ਅਰਬ ਮੁਲਕਾਂ 'ਤੇ ਮੌਤ ਵਾਛੜ ਕਰ ਰਹੇ ਸਾਮਰਾਜੀਏ ਹੀ ਹਨ
ਬਰਸੱਲਜ ਬੰਬ ਧਮਾਕਿਆਂ ਦੇ ਅਸਲੀ ਮੁਜਰਿਮ
-ਨਾਜ਼ਰ ਸਿੰਘ ਬੋਪਾਰਾਏ
ਇਸਲਾਮਿਕ ਸਟੇਟ ਦੇ ਲੜਾਕਿਆਂ ਨੇ 22 ਮਾਰਚ 2016 ਨੂੰ ਬੈਲਜੀਅਮ ਦੇ ਬਰਸੱਲਜ਼ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ਨੂੰ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾ ਕੇ 35 ਵਿਅਕਤੀਆਂ ਨੂੰ ਮਾਰ ਦਿੱਤਾ ਅਤੇ 200 ਤੋਂ ਜ਼ਿਆਦਾ ਨੂੰ ਜਖ਼ਮੀ ਕਰ ਦਿੱਤਾ। ਖਾਸ ਕਰਕੇ, ਅਮਰੀਕਾ, ਬਰਤਾਨੀਆ, ਫਰਾਂਸ ਸਮੇਤ ਅਮਰੀਕੀ ਸਾਮਰਾਜ ਦੇ ਜੋਟੀਦਾਰਾਂ ਨੇ ਇਹਨਾਂ ਦੀ ਪਿਛਲੇ ਸਾਲ ਪੈਰਿਸ ਵਿੱਚ ਕੀਤੇ ਗਏ ਹਮਲਿਆਂ ਨਾਲ ਤੁਲਨਾ ਕਰਕੇ ਸਖਤ ਨਿਖੇਧੀ ਕਰਦੇ ਹੋਏ ਆਈ.ਐਸ. ਦੇ ਲੜਾਕਿਆਂ ਨੂੰ ਹਿੰਸਕ, ਖ਼ੂਨੀ, ਕਾਤਲੀ ਦਰਿੰਦੇ ਸਾਬਤ ਕਰਨ ਲਈ ਪੂਰਾ ਟਿੱਲ ਲਾਇਆ। ਇਹਨਾਂ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੀਆਂ ਖ਼ੂਨ ਵਿੱਚ ਲਥਪਥ ਹੋਈਆਂ ਲੋਥਾਂ, ਉਹਨਾਂ ਦੇ ਉਡੇ ਹੋਏ ਚੀਥੜਿਆਂ ਦੇ ਹਵਾਲੇ ਦਿਖਾ ਦਿਖਾ ਕੇ ਆਈ.ਐਸ. ਨੂੰ ਦੁਨੀਆਂ ਦੀ ਸਭ ਤੋਂ ਜ਼ਿਆਦਾ ਭਿਆਨਕ ਅਤੇ ਤਬਾਹਕਰੂ ਜਥੇਬੰਦੀ ਵਜੋਂ ਪੇਸ਼ ਕੀਤਾ ਗਿਆ।
ਅਮਰੀਕੀ ਸਾਮਰਾਜੀਆਂ ਸਮੇਤ ਸਭਨਾਂ ਸਾਮਰਾਜੀਆਂ ਅਤੇ ਉਹਨਾਂ ਦੇ ਜ਼ਰਖਰੀਦ ਮੀਡੀਏ ਵੱਲੋਂ ਇਹਨਾਂ ਇਸਲਾਮਿਕ ਜਹਾਦੀ ਜਥੇਬੰਦੀਆਂ ਨੂੰ ਲੋਕਾਂ ਦੀਆਂ ਦੁਸ਼ਮਣ ''ਅੱਤਵਾਦੀ'' ਜਥੇਬੰਦੀਆਂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਇਹਨਾਂ ਖਿਲਾਫ ਸੰਸਾਰ ਭਰ ਦੀਆਂ ਹਕੂਮਤਾਂ ਅਤੇ ਲੋਕਾਂ ਵੱਲੋਂ ਸਾਂਝੀ ਲੜਾਈ/ਜਹਾਦ ਚਲਾਉਣ ਦਾ ਸੱਦਾ ਦਿੱਤਾ ਜਾਂਦਾ ਹੈ। ਕੌਣ ਹਨ ਇਹ ਇਸਲਾਮਿਕ ਜਹਾਦੀ ਜਥੇਬੰਦੀਆਂ ਅਤੇ ਇਹਨਾਂ ਵੱਲੋਂ ਵਿੱਢੀ ਲੜਾਈ ਦੇ ਮਕਸਦ ਕੀ ਹਨ?
ਪਹਿਲੀ ਗੱਲ— ਸਾਮਰਾਜੀਆਂ ਵੱਲੋਂ ਫਲਸਤੀਨ ਦੀ ਧਰਤੀ 'ਤੇ ਧੱਕੇ ਨਾਲ ਯਹੂਦੀ ਹਾਕਮ ਜਮਾਤਾਂ ਦਾ ਕਬਜ਼ਾ ਕਰਵਾਇਆ ਗਿਆ ਅਤੇ ਉੱਥੋਂ ਦੀ ਫਲਸਤੀਨੀ ਕੌਮ ਨੂੰ ਉਜਾੜ ਕੇ ਯਹੂਦੀ ਰਾਜ— ਇਸਰਾਇਲ— ਸਥਾਪਤ ਕੀਤਾ ਗਿਆ। ਇਸ ਯਹੂਦੀ ਇਸਰਾਇਲੀ ਰਾਜ ਵੱਲੋਂ ਦਹਾਕਿਆਂ ਤੋਂ ਯੂ.ਐਨ.ਓ. ਦੇ ਫੈਸਲਿਆਂ/ਮਤਿਆਂ ਨੂੰ ਟਿੱਚ ਜਾਣਦਿਆਂ ਫਲਸਤੀਨੀ ਕੌਮ ਦੇ ਆਪਣੀ ਜਨਮ-ਭੂਮੀ 'ਤੇ ਰਹਿਣ ਦੇ ਹੱਕ ਨੂੰ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਖ਼ੂਨ ਦੀ ਹੋਲੀ ਖੇਡੀ ਜਾ ਰਹੀ ਹੈ। ਫਲਸਤੀਨੀ ਕੌਮ ਨਾਲ ਅਮਰੀਕੀ ਸਾਮਰਾਜੀਆਂ ਅਤੇ ਉਸਦੇ ਸੰਗੀ ਸਾਮਰਾਜੀਆਂ ਦੇ ਪਾਲਤੂ ਇਸਰਾਇਲੀ ਹਾਕਮਾਂ ਵੱਲੋਂ ਕੀਤੇ ਜਾ ਰਹੇ ਫਿਰਕੂ, ਜਾਬਰਾਨਾ ਅਤੇ ਧਾੜਵੀ ਸਲੂਕ ਨੇ ਸਮੁੱਚੇ ਅਰਬ-ਜਗਤ ਅੰਦਰ ਅਤੇ ਹੋਰਨਾਂ ਮੁਲਕਾਂ ਵਿੱਚ ਵਸਦੇ ਇਸਲਾਮਿਕ ਭਾਈਚਾਰੇ ਅੰਦਰ ਰੋਸ, ਗੁੱਸੇ ਅਤੇ ਪ੍ਰਤੀਕਰਮ ਦੀਆਂ ਤਰੰਗਾਂ ਛੇੜੀਆਂ ਹਨ।
ਦੂਜੀ ਗੱਲ— ਇਸ ਅਰਸੇ ਦੌਰਾਨ ਤੇਲ ਭੰਡਾਰਾਂ 'ਤੇ ਕਬਜ਼ੇ ਕਰਨ ਹਿੱਤ ਅਮਰੀਕੀ ਸਾਮਰਾਜੀਆਂ ਅਤੇ ਉਸਦੇ ਜੋਟੀਦਾਰਾਂ ਨੇ ਅਰਬ ਦੇਸ਼ਾਂ 'ਤੇ ਆਪਣਾ ਗਲਬਾ ਮਜਬੂਤ ਕਰਨ ਲਈ ਫੌਜੀ ਦਖਲਅੰਦਾਜ਼ੀ ਅਤੇ ਹਮਲੇ ਦੀ ਮੁਹਿੰਮ ਛੇੜੀ ਗਈ। ਪਹਿਲਾਂ ਇਰਾਕ 'ਤੇ ਦਹਾਕਾ ਭਰ ਪਾਬੰਦੀਆਂ ਮੜ• ਕੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਅਤੇ ਝੂਠੇ ਬਹਾਨੇ ਬਣਾ ਕੇ ਫੌਜੀ ਹਮਲਾ ਵਿੱਢਿਆ। ਅਫਗਾਨਿਸਤਾਨ ਵਿੱਚ ਤਾਲਿਬਾਨ ਹਕੂਮਤ ਨੂੰ ਖਤਮ ਕਰਨ ਲਈ ਉੱਥੇ ਅਮਰੀਕੀ ਫੌਜਾਂ ਚਾੜ•ੀਆਂ। ਅਮਰੀਕੀ ਸਾਮਰਾਜੀਆਂ ਨੇ ਨਾ ਸਿਰਫ ਲਿਬੀਆ ਵਿਚਲੀ ਆਪਣੇ ਵਿਰੋਧੀ ਗਦਾਫੀ ਹਕੂਮਤ ਨੂੰ ਉਲਟਾਇਆ। ਫਿਰ ਅਜਿਹਾ ਕੁੱਝ ਹੀ ਇਹ ਸੀਰੀਆ ਵਿਚਲੀ ਅਸਦ ਹਕੂਮਤ ਨਾਲ ਵੀ ਕਰਨਾ ਚਾਹੁੰਦਾ ਸੀ, ਪਰ ਰੂਸੀ ਸਾਮਰਾਜੀਆਂ ਵੱਲੋਂ ਅਸਦ ਹਕੂਮਤ ਦੀ ਕੀਤੀ ਸਿੱਧੀ ਹਮਾਇਤ ਅਤੇ ਇਸਲਾਮਿਕ ਸਟੇਟ ਵੱਲੋਂ ਖੜ•ੀ ਹੋਈ ਚੁਣੌਤੀ ਕਾਰਨ ਅਮਰੀਕੀ ਸਾਮਰਾਜੀਏ ਆਪਣੇ ਮਨੋ-ਇੱਛਤ ਨਤੀਜੇ ਹਾਸਲ ਨਾ ਕਰ ਸਕੇ।
ਅਮਰੀਕੀ ਸਾਮਰਾਜੀਆਂ ਅਤੇ ਉਸਦੇ ਜੋਟੀਦਾਰਾਂ ਨੇ ਪਿਛਲੇ ਦੋ-ਢਾਈ ਦਹਾਕਿਆਂ ਦੋਰਾਨ ਫੌਜੀ ਹਮਲਿਆਂ ਨਾਲ ਇਰਾਕ, ਅਫਗਾਨਿਸਤਾਨ, ਲਿਬੀਆ ਅਤੇ ਅਰਬ ਦੇਸ਼ਾਂ ਦੇ ਦਹਿ ਲੱਖਾਂ ਲੋਕਾਂ ਨੂੰ ਅਣ-ਆਈ ਮੌਤ ਦੇ ਮੂੰਹ ਧੱਕਿਆ ਹੈ। ਉਹਨਾਂ ਦੇ ਘਰ-ਬਾਰ ਸਕੂਲ, ਧਾਰਮਿਕ ਸਥਾਨ, ਸੜਕੀ-ਰੇਲ-ਹਵਾਈ ਆਵਾਜਾਈ, ਬਿਜਲੀ, ਤੇਲ, ਪਾਣੀ, ਸਿਹਤ-ਸੇਵਾਵਾਂ ਦੇ ਤਾਣੇ-ਬਾਣੇ ਨੂੰ ਬੁਰੀ ਤਰ•ਾਂ ਤਹਿਸ਼-ਨਹਿਸ਼ ਕਰ ਦਿੱਤਾ ਹੈ। ਲੋਕਾਂ ਦੇ ਵਿਆਹ-ਸ਼ਾਦੀਆਂ, ਮਰਨਿਆਂ-ਪਰਨਿਆਂ, ਤਿੱਥ-ਤਿਉਹਾਰਾਂ, ਸਮਾਜਿਕ ਸੰਸਕਾਰਾਂ, ਮੇਲਿਆਂ-ਮਸਾਵਿਆਂ, ਧਾਰਮਿਕ-ਸਭਿਆਚਾਰਕ ਇਕੱਠਾਂ ਨੂੰ ਆਪਣੀਆਂ ਡਰੋਨਾਂ ਦੀ ਮਾਰ ਹੇਠ ਲਿਆਂਦਾ ਗਿਆ ਹੈ। ਦਹਾਕਿਆਂ-ਬੱਧੀ ਮਨੁੱਖਤਾ ਦਾ ਹੋ ਰਿਹਾ ਘਾਣ ਦੇਖ ਦੇਖ ਕੇ ਲੋਕਾਂ ਵਿੱਚ ਪ੍ਰਤੀਕਰਮ ਦੀ ਭਾਵਨਾ ਦਾ ਉੱਠਣਾ ਲਾਜ਼ਮੀ ਹੀ ਸੀ। ਮਨਾਂ ਵਿੱਚ ਇਹ ਸੁਆਲ ਉੱਠਣਾ ਲਾਜ਼ਮੀ ਸੀ ਕਿ ਇਹ ਕੁੱਝ ਸਾਡੇ ਨਾਲ ਕਿਉਂ ਵਾਪਰ ਰਿਹਾ ਹੈ? ਨਿਹੱਥੇ ਤੇ ਮਾਸੂਮ ਬੱਚਿਆਂ, ਔਰਤਾਂ, ਬੁੱਢਿਆਂ ਅਤੇ ਨੌਜਵਾਨਾਂ ਨੂੰ ਡਰੋਨਾਂ ਅਤੇ ਹਵਾਈ ਬੰਬਾਰੀ ਦਾ ਸ਼ਿਕਾਰ ਕਿਉਂ ਬਣਾਇਆ ਜਾ ਰਿਹਾ ਹੈ? ਲੱਖਾਂ ਲੋਕਾਂ ਨੂੰ ਉਜਾੜੇ ਅਤੇ ਮਾਰਧਾੜ ਦਾ ਸ਼ਿਕਾਰ ਕਿਉਂ ਬਣਾਇਆ ਜਾ ਰਿਹਾ ਹੈ। ਉਹਨਾਂ ਦੀਆਂ ਆਪਣੀਆਂ ਅਤੇ ਆਪਣੇ ਮਾਸੂਮ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਘਰਬਾਰ ਛੱਡ ਕੇ ਸ਼ਰਨਾਰਥੀ ਬਣਨ ਲਈ ਕਿਉਂ ਤੇ ਕੌਣ ਮਜਬੂਰ ਕਰ ਰਿਹਾ ਹੈ। ਇਹਨਾਂ ਸੁਆਲਾਂ ਦਾ ਜੁਆਬ ਹੀ ਹੈ ਜਿਹੜਾ ਸੰਸਾਰ ਭਰ ਦੇ ਮੁਸਲਿਮ ਭਾਈਚਾਰੇ ਵਿਸ਼ੇਸ਼ ਕਰਕੇ ਅਰਬ ਮੁਲਕਾਂ ਦੇ ਕਿਰਤੀ-ਕਮਾਊ ਲੋਕਾਂ ਅੰਦਰ ਸਾਮਰਾਜੀ ਨਾਟੋ ਮੁਲਕਾਂ ਖਿਲਾਫ ਰੋਹ ਦੀਆਂ ਚਿੰਗਾਰੀਆਂ ਬਾਲ ਰਿਹਾ ਹੈ। ਇਹ ਚਿੰਗਾਈਆਂ ਥਾਂ ਥਾਂ ਰੋਹ ਤੇ ਵਿਦਰੋਹ ਬਣ ਕੇ ਫੁੱਟ ਰਹੀਆਂ ਹਨ।
ਅਮਰੀਕੀ ਸਾਮਰਾਜੀਆਂ ਅਤੇ ਉਸਦੇ ਜੋਟੀਦਾਰਾਂ ਦੇ ਖਿਲਾਫ ਕਿਰਤੀ-ਕਮਾਊ ਲੋਕਾਂ ਦਾ ਗੁੱਸਾ ਰੋਹ-ਵਿਦਰੋਹ ਬਣ ਕੇ ਸਿਰਫ ਅਰਬ ਦੇਸ਼ਾਂ ਵਿੱਚ ਹੀ ਨਹੀਂ ਫੁੱਟ ਰਿਹਾ ਬਲਕਿ ਇਸ ਨੇ ਖੁਦ ਅਮਰੀਕਾ ਅਤੇ ਯੂਰਪ ਵਿੱਚ ਵੀ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਲੜਾਈ ਇਰਾਕ-ਸੀਰੀਆ ਵਿੱਚ ਚੱਲ ਰਹੀ ਹੈ, ਨੌਜਵਾਨ ਲੜਾਕੇ, ਕੁੜੀਆਂ-ਮੁੰਡੇ ਯੂਰਪ, ਇੰਗਲੈਂਡ ਅਤੇ ਆਸਟਰੇਲੀਆ ਆਦਿ 'ਚੋਂ ਵੀ ਇੱਥੇ ਆ ਕੇ ਆਪਣੇ ਜੀਵਨ ਦੀਆਂ ਅਹੂਤੀਆਂ ਦੇ ਰਹੇ ਹਨ। ਬੈਲਜੀਅਮ ਦੇ 95 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਮੌਲੇਨਬੀਕ 'ਚੋਂ ਹੀ 500 ਦੇ ਕਰੀਬ ਜੁਝਾਰੂ ਸੀਸ ਤਲੀ ਧਰ ਸੀਰੀਆ ਵਿੱਚ ਪਹੁੰਚੇ ਹਨ। ਯੂਰਪੀ ਅਤੇ ਹੋਰਨਾਂ ਦੇਸ਼ਾਂ ਵਿੱਚੋਂ ਸੀਰੀਆ-ਇਰਾਕ ਵਿੱਚ ਪਹੁੰਚਣ ਵਾਲੇ ਸਾਰੇ ਦੇ ਸਾਰੇ ਹੀ ਇਸਲਾਮਿਕ ਜਹਾਦੀ ਨਹੀਂ ਹਨ ਬਲਕਿ ਹੋਰਨਾਂ ਹਿੱਸਿਆਂ ਵਿੱਚੋਂ ਆਏ ਹੋਏ ਨੌਜਵਾਨ ਹਨ। ਦਹਿਸ਼ਤ ਵਿਰੋਧੀ ਕੇਸਾਂ ਦੇ ਫਰਾਂਸੀਸੀ ਮਾਹਰ ਜੱਜ ਰਿਕ ਕੂਲਸਾਏਟ ਦਾ ਮੰਨਣਾ ਹੈ ਕਿ ਦੇਸ਼ ਛੱਡਣ ਵਾਲਿਆਂ ਵਿੱਚੋਂ ''90 ਫੀਸਦੀ ਮਾਮਲੇ ਵਿਅਕਤੀਗਤ ਹਨ। ਉਹ ਸਮਾਜ ਵਿੱਚ ਪੁਰੀ ਤਰ•ਾਂ ਫਿੱਟ ਨਹੀਂ ਹਨ, ਇਸ ਕਰਕੇ ਉਹ ਲੜਨਾ, ਮਾਅਰਕਾ ਮਾਰਨਾ ਜਾਂ ਬਦਲਾ ਲੈਣਾ ਚਾਹੁੰਦੇ ਹਨ। ਇਹਨਾਂ ਵਿੱਚੋਂ ਸਿਰਫ 10 ਫੀਸਦੀ ਹੀ ਧਾਰਮਿਕ ਬਿਰਤੀ ਵਾਲੇ ਹੁੰਦੇ ਹਨ। ਇਸ ਲਹਿਰ ਵਿੱਚ ਧਰਮ ਕੋਈ ਵਾਹਕ (ਇੰਜਨ) ਨਹੀਂ ਬਲਕਿ ਇਸਦੀ ਸ਼ਕਤੀ ਹੀ ਬਣਦਾ ਹੈ।'' ਇੱਕ ਰੈਸਟੋਰੈਂਟ ਮਾਲਕ ਬਜ਼ਾਹ ਦਾ ਕਹਿਣਾ ਹੈ ਕਿ ''ਆਪਣੀ ਜ਼ਿੰਦਗੀ ਦੇ ਅਜਿਹੇ ਨਾਜੁਕ ਮੌਕਿਆਂ 'ਤੇ ਬੱਚੇ ਹੌਸਲਾ-ਅਫਜ਼ਾਈ ਅਤੇ ਧਿਆਨ ਦੀ ਮੰਗ ਕਰਦੇ ਹਨ, ਜੇਕਰ ਇਹ ਕੁੱਝ ਉਹਨਾਂ ਨੂੰ ਸਕੂਲਾਂ ਜਾਂ ਪਰਿਵਾਰਾਂ ਵਿੱਚੋਂ ਨਾ ਮਿਲੇ ਤਾਂ ਉਹ ਇਸ ਨੂੰ ਇਸਲਾਮੀ ਤਾਣੇ-ਬਾਣੇ 'ਚੋਂ ਤਲਾਸ਼ਣ ਲੱਗਦੇ ਹਨ।''
ਅਮਰੀਕੀ ਸਾਮਰਾਜੀਆਂ ਅਤੇ ਉਸਦੇ ਜੋਟੀਦਾਰਾਂ ਦੀ ਮਾਰ ਹੇਠ ਆਏ ਦੇਸ਼ਾਂ ਵਿੱਚ ਕਮਿਊਨਿਸਟ ਵਿਚਾਰਧਾਰਾ ਦਾ ਪ੍ਰਭਾਵ ਜਾਂ ਤਾਂ ਬਹੁਤ ਹੀ ਕਮਜ਼ੋਰ ਹੈ ਜਾਂ ਫੇਰ ਹੈ ਹੀ ਨਹੀਂ। ਅਜਿਹੀ ਹਾਲਤ ਵਿੱਚ ਸਾਮਰਾਜਵਾਦ ਦਾ ਵਿਰੋਧ ਕਿਸੇ ਜਮਾਤੀ ਜਾਂ ਵਿਗਿਆਨਕ ਨਜ਼ਰੀਏ ਤੋਂ ਹੋਣ ਦੀ ਥਾਂ ਇਹ ਕੌਮੀ-ਆਜ਼ਾਦੀ, ਦੇਸ਼ਭਗਤੀ, ਖੁਦਮੁਖਤਾਰੀ, ਧਾਰਮਿਕ ਵਿਸ਼ਵਾਸ਼ਾਂ, ਕੱਟੜਤਾਵਾਦ ਆਦਿ ਦੇ ਪੱਖ ਤੋਂ ਹੋ ਸਕਦਾ ਸੀ। ਇਹ ਵੀ ਇੱਕ ਮੌਕਾਮੇਲ ਹੀ ਹੀ ਹੈ ਕਿ ਸਾਮਰਾਜੀ ਹਮਲੇ ਦੀ ਮਾਰ ਹੇਠ ਆਏ ਅਰਬ ਦੇਸ਼ਾਂ ਦੀ ਬਹੁਗਿਣਤੀ ਵਸੋਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਹੈ- ਇਸ ਕਰਕੇ ਇੱਥੋਂ ਦੇ ਲੋਕਾਂ ਦੀ ਸਾਮਰਾਜੀ ਹਮਲਾਵਰ ਧਾੜਵੀਆਂ ਖਿਲਾਫ ਲੜਾਈ ਵਿੱਚ ਧਾਰਮਿਕ ਮੂਲਵਾਦ ਅਤੇ ਤੰਗ-ਨਜ਼ਰੀ ਦੇ ਅੰਸ਼ ਦਾਖਲ ਹੋ ਗਏ। ਸਾਮਰਾਜਵਾਦ ਦੇ ਖਿਲਾਫ ਉੱਠਣ-ਫੁੱਟਣ ਵਾਲਾ ਰੋਹ-ਫੁਟਾਰਾ ਸੀਮਤ ਕੱਟੜ ਤੇ ਤੰਗਨਜ਼ਰੀ ਦਾ ਪ੍ਰਗਟਾਵਾ ਵੀ ਬਣ ਜਾਂਦਾ ਰਿਹਾ, ਜਿਸ ਤਹਿਤ ਇੱਥੋਂ ਦੇ ਜੁਝਾਰੂ ਕੋਈ ਜਮਾਤੀ ਵਖਰੇਵਾਂ ਜਾਂ ਧਾੜਵੀਆਂ ਦੇ ਖਿਲਾਫ ਨਿਖੇੜਾ ਕਰ ਸਕਣ ਤੋਂ ਅਸਮਰੱਥ ਰਹਿ ਕੇ ''ਅਦਲੇ ਦਾ ਬਦਲਾ'' ਦੀ ਨੀਤੀ ਤਹਿਤ ਅੰਨ•ੇਵਾਹ ਕਾਰਵਾਈਆਂ ਦੇ ਰਾਹ ਪੈ ਤੁਰੇ।
ਬੇਸ਼ੱਕ ਇਸਲਾਮਿਕ ਸਟੇਟ ਦੇ ਲੜਾਕਿਆਂ ਵੱਲੋਂ ਨਿਰਦੋਸ਼ ਲੋਕਾਂ ਦੇ ਕੀਤੇ ਜਾ ਰਹੇ ਅੰਨ•ੇਵਾਹ ਕਤਲਾਂ ਨੂੰ ਜਾਇਜ ਨਹੀਂ ਠਹਿਰਾਇਆ ਜਾ ਸਕਦਾ, ਪਰ ਫੇਰ ਵੀ ਅਮਰੀਕੀ ਸਾਮਰਾਜੀਆਂ ਦੀਆਂ ਕਾਰਵਾਈਆਂ ਅਤੇ ਇਸਲਾਮਿਕ ਸਟੇਟ ਦੇ ਲੜਾਕਿਆਂ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਨੂੰ ਇੱਕੋ ਰੱਸੇ ਨਹੀਂ ਬੰਨ•ਣਾ ਚਾਹੀਦਾ। ਇਹਨਾਂ ਵਿੱਚ ਵਖਰੇਵਾਂ ਕਰਨਾ ਚਾਹੀਦਾ ਹੈ। ਇਹਨਾਂ ਦੋਵਾਂ ਧਿਰਾਂ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਵਿੱਚ ਨਿਖੇੜੇ ਦਾ ਬੁਨਿਆਦੀ ਆਧਾਰ ਉਹ ਮਕਸਦ ਬਣਦੇ ਹਨ, ਜੋ ਇਹਨਾਂ ਕਾਰਵਾਈਆਂ ਪਿੱਛੇ ਕੰਮ ਕਰਦੇ ਹਨ। ਸਾਮਰਾਜੀਆਂ ਦੀਆਂ ਕਾਰਵਾਈਆਂ ਦਾ ਮਕਸਦ ਅਰਬ ਦੇਸ਼ਾਂ ਸਮੇਤ ਸਮੁੱਚੇ ਪਛੜੇ ਮੁਲਕਾਂ ਦੀ ਧਾੜਵੀ ਲੁੱਟ ਕਰਨਾ ਅਤੇ ਉਹਨਾਂ ਨੂੰ ਸਾਮਰਾਜੀ ਗਲਬੇ ਹੇਠ ਰੱਖਣਾ ਹੈ, ਜਦੋਂ ਕਿ ਇਸਲਾਮਿਕ ਸਟੇਟ s sਦੇ ਲੜਾਕੂਆਂ ਦਾ ਮਕਸਦ ਸਾਮਰਾਜੀ ਕਾਰਵਾਈਆਂ ਦਾ ਵਿਰੋਧ ਅਤੇ ਟਾਕਰਾ ਕਰਨਾ ਹੈ, ਇਹਨਾਂ ਮੁਲਕਾਂ 'ਚੋਂ ਸਾਮਰਾਜੀਆਂ ਨੂੰ ਖਦੇੜਨਾ ਹੈ। ਇਸ ਲਈ, ਸਾਮਰਾਜੀਆਂ ਦੀਆਂ ਕਾਰਵਾਈਆਂ ਦਾ ਮਕਸਦ ਪਿਛਾਖੜੀ ਹੈ, ਨਿਹੱਕਾ ਹੈ, ਲੋਕ-ਵਿਰੋਧੀ ਹੈ। ਜਿਸ ਕਰਕੇ ਉਹ ਨਿਖੇਧੀ ਅਤੇ ਵਿਰੋਧ ਦੀਆਂ ਹੱਕਦਾਰ ਹੈ। ਇਸਲਾਮਿਕ ਸਟੇਟ ਦੇ ਲੜਾਕਿਆਂ ਦੀ ਲੜਾਈ ਅਤੇ ਸਰਗਰਮੀ ਦਾ ਮਕਸਦ ਸਾਮਰਾਜ ਦਾ ਵਿਰੋਧ ਤੇ ਟਾਕਰਾ ਕਰਨਾ ਹੈ। ਇਸ ਕਰਕੇ, ਜਿੱਥੋਂ ਤੱਕ ਉਹਨਾਂ ਦੀ ਲੜਾਈ ਅਤੇ ਸਰਗਰਮੀਆਂ ਪਿੱਛੇ ਕੰਮ ਕਰਦੇ ਇਸ ਸਾਮਰਾਜ ਵਿਰੋਧ ਤੇ ਟਾਕਰੇ ਦੇ ਹੱਕੀ ਮਕਸਦ ਦਾ ਤੁਅੱਲਕ ਹੈ, ਸਾਨੂੰ ਇਸਦੀ ਹਮਾਇਤ ਕਰਨੀ ਚਾਹੀਦੀ ਹੈ। ਪਰ ਸਾਮਰਾਜੀ ਵਿਰੋਧ ਅਤੇ ਟਾਕਰੇ ਦੀ ਲੜਾਈ ਵਿੱਚ ਸਾਮਰਾਜੀ ਮੁਲਕਾਂ ਸਮੇਤ ਕਿਸੇ ਵੀ ਮੁਲਕ ਦੇ ਨਿਹੱਥੇ ਲੋਕਾਂ ਦੀ ਜਾਨ ਲੈਣ ਵਾਲੀਆਂ ਦਹਿਸ਼ਤੀ ਕਾਰਵਾਈਆਂ ਨੂੰ ਸ਼ਾਮਲ ਕਰਨ ਅਤੇ ਇਸ ਲੜਾਈ ਨੂੰ ਧਾਰਮਿਕ ਮੂਲਵਾਦੀ ਰਾਜ ਕਾਇਮ ਕਰਨ ਦੀ ਪਟੜੀ ਚਾੜ•ਨ ਦੀ ਸੇਧ ਨਾਲੋਂ ਸਪਸ਼ਟ ਨਿਖੇੜਾ ਕਰਦੇ ਹੋਏ, ਅਜਿਹੀਆਂ ਦਹਿਸ਼ਤੀ ਕਾਰਵਾਈਆਂ ਦਾ ਵਿਰੋਧ ਕਰਨਾ ਚਾਹੀਦਾ ਹੈ। -0-

No comments:
Post a Comment