ਸੰਘ ਲਾਣੇ ਦੇ ਅਖੌਤੀ ਸਿਧਾਂਤਕਾਰ ਸਾਵਰਕਾਰ ਵੱਲੋਂ
ਅੰਗਰੇਜ਼ ਹਾਕਮਾਂ ਨੂੰ ਰਹਿਮ ਦੀ ਅਪੀਲ
''ਭਾਰਤੀ ਸਿਆਸਤ ਦੇ ਅੰਤਲੇ ਘਟਨਾ-ਵਿਕਾਸ ਅਤੇ ਹਕੂਮਤ ਦੀ ਸੁਲਾਹ-ਸਫਾਈ ਦੀ ਨੀਤੀ ਨੇ ਇੱਕ ਵਾਰ ਫਿਰ ਵਿਧਾਨਕ ਰਾਹ ਖੋਲ• ਦਿੱਤਾ ਹੈ। ਹੁਣ ਦਿਲੋਂ-ਚਿੱਤੋਂ ਭਾਰਤ ਅਤੇ ਮਨੁੱਖਤਾ ਦੀ ਖੈਰ ਚਾਹੁੰਦਾ ਕੋਈ ਵੀ ਵਿਅਕਤੀ ਅੰਨ•ੇਵਾਹ ਉਸ ਕੰਡਿਆਲੇ ਰਾਹ 'ਤੇ ਕਦਮ ਨਹੀਂ ਰੱਖੇਗਾ, ਜਿਸਨੇ ਸਾਨੂੰ 1906-07 ਵਿੱਚ ਭਾਰਤ ਅੰਦਰ ਬਣੀ ਉਕਸਾਊ ਅਤੇ ਨਿਰਾਸ਼ਾਜਨਕ ਹਾਲਤ ਵਿੱਚ ਸ਼ਾਂਤੀ ਅਤੇ ਤਰੱਕੀ ਦੇ ਰਾਹ ਤੋਂ ਧੂਹ ਲਿਆ ਸੀ। ਇਸ ਲਈ, ਜੇ ਹਕੂਮਤ ਮੇਰੇ 'ਤੇ ਬਹੁਤ ਹੀ ਪਰਉਪਕਾਰ ਅਤੇ ਰਹਿਮ ਕਰਦੇ ਹੋਏ ਮੈਨੂੰ ਰਿਹਾ ਕਰ ਦਿੰਦੀ ਹੈ, ਤਾਂ ਮੈਂ ਸੰਵਿਧਾਨਕ ਉੱਨਤੀ ਅਤੇ ਅੰਗਰੇਜ਼ ਹਕੂਮਤ ਪ੍ਰਤੀ ਵਫਾਦਾਰੀ, ਜਿਹੜੀ ਕਿ ਉਸ ਤਰੱਕੀ ਦੀ ਸਭ ਤੋਂ ਪਹਿਲੀ ਸ਼ਰਤ ਬਣਦੀ ਹੈ, ਦੀ ਜ਼ੋਰ-ਸ਼ੋਰ ਨਾਲ ਪੈਰਵਾਈ ਕਰਨ ਵਾਲਿਆਂ 'ਚੋਂ ਇੱਕ ਹੋਵਾਂਗਾ।
ਜਿੰਨਾ ਚਿਰ ਅਸੀਂ ਜੇਲ•ਾਂ ਵਿੱਚ ਬੰਦ ਹਾਂ, ਭਾਰਤ ਵਿੱਚ ਜਹਾਂ-ਪਨਾਹ ਦੀ ਵਫਾਦਾਰ ਜਨਤਾ ਦੇ ਸੈਂਕੜੇ ਅਤੇ ਹਜ਼ਾਰਾਂ ਘਰਾਂ ਵਿੱਚ ਅਮਲੀ ਖੁਸ਼ੀ ਅਤੇ ਖੇੜਿਆਂ ਦਾ ਵਾਸਾ ਨਹੀਂ ਹੋ ਸਕਦਾ, ਕਿਉਂਕਿ ਆਪਣਾ ਆਪਣਾ ਹੁੰਦਾ ਹੈ ਅਤੇ ਪਰਾਇਆ ਪਰਾਇਆ ਹੁੰਦਾ ਹੈ। ਪਰ ਜੇ ਸਾਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ, ਤਾਂ ਲੋਕ ਖੁਸ਼ੀ ਵਿੱਚ ਖੀਵੇ ਹੋ ਕੇ ਉਸ ਹਕੂਮਤ ਦਾ ਸ਼ੁਕਰਾਨੇ ਵਜੋਂ ਸੁਤੇਸਿੱਧ ਗੁਣਗਾਣ ਕਰਨਗੇ, ਜਿਹੜੀ ਦੰਡ ਦੇਣ ਅਤੇ ਬਦਲਾ ਲੈਣ ਨਾਲੋਂ ਜ਼ਿਆਦਾ ਮਾਫ ਕਰਨ ਅਤੇ ਸੁਧਾਰਨ ਵਿੱਚ ਭਰੋਸਾ ਰੱਖਦੀ ਹੈ। ਇਸ ਤੋਂ ਵੀ ਵੱਧ, ਮੇਰੀ ਸੰਵਿਧਾਨਕ ਲੀਹ ਅਖਤਿਆਰ ਕਰਨ ਦੀ ਸੋਚ ਪਲਟੀ ਭਾਰਤ ਅਤੇ ਵਿਦੇਸ਼ਾਂ ਵਿਚਲੇ ਉਹਨਾਂ ਸਾਰੇ ਗੁੰਮਰਾਹ ਹੋਏ ਨੌਜਵਾਨ ਵਿਅਕਤੀਆਂ ਨੂੰ ਵੀ ਮੋੜਾ ਕਟਵਾਏਗੀ, ਜਿਹੜੇ ਕਿਸੇ ਵੇਲੇ ਮੇਰੇ ਵੱਲੋਂ ਅਗਵਾਈ ਦੀ ਝਾਕ ਰੱਖਦੇ ਸਨ। ਹਕੂਮਤ ਜਿਸ ਹੈਸੀਅਤ ਵਿੱਚ ਵੀ ਚਾਹੁੰਦੀ ਹੈ, ਮੈਂ ਉਸਦੀ ਸੇਵਾ ਵਿੱਚ ਹਾਜ਼ਰ ਹੋਣ ਲਈ ਤਿਆਰ ਹਾਂ। ਮੇਰੇ ਵੱਲੋਂ ਸੋਚ ਪਲਟੀ ਦਿਆਨਤਦਾਰੀ ਨਾਲ ਕੀਤੀ ਗਈ ਹੈ। ਇਸ ਲਈ, ਮੈਂ ਆਸ ਕਰਦਾ ਹਾਂ ਕਿ ਅੱਗੇ ਵਾਸਤੇ ਮੇਰਾ ਚਾਲ ਚਲਣ ਵੀ ਅਜਿਹਾ ਹੀ ਹੋਵੇਗਾ। ਸਿਰਫ ਸਰਬ-ਸਮਰੱਥ ਜਹਾਂਪਨਾਹ ਹੀ ਰਹਿਮਦਿਲੀ ਦੇ ਸਮਰੱਥ ਹੋ ਸਕਦੇ ਹਨ। ਇਸ ਲਈ, ਮਾਈ ਬਾਪ ਹਕੂਮਤ ਦੇ ਦਰ 'ਤੇ ਮੁੜ ਆਉਣ ਤੋਂ ਸਿਵਾਏ ਇਹ ਤੁਹਾਡਾ ਭੁੱਲਿਆ ਭਟਕਿਆ ਪੁੱਤਰ ਹੋਰ ਕਿੱਥੇ ਜਾ ਸਕਦਾ ਹੈ।''
(ਆਰ.ਸੀ. ਮਾਜੂਮਦਾਰ, ਅੰਡੇਮਾਨ ਵਿੱਚ ਪੈਨਲ ਸੈਟਲਮੈਂਟਸ, ਸਫਾ-213)
No comments:
Post a Comment