਨਕਲਾਬੀ ਲਹਿਰ ਲਈ ਪ੍ਰਮੁੱਖ ਖਤਰਾ ਹੈ। ਮੁਕਾਬਲਤਨ ਦਰੁਸਤ ਪ੍ਰੋਲੇਤਾਰੀ ਰੁਝਾਨ ਦੀ ਨੁਮਾਇੰਦਗੀ ਕਰਦੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਹੋਣਹਾਰ ਹਿੱਸਿਆਂ ਅਤੇ ਸੱਜੇ ਸੋਧਵਾਦ ਦਰਮਿਆਨ ਗੱਲ-ਵੱਢਵਾਂ ਭੇੜ ਸਾਧਾਰਨ ਅਤੇ ਸਿੱਧਾ-ਪੱਧਰਾ ਨਹੀਂ ਹੈ। ਇਹ ਬੇਹੱਦ ਕਠਿਨ,  ਗੁੰਝਲਦਾਰ ਅਤੇ ਟੇਢਾ-ਮੇਢਾ ਹੈ। ਕਿਉਂਕਿ, ਇਹ ਇਨਕਲਾਬੀ ਲੋਕ-ਘੋਲਾਂ (ਵਿਸ਼ੇਸ਼ ਕਰਕੇ ਹਥਿਆਰਬੰਦ ਇਨਕਲਾਬੀ ਜ਼ਰੱਈ ਲਹਿਰ) ਦੇ ਉਤਾਰਵਾਂ-ਚੜ•ਾਵਾਂ ਅਤੇ ਮੋੜਾਂ-ਘੋੜਾਂ ਭਰੇ ਅਮਲ ਨਾਲ ਅਨਿੱਖੜਵੇਂ ਰੂਪ ਵਿੱਚ ਜੁੜਿਆ ਹੋਇਆ ਹੈ। ਕਮਿਊਨਿਸਟ ਇਨਕਲਾਬੀ ਲਹਿਰ ਦੇ ਹੋਣਹਾਰ ਹਿੱਸਿਆਂ ਨੂੰ ਇੱਕ ਹੱਥ ਇਨਕਲਾਬੀ ਜਮਾਤੀ ਘੋਲਾਂ ਦੇ ਅਖਾੜੇ ਅੰਦਰ ਪਿਛਾਖੜੀ ਰਾਜ ਦੀ ਹਿੰਸਕ ਤਾਕਤ ਨਾਲ ਲੋਹਾ ਲੈਣਾ ਪੈਂਦਾ ਹੈ, ਦੂਜੇ ਹੱਥ ਵਿਚਾਰਧਾਰਕ ਘੋਲ ਦੇ ਅਖਾੜੇ ਅੰਦਰ ਸੱਜੇ ਸੋਧਵਾਦ ਨਾਲ ਦੋ ਹੱਥ ਕਰਨੇ ਪੈਂਦੇ ਹਨ। ਕਮਿਊਨਿਸਟ ਇਨਕਲਾਬੀ ਲਹਿਰ ਦੇ ਹੋਣਹਾਰ ਹਿੱਸਿਆਂ ਅਤੇ ਸੱਜੇ ਸੋਧਵਾਦ ਦਰਮਿਆਨ ਇਸ ਭੇੜ ਅੰਦਰ ਸੱਜੇ ਸੋਧਵਾਦ ਦੇ ਪੈਰੋਕਾਰ ਇਕੱਲੇ ਨਹੀਂ ਹਨ। ਲੋਕ-ਦੁਸ਼ਮਣ ਹਾਕਮ ਜਮਾਤਾਂ ਦੇ ਰਾਜਭਾਗ ਦਾ ਹੱਥ ਉਹਨਾਂ ਦੀ ਪਿੱਠ 'ਤੇ ਹੈ। ਇਸ ਰਾਜਭਾਗ ਵੱਲੋਂ ਇੱਕ ਹੱਥ ਕਮਿਊਨਿਸਟ ਇਨਕਲਾਬੀ ਲਹਿਰ ਦੇ ਹੋਣਹਾਰ ਹਿੱਸਿਆਂ ਨੂੰ ਤਿੱਖੇ ਜਬਰ-ਜ਼ੁਲਮ ਦੀ ਮਾਰ ਹੇਠ ਲਿਆਂਦਾ ਜਾਂਦਾ ਹੈ, ਉਹਨਾਂ 'ਤੇ ਥਾਣਿਆਂ ਤੇ ਪੁੱਛਗਿੱਛ ਕੇਂਦਰਾਂ ਵਿੱਚ ਅੱਤਿਆਚਾਰ ਕੀਤਾ ਜਾਂਦਾ ਹੈ, ਨਜਾਇਜ਼ ਕੇਸ ਮੜ• ਕੇ ਬੰਦ ਰੱਖਿਆ ਜਾਂਦਾ ਹੈ ਅਤੇ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਮਾਰ-ਖਪਾਇਆ ਜਾਂਦਾ ਹੈ, ਤਾਂ ਦੂਜੇ ਹੱਥ ਸੱਜੇ ਸੋਧਵਾਦ ਦੀਆਂ ਪੈਰੋਕਾਰ ਤਾਕਤਾਂ  ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਉਹਨਾਂ ਦੀਆਂ ਸਰਗਰਮੀਆਂ ਲਈ ਮੁਆਫਿਕ ਹਾਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ, ਉਹਨਾਂ ਨੂੰ ਨਿਸਚਿਤ ਅਤੇ ਕਾਨੂੰਨੀ ਲਛਮਣ ਰੇਖਾਵਾਂ ਅੰਦਰ ਸਰਗਰਮੀ ਦੀ ਖੁੱਲ• ਮੁਹੱਈਆ ਕੀਤੀ ਜਾਂਦੀ ਹੈ, ਉਹਨਾਂ ਨੂੰ ਜਬਰ ਦੀ ਮਾਰ ਹੇਠ ਲਿਆਉਣ ਤੋਂ ਵਾਹ ਲੱਗਦੀ ਗੁਰੇਜ਼ ਕੀਤਾ ਜਾਂਦਾ ਹੈ, ਹਾਕਮਾਂ ਦੇ ਜ਼ਰਖਰੀਦ ਬੁੱਧੀਜੀਵੀਆਂ, ਪ੍ਰਚਾਰ ਸਾਧਨਾਂ ਅਤੇ ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਵਿਅਕਤੀਆਂ ਵੱਲੋਂ ਸਿੱਧੇ/ਅਸਿੱਧੇ ਉਹਨਾਂ ਨੂੰ ਹਮਾਇਤੀ ਹੁੰਗਾਰਾ ਦਿੱਤਾ ਜਾਂਦਾ ਹੈ। 
ਇਉਂ ਹਾਕਮ ਜਮਾਤਾਂ ਵੱਲੋਂ ਸੱਜੇ ਸੋਧਵਾਦ ਵੱਲੋਂ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੇ ਵੱਖ ਵੱਖ ਪੱਖਾਂ ਦੀ ਤੋੜ-ਮਰੋੜ ਕਰਨ, ਇਸਦਾ ਹੁਲੀਆ ਵਿਗਾੜ ਕਰਨ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਕਮਜ਼ੋਰ ਹਿੱਸਿਆਂ ਅੰਦਰ ਵਿਚਾਰਧਾਰਕ-ਸਿਆਸੀ ਰੋਲ-ਘਚੋਲਾ ਅਤੇ ਗੰਧਲਚੌਧੇਂ ਫੈਲਾਉਣ ਦੇ ਅਮਲ ਨੂੰ ਉਗਾਸਾ ਦਿੱਤਾ ਜਾਂਦਾ ਹੈ। 
ਅਸਲ ਵਿੱਚ- ਕਮਿਊਨਿਸਟ ਇਨਕਲਾਬੀ ਲਹਿਰ ਦੇ ਹੋਣਹਾਰ ਹਿੱਸਿਆਂ ਵੱਲੋਂ ਇੱਕ ਹੱਥ ਹਾਕਮ ਜਮਾਤਾਂ ਦੇ ਪਿਛਾਖੜੀ ਰਾਜਭਾਗ ਦਾ ਫਸਤਾ ਵੱਢਣ ਲਈ ਅਤੇ ਦੂਜੇ ਹੱਥ ਸੱਜੇ ਸੋਧਵਾਦ ਨੂੰ ਲੱਕਤੋੜਵੀਂ ਹਾਰ ਦੇਣ ਲਈ ਲੜੀ ਜਾ ਰਹੀ ਦੋਧਾਰੀ ਲੜਾਈ ਅਨਿੱਖੜਵੀਂ ਅਤੇ ਜੜੁੱਤ ਹੈ। ਇਸ ਦੋਧਾਰੀ ਲੜਾਈ ਨੇ ਅਨਿੱਖੜਵੀਂ ਅਤੇ ਜੜੁੱਤ ਸ਼ਕਲ ਵਿੱਚ ਹੀ ਅੱਗੇ ਵਧਣਾ ਹੈ। ਸੱਜੇ ਸੋਧਵਾਦ ਨੂੰ ਲੱਕ-ਤੋੜਵੀਂ ਹਾਰ ਦੇਣ ਲਈ ਸਮਝੌਤਾ-ਰਹਿਤ ਜੱਦੋਜਹਿਦ ਨੂੰ ਅੱਗੇ ਵਧਾਏ ਬਗੈਰ ਹਾਕਮ ਜਮਾਤਾਂ ਖਿਲਾਫ ਇਨਕਲਾਬੀ ਲਹਿਰ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਅਤੇ ਹਾਕਮ ਜਮਾਤਾਂ ਦੇ ਰਾਜਭਾਗ ਦਾ ਫਸਤਾ ਵੱਢਣ ਲਈ ਇਨਕਲਾਬੀ ਲਹਿਰ ਨੂੰ ਅੱਗੇ ਵਧਾਏ ਬਗੈਰ ਸੱਜੇ ਸੋਧਵਾਦ ਖਿਲਾਫ ਵਿਚਾਰਧਾਰਕ ਜੱਦੋਜਹਿਦ ਨੂੰ ਅਸਰਕਾਰੀ ਤੇ ਸਾਰਥਿਕਤਾ ਮੁਹੱਈਆ ਨਹੀਂ ਕੀਤੀ ਜਾ ਸਕਦੀ। ਜਿਵੇਂ ਮਹਾਨ ਲੈਨਿਨ ਨੇ ਕਿਹਾ ਹੈ ਕਿ ''ਸਮਾਜਿਕ ਇਨਕਲਾਬ ਦੇ ਦੌਰ ਵਿੱਚ ਮਜ਼ਦੂਰ ਜਮਾਤ ਦੀ ਏਕਤਾ ਸਿਰਫ ਮਾਰਕਸਵਾਦ ਦੀ ਦ੍ਰਿੜ•, ਇਨਕਲਾਬੀ ਪਾਰਟੀ ਰਾਹੀਂ ਹੀ ਅਤੇ ਹੋਰ ਸਭ ਪਾਰਟੀਆਂ (ਗੈਰ-ਪ੍ਰੋਲੇਤਾਰੀ, ਆਰਥਿਕਵਾਦੀ-ਸੁਧਾਰਵਾਦੀ ਅਤੇ ਸੋਧਵਾਦੀ ਪਾਰਟੀਆਂ— ਲੇਖਕ) ਖਿਲਾਫ ਬੇਲਿਹਾਜ਼ ਅਤੇ ਸਖਤ ਜੱਦੋਜਹਿਦ ਕਰਕੇ ਹੀ ਕਾਇਮ ਹੋ ਸਕਦੀ ਹੈ।'' (ਸਮੁੱਚੀਆਂ ਲਿਖਤਾਂ,  ਜਿਲਦ 26, ਰੂਸੀ ਐਡੀਸ਼ਨ, ਸਫਾ-50) ਜਮਾਤੀ ਘੋਲ ਦੇ ਅਮਲ ਦੌਰਾਨ ਮਜ਼ਦੂਰ ਜਮਾਤ ਅਤੇ ਉਸਦੇ ਸੰਗੀਆਂ ਦਾ ਇਨਕਲਾਬੀ ਯੱਕ ਬੰਨ•ਣ ਲਈ ਸਹੀ ਪ੍ਰੋਲੇਤਾਰੀ ਇਨਕਲਾਬੀ ਲੀਹ ਦੁਆਲੇ ਇੱਕਜੁੱਟ ਹੋਈ ਕਮਿਊਨਿਸਟ ਇਨਕਲਾਬੀ ਜਥੇਬੰਦੀ ਦੀ ਲਾਜ਼ਮੀ ਲੋੜ ਹੈ। ਦਰੁਸਤ ਪ੍ਰੋਲੇਤਾਰੀ ਲੀਹ ਦੁਆਲੇ ਅਜਿਹੀ ਇੱਕਜੁੱਟ ਜਥੇਬੰਦੀ ਦੀ ਉਸਾਰੀ ਗੈਰ-ਪ੍ਰੋਲੇਤਾਰੀ, ਆਰਥਿਕਵਾਦੀ-ਸੁਧਾਰਵਾਦੀ ਅਤੇ ਸੋਧਵਾਦੀ ਵਿਚਾਰਾਂ ਦੇ ਪੈਰੋਕਾਰਾਂ ਖਿਲਾਫ ਬੇਲਿਹਾਜ਼ ਅਤੇ ਸਮਝੌਤਾ-ਰਹਿਤ ਜੱਦੋਜਹਿਦ ਕਰਦਿਆਂ, ਇਹਨਾਂ ਨੂੰ ਖਦੇੜਨ ਤੋਂ ਬਗੈਰ ਅਸੰਭਵ ਹੈ। ਇਉਂ ਜਮਾਤੀ ਘੋਲ ਰਾਹੀਂ ਇਨਕਲਾਬੀ ਜਮਾਤਾਂ ਨੂੰ ਇੱਕਜੁੱਟ ਕਰਨ ਵਾਲੇ ਪ੍ਰੋਲੇਤਾਰੀ ਦੇ ਮੁਹਰੈਲ ਦਸਤੇ ਨੂੰ ਦਰੁਸਤ ਇਨਕਲਾਬੀ ਲੀਹ ਦੁਆਲੇ ਇੱਕਜੁੱਟ ਕਰਨ ਅਤੇ ਉਸਾਰਨ ਦਾ ਅਮਲ ਮੌਕਾਪ੍ਰਸਤੀ ਅਤੇ ਸੋਧਵਾਦ ਖਿਲਾਫ ਜੱਦੋਜਹਿਦ ਨੂੰ ਅੱਗੇ ਵਧਾਉਣ ਨਾਲ ਜੁੜਿਆ ਹੋਇਆ ਹੈ। ਸਿੱਧੇ ਲਫਜ਼ਾਂ ਵਿੱਚ, ਸੋਧਵਾਦ ਅਤੇ ਮੌਕਾਪ੍ਰਸਤੀ ਖਿਲਾਫ ਜੱਦੋਜਹਿਦ ਦਾ ਅਮਲ ਅਜਿਹਾ ਅਮਲ ਹੈ, ਜਿਹੜਾ ਹਮੇਸ਼ਾਂ ਜਮਾਤੀ ਘੋਲ ਨਾਲ ਵੇਲ-ਵਲਾਂਘੜੀ ਪਾ ਕੇ ਅਤੇ ਸੁਮੇਲਵੇਂ ਰੂਪ ਵਿੱਚ ਚੱਲਦਾ ਹੈ। ਇਹਨਾਂ ਦੋਵਾਂ ਨੂੰ ਕਦੇ ਵੀ ਇੱਕ ਦੂਜੇ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਇਸ ਲਈ, ਇਹਨਾਂ ਨੂੰ ਇੱਕ-ਦੂਜੇ ਨਾਲੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। 
ਸੋਧਵਾਦ ਬੁਰਜੂਆ ਵਿਚਾਰਧਾਰਾ ਹੈ
ਸੋਧਵਾਦ ਕਮਿਊਨਿਸਟ ਲਹਿਰ ਅੰਦਰ ਘੁਸੀ ਬੁਰਜੂਆ ਵਿਚਾਰਧਾਰਾ ਹੁੰਦੀ ਹੈ। ਹੋਰ ਸ਼ਬਦਾਂ ਵਿੱਚ ਕਹਿਣਾ ਹੋਵੇ, ਸੋਧਵਾਦ ਇਨਕਲਾਬੀ ਮੁਹਾਵਰੇਬਾਜ਼ੀ ਅਤੇ ਥੋਥੀ ਮਾਰਕਸੀ-ਲੈਨਿਨੀ ਲਫਾਜ਼ੀ ਦੇ ਲਿਬਾਸ ਵਿੱਚ ਲੁਕੀ ਬੁਰਜੂਆ ਵਿਚਾਰਧਾਰਾ ਵੱਲੋਂ ਪ੍ਰੋਲੇਤਾਰੀ ਵਿਚਾਰਧਾਰਾ 'ਤੇ ਬੋਲਿਆ ਹਮਲਾ ਹੁੰਦਾ ਹੈ। ਇਹ ਕਮਿਊਨਿਸਟ ਵਿਚਾਰਧਾਰਾ ਤੋਂ ਖਾਲਸ ਬੁਰਜੂਆ ਵਿਚਾਰਧਾਰਾ ਵੱਲ ਤਬਦੀਲੀ ਅਤੇ ਨਿਘਾਰ ਦੇ ਸੰਗਰਾਂਦੀ ਦੌਰ ਦੌਰਾਨ ਸੋਧਵਾਦੀ ਵੱਲੋਂ ਅਖਤਿਆਰ ਕੀਤੀ ਜਾਂਦੀ ਇੱਕ ਸੰਗਰਾਂਦੀ ਵਿਚਾਰਧਾਰਕ ਸ਼ਕਲ ਹੁੰਦੀ ਹੈ। 
ਅਸਲ ਵਿੱਚ— ਸੋਧਵਾਦੀਆਂ ਵੱਲੋਂ ਇਹ ਸੰਗਰਾਂਦੀ ਵਿਚਾਰਧਾਰਕ ਸ਼ਕਲ ਇਸ ਕਰਕੇ ਅਪਣਾਈ ਜਾਂਦੀ ਹੈ, ਤਾਂ ਕਿ ਇਸ ਦਾ ਕਮਿਊਨਿਸਟ ਵਿਚਾਰਧਾਰਾ ਵਜੋਂ ਭਰਮਾਊ ਨਕਸ਼ਾ ਬੰਨਿ•ਆ ਜਾ ਸਕੇ ਅਤੇ ਇਸਦੇ ਪਰਦੇ ਓਹਲੇ ਆਪਣੇ ਆਪ ਨੂੰ ਖਰੇ ਕਮਿਊਨਿਸਟਾਂ ਵਜੋਂ ਪੇਸ਼ ਕੀਤਾ ਜਾ ਸਕੇ। ਇਸ ਸੋਧਵਾਦੀ ਵਿਚਾਰਧਾਰਾ ਦਾ ਤੱਤ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਨਾਲ ਬੁਨਿਆਦੀ ਤੌਰ 'ਤੇ ਟਕਰਾਵਾਂ ਹੁੰਦਾ ਹੈ। ਇਸਦਾ ਤੱਤ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੇ ਸੰਕਲਪਾਂ ਅਤੇ ਅਸੂਲਾਂ ਦੀ ਭੰਨਤੋੜ ਕਰਨ ਅਤੇ ਹੁਲੀਆ ਵਿਗਾੜ ਕਰਨ ਦੇ ਅਮਲ ਦੀ ਸ਼ਕਲ ਵਿੱਚ ਸਾਹਮਣੇ ਆਉਂਦਾ ਹੈ। ਦੂਜੇ ਲਫਜ਼ਾਂ ਵਿੱਚ— ਇਹ ਇੱਕ ਕਮਿਊਨਿਸਟ ਜਥੇਬੰਦੀ/ਧਿਰ ਦੇ ਇੱਕ ਸੋਸ਼ਲ ਡੈਮੋਕਰੇਟਿਕ ਜਥੇਬੰਦੀ/ਧਿਰ (ਬੁਰਜੂਆ ਰਵਾਇਤੀ ਜਥੇਬੰਦੀ/ਧਿਰ) ਵਿੱਚ ਵਟਣ ਦੇ ਅਮਲ ਨੂੰ ਵਿਚਾਰਧਾਰਕ ਆਧਾਰ ਅਤੇ ਵਾਜਬੀਅਤ ਦੀ ਓਟ ਮੁਹੱਈਆ ਕਰਦੀ ਹੈ। 
ਅਜੋਕੇ ਦੌਰ ਦਾ ਸੱਜਾ ਸੋਧਵਾਦ
1890ਵਿਆਂ ਤੋਂ ਲੈ ਕੇ ਅੱਜ ਤੱਕ ਦੇ ਕਮਿਊਨਿਸਟ ਲਹਿਰ ਦੇ ਇਤਿਹਾਸ 'ਤੇ ਝਾਤ ਮਾਰਦਿਆਂ, ਇਹ ਦੇਖਿਆ ਜਾ ਸਕਦਾ ਹੈ ਕਿ ਸੋਧਵਾਦ ਮਾਰਕਸਵਾਦ ਨੂੰ ਆਮ ਰੂਪ ਵਿੱਚ ਅਤੇ ਥੋਕ ਰੂਪ ਵਿੱਚ ਸੋਧਣ ਦੀ ਸ਼ਕਲ ਵਿੱਚ ਸਾਹਮਣੇ ਨਹੀਂ ਆਉਂਦਾ। ਇਹ ਵਿਸ਼ੇਸ਼ ਤੌਰ 'ਤੇ ਇਸਦੇ ਉਹਨਾਂ ਪੱਖਾਂ ਨੂੰ ਤੋੜਨ-ਮਰੋੜਨ ਅਤੇ ਸੋਧਣ ਦੀ ਸ਼ਕਲ ਅਖਤਿਆਰ ਕਰਦਾ ਹੈ, ਜਿਹੜੇ ਹਾਸਲ ਹਾਲਤ ਵਿੱਚ ਇਨਕਲਾਬੀ ਲਹਿਰ ਦੀ ਚਾਲ-ਢਾਲ ਅਤੇ ਪੇਸ਼ਕਦਮੀ ਲਈ ਬੁਨਿਆਦੀ ਅਤੇ ਫੈਸਲਾਕੁੰਨ ਹੈਸੀਅਤ ਰੱਖਦੇ ਹਨ। ਦੂਜੇ ਸ਼ਬਦਾਂ ਵਿੱਚ— ਅੰਤਿਮ ਨਿਰਣੇ ਦੇ ਤੌਰ 'ਤੇ ਅਤੇ ਆਮ ਰੂਪ ਵਿੱਚ ਦੇਖਿਆਂ, ਸੋਧਵਾਦ ਮਾਰਕਸਵਾਦੀ ਵਿਚਾਰਧਾਰਾ (ਹੁਣ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ) ਨੂੰ ਸੋਧਣ ਰਾਹੀਂ ਇਸਦੇ ਇਨਕਲਾਬੀ ਤੱਤ ਅਤੇ ਤੰਤ ਨੂੰ ਖਾਰਜ ਕਰਦਿਆਂ, ਇਸ ਨੂੰ ਬੁਰਜੂਆ ਵਿਚਾਰਧਾਰਾ ਵਿੱਚ ਤਬਦੀਲ ਕਰਨ ਦਾ ਕੰਮ ਕਰਦਾ ਹੈ, ਪਰ ਵੇਲੇ ਦੀ ਹਾਲਤ ਦੇ ਠੋਸ ਪ੍ਰਸੰਗ (ਸਪੈਸੇਫਿਕ ਕੌਨਟੈਕਸਟ) ਵਿੱਚ ਇਨਕਲਾਬ ਦੀ ਪੇਸ਼ਕਦਮੀ ਲਈ ਬੁਨਿਆਦੀ ਤੇ ਫੈਸਲਾਕੁੰਨ ਹੈਸੀਅਤ ਰੱਖਦੇ ਪੱਖਾਂ ਨੂੰ ਸੋਧ ਕੇ ਪਰੋਲੇਤਾਰੀ ਵਿਚਾਰਧਾਰਾ ਦੇ ਅਜਿੱਤ ਖਜ਼ਾਨੇ ਅੰਦਰ ਖੋਟ ਰਲਾਉਣ, ਇਸਦੀ ਇਨਕਲਾਬੀ ਧਾਰ ਨੂੰ ਖੁੰਡਾ ਤੇ ਬੇਅਸਰ ਕਰਨ ਅਤੇ ਇਨਕਲਾਬ ਨੂੰ ਲੀਹੋਂ ਲਾਹੁਣ ਦਾ ਕੰਮ ਕਰਦਾ ਹੈ। ਇਹ ਇਸ ਕਰਕੇ ਵਾਪਰਦਾ ਹੈ ਕਿ ਸੋਧਵਾਦ ਅਤੇ ਸੋਧਵਾਦ ਦੇ ਪੈਰੋਕਾਰਾਂ ਦਾ ਮਕਸਦ ਕੋਈ ਵਿਚਾਰਧਾਰਕ ਜ਼ਾਬ•ਾਂ ਦਾ ਭੇੜ ਛੇੜਨਾ ਨਹੀਂ ਹੁੰਦਾ। ਉਹਨਾਂ ਦਾ ਇੱਕੋ ਇੱਕ ਮਕਸਦ ਇਨਕਲਾਬੀ ਸਫਾਂ ਅੰਦਰ ਘਚੋਲਾ ਪਾਉਣਾ, ਵਿਚਾਰਧਾਰਕ ਸੋਝੀ ਨੂੰ ਖੋਰਨਾ, ਖੁੰਡਾ ਕਰਨਾ ਤੇ ਉਹਨਾਂ ਨੂੰ ਵਿਚਾਰਧਾਰਕ ਪੱਖ ਤੋਂ ਬੇ-ਹਥਿਆਰ ਕਰਨਾ ਹੁੰਦਾ ਹੈ ਅਤੇ ਇਉਂ, ਪਰੋਲੇਤਾਰੀ ਵਿਚਾਰਧਾਰਾ ਦੇ ਰਸਮੀ ਖੋਲ ਅੰਦਰ ਮੁਤਬਾਦਲ ਸੋਧਵਾਦੀ ਸੰਕਲਪਾਂ, ਅਸੂਲਾਂ ਅਤੇ ਧਾਰਨਾਵਾਂ ਦਾ ਖੋਟ ਰਲਾਉਂਦਿਆਂ, ਸਫਾਂ ਨੂੰ ਇਨਕਲਾਬੀ ਸਿਆਸੀ ਰਾਹ ਤੋਂ ਭਟਕਾਉਣ ਅਤੇ ਲੀਹੋਂ ਲਾਹੁਣ ਦਾ ਰਾਹ ਤਿਆਰ ਕਰਨਾ ਹੁੰਦਾ ਹੈ। 
ਅੱਜ ਸੱਜਾ ਸੋਧਵਾਦ ਮਾਓ ਵਿਚਾਰਧਾਰਾ, ਵਿਸ਼ੇਸ਼ ਕਰਕੇ ਇਸ ਦੇ ਇੱਕ ਬੁਨਿਆਦੀ ਅੰਸ਼— ਲਮਕਵੇਂ ਲੋਕ-ਯੁੱਧ ਦੇ ਸਿਧਾਂਤ ਅਤੇ ਇਸਦੀ ਯੁੱਧਨੀਤੀ ਵੱਲ ਸੇਧਤ ਹੈ। ਸੱਜੇ ਸੋਧਵਾਦ ਦੇ ਪੈਰੋਕਾਰਾਂ ਵੱਲੋਂ ਮਾਓ-ਵਿਚਾਰਧਾਰਾ 'ਤੇ ਇਹ ਸੋਧਵਾਦੀ ਹਮਲਾ ਮਾਓ ਵਿਚਾਰਧਾਰਾ ਦੇ ਝੰਡੇ ਦੀ ਓਟ ਲੈ ਕੇ ਵਿੱਢਿਆ ਹੋਇਆ ਹੈ। ਲਮਕਵੇਂ ਲੋਕ-ਯੁੱਧ ਦੀ ਦੰਭੀ ਜੈ-ਜੈਕਾਰ ਕਰਦਿਆਂ, ਇਸਦੀਆਂ ਸਿਧਾਂਤਕ ਬੁਨਿਆਦਾਂ, ਅਸੂਲਾਂ ਅਤੇ ਬੁਨਿਆਦੀ ਯੁੱਧਨੀਤਕ ਧਾਰਨਾਵਾਂ ਨੂੰ ਤੋੜਿਆ-ਮਰੋੜਿਆ ਅਤੇ ਸੋਧਿਆ ਜਾ ਰਿਹਾ ਹੈ। ਇਉਂ, ਮਾਓ-ਜ਼ੇ-ਤੁੰਗ ਵੱਲੋਂ ਘੜੇ, ਵਿਕਸਤ ਕੀਤੇ ਅਤੇ ਸਫਲਤਾ ਨਾਲ ਲਾਗੂ ਕੀਤੇ ਗਏ ਅਤੇ ਸਭਨਾਂ ਅਰਧ-ਬਸਤੀਵਾਦੀ ਅਤੇ ਅਰਧ-ਜਾਗੀਰੂ ਮੁਲਕਾਂ ਵਾਸਤੇ ਢੁਕਵੇਂ, ਪ੍ਰਸੰਗਿਕ ਅਤੇ ਅਮਲਯੋਗ ਕਰਾਰ ਦਿੱਤੇ ਲਮਕਵੇਂ ਲੋਕ-ਯੁੱਧ ਦੀ ਸ਼ਕਲ-ਵਿਗਾੜ ਕਰਦਿਆਂ, ਇਸਦਾ ਮੁਤਬਾਦਲ ਅਤੇ ਇਸ ਨਾਲ ਬੁਨਿਆਦੀ ਤੌਰ 'ਤੇ ਟਕਰਾਵੇਂ ਸੋਧਵਾਦੀ ਰਾਹ ਦਾ ਨਮੂਨਾ ਪੇਸ਼ ਕੀਤਾ ਜਾ ਰਿਹਾ ਹੈ। 
ਉਹ ਲਮਕਵੇਂ ਲੋਕ-ਯੁੱਧ ਦੀ ਟੇਕ ਬਣਦੇ ਸਾਥੀ ਮਾਓ-ਜ਼ੇ-ਤੁੰਗ ਦੇ ਇਸ ਕਥਨ ਨੂੰ ''ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ'' ਚੀਨ ਅੰਦਰ ''ਜੰਗ ਘੋਲ ਦੀ ਮੁੱਖ ਸ਼ਕਲ ਹੈ ਅਤੇ ਫੌਜ ਜਥੇਬੰਦੀ ਦੀ ਮੁੱਖ ਸ਼ਕਲ ਹੈ'' ਵਿਚਲੀ ਸਮਝ ਨੂੰ ਭਾਰਤ ਵਿੱਚ ਲਾਗੂ ਹੋਣ ਯੋਗ ਨਹੀਂ ਸਮਝਦੇ। ਉਹ ਇਸਦੇ ਮੁਕਾਬਲੇ ਜਨਤਕ ਘੋਲ ਨੂੰ ਘੋਲ ਦੀ ਮੁੱਖ ਸ਼ਕਲ ਅਤੇ ਜਨਤਕ ਜਥੇਬੰਦੀ ਨੂੰ ਜਥੇਬੰਦੀ ਦੀ ਮੁੱਖ ਸ਼ਕਲ ਹੋਣ ਦੀ ਧਾਰਨਾ ਨੂੰ ਮੂਹਰੇ ਲਿਆਉਂਦੇ ਹਨ। ਇਉਂ ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ ਅੰਦਰ ਲਮਕਵੇਂ ਲੋਕ-ਯੁੱਧ ਦੀ ਟੇਕ (ਫਲਕਰੁਮ) ਬਣਦੀ ਬੁਨਿਆਦੀ ਧਾਰਨਾ ਨੂੰ ਰੱਦ ਕਰਦਿਆਂ, ਉਸਦੇ ਮੁਕਾਬਲੇ ਇੱਕ ਸੋਧਵਾਦੀ ਧਾਰਨਾ ਪੇਸ਼ ਕਰਦੇ ਹਨ। 
ਆਪਣੀ ਸੋਧਵਾਦੀ ਧਾਰਨਾ ਦੀ ਵਾਜਬੀਅਤ ਮੁਹੱਈਆ ਕਰਨ ਲਈ ਉਹ ਕਹਿੰਦੇ ਹਨ ਕਿ ਮਾਓ-ਜ਼ੇ-ਤੁੰਗ ਦੇ ਇਸ ਕਥਨ ਵਿਚਲੀ ਸਮਝ ਚੀਨ ਵਿੱਚ ਇਸ ਕਰਕੇ ਲਾਗੂ ਹੋ ਗਈ ਕਿਉਂਕਿ ਉੱਥੇ ਕਮਿਊਨਿਸਟ ਪਾਰਟੀ ਕੋਲ ਸ਼ੁਰੂ ਵਿੱਚ 15/20 ਹਜ਼ਾਰ ਫੌਜ ਸੀ। ਭਾਰਤ ਵਿੱਚ ਕਮਿਊਨਿਸਟ ਇਨਕਲਾਬੀਆਂ ਕੋਲ ਅਜਿਹੀ ਕੋਈ ਫੌਜ ਨਹੀਂ ਹੈ। ਇਸ ਲਈ, ਇੱਥੇ ਇਹ ਸਮਝ ਲਾਗੂ ਨਹੀਂ ਹੋ ਸਕਦੀ। ਇਸ ਕਰਕੇ, ਭਾਰਤ ਦੀ ਹਾਲਤ ਵਿੱਚ ਜਨਤਕ ਘੋਲ ਹੀ ਘੋਲ ਦੀ ਮੁੱਖ ਸ਼ਕਲ ਅਤੇ ਜਨਤਕ ਜਥੇਬੰਦੀ, ਜਥੇਬੰਦੀ ਦੀ ਮੁੱਖ ਸ਼ਕਲ ਬਣੇਗੀ। ਇਸ ਤਰ•ਾਂ ਉਹ ਆਪਣੀ ਇਸ ਸੋਧਵਾਦੀ ਧਾਰਨਾ ਨੂੰ ਦਰੁਸਤ ਠਹਿਰਾਉਣ ਲਈ ਮਾਓ-ਜ਼ੇ-ਤੁੰਗ ਵੱਲੋਂ ਆਪਣੇ ਉਪਰੋਕਤ ਕਥਨ ਦੀ ਸਿਧਾਂਤਕ ਬੁਨਿਆਦ ਨੂੰ ਵੀ ਬਦਲਣ (ਸੋਧਣ) ਦਾ ਕੰਮ ਕਰਦੇ ਹਨ। ਮਾਓ-ਜ਼ੇ-ਤੁੰਗ ਵੱਲੋਂ ਆਪਣੇ ਇਸ ਕਥਨ (ਅਤੇ ਲਮਕਵੇਂ ਲੋਕ-ਯੁੱਧ) ਦੀ ਸਿਧਾਂਤਕ ਬੁਨਿਆਦ ''ਚੀਨ ਦਾ ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ'' ਹੋਣਾ ਟਿੱਕਿਆ ਗਿਆ ਸੀ, ਨਾ ਕਿ ਕਮਿਊਨਿਸਟ ਪਾਰਟੀ ਕੋਲ ਸ਼ੁਰੂ ਵਿੱਚ ਕਿਸੇ ਫੌਜ ਦਾ ਹੋਣਾ ਜਾਂ ਨਾ ਹੋਣਾ। ਪਾਰਟੀ ਕੋਲ ਫੌਜ ਦਾ ਹੋਣਾ ਜਾਂ ਨਾ ਹੋਣਾ ਬੁਨਿਆਦੀ ਫੌਜੀ ਲੀਹ/ਲਮਕਵੇਂ ਲੋਕ-ਯੁੱਧ ਦੀ ਯੁੱਧਨੀਤੀ ਤਹਿ ਕਰਨ ਵਾਲਾ ਕੋਈ ਬੁਨਿਆਦੀ ਸਿਧਾਂਤਕ ਪੱਖ ਨਹੀਂ ਬਣਦਾ। ਇਹ ਸਿਰਫ ਇੱਕ ਲਾਹੇਵੰਦ ਜਾਂ ਗੈਰ-ਲਾਹੇਵੰਦ ਪੱਖ ਹੀ ਬਣਦਾ ਹੈ।  ਅਗਲੀ ਗੱਲ— ਚੀਨ ਦੀ ਕਮਿਊਨਿਸਟ ਪਾਰਟੀ 1921 ਵਿੱਚ ਹੋਂਦ ਵਿੱਚ ਆਈ ਸੀ। ਉਸ ਕੋਲ 1924 ਵਿੱਚ ਡਾ. ਸੁਨ-ਯਤ-ਸੇਨ ਦੀ ਅਗਵਾਈ ਹੇਠਲੀ ਕੌਮਿਨਤਾਂਗ ਵਿੱਚ ਸ਼ਾਮਲ ਹੋਣ ਤੱਕ ਨਾ ਕੋਈ ਫੌਜ ਸੀ ਅਤੇ ਨਾ ਹੀ ਉਸਨੂੰ ਫੌਜ ਦੀ ਉਹੋ ਜਿਹੀ ਅਹਿਮੀਅਤ ਦਾ ਅਹਿਸਾਸ ਸੀ, ਜੋ 1927 ਅਤੇ 1937 ਦਰਮਿਆਨ ਚੱਲੀ ''ਜ਼ਰੱਈ ਇਨਕਲਾਬੀ ਜੰਗ'' ਦੌਰਾਨ ਹੋਇਆ ਹੈ ਅਤੇ ਜਿਸਦਾ ਜ਼ਿਕਰ ਮਾਓ ਵੱਲੋਂ 1938 ਅਤੇ ਬਾਅਦ ਵਿੱਚ 17-18 ਸਾਲਾਂ ਦੇ ਤਰਥੱਲ-ਪਾਊ ਇਨਕਲਾਬੀ ਤਜਰਬੇ ਨੂੰ ਸਮੇਟਦੀਆਂ ਸਿਧਾਂਤਕ (ਫੌਜੀ ਅਤੇ ਸਿਆਸੀ ਯੁੱਧਨੀਤੀ ਨਾਲ ਸਬੰਧਤ) ਲਿਖਤਾਂ ਵਿੱਚ ਕੀਤਾ ਹੈ। 
ਲਮਕਵੇਂ ਲੋਕ-ਯੁੱਧ ਦਾ ਸਿਧਾਂਤ ਅਤੇ ਯੁੱਧਨੀਤੀ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਵਿੱਚ ਲਾਗੂ ਹੋਣ ਵਾਲੀ ਸਾਲਮ-ਸਬੂਤ (ਇੰਟੈਗਰੇਟਡ) ਫੌਜੀ ਲੀਹ ਹੈ। ਇਸਦੇ ਕਿਸੇ ਇੱਕ ਵੀ ਬੁਨਿਆਦੀ ਯੁੱਧਨੀਤਕ ਅਤੇ ਦਾਅਪੇਚਕ ਪੱਖ ਨੂੰ ਬਦਲਣ ਦੀ ਕੋਸ਼ਿਸ਼ ਅਤੇ ਇਸ ਕੋਸ਼ਿਸ਼ ਨੂੰ ਵਾਜਬੀਅਤ ਮੁਹੱਈਆ ਕਰਨ ਦੀ ਕੋਸ਼ਿਸ਼ ਲਮਕਵੇਂ ਲੋਕ-ਯੁੱਧ ਦੇ ਬਾਕੀ ਬੁਨਿਆਦੀ ਅੰਗਾਂ ਦੀ ਭੰਨ-ਤੋੜ ਕਰਨ, ਸ਼ਕਲ ਵਿਗਾੜ ਕਰਨ ਅਤੇ ਇਹਨਾਂ ਨੂੰ ਤਬਦੀਲ ਕਰਨ ਦੀ ਤਿਲ•ਕਵੀਂ ਪਟੜੀ 'ਤੇ ਚੜ•ਨ ਦਾ ਸਬੱਬ ਬਣਦੀ ਹੈ। ਅੱਜ ਕੁੱਝ ਨਕਾਬਪੋਸ਼ ਨਕਸਲੀਆਂ ਵੱਲੋਂ ਉਪਰੋਕਤ ਜ਼ਿਕਰ ਅਧੀਨ ਲਮਕਵੇਂ ਲੋਕ-ਯੁੱਧ ਦੀ ਟੇਕ ਬਣਦੀ ਧਾਰਨਾ ਨੂੰ ਸੋਧਣ ਦੀ ਲੋੜ ਅਤੇ ਇਸ ਨੂੰ ਵਾਜਬੀਅਤ ਦਾ ਸਿਧਾਂਤਕ ਆਧਾਰ ਮੁਹੱਈਆ ਕਰਨ ਦੀ ਜ਼ਰੂਰਤ 'ਚੋਂ ਲਮਕਵੇਂ ਲੋਕ-ਯੁੱਧ ਦੀਆਂ ਜਿੰਦ-ਜਾਨ ਬਣਦੀਆਂ ਸਾਰੀਆਂ ਬੁਨਿਆਦੀ ਧਾਰਨਾਵਾਂ ਅਤੇ ਸੰਕਲਪਾਂ ਨੂੰ ਸੋਧ ਦਿੱਤਾ ਗਿਆ ਹੈ। ਜਿਵੇਂ ਲੋਕ-ਮੁਕਤੀ ਸੈਨਾ, ਗੁਰੀਲਾ ਵਿਦਰੋਹ, ਤਿੰਨ ਜਾਦੂਮਈ ਹਥਿਆਰਾਂ ਦੇ ਸੰਕਲਪ, ਇਹਨਾਂ ਦੇ ਪ੍ਰਸਪਰ ਰਿਸ਼ਤੇ ਅਤੇ ਅਨਿੱਖੜਵੇਂ ਵਿਕਾਸ-ਅਮਲ, ਸਾਂਝੇ ਮੋਰਚੇ ਦੇ ਸੰਕਲਪ ਆਦਿ ਸਬੰਧੀ ਮਾਓ-ਜ਼ੇ-ਤੁੰਗ ਦੀਆਂ ਬੁਨਿਆਦੀ ਧਾਰਨਾਵਾਂ ਅਤੇ ਸਮਝਾਂ ਨੂੰ ਪੂਰੀ ਤਰ•ਾਂ ਸੋਧ ਕੇ ਪੇਸ਼ ਕੀਤਾ ਜਾ ਰਿਹਾ ਹੈ। 
ਲਮਕਵਾਂ ਲੋਕ-ਯੁੱਧ ਮਾਓ-ਜ਼ੇ-ਤੁੰਗ ਵਿਚਾਰਧਾਰਾ ਦੇ ਸਾਲਮ-ਸਬੂਤ (ਇੰਟੈਕਰੇਟਿਡ ਹੋਲ) ਖਜ਼ਾਨੇ ਦਾ ਇੱਕ ਅਨਿੱਖੜਵਾਂ ਅੰਗ ਹੈ। ਇਸ ਅੰਗ ਦੀ ਸ਼ਕਲ-ਵਿਗਾੜ ਕਰਨ ਅਤੇ ਇਸ ਨੂੰ ਸੋਧਣ ਦਾ ਕੁਕਰਮ ਮਾਓ-ਜ਼ੇ-ਤੁੰਗ ਵਿਚਾਰਧਾਰਾ ਦੇ ਸਾਲਮ ਖਜ਼ਾਨੇ ਨੂੰ ਸੰਨ• ਲਾਉਣ ਵਾਲਾ ਅਤੇ ਇੱਕ ਇੱਕ ਕਰਕੇ ਇਸਦੇ ਸਭਨਾਂ ਅੰਗਾਂ ਦੀ ਭੰਨ-ਤੋੜ ਕਰਨ ਤੇ ਸੋਧਣ ਦਾ ਅਮਲ ਤੋਰਨ ਦੇ ਕੁਕਰਮ ਦਾ ਤੋਰਾ ਤੋਰਦਾ ਹੈ। ਅੱਜ ਇਹਨਾਂ ਤਾਕਤਾਂ ਵੱਲੋਂ ਮਾਓ ਵਿਚਾਰਧਾਰਾ ਦੇ ਸਾਲਮ ਖਜ਼ਾਨੇ ਦੇ ਵੱਖ ਵੱਖ ਅੰਗਾਂ ਦੀ ਸ਼ਕਲ-ਵਿਗਾੜ ਕਰਦਿਆਂ, ਇਹਨਾਂ ਨੂੰ ਆਪਣੀ ਮੌਕਾਪ੍ਰਸਤ ਸਿਆਸੀ ਸਹੂਲਤ ਮੁਤਾਬਕ ਪੇਸ਼ ਕਰਨ ਅਤੇ ਸੋਧਣ ਦਾ ਅਮਲ ਸ਼ੁਰੂ ਕੀਤਾ ਹੋਇਆ ਹੈ। ਇਸ ਸੋਧਵਾਦੀ ਅਮਲ 'ਤੇ ਮਾਓ ਵਿਚਾਰਧਾਰਾ ਦੀ ਰਸਮੀ ਲਫਾਜ਼ੀ ਦਾ ਗਿਲਾਫ਼ ਚਾੜ•ਦਿਆਂ, ਇਸ ਨੂੰ ਭਾਰਤ ਦੀਆਂ ਠੋਸ ਹਾਲਤਾਂ ਨਾਲ ਮਾਓ ਵਿਚਾਰਧਾਰਾ ਦੇ ਅਖੌਤੀ ਸਿਰਜਣਾਤਮਿਕ ਸੰਜੋਗ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਮਾਓ ਵਿਚਾਰਧਾਰਾ 'ਤੇ ਸੱਜੇ ਸੋਧਵਾਦੀ ਹਮਲੇ ਦੀ ਇੱਕ ਵੰਨਗੀ ਹੈ। 
ਮਾਓ ਵਿਚਾਰਧਾਰਾ 'ਤੇ ਸੱਜੇ ਸੋਧਵਾਦੀ ਹਮਲੇ ਦੀ ਇੱਕ ਹੋਰ ਵੰਨਗੀ ਉਹ ਹੈ, ਜਿਹੜੀ ਸੋਧਵਾਦੀ ਕੈਂਪ ਤੋਂ ਬਾਹਰ ਹੋਈਆਂ ਅਤੇ ਨੰਗੇ-ਚਿੱਟੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਵਿੱਚ ਤਬਦੀਲ ਹੋਈਆਂ ਸੀ.ਪੀ.ਆਈ. ਅਤੇ ਸੀ.ਪੀ.ਆਈ.(ਐਮ.) ਨੂੰ ''ਖੱਬੇ ਕੈਂਪ'' ਵਿੱਚ ਸ਼ੁਮਾਰ ਸਮਝਦਿਆਂ, ਇਹਨਾਂ ਨੂੰ ਕਮਿਊਨਿਸਟ ਪਾਰਟੀਆਂ ਵਜੋਂ ਤਸਲੀਮ ਕਰਦੀ ਹੈ ਅਤੇ ਇਹਨਾਂ ਪਾਰਟੀਆਂ ਨਾਲ ਰਲ ਕੇ ਪਾਰਲੀਮਾਨੀ ਚੋਣਾਂ ਲੜਦੀ ਹੈ। ਇਹ ਵੰਨਗੀ ਨਕਸਲਬਾੜੀ ਲਹਿਰ ਅਤੇ ਮਾਓ ਵਿਚਾਰਧਾਰਾ ਦੀ ਦੰਭੀ ਜੈ ਜੈਕਾਰ ਕਰਦਿਆਂ, ਪਾਰਲੀਮਾਨੀ ਸਿਆਸੀ ਰਾਹ ਅਖਤਿਆਰ ਕਰਕੇ ਚੱਲਦੀ ਹੈ। 
ਸੱਜੇ ਸੋਧਵਾਦ ਦੀ ਤੀਜੀ ਵੰਨਗੀ ਪਾਰਲੀਮਾਨੀ ਚੋਣਾਂ ਨੂੰ ਇੱਕ ਦਾਅਪੇਚ ਵਜੋਂ ਵਰਤਣ ਦੇ ਨਾਂ ਹੇਠ ਪਾਰਲੀਮਾਨੀ ਸਿਆਸੀ ਰਾਹ 'ਤੇ ਚੱਲਣ ਦੀ ਭਟਕਣ ਦਾ ਸ਼ਿਕਾਰ ਹੈ। ਜਿਸ ਵੱਲੋਂ ਪਾਰਟੀ ਜਥੇਬੰਦੀ ਨੂੰ ਐਲਾਨੀਆ ਖੁੱਲ•ਾ ਕੀਤਾ ਹੋਇਆ ਹੈ ਅਤੇ ਜਨਤਕ ਜਥੇਬੰਦੀਆਂ ਨੂੰ ਪਾਰਟੀ ਨਾਲ ਐਲਾਨੀਆ ਟੋਚਨ ਕਰ ਰੱਖਿਆ ਹੈ। 
ਸੱਜੇ ਸੋਧਵਾਦ ਦੀਆਂ ਉਪਰੋਕਤ ਤਿੰਨਾਂ ਵੰਨਗੀਆਂ ਦੇ ਪੈਰੋਕਾਰ ਸੱਜੀ ਮੌਕਾਪ੍ਰਸਤ ਸਿਆਸੀ ਲੀਹ ਦੇ ਪੈਰੋਕਾਰ ਹਨ। ਇਸ ਸੱਜੀ ਮੌਕਾਪ੍ਰਸਤੀ ਦੇ ਉੱਭਰਵੇਂ ਲੱਛਣ ਗੈਰ-ਕਾਨੂੰਨੀ ਸਰਗਰਮੀਆਂ ਦੀ ਬਜਾਇ ਕਾਨੂੰਨੀ ਸਰਗਰਮੀਆਂ 'ਤੇ ਟੇਕ ਰੱਖਣਾ, ਗੁਪਤ ਸਰਗਰਮੀ ਦੀ ਬਜਾਇ ਖੁੱਲ•ੀ ਸਰਗਰਮੀ 'ਤੇ ਟੇਕ ਰੱਖਣਾ, ਹਥਿਆਰਬੰਦ ਘੋਲ ਦੀ ਬਜਾਇ ਪੁਰਅਮਨ ਜੱਦੋਜਹਿਦ 'ਤੇ ਟੇਕ ਰੱਖਣ ਦੀ ਸੇਧ ਅਖਤਿਆਰ ਕਰਕੇ ਚੱਲਣਾ ਅਤੇ ਪਾਰਟੀ ਜਥੇਬੰਦੀ ਨੂੰ ਗੁਪਤ ਰੱਖਣ ਦੀ ਬਜਾਇ ਐਲਾਨੀਆ/ਅਣਐਲਾਨੀਆ ਖੁੱਲ•ੀ ਪਾਰਟੀ ਵਜੋਂ ਚਲਾਉਣਾ ਹੈ। 
ਸੱਜੀ ਮੌਕਾਪ੍ਰਸਤੀ ਅਤੇ ਸੱਜੇ ਸੋਧਵਾਦ ਦਾ ਇਹ ਹਮਲਾ ਭਾਰਤ ਦੀ ਕਮਿਊਨਿਸਟ ਲਹਿਰ (ਅਤੇ ਕੌਮਾਂਤਰੀ ਕਮਿਊਨਿਸਟ ਲਹਿਰ) ਲਈ ਮੁੱਖ ਖਤਰਾ ਹੈ। ਇਹ ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਸਫਾਂ ਨੂੰ ਘੁਣ ਵਾਂਗ ਖਾ ਰਿਹਾ ਹੈ ਅਤੇ ਖੋਖਲਾ ਬਣਾ ਰਿਹਾ ਹੈ। ਨਕਸਲਬਾੜੀ ਦੇ ਰਾਹ 'ਤੇ ਚੱਲਣ ਦੀਆਂ ਦਾਅਵੇਦਾਰ ਕਈ ਛੋਟੀਆਂ ਅਤੇ ਵੱਡੀਆਂ ਜਥੇਬੰਦੀਆਂ ਇਸਦੀ ਭੇਟ ਚੜ• ਚੁੱਕੀਆਂ ਹਨ। ਇਸ ਲਈ, ਸੱਜੇ ਸੋਧਵਾਦ ਦੇ ਹਮਲੇ ਨੂੰ ਭਾਂਜ ਦੇਣ ਦਾ ਕਾਰਜ ਅਣਸਰਦੀ ਅਤੇ ਬੁਨਿਆਦੀ ਅਹਿਮੀਅਤ ਰੱਖਦਾ ਕਾਰਜ ਹੈ। ਸੱਜੇ ਸੋਧਵਾਦ ਨੂੰ ਭਾਂਜ ਦੇਣ ਦੇ ਇਸ ਕਾਰਜ ਦਾ ਇੱਕ ਲੜ ਇਨਕਲਾਬੀ ਜਮਾਤੀ ਘੋਲ ਦੇ ਅਖਾੜੇ ਵਿੱਚ ਮਾਓ ਦੇ ਲਮਕਵੇਂ ਲੋਕ-ਯੁੱਧ ਦੀ ਸੇਧ 'ਤੇ ਸਿਦਕਦਿਲੀ ਅਤੇ ਦ੍ਰਿੜ•ਤਾ ਨਾਲ ਡਟਣਾ ਅਤੇ ਅੱਗੇ ਵਧਣਾ ਹੈ, ਉੱਥੇ ਇਸਦਾ ਦੂਜਾ ਲੜ ਸੱਜੇ ਸੋਧਵਾਦ ਖਿਲਾਫ ਵਿਚਾਰਧਾਰਕ ਖੇਤਰ ਅੰਦਰ ਬੇਕਿਰਕ ਅਤੇ ਸਮਝੌਤਾਰਹਿਤ ਜੱਦੋਜਹਿਦ ਨੂੰ ਅੱਗੇ ਵਧਾਉਣਾ ਹੈ। 

No comments:

Post a Comment